ਤਾਜਾ ਖ਼ਬਰਾਂ


ਪਾਕਿਸਤਾਨ ਨੇ 1 ਭਾਰਤੀ ਕੈਦੀ ਨੂੰ ਕੀਤਾ ਰਿਹਾਅ
. . .  11 minutes ago
ਅਟਾਰੀ, 29 ਸਤੰਬਰ ( ਗੁਰਦੀਪ ਸਿੰਘ ਅਟਾਰੀ )- ਪਾਕਿਸਤਾਨ ਸਰਕਾਰ ਨੇ 1 ਭਾਰਤੀ ਕੈਦੀ ਨੂੰ ਰਿਹਾਅ ਕੀਤਾ ਹੈ । ਰਿਹਾਅ ਹੋਏ ਕੈਦੀ ਨੂੰ ਪਾਕਿ ਰੇਂਜਰਜ ਨੇ ਬੀ.ਐਸ.ਐਫ. ਦੇ ਹਵਾਲੇ ਕਰ ਦਿੱਤਾ । ਕੌਮਾਂਤਰੀ ਅਟਾਰੀ ਸਰਹੱਦ ’ਤੇ ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ
. . .  23 minutes ago
ਕੇਂਦਰ ਸਰਕਾਰ ਹਰਿਆਣਾ ਕਮੇਟੀ ਵਿਰੁੱਧ ਸੁਪਰੀਮ ਕੋਰਟ 'ਚ ਦਰਜ਼ ਕਰੇ ਨਜ਼ਰਸਾਨੀ ਪਟੀਸ਼ਨ ਅੰਮ੍ਰਿਤਸਰ, 29 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ...
ਰੂਸ ਰਸਮੀ ਤੌਰ 'ਤੇ ਕੱਲ੍ਹ ਯੂਕਰੇਨ ਦੇ ਚਾਰ ਖੇਤਰਾਂ ਨੂੰ ਕਰੇਗਾ ਸ਼ਾਮਿਲ
. . .  35 minutes ago
ਲਾਰੈਂਸ ਬਿਸ਼ਨੋਈ 13 ਦਿਨ ਦੇ ਪੁਲਿਸ ਰਿਮਾਂਡ ‘ਤੇ
. . .  49 minutes ago
ਲੁਧਿਆਣਾ ,29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤ ਨੇ ਮੇਹਰਬਾਨ ਇਲਾਕੇ ਵਿਚ ਪੰਜ ਸਾਲ ਪਹਿਲਾਂ ਹੋਏ ਇਕ ਕਤਲ ਦੇ ਮਾਮਲੇ ਵਿਚ ਪੁਲਿਸ ਵਲੋਂ ਨਾਮਜ਼ਦ ਕੀਤੇ ਗੈਂਗਸਟਰ ਲਾਰੈਂਸ ਬਿਸ਼ਨੋਈ ...
ਅਲੀਗੜ੍ਹ ਮੀਟ ਫੈਕਟਰੀ 'ਚ ਪਾਈਪ ਫਟਣ ਕਾਰਨ ਅਮੋਨੀਆ ਗੈਸ ਲੀਕ, 59 ਮਜ਼ਦੂਰ ਹੋਏ ਬੀਮਾਰ
. . .  about 1 hour ago
ਸ਼ਰਾਰਤੀ ਅਨਸਰਾਂ ਨੇ ਕੈਥੋਲਿਕ ਚਰਚ ਦੀ ਕੀਤੀ ਭੰਨਤੋੜ , ਈਸਾਈ ਭਾਈਚਾਰੇ ’ਚ ਰੋਸ
. . .  about 1 hour ago
ਜਲੰਧਰ, 29 ਸਤੰਬਰ (ਅਜੀਤ ਬਿਊਰੋ)- ਤਰਨਤਾਰਨ ਚਰਚ 'ਚ ਭੰਨਤੋੜ ਤੋਂ ਬਾਅਦ ਹੁਣ ਜਲੰਧਰ 'ਚ ਵੀ ਭੰਨਤੋੜ ਦੀ ਘਟਨਾ ਸਾਹਮਣੇ ਆਈ ਹੈ । ਚਰਚ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਚਰਚ ਦੀ ਭੰਨਤੋੜ ਕੀਤੀ ...
ਸ਼ਸ਼ੀ ਥਰੂਰ ਭਲਕੇ ਕਾਂਗਰਸ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨਗੇ , ਦਿਗਵਿਜੇ ਸਿੰਘ ਨਾਲ ਕਰਨਗੇ ਮੁਲਾਕਾਤ
. . .  about 1 hour ago
ਅੱਡਾ ਘੋਗਰਾ ਦੇ ਨਵੇਂ ਬਣ ਰਹੇ ਬੱਸ ਅੱਡੇ ਦੀ ਉਸਾਰੀ ਦਾ ਕੰਮ ਬੀ.ਡੀ.ਪੀ.ਓ ਦਸੂਹਾ ਵਲੋਂ ਬੰਦ ਕਰਵਾਇਆ
. . .  about 1 hour ago
ਘੋਗਰਾ ,29 ਸਤੰਬਰ (ਆਰ.ਐੱਸ. ਸਲਾਰੀਆ)- ਹਲਕਾ ਦਸੂਹਾ ਵਿਚ ਪੈਂਦੇ ਪਿੰਡ ਘੋਗਰਾ ਵਿਚ ਪੰਚਾਇਤ ਵਲੋਂ ਦਸੂਹਾ ਹਾਜੀਪੁਰ ਸੜਕ 'ਤੇ ਬੱਸ ਅੱਡੇ ਦੀ ਨਵੀਂ ਇਮਾਰਤ ਉਸਾਰੀ ਜਾ ਰਹੀ ਹੈ । ਬੱਸ ਅੱਡੇ 'ਤੇ ਉਸ ਵੇਲੇ ਮਾਹੌਲ ...
ਪੰਜਾਬ ਵਿਧਾਨ ਸਭਾ 'ਚ ਸਰਬਜੀਤ ਕੌਰ ਮਾਣੂਕੇ ਨੇ ਐੱਸ.ਸੀ. ਬੱਚਿਆਂ ਦੇ ਵਜ਼ੀਫ਼ਿਆਂ ਦਾ ਚੁੱਕਿਆ ਮੁੱਦਾ
. . .  about 1 hour ago
ਚੰਡੀਗੜ੍ਹ, 29 ਸਤੰਬਰ (ਮਾਨ)-ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ। ਸਦਨ 'ਚ ਸਰਬਜੀਤ ਕੌਰ ਮਾਣੂਕੇ ਵਲੋਂ ਗੈਰ-ਸਰਕਾਰੀ ਮਤਾ ਰੱਖਿਆ ਗਿਆ। ਉਨ੍ਹਾਂ ਨੇ ਸਦਨ 'ਚ ਕਿਹਾ ਕਿ ਐੱਸ.ਸੀ. ਬੱਚਿਆਂ ਨੂੰ ਵਜ਼ੀਫ਼ੇ ਸਮੇਂ...
ਭਗਵੰਤ ਮਾਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਸਾਬਤ ਹੋਈ: ਸੁਖਬੀਰ ਸਿੰਘ ਬਾਦਲ
. . .  1 minute ago
ਲੁਧਿਆਣਾ, 29 ਸਤੰਬਰ ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਹਰ ਫ਼ਰੰਟ ਤੇ ਫੇਲ ਸਾਬਤ ਹੋਈ ਹੈ ਅਤੇ ਸੂਬੇ ਦੀ ਜਨਤਾ ਸਰਕਾਰ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ...
ਵਿਧਾਨ ਸਭਾ ਦੀ ਕਾਰਵਾਈ ਮੁੜ ਹੋਈ ਸ਼ੁਰੂ
. . .  about 2 hours ago
ਚੰਡੀਗੜ੍ਹ, 29 ਸਤੰਬਰ-ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਚੱਲ ਰਿਹਾ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਹੋ ਗਿਆ, ਜਿਸ ਦੇ ਚੱਲਦਿਆਂ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਫ਼ਿਰ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਗਈ ਹੈ।
ਕਾਂਗਰਸ ਪ੍ਰਧਾਨ ਦੀ ਚੋਣ ਲੜਨ ਨੂੰ ਲੈ ਕੇ ਅਸ਼ੋਕ ਗਹਿਲੋਤ ਦਾ ਵੱਡਾ ਬਿਆਨ
. . .  about 2 hours ago
ਨਵੀਂ ਦਿੱਲੀ, 29 ਸਤੰਬਰ-ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਕਹਿਣਾ ਹੈ ਕਿ ਉਹ ਕਾਂਗਰਸ ਪ੍ਰਧਾਨ ਦੀ ਚੋਣ ਨਹੀਂ ਲੜਨਗੇ।
ਵਿਧਾਨ ਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਹੋਈ ਮੁਲਤਵੀ
. . .  about 3 hours ago
ਚੰਡੀਗੜ੍ਹ, 29 ਸਤੰਬਰ- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਚੱਲ ਰਿਹਾ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਇਜਲਾਸ ਦੇ ਪਹਿਲਾ ਦਿਨ ਕਾਫੀ ਹੰਗਾਮਾ ਭਰਪੂਰ ਰਿਹਾ ਸੀ ਤੇ ਵਿਰੋਧੀਆਂ ਵਲੋਂ ਹੰਗਾਮਾ ਕੀਤਾ ਗਿਆ ਹੈ। ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਵਿਰੋਧੀ ਧਿਰ ਦੇ ਨੇਤਾ...
ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ
. . .  about 3 hours ago
ਚੰਡੀਗੜ੍ਹ, 29 ਸਤੰਬਰ-ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ ਨੇ ਫ਼ੌਜਾ ਸਿੰਘ ਸਰਾਰੀ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ...
ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ, ਕਾਰਵਾਈ ਹੋਈ ਸ਼ੁਰੂ
. . .  about 3 hours ago
ਚੰਡੀਗੜ੍ਹ, 29 ਸਤੰਬਰ- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਵੀਰਵਾਰ ਨੂੰ ਦੂਜਾ ਦਿਨ ਹੈ ਅਤੇ ਇਸ 'ਚ ਹੰਗਾਮਾ ਹੋਣ ਦੇ ਆਸਾਰ ਹਨ।
ਸਿੱਖ ਮਸਲਿਆਂ ਨੂੰ ਲੈ ਕੇ ਅਕਾਲੀ ਦਲ ਨੇ ਭਲਕੇ ਬੁਲਾਈ ਮੀਟਿੰਗ
. . .  about 3 hours ago
ਚੰਡੀਗੜ੍ਹ, 29 ਸਤੰਬਰ-ਪੰਜਾਬ ਅਤੇ ਹਰਿਆਣਾ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਸਿੱਖ ਧਾਰਮਿਕ ਮਾਮਲਿਆਂ 'ਚ ਦਖ਼ਲ ਦੇਣ ਦੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਪਾਰਟੀ ਦੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ, ਅਕਾਲੀ ਦਲ ਦੇ ਪ੍ਰਧਾਨ...
ਤੇਲਗੂ ਅਦਾਕਾਰ ਅੱਲੂ ਅਰਜੁਨ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਅੰਮ੍ਰਿਤਸਰ, 29 ਸਤੰਬਰ (ਹਰਮਿੰਦਰ ਸਿੰਘ)- ਦੱਖਣੀ ਫ਼ਿਲਮਾਂ ਦੇ ਅਦਾਕਾਰ ਅੱਲੂ ਅਰਜਨ ਨੇ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਮੀਤ ਮੈਨੇਜਰ...
ਅਸਾਮ: ਬ੍ਰਹਮਪੁੱਤਰ ਨਦੀ 'ਚ ਪਲਟੀ ਕਿਸ਼ਤੀ, ਕਰੀਬ 20 ਯਾਤਰੀ ਲਾਪਤਾ
. . .  about 4 hours ago
ਅਸਾਮ, 29 ਸਤੰਬਰ-ਅਸਾਮ ਦੇ ਧੁਬਰੀ ਜ਼ਿਲ੍ਹੇ 'ਚ ਬ੍ਰਹਮਪੁਰ ਨਦੀ 'ਚ ਇਕ ਕਿਸ਼ਤੀ ਪਲਟਣ ਨਾਲ ਕਰੀਬ 20 ਲੋਕ ਲਾਪਤਾ ਹੋ ਗਏ ਹਨ। ਫ਼ਿਲਹਾਲ ਇਸ ਘਟਨਾ ਤੋਂ ਬਾਅਦ ਰੈਸਕਿਊ ਜਾਰੀ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੁਧਿਆਣਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ
. . .  about 4 hours ago
ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆਂਦਾ ਗਿਆ ਹੈ ਅਤੇ ਅੱਜ ਬਾਅਦ ਦੁਪਹਿਰ ਪੁਲਿਸ ਵਲੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ...
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਸਿਮਤਾ ਨੇ ਸਕੂਲੀ ਵੈਨਾਂ ਦੀ ਕੀਤੀ ਚੈਕਿੰਗ
. . .  about 4 hours ago
ਲਹਿਰਾਗਾਗਾ, 29 ਸਤੰਬਰ (ਅਸ਼ੋਕ ਗਰਗ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਇੱਥੇ ਵੱਖ-ਵੱਖ ਸਕੂਲਾਂ 'ਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਸਿਮਤਾ...
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਵਿਆਹੁਤਾ ਹੋਣ ਜਾਂ ਅਣਵਿਆਹੀਆਂ ਸਾਰੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ
. . .  about 5 hours ago
ਨਵੀਂ ਦਿੱਲੀ, 29 ਸਤੰਬਰ- ਸੁਪਰੀਮ ਕੋਰਟ ਨੇ ਅੱਜ ਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਦੇ ਦਿੱਤਾ ਹੈ, ਭਾਵੇਂ ਉਹ ਵਿਆਹੁਤਾ ਹੋਣ ਜਾਂ ਅਣਵਿਆਹੀਆਂ। ਇਸ ਇਤਿਹਾਸਕ ਫ਼ੈਸਲੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ...
ਪ੍ਰਧਾਨ ਮੰਤਰੀ ਮੋਦੀ ਨੇ ਸੂਰਤ 'ਚ 3,400 ਕਰੋੜ ਤੋਂ ਵਧ ਦੇ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
. . .  about 5 hours ago
ਅਹਿਮਦਾਬਾਦ, 29 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ 'ਚ 3,400 ਕਰੋੜ ਤੋਂ ਵਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ।
ਵਿਜੀਲੈਂਸ ਦੀ ਕਾਰਵਾਈ ਦੇ ਰੋਸ 'ਚ ਕੌਂਸਲ ਮੁਲਾਜ਼ਮਾਂ ਨੇ ਕੀਤੀ ਹੜਤਾਲ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਰੁਪਿੰਦਰ ਸਿੰਘ ਸੱਗੂ)-ਵਿਜੀਲੈਂਸ ਵਲੋਂ ਸੁਨਾਮ ਨਗਰ ਕੌਂਸਲ 'ਚ ਤਾਇਨਾਤ ਕਲਰਕ ਕਿਰਨਦੀਪ ਸਹੋਤਾ ਖ਼ਿਲਾਫ਼ ਰਿਸ਼ਵਤ ਮੰਗਣ ਦੇ ਕਥਿਤ ਦੋਸ਼ਾਂ ਹੇਠ ਗ੍ਰਿਫ਼ਤਾਰ ਕਰਨ ਦੇ ਵਿਰੋਧ 'ਚ ਅੱਜ ਨਗਰ ਕੌਂਸਲ...
ਪੀ.ਐੱਫ.ਆਈ. ਦਾ ਟਵਿੱਟਰ ਅਕਾਊਂਟ ਬੈਨ, ਸਰਕਾਰ ਦੀ ਸ਼ਿਕਾਇਤ 'ਤੇ ਟਵਿੱਟਰ ਇੰਡੀਆ ਨੇ ਕੀਤੀ ਕਾਰਵਾਈ
. . .  about 6 hours ago
ਨਵੀਂ ਦਿੱਲੀ, 29 ਸਤੰਬਰ-ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀ.ਐੱਫ.ਆਈ.) ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਟਵਿਟਰ ਨੇ ਇਹ ਕਾਰਵਾਈ ਭਾਰਤ ਸਰਕਾਰ ਵਲੋਂ...
ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4,272 ਨਵੇਂ ਮਾਮਲੇ ਆਏ ਸਾਹਮਣੇ
. . .  about 7 hours ago
ਨਵੀਂ ਦਿੱਲੀ, 29 ਸਤੰਬਰ-ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 4,272 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 4,474 ਲੋਕ ਡਿਸਚਾਰਜ ਹੋਏ ਹਨ।
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫ਼ਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਬਰਨਾਲਾ

ਜ਼ਿਲ੍ਹਾ ਬਰਨਾਲਾ ਵਿਚ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ

ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲਹਿਰਾਇਆ ਕੌਮੀ ਝੰਡਾ
ਬਰਨਾਲਾ, 16 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸਿਹਤ ਮੰਤਰੀ ਸ: ਚੇਤਨ ਸਿੰਘ ਜੌੜਾਮਾਜਰਾ ਨੇ ਕੌਮੀ ਝੰਡਾ ਲਹਿਰਾਇਆ | ਮੁੱਖ ਮਹਿਮਾਨ ਨੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ | ਸਮਾਗਮ ਵਿਚ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ, ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਅਤੇ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਵਿਸ਼ੇਸ਼ ਤੌਰ ਮੌਜੂਦ ਸਨ | ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ: ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਅਸੀਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ | ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਬਿਜਲੀ, ਖੇਤੀਬਾੜੀ, ਸਿੱਖਿਆ, ਲਾਅ ਐਂਡ ਆਡਰ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਪੰਚਾਇਤੀ ਜ਼ਮੀਨਾਂ 'ਤੋਂ ਨਾਜਾਇਜ਼ ਕਬਜੇ ਛੁਡਾਉਣ, ਸਿਹਤ, ਨਿਵੇਸ਼ ਪੱਖੀ ਮਾਹੌਲ ਸਿਰਜਣ ਦੇ ਨਾਲ ਉਦਯੋਗ ਦੇ ਖੇਤਰ ਵਿੱਚ ਨਾਮਣਾ ਖੱਟ ਰਿਹਾ ਹੈ | ਸਰਕਾਰ ਵਲੋਂ ਪੰਜਾਬ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਉਦੇਸ਼ ਨਾਲ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਚਲਾਈ ਹੈ, ਜਿਸ ਵਿਚ ਹਰ ਵਿਅਕਤੀ ਵਧ-ਚੜ੍ਹ ਕੇ ਹਿੱਸਾ ਪਾਵੇ | ਇਸ ਦੌਰਾਨ ਪਰੇਡ ਕਮਾਂਡਰ ਡੀ.ਐੱਸ.ਪੀ. ਸਤਵੀਰ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ | ਉਪਰੰਤ ਸਿੱਖਿਆ ਵਿਭਾਗ ਵਲੋਂ ਖੇਡਾਂ ਅਤੇ ਫਿੱਟਨੈੱਸ 'ਤੇ ਝਾਕੀ, ਵਾਤਾਵਰਣ ਤੇ ਜਲ ਸਰੋਤਾਂ 'ਤੇ ਝਾਕੀ, ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਬਾਰੇ, ਖੇਡ ਵਿਭਾਗ ਵੱਲੋਂ ਖੇਡਾਂ 'ਤੇ, ਖੇਤੀਬਾੜੀ ਵਿਭਾਗ ਵੱਲੋਂ ਫਸਲੀ ਰਹਿੰਦ-ਖੂੰਹਦ ਦੇ ਵਾਤਾਵਰਣ ਪੱਖੀ ਨਿਬੇੜੇ ਬਾਰੇ, ਸਿਹਤ ਵਿਭਾਗ ਵੱਲੋਂ ਆਮ ਆਦਮੀ ਕਲੀਨਿਕ ਤੇ ਜ਼ਿਲ੍ਹਾ ਪ੍ਰੋਗਰਾਮ ਦਫਤਰ ਵੱਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਬਾਰੇ ਸੁੰਦਰ ਝਾਕੀ ਕੱਢੀ ਗਈ | ਮੁੱਖ ਮਹਿਮਾਨ ਵਲੋਂ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਅਤੇ ਚੰਗੀ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਖੇਡ ਪ੍ਰ੍ਰਾਪਤੀਆਂ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ | ਲੋੜਵੰਦਾਂ ਨੂੰ ਟ੍ਰਾਈਸਾਈਕਲਾਂ ਤੇ ਮਸ਼ੀਨਾਂ ਦੀ ਵੰਡ ਵੀ ਕੀਤੀ ਗਈ | ਵੱਖ ਵੱਖ ਸਕੂਲਾਂ ਦੇ ਕਰੀਬ 550 ਬੱਚਿਆਂ ਵੱਲੋਂ ਪੀਟੀ ਸ਼ੋਅ ਪੇਸ਼ ਕੀਤਾ ਗਿਆ | ਸੱਭਿਆਚਾਕ ਸਮਾਗਮ ਬਾਬਾ ਗਾਂਧਾ ਸਿੰਘ ਸਕੂਲ, ਸੇਂਟ ਜੋਸਫ ਸਕੂਲ ਸੰਘੇੜਾ, ਸਰਕਾਰੀ ਸਕੂਲ ਮੌੜਾਂ, ਪਵਨ ਸੇਵਾ ਸਮਿਤੀ ਸਕੂਲ ਬਰਨਾਲਾ, ਸਰਵਹਿਤਕਾਰੀ ਵਿਦਿਆ ਮੰਦਿਰ ਬਰਨਾਲਾ ਆਦਿ ਵਲੋਂ ਕੋਰੀਓਗ੍ਰਾਫੀ ਅਤੇ ਐਲ.ਬੀ.ਐਸ., ਸਰਕਾਰੀ ਸਕੂਲ ਸੰਧੂ ਪੱਤੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਧਨੌਲਾ ਵਲੋਂ ਗਿੱਧਾ ਪੇਸ਼ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਬਰਨਾਲਾ ਕਮਲਜੀਤ ਲਾਂਬਾ ਤੇ ਹੋਰ ਜੱਜ ਸਾਹਿਬਾਨ, ਏ.ਡੀ.ਸੀ. ਪਰਮਵੀਰ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸੁਖਪਾਲ ਸਿੰਘ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਹੋਰ ਪਤਵੰਤੇ ਹਾਜ਼ਰ ਸਨ |
ਬਰਨਾਲਾ, (ਅਸ਼ੋਕ ਭਾਰਤੀ)-ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਵਰਸਾ ਸਚਦੇਵਾ ਨੇ ਝੰਡਾ ਲਹਿਰਾਇਆ ਅਤੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਇਣ ਪੇਸ਼ ਕੀਤਾ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਐਮ.ਡੀ. ਸ੍ਰੀ ਕਪਿਲ ਮਿੱਤਲ, ਮੈਡਮ ਨਿਸ਼ੀ ਮਿੱਤਲ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਅਤੇ ਵਧਾਈ ਦਿੱਤੀ | ਸਕੂਲ ਦੇ ਵਿਹੜੇ ਨੂੰ ਤਿੰਨ ਰੰਗਾਂ ਦੇ ਫੁੱਲਾਂ ਨਾਲ ਸਜਾਇਆ ਗਿਆ ਸੀ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਆਧਾਰਤ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਬਰਨਾਲਾ, (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਬੜੀ ਧੂਮ-ਧਾਮ ਨਾਲ ਆਜ਼ਾਦੀ ਦਿਵਸ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਸ੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਵਲੋਂ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ ਗਈ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਆਜ਼ਾਦੀ ਘੁਲਾਟੀਆਂ ਦੀ ਭੂਮਿਕਾ ਨਿਭਾ ਕੇ ਉਨ੍ਹਾਂ ਦੇ ਜੀਵਨ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ | ਇਸ ਮੌਕੇ ਡਾਇਰੈਕਟਰ ਸ੍ਰੀ ਸ਼ਿਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਆਧਾਰਤ ਰੰਗਾਂ ਰੰਗ ਪ੍ਰੋਗਰਾਮ ਗੀਤ, ਸੰਗੀਤ, ਕੋਰੀਓਗ੍ਰਾਫ਼ੀ, ਕਵਿਤਾਵਾਂ ਪੇਸ਼ ਕੀਤੀਆਂ | ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਚੇਅਰਮੈਨ ਸ੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ, ਡਾਇਰੈਕਟਰ ਸ੍ਰੀ ਸ਼ਿਵ ਸਿੰਗਲਾ, ਪਿ੍ੰਸੀਪਲ ਡਾ: ਸਰੂਤੀ ਸ਼ਰਮਾ, ਵਾਈਸ ਪਿ੍ੰਸੀਪਲ ਸਾਲਿਨੀ ਕੌਸਲ, ਅਕਾਦਮਿਕ ਕੋਆਰਡੀਨੇਟਰ ਪੂਜਾ ਮਹਿਰਾ ਨੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਬਰਨਾਲਾ, (ਅਸ਼ੋਕ ਭਾਰਤੀ)-ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਪ੍ਰਮੋਦ ਅਰੋੜਾ ਅਤੇ ਵਿਵੇਕ ਸਿੰਧਵਾਨੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਦੇਸ ਭਗਤੀ ਦੇ ਗੀਤ, ਸੰਗੀਤ, ਕਵਿਤਾਵਾਂ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਬਰਨਾਲਾ, (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ 75ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ | ਸਮਾਗਮ ਦੌਰਾਨ ਪਿ੍ੰਸੀਪਲ ਸ੍ਰੀਮਤੀ ਬਿੰਨੀ ਕੌਰ ਆਹਲੂਵਾਲੀਆ ਨੇ ਝੰਡਾ ਲਹਿਰਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਸਬੰਧੀ ਵਿਸਥਾਰਪ ਪੂਰਵਕ ਚਾਨਣਾ ਪਾਇਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਆਧਾਰਤ ਰੰਗਾਂ ਰੰਗ ਪ੍ਰੋਗਰਾਮ ਗੀਤ, ਸੰਗੀਤ, ਕੋਰੀਓਗ੍ਰਾਫ਼ੀ ਪੇਸ਼ ਕੀਤੀਆਂ | ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਸ੍ਰੀਮਤੀ ਬਿੰਨੀ ਕੌਰ ਆਹਲੂਵਾਲੀਆ ਨੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਹੰਤ ਸੁਰਜੀਤ ਸਿੰਘ, ਟਰਸੱਟਰੀ ਨਰਪਿੰਦਰ ਸਿੰਘ ਢਿੱਲੋਂ, ਬਾਬਾ ਹਾਕਮ ਸਿੰਘ, ਬਾਬਾ ਕੇਵਲ ਕ੍ਰਿਸ਼ਨ, ਐਮ.ਡੀ. ਰਣਪ੍ਰੀਤ ਸਿੰਘ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਬਰਨਾਲਾ, (ਅਸ਼ੋਕ ਭਾਰਤੀ)-ਕੇਂਦਰੀ ਵਿਦਿਆਲਿਆ ਏਅਰ ਫੋਰਸ ਸਕੂਲ ਬਰਨਾਲਾ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਗਰੱੁਪ ਕੈਪਟਨ ਆਰ.ਐਸ. ਭੰਡਾਰੀ ਨੇ ਝੰਡਾ ਲਹਿਰਾ ਕੇ ਅਤੇ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਨਾਲ ਕੀਤੀ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਕੁਲਵੀਰ ਸਿੰਘ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਬਰਨਾਲਾ, (ਅਸ਼ੋਕ ਭਾਰਤੀ)-ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ | ਸਮਾਗਮ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਸੂਰਿਆ
(ਬਾਕੀ ਸਫਾ 6 'ਤੇ) ਕਾਂਤ ਸੋਰੀ ਤੇ ਸੈਕਟਰੀ ਕੇਵਲ ਜਿੰਦਲ ਨੇ ਅਦਾ ਕੀਤੀ | ਕਾਲਜ ਦੇ ਪਿ੍ੰਸੀਪਲ ਡਾ: ਨੀਲਮ ਸ਼ਰਮਾ ਨੇ ਕਾਲਜੀਏਟ ਤੇ ਕਾਲਜ ਸਟਾਫ਼ ਤੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ | ਸਮਾਗ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਆਧਾਰਤ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਬਰਨਾਲਾ, (ਅਸ਼ੋਕ ਭਾਰਤੀ)-ਆਰੀਆਭੱਟਾ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਸੁਤਰੰਤਰਤਾ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਸਸੀਕਾਂਤ ਮਿਸਰਾ ਨੇ ਝੰਡਾ ਲਹਿਰਾਇਆ ਅਤੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ | ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਆਧਾਰਤ ਰੰਗਾਂ ਰੰਗ ਪ੍ਰੋਗਰਾਮ, ਗੀਤ, ਸੰਗੀਤ, ਕੋਰੀਓਗ੍ਰਾਫ਼ੀ, ਕਵਿਤਾਵਾਂ ਪੇਸ਼ ਕੀਤੀਆਂ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਬਰਨਾਲਾ, (ਅਸ਼ੋਕ ਭਾਰਤੀ)-ਵਾਈ.ਐਸ ਸਕੂਲ ਜੈੱਨ-ਨੈਕਸਟ ਅਤੇ ਵਾਈ.ਐੱਸ ਸਕੂਲ ਬਰਨਾਲਾ ਵਿਖੇ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਜੈੱਨ-ਨੈਕਸਟ ਸਕੂਲ ਵਿਚ ਯੂ.ਕੇ.ਜੀ ਜਮਾਤ ਅਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਸਮਾਗਮ ਵਿਚ ਭਾਗ ਲਿਆ | ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਸ਼ਰਬਰੀ, ਸ੍ਰੀਮਤੀ ਪਿ੍ਆ ਧਵਨ ਅਤੇ ਗੁਰਵਿੰਦਰ ਕੌਰ (ਅਕਾਦਮਿਕ ਕੋਆਰਡੀਨੇਟਰ) ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ ਦੁਆਰਾ ਦੇਸ਼ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕੀਤਾ | ਵਾਈ.ਐੱਸ ਸਕੂਲ ਬਰਨਾਲਾ ਵਿਖੇ ਮਿਊਜ਼ਿਕ ਟੀਮ ਨੇ ਦੇਸ਼-ਭਗਤੀ ਦੇ ਆਧਾਰਤ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ | ਸਕੂਲ ਦੇ ਅਧਿਆਪਕਾਂ ਦੁਆਰਾ ਭਾਰਤ ਦੀ ਅਨੇਕਤਾ ਵਿਚ ਏਕਤਾ ਨੂੰ ਦਰਸਾਉਂਦੇ ਹੋਏ ਵੱਖ-ਵੱਖ ਰਾਜਾਂ ਦੀਆਂ ਝਾਕੀਆਂ ਪੇਸ਼ ਕਰ ਕੇ ਰੰਗ ਬੰਨ੍ਹ ਦਿੱਤਾ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਹੰਡਿਆਇਆ, (ਗੁਰਜੀਤ ਸਿੰਘ ਖੱੁਡੀ)-ਅਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਮੌਕੇ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਦਿੱਤੇ ਘਰ-ਘਰ ਤਿਰੰਗਾ ਮੁਹਿੰਮ ਤਹਿਤ ਕਸਬਾ ਹੰਡਿਆਇਆ ਅਤੇ ਇਲਾਕੇ ਦੇ ਪਿੰਡਾਂ ਦੇ ਵਾਸੀਆਂ ਵਲੋਂ ਆਪਣੇ ਘਰਾਂ ਉਪਰ ਤਿਰੰਗੇ ਝੰਡੇ ਲਹਿਰਾਏ | ਸਨਅਤੀ ਅਦਾਰਿਆਂ ਜਿਨ੍ਹਾਂ 'ਚ ਸਟੈਂਡਰਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਐਮ.ਡੀ. ਨਛੱਤਰ ਸਿੰਘ ਭਰੀ, ਸਟੈਂਡਰਡ ਐਗਰੀ ਵਰਕਸ ਦੇ ਐਮ.ਡੀ. ਬਲਵਿੰਦਰ ਸਿੰਘ ਭਰੀ, ਬਲਕਾਰ ਕੰਬਾਈਨ ਦੇ ਮੁਖ ਪ੍ਰਬੰਧਕ ਹਾਕਮ ਸਿੰਘ ਭਰੀ, ਸੁਪਰ ਸਟੈਂਡਰਡ ਕੰਬਾਈਨ ਦੇ ਐਮ.ਡੀ. ਬੂਟਾ ਸਿੰਘ ਭਰੀ, ਪਨੇਸਰ ਐਗਰੋਟਿਕ ਦੇ ਐਮ.ਡੀ. ਜਗਜੀਤ ਸਿੰਘ ਪਨੇਸਰ, ਪਨੇਸਰ ਐਗਰੀ ਕਲਚਰ ਦੇ ਐਮ.ਡੀ. ਜਗਮੀਤ ਸਿੰਘ ਪਨੇਸਰ ਦੀ ਅਗਵਾਈ ਵਿਚ ਕੌਮੀ ਝੰਡਾ ਲਹਿਰਾਇਆ ਗਿਆ | ਸਟੈਂਡਰਡ ਚੌਕ ਹੰਡਿਆਇਆ ਨੂੰ ਸਟੈਂਡਰਡ ਟਰੈਕਟਰ ਦੇ ਟਰੈਕਟਰ ਲਗਾ ਕੇ ਸ਼ਿਗਾਰਿਆ ਹੋਇਆ ਸੀ | ਵਾਈ.ਐਸ. ਵਿੱਦਿਅਕ ਸੰਸਥਾਂ ਦੇ ਸਕੂਲ ਤੇ ਕਾਲਜ ਉਪਰ ਕੌਮੀ ਝੰਡੇ ਲਹਿਰਾਏ ਗਏ | ਖੱੁਡੀ ਖ਼ੁਰਦ ਬੱਸ ਅੱਡੇ ਨੇੜੇ ਵੀ.ਪੀ. ਪੈਟਰੋਲ ਪੰਪ ਵਿਖੇ ਅਮਰੀਕ ਸਿੰਘ ਆਹੂਲਵਾਲੀਆ, ਮੈਨੇਜਰ ਸੁਮਨ ਨੰਦੀ ਦੀ ਅਗਵਾਈ ਵਿਚ ਸਮਾਗਮ ਕਰਵਾਇਆ ਗਿਆ ਅਤੇ ਕੌਮੀ ਝੰਡਾ ਲਹਿਰਾਇਆ ਗਿਆ | ਇਸ ਮੌਕੇ ਸੀ.ਈ.ਓ. ਦਰਸ਼ਨ ਸਿੰਘ, ਪਰਮਿੰਦਰ ਸਿੰਘ ਭਰੀ, ਪ੍ਰਭਜੋਤ ਸਿੰਘ ਭਰੀ, ਕੁਲਜਿੰਦਰ ਸਿੰਘ ਭਰੀ, ਹਰਜਿੰਦਰ ਸਿੰਘ ਭਰੀ, ਸੁਰਿੰਦਰ ਸਿੰਘ ਜੀ.ਐਮ., ਮੱਖਣ ਸਿੰਘ ਭਰੀ, ਬਲਕਾਰ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ, ਕੁੱਕੂ ਸਿੰਘ, ਸਿਮਰਜੀਤ ਸਿੰਘ, ਗੁਰਮੇਲ ਸਿੰਘ, ਵਰਿੰਦਰ ਸਿੰਘ, ਭੋਲਾ ਸਿੰਘ, ਸਰਬਜੀਤ ਸਿੰਘ, ਕੁਲਦੀਪ ਸਿੰਘ, ਜਗਸੀਰ ਸਿੰਘ, ਤਰਸੇਮ ਸਿੰਘ ਆਦਿ ਸਮੇਤ ਹਾਜ਼ਰ ਸਨ |
ਧਨੌਲਾ, (ਚੰਗਾਲ, ਜਤਿੰਦਰ ਸਿੰਘ ਧਨੌਲਾ)-ਭਾਰਤ ਦੀ ਸਵਤੰਤਰਤਾ ਦੀ 75ਵੀਂ ਵਰੇ੍ਹਗੰਢ ਮੌਕੇ ਦਫ਼ਤਰ ਨਗਰ ਕੌਂਸਲ ਧਨੌਲਾ ਵਿਖੇ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਰਣਜੀਤ ਕੌਰ ਸੋਢੀ ਨੇ ਕੌਮੀ ਝੰਡਾ ਲਹਿਰਾਇਆ | ਕੌਮੀ ਝੰਡੇ ਤਿਰੰਗੇ ਨੂੰ ਪੁਲਿਸ ਟੁੱਕੜੀ ਥਾਣਾ ਧਨੌਲਾ ਵਲੋਂ ਸਲਾਮੀ ਦਿੱਤੀ ਗਈ ਤੇ ਖ਼ਾਲਸਾ ਸੀਨੀ. ਸੈਕੰ. ਸਕੂਲ ਧਨੌਲਾ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਗਾ ਕੇ ਪ੍ਰੋਗਰਾਮ ਦਾ ਆਗਾਜ ਕੀਤਾ | ਪ੍ਰਧਾਨ ਰਣਜੀਤ ਕੌਰ ਨੇ ਕਿਹਾ ਕਿ ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਦੀ ਬਦੌਲਤ ਅੱਜ ਅਸੀਂ ਆਪਣੇ ਦੇਸ਼ ਵਿਚ ਆਜ਼ਾਦੀ ਨਾਲ ਜੀਅ ਰਹੇ ਹਾਂ, ਸਾਨੂੰ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਜਿੰਨਾਂ ਨੇ ਆਪਣਾ ਸਭ ਕੁਝ ਦੇਸ਼ ਕੌਮ ਦੇ ਲੇਖੇ ਲਗਾ ਦਿੱਤਾ | ਇਸ ਮੌਕੇ ਕੌਂਸਲਰ ਬਲਭੱਦਰ ਸਿੰਘ, ਕੌਂਸਲਰ ਜ਼ਸਪਾਲ ਕੌਰ, ਕੌਂਸਲਰ ਸੁਖਵਿੰਦਰ ਸਿੰਘ ਮੁੰਦਰੀ, ਕੌਂਸਲਰ ਅਮਰਜੀਤ ਕੌਰ, ਕੌਂਸਲਰ ਕਾਂਤਾ ਰਾਣੀ, ਕੌਂਸਲਰ ਗੌਰਵ ਕੁਮਾਰ ਬਾਂਸਲ, ਕੌਂਸਲਰ ਅਜੈ ਕੁਮਾਰ, ਕੌਂਸਲਰ ਕੇਵਲ ਸਿੰਘ, ਚੰਚਲ ਕੁਮਾਰ ਜੂਨੀਅਰ ਸਹਾਇਕ, ਜਗਸੀਰ ਸਿੰਘ ਕਲਰਕ, ਹਰਵਿੰਦਰ ਸਿੰਘ ਪੰਪ ਓਪਰੇਟਰ, ਨਵਕਿਰਨ ਸਿੰਘ ਕੰਪਿਊਟਰ ਓਪਰੇਟਰ, ਜਸਪ੍ਰੀਤ ਸਿੰਘ, ਅਵਤਾਰ ਸਿੰਘ, ਕਰਮਜੀਤ ਕੌਰ ਸੇਵਾਦਾਰ, ਪਿੰਟੂ ਕੁਮਾਰ, ਹਰਦੀਪ ਸਿੰਘ ਸੋਢੀ, ਹਰਵਿੰਦਰ ਸਿੰਘ ਸੋਢੀ, ਸਾਬਕਾ ਪ੍ਰਧਾਨ ਬੰਤ ਸਿੰਘ ਗਿੱਲ, ਹਰਦੀਪ ਸਿੰਘ ਧਨੌਲਾ, ਗਗਨ ਧਨੌਲਾ, ਗੁਰਲਾਲ ਸਿੰਘ, ਮੇਵਾ ਸਿੰਘ ਢਿੱਲੋਂ, ਹਰਭਗਵਾਨ ਭਾਨਾ, ਖ਼ਾਲਸਾ ਸੀਨੀ. ਸੈਕੰ. ਸਕੂਲ ਧਨੌਲਾ ਦੇ ਪਿ੍ੰਸੀਪਲ ਉਮੇਸ਼ ਸਿੰਗਲਾ ਤੇ ਅਧਿਆਪਕ ਮੌਜੂਦ ਸਨ |
ਟੱਲੇਵਾਲ, (ਸੋਨੀ ਚੀਮਾ)-ਐਸ.ਜੀ.ਐਨ. ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀਆਂ ਅਤੇ ਸਟਾਫ਼ ਵਲੋ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਕੋਰਿਓਗ੍ਰਾਫੀਆਂ, ਨਾਟਕ ਆਦਿ ਪੇਸ਼ ਕੀਤੇ | ਪਿ੍ੰਸੀਪਲ ਮੱਖਣ ਸਿੰਘ ਵਲੋਂ ਬੋਲਦਿਆਂ ਬੱਚਿਆਂ ਨੂੰ ਆਜ਼ਾਦੀ ਦਿਹਾੜੇ ਦੀ ਮਹਾਨਤਾ ਬਾਰੇ ਦੱਸਿਆ ਗਿਆ ਕਿ ਇਹ ਆਜ਼ਾਦੀ ਬਹੁਤ ਸਾਰੀਆਂ ਸ਼ਹੀਦੀਆਂ ਦੀ ਦੇਣ ਹੈ | ਸਾਡਾ ਇਤਿਹਾਸ ਬੜਾ ਗੌਰਵਮਈ ਅਤੇ ਸ਼ਾਨਮੱਤਾ ਹੈ ਆਜ਼ਾਦੀ ਪ੍ਰਾਪਤੀ ਲਈ ਸਾਡੇ ਮਹਾਨ ਸੂਰਬੀਰ ਯੋਧਿਆਂ ਨੂੰ ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪਈਆਂ ਜਿਸ ਦੇ ਕਰ ਕੇ ਅਸੀਂ ਸਮੁੱਚੇ ਲੋਕ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਇਸ ਮੌਕੇ ਸਮੂਹ ਸਟਾਫ਼ ਵਿਚ ਕੁਲਜੀਤ ਸਿੰਘ, ਮਾਲਵਿੰਦਰ ਸਿੰਘ, ਗੁਰਪ੍ਰੀਤ ਕੌਰ, ਰਮਨਜੀਤ ਕੌਰ, ਪ੍ਰਦੀਪ ਕੌਰ, ਅਮਨਜੋਤ ਕੌਰ, ਲਛਮਣੀ, ਸੰਦੀਪ ਕੌਰ, ਜਸਪਾਲ ਕੌਰ, ਦਲਜੀਤ ਕੌਰ, ਰਮਨਦੀਪ ਕੌਰ ਹਠੂਰ, ਪ੍ਰਭਦੀਪ ਕੌਰ ਗਰਚਾ, ਮਨਦੀਪ ਕੌਰ, ਰਮਨਦੀਪ ਕੌਰ, ਹਰਪ੍ਰੀਤ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ ਇਨ੍ਹਾਂ ਤੋਂ ਇਲਾਵਾ ਸਮੂਹ ਮੈਨੇਜਮੈਂਟ ਹਾਜ਼ਰ ਸੀ |
ਟੱਲੇਵਾਲ, (ਸੋਨੀ ਚੀਮਾ)-ਸੰਤ ਬਾਬਾ ਸੰੁਦਰ ਸਿੰਘ ਜੀ ਕੈਨੇਡੀਅਨ ਅਕਾਲ ਅਕੈਡਮੀ ਟੱਲੇਵਾਲ ਵਿਖੇ 75ਵੀਂ ਸੁਤੰਤਰਤਾ ਦਿਵਸ ਵਰ੍ਹੇਗੰਡ ਨੂੰ ਮੁੱਖ ਰੱਖਦਿਆਂ ਹੋਇਆਂ ਅਕਾਲ ਅਕੈਡਮੀ ਦੇ ਸਮੂਹ ਸਟਾਫ਼, ਸਮੂਹ ਵਿਦਿਆਰਥੀਆਂ ਅਤੇ 19 ਪੀ.ਬੀ. ਬਟਾਲੀਅਨ ਐਨ.ਸੀ.ਸੀ ਲੁਧਿਆਣਾ ਵਲੋਂ ਆਜ਼ਾਦੀ ਦਿਵਸ ਮਨਾਇਆ ਗਿਆ | ਜਿਸ ਵਿਚ ਕਰਨਲ ਕੇ.ਐਸ. ਕੁੰਡਲ, ਸੂਬੇਦਾਰ ਮੇਜਰ ਜਸਵੀਰ ਸਿੰਘ ਅਤੇ ਸਕੂਲ ਦੇ ਪਿ੍ੰਸੀਪਲ ਮੈਡਮ ਬਲਵਿੰਦਰ ਕੌਰ ਢਿੱਲੋਂ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੰਦੇ ਹੋਏ ਰਾਸ਼ਟਰੀ ਗਾਇਨ ਕੀਤਾ ਗਿਆ | ਜਿਸ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ, ਨਾਟਕ, ਸਪੀਚ ਅਤੇ ਕਵਿਤਾਵਾਂ ਆਦਿ ਦੇ ਵਿਚ ਬਹੁਤ ਹੀ ਉਤਸ਼ਾਹ ਦੇ ਨਾਲ਼ ਹਿੱਸਾ ਲਿਆ | ਬੱਚਿਆਂ ਵਲੋਂ ਹੱਥਾਂ ਵਿਚ ਤਿਰੰਗੇ ਝੰਡੇ ਲੈ ਕੇ ਦੇਸ਼ ਭਗਤੀ ਦਾ ਜਜ਼ਬਾ ਦਿਖਾਇਆ ਗਿਆ |
ਸ਼ਹਿਣਾ, (ਸੁਰੇਸ਼ ਗੋਗੀ)-ਆਰ.ਪੀ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਸਕੂਲ ਦੇ ਚੇਅਰਮੈਨ ਸ੍ਰੀ ਪਵਨ ਕੁਮਾਰ ਧੀਰ, ਮੈਡਮ ਉਰਮਿਲਾ ਧੀਰ ਅਤੇ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਰਾਜ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਸਕੂਲ ਦੇ ਵਿਦਿਆਰਥੀਆਂ ਵਲੋਂ ਮਾਰਚ ਪਾਸ ਕੱਢਿਆ ਗਿਆ | ਇਸ ਉਪਰੰਤ ਸਕੂਲੀ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਰੰਗਾਂ-ਰੰਗ ਪੋ੍ਰਗਰਾਮ ਦੌਰਾਨ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ | ਕੋਰੀਓਗ੍ਰਾਫ਼ੀਆਂ, ਗਿੱਧਾ ਤੇ ਭੰਗੜਾ ਵੀ ਖਿੱਚ ਦਾ ਕੇਂਦਰ ਰਿਹਾ | ਪੋ੍ਰਗਰਾਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪਵਨ ਕੁਮਾਰ ਧੀਰ ਤੇ ਪਿ੍ੰਸੀਪਲ ਮੈਡਮ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀਮਤੀ ਗੁਰਪ੍ਰੀਤ ਕੌਰ, ਕੁਲਦੀਪ ਸਿੰਘ, ਬੀਰ ਖ਼ਾਨ, ਸੁਨੀਲ ਕੁਮਾਰ, ਜਸਵਿੰਦਰ ਕੌਰ, ਪਵਨਪ੍ਰੀਤ ਕੌਰ, ਸਮਨਦੀਪ ਕੌਰ, ਦਿਕਸਾ ਸੋਨੀ, ਰਾਜ ਰਾਣੀ, ਰਣਦੀਪ ਕੌਰ, ਕਰਮਜੀਤ ਕੌਰ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ, ਪੂਜਾ ਮਿੱਤਲ, ਰਵਿੰਦਰ ਸਿੰਘ ਡੀ.ਪੀ, ਅੱਛਰਾ ਰਾਣੀ ਤੇ ਪਿ੍ਅੰਕਾ ਵੀ ਹਾਜ਼ਰ ਸਨ |
ਮਹਿਲ ਕਲਾਂ, (ਤਰਸੇਮ ਸਿੰਘ ਗਹਿਲ)-ਉੱਘੀ ਵਿੱਦਿਅਕ ਸੰਸਥਾ ਸਟੈਨਫੋੋਰਡ ਇੰਟਰਨੈਸ਼ਨਲ ਸਕੂਲ ਚੰਨਣਵਾਲ ਵਿਖੇ ਸਕੂਲ ਪਿ੍ੰਸੀਪਲ ਪ੍ਰਦੀਪ ਕੌਰ ਦੀ ਅਗਵਾਈ ਹੇਠ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਕੂਲ ਵਿਚ 15 ਅਗਸਤ ਨੂੰ ਆਜ਼ਾਦੀ ਦੇ ਜਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਸਮੇਂ ਸਕੂਲ ਪ੍ਰਬੰਧਕ ਕਮੇਟੀ ਤੇ ਸਟਾਫ਼ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਸ਼ੁਰੂ ਹੋਏ ਆਜ਼ਾਦੀ ਦੇ ਜਸ਼ਨ ਸਮਾਗਮ ਵਿਚ ਸਕੂਲ ਵਿਦਿਆਰਥੀਆਂ ਵਲੋਂ ਵੀ ਭਾਗ ਲਿਆ ਗਿਆ | ਇਸ ਸਮੇਂ ਸਕੂਲ ਪਿ੍ੰਸੀਪਲ ਪ੍ਰਦੀਪ ਕੌਰ ਨੇ ਦੱਸਿਆ ਕਿ ਸਕੂਲ ਵਿਦਿਆਰਥੀਆਂ ਵਲੋਂ ਇਸ ਸਮੇਂ ਵੱਖ-ਵੱਖ ਪ੍ਰਕਾਰ ਦੀਆਂ ਪੇਂਟਿੰਗ ਤਿਆਰ ਕੀਤੀਆਂ | ਸਕੂਲ ਪ੍ਰਬੰਧਕ ਕਮੇਟੀ ਦੇ ਆਗੂ ਡਾ: ਤਪਿੰਦਰ ਸਿੰਘ ਗਰੇਵਾਲ ਨੇ ਵਿਦਿਆਰਥੀਆਂ ਆਜ਼ਾਦੀ ਦੇ ਮਹੱਤਵ ਸਬੰਧੀ ਜਾਣੂ ਕਰਵਾਇਆ |
ਭਦੌੜ, (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਖੇ 75ਵਾਂ ਆਜ਼ਾਦੀ ਦਿਹਾੜਾ ਨਗਰ ਕੌਂਸਲ ਦੇ ਵਿਹੜੇ ਵਿਚ ਮਨਾਇਆ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਨਿਭਾਈ | ਲਾਭ ਸਿੰਘ ਉੱਗੋਕੇ ਸਮੇਂ ਸਿਰ ਨਾ ਪਹੁੰਚਣ ਕਾਰਨ ਝੰਡਾ ਲਹਿਰਾਉਣ ਦੀ ਰਸਮ ਮਿਥੇ ਸਮੇਂ ਅਨੁਸਾਰ 8:58 ਵਜੇ ਦੀ ਥਾਂ 10 ਵਜੇ ਕੇ 34 ਮਿੰਟ 'ਤੇ ਝੰਡਾ ਲਹਿਰਾਇਆ ਗਿਆ | ਇਸ ਮੌਕੇ ਰਾਜ ਮੁਹੰਮਦ ਅਤੇ ਸਾਥੀ ਕਲਾਕਾਰਾਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ | ਕੌਂਸਲਰਾਂ ਵਿਚ ਆਪਸੀ ਫੁੱਟ ਕਾਰਨ ਇਸ ਸਮਾਗਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਅਤੇ ਸਾਥੀ ਐਮ.ਸੀ. ਕਿਧਰੇ ਵੀ ਨਜ਼ਰ ਨਹੀਂ ਆਏ | ਇਸ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹੀ ਚਾਰੇ ਪਾਸੇ ਨਜ਼ਰ ਆਏ | ਇਸ ਮੌਕੇ ਜਗਦੀਪ ਸਿੰਘ ਜੱਗੀ, ਕੀਰਤ ਸਿੰਗਲ, ਜੋਗਿੰਦਰ ਸਿੰਘ ਮਠਾੜੂ, ਮੋਨੂੰ ਸ਼ਰਮਾ, ਜੱਗਾ ਸਿੰਘ ਭਲੇਰਿਆ, ਮਿੰਕੂ ਅਨੰਦ, ਸਤੀਸ਼ ਕਲਸੀ, ਲਾਲਾ ਭੁੱਲਰ, ਬਿੰਦਰ ਮਹੰਤ, ਗੁਰਪ੍ਰੀਤ ਸਿੰਘ, ਭੰਤਾ ਸਿੰਘ, ਸਾਧੂ ਰਾਮ ਜ਼ਰਗਰ, ਬਲਵਿੰਦਰ ਕੋਚਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ |
ਭਦੌੜ, (ਵਿਨੋਦ ਕਲਸੀ, ਰਜਿੰਦਰ ਬੱਤਾ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਨੂੰ ਸਮਰਪਿਤ ਦੇਸ਼ ਭਗਤਾਂ ਤੇ ਸ਼ਹੀਦਾਂ ਦੀ ਯਾਦ ਵਿਚ ਸ਼ਾਨਦਾਰ ਸਮਾਗਮ ਕਰਵਾਇਆ ਗਿਆ | ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਦੀ ਸਰਪ੍ਰਸਤੀ ਅਤੇ ਵਾਇਸ ਪਿ੍ੰਸੀਪਲ ਮੀਨਾ ਜੈਨ ਦੀ ਦੇਖ-ਰੇਖ ਹੇਠ ਹੋਏ | ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ | ਪੰਜਾਬੀਅਤ ਦੇ ਵੱਖ-ਵੱਖ ਰੰਗਾਂ 'ਚ ਪਰੋਇਆ ਇਹ ਸਮਾਗਮ ਅਮਿੱਟ ਛਾਪ ਛੱਡਣ ਵਿਚ ਸਫਲ ਰਿਹਾ | ਇਸ ਮੌਕੇ ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ, ਮੀਨਾ ਜੈਨ ਅਤੇ ਗੁਰਚਰਨ ਸਿੰਘ ਰਾਮਾ ਨੇ ਕਿਹਾ ਕਿ ਸਾਨੂੰ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈ ਕੇ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਸਦਾ ਯਤਨਸ਼ੀਲ ਰਹਿਣਾ ਚਾਹੀਦਾ ਹੈ | ਰਾਜਵੀਰ ਕੌਰ, ਤਰਸੇਮਪਾਲ ਕੌਰ, ਰੁਪਿੰਦਰ ਕੌਰ, ਸੁਨਿਧੀ ਮਿੱਤਲ, ਕਿਰਨਜੀਤ ਕੌਰ, ਸਰਬਜੀਤ ਕੌਰ ਆਦਿ ਨੇ ਸਮਾਗਮ ਦੀ ਸਫਲਤਾ ਲਈ ਵਿਸ਼ੇਸ਼ ਸਹਿਯੋਗ ਦਿੱਤਾ |
ਤਪਾ ਮੰਡੀ, (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਬ-ਡਵੀਜ਼ਨ ਪੱਧਰ ਦਾ 75ਵਾਂ ਆਜ਼ਾਦੀ ਦਿਹਾੜਾ ਤਪਾ-ਤਾਜੋਕੇ ਰੋਡ 'ਤੇ ਸਥਿਤ ਬਾਹਰਲੀ ਅਨਾਜ ਮੰਡੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਤਪਾ ਗੋਪਾਲ ਸਿੰਘ (ਪੀ.ਸੀ.ਐਸ.) ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ, ਡੀ.ਐਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ, ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਅਤੇ ਹੋਰ ਅਧਿਕਾਰੀਆਂ ਨੇ ਗੁਲਦਸਤਾ ਦੇ ਕੇ ਭਰਵਾਂ ਸਵਾਗਤ ਕੀਤਾ | ਸਮਾਗਮ ਦੌਰਾਨ ਐਸ.ਡੀ.ਐਮ. ਤਪਾ ਗੋਪਾਲ ਸਿੰਘ ਨੇ ਕੌਮੀ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ ਉਪਰੰਤ ਪੰਜਾਬ ਪੁਲਿਸ ਦੇ ਜਵਾਨਾ ਦੀ ਟੁਕੜੀ ਨੇ ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਸਕੂਲੀ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਗਾਇਆ | ਸਮਾਗਮ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਪਿ੍ੰਸੀਪਲ ਵਰਿੰਦਰ ਸਿੰਘ ਵਲੋਂ ਬਾਖ਼ੂਬੀ ਅਦਾ ਕੀਤੀ ਗਈ | ਸਮਾਗਮ ਉਪਰੰਤ ਐਸ.ਡੀ.ਐਮ. ਤਪਾ ਵਲੋਂ ਸਮੂਹ ਪਤਵੰਤਿਆਂ ਸਮੇਤ ਬੂਟੇ ਲਗਾਏ ਗਏ | ਇਸ ਮੌਕੇ ਥਾਣਾ ਮੁਖੀ ਜਗਜੀਤ ਸਿੰਘ ਘੁਮਾਣ, ਕਾਰਜ ਸਾਧਕ ਅਫ਼ਸਰ ਸੁਨੀਲ ਦੱਤ ਵਰਮਾ, ਸਿਟੀ ਇੰਚਾਰਜ ਸਰਬਜੀਤ ਸਿੰਘ, ਡਾ: ਸ਼ਿਖਾ ਅਗਰਵਾਲ, ਮਾਰਕੀਟ ਕਮੇਟੀ ਤਪਾ ਦੇ ਸੈਕਟਰੀ ਜਸਵੀਰ ਸਿੰਘ, ਕਿਰਪਾਲ ਸਿੰਘ, ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਰੀਡਰ ਡੀ.ਐਸ.ਪੀ ਤਪਾ, ਮੈਨੇਜਰ ਜਗਨਨਾਥ, ਨਨਪਾਲ ਸਿੰਘ, ਭਗਵਾਨ ਸਿੰਘ, ਅਵਤਾਰ ਸਿੰਘ ਵਾਲੀਆ, ਧਰਮਿੰਦਰ ਸਿੰਘ ਸੋਨੂੰ ਮਾਂਗਟ ਤੋਂ ਇਲਾਵਾ ਆਮ ਆਦਮੀ ਪਾਰਟੀ ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਨਰਾਇਣ ਸਿੰਘ ਪੰਧੇਰ, ਕਾਲਾ ਸਿੰਘ ਚੱਠਾ, ਮੁਨੀਸ਼ ਗਰਗ, ਜਸਵਿੰਦਰ ਸਿੰਘ ਚੱਠਾ, ਸਾਬਕਾ ਕੌਂਸਲਰ ਬੁੱਧਰਾਮ ਕਾਲਾ ਢਿਲਵਾਂ, ਕੌਂਸਲਰ ਹਰਦੀਪ ਸਿੰਘ ਪੋਪਲ, ਧਰਮਪਾਲ ਸ਼ਰਮਾ, ਜੱਸੀ ਪੁਰਬਾ, ਅਮਨ ਬਰਾੜ, ਮਿਸਤਰੀ ਭੁਪਿੰਦਰ ਸਿੰਘ, ਬਲਜੀਤ ਸਿੰਘ ਵਾਸੀ, ਅਮਿਤ ਢੀਂਗਰਾ, ਰਾਜੂ ਚੰਚਲ, ਗੁਰਤੇਜ ਧਾਲੀਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਹਾਜ਼ਰ ਸਨ |
ਤਪਾ ਮੰਡੀ, (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਹਿਰ ਦੇ ਮਾਡਲ ਟਾਊਨ ਵਿਖੇ ਸਥਿਤ ਬ੍ਰਹਮ ਕੁਮਾਰੀ ਦਿੱਵਿਆ ਜੋਤੀ ਭਵਨ ਦੀ ਸੰਚਾਲਕਾ ਭੈਣ ਊਸ਼ਾ ਦੀ ਦੇਖ-ਰੇਖ ਹੇਠ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਸੋਮਵਾਰ ਨੂੰ ਇਕ ਤਿਰੰਗਾ ਰੈਲੀ ਕੱਢੀ ਗਈ | ਇਸ ਰੈਲੀ ਮੌਕੇ ਸਮੂਹ ਬ੍ਰਹਮ ਕੁਮਾਰੀ ਪਰਿਵਾਰ ਵਲੋਂ ਤਿਰੰਗਾ ਲਹਿਰਾਉਂਦੇ ਹੋਏ ਪੂਰੇ ਸ਼ਹਿਰ ਦਾ ਦੌਰਾ ਕੀਤਾ | ਇਹ ਰੈਲੀ ਬ੍ਰਹਮ ਕੁਮਾਰੀ ਆਸ਼ਰਮ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਸਦਰ ਬਾਜ਼ਾਰ, ਬਾਲਮੀਕੀ ਚੌਕ, ਸਕੂਲ ਰੋਡ, ਗਲੀਆਂ, ਮੁਹੱਲਿਆਂ ਅਤੇ ਮਾਡਲ ਟਾਊਨ ਵਿਚੋਂ ਦੀ ਹੁੰਦੀ ਹੋਈ ਭਵਨ ਵਿਖੇ ਸਮਾਪਤ ਹੋਈ | ਇਸ ਮੌਕੇ ਡਾ: ਲੇਖ ਰਾਜ ਕੋਆਰਡੀਨੇਟਰ ਮੈਡੀਕਲ ਵਿੰਗ, ਬ੍ਰਹਮ ਕੁਮਾਰੀ ਭੈਣ ਰਜਨੀ, ਤਰਸੇਮ ਚੰਦ ਵਿੱਕਾ, ਵਿਜੇ ਧੂਰਕੋਟੀਆ, ਨੀਟੂ ਅਖ਼ਬਾਰਾਂ ਵਾਲ਼ੇ ਤੋਂ ਇਲਾਵਾ ਸਿਟੀ ਇੰਚਾਰਜ ਸਰਬਜੀਤ ਸਿੰਘ ਅਤੇ ਸਿਪਾਹੀ ਮੁਨੀਸ਼ ਸ਼ਰਮਾ ਆਦਿ ਮੌਜੂਦ ਸਨ |
ਤਪਾ ਮੰਡੀ, (ਪ੍ਰਵੀਨ ਗਰਗ, ਵਿਜੇ ਸ਼ਰਮਾ)-ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਵਲੋਂ ਸਕੂਲ ਪਿ੍ੰਸੀਪਲ ਮੈਡਮ ਅਨੁਪਮਾ ਸ਼ਰਮਾ ਦੀ ਅਗਵਾਈ ਹੇਠ ਇਕ ਵਿਸ਼ਾਲ ਤਿਰੰਗਾ ਰੈਲੀ ਕੱਢੀ ਗਈ, ਜੋ ਅਗਰਵਾਲ ਧਰਮਸ਼ਾਲਾ ਤੋਂ ਸ਼ੁਰੂ ਕੀਤੀ ਗਈ | ਇਸ ਰੈਲੀ 'ਚ ਸਕੂਲ ਦੀ ਸਮੁੱਚੀ ਮੈਨੇਜਮੈਂਟ ਨੇ ਭਾਗ ਲਿਆ | ਇਸ ਮੌਕੇ ਸਕੂਲ ਪਿ੍ੰਸੀਪਲ ਮੈਡਮ ਅਨੁਪਮਾ ਸ਼ਰਮਾ, ਸਕੂਲ ਮੈਨੇਜਮੈਂਟ ਦੇ ਵਿਜੈ ਅਗਰਵਾਲ, ਵਿਪਨ ਕੁਮਾਰ, ਸਕੂਲ ਦੀ ਸਮੁੱਚੀ ਮੈਨੇਜਮੈਂਟ ਅਤੇ ਸਟਾਫ਼ ਨੇ ਵਿਦਿਆਰਥੀਆਂ ਨੂੰ 75ਵੇਂ ਸੁਤੰਤਰਤਾ ਦਿਵਸ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਰਾਜਿੰਦਰ ਭੁੱਟੋ, ਤਰਸੇਮ ਚੰਦ ਵਿੱਕਾ, ਨਰਾਇਣ ਦਾਸ ਬਾਵਾ, ਵਨੀਤ ਕੁਮਾਰ ਆਦਿ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ |
ਤਪਾ ਮੰਡੀ, (ਵਿਜੇ ਸ਼ਰਮਾ)-ਆਜ਼ਾਦੀ ਦੇ 75ਵੇਂ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਨੇੜਲੇ ਪਿੰਡ ਤਾਜੋਕੇ ਦੇ ਸੈਂਟ ਜੀ.ਐਸ. ਕਾਨਵੈਂਟ ਸਕੂਲ ਵਿਖੇ ਡੇਰਾ ਸੰਤ ਬਾਬਾ ਪੰਜਾਬ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਸਕੂਲ ਸਟਾਫ਼ ਹਾਜ਼ਰ ਸੀ |
ਤਪਾ ਮੰਡੀ, (ਪ੍ਰਵੀਨ ਗਰਗ, ਵਿਜੇ ਸ਼ਰਮਾ)-ਨਗਰ ਕੌਂਸਲ ਦੇ ਵਿਹੜੇ ਵਿਚ 75ਵਾਂ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਅਨਿਲ ਕੁਮਾਰ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ, ਉਪਰੰਤ ਸਕੂਲੀ ਬੱਚਿਆਂ ਨੇ ਰਾਸ਼ਟਰੀ ਗੀਤ ਗਾਇਆ | ਇਸ ਮੌਕੇ ਕਾਰਜ ਸਾਧਕ ਅਫ਼ਸਰ ਸੁਨੀਲ ਦੱਤ ਵਰਮਾ, ਮਾਰਕੀਟ ਕਮੇਟੀ ਤਪਾ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਵਾਇਸ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਸਮਾਗਮ ਦੌਰਾਨ 15 ਕੌਂਸਲਰਾਂ ਵਿਚੋਂ ਇੱਕ ਪ੍ਰਧਾਨ ਅਤੇ ਇੱਕ ਕੌਂਸਲਰ ਹਾਜ਼ਰ ਸੀ, ਜਦਕਿ 13 ਕੌਂਸਲਰ ਗੈਰ ਹਾਜ਼ਰ ਰਹੇ, ਜਿਨ੍ਹਾਂ ਦੀ ਗ਼ੈਰਹਾਜ਼ਰੀ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਕੇ ਰੱਖ ਦਿੱਤੇ ਅਤੇ ਨਾਲ ਹੀ ਨਗਰ ਕੌਂਸਲ ਦੇ ਵਿਹੜੇ 'ਚ ਨਾ-ਮਾਤਰ ਇਕੱਠ ਹੋਇਆ | ਇਸ ਮੌਕੇ ਕੌਂਸਲਰ ਰਣਜੀਤ ਸਿੰਘ ਲਾਡੀ, ਹਰਦੀਪ ਸਿੰਘ ਦੀਪਾ, ਗੁਰਦੀਪ ਸਿੰਘ, ਸੁਰੇਸ਼ ਕੁਮਾਰ, ਕੁਲਵੰਤ ਸਿੰਘ ਧਾਲੀਵਾਲ ਆਦਿ ਮੌਜੂਦ ਸਨ |
ਤਪਾ ਮੰਡੀ, (ਪਰਵੀਨ ਗਰਗ)-75ਵੇਂ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਫਨ ਪਾਰਕ ਕਲੱਬ ਵਲੋਂ ਪ੍ਰਧਾਨ ਰਾਜ ਸਿੰਘ ਦੀ ਅਗਵਾਈ ਹੇਠ ਪਾਰਕ ਵਿਖੇ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਲੱਬ ਪ੍ਰਧਾਨ ਰਾਜ ਸਿੰਘ ਨੇ ਸਮੂਹ ਮੈਂਬਰਾਂ ਸਮੇਤ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਉਪਰੰਤ ਹਾਜ਼ਰੀਨ ਨੇ ਰਾਸ਼ਟਰੀ ਗੀਤ ਪੇਸ਼ ਕੀਤਾ ਅਤੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ | ਇਸ ਮੌਕੇ ਕਲੱਬ ਦੇ ਸੁਸ਼ੀਲ ਕੁਮਾਰ ਭੂਤ, ਪਵਨ ਬਤਾਰਾ, ਰਾਜ ਕੁਮਾਰ ਰਾਜੂ ਮੌੜ, ਰਾਹੁਲ ਮਹਿਤਾ, ਰਾਜੂ ਮਹਿਤਾ, ਰਮੇਸ਼ ਕੁਮਾਰ ਕਾਲਾ, ਮੱਖਣ ਸੁਨਾਮੀਆਂ, ਮਾਸਟਰ ਰਾਮ ਗੋਪਾਲ, ਪੰਕਜ ਕੁਮਾਰ ਬਾਲਾ ਜੀ, ਅੰਮਿ੍ਤਪਾਲ, ਬੌਬੀ ਕੁਮਾਰ, ਬਿੱਟੂ ਅਰੋੜਾ, ਬਿੰਦਰ ਤਾਜੋ, ਪਵਨ ਚਾਉਕੇ ਵਾਲੇ, ਰਾਜ ਕੁਮਾਰ ਆਦਿ ਪਤਵੰਤੇ ਮੌਜੂਦ ਸਨ |
ਭਦੌੜ, (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਵਿਖੇ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਸਕੂਲ ਦੇ ਐਮ.ਡੀ. ਰਣਪ੍ਰੀਤ ਸਿੰਘ ਦੀ ਅਗਵਾਈ ਵਿਚ ਮਨਾਈ ਗਈ | ਜਿਸ ਵਿਚ ਮੁੱਖ ਮਹਿਮਾਨ ਸ੍ਰੀਮਤੀ ਬੇਅੰਤ ਕੌਰ ਰਾਏ ਪਤਨੀ ਰਣਪ੍ਰੀਤ ਸਿੰਘ ਰਾਏ ਨੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ | ਸਕੂਲ ਦੇ ਐਮ.ਡੀ. ਰਣਪ੍ਰੀਤ ਸਿੰਘ ਅਤੇ ਸ੍ਰੀਮਤੀ ਬੇਅੰਤ ਕੌਰ ਨੇ ਅਤੇ ਪਿ੍ੰਸੀਪਲ ਭੁਪਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਜ਼ਾਦੀ ਸਾਨੂੰ ਬਹੁਤ ਮਹਿੰਗੇ ਮੁੱਲ ਵਿਚ ਮਿਲੀ ਹੈ ਅਨੇਕਾਂ ਦੇਸ਼ ਭਗਤਾਂ
ਨੇ ਕੁਰਬਾਨੀਆਂ ਗਈਆਂ ਹਨ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਪ੍ਰਤੀ ਬਣਦੇ ਫਰਜ਼ ਪੂਰੇ ਕਰੀਏ ਅਤੇ ਆਜ਼ਾਦੀ ਨੂੰ ਬਰਕਰਾਰ ਰੱਖੀਏ |
ਭਦੌੜ, (ਰਜਿੰਦਰ ਬੱਤਾ, ਵਿਨੋਦ ਕਲਸੀ)-ਸਿਵਲ ਸਰਜਨ ਬਰਨਾਲਾ ਡਾ: ਜਸਵੀਰ ਸਿੰਘ ਔਲਖ ਦੀ ਪ੍ਰੇਰਨਾ ਸਦਕਾ ਵਪਾਰ ਮੰਡਲ ਭਦੌੜ ਦੇ ਪ੍ਰਧਾਨ ਗੁਰਦੀਪ ਦੀਪਾ ਵਲੋਂ ਵਪਾਰੀ ਵਰਗ ਅਤੇ ਬਲੱਡ ਡੋਨਰ ਸੁਸਾਇਟੀ ਭਦੌੜ ਦੇ ਸਹਿਯੋਗ ਨਾਲ ਆਜ਼ਾਦੀ ਦਿਹਾੜੇ ਉਪਰ ਦੂਜਾ ਖ਼ੂਨਦਾਨ ਕੈਂਪ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਤਪ ਅਸਥਾਨ ਸੰਤ ਬਾਬਾ ਭਾਨ ਸਿੰਘ ਦੇ ਮੁੱਖ ਸੇਵਾਦਾਰ ਸੰਤ ਬਾਬਾ ਚਮਕੌਰ ਸਿੰਘ ਵਲੋਂ ਕੀਤਾ ਗਿਆ | ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਜ਼ਾਦੀ ਦੇ 75 ਦਿਹਾੜੇ ਦੀ ਖ਼ੁਸ਼ੀ ਉਪਰ ਵਪਾਰ ਮੰਡਲ ਵਲੋਂ ਖ਼ੂਨਦਾਨ ਕੈਂਪ ਲਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਅੱਜ ਖ਼ੂਨਦਾਨੀਆਂ ਪਾਸੋਂ ਦਾਨ ਕੀਤਾ ਗਿਆ ਖੂਨ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ ਜਿਸ ਕਰ ਕੇ ਖ਼ੂਨਦਾਨ ਨੂੰ ਮਹਾਂ ਦਾਨ ਕਿਹਾ ਜਾਂਦਾ ਹੈ | ਇਸ ਮੌਕੇ ਬਲੱਡ ਬੈਂਕ ਬਰਨਾਲਾ ਵਲੋਂ 45 ਯੂਨਿਟਾਂ ਪ੍ਰਾਪਤ ਕੀਤੀਆਂ ਗਈਆਂ ਅਤੇ ਬਲੱਡ ਦਾਨੀਆਂ ਦਾ ਵਪਾਰ ਮੰਡਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮੇਂ ਜੋਗਿੰਦਰ ਸਿੰਘ ਮਠਾੜੂ, ਐਡਵੋਕੇਟ ਕੀਰਤ ਸਿੰਗਲਾ, ਐਡ: ਗੁਰਜੰਟ ਸਿੰਘ ਭੁੱਲਰ, ਪ੍ਰਧਾਨ ਜਗਦੀਪ ਸਿੰਘ ਜੱਗੀ, ਪ੍ਰਧਾਨ ਮੋਨੂੰ ਸ਼ਰਮਾ, ਭਾਈ ਉਕਾਂਰ ਸਿੰਘ ਬਰਾੜ, ਗਗਨਦੀਪ ਪੰਜੂ, ਭਾਈ ਉਕਾਂਰ ਸਿੰਘ ਬਰਾੜ, ਸ਼ਾਮਾ ਗੁਪਤਾ, ਨਿਤਨ ਸਿੰਗਲਾ, ਪਿ੍ੰਸ ਸੇਠੀ, ਇਕਬਾਲ ਸਿੰਘ, ਸੰਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਮਹਿਲ ਕਲਾਂ, (ਅਵਤਾਰ ਸਿੰਘ ਅਣਖੀ)-ਇਲਾਕੇ ਦੀ ਨਾਮਵਰ ਸੰਸਥਾ ਬਰੌਡਵੇ ਪਬਲਿਕ ਸਕੂਲ ਮਨਾਲ (ਬਰਨਾਲਾ) ਵਿਖੇ ਸੰਸਥਾ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ, ਡਾਇਰੈਕਟਰ ਮੈਡਮ ਨਵਰੀਤ ਕੌਰ ਚੀਮਾ ਦੀ ਅਗਵਾਈ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ 75ਵਾਂ ਸੁਤੰਤਰਤਾ ਦਿਵਸ ਧੂਮਧਾਮ ਮਨਾਇਆ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਪੇਸ਼ ਕਰ ਕੇ ਕੀਤੀ ਗਈ | ਇਸ ਸਮਾਗਮ ਸਮੇਂ ਬੱਚਿਆਂ ਵਲੋਂ ਲੋਕ ਗੀਤ, ਕਵਿਤਾਵਾਂ, ਗਰੁੱਪ ਡਾਂਸ, ਅਤੇ ਕੋਰੀਓਗ੍ਰਾਫੀਆਂ ਪੇਸ਼ ਕਰ ਕੇ ਖੂਬ ਰੰਗ ਬੰਨਿ੍ਹਆ | ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਮੁਹੰਮਦ ਆਰਿਫ਼ ਸੈਫੀ ਨੇ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਸੰਸਥਾ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ, ਨਵਰੀਤ ਕੌਰ ਚੀਮਾ ਦੀ ਅਗਵਾਈ ਹੇਠ ਸਮਾਗਮ ਦੌਰਾਨ ਵਧੀਆ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |
ਤਪਾ ਮੰਡੀ, (ਪ੍ਰਵੀਨ ਗਰਗ)-ਪਿੰਡ ਜੈਮਲ ਸਿੰਘ ਵਾਲਾ ਦੇ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ 75ਵਾਂ ਆਜ਼ਾਦੀ ਦਿਹਾੜਾ ਅੰਮਿ੍ਤ ਮਹਾਂਉਤਸਵ ਮਨਾਇਆ ਗਿਆ | ਸਮਾਗਮ ਮੌਕੇ ਸਕੂਲ ਦੇ ਚੇਅਰਮੈਨ ਸੁਖਮੀਤ ਸਿੰਘ ਧਾਲੀਵਾਲ ਦੁਆਰਾ ਤਿਰੰਗਾ ਝੰਡਾ ਲਹਿਰਾਇਆ ਗਿਆ | ਉਪਰੰਤ ਬੱਚਿਆਂ ਵਲੋਂ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ ਅਤੇ ਸਕੂਲ ਸਟਾਫ ਅਤੇ ਬੱਚਿਆਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ | ਇਸ ਮੌਕੇ ਸਕੂਲ ਪਿ੍ੰਸੀਪਲ ਟੈਰੇਸਾ ਜੋਸਫ ਨੇ ਬੱਚਿਆਂ ਨੂੰ ਦੇਸ਼ ਲਈ ਕੁਰਬਾਨੀ ਦੇਣ ਵਾਲੇ ਦੇਸ਼ ਭਗਤਾਂ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਸਮਾਗਮ ਮੌਕੇ ਨਰਸਰੀ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਨੇ ਦੇਸ਼ ਭਗਤੀ ਨਾਲ ਸਬੰਧਤ ਵੱਖ-ਵੱਖ ਲੜੀ ਵਿਚ ਪ੍ਰੋਗਰਾਮ ਪੇਸ਼ ਕੀਤਾ | ਮੈਡਮ ਮਨਪ੍ਰੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ | ਪ੍ਰੋਗਰਾਮ ਦੇ ਅੰਤ ਵਿਚ ਪਿੰ੍ਰਸੀਪਲ ਮੈਡਮ ਨੇ ਬੱਚਿਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਦੇਸ਼ ਦੀ ਤਰੱਕੀ ਵਿਚ ਬਣਦਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ |
ਮਹਿਲ ਕਲਾਂ, (ਅਵਤਾਰ ਸਿੰਘ ਅਣਖੀ)-ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਆਜ਼ਾਦੀ ਦੇ 75 ਸਾਲਾਂ, ਇਸ ਦੇ ਸਭਿਆਚਾਰ ਅਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਨੂੰ ਦੇਸ਼ ਭਗਤੀ ਅਤੇ ਉਤਸ਼ਾਹ ਨਾਲ ਮਨਾਇਆ | ਸਕੂਲ ਦੇ ਚੇਅਰਮੈਨ ਸ੍ਰੀ ਸੁਸ਼ੀਲ ਗੋਇਲ, ਮਿਸਿਜ਼ ਰਚਨਾ ਗੋਇਲ, ਐਗਜ਼ੀਕਿਊਟਿਵ ਡਾਇਰੈਕਟਰ ਸ੍ਰੀ ਰਾਕੇਸ਼ ਬਾਂਸਲ, ਪਿ੍ੰਸੀਪਲ ਮਿਸਿਜ਼ ਨਵਜੋਤ ਕੌਰ ਟੱਕਰ, ਕੋਆਰਡੀਨੇਟਰ ਮਿਸਿਜ਼ ਭਾਰਤੀ ਵਰਮਾ ਸਮੇਤ ਸਟਾਫ ਮੈਂਬਰਾਂ ਵਲੋਂ ਰਾਸ਼ਟਰੀ ਝੰਡਾ ਲਹਿਰਾ ਕੇ ਦੇਸ਼ ਭਗਤੀ ਦੀ ਭਾਵਨਾ ਜਗਾਈ ਗਈ | ਇਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ | ਸਕੂਲ ਨੂੰ ਤਿਰੰਗੇ ਦੇ ਕੇਸਰੀ, ਚਿੱਟੇ ਅਤੇ ਹਰੇ ਗ਼ੁਬਾਰਿਆਂ ਅਤੇ ਝੰਡਿਆਂ ਨਾਲ ਸਜਾਇਆ ਗਿਆ | ਇਸ ਮੌਕੇ ਚੇਅਰਮੈਨ ਸ੍ਰੀ ਸੁਸ਼ੀਲ ਗੋਇਲ ਨੇ ਬੋਲਦਿਆਂ ਕਿਹਾ ਕਿ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਣਾ ਚਾਹੀਦਾ | ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ |
ਭਦੌੜ, (ਰਜਿੰਦਰ ਬੱਤਾ, ਵਿਨੋਦ ਕਲਸੀ)-ਸੇਂਟ ਜੋਸਫ ਕਾਨਵੈਂਟ ਸਕੂਲ ਭਦੌੜ ਵਿਖੇ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਅਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਡਾ: ਪਿ੍ੰਸੀਪਲ ਜੋਸ਼ ਵਲਿਕਾਟ ਨੇ ਅਦਾ ਕੀਤੀ ਗਈ ਅਤੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਗੀਤ ਪੇਸ਼ ਕੀਤੇ ਗਏ | ਇਸ ਮੌਕੇ ਡਾ: ਜੋਸ਼ ਵਲਿਕਾਟ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਦੇਸ਼ ਨੇ ਅਨੇਕਾਂ ਕੀਮਤੀ ਜਾਨਾਂ ਦੇ ਕੇ ਆਜ਼ਾਦੀ ਹਾਸਲ ਕੀਤੀ ਹੈ ਜਿਸ ਕਰ ਕੇ ਤੁਹਾਡਾ ਦੇਸ਼ ਦੀ ਹੋਰ ਤਰੱਕੀ ਲਈ ਇਕ ਚੰਗੇ ਸਿੱਖਿਅਤ ਵਿਅਕਤੀਆਂ ਬਣਨਾ ਬਹੁਤ ਜ਼ਰੂਰੀ ਹੈ ਜਿਸ ਨਾਲ ਸਾਡਾ ਦੇਸ਼ ਹੋਰ ਤਰੱਕੀ ਦੇ ਰਸਤੇ ਉਪਰ ਜਾਵੇਗਾ | ਇਸ ਸਮੇਂ ਬੱਚਿਆਂ ਦੁਆਰਾ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸਕੂਲ ਵਲੋਂ ਵੱਖ-ਵੱਖ ਖੇਤਰਾਂ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਬੱਚਿਆਂ ਵਿਚਕਾਰ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਸਮੇਂ ਅਧਿਆਪਕ ਸਟੈਬਿਨ ਧਾਮਸ, ਮੈਡਮ ਕੁਲਵੀਰ ਕੌਰ, ਸੁਨੀਤਾ ਰਾਣੀ, ਸੰਦੀਪ ਕੌਰ, ਮਨੋਜ ਬਾਲਾ, ਸੁਮਨ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ |
ਰੂੜੇਕੇ ਕਲਾਂ, (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਜੀ. ਐਸ. ਪਬਲਿਕ ਸੀਨੀ. ਸੈਕੰ. ਸਕੂਲ ਧੌਲਾ ਵਿਖੇ ਸੰਸਥਾ ਦੇ ਚੇਅਰਮੈਨ ਸ੍ਰੀ ਸੁਰੇਸ਼ ਬਾਂਸਲ, ਚੇਅਰਮੈਨ ਸ੍ਰੀ ਰਿਸ਼ਵ ਜੈਨ ਅਤੇ ਪਿ੍ੰਸੀਪਲ ਸ.ਇੰਦਰਜੀਤ ਸਿੰਘ ਦੀ ਅਗਵਾਈ ਹੇਠ ਸੰਸਥਾ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਨਰਸਰੀ ਕਲਾਸ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਫੈਂਨਸੀ ਡਰੈਸ, ਦੇਸ਼ ਭਗਤੀ ਦੇ ਗੀਤ, ਕੋਰੀਓਗ੍ਰਾਫੀ ਆਦਿ ਵਿਚ ਹਿੱਸਾ ਲਿਆ ਗਿਆ | ਇਸ ਮੌਕੇ ਬੱਚਿਆਂ ਨੂੰ ਆਜ਼ਾਦੀ ਦਿਵਸ ਦੇ ਮਹੱਤਵ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਾਡੇ ਦੇਸ਼ ਦੇ ਸੂਰਬੀਰ ਯੋਧਿਆਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ | ਸੰਸਥਾ ਪ੍ਰਬੰਧਕਾਂ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਅੰਤ ਵਿਚ ਪ੍ਰਬੰਧਕ ਕਮੇਟੀ ਅਤੇ ਪਿ੍ੰਸੀਪਲ ਵਲੋਂ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਬੜੇ ਘੱਟ ਸਮੇਂ ਵਿਚ ਬੱਚਿਆਂ ਨੂੰ ਬਹੁਤ ਵਧੀਆ ਤਿਆਰੀ ਕਰਵਾਈ | ਇਸ ਮੌਕੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ |
ਰੂੜੇਕੇ ਕਲਾਂ, (ਗੁਰਪ੍ਰੀਤ ਸਿੰਘ ਕਾਹਨੇਕੇ)-ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਕਰਵਾ ਰਹੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਅਮਰਜੀਤ ਕੌਰ ਬਬਲੀ ਖੀਪਲ ਦੀ ਅਗਵਾਈ ਵਿਚ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ | ਸੰਸਥਾ ਵਿਖੇ ਝੰਡਾ ਲਹਿਰਾਉਣ ਦੀ ਰਸਮ ਸੰਸਥਾ ਪ੍ਰਬੰਧਕਾਂ ਨੇ ਅਦਾ ਕੀਤੀ | ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸੰਸਥਾ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਦੇਸ਼ ਭਗਤੀ, ਦੀਆਂ ਕੋਰੋਗ੍ਰਾਫ਼ੀਆਂ ਅਤੇ ਨਾਟਕ ਪੇਸ਼ ਕੀਤੇ | ਸੰਸਥਾ ਦੇ ਵਿਦਿਆਰਥੀਆਂ ਦੀ ਝੰਡਾ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ | ਵੱਖ-ਵੱਖ ਖੇਤਰਾਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ |
<br/>

 

ਸਿਹਤਮੰਦ ਪੰਜਾਬ ਦੇ ਸੁਪਨਿਆਂ ਨੂੰ ਸਾਕਾਰ ਕਰਨਗੇ ਆਮ ਆਦਮੀ ਕਲੀਨਿਕ-ਵਿਧਾਇਕ ਲਾਭ ਸਿੰਘ ਉਗੋਕੇ

ਸ਼ਹਿਣਾ, 16 ਅਗਸਤ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਕੀਤਾ ਗਿਆ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪਿੰਡ ਪੱਧਰ ਉੱਪਰ ਦੇਣ ਦੇ ਉਦੇਸ਼ ਨਾਲ ...

ਪੂਰੀ ਖ਼ਬਰ »

ਲੋੜਵੰਦਾਂ ਦੀ ਸਹਾਇਤਾ ਲਈ ਜ਼ਿਲ੍ਹਾ ਪੱਧਰੀ ਪੈਨਸ਼ਨ ਕੈਂਪ ਅੱਜ

ਧਨੌਲਾ, 16 ਅਗਸਤ (ਜਤਿੰਦਰ ਸਿੰਘ ਧਨੌਲਾ)-ਜ਼ਿਲ੍ਹਾ ਬਰਨਾਲਾ ਅੰਦਰ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ ਅਤੇ ਆਸ਼ਰਿਤ ਬੱਚਿਆਂ ਦੀ ਸਹਾਇਤਾ ਲਈ ਪੈਨਸ਼ਨ ਕੈਂਪ 17 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ...

ਪੂਰੀ ਖ਼ਬਰ »

ਭਾਰੀ ਅਸਲ੍ਹੇ ਸਮੇਤ ਤਿੰਨ ਵਿਅਕਤੀ ਕਾਬੂ

ਬਰਨਾਲਾ, 16 ਅਗਸਤ (ਰਾਜ ਪਨੇਸਰ)-ਸੀ.ਆਈ.ਏ. ਸਟਾਫ਼ ਨੂੰ ਾ ਤਿੰਨ ਵਿਅਕਤੀਆਂ ਨੂੰ ਭਾਰੀ ਅਸਲੇ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਹੋਈ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਕਰਨ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ, ਐਸ.ਡੀ. (ਡੀ.) ਰਮਨੀਸ਼ ...

ਪੂਰੀ ਖ਼ਬਰ »

ਪਿੰਡ ਛੀਨੀਵਾਲ ਖ਼ੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ

ਟੱਲੇਵਾਲ, 16 ਅਗਸਤ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਪਿੰਡ ਛੀਨੀਵਾਲ ਦੇ ਗੁਰਦੁਆਰਾ ਪੱਤੀ ਬਾਵੋ ਵਿਖੇ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਦੌਰਾਨ ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਜੋ ਸੰਯੁਕਤ ...

ਪੂਰੀ ਖ਼ਬਰ »

ਡੇਰਾ ਬਾਬਾ ਭਜਨ ਸਿੰਘ ਦੀਵਾਨਾ ਵਲੋਂ ਗਉੂਸ਼ਾਲਾਵਾਂ 'ਚ ਦਵਾਈਆਂ ਵੰਡੀਆਂ

ਟੱਲੇਵਾਲ, 16 ਅਗਸਤ (ਸੋਨੀ ਚੀਮਾ)-ਪਿਛਲੇ ਦੋ ਹਫ਼ਤਿਆਂ ਤੋਂ ਚਮੜੀ ਰੋਗ ਲੰਪੀ ਸਕਿੱਨ ਨਾਲ ਗੋਕਾ ਪਸ਼ੂ ਲਗਾਤਾਰ ਸ਼ਿਕਾਰ ਹੋ ਰਹੇ ਹਨ ਤੇ ਇਹ ਬਿਮਾਰੀ ਲਗਾਤਾਰ ਵੱਧ ਰਹੀ ਹੈ | ਇਸ ਦੇ ਇਲਾਜ ਲਈ ਲੋਕਾਂ ਵਲੋਂ ਆਪਣੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ | ਜਿੱਥੇ ਨੌਜਵਾਨ ਵੱਡੀ ...

ਪੂਰੀ ਖ਼ਬਰ »

ਸਿਵਲ ਹਸਪਤਾਲ ਬਚਾਉ ਕਮੇਟੀ ਦੇ ਵਫ਼ਦ ਵਲੋਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਮੁਲਾਕਾਤ

ਬਰਨਾਲਾ, 16 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਸਿਵਲ ਹਸਪਤਾਲ ਬਚਾਉ ਕਮੇਟੀ ਦਾ ਵਫ਼ਦ ਸਿਵਲ ਹਸਪਤਾਲ ਬਰਨਾਲਾ ਨੂੰ ਮੌਜੂਦਾ ਸਥਾਨ 'ਤੇ ਹੀ ਅਪਗ੍ਰੇਡ ਕਰ ਕੇ 200 ਬੈੱਡ ਦਾ ਜ਼ਿਲ੍ਹਾ ਹਸਪਤਾਲ ਬਣਾਉਣ ਅਤੇ ਬਰਨਾਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਸਿਹਤ ਸਬੰਧੀ ਦਰਪੇਸ਼ ...

ਪੂਰੀ ਖ਼ਬਰ »

ਆਮ ਆਦਮੀ ਕਲੀਨਿਕ ਦੇ ਉਦਘਾਟਨ ਦੇ ਦੂਜੇ ਦਿਨ ਹੀ ਮਰੀਜ਼ਾਂ 'ਚ ਨਿਰਾਸ਼ਾ

ਸ਼ਹਿਣਾ, 16 ਅਗਸਤ (ਸੁਰੇਸ਼ ਗੋਗੀ)-ਹਲਕਾ ਭਦੌੜ ਦੇ ਪਿੰਡ ਉਗੋਕੇ ਵਿਖੇ ਆਜ਼ਾਦੀ ਦਿਹਾੜੇ ਮੌਕੇ ਆਮ ਆਦਮੀ ਕਲੀਨਿਕ ਦੇ ਉਦਘਾਟਨ ਦੇ ਦੂਜੇ ਦਿਨ ਹੀ ਅੱਜ ਮਰੀਜਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ | ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ 75 ਵਿਧਾਨ ਸਭਾ ...

ਪੂਰੀ ਖ਼ਬਰ »

ਪਿੰਡ ਚੀਮਾ ਵਿਖੇ ਮਿ੍ਤਕ ਗੋਕਾ ਪਸ਼ੂਆਂ ਦੇ ਹੱਲ ਲਈ ਅੱਗੇ ਆਏ 'ਆਪ' ਆਗੂ ਤੇ ਪੰਚ

ਟੱਲੇਵਾਲ, 16 ਅਗਸਤ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਬੀਤੇ ਦੋ ਹਫ਼ਤਿਆਂ ਤੋਂ ਗੋਕਾ ਪਸ਼ੂਆਂ ਵਿਚ ਫੈਲੀ ਲੰਪੀ ਸਕਿੰਨ ਵਰਗੀ ਨਾਮੁਰਾਦ ਬਿਮਾਰੀ ਕਾਰਨ ਪਸ਼ੂ ਪਾਲਕਾਂ ਦੇ ਅਨੇਕਾਂ ਦੁਧਾਰੂ ਪਸ਼ੂ ਇਸ ਬਿਮਾਰੀ ਦੀ ਭੇਟ ਚੜ੍ਹ ਚੁੱਕੇ ਹਨ | ਜਿਸ 'ਤੇ ਕੁਝ ਪਸ਼ੂ ਪਾਲਕ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਪੱਖੋਂ ਕੈਂਚੀਆਂ ਵਿਖੇ ਕੇਸਰੀ ਮਾਰਚ

ਸ਼ਹਿਣਾ, 16 ਅਗਸਤ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਸਰਕਲ ਸ਼ਹਿਣਾ ਵਲੋਂ ਸਨਅਤੀ ਕਸਬਾ ਪੱਖੋਂ ਕੈਂਚੀਆਂ ਵਿਖੇ ਕੇਸਰੀ ਮਾਰਚ ਕਰਨ ਉਪਰੰਤ ਅੱਧੇ ਘੰਟੇ ਲਈ ਮੱੁਖ ਚੌਂਕ ਵਿਚ ਬੰਦੀ ਸਿੰਘਾਂ ਦੇ ਹੱਕ ਵਿਚ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ...

ਪੂਰੀ ਖ਼ਬਰ »

ਪਿੰਡ ਰਾਮਗੜ੍ਹ ਦੀ ਪੰਚਾਇਤ ਨੇ ਹੱਡਾਰੋੜੀ ਵਿਚ ਮਿ੍ਤਕ ਪਸ਼ੂਆਂ ਨੂੰ ਦਬਾਇਆ

ਟੱਲੇਵਾਲ, 16 ਅਗਸਤ (ਸੋਨੀ ਚੀਮਾ)-ਪਿਛਲੇ ਸਮੇਂ ਤੋਂ ਪੰਜਾਬ ਸਮੇਤ ਇਲਾਕਾ ਟੱਲੇਵਾਲ ਦੇ ਪਿੰਡਾਂ ਵਿਚ ਫੈਲੀ ਲੰਪੀ ਸਕਿੰਨ ਬਿਮਾਰੀ ਨੇ ਪਸ਼ੂ ਪਾਲਕਾਂ ਨੂੰ ਆਰਥਿਕ ਮੰਦਹਾਲੀ ਵੱਲ ਧੱਕ ਦਿੱਤਾ ਹੈ | ਜਿਸ ਲਈ ਪਿੰਡਾਂ ਦੇ ਪਸ਼ੂ ਪਾਲਕ ਸਰਕਾਰ ਦੀ ਰਾਹ ਤਾਂ ਦੇਖ ਹੀ ਰਹੇ ...

ਪੂਰੀ ਖ਼ਬਰ »

ਵਾਰਡ ਅਟੈਂਡੈਂਟ ਯੂਨੀਅਨ ਪੰਜਾਬ ਨੇ ਮੰਗਾਂ ਸਬੰਧੀ ਸਿਹਤ ਮੰਤਰੀ ਨੂੰ ਸੌਂਪਿਆ ਮੰਗ-ਪੱਤਰ

ਬਰਨਾਲਾ, 16 ਅਗਸਤ (ਨਰਿੰਦਰ ਅਰੋੜਾ)-ਵਾਰਡ ਅਟੈਂਡੈਂਟ ਯੂਨੀਅਨ ਪੰਜਾਬ ਵਲੋਂ ਮੀਤ ਪ੍ਰਧਾਨ ਹਰਬੰਸ ਸਿੰਘ ਬਰਨਾਲਾ ਦੀ ਅਗਵਾਈ ਵਿਚ ਬਰਨਾਲਾ ਪਹੁੰਚੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਯੂਨੀਅਨ ਦੀਆਂ ਮੰਗਾਂ ਸੰਬੰਧੀ ਮੰਗ-ਪੱਤਰ ਦਿੱਤਾ ਗਿਆ | ਆਗੂਆਂ ਨੇ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਸ਼ਹਿਣਾ ਵਿਖੇ ਬੰਦੀ ਸਿੰਘਾਂ ਦੇ ਹੱਕ ਵਿਚ ਕੇਸਰੀ ਮਾਰਚ

ਸ਼ਹਿਣਾ, 16 ਅਗਸਤ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਬੰਦੀ ਸਿੰਘਾ ਦੀ ਰਿਹਾਈ ਲਈ ਸ਼ਹਿਣਾ ਦੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋਂ ਕੇਸਰੀ ਮਾਰਚ ਕੀਤਾ ਗਿਆ | ਬਾਬਾ ਨਿਰਮਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ: ਸਿਮਰਨਜੀਤ ਸਿੰਘ ਮਾਨ ਦੇ ਆਦੇਸ਼ਾਂ ...

ਪੂਰੀ ਖ਼ਬਰ »

ਭਗਵੰਤ ਮਾਨ ਸਰਕਾਰ ਚੋਣਾਂ ਦੌਰਾਨ ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਬੁਰੀ ਤਰਾਂ ਫ਼ੇਲ੍ਹ ਸਾਬਤ ਹੋਈ-ਪਰਮਿੰਦਰ ਸਿੰਘ ਢੀਂਡਸਾ

ਮਹਿਲ ਕਲਾਂ, 16 ਅਗਸਤ (ਅਵਤਾਰ ਸਿੰਘ ਅਣਖੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਰਾਜ ਦੇ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਕਰਨ ਵਿਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਬੱਚਿਆਂ ਨਾਲ ਭਰੀ ਸਕੂਲੀ ਬੱਸ 'ਤੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਹਮਲਾ

ਬਰਨਾਲਾ, 16 ਅਗਸਤ (ਨਰਿੰਦਰ ਅਰੋੜਾ)-ਸਥਾਨਕ ਠੀਕਰੀਵਾਲਾ ਚੌਕ 'ਤੇ ਕੇ.ਵੀ.ਐਸ. ਸਕੂਲ ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਬੱਸ 'ਤੇ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਪਰ ਡਰਾਈਵਰ ਨੇ ਬੱਸ ਨੂੰ ਤੇਜ਼ ਭਜਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX