ਇਕਬਾਲ ਸਿੰਘ ਲਾਲਪੁਰਾ ਸਮੇਤ 6 ਨਵੇਂ ਮੈਂਬਰ ਸ਼ਾਮਿਲ
ਨਵੀਂ ਦਿੱਲੀ, 17 ਅਗਸਤ (ਪੀ. ਟੀ. ਆਈ.)-ਭਾਜਪਾ ਨੇ ਇਕ ਵੱਡਾ ਕਦਮ ਚੁੱਕਦਿਆਂ ਹੋਇਆਂ ਕੇਂਦਰੀ ਮੰਤਰੀ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਪਾਰਟੀ ਦੇ ਸੰਸਦੀ ਬੋਰਡ ਤੋਂ ਹਟਾ ਦਿੱਤਾ ਹੈ | ਪਾਰਟੀ ਦੀ ਇਸ ਸਰਬਉੱਚ ਸੰਗਠਨਾਤਮਕ ਸੰਸਥਾ 'ਚ ਪੰਜਾਬ ਦੇ ਸਿੱਖ ਆਗੂ ਇਕਬਾਲ ਸਿੰਘ ਲਾਲਪੁਰਾ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ, ਆਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਸਮੇਤ 6 ਨਵੇਂ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਪਾਰਟੀ ਨੇ ਆਪਣੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦਾ ਵੀ ਪੁਨਰਗਠਨ ਕੀਤਾ ਹੈ, ਜਿਸ 'ਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੂੰ ਨਵੇਂ ਮੈਂਬਰਾਂ 'ਚ ਸ਼ਾਮਿਲ ਕੀਤਾ ਹੈ | ਸੰਸਦੀ ਬੋਰਡ ਦੇ ਨਵੇਂ ਹੋਰ ਮੈਂਬਰਾਂ 'ਚ ਕੇ. ਲਕਸ਼ਮਨ, ਸੁਧਾ ਯਾਦਵ ਤੇ ਸਤਿਆਨਰਾਇਣਨ ਜਟੀਆ ਨੂੰ ਸ਼ਾਮਿਲ ਕੀਤਾ ਗਿਆ ਹੈ ਜਦਕਿ ਕੇਂਦਰੀ ਚੋਣ ਕਮੇਟੀ 'ਚ ਰਾਜਸਥਾਨ ਦੇ ਨੇਤਾ ਓਮ ਮਾûਰ ਅਤੇ ਭਾਜਪਾ ਮਹਿਲਾ ਵਿੰਗ ਦੀ ਮੁਖੀ ਵਨਾਥੀ ਸ੍ਰੀਨਿਵਾਸਨ ਨੂੰ ਵੀ ਜਗ੍ਹਾ ਦਿੱਤੀ ਗਈ ਹੈ | ਸਾਬਕਾ ਕੇਂਦਰੀ ਮੰਤਰੀਆਂ ਜੂਏਲ ਓਰਮ, ਸ਼ਾਹਨਵਾਜ਼ ਹੁਸੈਨ ਅਤੇ ਭਾਜਪਾ ਮਹਿਲਾ ਮੋਰਚਾ ਦੀ ਸਾਬਕਾ ਪ੍ਰਧਾਨ ਵਿਜਿਯਾ ਰਹਾਟਕਰ ਨੂੰ ਕੇਂਦਰੀ ਚੋਣ ਕਮੇਟੀ 'ਚੋਂ ਹਟਾ ਦਿੱਤਾ ਗਿਆ ਹੈ | ਇਨ੍ਹਾਂ ਤਬਦੀਲੀਆਂ ਤੋਂ ਬਾਅਦ ਸੰਸਦੀ ਬੋਰਡ ਦੇ ਹੁਣ ਕੁੱਲ 11 ਮੈਂਬਰ ਹਨ ਅਤੇ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) 'ਚ 15 ਆਗੂ ਹਨ | ਗਡਕਰੀ ਅਤੇ ਚੌਹਾਨ ਨੂੰ ਭਾਜਪਾ ਸੰਸਦੀ ਬੋਰਡ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਉਹ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਵੀ ਨਹੀਂ ਰਹੇ | ਦੱਸਣਯੋਗ ਹੈ ਕਿ ਸਾਰੇ ਸੰਸਦੀ ਬੋਰਡ ਮੈਂਬਰ, ਜਿਨ੍ਹਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਤੇ ਕੁਝ ਹੋਰ ਮੈਂਬਰ ਸ਼ਾਮਿਲ ਹਨ, ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦਾ ਹਿੱਸਾ ਵੀ ਹੁੰਦੇ ਹਨ | ਗਡਕਰੀ ਤੇ ਚੌਹਾਨ ਨੂੰ ਹਟਾਉਣਾ ਪਾਰਟੀ ਅੰਦਰ ਉਨ੍ਹਾਂ ਦੀ ਘਟਦੀ ਸਾਖ ਨੂੰ ਦਰਸਾਉਂਦਾ ਹੈ | ਪਾਰਟੀ ਨੇ ਵੱਖ-ਵੱਖ ਭਾਈਚਾਰਿਆਂ ਦੇ ਮੈਂਬਰਾਂ ਨੂੰ ਲਿਆ ਕੇ ਆਪਣੀਆਂ ਪ੍ਰਮੁੱਖ ਸੰਗਠਾਨਤਮਕ ਸੰਸਥਾਵਾਂ 'ਚ ਸਮਾਜਿਕ ਤੇ ਖ਼ੇਤਰੀ ਪ੍ਰਤੀਨਿਧ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ | ਪਾਰਟੀ ਨੇ ਆਪਣੇ ਸੰਸਦੀ ਬੋਰਡ 'ਚ ਪਹਿਲੀ ਵਾਰ ਕਿਸੇ ਸਿੱਖ ਆਗੂ ਇਕਬਾਲ ਸਿੰਘ ਲਾਲਪੁਰਾ ਨੂੰ ਸ਼ਾਮਿਲ ਕੀਤਾ ਹੈ, ਜੋ ਘੱਟ ਗਿਣਤੀਆਂ ਲਈ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਹਨ | ਨਵੇਂ ਸੰਸਦੀ ਬੋਰਡ ਮੈਂਬਰਾਂ 'ਚ ਸੁਧਾ ਯਾਦਵ ਤੇ ਲਕਸ਼ਮਣ ਓ.ਬੀ.ਸੀ. ਵਰਗ ਤੋਂ, ਸਾਬਕਾ ਕੇਂਦਰੀ ਮੰਤਰੀ ਜਟੀਆ ਐਸ.ਸੀ. ਵਰਗ ਤੋਂ ਹਨ ਜਦਕਿ ਸਰਬਾਨੰਦ ਸੋਨੋਵਾਲ ਕਬਾਇਲੀ ਹਨ | ਦੱਸਣਯੋਗ ਹੈ ਕਿ ਸੁਧਾ ਯਾਦਵ ਦੇ ਪਤੀ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਏ ਸਨ | 2020 'ਚ ਨੱਢਾ ਦੇ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੀ ਅਗਵਾਈ 'ਚ ਬੋਰਡ ਨੂੰ ਪੁਨਰਗਠਿਤ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਅਰੁਣ ਜੇਤਲੀ ਤੇ ਸ਼ੁਸਮਾ ਸਵਰਾਜ ਦੀ ਮੌਤ ਤੋਂ ਬਾਅਦ ਅਤੇ ਵੈਂਕਈਆ ਨਾਇਡੂ ਦੇ ਉਪ ਰਾਸ਼ਟਰਪਤੀ ਬਣਨ ਤੇ ਥਾਵਰਚੰਦ ਗਹਿਲੋਤ ਦੇ ਰਾਜਪਾਲ ਬਣਨ ਤੋਂ ਬਾਅਦ ਬੋਰਡ 'ਚ ਕਈ ਮੈਂਬਰਾਂ ਲਈ ਜਗ੍ਹਾ ਖਾਲੀ ਸੀ |
ਕੇਂਦਰੀ ਮੰਤਰੀ ਮੰਡਲ ਵਲੋਂ ਯੋਜਨਾ ਵਾਸਤੇ 34,856 ਕਰੋੜ ਨੂੰ ਪ੍ਰਵਾਨਗੀ
ਨਵੀਂ ਦਿੱਲੀ, 17 ਅਗਸਤ (ਪੀ. ਟੀ. ਆਈ.)-ਕੇਂਦਰੀ ਮੰਤਰੀ ਮੰਡਲ ਨੇ ਬੈਂਕਾਂ ਨੂੰ 7 ਫ਼ੀਸਦੀ ਦਰ ਨਾਲ 3 ਲੱਖ ਰੁਪਏ ਦੇ ਥੋੜ੍ਹੇ ਸਮੇਂ ਦੇ ਖੇਤੀਬਾੜੀ ਕਰਜ਼ੇ ਮੁਹੱਈਆ ਕਰਵਾਉਣ 'ਚ ਮਦਦ ਕਰਨ ਲਈ ਵਿਆਜ ਛੋਟ ਯੋਜਨਾ ਵਾਸਤੇ 34,856 ਕਰੋੜ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ ਦਿੱਤੀ ਹੈ | ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਸਾਰੀਆਂ ਵਿੱਤੀ ਸੰਸਥਾਵਾਂ ਲਈ ਥੋੜ੍ਹੇ ਸਮੇਂ ਦੇ ਖੇਤੀ ਕਰਜ਼ਿਆਂ 'ਤੇ ਵਿਆਜ ਛੋਟ ਨੂੰ 1.5 ਫ਼ੀਸਦੀ 'ਤੇ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ | ਕਿਸਾਨਾਂ ਨੂੰ 3 ਲੱਖ ਰੁਪਏ ਤੱਕ ਦੇ ਥੋੜ੍ਹੇ ਸਮੇਂ ਦੇ ਕਰਜ਼ਿਆਂ ਲਈ ਵਿੱਤੀ ਵਰ੍ਹੇ 2022-23 ਤੋਂ 2024-25 ਤੱਕ ਕਰਜ਼ਾ ਦੇਣ ਵਾਲੀ ਸੰਸਥਾਵਾਂ ਨੂੰ 1.5 ਫ਼ੀਸਦੀ ਵਿਆਜ ਛੋਟ ਦਿੱਤੀ ਜਾਵੇਗੀ | ਇਕ ਅਧਿਕਾਰਕ ਬਿਆਨ 'ਚ ਦੱਸਿਆ ਗਿਆ ਕਿ ਯੋਜਨਾ ਤਹਿਤ 2022-23 ਤੋਂ 2024-25 ਦੀ ਮਿਆਦ ਲਈ ਵਿਆਜ ਛੋਟ ਯੋਜਨਾ ਲਈ 34,856 ਕਰੋੜ ਰੁਪਏ ਦੇ ਵਾਧੂ ਬਜਟ ਦੀ ਲੋੜ ਹੈ | ਅਨੁਰਾਗ ਠਾਕੁਰ ਨੇ ਦੱਸਿਆ ਕਿ ਮਈ 2020 'ਚ ਵਿਆਜ ਛੋਟ ਯੋਜਨਾ ਲਈ ਬੈਂਕਾਂ ਨੂੰ ਸਰਕਾਰ ਦੀ ਸਹਾਇਤਾ ਰੋਕ ਦਿੱਤੀ ਗਈ ਸੀ ਕਿਉਂਕਿ ਰਿਣਦਾਤਾ ਖ਼ੁਦ 7 ਫ਼ੀਸਦੀ ਦੀ ਦਰ ਨਾਲ ਥੋੜ੍ਹੇ ਸਮੇਂ ਲਈ ਖੇਤੀਬਾੜੀ ਕਰਜ਼ਾ ਪ੍ਰਦਾਨ ਕਰਨ ਦੇ ਯੋਗ ਸਨ | ਦੱਸਣਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਹਾਲ ਹੀ ਦੇ ਮਹੀਨਿਆਂ 'ਚ ਰੇਪੋ ਦਰ ਜਾਂ ਥੋੜ੍ਹੇ ਸਮੇਂ ਦੀ ਕਰਜ਼ਾ ਦਰ 'ਚ ਤਿੰਨ ਵਾਰ 140 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਬੈਂਕਾਂ ਨੂੰ ਮੁਆਵਜ਼ਾ ਦੇਣਾ ਜ਼ਰੂਰੀ ਹੋ ਗਿਆ ਤਾਂ ਜੋ ਉਹ 7 ਫ਼ੀਸਦੀ 'ਤੇ ਖੇਤੀਬਾੜੀ ਕਰਜ਼ੇ ਦੇਣਾ ਜਾਰੀ ਰੱਖ ਸਕਣ | ਠਾਕੁਰ ਨੇ ਇਹ ਵੀ ਕਿਹਾ ਕਿ ਵਿਸ਼ਵ ਪੱਧਰ 'ਤੇ ਕੀਮਤਾਂ ਵਧਣ ਦੇ ਬਾਵਜੂਦ ਵੀ ਸਰਕਾਰ ਨੇ ਖਾਦ ਦੀਆਂ ਕੀਮਤਾਂ ਵਧਣ ਨਹੀਂ ਦਿੱਤੀਆਂ | ਉਨ੍ਹਾਂ ਕਿਹਾ ਕਿ ਚਾਲੂ ਮਾਲੀ ਸਾਲ 'ਚ ਖਾਦ ਸਬਸਿਡੀ 2 ਲੱਖ ਕਰੋੜ ਤੋਂ ਵੱਧ ਹੋਣ ਦੀ ਸੰਭਾਵਨਾ ਹੈ | 2022-23 ਲਈ ਕੇਂਦਰੀ ਬਜਟ 'ਚ ਖਾਦ ਸਬਸਿਡੀ ਦਾ ਅਨੁਮਾਨ 1.05 ਲੱਖ ਕਰੋੜ ਸੀ | ਪਿਛਲੇ ਵਿੱਤੀ ਵਰ੍ਹੇ 'ਚ ਸਬਸਿਡੀ 1.62 ਲੱਖ ਕਰੋੜ ਸੀ | ਵਿਆਜ ਛੋਟ ਯੋਜਨਾ 'ਤੇ ਅਧਿਕਾਰਕ ਬਿਆਨ 'ਚ ਕਿਹਾ ਗਿਆ ਹੈ ਕਿ ਸਰਕਾਰੀ ਸਹਾਇਤਾ ਖੇਤੀਬਾੜੀ ਖੇਤਰ 'ਚ ਕਰਜ਼ੇ ਦੇ ਪ੍ਰਵਾਹ ਦੀ ਸਥਿਰਤਾ ਅਤੇ ਨਾਲ ਹੀ ਕਰਜ਼ ਦੇਣ ਵਾਲੀਆਂ ਸੰਸਥਾਵਾਂ, ਖ਼ਾਸ ਕਰਕੇ ਖ਼ੇਤਰੀ ਪੇਂਡੂ ਬੈਂਕਾਂ ਤੇ ਸਹਿਕਾਰੀ ਬੈਂਕਾਂ ਦੀ ਵਿੱਤੀ ਸਥਿਤੀ ਤੇ ਵਿਹਾਰਕਤਾ ਨੂੰ ਯਕੀਨੀ ਬਣਾਏਗੀ |
ਮੁਫ਼ਤ ਯੋਜਨਾਵਾਂ ਦੇ ਐਲਾਨਾਂ 'ਤੇ ਰੋਕ ਲਗਾਉਣ ਨੂੰ ਲੈ ਕੇ ਸੁਣਵਾਈ
ਨਵੀਂ ਦਿੱਲੀ, 17 ਅਗਸਤ (ਜਗਤਾਰ ਸਿੰਘ)- ਮੁਫ਼ਤ ਯੋਜਨਾਵਾਂ ਦੇ ਚੋਣ ਵਾਅਦਿਆਂ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ 'ਚ ਬੁੱਧਵਾਰ ਨੂੰ ਮੁੜ ਸੁਣਵਾਈ ਹੋਈ | ਸੁਣਵਾਈ ਦੌਰਾਨ ਇਸ ਮੁੱਦੇ 'ਤੇ ਅਹਿਮ ਟਿੱਪਣੀ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਅਸੀਂ ਕਿਸੇ ਵੀ ਪਾਰਟੀ ਨੂੰ ਚੋਣ ਵਾਅਦੇ ਕਰਨ ਤੋਂ ਨਹੀਂ ਰੋਕ ਸਕਦੇ | ਅਦਾਲਤ ਨੇ ਕਿਹਾ ਕਿ ਚੋਣ ਵਾਅਦੇ ਪਾਰਟੀਆਂ ਦੀ ਜਿੱਤ ਦੀ ਗਾਰੰਟੀ ਨਹੀਂ ਹੋ ਸਕਦੇ | ਸੁਪਰੀਮ ਕੋਰਟ ਨੇ ਕਿਹਾ ਕਿ ਇਹ ਪਰਿਭਾਸ਼ਿਤ ਕਰਨਾ ਹੋਵੇਗਾ ਕਿ ਮੁਫ਼ਤ ਯੋਜਨਾਵਾਂ ਕੀ ਹਨ ਅਤੇ ਨਾਲ ਹੀ ਜਨਤਾ ਦਾ ਪੈਸਾ ਕਿਵੇਂ ਖਰਚ ਕਰਨਾ ਹੈ, ਅਸੀਂ ਇਸ ਦੀ ਜਾਂਚ ਕਰਾਂਗੇ | ਸੁਪਰੀਮ ਕੋਰਟ ਦੇ ਮੁੱਖ ਜੱਜ ਐਨ.ਵੀ. ਰਮੰਨਾ, ਜਸਟਿਸ ਜੇ.ਕੇ. ਮਹੇਸ਼ਵਰੀ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਸੁਣਵਾਈ ਦੌਰਾਨ ਪੁੱਛਿਆ ਕਿ, ਕੀ ਵਿਸ਼ਵਵਿਆਪੀ ਸਿਹਤ ਦੇਖਭਾਲ, ਪੀਣ ਵਾਲੇ ਪਾਣੀ ਅਤੇ ਸਿੱਖਿਆ ਤੱਕ ਪਹੁੰਚ ਨੂੰ ਮੁਫ਼ਤ ਮੰਨਿਆ ਜਾ ਸਕਦਾ ਹੈ? ਸੀ.ਜੇ.ਆਈ. ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਿਆਸੀ ਪਾਰਟੀਆਂ ਨੂੰ ਵਾਅਦੇ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ | ਸਰਕਾਰ ਦਾ ਕੰਮ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ | ਇੱਥੇ ਚਿੰਤਾ ਜਨਤਾ ਦੇ ਪੈਸੇ ਨੂੰ ਸਹੀ ਢੰਗ ਨਾਲ ਖਰਚ ਕਰਨ ਦੀ ਹੈ | ਉਨ੍ਹਾਂ ਕਿਹਾ ਕਿ ਇਹ ਮਾਮਲਾ ਬਹੁਤ ਪੇਚੀਦਾ ਹੈ | ਅਦਾਲਤ ਨੇ ਕਿਹਾ ਕਿ ਸਾਨੂੰ ਇਹ ਪਰਿਭਾਸ਼ਿਤ ਕਰਨ ਦੀ ਲੋੜ ਹੈ ਕਿ ਮੁਫ਼ਤ ਯੋਜਨਾਵਾਂ ਕੀ ਹਨ, ਕੀ ਅਸੀਂ ਕਿਸਾਨਾਂ ਨੂੰ ਮੁਫ਼ਤ ਖਾਦ ਦੇਣ ਤੋਂ ਰੋਕ ਸਕਦੇ ਹਾਂ? ਅਦਾਲਤ ਵਲੋਂ ਇਸ ਮੁੱਦੇ 'ਤੇ ਸਾਰੀਆਂ ਧਿਰਾਂ ਨੂੰ ਆਪਣੀ ਰਾਏ ਦੇਣ ਲਈ ਕਿਹਾ ਗਿਆ ਹੈ | ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ |
ਐੱਸ. ਏ. ਐੱਸ. ਨਗਰ, 17 ਅਗਸਤ (ਕੇ. ਐੱਸ. ਰਾਣਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਜ਼ਿਲ੍ਹਾ ਮੁਹਾਲੀ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਲਈ ਪੁੱਜ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ 300 ਬੈੱਡਾਂ ਵਾਲੇ ਇਸ ਹਸਪਤਾਲ ਵਿਚ ਡੇਅ ਕੇਅਰ ਦੀ ਸਹੂਲਤ ਵੀ ਉਪਲੱਬਧ ਹੋਵੇਗੀ ਅਤੇ ਬਕਾਇਦਾ ਤੌਰ 'ਤੇ ਇਸ ਦਾ ਜਾਇਜ਼ਾ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵਲੋਂ ਲਿਆ ਗਿਆ ਸੀ | ਦੱਸਣਾ ਬਣਦਾ ਹੈ ਕਿ ਇਸ ਹਸਪਤਾਲ ਦਾ ਨੀਂਹ ਪੱਥਰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਲੋਂ ਰੱਖਿਆ ਗਿਆ ਸੀ | ਇਸ ਹਸਪਤਾਲ ਦੇ ਚਾਲੂ ਹੋਣ ਨਾਲ ਪੰਜਾਬ ਸਮੇਤ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ ਨਾਲ ਸੰਬੰਧਿਤ ਮਰੀਜ਼ਾਂ ਨੂੰ ਲਾਭ ਮਿਲੇਗਾ | ਜ਼ਿਕਰਯੋਗ ਹੈ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ 300 ਬੈੱਡਾਂ ਦੀ ਸਮਰੱਥਾ ਵਾਲੀ ਸਿਹਤ ਸੰਸਥਾ ਹੈ ਜੋ ਕਿ ਮੌਜੂਦਾ ਸਮੇਂ ਅੰਸ਼ਕ ਤੌਰ 'ਤੇ ਕੰਮ ਕਰ ਰਹੀ ਹੈ | ਇਸ 'ਚ ਵੱਖ-ਵੱਖ ਵਿਭਾਗਾਂ ਜਿਵੇਂ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪ੍ਰੀਵੈਂਟਿਵ ਓਨਕੋਲੋਜੀ, ਅਨੈਸਥੀਸੀਆ ਅਤੇ ਪੈਲੀਏਟਿਵ ਕੇਅਰ ਦੇ ਓ. ਪੀ. ਡੀਜ਼ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਤੋਂ ਇਲਾਵਾ ਵੱਖ-ਵੱਖ ਕਿਸਮ ਦੇ ਕੈਂਸਰ ਦੇ ਪ੍ਰਬੰਧਨ ਲਈ ਐਮ.ਆਰ.ਆਈ., ਸੀਟੀ ਸਕੈਨ, ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫੀ, ਐਲ. ਆਈ. ਐਨ. ਏ. ਸੀ. ਆਰ. ਟੀ., ਬ੍ਰੈਕੀਥੈਰੇਪੀ ਵਰਗੀਆਂ ਅਤਿ-ਆਧੁਨਿਕ ਸਹੂਲਤਾਂ ਉਪਲਬਧ ਹਨ | ਜਾਣਕਾਰੀ ਅਨੁਸਾਰ ਮੌਜੂਦਾ ਸਮੇਂ 'ਚ ਇਸ ਹਸਪਤਾਲ ਵਿਖੇ ਬਾਇਓਪਸੀ ਅਤੇ ਸੁਪਰਫਿਸ਼ੀਅਲ ਸਰਜਰੀਆਂ ਲਈ ਕੀਮੋਥੈਰੇਪੀ ਅਤੇ ਮਾਮੂਲੀ ਓ.ਟੀ. ਵਾਸਤੇ ਡੇਅ ਕੇਅਰ ਦੀ ਸਹੂਲਤ ਵੀ ਉਪਲਬਧ ਹੈ | ਇਸ ਹਸਪਤਾਲ ਦੀ ਉਸਾਰੀ ਦਾ ਕੰਮ ਕਰੀਬ 6 ਮਹੀਨਿਆਂ ਵਿਚ ਮੁਕੰਮਲ ਹੋਣ ਦੀ ਸੰਭਾਵਨਾ ਹੈ ਅਤੇ ਇਸ ਉਪਰੰਤ ਸਾਰੇ 300 ਬੈੱਡ ਕਾਰਜਸ਼ੀਲ ਹੋ ਜਾਣਗੇ | ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਭਾਜਪਾ ਦੇ ਆਗੂਆਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ਸੰਬੰਧੀ ਸੰਪਰਕ ਕਰਨ 'ਤੇ ਭਾਜਪਾ ਦੇ ਹਲਕਾ ਮੁਹਾਲੀ ਦੇ ਇੰਚਾਰਜ ਸੰਜੀਵ ਵਸ਼ਿਸ਼ਟ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਸੰਬੰਧੀ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਆਮਦ ਨੂੰ ਲੈ ਕੇ ਵੱਖ-ਵੱਖ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ |
ਚੰਡੀਗੜ੍ਹ, 17 ਅਗਸਤ (ਵਿਕਰਮਜੀਤ ਸਿੰਘ ਮਾਨ)-ਪਿਛਲੀ ਕਾਂਗਰਸ ਸਰਕਾਰ ਦÏਰਾਨ ਯੂ. ਪੀ. ਦੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ 'ਚ ਵੀ. ਆਈ. ਪੀ. ਸਹੂਲਤਾਂ ਦੇਣ ਦੇ ਮਾਮਲੇ 'ਚ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ | ਇਸ ਮਾਮਲੇ 'ਚ ਸੂਬੇ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਹਿਮ ਰਿਪੋਰਟ ਸੌਂਪੀ ਹੈ | ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਹਾਈ ਪਾਵਰ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ ਉਕਤ ਗੈਂਗਸਟਰ ਅੰਸਾਰੀ ਸਿਰਫ਼ ਦਿਖਾਉਣ ਲਈ ਹੀ ਜੇਲ੍ਹ 'ਚ ਬੰਦ ਸੀ ਜਦਕਿ ਉਹ ਜੇਲ੍ਹ ਦੇ ਅਫ਼ਸਰ ਕੁਆਰਟਰ 'ਚ ਪੂਰੀਆਂ ਸਹੂਲਤਾਂ ਲੈਂਦਾ ਰਿਹਾ ਹੈ ਅਤੇ ਉਥੇ ਉਸ ਦੀ ਪਤਨੀ ਵੀ ਅਕਸਰ ਆਇਆ ਕਰਦੀ ਸੀ | ਹਾਲਾਂਕਿ ਰਿਪੋਰਟ ਜਨਤਕ ਨਹੀਂ ਹੋਈ ਹੈ ਤੇ ਨਾ ਹੀ ਮੀਡੀਆ ਨਾਲ ਇਸ ਨੂੰ ਸਾਂਝਾ ਕੀਤਾ ਗਿਆ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਮੰਤਰੀ ਨੇ ਰਿਪੋਰਟ 'ਚ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਇਸ ਮਾਮਲੇ ਵਿਚ ਕਈ ਵੱਡੇ ਚਿਹਰੇ ਬੇਨਕਾਬ ਹੋਣਗੇ, ਜਿਨ੍ਹਾਂ ਦੀ ਗੈਂਗਸਟਰ ਅੰਸਾਰੀ ਨੂੰ ਵੀ.ਆਈ.ਪੀ. ਸਹੂਲਤਾਂ ਦੇਣ ਵਿਚ ਕਿਤੇ ਨਾ ਕਿਤੇ ਕੋਈ ਭੂਮਿਕਾ ਰਹੀ ਹੋਵੇਗੀ | ਜ਼ਿਕਰਯੋਗ ਹੈ ਕਿ ਇਹ ਮਾਮਲਾ ਵਿਧਾਨ ਸਭਾ ਇਜਲਾਸ ਦÏਰਾਨ ਜੇਲ੍ਹ ਮੰਤਰੀ ਵਲੋਂ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ ਸੀ | ਦੱਸਣਯੋਗ ਹੈ ਕਿ ਇਸ ਗੈਂਗਸਟਰ 'ਤੇ ਪੰਜਾਬ ਦੇ ਇਕ ਬਿਲਡਰ ਤੋਂ 10 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦਾ ਦੋਸ਼ ਵੀ ਲੱਗਿਆ ਸੀ |
ਚੰਡੀਗੜ੍ਹ, 17 ਅਗਸਤ (ਤਰੁਣ ਭਜਨੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਕ ਹੋਰ ਜੱਜ ਨੇ ਬੁੱਧਵਾਰ ਪੰਜਾਬ ਦੇ ਨਸ਼ਿਆਂ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ | ਇਹ ਮਾਮਲਾ ਜਸਟਿਸ ਏ.ਜੀ. ਮਸੀਹ ਅਤੇ ਜਸਟਿਸ ਆਲੋਕ ਜੈਨ ਦੀ ਵਿਸ਼ੇਸ਼ ਡਵੀਜ਼ਨ ਬੈਂਚ ਦੇ ਸਾਹਮਣੇ ਸੁਣਵਾਈ ਲਈ ਆਇਆ | ਜਿੱਥੇ ਜਸਟਿਸ ਆਲੋਕ ਜੈਨ ਨੇ ਖ਼ੁਦ ਨੂੰ ਇਸ ਮਾਮਲੇ ਤੋਂ ਵੱਖ ਕਰ ਲਿਆ | ਇਸ ਤੋਂ ਪਹਿਲਾਂ ਵੀ ਸੀਲਬੰਦ ਲਿਫ਼ਾਫੇ 'ਚ ਪਈ ਰਿਪੋਰਟ ਨੂੰ ਖੋਲ੍ਹਣ ਦੀ ਮੰਗ ਕਰਨ ਵਾਲੀ ਇਕ ਅਰਜ਼ੀ ਹਾਈਕੋਰਟ ਦੇ ਵਿਸ਼ੇਸ਼ ਡਵੀਜ਼ਨ ਬੈਂਚ ਦੇ ਸਾਹਮਣੇ ਸੁਣਵਾਈ ਲਈ ਆਈ ਸੀ, ਜਿਸ ਦੇ ਬਾਅਦ ਇਕ ਜੱਜ ਵਲੋਂ ਇਸ ਮਾਮਲੇ ਤੋਂ ਖ਼ੁਦ ਨੂੰ ਵੱਖ ਕਰ ਲਿਆ ਗਿਆ ਸੀ | ਹਾਈਕੋਰਟ ਪੰਜਾਬ ਦੇ ਡਰੱਗਜ਼ ਮਾਮਲੇ ਨਾਲ ਸੰਬੰਧਿਤ ਸੁਓ-ਮੋਟੂ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ | 2021 ਵਿਚ ਪੰਜਾਬ ਐੱਸ.ਟੀ.ਐੱਫ. ਮੁਖੀ ਦੁਆਰਾ ਸੀਲਬੰਦ ਰਿਪੋਰਟ ਨੂੰ ਖੋਲ੍ਹਣ ਲਈ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵਲੋਂ ਅਰਜ਼ੀ ਦਾਇਰ ਕੀਤੀ ਗਈ ਸੀ | ਜਿਸ ਵਿਚ ਦਲੀਲ ਦਿੱਤੀ ਗਈ ਕਿ ਰਿਪੋਰਟ ਵਿਚ ਤਤਕਾਲੀ ਐਸ.ਟੀ.ਐੱਫ. ਮੁਖੀ ਹਰਪ੍ਰੀਤ ਸਿੰਘ ਸਿੱਧੂ ਦੁਆਰਾ ਪੇਸ਼ ਕੀਤੀ ਗਈ ਰਿਪੋਰਟ 'ਤੇ ਪੰਜਾਬ ਸਰਕਾਰ ਦਾ ਜਵਾਬ ਸ਼ਾਮਿਲ ਹੈ | ਇਸ ਰਿਪੋਰਟ 'ਚ ਈ.ਡੀ. ਦੇ ਤਤਕਾਲੀ ਸਹਾਇਕ ਨਿਰਦੇਸ਼ਕ ਨਿਰੰਜਨ ਸਿੰਘ ਦੁਆਰਾ ਦਾਖ਼ਲ ਰਿਪੋਰਟ ਨੂੰ ਦੇਖਣ ਲਈ ਕਿਹਾ ਗਿਆ ਹੈ | ਜ਼ਿਕਰਯੋਗ ਹੈ ਕਿ ਇਹ ਮਾਮਲਾ ਪੰਜਾਬ 'ਚ ਚੱਲ ਰਹੇ ਡਰੱਗ ਮਾਫ਼ੀਆ ਨਾਲ ਸੰਬੰਧਿਤ ਹੈ |
ਮਿ੍ਤਕਾਂ 'ਚ ਇਕ 13 ਸਾਲਾ ਦੀ ਲੜਕੀ ਤੇ 3 ਪੁਰਸ਼ ਸ਼ਾਮਿਲ
ਵੇਰਕਾ, 17 ਅਗਸਤ (ਪਰਮਜੀਤ ਸਿੰਘ ਬੱਗਾ)-ਅੰਮਿ੍ਤਸਰ ਦੇ ਵਿਧਾਨ ਸਭਾ ਹਲਕਾ ਉੱਤਰੀ ਦੇ ਵਾਰਡ ਨੰ: 19 ਦੇ ਇਲਾਕੇ ਮੁਸਤਫਾਬਾਦ ਬਟਾਲਾ ਰੋਡ ਦੀਆਂ ਵੱਖ-ਵੱਖ ਆਬਾਦੀਆਂ 'ਚ ਇਕ ਹਫ਼ਤੇ ਦੌਰਾਨ ਦਸਤ ਅਤੇ ਉਲਟੀਆਂ ਲੱਗਣ ਨਾਲ ਇਕ 13 ਸਾਲ ਲੜਕੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕਾਂ ਦੀ ਪਹਿਚਾਣ ਚਮਨ ਲਾਲ (73) ਪੁੱਤਰ ਸਾਧੂ ਸਿੰਘ ਵਾਸੀ ਗਲੀ ਬੁਰਜ਼ ਵਾਲੀ, ਦਰਸ਼ਨ ਲਾਲ (65) ਪੁੱਤਰ ਤਾਰਾ ਚੰਦ ਵਾਸੀ ਕੋਟਲਾ ਬਸਤੀ, ਰਾਜ ਕੁਮਾਰ (55) ਪੁੱਤਰ ਮਹਿੰਦਰਪਾਲ ਵਾਸੀ ਕੋਟਲਾ ਬਸਤੀ ਅਤੇ ਮੰਨਤ (13) ਪੁੱਤਰੀ ਅਤਰ ਸਿੰਘ ਵਾਸੀ ਨਜ਼ਦੀਕ ਗੁਰੂ ਰਵਿਦਾਸ ਮੰਦਰ ਮੁਸਤਫਾਬਾਦ ਬਟਾਲਾ ਰੋਡ ਵਜੋਂ ਹੋਈ ਹੈ | ਜਿਨ੍ਹਾਂ ਤੋਂ ਇਲਾਵਾ ਦੋ ਦਰਜ਼ਨ ਤੋਂ ਵਧੇਰੇ ਲੋਕ ਪੀੜਤ ਹਨ | ਉਕਤ ਮਿ੍ਤਕਾਂ ਦੇ ਵਾਰਸ ਜਿਨ੍ਹਾਂ 'ਚ ਰਮੇਸ਼ ਕੁਮਾਰ, ਰਾਜ ਰਾਣੀ, ਰਾਧਾ, ਹਰਬੰਸ ਲਾਲ, ਅਨੀਤਾ ਆਦਿ ਸਮੇਤ ਇਲਾਕਾ ਨਿਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਇਲਾਕਿਆਂ 'ਚ ਨਗਰ ਨਿਗਮ ਦੁਆਰਾ ਘਰਾਂ ਅੰਦਰ ਪੀਣ ਲਈ ਮੁਹੱਈਆ ਕਰਵਾਏ ਗਏ ਪਾਣੀ 'ਚ ਪਿਛਲੇ ਦੋ ਮਹੀਨਿਆਂ ਤੋਂ ਬਦਬੂਦਾਰ ਗੰਦਗੀ ਦੀ ਮਿਲਾਵਟ ਹੋ ਕੇ ਆ ਰਹੀ ਹੈ ਜਿਸਦੇ ਪੀਣ ਨਾਲ ਲੋਕ ਪੇਟ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ ਤੇ ਇਸੇ ਪ੍ਰਦੂਸ਼ਿਤ ਪਾਣੀ ਦੇ ਪੀਣ ਕਾਰਣ ਹੀ ਉਕਤ ਲੋਕਾਂ ਦੀ ਮੌਤ ਹੋਈ ਹੈ |
ਕੈਨੇਡਾ ਭੱਜਣ ਦੀ ਤਾਕ 'ਚ ਸਨ ਪੱਟੀ ਨਾਲ ਸੰਬੰਧਿਤ ਦੋਵੇਂ ਜਣੇ
ਅੰਮਿ੍ਤਸਰ, 17 ਅਗਸਤ (ਰੇਸ਼ਮ ਸਿੰਘ)-ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠ ਬੰਬ ਲਾ ਕੇ ਉਡਾਉਣ ਦੀ ਕੋਸ਼ਿਸ਼ ਦੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਇਹ ਮਾਮਲਾ ਖਾੜਕੂਆਂ ਨਾਲ ਸੰਬੰਧਤ ...
ਕਿਹਾ, ਸੁਰੱਖਿਆ ਖਾਤਰ ਗੁਆਂਢੀ ਦੇਸ਼ਾਂ ਦੀਆਂ ਸਰਗਰਮੀਆਂ 'ਤੇ ਹੈ ਨਜ਼ਰ
ਬੈਂਕਾਕ, 17 ਅਗਸਤ (ਏਜੰਸੀ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਕੁਝ ਹੋਰ ਦੇਸ਼ ਭਾਰਤ ਦੁਆਰਾ ਰੂਸੀ ਤੇਲ ਖਰੀਦਣ ਦੀ ਪ੍ਰਸੰਸਾ ਨਹੀਂ ਕਰ ਸਕਦੇ, ਪਰ ...
ਨਵੀਂ ਦਿੱਲੀ, 17 ਅਗਸਤ (ਪੀ. ਟੀ. ਆਈ.)-2024 ਦੀਆਂ ਲੋਕ ਸਭਾ ਚੋਣਾਂ 'ਤੇ ਨਜ਼ਰ ਰੱਖਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ 'ਮੇਕ ਇੰਡੀਆ ਨੰਬਰ 1' ਮੁਹਿੰਮ ਦੀ ਸ਼ੁਰੂਆਤ ਦੇ ਨਾਲ ਆਪਣੀ ਪਾਰਟੀ ਦੀ ਰਾਸ਼ਟਰੀ ਇੱਛਾ ਨੂੰ ਰਸਮੀ ਤੌਰ 'ਤੇ ਜ਼ਾਹਰ ...
ਕਾਬੁਲ, 17 ਅਗਸਤ (ਏਜੰਸੀ)-ਇਥੇ ਇਕ ਮਸਜਿਦ 'ਚ ਸ਼ਾਮ ਦੇ ਸਮੇਂ ਨਮਾਜ਼ ਮੌਕੇ ਵੱਡਾ ਧਮਾਕਾ ਹੋਣ ਨਾਲ 20 ਲੋਕਾਂ ਦੀ ਮੌਤ ਹੋ ਗਈ | ਮਿ੍ਤਕਾਂ 'ਚ ਇਕ ਪ੍ਰਮੁੱਖ ਮੌਲਵੀ ਵੀ ਸ਼ਾਮਿਲ ਹੈ | ਹਮਲੇ ਦੀ ਅਜੇ ਤੱਕ ਕਿਸੇ ਵੀ ਗਰੁੱਪ ਨੇ ਜ਼ਿੰਮੇਵਾਰੀ ਨਹੀਂ ਲਈ | ਇਕ ਪ੍ਰਤੱਖਦਰਸ਼ੀ ਨੇ ...
ਨਵੀਂ ਦਿੱਲੀ, 17 ਅਗਸਤ (ਏਜੰਸੀ)-ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਦੀਆਂ ਸੂਬਾਂ ਸਰਕਾਰਾਂ ਨੂੰ ਕੇਂਦਰੀ ਜਲ ਅਤੇ ਬਿਜਲੀ ਖੋਜ ਸਟੇਸ਼ਨ (ਸੀ.ਡਬਲਿਊ.ਪੀ.ਆਰ.ਐਸ.) ਪੁਣੇ ਦੁਆਰਾ ਸੁਝਾਏ ਗਏ ਉਪਾਵਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਕਿ ...
ਨਵੀਂ ਦਿੱਲੀ, 17 ਅਗਸਤ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀ. ਯੂ. ਈ. ਟੀ.) ਦੇ ਚੌਥੇ ਪੜਾਅ ਦੀ ਬੁੱਧਵਾਰ ਨੂੰ ਹੋਈ ਪ੍ਰੀਖਿਆ ਕੁਝ 'ਨਾ-ਟਾਲਣਯੋਗ ਤਕਨੀਕੀ ਕਾਰਨਾਂ' ਕਰਕੇ 13 ਕੇਂਦਰਾਂ 'ਤੇ ਰੱਦ ਕਰਨੀ ਪੈ ਗਈ, ਜਿਸ ਦੇ ਚੱਲਦੇ ...
ਜੰਮੂ, 17 ਅਗਸਤ (ਏਜੰਸੀ)- ਜੰਮੂ 'ਚ ਬੁੱਧਵਾਰ ਸਵੇਰੇ ਦੋ ਵੱਖ-ਵੱਖ ਘਰਾਂ 'ਚੋਂ ਇਕੋ ਪਰਿਵਾਰ ਦੇ 6 ਜੀਆਂ ਦੀਆਂ ਲਾਸ਼ਾਂ ਮਿਲੀਆਂ ਹਨ | ਪੁਲਿਸ ਨੇ ਦੱਸਿਆ ਕਿ ਨੂਰ ਉਲ ਹਬੀਬ, ਸਾਜਿਦ ਅਹਿਮਦ ਮਾਗਰੇ, ਸਕੀਨਾ ਬੇਗਮ ਤੇ ਉਸ ਦੀ ਬੇਟੀ ਨਸੀਮਾ ਅਖਤਰ ਦੀਆਂ ਲਾਸ਼ਾਂ ਜੰਮੂ ਦੇ ਪਾਸ਼ ...
ਨਵੀਂ ਦਿੱਲੀ, 17 ਅਗਸਤ (ਏਜੰਸੀ)-ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਉਸ ਨੇ ਦਿੱਲੀ 'ਚ ਰੋਹਿੰਗਿਆ ਸ਼ਰਨਾਰਥੀਆਂ ਨੂੰ ਈ. ਡਬਲਿਊ. ਐਸ. (ਆਰਥਿਕ ਤੌਰ 'ਤੇ ਕਮਜ਼ੋਰ ਵਰਗ) ਸ਼੍ਰੇਣੀ ਦੇ ਫਲੈਟ ਮੁਹੱਈਆ ਕਰਵਾਉਣ ਦਾ ਕੋਈ ਨਿਰਦੇਸ਼ ਨਹੀਂ ਦਿੱਤਾ ਹੈ ਅਤੇ ਦਿੱਲੀ ...
ਪੱਟੀ, 17 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਦਿੱਲੀ ਹਵਾਈ ਅੱਡੇ ਤੋਂ ਕਾਬੂ ਕੀਤੇ ਦੋਵੇਂ ਨੌਜਵਾਨ ਪੁਲਿਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਦੇ ਵਾਸੀ ਹਨ | ਉਨ੍ਹਾਂ ਦੀ ਪਛਾਣ ਹਰਪਾਲ ਸਿੰਘ ਪੁੱਤਰ ਚਰਨ ਸਿੰਘ ਤੇ ਫ਼ਤਹਿਵੀਰ ਸਿੰਘ ...
ਨਵੀਂ ਦਿੱਲੀ, 17 ਅਗਸਤ (ਪੀ. ਟੀ. ਆਈ.)-ਇਸ ਸਾਲ ਦੀ ਸ਼ੁਰੂਆਤ 'ਚ ਕੌਮੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਵਾਲ ਦੀ ਰਿਹਾਇਸ਼ 'ਤੇ ਸੁਰੱਖਿਆ 'ਚ ਹੋਈ ਕੁਤਾਹੀ ਨੂੰ ਲੈ ਕੇ ਸੀ.ਆਈ.ਐਸ.ਐਫ. ਦੇ ਤਿੰਨ ਕਮਾਂਡੋਜ਼ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ ਜਦਕਿ ਉਨ੍ਹਾਂ ...
ਸਬ ਇਸੰਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਦਾ ਆਵਾਰਾ ਕੁੱਤਾ ਫਰਿਸ਼ਤਾ ਬਣ ਕੇ ਬਹੁੜਿਆ, ਜਿਸ ਨੇ ਮੇਰੀ ਜਾਨ ਬਚਾਈ ਤੇ ਧਮਾਕਾ ਹੋਣ ਤੋਂ ਬਚਾਅ ਹੋ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੋਲੈਰੋ ਗੱਡੀ ਹੇਠ ਬੰਬ ਲਾਇਆ ਗਿਆ ਸੀ | ਦਿਨ ਵੇਲੇ ਗਲੀ ਦਾ ...
ਸ਼ਿਮਲਾ, 17 ਅਗਸਤ (ਏਜੰਸੀ)- ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਵਾਅਦਾ ਕੀਤਾ ਕਿ ਜੇਕਰ ਹਿਮਾਚਲ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਉਂਦੀ ਹੈ, ਤਾਂ ਸੂਬੇ ਦੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਉਚ ਗੁਣਵੱਤਾ ਸਿੱਖਿਆ ਦਿੱਤੀ ...
ਨਵੀਂ ਦਿੱਲੀ, 17 ਅਗਸਤ (ਪੀ. ਟੀ. ਆਈ.)-ਕੇਂਦਰ ਸਰਕਾਰ ਨੇ ਅਰਬਪਤੀ ਉਦਯੋਗਪਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੂੰ 'ਜ਼ੈੱਡ' ਸ਼੍ਰੇਣੀ ਦੀ ਵੀ.ਆਈ.ਪੀ. ਸੁਰੱਖਿਆ ਪ੍ਰਦਾਨ ਕੀਤੀ ਹੈ, ਜੋ ਸੀ.ਆਰ.ਪੀ.ਐਫ. ਕਮਾਂਡੋਜ਼ ਨਾਲ ਲੈਸ ਹੁੰਦੀ ਹੈ | ਅਧਿਕਾਰਕ ਸੂਤਰਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX