ਮਲੌਦ, 17 ਅਗਸਤ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੀ. ਏ. ਡੀ. ਬੀ. ਬੈਂਕ ਮਲੌਦ ਦੇ ਡਾਇਰੈਕਟਰਾਂ ਦੀ ਅੱਜ ਹੋਈ ਚੋਣ ਬਹੁਤ ਦਿਲਚਸਪ ਰਹੀ ਜਿਸ ਵਿੱਚ 5 ਸੀਟਾਂ ਦੀ ਚੋਣ ਵਿੱਚੋਂ 4 ਸੀਟਾਂ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਜਦਕਿ ਮੌਜੂਦਾ ਸਰਕਾਰ ਦੇ 5 ਉਮੀਦਵਾਰਾਂ ਵਿੱਚੋਂ ਕੇਵਲ ਇੱਕ ਹੀ ਉਮੀਦਵਾਰ ਨੂੰ ਜਿੱਤ ਨਸੀਬ ਹੋਈ | ਹਾਲਾਂਕਿ 4 ਸੀਟਾਂ ਜਿੱਤਣ ਦੇ ਖ਼ੁਸ਼ੀ ਦੇ ਬਾਵਜੂਦ ਅਕਾਲੀ ਦਲ ਦੇ ਆਗੂ ਇਸ ਗੱਲ ਦਾ ਅਫ਼ਸੋਸ ਕਰ ਦੇ ਵੇਖੇ ਗਏ ਕਿ ਜੇਕਰ ਬੇਰਕਲਾਂ ਸੀਟਾਂ ਤੋਂ ਕਾਗ਼ਜ਼ ਵਾਪਸ ਨਾ ਲਏ ਜਾਂਦੇ ਅਤੇ ਬਾਕੀ ਸੀਟਾਂ 'ਤੇ ਵੀ ਉਮੀਦਵਾਰ ਲਗਾਏ ਜਾਂਦੇ ਤਾਂ ਚੇਅਰਮੈਨੀ ਇੱਕ ਵਾਰ ਫਿਰ ਸ਼ੋ੍ਰਮਣੀ ਅਕਾਲੀ ਦਲ ਦੇ ਹਿੱਸੇ ਆ ਜਾਣੀ ਸੀ | ਕੁੱਲ 9 ਡਾਇਰੈਕਟਰਾਂ ਦੀ ਚੋਣ ਵਿੱਚ ਪਹਿਲਾ 4 ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨ੍ਹਾ ਮੁਕਾਬਲਾ ਜੇਤੂ ਰਹੇ ਸਨ ਅਤੇ ਹੁਣ ਇੱਕ ਉਮੀਦਵਾਰ ਦੇ ਜਿੱਤਣ ਨਾਲ ਚੇਅਰਮੈਨੀ ਲਈ ਲੋੜੀਦੇ 5 ਮੈਂਬਰ 'ਆਪ' ਕੋਲ ਪੂਰੇ ਹੋ ਗਏ ਹਨ | ਝੱਮਟ ਜੋਨ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਇੱਕ ਆਪ ਸਮਰਥਕ ਨੇ ਵੋਟਾਂ ਦਾ ਬੰਡਲ ਚੱਕ ਕੇ ਹੀ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸੇ ਸਮੇਂ ਕੰਧ ਟੱਪਦੇ ਨੂੰ ਅਕਾਲੀ ਸਮਰਥਕਾਂ ਅਤੇ ਪੁਲਿਸ ਨੇ ਕਾਬੂ ਕਰ ਲਿਆ | ਦੁਬਾਰਾ ਗਿਣਤੀ ਸ਼ੁਰੂ ਹੋਈ ਤਾਂ ਸਾਬਕਾ ਚੇਅਰਮੈਨ ਪਿ੍ਤਪਾਲ ਸਿੰਘ ਝੱਮਟ ਦੀ ਪਤਨੀ ਕਰਮਜੀਤ ਕੌਰ ਨੂੰ 199 ਅਤੇ ਆਪ ਦੀ ਉਮੀਦਵਾਰ ਜਸਪਾਲ ਕੌਰ ਨੂੰ 87 ਵੋਟਾਂ ਹੀ ਪ੍ਰਾਪਤ ਹੋਈਆਂ | ਇਸੇ ਤਰ੍ਹਾਂ ਪੰਧੇਰ ਖੇੜੀ ਜੋਨ ਤੋਂ ਸੀਨੀਅਰ ਅਕਾਲੀ ਆਗੂ ਅਮਰ ਸਿੰਘ ਰੋਸੀਆਣਾ ਨੂੰ 114 ਅਤੇ ਆਪ ਦੇ ਉਮੀਦਵਾਰ ਚਮਕੌਰ ਸਿੰਘ ਨੂੰ 91 ਵੋਟਾਂ ਹਾਸਿਲ ਹੋਏ, ਜਦਕਿ 26 ਵੋਟਾਂ ਰੱਦ ਹੋਈਆਂ | ਸ਼ੀਹਾਂ ਦੌਦ ਜੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਕੁਲਵਿੰਦਰ ਸਿੰਘ ਸ਼ੀਹਾਂ ਦੌਦ ਨੂੰ 139 ਅਤੇ ਆਪ ਦੇ ਸੁਖਵਿੰਦਰ ਸਿੰਘ ਉਚੀ ਦੌਦ ਨੂੰ 122 ਵੋਟ ਪ੍ਰਾਪਤ ਹੋਏ | ਰਾਮਗੜ੍ਹ ਸਰਦਾਰਾਂ ਜੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਹਰਨਰਿੰਦਰ ਕੌਰ ਜੋਗੀਮਾਜਰਾ ਨੂੰ ਅਤੇ ਆਪ ਦੀ ਕਿਰਨਜੀਤ ਕੌਰ ਰਾਮਗੜ੍ਹ ਸਰਦਾਰਾਂ ਨੂੰ ਵੋਟ ਮਿਲੇ | ਇਸੇ ਤਰ੍ਹਾਂ ਆਪ ਦੇ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਮੁਕੰਦ ਸਿੰਘ ਕਿਸ਼ਨਪੁਰਾ ਨੂੰ 290 ਵੋਟ ਪ੍ਰਾਪਤ ਕਰਕੇ ਜੇਤੂ ਰਹੇ ਜਦਕਿ ਸ਼ੋ੍ਰ. ਅ. ਦ. ਦੇ ਉਮੀਦਵਾਰ ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾਂ ਨੂੰ 126 ਵੋਟ ਹੀ ਮਿਲੇ | ਝੱਮਟ ਜੋਨ ਵਿਖੇ ਹੋਏ ਆਪ ਆਗੂ ਵਲੋਂ ਵੋਟਾਂ ਚੱਕਣ ਦੇ ਮਸਲੇ ਨੂੰ ਲੈ ਕੇ ਦੋਵੇਂ ਧਿਰਾਂ ਵਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਪੁਲਿਸ ਵਲੋਂ ਮਾਹੌਲ ਸ਼ਾਂਤ ਹੋਣ 'ਤੇ ਉਨ੍ਹਾਂ ਵਿਅਕਤੀਆਂ ਨੂੰ ਸੁਰੱਖਿਆ ਛੱਤਰੀ ਦੇ ਕੇ ਬਾਹਰ ਕੱਢਿਆ ਗਿਆ ਭਾਵੇਂ ਪਿੰਡ ਵਾਲੇ ਸਖ਼ਤ ਫ਼ੈਸਲੇ ਦੇ ਹੱਕ ਵਿੱਚ ਹਨ ਜਦਕਿ ਸਾਬਕਾ ਚੇਅਰਮੈਨ ਪਿ੍ਤਪਾਲ ਸਿੰਘ ਨੇ ਸੂਝ ਬੂਝ ਨਾਲ ਮਾਹੌਲ ਸ਼ਾਂਤ ਕਰ ਕੇ ਆਪਣੇ ਸਮਰਥਕਾਂ ਨੂੰ ਗੁਰੂ ਘਰ ਸ਼ੁਕਰਾਨੇ ਲਈ ਭੇਜ ਦਿੱਤਾ | ਚੋਣ ਉਪਰੰਤ ਆਪ ਦੇ ਜੇਤੂ ਉਮੀਦਵਾਰਾਂ ਨੂੰ ਸੀਨੀਅਰ ਆਗੂ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਪਰਮਜੀਤ ਸਿੰਘ ਰੋੜੀਆ, ਪਰਗਟ ਸਿੰਘ ਸਿਆੜ੍ਹ, ਡਾਇਰੈਕਟਰ ਕਰਨ ਸਿਹੌੜਾ, ਕੁਮੈਂਟਰ ਗੁਰਪ੍ਰੀਤ ਸਿੰਘ ਬੇਰਕਲਾਂ, ਗੁਰਪ੍ਰੀਤ ਸਿੰਘ ਘਣਗਸ, ਨਿਰਮਲ ਸਿੰਘ ਦੌਲਤਪੁਰ, ਮਨਜੀਤ ਸਿੰਘ ਡੀ. ਸੀ., ਯਾਦਵਿੰਦਰ ਸਿੰਘ ਧਮੋਟ, ਲਖਵੀਰ ਸਿੰਘ ਔਜਲਾ, ਬੂਟਾ ਸਿੰਘ ਰਾਣੋ, ਭਾਗ ਸਿੰਘ ਮਲੌਦ, ਕੌਂਸਲਰ ਗੁਰਜੰਟ ਸਿੰਘ ਬਿੱਲੂ, ਹਰਭਜਨ ਸਿੰਘ ਨਿੱਕਾ, ਸੀ. ਆਰ. ਕੰਗ, ਨੋਨਾ ਦੋਰਾਹਾ, ਜੁਗਰਾਜ ਸਿੰਘ ਗਿੱਲ ਆਦਿ ਵਲੋਂ ਸਨਮਾਨ ਕੀਤਾ ਗਿਆ | ਸ਼ੋ੍ਰਮਣੀ ਅਕਾਲੀ ਦਲ ਦੇ ਜੇਤੂ 4 ਉਮੀਦਵਾਰਾਂ ਨਾਲ ਸ਼ੋ੍ਰਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨ ਮਾਜਰਾ, ਸਾਬਕਾ ਚੇਅਰਮੈਨ ਪਿ੍ਤਪਾਲ ਸਿੰਘ ਝੱਮਟ, ਜਗਜੀਤ ਸਿੰਘ ਦੌਲਤਪੁਰ, ਵਰਿੰਦਰਜੀਤ ਸਿੰਘ ਵਿੱਕੀ ਬੇਰਕਲਾਂ, ਅਮਰੀਕ ਸਿੰਘ ਰੋੜੀਆ, ਗੁਰਜੀਤ ਸਿੰਘ ਨੋਨੂੰ, ਕੁਲਦੀਪ ਸਿੰਘ ਦੌਦ, ਜੱਥੇ. ਦਵਿੰਦਰ ਸਿੰਘ ਟਿੰਬਰਵਾਲ, ਗੁਰਪ੍ਰੀਤ ਸਿੰਘ ਲਾਪਰਾ, ਸੋਹਣ ਸਿੰਘ ਭੰਗੂ ਜਰਗ, ਰਘਵੀਰ ਸਿੰਘ, ਪਿ੍ਤਪਾਲ ਸਿੰਘ ਭੋਲਾ ਰਾਮਗੜ੍ਹ ਸਰਦਾਰਾਂ, ਪਰਮਜੀਤ ਸਿੰਘ ਪੰਨੂੰ, ਹਰਬੰਸ ਸਿੰਘ ਧੌਲ ਖੁਰਦ, ਹਰਪ੍ਰੀਤ ਸਿੰਘ ਸੇਠ ਬੇਰਕਲਾਂ, ਬੇਅੰਤ ਸਿੰਘ ਚਾਪੜਾ, ਜੋਰਾ ਸਿੰਘ ਸਹਾਰਨ ਮਾਜਰਾ, ਗੁਰਦੀਪ ਸਿੰਘ ਠੋਲੀ ਆਦਿ ਹਾਜ਼ਰ ਸਨ |
ਡੇਹਲੋਂ, 17 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 18 ਤੋਂ 20 ਅਗਸਤ ਤੱਕ ਲਗਾਤਾਰ ਦਿੱਤੇ ਜਾ ਰਹੇ ਧਰਨੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਵਾਹਨਾਂ 'ਤੇ ਸਵਾਰ ਹੋ ਕੇ ...
ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਖੋਲ੍ਹੇ ਗਏ ਪਹਿਲੇ ਮੁਹੱਲਾ ਕਲੀਨਿਕ (ਆਮ ਆਦਮੀ ਕਲੀਨਿਕ) ਨੇ ਪਿਛਲੇ 2 ਦਿਨਾਂ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ | ਇਸ ਕਲੀਨਿਕ ਦਾ ਉਦਘਾਟਨ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ | ਇਸ ਮੌਕੇ ਖੰਨਾ ਦੇ ਐੱਸ. ...
ਪਾਇਲ, 17 ਅਗਸਤ (ਨਿਜ਼ਾਮਪੁਰ, ਰਜਿੰਦਰ ਸਿੰਘ)-ਨੇੜਲੇ ਪਿੰਡ ਧਮੋਟ ਕਲਾਂ ਦਾ ਵਿਅਕਤੀ ਆਪਣੇ ਘਰੋਂ ਪਸ਼ੂਆਂ ਲਈ ਹਰਾ ਚਾਰਾ ਲੈਣ ਗਿਆ ਮੋਟਰ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਹੋ ਗਿਆ, ਪੁਲਿਸ ਉਸ ਦੀ ਭਾਲ ਵਿੱਚ ਵੱਖ ਵੱਖ ਪਹਿਲੂਆਂ ਤੋਂ ਜਾਂਚ ਪੜਤਾਲ ਕਰ ਰਹੀ ਹੈ¢ ਮੋਟਰ ...
ਖੰਨਾ, 17 ਅਗਸਤ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ ਖੰਨਾ ਪੁਲਿਸ ਨੇ ਅਦਾਲਤ ਵਲੋਂ ਭਗੌੜਾ ਕਰਾਰ ਦੋਸ਼ੀ ਵਿਅਕਤੀ ਨੂੰ ਕਾਬੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ. ਐੱਚ. ਓ. ਨਛੱਤਰ ਸਿੰਘ ਨੇ ਦੱਸਿਆ ਕਿ ਦੋਸ਼ੀ ਜਤਿੰਦਰ ਕੁਮਾਰ ਉਰਫ਼ ਲੱਕੀ ...
ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਰਤਨਹੇੜੀ ਰੋਡ ਅਤੇ ਲਲਹੇੜੀ ਰੋਡ ਦੇ ਵਿਚਕਾਰ ਲਾਈਨਾਂ ਕੋਲ ਜਦੋਂ ਇਕ ਥੈਲੇ ਵਿਚ ਝਾੜੀਆਂ 'ਚ ਪਏ ਥੈਲੇ ਵਿਚ ਲੋਕਾਂ ਨੇ ਕਿਸੇ ਪਸ਼ੂ ਦੀ ਲਾਸ਼ ਦੇਖੀ ਤਾਂ ਪੂਰੇ ਸ਼ਹਿਰ ਵਿਚ ਸਨਸਨੀ ਫੈਲ ਗਈ ਅਤੇ ਇਹ ਰੌਲਾ ...
ਖੰਨਾ/ਪਾਇਲ, 17 ਅਗਸਤ (ਮਨਜੀਤ ਸਿੰਘ ਧੀਮਾਨ/ਰਜਿੰਦਰ ਸਿੰਘ)-ਖੰਨਾ ਪੁਲਿਸ ਨੇ ਚੋਰੀ ਦੇ ਸਾਮਾਨ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਥਾਣਾ ਪਾਇਲ ਵਿਖੇ ਧਾਰਾ 379, 411 ਅਧੀਨ ਮਾਮਲਾ ਦਰਜ ਕੀਤਾ ਗਿਆ | ਮਾਮਲੇ ਦੀ ਜਾਣਕਾਰੀ ਦਿੰਦੇ ਏ. ਐੱਸ. ਆਈ. ...
ਖੰਨਾ, 17 ਅਗਸਤ (ਮਨਜੀਤ ਸਿੰਘ ਧੀਮਾਨ)-ਅੱਜ ਸਥਾਨਕ ਉਤਮ ਨਗਰ ਦੇ ਨਜ਼ਦੀਕ ਦੁਪਹਿਰ ਸਮੇਂ ਟਰੇਨ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ¢ਮਿ੍ਤਕ ਦੀ ਪਹਿਚਾਣ ਨਹੀ ਹੋ ਸਕੀ ਹੈ¢ ਇਸ ਮੌਕੇ ਜੀ. ਆਰ. ਪੀ. ਚੌਂਕੀ ਖੰਨਾ ਦੇ ਇੰਚਾਰਜ ਏ. ਐੱਸ. ਆਈ. ਕੁਲਦੀਪ ਸਿੰਘ ਨੇ ...
ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਪੰਜਾਬ ਭਰ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਬਿਜਲੀ ਬਿੱਲ ਦਾ ਵਿਰੋਧ ਕੀਤਾ | ਇਸੇ ਲੜੀ 'ਚ ਅੱਜ ਖੰਨਾ ਵਿਚ ਕਿਸਾਨਾਂ ਨੇ ਇਕੱਠੇ ਹੋ ਕੇ ਲਲਹੇੜੀ ਰੋਡ ਚੌਂਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਅਤੇ ...
ਸਮਰਾਲਾ, 17 ਅਗਸਤ (ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਬਰਧਾਲਾ ਵਿਖੇ 75ਵਾਂ ਸੁਤੰਤਰਤਾ ਦਿਵਸ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸੁਰਜੀਤ ਦੇਵਰਾਜ, ਦਿਨੇਸ਼ ਮੋਦਗਿੱਲ, ਸਿਕੰਦਰ ਸਿੰਘ ਹਰਿਓ ਕਲਾਂ, ਸੀਮਾ, ਜਸਪ੍ਰੀਤ ਸਿੰਘ ...
ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ)- ਸਮਰਾਲਾ ਰੋਡ 'ਤੇ ਸਥਿਤ ਖੰਨਾ ਸ਼ਹਿਰ ਦੇ ਪ੍ਰਸਿੱਧ ਸੇਂਟ ਮਦਰ ਟੈਰੇਸਾ ਪਬਲਿਕ ਸੀਨੀ. ਸੈਕ. ਸਕੂਲ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚਲਾਈ ਗਈ ਮੁਹਿੰਮ ਹਰ ਘਰ ਤਿਰੰਗਾ ਤਹਿਤ ਨਗਰ ਕੌਂਸਲ ਦੇ ਸਾਬਕ ਪ੍ਰਧਾਨ ...
ਬੀਜਾ, 17 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਸੀ. ਬੀ. ਐੱਸ. ਈ. ਬੋਰਡ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਵਿੱਦਿਅਕ ਖੇਤਰ ਦੀ ਨਾਮਵਰ ਸੰਸਥਾ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੁਪਾਲੋ ਵਿਖੇ ਡਾਇ. ਗੁਰਮਿੰਦਰ ਕੌਰ ਤੇ ਮੈਨੇਜਰ ਬਲਵੀਰ ਸਿੰਘ ਬੌਬੀ ਦੇ ਦਿਸ਼ਾ ...
ਅਹਿਮਦਗੜ੍ਹ, 17 ਅਗਸਤ (ਪੁਰੀ)-ਦਯਾਨੰਦ ਆਦਰਸ਼ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ 75ਵਾਂ ਸੁਤੰਤਰਤਾ ਦਿਵਸ ਅਤੇ ਪੁਰਸਕਾਰ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ | ਝੰਡਾ ਲਹਿਰਾਉਣ ਦੀ ਰਸਮ 10ਵੀਂ ਅਤੇ 12ਵੀਂ ਕਲਾਸ 'ਮੈਰਿਟ ਵਿੱਚ ਆਏ ਵਿਦਿਆਰਥੀਆਂ ਦੇ ਮਾਤਾ ਪਿਤਾ ...
ਈਸੜੂ, 17 ਅਗਸਤ (ਬਲਵਿੰਦਰ ਸਿੰਘ)-ਬਿ੍ਟਿਸ਼ ਕਾਨਵੈਂਟ ਸਕੂਲ ਫ਼ਤਹਿਪੁਰ ਵਿਖੇ ਦੇਸ਼ ਦੇ 75 ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ ਚੇਅਰਮੈਨ ਜੇ. ਪੀ. ਐੱਸ. ਜੋਲੀ ਦੀ ਅਗਵਾਈ ਹੇਠ ਮਨਾਇਆ ਗਿਆ¢ ਇਸ ਸਮੇਂ ਸਕੂਲੀ ਬੱਚਿਆਂ ਨੇ ਤਿਰੰਗੇ ਝੰਡੇ ਲਹਿਰਾ ਕੇ ਦੇਸ ਭਗਤੀ ਦੇ ...
ਬੀਜਾ, 17 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਇਲਾਕੇ ਦੇ ਸਿਰਕੱਢ ਕਾਂਗਰਸੀ ਆਗੂ ਮੌਜੂਦਾ ਸਰਪੰਚ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਪਾਲ ਸਿੰਘ ਚਹਿਲ ਤੇ ਜਗਜੀਤ ਸਿੰਘ ਚਹਿਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸੁਰਿੰਦਰ ...
ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ)-ਸਰਕਾਰੀ ਪ੍ਰਾਇਮਰੀ ਸਕੂਲ, ਖੰਨਾ-8 ਦੇ ਬੱਚਿਆਂ ਨੇ ਖੰਨਾ ਵਿਖੇ ਹੋਏ 75 ਸਾਲਾਂ ਆਜ਼ਾਦੀ ਦਿਵਸ ਦੇ ਰਾਸ਼ਟਰੀ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ¢ਸਕੂਲ ਖੰਨਾ-8 ਦੇ ਛੋਟੇ-ਛੋਟੇ ਬੱਚਿਆਂ ਨੂੰ ਦੇਸ਼ ਭਗਤੀ ਤੇ ਸਭਿਆਚਾਰਕ ਪ੍ਰੋਗਰਾਮ ...
ਅਹਿਮਦਗੜ੍ਹ, 17 ਅਗਸਤ (ਪੁਰੀ, ਸੋਢੀ, ਮਹੋਲੀ)-ਸਟੇਟ ਐਵਾਰਡੀ ਸੰਸਥਾ ਮੁੰਡੇ ਅਹਿਮਦਗੜ੍ਹ ਵੈੱਲਫੇਅਰ ਕਲੱਬ ਵਲੋਂ ਆਜ਼ਾਦੀ ਦਿਵਸ ਚੌੜਾ ਬਾਜਾਰ ਵਿਖੇ ਮਨਾਇਆ ਗਿਆ | ਚੌੜਾ ਬਾਜਾਰ ਵੈੱਲਫੇਅਰ ਐਸੋ. ਦੇ ਸਹਿਯੋਗ ਨਾਲ ਮਨਾਏ ਗਏ ਸਮਾਰੋਹ ਮੌਕੇ ਝੰਡਾ ਲਹਿਰਾਉਣ ਦੀ ਰਸਮ ...
ਸਮਰਾਲਾ, 17 ਅਗਸਤ (ਗੋਪਾਲ ਸੋਫਤ)-ਸਥਾਨਕ ਹਲਕੇ ਦੇ ਨੌਜਵਾਨ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਜਲਣਪੁਰ ਨੰੂ ਹਲਕਾ ਸਮਰਾਲਾ ਦਾ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ¢ ਕਾਂਗਰਸ ਦੇ ਸਥਾਨਕ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਵਲੋਂ ...
ਦੋਰਾਹਾ, 17 ਅਗਸਤ (ਜਸਵੀਰ ਝੱਜ)-ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਮੌਕੇ ਦੋਰਾਹਾ ਪਬਲਿਕ ਸਕੂਲ ਵਿਖੇ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ¢ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਗਾਇਨ ਕੀਤੀਆਂ¢ ਦੇਸ਼ ਭਗਤੀ ਦੇ ਨਾਲ ਸੰਬੰਧਿਤ ਡਾਂਸ ...
ਸਾਹਨੇਵਾਲ, 17 ਅਗਸਤ (ਅਮਰਜੀਤ ਸਿੰਘ ਮੰਗਲੀ)-ਆਜ਼ਾਦੀ ਦਿਹਾੜਾ ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ 'ਚ ਬੜੀ ਹੀ ਸਰਧਾ ਨਾਲ ਮਨਾਇਆ ਗਿਆ | ਇਸ ਮੌਕੇ ਮੈਨੇਜਰ ਲਖਵੀਰ ਸਿੰਘ ਹਰਾ ਨੇ ਸੰਬੋਧਨ ਕਰਦਿਆ ਕਿਹਾ ਕਿ ਇਸ ਆਜ਼ਾਦੀ ਲਈ ਸਾਡੇ ਯੋਧਿਆਂ ਨੇ ਆਪਣੀਆਂ ...
ਅਹਿਮਦਗੜ੍ਹ, 17 ਅਗਸਤ (ਸੋਢੀ)-ਸਥਾਨਕ ਅਨੰਦ ਈਸ਼ਰ ਸਕੂਲ ਵਿਖੇ ਸੁਤੰਤਰਤਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ¢ ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਡਾਇਰੈਕਟਰ ਕਰਤਾਰ ਸਿੰਘ ਨੇ ਨਿਭਾਈ¢ ਐਨ. ਐਨ. ਸੀ. ਵਿਦਿਆਰਥੀਆਂ ਵਲੋਂ ਮਾਰਚ ਪਾਸ ਕੀਤਾ ਗਿਆ¢ ਇਸ ਮੌਕੇ ...
ਰਾਏਕੋਟ, 17 ਅਗਸਤ (ਬਲਵਿੰਦਰ ਸਿੰਘ ਲਿੱਤਰ)-ਲੱਜਿਆਵਤੀ ਜੈਨ ਨਰਸਿੰਗ ਕਾਲਜ ਬਰਨਾਲਾ ਰੋਡ ਰਾਏਕੋਟ ਵਿਖੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਡਾ. ਰਮੇਸ਼ ਜੈਨ ਵਲੋਂ ਅਦਾ ...
ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਸਿਵਲ ਹਸਪਤਾਲ ਵਿਚ ਇਸ ਵਾਰ ਆਜ਼ਾਦੀ ਦਿਹਾੜੇ 'ਤੇ ਤਿਰੰਗਾ ਝੰਡਾ ਲਹਿਰਾਇਆ ਗਿਆ | ਇਹ ਝੰਡਾ ਲਹਿਰਾਉਣ ਦੀ ਰਸਮ ਖੰਨਾ ਦੇ ਐੱਸ. ਐਮ. ਓ. ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਵਿਚ ਕੀਤੀ ਗਈ | ਇਸ ਮੌਕੇ ਹਸਪਤਾਲ ਦੇ ...
ਗੁਰੂਸਰ ਸੁਧਾਰ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਸ਼ਹੀਦ ਬਲਵੰਤ ਸਿੰਘ ਸਰਕਾਰੀ ਹਾਈ ਸਕੂਲ ਬੜੈਚ ਵਿਖੇ 75ਵਾਂ ਆਜ਼ਾਦੀ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਕੌਮੀ ਝੰਡਾ ਲਹਿਰਾਉਣ ਦੀ ਰਸਮ ਸਰਪੰਚ ਬਲਜਿੰਦਰ ਸਿੰਘ ਬੜੈਚ ਵਲੋਂ ਗ੍ਰਾਮ ਪੰਚਾਇਤ, ਸਕੂਲ ...
ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਸੰਜੀਵ ਕੁਮਾਰ ਥੋਰ ਅਤੇ ਸੂਬਾਈ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਵਿੱਚ ਤਰੁਨਪ੍ਰੀਤ ਸਿੰਘ ਸੌਂਦ ਐੱਮ. ਐਲ. ਏ. ਹਲਕਾ ਖੰਨਾ ਨੂੰ ਉਨ੍ਹਾਂ ਦੇ ...
ਮੁੱਲਾਂਪੁਰ-ਦਾਖਾ, 17 ਅਗਸਤ (ਨਿਰਮਲ ਸਿੰਘ ਧਾਲੀਵਾਲ)-ਆਜ਼ਾਦੀ ਦਿਵਸ ਮੌਕੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਤਿਰੰਗੇ ਨੂੰ ਸਲਾਮੀ ਪੰਜਾਬ ਐਂਡ ਸਿੰਧ ਬੈਂਕ ਮੁੱਲਾਂਪੁਰ-ਦਾਖਾ ਸ਼ਾਖਾ ਮੈਨੇਜਰ ਦਿਲਜੀਤ ਕੌਰ ਵਲੋਂ ਦਿੱਤੀ ਗਈ | ਸਕੂਲ ...
ਬੀਜਾ, 17 ਅਗਸਤ (ਕਸ਼ਮੀਰਾ ਸਿੰਘ ਬਗਲੀ)-ਕਸਬਾ ਬੀਜਾ ਨਜ਼ਦੀਕ ਪਿੰਡ ਭੌਰਲਾ ਵਿਖੇ ਉੱਘੇ ਕਬੱਡੀ ਖਿਡਾਰੀ ਸਵ. ਬਖ਼ਸ਼ੀਸ਼ ਦੀ ਯਾਦ ਨੂੰ ਸਮਰਪਿਤ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਵਲੋੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਵੱਲੋਂ ਗ੍ਰਾਮ ...
ਗੁਰੂਸਰ ਸੁਧਾਰ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਬਲਾਕ ਪੱਧਰੀ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਸਮਾਗਮ ਪਿੰਡ ਐਤੀਆਣਾ ਦੇ ਸ਼ਾਂਝੇ ਜਲ ਤਲਾਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਥੇ ਸਮੁੱਚੀ ਗ੍ਰਾਮ ਪੰਚਾਇਤ ...
ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ)-ਸੁਤੰਤਰਤਾ ਦਿਵਸ ਮੌਕੇ ਖੰਨਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਯਾਦਵਿੰਦਰ ਸਿੰਘ ਯਾਦੂ ਵੱਲੋਂ ਆਪਣੇ ਦਫ਼ਤਰ ਵਿਖੇ ਆਜ਼ਾਦੀ ਘੁਲਾਟੀਏ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ¢ ਯਾਦੂ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ...
ਗੁਰੂਸਰ ਸੁਧਾਰ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਸ:ਸ:ਸ: ਗੁਰੂਸਰ ਸੁਧਾਰ ਵਿਖੇ ਮਨਾਏ ਗਏ 75ਵੇਂ ਆਜ਼ਾਦੀ ਦਿਵਸ ਮੌਕੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਪ੍ਰਬੰਧਕੀ ਕਮੇਟੀ ਪ੍ਰਧਾਨ ਪਵਨਜੀਤ ਸਿੰਘ ਗਿੱਲ ਤੇ ਡਾ. ਜਗਜੀਤ ਸਿੰਘ ਬਰਾੜ ...
ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਸਥਾਨਕ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ ਵੱਲੋਂ ਭਾਦੋਂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਮੌਕੇ ਸਭਾ ਵੱਲੋਂ ਸ਼੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ | ਇਸ ਦੌਰਾਨ ...
ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ)-ਐੱਸ. ਐੱਚ. ਓ. ਸਦਰ ਨਛੱਤਰ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਚੰਗਾ ਕੰਮ ਕਰਨ ਬਦਲੇ ਆਜ਼ਾਦੀ ਦਿਵਸ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ¢ ਇਸ ਦੌਰਾਨ ਐੱਸ. ਡੀ. ਐਮ. ਮਨਜੀਤ ਕੌਰ ਨੇ ਐੱਸ. ਐੱਚ. ਓ. ਨੂੰ ...
ਡੇਹਲੋਂ, 17 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਸਰਕਾਰੀ ਹਾਈ ਸਕੂਲ ਵਿਖੇ ਆਜ਼ਾਦੀ ਦਾ 75ਵਾਂ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ ¢ ਇਸ ਮੌਕੇ ਵਿਦਿਆਰਥੀਆਂ ਨੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਬਹੁਤ ਹੀ ਵਧੀਆ ਕੋਰੀਓਗ੍ਰਾਫੀ ਪੇਸ਼ ਕੀਤੀ ਅਤੇ ਵਿਦਿਆਰਥੀਆਂ ਵਲੋਂ ਦੇਸ਼ ...
ਮਲੌਦ, 17 ਅਗਸਤ (ਸਹਾਰਨ ਮਾਜਰਾ)-ਕੁੱਝ ਦਿਨ ਪਹਿਲਾਂ ਹੋਈ 'ਦੀ ਬਾਬਰਪੁਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ' ਦੀ ਚੋਣ ਤੋਂ ਬਾਅਦ ਅੱਜ ਉਸੇ ਚੁਣੀ ਪ੍ਰਬੰਧਕ ਕਮੇਟੀ ਦੇ ਅਹੁਦਿਆਂ ਦੀ ਸਰਬਸੰਮਤੀ ਨਾਲ ਵੰਡ ਕੀਤੀ ਗਈ | ਸਭਾ ਦੇ ਸਕੱਤਰ ਯਾਦਵਿੰਦਰ ਸਿੰਘ ਜੌਹਲ ਨੇ ...
ਮਾਛੀਵਾੜਾ ਸਾਹਿਬ, 17 ਅਗਸਤ (ਸੁਖਵੰਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ ਅਤੇ ਸੁਦਾਗਰ ਸਿੰਘ ਘੁਡਾਣੀ ਦੀ ਅਗਵਾਈ ਹੇਠ ਲਖੀਮਪੁਰ ਖੀਰੀ ਵਿਖੇ ਸੰਯੁਕਤ ਮੋਰਚੇ ਦੇ ਸੱਦੇ 'ਤੇ 18 ਤੋਂ 20 ਅਗਸਤ ਤੱਕ ...
ਬੀਜਾ, 17 ਅਗਸਤ (ਕਸ਼ਮੀਰਾ ਸਿੰਘ ਬਗ਼ਲੀ/ਅਵਤਾਰ ਸਿੰਘ ਜੰਟੀ ਮਾਨ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਤੇ ਅੰਮਿ੍ਤ ਸੰਚਾਰ ਸਮਾਗਮ ਕਰਵਾਇਆ ਗਿਆ | ...
ਰਾੜਾ ਸਾਹਿਬ, 17 ਅਗਸਤ (ਸਰਬਜੀਤ ਸਿੰਘ ਬੋਪਾਰਾਏ)-ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਪ੍ਰਦਾਇ ਦੇ ਮÏਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੇ ਸੁਚੱਜੇ ਪ੍ਰਬੰਧਾਂ ਹੇਠ ਭਾਦੋਂ ਮਹੀਨੇ ਦੀ ਸੰਗਰਾਂਦ ਦਾ ਦਿਹਾੜੇ ਤੇ ਗੁਰਮਤਿ ਸਮਾਗਮ ਕਰਵਾਏ ਗਏ | ਅੰਮਿ੍ਤ ਵੇਲੇ ...
ਸਾਹਨੇਵਾਲ, 17 ਅਗਸਤ (ਹਨੀ ਚਾਠਲੀ)-ਸਚਦੇਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ ¢ ਨਰਸਰੀ ਕਲਾਸ ਤੋਂ ਲੈ ਕੇ ਪੰਜਵੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਬੰਸਰੀ, ਮੋਰ ਦੇ ਖੰਭਾਂ, ਮਟਕਿਆਂ ...
ਸਮਰਾਲਾ, 17 ਅਗਸਤ (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਰਨਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ, ਸੂਬਾ ਸੀਨੀਅਰ ਵਾਇਸ ਪ੍ਰਧਾਨ ਅਵਤਾਰ ਸਿੰਘ ਮੇਹਲੋਂ ਅਤੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਅਤੇ ਗੁਰਸੇਵਕ ਸਿੰਘ ਬਲਾਕ ਪ੍ਰਧਾਨ ...
ਅਹਿਮਦਗੜ੍ਹ, 17 ਅਗਸਤ (ਰਣਧੀਰ ਸਿੰਘ ਮਹੋਲੀ/ਰਵਿੰਦਰ ਪੁਰੀ)-ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਤੀਆਂ ਦੇ ਸਮਾਗਮ ਦੀ ਰਸਮੀ ਸ਼ੁਰੂਆਤ ਪ੍ਰਬੰਧਕ ਕਮੇਟੀ ਮੈਨੇਜਰ ਰਵਿੰਦਰ ਸਿੰਘ ...
ਇੰਡੀਅਨ ਕਾਨਵੈਂਟ ਸਕੂਲ ਸ਼ਿਮਲਾਪੁਰੀ ਡਾਬਾ/ਲੁਹਾਰਾ, 16 ਅਗਸਤ (ਕੁਲਵੰਤ ਸਿੰਘ ਸੱਪਲ)-ਇੰਡੀਅਨ ਕਾਨਵੈਂਟ ਸਕੂਲ ਨਿਊ ਸ਼ਿਮਲਾਪੁਰੀ ਵਿਖੇ ਆਜ਼ਾਦੀ ਦਾ ਉਤਸਵ ਬੜੀ ਹੀ ਧੂਮ-ਧਾਮ ਨਾਲ ਪਿ੍ੰਸੀਪਲ ਬਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX