ਜਲੰਧਰ, 17 ਅਗਸਤ (ਸ਼ਿਵ)- ਸ਼ਹਿਰ 'ਚ ਇਕ ਵਾਰ ਫਿਰ ਕੂੜੇ ਦੀ ਸਮੱਸਿਆ ਵਧਣ ਲੱਗ ਪਈ ਹੈ | ਦੋ ਹਫ਼ਤੇ ਪਹਿਲਾਂ ਜਿਹੜੇ ਕੂੜੇ ਦੇ ਡੰਪ ਸਾਫ਼ ਹੋਣੇ ਸ਼ੁਰੂ ਹੋ ਗਏ ਸਨ ਜਿਸ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਹੁਣ ਉਨ੍ਹਾਂ ਡੰਪਾਂ 'ਤੇ ਇਕ ਵਾਰ ਫਿਰ ਕੂੜਾ ਵਧਣ ਲੱਗ ਗਿਆ ਹੈ | ਕੂੜੇ ਦੀ ਸਮੱਸਿਆ ਇਕ ਵਾਰ ਐਨੀ ਵਧ ਗਈ ਹੈ ਕਿ ਨਿਗਮ ਪ੍ਰਸ਼ਾਸਨ ਨੂੰ ਬੀਤੇ ਦਿਨੀਂ ਕਈ ਘੰਟੇ ਤੱਕ ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਮੰਥਨ ਕਰਨਾ ਪਿਆ ਸੀ | ਕੂੜਾ ਦੀ ਸਮੱਸਿਆ ਹੱਲ ਕਰਨ ਦੇ ਕੰਮ 'ਚ ਇਕ ਦਰਜਨ ਦੇ ਕਰੀਬ ਅਫ਼ਸਰਾਂ ਨੂੰ ਲਗਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਸਮੱਸਿਆ ਹੱਲ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ | ਦੱਸਿਆ ਜਾਂਦਾ ਹੈ ਕਿ ਸ਼ਹਿਰ 'ਚ ਕੂੜੇ ਦੇ ਡੰਪਾਂ 'ਤੇ ਜ਼ਿਆਦਾ ਕੂੜਾ ਇਸ ਕਰਕੇ ਵੀ ਆ ਰਿਹਾ ਹੈ ਕਿਉਂਕਿ ਕਈ ਦੁਕਾਨਾਂ, ਰੈਸਟੋਰੈਂਟ ਤੇ ਕਈ ਹੋਟਲਾਂ ਵਾਲੇ ਵੀ ਕੂੜਾ ਇਨ੍ਹਾਂ ਡੰਪਾਂ 'ਤੇ ਸੁੱਟ ਕੇ ਸ਼ਹਿਰ ਦੀ ਸਮੱਸਿਆ 'ਚ ਵਾਧਾ ਕਰ ਰਹੇ ਹਨ | ਸੈਨੀਟੇਸ਼ਨ ਬਰਾਂਚ ਇਨ੍ਹਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ | 50 ਕਿੱਲੋ ਤੋਂ ਜ਼ਿਆਦਾ ਕੂੜਾ ਡੰਪਾਂ 'ਤੇ ਸੁੱਟਣ ਵਾਲਿਆਂ ਦੇ ਚਲਾਨ ਕੀਤੇ ਜਾਣੇ ਚਾਹੀਦੇ ਹਨ ਸਗੋਂ ਉਨ੍ਹਾਂ ਦਾ ਕੂੜਾ ਡੰਪਾਂ 'ਤੇ ਜਿੰਨੀ ਦੇਰ ਤੱਕ ਆਉਣਾ ਬੰਦ ਨਹੀਂ ਕੀਤਾ ਜਾਂਦਾ ਤਾਂ ਸ਼ਹਿਰ ਦੀ ਕੂੜੇ ਦੀ ਸਮੱਸਿਆ ਸੁਧਰਨ ਵਾਲੀ ਨਹੀਂ ਹੈ | ਠੇਕੇਦਾਰਾਂ ਜਾਂ ਨਿਗਮ ਦੀਆਂ ਗੱਡੀਆਂ ਰਾਹੀਂ ਕੂੜਾ ਚੁੱਕਣ ਲਈ ਸਹੀ ਯੋਜਨਾਬੰਦੀ ਨਹੀਂ ਹੋ ਰਹੀ ਹੈ | ਕਈਆਂ ਦਾ ਕਹਿਣਾ ਸੀ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਕਈ ਅਫ਼ਸਰਾਂ ਨੂੰ ਕੰਮ ਦੇ ਦਿੱਤਾ ਗਿਆ ਹੈ ਜਿਸ ਕਰਕੇ ਸਥਿਤੀ ਹੋਰ ਖ਼ਰਾਬ ਹੁੰਦੀ ਜਾ ਰਹੀ ਹੈ | ਉਂਜ ਸ਼ਹਿਰ 'ਚ ਹਰ ਸਾਲ ਡੇਢ ਲੱਖ ਟਨ ਦੇ ਕਰੀਬ ਕੂੜਾ ਪੈਦਾ ਹੋ ਰਿਹਾ ਹੈ | ਵਰਿਆਣਾ ਡੰਪ 'ਤੇ ਕਰੀਬ 8 ਲੱਖ ਕਿਊਬਕ ਟਨ ਕੂੜਾ ਪਿਆ ਹੈ ਤੇ ਪ੍ਰਾਜੈਕਟ ਸ਼ੁਰੂ ਹੁੰਦੇ-ਹੁੰਦੇ ਹੀ ਡੇਢ ਲੱਖ ਟਨ ਹੋਰ ਕੂੜਾ ਵਧਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ |
ਡੀ.ਸੀ. ਕੋਲ ਪੁੱਜਾ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਡੰਪ ਦਾ ਮਾਮਲਾ
ਹੁਣ ਤੱਕ ਤਾਂ ਪ੍ਰਸ਼ਾਸਨ ਕੋਲ ਸ਼ਹਿਰ ਦੇ ਵਿਕਾਸ ਕੰਮਾਂ ਤੇ ਹੋਰ ਸ਼ਿਕਾਇਤਾਂ ਪੁੱਜਦੀਆਂ ਰਹੀਆਂ ਹਨ ਪਰ ਸ਼ਹਿਰ 'ਚ ਕੂੜੇ ਦੀ ਸਮੱਸਿਆ ਐਨੀ ਗੰਭੀਰ ਹੋ ਗਈ ਹੈ ਕਿ ਉਸ ਤੋਂ ਪੇ੍ਰਸ਼ਾਨ ਲੋਕ ਹੁਣ ਡੀ. ਸੀ. ਕੋਲ ਇਸ ਦੀਆਂ ਸ਼ਿਕਾਇਤਾਂ ਲੈ ਕੇ ਪੁੱਜਣੇ ਸ਼ੁਰੂ ਹੋ ਗਏ ਹਨ | ਮਾਡਲ ਟਾਊਨ ਸ਼ਮਸ਼ਾਨਘਾਟ ਡੰਪ ਬਾਰੇ ਗਠਿਤ ਕੀਤੀ ਗਈ ਜੁਆਇੰਟ ਐਕਸ਼ਨ ਕਮੇਟੀ ਨੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ ਇਸ ਡੰਪ ਨੂੰ ਪੱਕੇ ਤੌਰ 'ਤੇ ਹਟਾਉਣ ਦੀ ਮੰਗ ਕੀਤੀ ਹੈ | ਕਮੇਟੀ ਮੈਂਬਰਾਂ ਦਾ ਕਹਿਣਾ ਸੀ ਕਿ 23 ਕਾਲੋਨੀਆਂ ਦਾ ਇਸ ਜਗਾ 'ਤੇ ਕੂੜਾ ਸੁੱਟਣ ਨਾਲ ਇਲਾਕੇ ਦੀ ਹਾਲਤ ਖ਼ਰਾਬ ਹੋ ਗਈ ਹੈ | ਇਕ ਤਾਂ ਸ਼ਮਸ਼ਾਨਘਾਟ 'ਚ ਸੰਸਕਾਰ ਮੌਕੇ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਗੋਂ ਆਸਪਾਸ ਰਹਿੰਦੇ ਲੋਕਾਂ ਦਾ ਹਾਲ ਖ਼ਰਾਬ ਹੋ ਰਿਹਾ ਹੈ | ਕਈ ਬੱਚੇ ਵੀ ਬਿਮਾਰ ਹੋ ਰਹੇ ਹਨ | ਮੁੱਖ ਮੰਤਰੀ ਤੱਕ ਇਸ ਮਸਲੇ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਇਸ ਨੂੰ ਨਹੀਂ ਹਟਾਇਆ ਜਾ ਸਕਿਆ ਹੈ | ਕਮੇਟੀ ਮੈਂਬਰਾਂ ਦਾ ਕਹਿਣਾ ਸੀ ਕਿ ਇਸ ਜਗਾ ਤੋਂ ਮੱਛਰਾਂ, ਮੱਖੀਆਂ ਦੀ ਭਰਮਾਰ ਹੋ ਗਈ ਹੈ ਤੇ ਲੰਘਣ ਵਾਲਿਆਂ ਨੂੰ ਬਦਬੂ ਪੇ੍ਰਸ਼ਾਨ ਕਰਦੀ ਰਹੀ ਹੈ | ਉਨ੍ਹਾਂ ਨੇ ਡੀ. ਸੀ. ਤੋਂ ਮੰਗ ਕੀਤੀ ਕਿ ਇਸ ਡੰਪ ਨੂੰ ਹਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ | ਡੀ. ਸੀ. ਜਸਪ੍ਰੀਤ ਸਿੰਘ ਨੇ ਕਮੇਟੀ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਮੱਸਿਆ ਹੱਲ ਕਰਵਾਉਣ ਲਈ ਹਰ ਯਤਨ ਕੀਤਾ ਜਾਵੇਗਾ |
ਸ਼ਿਵ ਸ਼ਰਮਾ
ਜਲੰਧਰ, 17 ਅਗਸਤ-ਲੰਬੇ ਸਮੇਂ ਤੋਂ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣੇ ਹੋਏ 50 ਕਰੋੜ ਦੀ ਲਾਗਤ ਨਾਲ ਐਲ. ਈ. ਡੀ. ਲਾਈਟਾਂ ਲਗਾਉਣ ਦੇ ਘੋਟਾਲੇ ਦੀ ਜਾਂਚ ਦਾ ਕੰਮ ਵਿਜੀਲੈਂਸ ਬਿਊਰੋ ਵਲੋਂ ਜਲਦੀ ਹੀ ਸ਼ੁਰੂ ਕਰਨ ਜਾ ਰਿਹਾ ਹੈ | ਚੇਤੇ ਰਹੇ ਕਿ ਸਮਾਰਟ ਸਿਟੀ ਕੰਪਨੀ ...
ਜਲੰਧਰ, 17 ਅਗਸਤ (ਸ਼ਿਵ)-ਸੀਵਰਮੈਨ ਇੰਪਲਾਈਜ਼ ਯੂਨੀਅਨ ਵਲੋਂ ਨਗਰ ਨਿਗਮ ਜਲੰਧਰ ਵਿਚ ਰੱਖੀ ਗਈ ਮੀਟਿੰਗ 'ਚ ਸੀਵਰਮੈਨ ਇੰਪਲਾਈਜ਼ ਯੂਨੀਅਨ ਜਲੰਧਰ ਦੇ ਪ੍ਰਧਾਨ ਰਾਜਨ ਕਲਿਆਣ ਨੂੰ ਮਿਉਂਸੀਪਲ ਕਾਰਪੋਰੇਸ਼ਨ ਸੀਵਰਮੈਨ ਇੰਪਲਾਈਜ਼ ਯੂਨੀਅਨ ਪੰਜਾਬ ਨੰ: 35 ਦਾ ਜਰਨਲ ...
ਜਲੰਧਰ, 17 ਅਗਸਤ (ਐੱਮ. ਐੱਸ. ਲੋਹੀਆ)-ਸਰਕਾਰੀ ਲਾਟਰੀ ਦੀ ਆੜ 'ਚ ਦੜ੍ਹਾ ਸੱਟਾ ਲਗਾ ਰਹੇ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਉਨ੍ਹਾਂ ਪਾਸੋਂ 7,640 ਰੁਪਏ ਤੇ 2 ਮੋਬਾਇਲ ਫੋਨ ਬਰਾਮਦ ਕੀਤੇ ਹਨ | ਏ.ਸੀ.ਪੀ. ਜਾਂਚ ਪਰਮਜੀਤ ਸਿੰਘ ਨੇ ਜਾਣਕਾਰੀ ...
ਜਲੰਧਰ, 17 ਅਗਸਤ (ਸ਼ਿਵ)-ਕਾਰਪੋਰੇਟ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਦੀ ਵਿਸ਼ੇਸ਼ ਸੁਣਵਾਈ ਇੰਜ: ਕੁਲਦੀਪ ਸਿੰਘ, ਚੇਅਰਪਰਸਨ, ਹਿੰਮਤ ਸਿੰਘ ਢਿੱਲੋਂ ਮੈਂਬਰ ਤੇ ਬਨੀਤ ਕੁਮਾਰ ਸਿੰਗਲਾ, ਮੈਂਬਰ/ਵਿੱਤ ਵਲੋਂ ਸ਼ਕਤੀ ਸਦਨ, ਪਾਵਰਕਾਮ ਦਫ਼ਤਰ ਵਿਖੇ ਕੀਤੀ ਗਈ | ...
ਜਲੰਧਰ, 17 ਅਗਸਤ (ਰਣਜੀਤ ਸਿੰਘ ਸੋਢੀ)-ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਵਲੋਂ 'ਪੰਜਾਬ ਖੇਡ ਮੇਲਾ 2022' ਕਰਵਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮੌਕੇ ਜਲੰਧਰ ਤੋਂ ਕਰਨਗੇ | ਇਹ ਖੇਡ ...
ਜਲੰਧਰ, 17 ਅਗਸਤ (ਐੱਮ. ਐੱਸ. ਲੋਹੀਆ)-ਸਥਾਨਕ ਮੁਹੱਲਾ ਗਾਂਧੀ ਕੈਂਪ ਦੇ ਇਕ ਘਰ 'ਚ ਵਿਅਕਤੀ ਦੀ ਭੇਦਭਰੀ ਹਾਲਤ 'ਚ ਕਮਰੇ ਅੰਦਰ ਲਟਕਦੀ ਲਾਸ਼ ਮਿਲੀ ਹੈ | ਮਿ੍ਤਕ ਦੀ ਪਛਾਣ ਵਿਨੋਦ ਕੁਮਾਰ (50) ਪੁੱਤਰ ਅਮਰਨਾਥ ਵਾਸੀ ਗਾਂਧੀ ਕੈਂਪ ਵਜੋਂ ਦੱਸੀ ਗਈ ਹੈ | ਥਾਣਾ ਡਵੀਜ਼ਨ ਨੰਬਰ 2 ਦੇ ...
ਜਲੰਧਰ ਛਾਉਣੀ, 17 ਅਗਸਤ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਂਕੀ ਦਕੋਹਾ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ, ਜਿਸ ਖ਼ਿਲਾਫ਼ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ...
ਜਲੰਧਰ, 17 ਅਗਸਤ (ਐੱਮ. ਐੱਸ. ਲੋਹੀਆ)-ਵੱਖ-ਵੱਖ ਸ਼ਹਿਰਾਂ ਤੋਂ ਦੋ ਪਹੀਆ ਵਾਹਨ ਚੋਰੀ ਕਰਕੇ ਦੋ ਪਹੀਆ ਵਾਹਨ ਚੋਰੀ ਕਰਨ ਤੋਂ ਬਾਅਦ ਉਨ੍ਹਾਂ 'ਤੇ ਜਾਅਲੀ ਨੰਬਰ ਲਗਾ ਕੇ ਸਸਤੇ ਭਾਅ ਵੇਚਣ ਵਾਲੇ ਗਰੋਹ ਦੀ ਮਹਿਲਾ ਮੈਂਬਰ ਸਮੇਤ 2 ਮੁਲਜ਼ਮਾਂ ਨੂੰ ਕਮਿਸ਼ਨਰੇਟ ਪੁਲਿਸ ਦੇ ...
ਜਲੰਧਰ, 17 ਅਗਸਤ (ਸ਼ਿਵ)- ਸ਼ਹਿਰ 'ਚ ਇਕ ਵਾਰ ਫਿਰ ਕੂੜੇ ਦੀ ਸਮੱਸਿਆ ਵਧਣ ਲੱਗ ਪਈ ਹੈ | ਦੋ ਹਫ਼ਤੇ ਪਹਿਲਾਂ ਜਿਹੜੇ ਕੂੜੇ ਦੇ ਡੰਪ ਸਾਫ਼ ਹੋਣੇ ਸ਼ੁਰੂ ਹੋ ਗਏ ਸਨ ਜਿਸ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਹੁਣ ਉਨ੍ਹਾਂ ਡੰਪਾਂ 'ਤੇ ਇਕ ਵਾਰ ਫਿਰ ਕੂੜਾ ਵਧਣ ਲੱਗ ਗਿਆ ...
ਜਲੰਧਰ, 17 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਹਰਜੀਤ ਸਿੰਘ ਉਰਫ ਸੋਨੂੰ ਪੁੱਤਰ ਸੁੱਚਾ ਸਿੰਘ ਵਾਸੀ ਤਲਵੰਡੀ ਸੰਢਾਵਾਲ, ਸ਼ਾਹਕੋਟ ਨੂੰ ਉਮਰ ਕੈਦ ਤੇ 50 ਹਜ਼ਾਰ ...
ਜਲੰਧਰ, 17 ਅਗਸਤ (ਸ਼ਿਵ)-ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਅਰ ਜਿੰਮੀ ਕਾਲੀਆ ਨੇ ਆਪਣੇ ਇਕ ਬਿਆਨ 'ਚ ਕਿਹਾ ਹੈ ਕਿ ਸਰਕਾਰ ਵਲੋਂ ਬਿਹਤਰ ਸਹੂਲਤਾਂ ਦੇਣ ਲਈ 15 ਅਗਸਤ ਤੋਂ ਖੋਲੇ ਗਏ ਮੁਹੱਲਾ ਕਲੀਨਿਕ ਸਿਹਤ ਖੇਤਰ 'ਚ ਮੀਲ ਦਾ ਪੱਥਰ ਸਾਬਤ ਹੋਣਗੇ | ਸ੍ਰੀ ਜਿੰਮੀ ਕਾਲੀਆ ਨੇ ...
ਜਲੰਧਰ, 17 ਅਗਸਤ (ਅ. ਪ੍ਰਤੀ.)- ਨੀਵੀਂ ਆਬਾਦੀ ਸੰਤੋਖਪੁਰਾ ਵਿਖੇ ਤੀਆਂ ਦਾ ਤਿਉਹਾਰ ਬੋਹੜ ਹੇਠਾਂ ਇਲਾਕਾ ਨਿਵਾਸੀਆਂ ਨੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਪਿ੍ੰਸ, ਰਾਜੇਸ਼ ਕੁਮਾਰ, ਮੈਡਮ ਨੀਲਮ ਨੇ ...
ਜਲੰਧਰ, 17 ਅਗਸਤ (ਰਣਜੀਤ ਸਿੰਘ ਸੋਢੀ)-ਨੈਸ਼ਨਲ ਕੈਡਟ ਕੋਰ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਡਾਇਰੈਕਟੋਰੇਟ ਦੇ ਵਧੀਕ ਡਾਇਰੈਕਟਰ ਜਨਰਲ, ਮੇਜਰ ਜਨਰਲ ਰਾਜੀਵ ਛਿੱਬਰ, ਐੱਸ.ਐਮ., ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਦੌਰਾ ਕੀਤਾ, ਉਨ੍ਹਾਂ ਨੇ ...
ਜਲੰਧਰ, 17 ਅਗਸਤ (ਐੱਮ. ਐੱਸ. ਲੋਹੀਆ)-ਧਾਰਮਿਕ ਕਾਰਿਅ ਸਮਿਤੀ ਵਲੋਂ ਸਤਿਨਰਾਇਣ ਮੰਦਰ ਚੌਕ 'ਚ ਧਵਨ ਇੰਪੋਰੀਅਮ 'ਤੇ ਵਿਸ਼ਾਲ ਲੰਗਰ ਲਗਾਇਆ ਜਾਏਗਾ | ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਸੁਦੇਸ਼ ਧਵਨ ਨੇ ਦੱਸਿਆ ਕਿ 19 ਤਰੀਕ ਦਿਨ ਸ਼ੁੱਕਰਵਾਰ ਨੂੰ ਜਨਮਅਸ਼ਟਮੀ ਦੇ ...
ਜਲੰਧਰ, 17 ਅਗਸਤ (ਐੱਮ. ਐੱਸ. ਲੋਹੀਆ) - ਕੋਰੋਨਾ ਪ੍ਰਭਾਵਿਤ 78 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਨਾਲ ਜ਼ਿਲ੍ਹੇ 'ਚ ਮਿ੍ਤਕਾਂ ਦੀ ਗਿਣਤੀ 1959 ਹੋ ਗਈ ਹੈ | ਅੱਜ ਜ਼ਿਲ੍ਹੇ 'ਚ 26 ਕੋਰੋਨਾ ਪ੍ਰਭਾਵਿਤ ਹੋਰ ਮਿਲੇ ਹਨ, ਜਿਸ ਨਾਲ ਹੁਣ ਤੱਕ ਕੋਰੋਨਾ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ...
ਜਲੰਧਰ, 17 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ 8 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮੰਗਲ ਦਾਸ ਪੁੱਤਰ ਗੌਰਵ ਦਾਸ ਵਾਸੀ ਗੋਗੜੀ, ਬਿਹਾਰ ਹਾਲ ਵਾਸੀ ਉਪਕਾਰ ...
ਜਲੰਧਰ, 17 ਅਗਸਤ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਦੀ ਸੂਬਾ ਸੱਕਤਰ ਤੇ ਦੁਆਬਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਮੰਗਲਵਾਰ ਨੂੰ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰਾਂ ਨਾਲ ਪਾਰਟੀ ਦਫ਼ਤਰ ਵਿੱਚ ਕੇਕ ਕੱਟ ਕੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ...
ਜਲੰਧਰ, 17 ਅਗਸਤ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਸਾਨਾਂ ਦੇ ਇਕ ਵਫ਼ਦ ਵਲੋਂ ਅੱਜ ਰਾਸ਼ਟਰਪਤੀ ਦੇ ਨਾਂਅ ਅਗਨੀਪੱਥ ਸਕੀਮ ਦੇ ਵਿਰੁੱਧ ਤੇ ਵੱਖ-ਵੱਖ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ | ਇਸ ...
ਜਲੰਧਰ ਛਾਉਣੀ, 17 ਅਗਸਤ (ਪਵਨ ਖਰਬੰਦਾ)-ਦੇਸ਼ ਦੀ ਆਜ਼ਾਦੀ 'ਚ ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੇ ਲੋਕਾਂ ਨੂੰ ਆਜ਼ਾਦੀ ਦਾ ਸੁੱਖ ਦੁਆਉਣ ਵਾਲੇ ਸ਼ਹੀਦਾਂ ਦੀ ਸ਼ਹਾਦਤ ਨੂੰ ਕਿਸੇ ਵੀ ਹਾਲਤ 'ਚ ਭੁਲਾਇਆ ਨਹੀਂ ਜਾ ਸਕਦਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ...
ਜਲੰਧਰ, 17 ਅਗਸਤ (ਸ਼ਿਵ)- ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਤੇ ਦਲਿਤ ਜਥੇਬੰਦੀਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕੰਪਨੀ ਬਾਗ਼ ਚੌਕ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਕ ਤੱਕ ਰੋਸ ਮਾਰਚ ਕੱਢਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਰਾਜ ...
ਜਲੰਧਰ ਛਾਉਣੀ, 17 ਅਗਸਤ (ਪਵਨ ਖਰਬੰਦਾ)-ਸ੍ਰੀ ਦੁਰਗਾ ਮੰਦਿਰ ਪ੍ਰਬੰਧਕ ਕਮੇਟੀ ਕਾਕੀ ਪਿੰਡ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਰਾਮਾ ਮੰਡੀ ਤੇ ਇਸ ਦੇ ਨਾਲ ਲੱਗਦੇ ਖੇਤਰਾਂ 'ਚ ਕਲਸ਼ ਯਾਤਰਾ ਕੱਢੀ ਗਈ, ਜਿਸ 'ਚ ਵੱਡੀ ਗਿਣਤੀ 'ਚ ਇਲਾਕੇ ਦੀਆਂ ...
ਜਲੰਧਰ, 17 ਅਗਸਤ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਬੰਧੀ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਹਰਿਕੀਰਤ ਸਾਧ ਸੰਗਤ ਬਸਤੀ ਸ਼ੇਖ ਵਿਖੇ ਹੋਈ | ਜਿਸ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...
ਜਲੰਧਰ, 17 ਅਗਸਤ (ਸ਼ੈਲੀ)-ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਪਾਵਨ ਜਨਮ ਉਤਸਵ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ 18 ਅਗਸਤ ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਹਾਲਾਂਕਿ ਕੱੁਝ ਮੰਦਿਰਾਂ 'ਚ 19 ਅਗਸਤ ਨੂੰ ਵੀ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ | ਇਸ ਸਬੰਧੀ ...
ਚੁਗਿੱਟੀ/ਜੰਡੂਸਿੰਘਾ, 17 ਅਗਸਤ (ਨਰਿੰਦਰ ਲਾਗੂ)-ਬੁੱਧਵਾਰ ਸ਼ਾਮ ਨੂੰ ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ 'ਚ ਇਕ ਬਲੈਰੋ ਗੱਡੀ ਵੱਜ ਜਾਣ ਕਾਰਨ ਫ਼ਾਟਕ ਦਾ ਡੰਡਾ ਟੁੱਟ ਗਿਆ, ਜਿਸ ਤੋਂ ਬਾਅਦ ਉਸ ਦੀ ਮੁਰੰਮਤ ਦੌਰਾਨ ਲੱਗੇ ਕਾਫ਼ੀ ਸਮੇਂ ਕਾਰਨ ਇੱਧਰ-ਉੱਧਰ ਜਾਣ ...
ਜਲੰਧਰ, 17 ਅਗਸਤ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਐਜੂਕੇਸ਼ਨ 'ਦ ਡਿਸਟਿ੍ਕਟ ਕਲਚਰਲ ਐਂਡ ਲਿਟਰੇਰੀ ਸੁਸਾਇਟੀ ਤੇ ਇਨਟੈਕ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰ ਹੈਰੀਟੇਜ) ਦੇ ਸਾਂਝੇ ਯਤਨਾਂ ਨਾਲ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਨੂੰ ਸਮਰਪਿਤ ਕਲਾ ਦੇ ...
ਜਲੰਧਰ, 17 ਅਗਸਤ (ਰਣਜੀਤ ਸਿੰਘ ਸੋਢੀ)-ਹਾਕੀ ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਦੱਸਿਆ ਕਿ ਰਾਜਕੋਟ (ਗੁਜਰਾਤ) ਵਿਖੇ 30 ਸਤੰਬਰ ਤੋਂ ਲੈ ਕੇ 7 ਅਕਤੂਬਰ ਤੱਕ ਹੋਣ ਵਾਲੀ 36ਵੀਆਂ ਕੌਮੀ ਖੇਡਾਂ-2022 'ਚ ਭਾਗ ਲੈਣ ਵਾਲੀ ਪੰਜਾਬ ਮਹਿਲਾ ...
ਜਲੰਧਰ, 17 ਅਗਸਤ (ਐੱਮ.ਐੱਸ. ਲੋਹੀਆ)ਵਾਲਮੀਕਿ ਮਜ੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਖ਼ਿਲਾਫ਼ ਦਰਜ ਹੋਏ ਬੇਅਦਬੀ ਦੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਕ ਪੱਤਰਕਾਰ ਸੰਮੇਲਨ ਕੀਤਾ | ਆਗੂਆਂ ਨੇ ਕਿਹਾ ...
ਜਲੰਧਰ, 17 ਅਗਸਤ (ਸ਼ਿਵ)- ਨਗਰ ਨਿਗਮ ਦਾ ਤਹਿਬਾਜ਼ਾਰੀ ਵਿਭਾਗ ਵੀਰਵਾਰ ਤੋਂ ਉਨ੍ਹਾਂ ਦੁਕਾਨਾਂ ਦੇ ਬਾਹਰ ਸਮਾਨ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰੇਗਾ ਜਿਹੜੇ ਦੁਕਾਨਦਾਰਾਂ ਵਲੋਂ ਆਪਣੇ ਵਾਧਰੇ ਤੋਂ ਜ਼ਿਆਦਾ ਸਮਾਨ ਬਾਹਰ ਰੱਖ ਕੇ ਕਬਜ਼ਾ ਕਰ ਲੈਂਦੇ ਹਨ | ...
ਜਲੰਧਰ, 17 ਅਗਸਤ (ਜਸਪਾਲ ਸਿੰਘ)-ਪੰਜਾਬ ਯੂਥ ਕਾਂਗਰਸ ਦੇ ਸੱਭਿਆਚਾਰਕ ਸੈੱਲ ਵਲੋਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵਜੋਂ ਕਰਵਾਏ ਜਾ ਰਹੇ ਪ੍ਰੋਗਰਾਮ 'ਇੰਡੀਆਜ਼ ਰਾਈਜਿੰਗ ਟੈਲੇਂਟ' ਨੂੰ ਰਾਜ ਭਰ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਸਬੰਧੀ ...
ਜਲੰਧਰ, 17 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਚਰਨਜੀਤ ਅਰੋੜਾ ਦੀ ਅਦਾਲਤ ਨੇ ਪੀ.ਏ.ਪੀ 'ਚ ਤਾਇਨਾਤ ਮਹਿਲਾ ਮੁਲਾਜ਼ਮ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਦਿਨੇਸ਼ ਕੁਮਾਰ ਵਾਸੀ ਪੀ.ਏ.ਪੀ ਮੁਲਾਜ਼ਮ ਨੂੰ ਬਰੀ ਕੀਤੇ ਜਾਣ ਦਾ ਹੁਕਮ ...
ਜਲੰਧਰ, 17 ਅਗਸਤ (ਜਸਪਾਲ ਸਿੰਘ)-ਦਿਹਾਤੀ ਮਜ਼ਦੂਰ ਸਭਾ ਦੀ ਦੋ ਦਿਨਾ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਦੇਸ਼ ਭਰ 'ਚ ਦਲਿਤਾਂ 'ਤੇ ਹੋਰ ਜ਼ੁਲਮਾਂ ...
ਜਲੰਧਰ, 17 ਅਗਸਤ (ਐੱਮ. ਐੱਸ. ਲੋਹੀਆ)-ਸਥਾਨਕ ਬਸਤੀ ਸ਼ੇਖ ਦੇ ਸੋਨੀਆ ਮੁਹੱਲੇ ਦੀ ਰਹਿਣ ਵਾਲੀ ਬਜ਼ੁਰਗ ਔਰਤ ਦੀ ਗ਼ੈਰ ਹਾਜ਼ਰੀ 'ਚ ਕਿਸੇ ਨੇ ਘਰ ਅੰਦਰ ਦਾਖ਼ਲ ਹੋ ਕੇ ਘਰੇਲੂ ਗੈਸ ਸਲੰਡਰ ਚੋਰੀ ਕਰ ਲਿਆ ਹੈ | ਚੋਰੀ ਦੀ ਸਾਰੀ ਵਾਰਦਾਤ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ...
ਜਲੰਧਰ, 17 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲਾ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਕੁਲਦੀਪ ਸਿੰਘ ਉਰਫ ਗੀਤਾ ਪੁੱਤਰ ਮਹਿੰਦਰ ਸਿੰਘ ਵਾਸੀ ਧਰਮੇ ਦੀਆਂ ਛੰਨਾ, ਮਹਿਤਪੁਰ ਨੂੰ 10 ਸਾਲ ਦੀ ...
ਜਲੰਧਰ, 17 ਅਗਸਤ (ਸ਼ਿਵ)ਟਰੇਡਰ ਫੋਰਮ ਦੇ ਮੈਂਬਰਾਂ ਦੀ ਹੋਈ ਮੀਟਿੰਗ 'ਚ ਕਾਰੋਬਾਰੀਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ 5 ਮਹੀਨਿਆਂ 'ਚ ਜੀ. ਐੱਸ. ਟੀ. ਦੀ ਆਮਦਨ 'ਚ 24 ਫੀਸਦੀ ਦੇ ਵਾਧੇ ਦੇ ਬਿਆਨ ਦੀ ਸ਼ਲਾਘਾ ਕੀਤੀ ਹੈ | ਕਾਰੋਬਾਰੀ ਆਗੂ ਰਵਿੰਦਰ ਧੀਰ, ਬਲਜੀਤ ...
ਕਰਤਾਰਪੁਰ, 17 ਅਗਸਤ (ਜਨਕ ਰਾਜ ਗਿੱਲ)- ਹਲਕਾ ਕਰਤਾਰਪੁਰ ਦੇ ਸਾਬਕਾ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਰੇਲਵੇ ਰੋਡ ਸਥਿਤ ਕਾਂਗਰਸ ਭਵਨ ਤੋਂ ਤਿਰੰਗਾ ਯਾਤਰਾ ਕੱਢੀ ਗਈ | ਇਸ ਤਿਰੰਗਾ ਯਾਤਰਾ 'ਚ ਹਲਕਾ ਕਰਤਾਰਪੁਰ ਦੇ ਵੱਖ ਵੱਖ ਖੇਤਰਾਂ 'ਚੋਂ ...
ਗੁਰਾਇਆ, 17 ਅਗਸਤ (ਬਲਵਿੰਦਰ ਸਿੰਘ)-ਬਾਬਾ ਚਿੰਤਾ ਭਗਤ ਤੇ ਬਾਬਾ ਅੰਮੀ ਚੰਦ ਟਰੱਸਟ ਪਿੰਡ ਰੁੜਕਾ ਕਲਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਚਿੰਤਾ ਭਗਤ ਜੀ ਤੇ ਬਾਬਾ ਅੰਮੀ ਚੰਦ ਜੀ ਦੇ ਅਸਥਾਨ 'ਤੇ ਬਾਬਾ ਅਮੀ ਚੰਦ ਜੀ ਦੇ ਬਰਸੀ ਸਮਾਗਮ ਕਰਵਾਏ ਗਏ | ਸ੍ਰੀ ਅਖੰਡ ...
ਗੁਰਾਇਆ, 17 ਅਗਸਤ (ਬਲਵਿੰਦਰ ਸਿੰਘ)-ਪੁਲਿਸ ਨੇ 2 ਵਿਅਕਤੀਆਂ ਕੋਲੋਂ 50 ਨਸ਼ੀਲੀਆਂ ਗੋਲੀਆਂ ਤੇ 150 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ | ਹਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਗੁਰਾਇਆ ਨੇ ਦੱਸਿਆ ਕਿ ਏ.ਐੱਸ.ਆਈ ਜੰਗ ਬਹਾਦਰ ਚੌਂਕੀ ਇੰਚਾਰਜ ਧੁਲੇਤਾ ਨੇ ਚੀਮਾ ਖ਼ੁਰਦ ਤੋਂ ...
ਨਕੋਦਰ, 17 ਅਗਸਤ (ਗੁਰਵਿੰਦਰ ਸਿੰਘ)-ਨਕੋਦਰ ਸਿਟੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਕਮਲ ਕੋਹਲੀ ਵਾਸੀ ਗੁਰੂ ਤੇਗ ਬਹਾਦਰ ਨਗਰ ਨਕੋਦਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ 11 ਅਗਸਤ ਦੀ ਸ਼ਾਮ ...
ਕਰਤਾਰਪੁਰ, 17 ਅਗਸਤ (ਭਜਨ ਸਿੰਘ)-ਇੱਥੋਂ ਨੇੜੇ ਸਥਿਤ ਪਿੰਡ ਦਿਆਲਪੁਰ ਦੇ ਖੇਤਾਂ 'ਚੋਂ ਅੱਜ ਦੁਪਿਹਰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਸੰਬੰਧੀ ਜਾਣਕਾਰੀ ਮਿਲੀ ਹੈ | ਇਸ ਸੰਬੰਧੀ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਗੁਰਦੁਆਰਾ ਬੁੰਗਾ ...
ਕਿਸ਼ਨਗੜ੍ਹ, 17 ਅਗਸਤ (ਹੁਸਨ ਲਾਲ)-ਪਿੰਡ ਬੁਲੰਦਪੁਰ ਵਿਖੇ ਡਾ. ਬੀ. ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਤੇ ਗ੍ਰਾਮ ਪੰਚਾਇਤ ਵਲੋਂ ਸਾਂਝੇ ਤੌਰ 'ਤੇ ਸਰਕਾਰੀ ਹਾਈ ਸਕੂਲ ਵਿਖੇ ਸੁਤੰਤਰਤਾ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਸੁਤੰਤਰਤਾ ਦਿਵਸ ਦੀਆਂ ਸਭ ਨੂੰ ...
ਕਰਤਾਰਪੁਰ, 17 ਅਗਸਤ (ਭਜਨ ਸਿੰਘ)-ਪੰਜਾਬ ਸਰਕਾਰ ਤੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਉਪਰ ਡਿਪਟੀ ਡਾਇਰੈਕਟਰ ਡਾ. ਹਰਮਨਿੰਦਰ ਸਿੰਘ ਵਲੋਂ ਡਾ. ਅਨਿਲ ਕੁਮਾਰ ਅਸਿਸਟੈਂਟ ਡਾਇਰੈਕਟਰ ਜਲੰਧਰ ਦੀ ਅਗਵਾਈ ਹੇਠ ਪਿੰਡ ਆਲਮਪੁਰ ਬੱਕਾ ਦੇ ਪਸ਼ੂ ਹਸਪਤਾਲ ...
ਨਕੋਦਰ, 17 ਅਗਸਤ (ਗੁਰਵਿੰਦਰ ਸਿੰਘ) - ਐਮ.ਡੀ. ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਪਿ੍ੰਸੀਪਲ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਜਮਾਤ ਤੀਜੀ ਤੋਂ ਪੰਜਵੀਂ ਤੱਕ ਦੇ ਚਾਰੇ ਸਦਨਾਂ ਵਿਚ ਗੀਤ ਮੁਕਾਬਲੇ ਕਰਵਾਏ ਗਏ ਜਿਸ ਦਾ ਵਿਸ਼ਾ ਦੇਸ਼ ਭਗਤੀ 'ਤੇ ਅਧਾਰਿਤ ਸੀ | ਦੇਸ਼ ਪ੍ਰਤੀ ...
ਮਹਿਤਪੁਰ, 17 ਅਗਸਤ (ਹਰਜਿੰਦਰ ਸਿੰਘ ਚੰਦੀ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਵਾਇਸ ਇੰਚਾਰਜ ਸਰਵਨ ਸਿੰਘ ਜੱਜ ਦੇ ਉੱਦਮ ਤੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਅਗਵਾਈ ਹੇਠ ਨਕੋਦਰ ਰੋਡ ਮਹਿਤਪੁਰ ਵਿਖੇ ਬੀ ਜੇ ਪੀ ਦਾ ਦਫਤਰ ਖੋਲਿ੍ਹਆ ...
ਸ਼ਾਹਕੋਟ, 17 ਅਗਸਤ (ਸੁਖਦੀਪ ਸਿੰਘ)- ਭਾਰਤ ਦੇ 75ਵੇਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਕੋਰੀਓਗ੍ਰਾਫੀ ਮੁਕਾਬਲੇ ਵਿਚੋਂ ਸਰਕਾਰੀ ਐਲੀਮੈਂਟਰੀ ਸਕੂਲ ਨਵਾਂ ਕਿਲਾ ਦੇ ਵਿਦਿਆਰਥੀਆਂ ਨੇ ...
ਸ਼ਾਹਕੋਟ, 17 ਅਗਸਤ (ਸੁਖਦੀਪ ਸਿੰਘ)- ਸਰਕਾਰੀ ਮਿਡਲ ਸਕੂਲ ਮੀਏਾਵਾਲ ਅਰਾਈਆਂ ਵਿਖੇ ਅਧਿਆਪਕਾਂ ਦੇ ਸਹਿਯੋਗ ਨਾਲ 'ਵਾਤਾਵਰਣ ਦੀ ਸੰਭਾਲ' ਵਿਸ਼ੇ 'ਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਨਹਿਰੂ ਯੂਵਾ ਕੇਂਦਰ ਬਲਾਕ ਸ਼ਾਹਕੋਟ ਦੇ ਵਲੰਟੀਅਰ ਜੋਗਾ ਸ਼ਾਹਕੋਟ, ...
ਫਿਲੌਰ, 17 ਅਗਸਤ (ਸਤਿੰਦਰ ਸ਼ਰਮਾ)-ਪਿਛਲੇ ਦਿਨੀਂ ਫਿਲੌਰ ਦੇ ਪਿੰਡ ਗੜ੍ਹਾ ਦੇ ਵਸਨੀਕ ਇਕ ਕਿੰਨਰ ਮਹੰਤ ਕਾਜਲ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਉਸ ਦਾ ਇਕ ਚੇਲਾ ਤੇ ਉਸ ਦੇ ਦੋ ਸਾਥੀ ਕਥਿਤ ਤੌਰ 'ਤੇ ਉਸ ਦੇ ਘਰੋਂ ਅਲਮਾਰੀ 'ਚੋਂ 50-55 ਤੋਲੇ ਦੇ ਕਰੀਬ ...
ਸ਼ਾਹਕੋਟ, 17 ਅਗਸਤ (ਸੁਖਦੀਪ ਸਿੰਘ)- ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਮੇਜ ਲਾਲ ਹੀਰ ਤੇ ਬਲਾਕ ਪ੍ਰਧਾਨ ਦੀਪਕ ਕੁਮਾਰ ਦੀ ਅਗਵਾਈ 'ਚ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਹੱਕ ਪੱਤਰ ...
ਸ਼ਾਹਕੋਟ, 17 ਅਗਸਤ (ਸੁਖਦੀਪ ਸਿੰਘ)-'ਦੀ ਸ਼ਾਹਕੋਟ ਐਗਰੀਕਲਚਰ ਮਲਟੀਪਰਪਜ਼ ਸੁਸਾਇਟੀ ਲਿਮਿਟਡ' ਦੇ ਮੈਂਬਰਾਂ ਦੀ ਬੀਤੀ 28 ਜੁਲਾਈ ਨੂੰ ਚੋਣ ਹੋਈ ਸੀ, ਜਿਸ 'ਚ 10 ਪਿੰਡਾਂ ਦੇ ਬਣਾਏ ਗਏ 9 ਜ਼ੋਨਾਂ ਦੇ ਵੋਟਰਾਂ ਵਲੋਂ 11 ਮੈਂਬਰਾਂ ਦੀ ਚੋਣ ਕੀਤੀ ਗਈ ਸੀ | ਇਨ੍ਹਾਂ ਚੁਣੇ ਗਏ ...
ਮਹਿਤਪੁਰ, 17 ਅਗਸਤ (ਹਰਜਿੰਦਰ ਸਿੰਘ ਚੰਦੀ)-ਸਹਿਕਾਰੀ ਖੰਡ ਮਿੱਲਜ਼ ਵਰਕਰਜ਼ ਫੈਡਰੇਸ਼ਨ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਸ੍ਰ. ਅਵਤਾਰ ਸਿੰਘ ਗਿੱਲ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਿਆ ਜਿਸ ਵਿੱਚ ਮੰਤਰੀ ਨਾਲ ਮੁਲਾਕਾਤ ਦੌਰਾਨ ਮਿਲ ...
ਫਿਲੌਰ, 17 ਅਗਸਤ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਪਾਲਕਦੀਮ 'ਚ ਪਿੰਡ ਦੀਆਂ ਬੀਬੀਆਂ ਤੇ ਮੁਟਿਆਰਾਂ ਨੇ ਤੀਆਂ ਦਾ ਤਿਉਹਾਰ ਜੋਸ਼ੋ ਖਰੋਸ਼ ਨਾਲ ਮਨਾਇਆ ਜਿਸ ਵਿਚ ਔਰਤਾਂ, ਕੁੜੀਆਂ ਤੇ ਬੱਚੀਆਂ ਨੇ ਹੁੰਮ ਹੁੰਮਾ ਕੇ ਸ਼ਮੂਲੀਅਤ ਕੀਤੀ | ਤੀਆਂ ਦੇ ਇਸ ਮੇਲੇ 'ਚ ਪੰਜਾਬ ਦੇ ...
ਸ਼ਾਹਕੋਟ, 17 ਅਗਸਤ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਕੂਲ ਦੇ ਟਰੱਸਟੀ ਰਾਮ ਮੂਰਤੀ, ਪਿ੍ੰਸੀਪਲ ਸੰਦੀਪ ਕੌਰ, ਐਡਮਿਨ ਹੈੱਡ ਤੇਜਪਾਲ ਸਿੰਘ, ਪੈਡਾਗੋਜੀ ਮੈਨੇਜਰ ਵਿਲਸਨ ਜੌਹਨ, ਸਿਖਲਾਈ ਤੇ ਵਿਕਾਸ ਦੀ ਮੁਖੀ ...
ਅੱਪਰਾ, 17 ਅਗਸਤ (ਦਲਵਿੰਦਰ ਸਿੰਘ ਅੱਪਰਾ)-ਕਸਬਾ ਅੱਪਰਾ ਵਿਖੇ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਮੌਕੇ ਮਾਨਵ ਸੇਵਾ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯੂਥ ਕਲੱਬ ਅੱਪਰਾ ਵਲੋਂ ਲਾਈਫ਼ ਕੇਅਰ ਫ਼ਾਊਾਡੇਸ਼ਨ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸ਼ਹੀਦ ਊਧਮ ...
ਆਦਮਪੁਰ, 17 ਅਗਸਤ (ਰਮਨ ਦਵੇਸਰ)-ਆਦਮਪੁਰ ਦੇ ਨੇੜੇ ਕਸਬਾ ਅਲਾਵਲਪੁਰ 'ਚ ਬਣੇ ਮੁਹੱਲਾ ਕਲੀਨਿਕ 'ਚ ਪਹਿਲੇ ਦਿਨ ਕਾਫੀ ਗਿਣਤੀ 'ਚ ਮਰੀਜ ਪਹੁੰਚੇ | ਕਲੀਨਿਕ 'ਚ ਮੌਜੂਦ ਡਾ. ਰਾਜਿੰਦਰ ਗਿੱਲ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਲਗਭਗ 63-65 ਮਰੀਜਾਂ ਨੇ ਇਸ ਮੁਹੱਲਾ ਕਲੀਨਿਕ ਤੋਂ ...
ਨਕੋਦਰ, 17 ਅਗਸਤ (ਗੁਰਵਿੰਦਰ ਸਿੰਘ)-ਐੱਮ.ਡੀ ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਅਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਜਿਸ 'ਚ ਰੋਟਰੀ ਕਲੱਬ ਨਕੋਦਰ ਦੇ ਪ੍ਰਧਾਨ ਡਾ: ਕੰਵਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ...
ਭੋਗਪੁਰ, 17 ਅਗਸਤ (ਕਮਲਜੀਤ ਸਿੰਘ ਡੱਲੀ)-ਨਜ਼ਦੀਕੀ ਪਿੰਡ ਤਲਵੰਡੀ ਆਬਦਾਰ ਵਿਖੇ ਸਮੂਹ ਸੰਗਤਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜਨਾਬ ਪੀਰ ਦਸਤਗੀਰ ਜੀ ਦੇ ਦਰਬਾਰ 'ਤੇ 30ਵਾਂ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ | ਮੇਲੇ ਸਬੰਧੀ ...
ਸ਼ਾਹਕੋਟ, 17 ਅਗਸਤ (ਦਲਜੀਤ ਸਿੰਘ ਸਚਦੇਵਾ)-ਅਕਾਲ ਅਕੈਡਮੀ ਕਾਕੜਾ ਕਲਾਂ ਦੇ ਵਿਦਿਆਰਥੀਆਂ ਨੇ ਸੱਤਵੀਂ ਕਿਉਰਿਨ ਓਪਨ ਸਵਤੰਤਰਤਾ ਕਰਾਟੇ ਕੱਪ 2022 'ਚ 12 ਮੈਡਲ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ...
ਜੰਡਿਆਲਾ ਮੰਜਕੀ, 17 ਅਗਸਤ (ਸੁਰਜੀਤ ਸਿੰਘ ਜੰਡਿਆਲਾ)-ਜੰਡਿਆਲਾ-ਫਗਵਾੜਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਲਖਨਪਾਲ ਕੋਲ ਅੱਜ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ | ਲਖਨਪਾਲ ਦੇ ਸਰਪੰਚ ਰਮਨ ਕੁਮਾਰ ਨੇ ਦੱਸਿਆ ਕਿ ਕੁਝ ਲੋਕਾਂ ਵਲੋਂ ਸੂਚਿਤ ਕੀਤੇ ਜਾਣ 'ਤੇ ...
ਸ਼ਾਹਕੋਟ, 17 ਅਗਸਤ (ਸੁਖਦੀਪ ਸਿੰਘ)-ਸੇਂਟ ਜੂਡਸ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ ਡਾਇਰੈਕਟਰ ਫ਼ਾਦਰ ਬੇਟਸਨ ਜੌਯ ਦੀ ਅਗਵਾਈ ਤੇ ਪਿ੍ੰਸੀਪਲ ਸਿਸਟਰ ਡੇਨਫੀ ਜੌਸਫ਼ ਦੀ ਦੇਖ-ਰੇਖ ਹੇਠ 75ਵਾਂ ਅਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ...
ਫਿਲੌਰ, 17 ਅਗਸਤ (ਸਤਿੰਦਰ ਸ਼ਰਮਾ)-ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮੌਕੇ ਪ੍ਰਾਚੀਨ ਪਾਠਸ਼ਾਲਾ ਮੰਦਿਰ ਫਿਲੌਰ ਦੇ ਪ੍ਰਬੰਧਕਾਂ ਡਾ. ਕੇਵਲ ਕ੍ਰਿਸ਼ਨ ਤੇ ਰਿੰਕੂ ਪਾਸੀ ਦੀ ਅਗਵਾਈ ਹੇਠ ਸਾਰੇ ਸ਼ਹਿਰ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਸ਼ੋਭਾ ਯਾਤਰਾ 'ਚ ਹਲਕਾ ...
ਮਲਸੀਆਂ, 17 ਅਗਸਤ (ਸੁਖਦੀਪ ਸਿੰਘ)-ਹਲਕਾ ਸ਼ਾਹਕੋਟ ਦੇ ਇੱਕ ਬਜ਼ੁਰਗ ਸਮਾਜ ਸੇਵਕ ਵਲੋਂ ਵੱਖ-ਵੱਖ ਪਿੰਡਾਂ 'ਚ ਵਿਕਾਸ ਕਾਰਜਾਂ ਦੇ ਨਾਂਅ 'ਤੇ ਹੋਏ ਗਬਨ ਸਬੰਧੀ ਸਰਕਾਰ ਤੇ ਪ੍ਰਸ਼ਾਸਨ ਨੂੰ ਬਾਰ-ਬਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕਾਰਵਾਈ ਨਾ ਹੋਣ ਕਾਰਨ ਅਖ਼ੀਰ ਉਸ ਨੇ 22 ...
ਸ਼ਾਹਕੋਟ, 17 ਅਗਸਤ (ਦਲਜੀਤ ਸਿੰਘ ਸਚਦੇਵਾ)-ਅਕਾਲੀ ਦਲ ਹਲਕਾ ਸ਼ਾਹਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ਹੇਠ ਅਕਾਲੀ ਆਗੂਆਂ ਵਲੋਂ ਜਲੰਧਰ ਪਹੁੰਚ ਕੇ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ...
ਸ਼ਾਹਕੋਟ, 17 ਅਗਸਤ (ਸੁਖਦੀਪ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਭਾਦੋਂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ | ਸਵੇਰ ਸਮੇਂ ਬੀਬੀ ਅਮਨਜੋਤ ਕੌਰ ਵਲੋਂ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ...
ਗੁਰਾਇਆ, 17 ਅਗਸਤ (ਬਲਵਿੰਦਰ ਸਿੰਘ)-ਐੱਸ. ਟੀ ਐੱਸ. ਵਰਲਡ ਸਕੂਲ 'ਚ ਤੀਆਂ ਦਾ ਤਿਉਹਾਰ ਮਨਾਇਆ ਗਿਆ | ਪ੍ਰੋਗਰਾਮ ਦਾ ਸੰਚਾਲਨ ਨਿਸ਼ੂ ਜੋਸ਼ੀ ਤੇ ਸੁਖਵਿੰਦਰ ਕੌਰ ਵਲੋਂ ਕੀਤਾ ਗਿਆ | ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਕੂਲ ਦੇ ਚੇਅਰਪਰਸਨ ਸ੍ਰੀਮਤੀ ਮਾਲਤੀ ਤੇ ...
ਕਰਤਾਰਪੁਰ 17 ਅਗਸਤ (ਜਨਕ ਰਾਜ ਗਿੱਲ)-ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸ਼੍ਰੋਮਣੀ ਅਕਾਲੀ ਦਲ ਜਰਨਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਕਰਤਾਰਪੁਰ ਵਿਖੇ ਵੱਖ-ਵੱਖ ਥਾਵਾਂ 'ਤੇ ਨਿੱਘਾ ਸਵਾਗਤ ਸ਼੍ਰੋਮਣੀ ਅਕਾਲੀ ਦਲ ਬਸਪਾ ਤੇ ਭਾਰੀ ...
ਭੋਗਪੁਰ, 17 ਅਗਸਤ (ਕਮਲਜੀਤ ਸਿੰਘ ਡੱਲੀ)-ਨਜ਼ਦੀਕੀ ਪਿੰਡ ਮੋਗਾ ਵਿਖੇ ਗ੍ਰਾਮ ਪੰਚਾਇਤ ਤੇ ਦੋਆਬਾ ਯੂਥ ਕਲੱਬ ਮੋਗਾ ਵਲੋਂ ਨਹਿਰੂ ਯੁਵਾ ਕੇਂਦਰ ਜਲੰਧਰ ਯੁਵਾ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਆਜ਼ਾਦੀ ਦਿਵਸ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ | ਇਸ ...
ਮਹਿਤਪੁਰ, 17 ਅਗਸਤ (ਲਖਵਿੰਦਰ ਸਿੰਘ)-ਪਿੰਡ ਪੱਤੀ ਝੁੱਗੀਆਂ ਗੁਰਦੁਆਰਾ ਸਾਹਿਬ ਵਿਖੇ ਬਾਬਾ ਮਹਿੰਦਰ ਸਿੰਘ ਪਿਛਲੇਂ ਲੰਮੇ ਸਮੇਂ ਤਕਰੀਬਨ 30 ਸਾਲ ਤੋਂ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਮੁਫ਼ਤ ਸੇਵਾ ਨਿਭਾਅ ਰਹੇ ਸਨ | ਪਿਛਲੇਂ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ...
ਆਦਮਪੁਰ, 17 ਅਗਸਤ (ਹਰਪ੍ਰੀਤ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਜਥੇਦਾਰ ਸਰਵਣ ਸਿੰਘ ਕੁਲਾਰ, ਕਾਰਜਕਾਰਨੀ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ...
ਫਿਲੌਰ, 17 ਅਗਸਤ (ਵਿਪਨ ਗੈਰੀ)-ਜੀਤ ਰਿਕਾਰਡ ਦੇ ਮਾਲਕ ਤੇ ਬਾਪੂ ਬੇਲੀ ਰਾਮ ਝੱਮਟ ਯਾਦਗਾਰੀ ਸਲਾਨਾ ਛਿੰਝ ਮੇਲੇ ਦੇ ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਬਿੱਲੂ ਖੇੜਾ ਤੇ ਸਰਪ੍ਰਸਤ ਬਾਬਾ ਗੁਰਮੀਤ ਰਾਮ ਨੇ ਇੱਥੇ ਫਿਲੌਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ...
ਸ਼ਾਹਕੋਟ, 17 ਅਗਸਤ (ਦਲਜੀਤ ਸਿੰਘ ਸਚਦੇਵਾ)-ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਇਕਾਈ ਸ਼ਾਹਕੋਟ ਵਲੋਂ ਪ੍ਰਧਾਨ ਹਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਵਾਤਾਵਰਨ ਦੀ ਸ਼ੁੱਧਤਾ ਲਈ ਜਨਤਕ ਥਾਵਾਂ 'ਤੇ ਬੂਟੇ ਲਗਾਏ ਗਏ | ਇਸ ਮੌਕੇ ਵਾਈਸ ਪ੍ਰਧਾਨ ਇੰਦਰਜੀਤ ਸਿੰਘ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX