ਤਾਜਾ ਖ਼ਬਰਾਂ


ਰਾਜਸਥਾਨ 'ਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਦੀ ਗਹਿਲੋਤ ਦੇ ਘਰ ਬੈਠਕ ਅੱਜ
. . .  8 minutes ago
ਜੈਪੁਰ, 25 ਸਤੰਬਰ - ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ ਸ਼ਾਮ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਜੈਪੁਰ ਸਥਿਤ ਰਿਹਾਇਸ਼ 'ਤੇ ਹੋਵੇਗੀ, ਜਿਸ 'ਚ ਰਾਜਸਥਾਨ 'ਚ ਲੀਡਰਸ਼ਿਪ ਦੇ ਬਦਲਾਅ ਨੂੰ ਲੈ ਕੇ ਮਤਾ ਪਾਸ ਕੀਤਾ ਜਾਵੇਗਾ। ਮਤਾ ਪਾਸ ਕੀਤਾ ਜਾਵੇਗਾ ਕਿ ਰਾਜਸਥਾਨ...
ਭਾਰੀ ਮੀਂਹ ਨੇ ਝੋਨੇ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਕੀਤਾ ਪ੍ਰਭਾਵਿਤ
. . .  13 minutes ago
ਸੁਲਤਾਨਪੁਰ ਲੋਧੀ, 25 ਸਤੰਬਰ (ਜਗਮੋਹਣ ਸਿੰਘ ਥਿੰਦ, ਬਲਵਿੰਦਰ ਲਾਡੀ, ਨਰੇਸ਼ ਹੈਪੀ) -ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਝੋਨੇ ਅਤੇ ਸਬਜ਼ੀ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਝੋਨੇ ਦੇ ਖੇਤ...
ਮੁੱਖ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਇਕ ਕੀਮਤੀ ਭਾਈਵਾਲ ਹੈ - ਮਾਲਦੀਵ
. . .  about 1 hour ago
ਨਿਊਯਾਰਕ, 25 ਸਤੰਬਰ - ਭਾਰਤ ਨੂੰ ਆਜ਼ਾਦੀ ਦੇ 75 ਸਾਲਾਂ ਲਈ ਵਧਾਈ ਦਿੰਦੇ ਹੋਏ, ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁਲਾ ਸ਼ਾਹਿਦ ਨੇ ਆਫ਼ਤ ਰਾਹਤ ਤੋਂ ਲੈ ਕੇ ਆਰਥਿਕ ਵਿਕਾਸ ਤੱਕ ਦੇ ਮੁੱਖ ਖੇਤਰਾਂ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਮਦਦ ਕਰਨ ਲਈ ਇਕ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ 18ਵਾਂ ਦਿਨ
. . .  about 1 hour ago
ਤਿਰੂਵਨੰਤਪੁਰਮ, 24 ਸਤੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 18ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਕੇਰਲ ਦੇ ਤ੍ਰਿਸ਼ੂਰ ਵਿਚ 18ਵੇਂ ਦਿਨ...
ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤੀਸਰਾ ਤੇ ਨਿਰਣਾਇਕ ਟੀ-20 ਅੱਜ
. . .  about 1 hour ago
ਹੈਦਰਾਬਾਦ, 25 ਸਤੰਬਰ - ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਮੈਚ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ 'ਚ ਹੋਵੇਗਾ। ਦੋਵੇਂ ਟੀਮਾਂ ਇਕ ਇਕ ਮੈਚ...
ਰੂਸ ਵਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸਥਾਈ ਮੈਂਬਰ ਲਈ ਭਾਰਤ ਦਾ ਸਮਰਥਨ
. . .  about 1 hour ago
ਮਾਸਕੋ, 25 ਸਤੰਬਰ - ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣਨ ਲਈ ਭਾਰਤ ਦਾ ਸਮਰਥਨ ਕੀਤਾ ਹੈ। 77ਵੀਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਦੇ ਹੋਏ, ਲਾਵਰੋਵ ਨੇ ਕਿਹਾ, "ਅਸੀਂ ਅਫਰੀਕਾ, ਏਸ਼ੀਆ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਵਿਕਰਮ ਦੂਰੈਸਵਾਮੀ ਨੇ ਬਰਤਾਨੀਆ ਵਿਚ ਸੰਭਾਲਿਆ ਭਾਰਤੀ ਹਾਈਕਮਿਸ਼ਨਰ ਦਾ ਅਹੁਦਾ
. . .  1 day ago
ਜੀ.ਐਸ.ਟੀ. ਦੀ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਟਰਾਂਸਪੋਰਟਰਾਂ ਖ਼ਿਲਾਫ਼ ਕੀਤਾ ਕੇਸ ਦਰਜ
. . .  1 day ago
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ) -  ਥਾਣਾ ਦੁੱਗਰੀ ਦੀ ਪੁਲਿਸ ਨੇ ਜੀ.ਐਸ.ਟੀ. ਦੀ ਚੋਰੀ ਕਰ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਟਰਾਂਸਪੋਰਟਰਾਂ ਖ਼ਿਲਾਫ਼ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹਾਲ ਦੀ ਘੜੀ ਕੋਈ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 16 ਦੌੜਾਂ ਨਾਲ ਹਰਾਇਆ ਇੰਗਲੈਂਡ
. . .  1 day ago
ਬਰਮਿੰਘਮ, 24 ਸਤੰਬਰ - ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਇਕ ਦਿਨਾਂ ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 3-0 ਨਾਲ ਜਿੱਤ ਕੇ ਇੰਗਲੈਂਡ ਦਾ ਸਫ਼ਾਇਆ ਕਰ...
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ ਨੇ ਸਾਬਕਾ ਪ੍ਰਧਾਨ ਜਥੇ ਜਗਦੀਸ਼ ਸਿੰਘ ਝੀਂਡਾ ਨੂੰ ਚੁਣਿਆ ਪ੍ਰਧਾਨ
. . .  1 day ago
ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)- ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਹਰਿਆਣਾ ਦੇ ਹੱਕ ਵਿਚ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਅੱਜ ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਜਿੱਤਣ ਲਈ ਦਿੱਤਾ 170 ਦੌੜਾਂ ਦਾ ਟੀਚਾ
. . .  1 day ago
ਨਹੀਂ ਬਖਸ਼ਾਂਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਉਣ ਵਾਲਿਆਂ ਨੂੰ - ਫੜਨਵੀਸ
. . .  1 day ago
ਮੁੰਬਈ, 24 ਸਤੰਬਰ - ਪੁਣੇ ਵਿੱਚ ਪੀ.ਐਫ.ਆਈ. ਦੇ ਪ੍ਰਦਰਸ਼ਨ ਦੌਰਾਨ ਲੱਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ 'ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਜੇਕਰ ਕੋਈ ਮਹਾਰਾਸ਼ਟਰ...
ਮੀਂਹ ਪੈਣ ਨਾਲ ਗ਼ਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ
. . .  1 day ago
ਬਰਨਾਲਾ/ਹੰਡਿਆਇਆ, 24 ਸਤੰਬਰ (ਗੁਰਜੀਤ ਸਿੰਘ ਖੁੱਡੀ) - ਲਗਾਤਾਰ ਪੈ ਰਹੇ ਮੀਂਹ ਨਾਲ ਹੰਡਿਆਇਆ ਵਿਖੇ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ। ਗੁਰਜੰਟ ਸਿੰਘ ਵਾਸੀ ਪੱਤੀ ਹੰਡਿਆਇਆ...
ਮੀਂਹ ਪੈਣ ਨਾਲ ਖੀਰੇ ਦੀ 100 ਏਕੜ ਫ਼ਸਲ ਤਬਾਹੀ ਦੇ ਕੰਢੇ, ਕਿਸਾਨ ਚਿੰਤਾ 'ਚ
. . .  1 day ago
ਸ਼ਹਿਣਾ, 24 ਸਤੰਬਰ (ਸੁਰੇਸ਼ ਗੋਗੀ) - ਲਗਾਤਾਰ ਪੈ ਰਹੇ ਮੀਂਹ ਨਾਲ ਸ਼ਹਿਣਾ ਪਿੰਡ ਨਾਲ ਸੰਬੰਧਿਤ 10 ਕਿਸਾਨਾਂ ਦੀ ਖੀਰੇ ਦੀ 100 ਏਕੜ ਫ਼ਸਲ ਤਬਾਹੀ ਦੇ ਕੰਢੇ ਪੁੱਜ ਗਈ ਹੈ। ਸਬਜ਼ੀ ਦੇ ਕਾਸ਼ਤਕਾਰ ਲਗਾਤਾਰ ਪੈ ਰਹੇ ਮੀਂਹ ਕਾਰਨ...
ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੇ ਮੱਥੇ 'ਤੇ ਚਿੰਤਾਂ ਦੀਆਂ ਲਕੀਰਾਂ
. . .  1 day ago
ਰਾਮਾ ਮੰਡੀ, 24 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ) -ਅੱਜ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਮਾ ਮੰਡੀ ਇਲਾਕੇ ਵਿਚ ਨਰਮੇ, ਗੁਆਰੇ, ਮੱਕੀ, ਹਰੇ ਚਾਰੇ, ਮੂੰਗੀ ਸਮੇਤ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋਣ ਦੇ ਡਰ ਕਾਰਨ ਅੰਨਦਾਤਾ ਚਿੰਤਾ ਵਿਚ ਹੈ। ਇਸ ਮੀਂਹ ਕਾਰਨ...
ਪੰਜਾਬ ਕਾਂਗਰਸ ਵਲੋਂ ਵੱਖ-ਵੱਖ ਬਲਾਕ ਪ੍ਰਧਾਨਾਂ ਦੀ ਲਿਸਟ ਜਾਰੀ
. . .  1 day ago
ਚੰਡੀਗੜ੍ਹ, 24 ਸਤੰਬਰ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਾਂਗਰਸ ਦੇ ਵੱਖ-ਵੱਖ ਬਲਾਕ ਪ੍ਰਧਾਨਾਂ ਦੀ ਲਿਸਟ ਜਾਰੀ ਕੀਤੀ...
ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੀ.ਜੀ.ਆਈ. ’ਚੋਂ ਮਿਲੀ ਛੁੱਟੀ
. . .  1 day ago
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਜੋ ਪਿਛਲੇ ਕਈ ਦਿਨਾਂ ਤੋਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸਨ, ਨੂੰ ਸਿਹਤਯਾਬ ਹੋਣ ਉਪਰੰਤ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਹੈ। ਗਾਇਕ ਦੇ ਤਾਏ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ 2 ਦਿਨ ਪਹਿਲਾਂ ਬਲਕੌਰ ਸਿੰਘ ਦੇ 3 ਸਟੰਟ ਪਾਏ ਗਏ ਹਨ। ਉਹ ਹੁਣ ਬਿਲਕੁਲ...
ਰਾਜਪਾਲ ਵਲੋਂ ਭੇਜੀ ਗਈ ਚਿੱਠੀ ਦਾ ਪੰਜਾਬ ਸਰਕਾਰ ਨੇ ਦਿੱਤਾ ਜਵਾਬ
. . .  1 day ago
ਚੰਡੀਗੜ੍ਹ, 24 ਸਤੰਬਰ - ਪੰਜਾਬ ਸਰਕਾਰ ਵਲੋਂ ਪ੍ਰਸਤਾਵਿਤ ਇਲਜਾਸ ਦੇ ਵੇਰਵੇ ਲਈ ਰਾਜਪਾਲ ਵਲੋਂ ਭੇਜੀ ਗਈ ਚਿੱਠੀ ਦਾ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ। ਆਪਣੇ ਜਵਾਬ ਵਿਚ ਸਰਕਾਰ ਨੇ ਕਿਹਾ...
ਮੀਂਹ ਵਿਚ ਭਿੱਜਣ ਕਾਰਨ 1509 ਬਾਸਮਤੀ ਦਾ ਲੱਗਾ ਘੱਟ ਰੇਟ
. . .  1 day ago
ਅਟਾਰੀ, 24 ਸਤੰਬਰ (ਗੁਰਦੀਪ ਸਿੰਘ ਅਟਾਰੀ) - ਸਰਹੱਦੀ ਦਾਣਾ ਮੰਡੀ ਅਟਾਰੀ ਵਿਖੇ ਮਾਰਕੀਟ ਕਮੇਟੀ ਅਟਾਰੀ ਦੇ ਸਕੱਤਰ ਸਤਨਾਮ ਸਿੰਘ ਅਤੇ ਸੁਪਰਵਾਈਜਰ ਆਤਮਜੀਤ ਸਿੰਘ ਵਲੋਂ 1509 ਬਾਸਮਤੀ ਦੀ ਬੋਲੀ ਕਰਵਾ ਦਿੱਤੀ ਗਈ। ਕਿਸਾਨ ਵੀਰਾਂ ਦੀ ਪੁੱਤਾਂ ਵਾਂਗੂ ਪਾਲੀ ਬਾਸਮਤੀ ਦੀ ਫਸਲ ਭਾਰੀ...
ਪਾਣੀ ਦਾ ਵਹਾਅ ਵੱਧ ਹੋਣ ਕਰਕੇ ਟੁੱਟਾ ਹੰਡਿਆਇਆ ਮਾਈਨਰ ਰਜਵਾਹਾ
. . .  1 day ago
ਬਰਨਾਲਾ/ ਹੰਡਿਆਇਆ, 24 ਸਤੰਬਰ (ਗੁਰਜੀਤ ਸਿੰਘ ਖੁੱਡੀ ) - ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਕਸਬਾ ਹੰਡਿਆਇਆ ਦੇ ਨੇੜੇ ਹੰਡਿਆਇਆ ਮਾਈਨਰ ਰਜਵਾਹਾ ਪਾਣੀ ਦਾ ਵਹਾਅ ਵੱਧ ਹੋਣ ਕਰਕੇ ਟੁੱਟ ਗਿਆ, ਜਿਸ ਦਾ ਪਾਣੀ ਕਸਬਾ ਹੰਡਿਆਇਆ ਦੇ ਖੇਤਾਂ ਅਤੇ ਗਲੀਆਂ ਵਿਚ...
ਅਮਰੀਕਾ 'ਚ ਸਿੱਖ ਵਿਦਿਆਰਥੀ ਨੂੰ ਕਿਰਪਾਨ ਪਹਿਨਣ ਕਰ ਕੇ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਸ਼ਾਰਲਟ ਵਿਖੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਸਿੱਖ ਕਕਾਰ ਕਿਰਪਾਨ ਪਹਿਣੇ ਹੋਣ ਕਰ ਕੇ ਪੁਲਿਸ...
ਹਲਕਾ ਸੁਲਤਾਨਪੁਰ ਲੋਧੀ ਅਤੇ ਆਸ-ਪਾਸ ਇਲਾਕਿਆਂ 'ਚ ਪੈ ਰਹੇ ਮੀਂਹ ਨੇ ਝੋਨੇ ਦੀ ਫ਼ਸਲ ਨੂੰ ਕੀਤਾ ਪ੍ਰਭਾਵਿਤ
. . .  1 day ago
ਸੁਲਤਾਨਪੁਰ ਲੋਧੀ, 24 ਸਤੰਬਰ (ਥਿੰਦ, ਹੈਪੀ,ਲਾਡੀ) - ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਤੜਕੇ ਤੋਂ ਪੈ ਰਹੇ ਮੀਂਹ ਨੇ ਕਈ ਥਾਵਾਂ 'ਤੇ ਝੋਨੇ ਦੀ ਫ਼ਸਲ ਨੂੰ ਧਰਤੀ 'ਤੇ ਵਿਛਾ ਦਿੱਤਾ ਹੈ। ਝੋਨੇ ਦੀ ਕਟਾਈ ਦਾ ਕੰਮ ਵੀ ਰੁਕ ਗਿਆ ਹੈ। ਮੰਡੀਆਂ...
ਅੰਮ੍ਰਿਤਸਰ ਆਈ.ਈ.ਡੀ. ਮਾਮਲੇ 'ਚ 9ਵਾਂ ਦੋਸ਼ੀ ਸਤਨਾਮ ਹਨੀ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 24 ਸਤੰਬਰ (ਤਰੁਣ ਭਜਨੀ) - ਅੰਮ੍ਰਿਤਸਰ ਆਈ.ਈ.ਡੀ. ਮਾਮਲੇ 'ਚ 9ਵਾਂ ਦੋਸ਼ੀ ਸਤਨਾਮ ਹਨੀ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ.ਐੱਸ.ਓ.ਸੀ) ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਈ.ਈ.ਡੀ. ਲਗਾਉਣ ਲਈ ਸਤਨਾਮ ਹਨੀ ਵਲੋਂ ਮੋਟਰਸਾਈਕਲ...
ਘਰ 'ਚ ਦਾਖਲ ਹੋ ਕੇ ਚੋਰਾਂ ਨੇ ਗਹਿਣਿਆਂ ਤੇ ਨਕਦੀ 'ਤੇ ਕੀਤੇ ਹੱਥ ਸਾਫ਼
. . .  1 day ago
ਮਜੀਠਾ, 24 ਸਤੰਬਰ (ਜਗਤਾਰ ਸਿੰਘ ਸਹਿਮੀ) - ਪਿੰਡ ਜਲਾਲਪੁਰਾ ਵਿਖੇ ਚੋਰ ਇਕ ਘਰ 'ਚ ਦਾਖਲ ਹੋ ਕੇ ਗਹਿਣੇ ਅਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ। ਘਰ ਦੇ ਮਾਲਕ ਸੁਖਦੇਵ ਸਿੰਘ ਪੁੱਤਰ ਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਸਮੁੱਚਾ ਪਰਿਵਾਰ ਆਪਣੇ ਘਰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਮਾਨਸਾ

ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਮਾਨਸਾ, 17 ਅਗਸਤ (ਰਾਵਿੰਦਰ ਸਿੰਘ ਰਵੀ)- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲਾੋ ਗੱਡੀਆਂ ਅਤੇ ਮੋਟਰਸਾਈਕਲਾਂ ਦੇ ਵੱਡੇ ਕਾਫ਼ਲੇ ਨਾਲ ਝੰਡਾ ਮਾਰਚ ਕਰਨ ਉਪਰੰਤ ਸਥਾਨਕ ਸ਼ਹਿਰ ਦੇ ਬੱਸ ਸਟੈਂਡ ਨਜ਼ਦੀਕ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵਲੋਂ ਕੇਂਦਰ ਸਰਕਾਰ ਦਾ ਪੁਤਲਾ ਅਤੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ | ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਨੀਤੀਆਂ ਬਣਾ ਰਹੀ ਹੈ, ਦੇ ਤਹਿਤ ਹੀ ਬਿਜਲੀ ਸੋਧ ਬਿੱਲ-2022 ਪੇਸ਼ ਕੀਤਾ ਗਿਆ ਹੈ | ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਬਿਜਲੀ ਬਿੱਲ ਨਹੀਂ ਲਿਆਂਦਾ ਜਾਵੇਗਾ ਪਰ ਮੋਦੀ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ | ਉਨ੍ਹਾਂ ਕਿਹਾ ਕਿ ਡਾ. ਸਵਾਮੀਨਾਥਨ ਕਮਿਸ਼ਨ ਮੁਤਾਬਕ ਐਮ.ਐਸ.ਪੀ ਦੀ ਗਾਰੰਟੀ, ਲਖੀਮਪੁਰ ਖੀਰੀ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣਾ, ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਰਿਹਾਅ ਕਰਵਾਉਣਾ ਆਦਿ ਮੰਗਾਂ ਨੂੰ ਲੈ ਕੇ 22 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਵੱਡਾ ਇਕੱਠ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ | ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ, ਜਗਦੇਵ ਸਿੰਘ ਕੋਟਲੀ ਕਲਾਂ, ਜਗਜੀਤ ਸਿੰਘ ਢੈਪਈ, ਸ਼ੇਰਾ ਸਿੰਘ ਹੋਡਲਾ, ਅਮਰਜੀਤ ਸਿੰਘ ਜੌੜਕੀਆਂ, ਰੂਪ ਸਿੰਘ ਖਿਆਲਾ, ਬਿੰਦਰ ਸਿੰਘ ਪੇਰੋਂ, ਬਿੱਟੂ ਸਿੰਘ ਖੋਖਰ, ਲਾਭ ਸਿੰਘ ਬੁਰਜ ਹਰੀ ਆਦਿ ਹਾਜ਼ਰ ਸਨ |
ਝੁਨੀਰ 'ਚ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ- ਭਾਰਤੀ ਕਿਸਾਨ ਯੂਨੀਅਨ ਵਲੋਂ ਬਿਜਲੀ ਸੋਧ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੁਰਚਰਨ ਸਿੰਘ ਭੀਖੀ, ਜ਼ਿਲ੍ਹਾ ਆਗੂ ਜਗਰਾਜ ਸਿੰਘ ਹੀਰੋ ਕਲਾਂ, ਬਲਵੀਰ ਸਿੰਘ ਝੰਡੂਕੇ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਕੇ ਕਿਰਤੀ ਲੋਕਾਂ ਦੀ ਲੁੱਟ ਕਰਨ ਲਈ ਖੁੱਲ੍ਹਾ ਸੱਦਾ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਬਿਜਲੀ ਐਕਟ ਰਾਹੀਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ | ਇਸ ਮੌਕੇ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਕਾਕਾ ਸਿੰਘ ਤਲਵੰਡੀ ਅਕਲੀਆ, ਦਰਸ਼ਨ ਸਿੰਘ ਚਹਿਲਾਂਵਾਲੀ, ਭਗਵਾਨ ਸਿੰਘ ਝੰਡੂਕੇ, ਲੀਲਾ ਸਿੰਘ ਝੰਡੂਕੇ, ਬਲਕਰਨ ਸਿੰਘ ਪੇਰੋ, ਜਗਪਾਲ ਸਿੰਘ ਪੇਰੋ, ਭਗਵੰਤ ਸਿੰਘ ਝੰਡੂਕੇ, ਬੋਘਾ ਸਿੰਘ, ਹਰਦੇਵ ਸਿੰਘ, ਭਿੰਦਰ ਸਿੰਘ, ਬਾਬੂ ਸਿੰਘ ਫੱਤਾ ਆਦਿ ਹਾਜ਼ਰ ਸਨ |
ਲਖੀਮਪੁਰ ਖੀਰੀ ਲਈ ਕਿਸਾਨਾਂ ਦਾ ਕਾਫ਼ਲਾ ਰਵਾਨਾ
ਬਰੇਟਾ ਤੋਂ ਪਾਲ ਸਿੰਘ ਮੰਡੇਰ ਅਨੁਸਾਰ- ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਦੀ ਅਗਵਾਈ ਹੇਠ ਕਿਸਾਨਾਂ ਦਾ ਕਾਫਲਾ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ | ਰਵਾਨਾ ਹੋਣ ਸਮੇਂ ਕਿਸਾਨ ਆਗੂ ਨੇ ਕਿਹਾ ਕਿ ਖੇਤੀ ਸਬੰਧੀ ਬਣਾਏ ਕਾਲੇ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਲੜਕੇ ਅਨਿਲ ਮਿਸ਼ਰਾ ਵਲੋਂ ਗੱਡੀ ਚੜ੍ਹਾ ਕੇ ਕਿਸਾਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਨਾ ਤਾਂ ਮੰਤਰੀ ਨੂੰ ਅਹੁਦੇ ਤੋਂ ਹਟਾਇਆ ਤੇ ਨਾ ਹੀ ਉਸ ਦੇ ਪੁੱਤਰ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ, ਜਿਸ ਦੇ ਸਿੱਟੇ ਵਜੋਂ ਇਲਾਕੇ ਦੇ ਕਿਸਾਨਾਂ ਦਾ ਕਾਫ਼ਲਾ ਸੰਘਰਸ਼ ਲਈ ਲਖੀਮਪੁਰ ਖੀਰੀ ਰਵਾਨਾ ਹੋਇਆ |

ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਬਠਿੰਡਾ ਵਲੋਂ ਪਲੇਸਮੈਂਟ ਕੈਂਪ ਦਾ ਅੱਜ

ਬਠਿੰਡਾ, 17 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਰਾਜਸਥਾਨ ਦੇ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਵਿਰੋਧ 'ਚ ਰੋਸ ਮਾਰਚ ਕੱਢਿਆ

ਮਾਨਸਾ, 17 ਅਗਸਤ (ਰਵੀ)- ਰਾਜਸਥਾਨ ਦੇ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਵਿਰੋਧ 'ਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਤੋਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੱਕ ਰੋਸ ਮਾਰਚ ਕੱਢਿਆ ਗਿਆ | ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਨੇ ਕੁਰਕੀ ਕਰਨ ਆਏ ਬੈਂਕ ਅਧਿਕਾਰੀਆਂ ਖ਼ਿਲਾਫ਼ ਲਗਾਇਆ ਧਰਨਾ

ਝੁਨੀਰ, 17 ਅਗਸਤ (ਰਮਨਦੀਪ ਸਿੰਘ ਸੰਧੂ)- ਕਸਬਾ ਝੁਨੀਰ ਵਿਖੇ ਵੱਖ-ਵੱਖ ਜਥੇਬੰਦੀਆਂ ਨੇ ਐੱਚ.ਡੀ.ਐੱਫ.ਸੀ. ਬੈਂਕ ਬਠਿੰਡਾ ਦੇ ਖ਼ਿਲਾਫ਼ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ | ਕਿਸਾਨ ਆਗੂ ਸੱਤਪਾਲ ਚੋਪੜਾ ਅਤੇ ਅਮਰੀਕ ਸਿੰਘ ਕੋਟਧਰਮੂ ਨੇ ਸੰਬੋਧਨ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਪੁੱਟ ਕੇ ਸੁੱਟਣ ਵਾਲੇ ਦੋਸ਼ੀਆਂ ਖ਼ਿਲਾਫ਼ ਕਰਵਾਈ ਨੂੰ ਲੈ ਕੇ ਬਰਨਾਲਾ-ਮਾਨਸਾ ਰੋਡ ਕੀਤਾ ਜਾਮ

ਜੋਗਾ, 17 ਅਗਸਤ (ਹਰਜਿੰਦਰ ਸਿੰਘ ਚਹਿਲ)- ਨੇੜਲੇ ਪਿੰਡ ਅਲੀਸ਼ੇਰ ਕਲਾਂ ਵਿਖੇ ਬੀਤੀ ਸ਼ਾਮ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਬਾਬਾ ਭਾਈ ਬਹਿਲੋ ਸਭ ਤੋਂ ਪਹਿਲੋ ਦੀ ਤਸਵੀਰ ਪੁੱਟਣ ਦੇ ਮਾਮਲੇ ਨੂੰ ਲੈ ਕੇ ਸਿੱਖ ਸੰਗਤਾਂ ਵਲੋਂ ਰਾਤ ਦੇ ਸਮੇਂ ਤੋਂ ...

ਪੂਰੀ ਖ਼ਬਰ »

ਰਾਈਆ ਪਿੰਡ ਦਾ ਗੁੱਗਾ ਮੇਲਾ 20 ਅਗਸਤ ਨੂੰ

ਭਾਈਰੂਪਾ, 17 ਅਗਸਤ (ਵਰਿੰਦਰ ਲੱਕੀ)-ਨੇੜਲੇ ਪਿੰਡ ਰਾਈਆ ਵਿਖੇ ਬਾਬਾ ਸੁਖ ਰਾਮ ਜੀ ਦੀ ਯਾਦ ਨੂੰ ਸਮਰਪਿਤ ਗੁੱਗਾ ਮੇਲਾ ਇਸ ਵਾਰ 20 ਅਗਸਤ ਦਿਨ ਸ਼ਨੀਵਾਰ ਨੂੰ ਡੇਰਾ ਬਾਬਾ ਸੁਖਰਾਮ ਵਿਖੇ ਲੱਗ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਗੁਗਾ ਮੇਲਾ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਪਿੰਡ ਫੱਤਾ ਮਾਲੋਕਾ ਵਿਖੇ ਲਾਇਬ੍ਰੇਰੀ ਦਾ ਕੀਤਾ ਉਦਘਾਟਨ

ਝੁਨੀਰ, 17 ਅਗਸਤ (ਰਮਨਦੀਪ ਸਿੰਘ ਸੰਧੂ)- ਨੇੜਲੇ ਪਿੰਡ ਫੱਤਾ ਮਾਲੋਕਾ ਵਿਖੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਜਤਿੰਦਰ ਸਿੰਘ ਜ਼ੈਲਦਾਰ ਦੀ ਯਾਦ ਨੂੰ ਸਮਰਪਿਤ ਲਾਇਬਰੇਰੀ ਦਾ ਉਦਘਾਟਨ ਉਨ੍ਹਾਂ ਦੇ ਪਿਤਾ ਸੁਖਪਾਲ ਸਿੰਘ ਜ਼ੈਲਦਾਰ ਵਲਾੋ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਮੰਗ-ਪੱਤਰ ਦਿੱਤਾ

ਮਾਨਸਾ, 17 ਅਗਸਤ (ਰਾਵਿੰਦਰ ਸਿੰਘ ਰਵੀ)- ਸੀ.ਪੀ.ਆਈ. ਅਤੇ ਖੇਤ ਮਜ਼ਦੂਰ ਸਭਾ ਦੇ ਵਫ਼ਦ ਵਲੋਂ ਪਸ਼ੂਆਂ ਦੀ ਲਿੰਪੀ ਸਕਿਨ ਬਿਮਾਰੀ, ਭਾਈ ਗੁਰਦਾਸ ਦੇ ਡੇਰੇ ਨਜ਼ਦੀਕ ਪੈਂਦੇ ਟੋਭੇ ਦੀ ਸਫ਼ਾਈ ਅਤੇ ਨਰਮਾ ਚੁਗਾਈ ਦਾ ਮੁਆਵਜ਼ਾ ਜਾਰੀ ਕਰਵਾਉਣ ਸਬੰਧੀ ਮੰਗ ਪੱਤਰ ਡਿਪਟੀ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਨੇ ਝਗੜਾ ਨਿਵਾਰਨ ਕਮਿਸ਼ਨ ਦੇ ਦਫ਼ਤਰ ਅੱਗੇ ਲਗਾਇਆ ਧਰਨਾ

ਮਾਨਸਾ, 17 ਅਗਸਤ (ਰਾਵਿੰਦਰ ਸਿੰਘ ਰਵੀ)- ਸਥਾਨਕ ਬਾਰ ਐਸੋਸੀਏਸ਼ਨ ਵਲੋਂ ਅਦਾਲਤੀ ਕੰਮ-ਕਾਜ ਠੱਪ ਕਰ ਕੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਦੇ ਦਫ਼ਤਰ ਨੇੜੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਵਾਲੀਆ ਨੇ ...

ਪੂਰੀ ਖ਼ਬਰ »

ਭਾਜਪਾ ਦੀਆਂ ਸੰਪਰਦਾਇਕ ਨੀਤੀਆਂ ਖ਼ਿਲਾਫ਼ ਲੋਕ ਲਹਿਰ ਉਸਾਰਨਾ ਸਮੇਂ ਦੀ ਮੁੱਖ ਲੋੜ-ਅਰਸ਼ੀ

ਮਾਨਸਾ, 17 ਅਗਸਤ (ਰਾਵਿੰਦਰ ਸਿੰਘ ਰਵੀ)- ਕੇਂਦਰ ਦੀ ਭਾਜਪਾ ਸਰਕਾਰ ਦੀਆਂ ਸੰਪਰਦਾਇਕ ਨੀਤੀਆਂ ਖ਼ਿਲਾਫ਼ ਲੋਕ ਲਹਿਰ ਉਸਾਰਨਾ ਸਮੇਂ ਦੀ ਮੁੱਖ ਲੋੜ ਹੈ | ਇਹ ਪ੍ਰਗਟਾਵਾ ਸੀ.ਪੀ.ਆਈ. ਦੇ ਕੌਮੀ ਕੌਂਸਲਰ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਇੱਥੇ ਪਾਰਟੀ ਦੇ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ

ਝੁਨੀਰ, 17 ਅਗਸਤ (ਸੰਧੂ)- ਨੇੜਲੇ ਪਿੰਡ ਹੀਰਕੇ ਵਿਖੇ ਸ਼ਹੀਦ ਊਧਮ ਸਿੰਘ ਸਰਬ ਸਾਂਝਾ ਕਲੱਬ ਵਲੋਂ ਅੱਖਾਂ ਦਾ ਤੀਜਾ ਆਪ੍ਰੇਸ਼ਨ ਕੈਂਪ ਗੁਰਦੁਆਰਾ ਸਾਹਿਬ ਹੀਰਕੇ ਵਿਖੇ ਲਗਾਇਆ ਗਿਆ | ਕੈਂਪ 'ਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਵਲੋਂ ਲਗਪਗ 125 ਮਰੀਜ਼ਾਂ ਦੀਆਂ ...

ਪੂਰੀ ਖ਼ਬਰ »

ਮਾਰਕੀਟਿੰਗ ਸੁਸਾਇਟੀ ਦੇ ਅਹੁਦੇਦਾਰਾਂ ਦੀ ਇਕੱਤਰਤਾ

ਬਰੇਟਾ, 17 ਅਗਸਤ (ਪ. ਪ.)- ਦੀ ਬਰੇਟਾ ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀ ਦੇ ਅਹੁਦੇਦਾਰਾਂ ਦੀ ਇਕੱਤਰਤਾ ਚੇਅਰਮੈਨ ਗਿਆਨ ਸਿੰਘ ਧਰਮਪੁਰਾ ਦੀ ਅਗਵਾਈ ਹੇਠ ਇੱਥੇ ਹੋਈ | ਆਗੂਆਂ ਵਲੋਂ ਸੁਸਾਇਟੀ ਦੀ ਬਿਹਤਰੀ, ਤਰੱਕੀ ਤੋਂ ਇਲਾਵਾ ਕਾਰੋਬਾਰ ਸਬੰਧੀ ਵਿਚਾਰ ਚਰਚਾ ਕੀਤੀ ਗਈ ...

ਪੂਰੀ ਖ਼ਬਰ »

ਉੱਘੇ ਚਿੰਤਕ ਡਾ: ਪਰਮਜੀਤ ਸਿੰਘ ਭੋਗਲ ਡਾਇਟ ਸਿੱਖਿਆਰਥੀਆਂ ਦੇ ਰੂ-ਬਰੂ ਹੋਏ

ਬੁਢਲਾਡਾ, 17 ਅਗਸਤ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਸਿੱਖਿਆਰਥੀਆਂ ਨਾਲ ਰੂ-ਬਰੂ ਹੁੰਦਿਆਂ ਡਾ: ਪਰਮਜੀਤ ਸਿੰਘ ਨੇ ਕਿਹਾ ਕਿ ਮਨੁੱਖ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਹੈ, ਇਸ ਦਾ ਕਦੇ ਵੀ ਅੰਤ ਨਹੀਂ ਹੁੰਦਾ | ਗਾਇਕੀ ...

ਪੂਰੀ ਖ਼ਬਰ »

23 ਤੋਂ 26 ਅਗਸਤ ਤੱਕ ਹੋਣਗੀਆਂ ਜ਼ੋਨ ਜੋਗਾ ਦੀਆਂ ਖੇਡਾਂ

ਜੋਗਾ, 17 ਅਗਸਤ (ਮਨਜੀਤ ਸਿੰਘ ਘੜੈਲੀ)- ਜ਼ੋਨ ਜੋਗਾ ਅਧੀਨ ਆਉਂਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਮੀਟਿੰਗ ਜੋਨ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪਿ੍ੰਸੀਪਲ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜ਼ੋਨਲ ਸਕੱਤਰ ਪੀ.ਟੀ.ਆਈ. ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਦੇ 3 ਦਿਨਾਂ ਧਰਨੇ ਲਈ ਕਿਸਾਨਾਂ ਦੇ ਜਥੇ ਰਵਾਨਾ

ਬੁਢਲਾਡਾ, 17 ਅਗਸਤ (ਸਵਰਨ ਸਿੰਘ ਰਾਹੀ)- ਸੰਯੁਕਤ ਕਿਸਾਨ ਮੋਰਚੇ ਵਲੋਂ 18 ਤੋਂ 20 ਅਗਸਤ ਤੱਕ ਲਖੀਮਪੁਰ ਖੀਰੀ ਵਿਖੇ ਲਗਾਏ ਜਾ ਰਹੇ ਕਿਸਾਨ ਮੋਰਚੇ 'ਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਤੇ (ਲੱਖੋਵਾਲ) ਦੇ ਕਿਸਾਨ ਜਥੇ ਰਵਾਨਾ ਹੋਏ | ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਪਾਣੀ ਦੀ ਕਾਣੀ ਵੰਡ ਰੋਕਣ ਲਈ ਨਹਿਰ ਸੰਘਰਸ਼ ਕਮੇਟੀ ਵਲੋਂ ਧਰਨਾ

ਬੋਹਾ, 17 ਅਗਸਤ (ਰਮੇਸ਼ ਤਾਂਗੜੀ)- ਬੋਹਾ ਖੇਤਰ ਅਤੇ ਹਰਿਆਣਾ ਰਾਜ ਦੀ ਹੱਦ ਨਾਲ ਪੈਂਦੇ ਸੈਂਕੜੇ ਪਿੰਡਾਂ ਦੇ ਕਿਸਾਨਾਂ ਨੇ ਨਹਿਰੀ ਪਾਣੀ ਦੀ ਕਾਣੀ ਵੰਡ ਰੋਕਣ, ਬੋਹਾ ਰਜਬਾਹੇ 'ਚ ਘੱਟ ਪਾਣੀ ਛੱਡਣ, ਪਟੜੀਆਂ ਦੀ ਖਸਤਾ ਹਾਲਤ ਅਤੇ ਨਹਿਰ ਵਿਚ ਥਾਂ ਥਾਂ ਫਸੀ ਗੰਦਗੀ ਦੇ ...

ਪੂਰੀ ਖ਼ਬਰ »

ਵਿਦਿਆਰਥੀਆਂ ਦੀ ਆਮ ਗਿਆਨ ਮੁਕਾਬਲਾ ਪ੍ਰੀਖਿਆ ਕਰਵਾਈ

ਬੁਢਲਾਡਾ, 17 ਅਗਸਤ (ਰਾਹੀ)- ਸਥਾਨਕ ਲਾਲਾ ਅਰਜਨ ਦਾਸ ਮੈਮੋਰੀਅਲ ਡੀ.ਏ.ਵੀ. ਪਬਲਿਕ ਸਕੂਲ ਵਿਖੇ 'ਇੰਟਰਨੈਸ਼ਨਲ ਡਿਸਕਵਰੀ ਚੈਨਲ' ਦੇ ਸਹਿਯੋਗ ਨਾਲ ਆਮ ਗਿਆਨ ਮੁਕਾਬਲਾ ਪ੍ਰੀਖਿਆ ਕਰਵਾਈ ਗਈ, ਜਿਸ ਵਿਚ ਤੀਸਰੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ...

ਪੂਰੀ ਖ਼ਬਰ »

ਰਾਜ ਪੱਧਰੀ ਖੇਡ ਮੁਕਾਬਲਿਆਂ 'ਚ ਵਿੱਦਿਆ ਮੰਦਰ ਦੇ ਖਿਡਾਰੀ ਛਾਏ

ਮਾਨਸਾ, 17 ਅਗਸਤ (ਰਵੀ)- ਵਿੱਦਿਆ ਭਾਰਤੀ ਸਕੂਲਾਂ ਦੇ ਬਰਨਾਲਾ ਵਿਖੇ ਹੋਏ ਰਾਜ ਪੱਧਰੀ ਖੇਡ ਮੁਕਾਬਲਿਆਂ 'ਚ ਸਥਾਨਕ ਸ. ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ ਹਨ | ਪਿ੍ੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਦੱਸਿਆ ਕਿ ਖਿਡਾਰੀਆਂ ਨੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX