ਤਾਜਾ ਖ਼ਬਰਾਂ


ਗੁਰੂਗ੍ਰਾਮ : ਲੰਪੀ ਵਾਇਰਸ ਨੇ 93 ਪਸ਼ੂਆਂ ਦੀ ਮੌਤ, 890 ਪ੍ਰਭਾਵਿਤ
. . .  1 day ago
ਨਵੀਂ ਦਿੱਲੀ, 29 ਸਤੰਬਰ - ਇੱਥੇ ਲੰਪੀ ਵਾਇਰਸ ਦੀ ਲਾਗ ਕਾਰਨ 93 ਪਸ਼ੂਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਗੁਰੂਗ੍ਰਾਮ, ਸੋਹਨਾ ਅਤੇ ਪਟੌਦੀ ਖੇਤਰਾਂ ਵਿਚ ਪਸ਼ੂਆਂ ਵਿਚ ਲੰਪੀ ਦੀ ਬਿਮਾਰੀ ਦੇ 890 ਮਾਮਲੇ ਸਾਹਮਣੇ ਆਏ ...
ਅਹਿਮਦਾਬਾਦ ’ਚ ਨਰਿੰਦਰ ਮੋਦੀ ਸਟੇਡੀਅਮ ਵਿਚ ਰਾਸ਼ਟਰੀ ਖੇਡਾਂ ਦੇ ਉਦਘਾਟਨ ਮੌਕੇ ਐਥਲੀਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਕਤਾ ਦੀ ਮਸ਼ਾਲ ਭੇਟ ਕਰਦੇ ਹੋਏ
. . .  1 day ago
ਉੱਤਰਾਖੰਡ ਵਿਚ ਪੀ.ਐਫ.ਆਈ. ਸਮੇਤ ਇਸ ਦੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਉੱਤੇ ਪਾਬੰਦੀ
. . .  1 day ago
ਗੈਂਗਸਟਰ ਦਿਲੇਰ ਕੋਟੀਆ ਦੇ ਅਸੰਧ ਸਥਿਤ ਘਰ ’ਤੇ ਚੱਲਿਆ ਪੀਲਾ ਪੰਜਾ
. . .  1 day ago
ਕਰਨਾਲ, 29 ਸਤੰਬਰ ( ਗੁਰਮੀਤ ਸਿੰਘ ਸੱਗੂ )- ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਗੈਂਗਸਟਰ ਦਿਲੇਰ ਕੋਟੀਆ ਦੇ ਕਸਬਾ ਅਸੰਧ ਸਥਿਤ ਮਕਾਨ ਨੂੰ ਪੀਲਾ ਪੰਜਾ ਚਲਾ ਕੇ ਢਾਹ ਦਿੱਤਾ । ਦਸਣਯੋਗ ਹੈ ਕਿ ਦਿਲੇਰ ਕੋਟੀਆ ...
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) 30 ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਕਰੇਗਾ ਚੱਕਾ ਜਾਮ
. . .  1 day ago
ਚੰਡੀਗੜ੍ਹ, 29 ਸਤੰਬਰ (ਅਜਾਇਬ ਸਿੰਘ ਔਜਲਾ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) 30 ਸਤੰਬਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਉਨ੍ਹਾਂ ਵਲੋਂ ...
ਫ਼ੌਜੀ ਅੰਮ੍ਰਿਤਪਾਲ ਸਿੰਘ ਦੀ ਲੱਦਾਖ ’ਚ ਹਾਦਸੇ ਦੌਰਾਨ ਮੌਤ, ਪਿੰਡ ’ਚ ਸੋਗ ਦੀ ਲਹਿਰ
. . .  1 day ago
ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਨੇੜਲੇ ਪਿੰਡ ਢੈਪਈ ਦੇ ਨੌਜਵਾਨ ਫ਼ੌਜੀ ਅੰਮ੍ਰਿਤਪਾਲ ਸਿੰਘ ਦੀ ਲੱਦਾਖ ’ਚ ਹਾਦਸੇ ਦੌਰਾਨ ਹੋਈ ਮੌਤ ਨਾਲ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ ...
ਭਾਰਤ ਦੇ ਚਾਲੂ ਖਾਤੇ ਦੇ ਬਕਾਏ ਵਿਚ 23.9 ਬਿਲੀਅਨ ਅਮਰੀਕੀ ਡਾਲਰ ਦਾ ਘਾਟਾ ਦਰਜ - ਭਾਰਤੀ ਰਿਜ਼ਰਵ ਬੈਂਕ
. . .  1 day ago
ਪੀ.ਐਫ.ਆਈ. ਦੀ 2047 ਤੱਕ ਭਾਰਤ ਨੂੰ ਇਸਲਾਮਿਕ ਰਾਸ਼ਟਰ ਵਿਚ ਬਦਲਣ ਦੀ ਸੀ ਯੋਜਨਾ , ਕਈ ਨੇਤਾ ਰਡਾਰ 'ਤੇ ਸਨ : ਮਹਾਰਾਸ਼ਟਰ ਏ.ਟੀ.ਐਸ. ਮੁਖੀ
. . .  1 day ago
ਦਵਿੰਦਰ ਬੰਬੀਹਾ ਗੈਂਗ ਦਾ ਮੁੱਖ ਸ਼ੂਟਰ ਨੀਰਜ ਚਸਕਾ ਜੰਮੂ ਤੋਂ ਗ੍ਰਿਫਤਾਰ- ਪੰਜਾਬ ਡੀ.ਜੀ.ਪੀ. ਗੌਰਵ ਯਾਦਵ
. . .  1 day ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਕ ਖੁਫੀਆ ਕਾਰਵਾਈ 'ਚ ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਟੀਮ ਨੇ ਦਵਿੰਦਰ ਬੰਬੀਹਾ ਗੈਂਗ ਦੇ ਮੁੱਖ ਸ਼ੂਟਰ ਨੀਰਜ ਚਸਕਾ ਨੂੰ ਜੰਮੂ ਤੋਂ ਗ੍ਰਿਫ਼ਤਾਰ ...
ਮਿੰਨੀ ਬੱਸ ਸਾੜਨ ਦਾ ਪ੍ਰੋਗਰਾਮ ਹਾਲ ਦੀ ਘੜੀ ਟਲਿਆ
. . .  1 day ago
ਅੰਮ੍ਰਿਤਸਰ, 29 ਸਤੰਬਰ (ਗਗਨਦੀਪ ਸ਼ਰਮਾ)-ਮੁੱਖ ਮੰਤਰੀ ਭਗਵੰਤ ਮਾਨ ਨਾਲ 12 ਅਕਤੂਬਰ ਤੋਂ ਪਹਿਲਾਂ ਮੀਟਿੰਗ ਕਰਵਾਉਣ ਦੇ ਭਰੋਸੇ ’ਤੇ ਹਾਲ ਦੀ ਘੜੀ ਮਿੰਨੀ ਬੱਸ ਸਾੜਨ ਦਾ ਪ੍ਰੋਗਰਾਮ ਟਾਲ ਦਿੱਤਾ ਗਿਆ ...
ਚੰਡੀਗੜ੍ਹ : ਪੰਜਾਬ ਸਰਕਾਰ ਨੇ 10 ਉੱਚ ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ
. . .  1 day ago
ਪਾਕਿਸਤਾਨ ਨੇ 1 ਭਾਰਤੀ ਕੈਦੀ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 29 ਸਤੰਬਰ ( ਗੁਰਦੀਪ ਸਿੰਘ ਅਟਾਰੀ )- ਪਾਕਿਸਤਾਨ ਸਰਕਾਰ ਨੇ 1 ਭਾਰਤੀ ਕੈਦੀ ਨੂੰ ਰਿਹਾਅ ਕੀਤਾ ਹੈ । ਰਿਹਾਅ ਹੋਏ ਕੈਦੀ ਨੂੰ ਪਾਕਿ ਰੇਂਜਰਜ ਨੇ ਬੀ.ਐਸ.ਐਫ. ਦੇ ਹਵਾਲੇ ਕਰ ਦਿੱਤਾ । ਕੌਮਾਂਤਰੀ ਅਟਾਰੀ ਸਰਹੱਦ ’ਤੇ ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ
. . .  1 day ago
ਕੇਂਦਰ ਸਰਕਾਰ ਹਰਿਆਣਾ ਕਮੇਟੀ ਵਿਰੁੱਧ ਸੁਪਰੀਮ ਕੋਰਟ 'ਚ ਦਰਜ਼ ਕਰੇ ਨਜ਼ਰਸਾਨੀ ਪਟੀਸ਼ਨ ਅੰਮ੍ਰਿਤਸਰ, 29 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ...
ਰੂਸ ਰਸਮੀ ਤੌਰ 'ਤੇ ਕੱਲ੍ਹ ਯੂਕਰੇਨ ਦੇ ਚਾਰ ਖੇਤਰਾਂ ਨੂੰ ਕਰੇਗਾ ਸ਼ਾਮਿਲ
. . .  1 day ago
ਲਾਰੈਂਸ ਬਿਸ਼ਨੋਈ 13 ਦਿਨ ਦੇ ਪੁਲਿਸ ਰਿਮਾਂਡ ‘ਤੇ
. . .  1 day ago
ਲੁਧਿਆਣਾ ,29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤ ਨੇ ਮੇਹਰਬਾਨ ਇਲਾਕੇ ਵਿਚ ਪੰਜ ਸਾਲ ਪਹਿਲਾਂ ਹੋਏ ਇਕ ਕਤਲ ਦੇ ਮਾਮਲੇ ਵਿਚ ਪੁਲਿਸ ਵਲੋਂ ਨਾਮਜ਼ਦ ਕੀਤੇ ਗੈਂਗਸਟਰ ਲਾਰੈਂਸ ਬਿਸ਼ਨੋਈ ...
ਅਲੀਗੜ੍ਹ ਮੀਟ ਫੈਕਟਰੀ 'ਚ ਪਾਈਪ ਫਟਣ ਕਾਰਨ ਅਮੋਨੀਆ ਗੈਸ ਲੀਕ, 59 ਮਜ਼ਦੂਰ ਹੋਏ ਬੀਮਾਰ
. . .  1 day ago
ਸ਼ਰਾਰਤੀ ਅਨਸਰਾਂ ਨੇ ਕੈਥੋਲਿਕ ਚਰਚ ਦੀ ਕੀਤੀ ਭੰਨਤੋੜ , ਈਸਾਈ ਭਾਈਚਾਰੇ ’ਚ ਰੋਸ
. . .  1 day ago
ਜਲੰਧਰ, 29 ਸਤੰਬਰ (ਅਜੀਤ ਬਿਊਰੋ)- ਤਰਨਤਾਰਨ ਚਰਚ 'ਚ ਭੰਨਤੋੜ ਤੋਂ ਬਾਅਦ ਹੁਣ ਜਲੰਧਰ 'ਚ ਵੀ ਭੰਨਤੋੜ ਦੀ ਘਟਨਾ ਸਾਹਮਣੇ ਆਈ ਹੈ । ਚਰਚ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਚਰਚ ਦੀ ਭੰਨਤੋੜ ਕੀਤੀ ...
ਸ਼ਸ਼ੀ ਥਰੂਰ ਭਲਕੇ ਕਾਂਗਰਸ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨਗੇ , ਦਿਗਵਿਜੇ ਸਿੰਘ ਨਾਲ ਕਰਨਗੇ ਮੁਲਾਕਾਤ
. . .  1 day ago
ਅੱਡਾ ਘੋਗਰਾ ਦੇ ਨਵੇਂ ਬਣ ਰਹੇ ਬੱਸ ਅੱਡੇ ਦੀ ਉਸਾਰੀ ਦਾ ਕੰਮ ਬੀ.ਡੀ.ਪੀ.ਓ ਦਸੂਹਾ ਵਲੋਂ ਬੰਦ ਕਰਵਾਇਆ
. . .  1 day ago
ਘੋਗਰਾ ,29 ਸਤੰਬਰ (ਆਰ.ਐੱਸ. ਸਲਾਰੀਆ)- ਹਲਕਾ ਦਸੂਹਾ ਵਿਚ ਪੈਂਦੇ ਪਿੰਡ ਘੋਗਰਾ ਵਿਚ ਪੰਚਾਇਤ ਵਲੋਂ ਦਸੂਹਾ ਹਾਜੀਪੁਰ ਸੜਕ 'ਤੇ ਬੱਸ ਅੱਡੇ ਦੀ ਨਵੀਂ ਇਮਾਰਤ ਉਸਾਰੀ ਜਾ ਰਹੀ ਹੈ । ਬੱਸ ਅੱਡੇ 'ਤੇ ਉਸ ਵੇਲੇ ਮਾਹੌਲ ...
ਪੰਜਾਬ ਵਿਧਾਨ ਸਭਾ 'ਚ ਸਰਬਜੀਤ ਕੌਰ ਮਾਣੂਕੇ ਨੇ ਐੱਸ.ਸੀ. ਬੱਚਿਆਂ ਦੇ ਵਜ਼ੀਫ਼ਿਆਂ ਦਾ ਚੁੱਕਿਆ ਮੁੱਦਾ
. . .  1 day ago
ਚੰਡੀਗੜ੍ਹ, 29 ਸਤੰਬਰ (ਮਾਨ)-ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ। ਸਦਨ 'ਚ ਸਰਬਜੀਤ ਕੌਰ ਮਾਣੂਕੇ ਵਲੋਂ ਗੈਰ-ਸਰਕਾਰੀ ਮਤਾ ਰੱਖਿਆ ਗਿਆ। ਉਨ੍ਹਾਂ ਨੇ ਸਦਨ 'ਚ ਕਿਹਾ ਕਿ ਐੱਸ.ਸੀ. ਬੱਚਿਆਂ ਨੂੰ ਵਜ਼ੀਫ਼ੇ ਸਮੇਂ...
ਭਗਵੰਤ ਮਾਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਸਾਬਤ ਹੋਈ: ਸੁਖਬੀਰ ਸਿੰਘ ਬਾਦਲ
. . .  1 day ago
ਲੁਧਿਆਣਾ, 29 ਸਤੰਬਰ ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਹਰ ਫ਼ਰੰਟ ਤੇ ਫੇਲ ਸਾਬਤ ਹੋਈ ਹੈ ਅਤੇ ਸੂਬੇ ਦੀ ਜਨਤਾ ਸਰਕਾਰ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ...
ਵਿਧਾਨ ਸਭਾ ਦੀ ਕਾਰਵਾਈ ਮੁੜ ਹੋਈ ਸ਼ੁਰੂ
. . .  1 day ago
ਚੰਡੀਗੜ੍ਹ, 29 ਸਤੰਬਰ-ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਚੱਲ ਰਿਹਾ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਹੋ ਗਿਆ, ਜਿਸ ਦੇ ਚੱਲਦਿਆਂ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਫ਼ਿਰ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਗਈ ਹੈ।
ਕਾਂਗਰਸ ਪ੍ਰਧਾਨ ਦੀ ਚੋਣ ਲੜਨ ਨੂੰ ਲੈ ਕੇ ਅਸ਼ੋਕ ਗਹਿਲੋਤ ਦਾ ਵੱਡਾ ਬਿਆਨ
. . .  1 day ago
ਨਵੀਂ ਦਿੱਲੀ, 29 ਸਤੰਬਰ-ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਕਹਿਣਾ ਹੈ ਕਿ ਉਹ ਕਾਂਗਰਸ ਪ੍ਰਧਾਨ ਦੀ ਚੋਣ ਨਹੀਂ ਲੜਨਗੇ।
ਵਿਧਾਨ ਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਹੋਈ ਮੁਲਤਵੀ
. . .  1 day ago
ਚੰਡੀਗੜ੍ਹ, 29 ਸਤੰਬਰ- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਚੱਲ ਰਿਹਾ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਇਜਲਾਸ ਦੇ ਪਹਿਲਾ ਦਿਨ ਕਾਫੀ ਹੰਗਾਮਾ ਭਰਪੂਰ ਰਿਹਾ ਸੀ ਤੇ ਵਿਰੋਧੀਆਂ ਵਲੋਂ ਹੰਗਾਮਾ ਕੀਤਾ ਗਿਆ ਹੈ। ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਵਿਰੋਧੀ ਧਿਰ ਦੇ ਨੇਤਾ...
ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ
. . .  1 day ago
ਚੰਡੀਗੜ੍ਹ, 29 ਸਤੰਬਰ-ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ ਨੇ ਫ਼ੌਜਾ ਸਿੰਘ ਸਰਾਰੀ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਫ਼ਿਰਕੂਪੁਣੇ ਦਾ ਲੰਮੇ ਸਮੇਂ ਤੱਕ ਕਾਇਮ ਰਹਿਣਾ ਮੌਤ ਦੇ ਘੇਰੇ ਵਿਚ ਰਹਿਣ ਦੇ ਸਮਾਨ ਹੈ। ਫਰਾਂਸਿਸੋ ਚੇਫਰ

ਰੂਪਨਗਰ

ਦਫ਼ਤਰਾਂ ਦੀ ਮਾੜੀ ਦੁਰਦਸ਼ਾ ਕਾਰਨ ਮਨਿਸਟਰੀਅਲ ਕਾਮਿਆਂ 'ਚ ਭਾਰੀ ਰੋਸ

ਘਨੌਲੀ, 18 ਅਗਸਤ (ਜਸਵੀਰ ਸਿੰਘ ਸੈਣੀ)-ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਖੇ ਕੰਮ ਕਰ ਰਹੇ ਮਨਿਸਟਰੀਅਲ ਸਟਾਫ਼ ਵਲੋਂ ਅੱਜ ਅਮਲਾ ਭਾਗ ਦੇ ਦਫ਼ਤਰ ਦੇ ਬਾਹਰ ਮੁੱਖ ਇੰਜੀਨੀਅਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜਸਵਿੰਦਰ ਸਿੰਘ, ਰਾਮ ਰਾਣੀ, ਸਤਵੀਰ ਕੌਰ, ਰਜਿੰਦਰ ਕੌਰ, ਮਨੋਜ ਕੁਮਾਰ, ਅਦਿੱਤੀ, ਹਰਮੇਸ਼ ਸਿੰਘ ਧੀਮਾਨ, ਕੁਲਦੀਪ ਸਿੰਘ ਮਿਨਹਾਸ, ਅਮਰਜੀਤ ਸਿੰਘ, ਸੁਰਿੰਦਰਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਮਲਾ ਭਾਗ, ਲੇਖਾ ਭਾਗ ਅਤੇ ਕਾਰਜ ਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਦਫ਼ਤਰਾਂ ਦੀ ਹਾਲਤ ਬੇਹੱਦ ਖਸਤਾ ਹੈ | ਇਹ ਦਫ਼ਤਰ ਸੜਕ ਤੋਂ ਨੀਵੀਂ ਜਗ੍ਹਾ ਬਣੇ ਹੋਣ ਕਾਰਨ ਜਿੱਥੇ ਬਰਸਾਤਾਂ ਦਾ ਪਾਣੀ ਗਲਿਆਰਿਆਂ ਤੇ ਦਫ਼ਤਰੀ ਸੜਕਾਂ ਦੇ ਆਮ ਹੀ ਖੜ੍ਹਾ ਰਹਿੰਦਾ ਹੈ, ਉੱਥੇ ਹੀ ਇਹ ਦਫ਼ਤਰ ਸੁਆਹ ਵਾਲੇ ਡਾਇਕਾਂ ਦੇ ਕੋਲ ਬਣੇ ਹੋਣ ਕਾਰਨ ਦਫ਼ਤਰਾਂ ਵਿਚ ਆਮ ਹੀ ਧੂੜ ਉੱਡਦੀ ਰਹਿੰਦੀ ਹੈ | ਦਫ਼ਤਰਾਂ ਦੇ ਕਮਰਿਆਂ ਵਿਚ ਸੇਮ ਕਾਰਨ ਪਾਣੀ ਸਿੰਮਦਾ ਰਹਿੰਦਾ ਹੈ | ਧੂੜ ਅਤੇ ਸਲਾਭ ਕਾਰਨ ਦਫ਼ਤਰ ਦਾ ਅਹਿਮ ਰਿਕਾਰਡ ਖ਼ਰਾਬ ਹੋਣ ਦੇ ਨਾਲ ਹੀ ਉੱਥੇ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਦਫ਼ਤਰਾਂ ਦੇ ਆਲੇ ਦੁਆਲੇ ਵੱਡੀਆਂ ਝਾੜੀਆਂ ਹੋਣ ਕਾਰਨ ਦਫ਼ਤਰਾਂ ਵਿਚ ਜ਼ਹਿਰੀਲੇ ਕੀੜੇ ਸੱਪ ਬਿੱਛੂ ਆਦਿ ਆਮ ਤੌਰ ਤੇ ਘੁੰਮਦੇ ਰਹਿੰਦੇ ਹਨ | ਜਿਸ ਕਾਰਨ ਦਫ਼ਤਰੀ ਸਟਾਫ਼ ਵਿਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ | ਦਫ਼ਤਰੀ ਸਟਾਫ਼ ਅਤੇ ਇੰਪਲਾਈਜ਼ ਫੈਡਰੇਸ਼ਨ ਜਥੇਬੰਦੀ ਵਲੋਂ ਥਰਮਲ ਪ੍ਰਬੰਧਕਾਂ ਨੂੰ ਕਈ ਵਾਰ ਇਹ ਦੱਸਿਆ ਗਿਆ ਹੈ ਕਿ ਸ਼ਿਵਾਲਿਕ ਫ਼ੀਲਡ ਹੋਸਟਲ ਨੂੰ ਹੋਂ ਕਲੌਨੀ ਦੇ ਕੋਲ ਰੈਸਟ ਹਾਊਸ ਦੀ ਬਿਲਡਿੰਗ ਵਿਚ ਲਗਭਗ 40 ਦੇ ਕਰੀਬ ਕਮਰੇ ਪਿਛਲੇ ਲੰਬੇ ਸਮੇਂ ਤੋਂ ਖ਼ਾਲੀ ਪਏ ਹਨ ਅਤੇ ਬਲਾਕਾਂ ਦੇ ਇਹ ਦਫ਼ਤਰ ਉੱਥੇ ਬਦਲੀ ਕੀਤੇ ਜਾ ਸਕਦੇ ਹਨ | ਮੁੱਖ ਇੰਜੀਨੀਅਰ ਅਤੇ ਉਪ ਮੁੱਖ ਇੰਜੀਨੀਅਰ/ਸਿਵਲ ਵਲੋਂ ਦਫ਼ਤਰਾਂ ਵਿਚ ਆ ਕੇ ਦਫ਼ਤਰੀ ਸਟਾਫ਼ ਦੀਆਂ ਇਹਨਾਂ ਮੁਸ਼ਕਲਾਂ ਨੂੰ ਵੇਖਣ ਦੇ ਬਾਵਜੂਦ ਵੀ ਦਫ਼ਤਰਾਂ ਨੂੰ ਇੱਥੋਂ ਬਦਲੀ ਕਰਨ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ | ਜਿਸ ਕਾਰਨ ਦਫ਼ਤਰੀ ਸਟਾਫ਼ ਵਿਚ ਭਾਰੀ ਰੋਸ ਹੈ | ਇਸ ਮੌਕੇ ਜਥੇਬੰਦੀ ਵਲੋਂ ਥਰਮਲ ਪਲਾਂਟ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ 15 ਦਿਨਾ ਦੇ ਅੰਦਰ ਅੰਦਰ ਇਹ ਦਫ਼ਤਰ ਇੱਥੋਂ ਬਦਲੀ ਕਰਨ ਬਾਰੇ ਕੋਈ ਕਾਰਵਾਈ ਨਾ ਅਰੰਭੀ ਤਾਂ ਜਥੇਬੰਦੀ ਮਨਿਸਟਰੀਅਲ ਸਟਾਫ਼ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਜੇਕਰ ਸੰਘਰਸ਼ ਦੌਰਾਨ ਥਰਮਲ ਪਲਾਂਟ ਦਾ ਉਤਪਾਦਨਿਕ ਮਾਹੌਲ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਦੀ ਸਮੁੱਚੀ ਜ਼ਿੰਮੇਵਾਰੀ ਥਰਮਲ ਪਲਾਂਟ ਮੈਨੇਜਮੈਂਟ ਦੀ ਹੋਵੇਗੀ |

ਝਲੀਆਂ ਖ਼ੁਰਦ ਵਿਖੇ ਸ਼ਟਰਿੰਗ ਦੀ ਦੁਕਾਨ 'ਚ ਚੋਰੀ

ਬੇਲਾ, 18 ਅਗਸਤ (ਮਨਜੀਤ ਸਿੰਘ ਸੈਣੀ)-ਬੀਤੀ ਰਾਤ ਚੋਰਾਂ ਨੇ ਪਿੰਡ ਝੱਲੀਆਂ ਖ਼ੁਰਦ ਵਿਖੇ ਸ਼ਟਰਿੰਗ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਦੁਕਾਨ ਦੇ ਮਾਲਕ ਫ਼ਤਿਹ ਸਿੰਘ ਨੇ ਦੱਸਿਆ ਕਿ ਝੱਲੀਆਂ ਖ਼ੁਰਦ ਵਿਖੇ ਬੇਲਾ ਰੋਪੜ ਮਾਰਗ ਦੇ ਸਥਿਤ ...

ਪੂਰੀ ਖ਼ਬਰ »

ਕਾਂਗੜਾ ਵੈੱਲਫੇਅਰ ਸੁਸਾਇਟੀ ਨੇ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ

ਨੰਗਲ, 18 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ 'ਚ ਸਰਗਰਮ ਹਿਮਾਚਲੀ ਭਰਾਵਾਂ ਦੀ ਵੱਡੀ ਸੰਸਥਾ ਕਾਂਗੜਾ ਵੈਲਫੇਅਰ ਸੁਸਾਇਟੀ ਵਲੋ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਨ ਸਿੰਘ ਬੈਂਸ ਅਤੇ ਡਾਕਟਰ ...

ਪੂਰੀ ਖ਼ਬਰ »

ਰੂਪਨਗਰ ਦੇ 7 ਸਾਲਾ ਪਰਬਤਰੋਹੀ ਸਾਨਵੀ ਦਾ ਮੁੱਖ ਮੰਤਰੀ ਵਲੋ ਸਨਮਾਨ

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਰੂਪਨਗਰ ਦੀ ਸਾਨਵੀ ਸੂਦ ਪੁੱਤਰੀ ਦੀਪਕ ਸੂਦ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਦਫਤਰ 'ਚ ਸਨਮਾਨਿਤ ਕੀਤਾ | ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਅਕਾਊਾਟ 'ਤੇ ਲਿਖਿਆ ''ਦੇਸ਼ ਦਾ ਮਾਣ ਹੈ ਇਹ ਧੀ.. ਸਿਰਫ਼ 7 ਸਾਲਾਂ ...

ਪੂਰੀ ਖ਼ਬਰ »

ਅਣਪਛਾਤੀ ਲੜਕੀ ਦੀ ਲਾਸ਼ ਮਿਲੀ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਜੇ.ਐਸ.ਨਿੱਕੂਵਾਲ)-ਸਥਾਨਕ ਪੁਲਿਸ ਨੂੰ ਭਾਖੜਾ ਨਹਿਰ ਕੋਟਲਾ ਤੋਂ ਇੱਕ ਨਾਮਾਲੂਮ ਲੜਕੀ ਦੀ ਲਾਸ਼ ਮਿਲੀ ਹੈ | ਤਫ਼ਤੀਸ਼ੀ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਨਾ ਮਾਲੂਮ ਲੜਕੀ 20 ਸਾਲ, ਰੰਗ ਕਣਕ ਵੰਨਾ, ਪਤਲਾ ਸਰੀਰ, ਕੱਦ 5 ਫੁੱਟ 3 ਇੰਚ, ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਭਰਤਗੜ੍ਹ, 18 ਅਗਸਤ (ਜਸਬੀਰ ਸਿੰਘ ਬਾਵਾ)-ਕੱਲ੍ਹ ਸਵੇਰੇ ਭਰਤਗੜ੍ਹ ਦੀ ਪੁਲਿਸ ਚੌਂਕੀ ਅਤੇ ਯੂਕੋ ਬੈਂਕ ਦੇ ਏ. ਟੀ. ਕੋਲੋਂ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਭਰਤਗੜ੍ਹ ਦੇ ਵਸਨੀਕ ਕਾਲਾ ਖ਼ਾਨ ਨੇ ਬਲਵਿੰਦਰ ਸਿੰਘ ਧਾਰਨੀ ਸਮੇਤ ਹੋਰਨਾਂ ਮੁਹਤਬਰਾਂ ਦੀ ਮੌਜੂਦਗੀ 'ਚ ...

ਪੂਰੀ ਖ਼ਬਰ »

ਮੋਰਿੰਡਾ ਪੁਲਿਸ ਵਲੋਂ 24 ਬੋਤਲਾਂ ਸ਼ਰਾਬ ਸਮੇਤ ਨੌਜਵਾਨ ਕੀਤਾ ਕਾਬੂ

ਮੋਰਿੰਡਾ, 18 ਅਗਸਤ (ਕੰਗ)-ਮੋਰਿੰਡਾ ਪੁਲਿਸ ਨੇ 24 ਬੋਤਲਾਂ ਸ਼ਰਾਬ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਸਦਰ ਇੰਸਪੈਕਟਰ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਲੁਠੇੜੀ ਪੁਲਿਸ ਚੌਕੀ ਦੇ ਇੰਚਾਰਜ ...

ਪੂਰੀ ਖ਼ਬਰ »

ਅੰਬੂਜਾ ਸੀਮੈਂਟ ਮਜ਼ਦੂਰ ਸੰਘ ਵਲੋਂ ਆਜ਼ਾਦੀ ਦਿਹਾੜਾ ਮਨਾਇਆ

ਘਨੌਲੀ, 18 ਅਗਸਤ (ਜਸਵੀਰ ਸਿੰਘ ਸੈਣੀ)-75ਵੇਂ ਆਜ਼ਾਦੀ ਦਿਹਾੜੇ ਦੇ ਸੰਬੰਧ 'ਚ ਅੰਬੂਜਾ ਸੀਮਿੰਟ ਮਜ਼ਦੂਰ ਸੰਘ ਵਲੋਂ ਯੂਨੀਅਨ ਦੇ ਦਫ਼ਤਰ ਦਬੁਰਜੀ ਵਿਖੇ ਸਮਾਗਮ ਕਰਵਾਇਆ ਗਿਆ | ਇਸ ਸੰਬੰਧ ਵਿਚ ਯੂਨੀਅਨ ਦੇ ਅਹੁਦੇਦਾਰਾਂ ਨੇ ਰਲ ਮਿਲ ਕੇ ਤਿਰੰਗਾ ਝੰਡਾ ਲਹਿਰਾਇਆ ਤੇ ...

ਪੂਰੀ ਖ਼ਬਰ »

ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦਾ ਉਦਘਾਟਨ

ਮੋਰਿੰਡਾ, 18 ਅਗਸਤ (ਕੰਗ)-ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਪਿੰਡ ਦਤਾਰਪੁਰ ਵਿਖੇ ਮਗਨਰੇਗਾ ਯੋਜਨਾ ਤਹਿਤ ਸੌਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ...

ਪੂਰੀ ਖ਼ਬਰ »

ਅੱਗ ਨਾਲ ਸੜ ਕੇ ਸੁਆਹ ਹੋਈ ਦੁਕਾਨ ਦੇ ਮਾਲਕ ਦੀ ਵਪਾਰ ਮੰਡਲ ਵਲੋਂ ਮਾਲੀ ਮਦਦ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਬੀਤੇ ਕੁੱਝ ਦਿਨ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਬਾਜ਼ਾਰ ਵਿਖੇ ਸਥਿਤ ਨਵਜੋਤ ਰੈਡੀਮੇਡ ਗਾਰਮੈਂਟਸ ਨਾਮ ਦੀ ਦੁਕਾਨ ਜੋ ਕਿ ਅਚਨਚੇਤ ਅੱਗ ਲੱਗਣ ਕਾਰਨ ਸੜਕੇ ਸੁਆਹ ਹੋ ਗਈ ਸੀ, ਦੇ ...

ਪੂਰੀ ਖ਼ਬਰ »

ਸੰਤ ਕਰਮ ਸਿੰਘ ਅਕੈਡਮੀ 'ਚ ਜਨਮ ਅਸ਼ਟਮੀ ਮਨਾਈ

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਸੰਤ ਕਰਮ ਸਿੰਘ ਅਕੈਡਮੀ ਵਿਚ ਭਗਵਾਨ ਕਿ੍ਸ਼ਨ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਸਜੇ ਹੋਏ ਕਮਰੇ ਵਿਚ ਭਗਵਾਨ ਕਿ੍ਸ਼ਨ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਅਤੇ ...

ਪੂਰੀ ਖ਼ਬਰ »

ਗੁਰੂ ਕਿ੍ਪਾ ਬਲੱਡ ਸੈਂਟਰ ਵਲੋਂ ਖ਼ੂਨਦਾਨ ਕੈਂਪ

ਨੂਰਪੁਰ ਬੇਦੀ, 18 ਅਗਸਤ (ਢੀਂਡਸਾ, ਚੌਧਰੀ, ਝਾਂਡੀਆ)-ਪੀਰ ਬਾਬਾ ਜ਼ਿੰਦਾ ਸ਼ਹੀਦ ਦੇ ਸਾਲਾਨਾ ਜੋੜ ਮੇਲੇ ਦੇ ਮੱਦੇਨਜ਼ਰ ਸਥਾਨਕ ਰੈਸਟ ਹਾਊਸ ਵਿਖੇ ਗੁਰੂ ਕਿ੍ਪਾ ਬਲੱਡ ਸੈਂਟਰ ਰੂਪਨਗਰ ਦੀ ਟੀਮ ਵਲੋਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ | ਜਿੱਥੇ ਮੇਲੇ ਵਿਚ ਪਾਉਣ ...

ਪੂਰੀ ਖ਼ਬਰ »

ਮੀਆਂਪੁਰ ਦਾ ਨੌਜਵਾਨ ਪਿਛਲੇ ਦਿਨਾਂ ਤੋਂ ਘਰੋਂ ਲਾਪਤਾ

ਪੁਰਖਾਲੀ, 18 ਅਗਸਤ (ਬੰਟੀ)-ਇੱਥੋਂ ਨੇੜਲੇ ਪਿੰਡ ਮੀਆਂਪੁਰ ਦਾ ਨੌਜਵਾਨ (25) ਪਿਛਲੇ ਕੁੱਝ ਦਿਨਾਂ ਲਾਪਤਾ ਹੈ, ਜਿਸ ਬਾਰੇ ਅਜੇ ਤੱਕ ਕੋਈ ਉੱਘ ਸੁੱਘ ਨਹੀਂ ਨਿਕਲੀ | ਇਸ ਸਬੰਧੀ ਲੜਕੇ ਦੇ ਪਿਤਾ ਪ੍ਰੇਮ ਪਾਲ ਜੋ ਕਿ ਚਾਟ-ਟਿੱਕੀ ਦੀ ਰੇਹੜੀ ਲਗਾਉਣ ਦਾ ਕੰਮ ਕਰਦੇ ਹਨ ਨੇ ...

ਪੂਰੀ ਖ਼ਬਰ »

ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਡੀ. ਸੀ. ਰੂਪਨਗਰ ਨੂੰ ਦਿੱਤਾ ਮੰਗ-ਪੱਤਰ

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-1927 ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਪਾਣੀ ਪੀਣ ਲਈ ਮਹਾੜ ਸੱਤਿਆਗ੍ਰਹਿ ਕੀਤਾ ਤਾਂ ਜੋ ਉਸ ਸਮੇਂ ਅਛੂਤ ਸਮਝੇ ਜਾਂਦੇ ਲੋਕ ਵੀ ਜਨਤਕ ਥਾਵਾਂ 'ਤੇ ਪਾਣੀ ਪੀਣ ਦਾ ਅਧਿਕਾਰ ਹਾਸਲ ਕਰ ਸਕਣ | ਉਸ ਲੜਾਈ ਨੂੰ 95 ਸਾਲ ਬੀਤ ਗਏ | ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਤੋਂ ਝੱਜ ਚੌਕ ਤੱਕ ਸੜਕ ਦੀ ਹਾਲਤ ਸੁਧਾਰਨ ਲਈ ਹਰਜੋਤ ਸਿੰਘ ਬੈਂਸ ਨੇ ਲਿਖਿਆ ਲੋਕ ਨਿਰਮਾਣ ਮੰਤਰੀ ਨੂੰ ਪੱਤਰ

ਰੂਪਨਗਰ/ ਸ੍ਰੀ ਅਨੰਦਪੁਰ ਸਾਹਿਬ/ਕਾਹਨਪੁਰ ਖੂਹੀ, 18 ਅਗਸਤ (ਸ.ਰ., ਪ.ਪ.ਰਾਹੀਂ)-ਖ਼ਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਝੱਜ ਚੌਂਕ ਤੱਕ ਸੜਕ ਦੀ ਹਾਲਤ ਸੁਧਾਰਨ ਲਈ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਲੋਕ ਨਿਰਮਾਣ ਮੰਤਰੀ ...

ਪੂਰੀ ਖ਼ਬਰ »

ਪ੍ਰਕਿਰਤੀ ਦੀ ਅਦੁੱਤੀ ਅਨਮੋਲ ਦੇਣ ਨੂੰ ਸੰਭਾਲਣਾ ਸਾਡਾ ਸਭਨਾਂ ਦਾ ਮੁਢਲਾ ਫ਼ਰਜ਼ ਬਣਦਾ ਹੈ- ਆਚਾਰਿਆ ਸਵਾਮੀ ਚੇਤਨਾ ਨੰਦ ਭੂਰੀਵਾਲੇ

ਨੂਰਪੁਰ ਬੇਦੀ, 18 ਅਗਸਤ (ਵਿੰਦਰ ਪਾਲ ਝਾਂਡੀਆ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਸਰਬ ਸੰਗਤ ਦੇ ਪੂਰਨ ਸਹਿਯੋਗ ਨਾਲ ਹਰ ਸਾਲ ਦੀ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਸੰਬੰਧੀ ਘਨੌਲੀ ਵਿਖੇ ਸਮਾਗਮ

ਘਨੌਲੀ, 18 ਅਗਸਤ (ਜਸਵੀਰ ਸਿੰਘ ਸੈਣੀ)-75ਵੇਂ ਆਜ਼ਾਦੀ ਦਿਹਾੜੇ ਸਬੰਧੀ ਸ਼ਿਵ ਸੈਨਾ ਪੰਜਾਬ ਵਲੋਂ ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਘਨੌਲੀ ਦੀ ਦੇਖਰੇਖ ਵਿਚ ਘਨੌਲੀ ਦੇ ਮੇਨ ਬਾਜ਼ਾਰ 'ਚ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ...

ਪੂਰੀ ਖ਼ਬਰ »

ਧਫੜੀ ਰੋਗ ਅਤੇ ਦੁੱਧ ਦੇ ਭਾਅ ਵਿਚ ਵਾਧੇ ਨੂੰ ਲੈ ਕੇ ਕਿਸਾਨਾਂ ਤੇ ਦੁੱਧ ਉਤਪਾਦਕਾਂ ਨੇ ਕੀਤੀ ਇਕੱਤਰਤਾ

ਮੋਰਿੰਡਾ, 18 ਅਗਸਤ (ਕੰਗ)-ਗਾਵਾਂ ਵਿੱਚ ਫੈਲੇ ਧੱਫੜੀ ਰੋਗ ਅਤੇ ਦੁੱਧ ਦੇ ਭਾਅ ਵਿੱਚ ਵਾਧੇ ਨੂੰ ਲੈ ਕੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਵਲੋਂ ਕਿਰਪਾਲ ਸਿੰਘ ਸਿਆਊਮਾਜਰਾ ਜ਼ਿਲ੍ਹਾ ਪ੍ਰਧਾਨ ਮੋਹਾਲੀ, ਭੁਪਿੰਦਰ ਸਿੰਘ ਜੱਲਾ ਜ਼ਿਲ੍ਹਾ ਪ੍ਰਧਾਨ ਸ੍ਰੀ ਫ਼ਤਿਹਗੜ੍ਹ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਸੁਤੰਤਰਤਾ ਦਿਵਸ ਮੌਕੇ ਜੈਸਮੀਨ ਕੌਰ ਦਾ ਸਟੇਟ ਐਵਾਰਡ ਨਾਲ ਸਨਮਾਨ

ਕਾਹਨਪੁਰ ਖੂਹੀ, 18 ਅਗਸਤ (ਗੁਰਬੀਰ ਸਿੰਘ ਵਾਲੀਆ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਸੁਤੰਤਰਤਾ ਦਿਵਸ ਮੌਕੇ ਕਰਵਾਏ ਸੂਬਾ ਪੱਧਰੀ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ...

ਪੂਰੀ ਖ਼ਬਰ »

ਪੰਚਾਇਤ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਵਲੋਂ ਮੁਹਾਲੀ ਵਿਖੇ ਸੂਬਾ ਪੱਧਰੀ ਧਰਨਾ 23 ਨੂੰ

ਸ੍ਰੀ ਚਮਕੌਰ ਸਾਹਿਬ, 18 ਅਗਸਤ (ਜਗਮੋਹਣ ਸਿੰਘ ਨਾਰੰਗ)-ਪੰਚਾਇਤ ਰਾਜ ਕਰਮਚਾਰੀ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਨਿਰਮਲ ਸਿੰਘ ਲੋਧੀਮਾਜਰਾ ਦੀ ਅਗਵਾਈ ਹੇਠ ਇੱਥੇ ਹੋਈ, ਜਿਸ ਦੀ ਕਾਰਵਾਈ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਪਾਬਲਾ ਖਾਨਪੁਰ ...

ਪੂਰੀ ਖ਼ਬਰ »

ਬੀਕੇਯੂ ਰਾਜੇਵਾਲ ਨੇੇ ਧਰਨੇ ਸੰਬੰਧੀ ਕਿਸਾਨਾਂ ਤੇ ਦੁੱਧ ਉਤਪਾਦਕਾਂ ਨੂੰ ਕੀਤਾ ਲਾਮਬੰਦ

ਮੋਰਿੰਡਾ, 18 ਅਗਸਤ (ਕੰਗ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲਾਂ ਦੀ ਅਗਵਾਈ ਹੇਠ ਮਿਲਕ ਪਲਾਂਟ ਮੋਹਾਲੀ ਅੱਗੇ 22 ਅਗਸਤ ਨੂੰ ਲਗਾਏ ਜਾਣ ਵਾਲੇ ਧਰਨੇ ਸਬੰਧੀ ਮੋਰਿੰਡਾ ਇਲਾਕੇ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਤੇ ਦੁੱਧ ...

ਪੂਰੀ ਖ਼ਬਰ »

ਮਿਹਨਤੀ ਅਧਿਆਪਕ ਵਜੋਂ ਲੈਕਚਰਾਰ ਸੰਜੀਵ ਸੋਨੀ ਦਾ ਸਨਮਾਨ

ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)-75ਵੇਂ ਆਜ਼ਾਦੀ ਅੰਮਿ੍ਤ ਮਹਾਂਉਤਸਵ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ ਵਿਖੇ ਪਿ੍ੰਸੀਪਲ ਵਰਿੰਦਰ ਸ਼ਰਮਾ ਦੀ ਦੇਖ-ਰੇਖ ਹੇਠ ਸਨਮਾਨ ਸਮਾਗਮ ਦੌਰਾਨ ਸਕੂਲ ਦੇ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਸ੍ਰੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਲਈ ਲਗਾਇਆ ਪੈਨਸ਼ਨ ਸੁਵਿਧਾ ਕੈਂਪ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਪੰਜਾਬ ਸਰਕਾਰ ਲੋੜਵੰਦਾਂ ਲੋਕਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਕਾਰਨ 22 ਨੂੰ ਮਿਲਕ ਪਲਾਂਟ ਮੋਹਾਲੀ 'ਚ ਅਣਮਿੱਥੇ ਸਮੇਂ ਲਈ ਧਰਨੇ ਦੀਆਂ ਤਿਆਰੀਆਂ

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਕਿਸਾਨਾਂ ਵਲੋਂ 22 ਅਗਸਤ ਨੂੰ ਮਿਲਕ ਪਲਾਂਟ ਮੋਹਾਲੀ ਅੱਗੇ ਅਣਮਿਥੇ ਸਮੇਂ ਦੇ ਧਰਨੇ ਦੀਆਂ ਤਿਆਰੀਆਂ ਲਈ ਕਿਸਾਨ ਆਗੂ ਪਿੰਡ-ਪਿੰਡ ਘੁੰਮ ਕੇ ਕਿਸਾਨਾਂ ਨੂੰ ਲਾਮਬੰਦ ਕਰ ਰਹੇ ਹਨ | ਅੱਜ ਸੀਹੋਂਮਾਜਰਾ, ਗੋਸਲਾਂ, ਚੱਕਲਾਂ, ਮੁਗ਼ਲ ...

ਪੂਰੀ ਖ਼ਬਰ »

ਜਨਮ ਅਸ਼ਟਮੀ ਮੌਕੇ ਬੰਦ ਰਹਿਣਗੇ ਕਲੀਨਿਕ ਪਰ ਸਨਿਚਰਵਾਰ ਨੂੰ ਮਿਲਣਗੀਆਂ ਸਿਹਤ ਸੇਵਾਵਾਂ

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਮਲਹੋਤਰਾ ਕਾਲੋਨੀ ਨੇੜੇ ਪੀ.ਡਬਲਿਉ.ਡੀ. ਕਾਲੋਨੀ ਵਿਖੇ ਸਥਿਤ ਆਮ ਆਦਮੀ ਕਲੀਨਿਕ ਸਬੰਧੀ ਅਫ਼ਵਾਹਾਂ ਦਾ ਨੋਟਿਸ ਲੈਂਦਿਆਂ ਦੱਸਿਆ ਕਿ ਅੱਜ ਇੱਥੇ 47 ਓ.ਪੀ.ਡੀ ਅਤੇ 10 ਲੈਬ ਟੈੱਸਟ ਕੀਤੇ ਗਏ ਹਨ ...

ਪੂਰੀ ਖ਼ਬਰ »

ਐਸ.ਡੀ.ਐਮ. ਮਨੀਸ਼ਾ ਰਾਣਾ ਨੇ ਸ੍ਰੀ ਅਨੰਦਪੁਰ ਸਾਹਿਬ ਬਲਾਕ ਪੱਧਰੀ ਖੇਡ ਮੇਲੇ ਦੀਆਂ ਤਿਆਰੀਆਂ ਸੰਬੰਧੀ ਕੀਤੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਪੰਜਾਬ ਸਰਕਾਰ ਵਲੋਂ ਹਰੇਕ ਉਮਰ ਵਰਗ ਦੇ ਲੋਕਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨ ਦੇ ਉਦੇਸ਼ ਨਾਲ 29 ਅਗਸਤ ਤੋਂ ਸੂਬੇ ਭਰ ਵਿਚ 'ਪੰਜਾਬ ਖੇਡ ਮੇਲਾ-2022' ਦੇ ਨਾਂ ਹੇਠ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਤੇ ...

ਪੂਰੀ ਖ਼ਬਰ »

ਖ਼ਾਲਸਾ ਮਾਡਲ ਸਕੂਲ ਭੱਲੜੀ ਵਿਖੇ ਮਨਾਇਆ ਆਜ਼ਾਦੀ ਦਿਹਾੜਾ

ਸੁਖਸਾਲ, 18 ਅਗਸਤ (ਧਰਮ ਪਾਲ)-ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਬੰਧਕ ਸੰਤ ਬਾਬਾ ਸੁੱਚਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਭੱਲੜੀ ਵਿਖੇ ਆਜ਼ਾਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

4 ਸਾਲ ਤੋਂ ਧਰਨੇ 'ਤੇ ਬੈਠੇ ਸੇਵਾ-ਮੁਕਤ ਹੋਮ ਗਾਰਡਾਂ ਦੀ ਕੀਤੀ ਡਾਕਟਰੀ ਜਾਂਚ

ਰੂਪਨਗਰ, 18 ਅਗਸਤ (ਸ.ਰਿ.)-ਪਿਛਲੇ ਕਰੀਬ 4 ਸਾਲ ਤੋਂ ਕੌਮੀ ਰਾਜ ਮਾਰਗ ਤੇ ਸੋਲਖੀਆਂ ਟੋਲ ਪਲਾਜ਼ੇ 'ਤੇ ਧਰਨਾ ਲਾਈ ਬੈਠੇ ਪੰਜਾਬ ਦੇ ਸੇਵਾ ਮੁਕਤ ਹੋਮਗਾਰਡਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਕੁੱਝ ਨੂੰ ਸਰਕਾਰੀ ਹਸਪਤਾਲ ਭੇਜਿਆ ਗਿਆ | ਇਹ ਹੋਮਗਾਰਡ ਪੈਨਸ਼ਨਾਂ ਅਤੇ ...

ਪੂਰੀ ਖ਼ਬਰ »

ਨਗਰ ਕੌਂਸਲ ਕਾਰਜ ਸਾਧਕ ਅਫ਼ਸਰ ਦੀ ਸ਼ਿਕਾਇਤ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਸੈਣੀ, ਨਿੱਕੂਵਾਲ)-ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਅਤੇ ਐਸ.ਡੀ.ਐਮ. ਦੇ ਵਿਚਕਾਰ ਚੱਲ ਰਹੀ ਖਿੱਚੋਤਾਣ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਦੇਰ ਰਾਤ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਭੁਪਿੰਦਰ ਸਿੰਘ ਨੇ ਸਥਾਨਕ ਪੁਲਿਸ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX