ਤਾਜਾ ਖ਼ਬਰਾਂ


ਸਦਨ ਦੀ ਕਾਰਵਾਈ 29 ਸਤੰਬਰ ਤਕ ਮੁਲਤਵੀ
. . .  18 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਭਰੋਸਗੀ ਮਤੇ 'ਤੇ ਚਰਚਾ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ 29 ਸਤੰਬਰ ਤੱਕ ਮੁਲਤਵੀ ਹੋ ਗਈ...
ਭਰੋਸਗੀ ਮਤੇ 'ਤੇ ਵਿਧਾਨ ਸਭਾ 'ਚ ਚਰਚਾ ਜਾਰੀ
. . .  22 minutes ago
ਚੰਡੀਗੜ੍ਹ, 27 ਸਤੰਬਰ - ਮੁੱਖ ਤਰੀ ਭਗਵੰਤ ਮਾਨ ਵਲੋਂ ਪੇਸ਼ ਕੀਤੇ ਭਰੋਸਗੀ ਮਤੇ 'ਤੇ ਵਿਧਾਨ ਸਭਾ 'ਚ ਚਰਚਾ ਜਾਰੀ...
ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ ਕੱਲ੍ਹ ਤੋਂ ਚੱਲ ਰਿਹਾ ਧਰਨਾ ਐਸ.ਪੀ ਬਰਨਾਲਾ ਵਲੋਂ ਭਰੋਸਾ ਦੁਆਏ ਜਾਣ ਤੋਂ ਬਾਅਦ ਸਮਾਪਤ
. . .  24 minutes ago
ਮਹਿਲ ਕਲਾਂ,27 ਸਤੰਬਰ (ਅਵਤਾਰ ਸਿੰਘ ਅਣਖੀ) -ਪਿੰਡ ਸਹਿਜੜਾ (ਬਰਨਾਲਾ) ਦੇ ਇਕ ਗਰੀਬ ਦਲਿਤ ਪਰਿਵਾਰ ਨਾਲ ਸਬੰਧਤ 15 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਉਰਫ ਸੰਨੀ ਪੁੱਤਰ ਗੁਰਮੀਤ ਸਿੰਘ ਜੋ ਬੀਤੀ 9 ਸਤੰਬਰ ਤੋਂ ਭੇਤਭਰੀ ਹਾਲਤ 'ਚ ਲਾਪਤਾ ਹੈ। ਕਰੀਬ 20 ਦਿਨਾਂ...
ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ 'ਤੇ ਅਸ਼ੋਕ ਗਹਿਲੋਤ ਨੂੰ ਨਹੀਂ ਰਹਿਣਾ ਚਾਹੀਦਾ ਮੁੱਖ ਮੰਤਰੀ - ਸਚਿਨ ਪਾਈਲਟ
. . .  37 minutes ago
ਜੈਪੁਰ, 27 ਸਤੰਬਰ - ਸੂਤਰਾਂ ਅਨੁਸਾਰ ਕਾਂਗਰਸੀ ਵਿਧਾਇਕ ਸਚਿਨ ਪਾਇਲਟ ਨੇ ਕਾਂਗਰਸ ਹਾਈਕਮਾਂਡ ਨੂੰ ਕਿਹਾ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਜੇਕਰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦਾ ਫ਼ੈਸਲਾ ਕਰਦੇ ਹਨ ਤਾਂ ਉਨ੍ਹਾਂ...
ਭਾਜਪਾ ਵਲੋਂ ਸਾਡੇ ਵਿਧਾਇਕ ਖ਼ਰੀਦਣ ਦੀ ਕੋਸ਼ਿਸ਼ - ਭਗਵੰਤ ਮਾਨ
. . .  48 minutes ago
ਚੰਡੀਗੜ੍ਹ, 27 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ 'ਚ ਕਿਹਾ ਕਿ ਭਾਜਪਾ ਵਲੋਂ ਸਾਡੇ ਵਿਧਾਇਕ ਖ਼ਰੀਦਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਾਡੇ ਵਿਧਾਇਕ ਮੰਡੀ 'ਚ ਨਹੀਂ ਜੋ ਖ਼ਰੀਦ...
ਪੰਜਾਬ ਦੇ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਹੋ ਚੁੱਕਾ ਹੈ ਸ਼ੁਰੂ - ਸਿਸੋਦੀਆ
. . .  34 minutes ago
ਨਵੀਂ ਦਿੱਲੀ, 27 ਸਤੰਬਰ - ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।ਪੰਜਾਬ ਦੇ ਲੋਕਾਂ ਨੇ ਜੋ ਸੁਪਨਾ ਦੇਖ ਕੇ ਭਗਵੰਤ ਮਾਨ ਦੀ ਸਰਕਾਰ ਚੁਣੀ ਸੀ, ਉਹ 6 ਮਹੀਨਿਆਂ 'ਚ ਹੀ ਸੱਚ ਹੁੰਦਾ...
ਸਦਨ ਦੀ ਕਾਰਵਾਈ ਨਾ ਚੱਲਣ ਦੇਣ ਲਈ ਮੁੱਖ ਮੰਤਰੀ ਵਲੋਂ ਵਿਰੋਧੀ ਧਿਰ ਨੂੰ ਫਿਟਕਾਰ
. . .  about 1 hour ago
ਚੰਡੀਗੜ੍ਹ, 27 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਦੀ ਕਾਰਵਾਈ ਵਿਚ ਵਾਰ-ਵਾਰ ਵਿਗਨ ਪਾਉਣ ਲਈ ਵਿਰੋਧੀ ਧਿਰ ਨੂੰ ਫਿਟਕਾਰ ਲਗਾਈ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਰੋਸਗੀ ਮਤਾ ਪੇਸ਼
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) ਵਿਧਾਨ ਸਭਾ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਰੋਸਗੀ ਮਤਾ ਪੇਸ਼ ਕੀਤਾ...
ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  about 1 hour ago
ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਚੇਅਰਮੈਨ ਦੀ ਕੁਰਸੀ 'ਤੇ ਕਰਵਾਇਆ ਬਿਰਾਜਮਾਨ
. . .  about 1 hour ago
ਚੰਡੀਗੜ੍ਹ, 27 ਸਤੰਬਰ (ਅਜਾਇਬ ਸਿੰਘ ਔਜ਼ਲਾ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਵਲੋਂ ਅੱਜ ਚੰਡੀਗੜ੍ਹ ਵਿਖੇ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਚੇਅਰਮੈਨ ਦੀ ਕੁਰਸੀ ਤੇ ਬਿਰਾਜਮਾਨ ਕਰਵਾਇਆ ਗਿਆ। ਸ਼ੇਰਗਿੱਲ...
ਸਦਨ ਦੀ ਕਾਰਵਾਈ 15 ਮਿੰਟ ਲਈ ਫਿਰ ਮੁਲਤਵੀ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਰੌਲੇ ਰੱਪੇ ਤੋਂ ਬਾਅਦ ਸਦਨ ਦੀ ਕਾਰਵਾਈ ਫਿਰ ਤੋਂ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ...।
ਸਪੀਕਰ ਵਲੋਂ ਨੇਮ ਕਰਨ ਦੇ ਬਾਵਜੂਦ ਸੀਟਾਂ 'ਤੇ ਬੈਠੇ ਕਾਂਗਰਸ ਵਿਧਾਇਕ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਪੀਕਰ ਵਲੋਂ ਨੇਮ ਕਰਨ ਦੇ ਬਾਵਜੂਦ ਕਾਂਗਰਸ ਵਿਧਾਇਕ ਸੀਟਾਂ 'ਤੇ ਬੈਠ ਗਏ। ਮਾਰਸ਼ਲ ਕਾਂਗਰਸ ਵਿਧਾਇਕਾਂ ਨੂੰ ਬਾਹਰ ਲਿਜਾਣ ਲਈ ਕੋਸ਼ਿਸ਼ ਕਰ ਰਹੇ ਹਨ ਜਦਕਿ 'ਆਪ' ਵਿਧਾਇਕ ਕਾਂਗਰਸ ਵਿਧਾਇਕਾਂ ਖ਼ਿਲਾਫ਼...
ਰੌਲੇ ਰੱਪੇ ਦੌਰਾਨ ਸਦਨ ਦੀ ਕਾਰਵਾਈ 10 ਮਿੰਟ ਲਈ ਫਿਰ ਤੋਂ ਕੀਤੀ ਗਈ ਮੁਲਤਵੀ
. . .  about 1 hour ago
ਸਪੀਕਰ ਨੇ ਰੌਲੇ ਰੱਪੇ ਮਗਰੋਂ ਕਾਂਗਰਸ ਦੇ ਵਿਧਾਇਕਾਂ ਨੂੰ ਕੀਤਾ ਨੇਮ, ਮਾਰਸ਼ਲਾਂ ਨੂੰ ਦਿੱਤੇ ਆਦੇਸ਼
. . .  about 1 hour ago
ਕਾਂਗਰਸੀ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਹੇਠਾਂ ਆ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ
. . .  about 1 hour ago
ਭਰੋਸਗੀ ਮਤਾ ਲਿਆਉਣ ਦਾ ਪ੍ਰੋਗਰਾਮ ਮਿੱਥ ਕੇ ਪੰਜਾਬ ਸਰਕਾਰ ਨੇ ਸੰਵਿਧਾਨਕ ਮੁਖੀ ਰਾਜਪਾਲ ਨੂੰ ਕੀਤਾ ਚੈਲੰਜ - ਪ੍ਰਤਾਪ ਸਿੰਘ ਬਾਜਵਾ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਨ੍ਹਾ ਕਰਨ ਦੇ ਬਾਵਜੂਦ ਸਦਨ 'ਚ ਭਰੋਸਗੀ ਮਤਾ ਲਿਆਉਣ ਦਾ ਪ੍ਰੋਗਰਾਮ ਮਿੱਥ ਕੇ ਸੰਵਿਧਾਨਕ ਮੁਖੀ ਰਾਜਪਾਲ...
ਰਾਜਪਾਲ ਅਤੇ ਪੰਜਾਬ ਸਰਕਾਰ ਵਿਚਾਲੇ ਫਿਰ ਤੋਂ ਪੇਚਾ ਪੈਣ ਦੇ ਆਸਾਰ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਭਰੋਸਗੀ ਮਤੇ ਨੂੰ ਲੈ ਕੇ ਰਾਜਪਾਲ ਵਲੋਂ ਪੰਜਾਬ ਸਰਕਾਰ ਦੁਆਰਾ ਸੱਦਿਆ ਇਜਲਾਸ ਪਿਛਲੇ ਦਿਨੀਂ ਰੱਦ ਕਰ ਦਿੱਤਾ ਗਿਆ ਸੀ। ਪਰ ਸਰਕਾਰ ਵਲੋਂ ਦੁਬਾਰਾ...
ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  about 1 hour ago
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ)- ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਨ੍ਹਾਂ ਗੁਰਬਾਣੀ ਦਾ ਪਵਿੱਤਰ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ...
ਭਾਜਪਾ ਵਲੋਂ ਸੈਕਟਰ 37 'ਚ ਜਨਤਾ ਦੀ ਵਿਧਾਨ ਸਭਾ
. . .  about 2 hours ago
ਚੰਡੀਗੜ੍ਹ, 27 ਸਤੰਬਰ (ਮਨਜੋਤ) - ਸਦਨ 'ਚੋਂ ਵਾਕਆਊਟ ਤੋਂ ਬਾਅਦ ਭਾਜਪਾ ਵਲੋਂ ਸੈਕਟਰ 37 'ਚ ਜਨਤਾ ਦੀ ਵਿਧਾਨ ਸਭਾ ਸ਼ੁਰੂ ਕਰ ਦਿੱਤੀ ਗਈ...
ਭਾਰੀ ਰੌਲੇ ਰੱਪੇ ਕਾਰਨ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
. . .  about 2 hours ago
ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਦਿਹਾਂਤ
. . .  53 minutes ago
ਸ਼ਹਿਣਾ, 27 ਸਤੰਬਰ (ਸੁਰੇਸ਼ ਗੋਗੀ) - ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਡੀ.ਐਮ.ਸੀ. ਲੁਧਿਆਣਾ ਵਿਖੇ ਜੇਰੇ ਇਲਾਜ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂਂ ਦਰਸ਼ਨ ਸਿੰਘ...
ਭਾਜਪਾ ਵਿਧਾਇਕਾਂ ਵਲੋਂ ਸਦਨ ਚੋਂ ਵਾਕਆਊਟ
. . .  about 2 hours ago
ਚੰਡੀਗੜ੍ਹ, 27 ਸਤੰਬਰ - ਵਿਧਾਨ ਸਭਾ ਇਜਲਾਸ ਦੌਰਾਨ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਨਾ ਸੱਦਣ ਦਾ ਵਿਰੋਧ ਕਰਨ ਦੌਰਾਨ ਭਾਜਪਾ ਵਿਧਾਇਕਾਂ ਵਲੋਂ ਸਦਨ 'ਚ ਰੌਲਾ ਰੱਪਾ ਪਾਇਆ ਗਿਆ। ਇਸ ਦੌਰਾਨ ਭਾਜਪਾ ਵਿਧਾਇਕਾਂ ਨੇ ਸਦਨ ਵਿਚੋਂ...
ਚਾਰ ਦਿਨ ਚੱਲੇਗਾ ਵਿਧਾਨ ਸਭਾ ਇਜਲਾਸ
. . .  about 2 hours ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) ਪੰਜਾਬ ਵਿਧਾਨ ਸਭਾ ਦਾ ਇਜਲਾਸ ਚਾਰ ਦਿਨ ਚੱਲੇਗਾ। ਆਖ਼ਰੀ ਦਿਨ ਸੋਮਵਾਰ ਅਣਮਿੱਥੇ ਸਮੇਂ ਲਈ ਇਜਲਾਸ ਉਠਾਇਆ...
ਵਿਧਾਨ ਸਭਾ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  about 2 hours ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋ ਗਈ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਫ਼ਿਰਕੂਪੁਣੇ ਦਾ ਲੰਮੇ ਸਮੇਂ ਤੱਕ ਕਾਇਮ ਰਹਿਣਾ ਮੌਤ ਦੇ ਘੇਰੇ ਵਿਚ ਰਹਿਣ ਦੇ ਸਮਾਨ ਹੈ। ਫਰਾਂਸਿਸੋ ਚੇਫਰ

ਬਠਿੰਡਾ

28 ਮੋਟਰਸਾਈਕਲ ਤੇ 5 ਐਕਟਿਵਾ ਸਕੂਟਰੀਆਂ ਸਮੇਤ 2 ਗਿ੍ਫ਼ਤਾਰ

ਬਠਿੰਡਾ, 18 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਪੁਲਿਸ ਦੇ ਸੀ. ਆਈ. ਏ. ਸਟਾਫ਼-1 ਦੀ ਟੀਮ ਨੇ ਬਠਿੰਡਾ ਸ਼ਹਿਰ 'ਚੋਂ ਮੋਟਰਸਾਈਕਲ/ਸਕੂਟਰੀਆਂ ਚੋਰੀ ਕਰਨ ਵਾਲੇ ਅਜਿਹੇ ਦੋ ਜਣਿਆਂ ਨੂੰ ਗਿ੍ਫ਼ਤਾਰ ਕੀਤਾ, ਜੋ ਹਫ਼ਤੇ 'ਚ ਸਿਰਫ਼ 3 ਦਿਨ ਸੋਮਵਾਰ, ਬੁੱਧਵਾਰ ਤੇ ਵੀਰਵਾਰ ਨੂੰ ਹੀ ਚੋਰੀਆਂ ਕਰਦੇ ਸਨ ਤੇ ਮੰਗਲਵਾਰ, ਵੀਰਵਾਰ ਤੇ ਸਨਿੱਚਰਵਾਰ ਨੂੰ ਅਸ਼ੁੱਭ ਮੰਨਦੇ ਹਨ | ਐਤਵਾਰ ਦੀ ਗਜ਼ਟਿਡ ਛੁੱਟੀ ਰੱਖਦੇ ਸੀ | ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਦੇ 28 ਮੋਟਰਸਾਈਕਲ ਤੇ 5 ਐਕਟਿਵਾ ਸਕੂਟਰੀਆਂ (ਕੁਲ 33 ਵਾਹਨ) ਬਰਾਮਦ ਕੀਤੀਆਂ ਹਨ | ਇਕ ਚੋਰ ਨੂੰ ਨਾਬਾਲਗ ਹੋਣ ਕਰਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ, ਜਦ ਕਿ ਦੂਜੇ ਨੂੰ ਅਦਾਲਤ 'ਚ ਪੇਸ਼ ਕਰਕੇ ਹੋਰ ਪੁੱਛਗਿੱਛ ਕਰਨ ਲਈ ਉਸ ਦਾ ਇਕ ਦਿਨਾਂ ਪੁਲਿਸ ਰਿਮਾਂਡ ਲਿਆ ਹੈ | ਅੱਜ ਇਥੇ ਸੀ. ਆਈ. ਏ. ਸਟਾਫ਼-1 ਦੇ ਇੰਚਾਰਜ ਤਰਜਿੰਦਰ ਸਿੰਘ ਐਸ. ਆਈ. ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਰਿੰਦਰ ਸਿੰਘ ਸੀ. ਆਈ. ਏ. ਸਟਾਫ਼-1, ਬਠਿੰਡਾ ਸਮੇਤ ਪੁਲਿਸ ਪਾਰਟੀ ਕੱਚਾ ਧੋਬੀਆਣਾ ਚੌਕ, ਬਠਿੰਡਾ ਮੌਜੂਦ ਸੀ ਤਾਂ ਮੁਖ਼ਬਰੀ ਹੋਈ ਕਿ ਅਵਤਾਰ ਸਿੰਘ ਤਾਰੀ, ਬੌਬੀ ਸਿੰਘ ਵਾਸੀ ਕੁਤਵਗੜ੍ਹ ਭਾਟਾ, ਜ਼ਿਲ੍ਹਾ ਫ਼ਿਰੋਜ਼ਪੁਰ, ਜੋ ਕਿ ਬਠਿੰਡਾ ਸ਼ਹਿਰ ਤੇ ਆਸ-ਪਾਸੇ ਦੇ ਇਲਾਕਿਆਂ 'ਚੋਂ ਐਕਟੀਵਾ ਤੇ ਮੋਟਰਸਾਈਕਲ ਚੋਰੀ ਕਰਦੇ ਹਨ ਅਤੇ ਚੋਰੀ ਕੀਤੇ ਵਾਹਨ ਆਪਣੀ ਵਰਤੋ ਲਈ ਰੱਖਦੇ ਹਨ ਅਤੇ ਬਾਕੀ ਚੋਰੀ ਕੀਤੇ ਵਾਹਵ ਕੁਲਦੀਪ ਸਿੰਘ ਕੀਪੀ ਵਾਸੀ ਨੇੜੇ ਦਾਣਾ ਮੰਡੀ ਜੀਵਾ ਅਰਾਈ ਤੇ ਅਮਰਾ ਸਿੰਘ ਵਾਸੀ ਚੱਕ ਕਾਠਗੜ੍ਹ (ਦਰੋਗਾ), ਜ਼ਿਲ੍ਹਾ ਫ਼ਿਰੋਜ਼ਪੁਰ ਰਾਹੀਂ ਅੱਗੇ ਵੇਚਦੇ ਹਨ | ਇਸ ਦੌਰਾਨ ਪੁਲਿਸ ਨੇ ਸਥਾਨਕ ਮਾਡਲ ਟਾਊਨ, ਫੇਸ-3 'ਚ ਚੋਰੀ ਦੀ ਐਕਟਿਵਾ 'ਤੇ ਘੁੰਮਦੇ ਅਵਤਾਰ ਸਿੰਘ ਤਾਰੀ ਤੇ ਬੌਬੀ ਸਿੰਘ ਨੂੰ ਗਿ੍ਫ਼ਤਾਰ ਕੀਤਾ ਅਤੇ ਥਾਣਾ ਸਿਵਲ ਲਾਈਨ ਵਿਚ ਉਕਤਾਂ 'ਤੇ ਮੁਕੱਦਮਾ ਦਰਜ ਕਰਨ ਉਪਰੰਤ ਅਵਤਾਰ ਸਿੰਘ ਤਾਰੀ ਦੀ ਨਿਸ਼ਾਨਦੇਹੀ 'ਤੇ ਉਸ ਵਲੋਂ ਮਾਨਸਾ ਰੋਡ ਸਥਿਤ ਜੱਸੀ ਚੌਕ 'ਚ ਕਿਰਾਏ 'ਤੇ ਲਏ ਇਕ ਨੌਹਰੇ 'ਚੋਂ 28 ਮੋਟਰਸਾਈਕਲ ਤੇ 4 ਐਕਟਿਵਾ ਸਕੂਟਰੀਆਂ ਕੁਲ 33 ਵਾਹਨ ਬਰਾਮਦ ਕੀਤੇ ਹਨ | ਬੌਬੀ ਸਿੰਘ ਨੂੰ ਨਾਬਾਲਗ ਹੋਣ ਕਰਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਪੁੱਛਗਿੱਛ ਦੌਰਾਨ ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਇਹ ਮੋਟਰਸਾਈਕਲ ਤੇ ਐਕਟਿਵਾ ਉਨ੍ਹਾਂ ਨੇ ਬਠਿੰਡਾ ਸ਼ਹਿਰ 'ਚੋਂ ਚੋਰੀ ਕੀਤੇ ਹਨ ਅਤੇ ਕੁਲਦੀਪ ਸਿੰਘ ਕੀਪੀ ਤੇ ਅਮਰਾ ਸਿੰਘ ਰਾਹੀਂ ਅੱਗੇ ਵੇਚ ਦਿੰਦੇ ਸੀ | ਅਵਤਾਰ ਸਿੰਘ ਤਾਰੀ ਮੁਤਾਬਿਕ ਕਰੀਬ ਡੇਢ ਮਹੀਨਾ ਪਹਿਲਾ ਥਾਣਾ ਕੋਤਵਾਲੀ ਵਿਚ ਪਰਚਾ ਦਰਜ ਹੋਣ ਕਰਕੇ ਪੁਲਿਸ ਪਾਰਟੀ ਨੇ ਫ਼ਾਜ਼ਿਲਕਾ ਏਰੀਆ 'ਚ ਇਸ ਦੀ ਗਿ੍ਫ਼ਤਾਰੀ ਸੰਬੰਧੀ ਛਾਪੇਮਾਰੀ ਕੀਤੀ ਸੀ, ਜਿਸ ਕਰਕੇ ਅਵਤਾਰ ਸਿੰਘ ਤਾਰੀ ਵਲੋਂ ਵੇਚੇ ਚੋਰੀ ਦੇ ਮੋਟਰਸਾਈਕਲਾਂ ਨੂੰ ਲੋਕ ਉਸ ਨੂੰ ਵਾਪਸ ਕਰ ਗਏ ਸਨ ਕਿਉਂਕਿ ਅਵਤਾਰ ਸਿੰਘ ਤਾਰੀ ਲੋਕਾਂ ਨੂੰ ਇਹ ਮੋਟਰਸਾਈਕਲ ਫਾਈਨਾਂਸ ਦੇ ਦੱਸ ਕੇ ਵੇਚਦਾ ਸੀ | ਜਿਸ ਤੋਂ ਬਾਅਦ ਇਸ ਨੇ ਜੱਸੀ ਚੌਕ ਵਾਲੇ ਨੌਹਰੇ 'ਚ ਮੋਟਰਸਾਈਕਲ ਤੇ ਐਕਟਿਵਾ ਖੜ੍ਹੀਆਂ ਕਰ ਦਿੱਤੀਆਂ ਸਨ ਤਾਂ ਜੋ ਬਠਿੰਡਾ ਤੇ ਆਸ-ਪਾਸ ਦੇ ਪਿੰਡਾਂ 'ਚ ਗਾਹਕ ਲੱਭ ਕੇ ਇਨ੍ਹਾਂ ਨੂੰ ਵੇਚਿਆ ਜਾ ਸਕੇ | ਬੌਬੀ ਸਿੰਘ, ਅਵਤਾਰ ਸਿੰਘ ਵਲੋਂ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਚਲਾ ਕੇ ਟਿਕਾਣੇ 'ਤੇ ਪਹੁੰਚਾਉਂਦਾ ਸੀ | ਐਸ. ਆਈ. ਤਰਜਿੰਦਰ ਸਿੰਘ ਨੇ ਦੱਸਿਆ ਕਿ ਫ਼ਾਜ਼ਿਲਕਾ, ਫ਼ਿਰੋਜ਼ਪੁਰ ਤੇ ਬਠਿੰਡਾ ਜ਼ਿਲਿ੍ਹਆਂ 'ਚ ਅਵਤਾਰ ਸਿੰਘ ਤਾਰੀ ਖ਼ਿਲਾਫ਼ 13 ਮੁਕੱਦਮੇ ਦਰਜ ਹਨ | ਇਨ੍ਹਾਂ ਨੇ ਕਾਲੇ ਰੰਗ ਦੇ 13 ਸਪਲੈਂਡਰ ਪਲੱਸ, 6 ਹੀਰੋ ਐਚਐਫ਼-ਡੀਲਕਸ ਤੇ ਇਕ ਡਿਸਕਵਰ ਮੋਟਰਸਾਈਕਲ ਤੇ 5 ਸਕੂਟਰੀਆਂ ਚੋਰੀ ਕੀਤੀਆਂ ਹਨ | ਉਨ੍ਹਾਂ ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਜਲਦੀ ਗਿ੍ਫ਼ਤਾਰ ਕਰਨ ਦੀ ਗੱਲ ਕਹੀ ਹੈ |

'ਲੰਪੀ ਸਕਿਨ' ਕਾਰਨ ਵੱਜੀ ਆਰਥਿਕ ਸੱਟ ਨੇ ਕੱਖੋਂ ਹੌਲੇ ਕੀਤੇ ਪਸ਼ੂ-ਪਾਲਕ

ਤਲਵੰਡੀ ਸਾਬੋ, 18 ਅਗਸਤ (ਰਣਜੀਤ ਸਿੰਘ ਰਾਜੂ)-ਸਮੁੱਚੇ ਪੰਜਾਬ ਵਾਂਗ ਉਕਤ ਖ਼ਿੱਤੇ 'ਚ ਵੀ ਗਾਵਾਂ ਆਦਿ ਦੁਧਾਰੂ ਪਸ਼ੂਆਂ ਨੂੰ ਪਈ 'ਲੰਪੀ ਸਕਿਨ' ਬਿਮਾਰੀ ਦੌਰਾਨ ਪਸ਼ੂਆਂ ਦੇ ਇਲਾਜ ਕਾਰਨ ਤੇ ਵੱਡੀ ਗਿਣਤੀ ਪਸ਼ੂਆਂ ਦੀ ਮੌਤ ਕਾਰਨ ਵੱਜੀ ਆਰਥਿਕ ਸੱਟ ਨੇ ਪਸ਼ੂ ਪਾਲਕਾਂ ਨੂੰ ...

ਪੂਰੀ ਖ਼ਬਰ »

ਕੰਟਰੈਕਟਰ ਵਰਕਰਜ਼ ਯੂਨੀਅਨ (ਏਟਕ) ਥਰਮਲ ਲਹਿਰਾ ਵਲੋਂ ਅਰਥੀ ਸਾੜ ਮੁਜ਼ਾਹਰਾ

ਲਹਿਰਾ ਮੁਹੱਬਤ, 18 ਅਗਸਤ (ਭੀਮ ਸੈਨ ਹਦਵਾਰੀਆ)-ਜੀ. ਐਚ. ਟੀ. ਪੀ. ਕੰਟਰੈਕਟਰ ਵਰਕਰਜ਼ ਯੂਨੀਅਨ ਏਟਕ (ਰਜਿ:08) ਲਹਿਰਾ ਮੁਹੱਬਤ ਦੇ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਹੇਠ ਡੀਸੀ/ਮਿਨੀਮਮ ਵੇਜਿਜ਼ ਰੇਟ ਸਤੰਬਰ 2020 ਤੋਂ ਰੋਕੇ ਹੋਏ ਉਜਰਤ 'ਚ ਵਾਧੇ ਨੂੰ ਲਾਗੂ ਕਰਵਾਉਣ ਲਈ ਥਰਮਲ ...

ਪੂਰੀ ਖ਼ਬਰ »

ਟਿਕਟ ਦੇ ਝਗੜੇ ਨੂੰ ਲੈ ਕੇ ਪਾੜਿ੍ਹਆਂ ਵਲੋਂ ਪੀ. ਆਰ. ਟੀ. ਸੀ. ਕੰਡਕਟਰ ਦੀ ਕੁੱਟਮਾਰ

ਕੋਟਫੱਤਾ, 18 ਅਗਸਤ (ਰਣਜੀਤ ਸਿੰਘ ਬੁੱਟਰ)-ਬਠਿੰਡਾ ਤੋਂ ਮਾਨਸਾ ਜਾ ਰਹੀ ਪੀ. ਆਰ. ਟੀ. ਸੀ. ਬੱਸ 'ਚ ਬਠਿੰਡਾ ਤੋਂ ਮੌੜ ਦੇ ਲਈ ਸਵਾਰ ਹੋਏ 5-6 ਵਿਦਿਆਰਥੀਆਂ ਦਾ ਟਿਕਟ ਨੂੰ ਲੈ ਕੇ ਬਠਿੰਡਾ ਡੀਪੂ ਦੀ ਬੱਸ ਨੰਬਰ ਪੀ.ਬੀ 11 ਸੀਐਫ 9789 ਦੇ ਕੰਡਕਟਰ ਗੁਰਮੀਤ ਸਿੰਘ ਪੁੱਤਰ ਹਰਨੇਕ ...

ਪੂਰੀ ਖ਼ਬਰ »

ਨਿਰਦਈ ਮਾਪਿਆਂ ਵਲੋਂ ਨਵ ਜਨਮੇ ਬੱਚੇ ਨੂੰ ਨਹਿਰ 'ਚ ਸੁੱਟਿਆ

ਬਠਿੰਡਾ, 18 ਅਗਸਤ (ਅਵਤਾਰ ਸਿੰਘ)-ਬਠਿੰਡਾ ਦੀ ਰਿੰਗ ਰੋਡ ਨਜ਼ਦੀਕ ਸਰਹਿੰਦ ਨਹਿਰ 'ਚ ਇਕ ਨਵਜਨਮੇ ਬੱਚੇ ਦੀ ਲਾਸ਼ ਤੈਰਦੀ ਹੋਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਇਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗਿੱਲ ਮੌਕੇ 'ਤੇ ਐਂਬੂਲੈਸ ਸਮੇਤ ਪਹੁੰਚੇ ਅਤੇ ...

ਪੂਰੀ ਖ਼ਬਰ »

ਬਠਿੰਡਾ 'ਚ ਰਿਸ਼ਵਤ ਲੈਂਦੇ ਹੌਲਦਾਰ ਦੀ ਵੀਡੀਓ ਵਾਇਰਲ, ਐਸ. ਐਸ. ਪੀ. ਨੇ ਕੀਤਾ ਮੁਅੱਤਲ

ਬਠਿੰਡਾ, 18 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਪੁਲਿਸ ਦੇ ਹੌਲਦਾਰ ਵਿਨੋਦ ਕੁਮਾਰ ਦੀ ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਣ ਬਾਅਦ ਉਸ ਨੂੰ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ ਵਲੋਂ ਮੁਅੱਤਲ ਕਰ ਦਿੱਤਾ ਗਿਆ ਜਦ ਕਿ ਮੁਅੱਤਲੀ ਦੇ ਕੁਝ ਘੰਟਿਆਂ ਬਾਅਦ ਹੀ ...

ਪੂਰੀ ਖ਼ਬਰ »

-ਮਾਮਲਾ ਬੰਦ ਕੀਤੇ ਸਟੋਰ ਨੂੰ ਮੁੜ ਚਾਲੂ ਕਰਨ ਦਾ-

ਬੈੱਸਟ ਪ੍ਰਾਈਸ ਸਟੋਰ 'ਚੋਂ ਨਕਦੀ ਤੇ ਸਾਮਾਨ ਚੁੱਕਣ ਆਏ ਕੰਪਨੀ ਅਧਿਕਾਰੀਆਂ ਦਾ ਘਿਰਾਓ

ਭੁੱਚੋ ਮੰਡੀ, 18 ਅਗਸਤ (ਬਿੱਕਰ ਸਿੰਘ ਸਿੱਧੂ)-ਕਾਰਪੋਰੇਟ ਘਰਾਣੇ ਦੇ ਮਲਟੀ ਸਟੋਰ ਨੂੰ ਬੰਦ ਕਰਕੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕਰਨ ਖ਼ਿਲਾਫ਼ ਸੰਘਰਸ਼ ਕਰ ਰਹੇ ਬੈਸਟ ਪ੍ਰਾਈਸ ਦੇ ਕੁਝ ਮੁਲਾਜ਼ਮਾਂ ਨੂੰ ਅੱਜ ਜਦ ਪਤਾ ਲੱਗਾ ਕਿ ਕੰਪਨੀ ਦੇ ਕੁਝ ਅਧਿਕਾਰੀ ਸਟੋਰ ਵਿਚ ...

ਪੂਰੀ ਖ਼ਬਰ »

ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਲੈ ਕੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਲਗਾਇਆ ਧਰਨਾ

ਭੁੱਚੋ ਮੰਡੀ, 18 ਅਗਸਤ (ਬਿੱਕਰ ਸਿੰਘ ਸਿੱਧੂ)-ਮੰਡੀ ਅੰਦਰ ਪਿਛਲੇ ਕੁਝ ਮਹੀਨਿਆਂ ਤੋਂ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਵਿਚ ਹੋ ਰਹੇ ਵਾਧੇ ਤੋਂ ਪ੍ਰੇਸ਼ਾਨ ਮੰਡੀ ਵਾਸੀਆਂ ਵਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਬਾਜ਼ਾਰ 'ਚ ਰੋਸ ਮਾਰਚ ਕਰਨ ਤੋਂ ਬਾਅਦ ਮੁੱਖ ...

ਪੂਰੀ ਖ਼ਬਰ »

ਚਿੱਟੇ ਦੀ ਵਰਤੋਂ ਨੂੰ ਰੋਕਣ ਤੋਂ ਭੜਕੇ ਲੋਕਾਂ ਨੇ ਜਬਰੀ ਘਰੇ ਆ ਕੇ ਹੱਥਾਂ ਤੋਂ ਅਪਾਹਜ ਵਿਅਕਤੀ 'ਤੇ ਕੀਤਾ ਹਮਲਾ, 2 ਜ਼ਖ਼ਮੀ

ਸੀਂਗੋ ਮੰਡੀ, 18 ਅਗਸਤ (ਲੱਕਵਿੰਦਰ ਸ਼ਰਮਾ)-ਪਿੰਡ ਲਹਿਰੀ 'ਚ ਨਸ਼ੇ ਦੀ ਵਰਤੋਂ ਰੋਕਣ ਤੋਂ ਭੜਕੀ ਧਿਰ ਨੇ ਦੂਜੀ ਧਿਰ ਦੇ ਹੱਥਾਂ ਤੋਂ ਅਪਾਹਜ ਵਿਅਕਤੀ ਦੇ ਘਰੇ ਜਾ ਕੇ ਪਿਉ-ਪੁੱਤ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਤਲਵੰਡੀ ਸਾਬੋ ਦੇ ਹਸਪਤਾਲ 'ਚ ਦਾਖਲ ਕਰਵਾਇਆ | ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਧੁੰਨੀ ਕੇ ਸਕਿੱਟ ਮੁਕਾਬਲੇ 'ਚ ਅੱਵਲ

ਬਠਿੰਡਾ, 18 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਲਾਕ ਪ੍ਇਮਰੀ ਅਫ਼ਸਰ ਸੰਗਤ ਲਖਵਿੰਦਰ ਸਿੰਘ ਦੀ ਅਗਵਾਈ ਹੇਠ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਦੋ ਦਿਨਾਂ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ, ਜਿਸ 'ਚ ਸਰਕਾਰੀ ਪ੍ਰਾਇਮਰੀ ਸਕੂਲ ਧੁੰਨੀ ਕੇ ਦੇ ਬੱਚਿਆਂ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਸੰਗਤ ਮੰਡੀ, 18 ਅਗਸਤ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਵਲੋਂ ਬਠਿੰਡਾ ਡੱਬਵਾਲੀ ਮੁੱਖ ਮਾਰਗ ਤੇ ਪੈਂਦੇ ਪਿੰਡ ਪਥਰਾਲਾ ਨੇੜੇ ਇਕ ਵਿਅਕਤੀ ਨੂੰ ਖੁੱਲ੍ਹੀਆਂ 200 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਥਾਣਾ ਸੰਗਤ ਤਹਿਤ ਪੈਂਦੀ ਪੁਲਿਸ ਚੌਕੀ ...

ਪੂਰੀ ਖ਼ਬਰ »

ਮੁੱਖ ਸਕੱਤਰ ਦੇ ਨਿਰਦੇਸ਼ਾਂ ਉਪਰੰਤ ਦਮਦਮਾ ਸਾਹਿਬ ਨੂੰ ਰੇਲ ਸੰਪਰਕ ਨਾਲ ਜੋੜਨ ਦਾ ਕੰਮ ਸ਼ੁਰੂ ਹੋਣ ਦੀ ਬੱਝੀ ਆਸ

ਤਲਵੰਡੀ ਸਾਬੋ, 18 ਅਗਸਤ (ਰਣਜੀਤ ਸਿੰਘ ਰਾਜੂ)-ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵਲੋਂ ਬੀਤੇ ਕੱਲ੍ਹ ਰੇਲਵੇ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ 'ਚ ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ 'ਚ ਤਲਵੰਡੀ ਸਾਬੋ ਨੂੰ ਰੇਲਵੇ ਸੰਪਰਕ ਨਾਲ ...

ਪੂਰੀ ਖ਼ਬਰ »

ਸਿਵੀਆਂ-ਗਿੱਲਪੱਤੀ ਸੜਕ 'ਤੇ ਸਥਿਤ ਫਾਟਕ ਨੂੰ 'ਕਲੋਜ਼ ਟੂ ਰੋਡ ਟ੍ਰੈਫ਼ਿਕ' ਸ਼੍ਰੇਣੀ ਤਹਿਤ ਕੀਤਾ ਜਾ ਰਿਹਾ ਬੰਦ

ਬਠਿੰਡਾ, 18 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ-ਫ਼ਿਰੋਜ਼ਪੁਰ ਰੇਲਵੇ ਲਾਇਨ 'ਤੇ ਪਿੰਡ ਸਿਵੀਆਂ ਤੋਂ ਗਿਲਪੱਤੀ ਨੂੰ ਜਾਂਦੀ ਸੜਕ ਉਪਰ ਸਥਿਤ ਰੇਲਵੇ ਫਾਟਕ ਨੂੰ ਵਿਭਾਗ ਵਲੋਂ 'ਕਲੋਜ਼ ਟੂ ਰੋਡ ਟ੍ਰੈਫ਼ਿਕ' ਸ਼੍ਰੇਣੀ ਤਹਿਤ ਕਈ-ਕਈ ਘੰਟੇ ਬੰਦ ਕੀਤਾ ਜਾ ਰਿਹਾ ਹੈ, ...

ਪੂਰੀ ਖ਼ਬਰ »

ਮੁੱਖ ਸਕੱਤਰ ਦੇ ਨਿਰਦੇਸ਼ਾਂ ਉਪਰੰਤ ਦਮਦਮਾ ਸਾਹਿਬ ਨੂੰ ਰੇਲ ਸੰਪਰਕ ਨਾਲ ਜੋੜਨ ਦਾ ਕੰਮ ਸ਼ੁਰੂ ਹੋਣ ਦੀ ਬੱਝੀ ਆਸ

ਤਲਵੰਡੀ ਸਾਬੋ, 18 ਅਗਸਤ (ਰਣਜੀਤ ਸਿੰਘ ਰਾਜੂ)-ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵਲੋਂ ਬੀਤੇ ਕੱਲ੍ਹ ਰੇਲਵੇ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ 'ਚ ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ 'ਚ ਤਲਵੰਡੀ ਸਾਬੋ ਨੂੰ ਰੇਲਵੇ ਸੰਪਰਕ ਨਾਲ ...

ਪੂਰੀ ਖ਼ਬਰ »

ਕਾਂਗਰਸ ਦੀ ਤਿਰੰਗਾ ਯਾਤਰਾ ਨੇ ਦਿੱਤਾ ਪਾਰਟੀ ਦੀ ਮਜ਼ਬੂਤੀ ਦਾ ਸੰਕੇਤ

ਮੁੱਲਾਂਪੁਰ-ਦਾਖਾ, 18 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸਾਲ 2022 'ਚ ਪੰਜਾਬ ਵਿਧਾਨ ਸਭਾ ਚੋਣ ਹਾਰ ਕੇ 'ਆਪ' ਸਰਕਾਰ ਦੇ ਵਿਰੋਧੀ ਧਿਰ ਵਿਚ ਚਲੀ ਗਈ ਕਾਂਗਰਸ ਦੀ ਕੁੱਲ ਹਿੰਦ ਕਮੇਟੀ ਵਲੋਂ ਪੰਜਾਬ ਪ੍ਰਧਾਨ ਦੀ ਕਮਾਂਡ ਨੌਜਵਾਨ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥਾਂ ...

ਪੂਰੀ ਖ਼ਬਰ »

'ਅਜੀਤ' ਉੱਪ-ਦਫਤਰ ਮਾਨਸਾ ਦੇ ਇੰਚਾਰਜ ਬਲਵਿੰਦਰ ਸਿੰਘ ਧਾਲੀਵਾਲ ਨਾਲ ਦੁੱਖ ਪ੍ਰਗਟ

ਬਠਿੰਡਾ, 18 ਅਗਸਤ (ਪੱਤਰ ਪ੍ਰੇਰਕ)-'ਅਜੀਤ' ਉੱਪ-ਦਫਤਰ ਮਾਨਸਾ ਦੇ ਇੰਚਾਰਜ ਬਲਵਿੰਦਰ ਸਿੰਘ ਧਾਲੀਵਾਲ ਦੇ ਮਾਤਾ ਸੁਰਜੀਤ ਕੌਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੇ ਦਿਹਾਂਤ 'ਤੇ 'ਅਜੀਤ' ਉੱਪ-ਦਫਤਰ ਬਠਿੰਡਾ ਦੇ ਇੰਚਾਰਜ ਅੰਮਿ੍ਤਪਾਲ ਸਿੰਘ ਵਲ੍ਹਾਣ ਤੋਂ ...

ਪੂਰੀ ਖ਼ਬਰ »

ਪੱਤਰਕਾਰ ਸੁਖਪਾਲ ਸਿੰਘ ਸੁੱਖੀ ਨੂੰ ਸਦਮਾ, ਪਿਤਾ ਮਹਿੰਦਰ ਸਿੰਘ ਦਾ ਦਿਹਾਂਤ

ਬਠਿੰਡਾ, 18 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਜ਼ਿਲ੍ਹੇ ਦੇ ਲਹਿਰਾ ਮੁਹੱਬਤ ਸਟੇਸ਼ਨ ਤੋਂ ਰੋਜ਼ਾਨਾ ਅਜੀਤ ਦੇ ਪ੍ਰਤੀਨਿਧ ਸੁਖਪਾਲ ਸਿੰਘ ਸੁਖੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪੂਜਨੀਕ ਪਿਤਾ ਮਹਿੰਦਰ ਸਿੰਘ ਉਨ੍ਹਾਂ ਨੂੰ ਅਚਾਨਕ ...

ਪੂਰੀ ਖ਼ਬਰ »

ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਬਠਿੰਡਾ, 18 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਲਿਟਲ ਫ਼ਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ 'ਚ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ, ਜਿਸ 'ਚ ਜੂਨੀਅਰ ਵਿੰਗ ਦੇ ਸਾਰੇ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਸਾਰੇ ...

ਪੂਰੀ ਖ਼ਬਰ »

ਬੀਤੇ ਦਿਨੀਂ ਗੁੰਮ ਹੋਏ ਨੌਜਵਾਨ ਦਾ ਨਹਿਰ 'ਚ ਡੁੱਬਣ ਦਾ ਖ਼ਦਸ਼ਾ

ਬਠਿੰਡਾ, 18 ਅਗਸਤ (ਵੀਰਪਾਲ ਸਿੰਘ)-ਬੀਤੇ ਦਿਨੀਂ ਗੁੰਮ ਹੋਏ ਨੌਜਵਾਨ ਦਾ ਬਠਿੰਡਾ ਦੀ ਨਹਿਰ 'ਚ ਡੁੱਬ ਜਾਣ ਦਾ ਖ਼ਦਸ਼ਾ ਕਰਦੇ ਬਠਿੰਡਾ ਦੀਆਂ ਐਨ. ਡੀ. ਆਰ. ਐਫ. ਦੀ ਟੀਮ ਵਲੋਂ ਨਹਿਰ 'ਚ ਨੌਜਵਾਨ ਦੀ ਲਾਸ਼ ਦੀ ਭਾਲ ਜਾਰੀ ਹੈ | ਮਾਪਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ...

ਪੂਰੀ ਖ਼ਬਰ »

ਰਣਸੀਂਹ ਕਲਾਂ ਦੇ ਟਰੀਟਮੈਂਟ ਪਲਾਂਟ ਦੀ ਤਰਜ਼ 'ਤੇ ਬੱਲੋ ਵਾਸੀਆਂ ਨੂੰ ਮਿਲੇਗੀ ਗੰਦੇ ਪਾਣੀ ਵਾਲੇ ਛੱਪੜਾਂ ਤੋਂ ਨਿਜਾਤ

ਚਾਉਕੇ, 18 ਅਗਸਤ (ਮਨਜੀਤ ਸਿੰਘ ਘੜੈਲੀ)-ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ ਨੇ ਗੰਦੇ ਪਾਣੀ ਦੇ ਛੱਪੜਾਂ ਤੋ ਪਿੰਡ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਥਾਪਰ ਮਾਡਲ ਛੱਪੜ ਬਣਾਉਣ ਤੋਂ ਪਹਿਲਾਂ ਬੀਤੇ ਦਿਨ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਦੀ ਅਗਵਾਈ ...

ਪੂਰੀ ਖ਼ਬਰ »

ਪਟਵਾਰ ਯੂਨੀਅਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਬਠਿੰਡਾ, 18 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)-ਪੰਜਾਬ ਸਰਕਾਰ ਵਲੋਂ ਪਟਵਾਰੀ ਦੀਆਂ ਪੋਸਟਾਂ ਖ਼ਤਮ ਕਰਨ 'ਤੇ ਰੈਵੀਨਿਊ ਪਟਵਾਰ ਯੂਨੀਅਨ ਤੇ ਕਾਨੰੂਗੋ ਐਸੋਸੀਏਸ਼ਨ ਵਲੋਂ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ 'ਆਰੰਭ-22' ਦੀ ਸ਼ੁਰੂਆਤ

ਬਠਿੰਡਾ, 18 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਬਠਿੰਡਾ ਵਲੋਂ ਬੈਚ 2022 ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ 'ਆਰੰਭ-22' ਦੀ ਸ਼ੁਰੂਆਤ ਹੋਈ | ਉਦਘਾਟਨੀ ਸਮਾਗਮ |ਚ ਪ੍ਰੋ. (ਡਾ.) ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX