ਤਾਜਾ ਖ਼ਬਰਾਂ


ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਮਿਲੀ ਜ਼ਮਾਨਤ
. . .  3 minutes ago
ਮੁੰਬਈ, 4 ਅਕਤੂਬਰ- ਬੰਬੇ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਜ਼ਮਾਨਤ ਦੇ ਦਿੱਤੀ ਹੈ। ਅਨਿਲ ਦੇਸ਼ਮੁੱਖ 'ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ, ਜਿਸ ਦੇ ਚੱਲਦੇ ਉਹ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ...
ਵਿਧਾਇਕ ਗੋਇਲ ਨੇ ਲਹਿਰਾਗਾਗਾ 'ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
. . .  52 minutes ago
ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ) ਲਹਿਰਾਗਾਗਾ ਦੀ ਅਨਾਜ ਮੰਡੀ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਆੜ੍ਹਤੀ ਦੇਵ ਰਾਜ...
ਮੋਟਰਸਾਈਕਲਾਂ ਦੀ ਸਿੱਧੀ ਟੱਕਰ 'ਚ ਦੋ ਦੀ ਮੌਤ
. . .  54 minutes ago
ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ) ਲਹਿਰਾਗਾਗਾ-ਰਾਮਗੜ੍ਹ ਸੰਧੂਆਂ ਸੜਕ 'ਤੇ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਸਿੱਧੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ ਇਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਕੱਲ੍ਹ ਦੇਰ ਸ਼ਾਮ ਦੀ ਦੱਸੀ....
ਲੁਧਿਆਣਾ: ਗੁਰੂ ਨਾਨਕ ਭਵਨ ਵਿਖੇ ਰੱਖੀ ਗਈ ਹਾਊਸ ਦੀ ਮੀਟਿੰਗ
. . .  about 1 hour ago
ਲੁਧਿਆਣਾ, 4 ਅਕਤੂਬਰ (ਰੂਪੇਸ਼ ਕੁਮਾਰ)- ਲੁਧਿਆਣਾ ਨਗਰ ਨਿਗਮ ਵਲੋਂ ਅੱਜ ਹਾਊਸ ਦੀ ਮੀਟਿੰਗ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਗੁਰੂ ਨਾਨਕ ਭਵਨ ਵਿਖੇ ਰੱਖੀ ਗਈ ਹੈ, ਜਿੱਥੇ ਹਾਊਸ ਦੀ ਮੀਟਿੰਗ ਦੀ ਕਾਰਵਾਈ ਜਾਰੀ ਹੈ...
ਅਗਲੇ ਸਾਲ ਮਹਿਲਾ ਅਗਨੀਵੀਰਾਂ ਦੀ ਹੋਵੇਗੀ ਭਰਤੀ, ਦਸੰਬਰ 'ਚ 3000 ਅਗਨੀਵੀਰ ਵਾਯੂ ਨੂੰ ਭਾਰਤੀ ਹਵਾਈ ਸੈਨਾ 'ਚ ਕੀਤਾ ਜਾਵੇਗਾ ਸ਼ਾਮਿਲ
. . .  about 1 hour ago
ਨਵੀਂ ਦਿੱਲੀ, 4 ਅਕਤੂਬਰ-ਹਵਾਈ ਸੈਨਾ ਦਿਵਸ ਤੋਂ ਪਹਿਲਾਂ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਨੇ ਵੱਡਾ ਐਲਾਨ ਕੀਤਾ ਹੈ। ਹਵਾਈ ਸੈਨਾ ਮੁਖੀ ਨੇ ਕਿਹਾ ਕਿ ਅਗਨੀਪਥ ਯੋਜਨਾ ਤਹਿਤ 'ਏਅਰ ਵੀ.ਆਰ' ਦੀ ਭਰਤੀ ਨੂੰ ਸੁਚਾਰੂ ਬਣਾਇਆ ਗਿਆ...
ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਟਿਫ਼ਨ ਬੰਬ, ਅਸਲਾ ਅਤੇ 2 ਕਿਲੋ ਹੈਰੋਇਨ ਬਰਾਮਦ
. . .  about 1 hour ago
ਅਜਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਵੱਡੀ ਸਫ਼ਲਤਾ ਹਾਸਲ ਕਰਦਿਆਂ 2 ਵੱਖ-ਵੱਖ ਥਾਵਾਂ ਤੋਂ 1 ਟਿਫ਼ਨ ਬੰਬ, 2 ਏ.ਕੇ 56 ਰਾਈਫਲਾਂ, 25 ਜ਼ਿੰਦਾ ਕਾਰਤੂਸ, 1 ਪਿਸਟਲ...
ਰੋਸ ਮਾਰਚ ਤੇ ਰੋਸ ਧਰਨੇ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ ਮੰਗ ਪੱਤਰ
. . .  about 2 hours ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਨੂੰ ਸੁਪਰੀਮ ਕੋਰਟ ਵਲੋਂ ਮਾਨਤਾ ਦਿੱਤੇ ਜਾਣ ਦੇ ਰੋਸ ਵਜੋਂ ਅਤੇ ਆਰ.ਐੱਸ.ਐੱਸ. ਵਲੋਂ ਦੇਸ਼ 'ਚ ਘੱਟ ਗਿਣਤੀਆਂ...
ਕੋਆਪਰੇਟਿਵ ਸੁਸਾਇਟੀ ਦੀ ਚੋਣ 'ਚ ਪੱਖਪਾਤ ਦੇ ਦੋਸ਼, ਕਿਸਾਨਾਂ ਨੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 2 hours ago
ਕੌਹਰੀਆਂ/ਸੰਗਰੂਰ, 4 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ)-ਹਲਕਾ ਦਿੜ੍ਹਬਾ ਦੇ ਪਿੰਡ ਰੋਗਲਾ ਦੀ ਕੋਆਪਰੇਟਿਵ ਸੁਸਾਇਟੀ ਦੇ ਗੇਟ ਅੱਗੇ ਖਾਤਾਧਾਰਕਾਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ...
ਮੋਗਾ ਤੋਂ ਵੱਡੀ ਖ਼ਬਰ, ਵੱਡੀ ਮਾਤਰਾ 'ਚ ਵਿਸਫੋਟ ਸਮੱਗਰੀ ਅਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਮੋਗਾ, 4 ਅਕਤੂਬਰ (ਗੁਰਦੇਵ)-ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਥੋਂ ਤੋਂ ਸੀ.ਆਈ.ਏ. ਬਾਘਾਪੁਰਾਣਾ ਨੇ 1 ਵਿਅਕਤੀ ਨੂੰ ਵੱਡੀ ਮਾਤਰਾ 'ਚ ਵਿਸਫੋਟ ਸਮੱਗਰੀ ਅਤੇ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ...
ਜ਼ਿਲ੍ਹਾ ਕਚਹਿਰੀਆਂ 'ਚ ਪੇਸ਼ੀ ਭੁਗਤਣ ਆਈ ਨੂੰਹ 'ਤੇ ਸਹੁਰੇ ਵਲੋਂ ਕੀਤਾ ਹਮਲਾ
. . .  about 3 hours ago
ਅੰਮ੍ਰਿਤਸਰ, 4 ਅਕਤੂਬਰ (ਰੇਸ਼ਮ ਸਿੰਘ)-ਇੱਥੇ ਜ਼ਿਲ੍ਹਾ ਕਚਹਿਰੀਆਂ 'ਚ ਪੇਸ਼ੀ ਭੁਗਤਣ ਆਈ ਇਕ ਔਰਤ 'ਤੇ ਉਸ ਦੇ ਸਹੁਰੇ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਲੋਂ ਉਸ ਨੂੰ ਤਲਵਾਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ...
ਮਾਲ ਗੱਡੀ ਹੇਠਾਂ ਆਉਣ ਕਾਰਨ ਮਹਿਲਾ ਦੀ ਮੌਤ
. . .  about 3 hours ago
ਤਪਾ ਮੰਡੀ, 4 ਅਕਤੂਬਰ (ਵਿਜੇ ਸ਼ਰਮਾ)-ਤਪਾ ਰੇਲਵੇ ਸਟੇਸ਼ਨ 'ਤੇ ਇਕ ਮਹਿਲਾ ਦੀ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਰੇਲਵੇ ਪੁਲਿਸ ਦੇ ਮੁਲਾਜ਼ਮ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨਗਰ ਦੀ ਮਹਿਲਾ ਪੱਪੀ ਕੌਰ ਪਤਨੀ ਬੰਤ ਸਿੰਘ...
ਮੋਗਾ ਪੁਲਿਸ ਨੇ ਫੜੀ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ
. . .  about 4 hours ago
ਮੋਗਾ, 4 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲ੍ਹੇ ਦੇ ਸੀ.ਆਈ.ਏ. ਸਟਾਫ ਬਾਘਾ ਪੁਰਾਣਾ ਦੀ ਪੁਲਿਸ ਵਲੋਂ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਸਣੇ ਇਕ ਨੌਜਵਾਨ ਨੂੰ ਫੜ ਲੈਣ ਦਾ ਸਮਾਚਾਰ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ...
ਯੂ.ਜੀ.ਸੀ. ਵਲੋਂ ਉੱਚ ਵਿੱਦਿਅਕ ਸੰਸਥਾਵਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਅਨੁਪਾਲਨ ਅਧਿਕਾਰੀ ਨਿਯੁਕਤ ਕਰਨ ਦਾ ਨਿਰਦੇਸ਼
. . .  about 4 hours ago
ਨਵੀਂ ਦਿੱਲੀ, 4 ਅਕਤੂਬਰ-ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਸਾਰੀਆਂ 'ਉੱਚ ਵਿਦਿਅਕ ਸੰਸਥਾਵਾਂ' ਨੂੰ ਇਕ ਅਨੁਪਾਲਨ ਅਧਿਕਾਰੀ ਨਿਯੁਕਤ ਕਰਨ ਲਈ ਲਿਖਿਆ ਹੈ, ਜੋ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰਾਂ ਨਾਲ ਤਾਲਮੇਲ ਕਰੇਗਾ।ਸਿੱਖਿਆ ਲਈ ਭਾਰਤ ਆਉਣ...
ਮਾਮੂਲੀ ਤਕਰਾਰ ਨੂੰ ਲੈ ਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ 'ਤੇ ਸਾਬਕਾ ਫ਼ੌਜੀ ਨੇ ਚਲਾਈ ਗੋਲੀ
. . .  about 3 hours ago
ਬਟਾਲਾ, 4 ਅਕਤੂਬਰ (ਹਰਦੇਵ ਸਿੰਘ ਸੰਧੂ)-ਅੱਜ ਸਵੇਰੇ ਘਰੇਲੂ ਵਰਤੋਂ ਲਈ ਸਬਜ਼ੀ ਲੈ ਕੇ ਜਾ ਰਹੇ ਇਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ 'ਤੇ ਇਕ ਸਾਬਕਾ ਫ਼ੌਜੀ ਵਲੋਂ ਗੋਲੀ ਚਲਾਉਣ ਦੀ ਖ਼ਬਰ ਹੈ। ਇਸ ਬਾਰੇ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਹਸਨਪੁਰ ਕਲਾਂ ਨੇ...
ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਦੇ ਵਿਰੋਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਆਰੰਭ
. . .  about 5 hours ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)-ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਨੂੰ ਮਾਨਤਾ ਦੇਣ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ...
ਉੱਤਰੀ ਕੋਰੀਆ ਵਲੋਂ ਮਿਜ਼ਾਈਲ ਦਾਗਣ ਤੋਂ ਬਾਅਦ ਜਪਾਨ ਵਲੋਂ ਲੋਕਾਂ ਨੂੰ ਪਨਾਹਗਾਹਾਂ ਵਿਚ ਜਾਣ ਦੀ ਅਪੀਲ
. . .  about 5 hours ago
ਟੋਕੀਓ, 4 ਅਕਤੂਬਰ - ਜਾਪਾਨ ਨੇਉੱਤਰੀ ਕੋਰੀਆ ਦੁਆਰਾ ਟੋਕੀਓ ਦੇ ਉੱਪਰੋਂ ਉੱਡਣ ਵਾਲੀ ਇਕ ਅਣਪਛਾਤੀ ਬੈਲਿਸਟਿਕ ਮਿਜ਼ਾਈਲ ਦਾਗਣ ਤੋਂ ਬਾਅਦ ਲੋਕਾਂ ਨੂੰ ਪਨਾਹਗਾਹਾਂ ਵਿਚ ਜਾਣ ਦੀ ਅਪੀਲ ਕੀਤੀ ਹੈ। ਕਿਓਡੋ ਨਿਊਜ਼ ਦੇ ਅਨੁਸਾਰ, ਅੱਜ ਤੜਕੇ, ਸਰਕਾਰ ਨੇ ਜਾਪਾਨ ਦੇ ਉੱਤਰੀ ਮੁੱਖ ਟਾਪੂ...
ਉੱਤਰਾਖੰਡ ਦੇ ਉੱਚੇ ਇਲਾਕਿਆਂ 'ਚ ਭਾਰੀ ਬਰਫ਼ਬਾਰੀ
. . .  about 5 hours ago
ਦੇਹਰਾਦੂਨ, 4 ਅਕਤੂਬਰ - ਉੱਤਰਾਖੰਡ ਦੀ ਦਰਮਾ ਘਾਟੀ 'ਚ ਚੀਨ ਦੀ ਸਰਹੱਦ ਨੇੜੇ ਆਖਰੀ ਚੌਕੀ 'ਤੇ ਇਸ ਮੌਸਮ ਦੀ ਤੀਜੀ ਬਰਫ਼ਬਾਰੀ ਹੋਈ ਹੈ। ਇਥੇ ਇਕ ਫੁੱਟ ਤੋਂ ਵੱਧ ਬਰਫ਼ ਪੈਣ ਕਾਰਨ ਦਰਮਾ ਘਾਟੀ...
ਰਾਜਾਸਾਂਸੀ ਹਵਾਈ ਅੱਡੇ ਤੋਂ ਭਾਰੀ ਤਾਦਾਦ 'ਚ ਵਿਦੇਸ਼ੀ ਤੇ ਭਾਰਤੀ ਕਰੰਸੀ ਸਮੇਤ ਇਕ ਵਿਅਕਤੀ ਕਾਬੂ
. . .  about 6 hours ago
ਰਾਜਾਸਾਂਸੀ, 4 ਅਕਤੂਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕਸਟਮ ਵਿਭਾਗ ਨੇ ਵਿਦੇਸ਼ੀ ਕਰੰਸੀ ਦੇ ਤਸਕਰ ਨੂੰ ਕਾਬੂ ਕੀਤਾ ਹੈ। ਅੰਮ੍ਰਿਤਸਰ ਕਸਟਮ ਵਿਭਾਗ ਨੇ ਲੰਡਨ ਤੋਂ ਪਰਤੇ ਇਕ ਵਿਦੇਸ਼ੀ ਯਾਤਰੀ ਕੋਲੋਂ ਲੱਖਾਂ ਰੁਪਏ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਤੀਸਰਾ ਟੀ-20 ਅੱਜ
. . .  about 7 hours ago
ਇੰਦੌਰ, 4 ਅਕਤੂਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਅੱਜ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ। ਪਹਿਲਾਂ 2 ਮੈਚ ਜਿੱਤ ਕੇ ਭਾਰਤ ਤਿੰਨ ਮੈਚਾਂ ਦੀ ਲੜੀ ਦੀ ਪਹਿਲਾਂ ਹੀ ਆਪਣੇ ਨਾਂਅ...
ਭਾਰਤ-ਪਾਕਿ ਸਰਹੱਦ 'ਤੇ ਪੁਰਾਣੀ ਸੁੰਦਰਗੜ੍ਹ ਚੌਂਕੀ ਨੇੜੇ ਡਰੋਨ ਦੀ ਹਲਚਲ
. . .  about 7 hours ago
ਅਜਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਥਾਣਾ ਅਜਨਾਲਾ ਅਧੀਨ ਆਉਂਦੀ ਚੌਂਕੀ ਪੁਰਾਣੀ ਸੁੰਦਰਗੜ੍ਹ ਨੇੜੇ ਬੀ.ਐਸ.ਐਫ. ਜਵਾਨਾਂ ਵਲੋਂ ਰਾਤ ਸਮੇਂ ਡਰੋਨ ਦੀ ਹਲਚਲ ਦੇਖੀ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ...
⭐ਮਾਣਕ - ਮੋਤੀ⭐
. . .  about 7 hours ago
⭐ਮਾਣਕ - ਮੋਤੀ⭐
ਮੁੰਬਈ ਏਅਰਪੋਰਟ ਤੋਂ 9.8 ਕਰੋੜ ਰੁਪਏ ਦੀ ਕੋਕੀਨ ਕੀਤੀ ਜ਼ਬਤ
. . .  1 day ago
ਸੁਜੋਏ ਲਾਲ ਥੌਸੇਨ ਨੇ ਸੀ.ਆਰ.ਪੀ.ਐਫ. ਦੇ 37ਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ
. . .  1 day ago
ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ’ਤੇ ਸ਼ੱਕੀ ਹਾਲਤ ਵਿਚ ਖੜ੍ਹੀ ਕਾਰ ਪੁਲਿਸ ਨੇ ਲਈ ਕਬਜ਼ੇ ’ਚ
. . .  1 day ago
ਤਪਾ ਮੰਡੀ ,3 ਅਕਤੂਬਰ (ਵਿਜੇ ਸ਼ਰਮਾ) - ਰਾਸ਼ਟਰੀ ਮਾਰਗ ਬਠਿੰਡਾ-ਚੰਡੀਗੜ੍ਹ ਐਨ.ਐਚ. ਸੱਤ 'ਤੇ ਇਕ ਕਾਰ ਸ਼ੱਕੀ ਹਾਲਤ ’ਚ ਖੜ੍ਹੀ ਮਿਲੀ ਹੈ । ਜਿਉਂ ਹੀ ਇਸ ਦਾ ਥਾਣਾ ਇੰਚਾਰਜ ...
ਆਦਮਪੁਰ ਏਅਰਪੋਰਟ ਤੋਂ ਜਲਦੀ ਫਲਾਈਟਾਂ ਸ਼ੁਰੂ ਕਰਾਉਣ ਲਈ ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੂੰ ਮਿਲੇ ਵਿਜੇ ਸਾਂਪਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਫ਼ਿਰਕੂਪੁਣੇ ਦਾ ਲੰਮੇ ਸਮੇਂ ਤੱਕ ਕਾਇਮ ਰਹਿਣਾ ਮੌਤ ਦੇ ਘੇਰੇ ਵਿਚ ਰਹਿਣ ਦੇ ਸਮਾਨ ਹੈ। ਫਰਾਂਸਿਸੋ ਚੇਫਰ

ਜਲੰਧਰ

ਸਮਾਰਟ ਪ੍ਰਾਜੈਕਟਾਂ 'ਤੇ 'ਆਪ' ਸਰਕਾਰ ਸਖ਼ਤ ਪ੍ਰਾਜੈਕਟ ਮੈਨੇਜਮੈਂਟ ਸਪੈਸ਼ਲਿਸਟ ਨੂੰ ਹਟਾਇਆ

ਜਲੰਧਰ, 18 ਅਗਸਤ (ਸ਼ਿਵ)- ਸ਼ਹਿਰ 'ਚ ਕਰੋੜਾਂ ਰੁਪਏ ਦੇ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਹੌਲੀ ਗਤੀ ਤੇ ਲਗਾਤਾਰ ਉੱਠਦੇ ਵਿਵਾਦਾਂ ਤੋਂ ਕਰਕੇ ਸਰਕਾਰ ਦੀ ਨਾਰਾਜ਼ਗੀ ਤੋਂ ਬਾਅਦ ਹੁਣ ਕੰਪਨੀ 'ਚ ਹਲਚਲ ਤੇਜ਼ ਹੋ ਗਈ ਹੈ | ਸਮਾਰਟ ਪ੍ਰਾਜੈਕਟ ਦੇ ਟੀਮ ਲੀਡਰ ਇੰਜੀ. ਕੁਲਵਿੰਦਰ ਸਿੰਘ ਨੂੰ ਪ੍ਰਾਜੈਕਟਾਂ ਤੋਂ ਹਟਾ ਦਿੱਤਾ ਗਿਆ ਹੈ | ਕੁਲਵਿੰਦਰ ਸਿੰਘ ਨੇ ਅੱਜ ਆਪਣਾ ਅਸਤੀਫ਼ਾ ਵੀ ਦੇ ਦਿੱਤਾ | ਕੁਲਵਿੰਦਰ ਸਿੰਘ ਸਮਾਰਟ ਸਿਟੀ ਕੰਪਨੀ 'ਚ ਪ੍ਰਾਜੈਕਟ ਮੈਨੇਜਮੈਂਟ ਸਪੈਸ਼ਲਿਸਟ ਦੇ ਅਹੁਦੇ ਤਾਇਨਾਤ ਸਨ | ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀਂ ਚੰਡੀਗੜ੍ਹ 'ਚ ਪੀ. ਐਮ. ਆਈ. ਡੀ. ਸੀ. ਦੀ ਹੋਈ ਮੀਟਿੰਗ 'ਚ ਜਲੰਧਰ ਵਿਚ 1000 ਕਰੋੜ ਦੇ ਧੀਮੀ ਗਤੀ ਨਾਲ ਚੱਲ ਰਹੇ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਨੂੰ ਲੈ ਕੇ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਸੀ ਤਾਂ ਉਸ 'ਚ ਟੀਮ ਲੀਡਰ ਦੇ ਨਾ ਆਉਣ ਬਾਰੇ ਵੀ ਮਸਲਾ ਉੱਠਿਆ ਸੀ ਤਾਂ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਸਖ਼ਤ ਹਦਾਇਤ ਦਿੱਤੀ ਸੀ ਜਿਸ ਤੋਂ ਬਾਅਦ ਉਕਤ ਟੀਮ ਲੀਡਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਦੱਸਿਆ ਜਾਂਦਾ ਹੈ ਕਿ ਇੰਜੀ. ਦੇ ਮਸਲੇ 'ਤੇ ਹੋਈ ਚਰਚਾ ਤੋਂ ਇਲਾਵਾ ਸ਼ਹਿਰ 'ਚ ਸਮਾਰਟ ਪ੍ਰਾਜੈਕਟਾਂ ਦੀ ਧੀਮੀ ਗਤੀ 'ਤੇ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ ਗਈ | ਚੇਤੇ ਰਹੇ ਕਿ ਜਲੰਧਰ 'ਚ ਕਰੋੜਾਂ ਰੁਪਏ ਦੇ ਸਮਾਰਟ ਸਿਟੀ ਦੇ ਦੋ ਪ੍ਰਾਜੈਕਟਾਂ ਨੂੰ ਛੱਡ ਕੇ ਸਾਰੇ ਪ੍ਰਾਜੈਕਟ ਬੰਦ ਪਏ ਹਨ | ਸ਼ਹਿਰ ਦੇ ਲੋਕ ਅਧੂਰੇ ਪ੍ਰਾਜੈਕਟਾਂ ਕਰਕੇ ਰੋਸ ਵਿਚ ਹਨ ਤਾਂ ਲੋਕਾਂ 'ਚ ਹਾਹਾਕਾਰ ਪਾਈ ਜਾ ਰਹੀ ਹੈ | ਸਮਾਰਟ ਸਿਟੀ ਕੰਪਨੀ ਦੇ ਪ੍ਰਾਜੈਕਟਾਂ 'ਤੇ ਪਹਿਲਾਂ ਹੀ ਕਾਫੀ ਸਵਾਲੀਆ ਨਿਸ਼ਾਨ ਲੱਗਦੇ ਰਹੇ ਸਨ | ਇਸ ਤੋਂ ਪਹਿਲਾਂ ਐਲ. ਈ. ਡੀ. ਲਾਈਟਾਂ ਦੇ ਪ੍ਰਾਜੈਕਟ 'ਚ ਘੁਟਾਲੇ ਦੇ ਦੋਸ਼ ਲੱਗਣ ਤੋਂ ਬਾਅਦ ਪ੍ਰਾਜੈਕਟ ਅਫ਼ਸਰ ਲਖਵਿੰਦਰ ਸਿੰਘ ਵੀ ਅਸਤੀਫ਼ਾ ਦੇ ਚੁੱਕੇ ਹਨ |
ਸਮਾਰਟ ਸਿਟੀ ਕੰਪਨੀ ਦੇ ਸਟਾਫ਼ ਨੂੰ ਨਹੀਂ ਮਿਲ ਰਹੀ ਤਨਖ਼ਾਹ
ਸਮਾਰਟ ਸਿਟੀ ਦੇ ਪ੍ਰਾਜੈਕਟ ਤਾਂ ਠੱਪ ਪਏ ਹਨ ਕਿਉਂਕਿ ਅਦਾਇਗੀਆਂ ਨਾ ਮਿਲਣ ਕਰਕੇ ਠੇਕੇਦਾਰ ਕੰਮ ਨਹੀਂ ਕਰ ਰਹੇ ਹਨ ਤੇ ਦੂਜੇ ਪਾਸੇ ਤਾਂ ਕੰਪਨੀ ਦੇ ਸਟਾਫ਼ ਨੂੰ ਵੀ ਡੇਢ ਮਹੀਨੇ ਤੋਂ ਤਨਖ਼ਾਹ ਨਹੀਂ ਮਿਲ ਰਹੀ ਹੈ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ | ਚਾਹੇ ਸਮਾਰਟ ਸਿਟੀ ਕੋਲ ਫ਼ੰਡ ਮੌਜੂਦ ਹਨ ਪਰ ਸਮਾਰਟ ਸਿਟੀ ਕੰਪਨੀ ਵਿਚ ਵੱਡੇ ਅਫ਼ਸਰ ਤਾਂ ਕੰਮ ਛੱਡ ਗਏ ਹਨ ਤੇ ਇਸ ਤੋਂ ਇਲਾਵਾ ਹੁਣ ਵਿਜੀਲੈਂਸ ਜਾਂਚ ਸ਼ੁਰੂ ਹੋਣ ਤੋਂ ਬਾਅਦ ਤਾਂ ਪ੍ਰਾਜੈਕਟਾਂ 'ਤੇ ਹੋਰ ਵੀ ਜਲਦੀ ਕੰਮ ਸ਼ੁਰੂ ਹੋਣ ਦੇ ਆਸਾਰ ਨਹੀਂ ਹਨ | ਇਸ ਕਰਕੇ ਹੁਣ ਸ਼ਹਿਰ ਦੀ ਹਾਲਤ ਤਾਂ ਹੋਰ ਵੀ ਖ਼ਰਾਬ ਹੋਣ ਵਾਲੀ ਹੈ | ਨਹਿਰੀ ਪਾਣੀ ਪ੍ਰਾਜੈਕਟ ਦੀਆਂ ਪਾਈਪਾਂ ਪਾਉਣ ਤੋਂ ਬਾਅਦ ਦੁਬਾਰਾ ਸੜਕਾਂ ਨਹੀਂ ਬਣਾਈਆਂ ਜਾ ਰਹੀਆਂ ਹਨ |

ਸਮਾਰਟ ਸਿਟੀ ਦੇ 900 ਕਰੋੜ ਦੇ ਪ੍ਰਾਜੈਕਟ ਵਿਜੀਲੈਂਸ ਬਿਊਰੋ ਦੇ ਰਡਾਰ 'ਤੇ

ਜਲੰਧਰ, 18 ਅਗਸਤ (ਸ਼ਿਵ)-'ਆਪ' ਸਰਕਾਰ ਦੀ ਹਦਾਇਤ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਸਮਾਰਟ ਸਿਟੀ ਕੰਪਨੀ ਦੇ 900 ਕਰੋੜ ਦੇ ਪ੍ਰਾਜੈਕਟ ਰਡਾਰ 'ਤੇ ਆ ਗਏ ਹਨ ਕਿਉਂਕਿ ਸਰਕਾਰ ਨੇ ਵਿਜੀਲੈਂਸ ਬਿਊਰੋ ਨੂੰ ਸਮਾਰਟ ਸਿਟੀ ਕੰਪਨੀ ਵਲੋਂ ਸਾਰੇ ਪ੍ਰਾਜੈਕਟਾਂ ਦੀ ਜਾਂਚ ਕਰਨ ਦੀ ...

ਪੂਰੀ ਖ਼ਬਰ »

ਆਰਥਿਕ ਪੱਖੋਂ ਤੰਗ ਪ੍ਰੇਸ਼ਾਨ ਵਿਅਕਤੀ ਵਲੋਂ ਫਾਹਾ ਲਾ ਕੇ ਖ਼ੁਦਕੁਸ਼ੀ

ਚੁਗਿੱਟੀ/ਜੰਡੂਸਿੰਘਾ, 18 ਅਗਸਤ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਚੱਕ ਹੁਸੈਨਾ ਲੰਮਾ ਪਿੰਡ ਵਿਖੇ ਕਿਰਾਏ ਦੇ ਮਕਾਨ 'ਚ ਆਪਣੇ ਪਰਿਵਾਰ ਨਾਲ ਰਹਿੰਦੇ ਵਿਅਕਤੀ ਵਲੋਂ ਆਰਥਿਕ ਕਮਜੋਰੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ | ਇਸ ਘਟਨਾ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 62 ਸਾਲਾ ਔਰਤ ਦੀ ਮੌਤ- 53 ਮਰੀਜ਼ ਹੋਰ ਮਿਲੇ

ਜਲੰਧਰ, 18 ਅਗਸਤ (ਐੱਮ. ਐੱਸ. ਲੋਹੀਆ)-ਇਕ ਵਾਰ ਫਿਰ ਤੋਂ ਕੋਰੋਨਾ ਦਾ ਪ੍ਰਭਾਵ ਵੱਧ ਰਿਹਾ ਹੈ ਤੇ ਇਸ ਪ੍ਰਭਾਵ ਨਾਲ ਤਕਰੀਬਨ ਰੋਜ਼ ਹੀ ਕਿਸੇ ਨਾ ਕਿਸੇ ਮਰੀਜ਼ ਦੀ ਮੌਤ ਹੋਣ ਲੱਗੀ ਹੈ | ਇਸਦੇ ਨਾਲ ਹੀ ਰੋਜ਼ਾਨਾ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ...

ਪੂਰੀ ਖ਼ਬਰ »

ਸਰਕਾਰ ਵਲੋਂ 1056 ਅਸਾਮੀਆਂ ਘੱਟ ਕਰਨ ਨੂੰ ਲੈ ਕੇ ਰੈਵੇਨਿਊ ਪਟਵਾਰ ਯੂਨੀਅਨ ਵਲੋਂ ਰੋਸ ਵਿਖਾਵਾ

ਜਲੰਧਰ, 18 ਅਗਸਤ (ਚੰਦੀਪ ਭੱਲਾ)-ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਕੀ ਕੰਪਲੈਕਸ ਵਿਖੇ ਧਰਨਾ ਦੇ ਕੇ ਰੋਸ ਵਿਖਾਵਾ ਕੀਤਾ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸਾਲਗ ਰਾਮ ਨੇ ਕਿਹਾ ਕਿ ਇਸ ਧਰਨੇ 'ਚ ਸਾਰੀਆਂ ਤਹਿਸੀਲਾਂ ਦੇ ...

ਪੂਰੀ ਖ਼ਬਰ »

ਰਾਜਨੀਤਕ ਰਜਿਸ਼ ਕਰਕੇ ਹੋਇਆ ਝਗੜਾ, 3 ਨੌਜਵਾਨ ਜ਼ਖ਼ਮੀ

ਜਲੰਧਰ, 18 ਅਗਸਤ (ਐੱਮ. ਐੱਸ. ਲੋਹੀਆ)-ਸਥਾਨਕ ਅਵਤਾਰ ਨਗਰ ਮੁਹੱਲੇ 'ਚ ਰਾਜਨੀਤਕ ਰੰਜਿਸ਼ ਦੇ ਚੱਲਦੇ 2 ਧਿਰਾਂ 'ਚ ਝਗੜਾ ਹੋ ਗਿਆ | ਇਸ ਦੌਰਾਨ 3 ਨੌਜਵਾਨ ਜ਼ਖ਼ਮੀ ਹੋ ਗਏ | ਦੋਵੇਂ ਧਿਰਾਂ ਵਲੋਂ ਆਪਣੇ ਬਚਾਅ ਲਈ ਪਿਸਤੌਲਾਂ ਕੱਢ ਲਈਆਂ ਗਈਆਂ, ਜਿਸ ਨਾਲ ਇਲਾਕੇ 'ਚ ਦਹਿਸ਼ਤ ਦਾ ...

ਪੂਰੀ ਖ਼ਬਰ »

ਜਨਮ ਅਸ਼ਟਮੀ ਨੂੰ ਸਮਰਪਿਤ ਸਮਾਗਮ ਅੱਜ

ਚੁਗਿੱਟੀ/ਜੰਡੂਸਿੰਘਾ, 18 ਅਗਸਤ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਗੁਰੂ ਨਾਨਕਪੁਰਾ 'ਚ ਸਥਿਤ ਪ੍ਰਾਚੀਨ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਵਿਖੇ ਜਨਮ ਅਸ਼ਟਮੀ ਨੂੰ ਸਮਰਪਿਤ ਸਮਾਗਮ 19 ਅਗਸਤ ਨੂੰ ਕਰਵਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ...

ਪੂਰੀ ਖ਼ਬਰ »

ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੋਂ ਬਾਅਦ ਅਕਾਲੀ ਦਲ ਮੁੜ ਸਰਗਰਮੀ ਨਾਲ ਸੁਰਜੀਤ ਹੋਵੇਗਾ-ਵਡਾਲਾ

ਲੈਸਟਰ (ਇੰਗਲੈਂਡ), 18 ਅਗਸਤ (ਸੁਖਜਿੰਦਰ ਸਿੰਘ ਢੱਡੇ)-ਯੂ.ਕੇ. ਫੇਰੀ 'ਤੇ ਆਏ ਸੀਨੀਅਰ ਅਕਾਲੀ ਆਗੂ ਅਤੇ ਅਕਾਲੀ ਦਲ ਦੀ ਹਾਰ ਦੇ ਕਾਰਨਾਂ ਦੀ ਪੜਚੋਲ ਲਈ ਬਣੀ ਝੂੰਦਾ ਕਮੇਟੀ ਦੇ ਮੈਂਬਰ ਅਤੇ ਨਕੋਦਰ ਹਲਕੇ ਤੋਂ ਸਾਬਕਾ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ 'ਅਜੀਤ' ...

ਪੂਰੀ ਖ਼ਬਰ »

ਫਗਵਾੜਾ ਖੰਡ ਮਿੱਲ ਹਰ ਹਾਲ 'ਚ ਚਲਾਈ ਜਾਵੇਗੀ-ਧਾਲੀਵਾਲ

ਚੰਡੀਗੜ੍ਹ, 18 ਅਗਸਤ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਫਗਵਾੜਾ ਖੰਡ ਮਿੱਲ ਹਲ ਹਾਲਤ ਵਿਚ ਚਲਾਈ ਜਾਵੇਗੀ ਅਤੇ ਗੰਨਾਂ ਕਾਸ਼ਤਕਾਰਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ | ਅੱਜ ਇੱਥੇ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਫਗਵਾੜਾ ਖੰਡ ...

ਪੂਰੀ ਖ਼ਬਰ »

ਆਦਮਪੁਰ ਤੋਂ ਦਿੱਲੀ ਹਵਾਈ ਉਡਾਣਾਂ ਮੁੜ ਚਲਾਈਆਂ ਜਾਣ-ਸਾਂਪਲਾ

ਜਲੰਧਰ, 18 ਅਗਸਤ (ਜਸਪਾਲ ਸਿੰਘ)-ਅਨੁਸੂਚਿਤ ਜਾਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੇ ਸਾਂਪਲਾ ਵਲੋਂ ਅੱਜ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨਾਲ ਮੁਲਾਕਾਤ ਕਰਕੇ ਆਦਮਪੁਰ ਤੋਂ ਨਵੀਂ ਦਿੱਲੀ ਲਈ ਹਵਾਈ ਉਡਾਣਾਂ ਮੁੜ ਚਲਾਉਣ ਦੀ ਮੰਗ ਕੀਤੀ ਗਈ ਹੈ ...

ਪੂਰੀ ਖ਼ਬਰ »

ਵਿਸ਼ਵ ਮਨੁੱਖੀ ਅਧਿਕਾਰ ਸੰਗਠਨ ਨੇ ਲਿਆ ਸਮਾਜ ਸੇਵੀ ਕੰਮਾਂ ਦਾ ਜਾਇਜ਼ਾ

ਜਲੰਧਰ, 18 ਅਗਸਤ (ਹਰਵਿੰਦਰ ਸਿੰਘ ਫੁੱਲ)-ਵਿਸ਼ਵ ਮਨੁੱਖੀ ਅਧਿਕਾਰ ਪ੍ਰੀਸ਼ਦ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਡਾ. ਐਮ.ਆਰ.ਅੰਸਾਰੀ ਤੇ ਰਾਸ਼ਟਰੀ ਪ੍ਰਮੁੱਖ ਸਕੱਤਰ ਮੇਰਾਜ ਅੰਸਾਰੀ ਦਾ ਜਲੰਧਰ ਆਉਣ 'ਤੇ ਸੰਗਠਨ ਦੀ ਮਹਿਲਾ ਵਿੰਗ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ, ...

ਪੂਰੀ ਖ਼ਬਰ »

ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਤਿਰੰਗਾ ਲਹਿਰਾਇਆ

ਜਲੰਧਰ, 18 ਅਗਸਤ (ਸੋਢੀ)-ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਲਾਡੋਵਾਲੀ ਰੋਡ, ਜਲੰਧਰ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ | 'ਹਰ ਘਰ ਤਿੰਰਗਾ' ਮੁਹਿੰਮ ਅਤੇ 'ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ' ਦੇ ਹਿੱਸੇ ਵਜੋਂ ਇਕ ਸਾਈਕਲ ਰੈਲੀ ਅਤੇ ਰੰਗੋਲੀ ਪ੍ਰਤੀਯੋਗਿਤਾ ਦਾ ...

ਪੂਰੀ ਖ਼ਬਰ »

ਆਰ. ਟੀ. ਓ. ਦਫ਼ਤਰ 'ਚ ਵਿਜੀਲੈਂਸ ਨੇ ਕੀਤੀ ਰਿਕਾਰਡ ਦੀ ਜਾਂਚ

ਜਲੰਧਰ, 18 ਅਗਸਤ (ਸ਼ਿਵ)-ਆਰ. ਟੀ. ਓ. ਦਫ਼ਤਰ 'ਚ ਵਿਜੀਲੈਂਸ ਬਿਊਰੋ ਵਲੋਂ ਜਾਂਚ ਕਰਨ ਨਾਲ ਦਫਤਰ ਵਿਚ ਹੜਕੰਪ ਮੱਚਿਆ ਰਿਹਾ | ਦੱਸਿਆ ਜਾਂਦਾ ਹੈ ਕਿ ਵਿਜੀਲੈਂਸ ਵਲੋਂ ਅਨਾਜ ਦੀ ਢੋਆ ਢੁਆਈ ਦੇ ਜਿਹੜੇ ਟੈਂਡਰਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਦੇ ਰਿਕਾਰਡ ਵਿਚ ...

ਪੂਰੀ ਖ਼ਬਰ »

ਕਬਜ਼ੇ ਰੋਕਣ ਲਈ 5 ਘੰਟੇ ਤੱਕ ਬਾਜ਼ਾਰਾਂ 'ਚ ਰਹੀ ਤਹਿਬਜ਼ਾਰੀ ਵਿਭਾਗ ਦੀ ਟੀਮ

ਜਲੰਧਰ, 18 ਅਗਸਤ (ਸ਼ਿਵ)-ਰੈਣਕ ਬਾਜ਼ਾਰ ਸਮੇਤ ਕਈ ਬਾਜ਼ਾਰਾਂ 'ਚ ਦੁਕਾਨਾਂ ਬਾਹਰ ਸਮਾਨ ਰੱਖ ਕੇ ਕਬਜ਼ਾ ਕਰਨ ਵਾਲਿਆਂ ਨੂੰ ਰੋਕਣ ਲਈ ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੇ ਟੀਮ 5 ਘੰਟੇ ਤੱਕ ਮੌਜੂਦ ਰਹੀ ਜਿਸ ਕਰਕੇ ਉਕਤ ਬਾਜ਼ਾਰਾਂ 'ਚ ਦੁਕਾਨਦਾਰਾਂ ਨੇ ਆਪਣਾ ਸਮਾਨ ਬਾਹਰ ...

ਪੂਰੀ ਖ਼ਬਰ »

ਜਲੰਧਰ ਸਹਿਕਾਰੀ ਬੈਂਕ ਦੇ ਮੁਲਾਜ਼ਮਾਂ ਵਲੋਂ ਲਗਾਤਾਰ ਤੀਸਰੇ ਦਿਨ ਗੇਟ ਰੈਲੀ

ਜਲੰਧਰ, 18 ਅਗਸਤ (ਜਸਪਾਲ ਸਿੰਘ)-ਜਲੰਧਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਮੁਲਾਜ਼ਮਾਂ ਵਲੋਂ ਲਗਾਤਾਰ ਤੀਸਰੇ ਦਿਨ ਵੀ ਕਲਮ ਛੋੜ ਹੜਤਾਲ ਕੀਤੀ ਗਈ | ਇਸ ਦੌਰਾਨ ਮੁਲਾਜ਼ਮਾਂ ਵਲੋਂ ਬੈਂਕ ਦੇ ਮੁੱਖ ਦਫ਼ਤਰ ਦੇ ਬਾਹਰ ਗੇਟ ਰੈਲੀ ਵੀ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ...

ਪੂਰੀ ਖ਼ਬਰ »

ਖੇਡ ਵਿਭਾਗ ਵਲੋਂ ਜਲਦ 110 ਨਵੇਂ ਕੋਚ ਕੀਤੇ ਜਾਣਗੇ ਭਰਤੀ-ਮੀਤ ਹੇਅਰ

ਜਲੰਧਰ, 18 ਅਗਸਤ (ਰਣਜੀਤ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵਲੋਂ 29 ਅਗਸਤ ਤੋਂ ਜਲੰਧਰ ਤੋਂ ਸ਼ੁਰੂ ਕੀਤੇ ਜਾਣ ਵਾਲਾ ਪੰਜਾਬ ਖੇਡ ਮੇਲਾ-2022 'ਖੇਡਾਂ ਵਤਨ ਪੰਜਾਬ ...

ਪੂਰੀ ਖ਼ਬਰ »

ਗੁ. ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕਪੁਰਾ ਵਿਖੇ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 18 ਅਗਸਤ (ਨਰਿੰਦਰ ਲਾਗੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕਪੁਰਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਸਵੇਰੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਸਮਾਗਮਾਂ 'ਚ ਸੰਗਤੀ ਰੂਪ 'ਚ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ | ...

ਪੂਰੀ ਖ਼ਬਰ »

ਬਿਜਲੀ ਸੋਧ ਬਿਲ ਬਾਰੇ ਖ਼ਪਤਕਾਰਾਂ ਨੂੰ ਜਾਗਰੂਕ ਕਰਨਗੇ ਬਿਜਲੀ ਇੰਜੀਨੀਅਰ

ਜਲੰਧਰ, 18 ਅਗਸਤ (ਸ਼ਿਵ)-ਪੀ. ਐੱਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ 'ਚ ਬਿਜਲੀ ਸੋਧ ਬਿਲ 2022 ਨੂੰ ਦੇਸ਼ ਦੇ ਫੈਡਰਲ ਢਾਂਚੇ ਲਈ ਵੱਡਾ ਖ਼ਤਰਾ ਦੱਸਦੇ ਹੋਏ ਲੋਕਾਂ ਨੂੰ ਇਸ ਦੇ ਮਾਰੂ ਨਿਯਮਾਂ ਖ਼ਿਲਾਫ਼ ਜਾਗਰੂਕ ਕਰਨ ਦਾ ਫ਼ੈਸਲਾ ਕੀਤਾ ਹੈ | ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਕੈਦ

ਜਲੰਧਰ, 18 ਅਗਸਤ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਗਗਨਦੀਪ ਸਿੰਘ ਦੀ ਅਦਾਲਤ ਨੇ ਚੋਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਵਿੱਕੀ ਕੁਮਾਰ ਪੁੱਤਰ ਲਾਭ ਸਿੰਘ ਵਾਸੀ ਭਾਰਗੋ ਕੈਂਪ, ਜਲੰਧਰ ਤੇ ਮਨਜੀਤ ਲਾਲ ਉਰਫ ਮਨੂੰ ਪੁੱਤਰ ਦੇਸ ਰਾਜ ਵਾਸੀ ਉਸਮਾਨਪੁਰ, ਥਾਣਾ ਲਾਂਬੜਾ, ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ

ਜਲੰਧਰ ਛਾਉਣੀ, 18 ਅਗਸਤ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਦਕੋਹਾ ਦੀ ਪੁਲਿਸ ਪਾਰਟੀ ਨੇ ਚੌਂਕੀ ਇੰਚਾਰਜ ਮਨੀਸ਼ ਭਾਰਦਵਾਜ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਇਕ ਦੋਸ਼ੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ...

ਪੂਰੀ ਖ਼ਬਰ »

ਵਾਹਨ ਚੋਰੀ ਕਰਨ ਵਾਲਾ ਨਾਬਾਲਗ ਸਾਥੀ ਸਮੇਤ ਗਿ੍ਫ਼ਤਾਰ

ਜਲੰਧਰ, 18 ਅਗਸਤ (ਐੱਮ. ਐੱਸ. ਲੋਹੀਆ)-ਸ਼ਹਿਰ 'ਚ ਵੱਖ-ਵੱਖ ਜਗ੍ਹਾਂ ਤੋਂ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਨੂੰ ਉਸ ਦੇ ਨਾਬਾਲਗ ਸਾਥੀ ਸਮੇਤ ਗਿ੍ਫ਼ਤਾਰ ਕਰਕੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਚੋਰੀਸ਼ੁਦਾ 4 ਮੋਟਰਸਾਈਕਲ, 1 ਐਕਟਿਵਾ ਤੇ .315 ਬੋਰ ਦਾ ਦੇਸੀ ਕੱਟਾ ਬਰਾਮਦ ...

ਪੂਰੀ ਖ਼ਬਰ »

ਜੀ.ਐਸ.ਟੀ. ਵਿਭਾਗ ਵਲੋਂ ਰਿਜ਼ਾਰਟ, ਮੈਰਿਜ ਪੈਲੇਸ 'ਤੇ ਛਾਪਾ

ਜਲੰਧਰ, 18 ਅਗਸਤ (ਸ਼ਿਵ)-ਟੈਕਸ ਦੀ ਦੇਣਦਾਰੀਆਂ ਤੇ ਸਬੰਧਿਤ ਵਪਾਰ ਵਿਚ ਟੈਕਸ ਚੋਰੀ ਰੋਕਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਜੀ. ਐੱਸ. ਟੀ. ਵਿਭਾਗ ਜਲੰਧਰ 1 ਦੀ ਟੀਮ ਵਲੋਂ ਜਲੰਧਰ ਵਿਖੇ ਵੱਡੇ ਰਿਜ਼ਾਰਟ ਮੈਸਰਜ਼ ਈਲੀਜੀਅਮ ਰਿਜ਼ਾਰਟ ਹੁਸ਼ਿਆਰਪੁਰ ਰੋਡ ਵਿਖੇ ਛਾਪਾ ...

ਪੂਰੀ ਖ਼ਬਰ »

ਦੋਸ਼ੀਆਂ ਖ਼ਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਚੱਕਾ ਜਾਮ

ਜਲੰਧਰ, 18 ਅਗਸਤ (ਜਸਪਾਲ ਸਿੰਘ)-ਪੁਲਿਸ ਵਲੋਂ ਸੜਕ ਹਾਦਸੇ ਦੇ ਦੋਸ਼ੀਆਂ ਖ਼ਿਲਾਫ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਜਨ ਲਾਲ ਚੋਪੜਾ ਵਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਸਥਾਨਕ ਗੁਰੂ ਰਵਿਦਾਸ ਚੌਕ ਵਿਖੇ ਧਰਨਾ ...

ਪੂਰੀ ਖ਼ਬਰ »

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਮੰਦਰਾਂ 'ਚ ਰਹੀ ਰੌਣਕ

ਜਲੰਧਰ, 18 ਅਗਸਤ (ਸ਼ੈਲੀ)- ਸ੍ਰੀ ਕ੍ਰਿਸ਼ਨ ਜੀ ਦਾ ਪਾਵਨ ਜਨਮ ਉਤਸਵ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਹਿਰ ਦੇ ਕਈ ਮੰਦਿਰਾਂ ਵਿਚ ਬੜੀ ਧੂਮਧਾਮ ਨਾਲ ਮਨਾਈ ਗਈ | ਹਾਲਾਂਕਿ ਕੱੁਝ ਮੰਦਿਰਾਂ ਵਿਚ 19 ਅਗਸਤ ਨੂੰ ਵੀ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ | ਹਾਲਾਂਕਿ ਕਈ ਮੰਦਿਰਾਂ 'ਚ ...

ਪੂਰੀ ਖ਼ਬਰ »

ਗੁਰਦੁਆਰਾ ਸੈਂਟਰਲ ਟਾਊਨ ਵਿਖੇ ਭਾਦੋਂ ਦੀ ਸੰਗਰਾਂਦ ਮੌਕੇ ਵਿਸ਼ੇਸ਼ ਸਮਾਗਮ

ਜਲੰਧਰ, 18 ਅਗਸਤ (ਹਰਵਿੰਦਰ ਸਿੰਘ ਫੁੱਲ)-ਭਾਦੋਂ ਦੀ ਸੰਗਰਾਂਦ ਦੇ ਸਬੰਧ 'ਚ ਸਥਾਨਕ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ | ਜਿਨ੍ਹਾਂ 'ਚ ਭਾਈ ਸਤਿੰਦਰਪਾਲ ਸਿੰਘ (ਅਖੰਡ ਕੀਰਤਨੀ ਜਥਾ) ਲੁਧਿਆਣੇ ਵਾਲਿਆਂ ਤੇ ਭਾਈ ...

ਪੂਰੀ ਖ਼ਬਰ »

ਸ਼ਰਾਬ ਦੇ ਠੇਕੇ ਖ਼ਿਲਾਫ਼ ਗੋਲਡਨ ਐਵੇਨਿਊ ਫੇਸ-2 ਦੇ ਨਿਵਾਸੀਆਂ ਵਲੋਂ ਪ੍ਰਦਰਸ਼ਨ

ਜਲੰਧਰ, 18 ਅਗਸਤ (ਜਸਪਾਲ ਸਿੰਘ)-ਗੋਲਡਨ ਐਵੇਨਿਊ ਫੇਸ-2 ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਸੌਦਾਗਰ ਸਿੰਘ ਔਜਲਾ ਦੀ ਅਗਵਾਈ ਹੇਠ ਸਮੂਹ ਇਲਾਕਾ ਨਿਵਾਸੀਆਂ ਰਿਹਾਇਸ਼ੀ ਖੇਤਰ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ | ਇਲਾਕਾ ...

ਪੂਰੀ ਖ਼ਬਰ »

ਬਲ ਨੋਂ ਤੋਂ ਲੈ ਕੇ ਨਿੱਝਰਾਂ ਤੱਕ ਬਿਸਤ ਦੁਆਬ ਨਹਿਰ ਨਾਲ ਸੜਕ ਬਣਾਈ ਜਾਵੇ- ਖੀਵਾ

ਮੱਲੀਆਂ ਕਲਾਂ, 18 ਅਗਸਤ (ਬਲਜੀਤ ਚਿੱਟੀ)-ਬਲ ਨੋਂ ਤੋਂ ਲੈ ਕੇ ਨਿੱਝਰਾਂ ਤੱਕ ਬਿਸਤ ਦੋਆਬ ਨਹਿਰ ਦੇ ਨਾਲ ਨਾਲ ਸੜਕ ਬਣਾਈ ਜਾਵੇ | ਉੁਪਰੋਤਕ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਸੁਰਿੰਦਰ ਖੀਵਾ ਨੇ ਕੀਤਾ | ਉਨ੍ਹਾਂ ਨੇ ਕਿਹਾ ਕਿ ਨਿੱਝਰਾਂ ਤੋਂ ਲੈ ਕੇ ਜਲੰਧਰ ਤੱਕ ...

ਪੂਰੀ ਖ਼ਬਰ »

ਬ੍ਰਹਮਾ ਕੁਮਾਰੀਜ਼ ਆਸ਼ਰਮ ਸ਼ਾਹਕੋਟ ਵਲੋਂ ਯੋਗ ਗੁਰੂ ਬਖ਼ਸ਼ੀਸ਼ ਸਿੰਘ ਮਠਾੜੂ ਦਾ ਸਨਮਾਨ

ਸ਼ਾਹਕੋਟ, 18 ਅਗਸਤ (ਸੁਖਦੀਪ ਸਿੰਘ)-ਬ੍ਰਹਮ ਕੁਮਾਰੀਜ਼ ਆਸ਼ਰਮ ਸ਼ਾਹਕੋਟ ਵਿਖੇ ਆਸ਼ਰਮ ਦੇ ਇੰਚਾਰਜ ਬੀ.ਕੇ. ਤੁਲਸੀ, ਬੀ.ਕੇ. ਪ੍ਰਵੀਨ ਅਤੇ ਰਾਜ ਵਲੋਂ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਦਾ ਲੋਕਾਂ ਨੂੰ ਸਿਹਤ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਜਾ ਰਹੇ ...

ਪੂਰੀ ਖ਼ਬਰ »

ਅੱਜ ਮਨਾਈ ਜਾਵੇਗੀ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ

ਮਹਿਤਪੁਰ, 18 ਅਗਸਤ (ਹਰਜਿੰਦਰ ਸਿੰਘ ਚੰਦੀ, ਲਖਵਿੰਦਰ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਭੰਡਾਰੀ ਮੰਦਿਰ ਮਹਿਤਪੁਰ ਵਿਖੇ ਧੂਮ ਧਾਮ ਨਾਲ ਮਨਾਇਆ ਜੁਵੇਗਾ | ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ 19 ...

ਪੂਰੀ ਖ਼ਬਰ »

ਅਧਿਆਪਕਾਂ ਨੇ ਬੀ.ਪੀ.ਈ.ਓਜ਼ ਨੂੰ ਸੌਂਪਿਆ ਮੰਗ ਪੱਤਰ

ਸ਼ਾਹਕੋਟ, 18 ਅਗਸਤ (ਦਲਜੀਤ ਸਿੰਘ ਸਚਦੇਵਾ)-ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਦੇ ਸਬੰਧ 'ਚ ਬੀ.ਪੀ.ਈ.ਓ ਸ਼ਾਹਕੋਟ-1 ਰਾਕੇਸ਼ ਚੰਦ ਤੇ ਬੀ.ਪੀ.ਈ.ਓ ਸ਼ਾਹਕੋਟ-2 ਰਾਮੇਸ਼ਵਰ ਚੰਦਰ ਲਾਡੀ ਨੂੰ ਮੰਗ ਪੱਤਰ ਸੌਂਪਿਆ ਗਿਆ | ਅਧਿਆਪਕਾਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ...

ਪੂਰੀ ਖ਼ਬਰ »

ਡਿਸਕਵਰੀ ਸਕੂਲ ਵਿਖੇ 'ਸ੍ਰੀ ਕਿ੍ਸ਼ਨ ਜਨਮ ਅਸ਼ਟਮੀ' ਮਨਾਈ

ਮਲਸੀਆਂ, 18 ਅਗਸਤ (ਦਲਜੀਤ ਸਿੰਘ ਸਚਦੇਵਾ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਕੂਲ ਟਰੱਸਟੀ ਰਾਮ ਮੂਰਤੀ, ਪਿ੍ੰਸੀਪਲ ਸ਼੍ਰੀਮਤੀ ਸੰਦੀਪ ਕੌਰ, ਐਡਮਿਨ ਹੈੱਡ ਤੇਜਪਾਲ ਸਿੰਘ, ਪੈਡਾਗੋਜੀ ਮੈਨੇਜਰ ਵਿਲਸਨ ਜੌਹਨ, ਸਿਖਲਾਈ ਤੇ ਵਿਕਾਸ ਦੀ ਮੁਖੀ ਨੇਹਾ ...

ਪੂਰੀ ਖ਼ਬਰ »

ਧਾਰਮਿਕ ਉਤਸਵ ਸੰਮਤੀ ਆਦਮਪੁਰ ਵਲੋਂ ਰਾਸ਼ਨ ਵੰਡ ਸਮਾਗਮ

ਆਦਮਪੁਰ,18 ਅਗਸਤ (ਰਮਨ ਦਵੇਸਰ)-ਧਾਰਮਿਕ ਉਤਸਵ ਸੰਮਤੀ ਆਦਮਪੁਰ ਵਲੋਂ ਸੰਮਤੀ ਦੇ ਚੇਅਰਮੈਨ ਸਵਾਮੀ ਰਾਮ ਭਾਰਤੀ ਦੀ ਅਗਵਾਈ ਹੇਠ 204ਵਾਂ ਰਾਸ਼ਨ ਵੰਡ ਸਮਾਗਮ ਪ੍ਰਾਚੀਨ ਸ੍ਰੀ ਸ਼ਿਵ ਮੰਦਰ ਅਲਾਵਲਪੁਰ ਰੋਡ ਆਦਮਪੁਰ ਵਿਖੇ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਮਾਤਾ ਸਾਹਿਬ ਕÏਰ ਖ਼ਾਲਸਾ ਕਾਲਜ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ

ਸ਼ਾਹਕੋਟ, 18 ਅਗਸਤ (ਬਾਂਸਲ)-ਮਾਤਾ ਸਾਹਿਬ ਕÏਰ ਖਾਲਸਾ ਕਾਲਜ ਫਾਰ ਵਿਮੈਨ ਢੰਡੋਵਾਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮÏਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ¢ ਉਪਰੰਤ ਭਾਈ ਅੰਮਿ੍ਤਪਾਲ ਸਿੰਘ ਕਥਾਵਾਚਕ ਨੇ ਮੂਲ ਮੰਤਰ ਦੀ ਵਿਆਖਿਆ ਦੀ ਸਾਂਝ ਪਾਈ ਤੇ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਕਵੀ ਦਰਬਾਰ

ਗੁਰਾਇਆ, 18 ਅਗਸਤ (ਬਲਵਿੰਦਰ ਸਿੰਘ)-ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਸਭਾ ਦੇ 38ਵੇਂ ਸਥਾਪਨਾ ਦਿਵਸ ਮੌਕੇ ਸਾਵਣ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਮੰਡਲ 'ਚ ਸੰਧੂ ਵਰਿਆਣਵੀ ,ਰਾਮ ਪ੍ਰਕਾਸ਼ ਟੋਨੀ, ਮਾਸਟਰ ਗਿਆਨ ਸਿੰਘ ਦੁਸਾਂਝ, ਰਵਿੰਦਰ ਸਿੰਘ ...

ਪੂਰੀ ਖ਼ਬਰ »

ਫਗਵਾੜਾ ਖੰਡ ਮਿੱਲ ਹਰ ਹਾਲ 'ਚ ਚਲਾਈ ਜਾਵੇਗੀ-ਧਾਲੀਵਾਲ

ਚੰਡੀਗੜ੍ਹ, 18 ਅਗਸਤ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਫਗਵਾੜਾ ਖੰਡ ਮਿੱਲ ਹਲ ਹਾਲਤ ਵਿਚ ਚਲਾਈ ਜਾਵੇਗੀ ਅਤੇ ਗੰਨਾਂ ਕਾਸ਼ਤਕਾਰਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ | ਅੱਜ ਇੱਥੇ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਫਗਵਾੜਾ ਖੰਡ ...

ਪੂਰੀ ਖ਼ਬਰ »

ਸਰੂਪ ਪਬਲਿਕ ਸਕੂਲ ਸਰੂਪ ਨਗਰ ਵਿਖੇ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ

ਕਿਸ਼ਨਗੜ੍ਹ, 18 ਅਗਸਤ (ਹੁਸਨ ਲਾਲ)-ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਸਰੂਪ ਪਬਲਿਕ ਸਕੂਲ ਸਰੂਪ ਨਗਰ ਵਿਖੇ ਪਿ੍ੰਸੀਪਲ ਨੀਰਜ ਸੰਧੂ ਦੀ ਅਗਵਾਈ 'ਚ ਆਜ਼ਾਦੀ ਦੇ 75ਵੇਂ ਦਿਹਾੜੇ ਨੂੰ ਸਮਰਪਿਤ ਆਜ਼ਾਦੀ ਦਿਹਾੜਾ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ | ...

ਪੂਰੀ ਖ਼ਬਰ »

ਐਮ.ਆਰ. ਸਕੂਲ 'ਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਆਦਮਪੁਰ, 18 ਅਗਸਤ (ਰਮਨ ਦਵੇਸਰ)-ਐੱਮ. ਆਰ ਇੰਟਰਨੈਸ਼ਨਲ ਸਕੂਲ ਆਦਮਪੁਰ 'ਚ ਪਿ੍ੰਸੀਪਲ ਨਵਦੀਪ ਵਸ਼ਸ਼ਿਟ ਦੀ ਦੇਖ-ਰੇਖ ਹੇਠ ਨੰਨ੍ਹੇ- ਮੁੰਨੇ ਬੱਚਿਆਂ ਨੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ | ਇਸ ਮੌਕੇ ਨਰਸਰੀ ਤੋਂ ਲੈ ਕੇ ਪੰਜਵੀਂ ਕਲਾਸ ...

ਪੂਰੀ ਖ਼ਬਰ »

ਵਿਰੋਧ ਕਾਰਨ ਮਜ਼ਦੂਰਾਂ ਦੇ ਰਿਹਾਇਸ਼ੀ ਪਲਾਟਾਂ ਲਈ ਜ਼ਮੀਨ ਛੱਡਣ ਉਪਰੰਤ ਪ੍ਰਸ਼ਾਸਨ ਨੂੰ ਪੰਚਾਇਤੀ ਜ਼ਮੀਨ ਦਾ ਮਿਲਿਆ ਕਬਜ਼ਾ

ਕਰਤਾਰਪੁਰ, 18 ਅਗਸਤ (ਜਨਕ ਰਾਜ ਗਿੱਲ, ਭਜਨ ਸਿੰਘ)-ਪ੍ਰਸ਼ਾਸਨ ਤੇ ਪੰਚਾਇਤ ਵਲੋਂ ਪਿੰਡ ਕੁੱਦੋਵਾਲ ਵਿਖੇ ਪੰਚਾਇਤੀ ਜ਼ਮੀਨ ਵਾਹੁਣ ਦੇ ਕੀਤੇ ਐਲਾਨ ਦਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਡੱਟ ਕੇ ਵਿਰੋਧ ਕੀਤਾ ਗਿਆ¢ ਜਿਸਦੇ ਚਲਦਿਆਂ ਹਰਕਤ 'ਚ ਆਏ ਜ਼ਿਲ੍ਹਾ ...

ਪੂਰੀ ਖ਼ਬਰ »

ਜਨਮ ਅਸ਼ਟਮੀ ਅੱਜ ਮਨਾਈ ਜਾਵੇਗੀ

ਸ਼ਾਹਕੋਟ, 18 ਅਗਸਤ (ਦਲਜੀਤ ਸਿੰਘ ਸਚਦੇਵਾ)-ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ ਸ਼ਾਹਕੋਟ ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਮੰਦਿਰ ਕਮੇਟੀ ਦੇ ਚੇਅਰਮੈਨ ਸ਼ਿਵ ਨਰਾਇਣ ਗੁਪਤਾ ਤੇ ...

ਪੂਰੀ ਖ਼ਬਰ »

ਕੈਂਬਿ੍ਜ਼ ਇੰਟਰਨੈਸ਼ਨਲ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਨਕੋਦਰ, 18 ਅਗਸਤ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਜਨਮ ਅਸ਼ਟਮੀ ਦਾ ਤਿਉਹਾਰ ਭਗਵਾਨ ਸ਼੍ਰੀ ਕਿ੍ਸ਼ਨ ਦੇ ਜਨਮਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ | ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਨਕੋਦਰ ਵਿਖੇ ਵੀਰਵਾਰ ਨੂੰ ਇਹ ਤਿਉਹਾਰ ਬੜੀ ਆਸਥਾ ਤੇ ਸ਼ਰਧਾ ਨਾਲ ਮਨਾਇਆ ...

ਪੂਰੀ ਖ਼ਬਰ »

ਈ.ਟੀ.ਟੀ. ਅਧਿਆਪਕਾਂ ਨੇ ਸਿੱਖਿਆ ਬਲਾਕ ਸ਼ਾਹਕੋਟ-1 ਤੇ 2 ਦੇ ਬੀ.ਪੀ.ਈ.ਓਜ਼. ਨੂੰ ਸੌਂਪਿਆ ਮੰਗ ਪੱਤਰ

ਸ਼ਾਹਕੋਟ, 18 ਅਗਸਤ (ਸੁਖਦੀਪ ਸਿੰਘ)-ਸਿੱਖਿਆ ਬਲਾਕ ਸ਼ਾਹਕੋਟ- 1 ਤੇ 2 ਦੇ ਈ.ਟੀ.ਟੀ. ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਬੀ.ਪੀ.ਈ.ਓ. ਸ਼ਾਹਕੋਟ-1 ਰਾਕੇਸ਼ ਚੰਦ ਤੇ ਬੀ.ਪੀ.ਈ.ਓ. ਸ਼ਾਹਕੋਟ-2 ਰਮੇਸ਼ਵਰ ਚੰਦਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਅਧਿਆਪਕ ਆਗੂਆਂ ਨੇ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਨੌਜਵਾਨ ਦੀ ਲਾਸ਼ ਮਿਲੀ

ਭੋਗਪੁਰ 18 ਅਗਸਤ (ਕਮਲਜੀਤ ਸਿੰਘ ਡੱਲੀ)-ਭੋਗਪੁਰ ਨਜ਼ਦੀਕ ਡੱਲੀ ਵਿਖੇ ਰੇਲਵੇ ਲਾਈਨਾਂ ਕੋਲੋਂ ਇਕ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਬਰਾਮਦ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਰੁਣ ਕੁਮਾਰ ਜੋਸ਼ੀ ਉਮਰ 37 ਸਾਲ ਵਾਸੀ ਭੋਗਪੁਰ ਕੱਲ੍ਹ ਰਾਤ ਤੋਂ ਘਰੋਂ ਗਾਇਬ ਸੀ | ...

ਪੂਰੀ ਖ਼ਬਰ »

ਕਿਸਾਨਾਂ ਨੇ ਮੋਦੀ ਦਾ ਪੁਤਲਾ ਫੂਕਿਆ

ਲੋਹੀਆਂ ਖਾਸ, 18 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ 22 ਅਗਸਤ ਦੇ ਐਲਾਨੇ ਗਏ ਧਰਨੇ ਵਿੱਚ ਕਿਸਾਨ ਲੱਕ ਬੰਨ ਕੇ ਤੁਰਨ, ਤਾਂ ਹੀ ਅਸੀਂ ਆਪਣੀਆਂ ਪਿਛਲੇ ਸਮੇਂ ਵਾਲੀਆਂ ਸਾਰੀਆਂ ਮੰਗਾਂ ਨੂੰ ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮਨਾਈ

ਮਲਸੀਆਂ, 18 ਅਗਸਤ (ਸੁਖਦੀਪ ਸਿੰਘ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ, ਮਲਸੀਆਂ ਵਿਖੇ ਸਕੂਲ ਦੇ ਟਰੱਸਟੀ ਰਾਮ ਮੂਰਤੀ, ਪਿ੍ੰਸੀਪਲ ਸੰਦੀਪ ਕੌਰ, ਐਡਮਿਨ ਹੈੱਡ ਤੇਜਪਾਲ ਸਿੰਘ ਦੀ ਅਗਵਾਈ ਤੇ ਪੈਡਾਗੋਜੀ ਮੈਨੇਜਰ ਵਿਲਸਨ ਜੌਹਨ, ਸਿਖਲਾਈ ਤੇ ਵਿਕਾਸ ਦੀ ਮੁਖੀ ਨੇਹਾ ਸ਼ਰਮਾ, ...

ਪੂਰੀ ਖ਼ਬਰ »

ਸਰਕਾਰ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਨਿਭਾਵੇ-ਸਰਪੰਚ ਭਿੰਦਾ

ਕਰਤਾਰਪੁਰ, 18 ਅਗਸਤ (ਜਨਕ ਰਾਜ ਗਿੱਲ)-ਪਿੰਡ ਕਾਹਲਵਾਂ ਦੀ ਪੰਚਾਇਤ ਵਲੋਂ ਪੰਚਾਇਤੀ ਤੇ ਿਲੰਕ ਸੜਕਾਂ 'ਤੇ ਕਬਜ਼ਾ ਕਰਨ ਵਾਲੇ ਕਬਜ਼ਾਧਾਰੀਆਂ ਤੋਂ ਸਰਕਾਰੀ ਮੁਰੱਬਾਬੰਦੀ ਵਾਲੀਆਂ ਜ਼ਮੀਨਾਂ ਦੇ ਕਬਜ਼ੇ ਛੁੜਵਾ ਕੇ ਇਨ੍ਹਾਂ ਜ਼ਮੀਨਾਂ ਦੀ ਮੁੜ ਨਿਸ਼ਾਨਦੇਹੀ ...

ਪੂਰੀ ਖ਼ਬਰ »

ਬੱਚਿਆਂ ਨੇ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

ਆਦਮਪੁਰ, 18 ਅਗਸਤ (ਰਮਨ ਦਵੇਸਰ)-ਦ ਇੰਪੀਰੀਅਲ ਸਕੂਲ, ਗਰੀਨ ਕੈਂਪਸ, ਆਦਮਪੁਰ 'ਚ ਜਨਮ ਆਸ਼ਟਮੀ ਦਾ ਤਿਉਹਾਰ ਧੂਮ-ਧਾਮ ਤੇ ਬੜੇ ਉਤਸ਼ਾਹ ਨਾਲ ਇੰਪੀਰੀਅਲ ਸਕੂਲ ਦੇ ਵਿਹੜੇ 'ਚ ਮਨਾਇਆ ਗਿਆ | ਸਾਰੇ ਸਕੂਲ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਗਿਆ | ਸਕੂਲ ਸਮਾਗਮ ਮਾਣਯੋਗ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX