ਤਾਜਾ ਖ਼ਬਰਾਂ


ਸ਼ਰਧਾ ਕਤਲ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ
. . .  1 day ago
ਨਵੀਂ ਦਿੱਲੀ, 28 ਨਵੰਬਰ - ਤਲਵਾਰਾਂ ਨਾਲ ਲੈਸ ਘੱਟੋ-ਘੱਟ ਦੋ ਵਿਅਕਤੀਆਂ ਨੇ ਸ਼ਰਧਾ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ ਕਰ ਦਿੱਤਾ । ਹਮਲਾਵਰ ਹਿੰਦੂ ਸੈਨਾ ਦੇ ਹੋਣ ਦਾ ਦਾਅਵਾ ...
ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਜ਼ੀਰਕਪੁਰ ਪਹੁੰਚੀ
. . .  1 day ago
ਜ਼ੀਰਕਪੁਰ, 28 ਨਵੰਬਰ (ਹੈਪੀ ਪੰਡਵਾਲਾ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਂਦਨੀ ਚੌਕ ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਦੇਰ ਸ਼ਾਮ ਇੱਥੇ ਪਹੁੰਚੀ । ਦਿੱਲੀ ਤੋਂ ਵਾਇਆ ...
ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅਰਬਾਂ ਦੀ ਜ਼ਮੀਨ ਧੋਖੇ ਨਾਲ ਜੰਗਲਾਤ ਵਿਭਾਗ ਨੂੰ ਟਰਾਂਸਫਰ ਕਰਨ ਸੰਬੰਧੀ ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ
. . .  1 day ago
ਪਠਾਨਕੋਟ, 28 ਨਵੰਬਰ (ਸੰਧੂ )- ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਪਠਾਨਕੋਟ ਦੇ ਧਾਰਕਲਾ ਬਲਾਕ ਅਤੇ ਤਹਿਸੀਲ ਵਿਚ ਪੈਂਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਜੰਗਲਾਤ ਵਿਭਾਗ ਦੇ ਨਾਂਅ ’ਤੇ ਧੋਖੇ ਨਾਲ ਕੀਤੇ ...
ਸਾਈਬਰਨਿਊਜ਼ 'ਤੇ ਲਿਖਿਆ ਦਾਅਵਾ ਬੇਬੁਨਿਆਦ , ਵਟਸਐਪ ਤੋਂ 'ਡੇਟਾ ਲੀਕ' ਦਾ ਕੋਈ ਸਬੂਤ ਨਹੀਂ ਹੈ : ਬੁਲਾਰਾ ਵਟਸਐਪ
. . .  1 day ago
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਦੇ ਮੰਤਰੀ ਸੇਬੇਸਟੀਅਨ ਨਾਲ ਭਾਰਤ-ਫਰਾਂਸ ਸਾਲਾਨਾ ਰੱਖਿਆ ਵਾਰਤਾ ਦੀ ਪ੍ਰਧਾਨਗੀ ਕੀਤੀ
. . .  1 day ago
300 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ
. . .  1 day ago
ਅਟਾਰੀ, 28 ਨਵੰਬਰ (ਗੁਰਦੀਪ ਸਿੰਘ ਅਟਾਰੀ)- ਪੁਲਿਸ ਥਾਣਾ ਲੋਪੋਕੇ ਨੇ ਇਕ ਵਿਅਕਤੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਦੀ ਪਛਾਣ ਅੰਗਰੇਜ ਸਿੰਘ ਵਾਸੀ ਪਿੰਡ ਛਿਡਨ ਵਜੋਂ ਹੋਈ ਹੈ। ਪੁਲਿਸ ਥਾਣਾ...
ਘਨੌਰ ’ਚ ਹੋਈ 18 ਲੱਖ ਦੀ ਲੁੱਟ
. . .  1 day ago
ਘਨੌਰ, 28 ਨਵੰਬਰ (ਸ਼ੁਸ਼ੀਲ ਸ਼ਰਮਾ)- ਘਨੌਰ ਦੇ ਮੇਨ ਰੋਡ ’ਤੇ ਸਥਿਤ ਥਾਣਾ ਘਨੌਰ ਤੋਂ ਕੁਝ ਹੀ ਦੂਰੀ ਤੇ ਯੂਕੋ ਬੈਂਕ...
ਜੁੱਤੀਆਂ ਦੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ
. . .  1 day ago
ਨਵੀਂ ਦਿੱਲੀ, 28 ਨਵੰਬਰ - ਲਾਰੈਂਸ ਰੋਡ ਇੰਡਸਟਰੀਅਲ ਏਰੀਆ ’ਚ ਜੁੱਤੀਆਂ ਬਣਾਉਣ ਵਾਲੀ ਫ਼ੈਕਟਰੀ ’ਚ ਭਿਆਨਕ ਅੱਗ ਲੱਗਣ ਤੋਂ ਬਾਅਦ ਅੱਗ ਬੁਝਾਉਣ ਦਾ ਕੰਮ ਜਾਰੀ ਹੈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਪੀ.ਟੀ. ਊਸ਼ਾ ਭਾਰਤੀ ਓਲੰਪਿਕ ਸੰਘ ਦੀ ਚੁਣੀ ਗਈ ਪ੍ਰਧਾਨ
. . .  1 day ago
ਇਨੋਵਾ ਦੀ ਟਰੱਕ ਨਾਲ ਸਿੱਧੀ ਟੱਕਰ 'ਚ 2 ਔਰਤਾ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਫਿਲੌਰ, 28 ਨਵੰਬਰ (ਵਿਪਨ ਗੈਰੀ)-ਅੱਜ ਸਵੇਰੇ 11 ਵਜੇ ਦੇ ਕਰੀਬ ਫਿਲੌਰ ਤੋਂ ਨੂਰਮਹਿਲ ਮਾਰਗ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਔਰਤਾ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ।ਵੇਰਵੇ ਅਨੁਸਾਰ ਨਕੋਦਰ ਤੋਂ ਵਿਆਹ ਦੇਖ ਕੇ ਆ ਰਹੀ ਇਕ ਇਨੋਵਾ ਗੱਡੀ ਦੀ ਇਕ ਟਰੱਕ...
ਪੈਰਾ-ਉਲੰਪਿਕ ਖਿਡਾਰੀਆਂ ਦਾ ਮੁਜ਼ਾਹਰਾ, ਐਨ. ਐਸ. ਯੂ.ਆਈ. ਨੇਤਾ ਵੀ ਪੁੱਜੇ ਮੌਕੇ ’ਤੇ
. . .  1 day ago
ਚੰਡੀਗੜ੍ਹ, 28 ਨਵੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੈਰਾ-ਉਲੰਪਿਕ ਖਿਡਾਰੀਆਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ...
ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
. . .  1 day ago
ਗੁਰੂ ਹਰ ਸਹਾਏ, 28 ਨਵੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਸਰਹੱਦੀ ਪਿੰਡ ਚਾਂਦੀ ਵਾਲਾ ਕੋਲ ਇਕ ਨੋਜਵਾਨ ਸੜਕ ਉਪਰ ਭੇਦਭਰੀ ਹਾਲਤ ਵਿਚ ਮਿ੍ਤਕ ਪਾਇਆ ਗਿਆ। ਨੌਜਵਾਨ...
ਕਸਬਾ ਸ਼ੁਤਰਾਣਾ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਸ਼ੁਤਰਾਣਾ, 28 ਨਵੰਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਪਰ ਬੀਤੀ ਰਾਤ ਕਾਰ ਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਉਸ ਦਾ ਸਾਥੀ ਹਸਪਤਾਲ ਵਿਚ ਜੇਰੇ ਇਲਾਜ਼ ਹੈ।ਮ੍ਰਿਤਕ ਨੌਜਵਾਨ...
ਬੈਲਜੀਅਮ:ਬ੍ਰਸੇਲਜ਼ 'ਚ ਦੰਗਿਆਂ ਤੋਂ ਬਾਅਦ 10 ਲੋਕ ਲਏ ਗਏ ਹਿਰਾਸਤ 'ਚ
. . .  1 day ago
ਬ੍ਰਸੇਲਜ਼, 28 ਨਵੰਬਰ -ਬ੍ਰਸੇਲਜ਼ ਵਿਚ ਘੱਟੋ-ਘੱਟ 10 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿੱਥੇ ਮੋਰੋਕੋ ਵਲੋਂ ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਬੈਲਜੀਅਮ ਨੂੰ 2-0 ਨਾਲ ਹਰਾਉਣ ਤੋਂ ਬਾਅਦ ਦੰਗੇ ਭੜਕ...
ਸ਼ਰਧਾ ਕਤਲ ਕੇਸ: ਪੋਲੀਗ੍ਰਾਫ ਟੈਸਟ ਲਈ ਦੋਸ਼ੀ ਆਫਤਾਬ ਨੂੰ ਲਿਆਂਦਾ ਗਿਆ ਐਫ.ਐਸ.ਐਲ. ਰੋਹਿਣੀ
. . .  1 day ago
ਨਵੀਂ ਦਿੱਲੀ, 28 ਨਵੰਬਰ-ਸ਼ਰਧਾ ਕਤਲ ਕੇਸ 'ਚ ਦੋਸ਼ੀ ਆਫਤਾਬ ਨੂੰ ਪੋਲੀਗ੍ਰਾਫ ਟੈਸਟ ਲਈ ਐਫ.ਐਸ.ਐਲ. ਰੋਹਿਣੀ ਲਿਆਂਦਾ ਗਿਆ। ਆਫਤਾਬ ਦਾ ਪੋਲੀਗ੍ਰਾਫ ਟੈਸਟ ਅੱਜ ਵੀ ਜਾਰੀ...
ਅਗਵਾ ਹੋਇਆ ਬੱਚਾ ਡੇਰਾਬੱਸੀ ਪੁਲਿਸ ਨੇ ਦੋ ਦਿਨਾਂ 'ਚ ਕੀਤਾ ਬਰਾਮਦ
. . .  1 day ago
ਡੇਰਾਬੱਸੀ, 28 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਮਿਉਂਸੀਪਲ ਪਾਰਕ ਚੋਂ ਅਗਵਾ ਹੋਏ ਦੋ ਸਾਲਾ ਬੱਚੇ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦੇਰ ਰਾਤ ਡੇਰਾਬੱਸੀ ਪੁਲਿਸ ਨੇ ਬੱਚੇ ਨੂੰ ਸੋਹਾਣਾ ਸਾਹਿਬ ਗੁਰਦੁਆਰੇ ਨੇੜੇ ਅਗਵਾਕਾਰ ਸਮੇਤ ਕਾਬੂ ਕਰ ਲਿਆ। ਅਗਵਾਕਾਰ ਦੀ ਪਛਾਣ ...
ਫੀਫਾ ਵਿਸ਼ਵ ਕੱਪ ‘ਚ ਬੈਲਜੀਅਮ ਦੀ ਹਾਰ ਤੋਂ ਬਾਅਦ ਬ੍ਰਸੇਲਜ਼ ’ਚ ਦੰਗੇ
. . .  1 day ago
ਬ੍ਰਸੇਲਜ਼, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਮੈਚ ਵਿਚ ਬੈਲਜੀਅਮ ਉੱਪਰ ਮੋਰੋਕੋ ਦੀ ਜਿੱਤ ਤੋਂ ਬਾਅਦ ਬ੍ਰਸੇਲਜ਼ ਵਿਚ ਦੰਗੇ ਹੋਏ ਜਦਕਿ ਇਕ ਕਾਰ ਅਤੇ ਕੁਝ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਵਲੋਂ ਇਸ...
ਡੀ.ਆਰ.ਆਈ. ਵਲੋਂ ਮੁੰਬਈ ਹਵਾਈ ਅੱਡੇ ਤੋਂ 40 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  1 day ago
ਮੁੰਬਈ, 28 ਨਵੰਬਰ-ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਮੁੰਬਈ ਹਵਾਈ ਅੱਡੇ 'ਤੇ 8 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ...
ਦਿੱਲੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ
. . .  1 day ago
ਨਵੀਂ ਦਿੱਲੀ, 28 ਨਵੰਬਰ-ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ ਹੈ। ਹਵਾ ਦੀ ਗੁਣਵੱਤਾ ਅਤੇ ਮੌਸਮ ਦੀ ਭਵਿੱਖਬਾਣੀ ਅਤੇ ਖੋਜ ਦੀ ਪ੍ਰਣਾਲੀ ਅਨੁਸਾਰ ਸਮੁੱਚਾ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 317 ਦਰਜ ਕੀਤਾ ਗਿਆ...
ਚੋਣ ਡਿਊਟੀ ਦੌਰਾਨ ਗੋਲੀ ਮਾਰ ਕੇ ਮਾਰੇ ਗਏ ਸੀ.ਆਰ.ਪੀ.ਐੱਫ. ਦੇ ਦੋ ਜਵਾਨਾਂ ਦੇ ਵਾਰਸਾਂ ਨੂੰ ਚੋਣ ਕਮਿਸ਼ਨ ਵਲੋਂ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦਾ ਐਲਾਨ
. . .  1 day ago
ਪੋਰਬੰਦਰ, 28 ਨਵੰਬਰ -ਚੋਣ ਕਮਿਸ਼ਨ ਨੇ ਗੁਜਰਾਤ ਦੇ ਪੋਰਬੰਦਰ ਵਿਚ ਚੋਣ ਡਿਊਟੀ ਦੌਰਾਨ ਅੰਦਰੂਨੀ ਝੜਪ ਦੇ ਬਾਅਦ ਗੋਲੀ ਮਾਰ ਕੇ ਮਾਰੇ ਗਏ ਨੀਮ ਫੌਜੀ ਬਲਾਂ ਦੇ ਦੋ ਜਵਾਨਾਂ ਦੇ ਵਾਰਸਾਂ ਨੂੰ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ...
ਅਮਰੀਕਾ: ਬਿਜਲੀ ਦੀਆਂ ਲਾਈਨਾਂ ਨਾਲ ਟਕਰਾਇਆ ਛੋਟਾ ਜਹਾਜ਼
. . .  1 day ago
ਵਾਸ਼ਿੰਗਟਨ, 28 ਨਵੰਬਰ-ਵਾਸ਼ਿੰਗਟਨ ਪੋਸਟ ਨੇ ਸਥਾਨਕ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਐਤਵਾਰ ਰਾਤ ਨੂੰ ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਮੋਂਟਗੋਮਰੀ ਕਾਉਂਟੀ ਦੀਆਂ ਪਾਵਰ ਲਾਈਨਾਂ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਟਕਰਾ ਗਿਆ। ਹਾਦਸੇ ਵਿਚ ਕਿਸੇ ਕਿਸਮ ਦਾ...
ਫੀਫਾ ਵਿਸ਼ਵ ਕੱਪ 'ਚ ਅੱਜ ਕੈਮਰੂਨ-ਸਰਬੀਆ, ਦੱਖਣੀ ਕੋਰੀਆ-ਘਾਨਾ, ਬ੍ਰਾਜ਼ੀਲ-ਸਵਿਟਜ਼ਰਲੈਂਡ ਤੇ ਪੁਰਤਗਾਲ-ਉਰੂਗਵੇ ਦੇ ਮੈਚ
. . .  1 day ago
ਦੋਹਾ, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੈਮਰੂਨ ਅਤੇ ਸਰਬੀਆ ਦਾ ਮੈਚ ਸ਼ਾਮ 3.30, ਦੱਖਣੀ ਕੋਰੀਆ ਅਤੇ ਘਾਨਾ ਦਾ ਸ਼ਾਮ 6.30, ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਦਾ ਰਾਤ 9.30 ਅਤੇ ਪੁਰਤਗਾਲ-ਉਰੂਗਵੇ ਦਾ ਮੈਚ ਅੱਧੀ ਰਾਤ...
ਲੋਕਾਂ ਕੋਲ ਹੁਣ ਮੌਕਾ ਹੈ ਕੇਜਰੀਵਾਲ ਸਰਕਾਰ ਨੂੰ ਜਵਾਬ ਦੇਣ ਦਾ-ਪਿਊਸ਼ ਗੋਇਲ
. . .  1 day ago
ਨਵੀਂ ਦਿੱਲੀ, 28 ਨਵੰਬਰ-ਕੇਂਦਰੀ ਮੰਤਰੀ ਪਿਊਸ਼ ਗੋਇਲ ਦਿੱਲੀ ਦੇ ਆਨੰਦ ਵਿਹਾਰ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਕੋਲ ਹੁਣ ਮੌਕਾ ਹੈ ਕੇਜਰੀਵਾਲ ਸਰਕਾਰ ਨੂੰ...
ਈਰਾਨ ਦੇ ਅਧਿਕਾਰੀਆਂ ਨੇ ਈਰਾਨੀ ਫਿਲਮ ਨਿਰਮਾਤਾ ਨੂੰ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦਾ ਦੌਰਾ ਕਰਨ ਤੋਂ ਰੋਕਿਆ
. . .  1 day ago
ਨਵੀਂ ਦਿੱਲੀ, 28 ਨਵੰਬਰ-ਈਰਾਨੀ ਅਧਿਕਾਰੀਆਂ ਨੇ ਫਿਲਮ ਨਿਰਮਾਤਾ ਰੇਜ਼ਾ ਡੋਰਮਿਸ਼ਿਅਨ ਨੂੰ ਗੋਆ ਵਿਚ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦਾ ਦੌਰਾ ਕਰਨ ਤੋਂ ਰੋਕ ਦਿੱਤਾ ਹੈ, ਜਿੱਥੇ ਉਸ ਦੁਆਰਾ...
ਰਾਹੁਲ ਗਾਂਧੀ ਨੇ ਇੰਦੌਰ ਦੇ ਵੱਡੇ ਗਣਪਤੀ ਚੌਰਾਹਾ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੇ 82ਵੇਂ ਦਿਨ ਦੀ ਸ਼ੁਰੂਆਤ
. . .  1 day ago
ਇੰਦੌਰ, 28 ਨਵੰਬਰ-ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 82ਵਾਂ ਦਿਨ ਹੈ। 'ਭਾਰਤ ਜੋੜੋ ਯਾਤਰਾ' ਦੇ 82ਵੇਂ ਦਿਨ ਦੀ ਸ਼ੁਰੂਆਤ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਇੰਦੌਰ ਦੇ ਵੱਡੇ ਗਣਪਤੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਫਿਰੋਜ਼ਪੁਰ /ਫਾਜ਼ਿਲਕਾ / ਅਬੋਹਰ

ਸੀਵਰੇਜ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਮਿਲੇਗੀ ਨਿਜਾਤ

ਫ਼ਿਰੋਜ਼ਪੁਰ, 19 ਅਗਸਤ (ਕੁਲਬੀਰ ਸਿੰਘ ਸੋਢੀ)-ਬਾਰਿਸ਼ ਦੇ ਦਿਨਾਂ ਵਿਚ ਸ਼ਹਿਰ ਦੇ ਅੰਦਰਲੇ ਤੇ ਬਾਹਰਲੇ ਖੇਤਰ ਵਿਚ ਇੰਨਾ ਪਾਣੀ ਭਰ ਜਾਂਦਾ ਹੈ ਕਿ ਲੋਕਾਂ ਦੀ ਆਵਾਜਾਈ ਦੇ ਨਾਲ ਨਾਲ ਵਾਹਨਾਂ ਦੀ ਆਵਾਜਾਈ ਵੀ ਪੂਰਨ ਰੂਪ ਵਿਚ ਠੱਪ ਹੋ ਜਾਂਦੀ ਹੈ, ਜਿਸ ਦਾ ਮੁੱਖ ਕਾਰਨ ਸੀਵਰੇਜ ਸਮੱਸਿਆ ਹੈ, ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਨੂੰ ਖ਼ਤਮ ਕਰਦੇ ਹੋਏ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਸੀਵਰੇਜ ਦੀ ਸਫ਼ਾਈ ਲਈ ਨਵੀਂ ਆਈ ਮਸ਼ੀਨ ਦਾ ਆਗਾਜ਼ ਕੀਤਾ | ਸ਼ਹਿਰੀ ਵਿਧਾਇਕ ਸ. ਭੁੱਲਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਉਪ ਮੰਡਲ ਫ਼ਿਰੋਜ਼ਪੁਰ ਪਹੁੰਚੇ, ਜਿੱਥੇ ਉਨ੍ਹਾਂ ਪਹਿਲਾਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਪੁੱਛਿਆ ਕਿ ਬਾਰਿਸ਼ ਦੇ ਦਿਨਾਂ ਵਿਚ ਸੀਵਰੇਜ ਦੇ ਬੰਦ ਹੋਣ ਪਿੱਛੇ ਵੱਡਾ ਕਾਰਨ ਕੀ ਹੈ | ਲੋਕਾਂ ਨੂੰ ਪੇਸ਼ ਆ ਰਹੀ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਦੇ ਹੋਏ ਹਲਕਾ ਵਿਧਾਇਕ ਭੁੱਲਰ ਵਲੋਂ ਇਕ ਨਵੀਂ ਮਸ਼ੀਨ ਦਾ ਆਗਾਜ਼ ਕੀਤਾ ਗਿਆ | ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਜਨਮ ਅਸ਼ਟਮੀ ਦਾ ਤਿਉਹਾਰ ਹੈ, ਜਿਸ ਨੂੰ ਮੁੱਖ ਰੱਖਦਿਆਂ ਇਕ ਚੰਗੀ ਪਹਿਲ ਕਦਮੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸਾਧਨਾਂ ਦੀ ਘਾਟ ਹੋਣ ਕਾਰਨ ਸੀਵਰੇਜ ਦੀ ਸਮੱਸਿਆ ਪੇਸ਼ ਆ ਰਹੀ ਸੀ, ਜਿਸ ਦੇ ਹੱਲ ਲਈ 36 ਲੱਖ 85 ਹਜ਼ਾਰ ਰੁਪਏ ਦੀ ਨਵੀਂ ਮਸ਼ੀਨ ਲਿਆਂਦੀ ਗਈ ਹੈ | ਵਿਧਾਇਕ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਏ ਮੀਂਹ ਕਾਰਨ ਜਿੱਥੇ ਸੀਵਰੇਜ ਦੀ ਵੱਡੀ ਸਮੱਸਿਆ ਬਣ ਗਈ ਸੀ, ਉੱਥੇ ਸੀਵਰੇਜ ਬੋਰਡ 'ਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੈਂ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਦੁਆਰਾ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਸਮੱਸਿਆ ਨੂੰ ਫ਼ੌਰੀ ਤੌਰ 'ਤੇ ਹੱਲ ਕੀਤਾ | ਉਨ੍ਹਾਂ ਕਿਹਾ ਕਿ ਸ਼ਹਿਰੀ ਹਲਕੇ ਦੇ ਲੋਕਾਂ ਨੂੰ ਸੀਵਰੇਜ ਸੰਬੰਧੀ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਇਆ ਜਾਵੇਗਾ | ਇਸ ਮੌਕੇ ਐੱਸ.ਡੀ.ਓ ਸੀਵਰੇਜ ਬੋਰਡ ਗੁਲਸ਼ਨ ਗਰੋਵਰ, ਐੱਸ.ਡੀ.ਓ ਗੁਰਵਿੰਦਰ ਸਿੰਘ, ਗਗਨਦੀਪ ਸਿੰਘ ਗੋਬਿੰਦ ਨਗਰ, ਮਨਮੀਤ ਮਿੱਠੂ, ਬਲਰਾਜ ਸਿੰਘ ਕਟੋਰਾ ਤੇ ਹੋਰ ਆਪ ਆਗੂ ਹਾਜ਼ਰ ਸਨ |

ਸ਼ਰਾਬ ਫ਼ੈਕਟਰੀ ਵਿਰੁੱਧ ਸਾਂਝੇ ਮੋਰਚੇ ਦੇ ਸਮਰਥਨ 'ਚ ਬੰਦ ਦਾ ਸਾਥ ਦੇਣ ਲੋਕ-ਆਗੂ

ਜ਼ੀਰਾ, 19 ਅਗਸਤ (ਮਨਜੀਤ ਸਿੰਘ ਢਿੱਲੋਂ)-ਇਲਾਕੇ ਦੇ ਪਿੰਡਾਂ 'ਚ ਪ੍ਰਦੂਸ਼ਿਤ ਹੋ ਰਹੇ ਪਾਣੀ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਲੋਕਾਂ, ਵਾਤਾਵਰਨ ਪ੍ਰੇਮੀ ਅਤੇ ਕਿਸਾਨ ਜਥੇਬੰਦੀਆਂ ਵਲੋਂ ਪਿਛਲੇ ਕਰੀਬ ਚਾਰ ਹਫ਼ਤਿਆਂ ਤੋਂ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਸ਼ਰਾਬ ...

ਪੂਰੀ ਖ਼ਬਰ »

ਕਾਤਲਾਨਾ ਹਮਲਾ ਕਰਨ ਦੇ ਮਾਮਲੇ 'ਚ 2 ਔਰਤਾਂ ਸਮੇਤ 4 ਵਿਅਕਤੀਆਂ ਵਿਰੁੱਧ ਕੇਸ ਦਰਜ

ਫ਼ਿਰੋਜ਼ਪੁਰ, 19 ਅਗਸਤ (ਰਾਕੇਸ਼ ਚਾਵਲਾ)- ਥਾਣਾ ਕੈਂਟ ਪੁਲਿਸ ਵਲੋਂ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਵਿਚ 2 ਔਰਤਾਂ ਸਮੇਤ 4 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਮੱੁਦਈ ਲਖਵੀਰ ਸਿੰਘ ਪੁੱਤਰ ਮੱਲ ਸਿੰਘ ਤੇ ਉਸ ਦਾ ਬੇਟਾ ਦਵਿੰਦਰਜੀਤ ਸਿੰਘ ਤੇ ...

ਪੂਰੀ ਖ਼ਬਰ »

ਆੜ੍ਹਤੀ ਯੂਨੀਅਨ ਵਲੋਂ ਥਾਣਾ ਮੁਖੀ ਦੇ ਨਾਲ ਵੱਖ-ਵੱਖ ਮਸਲਿਆਂ ਸੰਬੰਧੀ ਮੀਟਿੰਗ

ਗੁਰੂਹਰਸਹਾਏ, 19 ਅਗਸਤ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੀ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਗੁਰੂਹਰਸਹਾਏ ਦੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਨਰੇਸ਼ ਕਪੂਰ ਦੀ ਅਗਵਾਈ ਹੇਠ ਆੜ੍ਹਤੀਆਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆ ਨੂੰ ਲੈ ਕੇ ਅੱਜ ਗੁਰੂਹਰਸਹਾਏ ਦੇ ਥਾਣਾ ਮੁਖੀ ...

ਪੂਰੀ ਖ਼ਬਰ »

50 ਲੀਟਰ ਲਾਹਣ ਸਮੇਤ ਇਕ ਵਿਅਕਤੀ ਕਾਬੂ

ਗੁਰੂਹਰਸਹਾਏ, 19 ਅਗਸਤ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਵਲੋਂ ਇਕ ਵਿਅਕਤੀ ਨੂੰ 50 ਲੀਟਰ ਲਾਹਣ ਸਮੇਤ ਕਾਬੂ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਵਿਸ਼ਵਕਰਮਾ ਚੌਕ ਪਾਸ ਮੌਜੂਦ ਸੀ ਤਾਂ ਮੁਖ਼ਬਰ ...

ਪੂਰੀ ਖ਼ਬਰ »

ਫ਼ਿਰੋਜ਼ਪੁਰ 'ਚ ਪੀ.ਜੀ.ਆਈ. ਸੈਟੇਲਾਈਟ ਵੀ ਬਣੇਗਾ ਤੇ ਹੁਸੈਨੀਵਾਲਾ ਬਾਰਡਰ ਵੀ ਖੋਲ੍ਹਾਂਗੇ-ਰਾਣਾ ਸੋਢੀ

ਗੋਲੂ ਕਾ ਮੋੜ/ਪੰਜੇ ਕੇ ਉਤਾੜ, 19 ਅਗਸਤ (ਸੁਰਿੰਦਰ ਸਿੰਘ ਪੁਪਨੇਜਾ, ਪੱਪੂ ਸੰਧਾ)-ਫ਼ਿਰੋਜ਼ਪੁਰ ਵਿਚ ਪੀ.ਜੀ.ਆਈ. ਸੈਟੇਲਾਈਟ ਵੀ ਬਣਾਇਆ ਜਾਵੇਗਾ ਤੇ ਹੁਸੈਨੀਵਾਲਾ ਬਾਰਡਰ ਵੀ ਖੋਲਿ੍ਹਆ ਜਾਵੇਗਾ | ਇਹ ਪ੍ਰਗਟਾਵਾ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੇ.ਬੀ. ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਜਨਮ ਅਸ਼ਟਮੀ ਮਨਾਈ

ਮਮਦੋਟ, 19 ਅਗਸਤ (ਸੁਖਦੇਵ ਸਿੰਘ ਸੰਗਮ)-ਗਾਬਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮਨਾਈ ਗਈ | ਇਸ ਪ੍ਰੋਗਰਾਮ ਦੌਰਾਨ ਗਾਬਾ ਐਜੂਕੇਸ਼ਨਲ ਸੁਸਾਇਟੀ ਦੇ ਸਕੱਤਰ ਸ੍ਰੀਮਤੀ ਸੰਗੀਤਾ ਗਾਬਾ ਅਤੇ ਮੈਂਬਰ ਸੀਮਾ ਰਾਣੀ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਅੰਮਿ੍ਤ-ਵੇਲਾ ਪ੍ਰਭਾਤ ਸੁਸਾਇਟੀ ਨੇ ਸਤਿਸੰਗ ਅਤੇ ਪ੍ਰਭਾਤ ਫੇਰੀ ਕੱਢੀ

ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ/ਰਾਕੇਸ਼ ਚਾਵਲਾ)-ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਨੂੰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਂਦੇ ਹੋਏ ਅੰਮਿ੍ਤ ਵੇਲਾ ਪ੍ਰਭਾਤ ਸੁਸਾਇਟੀ ਵਲੋਂ ਫ਼ਿਰੋਜ਼ਪੁਰ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਸ੍ਰੀ ...

ਪੂਰੀ ਖ਼ਬਰ »

ਜ਼ੀਰਾ ਵਿਖੇ ਧੂਮਧਾਮ ਨਾਲ ਮਨਾਈ ਜਨਮ ਅਸ਼ਟਮੀ

ਜ਼ੀਰਾ, 19 ਅਗਸਤ (ਮਨਜੀਤ ਸਿੰਘ ਢਿੱਲੋਂ)-ਸਥਾਨਿਕ ਨਵਾਂ ਜ਼ੀਰਾ ਰੋਡ ਵਿਖੇ ਸਥਿਤ ਸ੍ਰੀ ਗੋਪਾਲ ਕਿ੍ਸ਼ਨ ਗਊਸ਼ਾਲਾ ਮੰਦਰ ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੇ ਧਰਮ ਪ੍ਰੇਮੀਆਂ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ | ਇਸ ਸੰਬੰਧੀ ਸਮਾਗਮ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਏਕਤਾ ਮਾਲਵਾ ਜਥੇਬੰਦੀ ਦੀ ਪਿੰਡ ਪੱਧਰੀ ਇਕਾਈ ਦਾ ਗਠਨ

ਗੁਰੂਹਰਸਹਾਏ, 19 ਅਗਸਤ (ਹਰਚਰਨ ਸਿੰਘ ਸੰਧੂ)-ਕਿਸਾਨ ਯੂਨੀਅਨ ਏਕਤਾ ਮਾਲਵਾ ਵਲੋਂ ਪਿੰਡ ਮੋਠਾਂਵਾਲਾ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ 'ਚ ਪੰਜਾਬ ਆਗੂ ਬਖਤੌਰ ਸਿੰਘ ਸਾਦਿਕ, ਜ਼ਿਲ੍ਹਾ ਫ਼ਰੀਦਕੋਟ ਦੇ ਆਗੂ ਜਗਬੀਰ ਸਿੰਘ ਸਾਦਿਕ, ਬਲਾਕ ਪ੍ਰਧਾਨ ਕੁਲਦੀਪ ਸਿੰਘ ...

ਪੂਰੀ ਖ਼ਬਰ »

ਸਬ ਅਰਬਨ ਅਤੇ ਸ਼ਹਿਰੀ ਸਬ ਡਵੀਜ਼ਨ ਦੇ ਅਹੁਦੇਦਾਰਾਂ ਦੀ ਚੋਣ

ਗੁਰੂਹਰਸਹਾਏ, 19 ਅਗਸਤ (ਕਪਿਲ ਕੰਧਾਰੀ)-ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਸਬ ਡਵੀਜ਼ਨ ਅਰਬਨ ਅਤੇ ਸ਼ਹਿਰੀ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਕੀਤੀ ਗਈ | ਇਸ ਚੋਣ ਸੰਬੰਧੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਡਵੀਜ਼ਨ ਪ੍ਰਧਾਨ ਹਰਮੀਤ ਚੰਨ ਦੀ ਅਗਵਾਈ ਹੇਠ ਸਬ ...

ਪੂਰੀ ਖ਼ਬਰ »

ਪਿੰਡ ਸੁੱਖੇ ਵਾਲਾ ਵਿਖੇ ਲਗਾਇਆ ਕੈਂਪ

ਜ਼ੀਰਾ, 19 ਅਗਸਤ (ਮਨਜੀਤ ਸਿੰਘ ਢਿੱਲੋਂ)-ਡਾ: ਰਾਕੇਸ਼ ਕੁਮਾਰ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਦੀ ਅਗਵਾਈ ਹੇਠ ਡਾ: ਪਰਮਜੀਤ ਕੌਰ ਹੋਮਿਓਪੈਥਿਕ ਮੈਡੀਕਲ ਅਫ਼ਸਰ ਜ਼ੀਰਾ ਵਲੋਂ ਨੇੜਲੇ ਪਿੰਡ ਸੁੱਖੇ ਵਾਲਾ ਦੇ ਗੁਰਦੁਆਰਾ ਸਾਹਿਬ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ...

ਪੂਰੀ ਖ਼ਬਰ »

ਅਰੋੜਾ ਮਹਾਂ ਸਭਾ ਨੇ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸ਼ਰਧਾਂਜਲੀ ਦਿੱਤੀ

ਜ਼ੀਰਾ, 19 ਅਗਸਤ (ਮਨਜੀਤ ਸਿੰਘ ਢਿੱਲੋਂ)-ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜਾਨ ਵਾਰ ਗਏ ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਹਾੜੇ ਮੌਕੇ ਅਰੋੜਾ ਮਹਾਂ ਸਭਾ ਜ਼ੀਰਾ ਦੇ ਆਗੂਆਂ ਵਲੋਂ ਇੱਕ ਸਮਾਗਮ ਕਰਵਾ ਕੇ ਸ਼ਹੀਦ ਢੀਂਗਰਾ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸੰਤ ਬਾਬਾ ਹਰੀ ਸਿੰਘ ਦੀ ਬਰਸੀ ਸੰਬੰਧੀ ਤਲਵੰਡੀ ਮੰਗੇ ਖ਼ਾਂ ਵਿਖੇ ਸਮਾਗਮ

ਜ਼ੀਰਾ, 19 ਅਗਸਤ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਨੇੜਲੇ ਪਿੰਡ ਤਲਵੰਡੀ ਮੰਗੇ ਖ਼ਾਂ ਵਿਖੇ ਸੰਤ ਬਾਬਾ ਹਰੀ ਸਿੰਘ ਦੀ ਬਰਸੀ ਮਨਾਉਣ ਸੰਬੰਧੀ ਸਮੁੱਚੇ ਪਿੰਡ ਵਾਸੀਆਂ ਵਲੋਂ ਤਿੰਨ ਦਿਨਾਂ ਸਮਾਗਮ ਬਾਬਾ ਹਰੀ ਸਿੰਘ ਗੁਰਦੁਆਰਾ ਸਿੰਘ ਸਭਾ ਵਿਖੇ ਕਰਵਾਏ ਗਏ | ਇਨ੍ਹਾਂ ...

ਪੂਰੀ ਖ਼ਬਰ »

ਕਲਾਕਾਰ ਯੁਵਰਾਜ ਮੁੱਦਕੀ ਦਾ ਸਨਮਾਨ

ਮੁੱਦਕੀ, 19 ਅਗਸਤ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਉੱਭਰਦੇ ਕਲਾਕਾਰ ਯੁਵਰਾਜ ਸਿੰਘ ਦਾ ਵਾਇਸ ਆਫ਼ ਪੰਜਾਬ ਸੀਜ਼ਨ-8 ਵਿਚ ਵਧੀਆ ਪ੍ਰਦਰਸ਼ਨ ਕਰਕੇ ਵਾਪਸ ਮੁੱਦਕੀ ਪਰਤਨ 'ਤੇ ਕਸਬੇ ਦੇ ਗੀਤਕਾਰ ਗੋਰਾ ਕਲਿਆਣ, ਬੱਬੂ ਭੈਲ ਅਤੇ ਸਿੰਮਾ ਬਰਾੜ ਵਲੋਂ ਵਿਸ਼ੇਸ਼ ਸਨਮਾਨ ...

ਪੂਰੀ ਖ਼ਬਰ »

ਜੈਮਲ ਸਿੰਘ ਪੰਧੇਰ ਬੱਲੋਕੇ ਨਮਿਤ ਸ਼ਰਧਾਂਜਲੀ ਸਮਾਗਮ

ਖੋਸਾ ਦਲ ਸਿੰਘ, 19 ਅਗਸਤ (ਮਨਪ੍ਰੀਤ ਸਿੰਘ ਸੰਧੂ)-ਲਖਵੀਰ ਸਿੰਘ ਪੰਧੇਰ ਦੇ ਪਿਤਾ ਅਤੇ ਜਸਕਰਨ ਸਿੰਘ ਪੰਧੇਰ ਦੇ ਦਾਦਾ ਸਵ: ਜੈਮਲ ਸਿੰਘ ਪੰਧੇਰ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੱਲੋਕੇ ਲੁਧਿਆਣਾ ਵਿਖੇ ਹੋਇਆ, ਜਿਸ ਵਿਚ ਸਮਾਜਿਕ, ਰਾਜਨੀਤਿਕ ...

ਪੂਰੀ ਖ਼ਬਰ »

ਸਰਕਾਰ ਦੇ ਬੂਟੇ ਲਗਾਉਣ ਦੀ ਮੁਹਿੰਮ 'ਚ ਬਲਾਕ ਘੱਲ ਖੁਰਦ ਦੇ ਨਰੇਗਾ ਮੁਲਾਜ਼ਮਾਂ ਨਾ ਦਿਖਾਈ ਦਿਲਚਸਪੀ

ਫ਼ਿਰੋਜ਼ਸ਼ਾਹ, 19 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਭਾਵੇਂ ਸੂਬਾ ਸਰਕਾਰ ਵਲੋਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਵੱਡੀ ਪੱਧਰ 'ਤੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ ਸੀ, ਪਰ ਬਲਾਕ ਘੱਲ ਖੁਰਦ ਦੇ ਮਗਨਰੇਗਾ ਅਧਿਕਾਰੀ ਸਰਕਾਰ ਦੇ ਇਸ ...

ਪੂਰੀ ਖ਼ਬਰ »

ਕਿਸਾਨਾਂ ਨੂੰ ਰਸਾਇਣ ਅਤੇ ਜ਼ਹਿਰ ਮੁਕਤ ਖੇਤੀ ਸੰਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ

ਤਲਵੰਡੀ ਭਾਈ, 19 ਅਗਸਤ (ਕੁਲਜਿੰਦਰ ਸਿੰਘ ਗਿੱਲ)-ਰਸਾਇਣਿਕ ਖਾਦਾਂ, ਖਾਧ ਪਦਾਰਥਾਂ ਵਿਚ ਵਧ ਰਹੀ ਕੈਮੀਕਲ ਦੀ ਵਰਤੋਂ ਸੰਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਨੈਚੂਰਲ ਲਾਈਫ਼ ਕੰਪਨੀ ਵਲੋਂ ਸਥਾਨਿਕ ਕਵਾਲਿਟੀ ਗਰੈਂਡ ਵਿਖੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਮੌਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX