ਤਾਜਾ ਖ਼ਬਰਾਂ


ਹੈਦਰਾਬਾਦ : ਈ.ਡੀ. ਨੇ ਅਭਿਨੇਤਾ ਵਿਜੇ ਦੇਵਰਕੋਂਡਾ ਤੋਂ 9 ਘੰਟੇ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ
. . .  1 day ago
ਐੱਫ. ਏ. ਟੀ. ਐੱਫ. ਨੇ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ 'ਤੇ ਚੀਨ ਦੀ ਤਰੱਕੀ ਨੂੰ ਮੁੜ ਦਿੱਤਾ ਦਰਜਾ
. . .  1 day ago
ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਐਨ. ਡੀ. ਟੀ. ਵੀ. ਤੋਂ ਦਿੱਤਾ ਅਸਤੀਫਾ
. . .  1 day ago
ਭਾਰਤ ਦੀ ਅਰਥਵਿਵਸਥਾ ਜੁਲਾਈ-ਸਤੰਬਰ ਤਿਮਾਹੀ 'ਚ 6.3 ਫੀਸਦੀ 'ਤੇ ਆਈ
. . .  1 day ago
3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਉਮਰ ਕੈਦ
. . .  1 day ago
ਫ਼ਾਜ਼ਿਲਕਾ, 30 ਨਵੰਬਰ (ਪ੍ਰਦੀਪ ਕੁਮਾਰ) - 3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਇਕ ਔਰਤ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਉਮਰ ...
ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਚਲਾਈਆਂ ਗੋਲੀਆਂ
. . .  1 day ago
ਕਰਨਾਲ , 30 ਨਵੰਬਰ ( ਗੁਰਮੀਤ ਸਿੰਘ ਸੱਗੂ ) - ਬੀਤੀ ਰਾਤ ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਮੇਰਠ ਰੋੜ ’ਤੇ ਲੁੱਟ ਦੀ ਨੀਅਤ ਨਾਲ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ...
ਸੇਨੂੰ ਦੁੱਗਲ ਨੇ ਡਿਪਟੀ ਕਮਿਸ਼ਨਰ ਵੱਜੋਂ ਸੰਭਾਲਿਆ ਅਹੁਦਾ
. . .  1 day ago
ਫ਼ਾਜ਼ਿਲਕਾ, 30 ਨਵੰਬਰ- ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁੱਹਈਆ ਕਰਵਾਉਣ ਦਾ ਅਹਿਦ ਲੈਂਦਿਆਂ ਸੇਨੂੰ ਦੁੱਗਲ ਆਈ. ਏ. ਐਸ....
ਅੰਮ੍ਰਿਤਸਰ : ਇੰਦਰਬੀਰ ਸਿੰਘ ਨਿੱਝਰ ਨੇ ਆਪਣੇ ਵਿਵਾਦਿਤ ਬਿਆਨ 'ਤੇ ਮੰਗੀ ਮੁਆਫ਼ੀ
. . .  1 day ago
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਅਰਜੁਨ ਪੁਰਸਕਾਰ ਕੀਤਾ ਪ੍ਰਦਾਨ
. . .  1 day ago
ਈ.ਡੀ. ਨੇ ਬੀ.ਐੱਸ.4 ਵਾਹਨਾਂ ਦੇ ਮਾਮਲੇ ’ਚ ਜੁੜੀਆਂ ਫਰਮਾਂ ਦੇ ਰੈਡੀ ਪਰਿਵਾਰਕ ਮੈਂਬਰਾਂ ਦੀਆਂ 22.10 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ
. . .  1 day ago
ਕਵੇਟਾ ਆਤਮਘਾਤੀ ਧਮਾਕਾ : ਮਰਨ ਵਾਲਿਆਂ ਦੀ ਗਿਣਤੀ 3 ਹੋਈ, 27 ਜ਼ਖਮੀ
. . .  1 day ago
ਮੁੱਖ ਮੰਤਰੀ ਦੀ ਕੋਠੀ ਅੱਗੇ ਮਜ਼ਦੂਰਾਂ ਉੱਤੇ ਜੰਮ ਕੇ ਵਰ੍ਹੀਆਂ ਡਾਂਗਾਂ
. . .  1 day ago
ਸੰਗਰੂਰ, 30 ਨਵੰਬਰ( ਦਮਨਜੀਤ ਸਿੰਘ ) - ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਅੱਜ ਪੁਲਿਸ ਵਲੋਂ ਪੇਂਡੂ ਅਤੇ ਖੇਤ ਮਜ਼ਦੂਰਾਂ ਉੱਤੇ ਜੰਮ ਕੇ ਲਾਠੀਆਂ ਵਰ੍ਹਾਈਆਂ ਗਈਆਂ । ਮਜ਼ਦੂਰਾਂ ਵਲੋਂ ਅੱਜ ...
ਐਡਵੋਕੇਟ ਧਾਮੀ ਨੇ ਦਾਸਤਾਨ-ਏ-ਸਰਹਿੰਦ ਫਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਕੀਤੀ ਮੰਗ
. . .  1 day ago
ਅੰਮ੍ਰਿਤਸਰ, 30 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਪਾਸੋਂ ਦਾਸਤਾਨ-ਏ-ਸਰਹਿੰਦ ਨਾਂ ਦੀ ਫ਼ਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ...
ਚੀਨ ਦੇ ਸਾਬਕਾ ਰਾਸ਼ਟਰਪਤੀ ਦਾ ਦਿਹਾਂਤ
. . .  1 day ago
ਸ਼ੰਘਾਈ, 30 ਨਵੰਬਰ- ਚੀਨੀ ਸਰਕਾਰੀ ਮੀਡੀਆ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ...
ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਦਾ ਵਿਵਾਦਿਤ ਬਿਆਨ
. . .  1 day ago
ਅੰਮ੍ਰਿਤਸਰ, 30 ਨਵੰਬਰ-ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਵਿਵਾਦਿਤ ਬਿਆਨ ਦਿੱਤਾ ਹੈ। ਵਿਵਾਦਿਤ ਬਿਆਨ ਵਿਚ ਉਨ੍ਹਾਂ ਪੰਜਾਬੀਆਂ ਨੂੰ ਬੇਵਕੂਫ਼ ਕੌਮ ਕਹਿੰਦੇ ਹੋਏ ਕਿਹਾ ਕਿ ਪੰਜਾਬੀਆਂ ਤੋਂ ਵੱਡੀ ਬੇਵਕੂਫ਼ ਕੌਮ ਕੋਈ ਨਹੀਂ। ਮੁਫ਼ਤ ਬਿਜਲੀ ਨੇ ਕਿਸਾਨਾਂ...
ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਇਕ ਦਿਨਾਂ ਮੈਚ ਰੱਦ, ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਲੜੀ
. . .  1 day ago
ਕ੍ਰਾਈਸਟਚਰਚ, 30 ਨਵੰਬਰ-ਮੀਂਹ ਕਾਰਨ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤੀਸਰਾ ਇਕ ਦਿਨਾਂ ਮੈਚ ਰੱਦ ਹੋ ਗਿਆ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ 1-0 ਨਾਲ ਜਿੱਤ...
ਕ੍ਰਾਈਮ ਬ੍ਰਾਂਚ ਵਲੋਂ ਫ਼ਰਜ਼ੀ ਵੀਜ਼ਾ ਰੈਕੇਟ ਦਾ ਪਰਦਾਫ਼ਾਸ਼
. . .  1 day ago
ਨਵੀਂ ਦਿੱਲੀ, 30 ਨਵੰਬਰ- ਕ੍ਰਾਈਮ ਬ੍ਰਾਂਚ ਨੇ ਫ਼ਰਜ਼ੀ ਵੀਜ਼ਾ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਮਾਸਟਰਮਾਈਂਡ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਵੱਖ-ਵੱਖ ਦੇਸ਼ਾਂ ਦੇ ਲਗਭਗ 300...
ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਮੁੱਖ ਸਰਪ੍ਰਸਤ, ਸਰਪ੍ਰਸਤ, ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 30 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਮੁੱਖ ਸਰਪ੍ਰਸਤ, ਸਰਪ੍ਰਸਤ, ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦਾ ਐਲਾਨ ਕੀਤਾ ਹੈ। ਸੁਖਬੀਰ ਸਿੰਘ ਬਾਦਲ ਦੇ ਐਲਾਨ ਮੁਤਾਬਿਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ ਮੁੱਖ ਸਰਪ੍ਰਸਤ...
ਬਿਲਕਿਸ ਬਾਨੋ ਵਲੋਂ 11 ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ 'ਚ ਪਹੁੰਚ
. . .  1 day ago
ਨਵੀਂ ਦਿੱਲੀ, 30 ਨਵੰਬਰ -ਬਿਲਕਿਸ ਬਾਨੋ ਨੇ 2002 ਦੇ ਗੁਜਰਾਤ ਦੰਗਿਆਂ ਵਿਚ ਉਸ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ੀ 11 ਵਿਅਕਤੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿਚ ਪਹੁੰਚ...
ਕੇਰਲ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਦੇ ਅਹੁਦੇ ਤੋਂ ਹਟਾਉਣ ਵਾਲਾ ਬਿੱਲ ਵਿਧਾਨ ਸਭਾ ਸੈਸ਼ਨ 'ਚ ਪੇਸ਼ ਕਰਨ ਦਾ ਫ਼ੈਸਲਾ
. . .  1 day ago
ਤਿਰੂਵਨੰਤਪੁਰਮ, 30 ਨਵੰਬਰ-ਕੇਰਲ ਕੈਬਨਿਟ ਨੇ ਵਿਧਾਨ ਸਭਾ ਸੈਸ਼ਨ ਵਿਚ ਇਕ ਬਿੱਲ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਰਾਜ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਸਿੱਖਿਆ ਦੇ ਖੇਤਰ ਦੇ ਮਾਹਿਰ ਹੋਣਗੇ। ਇਸ ਨਾਲ ਰਾਜਪਾਲ ਨੂੰ ਚਾਂਸਲਰ...
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੁਪਰੀਮ ਕੋਰਟ 'ਚ ਡੀ.ਐਮ.ਕੇ. ਦੀ ਪਟੀਸ਼ਨ
. . .  1 day ago
ਨਵੀਂ ਦਿੱਲੀ, 30 ਨਵੰਬਰ-ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨ 'ਚ ਡੀ.ਐਮ.ਕੇ. ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ 2019 ਦਾ ਨਾਗਰਿਕਤਾ ਸੋਧ ਕਾਨੂੰਨ "ਮਨਮਾਨੀ" ਹੈ ਕਿਉਂਕਿ ਇਹ ਭਾਰਤ ਵਿਚ ਰਹਿ ਰਹੇ ਸ਼੍ਰੀਲੰਕਾਈ ਤਾਮਿਲਾਂ ਨੂੰ ਸ਼ਰਨਾਰਥੀ ਮੰਨਦੇ ਹੋਏ ਸਿਰਫ਼...
ਕਾਂਗਰਸ ਅਣਉਚਿਤ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ-ਖੜਗੇ ਦੇ ਬਿਆਨ 'ਤੇ ਰਾਜਨਾਥ ਸਿੰਘ
. . .  1 day ago
ਅਹਿਮਦਾਬਾਦ, 30 ਨਵੰਬਰ-ਗੁਜਰਾਤ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਆਗੂ ਅਤੇ ਰੱਖਿਆ ਮੰਤਰੀ ਰਾਜੰਨਾਥ ਸਿੰਘ ਨੇ ਅਹਿਮਦਾਬਾਦ ਵਿਖੇ ਕਿਹਾ ਕਿ ਕਾਂਗਰਸ ਅਣਉਚਿਤ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ। ਅਣਉਚਿਤ ਸ਼ਬਦਾਂ ਦੀ ਵਰਤੋਂ ਕਰਨਾ ਸਿਹਤਮੰਦ ਰਾਜਨੀਤੀ ਦੀ ਨਿਸ਼ਾਨੀ ਨਹੀਂ ਹੈ। ਕਾਂਗਰਸ...
ਵਿਸ਼ਵ ਸਿੱਖ ਕਾਨਫ਼ਰੰਸ 3 ਤੋਂ 5 ਦਸੰਬਰ ਤੱਕ
. . .  1 day ago
ਅੰਮ੍ਰਿਤਸਰ, 30 ਨਵੰਬਰ ( ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ 3 ਤੋਂ 5 ਦਸੰਬਰ ਤੱਕ ਤਿੰਨ ਦਿਨਾਂ ਵਿਸ਼ਵ ਸਿੱਖ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਅੱਜ ਇਥੇ ਜਾਣਕਾਰੀ ਦਿੰਦਿਆਂ ਚੀਫ਼ ਖ਼ਾਲਸਾ ਦੀਵਾਨ...
ਕਸ਼ਮੀਰੀ ਪੰਡਤਾਂ ਵਲੋਂ 'ਕਸ਼ਮੀਰ ਫਾਈਲਜ਼' ਸੰਬੰਧੀ ਨਦਾਵ ਲੈਪਿਡ ਦੀ ਟਿੱਪਣੀ ਦੀ ਨਿੰਦਾ
. . .  1 day ago
ਜੰਮੂ, 30 ਨਵੰਬਰ-ਜੰਮੂ ਵਿਚ ਕਸ਼ਮੀਰੀ ਪੰਡਤਾਂ ਨੇ 'ਕਸ਼ਮੀਰ ਫਾਈਲਜ਼' ਸੰਬੰਧੀ ਅੰਤਰਰਾਸ਼ਟਰੀ ਫ਼ਿਲਮ ਮੇਲੇ ਦੇ ਜਿਊਰੀ ਮੁਖੀ ਨਦਾਵ ਲੈਪਿਡ ਦੀ ਟਿੱਪਣੀ ਦੀ ਨਿੰਦਾ ਕੀਤੀ ਕੀਤੀ ਹੈ।ਕਸ਼ਮੀਰੀ ਪੰਡਤਾਂ ਦਾ...
ਤਰਨਤਾਰਨ ’ਚ ਐਨ.ਆਈ.ਏ.ਦੀ ਕਾਰਵਾਈ ਤੋਂ ਖਫ਼ਾ ਸੁਨਾਮ ਦੇ ਵਕੀਲਾਂ ਨੇ ਕੰਮਕਾਜ ਕੀਤਾ ਠੱਪ
. . .  1 day ago
ਸੁਨਾਮ ਊਧਮ ਸਿੰਘ ਵਾਲਾ, 30 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਨੇ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਤਰਲੋਕ ਸਿੰਘ ਭੰਗੂ ਦੀ ਅਗਵਾਈ ਵਿਚ ਐਨ.ਆਈ.ਏ.ਵਲੋਂ ਤਰਨਤਾਰਨ ਦੇ ਵਕੀਲ ਦੇ ਘਰ ਕੀਤੀ ਗਈ ਛਾਪੇਮਾਰੀ ਦੀ ਕਾਰਵਾਈ ਦੇ ਵਿਰੋਧ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਸਨਅਤ ਤੇ ਵਪਾਰ

ਪੰਜਾਬ ਰਾਜ ਵਿਕਾਸ ਟੈਕਸ ਪੂਰਾ ਵਸੂਲਣ ਲਈ ਮਿਲ ਸਕਦੀ ਹੈ ਲੋਕਾਂ ਨੂੰ ਜੁਰਮਾਨੇ ਤੋਂ ਰਾਹਤ

ਸ਼ਿਵ ਸ਼ਰਮਾ
ਜਲੰਧਰ, 19 ਅਗਸਤ-ਪੰਜ ਸਾਲ ਪਹਿਲਾਂ ਰਾਜ 'ਚ ਪੰਜਾਬ ਰਾਜ ਟੈਕਸ ਟੈਕਸ ਲਾਗੂ ਤਾਂ ਕਰ ਦਿੱਤਾ ਗਿਆ ਸੀ ਪਰ ਮੁਲਾਜ਼ਮਾਂ ਨੂੰ ਛੱਡ ਕੇ ਜ਼ਿਆਦਾਤਰ ਲੋਕਾਂ ਨੇ ਇਸ ਨੂੰ ਭਰਨ 'ਚ ਕੋਈ ਦਿਲਚਸਪੀ ਨਹੀਂ ਦਿਖਾਈ ਹੈ, ਜਿਸ ਕਰਕੇ ਲੋਕਾਂ ਦੇ ਸਿਰ ਪੰਜਾਂ ਸਾਲਾਂ 'ਚ ਹੀ ਕਰੋੜਾਂ ਰੁਪਏ ਖੜ੍ਹਾ ਹੋ ਗਿਆ ਹੈ | ਸਮੇਂ-ਸਮੇਂ ਸਿਰ ਇਸ ਟੈਕਸ ਦਾ ਵਿਰੋਧ ਕਰਨ ਅਤੇ ਲੋਕਾਂ ਵਲੋਂ ਇਸ ਦੇ ਮੁਆਫ਼ ਹੋਣ ਦੀ ਸੰਭਾਵਨਾ ਕਰਕੇ ਇਸ ਟੈਕਸ ਤੋਂ ਪੂਰੀ ਆਮਦਨ ਨਹੀਂ ਹੋ ਸਕੀ ਹੈ ਅਤੇ ਅਜੇ ਤੱਕ ਲੋਕਾਂ ਦੇ ਸਿਰ ਇਸ ਟੈਕਸ ਦੇ ਕਰੋੜਾਂ ਰੁਪਏ ਦੇ ਜੁਰਮਾਨੇ ਤਲਵਾਰ ਵਾਂਗ ਲਟਕ ਰਹੇ ਹਨ | ਪੰਜਾਬ ਸਰਕਾਰ ਵਲੋਂ ਇਸ ਟੈਕਸ ਨੂੰ ਪੂਰਾ ਵਸੂਲਣ ਲਈ ਇਸ ਦੇ ਉੱਪਰ ਜੁਰਮਾਨੇ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ | ਇਹ ਮਾਮਲਾ ਇਸ ਵੇਲੇ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ | ਪੰਜ ਸਾਲ ਪਹਿਲਾਂ ਰਾਜ ਸਰਕਾਰ ਵਲੋਂ ਇਸ ਟੈਕਸ ਨੂੰ ਲਾਗੂ ਤਾਂ ਕਰ ਦਿੱਤਾ ਗਿਆ ਸੀ ਪਰ ਇਸ ਟੈਕਸ ਦੀ ਲਪੇਟ ਵਿਚ ਜ਼ਿਆਦਾਤਰ ਮੁਲਾਜ਼ਮ ਹੀ ਆਏ ਸਨ | ਇਸ ਟੈਕਸ ਵਿਚ ਮੁਲਾਜ਼ਮ ਸਮੇਤ ਹੋਰ ਆਮਦਨ ਕਰ ਦੇਣ ਵਾਲੇ ਤੋਂ 2400 ਰੁਪਏ ਸਾਲਾਨਾ ਵਸੂਲ ਕੀਤਾ ਜਾਂਦਾ ਹੈ | ਇਸ ਟੈਕਸ ਨੂੰ ਨਾ ਭਰਨ 'ਤੇ ਵੀ ਅਜੀਬ ਹੀ ਨਿਯਮ ਲਾਗੂ ਕਰ ਦਿੱਤੇ ਗਏ ਸਨ | ਰਾਜ ਵਿਚ ਇਸ ਤਰ੍ਹਾਂ ਦਾ ਇਕੱਲਾ ਹੀ ਇਹ ਟੈਕਸ ਲਾਗੂ ਕੀਤਾ ਗਿਆ ਸੀ, ਜਿਹੜਾ ਕਿ ਸਾਲਾਨਾ ਤਾਂ 2400 ਰੁਪਏ ਭਰਨਾ ਪੈਂਦਾ ਹੈ, ਜਦਕਿ ਦੂਜੇ ਪਾਸੇ ਇਸ ਟੈਕਸ ਨੂੰ ਨਾ ਭਰਨ 'ਤੇ ਜੁਰਮਾਨੇ ਦੀ ਰਕਮ ਹੀ ਸਾਲਾਨਾ 50 ਹਜ਼ਾਰ ਤੋਂ ਜ਼ਿਆਦਾ ਟੱਪ ਜਾਂਦੀ ਸੀ | ਜੇਕਰ ਕਿਸੇ ਆਮਦਨ ਕਰ ਨਾ ਦੇਣ ਵਾਲੇ ਨੇ ਟੈਕਸ ਜਮ੍ਹਾਂ ਕਰਵਾਉਣ ਲਈ ਰਜਿਸਟਰਡ ਨਹੀਂ ਕਰਵਾਇਆ ਹੈ ਤਾਂ ਉਸ ਨੂੰ ਰੋਜ਼ਾਨਾ ਦੀ 50 ਰੁਪਏ ਦਾ ਜੁਰਮਾਨਾ ਪੈਂਦਾ ਰਿਹਾ ਹੈ | ਇਸ ਤਰ੍ਹਾਂ ਨਾਲ ਲੋਕਾਂ ਦੇ ਸਿਰ ਭਾਰੀ ਜੁਰਮਾਨੇ ਖੜੇ ਹੋ ਗਏ ਹਨ | ਰਾਜ ਦੀਆਂ ਕਈ ਕਰ ਮਾਹਰ ਜਥੇਬੰਦੀਆਂ ਦੇ ਆਗੂਆਂ ਵਲੋਂ ਕਈ ਵਾਰ ਸਰਕਾਰੀ ਪੱਧਰ 'ਤੇ ਜੁਰਮਾਨੇ ਮੁਆਫ਼ ਕਰਨ ਸਗੋਂ ਇਸ ਟੈਕਸ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ | ਇਕ ਜਾਣਕਾਰੀ ਮੁਤਾਬਿਕ ਪਿਛਲੇ ਸਾਲ ਹੀ ਇਸ ਤੋਂ ਕਰੀਬ 154 ਕਰੋੜ ਰੁਪਏ ਟੈਕਸ ਵਸੂਲ ਸੀ, ਜੋ 80 ਫ਼ੀਸਦੀ ਮੁਲਾਜ਼ਮਾਂ ਤੋਂ ਹੀ ਪ੍ਰਾਪਤ ਹੋਇਆ ਸੀ, ਜਦਕਿ ਜੀ. ਐਸ. ਟੀ. ਵਿਭਾਗ ਨੇ ਇਸ ਟੈਕਸ ਰਾਹੀਂ 350 ਕਰੋੜ ਰੁਪਏ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਸੀ | ਦੱਸਿਆ ਜਾਂਦਾ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਛੱਡ ਕੇ ਸਿਰਫ਼ 20 ਹਜ਼ਾਰ ਦੇ ਕਰੀਬ ਹੀ ਲੋਕਾਂ ਨੇ ਰਾਜ ਵਿਕਾਸ ਟੈਕਸ ਜਮ੍ਹਾਂ ਕਰਵਾਇਆ ਹੈ, ਜਦਕਿ ਵਿਭਾਗ ਨੂੰ 1.50 ਲੱਖ ਲੋਕਾਂ ਤੋਂ ਇਹ ਟੈਕਸ ਆਉਣ ਦੀ ਸੰਭਾਵਨਾ ਸੀ | ਦੂਜੇ ਪਾਸੇ ਕਰ ਮਾਮਲਿਆਂ ਦੇ ਮਾਹਰ ਅਸ਼ਵਨੀ ਜਿੰਦਲ ਦਾ ਕਹਿਣਾ ਸੀ ਕਿ ਕੇਂਦਰ ਤੋਂ ਰਾਜ ਸਰਕਾਰ ਨੂੰ ਹੁਣ 16000 ਕਰੋੜ ਦਾ ਬਣਦਾ ਹਿੱਸਾ ਮਿਲਣਾ ਬੰਦ ਹੋ ਗਿਆ ਹੈ ਤਾਂ ਉਸ ਨੂੰ 100 ਤੋਂ 200 ਕਰੋੜ ਸਾਲਾਨਾ ਟੈਕਸ ਨੂੰ ਵਸੂਲਣ ਲਈ ਸਮਾਂ ਖ਼ਰਾਬ ਕਰਨ ਦੀ ਜਗ੍ਹਾ 16000 ਕਰੋੜ ਦੀ ਭਰਪਾਈ ਕਰਨ ਲਈ ਸਨਅਤੀ ਨਿਵੇਸ਼ ਤੇ ਹੋਰ ਆਮਦਨ ਦੇ ਸਰੋਤਾਂ 'ਚ ਵਾਧਾ ਕਰਨ ਬਾਰੇ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ |

ਸੋਨੀ ਸਬ 'ਅਲੀਬਾਬਾ : ਦਾਸਤਾਨ-ਏ-ਕਾਬੁਲ' ਨਾਲ ਲੈ ਕੇ ਆ ਰਿਹੈ ਟੈਲੀਵਿਜ਼ਨ ਦਾ ਸਭ ਤੋਂ ਵੱਡਾ ਪਰਿਵਾਰਕ ਮਨੋਰੰਜਨ

ਮੁੰਬਈ, 19 ਅਗਸਤ (ਅ. ਬ.)-ਅਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ 'ਚ ਕਦੀ ਨਾ ਕਦੀ ਅਲੀਬਾਬਾ ਦੀ ਕਹਾਣੀ ਸੁਣੀ ਹੈ | ਇਹ ਲੋਕ ਕਥਾ ਹੁਣ ਛੋਟੇ ਪਰਦੇ 'ਤੇ ਆ ਰਹੀ ਹੈ, ਉਹ ਵੀ ਪਹਿਲਾਂ ਕਦੇ ਨਾ ਦੇਖੇ ਅਵਤਾਰ 'ਚ, ਜਿਸ 'ਚ ਭਾਵਪੂਰਵ ਰੂਪ, ਰੋਚਕ ਕਥਾਨਕ ਅਤੇ ਦਮਦਾਰ ਕਿਰਦਾਰ ਹੋਣਗੇ | ਸੋਨੀ ...

ਪੂਰੀ ਖ਼ਬਰ »

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ

ਨਵੀਂ ਦਿੱਲੀ, 19 ਅਗਸਤ (ਏਜੰਸੀ)-ਭਾਰਤੀ ਬਾਜ਼ਾਰ 'ਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ | ਐਚ.ਡੀ.ਐਫ.ਸੀ. ਸਕਿਓਰਟੀਜ਼ ਅਨੁਸਾਰ ਕਾਰੋਬਾਰੀ ਹਫ਼ਤੇ ਦੇ ਅੰਤਿਮ ਦਿਨ ਸੋਨੇ ਦੀਆਂ ਕੀਮਤਾਂ 'ਚ 389 ਰੁਪਏ ਦੀ ਗਿਰਾਵਟ ਆਈ | ਰਾਸ਼ਟਰੀ ਰਾਜਧਾਨੀ ...

ਪੂਰੀ ਖ਼ਬਰ »

ਸੈਂਸੈਕਸ ਤੇ ਨਿਫਟੀ 1 ਫ਼ੀਸਦੀ ਦੀ ਗਿਰਾਵਟ ਨਾਲ ਬੰਦ

ਮੁੰਬਈ, 19 ਅਗਸਤ (ਏਜੰਸੀ)-ਸ਼ੇਅਰ ਬਾਜ਼ਾਰ 'ਚ ਉਤਰਾਅ-ਚੜਾਅ ਦਾ ਦੌਰ ਜਾਰੀ ਹੈ | ਮੁਨਾਫ਼ੇ ਤੇ ਕਮਜ਼ੋਰ ਵਿਸ਼ਵ ਬਾਜ਼ਾਰ ਦੇ ਰੁਖ ਦੇ ਵਿਚਕਾਰ ਸੈਂਸੈਕਸ ਤੇ ਨਿਫਟੀ ਇਕ-ਇਕ ਫ਼ੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ | 30 ਸ਼ੇਅਰਾਂ ਵਾਲੇ ਬੀ.ਐਸ.ਈ. ਸੈਂਸੈਕਸ ਵਲੋਂ ਦਿਨ ਦੀ ...

ਪੂਰੀ ਖ਼ਬਰ »

'ਡੋਲੋ' ਸਮੇਤ ਵੱਖ-ਵੱਖ ਦਵਾਈਆਂ ਦੇ ਨਾਂਅ 'ਤੇ ਮਰੀਜ਼ਾਂ ਦੀ ਹੋ ਰਹੀ ਲੁੱਟ-ਖਸੁੱਟ ਨਿਯਮਾਂ ਦੇ ਉਲਟ

ਲੁਧਿਆਣਾ, 19 ਅਗਸਤ (ਸਲੇਮਪੁਰੀ)-ਭਾਰਤ 'ਚ ਮਰੀਜ਼ਾਂ ਦੇ ਇਲਾਜ ਦੇ ਨਾਂਅ ਹੇਠ ਭਾਰੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ | ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਡਾਕਟਰਾਂ ਨੂੰ ਮੋਟੇ ਤੋਹਫ਼ੇ ਦੇ ਕੇ ਮਰੀਜ਼ਾਂ ਨੂੰ ਖ਼ਾਸ ਦਵਾਈਆਂ ਲਿਖ ਕੇ ਦੇਣ ਲਈ ਕਹਿੰਦੀਆਂ ਹਨ, ਜਿਸ ਦੀ ...

ਪੂਰੀ ਖ਼ਬਰ »

ਕਈ ਬੈਂਕਾਂ ਨੇ ਐਫ.ਡੀ. 'ਤੇ ਵਧਾਇਆ ਵਿਆਜ

ਨਵੀਂ ਦਿੱਲੀ, 19 ਅਗਸਤ (ਏਜੰਸੀ)-ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪਿਛਲੇ ਕਰੀਬ ਦੋ ਮਹੀਨਿਆਂ 'ਚ ਰੇਪੋ ਰੇਟ 'ਚ ਤਿੰਨ ਵਾਰ ਵਾਧਾ ਕੀਤਾ ਹੈ | ਇਸ ਤੋਂ ਬਾਅਦ ਬੈਂਕਾਂ 'ਚ ਵੀ ਬਚਤ ਯੋਜਨਾਵਾਂ 'ਤੇ ਵਿਆਜ ਦਰ ਵਧਾਉਣ ਦੀ ਦੌੜ ਲਗ ਗਈ ਹੈ | ਸਰਕਾਰੀ ਤੋਂ ਲੈ ਕੇ ਨਿੱਜੀ ਬੈਂਕ ਗਾਹਕਾਂ ...

ਪੂਰੀ ਖ਼ਬਰ »

ਬਾਸਮਤੀ ਚੌਲਾਂ 'ਤੇ ਵਰਤੋਂ ਸੰਬੰਧੀ 10 ਜ਼ਹਿਰਾਂ 'ਤੇ ਲਗਾਈ ਪਾਬੰਦੀ ਦੇ ਹੁਕਮ ਰੱਦ ਕੀਤੇ ਜਾਣ-ਕਰਾਪ ਕੇਅਰ ਫੈਡਰੇਸ਼ਨ ਆਫ ਇੰਡੀਆ

ਪਟਿਆਲਾ, 19 ਅਗਸਤ (ਭਗਵਾਨ ਦਾਸ)—ਬਾਸਮਤੀ ਚੌਲਾਂ 'ਚ ਜ਼ਹਿਰਾਂ ਦਾ ਅੰਸ਼ ਪ੍ਰਵਾਨਸ਼ੁਦਾ ਹੱਦ ਤੋਂ ਵਧਣ ਨੂੰ ਰੋਕਣ ਲਈ ਅਤੇ ਬਾਸਮਤੀ ਚੌਲਾਂ ਦੀ ਗੁਣਵੱਤਾ 'ਚ ਸੁਧਾਰ ਲਿਆਉਣ ਪੱਖੋਂ ਐਸੀਫੇਟ, ਬੁਪਰੋਫੇਜਿਨ, ਕਲੋਰੋਪਾਈਰੀਫੋਸ, ਮੈਥਾਮਾਈਡੋਫੋਸ, ਪ੍ਰੋਪੀਕੋਨਾਜ਼ੋਲ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX