ਤਾਜਾ ਖ਼ਬਰਾਂ


ਭਾਰਤ ਨੇ ਪਹਿਲੇ ਟੀ-20 'ਚ ਹਰਾਇਆ ਦੱਖਣੀ ਅਫ਼ਰੀਕਾ
. . .  1 day ago
ਸੀਨੀਅਰ ਵਕੀਲ ਆਰ ਵੈਂਕਟਾਰਮਣੀ ਨੂੰ ਤਿੰਨ ਸਾਲਾਂ ਲਈ ਭਾਰਤ ਦਾ ਨਵਾਂ ਅਟਾਰਨੀ ਜਨਰਲ ਕੀਤਾ ਨਿਯੁਕਤ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 107 ਦੌੜਾਂ ਦਾ ਟੀਚਾ
. . .  1 day ago
ਸਾਨੂੰ ਸ਼ਹੀਦਾਂ ਦੀ ਸੋਚ 'ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ - ਵਿਧਾਇਕ ਗੈਰੀ ਬੜਿੰਗ
. . .  1 day ago
ਅਮਲੋਹ, 28 ਸਤੰਬਰ (ਕੇਵਲ ਸਿੰਘ) - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਕੈਂਡਲ ਮਾਰਚ ਨਾਭਾ ਚੌਕ ਅਮਲੋਹ ਤੋਂ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੀਆਂ ਅਮਲੋਹ ਤੱਕ ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਮਾਣੋਂ ਵਿਚ ਕੱਢਿਆ ਗਿਆ ਮੋਮਬੱਤੀ ਮਾਰਚ
. . .  1 day ago
ਖਮਾਣੋਂ, 28 ਸਤੰਬਰ (ਮਨਮੋਹਣ ਸਿੰਘ ਕਲੇਰ) - ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਮਾਣੋਂ ਵਿਚ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੱਢਿਆ ਗਿਆ। ।ਇਸ ਮੋਮਬੱਤੀ ਮਾਰਚ ਵਿਚ ਵੱਖ-ਵੱਖ ਸਕੂਲਾਂ...
ਗੰਨਾ ਕਾਸ਼ਤਕਾਰਾਂ ਨੇ ਕੱਲ੍ਹ ਜਲੰਧਰ-ਫਗਵਾੜਾ ਹਾਈਵੇਅ 'ਤੇ ਰੋਸ ਪ੍ਰਦਰਸ਼ਨ ਦਾ ਦਿੱਤਾ ਸੱਦਾ ਲਿਆ ਵਾਪਸ
. . .  1 day ago
ਜਲੰਧਰ, 28 ਸਤੰਬਰ - ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਤੋਂ ਬਾਅਦ ਗੰਨਾ ਕਾਸ਼ਤਕਾਰਾਂ ਦੀਆਂ ਜਥੇਬੰਦੀਆਂ ਨੇ ਕੱਲ੍ਹ ਜਲੰਧਰ-ਫਗਵਾੜਾ ਹਾਈਵੇਅ 'ਤੇ ਰੋਸ ਪ੍ਰਦਰਸ਼ਨ ਦਾ ਦਿੱਤਾ ਸੱਦਾ ਵਾਪਸ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਦੱਖਣੀ ਅਫ਼ਰੀਕਾ 48/6
. . .  1 day ago
ਪਿੰਡ ਘਰਾਚੋਂ ਵਿਖੇ ਚੱਲ ਰਹੇ ਸਮਾਗਮ ਵਿਚ ਪਹੁੰਚੇ ਭਗਵੰਨ ਮਾਨ
. . .  1 day ago
ਭਵਾਨੀਗੜ੍ਹ, 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਨੇੜਲੇ ਪਿੰਡ ਘਰਾਚੋਂ ਵਿਖੇ 'ਇਕ ਸ਼ਾਮ ਸ਼ਹੀਦਾਂ ਦੇ ਨਾਮ' ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਗਏ ਹਨ, ਜਿਨਾਂ ਦਾ ਇਲਾਕਾ ਵਾਸੀਆਂ ਵਲੋਂ ਸਵਾਗਤ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫ਼ਰੀਕਾ ਨੂੰ ਦੂਜੇ ਓਵਰ 'ਚ ਦੂਜਾ ਝਟਕਾ, ਡੀਕਾਕ ਇਕ ਦੌੜ ਬਣਾ ਕੇ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫ਼ਰੀਕਾ ਨੂੰ ਪਹਿਲੇ ਓਵਰ 'ਚ ਹੀ ਝਟਕਾ, ਬਬੂਮਾ ਬਿਨਾਂ ਕੋਈ ਦੌੜ ਬਣਾਏ ਆਊਟ
. . .  1 day ago
ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਨਿਰਵਿਰੋਧ ਚੁਣੇ ਗਏ ਆਰ.ਜੇ.ਡੀ. ਮੁਖੀ
. . .  1 day ago
ਪਟਨਾ, 28 ਸਤੰਬਰ - ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਨਿਰਵਿਰੋਧ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਚੁਣੇ ਗਏ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ.ਸੀ.ਸੀ. ਟੀ-20 ਰੈਂਕਿੰਗ 'ਚ ਦੂਜੇ ਸਥਾਨ ’ਤੇ ਪਹੁੰਚੇ ਸੂਰੀਆ ਕੁਮਾਰ ਯਾਦਵ
. . .  1 day ago
ਨਵੀਂ ਦਿੱਲੀ, 28 ਸਤੰਬਰ - ਭਾਰਤੀ ਬੱਲੇਬਾਜ਼ ਸੂਰੀਆ ਕੁਮਾਰ ਯਾਦਵ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਵਲੋਂ ਜਾਰੀ ਟੀ-20 ਕੌਮਾਂਤਰੀ ਪੁਰਸ਼ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਇਕ ਵਾਰ ਫਿਰ ਕੈਰੀਅਰ ਦੇ ਸਰਵੋਤਮ ਦੂਜੇ ਸਥਾਨ ’ਤੇ ਪਹੁੰਚ ਗਏ...
ਪਿੰਡ ਘਰਾਚੋਂ ਵਿਖੇ 'ਇਕ ਸ਼ਾਮ, ਸ਼ਹੀਦਾਂ ਦੇ ਨਾਮ' ਸਮਾਗਮ ਸ਼ੁਰੂ
. . .  1 day ago
ਭਵਾਨੀਗੜ੍ਹ, 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਨੇੜਲੇ ਪਿੰਡ ਘਰਾਚੋਂ ਵਿਖੇ 'ਇਕ ਸ਼ਾਮ, ਸ਼ਹੀਦਾਂ ਦੇ ਨਾਮ' ਸਮਾਗਮ ਦੀ ਸ਼ੁਰੂਆਤ ਹੋ ਗਈ ਹੈ । ਇਸ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਮੰਤਰੀ...
ਫੀਫਾ ਵਲੋਂ ਮਹਾਨ ਫੁੱਟਬਾਲਰ ਸੁਨੀਲ ਛੇਤਰੀ ਦੇ ਜੀਵਨ, ਕੈਰੀਅਰ 'ਤੇ ਸੀਰੀਜ਼ ਸ਼ੁਰੂ
. . .  1 day ago
ਜ਼ਿਊਰਿਖ (ਸਵਿਟਜ਼ਰਲੈਂਡ), 28 ਸਤੰਬਰ - ਭਾਰਤੀ ਫੁੱਟਬਾਲ ਦੇ ਮਹਾਨ ਖਿਡਾਰੀ ਸੁਨੀਲ ਛੇਤਰੀ ਦੇ ਮਹਾਨ ਕੈਰੀਅਰ ਨੂੰ 'ਕੈਪਟਨ ਫੈਨਟੈਸਟਿਕ' ਨਾਮ ਦੀ ਲੜੀ ਦੇ ਰੂਪ ਵਿਚ ਇਕ ਨਵੀਂ ਪਛਾਣ ਮਿਲੀ ਹੈ, ਜੋ ਤਿੰਨ ਐਪੀਸੋਡਾਂ ਦੇ ਅੰਤਰਾਲ ਵਿਚ ਉਸ ਦੀ ਕਹਾਣੀ ਨੂੰ ਪ੍ਰਦਰਸ਼ਿਤ...
ਸੁਪਰੀਮ ਕੋਰਟ ਨੇ "ਬੇਲੋੜੀ ਅਪੀਲ" ਦਾਇਰ ਕਰਨ ਲਈ ਤਾਮਿਲਨਾਡੂ ਸਰਕਾਰ 'ਤੇ ਲਗਾਇਆ 5 ਲੱਖ ਰੁਪਏ ਜੁਰਮਾਨਾ
. . .  1 day ago
ਨਵੀਂ ਦਿੱਲੀ, 28 ਸਤੰਬਰ - ਸੁਪਰੀਮ ਕੋਰਟ ਨੇ "ਬੇਲੋੜੀ ਅਪੀਲ" ਦਾਇਰ ਕਰਨ ਲਈ ਤਾਮਿਲਨਾਡੂ ਸਰਕਾਰ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ...
ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਦੇ ਕਾਰਕੁਨਾਂ ਨੂੰ ਮਿਲਣ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  1 day ago
ਪਟਿਆਲਾ, 28 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਸੰਗਰੂਰ ਮਾਰਗ 'ਤੇ ਸਥਿਤ ਪਿੰਡ ਭੇਡਪੁਰਾ ਵਿਖੇ ਪਿਛਲੇ 9 ਦਿਨਾਂ ਤੋਂ ਬਿਜਲੀ ਦੇ ਹਾਈ ਵੋਲਟੇਜ ਤਾਰਾਂ ਵਾਲੇ ਖੰਭੇ ਦੇ ਉਪਰ ਚੜ੍ਹੇ ਏ.ਐਲ.ਐਮ. ਦੀ ਨੌਕਰੀ ਦੀ ਮੰਗ ਕਰ ਰਹੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ...
ਪ੍ਰਧਾਨ ਮੰਤਰੀ ਮੋਦੀ ਵਲੋਂ ਲਤਾ ਮੰਗੇਸ਼ਕਰ ਨੂੰ ਜਨਮ ਦਿਨ 'ਤੇ ਵਿਸ਼ੇਸ਼ ਸ਼ਰਧਾਂਜਲੀ ਭੇਟ
. . .  1 day ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ 93ਵੇਂ ਜਨਮ ਦਿਨ 'ਤੇ ਵਿਸ਼ੇਸ਼ ਸ਼ਰਧਾਂਜਲੀ ਭੇਟ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ...
ਰਾਜੂ ਸ਼੍ਰੀਵਾਸਤਵ ਦੀ ਬੇਟੀ ਵਲੋਂ ਅਮਿਤਾਭ ਬੱਚਨ ਲਈ ਭਾਵੁਕ ਨੋਟ
. . .  1 day ago
ਮੁੰਬਈ, 28 ਦਸੰਬਰ - ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਬੇਟੀ ਅੰਤਰਾ ਨੇ ਮੈਗਾਸਟਾਰ ਅਮਿਤਾਭ ਬੱਚਨ ਲਈ ਇਕ ਭਾਵੁਕ ਨੋਟ ਛੱਡਿਆ ਹੈ। ਅੰਤਰਾ ਨੇ ਆਪਣੇ ਪਿਤਾ ਦੇ ਆਖਰੀ ਦਿਨਾਂ ਵਿਚ ਉਨ੍ਹਾਂ ਦੀ ਮਦਦ ਲਈ ਧੰਨਵਾਦ ਪ੍ਰਗਟ ਕੀਤਾ। ਅੰਤਰਾ ਨੇ ਭਾਵੁਕ ਨੋਟ ਨੂੰ ਰਾਜੂ ਸ਼੍ਰੀਵਾਸਤਵ...
ਵਿਜੀਲੈਂਸ ਵਲੋਂ ਫ਼ੰਡਾਂ ਵਿਚ ਘਪਲੇ ਦੇ ਦੋਸ਼ ਹੇਠ ਨਗਰ ਕੌਂਸਲ ਸੁਨਾਮ ਦਾ ਸਾਬਕਾ ਪ੍ਰਧਾਨ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੰਗਰੂਰ ਜ਼ਿਲ੍ਹੇ ਦੀ ਨਗਰ ਕੌਂਸਲ ਸੁਨਾਮ ਦੇ ਸਾਬਕਾ ਪ੍ਰਧਾਨ ਭਗੀਰਥ ਰਾਏ ਨੂੰ ਸਰਕਾਰੀ ਫ਼ੰਡਾਂ ਵਿਚ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ...
ਸਮਾਜ ਸੇਵੀ ਸੰਸਥਾਵਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਰਨ ਲੋਕਾਂ ਦੀ ਭਲਾਈ ਲਈ ਕੰਮ - ਹਰਪਾਲ ਸਿੰਘ ਚੀਮਾ
. . .  1 day ago
ਸੰਗਰੂਰ, 28 ਸਤੰਬਰ (ਧੀਰਜ ਪਸ਼ੋਰੀਆ) - ਪੰਜਾਬ ਦੇ ਖਜ਼ਾਨਾ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...
ਬਿਕਰਮਜੀਤ ਸਿੰਘ ਮਜੀਠਿਆ ਪਿੰਡ ਫੱਗੂਵਾਲਾ ਪਹੁੰਚੇ
. . .  1 day ago
ਭਵਾਨੀਗੜ੍ਹ 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਪਿੰਡ ਫੱਗੂਵਾਲਾ ਪਹੁੰਚੇ ਅਤੇ ਅਕਾਲੀ ਆਗੂਆਂ ਨਾਲ...
ਮਾਲ ਗੱਡੀ ਹੇਠ ਆਉਣ ਕਾਰਨ ਬਜ਼ੁਰਗ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਦੁਪਹਿਰ ਸਮੇ ਸੁਨਾਮ ਨੇੜੇ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਇਕ ਬਜ਼ੁਰਗ ਦੀ ਮਾਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਜੀ.ਆਰ.ਪੀ. ਸੁਨਾਮ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ...
ਕਿਸਾਨਾਂ ਵਲੋਂ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਦੂਜੇ ਦਿਨ ਵੀ ਜਾਰੀ
. . .  1 day ago
ਲੌਂਗੋਵਾਲ, 28 ਸਤੰਬਰ (ਸ. ਸ. ਖੰਨਾ,ਵਿਨੋਦ ) - ਕਸਬੇ ਦੇ ਵਾਰਡ ਨੰਬਰ 4 ਵਿਚ ਗਲੀ ਦੇ ਨਿਰਮਾਣ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਅਧਿਕਾਰੀਆਂ ਵਲੋਂ ਵਰਤੇ ਜਾ ਰਹੇ ਪੱਖਪਾਤੀ ਰਵੱਈਏ ਦੇ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਨਗਰ ਕੌਂਸਲ ਦਫ਼ਤਰ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ
. . .  1 day ago
ਮਲੋਟ, 28 ਸਤੰਬਰ (ਪਾਟਿਲ) - ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਭਗਤ ਸਿੰਘ ਦਾ ਬੁੱਤ ਅਬੋਹਰ-ਮੁਕਤਸਰ ਰੋਡ ਮਲੋਟ ਵਿਖੇ ਸਥਾਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਸ਼ਹਾਦਤ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਪਹਿਲਾ ਸਫ਼ਾ

ਹਸਾਉਂਦਾ-ਹਸਾਉਂਦਾ ਰੁਆ ਗਿਆ 'ਗਜੋਧਰ'

• 58 ਸਾਲ ਦੀ ਉਮਰ 'ਚ ਰਾਜੂ ਦਾ ਦਿਹਾਂਤ
• 42 ਦਿਨਾਂ ਤੋਂ ਏਮਜ਼ 'ਚ ਸੀ ਦਾਖ਼ਲ
ਨਵੀਂ ਦਿੱਲੀ, 21 ਸਤੰਬਰ (ਪੀ. ਟੀ. ਆਈ./ਬਲਵਿੰਦਰ ਸਿੰਘ ਸੋਢੀ)-ਪ੍ਰਸਿੱਧ ਹਾਸਰਸ ਅਦਾਕਾਰ ਰਾਜੂ ਸ੍ਰੀਵਾਸਤਵ ਦਾ ਬੁੱਧਵਾਰ ਨੂੰ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) 'ਚ 58 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਰਾਜੂ ਸ੍ਰੀਵਾਸਤਵ ਨੂੰ 10 ਅਗਸਤ ਨੂੰ ਦਿੱਲੀ ਦੇ ਇਕ ਹੋਟਲ 'ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਹ ਏਮਜ਼ 'ਚ ਜ਼ੇਰੇ ਇਲਾਜ ਸਨ | ਉਹ ਪਿਛਲੇ 42 ਦਿਨਾਂ ਤੋਂ ਵੈਂਟੀਲੇਟਰ 'ਤੇ ਸਨ ਅਤੇ ਉਹ ਉਦੋਂ ਤੋਂ ਹੀ ਬੇਹੋਸ਼ ਸਨ | 'ਮੈਨੇ ਪਿਆਰ ਕੀਆ', 'ਬਾਜ਼ੀਗਰ' ਅਤੇ 'ਆਮਦਨੀ ਅਠੱਨੀ ਖਰਚਾ ਰੁਪਈਆ' ਵਰਗੀਆਂ ਹਿੰਦੀ ਫਿਲਮਾਂ 'ਚ ਕੰਮ ਕਰਨ ਵਾਲੇ ਅਦਾਕਾਰ ਨੂੰ ਸਵੇਰੇ 10.20 ਵਜੇ ਮਿ੍ਤਕ ਐਲਾਨ ਦਿੱਤਾ ਗਿਆ | ਉਹ ਸਮਾਜਵਾਦੀ ਪਾਰਟੀ ਨਾਲ ਕੁਝ ਸਮਾਂ ਜੁੜਨ ਤੋਂ ਬਾਅਦ ਸਾਲ 2014 'ਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਗਏ ਸਨ ਅਤੇ ਇਸ ਸਮੇਂ ਫਿਲਮ ਵਿਕਾਸ ਕੌਂਸਲ ਉੱਤਰ ਪ੍ਰਦੇਸ਼ ਦੇ ਚੇਅਰਮੈਨ ਸਨ | ਰਾਜੂ ਸ੍ਰੀਵਾਸਤਵ ਆਪਣੇ ਪਿੱਛੇ ਪਤਨੀ ਸ਼ਿਖਾ, ਬੇਟੀ ਅੰਤਰਾ ਤੇ ਬੇਟੇ ਆਯੁਸ਼ਮਨ ਨੂੰ ਛੱਡ ਗਏ ਹਨ | ਰਾਜੂ ਸ੍ਰੀਵਾਸਤਵ ਦੀ ਇਕ ਭੈਣ ਤੇ ਪੰਜ ਭਰਾ ਸਨ | 25 ਦਸੰਬਰ, 1963 ਵਿਚ ਕਾਨਪੁਰ ਵਿਚ ਕਵੀ ਰਮੇਸ਼ ਸ੍ਰੀਵਾਸਤਵ ਉਰਫ਼ ਬਲਈ ਕਾਕਾ ਦੇ ਘਰ ਜਨਮ ਲੈਣ ਵਾਲੇ ਰਾਜੂ ਸ੍ਰੀਵਾਸਤਵ ਨੂੰ ਬਚਪਨ ਤੋਂ ਹੀ ਮਮਿਕਰੀ ਕਰਨ ਦਾ ਸ਼ੌਕ ਸੀ | ਕਾਮੇਡੀ ਦੀ ਦੁਨੀਆ 'ਚ ਉਨ੍ਹਾਂ ਨੂੰ ਸ਼ਾਇਦ ਸਭ ਤੋਂ ਜ਼ਿਆਦਾ ਪ੍ਰਸਿੱਧੀ ਅਮਿਤਾਭ ਬੱਚਨ ਦੀ ਮਮਿਕਰੀ ਤੋਂ ਹੀ ਮਿਲੀ ਸੀ | ਉਨ੍ਹਾਂ ਦੀ ਪਹਿਲੀ ਕਾਮੇਡੀ ਕੈਸੇਟ 'ਹੱਸਣਾ ਮਨ੍ਹਾਂ ਸੀ', ਜੋ ਬੇਹੱਦ ਮਕਬੂਲ ਹੋਈ ਸੀ | ਰਾਜੂ ਸ੍ਰੀਵਾਸਤਵ ਨੂੰ ਦੂਰਦਰਸ਼ਨ 'ਤੇ 1994 ਦੇ ਸ਼ੋਅ 'ਟੀ ਟਾਈਮ ਮਨੋਰੰਜਨ' ਵਿਚ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਿਆ ਪਰ 2005 'ਚ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਵਿਚ ਹਿੱਸਾ ਲੈਣ ਤੋਂ ਬਾਅਦ ਉਹ ਖਾਸੇ ਮਕਬੂਲ ਹੋ ਗਏ, ਜਦੋਂਕਿ ਗਜੋਧਰ ਭਈਆ ਦਾ ਕਿਰਦਾਰ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਿਹਾ | ਰਾਜੂ ਸ੍ਰੀਵਾਸਤਵ ਇਸ ਕਿਰਦਾਰ ਦੇ ਮਾਧਿਅਮ ਨਾਲ ਆਮ ਭਾਰਤੀਆਂ ਦੇ ਜੀਵਨ ਨਾਲ ਜੁੜੇ ਪਹਿਲੂਆਂ ਨੂੰ ਉਠਾਉਂਦੇ ਸਨ, ਜਿਨ੍ਹਾਂ 'ਤੇ ਹਰ ਕੋਈ ਹੱਸਣ ਲਈ ਮਜਬੂਰ ਹੋ ਜਾਂਦਾ ਸੀ | ਸ੍ਰੀਵਾਸਤਵ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਵੀਰਵਾਰ ਸਵੇਰੇ ਦਿੱਲੀ ਦੇ ਨਿਗਮ ਬੋਧ ਘਾਟ 'ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ |
17 ਫਿਲਮਾਂ 'ਚ ਕੀਤਾ ਕੰਮ
ਰਾਜੂ ਨੇ 17 ਫਿਲਮਾਂ 'ਚ ਕੰਮ ਕੀਤਾ | ਸ਼ੁਰੂਆਤ 1988 'ਚ ਆਈ ਅਨਿਲ ਕਪੂਰ ਨੂੰ ਚਮਕਾਉਂਦੀ ਫਿਲਮ 'ਤੇਜ਼ਾਬ' ਤੋਂ ਹੋਈ | ਉਸ ਦੌਰ 'ਚ ਮੋਹਰੀ ਕਿਰਦਾਰ ਨਿਭਾਅ ਰਹੇ ਅਦਾਕਾਰ ਨੂੰ ਹੀ ਲੋਕ ਦੇਖਣ ਜਾਂਦੇ ਸਨ ਪਰ ਇਸ ਦਰਮਿਆਨ ਇਕ ਆਮ ਚਿਹਰੇ ਨੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਦਾ ਨਾਂਅ ਰਾਜੂ ਸ੍ਰੀਵਾਸਤਵ ਸੀ |
ਲੋਕ ਸਭਾ ਦਾ ਟਿਕਟ ਮਿਲਿਆ ਪਰ ਵਾਪਸ ਕਰ ਦਿੱਤਾ
2014 ਦੀਆਂ ਲੋਕ ਸਭਾ ਚੋਣਾਂ 'ਚ ਸਮਾਜਵਾਦੀ ਪਾਰਟੀ ਨੇ ਰਾਜੂ ਸ੍ਰੀਵਾਸਤਵ ਨੂੰ ਟਿਕਟ ਦਿੱਤਾ ਸੀ ਪਰ ਉਨ੍ਹਾਂ ਇਸ ਨੂੰ ਵਾਪਸ ਕਰ ਦਿੱਤਾ, ਕਿਹਾ ਕਿ ਪਾਰਟੀ ਦਾ ਸਥਾਨਕ ਯੂਨਿਟ ਸਹਿਯੋਗ ਨਹੀਂ ਕਰ ਰਿਹਾ ਹੈ | ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ 'ਸਵੱਛ ਭਾਰਤ ਮੁਹਿੰਮ' ਦਾ ਹਿੱਸਾ ਬਣਾਇਆ |
ਗ਼ਰੀਬੀ ਕਾਰਨ ਵਿਕੇ ਜੱਦੀ ਘਰ ਨੂੰ ਦੁਬਾਰਾ ਖ਼ਰੀਦਿਆ
ਰਾਜੂ ਸ੍ਰੀਵਾਸਤਵ ਨੂੰ ਅਜਿਹੇ ਹਾਲਾਤ ਦਾ ਵੀ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਨੂੰ ਆਪਣਾ ਕਾਨਪੁਰ ਵਾਲਾ ਜੱਦੀ ਘਰ ਤੱਕ ਵੇਚਣਾ ਪਿਆ ਸੀ | ਅਜਿਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਰਾਜੂ ਨੇ ਆਪਣਾ ਨਾਂਅ ਸਥਾਪਤ ਕੀਤਾ ਅਤੇ ਫਿਰ ਉਸੇ ਘਰ ਨੂੰ ਕਈ ਗੁਣਾ ਜ਼ਿਆਦਾ ਕੀਮਤ ਅਦਾ ਕਰਕੇ ਵਾਪਸ ਖ਼ਰੀਦ ਲਿਆ | ਰਾਜੂ ਕੋਲ ਆਪਣੀ ਇਕਲੌਤੀ ਭੈਣ ਦੇ ਵਿਆਹ ਲਈ ਪੈਸੇ ਨਹੀਂ ਸਨ | ਇਸ ਲਈ ਉਨ੍ਹਾਂ ਨੂੰ ਆਪਣਾ ਘਰ 3 ਲੱਖ ਰੁਪਏ 'ਚ ਵੇਚਣਾ ਪਿਆ ਸੀ ਪਰ ਬਾਅਦ 'ਚ ਉਸੇ ਘਰ ਨੂੰ ਲਗਭਗ 28 ਤੋਂ 30 ਲੱਖ ਰੁਪਏ ਚੁਕਾ ਕੇ ਦੁਬਾਰਾ ਖਰੀਦਿਆ ਸੀ |
ਕਾਨਪੁਰ ਸਥਿਤ ਘਰ ਰਿਸ਼ਤੇਦਾਰਾਂ, ਦੋਸਤਾਂ ਤੇ ਪ੍ਰਸੰਸਕਾਂ ਦਾ ਲੱਗਾ ਤਾਂਤਾ
ਕਾਨਪੁਰ (ਯੂ.ਪੀ.), (ਪੀ. ਟੀ. ਆਈ.)-ਰਾਜੂ ਸ੍ਰੀਵਾਸਤਵ ਦੇ ਕਿਦਵਈ ਨਗਰ ਸਥਿਤ ਘਰ, ਜਿਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਹਿੰਦੇ ਹਨ, ਨਾਲ ਹਮਦਰਦੀ ਜਤਾਉਣ ਲਈ ਰਿਸ਼ਤੇਦਾਰਾਂ, ਦੋਸਤਾਂ ਤੇ ਪ੍ਰਸੰਸਕਾਂ ਦਾ ਤਾਂਤਾ ਲੱਗ ਗਿਆ ਹੈ | ਸ੍ਰੀਵਾਸਤਵ ਦੇ ਕਰੀਬੀ ਦੋਸਤ ਸੰਜੇ ਬਾਜਪਾਈ ਨੇ ਕਿਹਾ ਕਿ ਉਹ ਹਾਲ ਹੀ 'ਚ ਆਪਣੇ ਦੋਸਤ ਦੀ ਸਿਹਤ ਦਾ ਜਾਇਜ਼ਾ ਲੈਣ ਲਈ ਦਿੱਲੀ ਦੇ ਏਮਜ਼ ਗਏ ਸਨ ਅਤੇ ਤਿੰਨ ਦਿਨ ਤੋਂ ਵੱਧ ਸਮੇਂ ਤੱਕ ਉਥੇ ਰਹੇ ਸਨ | ਭਾਵੁਕ ਹੋ ਕੇ ਵਾਜਪਾਈ ਨੇ ਕਿਹਾ ਕਿ ਉਨ੍ਹਾਂ ਕੋਲ ਦੁੱਖ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ | ਸ੍ਰੀਵਾਸਤਵ ਦੇ ਬਚਪਨ ਦੇ ਦੋਸਤ ਸ਼ਿਆਮ ਸ਼ੁਕਲਾ ਨੇ ਕਿਹਾ ਕਿ ਅਸੀਂ ਬਚਪਨ ਤੋਂ ਹੀ ਦੋਸਤ ਹਾਂ | ਏਨਾ ਮਸ਼ਹੂਰ ਹੋਣ ਦੇ ਬਾਵਜੂਦ ਰਾਜੂ ਜ਼ਮੀਨ ਨਾਲ ਜੁੜਿਆ ਹੋਇਆ ਸੀ | ਜਦੋਂ ਵੀ ਉਹ ਕਾਨਪੁਰ ਆਉਂਦਾ ਸੀ, ਉਹ ਸਾਰਿਆਂ ਨੂੰ ਮਿਲਦਾ ਸੀ |

'ਨਫ਼ਰਤੀ ਭਾਸ਼ਨਾਂ' ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਟੀ.ਵੀ. ਚੈਨਲਾਂ ਦੀ ਖਿਚਾਈ

ਕਿਹਾ, ਕੇਂਦਰ ਸਰਕਾਰ ਮੂਕ ਦਰਸ਼ਕ ਕਿਉਂ ਬਣੀ, 2 ਹਫ਼ਤਿਆਂ 'ਚ ਮੰਗਿਆ ਜਵਾਬ
ਨਵੀਂ ਦਿੱਲੀ, 21 ਸਤੰਬਰ (ਪੀ. ਟੀ. ਆਈ.)-ਨਫ਼ਰਤੀ ਭਾਸ਼ਨਾਂ ਨੂੰ ਲੈ ਕੇ ਸਖ਼ਤ ਰੁਖ ਅਖਤਿਆਰ ਕਰਦਿਆਂ ਸੁਪਰੀਮ ਕੋਰਟ ਨੇ ਮੀਡੀਆ 'ਤੇ ਸਵਾਲ ਉਠਾਏ ਹਨ | ਸੁਪਰੀਮ ਕੋਰਟ ਨੇ ਕਿਹਾ ਕਿ ਸਭ ਤੋਂ ਵੱਧ ਨਫ਼ਰਤੀ ਭਾਸ਼ਨ ਮੀਡੀਆ ਤੇ ਸੋਸ਼ਲ ਮੀਡੀਆ 'ਤੇ ਹਨ, ਸਾਡਾ ਦੇਸ਼ ਕਿੱਧਰ ਜਾ ਰਿਹਾ ਹੈ | ਟੀ.ਵੀ. ਐਂਕਰਾਂ ਦੀ ਵੱਡੀ ਜ਼ਿੰਮੇਵਾਰੀ ਹੈ | ਟੀ.ਵੀ. ਐਂਕਰ ਮਹਿਮਾਨ ਬੁਲਾਰੇ ਨੂੰ ਸਮਾਂ ਤੱਕ ਨਹੀਂ ਦਿੰਦੇ, ਅਜਿਹੇ ਮਾਹੌਲ 'ਚ ਕੇਂਦਰ ਸਰਕਾਰ ਮੂਕ ਦਰਸ਼ਕ ਕਿਉਂ ਬਣੀ ਹੋਈ ਹੈ ਅਤੇ ਕਿਹਾ ਕੀ ਉਹ ਇਸ ਨੂੰ ਰੋਕਣ ਲਈ ਕਾਨੂੰਨ ਬਣਾਉਣ ਦਾ ਇਰਾਦਾ ਰੱਖਦੀ ਹੈ | ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਨੂੰ ਇਕ ਜ਼ਿੰਮੇਵਾਰ ਲੋਕਤੰਤਰ ਬਣਾਉਣ ਦੀ ਲੋੜ ਹੈ, ਜਿਥੇ ਜਵਾਬਦੇਹੀ ਹੋਵੇ | ਸੁਪਰੀਮ ਕੋਰਟ ਨੇ ਸਰਕਾਰ ਵਲੋਂ ਚੁੱਕੇ ਕਦਮਾਂ 'ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਜੁਬਾਨੀ ਤੌਰ 'ਤੇ ਕਿਹਾ ਕਿ ਸਰਕਾਰ ਮੂਕ ਦਰਸ਼ਕ ਕਿਉਂ ਬਣੀ ਹੋਈ ਹੈ? ਬੈਂਚ ਨੇ ਸਰਕਾਰ ਨੂੰ ਆਪਣਾ ਪੱਖ ਸਪੱਸ਼ਟ ਕਰਨ ਦਾ ਨਿਰਦੇਸ਼ ਦਿੱਤਾ ਕਿ ਕੀ ਉਹ ਨਫ਼ਰਤ ਭਰੇ ਭਾਸ਼ਨ ਨੂੰ ਰੋਕਣ ਲਈ ਕਾਨੂੰਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ 'ਤੇ ਕਾਨੂੰਨ ਬਣਾਉਣ ਦਾ ਇਰਾਦਾ ਰੱਖਦੀ ਹੈ | ਸਿਖਰਲੀ ਅਦਾਲਤ ਨਫ਼ਰਤ ਭਰੇ ਭਾਸ਼ਨ ਅਤੇ ਅਫਵਾਹਾਂ ਫੈਲਾਉਣ ਵਾਲੀਆਂ ਪਟੀਸ਼ਨਾਂ ਦੇ ਬੈਂਚ ਦੀ ਸੁਣਵਾਈ ਕਰ ਰਹੀ ਸੀ | ਜਸਟਿਸ ਕੇ.ਐਮ. ਜੋਸੇਫ ਅਤੇ ਰਿਸ਼ੀਕੇਸ਼ ਰਾਏ ਦੀ ਬੈਂਚ ਨੇ ਕਿਹਾ ਕਿ ਨਫ਼ਰਤ ਭਰੇ ਭਾਸ਼ਨਾਂ ਨਾਲ ਨਜਿੱਠਣ ਲਈ ਇਕ ਸੰਸਥਾਗਤ ਪ੍ਰਣਾਲੀ ਦੀ ਲੋੜ ਹੈ | ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਕੇਂਦਰ ਸਰਕਾਰ ਤੋਂ ਦੋ ਹਫ਼ਤਿਆਂ 'ਚ ਜਵਾਬ ਮੰਗਿਆ ਹੈ | ਮਾਮਲੇ ਦੀ ਹੁਣ 23 ਨਵੰਬਰ ਨੂੰ ਸੁਣਵਾਈ ਹੋਵੇਗੀ | ਜਸਟਿਸ ਕੇ.ਐਮ. ਜੋਸੇਫ ਨੇ ਵੱਡੀਆਂ ਟਿੱਪਣੀਆਂ ਕਰਦਿਆਂ ਕਿਹਾ ਕਿਹਾ ਕਿ ਰਾਜਨੀਤਿਕ ਦਲ ਇਸ ਦਾ ਫਾਇਦਾ ਉਠਾਉਂਦੇ ਹਨ ਅਤੇ ਟੀ.ਵੀ. ਚੈਨਲ ਇਕ ਮੰਚ ਦੇ ਰੂਪ 'ਚ ਕੰਮ ਕਰ ਰਹੇ ਹਨ | ਸਭ ਤੋਂ ਜ਼ਿਆਦਾ ਨਫ਼ਰਤ ਭਰੇ ਭਾਸ਼ਣ ਸਾਡੇ ਟੀ.ਵੀ. ਚੈਨਲਾਂ ਤੇ ਸੋਸ਼ਲ ਮੀਡੀਆ 'ਤੇ ਹੋ ਰਹੇ ਹਨ | ਬਦਕਿਸਮਤੀ ਨਾਲ ਸਾਡੇ ਕੋਲ ਟੀ.ਵੀ. ਦੇ ਸੰਬੰਧ 'ਚ ਕੋਈ ਵੀ ਸੰਸਥਾ (ਰੈਗੂਲੇਟਰ) ਨਹੀਂ ਹੈ | ਇੰਗਲੈਂਡ 'ਚ ਇਕ ਟੀ.ਵੀ. ਚੈਨਲ 'ਤੇ ਭਾਰੀ ਜੁਰਮਾਨਾ ਲਗਾਇਆ ਗਿਆ ਸੀ ਪਰ ਬਦਕਿਸਮਤੀ ਨਾਲ ਉਹ ਪ੍ਰਣਾਲੀ ਭਾਰਤ 'ਚ ਨਹੀਂ ਹੈ | ਐਂਕਰਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜੇਕਰ ਤੁਸੀ ਗਲਤ ਕਰਦੇ ਹੋ ਤਾਂ ਨਤੀਜੇ ਭੁਗਤਣੇ ਹੋਣਗੇ | ਸਮੱਸਿਆ ਓਦੋਂ ਹੁੰਦੀ ਹੈ, ਜਦੋਂ ਤੁਸੀ ਕਿਸੇ ਪ੍ਰੋਗਰਾਮ ਦੇ ਦੌਰਾਨ ਕਿਸੇ ਵਿਅਕਤੀ ਨੂੰ ਕੁਚਲਦੇ ਹੋ | ਜਦੋਂ ਅਸੀ ਟੀ.ਵੀ. ਚਾਲੂ ਕਰਦੇ ਹਾਂ ਤਾਂ ਸਾਨੂੰ ਇਹੀ ਮਿਲਦਾ ਹੈ | ਮੀਡੀਆ ਸਮੇਤ ਲੋਕਤੰਤਰ ਦੇ ਥੰਮ੍ਹ ਸੁਤੰਤਰ ਮੰਨੇ੍ਹ ਜਾਂਦੇ ਹਨ | ਟੀ.ਵੀ. ਚੈਨਲਾਂ ਨੂੰ ਇਨ੍ਹਾਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ | ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀ ਮਹਿਮਾਨਾਂ ਨੂੰ ਬੁਲਾਉਂਦੇ ਹੋ ਅਤੇ ਉਨ੍ਹਾਂ ਦੀ ਆਲੋਚਨਾ ਕਰਦੇ ਹੋ | ਸੁਪਰੀਮ ਕੋਰਟ ਨੇ ਕਿਹਾ ਕਿ ਅਸੀ ਕਿਸੇ ਖਾਸ ਐਂਕਰ ਦੇ ਨਹੀਂ, ਬਲਕਿ ਆਮ ਚਲਨ ਦੇ ਖ਼ਿਲਾਫ਼ ਹਾਂ |

ਰਾਜਪਾਲ ਵਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਰੱਦ

ਆਮ ਆਦਮੀ ਪਾਰਟੀ ਵਲੋਂ ਫ਼ੈਸਲੇ ਦਾ ਵਿਰੋਧ
ਹਰਕਵਲਜੀਤ ਸਿੰਘ
ਚੰਡੀਗੜ੍ਹ, 21 ਸਤੰਬਰ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਮੰਤਰੀ ਮੰਡਲ ਦੇ ਵਿਧਾਨ ਸਭਾ ਦੇ ਇਕ ਦਿਨਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਤਜਵੀਜ਼ ਨੂੰ ਕੱਲ੍ਹ ਸ਼ਾਮ ਦਿੱਤੀ ਪ੍ਰਵਾਨਗੀ ਅੱਜ ਸ਼ਾਮ ਵਾਪਸ ਲੈ ਲਏ ਜਾਣ ਕਾਰਨ ਸਰਕਾਰ ਵਲੋਂ ਭਰੋਸੇ ਦਾ ਵੋਟ ਪ੍ਰਾਪਤ ਕਰਨ ਲਈ ਸੱਦਿਆ ਇਜਲਾਸ ਅੱਜ ਰੱਦ ਹੋ ਗਿਆ | ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ. ਐਮ. ਬਾਲਾਮੁਰਗਨ ਵਲੋਂ ਵਿਧਾਨ ਸਭਾ ਦੇ ਸਕੱਤਰ ਨੂੰ ਭੇਜੇ ਪੱਤਰ 'ਚ ਦੱਸਿਆ ਗਿਆ ਕਿ ਰਾਜਪਾਲ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ 21 ਸਤੰਬਰ ਨੂੰ ਪ੍ਰਾਪਤ ਹੋਏ ਪੱਤਰਾਂ 'ਚ ਸਪੱਸ਼ਟ ਕੀਤਾ ਗਿਆ ਕਿ ਭਰੋਸੇ ਦਾ ਵੋਟ ਪ੍ਰਾਪਤ ਕਰਨ ਹਿੱਤ ਵਿਸ਼ੇਸ਼ ਇਜਲਾਸ ਬੁਲਾਉਣ ਦੀ ਕਾਨੂੰਨ 'ਚ ਕੋਈ ਵਿਵਸਥਾ ਨਹੀਂ | ਰਾਜ ਭਵਨ ਵਲੋਂ ਇਸ ਸੰਬੰਧੀ ਭਾਰਤ ਸਰਕਾਰ ਦੇ ਵਧੀਕ ਸਾਲੀਸਿਟਰ ਜਨਰਲ ਸਤਪਾਲ ਜੈਨ ਤੋਂ ਕਾਨੂੰਨੀ ਰਾਇ ਵੀ ਪ੍ਰਾਪਤ ਕੀਤੀ ਗਈ, ਜਿਨ੍ਹਾਂ ਵਲੋਂ ਸਪੱਸ਼ਟ ਕੀਤਾ ਗਿਆ ਕਿ ਪੰਜਾਬ ਵਿਧਾਨ ਸਭਾ ਨਿਯਮਾਂ ਵਿਚ ਕੇਵਲ ਭਰੋਸੇ ਦਾ ਵੋਟ ਪ੍ਰਾਪਤ ਕਰਨ ਲਈ ਵਿਸ਼ੇਸ਼ ਇਜਲਾਸ ਬੁਲਾਏ ਜਾਣ ਦਾ ਕੋਈ ਜ਼ਿਕਰ ਨਹੀਂ | ਪੱਤਰ 'ਚ ਕਿਹਾ ਗਿਆ ਕਿ ਪ੍ਰਾਪਤ ਹੋਈ ਉਕਤ ਕਾਨੂੰਨੀ ਰਾਇ ਤੋਂ ਬਾਅਦ ਰਾਜਪਾਲ ਵਲੋਂ ਵਿਸ਼ੇਸ਼ ਇਜਲਾਸ ਜੋ 22 ਸਤੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਣਾ ਸੀ, ਬੁਲਾਉਣ ਲਈ ਦਿੱਤੀ ਪ੍ਰਵਾਨਗੀ ਵਾਪਸ ਲੈ ਲਈ ਗਈ ਹੈ | ਦਿਲਚਸਪ ਗੱਲ ਇਹ ਹੈ ਕਿ ਰਾਜ ਭਵਨ ਵਲੋਂ ਅੱਜ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨਾਲ ਵੀ ਵਾਰ-ਵਾਰ ਰਾਬਤਾ ਕੀਤਾ ਜਾਂਦਾ ਰਿਹਾ, ਜਿਨ੍ਹਾਂ ਵਲੋਂ ਕੱਲ੍ਹ ਵਿਸ਼ੇਸ਼ ਇਜਲਾਸ ਸੰਬੰਧੀ ਨਿਯਮਾਂਵਲੀ ਦਾ ਮੁੱਦਾ ਖੜ੍ਹਾ ਕੀਤਾ ਗਿਆ ਸੀ | ਰਾਜ ਭਵਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਸਕੱਤਰੇਤ ਵਲੋਂ ਵਿਸ਼ੇਸ਼ ਇਜਲਾਸ ਦੇ ਪ੍ਰਬੰਧਾਂ ਨੂੰ ਲੈ ਕੇ ਜਾਰੀ ਕੀਤੇ ਸਾਰੇ ਹੁਕਮ ਵੀ ਵਾਪਸ ਲੈ ਲਏ ਗਏ | ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਤੋਂ ਬਾਹਰ ਕਿਸੇ ਥਾਂ ਵੀ ਆਉਂਦੇ ਦਿਨਾਂ ਦੌਰਾਨ ਆਪਣੇ ਵਿਧਾਇਕਾਂ ਦਾ ਸਮਾਗਮ ਬੁਲਾਇਆ ਜਾ ਸਕਦਾ ਹੈ, ਜਿਸ ਵਿਚ ਉਹ ਆਪਣੇ ਵਿਧਾਨ ਸਭਾ ਵਿਚ ਰੱਖੇ ਜਾਣ ਵਾਲੇ ਵਿਚਾਰ ਪ੍ਰਗਟਾ ਸਕਦੇ ਹਨ | ਇਸ ਮੰਤਵ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਾਇ ਅਨੁਸਾਰ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ |
ਦਿੱਲੀ ਤੋਂ ਬਾਅਦ 'ਆਪ' ਸਰਕਾਰ ਤੇ ਰਾਜਪਾਲ 'ਚ ਟਕਰਾਅ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਸਰਕਾਰ ਜਿਵੇਂ ਦਿੱਲੀ ਵਿਖੇ ਉਪ ਰਾਜਪਾਲ (ਲੈਫ਼ਟੀਨੈਂਟ ਗਵਰਨਰ) ਨਾਲ ਟਕਰਾਅ 'ਚ ਚੱਲਦੀ ਰਹੀ ਹੈ, ਉਸੇ ਤਰ੍ਹਾਂ ਹੁਣ ਪੰਜਾਬ ਵਿਚਲੀ 'ਆਪ' ਸਰਕਾਰ ਦਾ ਵੀ ਰਾਜ ਭਵਨ ਨਾਲ ਟਕਰਾਅ ਸ਼ੁਰੂ ਹੋ ਸਕਦਾ ਹੈ | ਸੂਚਨਾ ਅਨੁਸਾਰ ਰਾਜਪਾਲ ਦੇ ਫ਼ੈਸਲੇ ਦੇ ਵਿਰੋਧ 'ਚ ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਰਾਜਪਾਲ ਨੂੰ ਮੈਮੋਰੰਡਮ ਦੇਣ ਵੀ ਜਾ ਸਕਦੇ ਹਨ | 'ਆਪ' ਆਗੂਆਂ ਦਾ ਕਹਿਣਾ ਹੈ ਕਿ ਦਿੱਲੀ 'ਚ ਭਰੋਸੇ ਦਾ ਵੋਟ ਪ੍ਰਾਪਤ ਕਰਨ ਦਾ ਵਿਧਾਨ ਸਭਾ ਇਜਲਾਸ ਹੋਇਆ, ਪਰ ਪੰਜਾਬ ਵਿਚ ਉਸ 'ਤੇ ਰੋਕ ਲਗਾ ਦਿੱਤੀ ਗਈ | ਸਰਕਾਰ ਰਾਜਪਾਲ ਦੇ ਫ਼ੈਸਲੇ ਸੰਬੰਧੀ ਕਾਨੂੰਨੀ ਰਾਇ ਵੀ ਪ੍ਰਾਪਤ ਕਰ ਰਹੀ ਹੈ |
ਸਰਕਾਰੀ ਖ਼ਜ਼ਾਨੇ ਦੇ ਕਰੋੜਾਂ ਰੁਪਏ ਬਚੇ- ਸੁਖਬੀਰ
ਚੰਡੀਗੜ੍ਹ, (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਿੱਤ ਨਵੇਂ ਸਿਆਪੇ ਵਾਲੀ ਝੂੰਮਦੀ ਸਰਕਾਰ ਨੇ ਮੁੱਖ ਮੰਤਰੀ ਨੂੰ ਜਹਾਜ਼ 'ਚੋਂ ਲਾਹੇ ਜਾਣ ਵਾਲੇ ਤਮਾਸ਼ੇ ਤੋਂ ਬਾਅਦ ਹੋਸ਼ਮੰਦੀ ਤੋਂ ਕੰਮ ਲੈਣ ਦੀ ਬਜਾਏ ਆਪਣੇ 'ਚ ਖੁਦ ਹੀ ਭਰੋਸਾ ਜਤਾਉਣ ਲਈ ਇਜਲਾਸ ਬੁਲਾਉਣ ਦੀ ਛੁਰਲੀ ਛੱਡ ਦਿੱਤੀ, ਪਰ ਇਹ ਸਿਰੇ ਨਾ ਚੜ੍ਹ ਸਕੀ ਤੇ ਪੰਜਾਬੀਆਂ ਦੇ ਕਰੋੜਾਂ ਰੁਪਏ ਬਰਬਾਦ ਹੋਣੋਂ ਬਚ ਗਏ | ਉਨ੍ਹਾਂ ਕਿਹਾ ਕਿ ਰਿਸ਼ਵਤ ਰਾਹੀਂ ਵਿਧਾਇਕ ਖ਼ਰੀਦਣ ਦੀ ਗੱਲ ਸੱਚ ਸੀ ਤਾਂ ਸੀ.ਬੀ.ਆਈ. ਜਾਂ ਹਾਈਕੋਰਟ ਤੋਂ ਜਾਂਚ ਕਰਵਾਉਂਦੇ | ਸੁਖਬੀਰ ਨੇ ਕਿਹਾ ਕਿ ਅਸੀਂ ਰਾਜਪਾਲ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ |
ਦਿੱਲੀ ਤੋਂ ਰਿਮੋਟ ਕੰਟਰੋਲ ਰਾਹੀਂ ਚਲਾਉਣ ਦੀ ਕੋਸ਼ਿਸ਼ ਇਕ ਵਾਰ ਫਿਰ ਫ਼ੇਲ੍ਹ-ਮਜੀਠੀਆ
ਵਿਸ਼ੇਸ਼ ਇਜਲਾਸ ਰੱਦ ਹੋਣ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਦਿੱਲੀ ਤੋਂ ਰਿਮੋਟ ਕੰਟਰੋਲ ਰਾਹੀਂ ਚਲਾਉਣ ਦੀ ਕੋਸ਼ਿਸ਼ ਇਕ ਵਾਰੀ ਫ਼ਿਰ ਫ਼ੇਲ੍ਹ ਹੋ ਗਈ | ਉਨ੍ਹਾਂ ਕਿਹਾ ਕਿ ਇਕ ਪਾਸੇ 'ਆਪ' ਸਰਕਾਰ ਵਿਸ਼ੇਸ਼ ਇਜਲਾਸ ਸੱਦ ਕੇ ਕਹਿੰਦੀ ਹੈ ਕਿ ਸਾਡੀ ਸਰਕਾਰ ਖ਼ਤਰੇ 'ਚ ਹੈ ਜਦਕਿ ਦੂਜੇ ਪਾਸੇ 'ਆਪ' ਦੇ 92 ਵਿਧਾਇਕਾਂ 'ਚੋਂ ਇਕ ਨੇ ਵੀ ਇਹ ਨਹੀਂ ਕਿਹਾ ਕਿ ਸਾਨੂੰ ਸਰਕਾਰ 'ਤੇ ਭਰੋਸਾ ਨਹੀਂ ਤੇ ਵਿਰੋਧੀ ਧਿਰ ਵਲੋਂ ਵੀ ਇਸ ਦੀ ਕੋਈ ਮੰਗ ਨਹੀਂ ਕੀਤੀ ਗਈ, ਪਰ 'ਆਪ' ਇਹ ਸਭ ਡਰਾਮਾ ਰਚ ਕੇ ਹਿਮਾਚਲ ਤੇ ਗੁਜਰਾਤ 'ਚ ਇਸ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ |
ਬਾਜਵਾ ਤੇ ਵੜਿੰਗ ਵਲੋਂ ਰਾਜਪਾਲ ਦੇ ਫ਼ੈਸਲੇ ਦਾ ਸਵਾਗਤ
ਚੰਡੀਗੜ੍ਹ, (ਮਾਨ)-ਵਿਰੋਧੀ ਧਿਰ ਕਾਂਗਰਸ ਨੇ ਰਾਜਪਾਲ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ | ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਜਪਾਲ ਨੇ ਬਿਲਕੁਲ ਸਹੀ ਫ਼ੈਸਲਾ ਸੁਣਾਇਆ ਹੈ ਕਿਉਂਕਿ ਸਰਕਾਰ ਨੇ ਨਿਯਮਾਂ ਦੇ ਉਲਟ ਜਾ ਕੇ ਇਜਲਾਸ ਸੱਦਿਆ ਗਿਆ ਸੀ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੰਵਿਧਾਨ, ਲੋਕਤੰਤਰ ਅਤੇ ਵਿਧਾਨਕ ਨੀਤੀਆਂ ਤੇ ਨਿਯਮਾਂ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਰਾਜਪਾਲ ਦੀ ਸ਼ਲਾਘਾ ਕੀਤੀ |

ਕੈਬਨਿਟ ਵਲੋਂ ਬੁਲਾਇਆ ਇਜਲਾਸ ਰਾਜਪਾਲ ਕਿਵੇਂ ਰੱਦ ਕਰ ਸਕਦੇ ਹਨ-ਕੇਜਰੀਵਾਲ

ਭਗਵੰਤ ਮਾਨ ਨੇ ਵਿਧਾਇਕ ਦਲ ਦੀ ਬੈਠਕ ਬੁਲਾਈ
ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੱਦਿਆ ਇਕ ਦਿਨਾ ਵਿਸ਼ੇਸ਼ ਇਜਲਾਸ ਰਾਜਪਾਲ ਵਲੋਂ ਰੱਦ ਕਰ ਦੇਣ ਬਾਅਦ 'ਆਪ' ਨੇ ਰਾਜਪਾਲ ਦੇ ਫ਼ੈਸਲੇ 'ਤੇ ਸਵਾਲ ਚੁੱਕੇ ਹਨ | ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਰਾਜਪਾਲ ਵਲੋਂ ਵਿਧਾਨ ਸਭਾ ਨਾ ਚੱਲਣ ਦੇਣਾ ਦੇਸ਼ ਦੇ ਲੋਕਤੰਤਰ 'ਤੇ ਵੱਡੇ ਸਵਾਲ ਪੈਦਾ ਕਰਦਾ ਹੈ | ਉਨ੍ਹਾਂ ਲਿਖਿਆ ਕਿ ਹੁਣ ਲੋਕਤੰਤਰ ਨੂੰ ਕਰੋੜਾਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਚਲਾਉਣਗੇ ਜਾਂ ਕੇਂਦਰ ਸਰਕਾਰ ਦੁਆਰਾ ਨਿਯੁਕਤ ਕੀਤਾ ਇਕ ਵਿਅਕਤੀ? ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਸੇ ਡਾ. ਅੰਬੇਡਕਰ ਦਾ ਸੰਵਿਧਾਨ ਤੇ ਦੂਜੇ ਪਾਸੇ 'ਆਪ੍ਰੇਸ਼ਨ ਲੋਟਸ', ਜਨਤਾ ਸਭ ਦੇਖ ਰਹੀ ਹੈ | 'ਆਪ' ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੰਤਰੀ ਅਮਨ ਅਰੋੜਾ ਨੇ ਇਜਲਾਸ ਰੱਦ ਕਰਨ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ | ਕੇਜਰੀਵਾਲ ਨੇ ਰਾਜਪਾਲ ਦੇ ਫ਼ੈਸਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ ਕਿ ਰਾਜਪਾਲ ਮੰਤਰੀ ਮੰਡਲ ਦੇ ਸੱਦੇ ਇਜਲਾਸ ਤੋਂ ਕਿਵੇਂ ਇਨਕਾਰ ਕਰ ਸਕਦੇ ਹਨ, ਫਿਰ ਤਾਂ ਲੋਕਤੰਤਰ ਖ਼ਤਮ ਹੋ ਗਿਆ | ਉਨ੍ਹਾਂ ਲਿਖਿਆ ਕਿ ਦੋ ਦਿਨ ਪਹਿਲਾਂ ਰਾਜਪਾਲ ਨੇ ਖ਼ੁਦ ਇਜਲਾਸ ਦੀ ਇਜਾਜ਼ਤ ਦਿੱਤੀ ਸੀ | ਉਨ੍ਹਾਂ ਕਿਹਾ ਕਿ ਜਦੋਂ ਆਪ੍ਰੇਸ਼ਨ ਲੋਟਸ ਫੇਲ੍ਹ ਹੋਣ ਲੱਗਾ ਤੇ ਗਿਣਤੀ ਪੂਰੀ ਨਹੀਂ ਹੋਈ ਤਾਂ ਉੱਪਰੋਂ ਕਾਲ ਆ ਗਈ | ਉਨ੍ਹਾਂ ਲਿਖਿਆ ਕਿ ਅੱਜ ਦੇਸ਼ 'ਚ ਇਕ ਪਾਸੇ ਸੰਵਿਧਾਨ ਹੈ ਤੇ ਦੂਜੇ ਪਾਸੇ ਆਪ੍ਰੇਸ਼ਨ ਲੋਟਸ | ਉੱਧਰ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਰਾਜਪਾਲ ਦੇ ਫ਼ੈਸਲੇ 'ਤੇ ਸਵਾਲ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸੱਦੇ ਇਜਲਾਸ 'ਤੇ ਰਾਜਪਾਲ ਨੂੰ ਕੀ ਇਤਰਾਜ਼ ਹੋ ਸਕਦਾ ਹੈ | ਉਨ੍ਹਾਂ ਟਵੀਟ ਕੀਤਾ ਕਿ ਰਾਜਪਾਲ ਦਾ ਇਜਲਾਸ ਕਰਨ ਦਾ ਹੁਕਮ ਵਾਪਸ ਲੈਣਾ ਉਨ੍ਹਾਂ ਦੀ ਨੀਅਤ 'ਤੇ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ | ਉਨ੍ਹਾਂ ਲਿਖਿਆ ਕਿ ਇਹ ਆਰਡਰ ਆਪ੍ਰੇਸ਼ਨ ਲੋਟਸ ਦੇ ਭਿਆਨਕ ਡਿਜ਼ਾਈਨ ਨੂੰ ਹੋਰ ਸਾਬਤ ਕਰਦਾ ਹੈ | ਉੱਧਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੇਰ ਰਾਤ ਪ੍ਰੈੱਸ ਕਾਨਫ਼ਰੰਸ ਕਰ ਕੇ ਰਾਜਪਾਲ ਦੇ ਫ਼ੈਸਲੇ 'ਤੇ ਸਵਾਲ ਖੜੇ੍ਹ ਕੀਤੇ | ਉਨ੍ਹਾਂ ਕਿਹਾ ਕਿ ਸਾਰੇ ਮਾਮਲੇ 'ਚ ਕਾਂਗਰਸ ਭਾਜਪਾ ਦਾ ਸਾਥ ਦੇ ਰਹੀ ਹੈ ਅਤੇ ਅਜਿਹਾ ਕਰ ਕੇ ਸੰਵਿਧਾਨ ਦੀ ਹੱਤਿਆ ਕਰ ਦਿੱਤੀ ਗਈ ਹੈ | ਅਮਨ ਅਰੋੜਾ ਨੇ ਕਿਹਾ ਕਿ ਰਾਜਪਾਲ ਦਾ ਇਜਲਾਸ ਰੱਦ ਕਰਨ ਦਾ ਫ਼ੈਸਲਾ ਸਿੱਧੇ ਤੌਰ 'ਤੇ ਲੋਕਤੰਤਰ ਦਾ ਕਤਲ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਭਾਜਪਾ ਦੀ ਬੀ ਟੀਮ ਹੈ ਤੇ ਕਾਂਗਰਸ ਦੀ ਚਿੱਠੀ 'ਤੇ ਹੀ ਰਾਜਪਾਲ ਨੇ ਕਾਰਵਾਈ ਕਰਦਿਆਂ ਇਜਲਾਸ ਰੱਦ ਕਰ ਦਿੱਤਾ ਹੈ |

ਰਾਸ਼ਟਰੀ ਲਾਜਿਸਟਿਕ ਨੀਤੀ ਨੂੰ ਮੰਤਰੀ ਮੰਡਲ ਵਲੋਂ ਮਨਜ਼ੂਰੀ

ਸੈਮੀ ਕੰਡਕਟਰ ਅਤੇ ਸੋਲਰ ਪੈਨਲ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ
ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਲਾਜਿਸਟਿਕ ਨੀਤੀ 2022 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 17 ਸਤੰਬਰ ਨੂੰ ਕੀਤਾ ਗਿਆ ਸੀ | ਇਸ ਨੀਤੀ ਰਾਹੀਂ ਉਤਪਾਦਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਦੇਸ਼ ਭਰ 'ਚ ਆਵਾਜਾਈ ਨੂੰ ਉਤਸ਼ਾਹਿਤ ਕਰਕੇ ਟਰਾਂਸਪੋਰਟ ਨਾਲ ਜੁੜੀ ਲਾਗਤ 'ਚ ਕਟੌਤੀ ਕਰਨਾ ਹੈ | ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਸ਼ਟਰੀ ਲਾਜਿਸਟਿਕ ਨੀਤੀ ਦਾ ਮਕਸਦ ਲਾਜਿਸਟਿਕ ਕਾਰਗੁਜ਼ਾਰੀ ਸੂਚਕ ਅੰਕ 'ਚ ਸੁਧਾਰ ਕਰਨਾ ਹੈ ਅਤੇ 2030 ਤੱਕ ਸਿਖਰਲੇ 25 ਦੇਸ਼ਾਂ 'ਚ ਸ਼ਾਮਿਲ ਹੋਣਾ ਹੈ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਹਫ਼ਤੇ ਨੀਤੀ ਜਾਰੀ ਕਰਦਿਆਂ ਕਿਹਾ ਸੀ ਕਿ ਇਸ ਨੀਤੀ ਰਾਹੀਂ ਲਾਜਿਸਟਿਕ ਲਾਗਤ ਨੂੰ ਕੁੱਲ ਘਰੇਲੂ ਉਤਪਾਦ ਦੇ 13-14 ਫੀਸਦੀ ਦੇ ਮੌਜੂਦਾ ਪੱਧਰ 'ਤੇ ਘਟਾ ਕੇ ਇਕਹਿਰੇ ਅੰਕ 'ਚ ਲਿਆਉਣਾ ਹੈ | ਮੰਤਰੀ ਮੰਡਲ ਨੇ ਸੋਲਰ ਪੀ. ਵੀ. ਮਡਿਊਲ ਲਈ ਦੂਜੀ ਪ੍ਰੋਡਕਟੀਵਿਟੀ ਲਿੰਕਡ ਇਨਸੈਂਟਿਵ ਪੀ. ਐਲ ਆਈ. ਸਕੀਮ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ | ਮੰਤਰੀ ਮੰਡਲ ਵਲੋਂ ਮਨਜ਼ੂਰ ਕੀਤੀ 19,500 ਕਰੋੜ ਰੁਪਏ ਦੀ ਸਕੀਮ ਨਾਲ ਦੇਸ਼ 'ਚ ਸੋਲਰ ਪੈਨਲ ਦੇ ਉਤਪਾਦਨਾਂ ਨੂੰ ਹੁਲਾਰਾ ਮਿਲੇਗਾ | ਇਸ ਸਕੀਮ ਦਾ ਉਦੇਸ਼ 2030 ਤੱਕ 500 ਗੀਗਾ ਵਾਟ ਗੈਰ ਰਵਾਇਤੀ ਊਰਜਾ ਪੇਸ਼ ਕਰਨ ਦੇ ਟੀਚੇ 'ਚ ਤੇਜ਼ੀ ਲਿਆਉਣਾ ਅਤੇ ਆਯਾਤ 'ਚ ਕਮੀ ਲਿਆਉਣਾ ਹੈ | ਅਨੁਰਾਗ ਠਾਕੁਰ ਨੇ ਮੰਤਰੀ ਮੰਡਲ ਵਲੋਂ ਲਏ ਤੀਜੇ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ 'ਚ ਸੈਮੀ ਕੰਡਕਟਰ ਅਤੇ ਡਿਸਪਲੇਅ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਲਈ ਕਈ ਬਦਲਾਵਾਂ ਨੂੰ ਮਨਜ਼ੂਰੀ ਦਿੱਤੀ ਹੈ | ਇਸ ਸਕੀਮ ਰਾਹੀਂ 2 ਲੱਖ ਲੋਕਾਂ ਨੂੰ ਸਿੱਧੇ ਅਤੇ 8 ਲੱਖ ਲੋਕਾਂ ਨੂੰ ਅਸਿੱਧੇ ਢੰਗ ਨਾਲ ਰੁਜ਼ਗਾਰ ਮਿਲੇਗਾ | ਭਾਰਤ 'ਚ ਸੈਮੀ ਕੰਡਕਟਰ ਫੈਬਸ ਦੀ ਯੋਜਨਾ ਤਹਿਤ ਸਾਰੇ ਨੋਡਸ ਲਈ ਵਿੱਤੀ ਮਦਦ ਦਿੱਤੀ ਜਾਏਗੀ | ਇਸ ਤੋਂ ਇਲਾਵਾ ਕਿਸੇ ਇਕ ਯੂਨਿਟ ਲਈ 12 ਹਜ਼ਾਰ ਕਰੋੜ ਰੁਪਏ ਦੀ ਵੱਧ ਤੋਂ ਵੱਧ ਪ੍ਰੋਤਸਾਹਨ ਦੀ ਹੱਦ ਵੀ ਖ਼ਤਮ ਕਰ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਗਿਣੇ ਚੁਣੇ ਮੁਲਕਾਂ ਕੋਲ ਹੀ ਸੈਮੀ ਕੰਡਕਟਰ ਦੇ ਉਤਪਾਦਨ ਦੀ ਤਾਕਤ ਹੈ ਅਤੇ ਇਸ ਫ਼ੈਸਲੇ ਰਾਹੀਂ ਕੇਂਦਰ ਸਰਕਾਰ ਭਾਰਤ 'ਚ ਸੈਮੀ ਕੰਡਕਟਰ ਉਤਪਾਦਨ ਨੂੰ ਵੱਡਾ ਹੁਲਾਰਾ ਦੇਣਾ ਚਾਹੁੰਦੀ ਹੈ |

ਦੇਸ਼ ਦੀ ਸੁਰੱਖਿਆ ਲਈ ਕਿਸੇ ਵੀ ਹਥਿਆਰ ਦੀ ਕਰਾਂਗੇ ਵਰਤੋਂ-ਪੁਤਿਨ

• ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੂੰ ਦਿੱਤੀ ਚਿਤਾਵਨੀ • 3 ਲੱਖ ਰਿਜ਼ਰਵ ਸੈਨਿਕਾਂ ਦੀ ਤਾਇਨਾਤੀ ਦਾ ਹੁਕਮ
ਮਾਸਕੋ, 21 ਸਤੰਬਰ (ਏਜੰਸੀ)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਨਾਲ ਜੰਗ 'ਚ ਮਿਲ ਰਹੇ ਝਟਕਿਆਂ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਨਾਲ ਲਗਭਗ 3 ਲੱਖ ਰਿਜ਼ਰਵ ਸੈਨਿਕਾਂ ਦੀ ਅੰਸ਼ਿਕ ਤਾਇਨਾਤੀ ਦਾ ਹੁਕਮ ਦਿੰਦਿਆਂ ਕਿਹਾ ਕਿ ਇਹ ਉਪਾਅ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦਾ ਦੇਸ਼ ਸਮੁੱਚੀ ਪੱਛਮੀ ਸੈਨਾ ਨਾਲ ਜੰਗ ਲੜ ਰਿਹਾ ਹੈ | ਪੁਤਿਨ ਨੇ ਟੈਲੀਵਿਜ਼ਨ 'ਤੇ ਦੇਸ਼ ਦੇ ਨਾਂਅ ਆਪਣੇ ਸੰਬੋਧਨ 'ਚ ਉਕਤ ਐਲਾਨ ਕਰਦਿਆਂ ਕਿਹਾ ਕਿ ਰੂਸ ਆਪਣੇ ਖ਼ੇਤਰ ਦੀ ਸੁਰੱਖਿਆ ਕਰਨ ਲਈ ਉਸ ਕੋਲ ਉਪਲਬਧ ਸਾਰੇ ਹਥਿਆਰ ਤੇ ਸ੍ਰੋਤਾਂ ਦੀ ਵਰਤੋਂ ਕਰੇਗਾ | ਪੁਤਿਨ ਨੇ ਪੱਛਮੀ ਦੇਸ਼ਾਂ 'ਤੇ ਰੂਸ ਨੂੰ ਕਮਜ਼ੋਰ ਕਰਨ, ਵੰਡਣ ਅਤੇ ਤਬਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਖੁੱਲ੍ਹ ਕੇ ਕਹਿ ਰਹੇ ਹਨ ਕਿ 1991 'ਚ ਉਹ ਸੋਵੀਅਤ ਯੂਨੀਅਨ ਨੂੰ ਤੋੜਨ 'ਚ ਕਾਮਯਾਬ ਹੋਏ ਸਨ ਅਤੇ ਹੁਣ ਰੂਸ ਨਾਲ ਵੀ ਅਜਿਹਾ ਕਰਨ ਦਾ ਸਮਾਂ ਹੈ | ਪੁਤਿਨ ਨੇ ਕਿਹਾ ਕਿ ਅੱਜ ਸਾਡੀਆਂ ਹਥਿਆਰਬੰਦ ਫ਼ੌਜਾਂ 1000 ਕਿਲੋਮੀਟਰ ਤੋਂ ਵੱਧ ਲੰਬੀ ਸੰਪਰਕ ਸੀਮਾ 'ਤੇ ਲੜ ਰਹੀਆਂ ਹਨ, ਉਹ ਨਾ ਸਿਰਫ਼ ਨਵ-ਨਾਜ਼ੀ ਇਕਾਈਆਂ ਵਿਰੁੱਧ ਬਲਕਿ ਅਸਲ 'ਚ ਉਹ ਸਮੂਹਿਕ ਪੱਛਮ ਦੀ ਸਮੁੱਚੀ ਫ਼ੌਜੀ ਮਸ਼ੀਨਰੀ ਨਾਲ ਲੜ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਖ਼ੇਤਰੀ ਅਖੰਡਤਾ ਅਤੇ ਲੋਕਾਂ ਦੀ ਰੱਖਿਆ ਲਈ ਖ਼ਤਰੇ ਦੀ ਸਥਿਤੀ 'ਚ ਅਸੀਂ ਯਕੀਨੀ ਤੌਰ 'ਤੇ ਸਾਡੇ ਕੋਲ ਉਪਲਬਧ ਸਾਰੇ ਹਥਿਆਰਾਂ ਦਾ ਇਸਤੇਮਾਲ ਕਰਾਂਗੇ |

ਮੁੰਬਈ ਬੰਦਰਗਾਹ ਤੋਂ 1725 ਕਰੋੜ ਦੀ ਹੈਰੋਇਨ ਬਰਾਮਦ

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਮੁੰਬਈ ਦੀ ਨਵਾ ਸ਼ੇਰਾ ਬੰਦਰਗਾਹ ਤੋਂ 345 ਕਿਲੋਗ੍ਰਾਮ ਤੋਂ ਜ਼ਿਆਦਾ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨੂੰ ਮਲੱਠੀ ਦੀ ਤਰ੍ਹਾਂ ਬਣਾਇਆ ਗਿਆ ਸੀ | ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 1725 ਕਰੋੜ ਰੁਪਏ ਹੈ | ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਕੁਝ ਦਿਨ ਪਹਿਲਾਂ ਦੋ ਅਫ਼ਗਾਨੀਆਂ ਨੂੰ ਗਿ੍ਫ਼ਤਾਰ ਕਰਕੇ 'ਨਾਰਕੋ-ਟੈਰਰ' (ਨਸ਼ਿਆਂ ਦੇ ਵਪਾਰ ਨਾਲ ਜੁੜਿਆ ਅੱਤਵਾਦ) ਦਾ ਖੁਲਾਸਾ ਕੀਤਾ ਸੀ | ਵਿਸ਼ੇਸ਼ ਸੈੱਲ ਨੇ ਉਸ ਸਮੇਂ 1200 ਕਰੋੜ ਦੀ ਨਸ਼ਿਆਂ ਦੀ ਖੇਪ ਫੜੀ ਸੀ | ਪੁੱਛਗਿੱਛ 'ਚ ਅਫ਼ਗਾਨੀ ਨਾਗਰਿਕਾਂ ਨੇ ਖ਼ੁਲਾਸਾ ਕੀਤਾ ਸੀ ਕਿ ਮੁੰਬਈ ਦੇ ਬੰਦਰਗਾਹ 'ਤੇ ਵੀ ਕੰਟੇਨਰ 'ਚ ਨਸ਼ੇ ਦੀ ਖੇਪ ਮੌਜੂਦ ਹੈ | ਜਿਸ 'ਤੇ ਪੁਲਿਸ ਨੇ ਮੁੰਬਈ ਦੀ ਨਵਾ ਸ਼ੇਰਾ ਬੰਦਰਗਾਹ ਤੋਂ ਇਕ ਕੰਟੇਨਰ 'ਚੋਂ ਹੈਰੋਇਨ ਬਰਾਮਦ ਕੀਤੀ | ਹੈਰੋਇਨ ਦਾ ਘੋਲ ਬਣਾ ਕੇ ਮਲੱਠੀ ਉਪਰ ਚੜ੍ਹਾਇਆ ਗਿਆ ਸੀ | ਜਿਸ ਦਾ ਵਜ਼ਨ 22 ਟਨ ਤੇ ਜਦਕਿ ਮਿਲੀ ਹੈਰੋਇਨ ਦਾ ਵਜ਼ਨ 345 ਕਿੱਲੋ ਤੋਂ ਜ਼ਿਆਦਾ ਹੈ | ਦਿੱਲੀ ਪੁਲਿਸ ਦੇ ਵਿਸ਼ੇਸ਼ ਸੀ.ਪੀ. ਐਚ.ਜੀ.ਐਸ. ਧਾਲੀਵਾਲ ਨੇ ਕਿਹਾ ਕਿ ਜ਼ਬਤ ਕੀਤੀ ਗਈ ਹੈਰੋਇਨ ਦਾ ਕੁੱਲ ਮੁੱਲ ਲਗਭਗ 1725 ਕਰੋੜ ਰੁਪਏ ਹੈ | ਕੰਟੇਨਰ ਨੂੰ ਦਿੱਲੀ ਲਿਆਂਦਾ ਗਿਆ ਹੈ | ਜਿਸ ਕੰਟੇਨਰ ਤੋਂ ਨਸ਼ੇ ਦੀ ਖੇਪ ਜ਼ਬਤ ਕੀਤੀ ਗਈ ਹੈ, ਉਹ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਨਵਾ ਸ਼ੇਰਾ ਬੰਦਰਗਾਹ 'ਤੇ ਰੱਖਿਆ ਸੀ | ਇਹ ਬਰਾਮਦਗੀ ਹਾਲ ਹੀ ਵਿਚ ਫੜੇ ਦੋ ਅਫ਼ਗਾਨੀ ਨਾਗਰਿਕਾਂ ਦੀ ਨਿਸ਼ਾਨਦੇਹੀ 'ਤੇ ਹੋਈ | ਪੁਲਿਸ ਮੁਤਾਬਿਕ ਇਸ ਗਰੋਹ ਤੋਂ ਹੁਣ ਤੱਕ 3000 ਕਰੋੜ ਦੇ ਨਸ਼ੇ ਜ਼ਬਤ ਕੀਤੇ ਜਾ ਚੁੱਕੇ ਹਨ | ਇਹ ਮਾਮਲਾ 'ਨਾਰਕੋ-ਟੈਰਰ' ਨਾਲ ਜੁੜਿਆ ਹੈ ਕਿਉਂਕਿ ਨਸ਼ਿਆਂ ਦਾ ਪੈਸਾ ਪਾਕਿਸਤਾਨ ਜਾ ਰਿਹਾ ਹੈ |

ਵਿਜੀਲੈਂਸ ਵਲੋਂ ਸੁੰਦਰ ਸ਼ਾਮ ਅਰੋੜਾ ਤੋਂ 2 ਘੰਟੇ ਪੁੱਛਗਿੱਛ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਐੱਸ. ਏ. ਐੱਸ. ਨਗਰ, 21 ਸਤੰਬਰ (ਜਸਬੀਰ ਸਿੰਘ ਜੱਸੀ)-ਕਾਂਗਰਸ ਸਰਕਾਰ 'ਚ ਮੰਤਰੀ ਰਹਿੰਦਿਆਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਸੰਮਨ ਮਿਲਣ ਤੋਂ ਬਾਅਦ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ...

ਪੂਰੀ ਖ਼ਬਰ »

ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ 'ਤੇ ਵਿਜੀਲੈਂਸ ਦਾ ਸ਼ਿਕੰਜਾ ਕੱਸਣ ਦੀ ਕਵਾਇਦ ਸ਼ੁਰੂ

• ਨਾਜਾਇਜ਼ ਮਾਇਨਿੰਗ ਦਾ ਗੜ੍ਹ ਰਿਹਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਮੁੜ ਚਰਚਾ 'ਚ • ਸ਼ਰੇ੍ਹਆਮ ਹੁੰਦੀ ਰਹੀ ਗੁੰਡਾ ਵਸੂਲੀ, ਸਿਆਸੀ ਆਗੂਆਂ ਦੇ ਘਰਾਂ 'ਚ ਹੁੰਦੀਆਂ ਰਹੀਆਂ ਮੀਟਿੰਗਾਂ ਸਤਨਾਮ ਸਿੰਘ ਸੱਤੀ ਰੂਪਨਗਰ, 21 ਸਤੰਬਰ -ਮਾਈਨਿੰਗ ਵਿਭਾਗ ਦੇ ਮੰਤਰੀ ਹਰਜੋਤ ...

ਪੂਰੀ ਖ਼ਬਰ »

ਸਾਬਕਾ ਸਪੀਕਰ ਵਿਰੁੱਧ ਵਿਜੀਲੈਂਸ ਜਾਂਚ ਦੇ ਹੁਕਮ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਵਿਰੁੱਧ ਵਿਜੀਲੈਂਸ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਜਿਨ੍ਹਾਂ ਵਿਰੁੱਧ ਅਹੁਦੇ ਦੀ ਦੁਰਵਰਤੋਂ ਦੇ ਦੋਸ਼ਾਂ ਸੰਬੰਧੀ ਮੰਤਰੀ ਨੂੰ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਲਈ 36,999 ਕਰੋੜ ਦੀ ਨਕਦ ਕਰਜ਼ਾ ਹੱਦ ਮਨਜ਼ੂਰ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)- ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਝੋਨੇ ਦੇ ਆਗਾਮੀ ਖਰੀਦ ਸੀਜ਼ਨ ਲਈ ਅਕਤੂਬਰ, 2022 ਲਈ ਨਕਦ ਕਰਜ਼ਾ ਹੱਦ (ਸੀ.ਸੀ.ਐਲ.) 36,999 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ ਤੇ ਇਹ ਰਾਸ਼ੀ ਵਰਤਣ ਤੋਂ ਬਾਅਦ ਨਵੰਬਰ, 2022 ਮਹੀਨੇ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਵਲੋਂ ਰਾਹੁਲ ਗਾਂਧੀ ਨੂੰ ਪਾਰਟੀ ਦੀ ਅਗਵਾਈ ਕਰਨ ਦੀ ਅਪੀਲ

ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਭਵਨ ਵਿਖੇ ਅੱਜ ਪੰਜਾਬ ਕਾਂਗਰਸ ਦੇ ਡੈਲੀਗੇਟਾਂ ਦੀ ਮੀਟਿੰਗ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਦੀ ਅਗਵਾਈ 'ਚ ਹੋਈ | ਇਸ ਦੌਰਾਨ ਪੰਜਾਬ ਕਾਂਗਰਸ ਨੇ ਸਰਬਸੰਮਤੀ ਨਾਲ ਇਕ ...

ਪੂਰੀ ਖ਼ਬਰ »

ਲੋਕਾਂ ਦੇ ਦਿਲਾਂ 'ਚ ਹਮੇਸ਼ਾ ਬਣੇ ਰਹਿਣਗੇ- ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਰਾਜੂ ਸ੍ਰੀਵਾਸਤਵ ਨੇ ਸਾਡੇ ਜੀਵਨ 'ਚ ਠਹਾਕਿਆਂ, ਹਾਸਿਆਂ ਅਤੇ ਸਾਕਾਰਾਤਮਿਕਤਾ ਨਾਲ ਖੁਸ਼ੀਆਂ ਭਰ ਦਿੱਤੀਆਂ, ਬਹੁਤ ਜਲਦੀ ਚਲੇ ਗਏ ਪਰ ਆਪਣੇ ਕੰਮ ਨਾਲ ਅਣਗਿਣਤ ਲੋਕਾਂ ਦੇ ਦਿਲਾਂ 'ਚ ...

ਪੂਰੀ ਖ਼ਬਰ »

ਕਾਮੇਡੀ ਦੇ ਇਕ ਯੁੱਗ ਦਾ ਅੰਤ-ਅਨੁਰਾਗ ਠਾਕੁਰ

ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਦਿਆਂ ਕਿਹਾ ਕਿ ਸ੍ਰੀਵਾਸਤਵ ਕਈਆਂ ਲਈ ਪ੍ਰੇਰਨਾ ਸ੍ਰੋਤ ਸਨ | ਉਨ੍ਹਾਂ ਦਾ ਦਿਹਾਂਤ ਕਾਮੇਡੀ ਦੇ ਇਕ ਯੁੱਗ ਦਾ ਅੰਤ ਹੈ | ...

ਪੂਰੀ ਖ਼ਬਰ »

ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ-ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜੂ ਸ੍ਰੀਵਾਸਤਵ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣਗੇ | ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਰਾਜੂ ਨਾਲ ਕੰਮ ਕੀਤਾ ਹੈ ਅਤੇ ਉਸ ਤੋਂ ਬਹੁਤ ਕੁਝ ...

ਪੂਰੀ ਖ਼ਬਰ »

ਹਾਸਰਸ ਕਲਾ ਨੂੰ ਨਵੀਂ ਪਛਾਣ ਦਿਵਾਈ-ਰਾਸ਼ਟਰਪਤੀ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਰਾਜੂ ਸ੍ਰੀਵਾਸਤਵ ਦੇ ਸਮੇਂ ਤੋਂ ਪਹਿਲਾਂ ਦਿਹਾਂਤ ਨਾਲ ਬੇਹੱਦ ਦੁਖੀ ਹਾਂ | ਉਨ੍ਹਾਂ 'ਚ ਹਾਸਿਆਂ ਨਾਲ ਭਰਪੂਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰਨ ਦੀ ਵਿਲੱਖਣ ਪ੍ਰਤਿਭਾ ਸੀ | ਉਨ੍ਹਾਂ ਨੇ ਦੇਸ਼ 'ਚ ਹਾਸਰਸ ...

ਪੂਰੀ ਖ਼ਬਰ »

ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਵਜੋਂ ਭਾਰਤ ਦਾ ਨਾ ਬੈਠਣਾ ਕੌਮਾਂਤਰੀ ਸੰਸਥਾ ਲਈ ਚੰਗਾ ਨਹੀਂ-ਜੈਸ਼ੰਕਰ

ਨਿਊਯਾਰਕ, 21 ਸਤੰਬਰ (ਏਜੰਸੀ)-ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਵਜੋਂ ਨਾ ਬੈਠਣਾ ਸਿਰਫ ਸਾਡੇ ਲਈ ਹੀ ਨਹੀਂ ਸਗੋਂ ਕੌਮਾਂਤਰੀ ਸੰਸਥਾ ਲਈ ਵੀ ਚੰਗਾ ਨਹੀਂ ਹੈ | ਜੈਸ਼ੰਕਰ ਨੇ ...

ਪੂਰੀ ਖ਼ਬਰ »

ਭਾਰਤ ਨੇ ਆਈ. ਐਚ. ਸੀ. ਆਈ. ਲਈ ਜਿੱਤਿਆ ਸੰਯੁਕਤ ਰਾਸ਼ਟਰ ਪੁਰਸਕਾਰ

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਭਾਰਤ ਨੇ ਇੰਡੀਆ ਹਾਈਪਰਟੈਂਸ਼ਨ ਕੰਟਰੋਲ ਇਨੀਸ਼ਿਏਟਿਵ (ਆਈ. ਐਚ. ਸੀ. ਆਈ.) ਲਈ ਸੰਯੁਕਤ ਰਾਸ਼ਟਰ ਪੁਰਸਕਾਰ ਜਿੱਤਿਆ ਹੈ | ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰ ਕੇ ਦੱਸਿਆ ਕਿ ਭਾਰਤ ਨੇ ਆਈ. ਐਚ. ਸੀ. ਆਈ. ਲਈ ਸੰਯੁਕਤ ...

ਪੂਰੀ ਖ਼ਬਰ »

ਸੀ. ਏ. ਪੀ. ਐਫ., ਪੁਲਿਸ ਸੰਗਠਨਾਂ ਨੂੰ ਦਿੱਤੇ ਜਾਂਦੇ 3 ਪੁਰਸਕਾਰ ਸਰਕਾਰ ਵਲੋਂ ਬੰਦ

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ. ਏ. ਪੀ. ਐਫ.) ਦੇ ਜਵਾਨਾਂ ਅਤੇ ਹੋਰ ਪੁਲਿਸ ਸੰਗਠਨਾਂ ਨੂੰ ਸਰਬੋਤਮ ਕਾਰਗੁਜ਼ਾਰੀ ਲਈ ਦਿੱਤੇ ਜਾਂਦੇ 3 ਪੁਰਸਕਾਰਾਂ ਨੂੰ ਬੰਦ ਕਰ ਦਿੱਤਾ ਹੈ | ਇਨ੍ਹਾਂ ਤਿੰਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX