ਤਾਜਾ ਖ਼ਬਰਾਂ


ਭਾਰਤ ਨੇ ਪਹਿਲੇ ਟੀ-20 'ਚ ਹਰਾਇਆ ਦੱਖਣੀ ਅਫ਼ਰੀਕਾ
. . .  1 day ago
ਸੀਨੀਅਰ ਵਕੀਲ ਆਰ ਵੈਂਕਟਾਰਮਣੀ ਨੂੰ ਤਿੰਨ ਸਾਲਾਂ ਲਈ ਭਾਰਤ ਦਾ ਨਵਾਂ ਅਟਾਰਨੀ ਜਨਰਲ ਕੀਤਾ ਨਿਯੁਕਤ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 107 ਦੌੜਾਂ ਦਾ ਟੀਚਾ
. . .  1 day ago
ਸਾਨੂੰ ਸ਼ਹੀਦਾਂ ਦੀ ਸੋਚ 'ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ - ਵਿਧਾਇਕ ਗੈਰੀ ਬੜਿੰਗ
. . .  1 day ago
ਅਮਲੋਹ, 28 ਸਤੰਬਰ (ਕੇਵਲ ਸਿੰਘ) - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਕੈਂਡਲ ਮਾਰਚ ਨਾਭਾ ਚੌਕ ਅਮਲੋਹ ਤੋਂ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੀਆਂ ਅਮਲੋਹ ਤੱਕ ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਮਾਣੋਂ ਵਿਚ ਕੱਢਿਆ ਗਿਆ ਮੋਮਬੱਤੀ ਮਾਰਚ
. . .  1 day ago
ਖਮਾਣੋਂ, 28 ਸਤੰਬਰ (ਮਨਮੋਹਣ ਸਿੰਘ ਕਲੇਰ) - ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਮਾਣੋਂ ਵਿਚ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੱਢਿਆ ਗਿਆ। ।ਇਸ ਮੋਮਬੱਤੀ ਮਾਰਚ ਵਿਚ ਵੱਖ-ਵੱਖ ਸਕੂਲਾਂ...
ਗੰਨਾ ਕਾਸ਼ਤਕਾਰਾਂ ਨੇ ਕੱਲ੍ਹ ਜਲੰਧਰ-ਫਗਵਾੜਾ ਹਾਈਵੇਅ 'ਤੇ ਰੋਸ ਪ੍ਰਦਰਸ਼ਨ ਦਾ ਦਿੱਤਾ ਸੱਦਾ ਲਿਆ ਵਾਪਸ
. . .  1 day ago
ਜਲੰਧਰ, 28 ਸਤੰਬਰ - ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਤੋਂ ਬਾਅਦ ਗੰਨਾ ਕਾਸ਼ਤਕਾਰਾਂ ਦੀਆਂ ਜਥੇਬੰਦੀਆਂ ਨੇ ਕੱਲ੍ਹ ਜਲੰਧਰ-ਫਗਵਾੜਾ ਹਾਈਵੇਅ 'ਤੇ ਰੋਸ ਪ੍ਰਦਰਸ਼ਨ ਦਾ ਦਿੱਤਾ ਸੱਦਾ ਵਾਪਸ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਦੱਖਣੀ ਅਫ਼ਰੀਕਾ 48/6
. . .  1 day ago
ਪਿੰਡ ਘਰਾਚੋਂ ਵਿਖੇ ਚੱਲ ਰਹੇ ਸਮਾਗਮ ਵਿਚ ਪਹੁੰਚੇ ਭਗਵੰਨ ਮਾਨ
. . .  1 day ago
ਭਵਾਨੀਗੜ੍ਹ, 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਨੇੜਲੇ ਪਿੰਡ ਘਰਾਚੋਂ ਵਿਖੇ 'ਇਕ ਸ਼ਾਮ ਸ਼ਹੀਦਾਂ ਦੇ ਨਾਮ' ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਗਏ ਹਨ, ਜਿਨਾਂ ਦਾ ਇਲਾਕਾ ਵਾਸੀਆਂ ਵਲੋਂ ਸਵਾਗਤ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫ਼ਰੀਕਾ ਨੂੰ ਦੂਜੇ ਓਵਰ 'ਚ ਦੂਜਾ ਝਟਕਾ, ਡੀਕਾਕ ਇਕ ਦੌੜ ਬਣਾ ਕੇ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫ਼ਰੀਕਾ ਨੂੰ ਪਹਿਲੇ ਓਵਰ 'ਚ ਹੀ ਝਟਕਾ, ਬਬੂਮਾ ਬਿਨਾਂ ਕੋਈ ਦੌੜ ਬਣਾਏ ਆਊਟ
. . .  1 day ago
ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਨਿਰਵਿਰੋਧ ਚੁਣੇ ਗਏ ਆਰ.ਜੇ.ਡੀ. ਮੁਖੀ
. . .  1 day ago
ਪਟਨਾ, 28 ਸਤੰਬਰ - ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਨਿਰਵਿਰੋਧ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਚੁਣੇ ਗਏ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ.ਸੀ.ਸੀ. ਟੀ-20 ਰੈਂਕਿੰਗ 'ਚ ਦੂਜੇ ਸਥਾਨ ’ਤੇ ਪਹੁੰਚੇ ਸੂਰੀਆ ਕੁਮਾਰ ਯਾਦਵ
. . .  1 day ago
ਨਵੀਂ ਦਿੱਲੀ, 28 ਸਤੰਬਰ - ਭਾਰਤੀ ਬੱਲੇਬਾਜ਼ ਸੂਰੀਆ ਕੁਮਾਰ ਯਾਦਵ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਵਲੋਂ ਜਾਰੀ ਟੀ-20 ਕੌਮਾਂਤਰੀ ਪੁਰਸ਼ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਇਕ ਵਾਰ ਫਿਰ ਕੈਰੀਅਰ ਦੇ ਸਰਵੋਤਮ ਦੂਜੇ ਸਥਾਨ ’ਤੇ ਪਹੁੰਚ ਗਏ...
ਪਿੰਡ ਘਰਾਚੋਂ ਵਿਖੇ 'ਇਕ ਸ਼ਾਮ, ਸ਼ਹੀਦਾਂ ਦੇ ਨਾਮ' ਸਮਾਗਮ ਸ਼ੁਰੂ
. . .  1 day ago
ਭਵਾਨੀਗੜ੍ਹ, 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਨੇੜਲੇ ਪਿੰਡ ਘਰਾਚੋਂ ਵਿਖੇ 'ਇਕ ਸ਼ਾਮ, ਸ਼ਹੀਦਾਂ ਦੇ ਨਾਮ' ਸਮਾਗਮ ਦੀ ਸ਼ੁਰੂਆਤ ਹੋ ਗਈ ਹੈ । ਇਸ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਮੰਤਰੀ...
ਫੀਫਾ ਵਲੋਂ ਮਹਾਨ ਫੁੱਟਬਾਲਰ ਸੁਨੀਲ ਛੇਤਰੀ ਦੇ ਜੀਵਨ, ਕੈਰੀਅਰ 'ਤੇ ਸੀਰੀਜ਼ ਸ਼ੁਰੂ
. . .  1 day ago
ਜ਼ਿਊਰਿਖ (ਸਵਿਟਜ਼ਰਲੈਂਡ), 28 ਸਤੰਬਰ - ਭਾਰਤੀ ਫੁੱਟਬਾਲ ਦੇ ਮਹਾਨ ਖਿਡਾਰੀ ਸੁਨੀਲ ਛੇਤਰੀ ਦੇ ਮਹਾਨ ਕੈਰੀਅਰ ਨੂੰ 'ਕੈਪਟਨ ਫੈਨਟੈਸਟਿਕ' ਨਾਮ ਦੀ ਲੜੀ ਦੇ ਰੂਪ ਵਿਚ ਇਕ ਨਵੀਂ ਪਛਾਣ ਮਿਲੀ ਹੈ, ਜੋ ਤਿੰਨ ਐਪੀਸੋਡਾਂ ਦੇ ਅੰਤਰਾਲ ਵਿਚ ਉਸ ਦੀ ਕਹਾਣੀ ਨੂੰ ਪ੍ਰਦਰਸ਼ਿਤ...
ਸੁਪਰੀਮ ਕੋਰਟ ਨੇ "ਬੇਲੋੜੀ ਅਪੀਲ" ਦਾਇਰ ਕਰਨ ਲਈ ਤਾਮਿਲਨਾਡੂ ਸਰਕਾਰ 'ਤੇ ਲਗਾਇਆ 5 ਲੱਖ ਰੁਪਏ ਜੁਰਮਾਨਾ
. . .  1 day ago
ਨਵੀਂ ਦਿੱਲੀ, 28 ਸਤੰਬਰ - ਸੁਪਰੀਮ ਕੋਰਟ ਨੇ "ਬੇਲੋੜੀ ਅਪੀਲ" ਦਾਇਰ ਕਰਨ ਲਈ ਤਾਮਿਲਨਾਡੂ ਸਰਕਾਰ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ...
ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਦੇ ਕਾਰਕੁਨਾਂ ਨੂੰ ਮਿਲਣ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  1 day ago
ਪਟਿਆਲਾ, 28 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਸੰਗਰੂਰ ਮਾਰਗ 'ਤੇ ਸਥਿਤ ਪਿੰਡ ਭੇਡਪੁਰਾ ਵਿਖੇ ਪਿਛਲੇ 9 ਦਿਨਾਂ ਤੋਂ ਬਿਜਲੀ ਦੇ ਹਾਈ ਵੋਲਟੇਜ ਤਾਰਾਂ ਵਾਲੇ ਖੰਭੇ ਦੇ ਉਪਰ ਚੜ੍ਹੇ ਏ.ਐਲ.ਐਮ. ਦੀ ਨੌਕਰੀ ਦੀ ਮੰਗ ਕਰ ਰਹੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ...
ਪ੍ਰਧਾਨ ਮੰਤਰੀ ਮੋਦੀ ਵਲੋਂ ਲਤਾ ਮੰਗੇਸ਼ਕਰ ਨੂੰ ਜਨਮ ਦਿਨ 'ਤੇ ਵਿਸ਼ੇਸ਼ ਸ਼ਰਧਾਂਜਲੀ ਭੇਟ
. . .  1 day ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ 93ਵੇਂ ਜਨਮ ਦਿਨ 'ਤੇ ਵਿਸ਼ੇਸ਼ ਸ਼ਰਧਾਂਜਲੀ ਭੇਟ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ...
ਰਾਜੂ ਸ਼੍ਰੀਵਾਸਤਵ ਦੀ ਬੇਟੀ ਵਲੋਂ ਅਮਿਤਾਭ ਬੱਚਨ ਲਈ ਭਾਵੁਕ ਨੋਟ
. . .  1 day ago
ਮੁੰਬਈ, 28 ਦਸੰਬਰ - ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਬੇਟੀ ਅੰਤਰਾ ਨੇ ਮੈਗਾਸਟਾਰ ਅਮਿਤਾਭ ਬੱਚਨ ਲਈ ਇਕ ਭਾਵੁਕ ਨੋਟ ਛੱਡਿਆ ਹੈ। ਅੰਤਰਾ ਨੇ ਆਪਣੇ ਪਿਤਾ ਦੇ ਆਖਰੀ ਦਿਨਾਂ ਵਿਚ ਉਨ੍ਹਾਂ ਦੀ ਮਦਦ ਲਈ ਧੰਨਵਾਦ ਪ੍ਰਗਟ ਕੀਤਾ। ਅੰਤਰਾ ਨੇ ਭਾਵੁਕ ਨੋਟ ਨੂੰ ਰਾਜੂ ਸ਼੍ਰੀਵਾਸਤਵ...
ਵਿਜੀਲੈਂਸ ਵਲੋਂ ਫ਼ੰਡਾਂ ਵਿਚ ਘਪਲੇ ਦੇ ਦੋਸ਼ ਹੇਠ ਨਗਰ ਕੌਂਸਲ ਸੁਨਾਮ ਦਾ ਸਾਬਕਾ ਪ੍ਰਧਾਨ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੰਗਰੂਰ ਜ਼ਿਲ੍ਹੇ ਦੀ ਨਗਰ ਕੌਂਸਲ ਸੁਨਾਮ ਦੇ ਸਾਬਕਾ ਪ੍ਰਧਾਨ ਭਗੀਰਥ ਰਾਏ ਨੂੰ ਸਰਕਾਰੀ ਫ਼ੰਡਾਂ ਵਿਚ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ...
ਸਮਾਜ ਸੇਵੀ ਸੰਸਥਾਵਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਰਨ ਲੋਕਾਂ ਦੀ ਭਲਾਈ ਲਈ ਕੰਮ - ਹਰਪਾਲ ਸਿੰਘ ਚੀਮਾ
. . .  1 day ago
ਸੰਗਰੂਰ, 28 ਸਤੰਬਰ (ਧੀਰਜ ਪਸ਼ੋਰੀਆ) - ਪੰਜਾਬ ਦੇ ਖਜ਼ਾਨਾ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...
ਬਿਕਰਮਜੀਤ ਸਿੰਘ ਮਜੀਠਿਆ ਪਿੰਡ ਫੱਗੂਵਾਲਾ ਪਹੁੰਚੇ
. . .  1 day ago
ਭਵਾਨੀਗੜ੍ਹ 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਪਿੰਡ ਫੱਗੂਵਾਲਾ ਪਹੁੰਚੇ ਅਤੇ ਅਕਾਲੀ ਆਗੂਆਂ ਨਾਲ...
ਮਾਲ ਗੱਡੀ ਹੇਠ ਆਉਣ ਕਾਰਨ ਬਜ਼ੁਰਗ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਦੁਪਹਿਰ ਸਮੇ ਸੁਨਾਮ ਨੇੜੇ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਇਕ ਬਜ਼ੁਰਗ ਦੀ ਮਾਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਜੀ.ਆਰ.ਪੀ. ਸੁਨਾਮ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ...
ਕਿਸਾਨਾਂ ਵਲੋਂ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਦੂਜੇ ਦਿਨ ਵੀ ਜਾਰੀ
. . .  1 day ago
ਲੌਂਗੋਵਾਲ, 28 ਸਤੰਬਰ (ਸ. ਸ. ਖੰਨਾ,ਵਿਨੋਦ ) - ਕਸਬੇ ਦੇ ਵਾਰਡ ਨੰਬਰ 4 ਵਿਚ ਗਲੀ ਦੇ ਨਿਰਮਾਣ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਅਧਿਕਾਰੀਆਂ ਵਲੋਂ ਵਰਤੇ ਜਾ ਰਹੇ ਪੱਖਪਾਤੀ ਰਵੱਈਏ ਦੇ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਨਗਰ ਕੌਂਸਲ ਦਫ਼ਤਰ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ
. . .  1 day ago
ਮਲੋਟ, 28 ਸਤੰਬਰ (ਪਾਟਿਲ) - ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਭਗਤ ਸਿੰਘ ਦਾ ਬੁੱਤ ਅਬੋਹਰ-ਮੁਕਤਸਰ ਰੋਡ ਮਲੋਟ ਵਿਖੇ ਸਥਾਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਸ਼ਹਾਦਤ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਰਾਮਗੜ੍ਹੀਆ ਸਭਾ ਚੰਡੀਗੜ੍ਹ ਵਲੋਂ ਸਮਾਜ ਪ੍ਰਤੀ ਕੀਤੇ ਕਾਰਜ ਸਲਾਹੁਣਯੋਗ- ਹਰਭਜਨ ਸਿੰਘ

ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)-ਰਾਮਗੜ੍ਹੀਆ ਭਵਨ ਸੈਕਟਰ-27 ਵਿਖੇ ਰਾਮਗੜ੍ਹੀਆ ਸਭਾ ਚੰਡੀਗੜ੍ਹ ਵਲੋਂ ਇਕ ਸਮਾਰੋਹ ਕਰਵਾਇਆ ਗਿਆ ਜੋ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਸ਼ਤਾਬਦੀ ਮਨਾਉਣ ਸਬੰਧੀ ਰੱਖਿਆ ਗਿਆ | ਇਸ ਮੌਕੇ ਪੰਜਾਬ ਤੋਂ ਰਾਜ ਸਭਾ ਮੈਂਬਰ ਤੇ ਪ੍ਰਸਿੱਧ ਕ੍ਰਿਕਟਰ ਹਰਭਜਨ ਸਿੰਘ (ਭੱਜੀ) ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜਿਨ੍ਹਾਂ ਵਲੋਂ 'ਮੇਨ ਹਾਲ' ਦੀਆਂ ਉਦਘਾਟਨੀ ਰਸਮਾਂ ਅਦਾ ਕੀਤੀਆਂ | ਇਸ ਮੌਕੇ ਉਨ੍ਹਾਂ ਦੇ ਨਾਲ ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਹਰਚਰਨ ਸਿੰਘ ਰਨੋਤਾ, ਇੰਜੀ. ਐੱਸ.ਐੱਸ. ਵਿਰਦੀ, ਜਨਰਲ ਸਕੱਤਰ ਹਰਦੇਵ ਸਿੰਘ ਰਨੋਤਾ, ਅਮਰਜੀਤ ਸਿੰਘ ਖੁਰਲ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਸਰਵਣ ਸਿੰਘ ਕਲਸੀ, ਗੁਰਚਰਨ ਸਿੰਘ ਨੰਨੜਾ, ਮਨਵਿੰਦਰ ਸਿੰਘ ਰਨੋਤਾ, ਨਰਿੰਦਰ ਸਿੰਘ ਸੰਪੂ, ਪ੍ਰਦੀਪ ਪਾਰਜ ਦੇ ਨਾਲ ਨਾਲ ਹਰਵਿੰਦਰ ਸਿੰਘ, ਦਲਜੀਤ ਸਿੰਘ ਫਲੋਰਾ ਤੇ ਮੰਨੁ ਆਦਿ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਹਰਭਜਨ ਭੱਜੀ ਵਲੋਂ ਰਾਮਗੜ੍ਹੀਆ ਸਭਾ ਦੇ ਮੈਂਬਰਾਂ ਲਈ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ ਸੰਬੰਧੀ ਜ਼ਿੰਮੇਵਾਰੀ ਪੱਤਰ ਸੌਂਪੇ, ਉੱਥੇ ਉਨ੍ਹਾਂ ਵਲੋਂ ਨੈਤਿਕ ਸਿੱਖਿਆ ਜਰੀਏ ਨਾਮਣਾ ਖੱਟਣ ਵਾਲੀ ਅਧਿਆਪਕਾ ਨੀਰਜ ਸਿੱਕਾ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਸਕੂਲ ਸੈਕਟਰ 27 ਦੀ ਪਿ੍ੰਸੀਪਲ ਸੁਦੇਸ਼ ਕੋਹਲੀ ਦੇ ਨਾਲ ਅਸ਼ਵਿੰਦਰ ਕੌਰ, ਸੁਮਨ ਫੌਗਾਟ, ਮੀਨਾਕਸ਼ੀ ਕਾਜਲ, ਨੀਰਜ ਖੰਨਾ, ਜੋਤੀ ਢਿੱਲੋਂ ਤੋਂ ਇਲਾਵਾ ਨੁਕਤਾ ਸ਼ਰਮਾ, ਪਿੰਕੀ ਬਾਂਸਲ, ਰਣਜੀਤ ਕੌਰ ਤੇ ਨੇਹਾ ਯਾਦਵ ਨੇ ਵੀ ਸ਼ਮੂਲੀਅਤ ਕੀਤੀ | ਸਨਮਾਨ ਸਮਾਰੋਹ ਉਪਰੰਤ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਕਿਹਾ ਕਿ ਰਾਮਗੜ੍ਹੀਆ ਸਭਾ ਚੰਡੀਗੜ੍ਹ ਵਲੋਂ ਸਮਾਜ ਪ੍ਰਤੀ ਕੀਤੇ ਕਾਰਜ ਸਲਾਹੁਣਯੋਗ ਹਨ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਆਪਣੇ ਘਰ ਆਇਆ ਹੈ | ਭੱਜੀ ਨੇ ਕਿਹਾ ਕਿ ਉਹ ਹਮੇਸ਼ਾ ਹੀ ਬਰਾਦਰੀ ਵਲੋਂ ਕੀਤੇ ਚੰਗੇ ਕੰਮਾਂ ਲਈ ਆਪਣਾ ਬਣਦਾ ਫ਼ਰਜ਼ ਨਿਭਾਉਂਦੇ ਰਹਿਣਗੇ ਤੇ ਆਪਣੀ ਬਰਾਦਰੀ ਲਈ ਉਹ ਦਿਲੋਂ ਦੁਆ ਵੀ ਕਰਦੇ ਹਨ ਕਿ 300 ਸਾਲਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਸ਼ਤਾਬਦੀ ਸਮਾਰੋਹ ਸ਼ਾਨੋ ਸ਼ੌਕਤ ਨਾਲ ਨੇਪਰੇ ਚੜ੍ਹਨਗੇ | ਇਸ ਮੌਕੇ ਇੰਜ: ਸੁਰਿੰਦਰ ਸਿੰਘ ਵਿਰਦੀ ਨੇ ਗੱਲ ਕਰਦਿਆਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਸ਼ਤਾਬਦੀ ਸਮਾਰੋਹ ਪ੍ਰਤੀ ਬਰਾਦਰੀ 'ਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ | ਸਭਾ ਦੇ ਪ੍ਰਧਾਨ ਹਰਚਰਨ ਸਿੰਘ ਰਨੋਤਾ ਨੇ ਕਿਹਾ ਕਿ ਉਨ੍ਹਾਂ ਦੀ ਰੀਝ ਹੈ ਕਿ ਗਲੋਬਲ ਪੱਧਰ 'ਤੇ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਸ਼ਤਾਬਦੀ ਮਨਾਈ ਜਾਵੇ | ਉਨ੍ਹਾਂ ਕਿਹਾ ਕਿ ਮੋਹਾਲੀ ਵਿਚ ਮਨਾਈ ਜਾਣ ਵਾਲੀ ਇਹ ਸ਼ਤਾਬਦੀ ਵਿਚ ਇਕ ਲੱਖ ਦੇ ਕਰੀਬ ਰਾਮਗੜ੍ਹੀਆ ਬਰਾਦਰੀ ਦੇ ਲੋਕ ਸ਼ਾਮਿਲ ਹੋਣਗੇ | ਪੋ੍ਰਗਰਾਮ ਦੇ ਆਖੀਰ ਵਿਚ ਦਰਸ਼ਨ ਸਿੰਘ ਕਲਸੀ ਵਲੋਂ ਧੰਨਵਾਦੀ ਸ਼ਬਦ ਕਹੇ ਗਏ |

ਟ੍ਰੇਨਿੰਗ ਅਫ਼ਸਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪਦਉਨਤੀਆਂ ਕਰਨ ਸੰਬੰਧੀ ਪ੍ਰਦਰਸ਼ਨ

ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੇ ਸੈਕਟਰ-36 ਵਿਖੇ ਟ੍ਰੇਨਿੰਗ ਅਫ਼ਸਰ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਕਮੇਟੀ ਦੇ ਪ੍ਰਧਾਨ ਬਿਕਰਮਜੀਤ ਸਿੰਘ, ਜਨਰਲ ਸਕੱਤਰ ਗੁਰਚਰਨ ਸਿੰਘ ਗਿੱਲ, ...

ਪੂਰੀ ਖ਼ਬਰ »

ਸੀ. ਟੀ. ਯੂ. ਦੇ ਡੀਪੂ-1 'ਚ ਨਵੀਆਂ ਏ. ਸੀ. ਬੱਸਾਂ ਪਹੁੰਚਣ 'ਤੇ ਸਾਂਝਾ ਮੋਰਚਾ ਯੂਨੀਅਨ ਨੇ ਲੱਡੂ ਵੰਡੇ

ਚੰਡੀਗੜ੍ਹ, 21 ਸਤੰਬਰ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਸਾਂਝਾ ਮੋਰਚਾ) ਵਲੋਂ ਸੀ.ਟੀ.ਯੂ. ਦੇ ਡੀਪੂ ਨੰਬਰ-1 ਵਿਚ ਨਵੀਆਂ ਏ. ਸੀ. ਬੱਸਾਂ ਆਉਣ 'ਤੇ ਖ਼ੁਸ਼ੀ ਸਾਂਝੀ ਕਰਦਿਆਂ ਢੋਲ ਵਜਾ ਕੇ ਲੱਡੂ ਵੰਡੇ ਗਏ | ਇਨ੍ਹਾਂ ਨਵੀਆਂ ਏ. ਸੀ. ...

ਪੂਰੀ ਖ਼ਬਰ »

ਕੰਡਕਟਰ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਵਿਰੁੱਧ ਕਾਰਵਾਈ ਲਈ ਐੱਸ. ਐੱਸ. ਪੀ. ਨੂੰ ਨਿਰਦੇਸ਼

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨੌਸ਼ਹਿਰਾ ਪੰਨੂੰਆਂ ਵਿਖੇ ਪੀ. ਆਰ. ਟੀ. ਸੀ. ਦੇ ਕੰਡਕਟਰ ਹਰਵਿੰਦਰ ਸਿੰਘ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਦੋਸ਼ੀ ਪੁਲਿਸ ਮੁਲਾਜ਼ਮ ...

ਪੂਰੀ ਖ਼ਬਰ »

ਹਰਿਆਣਾ ਕੇਂਦਰੀ ਯੂਨੀਵਰਸਿਟੀ 'ਚ ਰਜਿਸਟ੍ਰੇਸ਼ਨ ਸ਼ੁਰੂ

ਚੰਡੀਗੜ੍ਹ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਕੇਂਦਰੀ ਯੂਨੀਵਰਸਿਟੀ (ਹਕੇਵਿ), ਮਹੇਂਦਰਗੜ੍ਹ ਦੇ ਵਿਦਿਅਕ ਸੈਸ਼ਨ 2022-23 ਲਈ ਦਾਖ਼ਲਾ ਪ੍ਰਕਿਰਿਆ ਦੇ ਤਹਿਤ ਯੂਨੀਵਰਸਿਟੀ ਆਮ ਦਾਖ਼ਲਾ ਪ੍ਰੀਖਿਆ (ਸੀ.ਯੂ.ਈ.ਟੀ.), 2022 ਦੇ ਗਰੈਜੂਏਟ ਪ੍ਰੋਗ੍ਰਾਮਾਂ ਦੇ ਨਤੀਜੇ ਐਲਾਨ ...

ਪੂਰੀ ਖ਼ਬਰ »

ਲੇਖਕਾਰ ਗਿ੍ਫ਼ਤਾਰ

ਚੰਡੀਗੜ੍ਹ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਇਕ ਜੂਨੀਅਰ ਇੰਜੀਨੀਅਰ ਤੇ ਹਰਿਆਣਾ ਪੁਲਿਸ ਰਿਹਾਇਸ਼ ਨਿਗਮ ਦੇ ਇਕ ਲੇਖਾਕਾਰ ਨੂੰ ਕ੍ਰਮਵਾਰ 1500 ਰੁਪਏ ਤੇ 500 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ...

ਪੂਰੀ ਖ਼ਬਰ »

ਹਰਿਤ ਕ੍ਰਾਂਤੀ ਦੇ ਬਾਅਦ ਹਰਿਆਣਾ ਨੀਲ ਕ੍ਰਾਂਤੀ ਵੱਲ ਵਧਿਆ

ਚੰਡੀਗੜ੍ਹ, 21 ਸਤੰਬਰ (ਐਨ.ਐਸ. ਪਰਵਾਨਾ)-ਹਰਿਤ ਕ੍ਰਾਂਤੀ ਦਾ ਸਿਰਮੌਰ ਰਿਹਾ ਹਰਿਆਣਾ ਸੂਬਾ ਹੁਣ ਨੀਲ ਕ੍ਰਾਂਤੀ ਨੂੰ ਪਰ ਲਗਾਉਣ ਦੇ ਵੱਲ ਵੱਧ ਗਿਆ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਵਿਚ ਨੀਲੀ ਕ੍ਰਾਂਤੀ ਲਿਆਉਣ ਦੀ ਜ਼ਰੂਰਤ ਦੱਸਣ ਦੇ ਬਾਅਦ ਕੇਂਦਰ ...

ਪੂਰੀ ਖ਼ਬਰ »

ਹਰਿਆਣਾ ਵਿਕਾਸ ਪੱਖੋਂ ਮੋਹਰੀ

ਚੰਡੀਗੜ੍ਹ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਬਕਾਰ ਦੇ ਮੋਹਰੀ ਸਿਖਰ ਸਹਿਕਾਰੀ ਸੰਘ ਹੈਫੇਡ ਨੇ ਨਿਰਯਾਤ ਕਾਰੋਬਾਰ ਨੂੰ ਵਿਸਤਾਰ ਦੇਣ ਲਈ ਦੂਜੇ ਦੇਸ਼ਾਂ ਵਿਚ ਵੀ ਵਪਾਰ ਦੇ ਮੌਕੇ ਤਲਾਸ਼ਨੇ ਸ਼ੁਰੂ ਕਰ ਦਿੱਤੇ ਹਨ, ਇਸ ਵਿਚ ਸਫਲਤਾ ਮਿਲਣੀ ਵੀ ਸ਼ੁਰੂ ਹੋ ਗਈ ਹੈ ...

ਪੂਰੀ ਖ਼ਬਰ »

ਰੋਡਵੇਜ਼ ਦੇ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਸੰਬੰਧੀ ਕੇਸ 3 ਮੈਂਬਰੀ ਸਬ ਕਮੇਟੀ ਨੂੰ ਭੇਜਿਆ-ਭੁੱਲਰ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਵਿਚ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਸੰਬੰਧੀ ਕੇਸ ਵਿਭਾਗ ਨੇ ਮੁੱਖ ਮੰਤਰੀ ਵਲੋਂ ਗਠਤ ਕੀਤੀ ਤਿੰਨ ...

ਪੂਰੀ ਖ਼ਬਰ »

ਚੰਡੀਗੜ੍ਹ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ ਚਾਰ ਮੁਲਜ਼ਮਾ ਨੂੰ ਕੀਤਾ ਕਾਬੂ

ਚੰਡੀਗੜ੍ਹ, 21 ਸਤੰਬਰ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਦੀ ਟੀਮ ਨੇ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਲੋਕਾਂ ਨੂੰ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਫ਼ੋਨ ਕਰ ...

ਪੂਰੀ ਖ਼ਬਰ »

ਆਸਟਰੇਲੀਆਈ ਕੰਪਨੀ ਨੇ ਮੁੱਖ ਮੰਤਰੀ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਸੂਬੇ ਵਿਚ ਠੋਸ ਰਹਿੰਦ-ਖੂੰਹਦ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਸਦਕਾ ਆਸਟਰੇਲੀਆਈ ਕੰਪਨੀ ਮੈਸ਼ਰਜ ਕੰਟੀਨਿਊਮ ਐਨਰਜੀ ਨੇ ...

ਪੂਰੀ ਖ਼ਬਰ »

ਮਰੀਜ਼ਾਂ ਦਾ ਟੈਸਟ ਸਸਤੇ ਰੇਟਾਂ 'ਤੇ ਕਰਨ ਲਈ ਸੁਵਿਧਾਵਾਂ ਦੀ ਸ਼ੁਰੂਆਤ- ਐੱਸ. ਐੱਮ. ਓ.

ਖਰੜ, 21 ਸਤੰਬਰ (ਗੁਰਮੁੱਖ ਸਿੰਘ ਮਾਨ)-ਸੂਬਾ ਸਰਕਾਰ ਵਲੋਂ ਮਰੀਜ਼ਾਂ ਨੂੰ ਹੋਰ ਵਧੀਆ ਸਿਹਤ ਸਹੂਲਤਾਂ ਦੇਣ ਲਈ ਕ੍ਰਸਨਾ ਡਾਇਗਨੋਸਟਿਕ ਲਿਮ. ਕੰਪਨੀ ਨਾਲ ਕੀਤੇ ਗਏ ਸਮਝੌਤੇ ਤਹਿਤ ਸਿਵਲ ਹਸਪਤਾਲ ਖਰੜ ਵਿਖੇ ਹੁਣ ਬਹੁਤ ਹੀ ਘੱਟ ਪੈਸਿਆਂ ਵਿਚ ਟੈਸਟ ਹੋਇਆ ਕਰਨਗੇ | ਇਸ ...

ਪੂਰੀ ਖ਼ਬਰ »

ਪ੍ਰਸ਼ਨੋਤਰੀ ਮੁਕਾਬਲੇ 'ਚ 70 ਸਕੂਲਾਂ ਨੇ ਲਿਆ ਭਾਗ

ਡੇਰਾਬੱਸੀ, 21 ਸਤੰਬਰ (ਰਣਬੀਰ ਸਿੰਘ ਪੜ੍ਹੀ)-ਸਬ-ਡਵੀਜ਼ਨ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਦਾ ਅੰਤਿਮ ਦੌਰ ਸਥਾਨਕ ਨਿਊ ਕੈਂਬਰਿਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ | ਐੱਸ. ਡੀ. ਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਦੀ ਅਗਵਾਈ ਵਿਚ ਕਰਵਾਏ ਗਏ ਇਨ੍ਹਾਂ ...

ਪੂਰੀ ਖ਼ਬਰ »

ਪਿੰਡ ਕੁਬਾਹੇੜੀ ਵਿਖੇ ਜਾਗਰੂਕਤਾ ਕੈਂਪ ਲਗਾਇਆ

ਮਾਜਰੀ, 21 ਸਤੰਬਰ (ਧੀਮਾਨ)-ਪਿੰਡ ਕੁਬਾਹੇੜੀ ਵਿਖੇ 'ਪੋਸ਼ਣ ਮਾਹ' ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਪਰਵਾਈਜਰ ਇੰਦਰਜੀਤ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਆਂਗਣਵਾੜੀ ਵਰਕਰਾਂ ਵਲੋਂ ਔਰਤਾਂ ਨੂੰ ਘੱਟ ਲਾਗਤ ਨਾਲ ਘਰ 'ਚ ...

ਪੂਰੀ ਖ਼ਬਰ »

ਤਿੰਨ ਰੋਜ਼ਾ ਪਲਸ ਪੋਲੀਓ ਅਭਿਆਨ ਦੌਰਾਨ 14 ਲੱਖ ਤੋਂ ਵੱਧ ਬੱਚਿਆਂ ਨੂੰ ਪਿਲਾਈਆਂ ਬੂੰਦਾਂ- ਚੇਤਨ ਸਿੰਘ ਮਾਜਰਾ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਪੰਜਾਬ ਦੀ ਪੋਲੀਓ ਮੁਕਤ ਸਥਿਤੀ ਨੂੰ ਬਰਕਰਾਰ ਰੱਖਣ ਲਈ, ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਦੇ ਸਿਹਤ ਵਿਭਾਗ ਨੇ ਆਪਣੀ ਤਿੰਨ ਰੋਜ਼ਾ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ (ਐੱਸ.ਐੱਨ.ਆਈ.ਡੀ.) ਤਹਿਤ 14,24,142 ...

ਪੂਰੀ ਖ਼ਬਰ »

ਮੁੱਖ ਸਕੱਤਰ ਵਲੋਂ ਅਧਿਕਾਰੀਆਂ ਨੂੰ ਫ਼ਿਰੋਜ਼ਪੁਰ ਤੇ ਮੋਗਾ ਜ਼ਿਲਿ੍ਹਆਂ 'ਚ ਵਿਕਾਸ ਨੂੰ ਹੁਲਾਰਾ ਦੇਣ ਲਈ ਕੰਮਾਂ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ਾਂ ਤਹਿਤ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਫ਼ਿਰੋਜ਼ਪੁਰ ਤੇ ਮੋਗਾ ਜ਼ਿਲਿ੍ਹਆਂ ਦੇ ਵਿਕਾਸ ਕਾਰਜਾਂ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਪਏ ਮੀਂਹ ਨੇ ਸ਼ਹਿਰ ਵਾਸੀਆਂ ਨੂੰ ਹੁੰਮਸ ਭਰੀ ਗਰਮੀ ਤੋਂ ਦਿਵਾਈ ਨਿਜਾਤ

ਚੰਡੀਗੜ੍ਹ, 21 ਸਤੰਬਰ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ | ਅੱਜ ਬਾਅਦ ਦੁਪਹਿਰ ਪਏ ਭਰਵੇਂ ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿੱਤੀ | ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਪਏ ਮੀਂਹ ਨੇ ਸ਼ਹਿਰ ਵਾਸੀਆਂ ਨੂੰ ਹੁੰਮਸ ਭਰੀ ਗਰਮੀ ਤੋਂ ਦਿਵਾਈ ਨਿਜਾਤ

ਚੰਡੀਗੜ੍ਹ, 21 ਸਤੰਬਰ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ | ਅੱਜ ਬਾਅਦ ਦੁਪਹਿਰ ਪਏ ਭਰਵੇਂ ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿੱਤੀ | ...

ਪੂਰੀ ਖ਼ਬਰ »

ਸਵੱਛ ਭਾਰਤ ਮਿਸ਼ਨ ਤਹਿਤ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਚੰਡੀਗੜ੍ਹ, 21 ਸਤੰਬਰ (ਨਵਿੰਦਰ ਸਿੰਘ ਬੜਿੰਗ)-ਸਕੂਲੀ ਵਿਦਿਆਰਥੀਆਂ ਨੂੰ ਸਵੱਛ ਭਾਰਤ ਮਿਸ਼ਨ ਬਾਰੇ ਜਾਗਰੂਕ ਕਰਨ ਲਈ ਸਕੂਲ ਸਿੱਖਿਆ ਵਿਭਾਗ ਨੇ ਨਗਰ ਨਿਗਮ ਚੰਡੀਗੜ੍ਹ ਦੇ ਸਹਿਯੋਗ ਨਾਲ ਸਵੱਛ ਸਰਵੇਖਣ-2022 ਤਹਿਤ ਪੋਸਟਰ ਮੇਕਿੰਗ/ਡਰਾਇੰਗ ਮੁਕਾਬਲੇ ਕਰਵਾਏ | ਇਨ੍ਹਾਂ ...

ਪੂਰੀ ਖ਼ਬਰ »

ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਵਿਦਿਆਰਥੀਆਂ ਨੂੰ ਰੋਡ ਸੇਫ਼ਟੀ ਬਾਰੇ ਕੀਤਾ ਜਾਗਰੂਕ

ਚੰਡੀਗੜ੍ਹ, 21 ਸਤੰਬਰ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸੈਕਟਰ-40 ਸਥਿਤ ਦਿੱਲੀ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਰੋਡ ਸੇਫ਼ਟੀ ਬਾਰੇ ਜਾਗਰੂਕ ਕਰਨ ਲਈ ਪ੍ਰੋਗਰਾਮ ਕਰਵਾਇਆ | ਇਸ ਜਾਗਰੂਕਤਾ ਪ੍ਰੋਗਰਾਮ ਵਿਚ ਸਕੂਲ ਦੇ 8 ਅਧਿਆਪਕਾਂ ਤੋਂ ...

ਪੂਰੀ ਖ਼ਬਰ »

ਲੋਕਾਂ ਨੂੰ ਸੱਭਿਆਚਾਰ ਤੇ ਵਿਰਾਸਤ ਨਾਲ ਜੋੜਦੀ ਹੈ ਹਰਿਆਣਾ ਦੀ ਭੂਮੀ- ਕੰਵਰ ਪਾਲ

ਚੰਡੀਗੜ੍ਹ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਹਰਿਆਣਾ ਇਕ ਅਜਿਹੀ ਭੂਮੀ ਹੈ ਜੋ ਲੋਕਾਂ ਨੂੰ ਅਧਿਆਤਮਕ ਤੇ ਧਾਰਮਿਕ ਦਿ੍ਸ਼ਟੀ ਨਾਲ ਖਿੱਚ ਕੇ ਸਾਡੇ ਸੱਭਿਆਚਾਰ ਤੇ ਵਿਰਾਸਤ ਨਾਲ ਜੋੜਦੀ ਹੈ | ਸੂਬੇ ਵਿਚ ...

ਪੂਰੀ ਖ਼ਬਰ »

ਮੇਰੀ ਫ਼ਸਲ, ਮੇਰਾ ਬਿਓਰਾ ਪੋਰਟਲ 24 ਤੱਕ ਮੁੜ ਖੋਲਿ੍ਹਆ

ਚੰਡੀਗੜ੍ਹ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੇ. ਪੀ. ਦਲਾਲ ਨੇ ਕਿਹਾ ਕਿ ਕਿਸਾਨ ਹਿੱਤ ਵਿਚ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਮੇਰੀ ਫ਼ਸਲ ਮੇਰਾ ਬਿਊਰਾ ਪੋਰਟਲ ਨੂੰ ਮੁੜ ਇਕ ਵਾਰ ਤਿੰਨ ਦਿਨ ਲਈ ਹੋਰ ਖੋਲ੍ਹ ਦਿੱਤਾ ...

ਪੂਰੀ ਖ਼ਬਰ »

ਹੁਸ਼ਿਆਪੁਰ ਸਕੂਲ ਦੀ ਕਬੱਡੀ ਟੀਮ ਜ਼ਿਲ੍ਹਾ ਚੈਂਪੀਅਨ ਬਣੀ

ਮਾਜਰੀ, 21 ਸਤੰਬਰ (ਕੁਲਵੰਤ ਸਿੰਘ ਧੀਮਾਨ)-ਨੇੜਲੇ ਪਿੰਡ ਹੁਸ਼ਿਆਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਲੜਕੀਆਂ ਦੀ ਕਬੱਡੀ ਟੀਮ ਨੇ 'ਖੇਡਾਂ ਵਤਨ ਪੰਜਾਬ ਦੀਆਂ' ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ¢ ਸਕੂਲ ਦਾ ...

ਪੂਰੀ ਖ਼ਬਰ »

ਡਾਕਟਰਾਂ ਦੇ ਯਤਨਾਂ ਸਦਕਾ ਬੱਚੀ ਦੇ ਦਿਲ ਵਿਚਲੇ ਛੇਕ ਦਾ ਮੁਫ਼ਤ ਆਪ੍ਰੇਸ਼ਨ ਹੋਇਆ

ਐੱਸ. ਏ. ਐੱਸ. ਨਗਰ, 21 ਸਤੰਬਰ (ਜਸਬੀਰ ਸਿੰਘ ਜੱਸੀ)-ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਡਾਕਟਰਾਂ ਦੀ ਟੀਮ ਨੇ ਸਥਾਨਕ ਪਿੰਡ ਪੱਲਣਪੁਰ ਦੀ 6 ਸਾਲਾ ਬੱਚੀ ਦੇ ਦਿਲ ਵਿਚਲੇ ਛੇਕ ਦਾ ਸਫ਼ਲ ਇਲਾਜ ਕਰਵਾਇਆ ਹੈ | ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਟੀਕਾਕਕਰਨ ...

ਪੂਰੀ ਖ਼ਬਰ »

ਜੀ. ਓ. ਜੀ. ਵਲੰਟੀਅਰਾਂ ਨੇ ਰੰਧਾਵਾ ਰਾਹੀਂ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ-ਪੱਤਰ

ਲਾਲੜੂ, 21 ਸਤੰਬਰ (ਰਾਜਬੀਰ ਸਿੰਘ)-ਗਾਰਡੀਅਨਜ਼ ਆਫ਼ ਗਵਰਨੈਂਸ (ਜੀ. ਓ. ਜੀ.) ਵਲੰਟੀਅਰਾਂ ਵਲੋਂ ਆਪਣੀ ਤਾਇਨਾਤੀ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਉੱਤੇ ਮੰਗ ਪੱਤਰ ਸੌਂਪਿਆ ਗਿਆ | ਜੀ. ਓ. ਜੀ. ਕਰਨੈਲ ...

ਪੂਰੀ ਖ਼ਬਰ »

'ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ

ਐੱਸ. ਏ. ਐੱਸ. ਨਗਰ, 21 ਸਤੰਬਰ (ਜਸਬੀਰ ਸਿੰਘ ਜੱਸੀ)-'ਖੇਡਾਂ ਵਤਨ ਪੰਜਾਬ ਦੀਆਂ-2022' ਤਹਿਤ ਮੁਹਾਲੀ ਦੇ ਸੈਕਟਰ-78 ਸਥਿਤ ਬਹੁਮੰਤਵੀ ਖੇਡ ਭਵਨ ਵਿਖੇ ਜਾਰੀ ਜ਼ਿਲ੍ਹਾ ਪੱਧਰੀ ਖੇਡਾਂ ਦੇ ਨੌਵੇਂ ਦਿਨ ਅੰਡਰ-21, ਅੰਡਰ-14 ਅਤੇ ਅੰਡਰ-17 ਉਮਰ ਵਰਗ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

'ਪੋਸ਼ਣ ਮਾਹ' ਤਹਿਤ ਸੀ.ਸੀ.ਪੀ.ਸੀ.ਆਰ. ਦੀ ਚੇਅਰਪਰਸਨ ਨੇ ਮਲੋਆ ਦੇ ਆਂਗਣਵਾੜੀ ਕੇਂਦਰ ਦਾ ਕੀਤਾ ਦੌਰਾ

ਚੰਡੀਗੜ੍ਹ, 21 ਸਤੰੰਬਰ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀ.ਸੀ.ਪੀ.ਸੀ.ਆਰ) ਨੇ ਸਮਾਜ ਭਲਾਈ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪਹਿਲਕਦਮੀ 'ਪੋਸ਼ਣ ਮਾਹ' ਤਹਿਤ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਨੂੰ ਦੇਖਣ ਲਈ ...

ਪੂਰੀ ਖ਼ਬਰ »

ਹਰਿਆਣਾ ਦੇ ਕਾਂਗਰਸੀ ਰਾਹੁਲ ਨੂੰ ਪਾਰਟੀ ਦਾ ਪ੍ਰਧਾਨ ਬਣਾਉਣ ਦੇ ਇਛੁੱਕ, ਸੋਨੀਆ ਨੂੰ ਕੋਈ ਉੱਚਾ ਅਹੁਦਾ ਦਿੱਤਾ ਜਾਵੇ

ਚੰਡੀਗੜ੍ਹ, 21 ਸਤੰਬਰ (ਐਨ.ਐਸ.ਪਰਵਾਨਾ)-ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਤੇ ਪਾਰਟੀ ਦੇ ਵਿਧਾਇਕਾਂ ਨੇ ਅੱਜ ਇੱਥੇ ਮੀਟਿੰਗ ਕਰ ਕੇ ਪ੍ਰਸਤਾਵ ਪਾਸ ਕੀਤੇ ਕਿ ਰਾਹੁਲ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਜਾਵੇ | ਸ੍ਰੀਮਤੀ ਸੋਨੀਆ ਗਾਂਧੀ ਨੂੰ ਉਨ੍ਹਾਂ ਦੇ ...

ਪੂਰੀ ਖ਼ਬਰ »

ਕੋਆਰਡੀਨੇਸ਼ਨ ਕਮੇਟੀ ਦੇ ਨੁਮਾਇੰਦਿਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ ਜਾਣ ਦੀ ਖ਼ੁਸ਼ੀ 'ਚ ਨਗਰ ਨਿਗਮ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 21 ਸਤੰਬਰ (ਨਵਿੰਦਰ ਸਿੰਘ ਬੜਿੰਗ)-ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕੋਆਰਡੀਨੇਸ਼ਨ ਕਮੇਟੀ ਆਫ ਗਵਰਨਮੈਂਟ ਐਂਡ ਐਮ.ਸੀ ਇੰਪਲਾਈਜ਼ ਐਂਡ ਵਰਕਰਜ਼ ਯੂਟੀ ਚੰਡੀਗੜ੍ਹ ਦੇ ਨੁਮਾਇੰਦਿਆਂ ਦੀ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਦੀ ਬਰਸੀ ਮੌਕੇ ਪੀ. ਪੀ. ਸੀ. ਬੀ. ਤੇ ਆਈ. ਐਮ. ਏ. ਨੇ ਲਗਾਇਆ ਖ਼ੂਨਦਾਨ ਕੈਂਪ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਭਾਈ ਘਨੱ੍ਹਈਆ ਜੀ ਦੀ ਬਰਸੀ ਮੌਕੇ ਮੈਕਸ ਹਸਪਤਾਲ ਫੇਜ਼-6 ਮੁਹਾਲੀ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਆਈ. ਐਮ. ਏ. ਪੰਜਾਬ ਵਲੋਂ ਸਾਂਝੇ ਤੌਰ 'ਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਮਾਹਿਰ ਡਾਕਟਰੀ ਵਲੋਂ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਪਲੇਸਮੈਂਟ ਕੈਂਪ ਲਗਾਇਆ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਮੁਹਾਲੀ ਵਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਲੇਸਮੈਂਟ ਕੈਂਪ ...

ਪੂਰੀ ਖ਼ਬਰ »

ਹਰਿਆਣਾ 'ਚ ਏਕਸ-ਸੀਟੂ ਮੈਨੇਜਮੈਂਟ ਆਫ ਪੈਡੀ ਸਟ੍ਰਾਅ ਪਾਲਿਸੀ-2022 ਦਾ ਪ੍ਰਾਰੂਪ ਤਿਆਰ

ਚੰਡੀਗੜ੍ਹ, 21 ਸਤੰਬਰ (ਐਨ.ਐਸ. ਪਰਵਾਨਾ)-ਹਰਿਆਣਾ ਸਰਕਾਰ ਨੇ ਸੂਬੇ ਵਿਚ ਫ਼ਸਲ ਅਵਸ਼ੇਸ਼ ਜਲਾਉਣ ਦੀ ਘਟਨਾਵਾਂ 'ਤੇ ਪੂਰੀ ਤਰ੍ਹਾ ਰੋਕ ਲਗਾਉਣ ਅਤੇ ਪਰਾਲੀ ਦਾ ਸਮੁੱਚੇ ਪ੍ਰਬੰਧਨ ਯਕੀਨੀ ਕਰਨ ਤਹਿਤ ਨੀਤੀਗਤ ਫ੍ਰੇਮਵਰਕ ਬਣਾਇਆ ਹੈ | ਨਵੀਨ ਅਤੇ ਨਵੀਨੀਕਰਣੀ ਊਰਜਾ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਸ਼ਹੀਦ ਬਾਬਾ ਦੀਪ ਸਿੰਘ ਜੀ ਗਤਕਾ ਅਖਾੜਾ ਦੇ ਬੱਚੇ ਰਹੇ ਅੱਵਲ

ਐੱਸ. ਏ. ਐੱਸ. ਨਗਰ, 21 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ) - 'ਖੇਡਾਂ ਵਤਨ ਪੰਜਾਬ ਦੀਆਂ-2022' ਤਹਿਤ ਮੁਹਾਲੀ ਵਿਖੇ ਜਾਰੀ ਜ਼ਿਲ੍ਹਾ ਪੱਧਰੀ ਗਤਕਾ ਮੁਕਾਬਲਿਆਂ 'ਚ ਸ਼ਹੀਦ ਬਾਬਾ ਦੀਪ ਸਿੰਘ ਜੀ ਗਤਕਾ ਅਖਾੜਾ ਫੇਜ਼-11 ਦੇ ਬੱਚੇ ਹਰ ਵਰਗ ਵਿਚ ਅੱਵਲ ਰਹੇ ਹਨ | ਇਸ ਸੰਬੰਧੀ ...

ਪੂਰੀ ਖ਼ਬਰ »

ਮਾਰਕਫੈੱਡ ਦੇ ਚੇਅਰਮੈਨ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ

ਮਾਜਰੀ, 21 ਸਤੰਬਰ (ਕੁਲਵੰਤ ਸਿੰਘ ਧੀਮਾਨ)-ਵਿਧਾਨ ਸਭਾ ਹਲਕਾ ਖਰੜ ਦੇ ਜੰਮਪਲ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਮਾਰਕਫੈੱਡ ਪੰਜਾਬ ਦਾ ਚੇਅਰਮੈਨ ਲਗਾਉਣ ' ਤੇ ਬਲਾਕ ਮਾਜਰੀ ਖੇਤਰ ਦੀਆਂ ਪੰਚਾਇਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਪੁਆਧ ਵਲੋਂ ਅਹਿਮ ਮੁੱਦਿਆਂ 'ਤੇ ਮੀਟਿੰਗ

ਜ਼ੀਰਕਪੁਰ, 21 ਸਤੰਬਰ (ਅਵਤਾਰ ਸਿੰਘ)-ਜ਼ੀਰਕਪੁਰ-ਪਟਿਆਲਾ ਸੜਕ 'ਤੇ ਸਥਿਤ ਇਤਿਹਾਸਕ ਗੁਰੂਦੁਆਰਾ ਨਾਭਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਪੁਆਧ ਜਥੇਬੰਦੀ ਵਲੋਂ ਮੀਟਿੰਗ ਕਰਕੇ ਕਈ ਅਹਿਮ ਮਸਲਿਆਂ 'ਤੇ ਚਰਚਾ ਕੀਤੀ ਗਈ | ਜਥੇਬੰਦੀ ਦੇ ਨੁਮਾਇੰਦਿਆਂ ਅਨੁਸਾਰ ...

ਪੂਰੀ ਖ਼ਬਰ »

ਪਿੰਡ ਕਾਲੇਵਾਲ ਵਿਖੇ ਸੰਤ ਬਾਬਾ ਜੁਗਤ ਰਾਮ ਦੀ ਸਾਲਾਨਾ ਯਾਦ 'ਚ ਸਮਾਗਮ

ਕੁਰਾਲੀ, 21 ਸਤੰਬਰ (ਬਿੱਲਾ ਅਕਾਲਗੜ੍ਹੀਆ)-ਨੇੜਲੇ ਪਿੰਡ ਕਾਲੇਵਾਲ ਵਿਖੇ ਗੁਰਦੁਆਰਾ ਸੰਤ ਬਾਬਾ ਜੁਗਤ ਰਾਮ ਜੀ ਦੀ ਸਾਲਾਨਾ ਬਰਸੀ ਅਤੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਬਣਨ ਦੀ ਖੁਸ਼ੀ ਵਿਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਨ੍ਹਾਂ ਸਮਾਗਮਾਂ ...

ਪੂਰੀ ਖ਼ਬਰ »

ਰੰਧਾਵਾ ਨੇ ਵੱਖ-ਵੱਖ ਪਿੰਡਾਂ 'ਚ ਖੇਡ ਕਿੱਟਾਂ ਵੰਡੀਆਂ

ਲਾਲੜੂ, 21 ਸਤੰਬਰ (ਰਾਜਬੀਰ ਸਿੰਘ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕਰਨ ਹਿੱਤ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਸਪੁੱਤਰ ਗੁਰਸਹਿਜ ਸਿੰਘ ਰੰਧਾਵਾ ਨੇ ਪਿੰਡ ਟਿਵਾਣਾ, ਡੰਗਡਹਿਰਾ, ਸਰਸੀਣੀ, ਸਾਧਾਂਪੁਰ ਤੇ ਖਜ਼ੂਰ ਮੰਡੀ 'ਚ ...

ਪੂਰੀ ਖ਼ਬਰ »

ਹਰਿਆਣਾ 'ਚ ਬਾਜਰੇ ਦੀ ਖਰੀਦ ਪਹਿਲੀ ਤੋਂ

ਚੰਡੀਗੜ੍ਹ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ 'ਚ ਬਾਜਰੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗੀ | ਜਨਤਕ ਵੰਡ ਪ੍ਰਣਾਲੀ ਤਹਿਤ ਮਿਲਣ ਵਾਲੇ ਬਾਜਰਾ ਦੇ ਲਈ ਸਰਕਾਰ ਇਕ ਲੱਖ 60 ...

ਪੂਰੀ ਖ਼ਬਰ »

ਅੱਖਾਂ ਤੇ ਦੰਦਾਂ ਦਾ ਮੁਫ਼ਤ ਚੈੱਕਅਪ ਕੈਂਪ

ਮੁੱਲਾਂਪੁਰ ਗਰੀਬਦਾਸ, 21 ਸਤੰਬਰ (ਖੈਰਪੁਰ)-ਅੱਖਾਂ ਤੇ ਦੰਦਾਂ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਲਈ ਮੁਫ਼ਤ ਚੈਕਅੱਪ ਕੈਂਪ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪਿੰਡ ਪੜੌਲ ਵਿਖੇ ਲਗਾਇਆ ਗਿਆ | ਵੱਖ-ਵੱਖ ਪਿੰਡਾਂ ਤੋਂ 68 ਮਰੀਜ਼ ਆਏ, ਜਿਨ੍ਹਾਂ ਦਾ ਮੁਫ਼ਤ ...

ਪੂਰੀ ਖ਼ਬਰ »

ਬਲਾਕ ਖਰੜ-2 ਦੀਆਂ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਮੈਡਲ, ਟਰਾਫੀ ਤੇ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ

ਖਰੜ, 21 ਸਤੰਬਰ (ਗੁਰਮੁੱਖ ਸਿੰਘ ਮਾਨ)-ਸਕੂਲ ਸਿੱਖਿਆ ਵਿਭਾਗ ਦੇ ਖੇਡ ਵਿੰਗ ਵਲੋਂ ਕਰਵਾਈਆਂ ਖੇਡਾਂ ਤਹਿਤ ਬਲਾਕ ਖਰੜ-2 ਦੀਆਂ ਬਲਾਕ ਪੱਧਰੀ ਖੇਡਾਂ ਦੇ ਆਖਰੀ ਦਿਨ ਇਨਾਮ ਵੰਡ ਸਮਾਰੋਹ ਹੋਇਆ ਜਿਸ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖਰੜ-2 ਕਮਲਜੀਤ ਸਿੰਘ ਦੀ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਦਾਊਾਮਾਜਰਾ ਦੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

ਖਰੜ, 21 ਸਤੰਬਰ (ਪ. ਪ.)-ਬਲਾਕ ਪੱਧਰੀ ਸਕੂਲੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦਾਊਾਮਾਜਰਾ ਦੇ ਖਿਡਾਰੀਆਂ ਨੇ 5 ਗੋਲਡ ਤੇ 9 ਸਿਲਵਰ ਮੈਡਲ ਜਿੱਤੇ ਹਨ, ਜਿਸ ਦੇ ਚਲਦਿਆਂ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕਮਲ ਸਿੰਘ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਯੁਵਾ ਸੱਤਾ ਐਨ.ਜੀ.ਓ. ਸੰਸਥਾ ਵਲੋਂ ਵਿਸ਼ਵ ਸ਼ਾਂਤੀ ਦਿਵਸ 'ਤੇ 10 ਪਿ੍ੰਸੀਪਲ 'ਪੀਸ ਐਵਾਰਡ' ਨਾਲ ਕੀਤੇ ਸਨਮਾਨਿਤ

ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)-ਨੌਜਵਾਨ ਵਿਦਿਆਰਥੀਆਂ ਵਿਚ ਸ਼ਾਂਤੀ, ਵਿਸ਼ਵ-ਵਿਆਪੀ ਭਾਈਚਾਰਾ ਅਤੇ ਸਵੈ-ਸੇਵਾਵਾਦ ਦੀ ਗਾਂਧੀਵਾਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਾਲੇ ਮਿਸਾਲੀ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਯੁਵਸੱਤਾ ਐਨ.ਜੀ.ਓ. ਸੰਸਥਾ ਵਲੋਂ ...

ਪੂਰੀ ਖ਼ਬਰ »

ਭਾਜਪਾ ਆਗੂਆਂ ਨੇ ਖਾਦੀ ਤੇ ਸਵਦੇਸ਼ੀ ਉਤਪਾਦਾਂ ਨੂੰ ਕੀਤਾ ਉਤਸ਼ਾਹਿਤ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਸਮਾਗਮ 'ਚ ਚੱਲ ਰਹੇ ਸੇਵਾ ਪਖਵਾੜਾ ਤਹਿਤ ਅੱਜ ਵੋਕਲ ਫਾਰ ਲੋਕਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਭਾਜਪਾ ਵਰਕਰ ਵਲੋਂ ਖਾਦੀ ਅਤੇ ਸਵਦੇਸ਼ੀ ...

ਪੂਰੀ ਖ਼ਬਰ »

ਖੇਡ ਪੁਰਸਕਾਰਾਂ ਦੀ ਤਰੀਕ ਵਧਾਈ

ਚੰਡੀਗੜ੍ਹ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਨੇ ਸਾਲ 2022 ਲਈ ਕੌਮੀ ਖੇਡ ਪੁਰਸਕਾਰਾਂ ਦੇ ਲਈ ਬਿਨੈ ਪ੍ਰਾਪਤ ਕਰਨ ਦੀ ਆਖੀਰੀ ਤਰੀਕ 20 ਸਤੰਬਰ, 2022 ਤੋਂ ਵਧਾ ਕੇ 27 ਸਤੰਬਰ 2022 ਕਰ ਦਿੱਤੀ ਹੈ | ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ 'ਚ ...

ਪੂਰੀ ਖ਼ਬਰ »

ਦਿਵਿਆ ਰਾਮਾਇਣ ਯੁਵਾ ਕਲਾ ਮੰਚ ਵਲੋਂ ਭੂਮੀ ਪੂਜਨ ਤੇ ਝੰਡਾ ਲਹਿਰਾਉਣ ਦੀ ਰਸਮ ਕੀਤੀ ਅਦਾ

ਚੰਡੀਗੜ੍ਹ, 21 ਸਤੰਬਰ (ਨਵਿੰਦਰ ਸਿੰਘ ਬੜਿੰਗ) ਚੰਡੀਗੜ੍ਹ ਦੇ ਸੈਕਟਰ-49 ਸਥਿਤ ਰਿਆਨ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਨਾਲ ਲੱਗਦੀ ਗਰਾਊਾਡ ਵਿਚ ਦਿਵਿਆ ਰਾਮਾਇਣ ਯੁਵਾ ਕਲਾ ਮੰਚ ਵਲੋਂ ਭੂਮੀ ਪੂਜਨ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਸਭਾ ਦੇ ...

ਪੂਰੀ ਖ਼ਬਰ »

ਸ੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਡਾ. ਰਾਮ ਕਿ੍ਸ਼ਨ ਮਹਾਰਾਜ ਨੇ ਸ਼ਰਧਾਲੂਆਂ ਨਾਲ ਪ੍ਰਵਚਨਾਂ ਦੀ ਸਾਂਝ ਪਾਈ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਜਗਤ ਸਦਭਾਵਨਾ ਸੰਸਥਾਨ ਵਲੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਅੱਜ ਸ੍ਰੀ ਪਰਸ਼ੂਰਾਮ ਮੰਦਰ ਇੰਡਸਟਰੀ ਏਰੀਆ ਫੇਜ਼-9 ਮੁਹਾਲੀ ਵਿਖੇ ਅਸ਼ਵਿਨ ਮਹੀਨੇ ਨੂੰ ਮੁੱਖ ਰੱਖਦੇ ਹੋਏ ਸਦਭਾਵਨਾ ਦੂਤ ...

ਪੂਰੀ ਖ਼ਬਰ »

ਪ੍ਰਸ਼ਾਸਕ ਦੇ ਸਲਾਹਕਾਰ ਦੀ ਪ੍ਰਧਾਨਗੀ ਹੇਠ ਜੰਗਲਾਤ ਪ੍ਰੋਗਰਾਮ ਬਾਰੇ ਰਾਜ ਪੱਧਰੀ ਸਟੀਅਰਿੰਗ ਕਮੇਟੀ ਦੀ ਮੀਟਿੰਗ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ) - ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ 'ਚ ਕੈਂਪਾਂ ਅਧੀਨ ਲਏ ਮੁਆਵਜ਼ਾ ਦੇਣ ਵਾਲੇ ਜੰਗਲਾਤ ਪ੍ਰੋਗਰਾਮ ਬਾਰੇ ਇਕ ਰਾਜ ਪੱਧਰੀ ਸਟੀਅਰਿੰਗ ਕਮੇਟੀ (ਐਸ.ਐਲ.ਐਸ.ਸੀ) ਦੀ ਮੀਟਿੰਗ ਹੋਈ | ...

ਪੂਰੀ ਖ਼ਬਰ »

ਰਾਇਲ ਯੂਨਾਈਟਡ ਕਿ੍ਕਟ ਟੀਮ ਨੇ ਜਿੱਤਿਆ ਕਿਰਤ ਕਿ੍ਕਟ ਅਕਾਦਮੀ ਦਾ ਕਿ੍ਕਟ ਕੱਪ

ਐੱਸ. ਏ. ਐੱਸ. ਨਗਰ, 21 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ) - ਪਿੰਡ ਮਨੌਲੀ ਵਿਖੇ ਕਿਰਤ ਕਿ੍ਕਟ ਅਕਾਦਮੀ ਵਲੋਂ ਕਰਾਏ ਗਏ ਪਹਿਲੇ ਕਿ੍ਕਟ ਟੂਰਨਾਮੈਂਟ ਦੇ ਬੇਹੱਦ ਫਸਵੇਂ ਫਾਈਨਲ ਮੁਕਾਬਲੇ ਵਿਚ ਅੰਬਾਲਾ ਦੀ ਰੋਇਲ ਯੂਨਾਈਟਡ ਸਪਾਰਟਨਸ ਟੀਮ ਨੇ ਮੁਹਾਲੀ ਦੀ ਫੂਡ ਕੇਵ ਟੀਮ ...

ਪੂਰੀ ਖ਼ਬਰ »

ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦੇ 3 ਸ਼ੋਭਾ ਯਾਤਰਾ ਕੱਢੀਆਂ ਜਾਣਗੀਆਂ- ਕਮਲ ਕਿਸ਼ੋਰ ਸ਼ਰਮਾ

ਖਰੜ, 21 ਸਤੰਬਰ (ਗੁਰਮੁੱਖ ਸਿੰਘ ਮਾਨ) - ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਅਤੇ ਦੁਸਹਿਰਾ ਕਮੇਟੀ ਦੇ ਮੈਂਬਰਾਂ ਦੀਆਂ ਵੱਖ-ਵੱਖ ਕੰਮਾਂ ਅਤੇ ਸ਼ੋਭਾ ਯਾਤਰਾ ਸਜਾਉਣ ਸੰਬੰਧੀ ਡਿਊਟੀਆਂ ਲਗਾਈਆਂ ਗਈਆਂ ਹਨ | ਇਹ ਜਾਣਕਾਰੀ ਸਾਂਝੀ ...

ਪੂਰੀ ਖ਼ਬਰ »

ਉੱਘੇ ਗੀਤਕਾਰ ਰਾਣਾ ਦੀਆਂ ਦੋ ਪੁਸਤਕਾਂ 'ਮਹਿਕਾਂ' ਤੇ 'ਯਾਦਾਂ ਪਿੰਡ ਦੀਆਂ' ਲੋਕ-ਅਰਪਣ

ਐੱਸ. ਏ. ਐੱਸ. ਨਗਰ, 21 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ) - ਸਾਹਿਤਕ ਵਿੰਗ ਮੁਹਾਲੀ ਵਲੋਂ ਬੀਤੇ ਦਿਨੀਂ ਉੱਘੇ ਗੀਤਕਾਰ ਰਣਜੋਧ ਸਿੰਘ ਰਾਣਾ ਦੀਆਂ ਦੋ ਪੁਸਤਕਾਂ 'ਮਹਿਕਾਂ' ਤੇ 'ਯਾਦਾਂ ਪਿੰਡ ਦੀਆਂ' ਸੰਬੰਧੀ ਲੋਕ-ਅਰਪਣ ਸਮਾਗਮ ਮੁਹਾਲੀ ਵਿਖੇ ਕਰਵਾਇਆ ਗਿਆ | ਉੱਘੇ ...

ਪੂਰੀ ਖ਼ਬਰ »

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਧੰਨ-ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 17 ਸਤੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-1 ਵਿਚ ਕਰਵਾਇਆ ਗਿਆ | ਜਿਸ ਵਿਚ ਭਾਈ ਬਲਵਿੰਦਰ ਸਿੰਘ ਰੰਗੀਲਾ ...

ਪੂਰੀ ਖ਼ਬਰ »

ਅਸਟੇਟ ਦਫ਼ਤਰ ਵਲੋਂ 23 ਨੂੰ ਲਗਾਇਆ ਜਾਏਗਾ ਕੈਂਪ

ਚੰਡੀਗੜ੍ਹ, 21 ਸਤੰਬਰ (ਮਨਜੋਤ ਸਿੰਘ ਜੋਤ)-ਅਸਟੇਟ ਦਫ਼ਤਰ ਯੂ. ਟੀ., ਚੰਡੀਗੜ੍ਹ ਵਲੋਂ ਉਦਯੋਗਿਕ ਖੇਤਰ ਫੇਜ਼-1 ਅਤੇ 2 ਵਿਚ ਉਦਯੋਗਿਕ ਪਲਾਟਾਂ/ਸਾਈਟਾਂ ਦੇ ਪਟੇਦਾਰਾਂ/ਅਲਾਟੀਆਂ ਲਈ ਉਨ੍ਹਾਂ ਦੀਆਂ ਅਲਾਟ ਕੀਤੀਆਂ ਸਾਈਟਾਂ ਸੰਬੰਧੀ ਬਕਾਇਆ ਰਾਸ਼ੀ ਜਮ੍ਹਾ ਕਰਵਾਉਣ ਲਈ 23 ...

ਪੂਰੀ ਖ਼ਬਰ »

ਰੰਧਾਵਾ ਨੇ ਵੱਖ-ਵੱਖ ਪਿੰਡਾਂ 'ਚ ਖੇਡ ਕਿੱਟਾਂ ਵੰਡੀਆਂ

ਲਾਲੜੂ, 21 ਸਤੰਬਰ (ਰਾਜਬੀਰ ਸਿੰਘ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕਰਨ ਹਿੱਤ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਸਪੁੱਤਰ ਗੁਰਸਹਿਜ ਸਿੰਘ ਰੰਧਾਵਾ ਨੇ ਪਿੰਡ ਟਿਵਾਣਾ, ਡੰਗਡਹਿਰਾ, ਸਰਸੀਣੀ, ਸਾਧਾਂਪੁਰ ਤੇ ਖਜ਼ੂਰ ਮੰਡੀ 'ਚ ...

ਪੂਰੀ ਖ਼ਬਰ »

ਲਿਵਾਈਜ਼ ਨੇ ਸੀਜ਼ਨ-3 ਦੀ ਸ਼ੁਰੂਆਤ ਨਾਲ ਨਾਇਨਟੀਜ਼ ਦੇ ਫੈਸ਼ਨ ਨੂੰ ਮੁੜ ਸੁਰਜੀਤ ਕੀਤਾ

ਐੱਸ. ਏ. ਐੱਸ. ਨਗਰ, 21 ਸਤੰਬਰ (ਰਾਣਾ)-ਨਾਇਨਟੀਜ਼ ਦੇ ਫੈਸ਼ਨ ਨੂੰ ਮੁੜ ਸੁਰਜੀਤ ਕਰਦਿਆਂ ਲਿਵਾਈਜ਼ ਨੇ ਆਪਣੀ ਵਿਸ਼ੇਸ਼ ਕਲੈਕਸ਼ਨ ਜਿਸ 'ਚ ਸਟਾਈਲਿਸ਼ ਬੈਗੀ ਤੇ ਸਟਰੀਟ ਵੀਅਰ ਪਹਿਰਾਵੇ ਸ਼ਾਮਿਲ ਹਨ, ਨਾਲ ਸੀਜ਼ਨ-3 ਦੀ ਜਬਰਦਸਤ ਸ਼ੁਰੂਆਤ ਕੀਤੀ ਹੈ | ਇਸ ਨਵੀਂ ਕਲੈਕਸ਼ਨ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਮੁਹਾਲੀ ਵਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਤਹਿਤ ਅੱਜ 22 ਸਤੰਬਰ ਨੂੰ ਸਵੇਰੇ 9.30 ਵਜੇ ਜ਼ਿਲ੍ਹਾ ਪ੍ਰਬੰਧਕੀ ...

ਪੂਰੀ ਖ਼ਬਰ »

ਬਲਾਕ ਖਰੜ-1 ਦੇ ਸਰਕਾਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਿੱਖਿਆ ਬਲਾਕ ਖਰੜ-1 ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਬੱਲੋਮਾਜਰਾ ਵਿਖੇ ਕਰਵਾਈਆਂ ਗਈਆਂ | ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ...

ਪੂਰੀ ਖ਼ਬਰ »

ਗੈਂਗਸਟਰ ਸੰਪਤ ਨਹਿਰਾ ਤੇ ਕਾਲੀ 10 ਦਿਨ ਦੇ ਰਿਮਾਂਡ 'ਤੇ

ਐੱਸ. ਏ. ਐੱਸ. ਨਗਰ, 21 ਸਤੰਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਵਿਖੇ ਇਕ ਰੈਸਟੋਰੈਂਟ ਦੇ ਪ੍ਰਬੰਧਕਾਂ ਨੂੰ ਧਮਕਾਉਣ ਤੇ ਗੋਲੀ ਚਲਾਉਣ ਦੇ ਮਾਮਲੇ 'ਚ ਗਿ੍ਫ਼ਤਾਰ ਗੈਂਗਸਟਰ ਸੰਪਤ ਨਹਿਰਾ ਤੇ ਰਵਿੰਦਰ ਕਾਲੀ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਥਾਣਾ ਸਦਰ ਖਰੜ ਵਿਖੇ ਦਰਜ ...

ਪੂਰੀ ਖ਼ਬਰ »

ਭਾਸ਼ਾ ਵਿਭਾਗ ਵਲੋਂ ਸ਼ਾਇਰ ਸੋਢੀ ਤੇ ਮਨਦੀਪ ਕੌਰ ਦਾ ਸਨਮਾਨ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਅਜੋਕੇ ਤਕਨਾਲੋਜੀ ਭਰਪੂਰ ਸੰਚਾਰ ਸਾਧਨਾਂ ਰਾਹੀਂ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਨੂੰ ਵਿਸ਼ੇਸ਼ ਤਵੱਜੋਂ ਦੇ ਕੇ ਜਿਥੇ ਅਸੀਂ ਆਪਣੀ ਮਾਂ-ਬੋਲੀ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾ ਸਕਦੇ ਹਾਂ, ਉਥੇ ਹੀ ਗੁਰੂਆਂ-ਪੀਰਾਂ ...

ਪੂਰੀ ਖ਼ਬਰ »

ਵੈਟਰਨਰੀ ਏ. ਆਈ. ਵਰਕਰਾਂ ਵਲੋਂ ਡਾਇਰੈਕਟਰ ਪਸ਼ੂ-ਪਾਲਣ ਦੇ ਦਫ਼ਤਰ ਦਾ ਘਿਰਾਓ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਵੈਟਰਨਰੀ ਏ. ਆਈ. ਵਰਕਰ ਯੂਨੀਅਨ ਪੰਜਾਬ ਵਲੋਂ ਮਿਹਨਤਾਨੇ ਦੀ ਮੰਗ ਨੂੰ ਲੈ ਕੇ ਮੁਹਾਲੀ ਵਿਚਲੇ ਡਾਇਰੈਕਟਰ ਪਸ਼ੂ-ਪਾਲਣ ਵਿਭਾਗ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ | ਇਸ ਮੌਕੇ ਸੂਬਾ ਪ੍ਰਧਾਨ ਨੇਤਰ ਸਿੰਘ ਰਿਆਂ ਤੇ ਸੂਬਾ ...

ਪੂਰੀ ਖ਼ਬਰ »

ਨਿੱਜੀ ਸਕੂਲ ਵੈਨ ਨਾਲ ਅਣਸੁਖਾਵੀਂ ਘਟਨਾ ਵਾਪਰਨ 'ਤੇ ਸਕੁੂਲ ਪ੍ਰਬੰਧਕ ਨਹੀਂ ਹੋਣਗੇ ਜ਼ਿੰਮੇਵਾਰ

ਐੱਸ. ਏ. ਐੱਸ. ਨਗਰ, 21 ਸਤੰਬਰ (ਜਸਬੀਰ ਸਿੰਘ ਜੱਸੀ)-ਪ੍ਰਾਈਵੇਟ ਸਕੂਲ ਵੈਨ ਨਾਲ ਅਣਸੁਖਾਵੀਂ ਘਟਨਾ ਵਾਪਰਨ 'ਤੇ ਸਿੱਖਿਆ ਵਿਭਾਗ ਦੇ ਹੁਕਮਾਂ ਨੂੰ ਹਾਈਕੋਰਟ ਵਲੋਂ ਬਰੇਕਾਂ ਲਾ ਕੇ ਸਕੂਲਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਹੈ | ਇਸ ਫ਼ੈਸਲੇ ਨਾਲ ਪ੍ਰਾਈਵੇਟ ਸਕੂਲ ਦੇ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਬੈਂਸ ਵਲੋਂ ਬਾਲ-ਰਸਾਲੇ 'ਪੰਖੜੀਆਂ' ਦਾ ਵਿਸ਼ੇਸ਼ ਅੰਕ ਲੋਕ ਅਰਪਣ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸ਼ਿਰਕਤ ਕੀਤੀ ਗਈ | ਇਸ ਮੌਕੇ ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਮਹੀਨੇ ਪ੍ਰਕਾਸ਼ਿਤ ਕੀਤੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਨਾਈਪਰ ਵਿਖੇ ਕਰਵਾਈ ਗਈ ਵਰਕਸ਼ਾਪ 'ਚ ਲਿਆ ਭਾਗ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਫਾਰਮਾਸਿਊਟੀਕਲਜ਼ ਅਤੇ ਕੈਮੀਕਲਜ਼ ਸੈਕਟਰ 'ਚ ਉਦਯੋਗ ਅਤੇ ਅਕਾਦਮਿਕਤਾ ਵਿਚਲੇ ਪਾੜੇ ਨੂੰ ਪੂਰਾ ਕਰਨ ਬਾਰੇ ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) ਵਿਖੇ ਇਕ ਰੋਜ਼ਾ ਆਊਟਰੀਚ ਤੇ ...

ਪੂਰੀ ਖ਼ਬਰ »

'ਆਪ' ਸਰਕਾਰ ਸਿੱਖਿਆ ਦੇ ਖੇਤਰ 'ਚ ਲੈ ਕੇ ਆ ਰਹੀ ਹੈ ਕ੍ਰਾਂਤੀਕਾਰੀ ਬਦਲਾਓ- ਬੱਬੀ ਬਾਦਲ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਵਲੋਂ ਨੌਜਵਾਨ ਵਰਗ ਤੇ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ ਕਰਨ ਲਈ ਮੁਹਾਲੀ ਵਿਖੇ ਨੌਜਵਾਨਾਂ ਨਾਲ ...

ਪੂਰੀ ਖ਼ਬਰ »

ਚੇਅਰਮੈਨ ਚੀਮਾ ਨੇ ਟਿਊਬਵੈੱਲ ਆਪ੍ਰੇਟਰਾਂ ਨੂੰ ਵੰਡੇ ਨਿਯੁਕਤੀ ਪੱਤਰ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵਚਨਬੱਧ ਹੈ | ਇਸੇ ਲੜੀ ਤਹਿਤ ਅੱਜ ਪੰਜਾਬ ਜਲ ਸ੍ਰੋਤ ਪ੍ਰਬੰਧਨ ਅਤੇ ਵਿਕਾਸ ...

ਪੂਰੀ ਖ਼ਬਰ »

ਸਵ. ਡਾ. ਗੁਰਪ੍ਰੀਤ ਸਿੰਘ ਦੀ ਯਾਦ 'ਚ ਪ੍ਰੇਰਨਾ ਦਿਵਸ ਮਨਾਇਆ

ਡੇਰਾਬੱਸੀ, 21 ਸਤੰਬਰ (ਰਣਬੀਰ ਸਿੰਘ ਪੜ੍ਹੀ)-ਦੰਦਾਂ ਦੇ ਮਾਹਿਰ ਡਾ. ਸਵ. ਗੁਰਪ੍ਰੀਤ ਸਿੰਘ ਦੀ ਯਾਦ ਵਿਚ 'ਪ੍ਰੇਰਨਾ ਦਿਵਸ' ਮਨਾਇਆ ਗਿਆ | ਪਿੰਡ ਸ਼ੇਖਪੁਰ ਕਲਾਂ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤਿ ਪੁਰਬ ਮਨਾਇਆ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ-ਜੋਤ ਪੁਰਬ ਮਨਾਇਆ ਗਿਆ | ਇਸ ਸੰਬੰਧੀ ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ...

ਪੂਰੀ ਖ਼ਬਰ »

ਜਨਰਲ ਕੈਟਾਗਰੀਜ਼ ਵੈੱਲਫ਼ੇਅਰ ਫੈੱਡਰੇਸ਼ਨ ਦੀ ਮੀਟਿੰਗ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਜਨਰਲ ਕੈਟਾਗਰੀਜ਼ ਵੈੱਲਫ਼ੇਅਰ ਫੈਡਰੇਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਬਰਾੜ, ਮੀਤ ਪ੍ਰਧਾਨ ਰਣਜੀਤ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਨੇ ਤਰਸ ਦੇ ਆਧਾਰ 'ਤੇ 27 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਤਰਸ ਦੇ ਆਧਾਰ 'ਤੇ ਨੌਕਰੀ ਸੰਬੰਧੀ ਮਾਮਲਿਆਂ ਦੇ ਤੁਰੰਤ ਹੱਲ ਸੰਬੰਧੀ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਿੱਖਿਆ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਇਕੱਤਰਤਾ ਹੋਈ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਸਤੰਬਰ ਮਹੀਨੇ ਦੀ ਇਕੱਤਰਤਾ ਪ੍ਰਸਿੱਧ ਚਿੰਤਕ ਤੇ ਅਲੋਚਕ 'ਸ਼ਬਦੀਸ਼' ਦੀ ਪ੍ਰਧਾਨਗੀ ਹੇਠ ਸਥਾਨਕ ਸੈਕਟਰ-69 ਵਿਚਲੀ ਲਾਇਬ੍ਰੇਰੀ (ਪਾਰਕ) ਵਿਖੇ ਹੋਈ | ਇਸ ਮੌਕੇ ਸਭ ਤੋਂ ਪਹਿਲਾਂ ...

ਪੂਰੀ ਖ਼ਬਰ »

ਧਾਰਮਿਕ ਅਸਥਾਨਾਂ ਦੇ ਸਪੀਕਰਾਂ ਕਾਰਨ ਹੋਣ ਵਾਲੇ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਦੀ ਅਪੀਲ

ਡੇਰਾਬੱਸੀ, 21 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬਲਾਕ ਦੇ ਪਿੰਡ ਪਰਾਗਪੁਰ ਦੇ ਵਸਨੀਕਾਂ ਨੇ ਆਵਾਜ਼ ਪ੍ਰਦੂਸ਼ਣ 'ਤੇ ਸਖ਼ਤੀ ਨਾਲ ਹੈ | ਉਹ ਸਾਰੇ ਧਾਰਮਿਕ ਸਥਾਨਾਂ ਦੇ ਪ੍ਰਧਾਨਾਂ ਨੂੰ ਬੇਨਤੀਆਂ ਵੀ ਕਰ ਚੁੱਕੇ ਹਨ, ਪਰ ਉੱਚੀ ਆਵਾਜ਼ ਵਿਚ ਲਾਊਡ ਸਪੀਕਰ ਵੱਜਣਾ ...

ਪੂਰੀ ਖ਼ਬਰ »

ਵਿਸ਼ਵ ਮਾਨਵ ਰੂਹਾਨੀ ਕੇਂਦਰ ਵਲੋਂ ਵਿਦਿਆਰਥਣਾਂ ਲਈ ਸਟੇਸ਼ਨਰੀ ਤੇ ਹੋਰ ਸਾਮਾਨ ਭੇਟ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਵਿਸ਼ਵ ਮਾਨਵ ਰੂਹਾਨੀ ਕੇਂਦਰ ਦੀ ਸ਼ਾਖਾ ਭਬਾਤ ਵਲੋਂ ਸੰਤ ਬਲਜੀਤ ਸਿੰਘ ਦੁਆਰਾ ਦਿਖਾਏ ਗਏ ਲੋਕ ਭਲਾਈ ਦੇ ਮਾਰਗ 'ਤੇ ਚਲਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਿਆਲਪੁਰ (ਸੋਢੀਆਂ) ਤੇ ਸਰਕਾਰੀ ਸੀਨੀਅਰ ...

ਪੂਰੀ ਖ਼ਬਰ »

ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਪੋਸ਼ਣ ਮਹੀਨੇ ਸੰਬੰਧੀ ਬਲਾਕ ਪੱਧਰੀ ਸਮਾਗਮ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਔਰਤਾਂ ਅਤੇ ਬੱਚਿਆਂ ਨੂੰ ਸਰੀਰਕ ਤੌਰ 'ਤੇ ਮਜ਼ਬੂਤ ਬਣਾਉਣ ਅਤੇ ਸੰਤੁਲਿਤ ਖ਼ੁਰਾਕ ਸੰਬੰਧੀ ਜਾਗਰੂਕ ਕਰਨ ਦੇ ਉਦੇਸ਼ ਤਹਿਤ ਸਰਕਲ ਮਨੌਲੀ ਵਿਖੇ ਪੋਸ਼ਣ ਮਹੀਨੇ ਸੰਬੰਧੀ ਬਲਾਕ ...

ਪੂਰੀ ਖ਼ਬਰ »

ਪਿੰਡ ਸਿਆਲਬਾ 'ਚ ਅਚਾਰ ਤਿਆਰ ਕਰਨ ਸੰਬੰਧੀ ਕੈਂਪ ਲਗਾਇਆ

ਮਾਜਰੀ, 21 ਸਤੰਬਰ (ਧੀਮਾਨ)-ਪਿੰਡ ਸਿਆਲਬਾ ਵਿਖੇ 'ਦੀ ਸਿਆਲਬਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ' ਵਲੋਂ ਮਾਈ ਭਾਗੋ ਇਸਤਰੀ ਸਕੀਮ ਤਹਿਤ ਲੜਕੀਆਂ ਦਾ ਗਰੁੱਪ ਤਿਆਰ ਕੀਤਾ ਗਿਆ | ਇਸ ਮੌਕੇ ਗਰੁੱਪ ਮੈਂਬਰਾਂ ਨੂੰ ਸਰਬਜੀਤ ਕੌਰ ਖਿਜ਼ਰਾਬਾਦ ਵਲੋਂ ਅਚਾਰ, ਚਟਨੀ, ...

ਪੂਰੀ ਖ਼ਬਰ »

ਪਿੰਡ ਪੜੌਲ ਦੇ ਨੌਜਵਾਨਾਂ ਦਾ ਵਫ਼ਦ ਪੰਚਾਇਤ ਮੰਤਰੀ ਨੂੰ ਮਿਲਿਆ

ਮਾਜਰੀ, 21 ਸਤੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਪੜੌਲ ਦੇ ਨੌਜਵਾਨਾਂ ਦੇ ਇਕ ਵਫ਼ਦ ਵਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕਰਕੇ ਪਿੰਡ ਵਿਖੇ ਸਟੇਡੀਅਮ ਬਣਾਉਣ ਦੀ ਮੰਗ ਕੀਤੀ ਗਈ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੁਰਜੀਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX