ਤਾਜਾ ਖ਼ਬਰਾਂ


ਭਾਰਤ ਨੇ ਪਹਿਲੇ ਟੀ-20 'ਚ ਹਰਾਇਆ ਦੱਖਣੀ ਅਫ਼ਰੀਕਾ
. . .  1 day ago
ਸੀਨੀਅਰ ਵਕੀਲ ਆਰ ਵੈਂਕਟਾਰਮਣੀ ਨੂੰ ਤਿੰਨ ਸਾਲਾਂ ਲਈ ਭਾਰਤ ਦਾ ਨਵਾਂ ਅਟਾਰਨੀ ਜਨਰਲ ਕੀਤਾ ਨਿਯੁਕਤ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 107 ਦੌੜਾਂ ਦਾ ਟੀਚਾ
. . .  1 day ago
ਸਾਨੂੰ ਸ਼ਹੀਦਾਂ ਦੀ ਸੋਚ 'ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ - ਵਿਧਾਇਕ ਗੈਰੀ ਬੜਿੰਗ
. . .  1 day ago
ਅਮਲੋਹ, 28 ਸਤੰਬਰ (ਕੇਵਲ ਸਿੰਘ) - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਕੈਂਡਲ ਮਾਰਚ ਨਾਭਾ ਚੌਕ ਅਮਲੋਹ ਤੋਂ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੀਆਂ ਅਮਲੋਹ ਤੱਕ ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਮਾਣੋਂ ਵਿਚ ਕੱਢਿਆ ਗਿਆ ਮੋਮਬੱਤੀ ਮਾਰਚ
. . .  1 day ago
ਖਮਾਣੋਂ, 28 ਸਤੰਬਰ (ਮਨਮੋਹਣ ਸਿੰਘ ਕਲੇਰ) - ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਮਾਣੋਂ ਵਿਚ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੱਢਿਆ ਗਿਆ। ।ਇਸ ਮੋਮਬੱਤੀ ਮਾਰਚ ਵਿਚ ਵੱਖ-ਵੱਖ ਸਕੂਲਾਂ...
ਗੰਨਾ ਕਾਸ਼ਤਕਾਰਾਂ ਨੇ ਕੱਲ੍ਹ ਜਲੰਧਰ-ਫਗਵਾੜਾ ਹਾਈਵੇਅ 'ਤੇ ਰੋਸ ਪ੍ਰਦਰਸ਼ਨ ਦਾ ਦਿੱਤਾ ਸੱਦਾ ਲਿਆ ਵਾਪਸ
. . .  1 day ago
ਜਲੰਧਰ, 28 ਸਤੰਬਰ - ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਤੋਂ ਬਾਅਦ ਗੰਨਾ ਕਾਸ਼ਤਕਾਰਾਂ ਦੀਆਂ ਜਥੇਬੰਦੀਆਂ ਨੇ ਕੱਲ੍ਹ ਜਲੰਧਰ-ਫਗਵਾੜਾ ਹਾਈਵੇਅ 'ਤੇ ਰੋਸ ਪ੍ਰਦਰਸ਼ਨ ਦਾ ਦਿੱਤਾ ਸੱਦਾ ਵਾਪਸ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਦੱਖਣੀ ਅਫ਼ਰੀਕਾ 48/6
. . .  1 day ago
ਪਿੰਡ ਘਰਾਚੋਂ ਵਿਖੇ ਚੱਲ ਰਹੇ ਸਮਾਗਮ ਵਿਚ ਪਹੁੰਚੇ ਭਗਵੰਨ ਮਾਨ
. . .  1 day ago
ਭਵਾਨੀਗੜ੍ਹ, 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਨੇੜਲੇ ਪਿੰਡ ਘਰਾਚੋਂ ਵਿਖੇ 'ਇਕ ਸ਼ਾਮ ਸ਼ਹੀਦਾਂ ਦੇ ਨਾਮ' ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਗਏ ਹਨ, ਜਿਨਾਂ ਦਾ ਇਲਾਕਾ ਵਾਸੀਆਂ ਵਲੋਂ ਸਵਾਗਤ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫ਼ਰੀਕਾ ਨੂੰ ਦੂਜੇ ਓਵਰ 'ਚ ਦੂਜਾ ਝਟਕਾ, ਡੀਕਾਕ ਇਕ ਦੌੜ ਬਣਾ ਕੇ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫ਼ਰੀਕਾ ਨੂੰ ਪਹਿਲੇ ਓਵਰ 'ਚ ਹੀ ਝਟਕਾ, ਬਬੂਮਾ ਬਿਨਾਂ ਕੋਈ ਦੌੜ ਬਣਾਏ ਆਊਟ
. . .  1 day ago
ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਨਿਰਵਿਰੋਧ ਚੁਣੇ ਗਏ ਆਰ.ਜੇ.ਡੀ. ਮੁਖੀ
. . .  1 day ago
ਪਟਨਾ, 28 ਸਤੰਬਰ - ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਨਿਰਵਿਰੋਧ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਚੁਣੇ ਗਏ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ.ਸੀ.ਸੀ. ਟੀ-20 ਰੈਂਕਿੰਗ 'ਚ ਦੂਜੇ ਸਥਾਨ ’ਤੇ ਪਹੁੰਚੇ ਸੂਰੀਆ ਕੁਮਾਰ ਯਾਦਵ
. . .  1 day ago
ਨਵੀਂ ਦਿੱਲੀ, 28 ਸਤੰਬਰ - ਭਾਰਤੀ ਬੱਲੇਬਾਜ਼ ਸੂਰੀਆ ਕੁਮਾਰ ਯਾਦਵ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਵਲੋਂ ਜਾਰੀ ਟੀ-20 ਕੌਮਾਂਤਰੀ ਪੁਰਸ਼ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਇਕ ਵਾਰ ਫਿਰ ਕੈਰੀਅਰ ਦੇ ਸਰਵੋਤਮ ਦੂਜੇ ਸਥਾਨ ’ਤੇ ਪਹੁੰਚ ਗਏ...
ਪਿੰਡ ਘਰਾਚੋਂ ਵਿਖੇ 'ਇਕ ਸ਼ਾਮ, ਸ਼ਹੀਦਾਂ ਦੇ ਨਾਮ' ਸਮਾਗਮ ਸ਼ੁਰੂ
. . .  1 day ago
ਭਵਾਨੀਗੜ੍ਹ, 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਨੇੜਲੇ ਪਿੰਡ ਘਰਾਚੋਂ ਵਿਖੇ 'ਇਕ ਸ਼ਾਮ, ਸ਼ਹੀਦਾਂ ਦੇ ਨਾਮ' ਸਮਾਗਮ ਦੀ ਸ਼ੁਰੂਆਤ ਹੋ ਗਈ ਹੈ । ਇਸ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਮੰਤਰੀ...
ਫੀਫਾ ਵਲੋਂ ਮਹਾਨ ਫੁੱਟਬਾਲਰ ਸੁਨੀਲ ਛੇਤਰੀ ਦੇ ਜੀਵਨ, ਕੈਰੀਅਰ 'ਤੇ ਸੀਰੀਜ਼ ਸ਼ੁਰੂ
. . .  1 day ago
ਜ਼ਿਊਰਿਖ (ਸਵਿਟਜ਼ਰਲੈਂਡ), 28 ਸਤੰਬਰ - ਭਾਰਤੀ ਫੁੱਟਬਾਲ ਦੇ ਮਹਾਨ ਖਿਡਾਰੀ ਸੁਨੀਲ ਛੇਤਰੀ ਦੇ ਮਹਾਨ ਕੈਰੀਅਰ ਨੂੰ 'ਕੈਪਟਨ ਫੈਨਟੈਸਟਿਕ' ਨਾਮ ਦੀ ਲੜੀ ਦੇ ਰੂਪ ਵਿਚ ਇਕ ਨਵੀਂ ਪਛਾਣ ਮਿਲੀ ਹੈ, ਜੋ ਤਿੰਨ ਐਪੀਸੋਡਾਂ ਦੇ ਅੰਤਰਾਲ ਵਿਚ ਉਸ ਦੀ ਕਹਾਣੀ ਨੂੰ ਪ੍ਰਦਰਸ਼ਿਤ...
ਸੁਪਰੀਮ ਕੋਰਟ ਨੇ "ਬੇਲੋੜੀ ਅਪੀਲ" ਦਾਇਰ ਕਰਨ ਲਈ ਤਾਮਿਲਨਾਡੂ ਸਰਕਾਰ 'ਤੇ ਲਗਾਇਆ 5 ਲੱਖ ਰੁਪਏ ਜੁਰਮਾਨਾ
. . .  1 day ago
ਨਵੀਂ ਦਿੱਲੀ, 28 ਸਤੰਬਰ - ਸੁਪਰੀਮ ਕੋਰਟ ਨੇ "ਬੇਲੋੜੀ ਅਪੀਲ" ਦਾਇਰ ਕਰਨ ਲਈ ਤਾਮਿਲਨਾਡੂ ਸਰਕਾਰ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ...
ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਦੇ ਕਾਰਕੁਨਾਂ ਨੂੰ ਮਿਲਣ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  1 day ago
ਪਟਿਆਲਾ, 28 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਸੰਗਰੂਰ ਮਾਰਗ 'ਤੇ ਸਥਿਤ ਪਿੰਡ ਭੇਡਪੁਰਾ ਵਿਖੇ ਪਿਛਲੇ 9 ਦਿਨਾਂ ਤੋਂ ਬਿਜਲੀ ਦੇ ਹਾਈ ਵੋਲਟੇਜ ਤਾਰਾਂ ਵਾਲੇ ਖੰਭੇ ਦੇ ਉਪਰ ਚੜ੍ਹੇ ਏ.ਐਲ.ਐਮ. ਦੀ ਨੌਕਰੀ ਦੀ ਮੰਗ ਕਰ ਰਹੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ...
ਪ੍ਰਧਾਨ ਮੰਤਰੀ ਮੋਦੀ ਵਲੋਂ ਲਤਾ ਮੰਗੇਸ਼ਕਰ ਨੂੰ ਜਨਮ ਦਿਨ 'ਤੇ ਵਿਸ਼ੇਸ਼ ਸ਼ਰਧਾਂਜਲੀ ਭੇਟ
. . .  1 day ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ 93ਵੇਂ ਜਨਮ ਦਿਨ 'ਤੇ ਵਿਸ਼ੇਸ਼ ਸ਼ਰਧਾਂਜਲੀ ਭੇਟ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ...
ਰਾਜੂ ਸ਼੍ਰੀਵਾਸਤਵ ਦੀ ਬੇਟੀ ਵਲੋਂ ਅਮਿਤਾਭ ਬੱਚਨ ਲਈ ਭਾਵੁਕ ਨੋਟ
. . .  1 day ago
ਮੁੰਬਈ, 28 ਦਸੰਬਰ - ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਬੇਟੀ ਅੰਤਰਾ ਨੇ ਮੈਗਾਸਟਾਰ ਅਮਿਤਾਭ ਬੱਚਨ ਲਈ ਇਕ ਭਾਵੁਕ ਨੋਟ ਛੱਡਿਆ ਹੈ। ਅੰਤਰਾ ਨੇ ਆਪਣੇ ਪਿਤਾ ਦੇ ਆਖਰੀ ਦਿਨਾਂ ਵਿਚ ਉਨ੍ਹਾਂ ਦੀ ਮਦਦ ਲਈ ਧੰਨਵਾਦ ਪ੍ਰਗਟ ਕੀਤਾ। ਅੰਤਰਾ ਨੇ ਭਾਵੁਕ ਨੋਟ ਨੂੰ ਰਾਜੂ ਸ਼੍ਰੀਵਾਸਤਵ...
ਵਿਜੀਲੈਂਸ ਵਲੋਂ ਫ਼ੰਡਾਂ ਵਿਚ ਘਪਲੇ ਦੇ ਦੋਸ਼ ਹੇਠ ਨਗਰ ਕੌਂਸਲ ਸੁਨਾਮ ਦਾ ਸਾਬਕਾ ਪ੍ਰਧਾਨ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੰਗਰੂਰ ਜ਼ਿਲ੍ਹੇ ਦੀ ਨਗਰ ਕੌਂਸਲ ਸੁਨਾਮ ਦੇ ਸਾਬਕਾ ਪ੍ਰਧਾਨ ਭਗੀਰਥ ਰਾਏ ਨੂੰ ਸਰਕਾਰੀ ਫ਼ੰਡਾਂ ਵਿਚ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ...
ਸਮਾਜ ਸੇਵੀ ਸੰਸਥਾਵਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਰਨ ਲੋਕਾਂ ਦੀ ਭਲਾਈ ਲਈ ਕੰਮ - ਹਰਪਾਲ ਸਿੰਘ ਚੀਮਾ
. . .  1 day ago
ਸੰਗਰੂਰ, 28 ਸਤੰਬਰ (ਧੀਰਜ ਪਸ਼ੋਰੀਆ) - ਪੰਜਾਬ ਦੇ ਖਜ਼ਾਨਾ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...
ਬਿਕਰਮਜੀਤ ਸਿੰਘ ਮਜੀਠਿਆ ਪਿੰਡ ਫੱਗੂਵਾਲਾ ਪਹੁੰਚੇ
. . .  1 day ago
ਭਵਾਨੀਗੜ੍ਹ 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਪਿੰਡ ਫੱਗੂਵਾਲਾ ਪਹੁੰਚੇ ਅਤੇ ਅਕਾਲੀ ਆਗੂਆਂ ਨਾਲ...
ਮਾਲ ਗੱਡੀ ਹੇਠ ਆਉਣ ਕਾਰਨ ਬਜ਼ੁਰਗ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਦੁਪਹਿਰ ਸਮੇ ਸੁਨਾਮ ਨੇੜੇ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਇਕ ਬਜ਼ੁਰਗ ਦੀ ਮਾਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਜੀ.ਆਰ.ਪੀ. ਸੁਨਾਮ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ...
ਕਿਸਾਨਾਂ ਵਲੋਂ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਦੂਜੇ ਦਿਨ ਵੀ ਜਾਰੀ
. . .  1 day ago
ਲੌਂਗੋਵਾਲ, 28 ਸਤੰਬਰ (ਸ. ਸ. ਖੰਨਾ,ਵਿਨੋਦ ) - ਕਸਬੇ ਦੇ ਵਾਰਡ ਨੰਬਰ 4 ਵਿਚ ਗਲੀ ਦੇ ਨਿਰਮਾਣ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਅਧਿਕਾਰੀਆਂ ਵਲੋਂ ਵਰਤੇ ਜਾ ਰਹੇ ਪੱਖਪਾਤੀ ਰਵੱਈਏ ਦੇ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਨਗਰ ਕੌਂਸਲ ਦਫ਼ਤਰ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ
. . .  1 day ago
ਮਲੋਟ, 28 ਸਤੰਬਰ (ਪਾਟਿਲ) - ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਭਗਤ ਸਿੰਘ ਦਾ ਬੁੱਤ ਅਬੋਹਰ-ਮੁਕਤਸਰ ਰੋਡ ਮਲੋਟ ਵਿਖੇ ਸਥਾਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਸ਼ਹਾਦਤ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਸੰਗਰੂਰ

ਅਕਾਲੀ ਦਲ ਨੂੰ ਝਟਕਾ, ਅਰਵਿੰਦ ਖੰਨਾ ਦੀ ਅਗਵਾਈ 'ਚ ਪਿੰਡ ਚੰਨੋ ਦੇ ਸਾਬਕਾ ਸਰਪੰਚ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ

ਸੰਗਰੂਰ, 21 ਸਤੰਬਰ (ਦਮਨਜੀਤ ਸਿੰਘ)-ਸੰਗਰੂਰ ਵਿੱਚ ਅਰਵਿੰਦ ਖੰਨਾ ਦੀ ਅਗਵਾਈ ਹੇਠ ਹੋਰਨਾਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਤੇ ਵਰਕਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਜਿਸ ਦੇ ਚੱਲਦਿਆਂ ਅੱਜ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਿੰਡ ਚੰਨੋਂ ਦੇ ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ ਚੰਨੋ ਆਪਣੇ ਸਮਰਥਕਾਂ ਸਮੇਤ ਅਰਵਿੰਦ ਖੰਨਾ ਦੀ ਅਗਵਾਈ ਵਿਚ ਭਾਜਪਾ 'ਚ ਸ਼ਾਮਲ ਹੋ ਗਏ | ਇਸ ਮੌਕੇ ਅਰਵਿੰਦ ਖੰਨਾ ਵੱਲੋਂ ਅਮਰਜੀਤ ਸਿੰਘ ਚੰਨੋ ਤੇ ਉਨ੍ਹਾਂ ਦੇ ਸਾਥੀਆਂ, ਖਾਨ ਚੰਦ ਸਾਬਕਾ ਸਰਪੰਚ, ਹਰਚੰਦ ਸਿੰਘ ਸਾਬਕਾ ਪ੍ਰਧਾਨ ਕਿਸਾਨ ਯੂਨੀਅਨ ਡਕੋੰਦਾ, ਗੁਰਤੇਜ ਸਿੰਘ ਸਾਬਕਾ ਸਕੱਤਰ ਕਿਸਾਨ ਯੂਨੀਅਨ ਡਕੋੰਦਾ, ਨਿਰਮਲ ਸਿੰਘ ਮੈਂਬਰ ਕੋਆਪਰੇਟਿਵ ਸੋਸਾਇਟੀ, ਸੁਰਿੰਦਰ ਸਿੰਘ ਰਾਕੀ ਪੰਚ, ਜਸਪਾਲ ਸਿੰਘ ਪ੍ਰਧਾਨ ਵਾਲਮੀਕੀ ਕਮੇਟੀ, ਦਿਲਬਾਰਾ ਸਿੰਘ ਸਾਬਕਾ ਪੰਚ, ਲਛਮਣ ਦਾਸ ਸਾਬਕਾ ਪੰਚ, ਅਮਰਜੀਤ ਸਿੰਘ ਨੰਬਰਦਾਰ, ਪ੍ਰੀਤਮ ਸਿੰਘ ਸਾਬਕਾ ਪੰਚ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਪੂਰਾ ਮਾਨ ਸਤਿਕਾਰ ਦੇਣ ਦਾ ਭਰੋਸਾ ਦਿੱਤਾ | ਖੰਨਾ ਨੇ ਅਮਰਜੀਤ ਸਿੰਘ ਚੰਨੋ ਨੰੂ ਜੁਝਾਰੂ ਅਤੇ ਮਿਹਨਤੀ ਆਗੂ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋ ਜਾਣ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਮਨਾਂ ਵਿਚੋਂ ਕੁੱਝ ਹੀ ਮਹੀਨਿਆਂ ਵਿੱਚ ਉਤਰ ਗਈ ਹੈ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ 6 ਮਹੀਨਿਆਂ ਵਿਚ ਸਿਰਫ਼ ਇਸ਼ਤਿਹਾਰਬਾਜ਼ੀ ਜਾਂ ਫਿਰ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰ ਨੌਜਵਾਨਾਂ ਤੇ ਮੁਲਾਜ਼ਮਾਂ ਉੱਤੇ ਪੁਲਿਸ ਦੇ ਤਸ਼ੱਦਦ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਸਿਆਸੀ ਲਾਲਸਾ ਲਈ ਪੰਜਾਬ ਦੀ ਆਮ ਜਨਤਾ ਦਾ ਪੈਸਾ ਹੋਰਨਾਂ ਸੂਬਿਆਂ ਵਿੱਚ ਉਡਾ ਰਹੀ ਹੈ ਜਿਸ ਨਾਲ ਸੂਬੇ ਦੀ ਆਰਥਿਕ ਹਾਲਤ ਜਲਦ ਹੋਰ ਜ਼ਿਆਦਾ ਖ਼ਰਾਬ ਹੋ ਸਕਦੀ ਹੈ | ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਣ 'ਤੇ ਅਮਰਜੀਤ ਸਿੰਘ ਚੰਨੋ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਸਣੇ ਦੂਜੇ ਹੋਰਨਾਂ ਦਲਾਂ ਤੋਂ ਪੰਜਾਬ ਦੀ ਜਨਤਾ ਦਾ ਭਰੋਸਾ ਉੱਠ ਚੁੱਕਿਆ ਹੈ ਤੇ ਪੰਜਾਬ ਦੀ ਜਨਤਾ ਅੱਜ ਆਪਣਾ ਭਵਿੱਖ ਸਿਰਫ਼ ਭਾਜਪਾ ਵਿਚ ਹੀ ਸੁਰੱਖਿਅਤ ਮਹਿਸੂਸ ਕਰ ਰਹੀ ਹੈ | ਇਸ ਮੌਕੇ ਤਰਸੇਮ ਸਿੰਘ, ਬਲਦੇਵ ਸਿੰਘ, ਜਰਨੈਲ ਸਿੰਘ, ਜਗਦੀਪ ਸਿੰਘ, ਨਿਰਭੈ ਸਿੰਘ ਆਦਿ ਮੌਜੂਦ ਸਨ |

ਟੋਲ ਪਲਾਜ਼ਾ ਮੁਲਾਜ਼ਮਾਂ ਵਲੋਂ ਬਕਾਇਆ ਅਦਾਇਗੀ ਨੰੂ ਲੈ ਕੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਰੋਸ ਪ੍ਰਦਰਸ਼ਨ

ਸੰਗਰੂਰ, 21 ਸਤੰਬਰ (ਅਮਨਦੀਪ ਸਿੰਘ ਬਿੱਟਾ) - ਟੋਲ ਪਲਾਜਾ ਵਰਕਰਜ਼ ਯੂਨੀਅਨ ਵਲੋਂ ਟੋਲ ਪਲਾਜਿਆਂ ਦੇ ਕਰਮਚਾਰੀਆਂ ਦੀ ਉਜਰਤਾ, ਬਕਾਏ ਅਤੇ ਭੱਤੇ ਲੈਣ ਸੰਬੰਧੀ ਮੁੱਖ ਮੰਤਰੀ ਨਿਵਾਸ ਬਾਹਰ ਧਰਨਾ ਦਿੱਤਾ ਗਿਆ | ਧਰਮਜੀਤ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ, ਪ੍ਰਦੀਪ ...

ਪੂਰੀ ਖ਼ਬਰ »

ਗੰਨਾ ਸ਼ੂਗਰ ਮਿੱਲ ਤੋਂ ਬਕਾਇਆ ਅਦਾਇਗੀ ਲੈਣ ਲਈ ਕਿਸਾਨਾਂ ਦਾ ਸੰਘਰਸ਼ ਅੱਠਵੇਂ ਦਿਨ 'ਚ ਸ਼ਾਮਿਲ

ਧੂਰੀ, 21 ਸਤੰਬਰ (ਲਖਵੀਰ ਸਿੰਘ ਧਾਂਦਰਾ)-ਧੂਰੀ ਦੇ ਭਗਵਾਨਪੁਰਾ ਸ਼ੂਗਰ ਮਿੱਲ ਵੱਲ ਰਹਿੰਦੀ ਗੰਨਾ ਕਿਸਾਨਾਂ ਦੀ ਅਦਾਇਗੀ ਲੈਣ ਲਈ ਗੰਨਾ ਉਤਪਾਦਕ ਕਿਸਾਨਾਂ ਦਾ ਪਿਛਲੇ 8 ਦਿਨਾਂ ਤੋਂ ਗੰਨਾ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਸ਼ੂਗਰ ਮਿੱਲ ...

ਪੂਰੀ ਖ਼ਬਰ »

ਜਾਅਲੀ ਨੋਟ ਛਾਪਣ ਵਾਲੇ ਗਰੋਹ ਦਾ ਸੀ. ਆਈ. ਏ. ਨੇ ਕੀਤਾ ਪਰਦਾਫਾਸ

ਸੰਗਰੂਰ, 21 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸੀ.ਆਈ.ਏ. ਸਟਾਫ ਬਹਾਦਰ ਸਿੰਘ ਵਾਲਾ ਨੇ ਨਕਲੀ ਨੋਟ ਛਾਪਣ ਵਾਲੇ ਇਕ ਗਰੋਹ ਦਾ ਪਰਦਾਫਾਸ ਕਰਨ ਦਾ ਦਾਅਵਾ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਦੀ ਅਗਵਾਈ ਹੇਠ ਸਮਾਜ ਵਿਰੋਧੀ ...

ਪੂਰੀ ਖ਼ਬਰ »

ਨੰਬਰਦਾਰ ਸਮੇਤ ਦੋ 'ਤੇ ਧੋਖਾਧੜੀ ਦਾ ਮਾਮਲਾ ਦਰਜ

ਛਾਜਲੀ, 21 ਸਤੰਬਰ (ਹਰਬੰਸ ਸਿੰਘ ਛਾਜਲੀ)-ਪਿੰਡ ਛਾਹੜ ਦੇ ਨੰਬਰਦਾਰ ਅਤੇ ਇੱਕ ਵਿਅਕਤੀ ਖਿਲਾਫ਼ ਧੋਖਾਧੜੀ ਕਰਨ ਦਾ ਪੁਲਿਸ ਥਾਣਾ ਛਾਜਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਪ੍ਰਾਪਤ ਵੇਰਵਿਆ ਅਨੁਸਾਰ ਬਹਾਦਰ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਛਾਹੜ ਨੇ ਦਰਖਾਸਤ ...

ਪੂਰੀ ਖ਼ਬਰ »

ਸਰਵਿਸਜ਼ ਪੋ੍ਰਵਾਈਡਰ ਯੂਨੀਅਨ ਦਾ ਸੰਘਰਸ਼ ਤੀਜੇ ਦਿਨ ਵਿਚ ਹੋਇਆ ਦਾਖਲ

ਸੰਗਰੂਰ, 21 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਤਹਿਸੀਲ ਕੰਪਲੈਕਸ ਸੰਗਰੂਰ ਨਾਲ ਸੰਬੰਧਤ ਸਰਵਿਸ ਪੋ੍ਰਵਾਈਡਰ ਯੂਨੀਅਨ ਜਿਸ ਵਿਚ ਵਸੀਕਾ ਨਵੀਸ, ਅਸਟਾਮ ਫਰੋਸ, ਨਕਸ਼ਾ ਨਵੀਸ ਅਤੇ ਟਾਇਪਿਸਟ ਸ਼ਾਮਲ ਹਨ, ਵਲੋਂ ਆਰੰਭ ਕੀਤੀ ਕਲਮ ਛੋੜ ਹੜਤਾਲ ਦੇ ਤੀਜੇ ਦਿਨ ...

ਪੂਰੀ ਖ਼ਬਰ »

ਸਰਕਾਰੀ ਕਾਲਜਾਂ ਦੇ ਮੁਲਾਜ਼ਮਾਂ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਮਲੇਰਕੋਟਲਾ, 21 ਸਤੰਬਰ (ਪਾਰਸ ਜੈਨ) - ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ (ਐਚ.ਈ.ਆਈ.ਐਸ.) ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਵਲੋਂ ਇਕ ਵਫ਼ਦ ਨੇ ਵਿਧਾਇਕ ਜਮੀਲ ਉਰ ਰਹਿਮਾਨ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਗਿਆ | ਉਨ੍ਹਾਂ ਮੰਗ ਪੱਤਰ ਦੇਣ ਉਪਰੰਤ ਦੱਸਿਆ ਕਿ ...

ਪੂਰੀ ਖ਼ਬਰ »

ਸਤਵਿੰਦਰ ਸਿੰਘ ਨੇ ਅਹਿਮਦਗੜ੍ਹ ਥਾਣੇ ਦਾ ਚਾਰਜ ਸੰਭਾਲਿਆ

ਅਹਿਮਦਗੜ੍ਹ, 21 ਸਤੰਬਰ (ਪੁਰੀ) - ਥਾਣਾ ਸਿਟੀ ਅਹਿਮਦਗੜ੍ਹ ਵਿਖੇ ਨਵੇਂ ਤਾਇਨਾਤ ਕੀਤੇ ਗਏ ਐੱਸ.ਐੱਚ.ਓ. ਸਤਵਿੰਦਰ ਸਿੰਘ ਬਾਜਵਾ ਨੇ ਅੱਜ ਚਾਰਜ ਸੰਭਾਲ ਲਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਵਸਨੀਕ ਨੂੰ ਥਾਣੇ ਵਿੱਚ ਇਨਸਾਫ਼ ਮਿਲੇਗਾ ਅਤੇ ਇਲਾਕੇ ਦੇ ਮਾੜੇ ...

ਪੂਰੀ ਖ਼ਬਰ »

ਹਵਾ 'ਚ ਗੋਲੀਆਂ ਚਲਾਉਣ ਵਾਲੇ ਵਿਰੁੱਧ ਮੁਕੱਦਮਾ ਦਰਜ

ਦਿੜ੍ਹਬਾ ਮੰਡੀ, 21 ਸਤੰਬਰ (ਹਰਬੰਸ ਸਿੰਘ ਛਾਜਲੀ) - ਪਿੰਡ ਬਘਰੌਲ ਵਿਖੇ ਫਾਇਰ ਕਰਨ ਅਤੇ ਸੀ.ਸੀ.ਟੀ.ਵੀ. ਕੈਮਰੇ ਤੋੜਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪ੍ਰਾਪਤ ਵੇਰਵਿਆ ਅਨੁਸਾਰ ਕੁਲਵਿੰਦਰ ਸਿੰਘ ਵਾਸੀ ਨਿਆਲ ਸਹੁਰੇ ਘਰ ਪਿੰਡ ...

ਪੂਰੀ ਖ਼ਬਰ »

ਖਜ਼ਾਨਾ ਮੰਤਰੀ ਨੇ ਭਾਈ ਹਰੀਗੜ੍ਹ ਵਾਲਿਆਂ ਨਾਲ ਕੀਤੀ ਮੁਲਾਕਾਤ

ਕੌਹਰੀਆਂ, 21 ਸਤੰਬਰ (ਮਾਲਵਿੰਦਰ ਸਿੰਘ ਸਿੱਧੂ) - ਪੰਜਾਬ ਸਮੇਤ ਦੇਸ਼ ਵਿਦੇਸ਼ ਵਿਚ ਗੁਰਬਾਣੀ ਦਾ ਪ੍ਰਚਾਰ ਪਸਾਰ ਕਰ ਰਹੇ ਭਾਈ ਗੁਰਜੀਤ ਸਿੰਘ ਹਰੀਗੜ੍ਹ ਵਾਲਿਆਂ ਨਾਲ ਹਰਪਾਲ ਸਿੰਘ ਚੀਮਾ ਖਜਾਨਾ ਮੰਤਰੀ ਪੰਜਾਬ ਨੇ ਗੁਰਦੁਆਰਾ ਭਜਨਸਰ ਸਾਹਿਬ ਪਿੰਡ ਹਰੀਗੜ੍ਹ ਵਿਚ ...

ਪੂਰੀ ਖ਼ਬਰ »

ਗਤਕਾ ਮੁਕਾਬਲੇ 'ਚ ਹਾਸਲ ਕੀਤਾ ਪਹਿਲਾ ਸਥਾਨ

ਸੰਗਰੂਰ, 21 ਸਤੰਬਰ (ਦਮਨਜੀਤ ਸਿੰਘ) - ਪੰਜਾਬ ਸਰਕਾਰ ਦੁਆਰਾ ਕਰਵਾਈਆਂ ਜਾ ਰਹੀਆ 'ਖੇਡਾਂ ਵਤਨ ਪੰਜਾਬ ਦੀਆਂ' ਦੇ ਹੋ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਅਕਾਲ ਕਾਲਜੀਏਟ ਸੀਨੀ. ਸੈਕੰ. ਸਕੂਲ (ਲੜਕੀਆਂ) ਸੰਗਰੂਰ ਦੀ ਵਿਦਿਆਰਥਣ ਪਰਨੀਤ ਕੌਰ ਨੇ ਅੰਡਰ 17 ਗਤਕਾ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਅੱਜ ਕੀਤਾ ਜਾਵੇਗਾ ਰੇਲਾਂ ਦਾ ਚੱਕਾ ਜਾਮ

ਸੁਨਾਮ ਊਧਮ ਸਿੰਘ ਵਾਲਾ, 21 ਸਤੰਬਰ (ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 27 ਸਤੰਬਰ ਨੂੰ ਬਰਨਾਲਾ ਦੀ ਅਨਾਜ ਮੰਡੀ ਵਿਖੇ ਮਨਾਏ ਜਾ ਰਹੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀਆਂ ਤਿਆਰੀਆਂ ਨੂੰ ਲੈ ਕੇ ਬਲਾਕ ਸੁਨਾਮ ਦੇ ਵੱਖ-ਵੱਖ ਪਿੰਡਾਂ ...

ਪੂਰੀ ਖ਼ਬਰ »

ਗੁਪਤਾ ਤੇ ਗੋਲਡੀ ਨੂੰ ਪੀ.ਸੀ.ਸੀ.ਦਾ ਮੈਂਬਰ ਬਣਾਏ ਜਾਣ 'ਤੇ ਵਰਕਰਾਂ 'ਚ ਉਤਸ਼ਾਹ

ਧੂਰੀ, 21 ਸਤੰਬਰ (ਸੰਜੇ ਲਹਿਰੀ) - ਟਕਸਾਲੀ ਕਾਂਗਰਸੀ ਆਗੂ ਸ਼੍ਰੀ ਹੰਸ ਰਾਜ ਗੁਪਤਾ ਅਤੇ ਸਾਬਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਮੈਂਬਰ ਬਣਾਏ ਜਾਣ 'ਤੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਆਪਣੀ ਇਸ ...

ਪੂਰੀ ਖ਼ਬਰ »

ਵੱਖਰੀ ਹਰਿਆਣਾ ਕਮੇਟੀ ਬਣਾਉਣਾ ਸਿੱਖਾਂ ਲਈ ਮੰਦਭਾਗਾ - ਬਹਿਣੀਵਾਲ

ਲਹਿਰਾਗਾਗਾ, ਮੂਣਕ, 21 ਸਤੰਬਰ (ਅਸ਼ੋਕ ਗਰਗ, ਵਰਿੰਦਰ ਭਾਰਦਵਾਜ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਹਰਿਆਣਾ ਦੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਦੇਣ ਦੇ ਸੁਪਰੀਮ ਕੋਰਟ ਦਾ ਫ਼ੈਸਲਾ ਦੁਨੀਆ ਭਰ ਵਿਚ ਵੱਸਦੇ ਸਿੱਖਾਂ ...

ਪੂਰੀ ਖ਼ਬਰ »

ਪੰਜਾਬ 'ਚ ਸਭ ਤੋਂ ਮਹਿੰਗੇ ਭਾਅ 'ਤੇ ਮਲੇਰਕੋਟਲਾ ਮੰਡੀ 'ਚ ਵਿਕੀ ਬਾਸਮਤੀ

ਮਲੇਰਕੋਟਲਾ, 21 ਸਤੰਬਰ (ਹਨੀਫ਼ ਥਿੰਦ) - 1509 ਬਨਸਪਤੀ ਜੀਰੀ ਦੀ ਆਮਦ ਮੰਡੀਆਂ ਵਿਚ ਸ਼ੁਰੂ ਹੋਣ ਨਾਲ ਜਿੱਥੇ ਮੰਡੀਆਂ ਵਿਚ ਰੌਣਕ ਆ ਗਈ ਹੈ, ਉੱਥੇ ਹੀ ਮਲੇਰਕੋਟਲਾ ਦੀ ਦਾਣਾ ਮੰਡੀ 'ਚ ਅੱਜ 3 ਹਜਾਰ ਦੇ ਕਰੀਬ ਬੋਰੀ ਜੀਰੀ ਪੁੱਜੀ | ਨਵੀਂ ਦਾਣਾ ਮੰਡੀ ਮਲੇਰਕੋਟਲਾ ਵਿਖੇ ਪੁੱਜੀ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਭਵਾਨੀਗੜ੍ਹ, 21 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਜਿਸ ਵਿਚ ਗਿਆਨੀ ਪ੍ਰਨਾਮ ਸਿੰਘ (ਮੁੱਖ ਗ੍ਰੰਥੀ, ਗੁ: ਦੁੱਖ ...

ਪੂਰੀ ਖ਼ਬਰ »

ਲੰਪੀ ਸਕਿਨ ਦਾ ਸ਼ਿਕਾਰ ਗਊਆਂ ਨੂੰ ਨਾ ਸੰਭਾਲਣ 'ਤੇ ਪ੍ਰਸ਼ਾਸਨ ਖਿਲਾਫ਼ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 19 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸ਼ਹਿਰ ਵਿਖੇ ਲੰਪੀ ਸਕਿਨ ਦਾ ਸ਼ਿਕਾਰ ਹੋਈਆਂ ਬੇਸਹਾਰਾ ਗਊਆਂ ਬਾਰੇ ਪ੍ਰਸਾਸ਼ਨ ਵਲੋਂ ਕੋਈ ਉਪਰਾਲਾ ਨਾ ਕਰਨ 'ਤੇ ਤੂਰ ਪੱਤੀ ਦੇ ਵਾਸੀਆਂ ਵਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ...

ਪੂਰੀ ਖ਼ਬਰ »

ਬਰਨਾਲਾ ਤੇ ਸੰਗਰੂਰ ਵਿਚ ਕੰਨਾਂ ਦਾ ਮੁਫ਼ਤ ਚੈੱਕਅਪ ਕੈਂਪ ਤੇ ਘੱਟ ਕੀਮਤਾਂ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ

ਬਠਿੰਡਾ, 21 ਸਤੰਬਰ (ਅਜੀਤ ਬਿਊਰੋ)-ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ | ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 55 ਫੀਸਦੀ ਛੋਟ ਉਪਰ 23 ਸਤੰਬਰ ਦਿਨ ਸ਼ੁੱਕਰਵਾਰ ...

ਪੂਰੀ ਖ਼ਬਰ »

ਕਾਲੜਾ ਨੇ ਕੀਤੀ ਸੰਗਰੂਰ ਮਾਸਟਰ ਪਲਾਨ ਵਿਚ ਸੋਧਾਂ ਕਰਨ ਦੀ ਮੰਗ

ਸੰਗਰੂਰ, 21 ਸਤੰਬਰ (ਧੀਰਜ ਪਸ਼ੌਰੀਆ) - ਭਾਜਪਾ ਦੇ ਸੀਨੀਅਰ ਆਗੂ ਜਤਿੰਦਰ ਕਾਲੜਾ ਨੇ ਪੰਜਾਬ ਸਰਕਾਰ, ਸੰਗਰੂਰ ਹਲਕੇ ਦੇ ਵਿਧਾਇਕਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੰਬੰਧਤ ਖੇਤਰਾਂ ਦੇ ਵਸਨੀਕਾਂ ਨਾਲ ਚਰਚਾ ਕਰ ਕੇ ਉਨ੍ਹਾਂ ਦੀ ਸਹਿਮਤੀ ਲੈਂਦਿਆਂ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸੂਬਾਈ ਇਜਲਾਸ ਦੀ ਤਿਆਰੀ ਸੰਬੰਧੀ ਰੈਲੀ

ਮਸਤੂਆਣਾ ਸਾਹਿਬ, 21 ਸਤੰਬਰ (ਦਮਦਮੀ) - ਪਿੰਡ ਚੰਗਾਲ ਵਿਖੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ 15-16 ਅਕਤੂਬਰ ਨੂੰ ਕੀਤੇ ਜਾ ਰਹੇ ਸੂਬਾਈ ਇਜਲਾਸ ਦੀ ਤਿਆਰੀ ਮੁਹਿੰਮ ਤਹਿਤ ਰੈਲੀ ਕੀਤੀ | ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ...

ਪੂਰੀ ਖ਼ਬਰ »

ਲੋਕ ਸੁਵਿਧਾ ਕੈਂਪ ਲਗਾਇਆ

ਜਖੇਪਲ, 21 ਸਤੰਬਰ (ਮੇਜਰ ਸਿੰਘ ਸਿੱਧੂ) - ਪਿੰਡ ਉਗਰਾਹਾਂ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਜਾਨਾ ਮੰਤਰੀ ਸ.ਹਰਪਾਲ ਸਿੰਘ ਚੀਮਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਪੰਚ ਸੁਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਲੋਕ ਸੁਵਿਧਾ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਹਰਸਿਮਰਨ ਸਿੰਘ ਨੇ ਤਹਿਸੀਲਦਾਰ ਸੁਨਾਮ ਦਾ ਸੰਭਾਲਿਆ ਅਹੁਦਾ

ਸੁਨਾਮ ਊਧਮ ਸਿੰਘ ਵਾਲਾ, 21 ਸਤੰਬਰ (ਭੁੱਲਰ, ਧਾਲੀਵਾਲ) - ਨੰਗਲ ਤੋਂ ਬਦਲ ਕੇ ਆਏ ਹਰਸਿਮਰਨ ਸਿੰਘ ਨੇ ਸੁਨਾਮ ਵਿਖੇ ਤਹਿਸੀਲਦਾਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਤਹਿਸੀਲ ...

ਪੂਰੀ ਖ਼ਬਰ »

ਡੀ. ਟੀ. ਐਫ਼. ਨੇ ਮੰਤਰੀ ਅਮਨ ਅਰੋੜਾ ਨੂੰ ਦਿੱਤਾ ਮੰਗ ਪੱਤਰ

ਸੁਨਾਮ ਊਧਮ ਸਿੰਘ ਵਾਲਾ, 21 ਸਤੰਬਰ (ਭੁੱਲਰ, ਧਾਲੀਵਾਲ) - ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਇਕ ਵਫ਼ਦ ਵਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਨੂੰ ਮੰਗ ਪੱਤਰ ਦਿੱਤਾ ਗਿਆ | ਜਿਸ ...

ਪੂਰੀ ਖ਼ਬਰ »

ਨਸ਼ਿਆਂ ਖਿਲਾਫ਼ ਸੈਂਸੀ ਬਸਤੀ 'ਚ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ

ਦਿੜ੍ਹਬਾ ਮੰਡੀ, 21 ਸਤੰਬਰ (ਹਰਬੰਸ ਸਿੰਘ ਛਾਜਲੀ, ਪਰਵਿੰਦਰ ਸੋਨੰੂ) - ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ਼ ਮੁਹਿੰਮ ਦੇ ਤਹਿਤ ਐਸ.ਐਸ.ਪੀ. ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ .ਦਿੜ੍ਹਬਾ ਪਿ੍ਥਵੀ ਸਿੰਘ ਚਾਹਲ ਦੀ ਅਗਵਾਈ ਹੇਠ ਦਿੜ੍ਹਬਾ ਪੁਲਿਸ ਸਬ ...

ਪੂਰੀ ਖ਼ਬਰ »

ਪੰਜਾਬ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਦੀ ਵਿੱਤ ਮੰਤਰੀ ਨਾਲ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 21 ਸਤੰਬਰ (ਧਾਲੀਵਾਲ, ਧਾਲੀਵਾਲ) - ਪੰਜਾਬ ਯੂ.ਟੀ. ਪੈਨਸ਼ਨਰ ਸਾਂਝਾ ਫ਼ਰੰਟ ਦੇ ਆਗੂਆਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਹੋਈ | ਮੀਟਿੰਗ ਉਪਰੰਤ ਸਾਂਝਾ ਫ਼ਰੰਟ ਦੇ ਕਨਵੀਨਰਜ ਸਤੀਸ਼ ਰਾਣਾ, ਜਰਮਨਜੀਤ ਸਿੰਘ, ਠਾਕੁਰ ਸਿੰਘ, ...

ਪੂਰੀ ਖ਼ਬਰ »

ਗਾਂਧੀ ਸਕੂਲ ਲਈ ਡਾ. ਬੋਪਾਰਾਏ ਵਲੋਂ 2 ਲੱਖ ਦੀ ਗਰਾਂਟ ਜਾਰੀ

ਅਹਿਮਦਗੜ੍ਹ, 21 ਸਤੰਬਰ (ਪੁਰੀ) - ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਬੋਪਾਰਾਏ ਨੇ ਸਥਾਨਕ ਗਾਂਧੀ ਸਕੂਲ ਵਿਖੇ ਸਟੇਜ ਉਸਾਰੀ ਲਈ 2 ਲੱਖ ਰੁਪਏ ਅਤੇ ਗੁਰੂ ਰਵਿਦਾਸ ਭਗਤ ਧਰਮਸ਼ਾਲਾ ਵਿਖੇ ਕਮਰੇ ਦੀ ਉਸਾਰੀ ਲਈ ਤਿੰਨ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ | ਅੱਜ ਗਾਂਧੀ ...

ਪੂਰੀ ਖ਼ਬਰ »

ਸਕੂਲ ਵੈਨ ਡਰਾਈਵਰ ਦੀ ਸੜਕ ਹਾਦਸੇ 'ਚ ਮੌਤ

ਲਹਿਰਾਗਾਗਾ, 21 ਸਤੰਬਰ (ਅਸ਼ੋਕ ਗਰਗ) - ਨੇੜਲੇ ਪਿੰਡ ਭੁਟਾਲ ਕਲਾਂ ਨਾਲ ਸਬੰਧਤ ਪ੍ਰਾਈਵੇਟ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਵੈਨ ਡਰਾਈਵਰ ਦੀ ਸੜਕੀ ਦੁਰਘਟਨਾ ਵਿਚ ਮੌਕੇ 'ਤੇ ਹੀ ਮੌਤ ਹੋ ਗਈ | ਸਬੰਧਿਤ ਸਕੂਲ ਦੇ ਪਿ੍ੰਸੀਪਲ ਗੁਰਜੰਟ ਸਿੰਘ ਨੇ ਦੱਸਿਆ ਕੇ ਵੈਨ ਦਾ ਦੂਜਾ ...

ਪੂਰੀ ਖ਼ਬਰ »

ਮਲੇਰਕੋਟਲਾ ਵਿਖੇ ਦੋਵੇਂ ਆਮ ਆਦਮੀ ਕਲੀਨਿਕਾਂ ਦਾ ਹੁਣ ਤੱਕ 5183 ਮਰੀਜ਼ਾਂ ਨੇ ਲਿਆ ਲਾਭ

ਮਲੇਰਕੋਟਲਾ, 21 ਸਤੰਬਰ (ਪਰਮਜੀਤ ਸਿੰਘ ਕੁਠਾਲਾ) - ਮਲੇਰਕੋਟਲਾ ਵਿਖੇ 18 ਅਗਸਤ 2022 ਤੋਂ ਸੇਵਾਵਾਂ ਨਿਭਾਅ ਰਹੇ ਦੋਵੇਂ ਆਮ ਆਦਮੀ ਕਲੀਨਿਕਾਂ ਨਾਲ ਆਮ ਲੋਕਾਂ ਨੂੰ ਸ਼ਾਨਦਾਰ ਸਿਹਤ ਸੇਵਾਵਾਂ ਮਿਲਣ ਦਾ ਦਾਅਵਾ ਕਰਦਿਆਂ ਸਿਵਲ ਸਰਜਨ ਮਲੇਰਕੋਟਲਾ ਡਾ. ਮੁਕੇਸ਼ ਚੰਦਰ ਨੇ ...

ਪੂਰੀ ਖ਼ਬਰ »

ਜੈਵਿਕ ਖੇਤੀ ਜਾਗਰੂਕਤਾ ਤੇ ਸਿਖਲਾਈ ਕੈਂਪ ਲਗਾਇਆ

ਧਰਮਗੜ੍ਹ, 21 ਸਤੰਬਰ (ਗੁਰਜੀਤ ਸਿੰਘ ਚਹਿਲ) - ਕੇ. ਸੀ. ਟੀ. ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਫ਼ਤਹਿਗੜ੍ਹ ਵਿਖੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੁਆਰਾ ਜੈਵਿਕ ਖੇਤੀ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ...

ਪੂਰੀ ਖ਼ਬਰ »

ਵਿਰੋਧੀਆਂ ਕੋਲ ਮੁੱਖ ਮੰਤਰੀ ਨੂੰ ਬਦਨਾਮ ਕਰਨ ਤੋਂ ਸਵਾਏ ਕੋਈ ਮੁੱਦਾ ਨਹੀਂ -'ਆਪ' ਆਗੂ

ਸੰਦੌੜ, 21 ਸਤੰਬਰ (ਜਸਵੀਰ ਸਿੰਘ ਜੱਸੀ) - ਬੀਤੇ ਦਿਨੀਂ ਵਿਦੇਸ਼ ਯਾਤਰਾ ਤੋਂ ਪਰਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਜਹਾਜ਼ ਬਦਲਣ ਨੂੰ ਲੈ ਕੇ ਵਿਰੋਧੀ ਪਾਰਟੀ ਦੇ ਆਗੂਆਂ ਵੱਲੋਂ ਲਗਾਏ ਜਾ ਰਹੇ ਬੇਤੁੱਕੇ ਇਲਜ਼ਾਮਾਂ ਦਾ ਕੋਈ ਆਧਾਰ ਨਹੀਂ, ਕਿਉਂਕਿ ਪੰਜਾਬ ...

ਪੂਰੀ ਖ਼ਬਰ »

ਸਬ-ਡਵੀਜ਼ਨ ਬਣਨ ਦੇ ਬਾਵਜੂਦ ਹਲਕਾ ਅਮਰਗੜ੍ਹ ਨੂੰ ਨਹੀਂ ਮਿਲੀ ਫਾਇਰ ਬਿ੍ਗੇਡ ਦੀ ਸਹੂਲਤ

ਅਮਰਗੜ੍ਹ, 21 ਸਤੰਬਰ (ਜਤਿੰਦਰ ਮੰਨਵੀ) - ਨਿਰੋਲ ਪੇਂਡੂ ਹਲਕਾ ਅਮਰਗੜ੍ਹ ਦੇ ਲੋਕਾਂ ਦੀ ਫਾਇਰ ਬਿ੍ਗੇਡ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਹੈ ਪਰ ਹਾਲੇ ਤੱਕ ਕਿਸੇ ਵੀ ਸਰਕਾਰ ਵਲੋਂ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ | ਜਿਸ ਦੇ ਸਿੱਟੇ ਵਜੋਂ ਹਰ ਸਾਲ ...

ਪੂਰੀ ਖ਼ਬਰ »

ਸੂਬੇ ਭਰ ਦੇ ਨੰਬਰਦਾਰ 10 ਨੰੂ ਘੇਰਨਗੇ ਮੁੱਖ ਮੰਤਰੀ ਦੀ ਕੋਠੀ

ਮਾਲੇਰਕੋਟਲਾ, 21 ਸਤੰਬਰ (ਪਰਮਜੀਤ ਸਿੰਘ ਕੁਠਾਲਾ) - ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਜ਼ਿਲ੍ਹਾ ਮਲੇਰਕੋਟਲਾ ਦੀ ਅੱਜ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਆਦਮਪਾਲ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਈ ਮੀਟਿੰਗ ਵਿਚ ਉਚੇਚੇ ...

ਪੂਰੀ ਖ਼ਬਰ »

ਭਗਤ ਸਿੰਘ ਦੇ ਜਨਮ ਦਿਨ 'ਤੇ ਹੋਵੇਗਾ ਕਵੀ ਦਰਬਾਰ

ਸੁਨਾਮ ਊਧਮ ਸਿੰਘ ਵਾਲਾ, 21 ਸਤੰਬਰ (ਭੁੱਲਰ, ਧਾਲੀਵਾਲ) - ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੀ ਮੀਟਿੰਗ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿਖੇ ਹੋਈ ਜਿਸ ਵਿਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ 28 ...

ਪੂਰੀ ਖ਼ਬਰ »

ਐਡਵੋਕੇਟ ਝੂੰਦਾਂ ਨੂੰ ਅਬਜ਼ਰਵਰ ਲਗਾਏ ਜਾਣ 'ਤੇ ਆਗੂਆਂ ਵਲੋਂ ਹਾਈ ਕਮਾਂਡ ਦਾ ਧੰਨਵਾਦ

ਕੁੱਪ ਕਲਾਂ, 21 ਸਤੰਬਰ (ਮਨਜਿੰਦਰ ਸਿੰਘ ਸਰੌਦ) - ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸਾਬਕਾ ਵਿਧਾਇਕ ਐਡ.ਇਕਬਾਲ ਸਿੰਘ ਝੂੰਦਾਂ ਨੂੰ ਜ਼ਿਲ੍ਹਾ ਮਲੇਰਕੋਟਲਾ ਅਤੇ ਸੰਗਰੂਰ ਦੇ ਅਬਜ਼ਰਵਰ ਲਗਾਏ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਅਮਰਗੜ੍ਹ ਦੇ ਸੀਨੀਅਰ ਆਗੂ ਸਾ. ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਸਿੱਧੂਪੁਰ ਦੀ ਹੋਈ ਚੋਣ

ਜਖੇਪਲ, 21 ਸਤੰਬਰ (ਮੇਜਰ ਸਿੰਘ ਸਿੱਧੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਗੰਢੂਆਂ ਵਿਖੇ ਹੋਈ | ਮੀਟਿੰਗ ਦੌਰਾਨ ਬੀ.ਕੇ.ਯੂ. ਸਿੱਧੂਪੁਰਾ ਦੀ ਪਿੰਡ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ...

ਪੂਰੀ ਖ਼ਬਰ »

ਗੱਗੜਪੁਰ ਵਿਖੇ ਨੌਜਵਾਨ ਕਲੱਬ ਵਲੋਂ ਮਨਰੇਗਾ ਮਜ਼ਦੂਰਾਂ ਰਾਹੀਂ ਲਗਾਏ ਬੂਟੇ

ਮਸਤੂਆਣਾ ਸਾਹਿਬ, 21 ਸਤੰਬਰ (ਦਮਦਮੀ) - ਪਿੰਡ ਗੱਗੜਪੁਰ ਵਿਖੇ ਸਰਦਾਰ ਗੁਰਮੇਲ ਸਿੰਘ ਘਰਾਚੋਂ ਪ੍ਰਧਾਨ ਆਮ ਆਦਮੀ ਪਾਰਟੀ ਸੰਗਰੂਰ, ਗੁਰਦਰਸ਼ਨ ਸਿੰਘ ਬੀ.ਡੀ.ਪੀ.ਓ ਬਲਾਕ ਸੰਗਰੂਰ, ਗੁਰਪ੍ਰਤਾਪ ਸਿੰਘ ਏ.ਪੀ.ਓ ਮਨਰੇਗਾ ਬਲਾਕ ਸੰਗਰੂਰ, ਜਗਜੀਤ ਕੌਰ ਜੀ.ਆਰ.ਐਸ ਮਨਰੇਗਾ ...

ਪੂਰੀ ਖ਼ਬਰ »

ਪ੍ਰੋ.ਗੱਜਣਮਾਜਰਾ ਦੇ ਯਤਨਾਂ ਸਦਕਾ ਲੋੜਵੰਦ ਲੋਕਾਂ ਦੀਆਂ ਆਸਾਂ ਨੂੰ ਪੈਣ ਲੱਗਿਆ ਬੂਰ

ਅਮਰਗੜ੍ਹ, 21 ਸਤੰਬਰ (ਜਤਿੰਦਰ ਮੰਨਵੀ) - ਵਿਧਾਇਕ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਮੰਨਵੀ ਵਿਖੇ ਪੈਨਸ਼ਨ ਸੁਵਿਧਾ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਦੇ ਭਰਾ ਕੁਲਵੰਤ ਸਿੰਘ ਗੱਜਣਮਾਜਰਾ ...

ਪੂਰੀ ਖ਼ਬਰ »

ਮੁਫਤ ਸੁਪਰ ਮੈਗਾ ਕੈਂਸਰ ਜਾਂਚ ਕੈਂਪ 'ਚ ਸੈਂਕੜੇ ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ

ਧੂਰੀ, 21 ਸਤੰਬਰ (ਲਖਵੀਰ ਸਿੰਘ ਧਾਂਦਰਾ/ਸੰਜੇ ਲਹਿਰੀ) - ਵਰਲਡ ਕੈਂਸਰ ਕੇਅਰ ਸੁਸਾਇਟੀ ਵਲੋਂ ਆਪਣਾ ਪੰਜਾਬ ਫਾਊਾਡੇਸ਼ਨ ਦੇ ਸਹਿਯੋਗ ਨਾਲ ਅੱਜ ਧੂਰੀ ਦੇ ਮਾਡਰਨ ਸੈਕੂਲਰ ਸਕੂਲ ਵਿਖੇ ਡਾ. ਕੁਲਵੰਤ ਸਿੰਘ ਧਾਲੀਵਾਲ ਐੱਮ ਡੀ ਗਲੋਬਲ ਅਬੈਂਸਡਰ ਆਫ਼ ਵਰਲਡ ਕੈਂਸਰ ਕੇਅਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX