ਤਾਜਾ ਖ਼ਬਰਾਂ


ਭਾਰਤ ਨੇ ਪਹਿਲੇ ਟੀ-20 'ਚ ਹਰਾਇਆ ਦੱਖਣੀ ਅਫ਼ਰੀਕਾ
. . .  1 day ago
ਸੀਨੀਅਰ ਵਕੀਲ ਆਰ ਵੈਂਕਟਾਰਮਣੀ ਨੂੰ ਤਿੰਨ ਸਾਲਾਂ ਲਈ ਭਾਰਤ ਦਾ ਨਵਾਂ ਅਟਾਰਨੀ ਜਨਰਲ ਕੀਤਾ ਨਿਯੁਕਤ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 107 ਦੌੜਾਂ ਦਾ ਟੀਚਾ
. . .  1 day ago
ਸਾਨੂੰ ਸ਼ਹੀਦਾਂ ਦੀ ਸੋਚ 'ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ - ਵਿਧਾਇਕ ਗੈਰੀ ਬੜਿੰਗ
. . .  1 day ago
ਅਮਲੋਹ, 28 ਸਤੰਬਰ (ਕੇਵਲ ਸਿੰਘ) - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਕੈਂਡਲ ਮਾਰਚ ਨਾਭਾ ਚੌਕ ਅਮਲੋਹ ਤੋਂ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੀਆਂ ਅਮਲੋਹ ਤੱਕ ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਮਾਣੋਂ ਵਿਚ ਕੱਢਿਆ ਗਿਆ ਮੋਮਬੱਤੀ ਮਾਰਚ
. . .  1 day ago
ਖਮਾਣੋਂ, 28 ਸਤੰਬਰ (ਮਨਮੋਹਣ ਸਿੰਘ ਕਲੇਰ) - ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਮਾਣੋਂ ਵਿਚ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੱਢਿਆ ਗਿਆ। ।ਇਸ ਮੋਮਬੱਤੀ ਮਾਰਚ ਵਿਚ ਵੱਖ-ਵੱਖ ਸਕੂਲਾਂ...
ਗੰਨਾ ਕਾਸ਼ਤਕਾਰਾਂ ਨੇ ਕੱਲ੍ਹ ਜਲੰਧਰ-ਫਗਵਾੜਾ ਹਾਈਵੇਅ 'ਤੇ ਰੋਸ ਪ੍ਰਦਰਸ਼ਨ ਦਾ ਦਿੱਤਾ ਸੱਦਾ ਲਿਆ ਵਾਪਸ
. . .  1 day ago
ਜਲੰਧਰ, 28 ਸਤੰਬਰ - ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਤੋਂ ਬਾਅਦ ਗੰਨਾ ਕਾਸ਼ਤਕਾਰਾਂ ਦੀਆਂ ਜਥੇਬੰਦੀਆਂ ਨੇ ਕੱਲ੍ਹ ਜਲੰਧਰ-ਫਗਵਾੜਾ ਹਾਈਵੇਅ 'ਤੇ ਰੋਸ ਪ੍ਰਦਰਸ਼ਨ ਦਾ ਦਿੱਤਾ ਸੱਦਾ ਵਾਪਸ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਦੱਖਣੀ ਅਫ਼ਰੀਕਾ 48/6
. . .  1 day ago
ਪਿੰਡ ਘਰਾਚੋਂ ਵਿਖੇ ਚੱਲ ਰਹੇ ਸਮਾਗਮ ਵਿਚ ਪਹੁੰਚੇ ਭਗਵੰਨ ਮਾਨ
. . .  1 day ago
ਭਵਾਨੀਗੜ੍ਹ, 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਨੇੜਲੇ ਪਿੰਡ ਘਰਾਚੋਂ ਵਿਖੇ 'ਇਕ ਸ਼ਾਮ ਸ਼ਹੀਦਾਂ ਦੇ ਨਾਮ' ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਗਏ ਹਨ, ਜਿਨਾਂ ਦਾ ਇਲਾਕਾ ਵਾਸੀਆਂ ਵਲੋਂ ਸਵਾਗਤ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫ਼ਰੀਕਾ ਨੂੰ ਦੂਜੇ ਓਵਰ 'ਚ ਦੂਜਾ ਝਟਕਾ, ਡੀਕਾਕ ਇਕ ਦੌੜ ਬਣਾ ਕੇ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫ਼ਰੀਕਾ ਨੂੰ ਪਹਿਲੇ ਓਵਰ 'ਚ ਹੀ ਝਟਕਾ, ਬਬੂਮਾ ਬਿਨਾਂ ਕੋਈ ਦੌੜ ਬਣਾਏ ਆਊਟ
. . .  1 day ago
ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਨਿਰਵਿਰੋਧ ਚੁਣੇ ਗਏ ਆਰ.ਜੇ.ਡੀ. ਮੁਖੀ
. . .  1 day ago
ਪਟਨਾ, 28 ਸਤੰਬਰ - ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਨਿਰਵਿਰੋਧ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਚੁਣੇ ਗਏ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ.ਸੀ.ਸੀ. ਟੀ-20 ਰੈਂਕਿੰਗ 'ਚ ਦੂਜੇ ਸਥਾਨ ’ਤੇ ਪਹੁੰਚੇ ਸੂਰੀਆ ਕੁਮਾਰ ਯਾਦਵ
. . .  1 day ago
ਨਵੀਂ ਦਿੱਲੀ, 28 ਸਤੰਬਰ - ਭਾਰਤੀ ਬੱਲੇਬਾਜ਼ ਸੂਰੀਆ ਕੁਮਾਰ ਯਾਦਵ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਵਲੋਂ ਜਾਰੀ ਟੀ-20 ਕੌਮਾਂਤਰੀ ਪੁਰਸ਼ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਇਕ ਵਾਰ ਫਿਰ ਕੈਰੀਅਰ ਦੇ ਸਰਵੋਤਮ ਦੂਜੇ ਸਥਾਨ ’ਤੇ ਪਹੁੰਚ ਗਏ...
ਪਿੰਡ ਘਰਾਚੋਂ ਵਿਖੇ 'ਇਕ ਸ਼ਾਮ, ਸ਼ਹੀਦਾਂ ਦੇ ਨਾਮ' ਸਮਾਗਮ ਸ਼ੁਰੂ
. . .  1 day ago
ਭਵਾਨੀਗੜ੍ਹ, 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਨੇੜਲੇ ਪਿੰਡ ਘਰਾਚੋਂ ਵਿਖੇ 'ਇਕ ਸ਼ਾਮ, ਸ਼ਹੀਦਾਂ ਦੇ ਨਾਮ' ਸਮਾਗਮ ਦੀ ਸ਼ੁਰੂਆਤ ਹੋ ਗਈ ਹੈ । ਇਸ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਮੰਤਰੀ...
ਫੀਫਾ ਵਲੋਂ ਮਹਾਨ ਫੁੱਟਬਾਲਰ ਸੁਨੀਲ ਛੇਤਰੀ ਦੇ ਜੀਵਨ, ਕੈਰੀਅਰ 'ਤੇ ਸੀਰੀਜ਼ ਸ਼ੁਰੂ
. . .  1 day ago
ਜ਼ਿਊਰਿਖ (ਸਵਿਟਜ਼ਰਲੈਂਡ), 28 ਸਤੰਬਰ - ਭਾਰਤੀ ਫੁੱਟਬਾਲ ਦੇ ਮਹਾਨ ਖਿਡਾਰੀ ਸੁਨੀਲ ਛੇਤਰੀ ਦੇ ਮਹਾਨ ਕੈਰੀਅਰ ਨੂੰ 'ਕੈਪਟਨ ਫੈਨਟੈਸਟਿਕ' ਨਾਮ ਦੀ ਲੜੀ ਦੇ ਰੂਪ ਵਿਚ ਇਕ ਨਵੀਂ ਪਛਾਣ ਮਿਲੀ ਹੈ, ਜੋ ਤਿੰਨ ਐਪੀਸੋਡਾਂ ਦੇ ਅੰਤਰਾਲ ਵਿਚ ਉਸ ਦੀ ਕਹਾਣੀ ਨੂੰ ਪ੍ਰਦਰਸ਼ਿਤ...
ਸੁਪਰੀਮ ਕੋਰਟ ਨੇ "ਬੇਲੋੜੀ ਅਪੀਲ" ਦਾਇਰ ਕਰਨ ਲਈ ਤਾਮਿਲਨਾਡੂ ਸਰਕਾਰ 'ਤੇ ਲਗਾਇਆ 5 ਲੱਖ ਰੁਪਏ ਜੁਰਮਾਨਾ
. . .  1 day ago
ਨਵੀਂ ਦਿੱਲੀ, 28 ਸਤੰਬਰ - ਸੁਪਰੀਮ ਕੋਰਟ ਨੇ "ਬੇਲੋੜੀ ਅਪੀਲ" ਦਾਇਰ ਕਰਨ ਲਈ ਤਾਮਿਲਨਾਡੂ ਸਰਕਾਰ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ...
ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਦੇ ਕਾਰਕੁਨਾਂ ਨੂੰ ਮਿਲਣ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  1 day ago
ਪਟਿਆਲਾ, 28 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਸੰਗਰੂਰ ਮਾਰਗ 'ਤੇ ਸਥਿਤ ਪਿੰਡ ਭੇਡਪੁਰਾ ਵਿਖੇ ਪਿਛਲੇ 9 ਦਿਨਾਂ ਤੋਂ ਬਿਜਲੀ ਦੇ ਹਾਈ ਵੋਲਟੇਜ ਤਾਰਾਂ ਵਾਲੇ ਖੰਭੇ ਦੇ ਉਪਰ ਚੜ੍ਹੇ ਏ.ਐਲ.ਐਮ. ਦੀ ਨੌਕਰੀ ਦੀ ਮੰਗ ਕਰ ਰਹੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ...
ਪ੍ਰਧਾਨ ਮੰਤਰੀ ਮੋਦੀ ਵਲੋਂ ਲਤਾ ਮੰਗੇਸ਼ਕਰ ਨੂੰ ਜਨਮ ਦਿਨ 'ਤੇ ਵਿਸ਼ੇਸ਼ ਸ਼ਰਧਾਂਜਲੀ ਭੇਟ
. . .  1 day ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ 93ਵੇਂ ਜਨਮ ਦਿਨ 'ਤੇ ਵਿਸ਼ੇਸ਼ ਸ਼ਰਧਾਂਜਲੀ ਭੇਟ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ...
ਰਾਜੂ ਸ਼੍ਰੀਵਾਸਤਵ ਦੀ ਬੇਟੀ ਵਲੋਂ ਅਮਿਤਾਭ ਬੱਚਨ ਲਈ ਭਾਵੁਕ ਨੋਟ
. . .  1 day ago
ਮੁੰਬਈ, 28 ਦਸੰਬਰ - ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਬੇਟੀ ਅੰਤਰਾ ਨੇ ਮੈਗਾਸਟਾਰ ਅਮਿਤਾਭ ਬੱਚਨ ਲਈ ਇਕ ਭਾਵੁਕ ਨੋਟ ਛੱਡਿਆ ਹੈ। ਅੰਤਰਾ ਨੇ ਆਪਣੇ ਪਿਤਾ ਦੇ ਆਖਰੀ ਦਿਨਾਂ ਵਿਚ ਉਨ੍ਹਾਂ ਦੀ ਮਦਦ ਲਈ ਧੰਨਵਾਦ ਪ੍ਰਗਟ ਕੀਤਾ। ਅੰਤਰਾ ਨੇ ਭਾਵੁਕ ਨੋਟ ਨੂੰ ਰਾਜੂ ਸ਼੍ਰੀਵਾਸਤਵ...
ਵਿਜੀਲੈਂਸ ਵਲੋਂ ਫ਼ੰਡਾਂ ਵਿਚ ਘਪਲੇ ਦੇ ਦੋਸ਼ ਹੇਠ ਨਗਰ ਕੌਂਸਲ ਸੁਨਾਮ ਦਾ ਸਾਬਕਾ ਪ੍ਰਧਾਨ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੰਗਰੂਰ ਜ਼ਿਲ੍ਹੇ ਦੀ ਨਗਰ ਕੌਂਸਲ ਸੁਨਾਮ ਦੇ ਸਾਬਕਾ ਪ੍ਰਧਾਨ ਭਗੀਰਥ ਰਾਏ ਨੂੰ ਸਰਕਾਰੀ ਫ਼ੰਡਾਂ ਵਿਚ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ...
ਸਮਾਜ ਸੇਵੀ ਸੰਸਥਾਵਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਰਨ ਲੋਕਾਂ ਦੀ ਭਲਾਈ ਲਈ ਕੰਮ - ਹਰਪਾਲ ਸਿੰਘ ਚੀਮਾ
. . .  1 day ago
ਸੰਗਰੂਰ, 28 ਸਤੰਬਰ (ਧੀਰਜ ਪਸ਼ੋਰੀਆ) - ਪੰਜਾਬ ਦੇ ਖਜ਼ਾਨਾ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...
ਬਿਕਰਮਜੀਤ ਸਿੰਘ ਮਜੀਠਿਆ ਪਿੰਡ ਫੱਗੂਵਾਲਾ ਪਹੁੰਚੇ
. . .  1 day ago
ਭਵਾਨੀਗੜ੍ਹ 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਪਿੰਡ ਫੱਗੂਵਾਲਾ ਪਹੁੰਚੇ ਅਤੇ ਅਕਾਲੀ ਆਗੂਆਂ ਨਾਲ...
ਮਾਲ ਗੱਡੀ ਹੇਠ ਆਉਣ ਕਾਰਨ ਬਜ਼ੁਰਗ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਦੁਪਹਿਰ ਸਮੇ ਸੁਨਾਮ ਨੇੜੇ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਇਕ ਬਜ਼ੁਰਗ ਦੀ ਮਾਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਜੀ.ਆਰ.ਪੀ. ਸੁਨਾਮ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ...
ਕਿਸਾਨਾਂ ਵਲੋਂ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਦੂਜੇ ਦਿਨ ਵੀ ਜਾਰੀ
. . .  1 day ago
ਲੌਂਗੋਵਾਲ, 28 ਸਤੰਬਰ (ਸ. ਸ. ਖੰਨਾ,ਵਿਨੋਦ ) - ਕਸਬੇ ਦੇ ਵਾਰਡ ਨੰਬਰ 4 ਵਿਚ ਗਲੀ ਦੇ ਨਿਰਮਾਣ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਅਧਿਕਾਰੀਆਂ ਵਲੋਂ ਵਰਤੇ ਜਾ ਰਹੇ ਪੱਖਪਾਤੀ ਰਵੱਈਏ ਦੇ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਨਗਰ ਕੌਂਸਲ ਦਫ਼ਤਰ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ
. . .  1 day ago
ਮਲੋਟ, 28 ਸਤੰਬਰ (ਪਾਟਿਲ) - ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਭਗਤ ਸਿੰਘ ਦਾ ਬੁੱਤ ਅਬੋਹਰ-ਮੁਕਤਸਰ ਰੋਡ ਮਲੋਟ ਵਿਖੇ ਸਥਾਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਸ਼ਹਾਦਤ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਬਰਨਾਲਾ

ਵਧੀਕ ਡਿਪਟੀ ਕਮਿਸ਼ਨਰ ਵਲੋਂ ਪਰਾਲੀ ਦੇ ਸੁਚੱਜੇ ਨਿਬੇੜੇ ਲਈ ਜਾਗਰੂਕਤਾ ਵੈਨਾਂ ਰਵਾਨਾ

ਬਰਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਪਰਮਵੀਰ ਸਿੰਘ ਵਲੋਂ ਝੋਨੇ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਲਈ ਤਿੰਨ ਵੈਨਾਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਰਵਾਨਾ ਕੀਤੀਆਂ ਗਈਆਂ | ਸ: ਪਰਮਵੀਰ ਸਿੰਘ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ ਝੋਨੇ ਦੀ ਫ਼ਸਲ ਪੱਕਣ ਨੇੜੇ ਹੈ ਅਤੇ 1 ਅਕਤੂਬਰ ਤੋਂ ਮੰਡੀਆਂ 'ਚ ਫ਼ਸਲ ਦੀ ਸਰਕਾਰੀ ਖ਼ਰੀਦ ਵੀ ਸ਼ੁਰੂ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਤਿੰਨੇ ਬਲਾਕਾਂ ਬਰਨਾਲਾ, ਸ਼ਹਿਣਾ ਤੇ ਮਹਿਲ ਕਲਾਂ ਵਿਚ ਜਾਗਰੂਕਤਾ ਵੈਨਾਂ ਚਲਾਈਆਂ ਗਈਆਂ ਹਨ, ਜੋ ਪਿੰਡ-ਪਿੰਡ ਜਾ ਕੇ ਪਰਾਲੀ ਦੇ ਵਾਤਾਵਰਨ ਪੱਖੀ ਨਿਬੇੜੇ ਦਾ ਹੋਕਾ ਦੇਣਗੀਆਂ | ਇਸ ਤੋਂ ਇਲਾਵਾ ਜ਼ਿਲੇ੍ਹ ਵਿਚ ਵੱਖ-ਵੱਖ ਟੀਮਾਂ ਵੀ ਬਣਾਈਆਂ ਗਈਆਂ ਹਨ ਜੋ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ | ਮੁੱਖ ਖੇਤੀਬਾੜੀ ਅਫ਼ਸਰ ਡਾ: ਵਰਿੰਦਰ ਕੁਮਾਰ ਨੇ ਦੱਸਿਆ ਕਿ ਪਿੰਡਾਂ ਵਿਚ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਅਤੇ ਸਕੂਲਾਂ ਵਿਚ ਸੈਮੀਨਾਰਾਂ ਰਾਹੀਂ ਪਰਾਲੀ ਦੇ ਨਿਬੇੜੇ ਲਈ ਮੁਹਿੰਮ ਚਲਾਈ ਗਈ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ | ਇਸ ਮੌਕੇ ਐਸ.ਡੀ.ਐਮ. ਗੋਪਾਲ ਸਿੰਘ ਅਤੇ ਖੇਤੀਬਾੜੀ ਵਿਭਾਗ ਦਾ ਸਟਾਫ਼ ਮੌਜੂਦ ਸੀ |

ਕਿਸਾਨਾਂ ਨੇ ਸੰਘਰਸ਼ ਤੇਜ਼ ਕਰਨ ਦਾ ਕੀਤਾ ਐਲਾਨ

ਸ਼ਹਿਣਾ, 21 ਸਤੰਬਰ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋਂ ਕੈਂਚੀਆਂ ਵਿਖੇ ਲਾਇਆ ਟੋਲ ਪਲਾਜ਼ਾ ਪੁਟਾਏ ਜਾਣ ਦੇ ਮਾਮਲੇ ਨੂੰ ਲੈ ਕੇ ਸ਼ੁਰੂ ਕੀਤੇ ਗਏ ਸੰਘਰਸ਼ ਦੀ ਕੜੀ ਤਹਿਤ ਅੱਜ ਦੇ ਧਰਨੇ ਦੌਰਾਨ ਬੁਲਾਰਿਆਂ ਨੇ ਟੋਲ ਪਲਾਜ਼ਾ ਕੰਪਨੀ ਖ਼ਿਲਾਫ਼ ਤਿੱਖਾ ਸੰਘਰਸ਼ ਕਰਨ ਦਾ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰਾਂ ਵਲੋਂ ਡਿਪਟੀ ਡਾਇਰੈਕਟਰ ਦਫ਼ਤਰ ਦੇ ਗੇਟ ਅੱਗੇ ਧਰਨਾ

ਬਰਨਾਲਾ, 21 ਸਤੰਬਰ (ਨਰਿੰਦਰ ਅਰੋੜਾ)-ਪੰਜਾਬ ਰਾਜ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਬਰਨਾਲਾ ਦੇ ਸਮੂਹ ਵੈਟਨਰੀ ਇੰਸਪੈਕਟਰਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ (ਪੰਜਾਬ) ਖ਼ਿਲਾਫ਼ ਡਿਪਟੀ ਡਾਇਰੈਕਟਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ

ਤਪਾ ਮੰਡੀ, 21 ਸਤੰਬਰ (ਪ੍ਰਵੀਨ ਗਰਗ)-ਬਰਨਾਲਾ ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਡਰੇਨ ਨਜ਼ਦੀਕ ਇਕ ਕਾਰ ਦੀ ਟੱਕਰ ਲੱਗਣ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਸਿਵਲ ਹਸਪਤਾਲ ਤਪਾ ਵਿਖੇ ਜੇਰੇ ਇਲਾਜ ਜਗਦੀਪ ਸਿੰਘ ਨੇ ...

ਪੂਰੀ ਖ਼ਬਰ »

ਐਨ. ਐਚ. ਐਮ. ਕਾਮਿਆਂ ਵਲੋਂ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਗਟ

ਤਪਾ ਮੰਡੀ, 21 ਸਤੰਬਰ (ਪ੍ਰਵੀਨ ਗਰਗ)-ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਮੁਲਾਜ਼ਮਾਂ ਨੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਗਟ ਕਰ ਕੇ ਆਪਣੀ ਭੜਾਸ ਕੱਢੀ | ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਮੁਲਾਜ਼ਮਾਂ ਨੇ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਥਾਣਾ ਮੁਖੀ ਵਲੋਂ ਦੋ-ਪਹੀਆ ਵਾਹਨ ਮਕੈਨਿਕਾਂ ਨਾਲ ਮੀਟਿੰਗ

ਤਪਾ ਮੰਡੀ, 21 ਸਤੰਬਰ (ਪ੍ਰਵੀਨ ਗਰਗ)-ਥਾਣਾ ਤਪਾ ਦੇ ਐਸ.ਐਚ.ਓ. ਸਬ-ਇੰਸਪੈਕਟਰ ਨਿਰਮਲਜੀਤ ਸਿੰਘ ਸੰਧੂ ਵਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਦੋ ਪਹੀਆ ਵਾਹਨ ਮਕੈਨਿਕਾਂ ਨਾਲ ਇਕ ਮੀਟਿੰਗ ਥਾਣਾ ਤਪਾ ਵਿਖੇ ਕੀਤੀ | ਮੀਟਿੰਗ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਪੱਧਰੀ ਮੀਟਿੰਗ

ਬਰਨਾਲਾ, 21 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਪੱਧਰੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੂਬਾ ...

ਪੂਰੀ ਖ਼ਬਰ »

ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਵਲੋਂ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ 'ਚ ਪੁੱਜਣ ਦਾ ਐਲਾਨ

ਭਦੌੜ, 21 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਸਿਵਲ ਹਸਪਤਾਲ ਭਦੌੜ ਵਿਖੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਮੁਲਾਜ਼ਮਾਂ ਵਲੋਂ ਆਪ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ | ਇਸ ਮੌਕੇ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ...

ਪੂਰੀ ਖ਼ਬਰ »

ਕੋਆਪ੍ਰੇਟਿਵ ਬੈਂਕ ਦੇ ਮੁਲਾਜ਼ਮਾਂ ਵਲੋਂ ਕਲਮ ਛੋੜ ਹੜਤਾਲ 27 ਤੋਂ

ਤਪਾ ਮੰਡੀ, 21 ਸਤੰਬਰ (ਪ੍ਰਵੀਨ ਗਰਗ)-ਸੰਗਰੂਰ ਸੈਂਟਰਲ ਕੋਆਪ੍ਰੇਟਿਵ ਬੈਂਕ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਟਿੰਕੂ ਮਿੱਤਲ ਤਪਾ ਅਤੇ ਪ੍ਰਧਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਸੰਗਰੂਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੀਆਂ 62 ਸ਼ਾਖਾਵਾਂ ਜੋ ਕਿ ਜ਼ਿਲ੍ਹਾ ਸੰਗਰੂਰ, ...

ਪੂਰੀ ਖ਼ਬਰ »

ਜੈਵਿਕ ਖੇਤੀ ਜਾਗਰੂਕਤਾ ਤੇ ਸਿਖਲਾਈ ਕੈਂਪ ਲਗਾਇਆ

ਧਰਮਗੜ੍ਹ, 21 ਸਤੰਬਰ (ਗੁਰਜੀਤ ਸਿੰਘ ਚਹਿਲ) - ਕੇ. ਸੀ. ਟੀ. ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਫ਼ਤਹਿਗੜ੍ਹ ਵਿਖੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੁਆਰਾ ਜੈਵਿਕ ਖੇਤੀ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਨੇ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

ਹੰਡਿਆਇਆ, 21 ਸਤੰਬਰ (ਗੁਰਜੀਤ ਸਿੰਘ ਖੁੱਡੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਲੋੜਵੰਦ ਪਰਿਵਾਰ ਨੂੰ ਦਿੱਤੀ ਜਾਂਦੀ ਸਹਾਇਤਾ ਦੇ ਤਹਿਤ ਗੁਰਦੁਆਰਾ ਗੁਰੂਸਰ ਪੱਕਾ ...

ਪੂਰੀ ਖ਼ਬਰ »

ਸਕੇਟਿੰਗ ਮੁਕਾਬਲਿਆਂ 'ਚ ਪਹਿਲੀਆਂ ਪੁਜ਼ੀਸ਼ਨਾਂ ਕੀਤੀਆਂ ਪ੍ਰਾਪਤ

ਬਰਨਾਲਾ, 21 ਸਤੰਬਰ (ਅਸ਼ੋਕ ਭਾਰਤੀ)-ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਹੋਣਹਾਰ ਵਿਦਿਆਰਥੀਆਂ ਨੇ ਸਕੇਟਿੰਗ ਦੇ ਵੱਖ-ਵੱਖ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਹ ਜਾਣਕਾਰੀ ਪਿ੍ੰਸੀਪਲ ਸ੍ਰੀਮਤੀ ...

ਪੂਰੀ ਖ਼ਬਰ »

ਰਾਸ਼ਟਰੀ ਅਧਿਆਪਕ ਪੁਰਸਕਾਰ ਜੇਤੂ ਹਰਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ

ਮਹਿਲ ਕਲਾਂ, 21 ਸਤੰਬਰ (ਅਵਤਾਰ ਸਿੰਘ ਅਣਖੀ)-ਰਾਸ਼ਟਰੀ ਅਧਿਆਪਕ ਪੁਰਸਕਾਰ ਜੇਤੂ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਦੀਵਾਨਾ ਨੂੰ ਬੀ.ਪੀ.ਈ.ਓ. ਦਫ਼ਤਰ ਮਹਿਲ ਕਲਾਂ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਤੌਰ 'ਤੇ ਸਨਮਾਨਿਤ ...

ਪੂਰੀ ਖ਼ਬਰ »

ਐਸ. ਐਸ. ਡੀ. ਕਾਲਜ ਬਰਨਾਲਾ ਦੇ ਵਿਦਿਆਰਥੀਆਂ ਵਲੋਂ ਪੁਜ਼ੀਸ਼ਨਾਂ ਹਾਸਲ

ਬਰਨਾਲਾ, 21 ਸਤੰਬਰ (ਅਸ਼ੋਕ ਭਾਰਤੀ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ 'ਚ ਐਸ.ਐਸ.ਡੀ. ਕਾਲਜੀਏਟ ਬਰਨਾਲਾ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ਇਹ ਜਾਣਕਾਰੀ ...

ਪੂਰੀ ਖ਼ਬਰ »

ਜੀ. ਐਸ. ਸਕੂਲ ਧੌਲਾ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ

ਰੂੜੇਕੇ ਕਲਾਂ, 21 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਜੀ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚੋਂ ਜਿੱਤ ਹਾਸਲ ਕਰ ਕੇ ਸੰਸਥਾ ਦੇ ਨਾਂਅ ਰੌਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ

ਬਰਨਾਲਾ, 21 ਸਤੰਬਰ (ਅਸ਼ੋਕ ਭਾਰਤੀ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਜਾਰੀ ਹਨ | ਇਸ ਤਹਿਤ ਅਥਲੈਟਿਕਸ ਦੇ 21 ਤੋਂ 40 ਉਮਰ ਵਰਗ ਮਹਿਲਾ 'ਚ 5000 ਮੀਟਰ ਦੌੜ ਦੇ ਮੁਕਾਬਲੇ 'ਚ ਕੁਲਵਿੰਦਰ ਕੌਰ ਨੇ ਪਹਿਲਾ ...

ਪੂਰੀ ਖ਼ਬਰ »

ਕਿ੍ਕਟ ਟੂਰਨਾਮੈਂਟ ਦੀ ਟਰਾਫ਼ੀ 'ਤੇ ਭਾਈਰੂਪਾ ਦੀ ਟੀਮ ਨੇ ਕੀਤਾ ਕਬਜ਼ਾ

ਤਪਾ ਮੰਡੀ, 21 ਸਤੰਬਰ (ਵਿਜੇ ਸ਼ਰਮਾ)-ਪਿੰਡ ਤਾਜੋਕੇ ਦੇ ਧੰਨ ਧੰਨ ਬਾਬਾ ਪੰਜਾਬ ਸਿੰਘ ਸਪੋਰਟਸ ਕਲੱਬ ਵਲੋਂ ਕਿ੍ਕਟ ਦਾ ਟੂਰਨਾਮੈਂਟ ਪਿੰਡ ਦੇ ਗਰਾਊਾਡ ਵਿਚ ਸੰਤ ਬਾਬਾ ਪੰਜਾਬ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਦੀ ਅਤੇ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੇ ਦੋਹਤਰੇ ਨੂੰ ਪੰਚਾਇਤਾਂ ਨੇ ਦਿੱਤੇ ਮੰਗ-ਪੱਤਰ

ਸ਼ਹਿਣਾ, 21 ਸਤੰਬਰ (ਸੁਰੇਸ਼ ਗੋਗੀ)-ਪੰਚਾਇਤ ਘਰ ਸ਼ਹਿਣਾ ਵਿਖੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਦੋਹਤਰੇ ਗੋਬਿੰਦ ਸਿੰਘ ਸੰਧੂ ਨਾਲ ਬਲਾਕ ਦੀਆਂ ਕਈ ਪੰਚਾਇਤਾਂ ਦੇ ਨੁਮਾਇੰਦਿਆ ਨੇ ਮੀਟਿੰਗ ਕੀਤੀ ਅਤੇ ਵਿਕਾਸ ਕਾਰਜਾਂ ਨੂੰ ਪੂਰੇ ਕਰਨ ਸਬੰਧੀ ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

ਟੱਲੇਵਾਲ, 21 ਸਤੰਬਰ (ਸੋਨੀ ਚੀਮਾ)-ਪਿੰਡ ਪੱਖੋਕੇ ਵਿਖੇ ਡਾ: ਵਰਿੰਦਰ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਰਾਲੀ ਨਾ ਸਾੜਨ ਦੇ ਸਬੰਧ ਵਿਚ ਜਾਗਰੂਕਤਾ ਕੈਂਪ ਲਾਇਆ ਗਿਆ | ਡਾ: ਗੁਰਚਰਨ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਸ਼ਹਿਣਾ ਨੇ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਜ਼ਿਲ੍ਹੇ 'ਚੋਂ ਸ਼ਾਨਦਾਰ ਜਿੱਤ ਕੀਤੀ ਪ੍ਰਾਪਤ

ਭਦੌੜ, 21 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਹੋਣਹਾਰ ਖਿਡਾਰੀਆਂ ਨੇ ਜ਼ਿਲ੍ਹੇ ਵਿਚ ਜਿੱਤ ਪ੍ਰਾਪਤ ਕਰ ਕੇ ਪੰਜਾਬ ਪੱਧਰ 'ਤੇ ਆਪਣੀ ਖੇਡ ਕਲਾ ਦੇ ਜੌਹਰ ਦਿਖਾਉਣ ਦਾ ਰਾਹ ਪੱਧਰਾ ਕਰ ਲਿਆ ਹੈ | ਸਰੀਰਕ ...

ਪੂਰੀ ਖ਼ਬਰ »

26 ਵਪਾਰਕ ਅਦਾਰਿਆਂ ਨਾਲ ਜੁੜਦੀ ਸੜਕ ਦੀ ਹਾਲਤ ਹੋਈ ਬਦਤਰ

ਧਨੌਲਾ, 21 ਸਤੰਬਰ (ਜਤਿੰਦਰ ਸਿੰਘ ਧਨੌਲਾ)-ਰਾਜਗੜ੍ਹ ਰੋਡ ਨੂੰ ਇੰਡਸਟਰੀ ਰੋਡ ਵਜੋਂ ਜਾਣਿਆ ਜਾਂਦਾ ਹੈ | ਜਿਸ ਉੱਪਰ ਤਕਰੀਬਨ 22 ਸ਼ੈਲਰ, ਇਕ ਵੱਡੀ ਪੇਪਰ ਮਿੱਲ, 2 ਪਲਾਸਟਿਕ ਦਾਣਾ ਬਣਾਉਣ ਵਾਲੇ ਯੂਨਿਟ, ਇਕ ਲੁੱਕ ਪਲਾਂਟ, ਟੋਟਲ ਤਕਰੀਬਨ 26 ਵਪਾਰਕ ਅਦਾਰੇ ਸਥਾਪਤ ਹਨ | ਇਸ ...

ਪੂਰੀ ਖ਼ਬਰ »

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਟੈਬਲ ਟੈਨਿਸ ਮੁਕਾਬਲੇ ਕਰਵਾਏ

ਬਰਨਾਲਾ, 21 ਸਤੰਬਰ (ਅਸ਼ੋਕ ਭਾਰਤੀ)-ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਮੁਕਾਬਲੇ ਐੱਲ.ਬੀ.ਐੱਸ. ਕਾਲਜ ਬਰਨਾਲਾ ਵਿਖੇ ਕਰਵਾਏ ਗਏ | ਜਿਸ ਵਿਚ ਅੰਡਰ-14 ਲੜਕਿਆਂ ਦੀ ਟੀਮ ਵਰਗ ਵਿਚ ਐਲ.ਬੀ.ਐੱਸ. ਕੋਚਿੰਗ ਸੈਂਟਰ ਨੇ ਪਹਿਲਾ, ਨਿਊਹੋਰੀਜ਼ਨ ਸਕੂਲ ...

ਪੂਰੀ ਖ਼ਬਰ »

ਵਾਰਡ ਨਿਵਾਸੀਆਂ ਦੀ ਮੰਗ ਅਨੁਸਾਰ ਸੁੰਦਰ ਪਾਰਕ ਦਾ ਕੰਮ ਜਲਦੀ ਨੇਪਰੇ ਚਾੜਿ੍ਹਆ ਜਾਵੇਗਾ-ਕਲਕੱਤਾ

ਸ਼ਹਿਣਾ, 21 ਸਤੰਬਰ (ਸੁਰੇਸ਼ ਗੋਗੀ)-ਵਾਰਡ ਨੰਬਰ 1 ਦੇ ਸਮੂਹ ਵਾਰਡ ਨਿਵਾਸੀਆਂ ਦੀ ਮੰਗ ਅਨੁਸਾਰ ਸੁੰਦਰ ਪਾਰਕ ਦਾ ਕੰਮ ਜਲਦੀ ਨੇਪਰੇ ਚਾੜ੍ਹਨ ਦੇ ਗ੍ਰਾਮ ਪੰਚਾਇਤ ਸ਼ਹਿਣਾ ਵਲੋਂ ਪੂਰੇ ਉਪਰਾਲੇ ਕੀਤੇ ਜਾ ਰਹੇ ਹਨ | ਇਹ ਸ਼ਬਦ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਮੀਟਿੰਗ

ਬਰਨਾਲਾ, 21 ਸਤੰਬਰ (ਅਸ਼ੋਕ ਭਾਰਤੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਮੀਟਿੰਗ ਸੂਬਾ ਆਗੂ ਜਗਰੂਪ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਸੂਬਾ ਆਗੂ ਜਗਰੂਪ ਸਿੰਘ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਚ.ਓ.ਡੀ. ਦੇ ਦਿਸ਼ਾ ...

ਪੂਰੀ ਖ਼ਬਰ »

ਬੀ. ਜੀ. ਐਸ. ਸਕੂਲ ਦੇ ਬਾਕਸਿੰਗ ਖਿਡਾਰੀ ਨੇ ਗੋਲਡ ਮੈਡਲ ਜਿੱਤਿਆ

ਭਦੌੜ, 21 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਐਮ.ਡੀ. ਰਣਪ੍ਰੀਤ ਸਿੰਘ ਰਾਏ ਦੇ ਨਿਰਦੇਸ਼ਾਂ ਅਨੁਸਾਰ 8ਵੀਂ ਜਮਾਤ ਦੇ ਵਿਦਿਆਰਥੀ ਰਣਬੀਰ ਸਿੰਘ ਨੇ 'ਖੇਡਾਂ ਵਤਨ ਪੰਜਾਬ ਦੀਆਂ' ਵਿਚ ਅੰਡਰ-14 (ਲੜਕੇ) ਬਾਕਸਿੰਗ ਦੇ ਮੁਕਾਬਲਿਆਂ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਵਿਦਿਆਰਥੀਆਂ ਨੇ ਪ੍ਰਾਇਮਰੀ ਪੱਧਰ ਦੇ ਖੇਡ ਮੁਕਾਬਲਿਆਂ 'ਚ ਕੀਤੀ ਜਿੱਤ ਹਾਸਲ

ਰੂੜੇਕੇ ਕਲਾਂ, 21 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਕਰਵਾ ਰਹੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਖਿਡਾਰੀ ਵਿਦਿਆਰਥੀਆਂ ਨੇ ਪ੍ਰਾਇਮਰੀ ਵਿੰਗ ਦੇ ਬਲਾਕ ਪੱਧਰੀ ਖੇਡ ...

ਪੂਰੀ ਖ਼ਬਰ »

ਗਗਨਦੀਪ ਸਿੰਘ ਸਿੱਪੀ ਮੌੜ ਨੂੰ ਪੀ. ਪੀ. ਸੀ .ਸੀ. ਮੈਂਬਰ ਲਏ ਜਾਣ 'ਤੇ ਲੱਡੂ ਵੰਡੇ

ਸ਼ਹਿਣਾ, 21 ਸਤੰਬਰ (ਸੁਰੇਸ਼ ਗੋਗੀ)-ਗਿਆਨ ਚੰਦ ਸ਼ਰਮਾ ਸਾਬਕਾ ਇੰਚਾਰਜ ਕਿਸਾਨ ਸ਼ੈਲ ਮੌੜ ਦੀ ਅਗਵਾਈ ਵਿਚ ਕਾਂਗਰਸੀਆਂ ਨੇ ਗਗਨਦੀਪ ਸਿੰਘ ਸਿੱਪੀ ਮੌੜ ਨੂੰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦਾ ਮੈਂਬਰ ਲਏ ਜਾਣ 'ਤੇ ਲੱਡੂ ਵੰਡੇ | ਗਿਆਨ ਚੰਦ ਨੇ ਕਿਹਾ ਕਿ ਸਿੱਪੀ ਮੌੜ ...

ਪੂਰੀ ਖ਼ਬਰ »

ਮਾਤਾ ਗੁਜਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਦੀਆਂ ਵਿਦਿਆਰਥਣਾਂ ਨੇ ਜਿੱਤਿਆ ਸੋਨ ਤਗਮਾ

ਧਨੌਲਾ, 21 ਸਤੰਬਰ (ਜਤਿੰਦਰ ਸਿੰਘ ਧਨੌਲਾ)-ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 'ਚ ਮਾਤਾ ਗੁਜਰੀ ਪਬਲਿਕ ਸੀਨੀ: ਸੈਂਕੰ: ਸਕੂਲ ਦੀਆਂ ਵਿਦਿਆਰਥਣਾਂ ਦੀ ਅੰਡਰ-17 ਦੀ ਹੈਂਡਬਾਲ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਬਰਨਾਲੇ ਜ਼ਿਲੇ੍ਹ ਹੈਂਡ ਬਾਲ ਦੀ ਅਕਾਲ ਅਕੈਡਮੀ ...

ਪੂਰੀ ਖ਼ਬਰ »

ਪੱਖੋਕੇ ਵਿਖੇ ਸੈਂਟਰ ਪੱਧਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਣਾ ਨੇ ਜਿੱਤੀ ਓਵਰਆਲ ਟਰਾਫ਼ੀ

ਟੱਲੇਵਾਲ, 21 ਸਤੰਬਰ (ਸੋਨੀ ਚੀਮਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸਰਬਜੀਤ ਸਿੰਘ ਤੂਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਵਸੁੰਧਰਾ ਕਪਿਲਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਹਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੈਂਟਰ ਹੈੱਡ ਟੀਚਰ ਸਤਿਨਾਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX