ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਵਿਦਿਆਰਥੀਆਂ ਨਾਲ ਕਰਨਗੇ ਗੱਲਬਾਤ
. . .  3 minutes ago
ਨਵੀਂ ਦਿੱਲੀ, 27 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ।
ਰੂਸ ਨੇ ਯੂਕਰੇਨ 'ਚ ਮਿਸਾਈਲ ਅਤੇ ਡਰੋਨ ਨਾਲ ਕੀਤੇ ਹਮਲੇ, 11 ਲੋਕਾਂ ਦੀ ਮੌਤ
. . .  14 minutes ago
ਨਵੀਂ ਦਿੱਲੀ, 27 ਜਨਵਰੀ- ਜਰਮਨੀ ਅਤੇ ਅਮਰੀਕਾ ਵਲੋਂ ਯੂਕਰੇਨ 'ਚ ਦਰਜਨਾਂ ਟੈਂਕ ਭੇਜਣ ਦੀ ਘੋਸ਼ਣਾ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਰੂਸ ਨੇ ਪੂਰੇ ਯੂਕਰੇਨ 'ਚ ਮਿਸਾਈਲਾਂ ਅਤੇ ਡਰੋਨਾਂ ਦੀਆਂ ਵਾਛੜਾਂ ਕੀਤੀਆਂ...
ਜੇਨਿਨ ਸੰਘਰਸ਼ 'ਚ ਇਜ਼ਰਾਈਲੀ ਸੈਨਿਕਾਂ ਵਲੋਂ 9 ਫਿਲਿਸਤੀਨੀਆਂ ਦੀ ਮੌਤ, ਕਈ ਜ਼ਖ਼ਮੀ
. . .  20 minutes ago
ਨਵੀਂ ਦਿੱਲੀ, 27 ਜਨਵਰੀ-ਇਜਰਾਈਲ-ਫਿਲਿਸਟੀਨ ਵਿਚਕਾਰ ਖ਼ੂਨੀ ਸੰਘਰਸ਼ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਖ਼ਬਰ ਹੈ ਕਿ ਹੁਣ ਇਜ਼ਰਾਈਲੀ ਸੈਨਾ ਨੇ ਇਕ ਕੈਂਪ ਦੇ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਜੰਮੂ-ਕਸ਼ਮੀਰ ਦੇ ਪੁੰਛ 'ਚ ਸਾਬਕਾ ਵਿਧਾਇਕ ਦੇ ਘਰ ਨੇੜੇ ਮਿਲਿਆ ਗ੍ਰੇਨੇਡ, ਜਾਂਚ ਜਾਰੀ
. . .  1 day ago
ਛਾਤੀ 'ਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਅੰਨੂ ਕਪੂਰ ਦਿੱਲੀ ਦੇ ਹਸਪਤਾਲ 'ਚ ਭਰਤੀ
. . .  1 day ago
2 ਭੈਣਾਂ ਦਾ ਇਕਲੌਤਾ ਭਰਾ ਨਸ਼ੇ ਦੀ ਭੇਟ ਚੜ੍ਹਿਆ
. . .  1 day ago
ਹਰੀਕੇ ਪੱਤਣ ,26 ਜਨਵਰੀ ( ਸੰਜੀਵ ਕੁੰਦਰਾ)-ਨਸ਼ਿਆਂ ਨੂੰ ਰੋਕਣ ਦੇ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਹਨ ਪਰ ਇਹ ਸਭ ਹਵਾਈ ਦਾਅਵੇ ਹੀ ਹਨ । ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਹਿਣ ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ ਕੀਤੀ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ
. . .  1 day ago
ਨਵੀਂ ਦਿੱਲੀ, 26 ਜਨਵਰੀ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ। ਇਸ ਮੌਕੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ...
ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ 'ਤੇ ਲਗਾਏ ਗੰਭੀਰ ਦੋਸ਼
. . .  1 day ago
ਮਾਛੀਵਾੜਾ ਸਾਹਿਬ, 26 ਜਨਵਰੀ (ਮਨੋਜ ਕੁਮਾਰ)-ਸਮਰਾਲਾ ਮਾਰਗ 'ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਗੰਭੀਰ ਦੋਸ਼ ਲਗਾਉਦਿਆ ਇਕ ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ...
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ‘ਚ ਛੁੱਟੀ ਐਲਾਨੀ
. . .  1 day ago
ਜਲੰਧਰ, 26 ਜਨਵਰੀ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 74ਵੇਂ ਗਣਤੰਤਰ...
ਚਾਈਨਾ ਡੋਰ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ
. . .  1 day ago
ਕਪੂਰਥਲਾ, 26 ਜਨਵਰੀ (ਅਮਨਜੋਤ ਸਿੰਘ ਵਾਲੀਆ)-ਚਾਈਨਾ ਡੋਰ ਗਲ਼ੇ 'ਤੇ ਫਿਰਨ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸ ਦੇ ਗਲ਼ੇ 'ਤੇ 10 ਟਾਂਕੇ ਲਗਾਉਣੇ ਪਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਜਸਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ...
ਫਗਵਾੜਾ 'ਚ ਸਕੂਟਰੀ 'ਤੇ ਜਾ ਰਿਹਾ ਸਾਹਿਲ ਹੋਇਆ ਚਾਈਨਾ ਡੋਰ ਦਾ ਸ਼ਿਕਾਰ
. . .  1 day ago
ਫਗਵਾੜਾ, 26 ਜਨਵਰੀ-ਫਗਵਾੜਾ ਵਿਖੇ ਅੱਜ ਸਕੂਟਰੀ 'ਤੇ ਜਾ ਰਿਹਾ ਸਾਹਿਲ ਚਾਈਨਾ ਡੋਰ ਦੀ ਲਪੇਟ 'ਚ ਆ ਕੇ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ...
27 ਜਨਵਰੀ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ ਵਿਚ ਸਰਕਾਰੀ ਛੁੱਟੀ ਦਾ ਐਲਾਨ
. . .  1 day ago
ਲੁਧਿਆਣਾ, 26 ਜਨਵਰੀ (ਪੁਨੀਤ ਬਾਵਾ)-ਅੱਜ ਗੁਰੂ ਨਾਨਕ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਰਹੇ ਬੱਚਿਆ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹੋ ਕੇ ਪੰਜਾਬ ਵਿਧਾਨ ਸਭਾ...
ਆਜ਼ਾਦੀ ਦੇ ਸੰਘਰਸ਼ ਵਿਚ ਕੁਰਬਾਨੀਆ ਦੇਣ ਵਾਲਿਆਂ ਨੂੰ ਸਦਾ ਯਾਦ ਰੱਖਿਆ ਜਾਵੇਗਾ-ਮਨੀਸ਼ਾ ਰਾਣਾ ਆਈ.ਏ.ਐਸ
. . .  1 day ago
ਸ੍ਰੀ ਅਨੰਦਪੁਰ ਸਾਹਿਬ, 26 ਜਨਵਰੀ (ਨਿੱਕੂਵਾਲ, ਸੈਣੀ)-ਉਪ ਮੰਡਲ ਪੱਧਰ ਦੇ ਗਣਤੰਤਰ ਦਿਵਸ ਸਮਾਰੋਹ ਮੌਕੇ ਐਸ.ਡੀ.ਐਮ ਮਨੀਸ਼ਾ ਰਾਣਾ ਆਈ.ਏ.ਐਸ ਨੇ ਸਥਾਨਕ ਐਸ.ਜੀ.ਐਸ. ਖ਼ਾਲਸਾ...
ਕਾਰ ਸਵਾਰ ਵਿਅਕਤੀ ਕੋਲੋਂ 2 ਲੱਖ ਰੁਪਏ ਅਤੇ ਚਾਈਨਾ ਡੋਰ ਬਰਾਮਦ
. . .  1 day ago
ਗੁਰੂ ਹਰ ਸਹਾਏ, 26 ਜਨਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਗੁਰੂ ਹਰ ਸਹਾਏ ਦੇ ਰਹਿਣ ਵਾਲੇ ਇਕ ਕਾਰ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਦੋ ਲੱਖ ਰੁਪਏ ਅਤੇ 75 ਗੱਟੂ ਚੜਖੜੀਆਂ...
ਓਠੀਆਂ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਫੂਕਿਆ ਆਸ਼ੀਸ਼ ਮਿਸ਼ਰਾ ਦਾ ਪੁਤਲਾ
. . .  1 day ago
ਓਠੀਆਂ, 26 ਜਨਵਰੀ (ਗੁਰਵਿੰਦਰ ਸਿੰਘ ਛੀਨਾ-ਤਹਿਸੀਲ ਅਜਨਾਲਾ ਦੇ ਕਿਸਾਨ ਆਗੂ ਮੇਜਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੇ ਭਰਵੇਂ ਇਕੱਠ ਵਿਚ ਓਠੀਆਂ ਚੋਂਕ ਵਿਚ ਅਸ਼ੀਸ਼ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ ਅਤੇ ਉਸ ਵਿਰੁੱਧ...
ਖੇਤ ਦੀ ਵੱਟ ਨੂੰ ਲੈ ਕੇ ਹੋਈ ਲੜਾਈ 'ਚ ਇਕ ਵਿਅਕਤੀ ਦੀ ਮੌਤ
. . .  1 day ago
ਮਮਦੋਟ (ਫ਼ਿਰੋਜ਼ਪੁਰ), 26 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਗਜਨੀ ਬਾਲਾ ਉਰਫ਼ ਦੋਨਾ ਮੱਤੜ ਵਿਖੇ ਖੇਤ ਦੀ ਵੱਟ ਸੰਬੰਧੀ ਚੱਲ ਰਹੇ ਵਿਵਾਦ ਕਾਰਨ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ...
ਕਿਰਤੀ ਕਿਸਾਨ ਯੂਨੀਅਨ ਨੇ ਫੂਕੀਆਂ ਆਸ਼ੀਸ਼ ਮਿਸ਼ਰਾ ਦੀਆਂ ਅਰਥੀਆਂ
. . .  1 day ago
ਜਗਦੇਵ ਕਲਾਂ, 26 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਕਿਰਤੀ ਕਿਸਾਨ ਯੂਨੀਅਨ ਨੇ ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਦੇਣ...
ਸਰਹੱਦੀ ਫ਼ੌਜਾਂ ਨੇ ਗਣਤੰਤਰ ਦਿਵਸ ਮੌਕੇ ਸਦਭਾਵਨਾ ਦੇ ਸੰਕੇਤ ਵਜੋਂ ਮਠਿਆਈਆਂ ਦਾ ਕੀਤਾ ਆਦਾਨ-ਪ੍ਰਦਾਨ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਦੇ ਬਾਵਜੂਦ, ਦੋਵਾਂ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਨੇ ਅੱਜ ਗਣਤੰਤਰ ਦਿਵਸ ਮੌਕੇ ਸਦਭਾਵਨਾ ਦੇ ਸੰਕੇਤ ਵਜੋਂ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਭਾਰਤ ਦੇ 74ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਵਾਹਗਾ...
ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਹਾਜ਼ਰੀ ਭਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਦਾ ਕੀਤਾ ਧੰਨਵਾਦ
. . .  1 day ago
ਨਵੀਂ ਦਿੱਲੀ, 26 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਮੈਂ ਰਾਸ਼ਟਰਪਤੀ ਅਬਦੇਲ ਫ਼ਤਾਹ ਅਲ-ਸੀਸੀ ਦਾ ਇਸ ਸਾਲ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਆਪਣੀ ਹਾਜ਼ਰੀ ਭਰਨ ਲਈ...
ਲੁਟੇਰਿਆਂ ਵਲੋਂ ਨੌਜਵਾਨ ਤੋਂ ਖੋਹਿਆ ਮੋਬਾਈਲ ਤੇ ਨਕਦੀ
. . .  1 day ago
ਮਮਦੋਟ, 26 ਜਨਵਰੀ (ਸੁਖਦੇਵ ਸਿੰਘ ਸੰਗਮ)- ਮਮਦੋਟ ਤੋਂ ਖਾਈ ਫ਼ੇਮੇ ਕੀ ਸੜਕ ’ਤੇ ਸਥਿਤ ਪਿੰਡ ਝੋਕ ਨੋਧ ਸਿੰਘ ਬਸਤੀ ਵਿਖੇ ਮੋਟਰਸਾਈਕਲ ਸਵਾਰਾਂ ਵਲੋਂ ਫ਼ਿਰੋਜ਼ਪੁਰ ਤੋਂ ਵਾਪਸ ਆ ਰਹੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਰੋਕ ਕੇ ਮੋਬਾਈਲ, ਏ.ਟੀ.ਐਮ. ਕਾਰਡ ਅਤੇ 800 ਰੁਪਏ ਨਕਦੀ ਖ਼ੋਹ...
ਹਰ ਖ਼ੇਤਰ ਵਿਚ ਭਾਰਤ ਦੀਆਂ ਪ੍ਰਾਪਤੀਆਂ ਵਿਆਪਕ ਤੌਰ ’ਤੇ ਜਾਣੀਆਂ ਜਾਂਦੀਆਂ ਹਨ- ਰੂਸੀ ਰਾਸ਼ਟਰਪਤੀ
. . .  1 day ago
ਨਵੀਂ ਦਿੱਲੀ, 26 ਜਨਵਰੀ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤੀ ਗਣਤੰਤਰ ਦਿਵਸ ’ਤੇ ਵਧਾਈ ਦਿੰਦਿਆਂ ਕਿਹਾ ਕਿ ਆਰਥਿਕ, ਸਮਾਜਿਕ, ਵਿਗਿਆਨਕ, ਤਕਨੀਕੀ ਅਤੇ ਹੋਰ ਖ਼ੇਤਰਾਂ ਵਿਚ ਭਾਰਤ ਦੀਆਂ ਪ੍ਰਾਪਤੀਆਂ ਵਿਆਪਕ ਤੌਰ ’ਤੇ ਜਾਣੀਆਂ ਜਾਂਦੀਆਂ ਹਨ। ਤੁਹਾਡਾ ਦੇਸ਼ ਅੰਤਰਰਾਸ਼ਟਰੀ ਸਥਿਰਤਾ ਨੂੰ ਯਕੀਨੀ ਬਣਾਉਣ...
ਪਾਕਿ ਪ੍ਰਧਾਨ ਮੰਤਰੀ ਨੂੰ ਵੀ ਦਿੱਤਾ ਜਾਵੇਗਾ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਲਈ ਭਾਰਤ ਆਉਣ ਦਾ ਸੱਦਾ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਪੀਲ ਤੋਂ ਬਾਅਦ ਭਾਰਤ ਨੇ ਪਾਕਿ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਚੀਫ਼ ਜਸਟਿਸ ਨੂੰ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਲਈ ਭਾਰਤ ਆਉਣ ਦਾ ਪਹਿਲਾਂ ਹੀ ਸੱਦਾ ਭੇਜ ਦਿੱਤਾ ਸੀ। ਜਦਕਿ...
ਜਲ੍ਹਿਆਂਵਾਲਾ ਬਾਗ਼ ਵਿਖੇ ਗਣਤੰਤਰ ਦਿਵਸ ਮੌਕੇ ਦਿੱਤੀ ਗਈ ਰਾਸ਼ਟਰੀ ਝੰਡੇ ਨੂੰ ਸਲਾਮੀ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ)-ਗਣਤੰਤਰ ਦਿਵਸ ਮੌਕੇ ਸਥਾਨਕ ਜਲਿਆਂਵਾਲਾ ਬਾਗ਼ ਵਿਖੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਜਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਸਕੱਤਰ ਸੂ ਕੁਮਾਰ ਮੁੱਖਰਜੀ, ਸੁਰੱਖਿਆ ਅਫ਼ਸਰ ਏ. ਐਸ. ਆਈ. ਰਣਜੀਤ ਸਿੰਘ,...
ਗੁਬਾਰਿਆਂ ਵਿਚ ਗੈਸ ਭਰਨ ਵਾਲੇ ਸਿਲੰਡਰ ’ਚ ਹੋਇਆ ਧਮਾਕਾ
. . .  1 day ago
ਸੰਗਰੂਰ 26 ਜਨਵਰੀ (ਧੀਰਜ ਪਸ਼ੋਰੀਆ,ਅਮਨਦੀਪ ਬਿੱਟਾ)- ਬਸੰਤ ਪੰਚਮੀ ਮੌਕੇ ਸੰਗਰੂਰ ਵਿਚ ਗੁਬਾਰਿਆਂ ’ਚ ਗੈਸ ਭਰਨ ਵਾਲਾ ਸਿਲੰਡਰ ਫੱਟਣ ਨਾਲ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਧਮਾਕੇ ਕਾਰਨ ਦੋ ਵਿਅਕਤੀਆਂ ਦੀਆ ਲੱਤਾਂ ਕੱਟ ਗਈਆਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ 'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

ਹੁਸ਼ਿਆਰਪੁਰ / ਮੁਕੇਰੀਆਂ

ਕਰੈਸ਼ਰ ਤੇ ਸਕਰੀਨਿੰਗ ਪਲਾਂਟ ਯੂਨੀਅਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਕਰੈਸ਼ਰ ਅਤੇ ਸਕਰੀਨਿੰਗ ਪਲਾਂਟ ਯੂਨੀਅਨ ਹੁਸ਼ਿਆਰਪੁਰ ਵਲੋਂ ਕਰੈਸ਼ਰ ਨੀਤੀ ਵਿਰੁੱਧ ਮਿੰਨੀ ਸਕੱਤਰੇਤ ਸਾਹਮਣੇ ਰੋਸ ਪ੍ਰਦਰਸ਼ਨ ਕਰਦਿਆਂ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਉਪਰੰਤ ਡਿਪਟੀ ਕਮਿਸ਼ਨਰ ਸੰਦੀਪ ਹੰਸ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਗਈ ਨਵੀਂ ਕਰੈਸ਼ਰ ਨੀਤੀ ਕਰੈਸ਼ਰ ਇੰਡਸਟਰੀਜ਼ ਨੂੰ ਖ਼ਤਮ ਕਰਨ ਵਾਲੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਸ ਨੀਤੀ 'ਚ ਕਰੈਸ਼ਰ ਦੀ ਸਾਲਾਨਾ ਰਜਿਸਟਰੇਸ਼ਨ ਫ਼ੀਸ 10000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ, ਜੋ ਸਰਾਸਰ ਗਲਤ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹ ਫ਼ੀਸ ਵਧਾਉਣਾ ਚਾਹੁੰਦੀ ਹੈ ਤਾਂ ਰਜਿਸਟਰੇਸ਼ਨ ਵੀ 3 ਸਾਲ ਲਈ ਕੀਤੀ ਜਾਵੇ | ਇਸੇ ਤਰ੍ਹਾਂ ਨੀਤੀ 'ਚ ਹਰ ਕਰੈਸ਼ਰ ਨੂੰ 3 ਤੋਂ 5 ਲੱਖ ਰੁਪਏ ਸਕਿਉਰਿਟੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਕੱਚਾ ਮਾਲ ਠੇਕੇਦਾਰ ਰਾਹੀਂ ਦਿੰਦੀ ਹੈ, ਜਿਸ ਕਾਰਨ ਇਹ ਸਕਿਉਰਿਟੀ ਠੇਕੇਦਾਰ ਦੀ ਬਣਦੀ ਹੈ, ਨਾ ਕਿ ਕਰੈਸ਼ਰ ਵਾਲਿਆਂ ਦੀ | ਉਨ੍ਹਾਂ ਦੱਸਿਆ ਕਿ ਨੀਤੀ ਅਨੁਸਾਰ ਪੱਕੇ ਮਾਲ ਦਾ ਵੇਚ ਮੁੱਲ ਨਿਸ਼ਚਿਤ ਕਰਨ ਲਈ ਕਿਹਾ ਹੈ, ਜਿਸ ਤਹਿਤ ਸਰਕਾਰ ਨੇ ਕੱਚੇ ਮਾਲ ਦਾ ਮੁੱਲ 5.50 ਰੁਪਏ ਤੋਂ ਵਧਾ ਕੇ 9 ਰੁਪਏ ਕਰ ਦਿੱਤਾ ਹੈ, ਜਿਸ ਕਾਰਨ ਪੱਕਾ ਮਾਲ ਸਰਕਾਰ ਵਲੋਂ ਤੈਅ ਕੀਤੇ ਮੁੱਲ 'ਤੇ ਵੇਚਣਾ ਨਾ ਮੁਮਕਿਨ ਹੈ | ਉਨ੍ਹਾਂ ਮੰਗ ਕੀਤੀ ਕਿ ਤੈਅ ਮੁੱਲ 'ਤੇ ਪੱਕਾ ਮਾਲ ਵੇਚਣ ਲਈ ਕੱਚੇ ਮਾਲ ਦਾ ਮੁੱਲ ਮੁੜ 5.50 ਰੁਪਏ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਨੀਤੀ 'ਚ ਹਰੇਕ ਕਰੈਸ਼ਰ 'ਤੇ ਕੰਡਾ ਲਗਾਉਣ ਦਾ ਕਹਿ ਕੇ ਕਰੈਸ਼ਰ ਵਾਲਿਆਂ 'ਤੇ ਵਾਧੂ ਵਿੱਤੀ ਬੋਝ ਪਾਉਣ ਦਾ ਕੰਮ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਟੀਮਾਂ ਵਲੋਂ ਕਰੈਸ਼ਰਾਂ 'ਤੇ ਜਾ ਕੇ ਪਾਣੀ ਰੀ-ਸਾਈਕਲ ਕਰਨ ਵਾਲੇ ਖੱਡਿਆਂ ਦੀ ਮਿਣਤੀ ਕਰਕੇ ਜੋ ਨੋਟਿਸ ਭੇਜੇ ਜਾ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਇਸ ਕਾਰਵਾਈ ਨੂੰ ਜਲਦ ਬੰਕ ਕੀਤਾ ਜਾਵੇ ਤੇ ਨੋਟਿਸ ਵਾਪਸ ਲਏ ਜਾਣ | ਉਨ੍ਹਾਂ ਕਿਹਾ ਕਿ ਨੀਤੀ 'ਚ ਸਰਕਾਰ ਨੇ ਪੱਕੇ ਮਾਲ 'ਤੇ 1 ਰੁਪਏ ਵਾਤਾਵਰਨ ਸੈੱਸ ਜਮ੍ਹਾਂ ਕਰਵਾਉਣ ਲਈ ਕਿਹਾ ਹੈ ਅਤੇ ਇਹ ਹੁਕਮ ਕਰੈਸ਼ਰ ਵਾਲਿਆਂ 'ਤੇ ਲਾਗੂ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਸਰਕਾਰ ਜਲਦ ਕੱਚਾ ਮਾਲ ਉਪਲੱਬਧ ਕਰਵਾ ਕੇ ਕਰੈਸ਼ਰ ਚਲਵਾਏ | ਉਨ੍ਹਾਂ ਕਿਹਾ ਕਿ ਨੀਤੀ 'ਚ ਕਰੈਸ਼ਰ ਦੁਆਲੇ ਫੈਸਿੰਗ ਲਗਾਉਣ ਲਈ ਲਿਆ ਫ਼ੈਸਲਾ ਵੀ ਸਰਕਾਰ ਵਲੋਂ ਕਰੈਸ਼ਰ ਵਾਲਿਆਂ 'ਤੇ ਵਿੱਤੀ ਬੋਝ ਪਾਉਣ ਵਾਲਾ ਹੈ | ਉਨ੍ਹਾਂ ਕਿਹਾ ਕਿ ਕਰੈਸ਼ਰ ਯੂਨੀਅਨ ਸਰਕਾਰ ਦੀ ਇਸ ਨੀਤੀ ਦਾ ਡੱਟ ਕੇ ਵਿਰੋਧ ਕਰੇਗੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਕਤ ਕਰੈਸ਼ਰ ਨੀਤੀ ਵਾਪਸ ਨਾ ਲਈ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ |

ਇਕੋਤਰੀ ਸਮਾਗਮ ਗੁਰਸ਼ਬਦ ਦੇ ਪ੍ਰਚਾਰ ਤੇ ਪ੍ਰਸਾਰ ਦਾ ਕੇਂਦਰ-ਸੰਤ ਬਾਬਾ ਗੁਰਦਿਆਲ ਸਿੰਘ

ਟਾਂਡਾ ਉੜਮੁੜ, 23 ਸਤੰਬਰ (ਦੀਪਕ ਬਹਿਲ)- ਦੇਸ਼-ਵਿਦੇਸ਼ ਅੰਦਰ ਅੰਮਿ੍ਤ ਰੂਪੀ ਮਹਾਂ ਕੰੁਭ ਦੇ ਨਾਂਅ ਨਾਲ ਜਾਣੇ ਜਾਂਦੇ ਇਸ ਮਹਾਨ ਸਾਲਾਨਾ ਇਕੋਤਰੀ ਸਮਾਗਮ ਦੇ ਚੱਲਦਿਆਂ ਜਿੱਥੇ ਹਜ਼ਾਰਾਂ ਸਿੱਖ ਸੰਗਤਾਂ ਗੁਰਸ਼ਬਦ ਦੇ ਇਸ ਮਾਨਸਰੋਵਰ ਵਿਚ ਰੋਜ਼ਾਨਾ ਸਜਾਏ ਜਾਣ ਵਾਲੇ ...

ਪੂਰੀ ਖ਼ਬਰ »

ਸਰ ਮਾਰਸ਼ਲ ਕਾਨਵੈਂਟ ਸਕੂਲ 'ਚ ਬਾਬਾ ਸ਼ੇਖ਼ ਫ਼ਰੀਦ ਦਾ ਆਗਮਨ ਪੁਰਬ ਮਨਾਇਆ

ਅੱਡਾ ਸਰਾਂ, 23 ਸਤੰਬਰ (ਮਸੀਤੀ)-ਸਰ ਮਾਰਸ਼ਲ ਕਾਨਵੈਂਟ ਸਕੂਲ ਨੈਨੋਵਾਲ ਵੈਦ ਵਿਖੇ ਚੇਅਰਮੈਨ ਰਾਜਿੰਦਰ ਸਿੰਘ ਮਾਰਸ਼ਲ ਦੀ ਅਗਵਾਈ ਹੇਠ ਬਾਬਾ ਸ਼ੇਖ਼ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ ਗਿਆ | ਇਸ ਮੌਕੇ ਸਰਦਾਰ ਰਜਿੰਦਰ ਸਿੰਘ ਮਾਰਸ਼ਲ ਨੇ ਬੱਚਿਆਂ ਨੂੰ ਬਾਬਾ ਸ਼ੇਖ਼ ...

ਪੂਰੀ ਖ਼ਬਰ »

ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਮੰਡੀਆਂ 'ਚ 4.23 ਲੱਖ ਮੀਟਿ੍ਕ ਟਨ ਝੋਨਾ ਆਉਣ ਦੀ ਸੰਭਾਵਨਾ-ਡੀ. ਸੀ.

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਝੋਨੇ ਦੇ ਆਗਾਮੀ ਸੀਜ਼ਨ ਲਈ ਅਗਾਊਾ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅੱਜ ਸਬੰਧਿਤ ਅਧਿਕਾਰੀਆਂ ਨੂੰ ਖ਼ਰੀਦ ਸਬੰਧੀ ਸਮੁੱਚੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ...

ਪੂਰੀ ਖ਼ਬਰ »

10 ਤੱਕ ਰੇਲ ਗੱਡੀਆਂ ਬਹਾਲ ਨਾ ਹੋਈਆਂ ਤਾਂ ਕਰਾਂਗੇ ਰੇਲਵੇ ਟਰੈਕ ਜਾਮ-ਭੂੱਲਾ

ਟਾਂਡਾ ਉੜਮੁੜ, 23 ਸਤੰਬਰ (ਗੁਰਾਇਆ)-ਕੋਰੋਨਾ ਕਾਲ ਦੌਰਾਨ ਬੰਦ ਕੀਤੀਆਂ ਰੇਲ ਗੱਡੀਆਂ ਨੂੰ ਮੁੜ ਬਹਾਲ ਕਰਨ ਅਤੇ ਮੇਲ ਟਰੇਨਾਂ ਦਾ ਟਾਂਡਾ ਵਿਖੇ ਰੁਕਣ ਨੂੰ ਯਕੀਨੀ ਬਣਾਉਣ ਲਈ ਬੀਤੀ 1 ਜੁਲਾਈ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਟਾਂਡਾ ਰੇਲਵੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 2 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 2 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 42396 ਹੋ ਗਈ ਹੈ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 236 ਸੈਂਪਲਾਂ ਦੀ ਪ੍ਰਾਪਤ ...

ਪੂਰੀ ਖ਼ਬਰ »

ਵਿਧਾਇਕ ਜਸਵੀਰ ਰਾਜਾ ਨੇ ਨਵੇਂ ਟਰਾਂਸਫ਼ਾਰਮਰ ਦਾ ਕੀਤਾ ਉਦਘਾਟਨ

ਗੜ੍ਹਦੀਵਾਲਾ, 23 ਸਤੰਬਰ (ਚੱਗਰ)-ਗਰੀਨ ਅਸਟੇਟ ਕਾਲੋਨੀ ਵਾਰਡ ਨੰਬਰ-1 ਗੜ੍ਹਦੀਵਾਲਾ ਵਿਖੇ ਉੱਥੋਂ ਦੇ ਵਸਨੀਕਾਂ ਦੀ ਬਿਜਲੀ ਦੀ ਸਮੱਸਿਆ ਨੂੰ ਦੂਰ ਕਰਨ ਹਿੱਤ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਨਵੇਂ ਟਰਾਂਸਫ਼ਾਰਮਰ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਵਲੋਂ ਕੇਂਦਰੀ ਜੇਲ੍ਹ ਦਾ ਦੌਰਾ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਅਮਰਜੋਤ ਭੱਟੀ ਜਿਲ੍ਹਾ ਤੇ ਸ਼ੈਸ਼ਨ ਜੱਜ-ਕਮ- ਚੇਅਰਪਰਸਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਅਪਰਾਜਿਤਾ ਜੋਸ਼ੀ ਸੀ.ਜੇ.ਐੱਮ.-ਕਮ- ਸਕੱਤਰ ਜਿਲ੍ਹਾ ਕਾਨੂੰਨੀ ...

ਪੂਰੀ ਖ਼ਬਰ »

ਵਿਧਾਇਕ ਰਾਜਾ ਨੇ ਸਕੂਲ ਪਿੰ੍ਰਸੀਪਲਾਂ ਨੂੰ ਢੱਡਾ ਫ਼ਤਹਿ ਸਿੰਘ ਸਮਾਰਟ ਸਕੂਲ ਦੀ ਫੇਰੀ ਲਵਾਈ

ਬੁੱਲ੍ਹੋਵਾਲ 23 ਸਤਬੰਰ (ਲੁਗਾਣਾ)- ਹਲਕਾ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਆਪਣੇ ਹਲਕੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਤੇੇ ਅਧੁਨਿਕ ਵਿਦਿਆਂ ਨਾਲ ਜੋੜਣ ਦੇ ਮਕਸਦ ਨਾਲ ਸੂਬਾ ਪੰਜਾਬ ਦੇ ਮੋਹਰੀ ਸਕੂਲਾਂ 'ਚੋ ਇੱਕ ਸਰਕਾਰੀ ...

ਪੂਰੀ ਖ਼ਬਰ »

'ਆਪ' ਸਰਕਾਰ 'ਚ ਪੁਲਿਸ ਤੇ ਪ੍ਰਸ਼ਾਸਨ ਵੀ ਸੁਰੱਖਿਅਤ ਨਹੀਂ-ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ, 23 ਸਤੰਬਰ (ਧਾਲੀਵਾਲ)- ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਜਲੰਧਰ ਸ਼ਹਿਰ 'ਚ ਡੀ.ਸੀ.ਪੀ. ਪੰਜਾਬ ਪੁਲਿਸ ਨਰੇਸ਼ ਡੋਗਰਾ ਨਾਲ ਹੋਈ ਕੁੱਟਮਾਰ, ਗਾਲੀ-ਗਲੋਚ ਅਤੇ ਅੱਧੀ ਰਾਤ ਨੂੰ ਸਿਵਲ ਹਸਪਤਾਲ 'ਚ ਜਾ ਕੇ ਇਕ ਮਹਿਲਾ ਅਫ਼ਸਰ ਨਾਲ ਗਲਤ ਵਿਵਹਾਰ ਕਰਨ ਦੇ ਮਾਮਲੇ ਦੀ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਸਮੇਤ 4 ਤਸਕਰ ਕਾਬੂ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਸਥਾਨਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕਰ ਕੇ 4 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਿਸ ਨੇ ਇਲਾਕੇ 'ਚ ਕੀਤੀ ਨਾਕਾਬੰਦੀ ...

ਪੂਰੀ ਖ਼ਬਰ »

ਘਰ 'ਚੋਂ ਬਜ਼ੁਰਗ ਦੀ ਲਾਸ਼ ਮਿਲੀ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਸਥਾਨਕ ਮੁਹੱਲਾ ਬਹਾਦਰਪੁਰ 'ਚ ਇਕ ਬਜ਼ੁਰਗ ਦੀ ਘਰ ਦੇ ਕਮਰੇ 'ਚ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ੋਕ ਸੂਦ (80) ਜੋ ਕਿ ਅਣਵਿਆਹਿਆ ਸੀ ਤੇ ਮੁਹੱਲਾ ਵਾਸੀਆਂ ...

ਪੂਰੀ ਖ਼ਬਰ »

ਪਿੰਡ ਥਾਣਾ 'ਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਗੜ੍ਹਸ਼ੰਕਰ, 23 ਸਤੰਬਰ (ਧਾਲੀਵਾਲ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਗੁਰਦੇਵ ਸਿੰਘ ਦੇ ਅਗਵਾਈ ਹੇਠ ਪਿੰਡ ਥਾਣਾ ਵਿਖੇ ਡਾ. ਹਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਸਰਕਲ ਦੇ ਪ੍ਰਬੰਧਾਂ ਅਧੀਨ ਲਗਾਇਆ ਗਿਆ | ...

ਪੂਰੀ ਖ਼ਬਰ »

ਪੀ. ਡਬਲਯੂ. ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਰੈਲੀ 29 ਨੂੰ

ਹੁਸ਼ਿਆਰਪੁਰ, 23 ਸਤੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਪੀ.ਡਬਲਯੂ.ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਹੁਸ਼ਿਆਰਪੁਰ ਦੀ ਮੀਟਿੰਗ ਜ਼ੋਨ ਪ੍ਰਧਾਨ ਅਮਰਜੀਤ ਕੁਮਾਰ ਨੰਗਲ ਖਿਲਾੜੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਲ ਸਪਲਾਈ ਅਤੇ ...

ਪੂਰੀ ਖ਼ਬਰ »

ਐਡੀਲੇਡ ਕੌਂਸਲ ਚੋਣਾਂ 'ਚ ਗੁਰਪ੍ਰੀਤ ਸਿੰਘ ਮਿਨਹਾਸ ਨੂੰ ਭਰਵਾਂ ਸਹਿਯੋਗ ਮਿਲਣ ਨਾਲ ਜਿੱਤ ਦੀ ਬਣੀ ਆਸ

ਐਡੀਲੇਡ, 23 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਕੈਸਵਿਕ ਵਾਰਡ ਤੋਂ ਕੌਂਸਲ ਚੋਣਾਂ 'ਚ ਸਭਨਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਉਪਰੰਤ ਗੁਰਪ੍ਰੀਤ ਸਿੰਘ ਮਿਨਹਾਸ ਨੂੰ ਕੌਂਸਲ ਚੋਣਾਂ ਲਈ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਗਿਆ | ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਰੇਲਵੇ ਮੰਡੀ ਸਕੂਲ 'ਚ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਸੰਬੰਧੀ ਸੈਮੀਨਾਰ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਕੰਨਿਆਂ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਪਿ੍ੰ: ਲਲਿਤਾ ਅਰੋੜਾ ਦੀ ਅਗਵਾਈ 'ਚ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਸੰਦੀਪ ਤਿਵਾੜੀ ...

ਪੂਰੀ ਖ਼ਬਰ »

ਗੁਰਦੁਆਰਾ ਰਾਮਪੁਰ ਖੇੜਾ ਵਿਖੇ ਲੈਬ ਤੇ ਡਾਇਗਨੋਸਟਿਕ ਸੈਂਟਰ ਉਦਘਾਟਨ

ਗੜ੍ਹਦੀਵਾਲਾ 23 ਸਤੰਬਰ (ਚੱਗਰ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਸੰਤ ਬਾਬਾ ਹਰਨਾਮ ਸਿੰਘ ਦੀ ਯਾਦ ਵਿਚ ਅਤੇ ਸੰਤ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਡਾ: ਐੱਸ.ਪੀ. ਸਿੰਘ ਓਬਰਾਏ ਦੇ ਸਹਿਯੋਗ ...

ਪੂਰੀ ਖ਼ਬਰ »

ਦੁਸਹਿਰੇ ਦੇ ਤਿਉਹਾਰ ਸੰਬੰਧੀ ਸੰਕੀਰਤਨ ਅੱਜ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਹੁਸ਼ਿਆਰਪੁਰ ਵਲੋਂ ਦੁਸਹਿਰੇ ਦੇ ਤਿਉਹਾਰ ਸਬੰਧੀ 24 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 8 ਵਜੇ ਵੱਡੇ ਹਨੂਮਾਨ ਜੀ ਮੰਦਰ ਨਜ਼ਦੀਕ ਸ੍ਰੀ ਰਾਮ ਲੀਲ੍ਹਾ ਗਰਾਊਾਡ ਹੁਸ਼ਿਆਰਪੁਰ ਵਿਖੇ ਸੰਕੀਰਤਨ ...

ਪੂਰੀ ਖ਼ਬਰ »

ਜੱਦੀ ਜ਼ਮੀਨ ਦੀ ਮਾਲਕੀ ਲਈ ਵਿਅਕਤੀ ਨੇ ਸਰਕਾਰ ਕੋਲ ਲਗਾਈ ਇਨਸਾਫ਼ ਦੀ ਗੁਹਾਰ

ਨਸਰਾਲਾ, 23 ਸਤੰਬਰ (ਸਤਵੰਤ ਸਿੰਘ ਥਿਆੜਾ)- ਆਪਣੀ ਜੱਦੀ ਜਮੀਨ ਦੀ ਮਾਲਕੀ ਲਈ ਕੋਰਟ ਕੇਸ ਆਪਣੇ ਹੱਕ 'ਚ ਹੋਣ ਤੋਂ ਬਾਆਦ ਵਿਆਕਤੀ ਨੇ ਜਮੀਨ ਆਪਣੇ ਨਾ ਕਰਵਾਉਣ ਲਈ ਸਰਕਾਰ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ | ਇਸ ਸਬੰਧੀ ਸਰਕਾਰੀ ਕਾਗਜ਼ਾਂ ਦਾ ਹਵਾਲਾ ਦਿੰਦੇ ਹੋਏ ਅਜਮੇਰ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਮਾਹਿਲਪੁਰ ਦੀ ਮੀਟਿੰਗ

ਮਾਹਿਲਪੁਰ, 23 ਸਤੰਬਰ (ਰਜਿੰਦਰ ਸਿੰਘ)-ਮਾਹਿਲਪੁਰ ਵਿਖੇ ਪੀ.ਪੀ. ਬੀ.ਐੱਸ.ਸੀ. ਮਾਹਿਲਪੁਰ ਦੇ ਬਲਾਕ ਪ੍ਰਧਾਨ ਗੁਰਵਿੰਦਰ ਪਾਲ ਸਿੰਘ ਹਵੇਲੀ ਦੀ ਪ੍ਰਧਾਨਗੀ ਹੇਠ ਬਲਾਕ ਦੇ ਮੁਲਾਜ਼ਮਾਂ ਵਲੋਂ ਇੱਕ ਮੀਟਿੰਗ ਕੀਤੀ ਗਈ | ਮੀਟਿੰਗ ਉਪਰੰਤ ਅਰਵਿੰਦਰ ਸਿੰਘ ਹਵੇਲੀ ਜ਼ਿਲ੍ਹਾ ...

ਪੂਰੀ ਖ਼ਬਰ »

'ਰਾਸ਼ਟਰੀ ਅਪ੍ਰੈਂਟਿਸ਼ਿਪ ਪ੍ਰਮੋਸ਼ਨ ਸਕੀਮ' ਤਹਿਤ ਜਾਗਰੂਕਤਾ ਵਰਕਸ਼ਾਪ ਲਗਾਈ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਅਪ੍ਰੈਂਟਸ਼ਿਪ ਪ੍ਰੋਗਰਾਮ ਤਹਿਤ ਇੰਡਸਟਰੀ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਰਾਸ਼ਟਰੀ ਅਪ੍ਰੈਂਟਸ਼ਿਪ ਪ੍ਰਮੋਸ਼ਨ ਸਕੀਮ ਸਬੰਧੀ ਵਿਸ਼ੇਸ਼ ਜਾਗਰੂਕਤਾ ਵਰਕਸ਼ਾਪ ਲਗਾਈ ਗਈ, ਜਿਸ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਸਕੂਲ 'ਚ ਕੈਰੀਅਰ ਗਾਈਡੈਂਸ ਪ੍ਰੋਗਰਾਮ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਰੁਜ਼ਗਾਰ ਦੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ ਵਿਖੇ ਬਾਰ੍ਹਵੀਂ ਕਲਾਸ ਦੇ ਬੱਚਿਆਂ ਲਈ ਉਨ੍ਹਾਂ ਦੇ ਭਵਿੱਖ ਦੇ ਕੈਰੀਅਰ ਸਬੰਧੀ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਸਟੇਡੀਅਮ ਦਸੂਹਾ ਵਿਖੇ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਸ਼ੁਰੂ

ਦਸੂਹਾ, 23 ਸਤੰਬਰ (ਭੁੱਲਰ)-ਅੱਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕਮ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਹੁਸ਼ਿਆਰਪੁਰ ਸ. ਗੁਰਸ਼ਰਨ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹੁਸ਼ਿਆਰਪੁਰ ਵਸ਼ਿਸ਼ਟ ਦੀ ਪ੍ਰਧਾਨਗੀ ਅਤੇ ਦਲਜੀਤ ...

ਪੂਰੀ ਖ਼ਬਰ »

30 ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ 'ਤੇ ਮਿਲੇਗੀ 10 ਫ਼ੀਸਦੀ ਛੋਟ - ਕਮਿਸ਼ਨਰ

ਹੁਸ਼ਿਆਰਪੁਰ, 23 ਸਤੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਲ 2022-23 ਦਾ ਬਣਦਾ ਪ੍ਰਾਪਰਟੀ ਟੈਕਸ 30 ਸਤੰਬਰ 2022 ਤੱਕ ਜਮ੍ਹਾਂ ਕਰਵਾਉਣ 'ਤੇ 10 ...

ਪੂਰੀ ਖ਼ਬਰ »

ਐੱਸ. ਡੀ. ਕਾਲਜ 'ਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੇਮਾ ਸ਼ਰਮਾ, ਸਕੱਤਰ ਸ੍ਰੀਗੋਪਾਲ ਸ਼ਰਮਾ ਤੇ ਕਾਰਜਕਾਰੀ ਪਿ੍ੰਸੀਪਲ ਪ੍ਰਸ਼ਾਂਤ ਸੇਠੀ ਦੀ ਅਗਵਾਈ 'ਚ ਵਿਸ਼ਵ ਸ਼ਾਂਤੀ ਦਿਵਸ ਮੌਕੇ ਪੋਸਟਰ ...

ਪੂਰੀ ਖ਼ਬਰ »

ਬੀ. ਐਲ. ਓਜ਼ ਯੂਨੀਅਨ ਵਲੋਂ ਤਹਿਸੀਲਦਾਰ ਮੁਕੇਰੀਆਂ ਨੂੰ ਦਿੱਤਾ ਮੰਗ ਪੱਤਰ

ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ)- ਬੀ.ਐਲ.ਓ. ਤਹਿਸੀਲ ਮੁਕੇਰੀਆਂ ਦੀ ਮੀਟਿੰਗ ਤਹਿਸੀਲ ਕੰਪਲੈਕਸ ਮੁਕੇਰੀਆਂ ਵਿਖੇ ਰਮਨਦੀਪ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਬੀ.ਐਲ.ਓ. 'ਤੇ ਪਾਇਆ ਜਾ ਰਿਹਾ ਬੇਲੋੜਾ ਦਬਾਓ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦਸੂਹਾ ਦੀ ਵਿਦਿਆਰਥਣ ਜ਼ਿਲੇ੍ਹ 'ਚੋਂ ਤੀਜੇ ਸਥਾਨ 'ਤੇ

ਦਸੂਹਾ, 23 ਸਤੰਬਰ (ਭੁੱਲਰ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐੱਮ. ਐੱਸ. ਸੀ. (ਕੈਮਿਸਟਰੀ) ਸਮੈਸਟਰ ਚੌਥੇ ਦੇ ਨਤੀਜਿਆਂ ਵਿਚ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਰਹੀਆਂ ਯੂਨੀਵਰਸਿਟੀ ਮੈਰਿਟ 'ਤੇ ਕਾਬਜ਼

ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੀਆਂ ਵਿਦਿਆਰਥਣਾਂ ਆਪਣੀ ਲਗਨ ਅਤੇ ਮਿਹਨਤ ਸਦਕਾ ਕਾਲਜ ਦਾ ਨਾਮ ਰੌਸ਼ਨ ਕਰ ਰਹੀਆਂ ਹਨ | ਕਾਲਜ ਪਿ੍ੰਸੀਪਲ ਡਾ. ਸ੍ਰੀਮਤੀ ਕਰਮਜੀਤ ਕੌਰ ਬਰਾੜ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸਾਹਿਬ ਦਾ ਪਿੰਡ ਵਿਖੇ ਪਰਾਲੀ ਦੀ ਸੰਭਾਲ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

ਐਮਾਂ ਮਾਂਗਟ, 23 ਸਤੰਬਰ (ਗੁਰਾਇਆ)- ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਮੁਕੇਰੀਆਂ ਵਲੋਂ ਡਾ. ਗਗਨਦੀਪ ਸਿੰਘ ਏ. ਡੀ. ਓ. ਦੀ ਅਗਵਾਈ ਵਿਚ ਸਾਹਿਬ ਦਾ ਪਿੰਡ ...

ਪੂਰੀ ਖ਼ਬਰ »

ਹੁਸ਼ਿਆਰਪੁਰ ਸ਼ਹਿਰ 'ਚ ਟ੍ਰੈਫ਼ਿਕ ਦੀ ਸਮੱਸਿਆ ਹੋਈ ਬੇਲਗਾਮ

ਹੁਸਿਆਰਪੁਰ--ਸ਼ਹਿਰ 'ਚ ਟ੍ਰੈਫ਼ਿਕ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ | ਨਾਜਾਇਜ਼ ਕਬਜ਼ਿਆਂ ਤੇ ਵਾਹਨ ਚਾਲਕਾਂ ਦੀਆਂ ਮਨਮਰਜ਼ੀਆਂ ਕਾਰਨ ਪੂਰੇ ਸ਼ਹਿਰ ਦੀ ਹਾਲਤ ਕਾਫ਼ੀ ਤਰਸਯੋਗ ਹੈ | ਕਿਸੇ ਇਲਾਕੇ 'ਚ ਟਰੱਕ ਚਾਲਕਾਂ ਵਲੋਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ...

ਪੂਰੀ ਖ਼ਬਰ »

ਮਨਿਸਟ੍ਰੀਅਲ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਗੇਟ ਰੈਲੀਆਂ ਤੀਜੇ ਦਿਨ ਵੀ ਜਾਰੀ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਅੱਜ ਤੀਜੇ ਦਿਨ ਵੀ ਸੂਬੇ ਭਰ 'ਚ ਦਫ਼ਤਰਾਂ ਦੇ ਬਾਹਰ ਗੇਟ ਰੈਲੀਆਂ ਕੀਤੀਆਂ | ਇਸੇ ਤਹਿਤ ਜ਼ਿਲ੍ਹੇ ਦੇ ਦਫ਼ਤਰਾਂ ਸਾਹਮਣੇ ਮੁਲਾਜ਼ਮਾਂ ਵਲੋਂ ...

ਪੂਰੀ ਖ਼ਬਰ »

ਗੋਗੋਂ ਦੀ ਧੀ ਜਗਦੀਸ਼ ਕੌਰ ਦੀ ਕੈਨੇਡਾ ਪੁਲਿਸ 'ਚ ਨਿਯੁਕਤੀ

ਗੜ੍ਹਸ਼ੰਕਰ, 23 ਸਤੰਬਰ (ਧਾਲੀਵਾਲ)- ਇਥੋਂ ਦੇ ਨਜ਼ਦੀਕੀ ਪਿੰਡ ਗੋਗੋਂ ਦੀ ਧੀ ਕੈਨੇਡਾ ਦੇ ਐਡਮਿੰਟਨ ਪੁਲਿਸ 'ਚ ਨਿਯੁਕਤੀ ਹੋਈ ਹੈ | ਖ਼ਾਲਸਾ ਕਾਲਜ ਗੜ੍ਹਸ਼ੰਕਰ ਤੋਂ ਬੀ.ਕਾਮ. ਦੀ ਡਿਗਰੀ ਕਰਕੇ 14 ਸਾਲ ਪਹਿਲਾਂ ਕੈਨੇਡਾ ਗਈ ਮਾ. ਆਤਮਾ ਸਿੰਘ ਦੀ ਪੋਤਰੀ ਜਗਦੀਸ਼ ਕੌਰ ...

ਪੂਰੀ ਖ਼ਬਰ »

ਬੀ. ਐਲ. ਓਜ਼ ਯੂਨੀਅਨ ਮੁਕੇਰੀਆਂ ਦੀ ਹੋਈ ਚੋਣ

ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ)-ਤਹਿਸੀਲ ਕੰਪਲੈਕਸ ਮੁਕੇਰੀਆਂ ਵਿਖੇ ਬੀ.ਐਲ.ਓਜ. ਯੂਨੀਅਨ ਦੀ ਚੋਣ ਹੋਈ | ਇਸ ਮੌਕੇ ਹਾਜ਼ਰ ਮੈਂਬਰਾਂ ਵਲੋਂ ਅੱਜ ਤਹਿਸੀਲ ਮੁਕੇਰੀਆਂ ਦੀ ਬੀ.ਐਲ.ਓਜ. ਯੂਨੀਅਨ ਦੀ ਚੋਣ ਦੌਰਾਨ ਸਰਬਸੰਮਤੀ ਨਾਲ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ...

ਪੂਰੀ ਖ਼ਬਰ »

ਝਪਟਮਾਰੀ ਦੇ ਦੋਸ਼ 'ਚ 2 ਨਾਮਜ਼ਦ, ਇਕ ਕਾਬੂ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਥਾਣਾ ਮੇਹਟੀਆਣਾ ਪੁਲਿਸ ਨੇ ਝਪਟਮਾਰੀ ਦੇ ਦੋਸ਼ 'ਚ 2 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰ ਕੇ ਇਕ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖਨੌੜਾ ਦੇ ਵਾਸੀ ਲਖਿੰਦਰ ਪਾਸਵਾਨ ਨੇ ਪੁਲਿਸ ਕੋਲ ਦਰਜ ਕਰਵਾਈ ...

ਪੂਰੀ ਖ਼ਬਰ »

ਲੜਕੀ ਤੋਂ ਐਕਟਿਵਾ ਖੋਹ ਕੇ 3 ਨੌਜਵਾਨ ਫ਼ਰਾਰ

ਕੋਟਫ਼ਤੂਹੀ, 23 ਸਤੰਬਰ (ਅਵਤਾਰ ਸਿੰਘ ਅਟਵਾਲ)-ਇਸ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਲੁਟੇਰੇ ਨਜ਼ਦੀਕੀ ਪਿੰਡ ਖੈਰੜ ਦੇ ਕਰੀਬ ਇਕ ਲੜਕੀ ਤੋਂ ਤਿੰਨ ਮੋਟਰਸਾਈਕਲ ਸਵਾਰ ਐਕਟਿਵਾ ਖੋਹ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਨੇ ਸਾਹਮਣੇ ਤੋਂ ਕਾਰ ਨੂੰ ਮਾਰੀ ਟੱਕਰ, 2 ਜ਼ਖ਼ਮੀ

ਨਸਰਾਲਾ, 23 ਸਤੰਬਰ (ਸਤਵੰਤ ਸਿੰਘ ਥਿਆੜਾ)- ਅੱਡਾ ਮੰਡਿਆਲਾਂ ਤੋਂ ਤਾਰਾਗੜ੍ਹ ਮੋੜ ਵੱਲ ਹੁਸ਼ਿਆਰਪਰ-ਜਲੰਧਰ ਰੋਡ 'ਤੇ ਉਲਟ ਪਾਸੇ ਤੋਂ ਆ ਰਹੇ ਟਰੈਕਟਰ-ਟਰਾਲੀ ਵਲੋਂ ਕਾਰ ਵਿੱਚ ਸਾਹਮਣੇ ਤੋਂ ਵੱਜਣ ਨਾਲ ਕਾਰ ਵਿੱਚ ਸਵਾਰ ਔਰਤ ਤੇ ਆਦਮੀ ਦੋ ਜਣਿਆਂ ਦੇ ਜ਼ਖ਼ਮੀ ਹੋ ਜਾਣ ...

ਪੂਰੀ ਖ਼ਬਰ »

ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਚੌਹਾਲ ਸਕੂਲ 'ਚ ਲਿਖਾਈ ਮੁਕਾਬਲਾ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਨੈਸ਼ਨਲ ਕੋਆਪ੍ਰੇਟਿਵ ਯੂਨੀਅਨ ਆਫ਼ ਇੰਡੀਆ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਹਾਲ ਵਿਖੇ ਵਿਦਿਆਰਥੀਆਂ 'ਚ ਲਿਖਣ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਯੂਨੀਅਨ ਦੇ ...

ਪੂਰੀ ਖ਼ਬਰ »

ਡਾ. ਪ੍ਰੀਤ ਮਹਿੰਦਰ ਸਿੰਘ ਨੇ ਬਤੌਰ ਸਿਵਲ ਸਰਜਨ ਦਾ ਅਹੁਦਾ ਸੰਭਾਲਿਆ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਾ. ਪ੍ਰੀਤ ਮਹਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਇ.ਪੀ.ਐਚ.ਸੀ. ਟਾਂਡਾ ਤੋਂ ਪਦ ਉੱਨਤ ਹੋ ਕੇ ਬਤੌਰ ਸਿਵਲ ਸਰਜਨ ਹੁਸ਼ਿਆਰਪੁਰ ਬਣੇ ਤੇ ਉਨ੍ਹਾਂ ਆਪਣਾ ਅਹੁਦਾ ਸੰਭਾਲ ਲਿਆ¢ ਇਸ ਮੌਕੇ ਸਹਾਇਕ ਸਿਵਲ ਸਰਜਨ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਆਨਲਾਈਨ ਮੀਟਿੰਗ

ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ)-ਸੂਬਾ ਪ੍ਰਧਾਨ ਠਾਕੁਰ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਇੱਕ ਵਿਸ਼ੇਸ਼ ਆਨ ਲਾਈਨ ਮੀਟਿੰਗ ਹੋਈ | ਪੈੱ੍ਰਸ ਬਿਆਨ ਕਰਦਿਆਂ ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਮੀਟਿੰਗ ਦੀ ...

ਪੂਰੀ ਖ਼ਬਰ »

ਸਰਕਾਰੀ ਸੀਨੀ. ਸੈਕੰ. ਸਕੂਲ ਬਾਗਪੁਰ ਸਤੌਰ 'ਚ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਸ਼ੁਰੂ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਜਿਲ੍ਹਾ ਪੱਧਰੀ ਸਕੂਲ ਖੇਡਾਂ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਕਮ ਪ੍ਰਧਾਨ ਜਿਲ੍ਹਾ ਟੂਰਨਾਮੈਂਟ ਕਮੇਟੀ ਹੁਸ਼ਿਆਰਪੁਰ ਗੁਰਸ਼ਰਨ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਧੀਰਜ ਵਸ਼ਿਸ਼ਟ ਦੇ ...

ਪੂਰੀ ਖ਼ਬਰ »

ਮਾਈਨਿੰਗ ਵਿਭਾਗ ਵਲੋਂ ਡਰਾਫ਼ਟ ਜ਼ਿਲ੍ਹਾ ਸਰਵੇ ਰਿਪੋਰਟ ਤਿਆਰ-ਰੰਧਾਵਾ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮਾਈਨਿੰਗ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ 'ਸਸਟੇਨੇਬਲ ਸੈਂਡ ਮਾਈਨਿੰਗ ਮੈਨੇਜਮੈਂਟ ਗਾਈਡ ਲਾਈਨਜ਼ 2016' ਅਤੇ 'ਐਨਫੋਰਸਮੈਂਟ ਐਂਡ ਮੋਨੀਟਰਿੰਗ ...

ਪੂਰੀ ਖ਼ਬਰ »

ਕਸਬਾ ਐਮਾਂ ਮਾਂਗਟ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਦੇ ਰੰਗ 'ਚ ਰੰਗਿਆ ਰਿਹਾ

ਐਮਾਂ ਮਾਂਗਟ, 23 ਸਤੰਬਰ (ਗੁਰਾਇਆ)-ਕਸਬਾ ਐਮਾਂ ਮਾਂਗਟ ਦੇ ਸ਼ਿਵ ਮੰਦਰ ਵਿਚ ਪਿਛਲੇ ਸੱਤ ਦਿਨਾਂ ਤੋਂ ਸ਼੍ਰੀਮਦ ਭਾਗਵਤ ਕਥਾ ਦੇ ਪ੍ਰਵਾਹ ਨਾਲ ਕਸਬਾ ਐਮਾਂ ਮਾਂਗਟ ਭਗਤੀ ਦੇ ਰੰਗ ਵਿਚ ਰੰਗਿਆ ਰਿਹਾ | ਇਸ ਕਥਾ ਪ੍ਰਵਾਹ ਵਿਚ ਵਿਆਸ ਪੰਡਿਤ ਅੰਕੁਸ਼ ਸ਼ਰਮਾ ਅਤੇ ਸਾਥੀਆਂ ...

ਪੂਰੀ ਖ਼ਬਰ »

ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ

ਹਰਿਆਣਾ, 23 ਸਤੰਬਰ (ਹਰਮੇਲ ਸਿੰਘ ਖੱਖ)-ਬਲਾਕ ਭੂੰਗਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਨੀਲਾ ਨਲੋਆ ਵਿਖੇ ਸਮਾਪਤ ਹੋਈਆਂ | ਇਸ ਮੌਕੇ ਇਨਾਮਾਂ ਦੀ ਵੰਡ ਡਾ. ਰਵਜੋਤ ਸਿੰਘ ਵਿਧਾਇਕ ਹਲਕਾ ਸ਼ਾਮ ਚੁਰਾਸੀ ਨੇ ਉਚੇਚੇ ਤੌਰ 'ਤੇ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰ ਹਿਤਕਾਰੀ ਸਭਾ ਪੰਜਾਬ ਵਲੋਂ ਬੱਚਿਆਂ ਦੀ ਸਹਾਇਤਾ

ਭੰਗਾਲਾ, 23 ਸਤੰਬਰ (ਬਲਵਿੰਦਰਜੀਤ ਸੈਣੀ)- ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਵੱਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪੁਰਾਣਾ ਭੰਗਾਲਾ ਦੇ ਕਬੱਡੀ ਖਿਡਾਰੀ ਬੱਚਿਆਂ ਨੂੰ ਕਬੱਡੀ ਖੇਡਣ ਲਈ ਵਰਦੀਆਂ ਲੈਣ ਲਈ 5100 ਰੁਪਏ ਦਾ ਸਹਿਯੋਗ ਸਕੂਲ ਅਧਿਆਪਕਾਂ ਨੂੰ ...

ਪੂਰੀ ਖ਼ਬਰ »

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਝੋਨੇ ਦੀ ਪਰਾਲੀ ਸੰਭਾਲਣ ਸੰਬੰਧੀ ਜਾਗਰੂਕਤਾ ਕੈਂਪ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਪਰਾਲੀ ਸੰਭਾਲਣ ਸਬੰਧੀ ਵਿੱਢੀ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਜਨੋਹਾ ਦੇ ਵਿਦਿਆਰਥੀਆਂ ਲਈ ਜਾਗਰੂਕਤਾ ਕੈਂਪ ਲਗਾਇਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX