ਨਵਾਂਸ਼ਹਿਰ, 23 ਸਤੰਬਰ (ਹਰਵਿੰਦਰ ਸਿੰਘ)- ਅੱਜ ਇੱਥੋਂ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ, ਪੰਥਕ ਤਾਲਮੇਲ ਸੰਗਠਨ ਵਲੋਂ ਜਨਤਕ ਥਾਵਾਂ ਅਤੇ ਸਕੂਲਾਂ ਕਾਲਜਾਂ ਵਿਚ ਸਿੱਖ ਵਿਦਿਆਰਥੀਆਂ ਤੇ ਵਿਅਕਤੀਆਂ ਨੂੰ ਕਕਾਰ ਪਹਿਨਣ ਤੋਂ ਰੋਕਣ ਵਿਰੱੁਧ ਮੱੁਖ ਮੰਤਰੀ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਤੇ ਸਾਬਕਾ ਜਨਰਲ ਸਕੱਤਰ ਤੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਇਸ ਦੇਸ਼ ਦੀ ਆਜ਼ਾਦੀ ਲਈ ਅਤੇ ਵਿਸ਼ਵ ਜੰਗ ਇਕ ਤੇ ਦੋ ਵਿਚ ਕਕਾਰ ਧਾਰੀ ਸਿੱਖਾਂ ਨੇ ਮੋਹਰਲੀਆਂ ਕਤਾਰਾਂ ਵਿਚ ਲੜਾਈ ਲੜੀ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ | ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਉਨ੍ਹਾਂ ਵਲੋਂ ਬਖ਼ਸ਼ੇ ਪੰਜ ਕਕਾਰ ਹਰ ਵੇਲੇ ਸਿੱਖ ਆਪਣੇ ਨਾਲ ਰੱਖੇ ਅਸੀਂ ਉਨ੍ਹਾਂ ਨੂੰ ਉਤਾਰ ਨਹੀਂ ਸਕਦੇ | ਸਰਕਾਰਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਕਕਾਰ ਸਿੱਖਾਂ ਦਾ ਅਹਿਮ ਅੰਗ ਹਨ | ਉਨ੍ਹਾਂ ਕਿਹਾ ਕਿ ਇਕ ਪਾਸੇ ਸੁਪਰੀਮ ਕੋਰਟ ਇਹ ਫ਼ੈਸਲਾ ਦੇ ਰਹੀ ਹੈ ਕਿ ਸਿੱਖਾਂ ਦੀ ਕਿਰਪਾਨ ਨੂੰ ਜਹਾਜ਼ ਵਿਚ ਨਹੀਂ ਰੋਕਿਆ ਜਾਵੇਗਾ ਪਰ ਕੁਝ ਸਿਰ-ਫਿਰੇ ਲੋਕਾਂ ਨੇ ਬੀਤੇ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਮੈਟਰੋ ਸਟੇਸ਼ਨ ਦਿੱਲੀ ਵਿਖੇ ਗਾਤਰੇ ਪਹਿਨੀ ਇਕ ਫੁੱਟੀ ਕਿਰਪਾਨ ਕਰ ਕੇ ਸਫ਼ਰ ਕਰਨ ਤੋਂ ਰੋਕ ਦਿੱਤਾ ਸੀ | ਉਨ੍ਹਾਂ ਕਿਹਾ ਕਿ ਸਕੂਲਾਂ-ਕਾਲਜਾਂ ਵਿਚ ਵਿਦਿਆਰਥੀਆਂ ਦੇ ਕੜੇ ਉਤਾਰਨੇ ਆਮ ਤੌਰ 'ਤੇ ਹੁੰਦੀਆਂ ਘਟਨਾਵਾਂ ਸਿੱਖਾਂ ਦੇ ਮਨ ਵਲੰੂਧਰ ਕੇ ਰੱਖ ਦਿੰਦੀਆਂ ਹਨ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਅੰਦਰ ਅਤੀਤ ਵਿਚ ਤਾਜ਼ਾ ਵਾਪਰੀਆਂ ਘਟਨਾਵਾਂ ਦੀ ਡੂੰਘੀ ਜਾਂਚ ਕਰਵਾਈ ਜਾਵੇ | ਇਸ ਦੇ ਨਾਲ ਹੀ ਪ੍ਰੀਖਿਆ ਕੇਂਦਰਾਂ, ਵਿੱਦਿਅਕ ਸੰਸਥਾਵਾਂ ਅਤੇ ਜਨਤਕ ਥਾਵਾਂ 'ਤੇ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿਚ ਸਿੱਖਾਂ ਅਤੇ ਘੱਟ ਗਿਣਤੀਆਂ ਨਾਲ ਕੋਈ ਵੀ ਵਿਤਕਰਾ ਨਾ ਹੋਵੇ | ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਮਾਸਟਰ ਗੁਰਚਰਨ ਸਿੰਘ ਬਸਿਆਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਤੋਂ ਜਰਨੈਲ ਸਿੰਘ, ਕਲਗ਼ੀਧਰ ਸੇਵਕ ਜਥਾ ਕਾਹਮਾ ਤੋਂ ਜਸਵਿੰਦਰ ਸਿੰਘ, ਭਾਈ ਘਨੱਈਆ ਸੇਵਾ ਸੰਮਤੀ ਤੋਂ ਡਾ. ਅਵਤਾਰ ਸਿੰਘ, ਪੰਥਕ ਸੇਵਕ ਜਥਾ ਦੁਆਬਾ, ਮੀਰੀ-ਪੀਰੀ ਸੇਵਾ ਦਲ ਨਵਾਂਸ਼ਹਿਰ ਤੋਂ ਸੁਖਦੇਵ ਸਿੰਘ, ਗੁਰੂ ਰਾਮਦਾਸ ਸੇਵਾ ਸੁਸਾਇਟੀ ਤੋਂ ਸੁਖਵਿੰਦਰ ਸਿੰਘ ਥਾਂਦੀ, ਅਖੰਡ ਕੀਰਤਨੀ ਜਥਾ ਨਵਾਂਸ਼ਹਿਰ ਤੋਂ ਹਰਜੀਤ ਸਿੰਘ, ਪੰਥ ਸੇਵਕ ਜਥਾ ਦੁਆਬਾ ਤੋਂ ਗੁਰਪਾਲ ਸਿੰਘ, ਢਾਡੀ ਸਭਾ ਤੋਂ ਸਤਨਾਮ ਸਿੰਘ ਭਾਰਾਪੁਰ, ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਪਿ੍ਤਪਾਲ ਸਿੰਘ ਹਵੇਲੀ, ਦਲਜੀਤ ਸਿੰਘ ਮੌਲਾ, ਗੁਰਮੀਤ ਸਿੰਘ ਗੱੁਜਰਪੁਰ, ਕੈਪਟਨ ਗੁਰਪਾਲ ਸਿੰਘ ਮਜਾਰੀ ਵੀ ਹਾਜ਼ਰ ਸਨ |
ਨਵਾਂਸ਼ਹਿਰ, 23 ਸਤੰਬਰ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਸਮੇਂ ਦੇ ਕੇਸ ਰੱਦ ਕਰਾਉਣ ਸਬੰਧੀ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਨ ਲਈ ਸਮਾਂ ਦੇਣ ਸਬੰਧੀ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਮੰਤਰੀ ਦੇ ਨਾਂਅ ਇਕ ਮੰਗ ਪੱਤਰ ...
ਬੰਗਾ, 23 ਸਤੰਬਰ (ਕਰਮ ਲਧਾਣਾ) - ਡਾ. ਸਾਧੂ ਸਿੰਘ ਹਮਦਰਦ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਪਿੰਡ ਪੱਦੀ ਮੱਠਵਾਲੀ ਦੀ ਇੱਕ ਮੀਟਿੰਗ ਜਿਸ ਨੂੰ ਕਿ ਆਮ ਇਜਲਾਸ ਬਣਾਇਆ ਗਿਆ, ਵਿਚ ਵੱਡੀ ਗਿਣਤੀ 'ਚ ਨਗਰ ਨਿਵਾਸੀ ਸ਼ਾਮਲ ਹੋਏ | ਇਸ ਇਜਲਾਸ ਦੀ ਪ੍ਰਧਾਨਗੀ ਕਮੇਟੀ ਦੇ ...
ਭੱਦੀ, 23 ਸਤੰਬਰ (ਨਰੇਸ਼ ਧੌਲ)- 'ਆਪ' ਦੇ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਭਰੋਸੇ ਦਾ ਮਤਾ ਪੇਸ਼ ਕਰਨ ਲਈ ਬੁਲਾਏ ਗਏ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਨੂੰ ਰਾਜਪਾਲ ਵਲੋਂ ਕੇਂਦਰ ਦੇ ਦਬਾਅ ਹੇਠ ਰੱਦ ਕਰਨਾ ਲੋਕਤੰਤਰ ਦਾ ਘਾਣ ਕਰਨ ਦੇ ਬਰਾਬਰ ਸਾਬਤ ਹੋ ਰਿਹਾ ਹੈ | ਇਨ੍ਹਾਂ ...
ਬਲਾਚੌਰ, 23 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਪਿੰਡ ਗੜ੍ਹੀ ਕਾਨੂੰਗੋਅ ਵਿਖੇ ਠਾਕੁਰ ਦੁਆਰਾ ਸ਼ਿਵ ਮੰਦਰ, ਮੰਦਰ ਸੁਧਾਰ ਕਮੇਟੀ ਵਲੋਂ 15ਵਾਂ ਵਿਸ਼ਾਲ ਭਗਵਤੀ ਜਾਗਰਣ 27 ਸਤੰਬਰ ਨੂੰ ਮੱੁਖ ਰੋਡ ਸ਼ਿਵ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦੀ ਤਿਆਰੀ ਹਿਤ ਵਿਸ਼ੇਸ਼ ...
ਬੰਗਾ, 23 ਸਤੰਬਰ (ਕਰਮ ਲਧਾਣਾ) - ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੰਗਾ ਵਿਖੇ ਕਰਾਏ 'ਟੀਚਰ ਫੈਸਟ' ਦੌਰਾਨ ਬਲਾਕ ਪੱਧਰੀ ਚਾਰਟ ਮੇਕਿੰਗ, ਵਰਕਿੰਗ ਮਾਡਲ, ਡਿਜੀਟਲ ਗੇਮਜ਼ ਮੁਕਾਬਲਿਆਂ ਦੌਰਾਨ ਬਾਬਾ ਗੋਲਾ ਸਰਕਾਰੀ ...
ਨਵਾਂਸ਼ਹਿਰ, 23 ਸਤੰਬਰ (ਹਰਵਿੰਦਰ ਸਿੰਘ)- ਪੰਜਾਬ ਵਿਚ ਖ਼ੁਸ਼ਹਾਲੀ ਦੇ ਰਾਖਿਆਂ ਦੇ ਤੌਰ 'ਤੇ ਤਾਇਨਾਤ ਸਾਬਕਾ ਸੈਨਿਕਾਂ ਨੂੰ ਪੰਜਾਬ ਸਰਕਾਰ ਵਲੋਂ ਬਿਨਾ ਕਾਰਨ ਦੱਸੇ ਬਰਖ਼ਾਸਤ ਕਰਨ ਦੇ ਖਿਲਾਫ਼ ਮੱੁਖ ਮੰਤਰੀ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ...
ਬੰਗਾ, 23 ਸਤੰਬਰ (ਜਸਬੀਰ ਸਿੰਘ ਨੂਰਪੁਰ)-ਖਟਕੜ ਕਲਾਂ ਵਿਖੇ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਦੇ ਸੁਰੱਖਿਆ ਬੰਦੋਬਸਤਾਂ ਨਾਲ ਸਬੰਧਤ ਤਿਆਰੀਆਂ ਨੂੰ ਲੈ ਕੇ ਐਸ. ਐਸ. ਪੀ ਭਾਗੀਰਥ ਸਿੰਘ ਮੀਨਾ ...
ਨਵਾਂਸ਼ਹਿਰ, 23 ਸਤੰਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਕਾਰਨ ਅੱਜ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਿਜ਼ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਮੂਹ ਵਿਭਾਗਾਂ ਦੇ ਗੇਟਾਂ ਅੱਗੇ ...
ਬੰਗਾ, 23 ਸਤੰਬਰ (ਜਸਬੀਰ ਸਿੰਘ ਨੂਰਪੁਰ)-ਬੰਗਾ ਸਦਰ ਪੁਲਿਸ ਵਲੋਂ ਪਿੰਡ ਥਾਂਦੀਆਂ ਲਾਗੇ ਲਗਾਏ ਨਾਕੇ ਦੌਰਾਨ ਪੁਲਿਸ ਵਲੋਂ ਇੱਕ ਮਾਰੂਤੀ ਗੱਡੀ ਦੀ ਤਲਾਸ਼ੀ ਲਈ ਗਈ ਜਿਸ ਵਿਚੋਂ 60 ਕਿਲੋ ਵਜ਼ਨੀ ਪੋਸਤ ਚੂਰਾ ਬਰਾਮਦ ਕੀਤਾ ਗਿਆ | ਨਿਰਮਲ ਸਿੰਘ ਏ. ਐਸ. ਆਈ ਨੇ ਦੱਸਿਆ ਕਿ ...
ਬਲਾਚੌਰ, 23 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਚਾਇਨੀਜ਼ ਵਾਇਰਸ ਕਾਰਨ ਬੌਣੇਪਣ ਦਾ ਸ਼ਿਕਾਰ ਹੋਈ ਝੋਨੇ ਦੀ ਫ਼ਸਲ ਦਾ ਪੰਜਾਬ ਸਰਕਾਰ ਬਿਨਾਂ ਦੇਰੀ ਮੁਆਵਜ਼ਾ ਦੇਵੇ | ਇਹ ਮੰਗ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸਾਹਦੜਾ, ਮਾਰਕੀਟ ...
ਨਵਾਂਸ਼ਹਿਰ, 23 ਸਤੰਬਰ (ਗੁਰਬਖ਼ਸ਼ ਸਿੰਘ ਮਹੇ)- ਸਿੱਖਿਆ ਵਿਭਾਗ ਦੀ ਅਗਵਾਈ ਵਿਚ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਦੂਸਰੇ ਗੇੜ ਦੇ ਤੀਸਰੇ ਦਿਨ ਦੇ ਮੁਕਾਬਲਿਆਂ ਦਾ ਉਦਘਾਟਨ ਕੁਲਜੀਤ ਸਿੰਘ ਸਰਹਾਲ ਅਤੇ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ...
ਕਾਠਗੜ੍ਹ, 23 ਸਤੰਬਰ (ਬਲਦੇਵ ਸਿੰਘ ਪਨੇਸਰ)- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਫ਼ਤਰ ਬਲਾਚੌਰ ਵਲੋਂ ਅੱਜ ਕਸਬਾ ਕਾਠਗੜ੍ਹ ਦੇ ਕਮਿਊਨਿਟੀ ਸੈਂਟਰ ਵਿਚ ਪੈਨਸ਼ਨ ਸੁਵਿਧਾ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ...
ਮਜਾਰੀ/ਸਾਹਿਬਾ, 23 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਸੜੋਆ ਦੇ ਵਾਇਸ ਚੇਅਰਮੈਨ ਸਤੀਸ਼ ਨਈਅਰ ਅਤੇ ਬਲਾਕ ਸੜੋਆ ਕਾਂਗਰਸ ਦੇ ਪ੍ਰਧਾਨ ਤਿਲਕ ਰਾਜ ਸੂਦ ਨੇ ਕਸਬਾ ਮਜਾਰੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ...
ਪੋਜੇਵਾਲ ਸਰਾਂ, 23 ਸਤੰਬਰ (ਰਮਨ ਭਾਟੀਆ)- ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਪਿੰਡ ਮੰਗੂਪੁਰ ਵਿਖੇ ਨਵੇਂ ਖੋਲੇ ਗਏ ਵੇਰਕਾ ਮਿਲਕ ਪਲਾਟ ਦੇ ਬੀ.ਐਮ.ਸੀ. ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕਾ ਕਟਾਰੀਆ ਨੇ ਕਿਹਾ ਕਿ ਪਿੰਡ ਮੰਗੂਪੁਰ ਵਿਖੇ ਨਵੇਂ ਬਣੇ ਇਸ ...
ਬੰਗਾ, 23 ਸਤੰਬਰ (ਕਰਮ ਲਧਾਣਾ)-ਪਿੰਡ ਦੇਨੋਵਾਲ ਕਲਾਂ ਵਿਖੇ ਰੌਜ਼ਾ ਪੰਜ ਪੀਰ ਦਰਬਾਰ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਐਨ. ਆਰ. ਆਈ ਵੀਰਾਂ, ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 19ਵਾਂ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ 13 ਅਕਤੂਬਰ ਦਿਨ ਵੀਰਵਾਰ ...
ਜਾਡਲਾ, 23 ਸਤੰਬਰ (ਬੱਲੀ)- ਪੰਥ ਵਿਰੋਧੀ ਤਾਕਤਾਂ ਲੋਕਾਂ ਵਿਚ ਭਰਮ ਭੁਲੇਖੇ ਖੜ੍ਹੇ ਕਰ ਕੇ ਸਿੱਖ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਸਾਜ਼ਿਸ਼ਾਂ ਰਚ ਰਹੀਆਂ ਹਨ | ਜਿਨ੍ਹਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ...
ਸਾਹਲੋਂ, 23 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)- ਸ਼ਿਵ ਚੰਦ ਪਬਲਿਕ ਹਾਈ ਸਕੂਲ ਦੇ ਕਰਾਟਿਆਂ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਮੁਕਾਬਲਿਆਂ ਵਿਚ ਮਾਰੀਆਂ ਵੱਡੀਆਂ ਮੱਲ੍ਹਾਂ ਮਾਰੀਆਂ | ਇਸ ਸਬੰਧੀ ਸਕੂਲ ਦੇ ਚੇਅਰਮੈਨ ਮਨਜੀਤ ਸਿੰਘ ਢਾਹ, ਡਾਇਰੈਕਟਰ ਹਰਵਿੰਦਰ ਕੌਰ ...
ਔੜ/ਝਿੰਗੜਾਂ, 23 ਸਤੰਬਰ (ਕੁਲਦੀਪ ਸਿੰਘ ਝਿੰਗੜ)- ਪਿੰਡ ਝਿੰਗੜਾਂ ਵਿਖੇ ਧੰਨ-ਧੰਨ ਲਾਲਾ ਹੰਭੀਰ ਚੰਦ ਬਲੀ ਤੇ ਬਾਬਾ ਜਵਾਹਰ ਸਿੰਘ ਦੀ ਯਾਦ 'ਚ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਦੀ ਰਹਿਨੁਮਾਈ ਹੇਠ ਸਰਾਧ ਕਰਾਇਆ ਗਿਆ | ਇਸ ਮੌਕੇ ਕਈ ਧਾਰਮਿਕ ...
ਉਸਮਾਨਪੁਰ, 23 ਸਤੰਬਰ (ਮਝੂਰ)- ਪਿੰਡ ਜਲਵਾਹਾ ਸਥਿਤ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦਾ ਆਮ ਇਲਜਾਸ 28 ਸਤੰਬਰ ਦਿਨ ਬੁੱਧਵਾਰ ਨੂੰ ਸਭਾ ਦੇ ਦਫ਼ਤਰ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ | ਇਹ ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਹਰਵਿੰਦਰ ਸਿੰਘ ਨੇ ...
ਬੰਗਾ, 23 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂਪੋਤਾ ਵਿਖੇ ਵਿੱਦਿਆ ਦੇ ਖੇਤਰ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਵਲੋਂ ਇਨਾਮਾਂ ਦੀ ਵੰਡ ਕੀਤੀ ਗਈ | ਉਨ੍ਹਾਂ ...
ਕਟਾਰੀਆਂ, 23 ਸਤੰਬਰ (ਨਵਜੋਤ ਸਿੰਘ ਜੱਖੂ)-ਪਿੰਡ ਕਟਾਰੀਆਂ ਵਿਖੇ ਘਰੇਲੂ ਕੂੜਾ ਕਰਕਟ ਸੁੱਟਣ ਦੇ ਲਈ ਕੋਈ ਢੁੱਕਵੀਂ ਜਗ੍ਹਾ ਨਾ ਹੋਣ ਕਾਰਨ ਲੋਕ ਘਰੇਲੂ ਕੂੜਾ ਕਰਕਟ ਪਿੰਡ 'ਚ ਸਥਿਤ ਛੱਪੜ ਅਤੇ ਹੋਰ ਪਈਆਂ ਖਾਲੀ ਥਾਵਾਂ 'ਤੇ ਸੁੱਟਣ ਲਈ ਮਜਬੂਰ ਹੋ ਰਹੇ ਹਨ | ਇਸ ਸੰਬੰਧੀ ...
ਔੜ/ਝਿੰਗੜਾਂ, 23 ਸਤੰਬਰ (ਕੁਲਦੀਪ ਸਿੰਘ ਝਿੰਗੜ)- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਅੰਡਰ 14 ਸਾਲ ਲੜਕੀਆਂ ਦੇ ਬਾਸਕਟਬਾਲ ਮੁਕਾਬਲਿਆਂ 'ਚ ਸਰਕਾਰੀ ਹਾਈ ਸਕੂਲ ਝਿੰਗੜਾਂ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰ 'ਤੇ ਜਿੱਤ ਕੇ ਆਪਣੇ ਸਕੂਲ, ਪਿੰਡ ਅਤੇ ...
ਬੰਗਾ, 23 ਸਤੰਬਰ (ਕਰਮ ਲਧਾਣਾ)-ਹੀਰੋ ਐਚ. ਆਰ ਏਜੰਸੀ ਗੜ੍ਹਸ਼ੰਕਰ ਰੋਡ ਬੰਗਾ ਵਲੋਂ ਨਵਰਾਤਰਿਆਂ ਦੀ ਸ਼ੁਰੂਆਤ ਮੌਕੇ ਆਪਣੇ ਗਾਹਕਾਂ ਨੂੰ ਸਹੂਲਤਾਂ ਅਤੇ ਆਰਥਿਕ ਲਾਭ ਪਹੁੰਚਾਉਣ ਲਈ ਸੁਵਿਧਾ ਮੇਲਾ ਆਰੰਭ ਕੀਤਾ ਜਿਸ ਦਾ ਉਦਘਾਟਨ ਇਲਾਕੇ ਦੀ ਧਾਰਮਿਕ ਸ਼ਖਸ਼ੀਅਤ ...
ਰਾਹੋਂ, 23 ਸਤੰਬਰ (ਬਲਬੀਰ ਸਿੰਘ ਰੂਬੀ)- ਰਾਹੋਂ-ਮਾਛੀਵਾੜਾ ਰੋਡ 'ਤੇ ਇਕ ਖ਼ਾਲੀ ਪਲਾਟ ਜਿਸ ਦੀ ਕਿ ਪਹਿਲਾਂ ਰਜਿਸਟਰੀ ਹੋ ਚੁੱਕੀ ਹੈ, ਉਤੇ ਕਬਜ਼ਾ ਕਰਨ ਦੇ ਚੱਕਰ ਵਿਚ ਨਗਰ ਕੌਂਸਲ ਪ੍ਰਧਾਨ ਸਮੇਤ 12 ਵਿਅਕਤੀਆਂ 'ਤੇ ਥਾਣਾ ਰਾਹੋਂ ਪੁਲਿਸ ਨੇ ਪਰਚਾ ਦਰਜ ਕੀਤਾ ਹੈ | ਥਾਣਾ ...
ਬੰਗਾ, 23 ਸਤੰਬਰ (ਕਰਮ ਲਧਾਣਾ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਦੋ ਰੋਜ਼ਾ 31ਵੀਂ ਸੂਬਾਈ ਕਾਨਫਰੰਸ ਮੌਕੇ ਪਹਿਲੇ ਦਿਨ ਜਥੇਬੰਦੀ ਦਾ ਬੁਲਾਰਾ ਮੈਗਜ਼ੀਨ 'ਕੰਮੀਆਂ ਦੀ ਲਹਿਰ' ਮੈਗਜ਼ੀਨ ਦਾ ਦੂਜਾ ਅੰਕ ਜਥੇਬੰਦੀ ਦੇ ਕੇਂਦਰੀ ਅਤੇ ਸੂਬਾਈ ਆਗੂ ਜਾਰੀ ਕਰਨਗੇ | ਇਹ ...
ਬੰਗਾ, 23 ਸਤੰਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਸੋਤਰਾਂ ਵਿਖੇ ਸੰਤ ਬਾਬਾ ਸੁੱਚਾ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਲੋਂ ਬੀਬੀ ਮਨਜੀਤ ਕੌਰ ਨਿੱਝਰ ਪਤਨੀ ਪਰਮਜੀਤ ਸਿੰਘ ਨਿੱਝਰ, ਬੀਬੀ ਜਸਬੀਰ ਕੌਰ ਸੋਤਰਾਂ, ਭਾਈ ਜੋਗਾ ਸਿੰਘ ਸੋਤਰਾਂ ਅਤੇ ਬੀਬੀ ਕਰਨਜੀਤ ਕੌਰ ਦਾ ...
ਸੰਧਵਾਂ, 23 ਸਤੰਬਰ (ਪ੍ਰੇਮੀ ਸੰਧਵਾਂ) - ਪਿਛਲੀ ਕਾਂਗਰਸ ਸਰਕਾਰ ਵਲੋਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਮਕਸਦ ਨਾਲ ਗਾਰਡੀਅਨ ਆਫ਼ ਗਵਰਨੈਸ (ਜੀ. ਓ. ਜੀ) ਦੇ ਰੂਪ ਵਿਚ ਤਾਇਨਾਤ ਕੀਤੇ ਸਾਬਕਾ ਸੈਨਿਕਾਂ ਦੀਆਂ ਸੇਵਾਵਾਂ ਪੰਜਾਬ ਸਰਕਾਰ ਵਲੋਂ ਬੰਦ ਕਰਨ ਦੇ ਲਏ ਗਏ ਫੈਸਲੇ ...
ਬਹਿਰਾਮ, 23 ਸਤੰਬਰ (ਸਰਬਜੀਤ ਸਿੰਘ ਚੱਕਰਾਮੂੰ) - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਝੋਨੇ ਦੇ ਖ਼ਰੀਦ ਸੀਜ਼ਨ 'ਚ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ...
ਬੰਗਾ, 23 ਸਤੰਬਰ (ਕਰਮ ਲਧਾਣਾ) -ਦਰਬਾਰ ਬਾਬਾ ਹਾਥੀ ਰਾਮ ਪ੍ਰਬੰਧਕ ਵੈਲਫੇਅਰ ਕਮੇਟੀ (ਰਜਿ) ਗੁਣਾਚੌਰ ਦੇ ਚੇਅਰਮੈਨ ਮਲਕੀਤ ਸਿੰਘ ਕੰਡਿਆਣਾ, ਵਾਇਸ ਚੇਅਰਮੈਨ ਵੀਰ ਸਿੰਘ, ਪ੍ਰਧਾਨ ਕੁਲਵਿੰਦਰ ਸਿੰਘ ਸੋਨੂੰ, ਜਨਰਲ ਸਕੱਤਰ ਸੁਖਦੇਵ ਸਿੰਘ ਕਤਪਾਲੋਂ ਅਤੇ ਹੋਰ ...
ਨਵਾਂਸ਼ਹਿਰ, 23 ਸਤੰਬਰ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਵਲੋਂ ਇਨ ਸਿਟੂ ਸਕੀਮ ਅਧੀਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਾਏ ਜਾ ਰਹੇ ਕਿਸਾਨ ਸਿਖਲਾਈ ਤੇ ਜਾਗਰੂਕਤਾ ਕੈਂਪਾਂ ਦੀ ਲੜੀ 'ਚ ਅੱਜ ਖੇਤੀਬਾੜੀ ਤੇ ਕਿਸਾਨ ...
ਪੋਜੇਵਾਲ ਸਰਾਂ, 23 ਸਤੰਬਰ (ਕੁਲਵਿੰਦਰ ਨਵਾਂਗਰਾਈਾ)- ਬਲਾਕ ਸੜੋਆ ਦੇ ਸਿਵਲ ਪਸ਼ੂ ਹਸਪਤਾਲਾਂ ਵਿਚ ਸਟਾਫ਼ ਦੀ ਘਾਟ ਕਾਰਨ ਲੋਕਾਂ ਨੂੰ ਬਹੁਤ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਵਰਨਣਯੋਗ ਹੈ ਕਿ ਬਲਾਕ ਸੜੋਆ ਵਿਚ ਮਾਲੇਵਾਲ, ਪੋਜੇਵਾਲ, ਸੜੋਆ, ...
ਰਾਹੋਂ, 23 ਸਤੰਬਰ (ਬਲਬੀਰ ਸਿੰਘ ਰੂਬੀ)- ਇੱਥੋਂ ਨਜ਼ਦੀਕੀ ਪਿੰਡ ਭਾਰਟਾ ਖ਼ੁਰਦ ਬ੍ਰਹਮ ਗਿਆਨੀ 108 ਸੰਤ ਬਾਬਾ ਅਰਜਣ ਪ੍ਰਕਾਸ਼ ਦੀ ਬਰਸੀ ਹਰ ਸਾਲ ਦੀ ਤਰ੍ਹਾਂ ਬੜੀ ਧੂਮਧਾਮ ਨਾਲ ਮਨਾਈ ਗਈ | ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਬਾਬਾ ਕੁਲਦੀਪ ਸਿੰਘ ਨਾਨਕਸਰ ਵਾਲਿਆਂ ਨੇ ...
ਬੰਗਾ, 23 ਸਤੰਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਗੋਸਲਾਂ ਦੇ ਗੁਰਦੁਆਰਾ ਮੰਜੀ ਸਾਹਿਬ ਤੋਂ ਨਾਭ ਕੰਵਲ ਰਾਜਾ ਸਾਹਿਬ ਦੀ 82 ਵੀਂ ਬਰਸੀ 'ਤੇ ਵਿਸ਼ਾਲ ਨਗਰ ਕੀਰਤਨ ਪੰਜਾ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ | ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਸਵਾਗਤ ਕੀਤਾ ਗਿਆ | ਢਾਡੀ ...
ਉਸਮਾਨਪੁਰ, 23 ਸਤੰਬਰ (ਸੰਦੀਪ ਮਝੂਰ)- ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 553 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਅਕਤੂਬਰ ਮਹੀਨੇ ਵਿਚ ਗੁਰੂ ਮਿਸ਼ਨ ਸੇਵਾ ਸੁਸਾਇਟੀ ਅਤੇ ਗੁਰੂ ਕੀ ਰਸੋਈ ਨਵਾਂਸ਼ਹਿਰ ਵਲੋਂ ਜ਼ਿਲ੍ਹਾ ਪੱਧਰ 'ਤੇ ਕਰਵਾਏ ਜਾ ਰਹੇ ਮਹਾਨ ਕੀਰਤਨ ...
ਮਜਾਰੀ/ਸਾਹਿਬਾ, 23 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸੜੋਆ ਵਲੋਂ ਪਿੰਡ ਗੁੱਲਪੁਰ ਵਿਖੇ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿਚ ਮਿਲਾਉਣ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਹਰਪ੍ਰੀਤ ...
ਨਵਾਂਸ਼ਹਿਰ, 23 ਸਤੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਆਰ.ਕੇ.ਆਰੀਆ ਕਾਲਜ ਨਵਾਂਸ਼ਹਿਰ ਵਿਖੇ ਰੈੱਡ ਰੀਬਨ ਕਲੱਬ ਅਤੇ ਆਈ. ਕਿਊ. ਏ. ਸੀ. ਦੇ ਅਧੀਨ ਕੁਇਜ਼ ਕੰਪੀਟੀਸ਼ਨ ਵਿਸ਼ਿਆਂ 'ਚ ਵਲੰਟੀਅਰ ਬਲੱਡ ਡੋਨੇਸ਼ਨ, ਡਰੱਗਜ਼, ਏਡਜ਼/ਐੱਚ.ਆਈ.ਵੀ, ਟੀ.ਬੀ. ਪ੍ਰੋਗਰਾਮ ਦਾ ਸੰਚਾਲਨ ...
ਸਮੁੰਦੜਾ, 23 ਸਤੰਬਰ (ਤੀਰਥ ਸਿੰਘ ਰੱਕੜ)- ਪਿੰਡ ਚੱਕ ਸਿੰਘਾਂ ਹਾਜੀਪੁਰ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ, ਨੌਵੀਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਪ੍ਰਮਾਣ ਸਿੰਘ, ਮਾਤਾ ਜਰਨੈਲ ਕੌਰ, ਸੱਚਖੰਡ ਵਾਸੀ ਸੰਤ ਬਾਬਾ ਨਿਰਮਲ ਸਿੰਘ ...
ਸੰਧਵਾਂ, 23 ਸਤੰਬਰ (ਪ੍ਰੇਮੀ ਸੰਧਵਾਂ) - ਮੀਂਹ ਨਾਲ ਜਿੱਥੇ ਝੋਨੇ ਦੀ ਪੱਕ ਰਹੀ ਫ਼ਸਲ ਦੇ ਨੁਕਸਾਨ ਦੇ ਡਰ ਨਾਲ ਕਿਸਾਨਾਂ ਦੇ ਚਿਹਰੇ ਉਦਾਸੀ ਵਿਚ ਘਿਰੇ ਹੋਏ ਹਨ ਉਥੇ ਮੀਂਹ ਨਾਲ ਸੰਧਵਾਂ-ਭਰੋਲੀ ਟੁੱਟੀ ਸੜਕ ਦੀ ਹਾਲਤ ਵਿਗੜਨ ਨਾਲ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ...
ਕਟਾਰੀਆਂ, 23 ਸਤੰਬਰ (ਨਵਜੋਤ ਸਿੰਘ ਜੱਖੂ) - ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬੰਗਾ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਬਲਾਕ ਬੰਗਾ ਦੇ ਪਿੰਡ ਜੰਡਿਆਲਾ ਵਿਖੇ ਹੋਈ | ਮੀਟਿੰਗ ਵਿੱਚ ਵਿਚਾਰ ਸਾਂਝੇ ਕਰਦਿਆਂ ਅਹੁਦੇਦਾਰਾਂ ਨੇ ...
ਘੁੰਮਣਾਂ, 23 ਸਤੰਬਰ (ਮਹਿੰਦਰਪਾਲ ਸਿੰਘ) - ਪਿੰਡ ਭਰੋਲੀ 'ਚ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਲੋਂ ਪ੍ਰਵਾਸੀ ਭਾਰਤੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲੋੜਵੰਦ ਮਾਪਿਆਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ 16 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ | ਇਸ ...
ਬਹਿਰਾਮ, 23 ਸਤੰਬਰ (ਨਛੱਤਰ ਸਿੰਘ ਬਹਿਰਾਮ) - ਪੁਲਿਸ ਸਾਂਝ ਕੇਂਦਰ ਬਹਿਰਾਮ ਵਲੋਂ ਸੀਨੀਅਰ ਅਫਸਰਾਂ ਦੇ ਹੁਕਮਾਂ ਅਨੁਸਾਰ ਬਹਿਰਾਮ ਦੇ 34 ਜਰੂਰਤਮੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ | ਉਪਰੰਤ ਏ. ਐਸ. ਆਈ ਰਾਜ ਕੁਮਾਰ ਨੇ ਦੱਸਿਆ ਕਿ ਪਹਿਲਾਂ ਵੀ ਕਈ ਪਿੰਡਾਂ ...
ਬਹਿਰਾਮ, 23 ਸਤੰਬਰ (ਸਰਬਜੀਤ ਸਿੰਘ ਚੱਕਰਾਮੂੰ) - ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਅਤੇ ਹੋਰ ਫਸਲੀ ਰਹਿੰਦ ਖੂੰਹਦ ਦੇ ਸੁਚੱਜੇ ਪ੍ਰਬੰਧ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ...
ਮੁਕੰਦਪੁਰ, 23 ਸਤੰਬਰ (ਅਮਰੀਕ ਸਿੰਘ ਢੀਂਡਸਾ) - ਸਰਕਾਰੀ ਹਾਈ ਸਕੂਲ ਗੁਣਾਚੌਰ ਦੇ ਭਾਰ ਤੋਲਕਾਂ (ਵੇਟ ਲਿਫਟਰਾਂ) ਵਲੋਂ ਮਜਾਰਾ ਨੌ ਅਬਾਦ ਵਿਖੇ ਹੋਏ ਮੁਕਾਬਲਿਆਂ ਦੌਰਾਨ ਸਾਰੇ ਵਰਗਾਂ ਦੇ ਮੁਕਾਬਲੇ 'ਚੋਂ ਪਹਿਲੀਆਂ ਪੁਜੀਸ਼ਨਾਂ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਤੱਖ ...
ਬੰਗਾ, 23 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆ ਦੌਰਾਨ ਸ਼ਾਨਦਾਰ ਨਤੀਜੇ ਹਾਸਲ ਕਰ ਕੇ ਕਾਲਜ ਦਾ ਮਾਣ ਵਧਾਇਆ ਹੈ | ਕਾਲਜ ਦੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX