ਬਸੀ ਪਠਾਣਾਂ, 23 ਸਤੰਬਰ (ਚੰਨਪ੍ਰੀਤ ਪਨੇਸਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਪੰਜਾਬ ਦੇ ਕਿਸਾਨਾਂ ਦੀ ਖ਼ਰਾਬ ਹੋਈ ਝੋਨੇ ਦੀ ਫ਼ਸਲ ਦੀ ਗਿਰਦਾਵਰੀ, ਪਸ਼ੂਆਂ 'ਚ ਫੈਲੀ ਹੋਈ ਲੰਪੀ ਸਕਿਨ ਬਿਮਾਰੀ ਤੇ ਕਿਸਾਨਾਂ ਨੂੰ ਡੀ. ਏ. ਪੀ. ਖਾਦ ਨਾ ਮਿਲਣ ਸੰਬੰਧੀ ਮੰਗ-ਪੱਤਰ ਐਸ. ਡੀ. ਐਮ. ਬਸੀ ਪਠਾਣਾਂ ਅਸ਼ੋਕ ਕੁਮਾਰ ਨੂੰ ਦਿੱਤਾ ਗਿਆ | ਇਸ ਸੰਬੰਧੀ ਜਥੇਬੰਦੀ ਦੇ ਬਸੀ ਪਠਾਣਾਂ ਬਲਾਕ ਦੇ ਪ੍ਰਧਾਨ ਗੁਰਦੀਪ ਸਿੰਘ ਕੋਟਲਾ ਤੇ ਸੀਨੀਅਰ ਆਗੂ ਗੁਰਜੀਤ ਸਿੰਘ ਵਜੀਦਪੁਰ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗ-ਪੱਤਰ ਰਾਹੀਂ ਸਾਡੇ ਵਲੋਂ ਪ੍ਰਸ਼ਾਸਨ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ, ਜੇਕਰ ਤਿੰਨ ਦਿਨਾਂ ਦੇ ਅੰਦਰ ਪ੍ਰਸ਼ਾਸਨ ਵਲੋਂ ਕੋਈ ਵੀ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਲੋਂ ਅਗਲੀ ਕਾਲ ਦਿੱਤੀ ਜਾਵੇਗੀ ਉਸ ਅਨੁਸਾਰ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਤੋਂ ਹੀ ਕਾਫੀ ਘਾਟੇ ਵਿਚ ਜਾ ਰਿਹਾ ਹੈ, ਕਿਉਂਕਿ ਪਹਿਲਾਂ ਕਣਕ ਦੀ ਫ਼ਸਲ ਨੁਕਸਾਨੀ ਗਈ, ਫਿਰ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਸਾਹਮਣੇ ਆਈ ਤੇ ਹੁਣ ਝੋਨੇ ਦੀ ਫ਼ਸਲ ਨੂੰ ਹੋਣ ਵਾਲੇ ਚਾਈਨਾ ਵਾਇਰਸ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਅਗਲੀ ਫ਼ਸਲ ਬਾਰੇ ਵੀ ਕੁਝ ਪਤਾ ਨਹੀਂ ਕਿਉਂਕਿ ਜੇਕਰ ਵਾਇਰਸ ਜ਼ਮੀਨ 'ਚ ਰਹਿ ਜਾਂਦਾ ਹੈ ਤਾਂ ਅਗਲੀ ਫ਼ਸਲ ਦਾ ਵੀ ਨੁਕਸਾਨ ਹੋ ਸਕਦਾ ਹੈ | ਇਸ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਮਾਹਰਾਂ ਨੂੰ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਡਿਊਟੀ ਲਗਾਈ ਜਾਵੇ ਤੇ ਕਿਸਾਨਾਂ ਦੀ ਖ਼ਰਾਬ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾ ਬਣਦਾ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਐਸ. ਡੀ. ਐਮ. ਬਸੀ ਪਠਾਣਾਂ ਅਸ਼ੋਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਵਲੋਂ ਫ਼ਸਲ ਦੀ ਜਲਦ ਗਿਰਦਾਵਰੀ ਕਰਵਾਉਣ ਸੰਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ | ਇਸ ਮੌਕੇ ਜਥੇਬੰਦੀ ਦੇ ਯੂਥ ਆਗੂ ਬਲਪ੍ਰੀਤ ਸਿੰਘ ਅਬਦੁਲਾਪੁਰ, ਕਾਲਾ ਸਿੰਘ ਬਡਵਾਲਾ, ਕੁਲਦੀਪ ਸਿੰਘ ਗੋਪਾਲੋਂ, ਗੁਰਮੀਤ ਸਿੰਘ ਕੋਟਲਾ, ਸੁਖਦੀਪ ਸਿੰਘ ਸ਼ੇਰਗੜ੍ਹ ਬਾੜਾ, ਪਰਗਟ ਸਿੰਘ ਸ਼ੇਰਗੜ੍ਹ ਬਾੜਾ, ਜਸਬੀਰ ਸਿੰਘ ਸ਼ੇਰਗੜ੍ਹ ਬਾੜਾ, ਰਣਜੀਤ ਸਿੰਘ ਜੜਖੇਲਾਂ ਖੇੜੀ, ਅਮਰਜੀਤ ਸਿੰਘ ਮੈੜਾਂ, ਸੰਤੋਖ ਸਿੰਘ ਮੈੜਾਂ, ਹਰਿੰਦਰ ਸਿੰਘ ਬਸੀ ਪਠਾਣਾਂ, ਵਰਿੰਦਰਪਾਲ ਸਿੰਘ ਬਸੀ ਪਠਾਣਾਂ, ਮੁਖ਼ਤਿਆਰ ਸਿੰਘ ਸਾਦਕਪੁਰ, ਪਲਵਿੰਦਰ ਸਿੰਘ ਸਾਦਕਪੁਰ, ਅਸ਼ੋਕ ਸਿੰਘ ਮੈੜਾਂ, ਹਰਪ੍ਰੀਤ ਸਿੰਘ, ਮਨਦੀਪ ਸਿੰਘ ਸਾਦਕਪੁਰ, ਬਲਵੀਰ ਸਿੰਘ ਅਨੰਦਪੁਰ ਆਦਿ ਹਾਜ਼ਰ ਸਨ |
ਬਸੀ ਪਠਾਣਾਂ, 23 ਸਤੰਬਰ (ਰਵਿੰਦਰ ਮੌਦਗਿਲ)-ਮੰਗਾਂ ਪੂਰੀਆਂ ਨਾ ਕੀਤੇ ਜਾਣ ਤੋਂ ਨਾਰਾਜ਼ ਚੱਲ ਰਹੇ ਪਾਵਰਕਾਮ ਕਰਮਚਾਰੀਆਂ ਵਲੋਂ ਪਾਵਰਕਾਮ ਦਫ਼ਤਰ ਬਸੀ ਪਠਾਣਾਂ ਦੇ ਬਾਹਰ ਗੇਟ ਰੈਲੀ ਕੀਤੀ ਗਈ | ਜਿਸ 'ਚ ਸ਼ਾਮਿਲ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)-ਐਂਟੀ ਨਾਰਕੋਟਿਕ ਸੈੱਲ ਕਮ ਸਪੈਸ਼ਲ ਅਪ੍ਰੇਸ਼ਨ ਸੈੱਲ ਰੇਂਜ ਰੂਪਨਗਰ ਦੀ ਟੀਮ ਵਲੋਂ ਸਰਹਿੰਦ-ਰਾਜਪੁਰਾ ਜੀ. ਟੀ. ਰੋਡ 'ਤੇ ਨਾਕਾਬੰਦੀ ਦੌਰਾਨ 2 ਵਿਅਕਤੀਆਂ ਨੂੰ 2 ਕਿੱਲੋਗ੍ਰਾਮ ਅਫ਼ੀਮ ਸਮੇਤ ਗਿ੍ਫ਼ਤਾਰ ਕਰਨ ਦਾ ...
ਬਸੀ ਪਠਾਣਾਂ, 23 ਸਤੰਬਰ (ਰਵਿੰਦਰ ਮੌਦਗਿਲ)-ਸਿਹਤ ਵਿਭਾਗ ਬਸੀ ਪਠਾਣਾਂ ਵਲੋਂ ਡਰਾਈ ਡੇਅ ਦੌਰਾਨ ਸਿਵਲ ਸਰਜਨ ਡਾ. ਵਿਜੇ ਕੁਮਾਰ ਦੇ ਨਿਰਦੇਸ਼ਾਂ ਤੇ ਪ੍ਰੋਗਰਾਮ ਅਫ਼ਸਰ ਡਾ. ਗੁਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਹਲਕੇ 'ਚ ਡੇਂਗੂ ਮਲੇਰੀਆ ਖ਼ਿਲਾਫ਼ ਵਿਸ਼ੇਸ਼ ਮੁਹਿੰਮ ...
ਬਸੀ ਪਠਾਣਾਂ, 23 ਸਤੰਬਰ (ਰਵਿੰਦਰ ਮੌਦਗਿਲ, ਚੰਨਪ੍ਰੀਤ ਪਨੇਸਰ)-ਸਰਕਾਰ ਵਲੋਂ ਇਕ ਅਕਤੂਬਰ ਤੋਂ ਝੋਨੇ ਦੇ ਖ਼ਰੀਦ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਐੱਸ. ਡੀ. ਐੱਮ. ਅਸ਼ੋਕ ਕੁਮਾਰ ਵਲੋਂ ਆਪਣੇ ਦਫ਼ਤਰ 'ਚ ਆੜ੍ਹਤੀਆਂ, ਰਾਈਸ ਮਿੱਲਰਾ ਤੇ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਮਨਪ੍ਰੀਤ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਤੇ ਸੂਬੇ ਦੀ ਕਾਂਗਰਸ ਪਾਰਟੀ ਦੇ ਆਗੂ ਆਮ ਆਦਮੀ ਪਾਰਟੀ ਦੀ ਲੋਕਪਿ੍ਅਤਾ ਤੇ ਵਿਕਾਸ ਕਾਰਜਾਂ ਸਦਕਾ ਬੌਖਲਾਹਟ 'ਚ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਆਪ੍ਰੇਸ਼ਨ ਲੋਟਸ ਦੁਆਰਾ ਜਾਂ ਗਲਤ ...
ਬਸੀ ਪਠਾਣਾਂ, 23 ਸਤੰਬਰ (ਰਵਿੰਦਰ ਮੌਦਗਿਲ)-ਕਦੇ ਹਲਕੇ 'ਚ ਅਰਧ ਸਰਕਾਰੀ ਟੈਲੀਫ਼ੋਨ ਕੰਪਨੀ ਬੀ. ਐਸ. ਐਨ. ਐਲ. ਦੀ ਤੂਤੀ ਬੋਲਦੀ ਸੀ ਤੇ ਇਸ ਦਾ ਕੁਨੈਕਸ਼ਨ ਲੈਣ ਲਈ ਗਾਹਕਾਂ ਨੂੰ ਕਈ-ਕਈ ਦਿਨ ਇੰਤਜ਼ਾਰ ਕਰਨਾ ਪੈਂਦਾ ਸੀ, ਪਰ ਨਿੱਜੀ ਕੰਪਨੀਆਂ ਦੇ ਮੈਦਾਨ 'ਚ ਨਿੱਤਰਨ ਤੋਂ ...
ਭੜੀ, 23 ਸਤੰਬਰ (ਭਰਪੂਰ ਸਿੰਘ ਹਵਾਰਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਪਹਿਲੀ ਲੋਕਤੰਤਰਿਕ ਸਿਰਮੌਰ ਸੰਸਥਾ ਹੈ, ਜੋ ਸਿੱਖਾਂ ਦੀਆਂ ਕੁਰਬਾਨੀਆਂ ਤੋਂ ਬਾਅਦ 1925 'ਚ ਹੋਂਦ 'ਚ ਆਈ ਸੀ, ਪਰ ਕੇਂਦਰੀ ਹੁਕਮਰਾਨਾਂ ਦੀ ਸੌੜੀ ਸੋਚ ਸਦਕਾ ਪਿਛਲੇ 11 ਸਾਲਾਂ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)-ਬੇਸ਼ੱਕ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਨਗਰ ਕੌਂਸਲਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਭਰ 'ਚ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਖ਼ਿਲਾਫ਼ ਸਾਂਝੇ ਤੌਰ 'ਤੇ ਡਰਾਈ ਡੇਅ ਸਰਵੇ ਮੁਹਿੰਮ ਆਰੰਭੀ ਗਈ ...
ਭੜੀ, 23 ਸਤੰਬਰ (ਭਰਪੂਰ ਸਿੰਘ ਹਵਾਰਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਪਹਿਲੀ ਲੋਕਤੰਤਰਿਕ ਸਿਰਮੌਰ ਸੰਸਥਾ ਹੈ, ਜੋ ਸਿੱਖਾਂ ਦੀਆਂ ਕੁਰਬਾਨੀਆਂ ਤੋਂ ਬਾਅਦ 1925 'ਚ ਹੋਂਦ 'ਚ ਆਈ ਸੀ, ਪਰ ਕੇਂਦਰੀ ਹੁਕਮਰਾਨਾਂ ਦੀ ਸੌੜੀ ਸੋਚ ਸਦਕਾ ਪਿਛਲੇ 11 ਸਾਲਾਂ ...
ਖਮਾਣੋਂ, 23 ਸਤੰਬਰ (ਮਨਮੋਹਨ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਇਕ ਵਿਅਕਤੀ ਨੂੰ 12 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਤਰਨਜੀਤ ਸਿੰਘ ਨੇ ਦੌਰਾਨੇ ਗਸ਼ਤ ਆਪਣੇ ਸਾਥੀਆਂ ਸਮੇਤ ਜਸਵਿੰਦਰ ਸਿੰਘ ਵਾਸੀ ਪਿੰਡ ...
ਮੰਡੀ ਗੋਬਿੰਦਗੜ੍ਹ, 23 ਸਤੰਬਰ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਮੰਡੀ ਗੋਬਿੰਦਗੜ੍ਹ ਦੇ ਹੋਣਹਾਰ ਖਿਡਾਰੀ ਰਣਵੀਰ ਸ਼ਰਮਾ ਨੇ ਅੰਡਰ 14 'ਚ ਗੋਲਾ ਸੁੱਟਣ ਦੇ ਬਲਾਕ ਪੱਧਰੀ ਮੁਕਾਬਲੇ 'ਚ ਸੋਨੇ ...
ਬਸੀ ਪਠਾਣਾਂ, 23 ਸਤੰਬਰ (ਰਵਿੰਦਰ ਮੌਦਗਿਲ)-ਡੇਰਾ ਬਾਬਾ ਬੁੱਧ ਦਾਸ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਡੇਰੇ ਦੀ ਮੁੱਖ ਸੇਵਿਕਾ ਰੇਨੂੰ ਹੈਪੀ ਵਲੋਂ ਬਾਬਾ ਬੁੱਧ ਦਾਸ ਦੇ ਦਰਬਾਰ 'ਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਮਹਿਲਾ ਸ਼ਰਧਾਲੂਆਂ ਵਲੋਂ ...
ਅਮਲੋਹ, 23 ਸਤੰਬਰ (ਅੰਮਿ੍ਤ ਸ਼ੇਰਗਿੱਲ)-ਸਰਕਾਰੀ ਐਲੀਮੈਂਟਰੀ ਸਕੂਲ ਝੰਬਾਲਾ ਵਿਖੇ ਕਲੱਸਟਰ ਪੱਧਰ 'ਤੇ ਖੇਡਾਂ 'ਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਦਾ ਗਰਾਮ ਪੰਚਾਇਤ, ਸਕੂਲ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਪਰਗਟ ...
ਅਮਲੋਹ, 23 ਸਤੰਬਰ (ਕੇਵਲ ਸਿੰਘ)-ਪੰਜਾਬ ਸਰਕਾਰ ਵਲੋਂ ਕਰਵਾਈਆਂ 'ਖੇਡਾਂ ਵਤਨ ਪੰਜਾਬ ਦੀਆਂ' 'ਚ ਜ਼ਿਲ੍ਹਾ ਪੱਧਰ 'ਤੇ ਕਰਵਾਏ ਮੁਕਾਬਲਿਆਂ 'ਚ 50 ਸਾਲ ਤੋਂ ਉੱਪਰ ਦੇ ਖਿਡਾਰੀਆਂ 'ਚ 400 ਮੀਟਰ ਦੌੜਾਂ 'ਚ ਦੂਜਾ ਸਥਾਨ ਹਾਸਲ ਕਰਨ ਵਾਲੇ ਮਾਸਟਰ ਜਰਨੈਲ ਸਿੰਘ ਸਹੋਤਾ ਦਾ ...
ਖਮਾਣੋਂ, 23 ਸਤੰਬਰ (ਜੋਗਿੰਦਰ ਪਾਲ)-ਭਾਜਪਾ ਦੇ ਹਲਕਾ ਬਸੀ ਪਠਾਣਾਂ ਤੋਂ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਆਪਣੇ ਆਪ ਨੂੰ ਵਾਤਾਵਰਨ ਪ੍ਰੇਮੀ ਕਹਿਣ ਵਾਲੀ ਸਰਕਾਰ ਅਸਫ਼ਲ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ (ਐੱਨ. ਜੀ. ਟੀ.) ਨੈਸ਼ਨਲ ਗਰੀਨ ਟਿ੍ਬਿਊਨਲ ...
ਅਮਲੋਹ, 23 ਸਤੰਬਰ (ਕੇਵਲ ਸਿੰਘ)-ਆਮ ਆਦਮੀ ਪਾਰਟੀ ਸ਼ਹਿਰੀ ਅਮਲੋਹ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ ਵਲੋਂ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਸੀਵਰੇਜ ਦੀ ਸਫ਼ਾਈ ਦੇ ਕੰਮਾਂ ਦੀ ਸ਼ੁਰੂਆਤ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਮਨਪ੍ਰੀਤ ਸਿੰਘ)-ਦੀ ਫ਼ਤਹਿਗੜ੍ਹ ਸਾਹਿਬ ਕੇਂਦਰੀ ਸਹਿਕਾਰੀ ਬੈਂਕ ਸਰਹਿੰਦ ਦਾ 30ਵਾਂ ਆਮ ਇਜਲਾਸ ਦੀ ਪਹੇੜੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਹੋਇਆ, ਜਿਸ 'ਚ ਵਿਧਾਇਕ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ (ਸਮਾਰਟ) ਸਕੂਲ ਸਰਹਿੰਦ ਮੰਡੀ ਵਿਖੇ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਯਤਨਾਂ ਸਦਕਾ ਸਵੱਛ ਭਾਰਤ ਮੁਹਿੰਮ ਤਹਿਤ ਡਰਾਇੰਗ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਸ 'ਚ ...
ਅਮਲੋਹ, 23 ਸਤੰਬਰ (ਕੇਵਲ ਸਿੰਘ)-ਇਤਿਹਾਸ ਗਵਾਹ ਹੈ ਕਿ ਇਸਤਰੀ ਨੂੰ ਸਦੀਆਂ ਤੋਂ ਹੀ ਬਣਦੇ ਹੱਕੀ ਮਾਣ ਸਤਿਕਾਰ ਤੋਂ ਵਾਂਝਾ ਰੱਖਿਆ ਗਿਆ ਹੈ | ਮਨੁੱਖ ਦੀ ਹੈਂਕੜਬਾਜ਼ੀ ਤੇ ਮੂਰਖਤਾ ਕਾਰਨ ਇਸ ਨੂੰ ਕਦੇ ਵੀ ਮਨੁੱਖ ਸਮਾਨ ਦਰਜਾ ਪ੍ਰਾਪਤ ਨਹੀਂ ਹੋਇਆ | ਆਧੁਨਿਕ ਯੁੱਗ 'ਚ ਵੀ ...
ਅਮਲੋਹ, 23 ਸਤੰਬਰ (ਕੇਵਲ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਦੀ ਸਰਕਾਰ ਸੂਬਾ ਵਾਸੀਆਂ ਦੀਆਂ ਆਸਾਂ ਉਮੀਦਾਂ 'ਤੇ ਖਰਾ ਉੱਤਰੇਗੀ ਤੇ ਪੰਜਾਬ ਵਾਸੀ ਸਰਕਾਰ ਦੇ ਰਾਜ ਤੋਂ ਸੰਤੁਸ਼ਟ ਹਨ, ਪਰ ਵਿਰੋਧੀ ਪਾਰਟੀਆਂ ਸੂਬੇ ਦੇ ਲੋਕਾਂ ਨੂੰ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਖੇ ਸਿੱਖਿਆ ਵਿਭਾਗ ਵਲੋਂ ਸਿੱਖਿਆਰਥੀਆਂ ਲਈ 'ਫ਼ਸਟ ਏਡ' ਵਿਸ਼ੇ 'ਤੇ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ | ਸੈਸ਼ਨ ਦੇ ਕੋਆਰਡੀਨੇਟਰ ਡਾ. ...
ਅਮਲੋਹ, 23 ਸਤੰਬਰ (ਕੇਵਲ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਅਮਲੋਹ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਪਿੰਡ ਭੱਦਲਥੂਹਾ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਸਮਾਜ ਸੇਵਕ ਗੁਰਮੇਲ ਸਿੰਘ ਰੰਧਾਵਾ ਵਲੋਂ ਕੀਤਾ ਤੇ ਪ੍ਰਧਾਨਗੀ ਡਾ. ਜਸਵੰਤ ਸਿੰਘ ...
ਖਮਾਣੋਂ, 23 ਸਤੰਬਰ (ਮਨਮੋਹਨ ਸਿੰਘ ਕਲੇਰ)-ਦਸਮੇਸ਼ ਟੈਕਸੀ ਯੂਨੀਅਨ ਖਮਾਣੋਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਜਾਣਕਾਰੀ ਦਿੰਦੇ ਹੋਏ ਸਮੂਹਿਕ ਰੂਪ 'ਚ ਮੈਂਬਰਾਂ ਨੇ ਦੱਸਿਆ ਕਿ ਨਵਰਾਤਿਆਂ ਦੇ ਸ਼ੁਰੂ ਹੋਣ ਨਾਲ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਮਨਪ੍ਰੀਤ ਸਿੰਘ)-ਯੂਥ ਸਪੋਰਟਸ ਕਲੱਬ ਤੇ ਸਮੂਹ ਨਗਰ ਵਾਸੀਆਂ ਵਲੋਂ ਪਿੰਡ ਜੱਲ੍ਹਾ ਵਿਖੇ ਉਦਾਸੀਨ 108 ਸੰਤ ਬਾਬਾ ਨਿਰਮਾਣ ਦਾਸ ਦੀ ਯਾਦ 'ਚ ਕਰਵਾਏ ਜਾਣ ਵਾਲੇ 27ਵੇਂ ਕਬੱਡੀ ਟੂਰਨਾਮੈਂਟ ਦਾ ਪੋਸਟਰ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਮਨਪ੍ਰੀਤ ਸਿੰਘ)-ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਪਿੰਡ ਚਨਾਰਥਲ ਕਲਾਂ ਦੇ 12 ਦੇ ਕਰੀਬ ਲਾਭਪਾਤਰੀਆਂ ਨੂੰ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਸਰਟੀਫਿਕੇਟ ਤਕਸੀਮ ਕੀਤੇ ਗਏ | ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)-ਸਾਨੂੰ ਆਪਣੇ ਪਰਿਵਾਰਕ ਤੇ ਕਿੱਤੇ ਪ੍ਰਤੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ-ਨਾਲ ਸਮਾਜਿਕ ਦੇ ਲੋੜਵੰਦਾਂ ਦੀ ਮਦਦ ਕਰਕੇ ਸਮਾਜ ਸੇਵਾ ਦੇ ਕਾਰਜਾਂ 'ਚ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਇਹ ਪ੍ਰਗਟਾਵਾ ਬਾਰ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਰਾਜਿੰਦਰ ਸਿੰਘ)-ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਗੌਰੀ ਪਰਾਸ਼ਰ ਵਲੋਂ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਦਾ ਦੌਰਾ ਕੀਤਾ ਗਿਆ | ਪਿ੍ੰਸੀਪਲ ਡਾਈਟ ਡਾ. ਆਨੰਦ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਮਨਪ੍ਰੀਤ ਸਿੰਘ)-ਸਰਹਿੰਦ ਸ਼ਹਿਰ ਦੁਸਹਿਰਾ ਕਮੇਟੀ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਦੁਸਹਿਰਾ 'ਪਾਰਟੀ ਮੁਕਤ' ਹੋਵੇਗਾ ਤੇ ਦੁਸਹਿਰਾ ਸਮਾਗਮ 'ਤੇ ਕਿਸੇ ਇਕ ਪਾਰਟੀ ਦੇ ਵਰਕਰਾਂ ਦਾ ਅਧਿਕਾਰ ਨਹੀਂ ਹੋਵੇਗਾ, ਬਲਕਿ ਸ਼ਹਿਰ ਵਾਸੀਆਂ ਦੇ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਮਨਪ੍ਰੀਤ ਸਿੰਘ)-ਸਰਹਿੰਦ ਸ਼ਹਿਰ ਦੁਸਹਿਰਾ ਕਮੇਟੀ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਦੁਸਹਿਰਾ 'ਪਾਰਟੀ ਮੁਕਤ' ਹੋਵੇਗਾ ਤੇ ਦੁਸਹਿਰਾ ਸਮਾਗਮ 'ਤੇ ਕਿਸੇ ਇਕ ਪਾਰਟੀ ਦੇ ਵਰਕਰਾਂ ਦਾ ਅਧਿਕਾਰ ਨਹੀਂ ਹੋਵੇਗਾ, ਬਲਕਿ ਸ਼ਹਿਰ ਵਾਸੀਆਂ ਦੇ ...
ਮੰਡੀ ਗੋਬਿੰਦਗੜ੍ਹ, 23 ਸਤੰਬਰ (ਮੁਕੇਸ਼ ਘਈ)-ਇਸਕਾਨ ਫ਼ੈਸਟੀਵਲ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ ਵਿਸ਼ਵ ਹਰੀਨਾਮ ਉਤਸਵ ਨੂੰ ਸਮਰਪਿਤ ਭਗਵਾਨ ਜਗਨਨਾਥ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ, ਜੋ ਸਥਾਨਕ ਸ੍ਰੀ ਦੁਰਗਾ ਮੰਦਰ ਯਸ਼ੋਦਾ ਨਗਰ ਤੋਂ ਸ਼ੁਰੂ ਹੋ ਕੇ ਸ਼ਹਿਰ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਪੰਜਾਬੀ ਸਾਹਿਤ ਸਭਾ ਤੇ ਭਾਸ਼ਾ ਮੰਚ ਦੇ ਯਤਨਾਂ ਸਦਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵਲੋਂ ਕਾਲਜ ਵਿਖੇ ਇਕ ਰੋਜ਼ਾ ਪੁਸਤਕ ਮੇਲਾ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)-ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਖੇਡਾਂ ਵਤਨ ਪੰਜਾਬ ਦੀਆਂ-2022' ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ 21 ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਸਨ | ਹੁਣ 27 ਸਤੰਬਰ ਨੂੰ ...
ਖਮਾਣੋਂ, 23 ਸਤੰਬਰ (ਜੋਗਿੰਦਰ ਪਾਲ)-ਮਾਲ ਵਿਭਾਗ ਪੰਜਾਬ ਵਲੋਂ ਸਾਫ਼ਟਵੇਅਰ 'ਤੇ ਬੰਦ ਕੀਤੀ ਗਈ 'ਟੈਕਸਟ ਐਂਟਰੀ' ਕਾਰਨ ਤਹਿਸੀਲ ਖਮਾਣੋਂ ਦੇ ਬਹੁਤ ਸਾਰੇ ਲੋਕਾਂ ਦੇ ਇੰਤਕਾਲ ਨਹੀਂ ਹੋ ਰਹੇ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਰਾਜਿੰਦਰ ਸਿੰਘ)-ਯੂ. ਐਸ. ਏ. ਦੀ ਟੀਮ ਨੇ ਸਿੱਖਿਆ ਵਿਭਾਗ ਪੰਜਾਬ ਵਲੋਂ ਚਲਾਏ ਜਾ ਰਹੇ ਪ੍ਰਾਜੈਕਟ ਚਾਨਣ ਰਿਸ਼ਮਾਂ ਦੇ ਤਹਿਤ 6ਵੀਂ ਤੋਂ 8ਵੀਂ ਕਲਾਸ ਤੱਕ ਿਲੰਗ ਸਮਾਨਤਾ ਸੰਬੰਧੀ, ਬਰੇਕਥਰੂ ਤੇ ਜੈ ਪਾਲ ਵਲੋਂ ਸਾਂਝੇ ਤੌਰ ਸ਼ੁਰੂ ਕੀਤੇ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)-ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਪਲੇਸਮੈਂਟ ਸੈੱਲ ਵਲੋਂ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਫ਼ਤਹਿਗੜ੍ਹ ਸਾਹਿਬ ਤੇ ਟੈੱਕ ਮਹਿੰਦਰਾ ਫਾਊਾਡੇਸ਼ਨ ਚੰਡੀਗੜ੍ਹ ਦੇ ਸਹਿਯੋਗ ਨਾਲ ਵੱਖ-ਵੱਖ ਕੋਰਸਾਂ ਦੇ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਦੀ ਘਰ-ਘਰ ਸੁਵਿਧਾ ਮੁਹਿੰਮ ਦੇ ਤਹਿਤ ਪਿੰਡ ਕੋਟਲਾ ਬਜਵਾੜਾ ਵਿਖੇ ਪੈਨਸ਼ਨ ਦੇ ਸੰਬੰਧੀ ਸੁਵਿਧਾ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦਿਆਂ 'ਆਪ' ਦੀ ਮਹਿਲਾ ਜ਼ਿਲ੍ਹਾ ਵਿੰਗ ਦੀ ਪ੍ਰਧਾਨ ਗੁਰਬਚਨ ਕੌਰ ...
ਪਟਿਆਲਾ, 23 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਚ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਵਲੋਂ ਪਿੰਡ ਲੰਗੜੋਈ ਦੇ ਦੁਸਹਿਰਾ ਖੇਡ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ | 3 ਅਤੇ 4 ਅਕਤੂਬਰ ਨੂੰ ਹੋਣ ਵਾਲੇ ਕਬੱਡੀ ਖੇਡ ਮੇਲੇ ਵਿਚ ਪੰਜਾਬ ...
ਭਾਦਸੋਂ, 23 ਸਤੰਬਰ (ਪ੍ਰਦੀਪ ਦੰਦਰਾਲਾ)-ਪਿੰਡ ਖਨੌੜਾ ਵਿਖੇ ਗੁੱਗਾ ਨੌਮੀ ਦੇ ਮੇਲੇ 'ਤੇ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਹੇਠ ਕੁਸ਼ਤੀ ਦੰਗਲ ਕਰਵਾਇਆ ਗਿਆ | ਇਸ ਮੌਕੇ ਮਹੰਤ ਹਰਵਿੰਦਰ ਸਿੰਘ ਖਨੌੜਾ ਸਾਬਕਾ ਚੇਅਰਮੈਨ ਜਲ ਸਰੋਤ ਵਿਭਾਗ ਪੰਜਾਬ ਵਲੋਂ 31 ਹਜ਼ਾਰ ...
ਭਾਦਸੋਂ, 23 ਸਤੰਬਰ (ਪ੍ਰਦੀਪ ਦੰਦਰਾਲਾ)-ਪੰਜਾਬ ਸਰਕਾਰ ਵਲੋਂ ਚਲਾਈ ਸਵੱਛਤਾ ਦੀ ਮੁਹਿੰਮ ਤਹਿਤ ਭਾਦਸੋਂ ਦੇ ਪਿੰਡ ਦਿੱਤੂਪੁਰ ਜੱਟਾਂ 'ਚ ਠੋਸ ਕੂੜਾ ਪ੍ਰਬੰਧਨ ਪਲਾਂਟ ਲਗਾਉਣ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਨੇ ਟੱਕ ਲਗਾ ਕੇ ...
ਪਟਿਆਲਾ, 23 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੇ ਪੰਜਾਬ 'ਤੇ ਨੈਸ਼ਨਲ ਗਰੀਨ ਟਿ੍ਬਿਊਨਲ ਵਲੋਂ ਲਗਾਏ ਜੁਰਮਾਨੇ ਸੰਬੰਧੀ ਆਪਣੇ ਗ੍ਰਹਿ ਵਿਖੇ ਪੈੱ੍ਰਸ ਕਾਨਫ਼ਰੰਸ ਕਰਦਿਆਂ ਆਖਿਆ ਕਿ ਨੈਸ਼ਨਲ ਗਰੀਨ ਟਿ੍ਬਿਊਨਲ ਨੇ ਪੰਜਾਬ ...
ਪਟਿਆਲਾ, 23 ਸਤੰਬਰ (ਅ.ਸ. ਆਹਲੂਵਾਲੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਦੀ ਮੀਟਿੰਗ 'ਚ ਫ਼ੈਸਲਾ ਕੀਤਾ ਕਿ ਆਮ ਆਦਮੀ ਪਾਰਟੀ ਮੋਦੀ ਸਰਕਾਰ ਦੀ ਤਰਜ਼ 'ਤੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਪਹਿਲਾਂ ਸ਼ਾਮਲਾਟ ਜ਼ਮੀਨਾਂ ...
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਮਨਪ੍ਰੀਤ ਸਿੰਘ)-ਆੜ੍ਹਤੀ ਐਸੋਸੀਏਸ਼ਨ ਵਲੋਂ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਦੀ ਅਗਵਾਈ ਹੇਠ ਅਨਾਜ ਮੰਡੀ ਸਰਹਿੰਦ ਵਿਖੇ ਕੀਤੀ ਗਈ, ਜਿਸ 'ਚ ਸੂਬਾ ਪ੍ਰਧਾਨ ਵਿਜੈ ਕਾਲੜਾ ਦੇ ਯਤਨਾਂ ਸਦਕਾ ਪੰਜਾਬ ...
ਪਟਿਆਲਾ, 23 ਸਤੰਬਰ (ਮਨਦੀਪ ਸਿੰਘ ਖਰੌੜ)-ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਹਰੇਕ ਹਫ਼ਤੇ ਫਰਾਈਡੇ-ਡਰਾਈਡੇ ਅਭਿਆਨ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸ਼ਹਿਰ ਦੀ ਧਾਲੀਵਾਲ ਕਾਲੋਨੀ, ਪੋਸਟ ਆਫ਼ਿਸ ਕਾਲੋਨੀ, ਹਰਿਗੋਬਿੰਦ ਨਗਰ, ਅਜੀਤ ਨਗਰ, ...
ਪਟਿਆਲਾ, 23 ਸਤੰਬਰ (ਅ.ਸ. ਆਹਲੂਵਾਲੀਆ)-ਪਿੰਡ ਜੱਸੋਵਾਲ ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰ. ਐੱਸ. ਈ. ਟੀ. ਆਈ.) ਵਿਖੇ ਇਕ ਵਿਸ਼ਾਲ ਲੋਨ ਮੇਲਾ ਲਗਾਇਆ ਗਿਆ | ਮੇਲੇ 'ਚ 500 ਤੋਂ ਵੱਧ ਵਿਅਕਤੀਆਂ ਨੇ ਭਾਗ ਲਿਆ ਤੇ 125 ਅਰਜ਼ੀਆਂ ਨੂੰ ...
ਪਾਤੜਾਂ, 23 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ 'ਚ ਸਮਾਜ ਸੇਵੀ ਲੋਕਾਂ ਵਲੋਂ ਚਲਾਏ ਜਾ ਰਹੇ ਯੂਨੀਵਰਸਲ ਹਸਪਤਾਲ 'ਚ ਲੱਗ ਰਹੇ ਮੁਫ਼ਤ ਮੈਡੀਕਲ ਜਾਂਚ ਦੀ ਲੜੀ 'ਚ ਇਕ ਹੋਰ ਮੁਫ਼ਤ ਮੈਡੀਕਲ ਜਾਂਚ ਤੇ ਟੈੱਸਟ ਕੈਂਪ ਲਗਾਇਆ ਜਾ ਰਿਹਾ ਹੈ | ਸਵ: ਸਤਿਆ ਦੇਵੀ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX