ਤਾਜਾ ਖ਼ਬਰਾਂ


ਭਾਰਤੀ ਕ੍ਰਿਕਟਰ ਅਕਸ਼ਰ ਪਟੇਲ ਨੇ ਰਚਾਇਆ ਵਿਆਹ
. . .  1 minute ago
ਸੂਰਤ, 27 ਜਨਵਰੀ- ਭਾਰਤੀ ਕ੍ਰਿਕਟਰ ਅਕਸ਼ਰ ਪਟੇਲ ਨੇ ਬੀਤੇ ਦਿਨ ਵਡੋਦਰਾ ਵਿਚ ਮਾਹਾ ਪਟੇਲ ਨਾਲ ਵਿਆਹ ਰਚਾ ਲਿਆ, ਹਾਲਾਂਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵਿਆਹ ਦੀ ਕੋਈ ਵੀ ਫ਼ੋਟੋ ਜਾਂ ਵੀਡੀਓ ਸ਼ੇਅਰ...
ਅਸੀਂ ਚੋਣਾਂ ਲਈ ਭੀਖ਼ ਨਹੀਂ ਮੰਗਾਂਗੇਂ- ਉਮਰ ਅਬਦੁੱਲਾ
. . .  4 minutes ago
ਸ੍ਰੀਨਗਰ, 27 ਜਨਵਰੀ- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਚੋਣਾਂ ਨੂੰ 8 ਸਾਲ ਹੋ ਗਏ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ 2014 ਵਿਚ ਹੋਈਆਂ ਸਨ। ਇਹ ਪਹਿਲੀ ਵਾਰ ਹੈ ਜਦੋਂ ਇੱਥੇ ਚੋਣਾਂ ਦਰਮਿਆਨ ਇੰਨਾ ਲੰਬਾ ਅੰਤਰ ਹੋਇਆ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਅੱਤਵਾਦ ਦੇ...
‘ਪਰੀਕਸ਼ਾ ਪੇ ਚਰਚਾ’ ਵਿਚ ਪ੍ਰਧਾਨ ਮੰਤਰੀ ਕਰਨਗੇ ਅੱਜ ਬੱਚਿਆਂ ਦੇ ਹੋਰਾਂ ਨਾਲ ਵਿਚਾਰ ਚਰਚਾ
. . .  14 minutes ago
ਨਵੀਂ ਦਿੱਲੀ, 27 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਲਕਟੋਰਾ ਸਟੇਡੀਅਮ ਵਿਚ ‘ਪਰੀਕਸ਼ਾ ਪੇ ਚਰਚਾ’ ਦੇ 6ਵੇਂ ਸੰਸਕਰਨ ਨਾਲ ਸੰਬੰਧਤ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਵਲੋਂ ਅੱਜ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਪ੍ਰੀਖਿਆ...
ਅੰਮ੍ਰਿਤਸਰ 'ਚ ਤੜਕੇ ਅੱਗ ਦੇ ਮਚੇ ਭਾਂਬੜ, ਇਕ ਵਿਅਕਤੀ ਦੀ ਮੌਤ
. . .  41 minutes ago
ਅੰਮ੍ਰਿਤਸਰ, 27 ਜਨਵਰੀ (ਹਰਮਿੰਦਰ ਸਿੰਘ)-ਸਥਾਨਕ ਬਾਬਾ ਸਾਹਿਬ ਚੌਕ ਨੇੜੇ ਇਕ ਘਰ 'ਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਸੰਬੰਧੀ ਫਾਇਰ ਬ੍ਰਿਗੇਡ ਅਨੁਸਾਰ ਉਕਤ ਘਰ ਨੂੰ...
ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਸਰਕਾਰ ਦੁਆਰਾ ਪੰਜ ਪਿਆਰਿਆਂ ਦੇ ਨਾਂ 'ਤੇ ਬਣੇ ਸੈਟੇਲਾਈਟ ਹਸਪਤਾਲਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕਰਨ ਦੀ ਨਿੰਦਾ
. . .  46 minutes ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਵਲੋਂ ਪੰਜ ਪਿਆਰਿਆਂ ਦੇ ਨਾਂ 'ਤੇ ਬਣੇ ਸੈਟੇਲਾਈਟ ਹਸਪਤਾਲਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕੀਤੇ ਜਾਣ ਦੀ ਕਰੜੀ ਅਲੋਚਨਾ ਕੀਤੀ...
ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਸਵਨਾ ਵਿਆਹ ਦੇ ਬੰਧਨ 'ਚ ਬੱਝੇ, ਤਸਵੀਰਾਂ ਆਈਆਂ ਸਾਹਮਣੇ
. . .  59 minutes ago
ਫ਼ਾਜ਼ਿਲਕਾ, 27 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਅੱਜ ਸਵੇਰੇ ਫ਼ਾਜ਼ਿਲਕਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਵਿਧਾਇਕ ਨਰਿੰਦਰ ਸਵਨਾ...
ਭਿਵੰਡੀ 'ਚ ਇਮਾਰਤ ਦਾ ਇਕ ਹਿੱਸਾ ਡਿੱਗਿਆ, ਇਕ ਵਿਅਕਤੀ ਦੀ ਮੌਤ
. . .  about 1 hour ago
ਮੁੰਬਈ, 27 ਜਨਵਰੀ-ਮਹਾਰਾਸ਼ਟਰ ਦੇ ਭਿਵੰਡੀ 'ਚ ਹਾਦਸਾ ਹੋਣ ਦੀ ਖ਼ਬਰ ਹੈ। ਇੱਥੇ ਇਮਾਰਤ ਦਾ ਇਕ ਹਿੱਸਾ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਠਾਣੇ ਨਗਰ ਨਿਗਮ ਨੇ...
ਪ੍ਰਧਾਨ ਮੰਤਰੀ ਮੋਦੀ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਵਿਦਿਆਰਥੀਆਂ ਨਾਲ ਕਰਨਗੇ ਗੱਲਬਾਤ
. . .  about 2 hours ago
ਨਵੀਂ ਦਿੱਲੀ, 27 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ।
ਰੂਸ ਨੇ ਯੂਕਰੇਨ 'ਚ ਮਿਸਾਈਲ ਅਤੇ ਡਰੋਨ ਨਾਲ ਕੀਤੇ ਹਮਲੇ, 11 ਲੋਕਾਂ ਦੀ ਮੌਤ
. . .  about 2 hours ago
ਨਵੀਂ ਦਿੱਲੀ, 27 ਜਨਵਰੀ- ਜਰਮਨੀ ਅਤੇ ਅਮਰੀਕਾ ਵਲੋਂ ਯੂਕਰੇਨ 'ਚ ਦਰਜਨਾਂ ਟੈਂਕ ਭੇਜਣ ਦੀ ਘੋਸ਼ਣਾ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਰੂਸ ਨੇ ਪੂਰੇ ਯੂਕਰੇਨ 'ਚ ਮਿਸਾਈਲਾਂ ਅਤੇ ਡਰੋਨਾਂ ਦੀਆਂ ਵਾਛੜਾਂ ਕੀਤੀਆਂ...
ਜੇਨਿਨ ਸੰਘਰਸ਼ 'ਚ ਇਜ਼ਰਾਈਲੀ ਸੈਨਿਕਾਂ ਵਲੋਂ 9 ਫਿਲਿਸਤੀਨੀਆਂ ਦੀ ਮੌਤ, ਕਈ ਜ਼ਖ਼ਮੀ
. . .  about 2 hours ago
ਨਵੀਂ ਦਿੱਲੀ, 27 ਜਨਵਰੀ-ਇਜਰਾਈਲ-ਫਿਲਿਸਟੀਨ ਵਿਚਕਾਰ ਖ਼ੂਨੀ ਸੰਘਰਸ਼ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਖ਼ਬਰ ਹੈ ਕਿ ਹੁਣ ਇਜ਼ਰਾਈਲੀ ਸੈਨਾ ਨੇ ਇਕ ਕੈਂਪ ਦੇ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਜੰਮੂ-ਕਸ਼ਮੀਰ ਦੇ ਪੁੰਛ 'ਚ ਸਾਬਕਾ ਵਿਧਾਇਕ ਦੇ ਘਰ ਨੇੜੇ ਮਿਲਿਆ ਗ੍ਰੇਨੇਡ, ਜਾਂਚ ਜਾਰੀ
. . .  1 day ago
ਛਾਤੀ 'ਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਅੰਨੂ ਕਪੂਰ ਦਿੱਲੀ ਦੇ ਹਸਪਤਾਲ 'ਚ ਭਰਤੀ
. . .  1 day ago
2 ਭੈਣਾਂ ਦਾ ਇਕਲੌਤਾ ਭਰਾ ਨਸ਼ੇ ਦੀ ਭੇਟ ਚੜ੍ਹਿਆ
. . .  1 day ago
ਹਰੀਕੇ ਪੱਤਣ ,26 ਜਨਵਰੀ ( ਸੰਜੀਵ ਕੁੰਦਰਾ)-ਨਸ਼ਿਆਂ ਨੂੰ ਰੋਕਣ ਦੇ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਹਨ ਪਰ ਇਹ ਸਭ ਹਵਾਈ ਦਾਅਵੇ ਹੀ ਹਨ । ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਹਿਣ ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ ਕੀਤੀ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ
. . .  1 day ago
ਨਵੀਂ ਦਿੱਲੀ, 26 ਜਨਵਰੀ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ। ਇਸ ਮੌਕੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ...
ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ 'ਤੇ ਲਗਾਏ ਗੰਭੀਰ ਦੋਸ਼
. . .  1 day ago
ਮਾਛੀਵਾੜਾ ਸਾਹਿਬ, 26 ਜਨਵਰੀ (ਮਨੋਜ ਕੁਮਾਰ)-ਸਮਰਾਲਾ ਮਾਰਗ 'ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਗੰਭੀਰ ਦੋਸ਼ ਲਗਾਉਦਿਆ ਇਕ ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ...
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ‘ਚ ਛੁੱਟੀ ਐਲਾਨੀ
. . .  1 day ago
ਜਲੰਧਰ, 26 ਜਨਵਰੀ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 74ਵੇਂ ਗਣਤੰਤਰ...
ਚਾਈਨਾ ਡੋਰ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ
. . .  1 day ago
ਕਪੂਰਥਲਾ, 26 ਜਨਵਰੀ (ਅਮਨਜੋਤ ਸਿੰਘ ਵਾਲੀਆ)-ਚਾਈਨਾ ਡੋਰ ਗਲ਼ੇ 'ਤੇ ਫਿਰਨ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸ ਦੇ ਗਲ਼ੇ 'ਤੇ 10 ਟਾਂਕੇ ਲਗਾਉਣੇ ਪਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਜਸਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ...
ਫਗਵਾੜਾ 'ਚ ਸਕੂਟਰੀ 'ਤੇ ਜਾ ਰਿਹਾ ਸਾਹਿਲ ਹੋਇਆ ਚਾਈਨਾ ਡੋਰ ਦਾ ਸ਼ਿਕਾਰ
. . .  1 day ago
ਫਗਵਾੜਾ, 26 ਜਨਵਰੀ-ਫਗਵਾੜਾ ਵਿਖੇ ਅੱਜ ਸਕੂਟਰੀ 'ਤੇ ਜਾ ਰਿਹਾ ਸਾਹਿਲ ਚਾਈਨਾ ਡੋਰ ਦੀ ਲਪੇਟ 'ਚ ਆ ਕੇ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ...
27 ਜਨਵਰੀ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ ਵਿਚ ਸਰਕਾਰੀ ਛੁੱਟੀ ਦਾ ਐਲਾਨ
. . .  1 day ago
ਲੁਧਿਆਣਾ, 26 ਜਨਵਰੀ (ਪੁਨੀਤ ਬਾਵਾ)-ਅੱਜ ਗੁਰੂ ਨਾਨਕ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਰਹੇ ਬੱਚਿਆ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹੋ ਕੇ ਪੰਜਾਬ ਵਿਧਾਨ ਸਭਾ...
ਆਜ਼ਾਦੀ ਦੇ ਸੰਘਰਸ਼ ਵਿਚ ਕੁਰਬਾਨੀਆ ਦੇਣ ਵਾਲਿਆਂ ਨੂੰ ਸਦਾ ਯਾਦ ਰੱਖਿਆ ਜਾਵੇਗਾ-ਮਨੀਸ਼ਾ ਰਾਣਾ ਆਈ.ਏ.ਐਸ
. . .  1 day ago
ਸ੍ਰੀ ਅਨੰਦਪੁਰ ਸਾਹਿਬ, 26 ਜਨਵਰੀ (ਨਿੱਕੂਵਾਲ, ਸੈਣੀ)-ਉਪ ਮੰਡਲ ਪੱਧਰ ਦੇ ਗਣਤੰਤਰ ਦਿਵਸ ਸਮਾਰੋਹ ਮੌਕੇ ਐਸ.ਡੀ.ਐਮ ਮਨੀਸ਼ਾ ਰਾਣਾ ਆਈ.ਏ.ਐਸ ਨੇ ਸਥਾਨਕ ਐਸ.ਜੀ.ਐਸ. ਖ਼ਾਲਸਾ...
ਕਾਰ ਸਵਾਰ ਵਿਅਕਤੀ ਕੋਲੋਂ 2 ਲੱਖ ਰੁਪਏ ਅਤੇ ਚਾਈਨਾ ਡੋਰ ਬਰਾਮਦ
. . .  1 day ago
ਗੁਰੂ ਹਰ ਸਹਾਏ, 26 ਜਨਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਗੁਰੂ ਹਰ ਸਹਾਏ ਦੇ ਰਹਿਣ ਵਾਲੇ ਇਕ ਕਾਰ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਦੋ ਲੱਖ ਰੁਪਏ ਅਤੇ 75 ਗੱਟੂ ਚੜਖੜੀਆਂ...
ਓਠੀਆਂ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਫੂਕਿਆ ਆਸ਼ੀਸ਼ ਮਿਸ਼ਰਾ ਦਾ ਪੁਤਲਾ
. . .  1 day ago
ਓਠੀਆਂ, 26 ਜਨਵਰੀ (ਗੁਰਵਿੰਦਰ ਸਿੰਘ ਛੀਨਾ-ਤਹਿਸੀਲ ਅਜਨਾਲਾ ਦੇ ਕਿਸਾਨ ਆਗੂ ਮੇਜਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੇ ਭਰਵੇਂ ਇਕੱਠ ਵਿਚ ਓਠੀਆਂ ਚੋਂਕ ਵਿਚ ਅਸ਼ੀਸ਼ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ ਅਤੇ ਉਸ ਵਿਰੁੱਧ...
ਖੇਤ ਦੀ ਵੱਟ ਨੂੰ ਲੈ ਕੇ ਹੋਈ ਲੜਾਈ 'ਚ ਇਕ ਵਿਅਕਤੀ ਦੀ ਮੌਤ
. . .  1 day ago
ਮਮਦੋਟ (ਫ਼ਿਰੋਜ਼ਪੁਰ), 26 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਗਜਨੀ ਬਾਲਾ ਉਰਫ਼ ਦੋਨਾ ਮੱਤੜ ਵਿਖੇ ਖੇਤ ਦੀ ਵੱਟ ਸੰਬੰਧੀ ਚੱਲ ਰਹੇ ਵਿਵਾਦ ਕਾਰਨ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ...
ਕਿਰਤੀ ਕਿਸਾਨ ਯੂਨੀਅਨ ਨੇ ਫੂਕੀਆਂ ਆਸ਼ੀਸ਼ ਮਿਸ਼ਰਾ ਦੀਆਂ ਅਰਥੀਆਂ
. . .  1 day ago
ਜਗਦੇਵ ਕਲਾਂ, 26 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਕਿਰਤੀ ਕਿਸਾਨ ਯੂਨੀਅਨ ਨੇ ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਦੇਣ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ 'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

ਅੰਮ੍ਰਿਤਸਰ

ਗੁਰੂ ਨਗਰੀ 'ਚ ਧੜੱਲੇ ਨਾਲ ਹੋ ਰਹੀਆਂ ਨਾਜਾਇਜ਼ ਉਸਾਰੀਆਂ

ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)- ਗੁਰੂ ਨਗਰੀ ਵਿਚ ਨਾਜਾਇਜ਼ ਉਸਾਰੀਆਂ ਧੱੜਲੇ ਨਾਲ ਹੋ ਰਹੀਆਂ | ਭਾਵੇਂ ਕਿ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਸਮੇਂ-ਸਮੇਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਇਹ ਕਾਰਵਾਈ ਮਹਿਜ਼ ਖਾਨਾਪੂਰਤੀ ਸਿੱਧ ਹੋ ਰਹੀ ਹੈ | ਕਾਰਵਾਈ ਦੇ ਅਗਲੇ ਦਿਨ ਹੀ ਮੁੜ ਰੋਕੇ ਗਏ ਕੰਮਾਂ 'ਤੇ ਮੁੜ ਉਸਾਰੀ ਦੇ ਕੰਮ ਸ਼ੁਰੂ ਹੋ ਜਾਂਦੇ ਹਨ ਜੋ ਬਿਲਡਿੰਗ ਵਿਭਾਗ ਦੀ ਕਾਰਜਪ੍ਰਣਾਲੀ 'ਤੇ ਸਵਾਲ ਕਰਦੀ ਹੈ ਕੀ ਅਜਿਹਾ ਕਿਹੜਾ ਨੁਕਤਾ ਹੈ ਜਿਸ ਨਾਲ ਇਕ ਹੀ ਦਿਨ ਵਿਚ ਫਾਈਲਾਂ ਮੁਕੰਮਲ ਹੋ ਜਾਂਦੀਆਂ ਹਨ, ਨਾਜਾਇਜ਼ ਉਸਾਰੀਆਂ ਜਾਇਜ਼ ਹੋ ਜਾਂਦੀਆਂ ਹਨ | ਗੁਰੂ ਨਗਰੀ ਅੰਮਿ੍ਤਸਰ ਸ਼ਹਿਰ ਜੋ ਸੈਰ ਸਪਾਟੇ ਵਜੋਂ ਉੱਭਰ ਰਿਹਾ ਹੈ ਅਤੇ ਇਸ ਨਗਰੀ ਵਿਚ ਵੱਡੀਆਂ ਛੋਟੀਆਂ ਹਜ਼ਾਰਾਂ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ | ਇਨ੍ਹਾਂ ਉਸਾਰੀਆਂ ਵਿਚ ਜੇਕਰ ਅਣਅਧਿਕਾਰਤ ਤੌਰ 'ਤੇ ਹੋਣ ਵਾਲੀਆਂ ਉਸਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਗਿਣਤੀ ਵੱਡੇ ਹਿੱਸੇ ਵਿਚ ਹੋਵੇਗੀ | ਨਾਜਾਇਜ਼ ਉਸਾਰੀਆਂ ਕਾਰਨ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਬੀਤੇ ਇਕ ਦਹਾਕੇ ਤੋਂ ਕਾਫ਼ੀ ਚਰਚਾ ਹੈ | ਇਸ ਅਰਸੇ ਦੌਰਾਨ ਨਗਰ ਨਿਗਮ ਦੀ ਆਰਥਿਕ ਹਾਲਤ ਭਾਵੇਂ ਪਤਲੀ ਹੋਈ ਹੈ, ਪਰ ਇਸ ਮਹਿਕਮੇਂ ਦੇ ਅਧਿਕਾਰੀਆਂ ਦੀ ਆਰਥਿਕ ਹਾਲਤ ਮਜ਼ਬੂਤ ਹੋਈ ਹੈ | ਸਾਰਿਆਂ ਦੀਆਂ ਨਿਗਾਹਾਂ 'ਚ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ 'ਤੇ ਕਈ ਵਾਰ ਗਾਜ ਵੀ ਡਿੱਗੀ ਤੇ ਉਨ੍ਹਾਂ ਨੂੰ ਕਈ ਵਾਰ ਵਿਭਾਗੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਿਆ, ਪਰ ਇਸ ਦੇ ਬਾਵਜੂਦ ਕਈ ਨਵੇਂ ਅਧਿਕਾਰੀ ਇਸ ਵਿਭਾਗ ਦੀ ਕੁਰਸੀ 'ਤੇ ਬੈਠਦੇ ਹੀ ਪੁਰਾਣੇ ਅਧਿਕਾਰੀਆਂ ਦੇ ਰਾਹੇ ਚੱਲ ਪੈਂਦਾ ਹੈ, ਕਈ ਤਾਂ ਪਿਛਲੀਆਂ ਹੀ ਹੱਦਾਂ ਨੂੰ ੂ ਪਾਰ ਕਰ ਜਾਂਦੇ ਹਨ | ਆਪਣਾ ਆਪ ਬਚਾਉਣ ਲਈ ਇਸ ਵਿਭਾਗ ਦੇ ਅਧਿਕਾਰੀਆਂ ਵਲੋਂ ਨਾਜਾਇਜ਼ ਉਸਾਰੀਆਂ, ਅਣਅਧਿਕਾਰਤ ਕਾਲੋਨੀਆਂ 'ਤੇ ਕਾਰਵਾਈ ਕੀਤੀ ਜਾਂਦੀ ਹੈ, ਪਰ ਅਗਲੇ ਦਿਨ ਹੀ ਜਿਸ ਜਗ੍ਹਾ 'ਤੇ ਕਾਰਵਾਈ ਕੀਤੀ ਜਾਂਦੀ ਹੈ ਉਸ 'ਤੇ ਮੁੜ ਉਸਾਰੀ ਸ਼ੁਰੂ ਹੋ ਜਾਂਦੀ ਹੈ | ਜਿੱਥੋਂ ਤੱਕ ਜਾਇਜ਼ ਤੌਰ 'ਤੇ ਉਸਾਰੀ ਕਰਨ ਲਈ ਨਕਸ਼ਾ ਪਾਸ ਕਰਵਾਉਣ ਦੀ ਪ੍ਰਕਿਰਿਆ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਪ੍ਰਵਾਨ ਕਰਵਾਉਣ ਲਈ ਕਈ ਮਹੀਨੇ ਤੱਕ ਲੱਗ ਜਾਂਦੇ ਹਨ, ਪਰ ਨਾਜਾਇਜ਼ ਉਸਾਰੀ 'ਤੇ 'ਤੇ ਕਰਵਾਈ ਕਰਨ ਤੋਂ ਬਾਅਦ ਆਖ਼ਰ ਕਿਹੜੀ ਅਜਿਹੀ ਸਾਈਟ ਹੈ ਜਿਸ 'ਤੇ ਇਕ ਹੀ ਦਿਨ 'ਚ ਨਾਜਾਇਜ਼ ਉਸਾਰੀ ਦੇ ਕੰਮ ਜਾਇਜ਼ ਹੋ ਜਾਂਦੇ ਹਨ ਤੇ ਪਹਿਲਾਂ ਤੋਂ ਰੋਕੇ ਉਸਾਰੀ ਦੇ ਕਾਰਜ ਮੁੜ ਸ਼ੁਰੂ ਹੋ ਜਾਂਦੇ ਹਨ | ਇਹ ਸਵਾਲ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੂੰ ਕਟਹਿਰੇ 'ਚ ਖੜ੍ਹੇ ਕਰਦੇ ਹਨ | ਇਸ ਵੇਲੇ ਵੀ ਸ਼ਹਿਰ ਦੇ ਪੰਜ ਜ਼ੋਨਾਂ 'ਚ ਸੈਂਕੜੇ ਇਮਾਰਤਾਂ ਦੀ ਨਾਜਾਇਜ਼ ਤੌਰ 'ਤੇ ਉਸਰੀ ਹੋ ਰਹੀ ਹੈ ਤੇ ਸ਼ਹਿਰ ਵਿਚ ਦਰਜਨਾ ਅਣਅਧਿਕਾਰਤ ਤੌਰ 'ਤੇ ਕਾਲੋਨੀਆਂ ਵੀ ਕੱਟੀਆਂ ਜਾ ਰਹੀਆਂ ਹਨ | ਸ਼ਹਿਰ 'ਚ ਹਜ਼ਾਰਾਂ ਅਜਿਹੀਆਂ ਇਮਾਰਤਾਂ ਪੂਰੀ ਤਰ੍ਹਾਂ ਨਾਲ ਤਿਆਰ ਹੋ ਗਈਆਂ ਹਨ ਜਿਨ੍ਹਾਂ ਦੇ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਸਮੇਂ ਸਮੇਂ ਕੰਮ ਬੰਦ ਕਰਵਾ ਕੇ ਉਨ੍ਹਾਂ ਨੂੰ ਸੀਲ ਕੀਤਾ ਗਿਆ ਸੀ | ਇਸ ਰੁਝਾਨ ਨਾਲ ਹਰ ਮਹੀਨੇ ਨਗਰ ਨਿਗਮ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ | ਨਗਰ ਨਿਗਮ ਗ਼ਰੀਬ ਹੁੰਦੀ ਜਾ ਰਹੀ ਹੈ ਤੇ ਇਸ ਦੇ ਕੁਝ ਅਧਿਕਾਰੀ ਅਮੀਰ ਹੁੰਦੇ ਜਾ ਰਹੇ ਹਨ | ਇਹ ਵੀ ਚਰਚਾ ਹੈ ਕਿ ਇਸ ਵਿਭਾਗ ਦੇ ਕੁਝ ਅਧਿਕਾਰੀਆਂ ਵਲੋਂ ਅਣਅਧਿਕਾਰਤ ਤੌਰ 'ਤੇ ਉਸਾਰੀਆਂ ਲਈ ਪ੍ਰਤੀ ਲੈਂਟਰ ਦੇ ਹਿਸਾਬ ਨਾਲ ਆਪਣੀ ਫ਼ੀਸ ਵਸੂਲੀ ਜਾਂਦੀ ਹੈ | ਇਸ ਸੰਬੰਧੀ ਐਮ.ਟੀ.ਪੀ. ਮਿਹਰਬਾਨ ਸਿੰਘ ਨੇ ਕਿਹਾ ਕਿ ਨਗਰ ਨਿਗਮ ਵਲੋਂ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ 'ਤੇ ਆਪਣੇ ਫ਼ਰਜ਼ ਅਨੁਸਾਰ ਕਰਵਾਈ ਕੀਤੀ ਜਾਂਦੀ ਹੈ, ਪਰ ਕਾਰਵਾਈ ਤੋਂ ਬਾਅਦ ਕੁਝ ਲੋਕਾਂ ਵਲੋਂ ਮੁੜ ਉਸਾਰੀ ਸ਼ੁਰੂ ਕਰ ਲਈ ਜਾਂਦੀ ਹੈ | ਉਨ੍ਹਾਂ ਕਿਹਾ ਕਿ ਕਾਨੂੰਨੀ ਢੰਗ ਨਾਲ ਨਕਸ਼ਾ ਪਾਸ ਕਰਾਕੇ ਉਸਾਰੀ ਕਰਕੇ ਨਿਗਮ ਦੀ ਕਾਰਵਾਈ ਤੋਂ ਬਚਿਆ ਜਾ ਸਕਦਾ ਹੈ |

ਆੜ੍ਹਤੀਆਂ ਵਲੋਂ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਕਿਸਾਨਾਂ ਦਾ ਧਰਨਾ

ਮਜੀਠਾ, 23 ਸਤੰਬਰ (ਮਨਿੰਦਰ ਸਿੰਘ ਸੋਖੀ)- ਦਾਣਾ ਮੰਡੀ ਮਜੀਠਾ 'ਚ ਆੜ੍ਹਤੀਆਂ ਵਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਕਥਿਤ ਤੌਰ 'ਤੇ ਕਿਸਾਨਾਂ ਦੀ ਹੁੰਦੀ ਲੁੱਟ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਮਨਾਲੀ ਘੁੰਮਣ ਗਏ ਪਿੰਡ ਅਨੈਤਪੁਰਾ ਦੇ ਨੌਜਵਾਨ ਸਮੇਤ ਦੋ ਦੀ ਮੌਤ, ਇਕ ਜ਼ਖ਼ਮੀ

ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਦਿਨ ਚੰਡੀਗੜ੍ਹ ਤੋਂ ਮਨਾਲੀ ਘੁੰਮਣ ਗਏ ਤਿੰਨ ਦੋਸਤਾਂ ਦੀ ਗੱਡੀ ਬੀਤੀ ਸ਼ਾਮ ਅਚਾਨਕ ਹਿਮਾਚਲ ਪ੍ਰਦੇਸ਼ ਦੇ ਮੰਡੀ ਨਜ਼ਦੀਕ ਬਿਆਸ ਦਰਿਆ ਵਿਚ ਡਿੱਗ ਗਈ, ਜਿਸ ਕਾਰਨ ਗੱਡੀ 'ਚ ਸਵਾਰ ਅਜਨਾਲਾ ਦੇ ਨੇੜਲੇ ਪਿੰਡ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦੇ ਸਾਬਕਾ ਇੰਸਪੈਕਟਰ ਨੂੰ ਧੋਖਾਧੜੀ ਮਾਮਲੇ 'ਚ ਦੋ ਸਾਲ ਕੈਦ, 10 ਹਜ਼ਾਰ ਜੁਰਮਾਨਾ

ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)- ਸ਼੍ਰੋਮਣੀ ਕਮੇਟੀ ਦੇ ਹੀ ਇਕ ਡਰਾਈਵਰ ਦੇ ਪੁੱਤਰ ਨੂੰ ਰੇਲਵੇ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਚਰਚਿਤ ਮਾਮਲੇ 'ਚ ਇੱਥੇ ਜਪਿੰਦਰ ਸਿੰਘ ਵਧੀਕ ਸੀ.ਜੇ.ਐਮ. ਦੀ ਅਦਾਲਤ ਵਲੋਂ ਫ਼ੈਸਲਾ ਸੁਣਾਉਂਦਿਆਂ ਸ਼੍ਰੋਮਣੀ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਨਹਿਰੀ ਵਿਭਾਗ ਦੇ ਐਸ. ਈ. ਦਫ਼ਤਰ ਸਾਹਮਣੇ ਪੱਕਾ ਧਰਨਾ

ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਸਹਿਯੋਗ ਨਾਲ ਨਹਿਰੀ ਵਿਭਾਗ ਦੇ ਐਸ.ਈ. ਦਫ਼ਤਰ ਸਾਹਮਣੇ ਪੱਕਾ ਧਰਨਾ ਲਾਇਆ ਗਿਆ, ਜਿਸ 'ਚ ਮਾਝੇ ਨਾਲ ਸੰਬੰਧਿਤ ਕਿਸਾਨ ਮਜਦੂਰ ਅਤੇ ਵਾਤਾਵਰਨ ਪ੍ਰੇਮੀ ...

ਪੂਰੀ ਖ਼ਬਰ »

ਪਿੰਡ ਕੋਹਾਲੀ ਦੇ ਗੁ: ਬਾਬਾ ਜਾਗੋ ਸ਼ਹੀਦ ਵਿਖੇ ਧਾਰਾ 145 ਲਾਗੂ

ਰਾਮ ਤੀਰਥ, 23 ਸਤੰਬਰ (ਧਰਵਿੰਦਰ ਸਿੰਘ ਔਲਖ)- ਪਿਛਲੇ ਕਈ ਦਿਨਾਂ ਤੋਂ ਪਿੰਡ ਕੋਹਾਲੀ ਦੇ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਦੇ ਵਿਵਾਦ ਦਾ ਕੋਈ ਹੱਲ ਨਾ ਨਿਕਲਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੱਥੇ ਅੱਜ ਧਾਰਾ 145 ਲਗਾ ਕੇ ਤਹਿਸੀਲਦਾਰ ਲੋਪੋਕੇ ਜਗਸੀਰ ਸਿੰਘ ਨੂੰ ...

ਪੂਰੀ ਖ਼ਬਰ »

ਧੂਲਕਾ ਵਿਖੇ ਘਰ 'ਚੋਂ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ

ਟਾਂਗਰਾ, 23 ਸਤੰਬਰ (ਹਰਜਿੰਦਰ ਸਿੰਘ ਕਲੇਰ)- ਬੀਤੀ ਰਾਤ ਟਾਂਗਰਾ ਦੇ ਨੇੜਲੇ ਖਿਲਚੀਆਂ ਥਾਣੇ ਦੀ ਹਦੂਦ ਅੰਦਰ ਪੈਂਦੇ ਪਿੰਡ ਧੂਲਕਾ ਵਿਖੇ ਲੁਟੇਰਿਆਂ ਵਲੋਂ ਗਹਿਣੇ ਤੇ ਨਕਦੀ ਚੋਰੀ ਕਰਨ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਰੋਜ਼ਾਨਾ 'ਅਜੀਤ' ਦੇ ਮੁਲਾਜ਼ਮ ਅਮਰਜੀਤ ਸਿੰਘ ...

ਪੂਰੀ ਖ਼ਬਰ »

ਸੰਯੁਕਤ ਕਮਿਸ਼ਨਰ ਨੇ ਦੋ ਵਿਭਾਗਾਂ ਦੀ ਹਾਜ਼ਰੀ ਚੈੱਕ ਕੀਤੀ

ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)- ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵਲੋਂ ਨਿਗਮ ਦੇ ਪੈਨਸ਼ਨ ਵਿਭਾਗ ਤੇ ਲੇਖਾ ਸ਼ਾਖਾ ਦੀ ਹਾਜ਼ਰੀ ਚੈੱਕ ਕੀਤੀ ਗਈ ਜਿਸ ਦੌਰਾਨ 8 ਅਧਿਕਾਰੀ ਤੇ ਕਰਮਚਾਰੀ ਗ਼ੈਰ ਹਾਜ਼ਰ ਪਾਏ ਗਏ | ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਡੀ. ਟੀ. ਐੱਫ. ਨੇ 'ਇਨਸਾਫ਼ ਰੈਲੀ' ਲਈ ਅਧਿਆਪਕਾਂ ਨੂੰ ਕੀਤਾ ਲਾਮਬੰਦ

ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਓ.ਡੀ.ਐੱਲ ਅਧਿਆਪਕ ਯੂਨੀਅਨ ਤੇ ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 (ਜੈ ਸਿੰਘ ਵਾਲਾ) ਦੀ ਅਗਵਾਈ 'ਚ 25 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਚੋਣ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਖੁੰਬਾਂ ਦੀ ਕਾਸ਼ਤ ਸੰਬੰਧੀ ਕੋਰਸ ਸਮਾਪਤ

ਅੰਮਿ੍ਤਸਰ, 23 ਸਤੰਬਰ (ਜੱਸ)- ਖ਼ਾਲਸਾ ਕਾਲਜ ਵਿਖੇ ਖੁੰਬਾਂ ਦੀ ਕਾਸ਼ਤ ਸੰਬੰਧੀ ਸਿਖਲਾਈ ਕੋਰਸ ਦੇ ਸਮਾਪਤ ਹੋਣ 'ਤੇ ਲਾਭਪਾਤਰੀ ਕਿਸਾਨਾਂ ਤੇ ਕਿਸਾਨ ਔਰਤਾਂ ਨੂੰ ਸਰਟੀਫ਼ਿਕੇਟ ਵੰਡੇ ਗਏ | ਕਾਲਜ ਪਿ੍ੰਸੀਪਲ ਡਾ: ਮਹਿਲ ਸਿੰਘ ਦੇ ਨਿਰਦੇਸ਼ਾਂ 'ਤੇ ਖੇਤੀਬਾੜੀ ਸੂਚਨਾ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਜ਼ਿਲ੍ਹਾ ਮਾਲ ਅਧਿਕਾਰੀ ਸ਼ਰਮਾ ਦੀ ਪੀ.ਸੀ.ਐਸ. ਅਧਿਕਾਰੀ ਵਜੋਂ ਤਰੱਕੀ

ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)- ਸੂਬਾ ਸਰਕਾਰ ਵਲੋਂ ਅੰਮਿ੍ਤਸਰ ਦੇ ਜ਼ਿਲ੍ਹਾ ਮਾਲ ਅਧਿਕਾਰੀ ਸੰਜੀਵ ਕੁਮਾਰ ਸ਼ਰਮਾ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਧਿਆਨ 'ਚ ਰੱਖ ਕੇ ਪੀ.ਸੀ.ਐਸ. ਅਧਿਕਾਰੀ ਵਲੋਂ ਪਦਉਨਤ ਕੀਤਾ ਗਿਆ ਹੈ ਜਿਸ ਨਾਲ ਅੰਮਿ੍ਤਸਰ ਦੇ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦੇ ਵਿਦਿਆਰਥੀਆਂ ਨੇ ਮਨਾਇਆ ਰਾਸ਼ਟਰੀ ਸਿਨੇਮਾ ਦਿਵਸ

ਅੰਮਿ੍ਤਸਰ, 23 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਡੀ.ਏ.ਵੀ. ਕਾਲਜ ਦੇ ਮਾਸ ਕਮਿਊਨੀਕੇਸ਼ਨ ਤੇ ਵੀਡੀਓ ਪ੍ਰੋਡਕਸ਼ਨ ਵਿਭਾਗ ਵਲੋਂ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਗਿਆ | ਇਸ ਮੌਕੇ ਸਟਾਫ਼ ਤੇ ਵਿਦਿਆਰਥੀਆਂ ਲਈ ਬਹੁਚਰਚਿਤ ਫ਼ਿਲਮ ਗਾਈਡ ਦੀ ਸਕਰੀਨਿੰਗ ਰੱਖੀ ਗਈ | ...

ਪੂਰੀ ਖ਼ਬਰ »

ਪਹਿਲੀ ਨੂੰ ਜਲੰਧਰ ਤੋਂ ਰਾਮਤੀਰਥ ਪਹੁੰਚੇਗੀ ਵਿਸ਼ਾਲ ਸ਼ੋਭਾ ਯਾਤਰਾ

ਅੰਮਿ੍ਤਸਰ, 23 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਭਗਵਾਨ ਵਾਲਮੀਕ ਦੇ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਇਕ ਅਕਤੂਬਰ ਨੂੰ ਜਲੰਧਰ ਤੋਂ ਰਾਮਤੀਰਥ ਵਿਖੇ ਪੁੱਜੇਗੀ, ਜਿਸ 'ਚ ਹਜ਼ਾਰਾਂ ਵਾਹਨਾਂ ਉਤੇ ਵੱਡੀ ਗਿਣਤੀ ਵਿਚ ਸੰਗਤ ਦੇ ਸ਼ਾਮਿਲ ਹੋਣ ਦੀ ਸੰਭਾਵਨਾ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡਾਂ 'ਚ ਸ.ਸ.ਸ. ਸਕੂਲ ਵਡਾਲੀ ਗੁਰੂ ਦੀ ਵਾਲੀਬਾਲ ਟੀਮ ਦਾ ਪਹਿਲਾ ਸਥਾਨ

ਛੇਹਰਟਾ, 23 ਸਤੰਬਰ (ਵਡਾਲੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਚੱਲ ਰਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸ. ਸ. ਸ. ਸਕੂਲ ਵਡਾਲੀ ਗੁਰੂ ਦੀ ਵਾਲੀਬਾਲ ਅੰਡਰ-19 ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਜੂਡੋ ਵਿਚ ਵੀ ਦੋ ਖਿਡਾਰੀਆਂ ਨੇ ਤੀਜਾ ਤੇ ਇਕ ਖਿਡਾਰੀ ਨੇ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਵਲੋਂ ਅੰਗਰੇਜ਼ੀ ਵਿਸ਼ੇ 'ਤੇ ਵਿਸ਼ੇਸ਼ ਲੈਕਚਰ

ਅੰਮਿ੍ਤਸਰ, 23 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਜੇਕਰ ਅਧਿਆਪਨ ਤੇ ਖੋਜ ਤੋਂ ਇਲਾਵਾ ਹੋਰ ਵਿਕਲਪਾਂ ਦੀ ਗੱਲ ਕਰੀਏ ਤਾਂ ਕਾਰਪੋਰੇਟ ਜਗਤ ਵਿਚ ਦਾਖਲ ਹੋ ਕੇ ਆਪਣਾ ਕੈਰੀਅਰ ਬਣਾਉਣ ਦੇ ਚਾਹਵਾਨ ਨੌਜਵਾਨਾਂ ਨੂੰ ਪਹਿਲਾਂ ਅੰਗਰੇਜ਼ੀ 'ਚ ਮੁਹਾਰਤ ਹਾਸਿਲ ਕਰਨੀ ਚਾਹੀਦੀ ...

ਪੂਰੀ ਖ਼ਬਰ »

ਟੁੱਟੀ ਸੜਕ ਦਾ ਨਿਰਮਾਣ ਨੈਸ਼ਨਲ ਹਾਈਵੇ ਵਿਭਾਗ ਅਧੀਨ-ਪ੍ਰਧਾਨ ਇੰਦਰਪਾਲ ਸਿੰਘ

ਰਾਜਾਸਾਂਸੀ, 23 ਸਤੰਬਰ (ਹਰਦੀਪ ਸਿੰਘ ਖੀਵਾ)- ਹਵਾਈ ਅੱਡਾ ਰਾਜਾਸਾਂਸੀ ਤੋਂ ਕਸਬਾ ਰਮਦਾਸ ਤੱਕ ਨੈਸ਼ਨਲ ਹਾਈਵੇ ਵਿਭਾਗ ਵਲੋਂ ਸ਼ੁਰੂ ਕਰਵਾਈ ਨਵੀਂ ਉਸਾਰੀ ਜਾ ਰਹੀ ਰਹੀ ਸੜਕ ਦਾ ਲੰਮੇਂ ਸਮੇਂ ਤੋਂ ਵਿਕਾਸ ਦਾ ਨਿਰਮਾਣ ਰੁਕਣ ਅਤੇ ਨਿੱਤ ਹਾਦਸੇ ਹੋਣ ਤੇ ਸੋਸ਼ਲ ਮੀਡੀਆ ...

ਪੂਰੀ ਖ਼ਬਰ »

ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨੂੰ ਤਲਬੀਰ ਗਿੱਲ ਨੇ ਕੀਤਾ ਸਨਮਾਨਿਤ

ਸੁਲਤਾਨਵਿੰਡ, 23 ਸਤੰਬਰ (ਗੁਰਨਾਮ ਸਿੰਘ ਬੁੱਟਰ)- ਪਿੰਡ ਸੁਲਤਾਨਵਿੰਡ ਵਿਖੇ ਮਹਾਂਪੁਰਸ਼ ਸੰਤ ਬਾਬਾ ਰਾਮਦਾਸ ਦੇ ਸਾਲਾਨਾ ਜੋੜ ਮੇਲੇ ਮੌਕੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਕਰਵਾਏ ਕਬੱਡੀ ਤੇ ਕੁਸ਼ਤੀਆਂ ਦੇ ਟੂਰਨਾਮੈਂਟ ਮੁਕਾਬਲਿਆਂ 'ਚ ਜੇਤੂ ਰਹੀਆਂ ਟੀਮਾ ਦੇ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਵਫ਼ਦ ਵਲੋਂ ਉੱਪ ਮੁੱਖ ਇੰਜੀਨੀਅਰ ਨਾਲ ਮੀਟਿੰਗ

ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਅੱਜ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਵਫਦ ਵਲੋਂ ਪੰਜਾਬ ਰਾਜ ਸਟੇਟ ਕਾਰਪੋਰੇਸ਼ਨ ਦੇ ਉੱਪ ਮੁੱਖ ਇੰਜੀਨੀਅਰ ਜਤਿੰਦਰ ਸਿੰਘ ਨਾਲ ਮੀਟਿੰਗ ਕੀਤੀ, ਜਿਸ 'ਚ ਜਥੇਬੰਦੀ ਵਲੋਂ ਬਿਜਲੀ ਨਾਲ ਸੰਬੰਧਿਤ ਮੁਸ਼ਕਿਲਾਂ 'ਤੇ ...

ਪੂਰੀ ਖ਼ਬਰ »

200 ਸਾਲ ਪੁਰਾਣੀ ਰਾਣੀ ਦੀ ਹਵੇਲੀ ਦੀ ਹੋਂਦ ਅਤੇ ਇਤਿਹਾਸ ਬਣੇ ਬੁਝਾਰਤ

ਅੰਮਿ੍ਤਸਰ, 23 ਸਤੰਬਰ (ਸੁਰਿੰਦਰ ਕੋਛੜ)-ਸਥਾਨਕ ਕਟੜਾ ਬੱਗੀਆਂ ਦੀ ਗਲੀ ਕੂਚਾ ਦਿਆਲ ਸਿੰਘ ਵਾਲਾ 'ਚ ਮੌਜੂਦ ਰਾਣੀ ਭਗਵਾਨ ਕੌਰ ਦੀ ਹਵੇਲੀ ਦੀ ਹੋਂਦ ਅਤੇ ਇਤਿਹਾਸ ਲੰਬੇ ਸਮੇਂ ਤੋਂ ਬੁਝਾਰਤ ਬਣੇ ਹੋਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਟੂਰਿਜ਼ਮ ਵਿਭਾਗ ਕੋਲ ...

ਪੂਰੀ ਖ਼ਬਰ »

ਛੇਹਰਟਾ ਵਿਖੇ ਪੀ. ਐਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਦੀ ਵਿਸ਼ੇਸ਼ ਮੀਟਿੰਗ

ਛੇਹਰਟਾ 23 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਸਬ ਡਵੀਜ਼ਨ ਦੇ ਪ੍ਰਧਾਨ ਦੀਪਕ ਸ਼ਰਮਾ ਜੇ. ਈ. ਮਨਜੀਤ ਸਿੰਘ ਬਾਸਰਕੇ ਅਤੇ ਉਨ੍ਹਾਂ ਦੀ ਟੀਮ ਵਲੋਂ ਉਪ ਮੰਡਲ ਛੇਹਰਟਾ ਵਿਖੇ ਇਕ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ | ਮੀਟਿੰਗ ...

ਪੂਰੀ ਖ਼ਬਰ »

ਜਗਤ ਜਯੋਤੀ ਸੀ.ਸੈ. ਸਕੂਲ ਰਾਣੀ ਕਾ ਬਾਗ 'ਚ ਹਿੰਦੀ ਦਿਵਸ ਮਨਾਇਆ

ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਜਗਤ ਜਯੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਵਿਖੇ ਹਿੰਦੀ ਦਿਵਸ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾਇਰੈਕਟਰ ਮੁਕੇਸ਼ ਪੁਰੀ ਨੇ ਕੀਤੀ | ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਦੇ ਮਾਧਿਅਮ ...

ਪੂਰੀ ਖ਼ਬਰ »

ਹਰਭਜਨ ਸਿੰਘ ਵਲੋਂ ਕੀਤੇ ਯਤਨਾਂ ਦੀ ਖੇਡ ਪ੍ਰੇਮੀਆਂ ਵਲੋਂ ਸ਼ਲਾਘਾ

ਅਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)- 'ਆਪ' ਵਲੋਂ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਵਲੋਂ ਅੰਮਿ੍ਤਸਰ 'ਚ ਕੌਮਾਂਤਰੀ ਪੱਧਰ ਦਾ ਕ੍ਰਿਕੇਟ ਸਟੇਡੀਅਮ ਲਈ ਕੀਤੇ ਜਾ ਰਹੇ ਯਤਨਾ ਦੀ ਖੇਡ ਪ੍ਰੇਮੀਆਂ ਵਲੋਂ ਸ਼ਲਾਘਾ ਕੀਤੀ ਗਈ ਹੈ ਤੇ ਕਿਹਾ ਕਿ ਇਸ ਨਾਲ ...

ਪੂਰੀ ਖ਼ਬਰ »

ਸੜਕਾਂ 'ਤੇ ਘੁੰਮਦੇ ਅਵਾਰਾ ਪਸ਼ੂ ਬਣ ਰਹੇ ਹਾਦਸਿਆਂ ਦਾ ਕਾਰਨ

ਅੰਮਿ੍ਤਸਰ, 23 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸੜਕਾਂ 'ਤੇ ਘੁੰਮਦੇ ਅਵਾਰਾ ਪਸ਼ੂ, ਖਾਸ ਤੌਰ 'ਤੇ ਲਾਵਾਰਸ ਗਊਆਂ ਪਿਛਲੇ ਸਾਲਾਂ ਤੋਂ ਲੋਕਾਂ ਦੀ ਸੁਰੱਖਿਆ ਲਈ ਵੱਡਾ ਖਤਰਾ ਬਣ ਗਏ ਹਨ | ਇਨ੍ਹਾਂ ਸੜਕ ਹਾਦਸਿਆਂ ਕਾਰਨ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋ ਰਹੇ ਹਨ | ਜੇਕਰ ...

ਪੂਰੀ ਖ਼ਬਰ »

ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ 3-5 ਦਸੰਬਰ ਨੂੰ ਕਰਵਾਈ ਜਾਵੇਗੀ 67ਵੀਂ ਸਿੱਖ ਵਿੱਦਿਅਕ ਕਾਨਫਰੰਸ-ਕੱਥੂਨੰਗਲ, ਬਸਰਾ

ਅੰਮਿ੍ਤਸਰ, 23 ਸਤੰਬਰ (ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ 67ਵੀਂ ਸਿੱਖ ਵਿੱਦਿਅਕ ਕਾਨਫਰੰਸ ਦੀਵਾਨ ਦੇ ਮੋਢੀਆਂ 'ਚ ਸ਼ਾਮਿਲ ਰਹੇ ਨਾਮਵਰ ਸਾਹਿਤਕਾਰ ਭਾਈ ਸਾਹਿਬ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਕਰਦਿਆਂ 3 ਤੋਂ 5 ਦਸੰਬਰ ...

ਪੂਰੀ ਖ਼ਬਰ »

ਕਾਮਰਸ, ਇਕਨਾਮਿਕਸ ਤੇ ਮੈਨੇਜਮੈਂਟ ਸਟੱਡੀਜ਼ 'ਤੇ ਦੋ ਹਫ਼ਤਿਆਂ ਦਾ ਰਿਫਰੈਸ਼ਰ ਕੋਰਸ

ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ. ਜੀ. ਸੀ. ਮਨੁੱਖੀ ਸਰੋਤ ਵਿਕਾਸ ਕੇਂਦਰ ਵਲੋਂ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ 'ਚ ਰਾਸ਼ਟਰੀ ਪੱਧਰ ਦਾ ਕਾਮਰਸ, ਇਕਨਾਮਿਕਸ ਅਤੇ ਮੈਨੇਜਮੈਂਟ ਵਿਸ਼ੇ 'ਤੇ ...

ਪੂਰੀ ਖ਼ਬਰ »

ਕੇਨਰਾ ਬੈਂਕ ਵਲੋਂ ਪਿੰਗਲਵਾੜਾ ਸੰਸਥਾ ਨੂੰ 5 ਕੰਪਿਊਟਰ ਭੇਟ

ਮਾਨਾਂਵਾਲਾ, 23 ਸਤੰਬਰ (ਗੁਰਦੀਪ ਸਿੰਘ ਨਾਗੀ)- ਕੇਨਰਾ ਬੈਂਕ ਅੰਮਿ੍ਤਸਰ ਵਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਲਈ ਲੱਗਭਗ 2 ਲੱਖ ਦੀ ਲਾਗਤ ਵਾਲੇ ਪੰਜ ਕੰਪਿਊਟਰ ਭੇਟ ਕੀਤੇ ਗਏ | ਅੱਜ ਕੇਨਰਾ ਬੈਂਕ ਰਿਜਨਲ ਆਫ਼ਿਸ ...

ਪੂਰੀ ਖ਼ਬਰ »

ਵਿਦੇਸ਼ੀ ਭਾਸ਼ਾਵਾਂ ਵਿਭਾਗ ਵਲੋਂ 'ਜਰਮਨੀ 'ਚ ਕਿੱਤਿਆਂ ਦੀ ਮੰਗ' ਵਿਸ਼ੇ 'ਤੇ ਸੈਮੀਨਾਰ

ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਵਲੋਂ 'ਜਰਮਨੀ 'ਚ ਕਿੱਤਿਆਂ ਦੀ ਮੰਗ' ਵਿਸ਼ੇ ਦਾ ਸੈਮੀਨਾਰ ਕਰਵਾਇਆ ਗਿਆ | ਗੋਏਥੇ ਇੰਸਟੀਚਿਊਟ ਦੇ ਸੂਚਨਾ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੌਰਾਨ ...

ਪੂਰੀ ਖ਼ਬਰ »

ਸੂਖਮ ਤੇ ਲਘੂ ਉਦਯੋਗ ਦੇ ਉਤਪਾਦਾਂ ਦੀ ਗੁਣਵੱਤਾ 'ਚ ਕੀਤਾ ਜਾਵੇ ਸੁਧਾਰ-ਮੈਨੇਜਰ ਜ਼ਿਲ੍ਹਾ ਉਦਯੋਗ

ਅੰਮਿ੍ਤਸਰ, 23 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਕੇਂਦਰ ਸਰਕਾਰ ਦੇ ਕਲਸਟਰ ਵਿਕਾਸ ਪਰੋਗਰਾਮ ਤਹਿਤ ਅੰਮਿ੍ਤਸਰ ਆਫਸੈਟ ਪਿ੍ੰਟਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਸਰਕਾਰ ਵਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਸੰਬੰਧੀ ਜਾਣੰੂ ਕਰਵਾਉਣ ਹਿੱਤ ਸੈਮੀਨਰ ਕੀਤਾ ...

ਪੂਰੀ ਖ਼ਬਰ »

ਅਣਅਧਿਕਾਰਤ ਉਸਾਰੀ ਮਾਮਲੇ 'ਚ ਰੰਧਾਵਾ, ਮਾਈਕਲ ਜ਼ਿੰਮੇਵਾਰ ਮੰਨੇ

ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)- ਦਸ਼ਮੇਸ਼ ਇੰਟਰਨੈਸ਼ਨਲ ਸਕੂਲ ਦੀ ਅਣਅਧਿਕਾਰਤ ਉਸਾਰੀ ਦੀ ਜਾਂਚ 'ਚ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਾਰਜਸ਼ੀਟ ਕੀਤਾ ਗਿਆ ਹੈ, ਜਦੋਂ ਕਿ ਜੂਨੀਅਰ ਡਰਾਫ਼ਸਮੈਨ ਨੂੰ ਬੇਕਸੂਰ ਪਾਇਆ ਗਿਆ ਹੈ | ਇਹ ਆਦੇਸ਼ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸਾਇੰਸ ਸਮਿਟ 'ਚ ਭਾਗ ਲੈਣ ਨਾਲ 'ਵਰਸਿਟੀ ਦਾ ਨਾਂਅ ਉੱਭਰ ਕੇ ਆਇਆ ਸਾਹਮਣੇ

ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- 77ਵੇਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸਾਇੰਸ ਸਮਿਟ 'ਚ ਹਿੱਸਾ ਲੈਣ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂਅ ਕੌਮਾਂਤਰੀ ਮੰਚ 'ਤੇ ਉੱਭਰ ਕੇ ਸਾਹਮਣੇ ਆਇਆ ਹੈ | ਇਸ ਸਮਿਟ 'ਚ ਘੱਟ ਵਿਕਸਤ ਅਤੇ ਵਿਕਸਤ ਦੇਸ਼ਾਂ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਸਿਵਲ ਸਰਜਨ ਨਾਲ ਮੀਟਿੰਗ

ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਅੰਮਿ੍ਤਸਰ ਦੇ ਵਫਦ ਨੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ 'ਚ ਸਿਵਲ ਸਰਜਨ ਡਾ: ਚਰਨਜੀਤ ਸਿੰਘ ...

ਪੂਰੀ ਖ਼ਬਰ »

ਸ੍ਰੀ ਰਾਮ ਸ਼ਰਣਮ ਦੇ ਮੁਖੀ ਸ੍ਰੀ ਕ੍ਰਿਸ਼ਨ ਮਹਾਰਾਜ ਦਾ ਜਨਮ ਦਿਵਸ ਮਨਾਇਆ

ਅੰਮਿ੍ਤਸਰ, 23 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਭਗਤ ਹੰਸ ਰਾਜ ਮਹਾਰਾਜ ਦੀ ਕਿਰਪਾ ਨਾਲ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਸ੍ਰੀ ਰਾਮ ਸ਼ਰਣਮ ਹਸਪਤਾਲ ਤੇ ਆਸ਼ਰਮ, ਅੰਮਿ੍ਤਸਰ ਵਿਖੇ ਸ੍ਰੀ ਰਾਮ ਸ਼ਰਣਮ ਦੇ ਮੁਖੀ ਸ੍ਰੀ ਕ੍ਰਿਸ਼ਨ ਮਹਾਰਾਜ ਦਾ ਜਨਮ ਦਿਵਸ ਧੂਮਧਾਮ ...

ਪੂਰੀ ਖ਼ਬਰ »

ਨਾਜਾਇਜ਼ ਉਸਾਰੀਆਂ 'ਤੇ ਐਮ. ਟੀ. ਪੀ. ਵਿਭਾਗ ਵਲੋਂ ਕਾਰਵਾਈ

ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)- ਨਗਰ ਨਿਗਮ ਦੇ ਐਮ.ਟੀ.ਪੀ. ਵਿਭਾਗ ਵਲੋਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਕਰਦੇ ਹੋਏ ਅੱਜ ਸਥਾਨਕ ਬਟਾਲਾ ਰੋਡ, ਸੁਲਤਾਨਵਿੰਡ ਨਹਿਰ ਨੇੜੇ ਅਣ ਅਧਿਕਾਰਤ ਤੌਰ 'ਤੇ ਉਸਰ ਰਹੀਆਂ ਦੁਕਾਨਾਂ ਨੂੰ ਤੋੜਿਆ ਗਿਆ | ਇਸ ਤੋਂ ਇਲਾਵਾ ਇਸ ...

ਪੂਰੀ ਖ਼ਬਰ »

ਹੁਣ ਆਪ੍ਰੇਸ਼ਨ ਥੀਏਟਰ, ਆਈ. ਸੀ. ਯੂ. 'ਚ ਡਾਕਟਰ ਨਹੀਂ ਕਰ ਸਕਣਗੇ ਮੋਬਾਈਲ ਦੀ ਵਰਤੋਂ

ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)- ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਅਧੀਨ ਆਉਂਦੇ ਸਮੂਹ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਤੇ ਸਟਾਫ਼ ਮੈਂਬਰਾਂ ਦੇ ਆਪ੍ਰੇਸ਼ਨ ਥੀਏਟਰ, ਆਈ.ਸੀ.ਯੂ. ਤੇ ਲੇਬਰ ਰੂਮ 'ਚ ਮੋਬਾਈਲ ਦੀ ਵਰਤੋਂ 'ਤੇ ਪਾਬੰਧੀ ਲਾ ਦਿੱਤੀ ਗਈ | ਡਾਇਰੈਕਟਰ ...

ਪੂਰੀ ਖ਼ਬਰ »

ਹੁਣ ਵਹਿਮ ਦਾ ਇਲਾਜ ਵੀ ਸੰਭਵ-ਡਾ: ਗੁਰਪ੍ਰੀਤ ਇੰਦਰ ਸਿੰਘ

ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)- ਭਾਵੇਂ ਕਿ ਆਮ ਕਹਾਵਤ ਹੈ ਕਿ ਵਹਿਮ ਦਾ ਕੋਈ ਇਲਾਜ਼ ਨਹੀਂ | ਪਰ ਇਸ ਨੂੰ ਝੁਠਲਾਉਂਦਿਆਂ ਮਨੋਰੋਗ ਮਾਹਿਰ ਡਾ: ਗੁਰਪ੍ਰੀਤ ਇੰਦਰ ਸਿੰਘ ਨੇ ਕਿਹਾ ਕਿ ਵਹਿਮ ਦਾ ਵੀ ਇਲਾਜ ਹੈ ਤੇ ਉਹ ਹੁਣ ਤੱਕ ਹਜ਼ਾਰਾਂ ਲੋਕਾਂ ਦੇ ਵਹਿਮਾਂ ਭਰਮਾਂ ਦਾ ...

ਪੂਰੀ ਖ਼ਬਰ »

ਵਾਰਡ-15, 46 ਤੇ 63 'ਚ ਕਰਵਾਈ ਸਫ਼ਾਈ

ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਸ਼ਹਿਰਾਂ ਦੀ ਸਫ਼ਾਈ ਲਈ ਸ਼ੁਰੂ ਕੀਤੀ 'ਮੇਰਾ ਸ਼ਹਿਰ ਮੇਰਾ ਮਾਣ' ਮੁਹਿੰਮ ਤਹਿਤ ਨਗਰ ਨਿਗਮ ਅੰਮਿ੍ਤਸਰ ਵਲੋਂ ਹਰ ਸ਼ੁੱਕਰਵਾਰ ਨੂੰ ਸ਼ਹਿਰ ਦੀਆਂ ਕੁਝ ਵਾਰਡਾਂ ਵਿਚ ਸਫ਼ਾਈ ਕਰਵਾਈ ਜਾਂਦੀ ਹੈ ਤੇ ਉੱਥੇ ...

ਪੂਰੀ ਖ਼ਬਰ »

ਪਿੰਡ ਕਾਲੇ ਵਿਖੇ ਬਿਨਾਂ ਮਨਜ਼ੂਰੀ ਬਣ ਰਹੀ ਕਾਲੋਨੀ 'ਤੇ ਕਾਰਵਾਈ

ਛੇਹਰਟਾ, 23 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਨਗਰ ਨਿਗਮ ਕਮਿਸ਼ਨਰ ਕੁਮਾਰ ਸੌਰਭ ਰਾਜ ਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦੇ ਨਿਰਦੇਸ਼ਾਂ ਤਹਿਤ ਬਿਲਡਿੰਗ ਵਿਭਾਗ ਵਲੋਂ ਨੇੜੇ ਮੈਰੀਟੋਰੀਅਸ ਸਕੂਲ ਘੰਣੂਪੁਰ ਕਾਲੇ ਰੋਡ 'ਤੇ ਬਿਨਾਂ ਵਿਭਾਗੀ ਮਨਜ਼ੂਰੀ ਤੋਂ ਬਣ ਰਹੀ ...

ਪੂਰੀ ਖ਼ਬਰ »

ਟੈਕਸਟਾਈਲ ਪ੍ਰੋਸੈਸਰ ਐਸੋਸੀਏਸ਼ਨ ਵਲੋਂ ਹਰਿਆਵਲ ਪੰਜਾਬ ਦੇ ਸਹਿਯੋਗ ਨਾਲ ਸੈਮੀਨਾਰ

ਅੰਮਿ੍ਤਸਰ, 23 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਟੈਕਸਟਾਈਲ ਪ੍ਰੋਸੈਸਰ ਐਸੋਸੀਏਸ਼ਨ ਵਲੋਂ ਹਰਿਆਵਲ ਪੰਜਾਬ ਦੇ ਸਹਿਯੋਗ ਨਾਲ 'ਮੈਂ ਅਤੇ ਮੇਰਾ ਵਾਤਾਵਰਨ' ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸ਼ਹਿਰ ਦੇ ਲਗਭਗ 200 ਮੁੱਖ ਉਦਯੋਗਪਤੀਆਂ ਨੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਬੋਰਡ ਦੀਆਂ ਕਿਤਾਬਾਂ ਦੇ ਸਿਲੇਬਸ 'ਤੇ ਇਤਰਾਜ਼ ਪ੍ਰਗਟ ਕਰ ਦਿੱਤਾ ਧਰਨਾ

ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਖ-ਵੱਖ ਸਿਲੇਬਸਾਂ ਵਿਚ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ 'ਚ ਸਿੱਖ ਇਤਿਹਾਸ ਨੂੰ ਕਥਿਤ ਤੌਰ 'ਤੇ ਗ਼ਲਤ ਰੂਪ ਵਿਚ ਪੇਸ਼ ਕਰਨ ਦੇ ਦੋਸ਼ ਲਗਾਉਂਦੇ ਹੋਏ ਲੋਕ ਭਲਾਈ ਇਨਸਾਫ਼ ਵੈੱਲਫੇਅਰ ...

ਪੂਰੀ ਖ਼ਬਰ »

ਦੋ ਹਜ਼ਾਰ ਕਰੋੜ ਜੁਰਮਾਨੇ ਦੀ ਜ਼ਿੰਮੇਵਾਰੀ ਸੰਬੰਧਿਤ ਅਧਿਕਾਰੀਆਂ 'ਤੇ ਤੈਅ ਕਰਨ ਦੀ ਮੰਗ

ਅੰਮਿ੍ਤਸਰ, 23 ਸਤੰਬਰ (ਜਸਵੰਤ ਸਿੰਘ ਜੱਸ)- ਸਮਾਜ ਸੇਵੀ ਸੰਸਥਾ ਅੰਮਿ੍ਤਸਰ ਵਿਕਾਸ ਮੰਚ ਨੇ ਮੁੱਖ ਮੰਤਰੀ ਪੰਜਾਬ ਤੋਂ ਨੈਸ਼ਨਲ ਗ੍ਰੀਨ ਟਿ੍ਬਿਊਨਲ ਵਲੋਂ ਪੰਜਾਬ ਸਰਕਾਰ ਨੂੰ ਠੋਸ ਅਤੇ ਤਰਲ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਨਾ ਕਰਨ ਲਈ 2000 ਕਰੋੜ ਰੁਪਏ ਕੀਤੇ ਜੁਰਮਾਨੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX