ਤਾਜਾ ਖ਼ਬਰਾਂ


ਅੰਮ੍ਰਿਤਸਰ 'ਚ ਤੜਕੇ ਅੱਗ ਦੇ ਮਚੇ ਭਾਂਬੜ, ਇਕ ਵਿਅਕਤੀ ਦੀ ਮੌਤ
. . .  12 minutes ago
ਅੰਮ੍ਰਿਤਸਰ, 27 ਜਨਵਰੀ (ਹਰਮਿੰਦਰ ਸਿੰਘ)-ਸਥਾਨਕ ਬਾਬਾ ਸਾਹਿਬ ਚੌਕ ਨੇੜੇ ਇਕ ਘਰ 'ਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਸੰਬੰਧੀ ਫਾਇਰ ਬ੍ਰਿਗੇਡ ਅਨੁਸਾਰ ਉਕਤ ਘਰ ਨੂੰ...
ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਸਰਕਾਰ ਦੁਆਰਾ ਪੰਜ ਪਿਆਰਿਆਂ ਦੇ ਨਾਂ 'ਤੇ ਬਣੇ ਸੈਟੇਲਾਈਟ ਹਸਪਤਾਲਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕਰਨ ਦੀ ਨਿੰਦਾ
. . .  17 minutes ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਵਲੋਂ ਪੰਜ ਪਿਆਰਿਆਂ ਦੇ ਨਾਂ 'ਤੇ ਬਣੇ ਸੈਟੇਲਾਈਟ ਹਸਪਤਾਲਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕੀਤੇ ਜਾਣ ਦੀ ਕਰੜੀ ਅਲੋਚਨਾ ਕੀਤੀ...
ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਸਵਨਾ ਵਿਆਹ ਦੇ ਬੰਧਨ 'ਚ ਬੱਝੇ, ਤਸਵੀਰਾਂ ਆਈਆਂ ਸਾਹਮਣੇ
. . .  30 minutes ago
ਫ਼ਾਜ਼ਿਲਕਾ, 27 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਅੱਜ ਸਵੇਰੇ ਫ਼ਾਜ਼ਿਲਕਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਵਿਧਾਇਕ ਨਰਿੰਦਰ ਸਵਨਾ...
ਭਿਵੰਡੀ 'ਚ ਇਮਾਰਤ ਦਾ ਇਕ ਹਿੱਸਾ ਡਿੱਗਿਆ, ਇਕ ਵਿਅਕਤੀ ਦੀ ਮੌਤ
. . .  33 minutes ago
ਮੁੰਬਈ, 27 ਜਨਵਰੀ-ਮਹਾਰਾਸ਼ਟਰ ਦੇ ਭਿਵੰਡੀ 'ਚ ਹਾਦਸਾ ਹੋਣ ਦੀ ਖ਼ਬਰ ਹੈ। ਇੱਥੇ ਇਮਾਰਤ ਦਾ ਇਕ ਹਿੱਸਾ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਠਾਣੇ ਨਗਰ ਨਿਗਮ ਨੇ...
ਪ੍ਰਧਾਨ ਮੰਤਰੀ ਮੋਦੀ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਵਿਦਿਆਰਥੀਆਂ ਨਾਲ ਕਰਨਗੇ ਗੱਲਬਾਤ
. . .  about 1 hour ago
ਨਵੀਂ ਦਿੱਲੀ, 27 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ।
ਰੂਸ ਨੇ ਯੂਕਰੇਨ 'ਚ ਮਿਸਾਈਲ ਅਤੇ ਡਰੋਨ ਨਾਲ ਕੀਤੇ ਹਮਲੇ, 11 ਲੋਕਾਂ ਦੀ ਮੌਤ
. . .  about 1 hour ago
ਨਵੀਂ ਦਿੱਲੀ, 27 ਜਨਵਰੀ- ਜਰਮਨੀ ਅਤੇ ਅਮਰੀਕਾ ਵਲੋਂ ਯੂਕਰੇਨ 'ਚ ਦਰਜਨਾਂ ਟੈਂਕ ਭੇਜਣ ਦੀ ਘੋਸ਼ਣਾ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਰੂਸ ਨੇ ਪੂਰੇ ਯੂਕਰੇਨ 'ਚ ਮਿਸਾਈਲਾਂ ਅਤੇ ਡਰੋਨਾਂ ਦੀਆਂ ਵਾਛੜਾਂ ਕੀਤੀਆਂ...
ਜੇਨਿਨ ਸੰਘਰਸ਼ 'ਚ ਇਜ਼ਰਾਈਲੀ ਸੈਨਿਕਾਂ ਵਲੋਂ 9 ਫਿਲਿਸਤੀਨੀਆਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਨਵੀਂ ਦਿੱਲੀ, 27 ਜਨਵਰੀ-ਇਜਰਾਈਲ-ਫਿਲਿਸਟੀਨ ਵਿਚਕਾਰ ਖ਼ੂਨੀ ਸੰਘਰਸ਼ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਖ਼ਬਰ ਹੈ ਕਿ ਹੁਣ ਇਜ਼ਰਾਈਲੀ ਸੈਨਾ ਨੇ ਇਕ ਕੈਂਪ ਦੇ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਜੰਮੂ-ਕਸ਼ਮੀਰ ਦੇ ਪੁੰਛ 'ਚ ਸਾਬਕਾ ਵਿਧਾਇਕ ਦੇ ਘਰ ਨੇੜੇ ਮਿਲਿਆ ਗ੍ਰੇਨੇਡ, ਜਾਂਚ ਜਾਰੀ
. . .  1 day ago
ਛਾਤੀ 'ਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਅੰਨੂ ਕਪੂਰ ਦਿੱਲੀ ਦੇ ਹਸਪਤਾਲ 'ਚ ਭਰਤੀ
. . .  1 day ago
2 ਭੈਣਾਂ ਦਾ ਇਕਲੌਤਾ ਭਰਾ ਨਸ਼ੇ ਦੀ ਭੇਟ ਚੜ੍ਹਿਆ
. . .  1 day ago
ਹਰੀਕੇ ਪੱਤਣ ,26 ਜਨਵਰੀ ( ਸੰਜੀਵ ਕੁੰਦਰਾ)-ਨਸ਼ਿਆਂ ਨੂੰ ਰੋਕਣ ਦੇ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਹਨ ਪਰ ਇਹ ਸਭ ਹਵਾਈ ਦਾਅਵੇ ਹੀ ਹਨ । ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਹਿਣ ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ ਕੀਤੀ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ
. . .  1 day ago
ਨਵੀਂ ਦਿੱਲੀ, 26 ਜਨਵਰੀ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ। ਇਸ ਮੌਕੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ...
ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ 'ਤੇ ਲਗਾਏ ਗੰਭੀਰ ਦੋਸ਼
. . .  1 day ago
ਮਾਛੀਵਾੜਾ ਸਾਹਿਬ, 26 ਜਨਵਰੀ (ਮਨੋਜ ਕੁਮਾਰ)-ਸਮਰਾਲਾ ਮਾਰਗ 'ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਗੰਭੀਰ ਦੋਸ਼ ਲਗਾਉਦਿਆ ਇਕ ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ...
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ‘ਚ ਛੁੱਟੀ ਐਲਾਨੀ
. . .  1 day ago
ਜਲੰਧਰ, 26 ਜਨਵਰੀ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 74ਵੇਂ ਗਣਤੰਤਰ...
ਚਾਈਨਾ ਡੋਰ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ
. . .  1 day ago
ਕਪੂਰਥਲਾ, 26 ਜਨਵਰੀ (ਅਮਨਜੋਤ ਸਿੰਘ ਵਾਲੀਆ)-ਚਾਈਨਾ ਡੋਰ ਗਲ਼ੇ 'ਤੇ ਫਿਰਨ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸ ਦੇ ਗਲ਼ੇ 'ਤੇ 10 ਟਾਂਕੇ ਲਗਾਉਣੇ ਪਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਜਸਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ...
ਫਗਵਾੜਾ 'ਚ ਸਕੂਟਰੀ 'ਤੇ ਜਾ ਰਿਹਾ ਸਾਹਿਲ ਹੋਇਆ ਚਾਈਨਾ ਡੋਰ ਦਾ ਸ਼ਿਕਾਰ
. . .  1 day ago
ਫਗਵਾੜਾ, 26 ਜਨਵਰੀ-ਫਗਵਾੜਾ ਵਿਖੇ ਅੱਜ ਸਕੂਟਰੀ 'ਤੇ ਜਾ ਰਿਹਾ ਸਾਹਿਲ ਚਾਈਨਾ ਡੋਰ ਦੀ ਲਪੇਟ 'ਚ ਆ ਕੇ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ...
27 ਜਨਵਰੀ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ ਵਿਚ ਸਰਕਾਰੀ ਛੁੱਟੀ ਦਾ ਐਲਾਨ
. . .  1 day ago
ਲੁਧਿਆਣਾ, 26 ਜਨਵਰੀ (ਪੁਨੀਤ ਬਾਵਾ)-ਅੱਜ ਗੁਰੂ ਨਾਨਕ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਰਹੇ ਬੱਚਿਆ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹੋ ਕੇ ਪੰਜਾਬ ਵਿਧਾਨ ਸਭਾ...
ਆਜ਼ਾਦੀ ਦੇ ਸੰਘਰਸ਼ ਵਿਚ ਕੁਰਬਾਨੀਆ ਦੇਣ ਵਾਲਿਆਂ ਨੂੰ ਸਦਾ ਯਾਦ ਰੱਖਿਆ ਜਾਵੇਗਾ-ਮਨੀਸ਼ਾ ਰਾਣਾ ਆਈ.ਏ.ਐਸ
. . .  1 day ago
ਸ੍ਰੀ ਅਨੰਦਪੁਰ ਸਾਹਿਬ, 26 ਜਨਵਰੀ (ਨਿੱਕੂਵਾਲ, ਸੈਣੀ)-ਉਪ ਮੰਡਲ ਪੱਧਰ ਦੇ ਗਣਤੰਤਰ ਦਿਵਸ ਸਮਾਰੋਹ ਮੌਕੇ ਐਸ.ਡੀ.ਐਮ ਮਨੀਸ਼ਾ ਰਾਣਾ ਆਈ.ਏ.ਐਸ ਨੇ ਸਥਾਨਕ ਐਸ.ਜੀ.ਐਸ. ਖ਼ਾਲਸਾ...
ਕਾਰ ਸਵਾਰ ਵਿਅਕਤੀ ਕੋਲੋਂ 2 ਲੱਖ ਰੁਪਏ ਅਤੇ ਚਾਈਨਾ ਡੋਰ ਬਰਾਮਦ
. . .  1 day ago
ਗੁਰੂ ਹਰ ਸਹਾਏ, 26 ਜਨਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਗੁਰੂ ਹਰ ਸਹਾਏ ਦੇ ਰਹਿਣ ਵਾਲੇ ਇਕ ਕਾਰ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਦੋ ਲੱਖ ਰੁਪਏ ਅਤੇ 75 ਗੱਟੂ ਚੜਖੜੀਆਂ...
ਓਠੀਆਂ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਫੂਕਿਆ ਆਸ਼ੀਸ਼ ਮਿਸ਼ਰਾ ਦਾ ਪੁਤਲਾ
. . .  1 day ago
ਓਠੀਆਂ, 26 ਜਨਵਰੀ (ਗੁਰਵਿੰਦਰ ਸਿੰਘ ਛੀਨਾ-ਤਹਿਸੀਲ ਅਜਨਾਲਾ ਦੇ ਕਿਸਾਨ ਆਗੂ ਮੇਜਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੇ ਭਰਵੇਂ ਇਕੱਠ ਵਿਚ ਓਠੀਆਂ ਚੋਂਕ ਵਿਚ ਅਸ਼ੀਸ਼ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ ਅਤੇ ਉਸ ਵਿਰੁੱਧ...
ਖੇਤ ਦੀ ਵੱਟ ਨੂੰ ਲੈ ਕੇ ਹੋਈ ਲੜਾਈ 'ਚ ਇਕ ਵਿਅਕਤੀ ਦੀ ਮੌਤ
. . .  1 day ago
ਮਮਦੋਟ (ਫ਼ਿਰੋਜ਼ਪੁਰ), 26 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਗਜਨੀ ਬਾਲਾ ਉਰਫ਼ ਦੋਨਾ ਮੱਤੜ ਵਿਖੇ ਖੇਤ ਦੀ ਵੱਟ ਸੰਬੰਧੀ ਚੱਲ ਰਹੇ ਵਿਵਾਦ ਕਾਰਨ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ...
ਕਿਰਤੀ ਕਿਸਾਨ ਯੂਨੀਅਨ ਨੇ ਫੂਕੀਆਂ ਆਸ਼ੀਸ਼ ਮਿਸ਼ਰਾ ਦੀਆਂ ਅਰਥੀਆਂ
. . .  1 day ago
ਜਗਦੇਵ ਕਲਾਂ, 26 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਕਿਰਤੀ ਕਿਸਾਨ ਯੂਨੀਅਨ ਨੇ ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਦੇਣ...
ਸਰਹੱਦੀ ਫ਼ੌਜਾਂ ਨੇ ਗਣਤੰਤਰ ਦਿਵਸ ਮੌਕੇ ਸਦਭਾਵਨਾ ਦੇ ਸੰਕੇਤ ਵਜੋਂ ਮਠਿਆਈਆਂ ਦਾ ਕੀਤਾ ਆਦਾਨ-ਪ੍ਰਦਾਨ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਦੇ ਬਾਵਜੂਦ, ਦੋਵਾਂ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਨੇ ਅੱਜ ਗਣਤੰਤਰ ਦਿਵਸ ਮੌਕੇ ਸਦਭਾਵਨਾ ਦੇ ਸੰਕੇਤ ਵਜੋਂ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਭਾਰਤ ਦੇ 74ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਵਾਹਗਾ...
ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਹਾਜ਼ਰੀ ਭਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਦਾ ਕੀਤਾ ਧੰਨਵਾਦ
. . .  1 day ago
ਨਵੀਂ ਦਿੱਲੀ, 26 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਮੈਂ ਰਾਸ਼ਟਰਪਤੀ ਅਬਦੇਲ ਫ਼ਤਾਹ ਅਲ-ਸੀਸੀ ਦਾ ਇਸ ਸਾਲ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਆਪਣੀ ਹਾਜ਼ਰੀ ਭਰਨ ਲਈ...
ਲੁਟੇਰਿਆਂ ਵਲੋਂ ਨੌਜਵਾਨ ਤੋਂ ਖੋਹਿਆ ਮੋਬਾਈਲ ਤੇ ਨਕਦੀ
. . .  1 day ago
ਮਮਦੋਟ, 26 ਜਨਵਰੀ (ਸੁਖਦੇਵ ਸਿੰਘ ਸੰਗਮ)- ਮਮਦੋਟ ਤੋਂ ਖਾਈ ਫ਼ੇਮੇ ਕੀ ਸੜਕ ’ਤੇ ਸਥਿਤ ਪਿੰਡ ਝੋਕ ਨੋਧ ਸਿੰਘ ਬਸਤੀ ਵਿਖੇ ਮੋਟਰਸਾਈਕਲ ਸਵਾਰਾਂ ਵਲੋਂ ਫ਼ਿਰੋਜ਼ਪੁਰ ਤੋਂ ਵਾਪਸ ਆ ਰਹੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਰੋਕ ਕੇ ਮੋਬਾਈਲ, ਏ.ਟੀ.ਐਮ. ਕਾਰਡ ਅਤੇ 800 ਰੁਪਏ ਨਕਦੀ ਖ਼ੋਹ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ 'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

ਰੂਪਨਗਰ

ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵਲੋਂ 11000 ਵੋਲਟੇਜ 'ਤੇ ਕੰਮ ਕਰਨ ਤੋਂ ਇਨਕਾਰ

ਮੋਰਿੰਡਾ, 23 ਸਤੰਬਰ (ਪਿ੍ਤਪਾਲ ਸਿੰਘ)-ਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਦੇ ਲਗਾਤਾਰ ਘਾਤਕ ਤੇ ਗੈਰ ਘਾਤਕ ਹਾਦਸੇ ਵਾਪਰਨ ਤੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ . ਪਟਿਆਲਾ ਨੂੰ ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਪੰਜਾਬ ਵਲੋਂ ਪੱਤਰ ਲਿਖ ਕੇ ਕਿਹਾ ਹੈ ਕਿ ਠੇਕਾ ਮੁਲਾਜ਼ਮ (ਐਚ ਟੀ) 11000 ਵੋਲਟੇਜ਼ ਦਾ ਕੰਮ ਨਹੀਂ ਕਰਨਗੇ ਸਿਰਫ਼ (ਐਲ ਟੀ) ਲਾਈਨ ਦਾ ਹੀ ਕੰਮ ਕਰਨਗੇ | ਇਸ ਸੰਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਕਿਹਾ ਕਿ ਪਾਵਰਕਾਮ ਵਿਚ ਕੰਪਲੇਟਾਂ ਮੈਟੀਨਸ ਦਾ ਕੰਮ ਕਰਦੇ ਆ ਰਹੇ ਠੇਕਾ ਮੁਲਾਜ਼ਮ ਬਿਜਲੀ ਦਾ ਕੰਮ ਕਰਦਿਆਂ ਬਹੁਤ ਵਾਰੀ 11 ਕੇ.ਵੀ ਦਾ ਕਰੰਟ ਲੱਗਣ ਕਾਰਨ ਬਹੁਤ ਸਾਰੇ ਕਾਮਿਆਂ ਦੀਆਂ ਮੌਤਾਂ ਹੋ ਰਹੀਆਂ ਹਨ ਅਤੇ ਕਈ ਕਾਮੇ ਅਪੰਗ ਹੋ ਕੇ ਅੱਜ ਵੀ ਬੈਂਡ ਤੇ ਇਲਾਜ ਅਧੀਨ ਹਨ | ਠੇਕਾ ਕਾਮੇ ਲਗਾਤਾਰ 6 ਸਾਲ ਤੋ ਕਾਮਿਆਂ ਦੀ ਜਾਨ ਨੂੰ ਬਚਾਉਣ ਲਈ ਉਨ੍ਹਾਂ ਦੇ ਮੁਆਵਜ਼ੇ ਤੇ ਨੌਕਰੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ | ਸੰਘਰਸ਼ ਦੌਰਾਨ ਹੋਈਆਂ ਮੀਟਿੰਗਾਂ ਵਿਚ ਵੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਨਾਲ ਚਰਚਾ ਵੀ ਬਹੁਤ ਵਾਰ ਕੀਤੀ ਗਈ ਹੈ | ਵਿਭਾਗ ਵਲੋਂ ਜਾਰੀ ਵਰਕਓਡਰ ਦੀਆਂ ਹਦਾਇਤਾਂ ਅਨੁਸਾਰ 15 ਲੱਖ ਰੁਪਏ ਮਿਲਣਯੋਗ ਹਨ | ਪਰ ਅੱਜ ਤੱਕ ਕਿਸੇ ਵੀ ਮਿ੍ਤਕ ਦੇ ਪਰਿਵਾਰ ਨੂੰ ਉਸ ਦਾ ਲਾਭ ਨਹੀਂ ਮਿਲ ਸਕਿਆ | ਸੂਬਾ ਪ੍ਰਧਾਨ ਨੇ ਕਿਹਾ ਕਿ ਯੂਨੀਅਨ ਨੇ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਹੁਣ ਤੱਕ ਹੋਏ ਕਾਮਿਆਂ ਨੂੰ ਮੁਆਵਜ਼ਾ/ ਨੌਕਰੀ/ ਪੈਨਸ਼ਨ ਦਾ ਪ੍ਰਬੰਧ ਨਹੀਂ ਹੁੰਦਾ ਅਤੇ ਇਲਾਜ ਦੌਰਾਨ ਬੈਂਡ ਤੇ ਪਏ ਕਾਮਿਆਂ ਦਾ ਵਧੀਆ ਇਲਾਜ ਤੇ ਮੁਆਵਜ਼ੇ ਨੌਕਰੀ ਪੈਨਸ਼ਨ ਦਾ ਪ੍ਰਬੰਧ ਨਹੀਂ ਹੁੰਦਾ ਉਦੋਂ ਤੱਕ ਸੀ.ਐੱਚ.ਬੀ ਤੇ ਡਬਲਿਊ ਕਾਮੇ ਐੱਚ.ਟੀ ਲਾਈਨ ਦਾ ਕੰਮ ਨਹੀਂ ਕਰਨ ਗਏ ਸਿਰਫ਼ 2011 ਤੋਂ 2019 ਤੱਕ ਹੋਏ ਵਰਕਓਡਰਾਂ ਮੁਤਾਬਕ ਸਿਰਫ਼ (ਐੱਲ.ਟੀ) ਲਾਈਨ ਦਾ ਹੀ ਕੰਮ ਕਰਨ ਗਏ ਅਤੇ ਨਾਲ ਐੱਚ.ਟੀ ਕੰਮ ਕਰਨ ਲਾਈਨਮੈਨਾਂ ਨਾਲ ਥੱਲੇ ਰਹਿ ਸਿਰਫ਼ ਹੈਲਪ ਕਰ ਸਕਣਗੇ | ਪਰ ਉੱਪਰ ਚੜ 11ਕੇ.ਵੀ ਦਾ ਕੰਮ ਨਹੀਂ ਕਰਨਗੇ | ਜੇਕਰ ਇਹਨਾਂ ਮਸਲਿਆਂ ਦਾ ਜਲਦ ਹੱਲ ਨਹੀਂ ਕੱਢਿਆ ਗਿਆ ਤਾਂ 27 ਸਤੰਬਰ ਨੂੰ ਖਰੜ ਵਿਖੇ ਰੋਸ ਰੈਲੀ ਕੀਤੀ ਜਾਵੇਗੀ | ਇਸ ਮੌਕੇ ਚਮਕੌਰ ਸਿੰਘ, ਰਜੇਸ਼ ਕੁਮਾਰ, ਪਰਮਿੰਦਰ ਸਿੰਘ, ਚੋਧਰ ਸਿੰਘ, ਅਜੇ ਕੁਮਾਰ, ਸ਼ੇਰ ਸਿੰਘ, ਇੰਦਰਜੀਤ ਸਿੰਘ, ਸਤਵਿੰਦਰ ਸਿੰਘ, ਮਲਕੀਤ ਸਿੰਘ, ਸੰਤੋਖ ਸਿੰਘ, ਕੁਲਵਿੰਦਰ ਸਿੰਘ, ਬਹਾਦਰ ਸਿੰਘ, ਜਗਜੀਤ ਸਿੰਘ, ਗੁਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |

ਨਗਰ ਕੌਂਸਲ ਨੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਦੇ ਦੁਕਾਨਦਾਰਾਂ 'ਤੇ ਕੱਸਿਆ ਸ਼ਿਕੰਜਾ, ਕੀਤੇ ਚਾਲਾਨ

ਸ੍ਰੀ ਚਮਕੌਰ ਸਾਹਿਬ, 23 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਵਲੋਂ ਐਸ. ਆਈ. ਰਾਜਿੰਦਰਪਾਲ ਦੀ ਅਗਵਾਈ ਹੇਠ ਵੱਖ ਵੱਖ ਦੁਕਾਨਾਂ ਅਤੇ ਰੇਹੜੀਆਂ ਫੜੀਆਂ ਵਾਲਿਆਂ ਦੀ ਕੀਤੀ ਚੈਕਿੰਗ ਦੌਰਾਨ ਪਾਬੰਧੀ ਸ਼ੁਧਾ ਪਲਾਸਟਿਕ ਦੇ ਲਿਫ਼ਾਫ਼ੇ ਜ਼ਬਤ ...

ਪੂਰੀ ਖ਼ਬਰ »

ਡੇਂਗੂ ਅਤੇ ਚਿਕਨਗੁਣੀਆ ਸੰਬੰਧੀ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੀ ਸਾਂਝੀ ਟੀਮ ਵਲੋਂ ਵਿਸ਼ੇਸ਼ ਚੈਕਿੰਗ

ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸਿਹਤ ਵਿਭਾਗ ਵਲੋਂ ਨੰਗਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਡੇਂਗੂ ਅਤੇ ਚਿਕਨਗੂਨੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਪਿਛਲੇ ਦਿਨਾਂ ਤੋਂ ਵਿਸ਼ੇਸ਼ ਮੁਹਿੰਮ ਆਰੰਭੀ ਹੋਈ ਹੈ ਜਿਸ ਦੇ ਤਹਿਤ ਅੱਜ ਨਗਰ ਕੌਂਸਲ ਨੰਗਲ ਅਤੇ ...

ਪੂਰੀ ਖ਼ਬਰ »

ਲੋਧੀਮਾਜਰਾ ਸਮੇਤ ਨਾਲ ਲੱਗਦੇ ਪਿੰਡਾਂ ਦੀ ਕਈ ਏਕੜ ਝੋਨੇ ਦੀ ਫ਼ਸਲ ਚੀਨੀ ਵਾਇਰਸ ਦਾ ਹੋਈ ਸ਼ਿਕਾਰ

ਘਨੌਲੀ, 23 ਸਤੰਬਰ (ਜਸਵੀਰ ਸਿੰਘ ਸੈਣੀ)-ਲੋਧੀਮਾਜਰਾ ਸਮੇਤ ਨਾਲ ਲੱਗਦੇ ਕਈ ਪਿੰਡਾਂ ਮੱਦੋਮਾਜਰਾ, ਗੁੰਨੋਮਾਜਰਾ, ਦਬੁਰਜੀ, ਪਤਿਆਲਾ ਤੇ ਹੋਰ ਕਈ ਪਿੰਡਾਂ ਦੇ ਕਿਸਾਨਾਂ ਦੀ ਕਈ ਏਕੜ ਜੀਰੀ ਦੀ ਫ਼ਸਲ ਚੀਨੀ ਵਾਇਰਸ ਦਾ ਸ਼ਿਕਾਰ ਹੋ ਗਈ ਹੈ | ਲੋਧੀਮਾਜਰਾ ਵਿਖੇ ਇਕੱਤਰ ਹੋਏ ...

ਪੂਰੀ ਖ਼ਬਰ »

ਸ਼ਿਵ ਮੰਦਰ ਨੰਗਲੀ ਵਿਖੇ ਹੋਈ ਚੋਰੀ

ਢੇਰ, 23 ਸਤੰਬਰ (ਸ਼ਿਵ ਕੁਮਾਰ ਕਾਲੀਆ)-ਬੀਤੇ ਕੱਲ੍ਹ ਸ਼ਿਵ ਮੰਦਰ ਨੰਗਲੀ ਵਿਖੇ ਇੱਕ ਚੋਰ ਵਲੋਂ ਮੰਦਰ ਵਿਚ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਹ ਸਾਰੀ ਘਟਨਾ ਮੰਦਰ ਦੇ ਵਿਚ ਮੌਜੂਦ ਸੀ. ਸੀ. ਟੀ. ਵੀ. ਕੈਮਰੇ ਵਿਚ ਰਿਕਾਰਡ ਹੋਈ ਹੈ | ਚੋਰ ਚੋਰੀ ਕਰਨ ਉਪਰੰਤ ...

ਪੂਰੀ ਖ਼ਬਰ »

ਪੀ.ਜੀ. ਆਈ. ਲਈ ਲੰਗਰ ਭੇਜਿਆ

ਸੁਖਸਾਲ, 23 ਸਤੰਬਰ (ਧਰਮ ਪਾਲ)-ਸ਼ਹੀਦ ਬਚਿੱਤਰ ਸਿੰਘ ਯੂਥ ਕਲੱਬ ਮਹਿਲਵਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੀ.ਜੀ.ਆਈ ਚੰਡੀਗੜ੍ਹ ਦੇ ਮਰੀਜ਼ਾਂ ਲਈ ਲਗਾਤਾਰ ਲੰਗਰ ਭੇਜਿਆ ਜਾ ਰਿਹਾ ਹੈ | ਇਹ ਪ੍ਰਗਟਾਵਾ ਅੱਜ ਲੰਗਰ ਭੇਜਣ ਸਮੇਂ ਕਲੱਬ ਦੇ ਮੈਂਬਰਾਂ ਨੇ ਕੀਤਾ | ...

ਪੂਰੀ ਖ਼ਬਰ »

ਜੀਨੀਅਸ ਇੰਟਰਨੈਸ਼ਨਲ ਸਕੂਲ 'ਚ 'ਯੋਗਤਾ ਨਿਰਮਾਣ ਪ੍ਰੋਗਰਾਮ'

ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਸਕੂਲ ਦੇ ਪ੍ਰਬੰਧਕਾਂ ਭੁਪਿੰਦਰ ਸਿੰਘ, ਮੈਡਮ ਸ੍ਰੀਮਤੀ ਗੁਣਵੰਤ ਕੌਰ ਵਲੋਂ ਸੀ. ਬੀ. ਐਸ. ਈ. ਨਾਲ ਸਬੰਧਿਤ ਦੋ ਦਿਨਾ ਦਾ ਯੋਗਤਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ...

ਪੂਰੀ ਖ਼ਬਰ »

ਮੋਰਿੰਡਾ ਖੰਡ ਮਿੱਲ ਦੇ ਗੰਨਾ ਕਾਸ਼ਤਕਾਰਾਂ ਨੇ ਚੇਅਰਮੈਨ ਅਤੇ ਨਿਰਦੇਸ਼ਕ ਦੀ ਨਿਯੁਕਤੀ 'ਤੇ ਲਗਾਏ ਦੋਸ਼

ਮੋਰਿੰਡਾ, 23 ਸਤੰਬਰ (ਕੰਗ)-ਅੱਜ ਖੰਡ ਮਿੱਲ ਮੋਰਿੰਡਾ ਦੇ ਕੁੱਝ ਗੰਨਾ ਕਾਸ਼ਤਕਾਰ ਬਲਦੇਵ ਸਿੰਘ ਦਮਹੇੜੀ, ਭੁਪਿੰਦਰ ਸਿੰਘ, ਅਮਰੀਕ ਸਿੰਘ ਪਮੌਰ, ਗੁਰਮੀਤ ਸਿੰਘ ਪਮੌਰ, ਹਰਦੇਵ ਸਿੰਘ ਪਮੌਰ ਆਦਿ ਨੇ ਖੰਡ ਮਿੱਲ ਮੋਰਿੰਡਾ ਦੇ ਚੇਅਰਮੈਨ ਖ਼ੁਸ਼ਹਾਲ ਸਿੰਘ ਅਤੇ ਨਿਰਦੇਸ਼ਕ ...

ਪੂਰੀ ਖ਼ਬਰ »

ਕਰੈਸ਼ਰ ਉਦਯੋਗ ਨਾਲ ਜੁੜੇ ਮਾਲਕਾਂ ਅਤੇ ਸਹਾਇਕ ਕਾਰੋਬਾਰੀਆਂ ਦਾ ਪ੍ਰਦਰਸ਼ਨ

ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ ਦੇ ਖ਼ਾਸਕਰ ਸ੍ਰੀ ਅਨੰਦਪੁਰ ਸਾਹਿਬ ਖੇਤਰ ਦੇ ਦਰਜਨਾਂ ਕਰੈਸ਼ਰਾਂ ਦੇ ਮਾਲਕ ਅਤੇ ਕਰੈਸ਼ਰ ਉਦਯੋਗ ਨਾਲ ਜੁੜੇ ਸੈਂਕੜੇ ਸਹਾਇਕ ਕਾਰੋਬਾਰੀ, ਕਾਰੀਗਰ ਅਤੇ ਮਜ਼ਦੂਰਾਂ ਨੇ ਅੱਜ ਕਰੈਸ਼ਰ ਸਨਅਤ ਲਈ ਜਾਰੀ ਹੋਈ ...

ਪੂਰੀ ਖ਼ਬਰ »

ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ ਨੂਰਪੁਰ ਬੇਦੀ ਦੇ ਪਿੰਡਾਂ ਦਾ ਦੌਰਾ

ਨੂਰਪੁਰ ਬੇਦੀ, 23 ਸਤੰਬਰ (ਪ.ਪ.ਰਾਹੀਂ)-ਸਾਬਕਾ ਕੇਂਦਰੀ ਮੰਤਰੀ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ | ਪਿੰਡ ਤਖ਼ਤਗੜ੍ਹ ਵਿਖੇ ਸ੍ਰੀ ਤਿਵਾੜੀ ਦੇ ਪਹੁੰਚਣ 'ਤੇ ਸਰਪੰਚ ...

ਪੂਰੀ ਖ਼ਬਰ »

ਐਨ. ਸੀ. ਸੀ. ਅਕੈਡਮੀ ਰੂਪਨਗਰ 'ਚ 23 ਪੰਜਾਬ ਬਟਾਲੀਅਨ ਦਾ ਕੈਂਪ ਸਮਾਪਤ

ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਖੇ 23 ਪੰਜਾਬ ਬਟਾਲੀਅਨ ਵਲੋਂ ਐਨ. ਸੀ. ਸੀ. ਦੇ ਚੱਲ ਰਹੇ ਕੈਂਪ ਸੀ. ਏ. ਬੀ. ਸੀ-126 ਦਾ ਸਮਾਪਤੀ ਸਮਾਰੋਹ ਹੋਇਆ | ਜਿਸ ਵਿਚ ਕੈਡਿਟਾਂ ਨੂੰ 15 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਸਿਖਲਾਈ ਦਿੱਤੀ ਗਈ | ਇਸ ਕੈਂਪ ਵਿਚ ਕੈਡਿਟਾਂ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਮੜੌਲੀ ਕਲਾਂ ਨੂੰ ਬੋਟਲਡ ਵਾਟਰ ਡਿਸਪੈਂਸਰ ਦਿੱਤਾ

ਮੋਰਿੰਡਾ, 23 ਸਤੰਬਰ (ਪਿ੍ਤਪਾਲ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਮੜੌਲੀ ਕਲਾਂ ਵਿਖੇ ਸਮਾਜਸੇਵੀ ਇਕਬਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਜਨੀ ਨੇ ਆਪਣੀ ਬੱਚੀ ਇਸ਼ਪ੍ਰੀਤ ਕੌਰ ਦਾ ਜਨਮ ਦਿਨ ਸਕੂਲ ਦੇ ਬੱਚਿਆਂ ਨਾਲ ਮਨਾਇਆ | ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ...

ਪੂਰੀ ਖ਼ਬਰ »

ਦੋ ਕਰੋੜ ਦੀ ਲਾਗਤ ਨਾਲ ਸੈਰ-ਸਪਾਟਾ ਵਿਭਾਗ ਵਲੋਂ ਪੰਜ ਪਿਆਰਾ ਪਾਰਕ ਦਾ ਕੀਤਾ ਜਾਵੇਗਾ ਨਵੀਨੀਕਰਨ

ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਇਤਿਹਾਸਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੰਡੀਗੜ੍ਹ ਨੰਗਲ ਮਾਰਗ 'ਤੇ ਸਥਿਤ ਇੱਕੋ-ਇੱਕ ਪੰਜ ਪਿਆਰਾ ਪਾਰਕ ਦੀ ਪੰਜਾਬ ਸਰਕਾਰ ਵਲੋਂ ਨੁਹਾਰ ਬਦਲੀ ਜਾ ਰਹੀ ਹੈ | ਜਿਸ ਤਹਿਤ ਪੰਜ ਭਾਗਾਂ ...

ਪੂਰੀ ਖ਼ਬਰ »

ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ ਨੂਰਪੁਰ ਬੇਦੀ ਦੇ ਪਿੰਡਾਂ ਦਾ ਦੌਰਾ

ਨੂਰਪੁਰ ਬੇਦੀ, 23 ਸਤੰਬਰ (ਪ.ਪ.ਰਾਹੀਂ)-ਸਾਬਕਾ ਕੇਂਦਰੀ ਮੰਤਰੀ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ | ਪਿੰਡ ਤਖ਼ਤਗੜ੍ਹ ਵਿਖੇ ਸ੍ਰੀ ਤਿਵਾੜੀ ਦੇ ਪਹੁੰਚਣ 'ਤੇ ਸਰਪੰਚ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 23 ਸਤੰਬਰ (ਜਗਮੋਹਣ ਸਿੰਘ ਨਾਰੰਗ)-ਪੰਚਾਇਤ ਸੰਮਤੀ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਚੇਅਰਪਰਸਨ ਅਮਨਦੀਪ ਕੌਰ ਸੰਧੂਆਂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਬਲਾਕ ਅਧੀਨ ਪੰਚਾਇਤਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਆ ਰਹੀਆਂ ਔਕੜਾਂ ਸਬੰਧੀ ...

ਪੂਰੀ ਖ਼ਬਰ »

ਪਿਪਸ ਦੇ ਵਿਦਿਆਰਥੀ ਗੁਰਵੀਰ ਸਿੰਘ ਦੀ ਕੌਮੀ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਹੋਈ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਲਈ ਚੋਣ

ਸ੍ਰੀ ਚਮਕੌਰ ਸਾਹਿਬ, 23 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਗੁਰਵੀਰ ਸਿੰਘ ਸਪੁੱਤਰ ਸਰਦਾਰ ਬਲਵਿੰਦਰ ਸਿੰਘ ਪਿੰਡ ਲੁਠੇੜੀ ਨੇ ਭੁਪਾਲ (ਐਮ ਪੀ) ਵਿਖੇ ਹੋਈ 17ਵੀਂ ਨੈਸ਼ਨਲ ਯੂਥ ਅਥਲੈਟਿਕਸ ...

ਪੂਰੀ ਖ਼ਬਰ »

ਕਰੈਸ਼ਰ ਬੰਦ ਹੋਣ ਕਾਰਨ ਟਿੱਪਰ ਡਰਾਈਵਰ ਪਿਛਲੇ ਕਈ ਮਹੀਨਿਆਂ ਤੋਂ ਫ਼ਾਕੇ ਕੱਟਣ ਲਈ ਮਜਬੂਰ

ਪੁਰਖਾਲੀ, 23 ਸਤੰਬਰ (ਬੰਟੀ)-'ਆਪ' ਦੀ ਨਵੀਂ ਸਰਕਾਰ ਬਣਨ ਤੇ ਸੂਬੇ ਅੰਦਰ ਕਰੈਸ਼ਰ ਉਦਯੋਗ ਇੱਕ ਤਰਾਂ ਨਾਲ ਬੰਦ ਹੋਣ ਕਿਨਾਰੇ ਹੀ ਪਿਆ ਹੈ | ਮਾਨਸੂਨ ਸੀਜ਼ਨ ਕਰਕੇ ਪਿਛਲੇ ਕੁੱਝ ਮਹੀਨਿਆਂ ਤੋਂ ਕਰੱਸ਼ਰ ਉਦਯੋਗ ਤਾਂ ਲਗਭਗ ਮੁਕੰਮਲ ਤੌਰ ਤੇ ਹੀ ਬੰਦ ਪਿਆ ਹੈ | ਜਿਸ ਕਾਰਨ ...

ਪੂਰੀ ਖ਼ਬਰ »

ਸੈਣੀ ਸੰਮੇਲਨ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਰੂਪਨਗਰ, 23 ਸਤੰਬਰ (ਸਟਾਫ਼ ਰਿਪੋਰਟਰ)-ਗੁਰਦੁਆਰਾ ਸਾਹਿਬ ਬਾਬਾ ਸਤਨਾਮ ਜੀ ਨਜ਼ਦੀਕ ਨੰਗਲ ਚੌਂਕ ਰੂਪਨਗਰ ਵਿਖੇ ਹਰਜੀਤ ਸਿੰਘ ਲੌਂਗੀਆਂ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਸੈਣੀ ਸੰਮੇਲਨ ਦੀਆਂ ਅੰਤਿਮ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ | ਇਸ ਸੰਮੇਲਨ ਵਿਚ ਸਮਾਜ ...

ਪੂਰੀ ਖ਼ਬਰ »

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ 8 ਨੂੰ ਕਰਵਾਏ ਜਾਣਗੇ ਵਿਦਿਆਰਥੀਆਂ ਦੇ ਭਾਸ਼ਨ ਮੁਕਾਬਲੇ

ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਸੈਣੀ ਭਵਨ ਰੂਪਨਗਰ ਵਲੋਂ ਵਿਦਿਆਰਥੀਆਂ ਦੇ ਸਵੈ ਭਰੋਸੇ ਨੂੰ ਦਿ੍ੜ੍ਹ ਬਣਾਉਣ ਲਈ ਹਰ ਸਾਲ ਵਾਂਗ 8 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ | ਇਹ ਜਾਣਕਾਰੀ ...

ਪੂਰੀ ਖ਼ਬਰ »

ਖ਼ੁਦ ਹੀ ਮੁਰੰਮਤ ਲਈ ਪਿਆਸਾ ਹੈ ਤਿੰਨ ਪਿੰਡਾਂ ਦੇ ਵਸਨੀਕਾਂ ਦੀ ਪਿਆਸ ਬੁਝਾਉਣ ਵਾਲਾ ਜਲ ਘਰ ਘਨੌਲੀ

ਘਨੌਲੀ, 23 ਸਤੰਬਰ (ਜਸਵੀਰ ਸਿੰਘ ਸੈਣੀ)-ਲਗਭਗ ਤਿੰਨ ਪਿੰਡਾਂ ਦੇ ਖਪਤਕਾਰਾਂ ਦੇ ਪਾਣੀ ਦੀ ਮੁੱਖ ਜ਼ਰੂਰਤ ਨੂੰ ਪੂਰਾ ਕਰਨ ਵਾਲਾ ਜਲ ਘਰ ਘਨੌਲੀ ਖ਼ੁਦ ਦੁਰਦਸ਼ਾ ਦਾ ਸ਼ਿਕਾਰ ਹੋਇਆ ਹੈ | ਲਗਭਗ 47 ਸਾਲ ਪਹਿਲਾਂ ਹੋਏ ਨਿਰਮਾਣ ਇਸ ਜਲ ਘਰ ਦੀ ਸਕੀਮ ਘਨੌਲੀ ਤੇ ਇਸਦੇ ਲਾਗਲੇ ...

ਪੂਰੀ ਖ਼ਬਰ »

ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਵਿਚ ਝੋਨੇ ਦੀ ਫ਼ਸਲ ਦੀ ਗਿਰਦਾਵਰੀ ਸ਼ੁਰੂ

ਢੇਰ, 23 ਸਤੰਬਰ (ਸ਼ਿਵ ਕੁਮਾਰ ਕਾਲੀਆ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਫ਼ਸਲ ਨਾਲ ਨੁਕਸਾਨੇ ਗਏ ਮੁਆਵਜ਼ੇ ਦੇ ਲਈ ਅੱਜ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਪਿੰਡਾਂ ਦੇ ਵਿਚ ਜਾ ਕੇ ਝੋਨੇ ਦੀ ਫ਼ਸਲ ਦੀ ਬਰਬਾਦੀ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ 2 ਕਬਾੜ ਚੁੱਕਣ ਵਾਲੇ ਬੱਚਿਆਂ ਨੂੰ ਸਕੂਲ ਦਾਖ਼ਲ ਕਰਵਾਇਆ

ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਵਲੋਂ 11 ਸਤੰਬਰ ਤੋਂ 16 ਸਤੰਬਰ ਤੱਕ ਜ਼ਿਲ੍ਹਾ ਰੂਪਨਗਰ ਵਿਖੇ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਤਹਿਤ ...

ਪੂਰੀ ਖ਼ਬਰ »

ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਬੂਥ ਲੈਵਲ ਅਫ਼ਸਰਾਂ ਨੂੰ ਐਸ.ਡੀ.ਐਮ. ਰੂਪਨਗਰ ਨੇ ਦਿੱਤੇ ਪ੍ਰਸੰਸਾ-ਪੱਤਰ

ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਲੋਕਤੰਤਰ ਵਿਚ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਬੂਥ ਲੈਵਲ ਅਫ਼ਸਰਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ | ਵੋਟਰ ਸੂਚੀਆਂ ਨੂੰ ਤਿਆਰ ਕਰਨ, ਵੋਟਰ ਸੂਚੀਆਂ ਦੀ ਸੁਧਾਈ, ਵੋਟਰ ਸ਼ਨਾਖ਼ਤੀ ਕਾਰਡ ਬਣਾਉਣ ਸਬੰਧੀ ...

ਪੂਰੀ ਖ਼ਬਰ »

ਪੰਚਾਇਤ ਯੂਨੀਅਨ ਨੇ ਸੌਂਪਿਆ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ

ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਮੋਰਿੰਡਾ ਬਲਾਕ ਦੇ ਸਰਪੰਚਾਂ ਦਾ ਵਫ਼ਦ ਗ੍ਰਾਮ ਪੰਚਾਇਤ ਯੂਨੀਅਨ ਬਲਾਕ ਮੋਰਿੰਡਾ ਦੇ ਪ੍ਰਧਾਨ ਸਰਪੰਚ ਬੰਤ ਸਿੰਘ ਕਲਾਰਾਂ ਅਤੇ ਮੀਤ ਪ੍ਰਧਾਨ ਸਰਪੰਚ ਜਸਵਿੰਦਰ ਸਿੰਘ ਰੌਣੀ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਹਰਜੋਤ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਖੇਡਾਂ 'ਚ ਬੱਲੇ-ਬੱਲੇ

ਨੰਗਲ, 23 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ (ਕੰਨਿਆ) ਪੜਾਈ ਦੇ ਨਾਲ ਨਾਲ ਖੇਡਾਂ 'ਚ ਵੀ ਸ਼ਾਨਦਾਰ ਪ੍ਰਾਪਤੀਆਂ ਕਰ ਰਿਹਾ ਹੈ | ਸਕੂਲ ਦੀ ਕਰਮਯੋਗੀ ਪਿ੍ੰਸੀਪਲ ਵਿਜੈ ਬੰਗਲਾ ਨੇ ਦੱਸਿਆ ਕਿ ਪੀ. ਟੀ. ਆਈ. ਅਧਿਆਪਿਕਾ ਨੀਲਮ ਰਾਣਾ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਆਤਮਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਨੇ ਵੱਖੋ-ਵੱਖ ਉਪਰਾਲੇ-ਡਾ.ਪ੍ਰੀਤੀ ਯਾਦਵ

ਰੂਪਨਗਰ, 23 ਸਤੰਬਰ (ਸਟਾਫ਼ ਰਿਪੋਰਟਰ)-ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਵਲੋਂ ਮਿੰਨੀ ਸਕੱਤਰੇਤ ਵਿਖੇ ਮਹਿਲਾ ਸ਼ਕਤੀ ਏਰੀਆ ਲੈਵਲ ਸੁਸਾਇਟੀ ਦੁਆਰਾ ਸੰਚਾਲਿਤ ਕੰਟੀਨ ਦਾ ਦੌਰਾ ਕੀਤਾ ਗਿਆ | ਜਿਸ ਦਾ ਪ੍ਰਬੰਧਨ ਲੋੜਵੰਦ ਔਰਤਾਂ ਦੁਆਰਾ ਕੀਤਾ ਜਾ ਰਿਹਾ ਹੈ | ਡਿਪਟੀ ...

ਪੂਰੀ ਖ਼ਬਰ »

ਸਟੈਨੋ ਟਾਈਪਿਸਟ ਯੂਨੀਅਨ ਨੇ ਹਲਕਾ ਵਿਧਾਇਕ ਨੂੰ ਸੌਂਪਿਆ ਮੰਗ-ਪੱਤਰ

ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸਟੈਨੋ ਯੂਨੀਅਨ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਉਪ ਪ੍ਰਧਾਨ ਪ੍ਰਦੀਪ ਲੋਹਗੜ੍ਹ ਫਿੱਡੇ ਅਤੇ ਜਗਦੀਪ ਸਿੰਘ (ਰੂਪਨਗਰ) ਨੇ ਅੱਜ ਆਪਣੇ ਸਮੂਹ ਵਿਦਿਆਰਥੀਆਂ ਨਾਲ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਦੇ ਦਫ਼ਤਰ ਵਿਖੇ ...

ਪੂਰੀ ਖ਼ਬਰ »

ਭੱਟੋਂ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ

ਨੂਰਪੁਰ ਬੇਦੀ, 23 ਸਤੰਬਰ (ਵਿੰਦਰ ਪਾਲ ਝਾਂਡੀਆ)-ਦੀ ਕੇਂਦਰੀ ਸਹਿਕਾਰੀ ਖੇਤੀਬਾੜੀ ਬੈਂਕ ਬਰਾਂਚ ਤਖ਼ਤਗੜ੍ਹ ਵਲੋਂ ਆਰੰਭ ਕੀਤੇ ਗਏ ਪਿੰਡ ਪੱਧਰੀ ਪ੍ਰੋਗਰਾਮ ਤਹਿਤ ਪਿੰਡ ਭੱਟੋਂ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ | ਜਿਸ ਵਿਚ ਸ਼ਾਮਲ ਲੋਕਾਂ ਨੂੰ ਬੈਂਕ ...

ਪੂਰੀ ਖ਼ਬਰ »

ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਬਸੀ ਦੀ ਪੰਚਾਇਤ ਨੂੰ ਦੋ ਲੱਖ ਦਾ ਚੈੱਕ ਭੇਟ

ਨੂਰਪੁਰ ਬੇਦੀ, 23 ਸਤੰਬਰ (ਹਰਦੀਪ ਸਿੰਘ ਢੀਂਡਸਾ)-ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਵਿਧਾਨ ਸਭਾ ਹਲਕਾ ਰੂਪਨਗਰ ਦੇ ਪਿੰਡਾਂ ਦਾ ਦੌਰਾ ਕਰਕੇ ਵਿਕਾਸ ਕੰਮਾਂ ਲਈ ਗਰਾਂਟਾਂ ਵੰਡੀਆਂ | ਸਾਂਸਦ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ 2 ਸਾਲਾਂ ਤੱਕ ...

ਪੂਰੀ ਖ਼ਬਰ »

ਮਕੌੜੀ ਕਲਾਂ ਵਿਖੇ ਹੋਣ ਵਾਲੇ ਸਾਲਾਨਾ ਧਾਰਮਿਕ ਸਮਾਗਮ ਅਤੇ ਖ਼ੂਨਦਾਨ ਕੈਂਪ ਦਾ ਪੋਸਟਰ ਜਾਰੀ

ਘਨੌਲੀ, 23 ਸਤੰਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਮਕੌੜੀ ਕਲਾਂ ਵਿਖੇ ਪ੍ਰਬੰਧਕ ਕਮੇਟੀ ਸਿੰਘ ਸ਼ਹੀਦਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੋਣ ਵਾਲੇ ਸਿੰਘ ਸ਼ਹੀਦਾਂ ਮਕੌੜੀ ਕਲਾਂ ਦੇ ਅਸਥਾਨ ਤੇ ਸਾਲਾਨਾ ਧਾਰਮਿਕ ਸਮਾਗਮ ਤੇ ਖ਼ੂਨਦਾਨ ਕੈਂਪ ਸੰਬੰਧੀ ...

ਪੂਰੀ ਖ਼ਬਰ »

ਪਿੰਡ ਮਾਨਖੇੜੀ ਵਿਖੇ ਕਿਸਾਨਾਂ ਨੇ ਜ਼ਮੀਨ ਐਕੁਆਇਰ ਕਰਨ ਬਦਲੇ ਮੰਗਾਂ ਨੂੰ ਲੈ ਕੇ ਕੀਤਾ ਇਕੱਠ

ਮੋਰਿੰਡਾ, 23 ਸਤੰਬਰ (ਕੰਗ)-ਪਿੰਡ ਮਾਨਖੇੜੀ ਵਿਖੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਦੁਆਰਾ ਜ਼ਮੀਨਾਂ ਐਕਵਾਇਰ ਕਰਨ ਬਦਲੇ ਮੰਗਾਂ ਨੂੰ ਲੈ ਕੇ ਇਕੱਠ ਕੀਤਾ ਗਿਆ | ਪ੍ਰੰਤੂ ਇਸ ਇਕੱਠ ਵਿਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਵਲੋਂ ਨਾ ਪਹੁੰਚਣ ਕਾਰਨ ...

ਪੂਰੀ ਖ਼ਬਰ »

ਡੇਂਗੂ ਜਾਗਰੂਕਤਾ ਤਹਿਤ ਕੱਢੀ ਰੈਲੀ

ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਜ਼ਿਲੇ੍ਹ ਅੰਦਰ ਡੇਂਗੂ ਦੇ ਵਾਧੇ ਨੂੰ ਰੋਕਣ ਅਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਉਪਰਾਲੇ ਤਹਿਤ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਜਾਗਰੂਕਤਾ ਰੈਲੀ ਕੱਢੀ ਗਈ | ਇਸ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX