ਤਾਜਾ ਖ਼ਬਰਾਂ


ਹੈਦਰਾਬਾਦ : ਈ.ਡੀ. ਨੇ ਅਭਿਨੇਤਾ ਵਿਜੇ ਦੇਵਰਕੋਂਡਾ ਤੋਂ 9 ਘੰਟੇ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ
. . .  1 day ago
ਐੱਫ. ਏ. ਟੀ. ਐੱਫ. ਨੇ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ 'ਤੇ ਚੀਨ ਦੀ ਤਰੱਕੀ ਨੂੰ ਮੁੜ ਦਿੱਤਾ ਦਰਜਾ
. . .  1 day ago
ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਐਨ. ਡੀ. ਟੀ. ਵੀ. ਤੋਂ ਦਿੱਤਾ ਅਸਤੀਫਾ
. . .  1 day ago
ਭਾਰਤ ਦੀ ਅਰਥਵਿਵਸਥਾ ਜੁਲਾਈ-ਸਤੰਬਰ ਤਿਮਾਹੀ 'ਚ 6.3 ਫੀਸਦੀ 'ਤੇ ਆਈ
. . .  1 day ago
3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਉਮਰ ਕੈਦ
. . .  1 day ago
ਫ਼ਾਜ਼ਿਲਕਾ, 30 ਨਵੰਬਰ (ਪ੍ਰਦੀਪ ਕੁਮਾਰ) - 3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਇਕ ਔਰਤ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਉਮਰ ...
ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਚਲਾਈਆਂ ਗੋਲੀਆਂ
. . .  1 day ago
ਕਰਨਾਲ , 30 ਨਵੰਬਰ ( ਗੁਰਮੀਤ ਸਿੰਘ ਸੱਗੂ ) - ਬੀਤੀ ਰਾਤ ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਮੇਰਠ ਰੋੜ ’ਤੇ ਲੁੱਟ ਦੀ ਨੀਅਤ ਨਾਲ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ...
ਸੇਨੂੰ ਦੁੱਗਲ ਨੇ ਡਿਪਟੀ ਕਮਿਸ਼ਨਰ ਵੱਜੋਂ ਸੰਭਾਲਿਆ ਅਹੁਦਾ
. . .  1 day ago
ਫ਼ਾਜ਼ਿਲਕਾ, 30 ਨਵੰਬਰ- ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁੱਹਈਆ ਕਰਵਾਉਣ ਦਾ ਅਹਿਦ ਲੈਂਦਿਆਂ ਸੇਨੂੰ ਦੁੱਗਲ ਆਈ. ਏ. ਐਸ....
ਅੰਮ੍ਰਿਤਸਰ : ਇੰਦਰਬੀਰ ਸਿੰਘ ਨਿੱਝਰ ਨੇ ਆਪਣੇ ਵਿਵਾਦਿਤ ਬਿਆਨ 'ਤੇ ਮੰਗੀ ਮੁਆਫ਼ੀ
. . .  1 day ago
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਅਰਜੁਨ ਪੁਰਸਕਾਰ ਕੀਤਾ ਪ੍ਰਦਾਨ
. . .  1 day ago
ਈ.ਡੀ. ਨੇ ਬੀ.ਐੱਸ.4 ਵਾਹਨਾਂ ਦੇ ਮਾਮਲੇ ’ਚ ਜੁੜੀਆਂ ਫਰਮਾਂ ਦੇ ਰੈਡੀ ਪਰਿਵਾਰਕ ਮੈਂਬਰਾਂ ਦੀਆਂ 22.10 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ
. . .  1 day ago
ਕਵੇਟਾ ਆਤਮਘਾਤੀ ਧਮਾਕਾ : ਮਰਨ ਵਾਲਿਆਂ ਦੀ ਗਿਣਤੀ 3 ਹੋਈ, 27 ਜ਼ਖਮੀ
. . .  1 day ago
ਮੁੱਖ ਮੰਤਰੀ ਦੀ ਕੋਠੀ ਅੱਗੇ ਮਜ਼ਦੂਰਾਂ ਉੱਤੇ ਜੰਮ ਕੇ ਵਰ੍ਹੀਆਂ ਡਾਂਗਾਂ
. . .  1 day ago
ਸੰਗਰੂਰ, 30 ਨਵੰਬਰ( ਦਮਨਜੀਤ ਸਿੰਘ ) - ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਅੱਜ ਪੁਲਿਸ ਵਲੋਂ ਪੇਂਡੂ ਅਤੇ ਖੇਤ ਮਜ਼ਦੂਰਾਂ ਉੱਤੇ ਜੰਮ ਕੇ ਲਾਠੀਆਂ ਵਰ੍ਹਾਈਆਂ ਗਈਆਂ । ਮਜ਼ਦੂਰਾਂ ਵਲੋਂ ਅੱਜ ...
ਐਡਵੋਕੇਟ ਧਾਮੀ ਨੇ ਦਾਸਤਾਨ-ਏ-ਸਰਹਿੰਦ ਫਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਕੀਤੀ ਮੰਗ
. . .  1 day ago
ਅੰਮ੍ਰਿਤਸਰ, 30 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਪਾਸੋਂ ਦਾਸਤਾਨ-ਏ-ਸਰਹਿੰਦ ਨਾਂ ਦੀ ਫ਼ਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ...
ਚੀਨ ਦੇ ਸਾਬਕਾ ਰਾਸ਼ਟਰਪਤੀ ਦਾ ਦਿਹਾਂਤ
. . .  1 day ago
ਸ਼ੰਘਾਈ, 30 ਨਵੰਬਰ- ਚੀਨੀ ਸਰਕਾਰੀ ਮੀਡੀਆ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ...
ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਦਾ ਵਿਵਾਦਿਤ ਬਿਆਨ
. . .  1 day ago
ਅੰਮ੍ਰਿਤਸਰ, 30 ਨਵੰਬਰ-ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਵਿਵਾਦਿਤ ਬਿਆਨ ਦਿੱਤਾ ਹੈ। ਵਿਵਾਦਿਤ ਬਿਆਨ ਵਿਚ ਉਨ੍ਹਾਂ ਪੰਜਾਬੀਆਂ ਨੂੰ ਬੇਵਕੂਫ਼ ਕੌਮ ਕਹਿੰਦੇ ਹੋਏ ਕਿਹਾ ਕਿ ਪੰਜਾਬੀਆਂ ਤੋਂ ਵੱਡੀ ਬੇਵਕੂਫ਼ ਕੌਮ ਕੋਈ ਨਹੀਂ। ਮੁਫ਼ਤ ਬਿਜਲੀ ਨੇ ਕਿਸਾਨਾਂ...
ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਇਕ ਦਿਨਾਂ ਮੈਚ ਰੱਦ, ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਲੜੀ
. . .  1 day ago
ਕ੍ਰਾਈਸਟਚਰਚ, 30 ਨਵੰਬਰ-ਮੀਂਹ ਕਾਰਨ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤੀਸਰਾ ਇਕ ਦਿਨਾਂ ਮੈਚ ਰੱਦ ਹੋ ਗਿਆ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ 1-0 ਨਾਲ ਜਿੱਤ...
ਕ੍ਰਾਈਮ ਬ੍ਰਾਂਚ ਵਲੋਂ ਫ਼ਰਜ਼ੀ ਵੀਜ਼ਾ ਰੈਕੇਟ ਦਾ ਪਰਦਾਫ਼ਾਸ਼
. . .  1 day ago
ਨਵੀਂ ਦਿੱਲੀ, 30 ਨਵੰਬਰ- ਕ੍ਰਾਈਮ ਬ੍ਰਾਂਚ ਨੇ ਫ਼ਰਜ਼ੀ ਵੀਜ਼ਾ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਮਾਸਟਰਮਾਈਂਡ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਵੱਖ-ਵੱਖ ਦੇਸ਼ਾਂ ਦੇ ਲਗਭਗ 300...
ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਮੁੱਖ ਸਰਪ੍ਰਸਤ, ਸਰਪ੍ਰਸਤ, ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 30 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਮੁੱਖ ਸਰਪ੍ਰਸਤ, ਸਰਪ੍ਰਸਤ, ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦਾ ਐਲਾਨ ਕੀਤਾ ਹੈ। ਸੁਖਬੀਰ ਸਿੰਘ ਬਾਦਲ ਦੇ ਐਲਾਨ ਮੁਤਾਬਿਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ ਮੁੱਖ ਸਰਪ੍ਰਸਤ...
ਬਿਲਕਿਸ ਬਾਨੋ ਵਲੋਂ 11 ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ 'ਚ ਪਹੁੰਚ
. . .  1 day ago
ਨਵੀਂ ਦਿੱਲੀ, 30 ਨਵੰਬਰ -ਬਿਲਕਿਸ ਬਾਨੋ ਨੇ 2002 ਦੇ ਗੁਜਰਾਤ ਦੰਗਿਆਂ ਵਿਚ ਉਸ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ੀ 11 ਵਿਅਕਤੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿਚ ਪਹੁੰਚ...
ਕੇਰਲ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਦੇ ਅਹੁਦੇ ਤੋਂ ਹਟਾਉਣ ਵਾਲਾ ਬਿੱਲ ਵਿਧਾਨ ਸਭਾ ਸੈਸ਼ਨ 'ਚ ਪੇਸ਼ ਕਰਨ ਦਾ ਫ਼ੈਸਲਾ
. . .  1 day ago
ਤਿਰੂਵਨੰਤਪੁਰਮ, 30 ਨਵੰਬਰ-ਕੇਰਲ ਕੈਬਨਿਟ ਨੇ ਵਿਧਾਨ ਸਭਾ ਸੈਸ਼ਨ ਵਿਚ ਇਕ ਬਿੱਲ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਰਾਜ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਸਿੱਖਿਆ ਦੇ ਖੇਤਰ ਦੇ ਮਾਹਿਰ ਹੋਣਗੇ। ਇਸ ਨਾਲ ਰਾਜਪਾਲ ਨੂੰ ਚਾਂਸਲਰ...
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੁਪਰੀਮ ਕੋਰਟ 'ਚ ਡੀ.ਐਮ.ਕੇ. ਦੀ ਪਟੀਸ਼ਨ
. . .  1 day ago
ਨਵੀਂ ਦਿੱਲੀ, 30 ਨਵੰਬਰ-ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨ 'ਚ ਡੀ.ਐਮ.ਕੇ. ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ 2019 ਦਾ ਨਾਗਰਿਕਤਾ ਸੋਧ ਕਾਨੂੰਨ "ਮਨਮਾਨੀ" ਹੈ ਕਿਉਂਕਿ ਇਹ ਭਾਰਤ ਵਿਚ ਰਹਿ ਰਹੇ ਸ਼੍ਰੀਲੰਕਾਈ ਤਾਮਿਲਾਂ ਨੂੰ ਸ਼ਰਨਾਰਥੀ ਮੰਨਦੇ ਹੋਏ ਸਿਰਫ਼...
ਕਾਂਗਰਸ ਅਣਉਚਿਤ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ-ਖੜਗੇ ਦੇ ਬਿਆਨ 'ਤੇ ਰਾਜਨਾਥ ਸਿੰਘ
. . .  1 day ago
ਅਹਿਮਦਾਬਾਦ, 30 ਨਵੰਬਰ-ਗੁਜਰਾਤ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਆਗੂ ਅਤੇ ਰੱਖਿਆ ਮੰਤਰੀ ਰਾਜੰਨਾਥ ਸਿੰਘ ਨੇ ਅਹਿਮਦਾਬਾਦ ਵਿਖੇ ਕਿਹਾ ਕਿ ਕਾਂਗਰਸ ਅਣਉਚਿਤ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ। ਅਣਉਚਿਤ ਸ਼ਬਦਾਂ ਦੀ ਵਰਤੋਂ ਕਰਨਾ ਸਿਹਤਮੰਦ ਰਾਜਨੀਤੀ ਦੀ ਨਿਸ਼ਾਨੀ ਨਹੀਂ ਹੈ। ਕਾਂਗਰਸ...
ਵਿਸ਼ਵ ਸਿੱਖ ਕਾਨਫ਼ਰੰਸ 3 ਤੋਂ 5 ਦਸੰਬਰ ਤੱਕ
. . .  1 day ago
ਅੰਮ੍ਰਿਤਸਰ, 30 ਨਵੰਬਰ ( ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ 3 ਤੋਂ 5 ਦਸੰਬਰ ਤੱਕ ਤਿੰਨ ਦਿਨਾਂ ਵਿਸ਼ਵ ਸਿੱਖ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਅੱਜ ਇਥੇ ਜਾਣਕਾਰੀ ਦਿੰਦਿਆਂ ਚੀਫ਼ ਖ਼ਾਲਸਾ ਦੀਵਾਨ...
ਕਸ਼ਮੀਰੀ ਪੰਡਤਾਂ ਵਲੋਂ 'ਕਸ਼ਮੀਰ ਫਾਈਲਜ਼' ਸੰਬੰਧੀ ਨਦਾਵ ਲੈਪਿਡ ਦੀ ਟਿੱਪਣੀ ਦੀ ਨਿੰਦਾ
. . .  1 day ago
ਜੰਮੂ, 30 ਨਵੰਬਰ-ਜੰਮੂ ਵਿਚ ਕਸ਼ਮੀਰੀ ਪੰਡਤਾਂ ਨੇ 'ਕਸ਼ਮੀਰ ਫਾਈਲਜ਼' ਸੰਬੰਧੀ ਅੰਤਰਰਾਸ਼ਟਰੀ ਫ਼ਿਲਮ ਮੇਲੇ ਦੇ ਜਿਊਰੀ ਮੁਖੀ ਨਦਾਵ ਲੈਪਿਡ ਦੀ ਟਿੱਪਣੀ ਦੀ ਨਿੰਦਾ ਕੀਤੀ ਕੀਤੀ ਹੈ।ਕਸ਼ਮੀਰੀ ਪੰਡਤਾਂ ਦਾ...
ਤਰਨਤਾਰਨ ’ਚ ਐਨ.ਆਈ.ਏ.ਦੀ ਕਾਰਵਾਈ ਤੋਂ ਖਫ਼ਾ ਸੁਨਾਮ ਦੇ ਵਕੀਲਾਂ ਨੇ ਕੰਮਕਾਜ ਕੀਤਾ ਠੱਪ
. . .  1 day ago
ਸੁਨਾਮ ਊਧਮ ਸਿੰਘ ਵਾਲਾ, 30 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਨੇ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਤਰਲੋਕ ਸਿੰਘ ਭੰਗੂ ਦੀ ਅਗਵਾਈ ਵਿਚ ਐਨ.ਆਈ.ਏ.ਵਲੋਂ ਤਰਨਤਾਰਨ ਦੇ ਵਕੀਲ ਦੇ ਘਰ ਕੀਤੀ ਗਈ ਛਾਪੇਮਾਰੀ ਦੀ ਕਾਰਵਾਈ ਦੇ ਵਿਰੋਧ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਲੁਧਿਆਣਾ

ਮੀਂਹ ਕਾਰਨ ਪੀ.ਏ.ਯੂ. ਕਿਸਾਨ ਮੇਲੇ 'ਚ ਸਟਾਲ ਲਗਾਉਣ ਵਾਲੀਆਂ ਕੰਪਨੀਆਂ ਹੋਈਆਂ ਨਿਰਾਸ਼

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਕਿਸਾਨ ਮੇਲਾ ਅੱਜ ਸਮਾਪਤ ਹੋ ਗਿਆ ਹੈ, ਅੱਜ ਸਵੇਰ ਤੋਂ ਹੀ ਮੀਂਹ ਪੈਣ ਕਰਕੇ ਪ੍ਰਦਰਸ਼ਨੀ ਵਿਚ ਸਟਾਲ ਲਗਾਉਣ ਵਾਲੀਆਂ ਕੰਪਨੀਆਂ ਨੂੰ ਜਿੱਥੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਉੱਥੇ ਪ੍ਰਦਰਸ਼ਨੀ ਮੈਦਾਨ ਵਿਚ ਮੀਂਹ ਦੇ ਪਾਣੀ ਨਾਲ ਚਿੱਕੜ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪੀ.ਏ.ਯੂ. ਵਲੋਂ ਮੁੱਖ ਸਟੇਜ ਵਾਲੀ ਥਾਂ ਦੇ ਉੱਪਰ ਤਾਂ ਸ਼ੈੱਡ ਬਣਾ ਦਿੱਤਾ ਗਿਆ ਹੈ,ਜਿਸ ਕਰਕੇ ਪੰਡਾਲ ਵਿਚ ਬੈਠੇ ਕਿਸਾਨਾਂ 'ਤੇ ਮੀਂਹ ਦਾ ਕੋਈ ਅਸਰ ਨਹੀਂ ਹੋਇਆ ਪਰ ਪ੍ਰਦਰਸ਼ਨੀ ਮੈਦਾਨ ਕੱਚਾ ਹੋਣ ਕਰਕੇ ਮੀਂਹ ਪੈਣ ਤੋਂ ਬਾਅਦ ਮੈਦਾਨ ਵਿਚ ਚਿੱਕੜ ਹੋ ਗਿਆ, ਜਿਸ ਕਰਕੇ ਕਿਸਾਨਾਂ ਨੂੰ ਵੱਖ-ਵੱਖ ਕੰਪਨੀਆਂ ਦੇ ਸਟਾਲਾਂ 'ਤੇ ਜਾਣ ਲਈ ਭਾਰੀ ਮੁਸ਼ੱਕਤ ਕਰਨੀ ਪਈ ਅਤੇ ਕਈ ਕਿਸਾਨ ਚਿੱਕੜ ਤੋਂ ਡਰਦੇ ਹੋਏ ਸਟਾਲਾਂ ਦਾ ਦੌਰਾ ਕੀਤੇ ਬਿਨਾਂ ਵਾਪਸ ਪਰਤ ਗਏ | ਕਿਸਾਨ ਮੇਲੇ ਵਿਚ ਭਾਵੇਂ ਅੱਜ ਮੀਂਹ ਪੈ ਗਿਆ, ਪਰ ਮੀਂਹ ਪੈਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਕਿਸਾਨ ਪੀ.ਏ.ਯੂ. ਦੇ ਕਿਸਾਨ ਮੇਲੇ ਵਿਚ ਪੁੱਜੇ | ਕਿਸਾਨ ਮੇਲੇ ਦੇ ਦੂਸਰੇ ਦਿਨ ਲੋਕ ਗਾਇਕ ਹਰਿੰਦਰ ਸੰਧੂ ਤੇ ਬੀਬਾ ਅਮਨ ਨੇ ਕਿਸਾਨਾਂ ਤੇ ਹੋਰ ਹਾਜ਼ਰੀਨ ਦਾ ਮਨੋਰੰਜਨ ਕੀਤਾ | ਪੀ.ਏ.ਯੂ. ਦੇ ਕਿਸਾਨ ਮੇਲੇ ਦੌਰਾਨ ਦੋ ਦਿਨਾਂ ਵਿਚ ਕਿਸਾਨਾਂ ਨੇ ਵੱਖ-ਵੱਖ ਕਿਸਮਾਂ, ਵੱਖ-ਵੱਖ ਜਿਣਸਾਂ, ਸਬਜ਼ੀਆਂ, ਫੁੱਲਾਂ ਤੇ ਫ਼ਲਾਂ ਦੇ ਬੀਜ ਖ੍ਰੀਦੇ |

ਅੱਸੂ 'ਚ ਮੀਂਹ ਦੀ ਲੱਗੀ ਝੜੀ ਕਈਆਂ ਦੇ ਚਿਹਰਿਆਂ 'ਤੇ ਰੌਣਕਾਂ ਤੇ ਕਈਆਂ ਦੇ ਮੁਰਝਾਏ

ਫੁੱਲਾਂਵਾਲ, 24 ਸਤੰਬਰ (ਮਨਜੀਤ ਸਿੰਘ ਦੁੱਗਰੀ)-ਬੀਤੇ ਕਈ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਦੇ ਅੱਸੂ ਮਹੀਨੇ ਦਾ ਪਹਿਲਾ ਹਫ਼ਤਾ ਪੂਰਾ ਹੁੰਦਿਆਂ ਹੀ ਬੀਤੀ ਕੱਲ੍ਹ ਤੋਂ ਛਹਿਬਰਾਂ ਲਾਈਆਂ ਹੋਈਆਂ ਹਨ | ਜਿਸ ਨਾਲ ਕਈਆਂ ਦੇ ਚਿਹਰਿਆਂ 'ਤੇ ਗਰਮੀ ਘਟਣ ਨੂੰ ਲੈ ਕੇ ...

ਪੂਰੀ ਖ਼ਬਰ »

ਸਰਕਾਰੀ ਕਾਲਜ ਲੜਕੀਆਂ ਵਿਖੇ ਸਵਾਗਤ ਪਾਰਟੀ ਦੌਰਾਨ ਤਨੀਸ਼ਾ ਮਿਸ ਫਰੈਸ਼ਰ ਬਣੀ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਫਰੈਸ਼ਰ ਪਾਰਟੀ ਕਰਵਾਈ ਗਈ | ਸਮਾਗਮ ਦੀ ਸ਼ੁਰੂਆਤ ਕਾਲਜ ਪਿ੍ੰਸੀਪਲ ਸੁਮਨ ਲਤਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕੀਤੀ ਗਈ | ਸੀਨੀਅਰ ਮੇਜ਼ਬਾਨ ਵਿਦਿਆਰਥਣਾਂ ਵਲੋਂ ਪੇਸ਼ ਕੀਤੇ ...

ਪੂਰੀ ਖ਼ਬਰ »

ਵੱਖ-ਵੱਖ ਡਾਕਟਰਾਂ ਵਲੋਂ ਕਿਸਾਨ ਮੇਲੇ ਦੌਰਾਨ ਮੁਫ਼ਤ ਜਾਂਚ ਕੈਂਪ

ਲੁਧਿਆਣਾ, 24 ਸਤੰਬਰ (ਸਲੇਮਪੁਰੀ)-ਡਾਕਟਰਾਂ ਦੀ ਸਿਰਮੌਰ ਜਥੇਬੰਦੀ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ(ਆਈ.ਡੀ.ਪੀ.ਡੀ.) ਵਲੋਂ ਪੀ. ਏ. ਯੂ. ਵਿਖੇ ਕਿਸਾਨ ਮੇਲੇ 'ਤੇ ਆਏ ਕਿਸਾਨਾਂ ਲਈ ਦੋ ਦਿਨਾਂ ਮੁਫ਼ਤ ਮੈਡੀਕਲ ਸਹਾਇਤਾ ਕੈਂਪ ਲਗਾਇਆ ਗਿਆ | ਇਸ ਵਿਚ ਮੈਡੀਕਲ ...

ਪੂਰੀ ਖ਼ਬਰ »

ਕਈ ਇਲਾਕਿਆਂ ਦੀ ਬਿਜਲੀ ਰਹੀ ਘੰਟਿਆਂ ਬੱਧੀ ਗੁੱਲ

ਇਯਾਲੀ/ਥਰੀਕੇ, 24 ਸਤੰਬਰ (ਮਨਜੀਤ ਸਿੰਘ ਦੁੱਗਰੀ)-ਮੀਂਹ ਦੀ ਲੱਗੀ ਝੜੀ ਦੌਰਾਨ ਕਈ ਇਲਾਕਿਆਂ ਦੀ ਬਿਜਲੀ ਘੰਟਿਆਂ ਬੱਧੀ ਗੁੱਲ ਰਹੀ, ਜਿਨ੍ਹਾਂ ਵਿਚ ਪ੍ਰਮੁੱਖ ਨਿਤਿਸ਼ ਵਿਹਾਰ, ਗਲਾਡਾ ਅਰਬਨ, ਫੁੱਲਾਂਵਾਲ ਅਰਬਨ, ਬਸੰਤ ਐਵੇਨਿਊ ਅਰਬਨ, ਬੀ.ਡੀ.ਐਸ. ਨਗਰ ਅਰਬਨ, ਸੈਂਟਰਾਂ ...

ਪੂਰੀ ਖ਼ਬਰ »

ਕੌਂਸਲਰ ਕਲੇਰ ਵਲੋਂ ਨਵੇਂ ਟਿਊਬਵੈੱਲ ਦਾ ਉਦਘਾਟਨ

ਡਾਬਾ/ਲੁਹਾਰਾ, 24 ਸਤੰਬਰ (ਕੁਲਵੰਤ ਸਿੰਘ ਸੱਪਲ)-ਵਾਰਡ ਨੰ. 36 ਦੀ ਗਲੀ ਨੰਬਰ 1 ਨੇੜੇ ਕੁਆਲਿਟੀ ਚੌਕ ਸ਼ਿਮਲਾਪੁਰੀ ਦੇ ਵਾਸੀਆਂ ਦੀ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਦੀ ਕਮੀ ਨੂੰ ਕੌਂਸਲਰ ਹਰਵਿੰਦਰ ਸਿੰਘ ਕਲੇਰ ਵਲੋਂ ਨਵਾਂ ਟਿਊਬਵੈੱਲ ਦਾ ਉਦਘਾਟਨ ਕਰਕੇ ਪੂਰਾ ਕੀਤਾ ...

ਪੂਰੀ ਖ਼ਬਰ »

ਡਾ. ਚਰਨ ਕਮਲ ਸਿੰਘ ਵਲੋਂ ਅਨਮੋਲ ਗਗਨ ਮਾਨ ਨਾਲ ਮੁਲਾਕਾਤ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਨਿਰਦੇਸ਼ਕ ਡਾ: ਚਰਨ ਕਮਲ ਸਿੰਘ ਨੇ ਅਨਮੋਲ ਗਗਨ ਮਾਨ ਕੈਬਿਨਟ ਮੰਤਰੀ ਸੱਭਿਆਚਾਰਕ ਮਾਮਲੇ, ਸੈਰ ਸਪਾਟਾ, ਨਿਵੇਸ਼ ਪ੍ਰੋਤਸਾਹਨ, ਕਿਰਤ ਤੇ ਸ਼ਿਕਾਇਤਾਂ ਨਿਵਾਰਨ ਵਿਭਾਗ ਪੰਜਾਬ ਸਰਕਾਰ ...

ਪੂਰੀ ਖ਼ਬਰ »

'ਸੇਵਾ ਪਖਵਾੜਾ' ਤਹਿਤ ਭਾਜਪਾ ਮਹਿਲਾ ਮੋਰਚਾ ਨੇ 'ਪਾਣੀ ਸੁਰੱਖਿਆ' ਮੁਹਿੰਮ ਚਲਾਈ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਨੂੰ 2 ਅਕਤੂਬਰ ਤੱਕ ਸੇਵਾ ਪਖਵਾੜਾ ਮਨਾ ਰਹੀ ਹੈ | ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੁਧਿਆਣਾ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਪ੍ਰੇਮਿਕਾ ਤੋਂ ਬਾਅਦ ਪ੍ਰੇਮੀ ਨੇ ਵੀ ਕੀਤੀ ਖ਼ੁਦਕੁਸ਼ੀ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਸੜਕ ਦੇ ਪ੍ਰੇਮੀ ਦੀ ਖ਼ੁਦਕੁਸ਼ੀ ਤੋਂ ਬਾਅਦ ਪ੍ਰੇਮੀ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਟਿੱਬਾ ਰੋਡ ਦੇ ਰਹਿਣ ਵਾਲੇ ਮੁਹੰਮਦ ਮੁਜਰਫ਼ ...

ਪੂਰੀ ਖ਼ਬਰ »

ਰੱਖਬਾਗ, ਬੱਸ ਅੱਡੇ ਅਤੇ ਜਵਾਹਰ ਨਗਰ ਵਿਖੇ ਸੜਕਾਂ ਉਪਰ ਨਾਜਾਇਜ਼ ਕਬਜ਼ੇ

ਲੁਧਿਆਣਾ, 24 ਸਤੰਬਰ (ਜੋਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸ਼ਰੇਆਮ ਹੀ ਨਿਯਮਾਂ ਦੀ ਉਲੰਘਣਾ ਕਰਕੇ ਲੋਕਾਂ ਵਲੋਂ ਸੜਕਾਂ ਉਪਰ ਨਾਜਾਇਜ਼ ਕਬਜ਼ੇ ਕਰਕੇ ਕਾਰੋਬਾਰ ਕੀਤਾ ਜਾ ਰਿਹਾ ਹੈ | ਅਜਿਹਾ ਹੋਣ ਨਾਲ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ...

ਪੂਰੀ ਖ਼ਬਰ »

ਸਸਤੀ ਕਣਕ ਵੰਡਣ ਦਾ 65 ਪ੍ਰਤੀਸ਼ਤ ਕੰਮ ਮੁਕੰਮਲ

ਲੁਧਿਆਣਾ, 24 ਸਤੰਬਰ (ਜੋਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਚੱਲ ਰਹੇ ਰਾਸ਼ਨ ਡੀਪੂਆਂ ਰਾਹੀ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਸਸਤੀ ਕਣਕ ਵੰਡਣ ਦਾ ਕੰਮ ਚੱਲ ਰਿਹਾ ਹੈ | ਖ਼ੁਰਾਕ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ...

ਪੂਰੀ ਖ਼ਬਰ »

ਸਮਾਜ ਦੇ ਹਰੇਕ ਵਰਗ ਨੂੰ 'ਆਪ' ਨਾਲ ਜੋੜ ਕੇ ਹੋਰ ਮਜ਼ਬੂਤ ਕੀਤਾ ਜਾਵੇਗਾ-ਧੀਂਗਾਨ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ)-ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਨੇ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਮੁੱਖ ਸੰਚਾਲਕ ਅਤੇ ਪੰਜਾਬ ਐਸ.ਸੀ. ਫਾਈਨਾਂਸ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਵੀਰਸ਼੍ਰੇਸਠ ਨਰੇਸ਼ ...

ਪੂਰੀ ਖ਼ਬਰ »

ਨੇਕ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ- ਮੇਜਰ ਸਿੰਘ ਭੰਗੂ

ਇਯਾਲੀ/ਥਰੀਕੇ, 24 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸਵ. ਮੇਜਰ ਸਿੰਘ ਭੰਗੂ ਦਾ ਜਨਮ 1 ਜਨਵਰੀ 1948 ਨੂੰ ਲੁਧਿਆਣਾ ਦੀ ਬੁੱਕਲ 'ਚ ਪੈਂਦੇ ਪਿੰਡ ਇਆਲੀ ਕਲਾਂ ਵਿਖੇ ਜੀਵਨ ਸਿੰਘ ਭੰਗੂ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ | ਉਹ ਬਚਪਨ ਤੋਂ ਹੀ ਬਹੁਤ ਨਿਮਰ ਅਤੇ ਮਿਲਣਸਾਰ ...

ਪੂਰੀ ਖ਼ਬਰ »

ਵੱਖ-ਵੱਖ ਇਲਾਕਿਆਂ 'ਚ ਬਿਜਲੀ ਬੰਦ ਰਹੇਗੀ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਮਹਾਂਨਗਰ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿਚ ਐਤਵਾਰ 26 ਸਤੰਬਰ ਨੂੰ 11 ਕੇ.ਵੀ. ਲੁਧਿਆਣਾ ਫੀਡਰਾਂ ਦੀ ਜ਼ਰੂਰੀ ਮੁਰੰਮਤ ਤੇ ਸਾਂਭ-ਸੰਭਾਲ ਲਈ ਬਿਜਲੀ ਬੰਦ ਰਹੇਗੀ | ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਨਤਾ ਨਗਰ, ਗੋਲਡਨ ਪਾਰਕ ਦੇ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਲੁਧਿਆਣਾ ਵਲੋਂ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਸਮਾਗਮ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ/ਪੁਨੀਤ ਬਾਵਾ)-ਨਹਿਰੂ ਯੁਵਾ ਕੇਂਦਰ ਲੁਧਿਆਣਾ ਵਲੋਂ ਯੁਵਕ ਮਾਮਲੇ, ਖੇਡ ਮੰਤਰਾਲਾ (ਭਾਰਤ ਸਰਕਾਰ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੈਗਾ ਯੁਵਾ ਉਤਸਵ ਮਨਾਇਆ ਗਿਆ | ਸਾਲ 2022-23 ਵਿਚ, ਵਿਕਸਿਤ ਭਾਰਤ ਦਾ ਟੀਚਾ ਥੀਮ ਨਾਲ ਆਜ਼ਾਦੀ ਕਾ ...

ਪੂਰੀ ਖ਼ਬਰ »

ਗੁਰਦੁਆਰਾ ਆਲਮਗੀਰ ਵਿਖੇ ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ ਅੱਜ

ਆਲਮਗੀਰ, 24 ਸਤੰਬਰ (ਜਰਨੈਲ ਸਿੰਘ ਪੱਟੀ)-ਮੋਰਚਾ ਗੁਰੂ ਕਾ ਬਾਗ਼ ਅਤੇ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਅੰਮਿ੍ਤ ਛਕੋ, ਸਿੰਘ ਸਜੋ ਲਹਿਰ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਗੁਰਮਤਿ ਸਮਾਗਮ ਅਤੇ ...

ਪੂਰੀ ਖ਼ਬਰ »

ਕਿਰਪਾਲ ਸਿੰਘ ਚੇਅਰਮੈਨ ਨਿਯੁਕਤ

ਢੰਡਾਰੀ ਕਲਾਂ, 24 ਸਤੰਬਰ (ਪਰਮਜੀਤ ਸਿੰਘ ਮਠਾੜੂ)-ਫੋਕਲ ਪੁਆਇੰਟ, ਜਮਾਲਪੁਰ ਕਾਲੋਨੀ, ਅਰਬਨ ਅਸਟੇਟ ਫੇਸ-2 ਵਿਚ ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਈ ਹੇਠ ਇਕ ਬੈਠਕ ਹੋਈ | ਇਸ ਬੈਠਕ ਵਿਚ ਗੁਰਦੁਆਰਾ ਸਾਹਿਬ ਦੇ ...

ਪੂਰੀ ਖ਼ਬਰ »

ਘਰ 'ਚੋਂ ਲੱਖਾਂ ਦਾ ਸਾਮਾਨ ਚੋਰੀ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਤਿਗੁਰੂ ਨਗਰ ਵਿਚ ਚੋਰ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸੰਬੰਧੀ ਪ੍ਰੀਤ ਮੋਹਨ ...

ਪੂਰੀ ਖ਼ਬਰ »

ਪੀ.ਏ.ਯੂ. ਦੇ ਕਿਸਾਨ ਮੇਲੇ 'ਚ ਖੇਤ ਮਸ਼ੀਨਰੀ ਤੇ ਫ਼ਸਲਾਂ ਦੇ ਮੁਕਾਬਲੇ ਕਰਵਾਏ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 2 ਰੋਜ਼ਾ ਕਿਸਾਨ ਮੇਲੇ ਦੌਰਾਨ ਵੱਖ-ਵੱਖ ਫ਼ਸਲਾਂ ਅਤੇ ਖੇਤ ਮਸ਼ੀਨਰੀ ਦੇ ਮੁਕਾਬਲੇ ਕਰਵਾਏ ਗਏ | ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ...

ਪੂਰੀ ਖ਼ਬਰ »

'ਆਪ' ਵਲੋਂ ਪਾਇਆ ਜਾ ਰਿਹਾ ਰੌਲਾ ਸਿਆਸੀ ਡਰਾਮੇ ਤੋਂ ਵੱਧ ਕੁਝ ਵੀ ਨਹੀਂ-ਇਸ਼ਵਰਜੋਤ ਚੀਮਾ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ)-ਆਮ ਆਦਮੀ ਪਾਰਟੀ ਵਲੋਂ ਪਿਛਲੇ ਦਿਨਾਂ ਤੋਂ ਭਾਜਪਾ 'ਤੇ ਲਾਏ ਜਾ ਰਹੇ ਆਪ੍ਰੇਸ਼ਨ ਲੋਟਸ ਦੇ ਦੋਸ਼ਾਂ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਇਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਭਾਵੇਂ ਭਾਜਪਾ ਲਗਾਤਾਰ ...

ਪੂਰੀ ਖ਼ਬਰ »

ਵੈਦ ਨੂੰ ਚੇਅਰਮੈਨ ਬਣਾਏ ਜਾਣ 'ਤੇ ਹਲਕਾ ਗਿੱਲ ਦੇ ਕਾਂਗਰਸੀ ਬਾਗੋਬਾਗ਼

ਫੁੱਲਾਂਵਾਲ, 24 ਸਤੰਬਰ (ਮਨਜੀਤ ਸਿੰਘ ਦੁੱਗਰੀ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਅੱਜ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਅਤੇ ਤੇਜ਼ ਤਰਾਰ ਕਾਂਗਰਸੀ ਆਗੂ ਕੁਲਦੀਪ ਸਿੰਘ ਵੈਦ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਵਿਭਾਗ ਪੰਜਾਬ ਰਾਜ ਕਾਂਗਰਸ ਕਮੇਟੀ ਦਾ ਚੇਅਰਮੈਨ ...

ਪੂਰੀ ਖ਼ਬਰ »

ਲੁਧਿਆਣਾ ਸ਼ਹਿਰ ਦੇ ਵਕੀਲ ਤੇ ਸਮਾਜ ਸੇਵਕ 'ਆਪ' ਵਿਚ ਸ਼ਾਮਿਲ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਨੇੜ ਭਵਿੱਖ ਵਿਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ 'ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਆਗੂਆਂ ਵਲੋਂ ਹੁਣ ਤੋਂ ਹੀ ਯਤਨ ਤੇਜ਼ ਕਰ ਦਿੱਤੇ ਗਏ ਹਨ ਜਿਸ ਦੇ ਤਹਿਤ ਅੱਜ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਵਕੀਲ ਤੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਚ ਛਾਪਾਮਾਰੀ ਕਰਕੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਨੇ ਨਰਿੰਦਰ ਬਿਸ਼ਟ ਵਾਸੀ ਨਿਊ ਮੋਤੀ ਨਗਰ ਨੂੰ ਗਿ੍ਫ਼ਤਾਰ ਕਰ ਕੇ ਉਸਦੇ ...

ਪੂਰੀ ਖ਼ਬਰ »

ਪਲੇਸਮੈਂਟ ਕੈਂਪ ਲਗਾਇਆ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ)-ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਅਦਾਰੇ ਵਲੋਂ ਨੌਕਰੀਆਂ/ਰੁਜ਼ਗਾਰ ਦੀ ਭਾਲ ਕਰਨ ਵਾਲੇ ਉਮੀਦਵਾਰਾਂ ਅਤੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਵਲੋਂ ਝੋਨੇ ਦੀ ਫ਼ਸਲ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜਾਬ ਸਰਕਾਰ ਤੋਂ ਝੋਨੇ ਦੀ ਫ਼ਸਲ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ | ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਚਰਨਜੀਤ ਸਿੰਘ ਫਲੇਵਾਲ, ਕੁਲਦੀਪ ਸਿੰਘ ...

ਪੂਰੀ ਖ਼ਬਰ »

ਮਾਤਾ ਵਿਪਨਪ੍ਰੀਤ ਕੌਰ ਅਤੇ ਮਨਿੰਦਰ ਸਿੰਘ ਆਹੂਜਾ ਦਾ ਸਨਮਾਨ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ)-ਮਹਾਪੁਰਸ਼ ਸਤੀ ਬਾਵਾ ਪ੍ਰੇਮ ਦਾਸ ਅਤੇ ਮਹਾਪੁਰਸ਼ ਸਤੀ ਬਾਵਾ ਕਰਮ ਦਾਸ ਮਹਾਪੁਰਸ਼ਾਂ ਦੇ ਸਾਲਾਨਾ ਗੁਰਮਤਿ ਯੱਗ ਸਮਾਗਮ ਗੁਰਦੁਆਰਾ ਬਾਬਾ ਸ੍ਰੀਚੰੰਦ ਖੁੱਡ ਮੁਹੱਲਾ ਵਿਖੇ ਸੰਤ ਬਾਬਾ ਉਂਕਾਰ ਦਾਸ ਦੀ ਦੇਖ ਰੇਖ ਹੇਠ ਕਰਵਾਇਆ ...

ਪੂਰੀ ਖ਼ਬਰ »

ਸਰਕਾਰਾਂ ਬਦਲੀਆਂ, ਪ੍ਰਸ਼ਾਸਨ ਬਦਲਿਆ, ਪਰ ਨਹੀਂ ਬਦਲੇ ਢੰਡਾਰੀ ਇਲਾਕੇ ਦੇ ਹਾਲਾਤ

ਪਰਮਜੀਤ ਸਿੰਘ ਮਠਾੜੂ ਢੰਡਾਰੀ ਕਲਾਂ, 24 ਸਤੰਬਰ-ਢੰਡਾਰੀ ਇਲਾਕਾ ਢੰਡਾਰੀ ਕਲਾਂ ਅਤੇ ਢੰਡਾਰੀ ਖ਼ੁਰਦ ਵਿਚ ਵੰਡਿਆ ਹੋਇਆ ਹੈ | ਢੰਡਾਰੀ ਖ਼ੁਰਦ ਦੀ ਗੱਲ ਕਰੀਏ ਤਾਂ ਇਸ ਵਿਚ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਸਮੇਤ ਹੋਰ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ | ...

ਪੂਰੀ ਖ਼ਬਰ »

ਜੀ.ਐਸ.ਟੀ. ਦੀ ਚੋਰੀ ਕਰਨ ਦੇ ਮਾਮਲੇ 'ਚ ਟਰਾਂਸਪੋਰਟਰਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੀ ਪੁਲਿਸ ਨੇ ਜੀ.ਐੱਸ.ਟੀ. ਦੀ ਚੋਰੀ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਟਰਾਂਸਪੋਰਟਰਾਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਹਾਲ ਦੀ ਘੜੀ ਕੋਈ ਵੀ ...

ਪੂਰੀ ਖ਼ਬਰ »

ਕਸਬਾ ਹੰਬੜਾਂ 'ਚ ਮਾਂ ਦੁਰਗਾ ਪੂਜਾ ਸਮਾਰੋਹ ਭਲਕੇ

ਹੰਬੜਾਂ, 24 ਸਤੰਬਰ (ਮੇਜਰ ਹੰਬੜਾਂ)-ਕਸਬਾ ਹੰਬੜਾਂ 'ਚ ਹਰੇਕ ਸਾਲ ਦੀ ਤਰ੍ਹਾਂ ਨਵਰਾਤਿਆਂ 'ਚ ਮਾਂ ਦੁਰਗਾ ਪੂਜਾ, ਛੱਠ ਪੂਜਾ ਸੇਵਾ ਸੁਸਾਇਟੀ ਵਲੋਂ ਗਿਆਰ੍ਹਵਾਂ ਮਾਂ ਦੁਰਗਾ ਪੂਜਾ ਸਮਾਰੋਹ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਯਾਦਬ ਤੇ ...

ਪੂਰੀ ਖ਼ਬਰ »

ਹੈਰੋਇਨ ਅਤੇ ਨਸ਼ੇ ਦੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

ਰਾਏਕੋਟ, 24 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਥਾਣਾ ਸਦਰ ਰਾਏਕੋਟ ਵਲੋਂ ਇਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਅਤੇ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ | ਇਸ ਮੌਕੇ ਏ.ਐਸ.ਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੱਸ ਸਟੈਂਡ ...

ਪੂਰੀ ਖ਼ਬਰ »

ਕੇ.ਸੀ.ਡਬਲਯੂ. ਦੀਆਂ ਲੜਕੀਆਂ ਨੇ ਪੰਜਾਬ ਯੂਨੀਵਰਸਿਟੀ ਮੈਰਿਟ ਸੂਚੀ 'ਚ ਸਥਾਨ ਕੀਤੇ ਹਾਸਲ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਖ਼ਾਲਸਾ ਕਾਲਜ ਲੜਕੀਆਂ ਦੇ ਬਿਜ਼ਨਸ ਮੈਨੇਜਮੈਂਟ ਵਿਭਾਗ ਦੀਆਂ ਵਿਦਿਆਰਥਣਾਂ ਨੇ ਬੀ.ਬੀ.ਏ ਚੌਥੇ ਸਮੈਸਟਰ ਦੀਆਂ ਪ੍ਰੀਖਿਆਵਾਂ ਲਈ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਪੰਜ ਸਥਾਨ ਹਾਸਲ ਕਰਕੇ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਲੁਧਿਆਣਾ 'ਚ ਹੋਵੇਗਾ ਰਾਜ ਪੱਧਰੀ ਸਮਾਗਮ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਹਿਲੀ ਅਕਤੂਬਰ 2022 ਨੂੰ ਸਥਾਨਕ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਰਾਜ ਪੱਧਰੀ 'ਅੰਤਰ ਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ' ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ...

ਪੂਰੀ ਖ਼ਬਰ »

ਐੱਸ.ਸੀ.ਡੀ. ਸਰਕਾਰੀ ਕਾਲਜ ਵਿਖੇ ਪੌਸ਼ਣ (ਮਾਹ) ਵਿਸ਼ੇ 'ਤੇ ਸੈਮੀਨਾਰ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਦੇ ਐਨ.ਐਸ.ਐਸ. ਯੂਨਿਟ ਵਲੋਂ ਵਿਦਿਆਰਥੀਆਂ ਨੂੰ ਚੰਗੀ ਸਿਹਤ ਦੀ ਮਹੱਤਤਾ ਅਤੇ ਚੰਗੀ ਖੁਰਾਕ ਅਭਿਆਸਾਂ ਬਾਰੇ ਜਾਗਰੂਕ ਕਰਨ ਲਈ ਸਤੰਬਰ ਮਹੀਨੇ 'ਪੋਸ਼ਣ ਮਾਹ' ਮਨਾਇਆ ਗਿਆ | ਡਾਈਟੀਸ਼ੀਅਨ ਸਿਮਰਨ ...

ਪੂਰੀ ਖ਼ਬਰ »

ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ)-ਲੁਧਿਆਣਾ ਜ਼ੋਨ ਵਲੋਂ ਕਰਵਾਏ ਵੱਖ-ਵੱਖ ਸਕੂਲਾਂ ਦੇ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਕ੍ਰਮਵਾਰ ਪਹਿਲੇ ਦਰਜੇ ਵਿਚ ਗੁਰੂ ਨਾਨਕ ਪਬਲਿਕ ਸੀ.ਸੈ. ਸਕੂਲ, ਬੱਸੀਆਂ ਦੇ ਮਨਰਾਜ ਸਿੰਘ, ਦੂਸਰੇ ਦਰਜੇ ਵਿਚ ...

ਪੂਰੀ ਖ਼ਬਰ »

ਕੇ.ਸੀ.ਡਬਲਯੂ. ਦੇ ਵਿਦਿਆਰਥੀਆਂ ਵਲੋਂ ਐਮ.ਏ. ਫਾਈਨ ਆਰਟਸ ਦੇ ਨਤੀਜੇ 'ਚ ਚੰਗਾ ਪ੍ਰਦਰਸ਼ਨ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਐਮ.ਏ. ਦੂਜੇ ਸਾਲ (ਚੌਥੇ ਸਮੈਸਟਰ) ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਕਾਲਜ ਦੇ ਪੰਜ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ 18 ਪੁਜ਼ੀਸ਼ਨਾਂ ...

ਪੂਰੀ ਖ਼ਬਰ »

ਮੇਰਾ ਸ਼ਹਿਰ ਮੇਰਾ ਮਾਣ ਤਹਿਤ ਪੀ.ਏ.ਯੂ. ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਸਫ਼ਾਈ ਮੁਹਿੰਮ 'ਚ ਹਿੱਸਾ ਲਿਆ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਮੇਰਾ ਸ਼ਹਿਰ ਮੇਰਾ ਮਾਣ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐਨ.ਐੱਸ.ਐੱਸ. ਵਲੰਟੀਅਰਾਂ ਨੇ ਸ਼ਫਾਈ ਮੁਹਿੰਮ 'ਚ ਹਿੱਸਾ ਲਿਆ | ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਅਤੇ ਡਾ. ਗੁਰਮੀਤ ਸਿੰਘ ਬੁੱਟਰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਖ਼ੂਨਦਾਨ ਬਾਰੇ ਕੀਤਾ ਜਾਗਰੂਕ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੀ ਯੂਥ ਰੈੱਡ ਕਰਾਸ ਯੂਨਿਟ ਵਲੋਂ ਕਾਲਜ ਦੀ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਖ਼ੂਨਦਾਨ ਬਾਰੇ ਜਾਗਰੂਕ ਕਰਕੇ ਖ਼ੂਨਦਾਨ ਮੁਹਿੰਮ ਦੇ ਪਹਿਲੇ ਦਿਨ ਦੀ ਸ਼ੁਰੂਆਤ ਕੀਤੀ ਗਈ | ...

ਪੂਰੀ ਖ਼ਬਰ »

ਲਿੰਗ ਸਮਾਨਤਾ 'ਤੇ ਫੇਸ ਪੇਂਟਿੰਗ ਮੁਕਾਬਲਾ ਕਰਵਾਇਆ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਮਾਡਲ ਟਾਊਨ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਵੁਮੈਨ ਡਿਵੈਲਪਮੈਂਟ ਸੈੱਲ ਦੇ ਸਹਿਯੋਗ ਨਾਲ ਅੱਜ ਕਾਲਜ ਕੈਂਪਸ ...

ਪੂਰੀ ਖ਼ਬਰ »

ਸਰਕਾਰ ਦੀਆਂ ਨੀਤੀਆਂ ਤੋਂ ਸੂਬੇ ਦਾ ਹਰ ਨਾਗਰਿਕ ਖ਼ੁਸ਼-ਰਣਜੀਤ ਲੱਕੀ

ਭਾਮੀਆਂ ਕਲਾਂ, 24 ਸਤੰਬਰ (ਜਤਿੰਦਰ ਭੰਬੀ)-ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਸੂਬੇ ਵਿਚ 'ਆਪ' ਦੀ ਸਰਕਾਰ ਬਣਨ ਉਪਰੰਤ ਅਮਲੀ ਜਾਮਾ ਪਹਿਨਾਉਣ ਕਰਕੇ ਸੂਬੇ ਦਾ ਹਰ ਨਾਗਰਿਕ ਖ਼ੁਸ਼ ਹੈ ਅਤੇ ਵਿਰੋਧੀ ਪਾਰਟੀਆਂ ਬੌਖਲਾਹਟ ਵਿਚ ਹਨ | ਇਹ ...

ਪੂਰੀ ਖ਼ਬਰ »

ਡੀ.ਜੀ.ਐੱਸ.ਜੀ ਸਕੂਲ ਦੀ ਬਾਸਕਟਬਾਲ ਟੀਮ ਨੇ ਜਿੱਤਿਆ ਸੋਨ ਤਗਮਾ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ)-ਡੀ.ਜੀ.ਐਸ.ਜੀ. ਸਕੂਲ ਦੀ ਬਾਸਕਟਬਾਲ ਟੀਮ ਅੰਡਰ 14 ਲੜਕਿਆਂ ਨੇ ਖੇਡਾ ਵਤਨ ਪੰਜਾਬ ਦੀਆਂ ਤਹਿਤ ਜ਼ਿਲੇ੍ਹ 'ਚ ਹੋ ਰਹੀਆਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਜਿੱਤਿਆ | ਇਸ ਮੌਕੇ ਸਕੂਲ ਦੇ ਨਿਰਦੇਸ਼ਕ ਦਾਨਿਸ਼ ...

ਪੂਰੀ ਖ਼ਬਰ »

ਮਾਸੂਮ ਪੋਤਰੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਦਾਦੇ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਆਪਣੀ ਮਾਸੂਮ ਪੋਤਰੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਦਾਦਾ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪੀੜਤ ਬੱਚੀ ਦੀ ਮਾਂ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਦੇ ਸੜਕਾਂ ਉਪਰ ਘੁੰਮਣ ਕਾਰਨ ਵਾਹਨ ਚਾਲਕ ਪ੍ਰੇਸ਼ਾਨ

ਲੁਧਿਆਣਾ, 24 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਸੜਕਾਂ ਉਪਰ ਆਵਾਰਾ ਪਸ਼ੂਆਂ ਦੇ ਘੁੰਮਣ ਅਤੇ ਲੰਬਾ ਸਮਾਂ ਸੜਕ ਉਪਰ ਖੜ੍ਹੇ ਰਹਿਣ ਵਾਰਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਮਾਰਟ ਸਿਟੀ ਕਹੇ ਜਾ ...

ਪੂਰੀ ਖ਼ਬਰ »

ਔਰਤ ਦੇ ਕੰਨਾਂ 'ਚੋਂ ਲੁਟੇਰੇ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰੂ ਤੇਗ ਬਹਾਦਰ ਨਗਰ ਵਿਚ ਦੋ ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਦੇ ਬੁੱਤ ਕੋਲ 'ਆਪ' ਦੇ ਆਗੂਆਂ ਦੇ ਲੱਗੇ ਬੋਰਡਾਂ ਨੂੰ ਲੈ ਕੇ ਨਗਰ ਨਿਗਮ ਚੁੱਪ ਕਿਉਂ?

ਲੁਧਿਆਣਾ, 24 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਜ਼ੋਨ ਏ. ਦੇ ਦਫ਼ਤਰ ਦੇ ਬਿਲਕੁੱਲ ਨੇੜੇ ਸਥਾਪਿਤ ਮਹਾਤਮਾ ਗਾਂਧੀ ਦੇ ਬੁੱਤ ਦੇ ਰੱਖ ਰਖਾਅ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਵਲੋਂ ਲਾਪਰਵਾਹੀ ਵਰਤੀ ਜਾ ਰਹੀ ਹੈ, ਜਿਸ ਦੇ ਸਿੱਟੇ ਵਜੋਂ ਰਾਜਨੀਤਿਕ, ਧਾਰਮਿਕ ...

ਪੂਰੀ ਖ਼ਬਰ »

ਨੂੰਹ ਨਾਲ ਜਬਰ ਜਨਾਹ ਕਰਨ ਵਾਲਾ ਸਹੁਰਾ ਗਿ੍ਫ਼ਤਾਰ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨੂੰਹ ਨਾਲ ਜਬਰ ਜਨਾਹ ਕਰਨ ਵਾਲੇ ਸਹੁਰੇ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪੀੜਤ ਔਰਤ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸੰਬੰਧੀ ਗਿਆਸਪੁਰਾ ਲੁਹਾਰਾ ਦੇ ...

ਪੂਰੀ ਖ਼ਬਰ »

ਪੁਲਿਸ ਅਧਿਕਾਰੀ ਵਲੋਂ ਦੁਕਾਨਦਾਰ ਦੀ ਕੀਤੀ ਕੁੱਟਮਾਰ ਦੀ ਵਾਇਰਲ ਹੋਈ ਵੀਡੀਓ ਚਰਚਾ ਦਾ ਵਿਸ਼ਾ ਬਣੀ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਅਧਿਕਾਰੀ ਵਲੋਂ ਦੁਕਾਨਦਾਰ ਦੀ ਕੀਤੀ ਗਈ ਕੁੱਟਮਾਰ ਦੀ ਵਾਇਰਲ ਹੋਈ ਵੀਡਿਓ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ | ਜਾਣਕਾਰੀ ਅਨੁਸਾਰ ਸਥਾਨਕ ਸਲੇਮ ਟਾਬਰੀ ਵਿਚ ਏ.ਸੀ.ਪੀ. ਰੈਂਕ ਦੇ ਇਕ ਅਧਿਕਾਰੀ ਵਲੋਂ ਇਕ ...

ਪੂਰੀ ਖ਼ਬਰ »

ਕਾਤਲਾਨਾ ਹਮਲੇ 'ਚ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ, 25 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ. ਏ. ਯੂ. ਦੇ ਘੇਰੇ ਅੰਦਰ ਪੈਂਦੇ ਇਲਾਕੇ ਅੰਬੈਸੀ ਮਾਰਕੀਟ ਰਿਸ਼ੀ ਨਗਰ ਵਿਚ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ 'ਚ ਨੌਜਵਾਨ ਜ਼ਖ਼ਮੀ ਹੋ ਗਿਆ ਹੈ | ਪੁਲਿਸ ਵਲੋਂ ਇਸ ਮਾਮਲੇ ਵਿਚ 25 ਨੌਜਵਾਨਾਂ ਖ਼ਿਲਾਫ਼ ਵੱਖ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX