ਤਾਜਾ ਖ਼ਬਰਾਂ


ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ
. . .  2 minutes ago
ਬਟਾਲਾ, 29 ਨਵੰਬਰ-ਬਟਾਲਾ ਅਧੀਨ ਪੁਲਿਸ ਚੌਂਕੀ ਸ਼ੇਖੂਪੁਰ ਦੇ ਪਿੰਡ ਸ਼ੇਖੂਪੁਰ ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਸਦਰ ਬਟਾਲਾ ਦੇ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਕਾਲੀ ਆਗੂ ਅਜੀਤਪਾਲ ਸਿੰਘ...
ਬੀ.ਐਸ.ਐਫ ਦੀਆਂ ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਸੁੱਟਿਆ ਡਰੋਨ
. . .  36 minutes ago
ਅਜਨਾਲਾ/ਗੱਗੋਮਾਹਲ, 29 ਨਵੰਬਰ (ਗੁਰਪ੍ਰੀਤ ਸਿੰਘ/ਢਿੱਲੋਂ ਬਲਵਿੰਦਰ ਸਿੰਘ ਸੰਧੂ)-ਗੁਆਂਢੀ ਮੁਲਕ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਦਿਆਂ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ ਦੀਆਂ 2 ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਡਰੋਨ ਨੂੰ ਹੇਠਾਂ...
⭐ਮਾਣਕ - ਮੋਤੀ⭐
. . .  53 minutes ago
⭐ਮਾਣਕ - ਮੋਤੀ⭐
ਸ਼ਰਧਾ ਕਤਲ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ
. . .  1 day ago
ਨਵੀਂ ਦਿੱਲੀ, 28 ਨਵੰਬਰ - ਤਲਵਾਰਾਂ ਨਾਲ ਲੈਸ ਘੱਟੋ-ਘੱਟ ਦੋ ਵਿਅਕਤੀਆਂ ਨੇ ਸ਼ਰਧਾ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ ਕਰ ਦਿੱਤਾ । ਹਮਲਾਵਰ ਹਿੰਦੂ ਸੈਨਾ ਦੇ ਹੋਣ ਦਾ ਦਾਅਵਾ ...
ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਜ਼ੀਰਕਪੁਰ ਪਹੁੰਚੀ
. . .  1 day ago
ਜ਼ੀਰਕਪੁਰ, 28 ਨਵੰਬਰ (ਹੈਪੀ ਪੰਡਵਾਲਾ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਂਦਨੀ ਚੌਕ ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਦੇਰ ਸ਼ਾਮ ਇੱਥੇ ਪਹੁੰਚੀ । ਦਿੱਲੀ ਤੋਂ ਵਾਇਆ ...
ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅਰਬਾਂ ਦੀ ਜ਼ਮੀਨ ਧੋਖੇ ਨਾਲ ਜੰਗਲਾਤ ਵਿਭਾਗ ਨੂੰ ਟਰਾਂਸਫਰ ਕਰਨ ਸੰਬੰਧੀ ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ
. . .  1 day ago
ਪਠਾਨਕੋਟ, 28 ਨਵੰਬਰ (ਸੰਧੂ )- ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਪਠਾਨਕੋਟ ਦੇ ਧਾਰਕਲਾ ਬਲਾਕ ਅਤੇ ਤਹਿਸੀਲ ਵਿਚ ਪੈਂਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਜੰਗਲਾਤ ਵਿਭਾਗ ਦੇ ਨਾਂਅ ’ਤੇ ਧੋਖੇ ਨਾਲ ਕੀਤੇ ...
ਸਾਈਬਰਨਿਊਜ਼ 'ਤੇ ਲਿਖਿਆ ਦਾਅਵਾ ਬੇਬੁਨਿਆਦ , ਵਟਸਐਪ ਤੋਂ 'ਡੇਟਾ ਲੀਕ' ਦਾ ਕੋਈ ਸਬੂਤ ਨਹੀਂ ਹੈ : ਬੁਲਾਰਾ ਵਟਸਐਪ
. . .  1 day ago
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਦੇ ਮੰਤਰੀ ਸੇਬੇਸਟੀਅਨ ਨਾਲ ਭਾਰਤ-ਫਰਾਂਸ ਸਾਲਾਨਾ ਰੱਖਿਆ ਵਾਰਤਾ ਦੀ ਪ੍ਰਧਾਨਗੀ ਕੀਤੀ
. . .  1 day ago
300 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ
. . .  1 day ago
ਅਟਾਰੀ, 28 ਨਵੰਬਰ (ਗੁਰਦੀਪ ਸਿੰਘ ਅਟਾਰੀ)- ਪੁਲਿਸ ਥਾਣਾ ਲੋਪੋਕੇ ਨੇ ਇਕ ਵਿਅਕਤੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਦੀ ਪਛਾਣ ਅੰਗਰੇਜ ਸਿੰਘ ਵਾਸੀ ਪਿੰਡ ਛਿਡਨ ਵਜੋਂ ਹੋਈ ਹੈ। ਪੁਲਿਸ ਥਾਣਾ...
ਘਨੌਰ ’ਚ ਹੋਈ 18 ਲੱਖ ਦੀ ਲੁੱਟ
. . .  1 day ago
ਘਨੌਰ, 28 ਨਵੰਬਰ (ਸ਼ੁਸ਼ੀਲ ਸ਼ਰਮਾ)- ਘਨੌਰ ਦੇ ਮੇਨ ਰੋਡ ’ਤੇ ਸਥਿਤ ਥਾਣਾ ਘਨੌਰ ਤੋਂ ਕੁਝ ਹੀ ਦੂਰੀ ਤੇ ਯੂਕੋ ਬੈਂਕ...
ਜੁੱਤੀਆਂ ਦੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ
. . .  1 day ago
ਨਵੀਂ ਦਿੱਲੀ, 28 ਨਵੰਬਰ - ਲਾਰੈਂਸ ਰੋਡ ਇੰਡਸਟਰੀਅਲ ਏਰੀਆ ’ਚ ਜੁੱਤੀਆਂ ਬਣਾਉਣ ਵਾਲੀ ਫ਼ੈਕਟਰੀ ’ਚ ਭਿਆਨਕ ਅੱਗ ਲੱਗਣ ਤੋਂ ਬਾਅਦ ਅੱਗ ਬੁਝਾਉਣ ਦਾ ਕੰਮ ਜਾਰੀ ਹੈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਪੀ.ਟੀ. ਊਸ਼ਾ ਭਾਰਤੀ ਓਲੰਪਿਕ ਸੰਘ ਦੀ ਚੁਣੀ ਗਈ ਪ੍ਰਧਾਨ
. . .  1 day ago
ਇਨੋਵਾ ਦੀ ਟਰੱਕ ਨਾਲ ਸਿੱਧੀ ਟੱਕਰ 'ਚ 2 ਔਰਤਾ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਫਿਲੌਰ, 28 ਨਵੰਬਰ (ਵਿਪਨ ਗੈਰੀ)-ਅੱਜ ਸਵੇਰੇ 11 ਵਜੇ ਦੇ ਕਰੀਬ ਫਿਲੌਰ ਤੋਂ ਨੂਰਮਹਿਲ ਮਾਰਗ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਔਰਤਾ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ।ਵੇਰਵੇ ਅਨੁਸਾਰ ਨਕੋਦਰ ਤੋਂ ਵਿਆਹ ਦੇਖ ਕੇ ਆ ਰਹੀ ਇਕ ਇਨੋਵਾ ਗੱਡੀ ਦੀ ਇਕ ਟਰੱਕ...
ਪੈਰਾ-ਉਲੰਪਿਕ ਖਿਡਾਰੀਆਂ ਦਾ ਮੁਜ਼ਾਹਰਾ, ਐਨ. ਐਸ. ਯੂ.ਆਈ. ਨੇਤਾ ਵੀ ਪੁੱਜੇ ਮੌਕੇ ’ਤੇ
. . .  1 day ago
ਚੰਡੀਗੜ੍ਹ, 28 ਨਵੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੈਰਾ-ਉਲੰਪਿਕ ਖਿਡਾਰੀਆਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ...
ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
. . .  1 day ago
ਗੁਰੂ ਹਰ ਸਹਾਏ, 28 ਨਵੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਸਰਹੱਦੀ ਪਿੰਡ ਚਾਂਦੀ ਵਾਲਾ ਕੋਲ ਇਕ ਨੋਜਵਾਨ ਸੜਕ ਉਪਰ ਭੇਦਭਰੀ ਹਾਲਤ ਵਿਚ ਮਿ੍ਤਕ ਪਾਇਆ ਗਿਆ। ਨੌਜਵਾਨ...
ਕਸਬਾ ਸ਼ੁਤਰਾਣਾ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਸ਼ੁਤਰਾਣਾ, 28 ਨਵੰਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਪਰ ਬੀਤੀ ਰਾਤ ਕਾਰ ਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਉਸ ਦਾ ਸਾਥੀ ਹਸਪਤਾਲ ਵਿਚ ਜੇਰੇ ਇਲਾਜ਼ ਹੈ।ਮ੍ਰਿਤਕ ਨੌਜਵਾਨ...
ਬੈਲਜੀਅਮ:ਬ੍ਰਸੇਲਜ਼ 'ਚ ਦੰਗਿਆਂ ਤੋਂ ਬਾਅਦ 10 ਲੋਕ ਲਏ ਗਏ ਹਿਰਾਸਤ 'ਚ
. . .  1 day ago
ਬ੍ਰਸੇਲਜ਼, 28 ਨਵੰਬਰ -ਬ੍ਰਸੇਲਜ਼ ਵਿਚ ਘੱਟੋ-ਘੱਟ 10 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿੱਥੇ ਮੋਰੋਕੋ ਵਲੋਂ ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਬੈਲਜੀਅਮ ਨੂੰ 2-0 ਨਾਲ ਹਰਾਉਣ ਤੋਂ ਬਾਅਦ ਦੰਗੇ ਭੜਕ...
ਸ਼ਰਧਾ ਕਤਲ ਕੇਸ: ਪੋਲੀਗ੍ਰਾਫ ਟੈਸਟ ਲਈ ਦੋਸ਼ੀ ਆਫਤਾਬ ਨੂੰ ਲਿਆਂਦਾ ਗਿਆ ਐਫ.ਐਸ.ਐਲ. ਰੋਹਿਣੀ
. . .  1 day ago
ਨਵੀਂ ਦਿੱਲੀ, 28 ਨਵੰਬਰ-ਸ਼ਰਧਾ ਕਤਲ ਕੇਸ 'ਚ ਦੋਸ਼ੀ ਆਫਤਾਬ ਨੂੰ ਪੋਲੀਗ੍ਰਾਫ ਟੈਸਟ ਲਈ ਐਫ.ਐਸ.ਐਲ. ਰੋਹਿਣੀ ਲਿਆਂਦਾ ਗਿਆ। ਆਫਤਾਬ ਦਾ ਪੋਲੀਗ੍ਰਾਫ ਟੈਸਟ ਅੱਜ ਵੀ ਜਾਰੀ...
ਅਗਵਾ ਹੋਇਆ ਬੱਚਾ ਡੇਰਾਬੱਸੀ ਪੁਲਿਸ ਨੇ ਦੋ ਦਿਨਾਂ 'ਚ ਕੀਤਾ ਬਰਾਮਦ
. . .  1 day ago
ਡੇਰਾਬੱਸੀ, 28 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਮਿਉਂਸੀਪਲ ਪਾਰਕ ਚੋਂ ਅਗਵਾ ਹੋਏ ਦੋ ਸਾਲਾ ਬੱਚੇ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦੇਰ ਰਾਤ ਡੇਰਾਬੱਸੀ ਪੁਲਿਸ ਨੇ ਬੱਚੇ ਨੂੰ ਸੋਹਾਣਾ ਸਾਹਿਬ ਗੁਰਦੁਆਰੇ ਨੇੜੇ ਅਗਵਾਕਾਰ ਸਮੇਤ ਕਾਬੂ ਕਰ ਲਿਆ। ਅਗਵਾਕਾਰ ਦੀ ਪਛਾਣ ...
ਫੀਫਾ ਵਿਸ਼ਵ ਕੱਪ ‘ਚ ਬੈਲਜੀਅਮ ਦੀ ਹਾਰ ਤੋਂ ਬਾਅਦ ਬ੍ਰਸੇਲਜ਼ ’ਚ ਦੰਗੇ
. . .  1 day ago
ਬ੍ਰਸੇਲਜ਼, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਮੈਚ ਵਿਚ ਬੈਲਜੀਅਮ ਉੱਪਰ ਮੋਰੋਕੋ ਦੀ ਜਿੱਤ ਤੋਂ ਬਾਅਦ ਬ੍ਰਸੇਲਜ਼ ਵਿਚ ਦੰਗੇ ਹੋਏ ਜਦਕਿ ਇਕ ਕਾਰ ਅਤੇ ਕੁਝ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਵਲੋਂ ਇਸ...
ਡੀ.ਆਰ.ਆਈ. ਵਲੋਂ ਮੁੰਬਈ ਹਵਾਈ ਅੱਡੇ ਤੋਂ 40 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 1 hour ago
ਮੁੰਬਈ, 28 ਨਵੰਬਰ-ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਮੁੰਬਈ ਹਵਾਈ ਅੱਡੇ 'ਤੇ 8 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ...
ਦਿੱਲੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ
. . .  about 1 hour ago
ਨਵੀਂ ਦਿੱਲੀ, 28 ਨਵੰਬਰ-ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ ਹੈ। ਹਵਾ ਦੀ ਗੁਣਵੱਤਾ ਅਤੇ ਮੌਸਮ ਦੀ ਭਵਿੱਖਬਾਣੀ ਅਤੇ ਖੋਜ ਦੀ ਪ੍ਰਣਾਲੀ ਅਨੁਸਾਰ ਸਮੁੱਚਾ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 317 ਦਰਜ ਕੀਤਾ ਗਿਆ...
ਚੋਣ ਡਿਊਟੀ ਦੌਰਾਨ ਗੋਲੀ ਮਾਰ ਕੇ ਮਾਰੇ ਗਏ ਸੀ.ਆਰ.ਪੀ.ਐੱਫ. ਦੇ ਦੋ ਜਵਾਨਾਂ ਦੇ ਵਾਰਸਾਂ ਨੂੰ ਚੋਣ ਕਮਿਸ਼ਨ ਵਲੋਂ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦਾ ਐਲਾਨ
. . .  about 1 hour ago
ਪੋਰਬੰਦਰ, 28 ਨਵੰਬਰ -ਚੋਣ ਕਮਿਸ਼ਨ ਨੇ ਗੁਜਰਾਤ ਦੇ ਪੋਰਬੰਦਰ ਵਿਚ ਚੋਣ ਡਿਊਟੀ ਦੌਰਾਨ ਅੰਦਰੂਨੀ ਝੜਪ ਦੇ ਬਾਅਦ ਗੋਲੀ ਮਾਰ ਕੇ ਮਾਰੇ ਗਏ ਨੀਮ ਫੌਜੀ ਬਲਾਂ ਦੇ ਦੋ ਜਵਾਨਾਂ ਦੇ ਵਾਰਸਾਂ ਨੂੰ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ...
ਅਮਰੀਕਾ: ਬਿਜਲੀ ਦੀਆਂ ਲਾਈਨਾਂ ਨਾਲ ਟਕਰਾਇਆ ਛੋਟਾ ਜਹਾਜ਼
. . .  about 1 hour ago
ਵਾਸ਼ਿੰਗਟਨ, 28 ਨਵੰਬਰ-ਵਾਸ਼ਿੰਗਟਨ ਪੋਸਟ ਨੇ ਸਥਾਨਕ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਐਤਵਾਰ ਰਾਤ ਨੂੰ ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਮੋਂਟਗੋਮਰੀ ਕਾਉਂਟੀ ਦੀਆਂ ਪਾਵਰ ਲਾਈਨਾਂ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਟਕਰਾ ਗਿਆ। ਹਾਦਸੇ ਵਿਚ ਕਿਸੇ ਕਿਸਮ ਦਾ...
ਫੀਫਾ ਵਿਸ਼ਵ ਕੱਪ 'ਚ ਅੱਜ ਕੈਮਰੂਨ-ਸਰਬੀਆ, ਦੱਖਣੀ ਕੋਰੀਆ-ਘਾਨਾ, ਬ੍ਰਾਜ਼ੀਲ-ਸਵਿਟਜ਼ਰਲੈਂਡ ਤੇ ਪੁਰਤਗਾਲ-ਉਰੂਗਵੇ ਦੇ ਮੈਚ
. . .  18 minutes ago
ਦੋਹਾ, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੈਮਰੂਨ ਅਤੇ ਸਰਬੀਆ ਦਾ ਮੈਚ ਸ਼ਾਮ 3.30, ਦੱਖਣੀ ਕੋਰੀਆ ਅਤੇ ਘਾਨਾ ਦਾ ਸ਼ਾਮ 6.30, ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਦਾ ਰਾਤ 9.30 ਅਤੇ ਪੁਰਤਗਾਲ-ਉਰੂਗਵੇ ਦਾ ਮੈਚ ਅੱਧੀ ਰਾਤ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਸੱਤਾਧਾਰੀਆਂ ਨੂੰ ਗ਼ਰੀਬਾਂ ਦੇ ਉਦਾਰ ਤੇ ਭਲੇ ਬਾਰੇ ਸੋਚਣਾ ਚਾਹੀਦਾ ਹੈ। -ਮਹਾਤਮਾ ਗਾਂਧੀ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਡੀ. ਸੀ. ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਦੀ ਸਮੀਖਿਆ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਐਨ. ਪੀ. ਐੱਸ. ਰੰਧਾਵਾ ਨੇ ਅੱਜ ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ 115ਵੀਂ ਜਨਮ ਵਰ੍ਹੇਗੰਢ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਕੀਤੇ ਜਾ ਰਹੇ ਰਾਜ ਪੱਧਰੀ ਸਮਾਰੋਹ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਮੀਟਿੰਗ ਕੀਤੀ | ਡਿਪਟੀ ਕਮਿਸ਼ਨਰ ਰੰਧਾਵਾ ਨੇ ਦੱਸਿਆ ਕਿ ਰਾਜ ਪੱਧਰੀ ਸਮਾਗਮ ਦੀ ਸ਼ੁਰੂਆਤ ਲਖਵਿੰਦਰ ਵਡਾਲੀ ਵਲੋਂ ਦੇਸ਼ ਭਗਤੀ ਗੀਤਾਂ ਨਾਲ ਹੋਵੇਗੀ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ਼ਹੀਦ-ਏ-ਆਜ਼ਮ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ਅਤੇ ਸਰਦਾਰ ਭਗਤ ਸਿੰਘ ਦੇ ਸਮਾਰਕ 'ਤੇ ਨਤਮਸਤਕ ਹੋਣ ਉਪਰੰਤ ਮਿਊਜ਼ੀਅਮ ਦੇ ਪਿਛਲੇ ਪਾਸੇ ਰੈਲੀ ਵਾਲੀ ਥਾਂ ਤੋਂ ਪੰਜਾਬ ਵਾਸੀਆਂ ਦੇ ਰੂਬਰੂ ਹੋਣਗੇ | ਮੀਟਿੰਗ ਵਿਚ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ, ਏ. ਡੀ. ਸੀ. (ਵਿਕਾਸ) ਅਮਰਦੀਪ ਸਿੰਘ ਬੈਂਸ, ਐੱਸ. ਡੀ. ਐਮ. ਨਵਾਂਸ਼ਹਿਰ ਸ਼ਿਵਰਾਜ ਸਿੰਘ ਬੱਲ, ਐੱਸ. ਡੀ. ਐਮ. ਬੰਗਾ ਡਾ. ਗੁਰਲੀਨ ਸਿੱਧੂ ਸਮੇਤ ਸਮਾਗਮ ਨਾਲ ਜੁੜੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ | ਉਨ੍ਹਾਂ ਦੱਸਿਆ ਕਿ ਦੁਪਹਿਰ ਤੋਂ ਪਹਿਲਾਂ ਰਾਜ ਪੱਧਰੀ ਸਮਾਗਮ ਹੋਵੇਗਾ ਅਤੇ ਸ਼ਾਮ ਨੂੰ ਸ਼ਹੀਦ-ਏ-ਆਜ਼ਮ ਦੀ ਯਾਦ ਵਿਚ ਉੱਘੇ ਰੰਗ ਕਰਮੀ ਕੇਵਲ ਧਾਲੀਵਾਲ ਦੀ ਪੇਸ਼ਕਾਰੀ 'ਬਸੰਤੀ ਚੋਲਾ' ਹੋਵੇਗੀ | ਇਸ ਤੋਂ ਬਾਅਦ ਕੁੱਝ ਹੋਰ ਸਭਿਆਚਾਰਕ ਵੰਨਗੀਆਂ ਹੋਣਗੀਆਂ ਅਤੇ ਅਖੀਰ ਤੇ ਸ਼ਹੀਦ-ਏ-ਆਜ਼ਮ ਦੇ ਸਨਮਾਨ ਵਿਚ ਇੱਕ 'ਕੈਂਡਲ ਮਾਰਚ' ਕੀਤਾ ਜਾਵੇਗਾ | ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਹਾਫ਼ ਮੈਰਾਥਨ ਅਤੇ ਸਾਈਕਲ ਰੈਲੀ ਵੀ ਖੇਡ ਵਿਭਾਗ ਵਲੋਂ ਕੀਤੀ ਜਾਵੇਗੀ | ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਸਵੇਰ ਅਤੇ ਸ਼ਾਮ ਦੇ ਸਮਾਗਮਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ | ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵੱਖ-ਵੱਖ ਵਿਭਾਗਾਂ ਨੂੰ ਉਨ੍ਹਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ | ਮੀਟਿੰਗ ਵਿਚ ਏ. ਈ. ਟੀ. ਸੀ. (ਆਬਕਾਰੀ) ਹਨੂੰਵੰਤ ਸਿੰਘ, ਡੀ. ਡੀ. ਪੀ. ਓ. ਦਵਿੰਦਰ ਸ਼ਰਮਾ, ਜੀ. ਐਮ. ਰੋਡਵੇਜ਼ ਜਸਬੀਰ ਸਿੰਘ ਕੋਟਲਾ, ਸਕੱਤਰ ਆਰ. ਟੀ. ਏ. ਹੁਸ਼ਿਆਰਪੁਰ ਸੁਖਵਿੰਦਰ ਕੁਮਾਰ, ਸਿਵਲ ਸਰਜਨ ਡਾ. ਦਵਿੰਦਰ ਢਾਂਡਾ, ਨਾਇਬ ਤਹਿਸੀਲਦਾਰ ਬੰਗਾ ਗੁਰਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ ਪਾਵਰਕਾਮ ਬੰਗਾ ਸੁਵਿਕਾਸ ਪਾਲ, ਈ. ਓ. ਬੰਗਾ ਸੁਖਦੇਵ ਸਿੰਘ, ਐੱਸ. ਡੀ. ਓ. ਜਲ ਸਪਲਾਈ ਤੇ ਸੈਨੀਟੇਸ਼ਨ ਮਨਜੀਤ ਸਿੰਘ, ਜੇ. ਈ. ਲੋਕ ਨਿਰਮਾਣ ਵਿਭਾਗ ਰਮੇਸ਼ ਕੁਮਾਰ, ਜੇ. ਈ. ਇਲੈਕਟ੍ਰੀਕਲ ਕਰਨੈਲ ਸਿੰਘ ਮੌਜੂਦ ਸਨ | ਬਾਅਦ ਵਿਚ ਡਿਪਟੀ ਕਮਿਸ਼ਨਰ ਐਨ. ਪੀ. ਐੱਸ. ਰੰਧਾਵਾ, ਏ. ਡੀ. ਸੀ. (ਵਿਕਾਸ) ਅਮਰਦੀਪ ਸਿੰਘ ਬੈਂਸ, ਐੱਸ. ਡੀ. ਐਮ. ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ, ਐੱਸ. ਡੀ. ਐਮ. ਬੰਗਾ ਡਾ. ਗੁਰਲੀਨ ਸਿੱਧੂ, ਡੀ. ਡੀ. ਪੀ. ਓ. ਦਵਿੰਦਰ ਸ਼ਰਮਾ, ਨਾਇਬ ਤਹਿਸੀਲਦਾਰ ਬੰਗਾ ਗੁਰਪ੍ਰੀਤ ਸਿੰਘ ਤੇ ਈ. ਓ. ਸੁਖਦੇਵ ਸਿੰਘ ਸਮੇਤ ਖਟਕੜ ਕਲਾਂ ਵਿਖੇ ਵੀ ਪੁੱਜੇ ਅਤੇ ਸਮਾਗਮ ਵਾਲੀ ਥਾਂ 'ਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ |

ਡਾਕ ਵਿਭਾਗ ਦੇ ਮੁਲਾਜ਼ਮ ਵਲੋਂ ਵਿਭਾਗ ਦੇ ਇੰਸਪੈਕਟਰ ਤੋਂ ਤੰਗ ਆ ਕੇ ਖੁਦਕੁਸ਼ੀ

ਬੰਗਾ, 25 ਸਤੰਬਰ (ਜਸਬੀਰ ਸਿੰਘ ਨੂਰਪੁਰ) - ਡਾਕਖਾਨਾ ਕਾਹਮਾ ਤੋਂ ਬਤੌਰ ਜੀ. ਡੀ. ਐਮ. ਸੀ ਪਿੰਡ ਜੱਬੋਵਾਲ, ਭੀਣ, ਪੱਲੀ ਉੱਚੀ, ਪੱਲੀ ਝਿੱਕੀ ਪਿੰਡਾਂ ਨੂੰ ਡਾਕ ਲਿਜਾਣ ਵਾਲੇ ਮੁਲਾਜ਼ਮ ਪਰਮਿੰਦਰ ਸਿੰਘ (50) ਪੁੱਤਰ ਰਤਨ ਸਿੰਘ ਵਾਸੀ ਲਧਾਣਾ ਉੱਚਾ ਵਲੋਂ ਡਾਕ ਵਿਭਾਗ ਦੇ ...

ਪੂਰੀ ਖ਼ਬਰ »

ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕਰੇ- ਰਾਣਾ

ਰੈਲਮਾਜਰਾ, 25 ਸਤੰਬਰ (ਸੁਭਾਸ਼ ਟੌਂਸਾ)- ਲਗਾਤਾਰ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਕਿਉਂ ਕਿ ਪਹਿਲਾ ਝੋਨੇ ਦੀ ਫ਼ਸਲ ਮਧਰੇਪਨ ਦਾ ਸ਼ਿਕਾਰ ਹੋ ਗਈ ਅਤੇ ਹੁਣ ਮਾੜੀ ਮੋਟੀ ਝੋਨੇ ਦੀ ਪੱਕਣ 'ਤੇ ਆਈ ਫ਼ਸਲ ਨੂੰ ਮੀਂਹ ਨੇ ਬਰਬਾਦ ਕਰ ਦਿੱਤਾ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਇੰਪਲਾਈਜ਼ ਫੈੱਡਰੇਸ਼ਨ ਏਟਕ ਵਲੋਂ ਡੈਲੀਗੇਟ ਇਜਲਾਸ

ਨਵਾਂਸ਼ਹਿਰ, 25 ਸਤੰਬਰ (ਹਰਵਿੰਦਰ ਸਿੰਘ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇੰਪਲਾਈਜ ਫੈੱਡਰੇਸ਼ਨ ਏਟਕ (ਪੀ. ਐੱਸ. ਪੀ. ਸੀ. ਐਲ.) ਸਰਕਲ ਨਵਾਂਸ਼ਹਿਰ ਦਾ ਇਜਲਾਸ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਹੋਇਆ | ਇਸ ਵਿਚ ਸੂਬਾ ਆਗੂ ...

ਪੂਰੀ ਖ਼ਬਰ »

ਲੱਖਾਂ ਲੋਕਾਂ ਨੂੰ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਉਣ ਕਰਕੇ ਮਿਲੀ ਵੱਡੀ ਰਾਹਤ- ਸਤਨਾਮ ਸਿੰਘ ਜਲਵਾਹਾ

ਉਸਮਾਨਪੁਰ, 25 ਸਤੰਬਰ (ਸੰਦੀਪ ਮਝੂਰ)- ਆਮ ਆਦਮੀ ਪਾਰਟੀ ਪੰਜਾਬ ਦੀ ਮਾਨ ਸਰਕਾਰ ਵਲੋਂ ਬਿਜਲੀ ਗੀਰੰਟੀ ਨੂੰ ਪੂਰਾ ਕਰਦਿਆਂ 1 ਜੁਲਾਈ 2022 ਤੋਂ ਸਾਰੇ ਘਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫ਼ਤ ਦਿੱਤੇ ਜਾਣ ਉਪਰੰਤ ਪੰਜਾਬ ਦੇ ਕਰੀਬ 32 ਲੱਖ ਲੋਕਾਂ ਨੂੰ ਘਰਾਂ ਦੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਖਟਕੜ ਕਲਾਂ ਵਲੋਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦਾ ਧੰਨਵਾਦ

ਬੰਗਾ, 25 ਸਤੰਬਰ (ਕਰਮ ਲਧਾਣਾ) - ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਖਟਕੜ ਕਲਾਂ ਵਲੋਂ ਇਕ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਸਬੰਧੀ ਪ੍ਰੈੱਸ ਮੀਡੀਏ ਨਾਲ ਵਿਚਾਰ ਸਾਂਝੇ ਕਰਦੇ ਹੋਏ ਗੁਰਜੀਤ ਸਿੰਘ ਅਤੇ ...

ਪੂਰੀ ਖ਼ਬਰ »

ਪੰਜ ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਬਲਾਚੌਰ, 25 ਸਤੰਬਰ (ਸ਼ਾਮ ਸੁੰਦਰ ਮੀਲੂ)- ਥਾਣਾ ਸਿਟੀ ਬਲਾਚੌਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 5 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਥਾਣਾ ਸਿਟੀ ਬਲਾਚੌਰ 'ਚ ਦਰਜ਼ ਮੁਕੱਦਮੇ ਅਨੁਸਾਰ ਏ.ਐੱਸ.ਆਈ ਰਾਜ ਕੁਮਾਰ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਥਾਣੇ ਤੋ ...

ਪੂਰੀ ਖ਼ਬਰ »

ਕੰਢੀ ਇਲਾਕੇ ਵਿਚ ਭਾਰੀ ਮੀਂਹ ਨੇ ਮੱਕੀ ਦੀ ਫ਼ਸਲ ਕੀਤੀ ਤਬਾਹ

ਪੋਜੇਵਾਲ ਸਰਾਂ, 25 ਸਤੰਬਰ (ਨਵਾਂਗਰਾਈਾ)- ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਨਾਲ ਦੀ ਨਾਲ ਕਿਸਾਨਾਂ ਲਈ ਇਹ ਮੀਂਹ ਸਰਾਪ ਸਿੱਧ ਹੋ ਰਿਹਾ ਹੈ ਕਿਉਂਕਿ ਇਸ ਵੇਲੇ ਕਿਸਾਨਾਂ ਦੀ ਫ਼ਸਲ ਪੂਰੀ ਤਰਾਂ ਤਿਆਰ ਹੈ ਪਰ ਮੀਂਹ ਨਾਲ ਬੁਰੀ ਤਰਾਂ ...

ਪੂਰੀ ਖ਼ਬਰ »

ਸਵ: ਆਸਾ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੰਤ ਬਾਬਾ ਗੁਰਬਚਨ ਸਿੰਘ

ਪੱਲੀ ਝਿੱਕੀ, 25 ਸਤੰਬਰ (ਕੁਲਦੀਪ ਸਿੰਘ ਪਾਬਲਾ) - ਸੰਤ ਬਾਬਾ ਸੇਵਾ ਸਿੰਘ ਦੇ ਸਪੁੱਤਰ ਬਾਬਾ ਆਸਾ ਸਿੰਘ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਸਪੁੱਤਰ ਸੁਖਜਿੰਦਰ ਸਿੰਘ, ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਸੰਤ ਬਾਬਾ ਗੁਰਬਚਨ ਸਿੰਘ ਪਠਲਾਵੇ ...

ਪੂਰੀ ਖ਼ਬਰ »

ਗੁਰਦੁਆਰਾ ਦਮਦਮਾ ਸਾਹਿਬ ਝਿੰਗੜਾਂ ਵਿਖੇ ਲੰਗਰ ਪਕਾਉਣ ਦੀ ਸੇਵਾ ਕਰਨ ਵਾਲੀਆਂ ਬੀਬੀਆਂ ਨੂੰ ਕੀਤਾ ਸਨਮਾਨਿਤ

ਔੜ/ਝਿੰਗੜਾਂ, 25 ਸਤੰਬਰ (ਕੁਲਦੀਪ ਸਿੰਘ ਝਿੰਗੜ)- ਪਿੰਡ ਝਿੰਗੜਾਂ ਵਿਖੇ ਧੰਨ-ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਜੇਠੇ ਸੇਵਕ ਧੰਨ-ਧੰਨ ਬਾਬਾ ਸਾਹਿਬ ਦਿਆਲ ਦੇ ਧਾਰਮਿਕ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਦੇ ਪ੍ਰਧਾਨ ਰੇਸ਼ਮ ਸਿੰਘ ਹੀਰ ਦੇ ਸਪੁੱਤਰ ਮੁੱਖ ...

ਪੂਰੀ ਖ਼ਬਰ »

ਬਾਰਿਸ਼ ਨਾਲ ਕਿਸਾਨਾਂ ਦੀ ਚਿੰਤਾ ਵਧੀ

ਕਟਾਰੀਆਂ, 25 ਸਤੰਬਰ (ਨਵਜੋਤ ਸਿੰਘ ਜੱਖੂ)-ਪਿਛਲੇ ਇਕ ਦੋ ਦਿਨਾਂ ਤੋਂ ਆਸਮਾਨ 'ਤੇ ਛਾਏ ਬੱਦਲਵਾਈ ਅਤੇ ਹਲਕੀ ਕਿਣ ਮਿਣ ਤੋਂ ਬਾਅਦ ਸਵੇਰ ਤੋਂ ਹੀ ਹੋ ਰਹੀ ਲਗਾਤਾਰ ਬੇਮੌਸਮੀ ਭਾਰੀ ਬਰਸਾਤ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ | ਜੇਕਰ ਦੇਖਿਆ ਜਾਵੇ ਤਾਂ ਕਈ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੋ-ਖੋ ਖੇਡਾਂ 'ਚ ਜਿੱਤਿਆ ਗੋਲਡ ਮੈਡਲ

ਟੱਪਰੀਆਂ ਖੁਰਦ, 25 ਸਤੰਬਰ (ਸ਼ਾਮ ਸੁੰਦਰ ਮੀਲੂ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਲਾਲ ਦਾਸ ...

ਪੂਰੀ ਖ਼ਬਰ »

ਭਾਰੀ ਬਾਰਿਸ਼ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ

ਘੁੰਮਣਾਂ, 25 ਸਤੰਬਰ (ਮਹਿੰਦਰਪਾਲ ਸਿੰਘ) - ਖੇਤੀ ਦਾ ਧੰਦਾ ਬਹੁਤਾ ਲਾਹੇਵੰਦ ਨਹੀਂ ਰਿਹਾ ਕਦੀ ਫ਼ਸਲਾਂ ਨੂੰ ਸੋਕਾ ਤੇ ਕਦੀ ਡੋਬਾ, ਮੌਸਮ ਫ਼ਸਲਾਂ ਦੇ ਅਨੁਕੂਲ ਨਹੀਂ ਹੈ | ਝੋਨੇ ਦੀ ਫ਼ਸਲ ਕੁੱਝ ਪੱਕੀ ਤੇ ਕੁੱਝ ਕੱਚੀ ਹੈ | ਪੱਕੀ ਫ਼ਸਲ ਨੂੰ ਬਾਰਿਸ਼ ਕਾਰਨ ਖੇਤਾਂ ਵਿਚ ...

ਪੂਰੀ ਖ਼ਬਰ »

ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇ- ਸਾਬਕਾ ਵਿਧਾਇਕ ਮੰਗੂਪੁਰ

ਬਲਾਚੌਰ, 25 ਸਤੰਬਰ (ਸ਼ਾਮ ਸੁੰਦਰ ਮੀਲੂ)- ਲਗਾਤਾਰ ਹੋ ਰਹੀ ਬੇ-ਮੌਸਮੀ ਬਰਸਾਤ ਨਾਲ ਫ਼ਸਲਾਂ ਦੀ ਹੋਈ ਭਾਰੀ ਤਬਾਹੀ ਨਾਲ ਸੀਮਾਂਤ ਤੇ ਮੱਧਵਰਗੀ ਕਿਸਾਨਾਂ ਦੇ ਸੁਪਨੇ ਢਹਿ-ਢੇਰੀ ਹੋ ਗਏ ਹਨ | ਇਹ ਸ਼ਬਦ ਹਲਕਾ ਬਲਾਚੌਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ...

ਪੂਰੀ ਖ਼ਬਰ »

ਸੜਕ 'ਚ ਖੜ੍ਹੇ ਪਾਣੀ ਕਾਰਨ ਰਾਹਗੀਰਾਂ ਦਾ ਲੰਘਣਾ ਹੋਇਆ ਮੁਸ਼ਕਿਲ

ਰੱਤੇਵਾਲ, 25 ਸਤੰਬਰ (ਆਰ.ਕੇ. ਸੂਰਾਪੁਰੀ)- ਕਸਬਾ ਕਾਠਗੜ੍ਹ ਤੋਂ ਮਾਲੇਵਾਲ, ਬਾਲੇਵਾਲ, ਬਾਗੋਵਾਲ, ਟੁੰਡੇਵਾਲ, ਬੇਹਰੜੀ, ਗੋਲੂਮਾਜਰਾ, ਨਿੱਘੀ, ਮੋਹਨਮਾਜਰਾ, ਕਲਾਰ ਸਮੇਤ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਬਾਉੜੀ ਸਾਹਿਬ ਨੂੰ ਜਾਣ ਵਾਲੀ ਸੜਕ 'ਤੇ ਕਾਠਗੜ੍ਹ ...

ਪੂਰੀ ਖ਼ਬਰ »

ਪਿੰਡ ਕਰੀਹਾ ਵਿਖੇ ਲੜੀਵਾਰ ਗਿਆਰਵਾਂ ਵਿਸ਼ੇਸ਼ ਗੁਰਮਤਿ ਸਮਾਗਮ

ਮੱਲਪੁਰ ਅੜਕਾਂ, 25 ਸਤੰਬਰ (ਮਨਜੀਤ ਸਿੰਘ ਜੱਬੋਵਾਲ) - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਗੁਰੂ ਕੀ ਰਸੋਈ ਨਵਾਂਸ਼ਹਿਰ ਵੱਲੋਂ ਅਕਤੂਬਰ ਮਹੀਨੇ ਦੀ 15, 16 ਅਤੇ 17ਤਰੀਖ ਨੂੰ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਤੋਂ ਪਹਿਲਾਂ ਵੱਖੋ-ਵੱਖ ਪਿੰਡਾਂ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਨਵਾਂ ਪਿੰਡ ਟੱਪਰੀਆਂ ਵਿਖੇ ਟੋਭੇ 'ਚ ਪਿਆ ਵੱਡਾ ਪਾੜ

ਭੱਦੀ, 25 ਸਤੰਬਰ (ਨਰੇਸ਼ ਧੌਲ)- ਪਿਛਲੇ ਲਗਪਗ ਦੋ ਦਿਨਾਂ ਤੋਂ ਇਲਾਕੇ ਅੰਦਰ ਪੈ ਰਹੇ ਭਾਰੀ ਮੀਂਹ ਕਾਰਨ ਜਿੱਥੇ ਹੋਰ ਕਈ ਤਰਾਂ ਦਾ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਉੱਥੇ ਨਵਾਂ ਪਿੰਡ ਟੱਪਰੀਆਂ ਵਿਖੇ ਪਿੰਡ ਦੀ ਨਿਕਾਸੀ ਵਾਲੇ ਟੋਭੇ ਵਿਚ ਜ਼ਿਆਦਾ ਪਾਣੀ ਆਉਣ ਕਾਰਨ ਵੱਡ ...

ਪੂਰੀ ਖ਼ਬਰ »

ਨਸ਼ਾ ਮੁਕਤ ਦਿਵਸ ਮਨਾਇਆ

ਔੜ, 25 ਸਤੰਬਰ (ਜਰਨੈਲ ਸਿੰਘ ਖੁਰਦ)- ਇੱਥੋਂ ਦੇ ਸਰਕਾਰੀ ਸ. ਸ਼. ਸਮਾਰਟ ਸਕੂਲ ਵਿਖੇ ਪਿ੍ੰਸੀਪਲ ਰਾਜਨ ਭਾਰਦਵਾਜ ਦੀ ਅਗਵਾਈ ਹੇਠ ਨਸ਼ਾ ਮੁਕਤ ਦਿਵਸ ਮਨਾਇਆ ਗਿਆ | ਇਸ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ | ਇਸ ਮੌਕੇ ਸਕੂਲ ਪਿ੍ੰਸੀਪਲ ਰਾਜਨ ...

ਪੂਰੀ ਖ਼ਬਰ »

ਸਰਕਾਰ ਕਿਸਾਨਾਂ ਨੂੰ ਫ਼ਸਲ ਦਾ ਮੁਆਵਜ਼ਾ ਦੇਵੇ-ਮਕਸੂਦਪੁਰ

ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ) - ਅਗਾਂਹਵਧੂ ਕਿਸਾਨ ਤੇ ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਉਪ ਚੇਅਰਮੈਨ ਸ. ਬਲਦੇਵ ਸਿੰਘ ਮਕਸੂਦਪੁਰ ਨੇ ਕਿਹਾ ਕਿ ਕਿਸਾਨਾਂ ਵਲੋਂ ਦਿਲ ਵਿਚ ਅਨੇਕਾਂ ਸੁਪਨਿਆਂ ਦੇ ਮਹਿਲ ਉਸਾਰ ਕੇ ਪਾਲੀ ਗਈ ਝੋਨੇ ਦੀ ਫ਼ਸਲ ਜਦ ਹੁਣ ਪੱਕ ਰਹੀ ਸੀ ...

ਪੂਰੀ ਖ਼ਬਰ »

ਕੁਪੋਸ਼ਣ ਜਾਗਰੂਕਤਾ ਕੈਂਪ ਜਾਰੀ

ਨਵਾਂਸ਼ਹਿਰ, 25 ਸਤੰਬਰ (ਹਰਵਿੰਦਰ ਸਿੰਘ)- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਦੀ ਅਗਵਾਈ ਵਿਚ ਅਤੇ ਸੀ.ਡੀ.ਪੀ.ਓ. ਨਵਾਂਸ਼ਹਿਰ ਜਗਰੂਪ ਸਿੰਘ ਦੀ ਦੇਖ ਰੇਖ ਹੇਠ ਬਲਾਕ ਨਵਾਂਸ਼ਹਿਰ ...

ਪੂਰੀ ਖ਼ਬਰ »

ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਮੁਜ਼ਾਹਰਾ ਭਲਕੇ- ਹੁਸਨ ਮਝੋਟ

ਭੱਦੀ, 25 ਸਤੰਬਰ (ਨਰੇਸ਼ ਧੌਲ)- ਵਾਟਰ ਸਪਲਾਈ ਵਿਭਾਗ ਬਲਾਚੌਰ ਦੇ ਅਧਿਕਾਰੀਆਂ ਵਲੋਂ ਪਿੰਡ ਮੰਗੂਪੁਰ ਦੇ ਲੋਕਾਂ ਨਾਲ ਕੀਤੇ ਦੁਰ ਵਿਵਹਾਰ ਅਤੇ ਥਾਣਾ ਬਲਾਚੌਰ ਵਿਖੇ ਦਿੱਤੀ ਝੂਠੀ ਦਰਖਾਸਤ ਦੇ ਰੋਸ ਵਜੋਂ ਧਰਨਾ ਅਤੇ ਮੁਜ਼ਾਹਰਾ 26 ਸਤੰਬਰ ਦੀ ਬਜਾਏ 27 ਸਤੰਬਰ ਨੂੰ ...

ਪੂਰੀ ਖ਼ਬਰ »

ਵਿਧਾਨ ਸਭਾ ਸੈਸ਼ਨ ਰੱਦ ਕਰਨ ਦਾ ਲਿਆ ਫ਼ੈਸਲਾ ਸ਼ਲਾਘਾਯੋਗ- ਅਜੇ ਮੰਗੂਪੁਰ

ਬਲਾਚੌਰ, 25 ਸਤੰਬਰ (ਸ਼ਾਮ ਸੁੰਦਰ ਮੀਲੂ)- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ 'ਆਪ' ਪਾਰਟੀ ਵਲੋਂ ਬੁਲਾਇਆ ਵਿਧਾਨ ਸਭਾ ਸੈਸ਼ਨ ਰੱਦ ਕਰ ਕੇ ਪੰਜਾਬ ਨੂੰ ਕਰੋੜਾਂ ਰੁਪਏ ਦਾ ਕਰਜ਼ਾਈ ਹੋਣ ਤੋਂ ਬਚਾਉਣ ਲਈ ਲਿਆ ਫ਼ੈਸਲਾ ਸ਼ਲਾਘਾਯੋਗ ਹੈ | ਇਹ ਵਿਚਾਰ ਪੰਜਾਬ ...

ਪੂਰੀ ਖ਼ਬਰ »

ਸੰਧਵਾਂ 'ਚ ਕਿਸਾਨਾਂ ਦੀ ਮੀਟਿੰਗ ਭਲਕੇ-ਸੰਧੂ

ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ) - ਕਿਸਾਨ ਯੂਨੀਅਨ ਹਲਕਾ ਬੰਗਾ ਦੇ ਪ੍ਰਧਾਨ ਤੇ ਇੰਡੀਅਨ ਓਵਰਸੀਜ ਡਿਵੈਲਪਮੈਂਟ ਕਮੇਟੀ ਯੂ. ਕੇ ਦੇ ਜਨਰਲ ਸਕੱਤਰ ਸ. ਨਿਰਮਲ ਸਿੰਘ ਸੰਧੂ ਨੇ ਦੱਸਿਆ ਕਿ 27 ਸਤੰਬਰ ਨੂੰ ਸ਼ਾਮ 3 ਵਜੇ ਪਿੰਡ ਸੰਧਵਾਂ ਵਿਖੇ ਕਿਸਾਨਾਂ ਦੀ ਮੀਟਿੰਗ ਕੀਤੀ ...

ਪੂਰੀ ਖ਼ਬਰ »

ਪਿੰਡ ਰਾਏਪੁਰ ਡੱਬਾ ਵਿਖੇ ਧੰਨ-ਧੰਨ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ 30 ਨੂੰ

ਔੜ/ਝਿੰਗੜਾਂ, 25 ਸਤੰਬਰ (ਕੁਲਦੀਪ ਸਿੰਘ ਝਿੰਗੜ)- ਧੰਨ-ਧੰਨ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਤਪ ਅਸਥਾਨ ਗੁਰਦੁਆਰਾ ਬਾਉਲੀ ਸਾਹਿਬ ਪਿੰਡ ਰਾਏਪੁਰ ਡੱਬਾ ਤੇ ਲਾਲੋ ਮਜਾਰਾ ਦੀ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਅਤੇ ਐਨ.ਆਰ. ਆਈ. ਸੰਗਤਾਂ ਦੇ ...

ਪੂਰੀ ਖ਼ਬਰ »

ਮੀਂਹ ਹਨੇਰੀ ਨਾਲ ਫ਼ਸਲਾਂ ਤੇ ਦਰੱਖ਼ਤ ਡਿੱਗੇ, ਨੀਵੇਂ ਥਾਵਾਂ 'ਚ ਭਰਿਆ ਪਾਣੀ

ਮਜਾਰੀ/ਸਾਹਿਬਾ, 25 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਬੀਤੇ ਦਿਨ ਤੋਂ ਹੋ ਰਹੀ ਬਰਸਾਤ ਨਾਲ ਆਈ ਤੇਜ਼ ਹਨੇਰੀ ਨਾਲ ਕੱਟਣ ਕਿਨਾਰੇ ਖੜ੍ਹੀ ਝੋਨੇ ਦੀ ਫ਼ਸਲ ਪਾਣੀ ਨਾਲ ਭਰ ਗਈ ਤੇ ਕਈ ਥਾਵਾਂ 'ਤੇ ਝੋਨਾ ਤੇ ਦਰਖ਼ਤ ਡਿਗ ਗਏ | ਇਸ ਭਾਰੇ ਮੀਂਹ ਨਾਲ ਕਿਸਾਨਾਂ ਵਲੋਂ ਬੀਜੇ ਮਟਰ ਵੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਕਨਵੈੱਨਸ਼ਨ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਅੱਜ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਥਾਨਕ ਮੇਹਲੀ ਭਵਨ ਵਿਖੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਮੌਜੂਦਾ ਚੁਨੌਤੀਆਂ ਵਿਸ਼ੇ ਉੱਤੇ ਕਨਵੈੱਨਸ਼ਨ ਕੀਤੀ ਗਈ | ...

ਪੂਰੀ ਖ਼ਬਰ »

ਨਵਾਂਸ਼ਹਿਰ ਨੂੰ ਸਵੱਛਤਾ ਸਰਵੇਖਣ ਲਈ ਰਾਸ਼ਟਰਪਤੀ ਪਾਸੋਂ ਮਿਲੇਗਾ ਪੁਰਸਕਾਰ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ)-ਨਗਰ ਕੌਂਸਲ ਨਵਾਂਸ਼ਹਿਰ ਨੇ ਇਕ ਵਾਰ ਫਿਰ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੁਆਰਾ 1 ਅਕਤੂਬਰ, 2022 ਨੂੰ ਰਸਮੀ ਤੌਰ 'ਤੇ ਐਲਾਨੇ ਜਾਣ ਵਾਲੇ ਆਜ਼ਾਦੀ ਦੇ 75 ਵਰੇ੍ਹ ਸਵੱਛ ਸਰਵੇਖਣ 2022 ਲਈ ਇਨਾਮਾਂ ...

ਪੂਰੀ ਖ਼ਬਰ »

ਅਮਰਦੀਪ ਕਾਲਜ 'ਚ ਐੱਨ. ਐੱਸ. ਐੱਸ. ਦਿਵਸ ਮਨਾਇਆ

ਮੁਕੰਦਪੁਰ, 25 ਸਤੰਬਰ (ਅਮਰੀਕ ਸਿੰਘ ਢੀਂਡਸਾ) - ਅਮਰਦੀਪ ਕਾਲਜ ਕੈਂਪਸ ਮੁਕੰਦਪੁਰ ਵਿੱਚ ਐੱਨ. ਐੱਸ. ਐੱਸ ਵਲੰਟੀਅਰਾਂ ਵਲੋਂ ਐੱਨ. ਐੱਸ. ਐੱਸ ਦਿਵਸ ਮਨਾਇਆ ਗਿਆ | ਕਾਲਜ ਪਿ੍ੰਸੀਪਲ ਡਾ. ਗੁਰਜੰਟ ਸਿੰਘ ਨੇ ਇਸ ਮੌਕੇ ਵਲੰਟੀਅਰਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ...

ਪੂਰੀ ਖ਼ਬਰ »

ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਰੱਖਣ 'ਤੇ ਖੁਸ਼ੀ ਦੀ ਲਹਿਰ

ਰੱਤੇਵਾਲ, 25 ਸਤੰਬਰ (ਆਰ.ਕੇ. ਸੂਰਾਪੁਰੀ)- ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦੇ ਫ਼ੈਸਲੇ ਨਾਲ ਸਮੁੱਚੇ ਪੰਜਾਬ ਵਾਸੀਆਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਇਸ ਫ਼ੈਸਲੇ ਦਾ ਪੰਜਾਬ ਵਾਸੀਆਂ ਵਲੋਂ ਸਵਾਗਤ ਕੀਤਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਖੂਨਦਾਨ ਕੈਂਪ ਦੌਰਾਨ ਕੁਲਵਿੰਦਰ ਸਿੰਘ ਭਾਰਟਾ ਦਾ ਕੀਤਾ ਸਨਮਾਨ

ਪੱਲੀ ਝਿੱਕੀ, 25 ਸਤੰਬਰ (ਕੁਲਦੀਪ ਸਿੰਘ ਪਾਬਲਾ) - ਭਾਈ ਘਨ੍ਹੱਈਆ ਜੀ ਦੇ ਜਨਮ ਦਿਹਾੜੇ ਮੌਕੇ ਸੁਰਿੰਦਰ ਕੌਰ ਅਤੇ ਸਰਚਪ੍ਰੀਤ ਸਿੰਘ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਕੁਲਵਿੰਦਰ ਸਿੰਘ ਭਾਰਟਾ ਐਮ. ਡੀ ਸਪੋਰਟਸ ਕਿੰਗ ...

ਪੂਰੀ ਖ਼ਬਰ »

ਗੋਬਿੰਦਪੁਰ 'ਚ ਸਾਲਾਨਾ ਸ਼ਰਾਧ ਮੇਲਾ ਕਰਵਾਇਆ

ਬੰਗਾ, 25 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪਿੰਡ ਗੋਬਿੰਦਪੁਰ ਵਿਖੇ ਸੰਤ ਬਾਬਾ ਹਰਸ਼ੂ ਦਾਸ ਅਤੇ ਸੰਤ ਬਾਬਾ ਭਗਵਾਨ ਦਾਸ ਦੀ ਯਾਦ ਵਿਚ ਸਰਾਧਾਂ ਦਾ ਸਲਾਨਾ ਜੋੜ ਮੇਲਾ ਸੰਤ ਬਾਬਾ ਅਮਰਜੀਤ ਸਿੰਘ ਕਲੇਰ ਗੱਦੀ ਨਸ਼ੀਨ ਦੀ ਯੋਗ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਦੇ ...

ਪੂਰੀ ਖ਼ਬਰ »

ਹਾਈਵੇ ਨਾਲ ਬਣੇ ਨਾਲੇ ਦਾ ਪਾਣੀ ਬੇਸਮੈਂਟਾਂ 'ਚ ਵੜਿਆ, ਦੁਕਾਨਦਾਰਾਂ ਦਾ ਭਾਰੀ ਨੁਕਸਾਨ

ਬਹਿਰਾਮ, 25 ਸਤੰਬਰ (ਸਰਬਜੀਤ ਸਿੰਘ ਚੱਕਰਾਮੂੰ)-ਫਗਵਾੜਾ ਤੇ ਰੋਪੜ ਹਾਈਵੇ 'ਤੇ ਸਥਿਤ ਕਸਬਾ ਬਹਿਰਾਮ ਵਿਖੇ ਸਰਵਿਸ ਰੋਡ ਨਾਲ ਬਣੇ ਨਾਲੇ ਦਾ ਪਾਣੀ ਲੀਕ ਹੋ ਕੇ ਦੁਕਾਨਦਾਰਾਂ ਵੱਲੋਂ ਬਣਾਈਆਂ ਗਈਆਂ ਬੇਸਮੈਂਟਾਂ ਵਿੱਚ ਜਾ ਵੜਿਆ ਜਿਸ ਕਾਰਨ ਉਨ੍ਹਾਂ ਦਾ ਬੇਸਮੈਂਟਾਂ 'ਚ ...

ਪੂਰੀ ਖ਼ਬਰ »

ਨਵਜੋਤ ਸਾਹਿਤ ਸੰਸਥਾ ਔੜ ਵਲੋਂ ਪ੍ਰੋ. ਵਰਿਆਣਵੀ ਦਾ ਨਿੱਘਾ ਸਵਾਗਤ

ਔੜ/ਝਿੰਗੜਾਂ, 25 ਸਤੰਬਰ (ਕੁਲਦੀਪ ਸਿੰਘ ਝਿੰਗੜ)- ਉੱਘੇ ਸਾਹਿੱਤਕਾਰ ਅਤੇ ਅਲੋਚਕ ਪ੍ਰੋ. ਸੰਧੂ ਵਰਿਆਣਵੀ ਨੂੰ ਕੇਂਦਰੀ ਲੇਖਕ ਸਭਾ ਪੰਜਾਬ (ਸੇਖੋਂ) ਦਾ ਜਨਰਲ ਸਕੱਤਰ ਲਾਏ ਜਾਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਜ਼ਿੰਮੇਵਾਰੀ ਮਿਲਣ 'ਤੇ ਨਵਜੋਤ ਸਾਹਿਤ ...

ਪੂਰੀ ਖ਼ਬਰ »

ਲਗਾਤਾਰ ਪੈ ਰਿਹਾ ਮੀਂਹ ਲੋਕਾਂ ਲਈ ਬਣਿਆ ਮੁਸੀਬਤ

ਨਵਾਂਸ਼ਹਿਰ, 25 ਸਤੰਬਰ (ਹਰਵਿੰਦਰ ਸਿੰਘ)- ਬੀਤੇ ਦਿਨ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਜਿੱਥੇ ਹੁੰਮ੍ਹਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਹੈ ਉੱਥੇ ਸੜਕਾਂ ਤੇ ਗਲੀਆਂ 'ਚ ਭਰਿਆ ਮੀਂਹ ਦਾ ਪਾਣੀ ਲੋਕਾਂ ਲਈ ਮੁਸੀਬਤ ਵੀ ਬਣਿਆ ਹੈ | ਇਸ ਦੇ ਨਾਲ ਹੀ ਕਈ ਇਲਾਕਿਆਂ ...

ਪੂਰੀ ਖ਼ਬਰ »

ਮੀਂਹ ਦਾ ਪਾਣੀ ਨਾਲ ਚਾਰੇ ਪਾਸੇ ਹੋਈ ਜਲਥਲ

ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ) - ਮੀਂਹ ਨਾਲ ਜਿੱਥੇ ਕਿਸਾਨਾਂ ਦੀ ਝੋਨੇ ਤੇ ਹਰੇ ਚਾਰੇ ਦੀ ਫ਼ਸਲ ਬਰਬਾਦ ਹੋਈ ਉੱਥੇ ਹੀ ਮੀਂਹ ਦਾ ਪਾਣੀ ਸੜਕਾਂ ਤੇ ਗਲੀਆਂ 'ਚ ਖੜ੍ਹਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਲਗਾਤਾਰ ਪਏ ਮੀਂਹ ਦਾ ਪਾਣੀ ...

ਪੂਰੀ ਖ਼ਬਰ »

ਕੈਨੇਡਾ ਦਾ ਹਰ ਤਰ੍ਹਾਂ ਦੇ ਵੀਜ਼ਾ ਹਾਸਲ ਕਰਨ ਵਿਚ ਸਫ਼ਲਤਾ ਹਾਸਲ ਕਰਨ ਲਈ ਕੌਸ਼ਲ ਇਮੀਗ੍ਰੇਸ਼ਨ ਦੀਆਂ ਮਾਹਰ ਸੇਵਾਵਾਂ ਦਾ ਲਾਭ ਉਠਾਓ-ਕੌਸ਼ਲ

ਗੜ੍ਹਸ਼ੰਕਰ, 25 ਸਤੰਬਰ (ਧਾਲੀਵਾਲ)- ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਕਾਲਜ ਆਫ਼ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਕੈਨੇਡਾ (ਸੀਆਈਸੀਸੀ) ਤੇ ਡਾਇਰੈਕਟਰ ਕੌਂਸ਼ਲ ਇਮੀਗ੍ਰੇਸ਼ਨ ਗੜ੍ਹਸ਼ੰਕਰ ਨੇ ਕਿਹਾ ਕਿ ...

ਪੂਰੀ ਖ਼ਬਰ »

ਦਾਣਾ ਮੰਡੀ ਕੰਪਲੈਕਸ ਬਲਾਚੌਰ ਦੇ ਗੰਦੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨ, ਆੜ੍ਹਤੀ ਤੇ ਰਾਹਗੀਰ ਪ੍ਰੇਸ਼ਾਨ

ਬਲਾਚੌਰ, 25 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਰਾਜ ਮੰਡੀ ਬੋਰਡ ਨਾਲ ਸੰਬਧਿਤ ਦਾਣਾ ਮੰਡੀ ਬਲਾਚੌਰ ਅਤੇ ਨਾਲ ਲੱਗਦੇ ਰਿਹਾਇਸ਼ੀ ਖੇਤਰ ਦੇ ਗੰਦੇ ਪਾਣੀ ਦੀ ਨਿਕਾਸੀ ਸੁਚਾਰੂ ਰੂਪ ਵਿਚ ਨਾ ਹੋਣ ਕਾਰਨ ਜਦੋਂ ਵੀ ਮੀਂਹ ਪੈਂਦਾ ਹੈ, ਉਦੋਂ ਮੰਡੀ ਦਾ ਆਲਾ-ਦੁਆਲਾ ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX