ਤਾਜਾ ਖ਼ਬਰਾਂ


ਸੁਲਤਾਨਵਿੰਡ ਰੋਡ ਗੋਬਿੰਦ ਨਗਰ ਵਿਖੇ ਸਾਢੂ ਨੇ ਆਪਣੇ ਸਾਢੂ ਨੂੰ ਗੋਲੀਆ ਮਾਰਕੇ ਉਤਾਰਿਆ ਮੌਤ ਦੇ ਘਾਟ
. . .  4 minutes ago
ਅੰਮ੍ਰਿਤਸਰ/ਸੁਲਤਾਨਵਿੰਡ, 29 ਨਵੰਬਰ (ਰੇਸ਼ਮ ਸਿੰਘ/ਗੁਰਨਾਮ ਸਿੰਘ ਬੁੱਟਰ)-ਬੀਤੀ ਦੇਰ ਰਾਤ ਗੋਬਿੰਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਿਖੇ ਸਹੁਰਿਆ ਘਰ ਪਰਿਵਾਰ ਸਮੇਤ ਆਏ ਦੋ ਸਾਢੂਆ 'ਚ ਹੋਈ ਤੂੰ-ਤੂੰ ਮੈਂ-ਮੈਂ 'ਚ ਇਕ ਸਾਢੂ...
ਰੇਲ ਹਾਦਸੇ ਦੇ ਪੀੜਿਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋ ਇਕ-ਇਕ ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ
. . .  31 minutes ago
ਕੀਰਤਪੁਰ ਸਾਹਿਬ, 29 ਨਵੰਬਰ (ਬੀਰ ਅੰਮ੍ਰਿਤ ਪਾਲ ਸਿੰਘ ਸੰਨੀ)-ਬੀਤੇ ਦਿਨੀਂ ਕੀਰਤਪੁਰ ਸਾਹਿਬ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ ਵਿਚ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਸੀ। ਅੱਜ ਪੰਜਾਬ ਸਰਕਾਰ ਨੇ ਇਨ੍ਹਾਂ ਪੀੜਿਤ ਪਰਿਵਾਰਾਂ...
ਭੂਚਾਲ, ਅੱਗ ਅਤੇ ਅੱਤਵਾਦੀ ਹਮਲਿਆਂ ਦੇ ਮਾਮਲਿਆਂ 'ਚ ਮੀਡੀਆ ਨੂੰ ਜ਼ਿੰਮੇਵਾਰੀ ਨਾਲ ਰਿਪੋਰਟ ਕਰਨ ਦੀ ਲੋੜ-ਅਨੁਰਾਗ ਠਾਕੁਰ
. . .  39 minutes ago
ਨਵੀਂ ਦਿੱਲੀ, 29 ਨਵੰਬਰ-ਏਸ਼ੀਆ ਪੈਸੀਫਿਕ ਬ੍ਰੌਡਕਾਸਟਿੰਗ ਯੂਨੀਅਨ ਜਨਰਲ ਅਸੈਂਬਲੀ ਵਿਖੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੀਡੀਆ ਨੂੰ ਭੂਚਾਲ, ਅੱਗ ਅਤੇ ਅੱਤਵਾਦੀ ਹਮਲਿਆਂ ਦੇ ਮਾਮਲਿਆਂ ਵਿਚ ਜ਼ਿੰਮੇਵਾਰੀ ਨਾਲ ਰਿਪੋਰਟ ਕਰਨ ਦੀ ਲੋੜ ਹੈ। ਮੀਡੀਆ...
ਫੀਫਾ ਵਿਸ਼ਵ ਕੱਪ 'ਚ ਅੱਜ ਨੀਦਰਲੈਂਡ-ਕਤਰ, ਈਕਵਾਡੋਰ-ਸੈਨੇਗਲ, ਵੇਲਜ਼-ਇੰਗਲੈਂਡ ਤੇ ਈਰਾਨ-ਅਮਰੀਕਾ ਦੇ ਮੈਚ
. . .  46 minutes ago
ਦੋਹਾ, 29 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਨੀਦਰਲੈਂਡ ਅਤੇ ਕਤਰ ਦਾ ਮੈਚ ਰਾਤ 8.30, ਈਕਵਾਡੋਰ ਅਤੇ ਕਤਰ ਦਾ ਰਾਤ 8.30, ਵੇਲਜ਼ ਅਤੇ ਇੰਗਲੈਂਡ ਦਾ ਰਾਤ 12.30 ਅਤੇ ਈਰਾਨ-ਅਮਰੀਕਾ ਦਾ ਮੈਚ ਰਾਤ 12.30 ਵਜੇ...
ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਵਿਜੀਲੈਂਸ ਸਾਹਮਣੇ ਅੱਜ ਹੋਣਗੇ ਪੇਸ਼
. . .  56 minutes ago
ਚੰਡੀਗੜ੍ਹ, 29 ਨਵੰਬਰ-ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਸਾਹਮਣੇ ਅੱਜ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਉਨ੍ਹਾਂ ਨੂੰ 26 ਨਵੰਬਰ ਨੂੰ ਪੇਸ਼ ਹੋਣ ਦੀ ਤਾਕੀਦ ਕੀਤੀ ਸੀ, ਪਰੰਤੂ ਰਾਜ...
ਅਸੀਂ ਉਚਿਤ ਜਵਾਬ ਦੇਵਾਂਗੇ-'ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਹੈੱਡ ਨਾਦਵ ਲੈਪਿਡ ਦੀ ਟਿੱਪਣੀ 'ਤੇ ਅਨੁਪਮ ਖੇਰ
. . .  about 1 hour ago
ਮੁੰਬਈ, 29 ਨਵੰਬਰ-'ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਹੈੱਡ ਨਾਦਵ ਲੈਪਿਡ ਦੀ ਟਿੱਪਣੀ 'ਤੇ ਫ਼ਿਲਮ ਦੇ ਕਲਾਕਾਰ ਅਨੁਪਮ ਖੇਰ ਨੇ ਕਿਹਾ ਕਿ ਅਸੀਂ ਉਚਿਤ ਜਵਾਬ ਦੇਵਾਂਗੇ। ਜੇ ਸਰਬਨਾਸ਼ ਸਹੀ ਹੈ, ਤਾਂ ਕਸ਼ਮੀਰੀ ਪੰਡਿਤਾਂ ਦਾ ਕੂਚ ਵੀ ਸਹੀ ਹੈ। ਉਸ ਟੂਲਕਿੱਟ ਗੈਂਗ ਦੇ ਸਰਗਰਮ...
ਕੋਟਕਪੂਰਾ ਗੋਲੀਕਾਂਡ 'ਚ ਸੁਮੇਧ ਸੈਣੀ ਸਿੱਟ ਸਾਹਮਣੇ ਅੱਜ ਹੋਣਗੇ ਪੇਸ਼
. . .  about 1 hour ago
ਚੰਡੀਗੜ੍ਹ, 29 ਨਵੰਬਰ-ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੁੱਛਗਿੱਛ ਲਈ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਿੱਟ ਸਾਹਮਣੇ ਅੱਜ ਪੇਸ਼...
ਐਨ.ਆਈ.ਏ. ਵਲੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਯੂ.ਪੀ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 29 ਨਵੰਬਰ-ਗੈਂਗਸਟਰਾਂ ਖਿਲਾਫ ਇਕ ਤਾਜ਼ਾ ਕਾਰਵਾਈ ਵਿਚ, ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਸਵੇਰੇ ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਰਾਜਸਥਾਨ ਅਤੇ ਹਰਿਆਣਾ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ...
ਅਸਾਮ:3.50 ਕਰੋੜ ਦੇ ਗਾਂਜੇ ਸਮੇਤ ਚਾਰ ਗ੍ਰਿਫਤਾਰ
. . .  about 1 hour ago
ਗੁਹਾਟੀ, 29 ਨਵੰਬਰ-ਸਿਟੀ ਪੁਲਿਸ ਨੇ ਇਕ ਟਰੱਕ ਵਿਚੋਂ 3.50 ਕਰੋੜ ਰੁਪਏ ਦੀ ਕੀਮਤ ਦਾ 500 ਕਿਲੋ ਗਾਂਜਾ ਜ਼ਬਤ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦਾ ਖ਼ੁਲਾਸਾ ਸੰਯੁਕਤ ਪੁਲਿਸ ਕਮਿਸ਼ਨਰ ਪਾਰਥਾ ਸਾਰਥੀ ਮਹੰਤਾ...
ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ
. . .  21 minutes ago
ਬਟਾਲਾ, 29 ਨਵੰਬਰ-ਬਟਾਲਾ ਅਧੀਨ ਪੁਲਿਸ ਚੌਂਕੀ ਸ਼ੇਖੂਪੁਰ ਦੇ ਪਿੰਡ ਸ਼ੇਖੂਪੁਰ ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਸਦਰ ਬਟਾਲਾ ਦੇ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਕਾਲੀ ਆਗੂ ਅਜੀਤਪਾਲ ਸਿੰਘ...
ਬੀ.ਐਸ.ਐਫ ਦੀਆਂ ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਸੁੱਟਿਆ ਡਰੋਨ
. . .  about 2 hours ago
ਅਜਨਾਲਾ/ਗੱਗੋਮਾਹਲ, 29 ਨਵੰਬਰ (ਗੁਰਪ੍ਰੀਤ ਸਿੰਘ/ਢਿੱਲੋਂ ਬਲਵਿੰਦਰ ਸਿੰਘ ਸੰਧੂ)-ਗੁਆਂਢੀ ਮੁਲਕ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਦਿਆਂ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ ਦੀਆਂ 2 ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਡਰੋਨ ਨੂੰ ਹੇਠਾਂ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਸ਼ਰਧਾ ਕਤਲ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ
. . .  1 day ago
ਨਵੀਂ ਦਿੱਲੀ, 28 ਨਵੰਬਰ - ਤਲਵਾਰਾਂ ਨਾਲ ਲੈਸ ਘੱਟੋ-ਘੱਟ ਦੋ ਵਿਅਕਤੀਆਂ ਨੇ ਸ਼ਰਧਾ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ ਕਰ ਦਿੱਤਾ । ਹਮਲਾਵਰ ਹਿੰਦੂ ਸੈਨਾ ਦੇ ਹੋਣ ਦਾ ਦਾਅਵਾ ...
ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਜ਼ੀਰਕਪੁਰ ਪਹੁੰਚੀ
. . .  1 day ago
ਜ਼ੀਰਕਪੁਰ, 28 ਨਵੰਬਰ (ਹੈਪੀ ਪੰਡਵਾਲਾ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਂਦਨੀ ਚੌਕ ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਦੇਰ ਸ਼ਾਮ ਇੱਥੇ ਪਹੁੰਚੀ । ਦਿੱਲੀ ਤੋਂ ਵਾਇਆ ...
ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅਰਬਾਂ ਦੀ ਜ਼ਮੀਨ ਧੋਖੇ ਨਾਲ ਜੰਗਲਾਤ ਵਿਭਾਗ ਨੂੰ ਟਰਾਂਸਫਰ ਕਰਨ ਸੰਬੰਧੀ ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ
. . .  1 day ago
ਪਠਾਨਕੋਟ, 28 ਨਵੰਬਰ (ਸੰਧੂ )- ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਪਠਾਨਕੋਟ ਦੇ ਧਾਰਕਲਾ ਬਲਾਕ ਅਤੇ ਤਹਿਸੀਲ ਵਿਚ ਪੈਂਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਜੰਗਲਾਤ ਵਿਭਾਗ ਦੇ ਨਾਂਅ ’ਤੇ ਧੋਖੇ ਨਾਲ ਕੀਤੇ ...
ਸਾਈਬਰਨਿਊਜ਼ 'ਤੇ ਲਿਖਿਆ ਦਾਅਵਾ ਬੇਬੁਨਿਆਦ , ਵਟਸਐਪ ਤੋਂ 'ਡੇਟਾ ਲੀਕ' ਦਾ ਕੋਈ ਸਬੂਤ ਨਹੀਂ ਹੈ : ਬੁਲਾਰਾ ਵਟਸਐਪ
. . .  1 day ago
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਦੇ ਮੰਤਰੀ ਸੇਬੇਸਟੀਅਨ ਨਾਲ ਭਾਰਤ-ਫਰਾਂਸ ਸਾਲਾਨਾ ਰੱਖਿਆ ਵਾਰਤਾ ਦੀ ਪ੍ਰਧਾਨਗੀ ਕੀਤੀ
. . .  1 day ago
300 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ
. . .  1 day ago
ਅਟਾਰੀ, 28 ਨਵੰਬਰ (ਗੁਰਦੀਪ ਸਿੰਘ ਅਟਾਰੀ)- ਪੁਲਿਸ ਥਾਣਾ ਲੋਪੋਕੇ ਨੇ ਇਕ ਵਿਅਕਤੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਦੀ ਪਛਾਣ ਅੰਗਰੇਜ ਸਿੰਘ ਵਾਸੀ ਪਿੰਡ ਛਿਡਨ ਵਜੋਂ ਹੋਈ ਹੈ। ਪੁਲਿਸ ਥਾਣਾ...
ਘਨੌਰ ’ਚ ਹੋਈ 18 ਲੱਖ ਦੀ ਲੁੱਟ
. . .  1 day ago
ਘਨੌਰ, 28 ਨਵੰਬਰ (ਸ਼ੁਸ਼ੀਲ ਸ਼ਰਮਾ)- ਘਨੌਰ ਦੇ ਮੇਨ ਰੋਡ ’ਤੇ ਸਥਿਤ ਥਾਣਾ ਘਨੌਰ ਤੋਂ ਕੁਝ ਹੀ ਦੂਰੀ ਤੇ ਯੂਕੋ ਬੈਂਕ...
ਜੁੱਤੀਆਂ ਦੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ
. . .  1 day ago
ਨਵੀਂ ਦਿੱਲੀ, 28 ਨਵੰਬਰ - ਲਾਰੈਂਸ ਰੋਡ ਇੰਡਸਟਰੀਅਲ ਏਰੀਆ ’ਚ ਜੁੱਤੀਆਂ ਬਣਾਉਣ ਵਾਲੀ ਫ਼ੈਕਟਰੀ ’ਚ ਭਿਆਨਕ ਅੱਗ ਲੱਗਣ ਤੋਂ ਬਾਅਦ ਅੱਗ ਬੁਝਾਉਣ ਦਾ ਕੰਮ ਜਾਰੀ ਹੈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਪੀ.ਟੀ. ਊਸ਼ਾ ਭਾਰਤੀ ਓਲੰਪਿਕ ਸੰਘ ਦੀ ਚੁਣੀ ਗਈ ਪ੍ਰਧਾਨ
. . .  1 day ago
ਇਨੋਵਾ ਦੀ ਟਰੱਕ ਨਾਲ ਸਿੱਧੀ ਟੱਕਰ 'ਚ 2 ਔਰਤਾ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਫਿਲੌਰ, 28 ਨਵੰਬਰ (ਵਿਪਨ ਗੈਰੀ)-ਅੱਜ ਸਵੇਰੇ 11 ਵਜੇ ਦੇ ਕਰੀਬ ਫਿਲੌਰ ਤੋਂ ਨੂਰਮਹਿਲ ਮਾਰਗ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਔਰਤਾ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ।ਵੇਰਵੇ ਅਨੁਸਾਰ ਨਕੋਦਰ ਤੋਂ ਵਿਆਹ ਦੇਖ ਕੇ ਆ ਰਹੀ ਇਕ ਇਨੋਵਾ ਗੱਡੀ ਦੀ ਇਕ ਟਰੱਕ...
ਪੈਰਾ-ਉਲੰਪਿਕ ਖਿਡਾਰੀਆਂ ਦਾ ਮੁਜ਼ਾਹਰਾ, ਐਨ. ਐਸ. ਯੂ.ਆਈ. ਨੇਤਾ ਵੀ ਪੁੱਜੇ ਮੌਕੇ ’ਤੇ
. . .  1 day ago
ਚੰਡੀਗੜ੍ਹ, 28 ਨਵੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੈਰਾ-ਉਲੰਪਿਕ ਖਿਡਾਰੀਆਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ...
ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
. . .  1 day ago
ਗੁਰੂ ਹਰ ਸਹਾਏ, 28 ਨਵੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਸਰਹੱਦੀ ਪਿੰਡ ਚਾਂਦੀ ਵਾਲਾ ਕੋਲ ਇਕ ਨੋਜਵਾਨ ਸੜਕ ਉਪਰ ਭੇਦਭਰੀ ਹਾਲਤ ਵਿਚ ਮਿ੍ਤਕ ਪਾਇਆ ਗਿਆ। ਨੌਜਵਾਨ...
ਕਸਬਾ ਸ਼ੁਤਰਾਣਾ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 1 hour ago
ਸ਼ੁਤਰਾਣਾ, 28 ਨਵੰਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਪਰ ਬੀਤੀ ਰਾਤ ਕਾਰ ਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਉਸ ਦਾ ਸਾਥੀ ਹਸਪਤਾਲ ਵਿਚ ਜੇਰੇ ਇਲਾਜ਼ ਹੈ।ਮ੍ਰਿਤਕ ਨੌਜਵਾਨ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਸੱਤਾਧਾਰੀਆਂ ਨੂੰ ਗ਼ਰੀਬਾਂ ਦੇ ਉਦਾਰ ਤੇ ਭਲੇ ਬਾਰੇ ਸੋਚਣਾ ਚਾਹੀਦਾ ਹੈ। -ਮਹਾਤਮਾ ਗਾਂਧੀ

ਖੰਨਾ / ਸਮਰਾਲਾ

ਬੇਮੌਸਮੀ ਬਰਸਾਤ ਕਾਰਨ ਕਈ ਏਕੜ ਝੋਨੇ ਤੇ ਆਲੂਆਂ ਦੀ ਫ਼ਸਲ ਹੋਈ ਖ਼ਰਾਬ

ਬੀਜਾ, 25 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)- ਪਿਛਲੇ ਕੋਈ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਵਿਚ ਚਿੰਤਾ ਬਣੀ ਹੋਈ ਹੈ ਝੋਨੇ ਦੀ 1509 ਬਾਸਮਤੀ ਦੀ ਵਢਾਈ ਦਾ ਕੰਮ ਚੱਲ ਰਿਹਾ ਹੈ ਸੀ ਅਤੇ ਕੁੱਝ ਕਿਸਾਨਾਂ ਵਲੋਂ ਝੋਨੇ ਦੀ ਵਢਾਈ ਕਰ ਕੇ ਅਗੇਤੀ ਆਲੂਆਂ ਦੀ ਬਿਜਾਈ ਵੀ ਕਰ ਦਿੱਤੀ ਸੀ | ਸਮਰਾਲਾ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਪੂਰਬਾ, ਲੰਬੜਦਾਰ ਬਲਵਿੰਦਰ ਸਿੰਘ ਗੰਢੂਆਂ ਨੇ ਦੱਸਿਆ ਕਿ ਕਸਬਾ ਬੀਜਾ ਦੇ ਨੌਲੜੀ ਖ਼ੁਰਦ, ਗੰਢੂਆਂ, ਪੂਰਬਾ ਵਿਖੇ ਹੋਈ ਬਰਸਾਤ ਕਾਰਨ ਆਲੂਆਂ ਦੀ ਫ਼ਸਲ ਬਿਲਕੁਲ ਖ਼ਰਾਬ ਹੋ ਚੁੱਕੀ ਹੈ¢ ਪਿੰਡ ਨੌਲੜੀ ਦੇ ਕਿਸਾਨ ਨਰਾਇਣ ਰਿਸ਼ੀ ਦੇਵ ਨੇ ਦੱਸਿਆ ਕਿ ਮੈਂ 55000 ਹਜ਼ਾਰ ਨੂੰ ਠੇਕੇ 'ਤੇ ਜ਼ਮੀਨ ਲਈ ਹੋਈ ਹੈ ਜਿਸ ਵਿਚੋਂ ਤਿੰਨ ਏਕੜ ਵਿਚ ਆਲੂਆਂ ਦੀ ਬਿਜਾਈ ਕਰ ਦਿੱਤੀ ਸੀ ਪਰ ਉਸੇ ਦਿਨ ਮੀਂਹ ਪੈ ਗਿਆ, ਮੇਰਾ ਇੱਕ ਏਕੜ 'ਤੇ 45000 ਹਜ਼ਾਰ ਰੁਪਏ ਖ਼ਰਚ ਹੋ ਚੁੱਕੇ ਹਨ¢ ਰਾਜੇਵਾਲ ਜਥੇਬੰਦੀ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਲੂਆਂ ਦੀ ਖ਼ਰਾਬ ਹੋਈ ਫ਼ਸਲ ਦਾ ਤੁਰੰਤ ਗਿਰਦਾਵਰੀ ਕਰਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ | ਕਿਸਾਨ ਬਹਾਦਰ ਸਿੰਘ, ਪ੍ਰਗਟ ਸਿੰਘ ਨੇ ਦੱਸਿਆ ਕਿ ਪਿੰਡ ਪੂਰਬਾ, ਨੌਲੜੀ, ਰੂਪਾ, ਗੰਢੂਆਂ ਅਤੇ ਦਹਿੜੂ ਤੇ ਹੋਰ ਵੀ ਪਿੰਡਾਂ ਵਿਚ ਬਰਸਾਤ ਕਾਰਨ ਝੋਨੇ ਦੀ ਫ਼ਸਲ ਕਾਫੀ ਪ੍ਰਭਾਵਿਤ ਹੋਈ ਹੈ, ਜਿਸ ਦਾ ਤੁਰੰਤ ਸਰਕਾਰ ਮੁਆਵਜ਼ਾ ਦੇਵੇ | ਇਸ ਮੌਕੇ ਪ੍ਰਗਟ ਸਿੰਘ, ਸਨਦੀਪ ਸਿੰਘ, ਗੁਰਮੇਲ ਸਿੰਘ, ਸੁਨੀਲ, ਗੁਰਚਰਨ ਸਿੰਘ, ਗੁਰਦੀਪ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ¢
ਸਮਰਾਲਾ 'ਚ ਭਾਰੀ ਬਰਸਾਤ ਕਾਰਨ ਝੋਨੇ ਤੇ ਆਲੂ ਦੀ ਫ਼ਸਲ ਦਾ ਵੱਡਾ ਨੁਕਸਾਨ
ਸਮਰਾਲਾ, (ਗੋਪਾਲ ਸੋਫਤ)-ਪਿਛਲੇ ਦੋ ਦਿਨਾਂ ਬਰਸਾਏ ਭਾਰੀ ਮੀਹ ਨੇ ਅਨੇਕਾਂ ਪਿੰਡਾਂ 'ਚ ਧਾਨ ਤੇ ਆਲੂਆਂ ਸਮੇਤ ਹੋਰ ਸਬਜ਼ੀਆਂ ਦੀ ਫ਼ਸਲ ਬਰਬਾਦੀ ਕਰ ਦਿੱਤੀ ਹੈ | ਇਸ ਬੇਮੌਸਮੀ ਬਰਸਾਤ ਕਾਰਨ ਭਾਰੀ ਮੀਂਹ ਦੇ ਨਾਲ-ਨਾਲ ਚੱਲ ਰਹੀ ਤੇਜ਼ ਹਵਾ ਕਾਰਨ ਝੋਨੇ ਦੀ ਪੱਕ ਕੇ ਤਿਆਰ ਖੜ੍ਹੀ ਫ਼ਸਲ ਮੀਂਹ ਦੇ ਪਾਣੀ ਵਿਚ ਡਿਗ ਕੇ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ | ਇਸ ਤੋਂ ਇਲਾਵਾ ਆਲੂਆਂ ਤੇ ਸਬਜ਼ੀ ਬੀਜਣ ਵਾਲੇ ਪਿੰਡਾਂ 'ਚ ਕਿਸਾਨਾਂ ਵਲੋਂ ਬੀਜੀ ਗਈ ਆਲੂ ਦੀ ਫ਼ਸਲ ਤੇ ਹੋਰ ਸਬਜ਼ੀਆਂ ਦੀ ਫ਼ਸਲ ਵਾਲੇ ਖੇਤਾਂ 'ਚ ਮੀਂਹ ਦਾ ਪਾਣੀ ਖੜ੍ਹ ਜਾਣ ਕਾਰਨ ਅਤੇ ਫ਼ਸਲਾਂ ਦੇ ਉੱਪਰ ਦੀ ਪਾਣੀ ਲੰਘਣ ਕਾਰਨ ਇਹ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ | ਇਲਾਕੇ ਦੇ ਪਿੰਡ ਬਾਲਿਓਾ, ਭਰਥਲਾ, ਪਾਲਮਾਜਰਾ, ਗੜ੍ਹੀ, ਊਰਨਾ, ਹਰਿਓਾ, ਮੁਸ਼ਕਾਬਾਦ, ਖੀਰਨੀਆ, ਮਾਣਕੀ, ਬੌਂਦਲੀ, ਘਰਖਣਾ ਤੇ ਦਰਜਨਾਂ ਹੋਰ ਪਿੰਡਾਂ 'ਚ ਝੋਨੇ ਦੀ ਫ਼ਸਲ ਦਾ ਤਕਰੀਬਨ 50 ਫ਼ੀਸਦੀ ਤੋਂ ਵੱਧ ਨੁਕਸਾਨ ਹੋ ਚੁੱਕਾ ਹੈ | ਪਿੰਡ ਬਾਲਿਓਾ ਦੇ ਸਰਪੰਚ ਦੇ ਦੱਸਣ ਅਨੁਸਾਰ 1509 ਕਿਸਮ ਦੀ ਜੀਰੀ ਦਾ ਝਾੜ ਘੱਟੋ ਘੱਟ ਅੱਧਾ ਰਹਿ ਜਾਵੇਗਾ | ਇਨ੍ਹਾਂ ਪਿੰਡਾਂ ਦੇ ਕਿਸਾਨਾਂ ਗੁਰਦੀਪ ਸਿੰਘ, ਗਗਨਦੀਪ ਸਿੰਘ, ਕਰਨਦੀਪ ਸਿੰਘ, ਨਾਜ਼ਰ ਸਿੰਘ ਤੇ ਗੁਰਮੀਤ ਸਿੰਘ ਆਦਿ ਨੇ ਦੱਸਿਆ ਕਿ ਝੋਨੇ ਨੂੰ ਪਈ ਚਾਈਨਾ ਵਾਇਰਸ ਦੀ ਬਿਮਾਰੀ ਨੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੋਇਆ ਹੈ ਤੇ ਹੁਣ ਬੇਮੌਸਮੀ ਪਏ ਭਾਰੀ ਮੀਂਹ ਕਾਰਨ ਫ਼ਸਲ ਦਾ ਝਾੜ 50 ਫੀਸਦੀ ਵੀ ਨਿਕਲਣ ਦੀ ਉਮੀਦ ਨਹੀਂ ਰਹੀ ਹੈ | ਪਿੰਡ ਬਾਲਿਓਾ ਦੇ ਕਿਸਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ 6 ਏਕੜ ਆਲੂ ਦੀ ਫ਼ਸਲ ਪਾਣੀ 'ਚ ਡੁੱਬ ਜਾਣ ਕਾਰਨ ਉਸ ਨੂੰ 6 ਤੋਂ 7 ਲੱਖ ਰੁਪਏ ਦਾ ਘਾਟਾ ਝੱਲਣਾ ਪਵੇਗਾ | ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਵੀ ਇਸ ਮੀਂਹ ਨੇ ਆਰਥਿਕ ਤੌਰ 'ਤੇ ਲੱਕ ਤੋੜ ਕੇ ਰੱਖ ਦਿੱਤਾ ਹੈ |

ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ 'ਚ ਵੱਡੀ ਗਿਣਤੀ 'ਚ ਅਧਿਆਪਕ ਹੋਣਗੇ ਸ਼ਾਮਿਲ

ਖੰਨਾ, 25 ਸਤੰਬਰ (ਅਜੀਤ ਬਿਊਰੋ)- ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਦੀ ਲੁਧਿਆਣਾ ਵਿਖੇ ਹੋ ਰਹੀ ਕਨਵੈੱਨਸ਼ਨ ਵਿਚ ਵੱਡੀ ਗਿਣਤੀ ਵਿਚ ਕਰਮਚਾਰੀ ਸ਼ਾਮਿਲ ਹੋਣਗੇ | ਜਗਰੂਪ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਭੱਟੀਆਂ, ਸਟੇਟ ਆਗੂ ਸੁਖਦੇਵ ਸਿੰਘ ਬੈਨੀਪਾਲ, ਗੁਰਦੀਪ ...

ਪੂਰੀ ਖ਼ਬਰ »

ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ ਸ੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ਵਿਖੇ ਰਾਸ਼ਨ ਵੰਡ ਸਮਾਰੋਹ

ਅਹਿਮਦਗੜ੍ਹ, 25 ਸਤੰਬਰ (ਰਣਧੀਰ ਸਿੰਘ ਮਹੋਲੀ)- ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇ ਰਹੀ ਸਟੇਟ ਐਵਾਰਡੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਨੇ ਸ੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ਵਿਖੇ ਕਲੱਬ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਵਿਚ 78ਵਾਂ ਰਾਸ਼ਨ ...

ਪੂਰੀ ਖ਼ਬਰ »

ਥਾਣਾ ਸਦਰ ਪੁਲਿਸ ਨੇ ਭੁੱਕੀ, ਅਫ਼ੀਮ ਸਮੇਤ 2 ਟਰੱਕ ਸਵਾਰ ਵਿਅਕਤੀ ਕੀਤੇ ਕਾਬੂ

ਖੰਨਾ, 25 ਸਤੰਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ ਖੰਨਾ ਪੁਲਿਸ ਨੇ ਇਕ ਟਰੱਕ ਸਵਾਰ 2 ਵਿਅਕਤੀਆਂ ਨੂੰ 30 ਕਿੱਲੋ ਭੁੱਕੀ ਤੇ 1 ਕਿੱਲੋ ਅਫ਼ੀਮ ਸਮੇਤ ਗਿ੍ਫ਼ਤਾਰ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ. ਐੱਚ. ਓ. ਨਛੱਤਰ ਸਿੰਘ ਨੇ ਕਿਹਾ ਕਿ ਐੱਸ. ਆਈ. ...

ਪੂਰੀ ਖ਼ਬਰ »

ਚੇਅਰਮੈਨ ਪੂਰਬਾ ਦੇ ਬਲਾਕ ਕਾਂਗਰਸ ਸਮਰਾਲਾ ਦਾ ਪ੍ਰਧਾਨ ਬਣਨ 'ਤੇ ਕਾਂਗਰਸ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ

ਬੀਜਾ, 25 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)- ਹਲਕਾ ਸਮਰਾਲਾ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਮੈਂਬਰ ਪੀ.ਪੀ.ਸੀ.ਸੀ. ਦੀ ਸਿਫ਼ਾਰਸ਼ 'ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਬਲਾਕ ਸੰਮਤੀ ਸਮਰਾਲਾ ਦੇ ਚੇਅਰਮੈਨ ਅਜਮੇਰ ...

ਪੂਰੀ ਖ਼ਬਰ »

ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਨਾਲ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ-ਗਿਆਸਪੁਰਾ

ਮਲੌਦ, 25 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੀ ਮਿਹਨਤ ਨੂੰ ਉਸ ਵਕਤ ਬੂਰ ਪਿਆ, ਜਦੋਂ ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ-ਏ-ਆਜ਼ਮ ਭਗਤ ਸਿੰਘ ਰੱਖਣ ਦਾ ਐਲਾਨ ਹੋਇਆ | ਇਹ ਪ੍ਰਗਟਾਵਾ ਹਲਕਾ ਪਾਇਲ ਦੇ ...

ਪੂਰੀ ਖ਼ਬਰ »

ਬਾਰਿਸ਼ ਕਾਰਨ ਗੁਰਦੁਆਰਾ ਕਟਾਣਾ ਸਾਹਿਬ ਨੂੰ ਜਾਂਦੀ ਸੜਕ ਨੇ ਧਾਰਿਆ ਛੱਪੜ ਦਾ ਰੂਪ

ਕੁਹਾੜਾ, 25 ਸਤੰਬਰ (ਸੰਦੀਪ ਸਿੰਘ ਕੁਹਾੜਾ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬੇਮੌਸਮੀ ਬਾਰਿਸ਼ ਨੇ ਹਰ ਪਾਸੇ ਜਲ-ਥਲ ਕਰ ਦਿੱਤੀ ਹੈ | ਬਾਰਿਸ਼ ਨੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਕਟਾਣੀ ਕਲਾਂ ਤੋਂ ਗੁਰਦੁਆਰਾ ਸ੍ਰੀ ਦੇਗਸਰ ਕਟਾਣਾ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਵਲੋਂ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ-ਬੈਨੀਪਾਲ

ਈਸੜੂ, 25 ਸਤੰਬਰ (ਬਲਵਿੰਦਰ ਸਿੰਘ)-ਕਰੀਬ ਤਿੰਨ ਸਾਲਾਂ ਤੋਂ ਬੀ. ਡੀ. ਪੀ. ਓ. ਦਫ਼ਤਰ ਖੰਨਾ ਵਲੋਂ ਵਸੂਲੀ ਚੁੱਲਾ ਟੈਕਸ ਦੀ ਰਕਮ ਸਰਕਾਰੀ ਖ਼ਜ਼ਾਨੇ ਵਿਚ ਨਾ ਜਮ੍ਹਾਂ ਕਰਵਾਉਣ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਪਾਸੋਂ ਇਕ ਮਹੀਨੇ ...

ਪੂਰੀ ਖ਼ਬਰ »

ਘੁਡਾਣੀ ਕਲਾਂ ਵਿਖੇ ਭਾਕਿਯੂ ਏਕਤਾ ਦੀ ਮੀਟਿੰਗ

ਰਾੜਾ ਸਾਹਿਬ, 25 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡ ਘੁਡਾਣੀ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਸਾਮਰਾਜੀ ਵਿਰੋਧੀ ਕਾਨਫ਼ਰੰਸ ਕਰਨ ਦੀ ਤਿਆਰੀ ਲਈ ਮੀਟਿੰਗ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਜਨਰਲ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਕਾਲਜ ਦੀਆਂ ਵਿਦਿਆਰਥਣਾਂ ਬਲਜੀਤ ਕੌਰ ਤੇ ਮਨਦੀਪ ਕੌਰ ਕਾਲਜ 'ਚੋਂ ਅੱਵਲ

ਕੁਹਾੜਾ, 25 ਸਤੰਬਰ (ਸੰਦੀਪ ਸਿੰਘ ਕੁਹਾੜਾ)-ਨਨਕਾਣਾ ਸਾਹਿਬ ਕਾਲਜ ਆਫ਼ ਐਜੂਕੇਸ਼ਨ ਕੋਟ ਗੰਗੂਰਾਏ ਦਾ ਬੀ. ਐੱਡ ਦੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ 'ਚ ਕਾਲਜ ਦੀ ਵਿਦਿਆਰਥਣ ਬਲਜੀਤ ਕੌਰ ਤੇ ਮਨਦੀਪ ਕੌਰ ਨੇ 91.31 ਫੀਸਦੀ ਨੰਬਰ ਲੈ ਕੇ ਕਾਲਜ 'ਚ ਪਹਿਲਾ ...

ਪੂਰੀ ਖ਼ਬਰ »

ਚੇਅਰਮੈਨ ਪੂਰਬਾ ਦੇ ਬਲਾਕ ਕਾਂਗਰਸ ਸਮਰਾਲਾ ਦਾ ਪ੍ਰਧਾਨ ਬਣਨ 'ਤੇ ਕਾਂਗਰਸ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ

ਬੀਜਾ, 25 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)- ਹਲਕਾ ਸਮਰਾਲਾ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਮੈਂਬਰ ਪੀ.ਪੀ.ਸੀ.ਸੀ. ਦੀ ਸਿਫ਼ਾਰਸ਼ 'ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਬਲਾਕ ਸੰਮਤੀ ਸਮਰਾਲਾ ਦੇ ਚੇਅਰਮੈਨ ਅਜਮੇਰ ...

ਪੂਰੀ ਖ਼ਬਰ »

ਖੰਨਾ ਦੇ ਪ੍ਰਸਿੱਧ ਵਪਾਰੀ ਗਿਆਨ ਸਿੰਘ ਨਾਮਧਾਰੀ ਨਮਿਤ ਅੰਤਿਮ ਅਰਦਾਸ ਕੱਲ੍ਹ

ਖੰਨਾ, 25 ਸਤੰਬਰ (ਅਜੀਤ ਬਿਊਰੋ)-ਬੀਤੇ ਦਿਨੀਂ ਇਲਾਕੇ ਦੇ ਪ੍ਰਸਿੱਧ ਵਪਾਰੀ ਅਤੇ ਉੱਘੇ ਕਾਂਗਰਸੀ ਆਗੂ ਗਿਆਨ ਸਿੰਘ ਨਾਮਧਾਰੀ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦੀ ਮੌਤ 'ਤੇ ਵੱਖ-ਵੱਖ ਧਾਰਮਿਕ, ਸਮਾਜਿਕ ਆਗੂਆਂ ਤੋਂ ਇਲਾਵਾ ਕਾਂਗਰਸੀ ਆਗੂਆਂ ਸਾਬਕਾ ਮੰਤਰੀ ਗੁਰਕੀਰਤ ...

ਪੂਰੀ ਖ਼ਬਰ »

ਸਹਾਰਨ ਮਾਜਰਾ ਸਕੂਲ ਨੇ ਬਲਾਕ 'ਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਕੀਤੀਆਂ ਪ੍ਰਾਪਤ

ਮਲੌਦ, 25 ਸਤੰਬਰ (ਸਹਾਰਨ ਮਾਜਰਾ)-ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਡੇਹਲੋਂ-2 ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਸਹਾਰਨ ਮਾਜਰਾ ਦੇ ਬੱਚਿਆਂ ਨੇ ਪੰਜਵੀਂ ਜਮਾਤ 'ਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਤੇ ਸਕੂਲ ਮੁਖੀ ਜਗਜੀਤ ਸਿੰਘ ਨੇ ਖ਼ੁਸ਼ੀ ਸਾਂਝੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਧੌਲ ਕਲਾਂ ਵਿਚ ਮੀਟਿੰਗ

ਮਲੌਦ, 25 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਲੌਦ ਅਧੀਨ ਪੈਂਦੇ ਪਿੰਡ ਧੌਲ ਕਲਾਂ ਵਿਖੇ ਮੀਟਿੰਗ ਹੋਈ | ਮੀਟਿੰਗ 'ਚ ਵੱਖ-ਵੱਖ ਬੁਲਾਰਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕੁਲਾਹੜ, ...

ਪੂਰੀ ਖ਼ਬਰ »

ਭਾਜਪਾ ਖੰਨਾ ਮੰਡਲ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਮਨਾਇਆ

ਖੰਨਾ, 25 ਸਤੰਬਰ (ਅਜੀਤ ਬਿਊਰੋ)-ਸੇਵਾ ਪੰਦਰਵਾੜੇ ਦੌਰਾਨ ਭਾਜਪਾ ਖੰਨਾ ਮੰਡਲ ਵਲੋਂ ਉੱਘੇ ਰਾਸ਼ਟਰਵਾਦੀ ਤੇ ਵਿਚਾਰਕ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਪੰਜਾਬ ਭਾਜਪਾ ਵਲੋਂ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਬਿਕਰਮਜੀਤ ...

ਪੂਰੀ ਖ਼ਬਰ »

ਹੱਡਾਰੋੜੀ ਕੋਲੋਂ ਰਾਹਗੀਰਾਂ ਨੂੰ ਲੰਘਣਾ ਹੋਇਆ ਔਖਾ

ਖੰਨਾ, 25 ਸਤੰਬਰ (ਅਜੀਤ ਬਿਊਰੋ)-ਨਜ਼ਦੀਕੀ ਪਿੰਡ ਹਰਿਓ ਕਲਾਂ ਤੋਂ ਲਲਹੇੜੀ ਦਰਮਿਆਨ ਪੈਂਦੀ ਸੜਕ 'ਤੇ ਹੱਡਾਰੋੜੀ ਕਾਰਨ ਇਸ ਸੜਕ ਤੋਂ ਰਾਹਗੀਰਾਂ ਨੂੰ ਲੰਘਣਾ ਔਖਾ ਹੋਇਆ ਪਿਆ ਹੈ | ਪਿੰਡ ਗੋਹ ਦੇ ਰਣਵੀਰ ਸਿੰਘ ਨੇ ਹੱਡਾਰੋੜੀ ਕਾਰਨ ਲੋਕਾਂ ਨੂੰ ਪੇਸ਼ ਆਉਂਦੀਆਂ ...

ਪੂਰੀ ਖ਼ਬਰ »

ਧੀ ਦਿਵਸ ਮੌਕੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਕੁਹਾੜਾ, 25 ਸਤੰਬਰ (ਸੰਦੀਪ ਸਿੰਘ ਕੁਹਾੜਾ)-ਧੀ ਦਿਵਸ ਮੌਕੇ ਸਾਗਰ ਆਪਟੀਕਲਜ਼ ਤੇ ਆਈ ਕੇਅਰ ਸੈਂਟਰ ਕੁਹਾੜਾ ਵਲੋਂ ਡਾ. ਬਲਜੀਤ ਸਿੰਘ ਦੀਆਂ ਧੀਆਂ ਹਰਸੀਰਤ ਕੌਰ ਤੇ ਸਰਗਮਪ੍ਰੀਤ ਕੌਰ ਦੇ ਜਨਮ ਦਿਨ 'ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾ ਕੇ ਮਰੀਜ਼ਾ ਨੂੰ ਐਨਕਾਂ ਤੇ ...

ਪੂਰੀ ਖ਼ਬਰ »

ਮੀਂਹ ਨਾਲ ਮਕਾਨ ਦੀ ਛੱਤ ਡਿੱਗੀ

ਈਸੜੂ, 25 ਸਤੰਬਰ (ਬਲਵਿੰਦਰ ਸਿੰਘ)-ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਪਿੰਡ ਕਰੌਦੀਆਂ ਵਿਖੇ ਇਕ ਮਕਾਨ ਦੀ ਛੱਤ ਡਿੱਗ ਗਈ | ਮਕਾਨ ਮਾਲਕ ਹਰੀ ਸਿੰਘ ਵਾਸੀ ਪਿੰਡ ਕਰੌਦੀਆਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਢਾਈ ਵਜੇ ਮੀਂਹ ਪੈਣ ਦੌਰਾਨ ਕਮਰੇ ਦੀ ਛੱਤ ਡਿਗ ...

ਪੂਰੀ ਖ਼ਬਰ »

ਬਾਬਰਪੁਰ ਵਿਖੇ 7ਵਾਂ ਖ਼ੂਨਦਾਨ ਕੈਂਪ ਲਗਾਇਆ

ਮਲੌਦ, 25 ਸਤੰਬਰ (ਦਿਲਬਾਗ ਸਿੰਘ ਚਾਪੜਾ, ਸਹਾਰਨ ਮਾਜਰਾ)-ਸੰਤ ਬਾਬਾ ਰਾਮ ਸਿੰਘ ਦੇ ਅਸਥਾਨ ਬਾਬਰਪੁਰ ਵਿਖੇ ਸੰਤ ਅਵਤਾਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਦੁਸਹਿਰੇ ਮੇਲੇ ਸਬੰਧੀ ਧਾਰਮਿਕ ਸਮਾਗਮ ਦੌਰਾਨ ਅੱਜ ਖ਼ੂਨਦਾਨ ਕੈਂਪ ਲਗਾਇਆ ਗਿਆ | ਮਾਤਾ ਗੁਰਬਚਨ ਕੌਰ ...

ਪੂਰੀ ਖ਼ਬਰ »

ਲੋਹਗੜ੍ਹ ਵਿਖੇ ਨਿੱਜੀ ਬੈਂਕ 'ਚ ਚੋਰੀ ਦੀ ਕੋਸ਼ਿਸ਼

ਜੋਧਾਂ, 25 ਸਤੰਬਰ (ਗੁਰਵਿੰਦਰ ਸਿੰਘ ਹੈਪੀ)- ਪੁਲਿਸ ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਲੋਹਗੜ੍ਹ ਚੌਕ 'ਚ ਸਥਿਤ ਨਿੱਜੀ ਬੈਂਕ ਵਿਚ ਅਣ-ਪਛਾਤੇ ਵਿਅਕਤੀਆਂ ਵਲੋਂ ਚੋਰੀ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਹੈ | ਬੈਂਕ ਮੈਨੇਜਰ ਅਮਨਦੀਪ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ...

ਪੂਰੀ ਖ਼ਬਰ »

ਗੁਰਦੁਆਰਾ ਤਖ਼ਤਸਰ ਰੁਪਾਲੋਂ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ

ਬੀਜਾ, 25 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਗੁਰਦੁਆਰਾ ਸ੍ਰੀ ਤਖਤਸਰ ਸਾਹਿਬ ਰੁਪਾਲੋਂ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ ਗਿਆ¢ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਰਾਗੀ, ਢਾਡੀ ਜਥਿਆਂ ਨੇ ਵਾਰਾਂ ਪੇਸ਼ ਕਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ...

ਪੂਰੀ ਖ਼ਬਰ »

ਕਾਂਗਰਸੀ ਆਗੂ ਠੇਕੇਦਾਰ ਜੱਸੀ ਬੀਜਾ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

ਬੀਜਾ, 25 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸੀਨੀਅਰ ਕਾਂਗਰਸੀ ਆਗੂ ਤੇ ਠੇਕੇਦਾਰ ਜਸਵੀਰ ਸਿੰਘ ਜੱਸੀ ਬੀਜਾ ਤੇ ਬਲਜਿੰਦਰ ਸਿੰਘ ਕਾਲਾ ਦੀ ਮਾਤਾ ਹਰਭਜਨ ਕੌਰ ਦਾ ਬੀਤੀ ਦਿਨੀਂ ਦਿਹਾਂਤ ਹੋ ਗਿਆ ਸੀ | ਅੱਜ ਉਨ੍ਹਾਂ ਦੇ ਗ੍ਰਹਿ ਬੀਜਾ ਵਿਖੇ ਸਾਬਕਾ ਮੰਤਰੀ ਗੁਰਕੀਰਤ ਸਿੰਘ ...

ਪੂਰੀ ਖ਼ਬਰ »

ਪਿੰਡ ਮਹਿੰਦੀਪੁਰ ਦੇ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ

ਬੀਜਾ, 25 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)- ਬੀਤੀ ਰਾਤ ਨੂੰ ਹੋਈ ਭਾਰੀ ਬਰਸਾਤ ਕਾਰਨ ਬੀਜਾ ਦੇ ਨਜ਼ਦੀਕੀ ਪਿੰਡ ਮਹਿੰਦੀਪੁਰ ਦੇ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਸੁਖਰਾਜ ਸਿੰਘ ਉਰਫ਼ ਰਾਜੂ ਦੇ ਘਰ ਦੀ ਛੱਤ ਅਚਾਨਕ ਡਿਗ ਗਈ | ਇਸ ਦੌਰਾਨ ਪਰਿਵਾਰ ...

ਪੂਰੀ ਖ਼ਬਰ »

ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਘਰ ਦੀ ਛੱਤ ਡਿੱਗੀ

ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿਚਰਵਾਰ ਨੂੰ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਈਆ | ਕੋਠੇ ਦੇ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

ਮਲੌਦ, 25 ਸਤੰਬਰ (ਸਹਾਰਨ ਮਾਜਰਾ)-ਪੁਲਿਸ ਥਾਣਾ ਮਲੌਦ ਨੇ ਨਸ਼ਾ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਮਲੌਦ ਇੰਸਪੈਕਟਰ ਗੁਰਦੀਪ ਸਿੰਘ ਬਰਾੜ ਨੇ ...

ਪੂਰੀ ਖ਼ਬਰ »

-ਖੇਡਾਂ ਵਤਨ ਪੰਜਾਬ ਦੀਆਂ-

ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਕਿਲ੍ਹਾ ਰਾਏਪੁਰ ਹਾਕੀ ਟੀਮ ਚੈਂਪੀਅਨ ਬਣੀ

ਡੇਹਲੋਂ, 25 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)- ਖੇਡਾਂ ਵਤਨ ਪੰਜਾਬ ਦੇ ਹੋਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ 21 ਤੋਂ 40 ਸਾਲ ਉਮਰ ਵਰਗ ਦੇ ਹੋਏ ਮੈਚਾਂ ਦੌਰਾਨ ਕਿਲ੍ਹਾ ਰਾਏਪੁਰ ਹਾਕੀ ਅਕੈਡਮੀ ਖਿਡਾਰੀਆਂ ਵਲੋਂ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਨਾਰੰਗਵਾਲ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਵਿਚਾਰਧਾਰਾ 'ਤੇ ਸੈਮੀਨਾਰ

ਡੇਹਲੋਂ, 25 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)- ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਕਾਲਜ ਦੇ ਪੰਜਾਬੀ ਵਿਭਾਗ ਦੇ ਉੱਦਮ ਸਦਕਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | 'ਸ਼ਹੀਦ ਭਗਤ ਸਿੰਘ ਦਾ ਜੀਵਨ ਤੇ ...

ਪੂਰੀ ਖ਼ਬਰ »

ਸ਼ਹੀਦੇ ਆਜਮ ਭਗਤ ਸਿੰਘ ਦੇ ਨਾਂਅ 'ਤੇ ਕਿਉਂ ਨਹੀਂ ਚੇਅਰ ਸਥਾਪਿਤ ਹੋ ਸਕੀ-ਵਾਲੀਆ

ਲੁਧਿਆਣਾ, 25 ਸਤੰਬਰ (ਕਵਿਤਾ ਖੁੱਲਰ)-ਸਮਾਜ ਸੇਵੀ ਸੁਖਦੇਵ ਸਿੰਘ ਵਾਲੀਆ ਨੇ ਕਿਹਾ ਕਿ ਸ਼ਹੀਦੇ ਆਜਮ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਆ ਰਿਹਾ ਹੈ ਤੇ ਮੁੱਖ ਮੰਤਰੀ ਦਫਤਰ 'ਚ ਲੱਗੀ ਭਗਤ ਸਿੰਘ ਦੀ ਤਸਵੀਰ ਪੰਜਾਬ ਸਰਕਾਰ ਤੋਂ ਸਵਾਲ ਪੁੱਛ ਰਹੀ ਹੈ ਕਿ ਸ਼ਹੀਦੇ ਆਜਮ ...

ਪੂਰੀ ਖ਼ਬਰ »

ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਰੱਖਣ ਲਈ ਬੂਟੇ ਲਗਾਉਣਾ ਜ਼ਰੂਰੀ-ਐਡ. ਦਿਕਸ਼ਾ ਅਰੋੜਾ

ਲੁਧਿਆਣਾ, 25 ਸਤੰਬਰ (ਭੁਪਿੰਦਰ ਸਿੰਘ ਬੈਂਸ)-ਦਿਨ ਬ ਦਿਨ ਗੰਦਲੇ ਹੋ ਰਹੇ ਵਾਤਾਵਰਨ ਨੂੰ ਹਰਾ-ਭਰਾ ਰੱਖਣ ਲਈ ਸਾਨੂੰ ਆਪਣੇ ਆਲੇ-ਦੁਆਲੇ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣ ਚਾਹੀਦੇ ਹਨ | ਇਹ ਪ੍ਰਗਟਾਵਾ ਸੰਸਥਾਂ ਟ੍ਰੀ ਲਵਰਸ ਦੇ ਮੈਂਬਰ ਐਡਵੋਕੇਟ ਦਿਕਸ਼ਾ ਅਰੋੜਾ ...

ਪੂਰੀ ਖ਼ਬਰ »

ਇੰਦਰਬੀਰ ਸਿੰਘ ਨਿੱਝਰ ਦਾ ਸਨਮਾਨ

ਲੁਧਿਆਣਾ, 25 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਧਾਂਦਰਾ ਵਿਖੇ ਸਕੂਲ ਪ੍ਰਬੰਧਕਾਂ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਝਰ ...

ਪੂਰੀ ਖ਼ਬਰ »

ਵਿਦਿਆਰਥਣ ਅਮਨਦੀਪ ਕੌਰ ਕਾਲਜ 'ਚੋਂ ਅੱਵਲ

ਖੰਨਾ, 25 ਸਤੰਬਰ (ਅਜੀਤ ਬਿਊਰੋ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਐੱਮ.ਏ ਅੰਗਰੇਜ਼ੀ ਚੌਥੇ ਸਮੈਸਟਰ ਦੇ ਐਲਾਨੇ ਗਏ ਨਤੀਜੇ ਵਿਚ ਏ.ਐੱਸ. ਕਾਲਜ, ਖੰਨਾ ਦੇ ਨਤੀਜੇ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਕਾਲਜ ਦੇ ਪਿ੍ੰਸੀਪਲ ਡਾ. ਆਰ.ਐੱਸ ਝਾਂਜੀ ...

ਪੂਰੀ ਖ਼ਬਰ »

ਪਿ੍ੰਸੀਪਲ ਰਜਨੀ ਵਰਮਾ ਨੇ ਟੇਬਲ ਟੈਨਿਸ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਿਆ

ਖੰਨਾ, 25 ਸਤੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋਏ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ ਦੇ 40-50 ਉਮਰ ਵਰਗ ਵਿਚ ਹਿੰਦੀ ਪੁੱਤਰੀ ਪਾਠਸ਼ਾਲਾ ਖੰਨਾ ਦੀ ਪਿ੍ੰਸੀਪਲ ਰਜਨੀ ਵਰਮਾ ਨੇ ਤੀਜਾ ਸਥਾਨ ਹਾਸਲ ...

ਪੂਰੀ ਖ਼ਬਰ »

ਜ਼ਮੀਨੀ ਮਾਮਲੇ 'ਚ ਧੋਖਾਧੜੀ ਕਰਨ ਦੇ ਦੋਸ਼ 'ਚ 3 ਖ਼ਿਲਾਫ਼ ਮਾਮਲਾ ਦਰਜ

ਖੰਨਾ, 25 ਸਤੰਬਰ (ਮਨਜੀਤ ਸਿੰਘ ਧੀਮਾਨ)-ਜ਼ਮੀਨ ਦਿਵਾਉਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਥਾਣਾ ਸਿਟੀ ਖੰਨਾ ਪੁਲਿਸ ਨੇ 3 ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਅਨੰਦਪੁਰ ਸਾਹਿਬ ਲਈ ਹੋਏ ਰਵਾਨਾ

ਮਲੌਦ, 25 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਹਲਕਾ ਪ੍ਰਧਾਨ ਬਲਵਿੰਦਰ ਸਿੰਘ ਸਿਹੌੜਾ ਦੀ ਅਗਵਾਈ 'ਚ ਜਥਾ ਸ੍ਰੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੋਇਆ | ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਜਥਾ ਭਾਈ ਅੰਮਿ੍ਤਪਾਲ ਸਿੰਘ ਵਲੋਂ ...

ਪੂਰੀ ਖ਼ਬਰ »

ਟੋਭੇ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਈਸੜੂ ਵਾਸੀ ਪ੍ਰੇਸ਼ਾਨ

ਈਸੜੂ, 25 ਸਤੰਬਰ (ਬਲਵਿੰਦਰ ਸਿੰਘ)-ਪਿੰਡ ਈਸੜੂ ਵਾਸੀ ਮੀਂਹ ਵਾਲੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪ੍ਰੇਸ਼ਾਨ ਹਨ | ਵਰਨਣਯੋਗ ਹੈ ਕਿ ਇਹ ਪਿੰਡ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦਾ ਜੱਦੀ ਪਿੰਡ ਹੈ | ਹੁਣ ਤੱਕ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਲਗਪਗ ...

ਪੂਰੀ ਖ਼ਬਰ »

ਢੱਕੀ ਸਾਹਿਬ 'ਚ ਮੱਸਿਆ ਦੇ ਦਿਹਾੜੇ 'ਤੇ ਧਾਰਮਿਕ ਸਮਾਗਮ

ਮਲੌਦ, 25 ਸਤੰਬਰ (ਦਿਲਬਾਗ ਸਿੰਘ ਚਾਪੜਾ)-ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ 'ਚ ਮੱਸਿਆ ਦੇ ਦਿਹਾੜੇ 'ਤੇ ਧਾਰਮਿਕ ਸਮਾਗਮ ਹੋਏ | ਜਿਥੇ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਵਲੋਂ ਰਸ-ਭਿੰਨੇ ਅਨੁਭਵੀ ਵਿਚਾਰਾਂ ਨਾਲ ਗੁਰਬਾਣੀ ਕੀਰਤਨ ਦੁਆਰਾ ਗੁਰ ਇਤਿਹਾਸ ਦੀ ...

ਪੂਰੀ ਖ਼ਬਰ »

ਗੁਰਮਤਿ ਪ੍ਰਚਾਰ ਸੰਸਥਾ ਪਾਇਲ ਨੇ 15ਵਾਂ ਕੀਰਤਨ ਸਮਾਗਮ ਕਰਵਾਇਆ

ਪਾਇਲ, 25 ਸਤੰਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਗੁਰਮਤਿ ਪ੍ਰਚਾਰ ਸੰਸਥਾ (ਰਜਿ:) ਪਾਇਲ ਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 15ਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸੰਬੰਧੀ ਸੰਸਥਾ ਦੇ ਖ਼ਜ਼ਾਨਚੀ ਸੁਰਿੰਦਰ ਸਿੰਘ ਢਿੱਲੋਂ ਤੇ ਮੈਂਬਰ ਗੁਰਜੰਟ ਸਿੰਘ ...

ਪੂਰੀ ਖ਼ਬਰ »

ਸਵੱਛਤਾ ਐਕਸ਼ਨ ਪਲਾਨ ਤਹਿਤ 'ਪੇਂਡੂ ਉੱਦਮਤਾ' 'ਤੇ ਵਰਕਸ਼ਾਪ

ਖੰਨਾ, 25 ਸਤੰਬਰ (ਅਜੀਤ ਬਿਊਰੋ)-ਏ. ਐੱਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਕਲਾਲ ਮਾਜਰਾ ਨੇ ਪ੍ਰੋ. ਰਾਜੇਸ਼ ਕੁਮਾਰ ਜ਼ਿਲ੍ਹਾ ਸਰੋਤ ਵਿਅਕਤੀ ਦੁਆਰਾ ਸਵੱਛਤਾ ਕਾਰਜ ਯੋਜਨਾ ਦੇ 'ਪੇਂਡੂ ਉਦਮਤਾ' 'ਤੇ ਇੱਕ ਵਰਕਸ਼ਾਪ ਲਗਾਈ | ਉਨ੍ਹਾਂ ਨੇ ਵੇਸਟ ਮੈਨੇਜਮੈਂਟ, ਹਰੀ ਊਰਜਾ ਅਤੇ ...

ਪੂਰੀ ਖ਼ਬਰ »

ਬਸਪਾ ਹਲਕਾ ਪਾਇਲ ਦੀ ਸਮੁੱਚੀ ਲੀਡਰਸ਼ਿਪ ਨੇ ਕੁਲਜਿੰਦਰ ਲਹਿਲ ਦੀ ਨਿਯੁਕਤੀ ਦਾ ਕੀਤਾ ਭਰਵਾਂ ਸਵਾਗਤ

ਮਲੌਦ, 25 ਸਤੰਬਰ (ਸਹਾਰਨ ਮਾਜਰਾ)- ਬਸਪਾ ਦੇ ਮਿਹਨਤੀ ਨੌਜਵਾਨ ਕੁਲਜਿੰਦਰ ਸਿੰਘ ਲਹਿਲ ਨੂੰ ਹਲਕਾ ਪਾਇਲ ਦਾ ਪ੍ਰਧਾਨ ਲਗਾਏ ਜਾਣ 'ਤੇ ਬਸਪਾ ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਇੰਚਾਰਜ ਡਾ. ਕਰਨੈਲ ਕਾਲੀਆ, ਜ਼ਿਲ੍ਹਾ ਜਨ. ਸੈਕਟਰੀ ਸ਼ਿੰਦਰ ਸਿੰਘ ਚਾਪੜਾ, ...

ਪੂਰੀ ਖ਼ਬਰ »

ਧਮੋਟ ਖ਼ੁਰਦ ਰਾਮਸਰ 'ਚ ਧਾਰਮਿਕ ਸਮਾਗਮ ਕਰਵਾਇਆ

ਰਾੜਾ ਸਾਹਿਬ/ਪਾਇਲ, 25 ਸਤੰਬਰ (ਸਰਬਜੀਤ ਸਿੰਘ ਬੋਪਾਰਾਏ/ਰਜਿੰਦਰ ਸਿੰਘ)-ਪਿੰਡ ਧਮੋਟ ਖ਼ੁਰਦ ਵਿਖੇ ਅਸਥਾਨ ਰਾਮਸਰ ਦੇ ਬਾਨੀ ਬਾਬਾ ਰਾਘੋ ਰਾਮ ਦੀ ਯਾਦ 'ਚ ਪ੍ਰਬੰਧਕ ਕਮੇਟੀ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 56ਵਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਕਮੇਟੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX