ਤਾਜਾ ਖ਼ਬਰਾਂ


ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਵਿਜੀਲੈਂਸ ਸਾਹਮਣੇ ਅੱਜ ਹੋਣਗੇ ਪੇਸ਼
. . .  4 minutes ago
ਚੰਡੀਗੜ੍ਹ, 29 ਨਵੰਬਰ-ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਸਾਹਮਣੇ ਅੱਜ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਉਨ੍ਹਾਂ ਨੂੰ 26 ਨਵੰਬਰ ਨੂੰ ਪੇਸ਼ ਹੋਣ ਦੀ ਤਾਕੀਦ ਕੀਤੀ ਸੀ, ਪਰੰਤੂ ਰਾਜ...
ਅਸੀਂ ਉਚਿਤ ਜਵਾਬ ਦੇਵਾਂਗੇ-'ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਹੈੱਡ ਨਾਦਵ ਲੈਪਿਡ ਦੀ ਟਿੱਪਣੀ 'ਤੇ ਅਨੁਪਮ ਖੇਰ
. . .  15 minutes ago
ਮੁੰਬਈ, 29 ਨਵੰਬਰ-'ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਹੈੱਡ ਨਾਦਵ ਲੈਪਿਡ ਦੀ ਟਿੱਪਣੀ 'ਤੇ ਫ਼ਿਲਮ ਦੇ ਕਲਾਕਾਰ ਅਨੁਪਮ ਖੇਰ ਨੇ ਕਿਹਾ ਕਿ ਅਸੀਂ ਉਚਿਤ ਜਵਾਬ ਦੇਵਾਂਗੇ। ਜੇ ਸਰਬਨਾਸ਼ ਸਹੀ ਹੈ, ਤਾਂ ਕਸ਼ਮੀਰੀ ਪੰਡਿਤਾਂ ਦਾ ਕੂਚ ਵੀ ਸਹੀ ਹੈ। ਉਸ ਟੂਲਕਿੱਟ ਗੈਂਗ ਦੇ ਸਰਗਰਮ...
ਕੋਟਕਪੂਰਾ ਗੋਲੀਕਾਂਡ 'ਚ ਸੁਮੇਧ ਸੈਣੀ ਸਿੱਟ ਸਾਹਮਣੇ ਅੱਜ ਹੋਣਗੇ ਪੇਸ਼
. . .  32 minutes ago
ਚੰਡੀਗੜ੍ਹ, 29 ਨਵੰਬਰ-ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੁੱਛਗਿੱਛ ਲਈ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਿੱਟ ਸਾਹਮਣੇ ਅੱਜ ਪੇਸ਼...
ਐਨ.ਆਈ.ਏ. ਵਲੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਯੂ.ਪੀ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  37 minutes ago
ਨਵੀਂ ਦਿੱਲੀ, 29 ਨਵੰਬਰ-ਗੈਂਗਸਟਰਾਂ ਖਿਲਾਫ ਇਕ ਤਾਜ਼ਾ ਕਾਰਵਾਈ ਵਿਚ, ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਸਵੇਰੇ ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਰਾਜਸਥਾਨ ਅਤੇ ਹਰਿਆਣਾ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ...
ਅਸਾਮ:3.50 ਕਰੋੜ ਦੇ ਗਾਂਜੇ ਸਮੇਤ ਚਾਰ ਗ੍ਰਿਫਤਾਰ
. . .  46 minutes ago
ਗੁਹਾਟੀ, 29 ਨਵੰਬਰ-ਸਿਟੀ ਪੁਲਿਸ ਨੇ ਇਕ ਟਰੱਕ ਵਿਚੋਂ 3.50 ਕਰੋੜ ਰੁਪਏ ਦੀ ਕੀਮਤ ਦਾ 500 ਕਿਲੋ ਗਾਂਜਾ ਜ਼ਬਤ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦਾ ਖ਼ੁਲਾਸਾ ਸੰਯੁਕਤ ਪੁਲਿਸ ਕਮਿਸ਼ਨਰ ਪਾਰਥਾ ਸਾਰਥੀ ਮਹੰਤਾ...
ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ
. . .  59 minutes ago
ਬਟਾਲਾ, 29 ਨਵੰਬਰ-ਬਟਾਲਾ ਅਧੀਨ ਪੁਲਿਸ ਚੌਂਕੀ ਸ਼ੇਖੂਪੁਰ ਦੇ ਪਿੰਡ ਸ਼ੇਖੂਪੁਰ ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਸਦਰ ਬਟਾਲਾ ਦੇ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਕਾਲੀ ਆਗੂ ਅਜੀਤਪਾਲ ਸਿੰਘ...
ਬੀ.ਐਸ.ਐਫ ਦੀਆਂ ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਸੁੱਟਿਆ ਡਰੋਨ
. . .  about 1 hour ago
ਅਜਨਾਲਾ/ਗੱਗੋਮਾਹਲ, 29 ਨਵੰਬਰ (ਗੁਰਪ੍ਰੀਤ ਸਿੰਘ/ਢਿੱਲੋਂ ਬਲਵਿੰਦਰ ਸਿੰਘ ਸੰਧੂ)-ਗੁਆਂਢੀ ਮੁਲਕ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਦਿਆਂ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ ਦੀਆਂ 2 ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਡਰੋਨ ਨੂੰ ਹੇਠਾਂ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਸ਼ਰਧਾ ਕਤਲ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ
. . .  1 day ago
ਨਵੀਂ ਦਿੱਲੀ, 28 ਨਵੰਬਰ - ਤਲਵਾਰਾਂ ਨਾਲ ਲੈਸ ਘੱਟੋ-ਘੱਟ ਦੋ ਵਿਅਕਤੀਆਂ ਨੇ ਸ਼ਰਧਾ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ ਕਰ ਦਿੱਤਾ । ਹਮਲਾਵਰ ਹਿੰਦੂ ਸੈਨਾ ਦੇ ਹੋਣ ਦਾ ਦਾਅਵਾ ...
ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਜ਼ੀਰਕਪੁਰ ਪਹੁੰਚੀ
. . .  1 day ago
ਜ਼ੀਰਕਪੁਰ, 28 ਨਵੰਬਰ (ਹੈਪੀ ਪੰਡਵਾਲਾ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਂਦਨੀ ਚੌਕ ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਦੇਰ ਸ਼ਾਮ ਇੱਥੇ ਪਹੁੰਚੀ । ਦਿੱਲੀ ਤੋਂ ਵਾਇਆ ...
ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅਰਬਾਂ ਦੀ ਜ਼ਮੀਨ ਧੋਖੇ ਨਾਲ ਜੰਗਲਾਤ ਵਿਭਾਗ ਨੂੰ ਟਰਾਂਸਫਰ ਕਰਨ ਸੰਬੰਧੀ ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ
. . .  1 day ago
ਪਠਾਨਕੋਟ, 28 ਨਵੰਬਰ (ਸੰਧੂ )- ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਪਠਾਨਕੋਟ ਦੇ ਧਾਰਕਲਾ ਬਲਾਕ ਅਤੇ ਤਹਿਸੀਲ ਵਿਚ ਪੈਂਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਜੰਗਲਾਤ ਵਿਭਾਗ ਦੇ ਨਾਂਅ ’ਤੇ ਧੋਖੇ ਨਾਲ ਕੀਤੇ ...
ਸਾਈਬਰਨਿਊਜ਼ 'ਤੇ ਲਿਖਿਆ ਦਾਅਵਾ ਬੇਬੁਨਿਆਦ , ਵਟਸਐਪ ਤੋਂ 'ਡੇਟਾ ਲੀਕ' ਦਾ ਕੋਈ ਸਬੂਤ ਨਹੀਂ ਹੈ : ਬੁਲਾਰਾ ਵਟਸਐਪ
. . .  1 day ago
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਦੇ ਮੰਤਰੀ ਸੇਬੇਸਟੀਅਨ ਨਾਲ ਭਾਰਤ-ਫਰਾਂਸ ਸਾਲਾਨਾ ਰੱਖਿਆ ਵਾਰਤਾ ਦੀ ਪ੍ਰਧਾਨਗੀ ਕੀਤੀ
. . .  1 day ago
300 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ
. . .  1 day ago
ਅਟਾਰੀ, 28 ਨਵੰਬਰ (ਗੁਰਦੀਪ ਸਿੰਘ ਅਟਾਰੀ)- ਪੁਲਿਸ ਥਾਣਾ ਲੋਪੋਕੇ ਨੇ ਇਕ ਵਿਅਕਤੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਦੀ ਪਛਾਣ ਅੰਗਰੇਜ ਸਿੰਘ ਵਾਸੀ ਪਿੰਡ ਛਿਡਨ ਵਜੋਂ ਹੋਈ ਹੈ। ਪੁਲਿਸ ਥਾਣਾ...
ਘਨੌਰ ’ਚ ਹੋਈ 18 ਲੱਖ ਦੀ ਲੁੱਟ
. . .  1 day ago
ਘਨੌਰ, 28 ਨਵੰਬਰ (ਸ਼ੁਸ਼ੀਲ ਸ਼ਰਮਾ)- ਘਨੌਰ ਦੇ ਮੇਨ ਰੋਡ ’ਤੇ ਸਥਿਤ ਥਾਣਾ ਘਨੌਰ ਤੋਂ ਕੁਝ ਹੀ ਦੂਰੀ ਤੇ ਯੂਕੋ ਬੈਂਕ...
ਜੁੱਤੀਆਂ ਦੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ
. . .  1 day ago
ਨਵੀਂ ਦਿੱਲੀ, 28 ਨਵੰਬਰ - ਲਾਰੈਂਸ ਰੋਡ ਇੰਡਸਟਰੀਅਲ ਏਰੀਆ ’ਚ ਜੁੱਤੀਆਂ ਬਣਾਉਣ ਵਾਲੀ ਫ਼ੈਕਟਰੀ ’ਚ ਭਿਆਨਕ ਅੱਗ ਲੱਗਣ ਤੋਂ ਬਾਅਦ ਅੱਗ ਬੁਝਾਉਣ ਦਾ ਕੰਮ ਜਾਰੀ ਹੈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਪੀ.ਟੀ. ਊਸ਼ਾ ਭਾਰਤੀ ਓਲੰਪਿਕ ਸੰਘ ਦੀ ਚੁਣੀ ਗਈ ਪ੍ਰਧਾਨ
. . .  1 day ago
ਇਨੋਵਾ ਦੀ ਟਰੱਕ ਨਾਲ ਸਿੱਧੀ ਟੱਕਰ 'ਚ 2 ਔਰਤਾ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਫਿਲੌਰ, 28 ਨਵੰਬਰ (ਵਿਪਨ ਗੈਰੀ)-ਅੱਜ ਸਵੇਰੇ 11 ਵਜੇ ਦੇ ਕਰੀਬ ਫਿਲੌਰ ਤੋਂ ਨੂਰਮਹਿਲ ਮਾਰਗ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਔਰਤਾ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ।ਵੇਰਵੇ ਅਨੁਸਾਰ ਨਕੋਦਰ ਤੋਂ ਵਿਆਹ ਦੇਖ ਕੇ ਆ ਰਹੀ ਇਕ ਇਨੋਵਾ ਗੱਡੀ ਦੀ ਇਕ ਟਰੱਕ...
ਪੈਰਾ-ਉਲੰਪਿਕ ਖਿਡਾਰੀਆਂ ਦਾ ਮੁਜ਼ਾਹਰਾ, ਐਨ. ਐਸ. ਯੂ.ਆਈ. ਨੇਤਾ ਵੀ ਪੁੱਜੇ ਮੌਕੇ ’ਤੇ
. . .  1 day ago
ਚੰਡੀਗੜ੍ਹ, 28 ਨਵੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੈਰਾ-ਉਲੰਪਿਕ ਖਿਡਾਰੀਆਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ...
ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
. . .  1 day ago
ਗੁਰੂ ਹਰ ਸਹਾਏ, 28 ਨਵੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਸਰਹੱਦੀ ਪਿੰਡ ਚਾਂਦੀ ਵਾਲਾ ਕੋਲ ਇਕ ਨੋਜਵਾਨ ਸੜਕ ਉਪਰ ਭੇਦਭਰੀ ਹਾਲਤ ਵਿਚ ਮਿ੍ਤਕ ਪਾਇਆ ਗਿਆ। ਨੌਜਵਾਨ...
ਕਸਬਾ ਸ਼ੁਤਰਾਣਾ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਸ਼ੁਤਰਾਣਾ, 28 ਨਵੰਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਪਰ ਬੀਤੀ ਰਾਤ ਕਾਰ ਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਉਸ ਦਾ ਸਾਥੀ ਹਸਪਤਾਲ ਵਿਚ ਜੇਰੇ ਇਲਾਜ਼ ਹੈ।ਮ੍ਰਿਤਕ ਨੌਜਵਾਨ...
ਬੈਲਜੀਅਮ:ਬ੍ਰਸੇਲਜ਼ 'ਚ ਦੰਗਿਆਂ ਤੋਂ ਬਾਅਦ 10 ਲੋਕ ਲਏ ਗਏ ਹਿਰਾਸਤ 'ਚ
. . .  about 1 hour ago
ਬ੍ਰਸੇਲਜ਼, 28 ਨਵੰਬਰ -ਬ੍ਰਸੇਲਜ਼ ਵਿਚ ਘੱਟੋ-ਘੱਟ 10 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿੱਥੇ ਮੋਰੋਕੋ ਵਲੋਂ ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਬੈਲਜੀਅਮ ਨੂੰ 2-0 ਨਾਲ ਹਰਾਉਣ ਤੋਂ ਬਾਅਦ ਦੰਗੇ ਭੜਕ...
ਸ਼ਰਧਾ ਕਤਲ ਕੇਸ: ਪੋਲੀਗ੍ਰਾਫ ਟੈਸਟ ਲਈ ਦੋਸ਼ੀ ਆਫਤਾਬ ਨੂੰ ਲਿਆਂਦਾ ਗਿਆ ਐਫ.ਐਸ.ਐਲ. ਰੋਹਿਣੀ
. . .  about 1 hour ago
ਨਵੀਂ ਦਿੱਲੀ, 28 ਨਵੰਬਰ-ਸ਼ਰਧਾ ਕਤਲ ਕੇਸ 'ਚ ਦੋਸ਼ੀ ਆਫਤਾਬ ਨੂੰ ਪੋਲੀਗ੍ਰਾਫ ਟੈਸਟ ਲਈ ਐਫ.ਐਸ.ਐਲ. ਰੋਹਿਣੀ ਲਿਆਂਦਾ ਗਿਆ। ਆਫਤਾਬ ਦਾ ਪੋਲੀਗ੍ਰਾਫ ਟੈਸਟ ਅੱਜ ਵੀ ਜਾਰੀ...
ਅਗਵਾ ਹੋਇਆ ਬੱਚਾ ਡੇਰਾਬੱਸੀ ਪੁਲਿਸ ਨੇ ਦੋ ਦਿਨਾਂ 'ਚ ਕੀਤਾ ਬਰਾਮਦ
. . .  about 1 hour ago
ਡੇਰਾਬੱਸੀ, 28 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਮਿਉਂਸੀਪਲ ਪਾਰਕ ਚੋਂ ਅਗਵਾ ਹੋਏ ਦੋ ਸਾਲਾ ਬੱਚੇ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦੇਰ ਰਾਤ ਡੇਰਾਬੱਸੀ ਪੁਲਿਸ ਨੇ ਬੱਚੇ ਨੂੰ ਸੋਹਾਣਾ ਸਾਹਿਬ ਗੁਰਦੁਆਰੇ ਨੇੜੇ ਅਗਵਾਕਾਰ ਸਮੇਤ ਕਾਬੂ ਕਰ ਲਿਆ। ਅਗਵਾਕਾਰ ਦੀ ਪਛਾਣ ...
ਫੀਫਾ ਵਿਸ਼ਵ ਕੱਪ ‘ਚ ਬੈਲਜੀਅਮ ਦੀ ਹਾਰ ਤੋਂ ਬਾਅਦ ਬ੍ਰਸੇਲਜ਼ ’ਚ ਦੰਗੇ
. . .  about 1 hour ago
ਬ੍ਰਸੇਲਜ਼, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਮੈਚ ਵਿਚ ਬੈਲਜੀਅਮ ਉੱਪਰ ਮੋਰੋਕੋ ਦੀ ਜਿੱਤ ਤੋਂ ਬਾਅਦ ਬ੍ਰਸੇਲਜ਼ ਵਿਚ ਦੰਗੇ ਹੋਏ ਜਦਕਿ ਇਕ ਕਾਰ ਅਤੇ ਕੁਝ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਵਲੋਂ ਇਸ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਸੱਤਾਧਾਰੀਆਂ ਨੂੰ ਗ਼ਰੀਬਾਂ ਦੇ ਉਦਾਰ ਤੇ ਭਲੇ ਬਾਰੇ ਸੋਚਣਾ ਚਾਹੀਦਾ ਹੈ। -ਮਹਾਤਮਾ ਗਾਂਧੀ

ਕਪੂਰਥਲਾ / ਫਗਵਾੜਾ

ਮੀਂਹ ਨੇ ਸ਼ਹਿਰ ਕੀਤਾ ਜਲ-ਥਲ, ਬੁਰੀ ਤਰ੍ਹਾਂ ਡੁੱਬੇ ਸ਼ਹਿਰ ਦੇ ਅਨੇਕਾਂ ਇਲਾਕੇ

ਗਊਸ਼ਾਲਾ ਰੋਡ ਪਾਣੀ ਨਾਲ ਬੁਰੀ ਤਰ੍ਹਾਂ ਡੁੱਬਿਆ, ਨਿਗਮ ਖ਼ਿਲਾਫ਼ ਡੀ.ਸੀ. ਨੂੰ ਮਿਲਣਗੇ ਦੁਕਾਨਦਾਰ: ਗਾਂਧੀ
ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)- ਸਨਿਚਰਵਾਰ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਜਲ ਥਲ ਕਰਕੇ ਰੱਖ ਦਿੱਤਾ ਹੈ ਤੇ ਤੇਜ਼ ਮੀਂਹ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕੇ ਬੁਰੀ ਤਰ੍ਹਾਂ ਪਾਣੀ ਨਾਲ ਡੁੱਬ ਗਏ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਦੇ ਗਊਸ਼ਾਲਾ ਰੋਡ 'ਚ ਪਾਣੀ ਦਾ ਕਾਫ਼ੀ ਕਹਿਰ ਸੀ ਤੇ ਪਾਣੀ ਬਾਜ਼ਾਰ 'ਚ ਕਰੀਬ ਚਾਰ ਫੁੱਟ ਤੱਕ ਸੀ ਜਿਸ ਨਾਲ ਪਾਣੀ ਕਈ ਦੁਕਾਨਾਂ ਦੇ ਅੰਦਰ ਜਾ ਵੜਿ੍ਹਆ ਤੇ ਕਈਆਂ ਦਾ ਕੱਪੜੇ ਤੇ ਹੋਰ ਸਾਮਾਨ ਦਾ ਨੁਕਸਾਨ ਵੀ ਹੋ ਗਿਆ | ਦੁਕਾਨਦਾਰਾਂ ਦੇ ਆਗੂ ਤੇ ਨਿੰਮਾ ਗੁਰਦੁਆਰਾ ਦੇ ਪ੍ਰਧਾਨ ਮੋਹਨ ਸਿੰਘ ਗਾਂਧੀ ਨੇ ਦੱਸਿਆ ਕਿ ਇਹ ਸਮੱਸਿਆ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ | ਜੀ.ਟੀ. ਰੋਡ ਦਾ ਪਾਣੀ ਸਿਨੇਮਾ ਰੋਡ ਤੋਂ ਹੁੰਦਾ ਹੋਇਆ ਇਸ ਨੀਵੇਂ ਖੇਤਰ 'ਚ ਭਰ ਜਾਂਦਾ ਹੈ | ਇਸ ਸਬੰਧ 'ਚ ਮੌਜੂਦਾ ਸੱਤਾਧਾਰੀ ਲੀਡਰਾਂ ਨੇ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਵੀ ਕਰਵਾਈ ਸੀ ਪਰ ਜਿਸਦਾ ਸਿੱਟਾ ਅਜੇ ਤੱਕ ਕੁੱਝ ਵੀ ਨਹੀਂ ਨਿਕਲਿਆ ਹੈ | ਜਿਸ ਤੋਂ ਪ੍ਰੇਸ਼ਾਨ ਹੋ ਕੇ ਹੁਣ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮਿਲਣ ਲਈ ਕਪੂਰਥਲਾ ਜਾਣਗੇ | ਇਸੇ ਤਰ੍ਹਾਂ ਹਰਗੋਬਿੰਦ ਨਗਰ, ਸੁਭਾਸ਼ ਨਗਰ, ਪੁਰਾਣਾ ਡਾਕਖਾਨਾ ਰੋਡ, ਅਰਬਨ ਅਸਟੇਟ ਖੇਤਰ, ਸੁਭਾਸ਼ ਨਗਰ ਚੌਂਕ, ਸਰਾਏ ਰੋਡ, ਚੱਢਾ ਮਾਰਕੀਟ, ਹਦੀਆਬਾਦ, ਜੇ.ਸੀ.ਟੀ. ਮਿੱਲ ਆਦਿ ਇਲਾਕੇ ਪਾਣੀ ਨਾਲ ਬੁਰੀ ਤਰ੍ਹਾਂ ਭਰੇ ਪਏ ਹਨ | ਸਰਾਏ ਰੋਡ ਦੇ ਦੁਕਾਨਦਾਰ ਭਸੀਨ ਤੇ ਪਾਰਸ ਨੇ ਦੱਸਿਆ ਕਿ ਸਰਾਏ ਰੋਡ ਤੇ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਇੱਥੇ ਪਾਣੀ ਦਾ ਜਲਦੀ ਨਿਕਾਸ ਨਹੀਂ ਹੋ ਰਿਹਾ ਹੈ ਜਿਸ ਕਰਕੇ ਆਲ਼ੇ ਦੁਆਲ਼ੇ ਦੇ ਇਲਾਕੇ ਵੀ ਪਾਣੀ ਨਾਲ ਭਰੇ ਪਏ ਹਨ | ਇਸੇ ਤਰ੍ਹਾਂ ਹਰਗੋਬਿੰਦ ਨਗਰ ਵਿਖੇ ਸਥਿਤ ਚੌਪਾਟੀ ਦੇ ਰੇਹੜੀ ਚਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਖੇਤਰ 'ਚ ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਦਾ ਛੱਪੜ ਹੀ ਲੱਗਾ ਹੋਇਆ ਹੈ ਤੇ ਕਈ ਵਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜਿਸ ਤੋਂ ਸ਼ਹਿਰ ਦੇ ਲੋਕ ਪ੍ਰੇਸ਼ਾਨ ਹਨ | ਇਸ ਮੌਕੇ ਸਫ਼ਾਈ ਸੇਵਕਾਂ ਦੀਆਂ ਵੱਖ ਵੱਖ ਟੀਮਾਂ ਵੀ ਸ਼ਹਿਰ 'ਚ ਗਈਆਂ ਤੇ ਉਨ੍ਹਾਂ ਦੱਸਿਆ ਕਿ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਵੱਖ-ਵੱਖ ਟੀਮਾਂ ਬਾਜ਼ਾਰਾਂ 'ਚ ਜਾ ਰਹੀਆਂ ਹਨ ਇਨ੍ਹਾਂ ਟੀਮਾਂ ਨੇ ਨਾਲ਼ਿਆਂ 'ਤੇ ਪਏ ਲਿਫ਼ਾਫ਼ਿਆਂ ਨੂੰ ਇਕੱਠਾ ਕੀਤਾ ਤੇ ਲੋਕਾਂ ਨੂੰ ਨਾਲੀਆਂ 'ਚ ਲਿਫ਼ਾਫ਼ੇ ਨਾ ਸੁੱਟਣ ਦੀ ਅਪੀਲ ਕੀਤੀ | ਉੱਧਰ ਅੱਜ ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੀ ਵੀ ਚਿੰਤਾ 'ਚ ਕਾਫ਼ੀ ਵਾਧਾ ਹੋ ਗਿਆ ਹੈ ਤੇ ਕਈ ਥਾਵਾਂ ਤੇ ਫ਼ਸਲ ਦਾ ਨੁਕਸਾਨ ਹੋਣ ਦੀ ਵੀ ਸੂਚਨਾ ਹੈ |
'ਆਪ' ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਹੋਈ : ਸਾਬਕਾ ਮੇਅਰ ਖੋਸਲਾ
ਇਸੇ ਦੌਰਾਨ ਭਾਜਪਾ ਦੇ ਸਾਬਕਾ ਮੇਅਰ ਅਰੁਨ ਖੋਸਲਾ ਨੇ ਮੀਂਹ ਵਾਲੇ ਖੇਤਰਾਂ ਦਾ ਦੌਰਾ ਕੀਤਾ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਬੁਰੀ ਤਰ੍ਹਾਂ ਕੋਸਦਿਆਂ ਕਿਹਾ ਕਿ ਕੋਈ ਵੀ ਸਿਆਸੀ ਅਧਿਕਾਰੀ, ਵਿਧਾਇਕ ਜਾਂ ਕਿਸੇ ਅਫ਼ਸਰ ਨੇ ਮੌਕੇ ਤੇ ਲੋਕਾਂ ਦੀ ਸਾਰ ਨਹੀਂ ਲਈ | ਉਨ੍ਹਾਂ ਆਪ ਦੀ ਸਰਕਾਰ ਨੂੰ ਬੁਰੀ ਤਰ੍ਹਾਂ ਫ਼ੇਲ੍ਹ ਸਰਕਾਰ ਦੱਸਿਆ | ਉੱਧਰ ਫਗਵਾੜਾ-ਨਕੋਦਰ ਸੜਕ, ਬੰਗਾ ਰੋਡ ਦੀ ਸੜਕ 'ਚ ਪਏ ਟੋਏ ਵੀ ਪਾਣੀ ਨਾਲ ਭਰ ਗਏ ਜਿਸ ਕਾਰਨ ਕਈ ਵਾਹਨ ਚਾਲਕ ਵੀ ਇਨ੍ਹਾਂ ਟੋਇਆਂ 'ਚ ਡਿੱਗੇ ਤੇ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ |

ਦੂਜੇ ਦਿਨ ਮੀਂਹ ਪੈਣ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਧੀਆਂ, ਝੋਨੇ ਦੀ ਕਟਾਈ 10 ਦਿਨ ਰੁਕੀ

ਸੁਲਤਾਨਪੁਰ ਲੋਧੀ, 25 ਸਤੰਬਰ (ਥਿੰਦ, ਹੈਪੀ)-ਬੀਤੇ ਕੱਲ੍ਹ ਤੋਂ ਸ਼ੁਰੂ ਹੋਏ ਮੀਂਹ ਦੇ ਲਗਾਤਾਰ ਰਾਤ ਭਰ ਵੀ ਜਾਰੀ ਰਹਿਣ ਨਾਲ ਹਲਕਾ ਸੁਲਤਾਨਪੁਰ ਲੋਧੀ ਤੇ ਇਸ ਦੇ ਆਸ-ਪਾਸ ਇਲਾਕਿਆਂ ਵਿੱਚ ਝੋਨੇ ਦੇ ਖੇਤ ਨੱਕੋ ਨੱਕ ਭਰ ਗਏ ਹਨ, ਜਿਸ ਨਾਲ ਪੱਕੇ ਹੋਏ ਝੋਨੇ ਦੀ ਕਟਾਈ ...

ਪੂਰੀ ਖ਼ਬਰ »

ਸੁਭਾਨਪੁਰ-ਬੇਗੋਵਾਲ ਸੜਕ ਤੋਂ ਲੰਘਦੇ ਓਵਰਲੋਡ ਟਰੱਕ ਟਰਾਲ਼ੇ ਬਣ ਰਹੇ ਹਾਦਸਿਆਂ ਦਾ ਕਾਰਨ

ਨਡਾਲਾ, 25 ਸਤੰਬਰ (ਮਨਜਿੰਦਰ ਸਿੰਘ ਮਾਨ)-ਬੇਗੋਵਾਲ-ਨਡਾਲਾ-ਸੁਭਾਨਪੁਰ ਸੜਕ ਤੋਂ ਲੰਘਦੇ ਭਾਰੀ ਟਰੱਕ ਟਰਾਲੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਇਨ੍ਹਾਂ ਭਾਰੀ ਟਰੱਕ ਟਰਾਲਿਆਂ ਕਾਰਨ ਨਡਾਲਾ ਸੁਭਾਨਪੁਰ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ | ਇਹ ਟਰੱਕ ਟਰਾਲੇ ਮੇਨ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਢੱਡੇ ਵਿਖੇ ਕਰਵਾਈਆਂ ਤਿੰਨ ਰੋਜ਼ਾ ਕਲੱਸਟਰ ਪੱਧਰੀ ਖੇਡਾਂ

ਖਲਵਾੜਾ, 25 ਸਤੰਬਰ (ਮਨਦੀਪ ਸਿੰਘ ਸੰਧੂ)-ਸਿੱਖਿਆ ਵਿਭਾਗ ਜ਼ਿਲ੍ਹਾ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੀ.ਪੀ.ਈ.ਓ. ਸੰਜੀਵ ਕੁਮਾਰ ਤੇ ਸੀ.ਐਚ.ਟੀ. ਰੋਹਿਣੀ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰ ਦੀ ਯੋਗ ਅਗਵਾਈ ਹੇਠ ਕਲੱਸਟਰ ਸੰਗਤਪੁਰ ਬਲਾਕ ਫਗਵਾੜਾ-1 ਦੀਆਂ ...

ਪੂਰੀ ਖ਼ਬਰ »

ਡੇਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਭੋਗਪੁਰ ਵਿਖੇ ਧਾਰਮਿਕ ਸਮਾਗਮ

ਖਲਵਾੜਾ, 25 ਸਤੰਬਰ (ਮਨਦੀਪ ਸਿੰਘ ਸੰਧੂ)-ਤਪ ਅਸਥਾਨ ਸੰਤ ਬਾਬਾ ਰਣਜੀਤ ਸਿੰਘ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ ਪਿੰਡ ਭੋਗਪੁਰ ਵਿਖੇ ਮੁੱਖ ਸੇਵਾਦਾਰ ਬਾਬਾ ਤਲਵਿੰਦਰ ਸਿੰਘ ਉਰਫ਼ ਪਰਮੇਸ਼ਰ ਸਿੰਘ ਭੋਗਪੁਰ ਵਾਲਿਆਂ ਦੀ ਅਗਵਾਈ ਹੇਠ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ...

ਪੂਰੀ ਖ਼ਬਰ »

ਏਕਤਾ ਗਰੁੱਪ ਨਾਲ ਸਬੰਧਿਤ ਐਸ.ਸੀ. ਸਰਪੰਚਾਂ ਵਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ 'ਆਪ' 'ਚ ਸ਼ਾਮਿਲ ਹੋਣ ਦਾ ਐਲਾਨ

ਤਲਵੰਡੀ ਚੌਧਰੀਆਂ, 25 ਸਤੰਬਰ (ਪਰਸਨ ਲਾਲ ਭੋਲਾ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੇਵਾ ਸਿੰਘ ਸਰਪੰਚ ਏਕਤਾ ਗਰੁੱਪ (ਐਸ.ਸੀ.) ਦੇ ਸਰਪੰਚਾਂ ਦੀ ਵਿਸ਼ੇਸ਼ ਮੀਟਿੰਗ ਪਿੰਡ ਪੱਮਣ ਵਿਖੇ ਹੋਈ | ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਲੈਂਦਿਆਂ ਸਮੂਹ ਐਸ.ਸੀ. ...

ਪੂਰੀ ਖ਼ਬਰ »

ਪੰਡਤ ਦੀਨ ਦਿਆਲ ਉਪਾਧਿਆਏ ਦੇ ਜੀਵਨ ਤੋਂ ਅਗਵਾਈ ਲੈ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਲੋੜ-ਐਰੀ, ਖੋਜੇਵਾਲ

ਕਪੂਰਥਲਾ, 25 ਸਤੰਬਰ (ਵਿ.ਪ੍ਰ.)-ਜਨਸੰਘ ਦੇ ਸੰਸਥਾਪਕ ਪੰਡਤ ਦੀਨ ਦਿਆਲ ਉਪਾਧਿਆਏ ਦੀ 106ਵੀਂ ਜਯੰਤੀ ਦੇ ਸਬੰਧ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਪਿੰਡ ਇੱਬਣ ਦੇ ਗੁਰਦੁਆਰਾ ਵਾਲਮੀਕ ਧਰਮ ਸਭਾ ਵਿਖੇ ਸਮਾਗਮ ਕਰਵਾਇਆ, ਜਿਸ ਵਿਚ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ...

ਪੂਰੀ ਖ਼ਬਰ »

ਬੇਹੋਸ਼ੀ ਦੀ ਹਾਲਤ ਵਿਚ ਮਿਲੇ ਨੌਜਵਾਨ ਦੀ ਮੌਤ

ਕਪੂਰਥਲਾ, 25 ਸਤੰਬਰ (ਅਮਨਜੋਤ ਸਿੰਘ ਵਾਲੀਆ)-ਥਾਣਾ ਫੱਤੂਢੀਂਗਾ 'ਚ ਪੈਂਦੇ ਪਿੰਡ ਕੋਲੀਆਂਵਾਲ ਦੇ ਇਕ 24 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਡਿਊਟੀ ਡਾਕਟਰ ਨਵਜੀਤ ਸਿੰਘ ਨੇ ...

ਪੂਰੀ ਖ਼ਬਰ »

ਜਲ ਸਬੰਧੀ ਦੋ ਦਿਨਾਂ ਕੌਮੀ ਸੈਮੀਨਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 27 ਨੂੰ

ਸੁਲਤਾਨਪੁਰ ਲੋਧੀ, 25 ਸਤੰਬਰ (ਥਿੰਦ, ਹੈਪੀ)-ਸਵੱਛ ਜਲ ਤੇ ਜਲ ਤੱਤਾਂ ਦੇ ਅਧਿਆਤਮਕ ਧਾਰਮਿਕ ਪਹਿਲੂਆਂ ਸਬੰਧੀ ਧਾਰਮਿਕ ਪੱਖ ਤੋਂ ਦੇਸ਼ ਭਰ ਵਿੱਚ ਕਰਵਾਏ ਜਾ ਰਹੇ ਲੜੀਵਾਰ ਸੈਮੀਨਾਰਾਂ ਦੇ ਤਹਿਤ 27-28 ਸਤੰਬਰ ਨੂੰ ਦੋ ਦਿਨਾਂ ਕੌਮੀ ਸੈਮੀਨਾਰ ਗੁਰਦੁਆਰਾ ਸ੍ਰੀ ਬੇਰ ...

ਪੂਰੀ ਖ਼ਬਰ »

ਆੜ੍ਹਤੀ ਐਸੋਸੀਏਸ਼ਨ ਡੱਲਾ ਨੇ ਭਾਈ ਲਾਲੂ ਜੀ ਦੇ ਜੋੜ ਮੇਲੇ ਮੌਕੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ

ਡਡਵਿੰਡੀ, 25 ਸਤੰਬਰ (ਦਿਲਬਾਗ ਸਿੰਘ ਝੰਡ)-ਮੰਜੀਦਾਰ ਸਿੱਖ ਭਾਈ ਲਾਲੂ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਆੜ੍ਹਤੀ ਐਸੋਸੀਏਸ਼ਨ ਡੱਲਾ ਵੱਲੋਂ ਸ਼ੈਲਰ ਮਾਲਕਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 24 ਤੇ 25 ਸਤੰਬਰ ਨੂੰ ਦੋ ਰੋਜ਼ਾ ਲੰਗਰ ਲਗਾਇਆ ਗਿਆ | ਇਸ ਸਬੰਧੀ ਆੜ੍ਹਤੀ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਮਾਰੀ ਠੱਗੀ, ਕੇਸ ਦਰਜ

ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)- ਇੱਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਗੁਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ

ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਸਿਟੀ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ | ਐਸ.ਪੀ. ਮੁਖ਼ਤਿਆਰ ਰਾਏ ਨੇ ਦੱਸਿਆ ਕਿ ਏ.ਐਸ.ਆਈ. ਅਸ਼ੋਕ ਕੁਮਾਰ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਛੱਜ ...

ਪੂਰੀ ਖ਼ਬਰ »

ਦਾਜ ਲਈ ਤੰਗ ਪ੍ਰੇਸ਼ਾਨ ਕਰਨ ਸਬੰਧੀ ਕੇਸ ਦਰਜ

ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)- ਇੱਕ ਵਿਆਹੁਤਾ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਐਸ.ਆਈ. ਆਸ਼ਾ ਰਾਣੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਮਨਜੀਤ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਰਵੀਦਾਸ ...

ਪੂਰੀ ਖ਼ਬਰ »

ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਦੋ ਵਿਰੁੱਧ ਕੇਸ ਦਰਜ

ਕਪੂਰਥਲਾ, 25 ਸਤੰਬਰ (ਵਿ.ਪ੍ਰ.)-ਥਾਣਾ ਸਿਟੀ ਪੁਲਿਸ ਨੇ ਸਹੁਰਾ ਪਰਿਵਾਰ ਵਲੋਂ ਇਕ ਵਿਆਹੁਤਾ ਲੜਕੀ ਨੂੰ ਕਥਿਤ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ ਧਰਵਿੰਦਰ ਸਿੰਘ ਤੇ ਕਮਲਜੀਤ ਕੌਰ ਵਾਸੀ ਟਾਹਲੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ | ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ 'ਚ ਕਰਵਾਏ ਕੌਮੀ ਪੋਸ਼ਣ ਮਹੀਨੇ ਸੰਬੰਧੀ ਪੋਸਟਰ ਬਣਾਉਣ ਦੇ ਮੁਕਾਬਲੇ

ਕਪੂਰਥਲਾ, 25 ਸਤੰਬਰ (ਵਿ.ਪ੍ਰ.)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਰੈੱਡ ਰੀਬਨ ਕਲੱਬ ਵਲੋਂ ਕੌਮੀ ਪੋਸ਼ਣ ਮਾਹ ਨੂੰ ਸਮਰਪਿਤ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ, ਜਿਸ ਵਿਚ ਕਾਲਜ ਦੇ 30 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਇਸ ...

ਪੂਰੀ ਖ਼ਬਰ »

ਗੁਰਦੁਆਰਾ ਸੰਤਸਰ ਸਾਹਿਬ ਰਮੀਦੀ ਵਿਖੇ ਮੱਸਿਆ ਦੇ ਦਿਹਾੜੇ ਮੌਕੇ ਕਰਵਾਏ ਸਮਾਗਮ

ਕਪੂਰਥਲਾ, 25 ਸਤੰਬਰ (ਵਿ.ਪ੍ਰ.)-ਗੁਰਦੁਆਰਾ ਸੰਤਸਰ ਸਾਹਿਬ ਰਮੀਦੀ ਸੁਭਾਨਪੁਰ ਵਿਖੇ ਮੱਸਿਆ ਦੇ ਦਿਹਾੜੇ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ 'ਚ ਚਾਰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਭਾਈ ਹਰਜਿੰਦਰ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਦੁਆਰਾ ...

ਪੂਰੀ ਖ਼ਬਰ »

ਸਿਲੰਡਰ ਚੋਰੀ ਕਰਨ ਦੇ ਦੋਸ਼ ਹੇਠ ਇਕ ਖ਼ਿਲਾਫ਼ ਮਾਮਲਾ ਦਰਜ

ਨਡਾਲਾ, 25 ਸਤੰਬਰ (ਮਾਨ)-ਨਡਾਲਾ ਪੁਲਿਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਸਿਲੰਡਰ ਚੋਰੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਏ.ਐੱਸ.ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਘੁੰਮਣਾ ਵਾਲੀ ਗਲੀ ...

ਪੂਰੀ ਖ਼ਬਰ »

ਹਿੰਦੂ ਕੰਨਿਆ ਕਾਲਜ ਵਿਚ ਵਿਦਿਆਰਥੀਆਂ ਦੇ ਕਰਵਾਏ ਦੋ ਰੋਜ਼ਾ ਪ੍ਰਤਿਭਾ ਖੋਜ ਮੁਕਾਬਲੇ

ਕਪੂਰਥਲਾ, 25 ਸਤੰਬਰ (ਅਮਰਜੀਤ ਕੋਮਲ)-ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਚ ਵਿਦਿਆਰਥੀਆਂ ਦਾ ਦੋ ਰੋਜ਼ਾ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਹਿੰਦੂ ਕੰਨਿਆ ਕਾਲਜੀਏਟ ਸਕੂਲ ਤੇ ਹਿੰਦੂ ਕੰਨਿਆ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ...

ਪੂਰੀ ਖ਼ਬਰ »

ਗੁਰਦੁਆਰਾ ਸੰਤਸਰ ਸਾਹਿਬ ਰਮੀਦੀ ਵਿਖੇ ਮੱਸਿਆ ਦੇ ਦਿਹਾੜੇ ਮੌਕੇ ਕਰਵਾਏ ਸਮਾਗਮ

ਕਪੂਰਥਲਾ, 25 ਸਤੰਬਰ (ਵਿ.ਪ੍ਰ.)-ਗੁਰਦੁਆਰਾ ਸੰਤਸਰ ਸਾਹਿਬ ਰਮੀਦੀ ਸੁਭਾਨਪੁਰ ਵਿਖੇ ਮੱਸਿਆ ਦੇ ਦਿਹਾੜੇ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ 'ਚ ਚਾਰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਭਾਈ ਹਰਜਿੰਦਰ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਦੁਆਰਾ ...

ਪੂਰੀ ਖ਼ਬਰ »

ਮੇਲੇ ਦੌਰਾਨ ਨੌਜਵਾਨ ਸਭਾ ਮਨਿਆਲਾ ਕੋਠੇ ਨੇ ਜਲੇਬੀਆਂ ਦਾ ਲੰਗਰ ਲਗਾਇਆ

ਡਡਵਿੰਡੀ, 25 ਸਤੰਬਰ (ਦਿਲਬਾਗ ਸਿੰਘ ਝੰਡ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਡੱਲਾ ਵਿਖੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਮੌਕੇ ਨੌਜਵਾਨ ਸਭਾ ...

ਪੂਰੀ ਖ਼ਬਰ »

ਫਗਵਾੜਾ ਸ਼ਹਿਰ ਦੇ ਅਮਨਪਾਲ ਸਿੰਘ ਪੀ.ਸੀ.ਐਸ. ਬਣੇ

ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਮਾਲ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ ਪੀ.ਸੀ.ਐਸ. ਅਧਿਕਾਰੀ ਬਣਾਇਆ ਗਿਆ ਹੈ ਜਿਸ 'ਚ ਇਹ ਮਾਣ ਇੱਥੋਂ ਦੇ ਵਾਸੀ ਅਮਨਪਾਲ ਸਿੰਘ ਵੀ ਪ੍ਰਾਪਤ ਹੋਇਆ ਹੈ | ਉਹ ਇੱਥੋਂ ਦੇ ਅਰਬਨ ਅਸਟੇਟ ਦੇ ਵਾਸੀ ਹਨ ਤੇ ...

ਪੂਰੀ ਖ਼ਬਰ »

ਕਿਸਾਨ ਦੀ ਕੁੱਟਮਾਰ ਕਰ ਕੇ ਕੀਤਾ ਜ਼ਖ਼ਮੀ

ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)- ਮੁਹੱਲਾ ਤਾਰੂ ਕਾ ਵਾੜਾ ਵਿਖੇ ਗੋਭੀ ਦੇ ਖੇਤ 'ਚ ਜਬਰੀ ਮੀਂਹ ਦਾ ਪਾਣੀ ਪਾਉਣ ਦੇ ਮਾਮਲੇ 'ਚ ਦੋ ਵਿਅਕਤੀਆਂ ਨੇ ਇੱਕ ਕਿਸਾਨ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ...

ਪੂਰੀ ਖ਼ਬਰ »

ਐੱਸ.ਸੀ. ਐੱਸ. ਟੀ. ਐਸੋਸੀਏਸ਼ਨ ਰੇਲ ਕੋਚ ਫ਼ੈਕਟਰੀ ਵਲੋਂ ਆਪਣੀਆਂ ਮੰਗਾਂ ਸਬੰਧੀ ਆਰ.ਸੀ.ਐਫ. ਵਿਖੇ ਰੋਸ ਧਰਨਾ

ਹੁਸੈਨਪੁਰ, 25 ਸਤੰਬਰ (ਸੋਢੀ)-ਆਲ ਇੰਡੀਆ ਐਸ.ਸੀ/ਐਸ.ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੀ ਵਲੋਂ ਪੂਨਾ ਪੈਕਟ ਦੀ ਪੂਰਵ ਸੰਧਿਆ 'ਤੇ, ਡਾ. ਭੀਮ ਰਾਓ ਅੰਬੇਡਕਰ ਚੌਂਕ ਵਿਖੇ ਵਿਸ਼ਾਲ ਧਰਨਾ ਪ੍ਰਦਰਸ਼ਨ ਅਤੇ ਗੇਟ ਮੀਟਿੰਗ ਕੀਤੀ, ਜਿਸ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਖਪਤਕਾਰ ਸ਼ਿਕਾਇਤ ਨਿਵਾਰਨ ਕਮਿਸ਼ਨ ਕੋਲ ਹੁਣ 50 ਲੱਖ ਰੁਪਏ ਤੱਕ ਦਾ ਦਾਅਵਾ ਵੀ ਕੀਤਾ ਜਾ ਸਕਦਾ ਹੈ-ਲਲਿਤ ਪਾਠਕ

ਕਪੂਰਥਲਾ, 25 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਖਪਤਕਾਰ ਕਮਿਸ਼ਨ ਦੀਆਂ ਸ਼ਕਤੀਆਂ ਵਿਚ ਵਾਧਾ ਹੋਣ ਨਾਲ ਹੁਣ ਜ਼ਿਲ੍ਹੇ ਵਿਚ 50 ਲੱਖ ਰੁਪਏ ਤੱਕ ਦਾ ਦਾਅਵਾ ਵੀ ਜ਼ਿਲ੍ਹਾ ਖਪਤਕਾਰ ਸ਼ਿਕਾਇਤ ਨਿਵਾਰਨ ਕਮਿਸ਼ਨ ਕੋਲ ਕੀਤਾ ਜਾ ਸਕਦਾ ਹੈ | ਇਹ ਜਾਣਕਾਰੀ ਲਲਿਤ ਪਾਠਕ ਪ੍ਰਧਾਨ ...

ਪੂਰੀ ਖ਼ਬਰ »

ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੀ ਬੇਗੋਵਾਲ ਦੀ ਨਵੀਂ ਬਣੀ ਅਨਾਜ ਮੰਡੀ

ਬੇਗੋਵਾਲ, 25 ਸਤੰਬਰ (ਸੁਖਜਿੰਦਰ ਸਿੰਘ)-ਕਸਬਾ ਬੇਗੋਵਾਲ 'ਚ ਅਕਾਲੀ ਸਰਕਾਰ ਵਲੋਂ 14-15 ਏਕੜ 'ਚ ਬਣਾਈ ਗਈ ਪੱਕੀ ਅਨਾਜ ਮੰਡੀ ਵਿਚ ਫ਼ਸਲ ਵੇਚਣ ਆਉਂਦੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਕੱਤਰ ਜਾਣਕਾਰੀ ਅਨੁਸਾਰ ਇਸ ...

ਪੂਰੀ ਖ਼ਬਰ »

ਫਗਵਾੜਾ ਸ਼ਹਿਰ ਦੇ ਅਮਨਪਾਲ ਸਿੰਘ ਪੀ.ਸੀ.ਐਸ. ਬਣੇ

ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਮਾਲ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ ਪੀ.ਸੀ.ਐਸ. ਅਧਿਕਾਰੀ ਬਣਾਇਆ ਗਿਆ ਹੈ ਜਿਸ 'ਚ ਇਹ ਮਾਣ ਇੱਥੋਂ ਦੇ ਵਾਸੀ ਅਮਨਪਾਲ ਸਿੰਘ ਵੀ ਪ੍ਰਾਪਤ ਹੋਇਆ ਹੈ | ਉਹ ਇੱਥੋਂ ਦੇ ਅਰਬਨ ਅਸਟੇਟ ਦੇ ਵਾਸੀ ਹਨ ਤੇ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ 'ਜ਼ੋਨਲ ਬੈਡਮਿੰਟਨ' ਚੈਂਪੀਅਨਸ਼ਿਪ ਕਰਵਾਈ

ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ) - ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ 'ਜ਼ੋਨਲ ਬੈਡਮਿੰਟਨ' ਚੈਂਪੀਅਨਸ਼ਿਪ ਕਰਵਾਈ ਗਈ ਜਿਸ 'ਚ ਵੱਖ ਵੱਖ 8 ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ | ਇਸ ਮੌਕੇ ਕਰਵਾਏ ਮੁਕਾਬਲਿਆਂ 'ਚ ਅੰਡਰ-14 (ਲੜਕੀਆਂ) ਨੇ ਕੈਂਬਰਿਜ ਸਕੂਲ ਫਗਵਾੜਾ ...

ਪੂਰੀ ਖ਼ਬਰ »

ਭਾਜਪਾ ਮੰਡਲ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ

ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਭਾਜਪਾ ਮੰਡਲ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਤੇ ਫਗਵਾੜਾ ਭਾਜਪਾ ਮੰਡਲ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ ਦੀ ਅਗਵਾਈ ਹੇਠ ਹਰਗੋਬਿੰਦ ਨਗਰ ਵਿਖੇ ਸਥਿਤ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਅਕਬਰਪੁਰ 'ਚ ਜਾਗਰੂਕਤਾ ਕੈਂਪ

ਬੇਗੋਵਾਲ, 25 ਸਤੰਬਰ (ਸੁਖਜਿੰਦਰ ਸਿੰਘ)-ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ | ਉਸੇ ਤਹਿਤ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਬਲਵੀਰ ਚੰਦ ਦੇ ਦਿਸ਼ਾ ...

ਪੂਰੀ ਖ਼ਬਰ »

ਪਿੰਡ ਬੀੜ ਪੁਆਦ ਵਿਖੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਬਾਰੇ ਦਿੱਤੀ ਜਾਣਕਾਰੀ

ਖਲਵਾੜਾ, 25 ਸਤੰਬਰ (ਮਨਦੀਪ ਸਿੰਘ ਸੰਧੂ)-ਜ਼ਿਲ੍ਹਾ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਦੇ ਸਕੱਤਰ ਤੇ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਅਮਨਦੀਪ ਕੌਰ ਦੇ ਨਿਰਦੇਸ਼ਾਂ ਤਹਿਤ ਪਿੰਡ ਬੀੜ ਪੁਆਦ ਵਿਖੇ ਵੱਖ-ਵੱਖ ਵਿਸ਼ਿਆਂ ਬਾਰੇ ਮੁਫ਼ਤ ਕਾਨੂੰਨੀ ਸਹਾਇਤਾ ...

ਪੂਰੀ ਖ਼ਬਰ »

ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ

ਭੁਲੱਥ, 25 ਸਤੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ) - ਗੁਰਦੁਆਰਾ ਸੁਖ ਸਾਗਰ ਸਾਹਿਬ (ਬੇਰੀਆਂ ਵਾਲਾ) ਭੁਲੱਥ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਅਤੇ ਧਰਮ ਪ੍ਰਚਾਰ ਕਮੇਟੀ ਦੇ ਉਦਮ ਸਦਕਾ ਸਾਕਾ ਗੁਰਦੁਆਰਾ ਪੰਜਾ ਸਾਹਿਬ ਦੀ ਸ਼ਤਾਬਦੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਪਾਵਰ ਲਿਫ਼ਟਿੰਗ ਪ੍ਰਤੀਯੋਗਤਾ 'ਚ ਭਾਗ ਲੈ ਕੇ ਪਿ੍ਤਪਾਲ ਸਿੰਘ ਨੇ ਜਿੱਤਿਆ ਸੋਨੇ ਦਾ ਤਮਗ਼ਾ

ਬੇਗੋਵਾਲ, 25 ਸਤੰਬਰ (ਸੁਖਜਿੰਦਰ ਸਿੰਘ)-ਸਥਾਨਕ ਕਸਬੇ ਦੇ ਨਡਾਲੀ ਰੋਡ 'ਤੇ ਸਥਿਤ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਨੇ 'ਪੰਜਾਬ ਖੇਡ ਵਿਭਾਗ' ਵਲੋਂ ਕਰਵਾਏ ਜ਼ਿਲ੍ਹਾ ਪੱਧਰੀ ਪਾਵਰ ਲਿਫ਼ਟਿੰਗ ਪ੍ਰਤੀਯੋਗਤਾ 2022 ਵਿਚ ਭਾਗ ਲੈਂਦੇ ਹੋਏ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਟੀਚਰ ਫਰੰਟ ਇਕਾਈ ਫਗਵਾੜਾ ਦੀ ਚੋਣ

ਫਗਵਾੜਾ, 25 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਡੀ.ਟੀ.ਐਫ. ਇਕਾਈ ਫਗਵਾੜਾ ਦੀ ਚੋਣ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਸਭ ਤੋਂ ਪਹਿਲਾਂ ਪਿਛਲੀ ਕਮੇਟੀ ਨੂੰ ਭੰਗ ਕੀਤਾ ਗਿਆ | ਸਾਰੇ ਹਾਜ਼ਰ ਮੈਂਬਰਾਂ ਵਲੋਂ ਅਗਲੇ 3 ਸਾਲਾਂ ਲਈ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ...

ਪੂਰੀ ਖ਼ਬਰ »

ਘਰੇਲੂ ਝਗੜੇ ਕਾਰਨ ਔਰਤ ਦੀ ਪਤੀ ਤੇ ਪਰਿਵਾਰਕ ਮੈਂਬਰਾਂ ਵਲੋਂ ਕੁੱਟਮਾਰ

ਕਪੂਰਥਲਾ, 25 ਸਤੰਬਰ (ਅਮਨਜੋਤ ਸਿੰਘ ਵਾਲੀਆ)-ਥਾਣਾ ਸਿਟੀ ਵਿਚ ਪੈਂਦੇ ਮੁਹੱਲਾ ਲਾਹੌਰੀ ਗੇਟ ਵਿਚ ਕਿਰਾਏ 'ਤੇ ਰਹਿੰਦੀ ਇਕ ਔਰਤ ਨੂੰ ਉਸਦੇ ਪਤੀ ਤੇ ਪਰਿਵਾਰਕ ਮੈਂਬਰਾਂ ਨੇ ਕੁੱਟਮਾਰ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਇਸ ਸਬੰਧੀ ਰਜਨੀ ਪਤਨੀ ਸੁਲਤਾਨ ...

ਪੂਰੀ ਖ਼ਬਰ »

ਸੰਮਨ ਲੈ ਕੇ ਗਏ ਪੁਲਿਸ ਮੁਲਾਜ਼ਮ 'ਤੇ ਅਣਪਛਾਤਿਆਂ ਵਲੋਂ ਹਮਲਾ, ਗੰਭੀਰ ਜ਼ਖ਼ਮੀ

ਕਪੂਰਥਲਾ, 25 ਸਤੰਬਰ (ਅਮਨਜੋਤ ਸਿੰਘ ਵਾਲੀਆ)-ਮਾਣਯੋਗ ਅਦਾਲਤ ਵਲੋਂ ਭੇਜੇ ਗਏ ਸੰਮਨ ਨੂੰ ਜਦੋਂ ਕੋਤਵਾਲੀ ਪੁਲਿਸ ਦਾ ਇਕ ਮੁਲਾਜ਼ਮ ਪਿੰਡ ਲੱਖਣ ਖੋਲੇ ਲੈ ਕੇ ਪੁੱਜਾ ਤਾਂ ਉਸ ਨੇ ਸੰਮਨ ਵਾਲੇ ਵਿਅਕਤੀ ਦਾ ਘਰ ਕੁਝ ਲੋਕਾਂ ਤੋਂ ਪੁੱਛਿਆ ਤਾਂ ਉੱਥੇ ਖੜ੍ਹੇ ਲੋਕਾਂ ਨੇ ਉਸ ...

ਪੂਰੀ ਖ਼ਬਰ »

ਦਾਣਾ ਮੰਡੀ ਡੱਲਾ 'ਚ ਖੜ੍ਹੇ ਪਾਣੀ ਕਾਰਨ ਮੇਲੇ ਆਈ ਸੰਗਤ ਹੋਈ ਪ੍ਰੇਸ਼ਾਨ

ਡਡਵਿੰਡੀ, 25 ਸਤੰਬਰ (ਦਿਲਬਾਗ ਸਿੰਘ ਝੰਡ)-ਬ੍ਰਹਮ-ਗਿਆਨੀ ਭਾਈ ਲਾਲੂ ਜੀ ਦੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਮਨਾਇਆ ਗਿਆ | ਮੇਲੇ ਮੌਕੇ ਵੱਡੀ ਗਿਣਤੀ 'ਚ ਦਰਸ਼ਨ ਕਰਨ ਆਈ ਸੰਗਤ ਨੂੰ ਦਾਣਾ ਮੰਡੀ ਡੱਲਾ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋ ਜਾਣ ਕਾਰਨ ਭਾਰੀ ਪ੍ਰੇਸ਼ਾਨੀ ਦਾ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਦੇ ਦੋਸ਼ ਤਹਿਤ ਦੋ 'ਤੇ ਮਾਮਲਾ ਦਰਜ, ਇਕ ਵਿਅਕਤੀ ਟਿੱਪਰ ਸਮੇਤ ਕਾਬੂ

ਢਿਲਵਾਂ, 25 ਸਤੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਜੇ.ਈ. ਕਮ ਇੰਸਪੈਕਟਰ ਬਿਕਰਮਜੀਤ ਸਿੰਘ ਕਪੂਰਥਲਾ ਵਲੋਂ ਥਾਣਾ ਢਿਲਵਾਂ ਵਿੱਚ ਦਰਜ ਕਰਵਾਏ ਮਾਮਲੇ ਤਹਿਤ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ | ਥਾਣਾ ਮੁਖੀ ਹਰਪਾਲ ਸਿੰਘ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸੰਬੰਧੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਤਲਵੰਡੀ ਚੌਧਰੀਆਂ, 25 ਸਤੰਬਰ (ਪਰਸਨ ਲਾਲ ਭੋਲਾ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ ਦੇ ਮੈਂਬਰਾਂ ਨੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਹਾ ਕਿ 28 ਸਤੰਬਰ ...

ਪੂਰੀ ਖ਼ਬਰ »

ਡੱਲਾ ਵਿਖੇ ਮੰਜੀਦਾਰ ਸਿੱਖ ਭਾਈ ਲਾਲੂ ਜੀ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਡਡਵਿੰਡੀ, 25 ਸਤੰਬਰ (ਦਿਲਬਾਗ ਸਿੰਘ ਝੰਡ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਗੁਰਬਾਣੀ ਦੇ ਪ੍ਰਚਾਰ ਤੇ ਪਸਾਰ ਲਈ ਥਾਪੇ ਗਏ ਮੰਜੀਦਾਰ ਸਿੱਖ ਭਾਈ ਲਾਲੂ ਜੀ ਦਾ ਸਾਲਾਨਾ ਜੋੜ ...

ਪੂਰੀ ਖ਼ਬਰ »

ਕਲੱਸਟਰ ਪੱਧਰੀ ਦੋ ਰੋਜ਼ਾ ਖੇਡਾਂ 'ਚ ਰੱਸਾਕਸ਼ੀ ਦੇ ਮੁਕਾਬਲੇ 'ਚ ਸਮਾਰਟ ਸਕੂਲ ਸ਼ੇਖੂਪੁਰ ਪਹਿਲੇ ਸਥਾਨ 'ਤੇ ਰਿਹਾ

ਕਪੂਰਥਲਾ, 25 ਸਤੰਬਰ (ਅਮਰਜੀਤ ਕੋਮਲ)-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸ਼ੇਖੂਪੁਰ ਵਿਚ ਕਲੱਸਟਰ ਪੱਧਰ ਦੀਆਂ ਦੋ ਰੋਜ਼ਾ ਖੇਡਾਂ ਵਿਚ ਰੱਸਾ ਕੱਸੀ ਦੇ ਮੁਕਾਬਲੇ ਵਿਚ ਸ਼ੇਖੂਪੁਰ ਨੇ ਪਹਿਲਾ, ਸੈਦੋਵਾਲ ਨੇ ਦੂਜਾ ਤੇ ਭਗਤਪੁਰ ਨੇ ਤੀਜਾ ਸਥਾਨ ਲਿਆ | ਇਸੇ ਤਰ੍ਹਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX