ਤਾਜਾ ਖ਼ਬਰਾਂ


ਸੀ.ਆਈ.ਏ. ਸਟਾਫ ਦੇ ਇੰਚਾਰਜ ਸਮੇਤ ਚੌਂਕੀ ਇੰਚਾਰਜ ਮੁਅੱਤਲ
. . .  35 minutes ago
ਲੁਧਿਆਣਾ, 4 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਚੌਂਕੀ ਕੋਚਰ ਮਾਰਕਿਟ ਦੇ ਇੰਚਾਰਜ ਭੀਸ਼ਮ ਦੇਵ ਨੂੰ ਡਿਊਟੀ ਵਿਚ ਕੁਤਾਹੀ ਦੇ ਦੋਸ਼ ਤਹਿਤ ਮੁਅੱਤਲ...
ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਕਰਨਗੇ ਮੁਲਾਕਾਤ
. . .  about 1 hour ago
ਵਾਸ਼ਿੰਗਟਨ, 4 ਫਰਵਰੀ- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਮੁਲਾਕਾਤ ਕਰਨਗੇ।
ਕੇਂਦਰੀ ਖ਼ੇਡ ਮੰਤਰੀ ਵਲੋਂ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦਾ ਥੀਮ ਗੀਤ ਲਾਂਚ
. . .  about 1 hour ago
ਸ੍ਰੀਨਗਰ, 4 ਫਰਵਰੀ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਜੰਮੂ ਦੇ ਰਾਜ ਭਵਨ ਵਿਖੇ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦੇ ਥੀਮ ਗੀਤ ਅਤੇ ਜਰਸੀ ਲਾਂਚ ਕੀਤੀ।
ਸੁਪਰੀਮ ਕੋਰਟ ਨੂੰ ਮਿਲੇ 5 ਨਵੇਂ ਜੱਜ
. . .  about 1 hour ago
ਨਵੀਂ ਦਿੱਲੀ, 4 ਫਰਵਰੀ- ਕੇਂਦਰ ਨੇ ਸੁਪਰੀਮ ਕੋਰਟ ਲਈ 5 ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚ ਪੰਕਜ ਮਿਥਲ (ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ), ਸੰਜੇ ਕਰੋਲ (ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ), ਪੀ.ਵੀ. ਸੰਜੇ ਕੁਮਾਰ (ਮਣੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ)....
ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਕਮੇਟੀ ਸੰਬੰਧੀ ਪਟੀਸ਼ਨ ਖ਼ਾਰਜ
. . .  about 1 hour ago
ਨਵੀਂ ਦਿੱਲੀ, 4 ਫਰਵਰੀ- ਸੁੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਐਸ.ਜੀ.ਪੀ.ਸੀ. ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਲੈ ਕੇ ਦਾਖ਼ਲ ਕੀਤੀ ਸਮੀਖਿਆ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਐਚ.ਐਸ.ਜੀ.ਪੀ.ਸੀ. ਐਕਟ 2014 ਦੀ ਮਾਨਤਾ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ...
ਪੰਜਾਬ ਮੰਡੀ ਬੋਰਡ ਨੂੰ ਮਿਲਿਆ ਨਵਾਂ ਚੇਅਰਮੈਨ
. . .  about 1 hour ago
ਚੰਡੀਗੜ੍ਹ, 4 ਫਰਵਰੀ- ਅੱਜ ਪੰਜਾਬ ਸਰਕਾਰ ਵਲੋਂ ਮੰਡੀ ਬੋਰਡ ਤੇ ਕਾਰਪੋਰੇਸ਼ਨਾਂ ਦੇ ਨਵੇਂ ਬਣੇ ਚੇਅਰਮੈਨਾਂ ਦਾ ਐਲਾਨ ਕੀਤਾ ਗਿਆ। ਹਰਚੰਦ ਸਿੰਘ ਬਰਸਟ ਨੂੰ ਮੰਡੀ ਬੋਰਡ ਦਾ ਨਵਾਂ ਚੇਅਰਮੈਨ ਲਗਾਇਆ...
ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਨੇ ਕੀਤੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ
. . .  about 2 hours ago
ਚੰਡੀਗੜ੍ਹ, 4 ਫਰਵਰੀ- ਪਹਿਲੀ ਵਾਰ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਜੇਲ੍ਹ ਵਿਚ ਬੰਦ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ ਚੁੱਕੀ ਹੈ। ਵੜਿੰਗ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਧੂ ਦੀ ਜਲਦੀ ਰਿਹਾਈ ਦੀ ਮੰਗ ਕੀਤੀ...
ਦਰਦਨਾਕ ਸੜਕ ਹਾਦਸੇ ’ਚ ਮਜੀਠਾ ਵਾਸੀ ਦੋ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀਂ
. . .  about 2 hours ago
ਕਲਾਨੌਰ, 4 ਫਰਵਰੀ (ਪੁਰੇਵਾਲ)- ਕਲਾਨੌਰ- ਬਟਾਲਾ ਮਾਰਗ ’ਤੇ ਸਥਿਤ ਅੱਡਾ ਕੋਟ ਮੀਆਂ ਸਾਹਿਬ ਵਿਖੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਸੰਬੰਧੀ ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. ਮਨਜੀਤ ਸਿੰਘ ਅਤੇ ਚੌਂਕੀ ਇੰਚਾਰਜ ਵਡਾਲਾ ਬਾਂਗਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਪੈਰਵਾਈ ਕੀਤੀ ਜਾ...
ਪਾਕਿਸਤਾਨ ਵਿਚ ਵਿਕੀਪੀਡੀਆ ’ਤੇ ਪਾਬੰਦੀ
. . .  about 2 hours ago
ਇਸਲਾਮਾਬਾਦ, 4 ਫਰਵਰੀ- ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ.ਟੀ.ਏ.) ਨੇ 48 ਘੰਟਿਆਂ ਦੀ ਦਿੱਤੀ ਗਈ ਸਮਾਂ ਸੀਮਾ ਦੇ ਅੰਦਰ ਈਸ਼ਨਿੰਦਾ ਸਮੱਗਰੀ ਨੂੰ ਨਾ ਹਟਾਉਣ ਲਈ ਪਾਕਿਸਤਾਨ ਦੇ ਅੰਦਰ ਵਿਕੀਪੀਡੀਆ ’ਤੇ ਪਾਬੰਦੀ ਲਗਾ ਦਿੱਤੀ ਹੈ। ਪੀ.ਟੀ.ਏ. ਨੇ ਸ਼ਨੀਵਾਰ ਨੂੰ...
ਮਣੀਪੁਰ: ਹੋਣ ਵਾਲੇ ਫ਼ੈਸ਼ਨ ਪ੍ਰੋਗਰਾਮ ਦੀ ਥਾਂ ਦੇ ਨੇੜੇ ਹੋਇਆ ਬੰਬ ਧਮਾਕਾ
. . .  about 2 hours ago
ਇੰਫ਼ਾਲ, 4 ਫਰਵਰੀ- ਮਣੀਪੁਰ ਦੇ ਹਪਤਾ ਕਾਂਘੇਬੁੰਗ ਵਿਖੇ ਜਿੱਥੇ 5 ਫਰਵਰੀ ਤੱਕ ਇਕ ਫ਼ੈਸ਼ਨ ਪਰੇਡ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਾ ਸੀ, ਦੇ ਨੇੜੇ ਇਕ ਬੰਬ ਧਮਾਕਾ ਹੋਇਆ। ਇਸ ਪ੍ਰੋਗਰਾਮ ਵਿਚ ਮਸ਼ਹੂਰ ਫ਼ਿਲਮ ਅਭਿਨੇਤਰੀ ਸਨੀ ਲਿਓਨੀ ਦੇ ਆਉਣ ਦਾ ਵੀ ਪ੍ਰੋਗਰਾਮ ਸੀ। ਇੰਫਾਲ ਪੂਰਬੀ ਜ਼ਿਲ੍ਹਾ ਅਧਿਕਾਰੀਆਂ...
ਲੁਟੇਰਿਆਂ ਵਲੋਂ ਪਰਸ ਖ਼ੋਹਣ ਸਮੇਂ ਆਟੋ ’ਚੋਂ ਡਿੱਗਣ ਕਾਰਨ ਲੜਕੀ ਦੀ ਮੌਤ
. . .  about 2 hours ago
ਅਟਾਰੀ, 4 ਜਨਵਰੀ (ਗੁਰਦੀਪ ਸਿੰਘ ਅਟਾਰੀ)- ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ-ਵਾਹਗਾ ਸਰਹੱਦ ’ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰਾਮਨੀ ਦੇਖ ਕੇ ਆਟੋ ’ਤੇ ਵਾਪਸ ਜਾ ਰਹੀ ਲੜਕੀ ਕੋਲੋਂ ਕੁਝ ਲੁਟੇਰਿਆਂ ਨੇ ਪਰਸ ਖੋਹ ਲਿਆ। ਲੁਟੇਰਿਆਂ ਵਲੋਂ ਝਪਟ ਮਾਰਨ ਕਾਰਨ ਲੜਕੀ ਹਾਈਵੇ ’ਤੇ ਮੂੰਧੇ ਮੂੰਹ....
ਸਾਨੂੰ ਆਪਣੀਆਂ ਕੁੜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ- ਪੀ.ਟੀ.ਊਸ਼ਾ
. . .  about 3 hours ago
ਤਿਰੂਵੰਨਤਪੁਰਮ, 4 ਫਰਵਰੀ- ਭਾਰਤੀ ਉਲਪਿੰਕ ਸੰਘ ਦੀ ਪ੍ਰਧਾਨ ਪੀ.ਟੀ.ਊਸ਼ਾ ਨੇ ਦੱਸਿਆ ਕਿ ਕੁਝ ਲੋਕ ਊਸ਼ਾ ਸਕੂਲ ਆਫ਼ ਅਥਲੈਟਿਕਸ ਦੇ ਕੰਪਾਊਂਡ ਵਿਚ ਦਾਖ਼ਲ ਹੋ ਗਏ ਅਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਜਦੋਂ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਾਹਮਣਾ ਕੀਤਾ ਤਾਂ ਉਨ੍ਹਾਂ ਨੇ ਦੁਰਵਿਵਹਾਰ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪਨਗੜ ਪੰਚਾਇਤ...
ਸਪਨਾ ਚੌਧਰੀ ਦੇ ਪਰਿਵਾਰ ਖ਼ਿਲਾਫ਼ ਐਫ਼.ਆਈ.ਆਰ ਦਰਜ
. . .  about 3 hours ago
ਚੰਡੀਗੜ੍ਹ, 4 ਫਰਵਰੀ- ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਉਸ ਦੀ ਭਰਜਾਈ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪਲਵਲ ਦੇ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ...
ਭਾਰਤ ਸਰਕਾਰ ਘੱਟ ਗਿਣਤੀਆਂ ਨਾਲ ਸੰਬੰਧਤ ਵਿਦਿਆਰਥੀਆਂ ਦੀ ਫ਼ੈਲੋਸ਼ਿਪ ਮੁੜ ਚਾਲੂ ਕਰੇ- ਐਡਵੋਕੇਟ ਧਾਮੀ
. . .  about 3 hours ago
ਅੰਮ੍ਰਿਤਸਰ, 4 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਨੇ ਘੱਟ ਗਿਣਤੀਆਂ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵਲੋਂ ਦਿੱਤੀ ਜਾਂਦੀ ਸਕਾਲਰਸ਼ਿਪ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਹੈ....
ਦੁਕਾਨਦਾਰ ਤੇ ਗਾਹਕ ਵਿਚਾਲੇ ਹੋਈ ਤਕਰਾਰ ’ਚ ਚੱਲੀ ਗੋਲੀ
. . .  about 3 hours ago
ਚੋਗਾਵਾਂ, 4 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੂਚਕਵਾਲ ਵਿਖੇ ਦੁਕਾਨਦਾਰ ਤੇ ਗਾਹਕ ਵਿਚਾਲੇ ਹੋਈ ਤਕਰਾਰ ’ਚ ਚੱਲੀ ਗੋਲੀ ’ਚ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਚੂਚਕਵਾਲ ਹੀਰਾ ਸਿੰਘ ਹਾਰਡਵੇਅਰ ਦੀ ਦੁਕਾਨ ’ਤੇ ਗਏ ਸਨ, ਜਿੱਥੇ...
ਮੋਟਰਸਾਈਕਲ ਤੇ ਘੋੜੇ ਦੀ ਟੱਕਰ ਵਿਚ ਦੋ ਨੌਜਵਾਨਾਂ ਸਮੇਤ ਘੋੜੇ ਦੀ ਵੀ ਮੌਤ
. . .  about 3 hours ago
ਕਪੂਰਥਲਾ/ਬੇਗੋਵਾਲ, 4 ਫਰਵਰੀ (ਅਮਨਜੋਤ ਸਿੰਘ ਵਾਲੀਆ, ਸੁਖਜਿੰਦਰ ਸਿੰਘ)-ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਵਿਖੇ ਇਕ ਮੋਟਰਸਾਈਕਲ ਦੀ ਟੱਕਰ ਘੋੜੇ ਨਾਲ ਹੋਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਦੋਵਾਂ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ....
ਮੁੰਬਈ: ਮਹਿਲਾ ਫ਼ਾਇਰ ਬ੍ਰਿਗੇਡ ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ
. . .  about 4 hours ago
ਮਹਾਰਾਸ਼ਟਰ, 4 ਫਰਵਰੀ- ਮੁੰਬਈ ’ਚ ਮਹਿਲਾ ਫ਼ਾਇਰ ਬ੍ਰਿਗੇਡ ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ ਹੋ ਗਈ। ਫ਼ਾਇਰ ਬਿ੍ਰਗੇਡ ਦੇ ਮੁੱਖ ਅਧਿਕਾਰਨੀ ਨੇ ਕਿਹਾ ਕਿ ਉਚਾਈ ਦੇ ਮਾਪਦੰਡਾਂ ਅਨੁਸਾਰ ਯੋਗਤਾ ਪੂਰੀ ਕਰਨ ਵਾਲੀਆਂ 3318 ਮਹਿਲਾਂ ਉਮੀਦਵਾਰਾਂ ਨੂੰ ਅਗਲੀ ਚੋਣ ਪ੍ਰਕਿਰਿਆ ਲਈ ਚੁਣਿਆ ਗਿਆ। ਪ੍ਰਦਰਸ਼ਨਕਾਰੀ...
ਤਾਮਿਲਨਾਡੂ: ਮਸ਼ਹੂਰ ਪਲੇਬੈਕ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ
. . .  about 4 hours ago
ਚੇਨੱਈ, 4 ਫਰਵਰੀ- ਦੱਖਣੀ ਭਾਰਤ ਦੀ ਮਸ਼ਹੂਰ ਪਲੇਅਬੈਕ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ ਹੋ ਗਿਆ ਹੈ। ਪੁਲਿਸ ਅਨੁਸਾਰ ਉਹ ਚੇਨਈ ਸਥਿਤ ਆਪਣੇ ਘਰ ’ਚ ਮ੍ਰਿਤਕ ਪਾਈ ਗਈ ਸੀ। ਉਨ੍ਹਾਂ ਨੂੰ ਹਾਲ ਹੀ ਵਿਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ...
ਤੇਲ ’ਤੇ ਵੈਟ ਦਰ ਵਧਾਉਣ ਕਰਕੇ ਭਗਵੰਤ ਮਾਨ ਦਾ ਫੂਕਿਆ ਪੁਤਲਾ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 4 ਫਰਵਰੀ (ਰਣਜੀਤ ਸਿੰਘ ਢਿੱਲੋਂ)- ਭਗਵੰਤ ਮਾਨ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਵਧਾਉਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੁਰਾ ਰੋਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਗਜੀਤ ਸਿੰਘ ਹਨੀ ਫੱਤਣਵਾਲਾ ਦੀ ਅਗਵਾਈ ਵਿਚ...
ਪਿਸਤੌਲ ਦੀ ਨੋਕ ’ਤੇ ਲੁਟੇਰੇ ਨੇ ਵੈਸਟਰਨ ਯੂਨੀਅਨ ਦੇ ਕਰਿੰਦੇ ਤੋਂ ਲੁੱਟੇ ਲੱਖਾਂ ਰੁਪਏ
. . .  about 4 hours ago
ਬੇਗੋਵਾਲ, 4 ਫਰਵਰੀ (ਸੁਖਜਿੰਦਰ ਸਿੰਘ)- ਬੀਤੀ ਦੇਰ ਸ਼ਾਮ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ’ਚ ਟਾਂਡਾ ਬੇਗੋਵਾਲ ਰੋਡ ’ਤੇ ਪਿੰਡ ਅਕਬਰਪੁਰ ਨਜ਼ਦੀਕ ਬੇਗੋਵਾਲ ’ਚ ਵੈਸਟਰਨ ਯੂਨੀਅਨ ’ਤੇ ਕੰਮ ਕਰਦੇ ਇਕ ਵਿਅਕਤੀ, ਜੋ ਆਪਣੀ ਐਕਟਿਵਾ ’ਤੇ ਸਵਾਰ ਹੋ ਕਿ ਆਪਣੇ ਪਿੰਡ ਜਾ ਰਿਹਾ ਸੀ, ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ...
ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਰਾਜਪਾਲ ਨੂੰ ਸ਼ਿਕਾਇਤ
. . .  about 4 hours ago
ਚੰਡੀਗੜ੍ਹ, 4 ਜਨਵਰੀ-ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਏ.ਟੀ.ਐਫ.ਆਈ. ਮੁਖੀ ਵੀਰੇਸ਼ ਸ਼ਾਡਲਿਆ ਵਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸ਼ਿਕਾਇਤ...
ਸਰਵੇਖਣ 'ਚ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਉਭਰੇ ਪ੍ਰਧਾਨ ਮੰਤਰੀ ਮੋਦੀ
. . .  about 5 hours ago
ਨਵੀਂ ਦਿੱਲੀ, 4 ਫਰਵਰੀ -ਅਮਰੀਕਾ ਸਥਿਤ ਸਲਾਹਕਾਰ ਫਰਮ 'ਮੌਰਨਿੰਗ ਕੰਸਲਟ' ਵਲੋਂ ਕੀਤੇ ਗਏ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 78 ਫ਼ੀਸਦੀ ਦੀ ਪ੍ਰਵਾਨਗੀ ਰੇਟਿੰਗ ਦੇ ਨਾਲ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਪੇਸ਼ ਕੀਤਾ ਗਿਆ ਹੈ। ਰੇਟਿੰਗ ਦੇ ਮੁਤਾਬਕ...
ਜਦੋਂ ਤੋਂ ਭਾਜਪਾ ਸਰਕਾਰ ਆਈ ਉਦੋਂ ਤੋਂ ਬੇਇਨਸਾਫ਼ੀ ਵਧੀ ਹੈ- ਅਖਿਲੇਸ਼ ਯਾਦਵ
. . .  about 5 hours ago
ਲਖਨਊ, 4 ਫਰਵਰੀ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਮੁਰਾਦਾਬਾਦ ਵਿਚ ਬੋਲਦਿਆਂ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ ਉਦੋਂ ਤੋਂ ਬੇਇਨਸਾਫ਼ੀ ਲਗਾਤਾਰ ਵਧ ਰਹੀ ਹੈ। ਪ੍ਰਸ਼ਾਸਨ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ ਅਤੇ ਕਈ ਥਾਵਾਂ ’ਤੇ ਇਹ ਭਾਜਪਾ ਦੇ ਵਰਕਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ...
ਯੋਗੀ ਆਦਿੱਤਿਆਨਾਥ ਨੇ ਕੀਤੀ ਭਾਰਤੀ ਜਨਤਾ ਯੁਵਾ ਮੋਰਚਾ ਨਾਲ ਮੁਲਾਕਾਤ
. . .  about 5 hours ago
ਲਖਨਊ, 4 ਫਰਵਰੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ.) ਨਾਲ ਮੁਲਾਕਾਤ ਕੀਤੀ।
6 ਫਰਵਰੀ ਨੂੰ ਪ੍ਰਧਾਨ ਮੰਤਰੀ ਹੈਲੀਕਾਪਟਰ ਫ਼ੈਕਟਰੀ ਰਾਸ਼ਟਰ ਨੂੰ ਕਰਨਗੇ ਸਮਰਪਿਤ
. . .  about 5 hours ago
ਨਵੀਂ ਦਿੱਲੀ, 4 ਫਰਵਰੀ- ਰੱਖਿਆ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਕਰਨਾਟਕ ਦੇ ਤੁਮਾਕੁਰੂ ਵਿਖੇ ਐਚ.ਏ.ਐਲ ਦੀ ਹੈਲੀਕਾਪਟਰ ਫ਼ੈਕਟਰੀ ਰਾਸ਼ਟਰ ਨੂੰ ਸਮਰਪਿਤ ਕਰਨਗੇ। 615 ਏਕੜ ਜ਼ਮੀਨ ਵਿਚ ਫ਼ੈਲੀ ਗ੍ਰੀਨਫ਼ੀਲਡ ਹੈਲੀਕਾਪਟਰ ਫੈਕਟਰੀ ਦੇਸ਼ ਦੀਆਂ ਸਾਰੀਆਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਅੱਸੂ ਸੰਮਤ 554

ਰੂਪਨਗਰ

ਬੀ. ਕੇ. ਯੂ. ਜ਼ਿਲ੍ਹਾ ਰੂਪਨਗਰ ਦੀ ਟੀਮ ਨੇ ਮੋਦੀ ਅਤੇ ਕਰਨਾਟਕ ਸਰਕਾਰ ਦਾ ਪੁਤਲਾ ਫੂਕਿਆ

ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿਸਟਰ ਖੋਸਾ ਜ਼ਿਲ੍ਹਾ ਰੋਪੜ ਦੀ ਟੀਮ ਵਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂਆਂ ਨੂੰ ਕਰਨਾਟਕ ਸਰਕਾਰ ਵਲੋਂ ਬੰਗਲੌਰ ਵਿਚ ਗਿ੍ਫ਼ਤਾਰ ਕਰਨ ਦੇ ਵਿਰੋਧ ਵਿਚ ਸੋਲਖੀਆਂ ਟੋਲ ਪਲਾਜ਼ਾ 'ਤੇ ਕਰਨਾਟਕ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਤੇ ਕਰਨਾਟਕ ਦੇ ਮੁੱਖ ਮੰਤਰੀ ਵਾਸਵਰਾਜ ਵੋਮਾਈ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ | ਸੂਬਾ ਜਰਨਲ ਸਕੱਤਰ ਗੁਰਿੰਦਰ ਸਿੰਘ ਭੰਗੂ ਅਤੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਨੇ ਆਖਿਆ ਕਿ ਜੇਕਰ ਸਰਕਾਰਾਂ ਆਪਣੀਆਂ ਇਨ੍ਹਾਂ ਕੋਝੀਆਂ ਹਰਕਤਾਂ ਤੋਂ ਬਾਜ਼ ਨਾ ਆਈਆਂ ਤਾਂ ਪੂਰੇ ਭਾਰਤ ਵਿਚ ਰੋਡ ਜ਼ਾਮ ਕੀਤੇ ਜਾਣਗੇ, ਇਨ੍ਹਾਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਜਾਵੇਗਾ, ਭੰਗੂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂਆਂ ਨਾਲ ਗੱਲਬਾਤ ਕਰਕੇ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ |

ਅੰਕਿਤਾ ਭੰਡਾਰੀ ਨੂੰ ਇਨਸਾਫ਼ ਤੇ ਸ਼ਰਧਾਂਜਲੀ ਦੇਣ ਲਈ ਗੜਵਾਲ ਸਭਾ ਨੂੰ ਹੋ ਕਾਲੋਨੀ ਵਲੋਂ ਕੈਂਡਲ ਮਾਰਚ ਕੱਢਿਆ

ਘਨੌਲੀ, 26 ਸਤੰਬਰ (ਜਸਵੀਰ ਸਿੰਘ ਸੈਣੀ)-ਉੱਤਰਾਖੰਡ ਦੀ ਲੜਕੀ ਅੰਕਿਤਾ ਭੰਡਾਰੀ ਨੂੰ ਹੱਤਿਆਰਿਆਂ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ | ਉੱਤਰਾਖੰਡ ਦੀ ਧੀ ਅੰਕਿਤਾ ਭੰਡਾਰੀ ਨੂੰ ਇਨਸਾਫ਼ ਤੇ ਸ਼ਰਧਾਂਜਲੀ ਦੇਣ ਲਈ ਗੜ੍ਹਵਾਲ ਭਰਾਤਰੀ ਸਭਾ ਨੂੰ ਹੋ ਕਾਲੋਨੀ ...

ਪੂਰੀ ਖ਼ਬਰ »

'66ਵੀਆਂ ਪੰਜਾਬ ਰਾਜ ਸਕੂਲ ਖੇਡਾਂ' ਚੈਂਪੀਅਨਸ਼ਿਪ 'ਚ ਚਨੌਲੀ ਬਸੀ ਦੇ ਮੁੰਡੇ ਜੇਤੂ

ਭਰਤਗੜ੍ਹ, 26 ਸਤੰਬਰ (ਜਸਬੀਰ ਸਿੰਘ ਬਾਵਾ)-'66ਵੀਆਂ ਪੰਜਾਬ ਰਾਜ ਸਕੂਲ ਖੇਡਾਂ' ਤਹਿਤ ਭਰਤਗੜ੍ਹ ਸਥਿਤ ਸਰਕਾਰੀ ਸੀ. ਸੈ. ਸਮਾਰਟ ਸਕੂਲ 'ਚ ਚੱਲ ਰਹੇ ਜ਼ਿਲ੍ਹਾ ਪੱਧਰੀ ਵੇਟਲਿਫਟਿੰਗ ਅਤੇ ਪਾਵਰ ਲਿਫ਼ਟਿੰਗ ਮੁਕਾਬਲੇ ਸਮਾਪਤ ਹੋ ਗਏ | ਵੇਟਲਿਫਟਿੰਗ ਦੇ ਉਪ ਕਨਵੀਨਰ ਲੈਕ. ...

ਪੂਰੀ ਖ਼ਬਰ »

ਨੰਗਲ 'ਚ ਡਰੱਗ ਪਾਰਕ ਸਥਾਪਤ ਕਰਵਾ ਕੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਮੈਂ ਪੂਰੀ ਤਰ੍ਹਾਂ ਯਤਨਸ਼ੀਲ-ਹਰਜੋਤ ਸਿੰਘ ਬੈਂਸ

ਨੰਗਲ, 26 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ 'ਚ ਡਰੱਗ ਪਾਰਕ ਸਥਾਪਤ ਕਰਵ ਕੇ ਰੁਜ਼ਗਾਰ ਦੇ ਵਧੇਰੇ ਵਸੀਲੇ ਪੈਦਾ ਕਰਨ ਲਈ ਮੈਂ ਪੂਰੀ ਤਰ੍ਹਾਂ ਯਤਨਸ਼ੀਲ ਹਾਂ ਤਾਂ ਜੋ ਬੇਰੁਜ਼ਗਾਰੀ ਨੂੰ ਨੱਥ ਪਾਈ ਜਾ ਸਕੇ ਅਤੇ ਸਥਾਨਕ ਟਰਾਂਸਪੋਰਟਰਾਂ ਨੂੰ ਵੀ ਲਗਾਤਾਰ ਤੇ ਵਧੇਰੇ ...

ਪੂਰੀ ਖ਼ਬਰ »

ਝੋਨੇ ਦੇ ਵਾਇਰਸ ਰੋਗ ਨਾਲ ਪਿੰਡ ਨੰਗਲ ਦੇ ਕਿਸਾਨ ਦੀ 10 ਏਕੜ ਫ਼ਸਲ ਖ਼ਰਾਬ

ਨੂਰਪੁਰ ਬੇਦੀ, 26 ਸਤੰਬਰ (ਹਰਦੀਪ ਸਿੰਘ ਢੀਂਡਸਾ)-ਝੋਨੇ ਨੂੰ ਪਈ ਬਿਮਾਰੀ ਨਾਲ ਜਿੱਥੇ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਬਹੁਤ ਨੁਕਸਾਨ ਹੋਇਆ ਉੱਥੇ ਰੂਪਨਗਰ ਜ਼ਿਲ੍ਹੇ ਵਿਚ ਵੀ ਇਸ ਬਿਮਾਰੀ ਨੇ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਕੀਤਾ | ਬਲਾਕ ਨੂਰਪੁਰ ਬੇਦੀ ਦੇ ...

ਪੂਰੀ ਖ਼ਬਰ »

3 ਦਿਨਾਂ ਦਰਬਾਰ ਖ਼ਾਲਸਾ (ਦੁਸਹਿਰਾ) ਸਬੰਧੀ ਤਿਆਰੀਆਂ ਮੁਕੰਮਲ

• 3 ਨੂੰ ਹੋਣਗੇ ਸਮਾਗਮ ਸ਼ੁਰੂ ਸ੍ਰੀ ਚਮਕੌਰ ਸਾਹਿਬ, 26 ਸਤੰਬਰ (ਜਗਮੋਹਣ ਸਿੰਘ ਨਾਰੰਗ)-ਇਤਿਹਾਸਕ ਨਗਰੀ ਸ੍ਰੀ ਚਮਕੌਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਮਨਾਏ ਜਾਂਦੇ ਦਰਬਾਰ ਖ਼ਾਲਸਾ (ਦੁਸ਼ਹਿਰੇ) ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸ਼੍ਰੋਮਣੀ ...

ਪੂਰੀ ਖ਼ਬਰ »

ਮੁਸਲਿਮ ਪਰਿਵਾਰ ਦੇ ਨੌਜਵਾਨ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਛਕਿਆ ਅੰਮਿ੍ਤ

ਸ੍ਰੀ ਅਨੰਦਪੁਰ ਸਾਹਿਬ, 26 ਸਤੰਬਰ (ਕਰਨੈਲ ਸਿੰਘ ਸੈਣੀ, ਜੇ.ਐਸ. ਨਿੱਕੂਵਾਲ)-'ਵਾਰਿਸ ਪੰਜਾਬ ਦੇ' ਮੁੱਖ ਸੇਵਾਦਾਰ ਭਾਈ ਅੰਮਿ੍ਤਪਾਲ ਸਿੰਘ ਵਲੋਂ ਸ਼ੁਰੂ ਕੀਤੀ ਸਿੰਘ ਸਜੋ ਲਹਿਰ ਤਹਿਤ ਉਹਨਾ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ 30 ...

ਪੂਰੀ ਖ਼ਬਰ »

ਲੱਖਾਂ ਰੁਪਏ ਦੀ ਅਸੈੱਸ/ਲੀਜ਼ ਮਨੀ ਜਮ੍ਹਾਂ ਕਰਵਾਉਣ ਦੇ ਨੋਟਿਸਾਂ ਨੇ ਲੋਕਾਂ 'ਚ ਮਚਾਈ ਹਾਹਾਕਾਰ

ਨੂਰਪੁਰ ਬੇਦੀ, 26 ਸਤੰਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਰਕਾਰ ਵਲੋਂ ਮੁੱਖ ਸੜਕਾਂ ਅਤੇ ਲਿੰਕ ਮਾਰਗਾਂ ਤੇ ਸਥਿਤ ਵੱਖ-ਵੱਖ ਵਪਾਰਕ ਅਦਾਰਿਆਂ ਨੂੰ ਪੰਜ ਸਾਲਾਂ ਦੀ ਅਸੈੱਸ ਲੀਜ਼ ਮਨੀ ਜਮ੍ਹਾ ਕਰਵਾਉਣ ਦੇ ਦਿੱਤੇ ਨੁਕਸਾਂ ਕਾਰਨ ਇਨ੍ਹਾਂ ਵਰਗਾਂ ਦੇ ਲੋਕਾਂ ਵਿਚ ...

ਪੂਰੀ ਖ਼ਬਰ »

ਨਾਨਗਰਾਂ ਕਲਮਾ ਮੁੱਖ ਸੜਕ ਦੀ ਮਾੜੀ ਹਾਲਤ ਕਾਰਨ ਲੋਕ ਪੇ੍ਰਸ਼ਾਨ

ਸੁਖਸਾਲ, 26 ਸਤੰਬਰ (ਧਰਮ ਪਾਲ)-ਨਾਨਗਰਾਂ ਤੋਂ ਕਲਮਾਂ ਜਾਣ ਵਾਲੀ ਮੁੱਖ ਸੜਕ ਦੇ ਜਗ੍ਹਾ ਜਗ੍ਹਾ ਤੋਂ ਟੁੱਟ ਜਾਣ ਕਾਰਨ ਲੋਕ ਭਾਰੀ ਪੇ੍ਰਸ਼ਾਨੀ ਵਿਚ ਹਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡਾਂ ਦੇ ਮੋਹਤਵਰਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਸੜਕ ਵਿਚ ਪਏ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੰਗਲ ਕਮੇਟੀ ਵਲੋਂ 14 ਅਤੇ 15 ਅਕਤੂਬਰ ਨੂੰ ਹੋਵੇਗਾ ਭੱਲੜੀ ਦਾ ਛਿੰਝ ਮੇਲਾ

ਨੰਗਲ, 26 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਤਹਿਸੀਲ ਨੰਗਲ ਦੇ ਪਿੰਡ ਭੱਲੜੀ ਵਿਖੇ ਦੋ ਰੋਜ਼ਾ ਛਿੰਝ ਮੇਲਾ 14 ਅਤੇ 15 ਅਕਤੂਬਰ ਨੂੰ ਕਰਵਾਇਆਂ ਜਾਵੇਗਾ ਜਿਸ ਵਿਚ 250 ਨਾਮੀ ਅਖਾੜਿਆਂ ਦੇ ਪਹਿਲਵਾਨਾਂ ਵਲੋਂ ਸ਼ਿਰਕਤ ਕੀਤੀ ਜਾਵੇਗੀ | ਇਸ ਛਿੰਝ ਮੇਲੇ ਵਿਚ ਹਰਜੋਤ ਸਿੰਘ ਬੈਂਸ ...

ਪੂਰੀ ਖ਼ਬਰ »

ਪੰਥ ਦੀਆਂ ਸੰਸਥਾਵਾਂ ਅਤੇ ਲੀਡਰਸ਼ਿਪ ਦੇ ਸੰਕਟਾਂ ਦੇ ਸਥਾਈ ਹੱਲ ਲਈ ਸਿਰਜਣਾਤਮਿਕ ਦੂਰ-ਅੰਦੇਸ਼ੀ ਦੀ ਲੋੜ-ਭਾਈ ਹਰਸਿਮਰਨ ਸਿੰਘ

• 'ਵਾਰਸ ਪੰਜਾਬ ਦੇ' ਸੰਸਥਾ ਦੇ ਸੰਸਥਾਪਕ ਭਾਈ ਅੰਮਿ੍ਤਪਾਲ ਸਿੰਘ ਨਾਲ ਕੀਤੀ ਮੁਲਾਕਾਤ ਸ੍ਰੀ ਅਨੰਦਪੁਰ ਸਾਹਿਬ, 26 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਪੰਥ, ਪੰਜਾਬ ਅਤੇ ਮਾਨਵਤਾ ਲਈ ਦਰਦ ਰੱਖਣ ਵਾਲੀਆਂ ਫ਼ਿਕਰਮੰਦ ਰੂਹਾਂ ਨਾਲ਼ ਸੰਵਾਦ ਰਚਾਉਣ ਦੇ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਦੀ ਬਦਤਰ ਸਫ਼ਾਈ ਵਿਵਸਥਾ ਸੰਬੰਧੀ ਵਾਇਰਲ ਵੀਡੀਓ ਕਲਿੱਪ ਦੇਸ਼ ਦੁਨੀਆ 'ਚ ਬਣੀ ਚਰਚਾ ਦਾ ਵਿਸ਼ਾ

ਸ੍ਰੀ ਅਨੰਦਪੁਰ ਸਾਹਿਬ, 26 ਸਤੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਗੁਰੂ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਸਫ਼ਾਈ ਦੀ ਬਦਤਰ ਹਾਲਤ ਸਬੰਧੀ ਕਿਸੇ ਅਗਿਆਤ ਗੈਰ ਪੰਜਾਬੀ ਵਲੋਂ ਬੀਤੇ ਦਿਨ ਤੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟ ਫਾਰਮਾਂ ...

ਪੂਰੀ ਖ਼ਬਰ »

ਹਿਮਾਚਲ 'ਚ ਮੁੜ ਭਾਜਪਾ 68 ਸੀਟਾਂ ਜਿੱਤ ਕੇ ਬਣਾਵੇਗੀ ਸਰਕਾਰ-ਸਾਬਕਾ ਮੁੱਖ ਮੰਤਰੀ ਪ੍ਰੋ.ਧੂਮਲ

ਨੰਗਲ, 26 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਹਿਮਾਚਲ ਪ੍ਰਦੇਸ਼ ਵਿਚ 68 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਮੁੜ ਸਰਕਾਰ ਬਣਾਏਗੀ ਅਤੇ ਸੂਬੇ ਦੇ ਵਿਕਾਸ ਲਈ ਡਬਲ ਇੰਜਨ ਸਰਕਾਰ ਹੀ ਚਾਹੀਦੀ ਹੈ ਅਤੇ ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਹੀ ਭਾਜਪਾ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬੈਂਸ ਨੇ ਲਿਆ ਕਥੇੜਾ-ਬਰਾਰੀ ਪੁਲ ਦਾ ਜਾਇਜ਼ਾ

• ਸੰਬੰਧਿਤ ਅਧਿਕਾਰੀਆਂ ਨੂੰ ਪੁਲ ਦੀ ਮੁਰੰਮਤ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ ਨੰਗਲ, 26 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਦੇ ਪਿੰਡ ਕਥੇੜਾ ਅਤੇ ਕੰਨਚੇੜਾ ,ਬਰਾਰੀ ਨੂੰ ਆਪਸ ਵਿਚ ਜੋੜਨ ਵਾਲੀ ਲਿੰਕ ਸੜਕ ਤੇ ਬਣੇ ਪੁਲ ਦੇ ਇੱਕ ਹਿੱਸੇ ਦੇ ਟੁੱਟ ਜਾਣ ...

ਪੂਰੀ ਖ਼ਬਰ »

ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਪਿੰਡ ਚਤਾਮਲਾ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ

ਮੋਰਿੰਡਾ, 26 ਸਤੰਬਰ (ਕੰਗ)-ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਪਿੰਡ ਚਤਾਮਲਾ ਦਾ ਦੌਰਾ ਕਰਦਿਆਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦਾ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ | ਇਸ ਮੌਕੇ ਬੋਲਦਿਆਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ...

ਪੂਰੀ ਖ਼ਬਰ »

ਵੱਖ-ਵੱਖ ਮੁਕਾਬਲੇ ਕਰਵਾਏ

ਨੂਰਪੁਰ ਬੇਦੀ, 26 ਸਤੰਬਰ (ਢੀਂਡਸਾ)-ਐਸਆਰ ਕੰਪਨੀ ਵਲੋਂ ਮੇਕਅਪ, ਹੇਅਰ ਅਤੇ ਦੁਲਹਨ ਨੂੰ ਸਜਾਉਣ ਦਾ ਸੈਮੀਨਾਰ ਅਤੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ ਵਿਚ ਲੜਕੀਆਂ ਨੇ ਭਾਗ ਲਿਆ ਅਤੇ ਆਪਣੀ ...

ਪੂਰੀ ਖ਼ਬਰ »

ਇਲਾਕੇ ਦੇ ਪਰਵਾਸੀ ਪੰਜਾਬੀਆਂ ਵਲੋਂ ਸਰੀ ਵਿਖੇ ਸਤਲੁਜ ਨਾਈਟ ਕਰਵਾਈ

ਢੇਰ, 26 ਸਤੰਬਰ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਸਮੂਹ ਪਰਵਾਸੀ ਪੰਜਾਬੀਆਂ ਵਲੋਂ ਜੋ ਕਿ ਕੈਨੇਡਾ ਵਿਖੇ ਵਸੇ ਹੋਏ ਹਨ ਵਲੋਂ ਬੀਤੀ ਰਾਤ ਸਰੀ ਵਿਖੇ ਸਤਲੁਜ ਨਾਈਟ ਦਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਹਲਕਾ ਸ੍ਰੀ ਅਨੰਦਪੁਰ ਸਾਹਿਬ, ਨੰਗਲ, ਨੂਰਪੁਰ ਬੇਦੀ ਅਤੇ ਉਨ੍ਹਾਂ ...

ਪੂਰੀ ਖ਼ਬਰ »

ਰੂਪਨਗਰ ਦੀ ਕਾਂਗਰਸੀ ਕੌਂਸਲਰ ਦਾ ਪੁੱਤਰ ਸਾਥੀ ਨਾਲ 100 ਗ੍ਰਾਮ ਚਿੱਟੇ ਸਮੇਤ ਕਾਬੂ

• ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਰੂਪਨਗਰ, 26 ਸਤੰਬਰ (ਸ.ਰ)-ਰੂਪਨਗਰ ਦੀ ਕਾਂਗਰਸੀ ਕੌਂਸਲਰ ਦੇ ਪੁੱਤਰ ਦਕਸ਼ ਕੱਕੜ ਪੁੱਤਰ ਵਿੱਦਿਆ ਸਾਗਰ ਵਾਸੀ ਪਬਲਿਕ ਕਲੋਨੀ ਅਤੇ ਉਸ ਦੇ ਸਾਥੀ ਗਿਆਨੇਸ਼ਵਰ ਭੰਡਾਰੀ ਪੱਤਰ ਜੀਵਨ ਕੁਮਾਰ ਨਿਵਾਸੀ ਮੁਹੱਲਾ ਗੁੱਗਾ ...

ਪੂਰੀ ਖ਼ਬਰ »

ਸਬ-ਇੰਸਪੈਕਟਰ ਦੀ ਗੱਡੀ ਥੱਲੇ ਬੰਬ ਰੱਖਣ ਦੇ ਦੋਸ਼ੀ ਨੂੰ ਪਨਾਹ ਦੇਣ ਦੇ ਦੋਸ਼ 'ਚ ਦੋ ਸਕੇ ਭਰਾਵਾਂ ਵਿਰੁੱਧ ਮਾਮਲਾ ਦਰਜ

ਨੂਰਪੁਰ ਬੇਦੀ, 26 ਸਤੰਬਰ (ਹਰਦੀਪ ਸਿੰਘ ਢੀਂਡਸਾ)-ਅੰਮਿ੍ਤਸਰ ਦੇ ਪੁਲਿਸ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਬਲੈਰੋ ਗੱਡੀ ਥੱਲੇ ਆਈ.ਈ.ਡੀ ਬੰਬ ਲਗਾ ਕੇ ਬਲਾਸਟ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਥਿਤ ਦੋਸ਼ੀ ਯੁਵਰਾਜ ਸਿੰਘ ਸੱਭਰਵਾਲ ਨੂੰ ਆਪਣੇ ਘਰ ਵਿਚ ਪਨਾਹ ਦੇਣ ਦੇ ...

ਪੂਰੀ ਖ਼ਬਰ »

ਬਾਡੀ ਬਿਲਡਿੰਗ ਐਂਡ ਫਿਟਨੈੱਸ ਚੈਂਪੀਅਨਸ਼ਿਪ 'ਚ ਨਰੇਸ਼ ਚੌਧਰੀ ਨੇ ਜਿੱਤਿਆ ਸੋਨ ਤਗਮਾ

ਨੂਰਪੁਰ ਬੇਦੀ, 26 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਇੰਡੀਅਨ ਫਿਟਨਸ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੰਸਥਾ ਐਕਚੂਅਲ ਪਾਵਰ ਨਿਊਟ੍ਰੀਸ਼ਨ ਵੱਲੋਂ ਹਰਿਆਣਾ ਸੂਬੇ 'ਚ ਕਰਵਾਈ ਗਈ ਬਾਡੀ ਬਿਲਡਿੰਗ ਐਂਡ ਫਿਟਨੈੱਸ ਚੈਂਪੀਅਨਸ਼ਿਪ 'ਚ ਨੂਰਪੁਰ ਬੇਦੀ ਦੇ ...

ਪੂਰੀ ਖ਼ਬਰ »

ਮਾਤਾ ਸ੍ਰੀ ਨੈਣਾ ਦੇਵੀ ਦੇ ਦਰਬਾਰ ਵਿਖੇ ਸਰਦ ਰੁੱਤ ਨਵਰਾਤਰ ਮੇਲਾ ਸ਼ੁਰੂ

ਸ੍ਰੀ ਅਨੰਦਪੁਰ ਸਾਹਿਬ, 26 ਸਤੰਬਰ (ਜੇ.ਐਸ.ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਧਾਰਮਿਕ ਸਥਲ ਅਤੇ ਮਹਾਨ ਸ਼ਕਤੀਪੀਠ ਮਾਤਾ ਸ਼੍ਰੀ ਨੈਣਾਂ ਦੇਵੀ ਦੇ ਦਰਬਾਰ ਵਿਖੇ ਮਾਤਾ ਦੇ ਅੱਸੂ ਦੇ ਸਰਦ ਰੁੱਤ ...

ਪੂਰੀ ਖ਼ਬਰ »

ਰਾਮ ਲੀਲ੍ਹਾ ਮੈਦਾਨ ਅਤੇ ਗਿਆਨੀ ਜ਼ੈਲ ਸਿੰਘ ਨਗਰ 'ਚ ਰਾਮ-ਲੀਲ੍ਹਾ ਦਾ ਆਰੰਭ

ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ 'ਚ ਅੱਜ ਧਾਰਮਿਕ ਆਸਥਾ ਨਾਲ ਗਣੇਸ਼ ਪੂਜਨ, ਸ਼ਿਵ ਪੂਜਾ, ਵਾਲਮੀਕਿ ਜੀ ਦੀ ਪੂਜਾ ਨਾਲ ਰਾਮ ਲੀਲ੍ਹਾ ਦਾ ਅਰੰਭ ਹੋਇਆ | ਰਾਮ-ਲੀਲ੍ਹਾ ਮੈਦਾਨ 'ਚ ਜਿੱਥੇ ਮੁੱਢ ਤੋਂ ਹੀ ਰਾਮ-ਲੀਲ੍ਹਾ ਹੁੰਦੀ ਆ ਰਹੀ ਹੈ, ਵਿਖੇ ਐਸ. ਡੀ. ...

ਪੂਰੀ ਖ਼ਬਰ »

ਰਿਆਤ ਬਾਹਰਾ 'ਵਰਸਿਟੀ ਵਲੋਂ ਵਿਦਿਆਰਥੀਆਂ ਲਈ ਲਾਈਫ਼ ਕੋਚਿੰਗ ਹੁਨਰ ਫੋਰਮ ਆਰੰਭ

ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਬੀਤੇ ਦਿਨੀਂ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵੱਲੋਂ ਵਿਦਿਆਰਥੀਆਂ ਨੂੰ ਲਾਈਫ਼ ਕੋਚਿੰਗ ਦੇ ਹੁੰਨਰ ਲਈ ਇੱਕ ਵਿਲੱਖਣ ਅਤੇ ਨਵੀਨਤਾਕਾਰੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਇਸ ਪ੍ਰੋਗਰਾਮ ...

ਪੂਰੀ ਖ਼ਬਰ »

ਫਾਰਮੇਸੀ ਕਾਲਜ ਬੇਲਾ ਦੇ ਵਿਦਿਆਰਥੀਆਂ ਨੇ ਵਿਸ਼ਵ ਫਾਰਮੇਸੀ ਦਿਵਸ ਮੌਕੇ ਕੀਤੀ ਦੁਕਾਨਦਾਰਾਂ ਦੀ ਸਿਹਤ ਜਾਂਚ

ਬੇਲਾ, 26 ਸਤੰਬਰ (ਮਨਜੀਤ ਸਿੰਘ ਸੈਣੀ)-ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਆਫ਼ ਫਾਰਮੇਸੀ ਕਾਲਜ ਬੇਲਾ ਵਿਖੇ ਵਿਸ਼ਵ ਫਾਰਮੇਸੀ ਦਿਵਸ ਮਨਾਇਆ ਗਿਆ | ਇਸ ਮੌਕੇ ਫਾਰਮੇਸੀ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਦੀ ਨਿਗਰਾਨੀ ਹੇਠ ਫਾਰਮੇਸੀ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਮਨਾਇਆ

ਨੂਰਪੁਰ ਬੇਦੀ, 26 ਸਤੰਬਰ (ਪ.ਪ ਰਾਹੀਂ)-ਨੂਰਪੁਰ ਬੇਦੀ ਦੇ ਭਾਜਪਾ ਮੰਡਲ ਵਲੋਂ ਅੱਜ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮਦਿਨ ਸ਼ਰਧਾਪੂਰਵਕ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਆਗੂਆਂ ਵਲੋਂ ਇਸ ਮਹਾਨ ਆਗੂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਸੁਸ਼ੀਲ ਕੁਮਾਰ ਮੰਡਲ ਪ੍ਰਧਾਨ, ...

ਪੂਰੀ ਖ਼ਬਰ »

ਸਰਕਾਰੀ ਕਾਲਜ ਵਿਚ ਦਾਖ਼ਲੇ ਬਾਰੇ ਜਾਗਰੂਕ ਕੀਤਾ

ਸੁਖਸਾਲ, 26 ਸਤੰਬਰ (ਧਰਮ ਪਾਲ)-ਸਰਕਾਰੀ ਪੋਲੀਟੈਕਨੀਕਲ ਕਾਲਜ (ਲੜਕੀਆਂ) ਰੂਪਨਗਰ ਵਿਖੇ ਦਾਖ਼ਲੇ ਸੰਬੰਧੀ ਕਮਲ ਸਿੰਘ ਮਜਾਰੀ ਸਾਬਕਾ ਮੁਲਾਜ਼ਮ ਆਗੂ ਨੇ ਪਿੰਡ ਭੱਲੜੀ, ਮਜਾਰੀ, ਸੁਖਸਾਲ, ਨਾਨਗਰਾਂ, ਕੁਲਗਰਾਂ, ਭਨਾਮ , ਸਹਿਜੋਵਾਲ ਆਦਿ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਇਕਾਈ ਮੋਰਿੰਡਾ ਨੇ ਪਾਰਟੀ ਦਾ ਕੀਤਾ ਪੁਨਰਗਠਨ

ਮੋਰਿੰਡਾ, 26 ਸਤੰਬਰ (ਕੰਗ)-ਭਾਰਤੀ ਜਨਤਾ ਪਾਰਟੀ ਇਕਾਈ ਮੋਰਿੰਡਾ ਨੇ ਪਾਰਟੀ ਦਾ ਪੁਨਰਗਠਨ ਕਰਦਿਆਂ ਕੁੱਝ ਨਵੇਂ ਅਹੁਦੇਦਾਰਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਹੈ | ਨਵੀਂ ਚੁਣੀ ਟੀਮ ਵਿੱਚ ਜਤਿੰਦਰ ਗੁੰਬਰ ਨੂੰ ਪ੍ਰਧਾਨ, ਹਰਸ਼ ਕੋਹਲੀ ਤੇ ਸ਼ਾਰਦਾ ਪ੍ਰਸਾਦ ਮੌਰਿਆ ...

ਪੂਰੀ ਖ਼ਬਰ »

ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੇ ਸੰਬੰਧ 'ਚ ਭਾਓਵਾਲ ਵਿਖੇ ਧਾਰਮਿਕ ਸਮਾਗਮ

ਨੂਰਪੁਰ ਬੇਦੀ, 26 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਦੋ ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੇ ਸੰਬੰਧ 'ਚ ਪਿੰਡ ਭਾਓਵਾਲ ਵਿਖੇ ਧਾਰਮਿਕ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਦੁਸਹਿਰੇ ਦੇ ਸਬੰਧ ਵਿਚ ਹਰਜੋਤ ਬੈਂਸ ਨੂੰ ਸੱਦਾ ਪੱਤਰ ਦਿੱਤਾ

ਢੇਰ, 26 ਸਤੰਬਰ (ਸ਼ਿਵ ਕੁਮਾਰ ਕਾਲੀਆ)-ਬਾਸੋਵਾਲ ਕਲੋਨੀ ਵਿਖੇ ਹਰ ਸਾਲ ਧੂਮ ਧਾਮ ਨਾਲ ਕਰਵਾਈ ਜਾਂਦੀ ਰਾਮ-ਲੀਲ੍ਹਾ ਦੇ ਅਵਸਰ ਦੁਸਹਿਰੇ ਦੇ ਪਵਿੱਤਰ ਦਿਹਾੜੇ 'ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਣ ਦੇ ਲਈ ਸਮੂਹ ਕਮੇਟੀ ...

ਪੂਰੀ ਖ਼ਬਰ »

ਕੀਰਤਪੁਰ ਸਾਹਿਬ ਦਾ ਸੁੰਦਰੀਕਰਨ ਅਤੇ ਸਰਵਪੱਖੀ ਵਿਕਾਸ ਕਰਵਾਉਣਾ ਮੇਰਾ ਸੁਪਨਾ ਹੈ-ਹਰਜੋਤ ਸਿੰਘ ਬੈਂਸ

ਕੀਰਤਪੁਰ ਸਾਹਿਬ, 26 ਸਤੰਬਰ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ)-ਦੋ ਗੁਰੂ ਸਾਹਿਬਾਨ ਦੀ ਜਨਮ ਸਥਲੀ ਇਤਿਹਾਸਕ ਤੇ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਦਾ ਸੁੰਦਰੀਕਰਨ ਅਤੇ ਸਰਵਪੱਖੀ ਵਿਕਾਸ ਕਰਵਾਉਣਾ ਮੇਰਾ ਸੁਪਨਾ ਹੈ | ਇਸ ਇਲਾਕੇ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਿਤ ...

ਪੂਰੀ ਖ਼ਬਰ »

ਮੋਰਿੰਡਾ ਵਿਚ ਬਿਜਲੀ ਸਪਲਾਈ ਦਾ ਮੰਦਾ ਹਾਲ, ਸ਼ਿਕਾਇਤ ਘਰ ਦਾ ਫ਼ੋਨ ਰਹਿਣ ਲੱਗਾ ਬੰਦ

ਮੋਰਿੰਡਾ, 26 ਸਤੰਬਰ (ਕੰਗ)-ਮੋਰਿੰਡਾ ਸ਼ਹਿਰ ਦੀ ਬਿਜਲੀ ਸਪਲਾਈ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਿਛਲੇ ਕਾਫ਼ੀ ਦਿਨਾਂ ਤੋਂ ਇਸ ਸ਼ਹਿਰ ਦੀ ਬਿਜਲੀ ਸਪਲਾਈ ਦਾ ਬਹੁਤ ਮੰਦਾ ਹਾਲ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਸੁਖਦੀਪ ਸਿੰਘ ...

ਪੂਰੀ ਖ਼ਬਰ »

ਬਾਹਤੀ ਮਹਾ ਸਭਾ ਵਲੋਂ ਕਰਵਾਇਆ ਇਮਾਰਤ ਦੇ ਮੁਕੰਮਲ ਹੋਣ 'ਤੇ ਸਮਾਗਮ

ਸ੍ਰੀ ਅਨੰਦਪੁਰ ਸਾਹਿਬ, 26 ਸਤੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਬਾਹਤੀ ਮਹਾ ਸਭਾ ਵਲੋਂ ਨੇੜਲੇ ਪਿੰਡ ਗਰਾ ਵਿਖੇ ਸਥਿਤ ਗਿਆਨ ਆਸ਼ਰਮ ਬਾਹਤੀ ਭਵਨ ਵਿਖੇ ਇਮਾਰਤ ਦੇ ਦੂਜੇ ਪੜਾਅ ਦਾ ਕੰਮ ਮੁਕੰਮਲ ਹੋਣ 'ਤੇ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸ੍ਰੀ ...

ਪੂਰੀ ਖ਼ਬਰ »

'ਆਪ' ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਇਮਾਨਦਾਰ ਅਤੇ ਭਿ੍ਸ਼ਟਾਚਾਰ ਮੁਕਤ ਸਮਾਜ ਦਿੱਤਾ-ਹਰਜੋਤ ਬੈਂਸ

ਢੇਰ, 26 ਸਤੰਬਰ (ਸ਼ਿਵ ਕੁਮਾਰ ਕਾਲੀਆ)-ਜਦੋਂ ਦੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਦੇ ਲੋਕ ਹਰ ਪੱਖੋਂ ਸੁੱਖ ਦਾ ਸਾਹ ਲੈ ਰਹੇ ਹਨ | ਸਾਡੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਇਮਾਨਦਾਰ ਅਤੇ ਭਿ੍ਸ਼ਟਾਚਾਰ ਮੁਕਤ ਸਮਾਜ ਦਿੱਤਾ ਹੈ | ਇਨ੍ਹਾਂ ਗੱਲਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX