ਤਾਜਾ ਖ਼ਬਰਾਂ


ਉੜੀਸ਼ਾ:ਗੈਸ ਪਾਈਪ ਲਾਈਨ ਵਿਚ ਧਮਾਕੇ ਦੌਰਾਨ ਦੋ ਮਜ਼ਦੂਰਾਂ ਦੀ ਮੌਤ, 3 ਤਿੰਨ ਜ਼ਖ਼ਮੀ
. . .  1 day ago
ਭੁਵਨੇਸ਼ਵਰ, 4 ਫਰਵਰੀ-ਅੱਜ ਉੜੀਸ਼ਾ ਦੇ ਨਯਾਗੜ੍ਹ ਦੇ ਅਧੀਨ ਪੈਂਦੇ ਸੁਨਾਲਟੀ ਵਿਚ ਗੈਸ ਪਾਈਪ ਲਾਈਨ ਵਿਚ ਧਮਾਕੇ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ...
ਸੀ.ਆਈ.ਏ. ਸਟਾਫ ਦੇ ਇੰਚਾਰਜ ਸਮੇਤ ਚੌਂਕੀ ਇੰਚਾਰਜ ਮੁਅੱਤਲ
. . .  1 day ago
ਲੁਧਿਆਣਾ, 4 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਚੌਂਕੀ ਕੋਚਰ ਮਾਰਕਿਟ ਦੇ ਇੰਚਾਰਜ ਭੀਸ਼ਮ ਦੇਵ ਨੂੰ ਡਿਊਟੀ ਵਿਚ ਕੁਤਾਹੀ ਦੇ ਦੋਸ਼ ਤਹਿਤ ਮੁਅੱਤਲ...
ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਕਰਨਗੇ ਮੁਲਾਕਾਤ
. . .  1 day ago
ਵਾਸ਼ਿੰਗਟਨ, 4 ਫਰਵਰੀ- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਮੁਲਾਕਾਤ ਕਰਨਗੇ।
ਖ਼ੇਡ ਮੰਤਰੀ ਵਲੋਂ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦਾ ਥੀਮ ਗੀਤ ਲਾਂਚ
. . .  1 day ago
ਸ੍ਰੀਨਗਰ, 4 ਫਰਵਰੀ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਜੰਮੂ ਦੇ ਰਾਜ ਭਵਨ ਵਿਖੇ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦੇ ਥੀਮ ਗੀਤ ਅਤੇ ਜਰਸੀ ਲਾਂਚ ਕੀਤੀ।
ਸੁਪਰੀਮ ਕੋਰਟ ਨੂੰ ਮਿਲੇ 5 ਨਵੇਂ ਜੱਜ
. . .  1 day ago
ਨਵੀਂ ਦਿੱਲੀ, 4 ਫਰਵਰੀ- ਕੇਂਦਰ ਨੇ ਸੁਪਰੀਮ ਕੋਰਟ ਲਈ 5 ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚ ਪੰਕਜ ਮਿਥਲ (ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ), ਸੰਜੇ ਕਰੋਲ (ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ), ਪੀ.ਵੀ. ਸੰਜੇ ਕੁਮਾਰ (ਮਣੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ)....
ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਕਮੇਟੀ ਸੰਬੰਧੀ ਪਟੀਸ਼ਨ ਖ਼ਾਰਜ
. . .  1 day ago
ਨਵੀਂ ਦਿੱਲੀ, 4 ਫਰਵਰੀ- ਸੁੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਐਸ.ਜੀ.ਪੀ.ਸੀ. ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਲੈ ਕੇ ਦਾਖ਼ਲ ਕੀਤੀ ਸਮੀਖਿਆ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਐਚ.ਐਸ.ਜੀ.ਪੀ.ਸੀ. ਐਕਟ 2014 ਦੀ ਮਾਨਤਾ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ...
ਪੰਜਾਬ ਮੰਡੀ ਬੋਰਡ ਨੂੰ ਮਿਲਿਆ ਨਵਾਂ ਚੇਅਰਮੈਨ
. . .  1 day ago
ਚੰਡੀਗੜ੍ਹ, 4 ਫਰਵਰੀ- ਅੱਜ ਪੰਜਾਬ ਸਰਕਾਰ ਵਲੋਂ ਮੰਡੀ ਬੋਰਡ ਤੇ ਕਾਰਪੋਰੇਸ਼ਨਾਂ ਦੇ ਨਵੇਂ ਬਣੇ ਚੇਅਰਮੈਨਾਂ ਦਾ ਐਲਾਨ ਕੀਤਾ ਗਿਆ। ਹਰਚੰਦ ਸਿੰਘ ਬਰਸਟ ਨੂੰ ਮੰਡੀ ਬੋਰਡ ਦਾ ਨਵਾਂ ਚੇਅਰਮੈਨ ਲਗਾਇਆ...
ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਨੇ ਕੀਤੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ
. . .  1 day ago
ਚੰਡੀਗੜ੍ਹ, 4 ਫਰਵਰੀ- ਪਹਿਲੀ ਵਾਰ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਜੇਲ੍ਹ ਵਿਚ ਬੰਦ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ ਚੁੱਕੀ ਹੈ। ਵੜਿੰਗ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਧੂ ਦੀ ਜਲਦੀ ਰਿਹਾਈ ਦੀ ਮੰਗ ਕੀਤੀ...
ਦਰਦਨਾਕ ਸੜਕ ਹਾਦਸੇ ’ਚ ਮਜੀਠਾ ਵਾਸੀ ਦੋ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀਂ
. . .  1 day ago
ਕਲਾਨੌਰ, 4 ਫਰਵਰੀ (ਪੁਰੇਵਾਲ)- ਕਲਾਨੌਰ- ਬਟਾਲਾ ਮਾਰਗ ’ਤੇ ਸਥਿਤ ਅੱਡਾ ਕੋਟ ਮੀਆਂ ਸਾਹਿਬ ਵਿਖੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਸੰਬੰਧੀ ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. ਮਨਜੀਤ ਸਿੰਘ ਅਤੇ ਚੌਂਕੀ ਇੰਚਾਰਜ ਵਡਾਲਾ ਬਾਂਗਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਪੈਰਵਾਈ ਕੀਤੀ ਜਾ...
ਪਾਕਿਸਤਾਨ ਵਿਚ ਵਿਕੀਪੀਡੀਆ ’ਤੇ ਪਾਬੰਦੀ
. . .  1 day ago
ਇਸਲਾਮਾਬਾਦ, 4 ਫਰਵਰੀ- ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ.ਟੀ.ਏ.) ਨੇ 48 ਘੰਟਿਆਂ ਦੀ ਦਿੱਤੀ ਗਈ ਸਮਾਂ ਸੀਮਾ ਦੇ ਅੰਦਰ ਈਸ਼ਨਿੰਦਾ ਸਮੱਗਰੀ ਨੂੰ ਨਾ ਹਟਾਉਣ ਲਈ ਪਾਕਿਸਤਾਨ ਦੇ ਅੰਦਰ ਵਿਕੀਪੀਡੀਆ ’ਤੇ ਪਾਬੰਦੀ ਲਗਾ ਦਿੱਤੀ ਹੈ। ਪੀ.ਟੀ.ਏ. ਨੇ ਸ਼ਨੀਵਾਰ ਨੂੰ...
ਮਣੀਪੁਰ: ਹੋਣ ਵਾਲੇ ਫ਼ੈਸ਼ਨ ਪ੍ਰੋਗਰਾਮ ਦੀ ਥਾਂ ਦੇ ਨੇੜੇ ਹੋਇਆ ਬੰਬ ਧਮਾਕਾ
. . .  1 day ago
ਇੰਫ਼ਾਲ, 4 ਫਰਵਰੀ- ਮਣੀਪੁਰ ਦੇ ਹਪਤਾ ਕਾਂਘੇਬੁੰਗ ਵਿਖੇ ਜਿੱਥੇ 5 ਫਰਵਰੀ ਤੱਕ ਇਕ ਫ਼ੈਸ਼ਨ ਪਰੇਡ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਾ ਸੀ, ਦੇ ਨੇੜੇ ਇਕ ਬੰਬ ਧਮਾਕਾ ਹੋਇਆ। ਇਸ ਪ੍ਰੋਗਰਾਮ ਵਿਚ ਮਸ਼ਹੂਰ ਫ਼ਿਲਮ ਅਭਿਨੇਤਰੀ ਸਨੀ ਲਿਓਨੀ ਦੇ ਆਉਣ ਦਾ ਵੀ ਪ੍ਰੋਗਰਾਮ ਸੀ। ਇੰਫਾਲ ਪੂਰਬੀ ਜ਼ਿਲ੍ਹਾ ਅਧਿਕਾਰੀਆਂ...
ਲੁਟੇਰਿਆਂ ਵਲੋਂ ਪਰਸ ਖ਼ੋਹਣ ਸਮੇਂ ਆਟੋ ’ਚੋਂ ਡਿੱਗਣ ਕਾਰਨ ਲੜਕੀ ਦੀ ਮੌਤ
. . .  1 day ago
ਅਟਾਰੀ, 4 ਜਨਵਰੀ (ਗੁਰਦੀਪ ਸਿੰਘ ਅਟਾਰੀ)- ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ-ਵਾਹਗਾ ਸਰਹੱਦ ’ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰਾਮਨੀ ਦੇਖ ਕੇ ਆਟੋ ’ਤੇ ਵਾਪਸ ਜਾ ਰਹੀ ਲੜਕੀ ਕੋਲੋਂ ਕੁਝ ਲੁਟੇਰਿਆਂ ਨੇ ਪਰਸ ਖੋਹ ਲਿਆ। ਲੁਟੇਰਿਆਂ ਵਲੋਂ ਝਪਟ ਮਾਰਨ ਕਾਰਨ ਲੜਕੀ ਹਾਈਵੇ ’ਤੇ ਮੂੰਧੇ ਮੂੰਹ....
ਸਾਨੂੰ ਆਪਣੀਆਂ ਕੁੜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ- ਪੀ.ਟੀ.ਊਸ਼ਾ
. . .  1 day ago
ਤਿਰੂਵੰਨਤਪੁਰਮ, 4 ਫਰਵਰੀ- ਭਾਰਤੀ ਉਲਪਿੰਕ ਸੰਘ ਦੀ ਪ੍ਰਧਾਨ ਪੀ.ਟੀ.ਊਸ਼ਾ ਨੇ ਦੱਸਿਆ ਕਿ ਕੁਝ ਲੋਕ ਊਸ਼ਾ ਸਕੂਲ ਆਫ਼ ਅਥਲੈਟਿਕਸ ਦੇ ਕੰਪਾਊਂਡ ਵਿਚ ਦਾਖ਼ਲ ਹੋ ਗਏ ਅਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਜਦੋਂ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਾਹਮਣਾ ਕੀਤਾ ਤਾਂ ਉਨ੍ਹਾਂ ਨੇ ਦੁਰਵਿਵਹਾਰ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪਨਗੜ ਪੰਚਾਇਤ...
ਸਪਨਾ ਚੌਧਰੀ ਦੇ ਪਰਿਵਾਰ ਖ਼ਿਲਾਫ਼ ਐਫ਼.ਆਈ.ਆਰ ਦਰਜ
. . .  1 day ago
ਚੰਡੀਗੜ੍ਹ, 4 ਫਰਵਰੀ- ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਉਸ ਦੀ ਭਰਜਾਈ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪਲਵਲ ਦੇ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ...
ਭਾਰਤ ਸਰਕਾਰ ਘੱਟ ਗਿਣਤੀਆਂ ਨਾਲ ਸੰਬੰਧਤ ਵਿਦਿਆਰਥੀਆਂ ਦੀ ਫ਼ੈਲੋਸ਼ਿਪ ਮੁੜ ਚਾਲੂ ਕਰੇ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 4 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਨੇ ਘੱਟ ਗਿਣਤੀਆਂ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵਲੋਂ ਦਿੱਤੀ ਜਾਂਦੀ ਸਕਾਲਰਸ਼ਿਪ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਹੈ....
ਦੁਕਾਨਦਾਰ ਤੇ ਗਾਹਕ ਵਿਚਾਲੇ ਹੋਈ ਤਕਰਾਰ ’ਚ ਚੱਲੀ ਗੋਲੀ
. . .  1 day ago
ਚੋਗਾਵਾਂ, 4 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੂਚਕਵਾਲ ਵਿਖੇ ਦੁਕਾਨਦਾਰ ਤੇ ਗਾਹਕ ਵਿਚਾਲੇ ਹੋਈ ਤਕਰਾਰ ’ਚ ਚੱਲੀ ਗੋਲੀ ’ਚ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਚੂਚਕਵਾਲ ਹੀਰਾ ਸਿੰਘ ਹਾਰਡਵੇਅਰ ਦੀ ਦੁਕਾਨ ’ਤੇ ਗਏ ਸਨ, ਜਿੱਥੇ...
ਮੋਟਰਸਾਈਕਲ ਤੇ ਘੋੜੇ ਦੀ ਟੱਕਰ ਵਿਚ ਦੋ ਨੌਜਵਾਨਾਂ ਸਮੇਤ ਘੋੜੇ ਦੀ ਵੀ ਮੌਤ
. . .  1 day ago
ਕਪੂਰਥਲਾ/ਬੇਗੋਵਾਲ, 4 ਫਰਵਰੀ (ਅਮਨਜੋਤ ਸਿੰਘ ਵਾਲੀਆ, ਸੁਖਜਿੰਦਰ ਸਿੰਘ)-ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਵਿਖੇ ਇਕ ਮੋਟਰਸਾਈਕਲ ਦੀ ਟੱਕਰ ਘੋੜੇ ਨਾਲ ਹੋਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਦੋਵਾਂ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ....
ਮੁੰਬਈ: ਮਹਿਲਾ ਫ਼ਾਇਰ ਬ੍ਰਿਗੇਡ ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ
. . .  1 day ago
ਮਹਾਰਾਸ਼ਟਰ, 4 ਫਰਵਰੀ- ਮੁੰਬਈ ’ਚ ਮਹਿਲਾ ਫ਼ਾਇਰ ਬ੍ਰਿਗੇਡ ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ ਹੋ ਗਈ। ਫ਼ਾਇਰ ਬਿ੍ਰਗੇਡ ਦੇ ਮੁੱਖ ਅਧਿਕਾਰਨੀ ਨੇ ਕਿਹਾ ਕਿ ਉਚਾਈ ਦੇ ਮਾਪਦੰਡਾਂ ਅਨੁਸਾਰ ਯੋਗਤਾ ਪੂਰੀ ਕਰਨ ਵਾਲੀਆਂ 3318 ਮਹਿਲਾਂ ਉਮੀਦਵਾਰਾਂ ਨੂੰ ਅਗਲੀ ਚੋਣ ਪ੍ਰਕਿਰਿਆ ਲਈ ਚੁਣਿਆ ਗਿਆ। ਪ੍ਰਦਰਸ਼ਨਕਾਰੀ...
ਤਾਮਿਲਨਾਡੂ: ਮਸ਼ਹੂਰ ਪਲੇਬੈਕ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ
. . .  1 day ago
ਚੇਨੱਈ, 4 ਫਰਵਰੀ- ਦੱਖਣੀ ਭਾਰਤ ਦੀ ਮਸ਼ਹੂਰ ਪਲੇਅਬੈਕ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ ਹੋ ਗਿਆ ਹੈ। ਪੁਲਿਸ ਅਨੁਸਾਰ ਉਹ ਚੇਨਈ ਸਥਿਤ ਆਪਣੇ ਘਰ ’ਚ ਮ੍ਰਿਤਕ ਪਾਈ ਗਈ ਸੀ। ਉਨ੍ਹਾਂ ਨੂੰ ਹਾਲ ਹੀ ਵਿਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ...
ਤੇਲ ’ਤੇ ਵੈਟ ਦਰ ਵਧਾਉਣ ਕਰਕੇ ਭਗਵੰਤ ਮਾਨ ਦਾ ਫੂਕਿਆ ਪੁਤਲਾ
. . .  1 day ago
ਸ੍ਰੀ ਮੁਕਤਸਰ ਸਾਹਿਬ, 4 ਫਰਵਰੀ (ਰਣਜੀਤ ਸਿੰਘ ਢਿੱਲੋਂ)- ਭਗਵੰਤ ਮਾਨ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਵਧਾਉਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੁਰਾ ਰੋਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਗਜੀਤ ਸਿੰਘ ਹਨੀ ਫੱਤਣਵਾਲਾ ਦੀ ਅਗਵਾਈ ਵਿਚ...
ਪਿਸਤੌਲ ਦੀ ਨੋਕ ’ਤੇ ਲੁਟੇਰੇ ਨੇ ਵੈਸਟਰਨ ਯੂਨੀਅਨ ਦੇ ਕਰਿੰਦੇ ਤੋਂ ਲੁੱਟੇ ਲੱਖਾਂ ਰੁਪਏ
. . .  1 day ago
ਬੇਗੋਵਾਲ, 4 ਫਰਵਰੀ (ਸੁਖਜਿੰਦਰ ਸਿੰਘ)- ਬੀਤੀ ਦੇਰ ਸ਼ਾਮ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ’ਚ ਟਾਂਡਾ ਬੇਗੋਵਾਲ ਰੋਡ ’ਤੇ ਪਿੰਡ ਅਕਬਰਪੁਰ ਨਜ਼ਦੀਕ ਬੇਗੋਵਾਲ ’ਚ ਵੈਸਟਰਨ ਯੂਨੀਅਨ ’ਤੇ ਕੰਮ ਕਰਦੇ ਇਕ ਵਿਅਕਤੀ, ਜੋ ਆਪਣੀ ਐਕਟਿਵਾ ’ਤੇ ਸਵਾਰ ਹੋ ਕਿ ਆਪਣੇ ਪਿੰਡ ਜਾ ਰਿਹਾ ਸੀ, ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ...
ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਰਾਜਪਾਲ ਨੂੰ ਸ਼ਿਕਾਇਤ
. . .  1 day ago
ਚੰਡੀਗੜ੍ਹ, 4 ਜਨਵਰੀ-ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਏ.ਟੀ.ਐਫ.ਆਈ. ਮੁਖੀ ਵੀਰੇਸ਼ ਸ਼ਾਡਲਿਆ ਵਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸ਼ਿਕਾਇਤ...
ਸਰਵੇਖਣ 'ਚ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਉਭਰੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 4 ਫਰਵਰੀ -ਅਮਰੀਕਾ ਸਥਿਤ ਸਲਾਹਕਾਰ ਫਰਮ 'ਮੌਰਨਿੰਗ ਕੰਸਲਟ' ਵਲੋਂ ਕੀਤੇ ਗਏ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 78 ਫ਼ੀਸਦੀ ਦੀ ਪ੍ਰਵਾਨਗੀ ਰੇਟਿੰਗ ਦੇ ਨਾਲ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਪੇਸ਼ ਕੀਤਾ ਗਿਆ ਹੈ। ਰੇਟਿੰਗ ਦੇ ਮੁਤਾਬਕ...
ਜਦੋਂ ਤੋਂ ਭਾਜਪਾ ਸਰਕਾਰ ਆਈ ਉਦੋਂ ਤੋਂ ਬੇਇਨਸਾਫ਼ੀ ਵਧੀ ਹੈ- ਅਖਿਲੇਸ਼ ਯਾਦਵ
. . .  1 day ago
ਲਖਨਊ, 4 ਫਰਵਰੀ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਮੁਰਾਦਾਬਾਦ ਵਿਚ ਬੋਲਦਿਆਂ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ ਉਦੋਂ ਤੋਂ ਬੇਇਨਸਾਫ਼ੀ ਲਗਾਤਾਰ ਵਧ ਰਹੀ ਹੈ। ਪ੍ਰਸ਼ਾਸਨ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ ਅਤੇ ਕਈ ਥਾਵਾਂ ’ਤੇ ਇਹ ਭਾਜਪਾ ਦੇ ਵਰਕਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ...
ਯੋਗੀ ਆਦਿੱਤਿਆਨਾਥ ਨੇ ਕੀਤੀ ਭਾਰਤੀ ਜਨਤਾ ਯੁਵਾ ਮੋਰਚਾ ਨਾਲ ਮੁਲਾਕਾਤ
. . .  1 day ago
ਲਖਨਊ, 4 ਫਰਵਰੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ.) ਨਾਲ ਮੁਲਾਕਾਤ ਕੀਤੀ।
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਅੱਸੂ ਸੰਮਤ 554

ਪਟਿਆਲਾ

ਅਗਨੀ ਵੀਰ ਭਰਤੀ ਰੈਲੀ 'ਚ ਹਿੱਸਾ ਲੈਣ ਤੋਂ ਰੋਕੇ ਗਏ ਨੌਜਵਾਨਾਂ ਨੇ ਕੇਂਦਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਆਰਮੀ ਏਰੀਆ 'ਚ 17 ਸਤੰਬਰ ਤੋਂ ਚੱਲ ਰਹੀ ਫ਼ੌਜ ਭਰਤੀ ਰੈਲੀ 'ਚ ਪੁਲਿਸ ਵਲੋਂ ਦਿੱਤੇ ਚਰਿੱਤਰ ਸਰਟੀਫਿਕੇਟ 'ਤੇ ਪ੍ਰੀਖਿਆਰਥੀਆਂ ਦੀ ਫ਼ੋਟੋ 'ਤੇ ਮੋਹਰ ਨਾ ਲੱਗੀ ਹੋਣ ਕਾਰਨ ਉਨ੍ਹਾਂ ਨੂੰ ਭਰਤੀ ਰੈਲੀ 'ਚ ਹਿੱਸਾ ਨਹੀਂ ਲੈਣ ਦਿੱਤਾ ਗਿਆ | ਜਿਸ ਕਰ ਕੇ ਪੰਜਾਬ ਭਰ ਤੋਂ 600 ਦੇ ਕਰੀਬ ਆਏ ਨੌਜਵਾਨਾਂ ਨੇ ਸੰਗਰੂਰ ਰੋਡ 'ਤੇ 2 ਘੰਟੇ ਦੇ ਕਰੀਬ ਬੈਠ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਧਰਨੇ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਪੁਲਿਸ ਕਰਮੀ ਉਥੇ ਪਹੁੰਚ ਗਏ | ਧਰਨੇ 'ਤੇ ਬੈਠੇ ਬਿਕਰਮ ਸਿੰਘ ਨੇ ਦੱਸਿਆ ਕਿ ਭਰਤੀ ਲਈ ਉਨ੍ਹਾਂ ਨੂੰ ਪੁਲਿਸ ਤੋਂ ਚਰਿੱਤਰ ਸਰਟੀਫਿਕੇਟ ਲੈਣ ਲਈ ਆਖਿਆ ਸੀ | ਜਿਸ ਤਹਿਤ ਉਹ ਸਰਟੀਫਿਕੇਟ ਲੈ ਕੇ ਆਏ ਸੀ, ਪਰ ਇਸ ਪ੍ਰਮਾਣ ਪੱਤਰ 'ਤੇ ਉਨ੍ਹਾਂ ਦੀ ਫੋਟੋ 'ਤੇ ਮੋਹਰ ਨਹੀਂ ਲੱਗੀ ਸੀ, ਇਸ 'ਚ ਉਨ੍ਹਾਂ ਦੀ ਕੀ ਗ਼ਲਤੀ ਹੈ? ਕਿਉਂਕਿ ਇਹ ਸਰਟੀਫਿਕੇਟ ਪੁਲਿਸ ਵਿਭਾਗ ਨੇ ਉਨ੍ਹਾਂ ਨੂੰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਭਰਤੀ ਅਫ਼ਸਰਾਂ ਵਲੋਂ ਇਹ ਸਰਟੀਫਿਕੇਟ ਠੀਕ ਕਰਵਾਉਣ ਲਈ ਉਨ੍ਹਾਂ ਨੂੰ ਸਮਾਂ ਵੀ ਨਹੀਂ ਦਿੱਤਾ ਗਿਆ, ਜਿਸ ਕਰਕੇ ਸਵੇਰੇ ਢਾਈ ਵਜੇ ਤੋਂ ਬੈਠੇ ਸੈਂਕੜੇ ਨੌਜਵਾਨ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ | ਜਿਨ੍ਹਾਂ 'ਚੋਂ ਜ਼ਿਆਦਾਤਰ ਨੌਜਵਾਨਾਂ ਦੀ ਇਹ ਆਖ਼ਰੀ ਭਰਤੀ ਸੀ, ਕਿਉਂਕਿ ਅਗਲੇ ਵਰ੍ਹੇ ਉਨ੍ਹਾਂ ਦੀ ਉਮਰ ਜ਼ਿਆਦਾ ਹੋ ਜਾਵੇਗੀ | ਇਸ ਤਰ੍ਹਾਂ ਫ਼ੌਜ ਭਰਤੀ 'ਚ ਹਿੱਸਾ ਲੈਣ ਆਏ ਗੁਰਪਾਲ ਸਿੰਘ ਨੇ ਦੱਸਿਆ ਇਸ ਵਾਰ ਪੁਲਿਸ ਪੜਤਾਲ ਸਰਟੀਫਿਕੇਟ ਮੰਗਿਆ ਜਾ ਰਿਹਾ ਹੈ ਜਦ ਕਿ ਅਜਿਹਾ ਪਹਿਲਾਂ ਕਿਸੇ ਵੀ ਆਰਮੀ ਭਰਤੀ ਨਹੀਂ ਸੀ ਮੰਗਿਆ ਜਾਂਦਾ ਸੀ | ਇਸ ਦੇ ਬਾਵਜੂਦ ਵੀ ਜ਼ਿਆਦਾਤਰ ਮੁੰਡਿਆਂ ਕੋਲ ਇਹ ਸਰਟੀਫਿਕੇਟ ਹੈ ਪਰ ਹੁਣ ਫੋਟੇ 'ਤੇ ਮੋਹਰ ਨਾ ਲੱਗੀ ਹੋਣ ਕਾਰਨ ਉਨ੍ਹਾਂ ਨੂੰ ਭਰਤੀ ਬਾਹਰ ਰੱਖਿਆ ਗਿਆ ਹੈ, ਜਿਸ ਕਾਰਨ ਉਹ ਸੜਕ ਰੋਕੀ ਬੈਠ ਹਨ | ਉਨ੍ਹਾਂ ਕਿਹਾ ਭਰਤੀ ਅਫ਼ਸਰਾਂ ਵਲੋਂ ਉਨ੍ਹਾਂ ਨੂੰ ਸਮਾਂ ਦੇਣਾ ਚਾਹੀਦਾ ਦਾ ਸੀ ਤਾਂ ਉਹ ਲੋੜੀਂਦੇ ਕਾਗ਼ਜ਼ਾਤ ਪੂਰੇ ਕਰ ਸਕਣ | ਧਰਨੇ 'ਤੇ ਬੈਠੇ ਜ਼ਿਆਦਾਤਰ ਨੌਜਵਾਨਾਂ ਦਾ ਇਹੋ ਕਹਿਣਾ ਸੀ ਤੇ ਉਨ੍ਹਾਂ ਦੀ ਕੋਈ ਵੀ ਸੁਣ ਨਹੀਂ ਰਿਹਾ ਹੈ | ਇਸ ਸੰਬੰਧੀ ਫ਼ੌਜ ਭਰਤੀ ਡਾਇਰੈਕਟਰ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |

ਅੰਡਰ ਬਿ੍ਜ ਦੇ ਨਿਰਮਾਣ ਕਾਰਜਾਂ ਨੂੰ ਸ਼ਹੀਦੀ ਸਿੰਘ ਸਭਾ ਤੋਂ ਪਹਿਲਾਂ ਮੁਕੰਮਲ ਕਰਵਾਇਆ ਜਾਵੇ-ਭੁੱਟਾ

ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਕਥਿਤ ਲਾਪ੍ਰਵਾਹੀ ਕਾਰਨ ਮਾਧੋਪੁਰ ਬਾਈਪਾਸ 'ਤੇ ਬਣ ਰਹੇ ਅੰਡਰ ਬਿ੍ਜ ਦੇ ਨਿਰਮਾਣ ਕਾਰਜ ...

ਪੂਰੀ ਖ਼ਬਰ »

ਬਾਬਾ ਹੰਸਾਲੀ ਵਾਲਿਆਂ ਵਲੋਂ ਪ੍ਰੋ. ਹਰਪ੍ਰੀਤ ਕੌਰ ਦੇ ਕਲਚਰਲ ਗਰੁੱਪ ਦਾ ਪੋਸਟਰ ਜਾਰੀ

ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਮਨਪ੍ਰੀਤ ਸਿੰਘ)-ਪੰਜਾਬੀ ਸੱਭਿਆਚਾਰ ਦੇ ਖੇਤਰ 'ਚ ਆਪਣੀ ਨਿਵੇਕਲੀ ਪਛਾਣ ਬਣਾਉਣ ਵਾਲੀ ਅਬੋਹਰ ਸ਼ਹਿਰ ਦੀ ਧੀ ਤੇ ਰਿਮਟ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫ਼ੈਸਰ ਡਾ. ਹਰਪ੍ਰੀਤ ਕੌਰ ਔਲਖ ਤੇ ਪ੍ਰੋਫੈਸਰ ਪ੍ਰੀਤ ਔਲਖ ਕਲਚਰਲ ਗਰੁੱਪ ਦਾ ...

ਪੂਰੀ ਖ਼ਬਰ »

ਵਿਕਾਸ ਪੁਰੀ ਨੂੰ ਮਿਲੀ ਪ੍ਰਧਾਨਗੀ ਚੋਣ ਲੜਨ ਦੀ ਇਜਾਜ਼ਤ

ਪਟਿਆਲਾ, 26 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਰਾਜਿੰਦਰਾ ਜਿੰਮਖਾਨਾ ਕਲੱਬ ਦੀਆਂ ਸਾਲਾਨਾ ਚੋਣਾਂ 'ਚ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਭਰਮਾਉਣ ਲਈ ਜਿਥੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ, ਉਥੇ ਹੀ ਕੁਝ ਇਕ ਨੇ ਇਹ ਦੋਸ਼ ਲਗਾਇਆ ਹੈ ਕਿ ਵਿਰੋਧੀਆਂ ਨੇ ...

ਪੂਰੀ ਖ਼ਬਰ »

ਆਈ. ਟੀ. ਮੁੰਬਈ ਸਪੋਕਨ ਟਿਊਟੋਰੀਅਲ ਆਨਲਾਈਨ ਟੈੱਸਟ ਕਰਵਾਇਆ

ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਸਫਲਤਾਪੂਰਵਕ ਆਈ. ਆਈ. ਟੀ. ਮੁੰਬਈ ਸਪੋਕਨ ਟਿਊਟੋਰਿਅਲ ਆਨਲਾਈਨ ਟੈੱਸਟ ਕਰਵਾਇਆ ਗਿਆ | ਜਿਸ ਦੌਰਾਨ 5ਵੇਂ ਸਮੈਸਟਰ ਕੰਪਿਊਟਰ ਸਾਇੰਸ ਐਂਡ ...

ਪੂਰੀ ਖ਼ਬਰ »

ਬ੍ਰਾਹਮਣ ਮਾਜਰਾ ਫਾਟਕ ਤੋਂ ਮਾਤਾ ਰਾਣੀ ਮੰਦਰ ਨੂੰ ਜਾਂਦੇ ਰਸਤੇ ਦੀ ਸਫ਼ਾਈ ਕਰਵਾਉਣ ਦੀ ਮੰਗ

ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਰਾਜਿੰਦਰ ਸਿੰਘ)-ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਵਾਰਡ ਨੰਬਰ 13, ਨੇੜੇ ਰੇਲਵੇ ਫਾਟਕ ਬ੍ਰਾਹਮਣ ਮਾਜਰਾ ਸਰਹਿੰਦ ਤੋਂ ਜੋ ਰਸਤਾ ਮਾਤਾ ਰਾਣੀ ਮਦਿਰ ਨੂੰ ਜਾਂਦਾ ਹੈ 'ਤੇ ਗੰਦ ਦੇ ਢੇਰ ਲੱਗੇ ਹੋਏ ਹਨ | ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ

ਨਾਭਾ, 26 ਸਤੰਬਰ (ਕਰਮਜੀਤ ਸਿੰਘ)-ਪਰਾਲੀ ਦਾ ਮੁੱਦਾ ਅੱਜ ਫੇਰ ਕਿਸਾਨਾਂ ਨੂੰ ਦਰਪੇਸ਼ ਹੈ | ਸਰਕਾਰੀ ਸਹਿ 'ਤੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਵਲੋਂ ਪਰਾਲੀ ਨੂੰ ਸਾੜਨ ਦਾ ਮਰਿਆ ਸੱਪ ਅਜਿਹਾ ਕਿਸਾਨਾਂ ਦੇ ਗਲ ਪਾਇਆ ਗਿਆ ਜੋ ਕਿ ਨਿਕਲਣ ਦਾ ਨਾਂਅ ਹੀ ਨਹੀਂ ਲੈ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਨੇ ਜੇਲ੍ਹ 'ਚ ਰੱਖਿਆ ਮੌਨ ਵਰਤ

ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੌੜ)-ਰੋਡ ਰੇਂਜ ਕੇਸ 'ਚ ਪਟਿਆਲਾ ਜੇਲ੍ਹ 'ਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨਰਾਤਿਆਂ ਦੌਰਾਨ ਮੌਨ ਵਰਤ 'ਤੇ ਰਹਿਣਗੇ | ਇਸ ਦੀ ਸੂਚਨਾ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਦਿੱਤੀ ਕਿ ਉਨ੍ਹਾਂ ਦੇ ਪਤੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਤੇ ਕੱਲ੍ਹ ਕਰਵਾਏ ਜਾਣਗੇ ਸਮਾਗਮ-ਡੀ. ਸੀ.

ਪਟਿਆਲਾ, 26 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 115ਵਾਂ ਜਨਮ ਦਿਨ ਸ਼ਰਧਾ ਨਾਲ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵਲੋਂ ਵੱਖ-ਵੱਖ ਸਮਾਗਮ ਉਲੀਕੇ ਗਏ ਹਨ | ਇਸ ਸੰਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ...

ਪੂਰੀ ਖ਼ਬਰ »

ਜ਼ਿਲ੍ਹਾ ਕਚਹਿਰੀਆਂ 'ਚ ਬਾਰ ਐਸੋਸੀਏਸ਼ਨ ਨੇ ਮਨਾਈ ਮਹਾਰਾਜਾ ਅਗਰਸੈਨ ਜੈਅੰਤੀ

ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਕਚਹਿਰੀਆਂ ਫ਼ਤਹਿਗੜ੍ਹ ਸਾਹਿਬ ਵਿਖੇ ਬਾਰ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਮਹਾਰਾਜਾ ਅਗਰਸੈਨ ਜੈਅੰਤੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਇਸ ਮੌਕੇ ...

ਪੂਰੀ ਖ਼ਬਰ »

ਨਗਰ ਕੌਂਸਲ ਅਮਲੋਹ ਨੇ ਮੱਛਰ ਦੇ ਖ਼ਾਤਮੇ ਲਈ ਕਾਰਵਾਈ ਫੌਗਿੰਗ

ਅਮਲੋਹ, 26 ਸਤੰਬਰ (ਕੇਵਲ ਸਿੰਘ)-ਨਗਰ ਕੌਂਸਲ ਅਮਲੋਹ ਵਲੋਂ ਸ਼ਹਿਰ 'ਚ ਮੱਛਰ ਦੇ ਖ਼ਾਤਮੇ ਲਈ ਫੌਗਿੰਗ ਕਰਵਾਈ ਗਈ ਤੇ ਫੌਗਿੰਗ ਕਈ ਦਿਨਾਂ ਤੋਂ ਜਾਰੀ ਹੈ | ਇਸ ਮੌਕੇ ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਨਾਂ 'ਚ ਡੇਂਗੂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਖ਼ਰਾਬ ਹੋਈ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਜਲਦ ਦੇਵੇ ਮੁਆਵਜ਼ਾ-ਕੰਵਰਵੀਰ ਟੌਹੜਾ

ਅਮਲੋਹ, 26 ਸਤੰਬਰ (ਕੇਵਲ ਸਿੰਘ)-ਭਾਰੀ ਬਰਸਾਤ ਨਾਲ ਕਿਸਾਨਾਂ ਦੀ ਪੱਕੀ ਹੋਈ ਝੋਨੇ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ | ਇਸ ਲਈ ਸੂਬਾ ਸਰਕਾਰ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਇੰਜੀ: ਕੰਵਰਵੀਰ ...

ਪੂਰੀ ਖ਼ਬਰ »

ਰੋਜ਼ਾ ਸ਼ਰੀਫ਼ ਦਾ ਤਿੰਨ ਦਿਨ ਸਾਲਾਨਾ ਉਰਸ ਸਮਾਪਤ

ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਰੋਜ਼ਾ ਸ਼ਰੀਫ਼ ਫ਼ਤਹਿਗੜ੍ਹ ਸਾਹਿਬ ਵਿਖੇ 24 ਸਤੰਬਰ ਤੋਂ ਸ਼ੁਰੂ ਹੋਇਆ ਤਿੰਨ ਦਿਨਾਂ ਸਾਲਾਨਾ ਉਰਸ ਅੱਜ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਹਜ਼ਰਤ ਸ਼ੇਖ਼ ਅਹਿਮਦ ਫਾਰੂਕੀ ਸਰਹਿੰਦੀ ਮੁਜ਼ਦ ਅਲਫਸਾਨੀ ਦੀ ਦਰਗਾਹ ...

ਪੂਰੀ ਖ਼ਬਰ »

ਮਿਡ ਡੇ ਮੀਲ ਕੁੱਕਾਂ ਦੀ ਮੀਟਿੰਗ

ਪਟਿਆਲਾ, 26 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵੱਡੀ ਤਬਦੀਲੀ ਦੀਆਂ ਗੱਲਾਂ ਕਰਦੀ ਹੈ ਪਰ ਪੰਜਾਬ 'ਚ ਪਿਛਲੇ ਤਿੰਨ ਮਹੀਨਿਆਂ ਤੋਂ ਮਿਡ-ਡੇ-ਮੀਲ ਕੁੱਕ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ, ਜਿਸ ਨਾਲ ਮਿਡ-ਡੇ ਮੀਲ ਕੁੱਕਾਂ ਨੂੰ ਅੱਤ ਦੀ ਗਰੀਬੀ 'ਚ ਜੀਵਨ ...

ਪੂਰੀ ਖ਼ਬਰ »

ਅਪ੍ਰੈਂਟਿਸ ਲਾਈਨਮੈਨ ਯੂਨੀਅਨ ਨੇ ਮੁੱਖ ਮੰਤਰੀ ਤੇ ਬਿਜਲੀ ਮੰਤਰੀ ਦਾ ਪੁਤਲਾ ਫੂਕਿਆ

ਪਟਿਆਲਾ, 26 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦਾ ਪੁਤਲਾ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਵਿਚਕਾਰ ਫੂਕਿਆ ਗਿਆ | ਦੱਸਣਯੋਗ ਹੈ ਕਿ ...

ਪੂਰੀ ਖ਼ਬਰ »

ਭਾਰੀ ਬਰਸਾਤ ਪੈਣ ਕਾਰਨ ਸੜਕਾਂ 'ਤੇ ਚੱਲਿਆ ਪਾਣੀ, ਰਾਹਗੀਰ ਪ੍ਰੇਸ਼ਾਨ

ਦੇਵੀਗੜ੍ਹ, 26 ਸਤੰਬਰ (ਰਾਜਿੰਦਰ ਸਿੰਘ ਮੌਜੀ)-ਪਿਛਲੇ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਹੋਈ ਬਾਰਿਸ਼ ਨਾਲ ਜਿਥੇ ਝੋਨੇ ਦੀ ਪੱਕੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਕਿਸਾਨਾਂ ਵਲੋਂ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ ਉਥੇ ਹੀ ਦੇਵੀਗੜ੍ਹ ਇਲਾਕੇ 'ਚ ਕਈ ਸੜਕਾਂ 'ਤੇ ਬਰਸਾਤੀ ...

ਪੂਰੀ ਖ਼ਬਰ »

'ਆਪ' ਵਰਕਰ ਵਲੋਂ ਕਾਂਗਰਸੀ ਕੌਂਸਲਰ ਖ਼ਿਲਾਫ਼ ਮਾੜੀ ਸ਼ਬਦਾਵਲੀ ਬੋਲਣ ਦਾ ਮਾਮਲਾ ਗਰਮਾਇਆ

ਰਾਜਪੁਰਾ, 26 ਸਤੰਬਰ (ਜੀ. ਪੀ. ਸਿੰਘ)-ਲੰਘੇ ਦਿਨਾਂ 'ਚ ਸ਼ਹਿਰ 'ਚ ਹੋਈ ਭਾਰੀ ਬਰਸਾਤ ਕਾਰਨ ਵਾਰਡ ਨੰਬਰ 15 ਤੇ 16 'ਚ ਸੀਵਰੇਜ ਲਾਈਨ ਪਾਉਣ ਲਈ ਪੁੱਟੀ ਸੜਕਾਂ 'ਤੇ ਚਿੱਕੜ ਹੋਣ ਕਾਰਨ ਪ੍ਰੇਸ਼ਾਨ ਉਕਤ ਦੋਵੇਂ ਵਾਰਡਾਂ ਦੇ ਵਸਨੀਕਾਂ ਨੇ ਰਾਜਪੁਰਾ-ਪਟਿਆਲਾ ਰੋਡ 'ਤੇ ਧਰਨਾ ਲਗਾਇਆ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ 'ਚ ਬਿਜਲੀ ਵੰਡ ਖੇਤਰ ਨਿੱਜੀ ਅਦਾਰਿਆਂ ਨੂੰ ਸੌਂਪਣ ਵਿਰੁੱਧ ਸਖ਼ਤ ਰੋਸ

ਪਟਿਆਲਾ, 26 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੱੁਖ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ, ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਸਿੰਘ), ਵਰਕਰਜ਼ ਫੈਡਰੇਸ਼ਨ ਇੰਟਕ, ਇੰਪਲਾਈਜ਼ ਫੈਡਰੇਸ਼ਨ ...

ਪੂਰੀ ਖ਼ਬਰ »

ਗ਼ਰੀਬ ਵਿਧਵਾ ਔਰਤ ਦੇ ਘਰ ਦੀ ਛੱਤ ਡਿਗੀ

ਘਨੌਰ, 26 ਸਤੰਬਰ (ਸੁਸ਼ੀਲ ਕੁਮਾਰ ਸ਼ਰਮਾ)-ਅੱਜ ਘਨੌਰ ਦੇ ਵਾਰਡ ਨੰਬਰ 10 ਵਿਚ ਇਕ ਗ਼ਰੀਬ ਬੇਸਹਾਰਾ ਵਿਧਵਾ ਔਰਤ ਦੇ ਘਰ ਦੀ ਛੱਤ ਕਈ ਦਿਨ ਤੋਂ ਪੈ ਰਹੇ ਮੀਂਹ ਦੇ ਚੱਲਦਿਆਂ ਡਿੱਗ ਗਈ | ਗੱਲਬਾਤ ਕਰਦਿਆਂ ਪ੍ਰਕਾਸ਼ੋ ਨੇ ਦੱਸਿਆ ਕਿ ਅੱਜ ਤੋਂ 10 ਸਾਲ ਪਹਿਲਾਂ ਮੇਰੇ ਘਰ ਵਾਲੇ ...

ਪੂਰੀ ਖ਼ਬਰ »

ਦਾਜ ਦੇ ਮਾਮਲੇ 'ਚ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ

ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੌੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤਾਂ ਦੀ ਸ਼ਿਕਾਇਤ 'ਤੇ ਉਸ ਦੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਪੀੜਤਾ ਪ੍ਰਭਜੋਤ ਕੌਰ ਵਾਸੀ ਪਟਿਆਲਾ ...

ਪੂਰੀ ਖ਼ਬਰ »

ਖਮਾਣੋਂ 'ਚ ਮੋਮਬੱਤੀ ਮਾਰਚ ਕੱਲ੍ਹ

ਖਮਾਣੋਂ, 26 ਸਤੰਬਰ (ਮਨਮੋਹਣ ਸਿੰਘ ਕਲੇਰ)-ਖਮਾਣੋਂ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਮੋਮਬੱਤੀ ਮਾਰਚ/ ਸਹੁੰ ਚੁੱਕ 28 ਸਤੰਬਰ ਨੂੰ ਸ਼ਾਮ 6 ਵਜੇ ਕੱਢਿਆ ਜਾ ਰਿਹਾ ਹੈ | ਸਰਕਾਰੀ ਤੌਰ 'ਤੇ ਮਨਾਏ ਜਾ ਰਹੇ ਇਸ ਪੋ੍ਰਗਰਾਮ ਸੰਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

'ਆਪ' ਤੇ ਅਕਾਲੀ ਦਲ ਦੇ ਲੁਕਵੇਂ ਰਲੇਵੇਂ ਕਾਰਨ ਹੀ ਮਜੀਠੀਆ ਜੇਲ੍ਹ 'ਚੋਂ ਆਏ ਬਾਹਰ-ਬਿੱਟੂ

ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੌੜ)-ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਕ ਘੋਟਾਲਾ ਕੇਸ 'ਚ ਪਟਿਆਲਾ ਜੇਲ੍ਹ 'ਚ ਬੰਦ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕੀਤੀ | ਸ. ਬਿੱਟੂ ਨਾਲ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ...

ਪੂਰੀ ਖ਼ਬਰ »

'ਆਪ' ਨੇ ਕੀਤਾ ਕ੍ਰਾਂਤੀਕਾਰੀ ਯੱੁਗ ਦਾ ਆਗ਼ਾਜ਼-ਤੇਜਿੰਦਰ ਮਹਿਤਾ

ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਦੇਸ਼ ਆਜ਼ਾਦ ਹੋਣ ਤੋਂ ਹੁਣ ਤੱਕ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਡਰਾ ਧਮਕਾ ਤੇ ਕਈ ਤਰ੍ਹਾਂ ਦੇ ਲਾਲਚ ਦੇ ਕੇ ਸੱਤਾ 'ਤੇ ਕਾਬਜ਼ ਹੁੰਦੀਆਂ ਰਹੀਆਂ ਹਨ ਪਰ ਦੇਸ਼ ਦੇ ਭਲੇ ਲਈ ਬਣੀ ਆਮ ਆਦਮੀ ਪਾਰਟੀ ਨੇ ਇਕ ਨਵੇਂ ...

ਪੂਰੀ ਖ਼ਬਰ »

ਬਿਜਲੀ ਨਿਗਮ ਅਧਿਕਾਰੀਆਂ ਨੇ ਬੂਟੇ ਲਗਾ ਕੇ ਮਨਾਇਆ ਹਰਿਆਵਲ ਹਫ਼ਤਾ

ਪਟਿਆਲਾ, 26 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪਟਿਆਲਾ ਵਿਚਲੇ 24 ਨੰਬਰ ਫਾਟਕ ਦੇ ਨੇੜੇ ਬਣੇ ਬਿਜਲੀ ਨਿਗਮ ਦੇ ਦਫ਼ਤਰ ਵਿਖੇ ਅਧਿਕਾਰੀਆਂ ਨੇ 10 ਬੂਟੇ ਲਗਾ ਕੇ ਹਰਿਆਵਲ ਹਫ਼ਤਾ ਮਨਾਇਆ | ਬੂਟੇ ਲਗਾਉਣ ਮੌਕੇ ਏ. ਈ. ਈ. ਗੁਰਮੇਲ ...

ਪੂਰੀ ਖ਼ਬਰ »

ਪੰਜਾਬ ਸਰਕਾਰ ਬਾਰਿਸ਼ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ-ਡਾ. ਹਰਬੰਸ ਲਾਲ

ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪੰਜਾਬ ਸਰਕਾਰ ਪਾਸੋਂ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਬਦਲੇ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ...

ਪੂਰੀ ਖ਼ਬਰ »

ਸਰਹਿੰਦ ਫ਼ਤਹਿਗੜ੍ਹ ਸਾਹਿਬ 'ਚ ਵੱਖ-ਵੱਖ ਥਾਵਾਂ 'ਤੇ ਰਾਮ-ਲੀਲ੍ਹਾ ਦਾ ਮੰਚਨ

ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਦੁਸਹਿਰਾ ਤਿਉਹਾਰ ਦੇ ਸੰਬੰਧ ਵਿਚ ਸਰਹਿੰਦ ਫ਼ਤਹਿਗੜ੍ਹ ਸਾਹਿਬ ਵਿਖੇ ਵੱਖ-ਵੱਖ ਥਾਵਾਂ 'ਤੇ ਰਾਮ-ਲੀਲ੍ਹਾ ਮੰਚਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਵਲੋਂ ਨਗਰ ਕੌਂਸਲ ਦੀ ਸਟੇਜ ...

ਪੂਰੀ ਖ਼ਬਰ »

ਦਰੱਖ਼ਤ ਨਾਲ ਲਟਕਦੀ ਲਾਸ਼ ਮਿਲੀ

ਮੰਡੀ ਗੋਬਿੰਦਗੜ੍ਹ, 26 ਸਤੰਬਰ (ਮੁਕੇਸ਼ ਘਈ)-ਮੰਡੀ ਗੋਬਿੰਦਗੜ੍ਹ ਦੇ ਫੋਕਲ ਪੁਆਇੰਟ 'ਚ ਦਰੱਖਤ ਨਾਲ ਲਟਕਦੀ ਹੋਈ ਨੌਜਵਾਨ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਥੋਂ ਦੇ ਫੋਕਲ ਪੁਆਇੰਟ 'ਚੋਂ ਕਿਸੇ ...

ਪੂਰੀ ਖ਼ਬਰ »

ਸਰਕਾਰ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵੇ-ਪ੍ਰੋ. ਜਲਵੇੜ੍ਹਾ

ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਮਨਪ੍ਰੀਤ ਸਿੰਘ)-ਇਕ ਪਾਸੇ ਜਿਥੇ ਸੂਬੇ ਦੇ ਕਿਸਾਨ ਚਾਈਨਾ ਵਾਇਰਸ ਨਾਂਅ ਦੀ ਬਿਮਾਰੀ ਕਾਰਨ ਆਪਣੇ ਝੋਨੇ ਨੂੰ ਵਾਹੁਣ ਲਈ ਮਜਬੂਰ ਹਨ, ਉਥੇ ਹੀ ਦੂਜੇ ਪਾਸੇ ਬੇਮੌਸਮੀ ਭਾਰੀ ਬਰਸਾਤ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ 'ਚ ...

ਪੂਰੀ ਖ਼ਬਰ »

ਅਮਲੋਹ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਦਿਨੋ ਦਿਨ ਹੁੰਦੀ ਜਾ ਰਹੀ ਖਸਤਾ, ਲੋਕ ਪ੍ਰੇਸ਼ਾਨ

ਅਮਲੋਹ, 26 ਸਤੰਬਰ (ਕੇਵਲ ਸਿੰਘ)-ਸ਼ਹਿਰ ਅਮਲੋਹ ਦੀਆਂ ਕਈ ਸੜਕਾਂ ਦੀ ਹਾਲਤ ਮਾੜੀ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਜਦੋਂ ਬਰਸਾਤ ਹੋ ਜਾਂਦੀ ਹੈ ਤਾਂ ਸੜਕਾਂ ਦੇ ਵੱਡੇ-ਵੱਡੇ ਟੋਇਆਂ 'ਚ ਪਾਣੀ ਜਮ੍ਹਾਂ ਹੋ ਜਾਂਦਾ ਹੈ, ...

ਪੂਰੀ ਖ਼ਬਰ »

ਚੋਰੀ ਹੋਈ ਜੀਪ ਕੁਝ ਘੰਟਿਆਂ ਬਾਅਦ ਲਾਵਾਰਸ ਮਿਲੀ

ਸੰਘੋਲ, 26 ਸਤੰਬਰ (ਪਰਮਵੀਰ ਸਿੰਘ ਧਨੋਆ)-ਪਿੰਡ ਬੁਰਜ ਵਾਸੀ ਇੰਦਰਜੀਤ ਸਿੰਘ ਦੀ ਘਰ ਦੇ ਬਾਹਰ ਖੜ੍ਹੀ ਮਹਿੰਦਰਾ ਪਿਕਅੱਪ ਜੀਪ ਚੋਰੀ ਹੋ ਗਈ | ਘਟਨਾ ਬਾਰੇ ਉਨ੍ਹਾਂ ਨੂੰ ਸਵੇਰੇ ਕਰੀਬ ਸਾਢੇ ਚਾਰ ਪਤਾ ਲੱਗਾ | ਜਿਸ 'ਤੇ ਪਿੰਡ 'ਚ ਅਨਾਊਾਸਮੈਂਟ ਕਰਵਾਉਣ ਉਪਰੰਤ ਗੱਡੀ ਦੀ ...

ਪੂਰੀ ਖ਼ਬਰ »

ਖਮਾਣੋਂ ਦੇ ਬਾਬਾ ਪੂਰਨਗਿਰ ਦੇ ਸਮਾਧ 'ਤੇ ਲੱਗਾ ਪੁਰਾਤਨ ਮੇਲਾ

ਖਮਾਣੋਂ, 26 ਸਤੰਬਰ (ਮਨਮੋਹਣ ਸਿੰਘ ਕਲੇਰ)-ਬਾਬਾ ਪੂਰਨਗਿਰ ਦੇ ਸਮਾਧ 'ਤੇ ਖਮਾਣੋਂ ਦਾ ਪੁਰਾਤਨ ਮੇਲਾ ਅੱਸੂ ਮਹੀਨੇ ਦੇ ਪਹਿਲੇ ਨਰਾਤੇ ਲੱਗਾ | ਇਸ ਮੌਕੇ ਸ਼ਰਧਾਲੂ ਲੰਬੀਆਂ ਕਤਾਰਾਂ 'ਚ ਲੱਗ ਕੇ ਮੱਥਾ ਟੇਕਦੇ ਰਹੇ | ਸ਼ਰਧਾਲੂਆਂ ਵਲੋਂ ਆਪਣੀਆਂ ਸੁੱਖਾਂ ਵਰ ਆਉਣ 'ਤੇ ...

ਪੂਰੀ ਖ਼ਬਰ »

ਬਰਵਾਲੀ ਕਲਾਂ 'ਚ ਕਿਸਾਨਾਂ ਦਾ ਬਾਰਿਸ਼ ਨਾਲ ਹੋਇਆ ਵਿਆਪਕ ਨੁਕਸਾਨ

ਜਟਾਣਾ ਉੱਚਾ, 26 ਸਤੰਬਰ (ਮਨਮੋਹਣ ਸਿੰਘ ਕਲੇਰ)-ਪਿੰਡ ਬਰਵਾਲੀ ਕਲਾਂ ਵਿਖੇ ਬੀਤੇ ਦਿਨਾਂ 'ਚ ਹੋਈ ਲਗਾਤਾਰ ਬਾਰਿਸ਼ ਨਾਲ ਕਿਸਾਨਾਂ ਦੀਆਂ ਵੱਖ-ਵੱਖ ਫਸਲਾਂ ਦਾ ਵਿਆਪਕ ਤੌਰ 'ਤੇ ਨੁਕਸਾਨ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਪਿੰਡ ਦੇ ਮੁਹਤਬਰ ਕੁਲਦੀਪ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪਿੰਡ ਭੁੱਟਾ ਵਿਖੇ 16ਵਾਂ ਬੋਨਸ ਵੰਡ ਸਮਾਗਮ ਕਰਵਾਇਆ

ਖਮਾਣੋਂ, 26 ਸਤੰਬਰ (ਜੋਗਿੰਦਰ ਪਾਲ)-ਦੀ ਭੁੱਟਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ ਪਿੰਡ ਭੁੱਟਾ ਤਹਿਸੀਲ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਲੋਂ 16ਵਾਂ ਬੋਨਸ ਵੰਡ ਸਮਾਰੋਹ ਕਰਵਾਇਆ ਗਿਆ | ਸਮਾਗਮ 'ਚ ਮੁੱਖ ਮਹਿਮਾਨ ਤੇਜਿੰਦਰ ਸਿੰਘ ਢਿੱਲੋਂ ਡਾਇਰੈਕਟਰ ...

ਪੂਰੀ ਖ਼ਬਰ »

ਪੰਜਾਬ ਰਿਟਾ: ਮਿਊਾਸੀਪਲ ਵਰਕਰਜ਼ ਯੂਨੀ: ਦੀ ਸੂਬਾ ਪੱਧਰੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਮਨਪ੍ਰੀਤ ਸਿੰਘ)-ਪੰਜਾਬ ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਦੀ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਇਕ ਸਾਂਝੀ ਮੀਟਿੰਗ ਦੇਵੀ ਦਿਆਲ ਮੰਦਰ ਵਿਖੇ ਚੇਅਰਮੈਨ ਜਨਕ ਰਾਜ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਮਰਿਆਦਾ ਪ੍ਰਸ਼ੋਤਮ ਰਾਮ ਦੇ ਨਾਂਅ ਦੇ ਪ੍ਰਚਾਰ ਲਈ ਸ੍ਰੀ ਰਾਮ ਨਾਟਕ ਤੇ ਸੋਸ਼ਲ ਵੈੱਲਫ਼ੇਅਰ ਕਲੱਬ ਵਧਾਈ ਦਾ ਪਾਤਰ-ਡਾ. ਸਿਕੰਦਰ ਸਿੰਘ

ਬਸੀ ਪਠਾਣਾਂ, 26 ਸਤੰਬਰ (ਰਵਿੰਦਰ ਮੌਦਗਿਲ)-ਗੋਲਡਨ ਜੁਬਲੀ ਵਰ੍ਹਾ ਮਨਾ ਰਹੇ ਸ੍ਰੀ ਰਾਮ ਨਾਟਕ ਐਂਡ ਸੋਸ਼ਲ ਕਲੱਬ ਦੇ ਮੰਚ ਦਾ ਉਦਘਾਟਨ ਬੀਤੀ ਰਾਤ ਸਮਾਜ ਸੇਵੀ ਤੇ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ. ਸਿਕੰਦਰ ਸਿੰਘ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਲਗਾਤਾਰ 50 ਸਾਲ ...

ਪੂਰੀ ਖ਼ਬਰ »

ਹਲਕਾ ਵਿਧਾਇਕ ਹੈਪੀ ਵਲੋਂ 'ਰਾਮ ਬਲੱਡ ਸੈਂਟਰ' ਖਮਾਣੋਂ ਦਾ ਉਦਘਾਟਨ

ਖਮਾਣੋਂ, 26 ਸਤੰਬਰ (ਜੋਗਿੰਦਰ ਪਾਲ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਹਿਲੇ ਬਲੱਡ ਬੈਂਕ 'ਰਾਮ ਬਲੱਡ ਸੈਂਟਰ' ਖਮਾਣੋਂ ਦਾ ਉਦਘਾਟਨ ਹਲਕਾ ਵਿਧਾਇਕ ਬਸੀ ਪਠਾਣਾਂ ਰੁਪਿੰਦਰ ਸਿੰਘ ਹੈਪੀ ਵਲੋਂ ਕੀਤਾ ਗਿਆ | ਹਲਕਾ ਵਿਧਾਇਕ ਹੈਪੀ ਨੇ ਰਾਮ ਹਸਪਤਾਲ ਖਮਾਣੋਂ ਦੇ ਸੰਚਾਲਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX