ਸੰਗਰੂਰ, 26 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸਿਹਤ ਵਿਭਾਗ ਅਧੀਨ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਅਸਥਾਨ ਦਾ ਘਿਰਾਉ ਕਰਦਿਆਂ ਧਰਨਾ ਦਿੱਤਾ ਗਿਆ | ਸਿਹਤ ਕਾਮੇ ਸੰਗਰੂਰ-ਪਟਿਆਲਾ ਫਲਾਈ ਓਵਰ ਹੇਠਾਂ ਇਕੱਤਰ ਹੋਏ ਜਿੱਥੋਂ ਉਹ ਡਰੀਮਲੈਂਡ ਕਾਲੋਨੀ ਜਿੱਥੇ ਮੁੱਖ ਮੰਤਰੀ ਦਾ ਨਿਵਾਸ ਹੈ, ਦੇ ਬਾਹਰ ਪੁੱਜੇ | ਇਤਹਿਆਤ ਵਜੋਂ ਪੁਲਿਸ ਵਲੋਂ ਪਹਿਲਾਂ ਤੋਂ ਹੀ ਸਖਤ ਬੈਰੀਕੇਡਿੰਗ ਕਰਦਿਆਂ ਸਿਹਤ ਕਾਮਿਆਂ ਨੰੂ ਮੁੱਖ ਸੜਕ ਉੱਤੇ ਹੀ ਰੋਕ ਲਿਆ ਜਿੱਥੇ ਉਨ੍ਹਾਂ ਦੀਆਂ ਪੁਲਿਸ ਨਾਲ ਕਈ ਵਾਰ ਤਿੱਖੀਆਂ ਝੜਪਾਂ ਵੀ ਹੋਈਆਂ, ਪਰ ਭਾਰੀ ਪੁਲਿਸ ਬਲ ਜਿਸ ਦੀ ਅਗਵਾਈ ਐਸ.ਪੀ. ਮਨਪ੍ਰੀਤ ਸਿੰਘ, ਡੀ.ਐਸ.ਪੀ. ਅਜੈਪਾਲ ਸਿੰਘ ਕਰ ਰਹੇ ਸਨ, ਸਿਹਤ ਕਰਮੀਆਂ ਨੰੂ ਅੱਗੇ ਵਧਣ ਤੋਂ ਰੋਕਦੇ ਰਹੇ | ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਵਾਹਿਦ ਸੰਗਰੂਰ ਨੇ ਕਿਹਾ ਕਿ ਪੰਜਾਬ ਸਰਕਾਰ ਕੱਚੇ ਕਾਮਿਆਂ ਨੰੂ ਪੱਕੇ ਕਰਨ ਦੇ ਵਾਅਦੇ ਕਰ ਰਹੀ ਹੈ ਪਰ ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਮੁਲਾਜਮਾਂ ਤੋਂ ਪੰਜਾਬ ਸਰਕਾਰ ਕਿਨਾਰਾ ਕਰਦੀ ਨਜ਼ਰ ਆ ਰਹੀ ਹੈ | ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਡਾਕਟਰ, ਏ.ਐਨ.ਐਮ. ਸਟਾਫ ਨਰਸਾਂ, ਆਯੂਸ, ਸੀ.ਐਚ.ਓ. ਅਤੇ ਦਫਤਰੀ ਸਟਾਫ ਨਾਲ ਸੰਬੰਧਤ ਸਿਹਤ ਕਰਮੀਆਂ ਨੰੂ ਸੀਨੀਅਰ ਮੀਤ ਪ੍ਰਧਾਨ ਕਿਰਨਜੀਤ ਕੌਰ, ਕਮਲਜੀਤ ਕੌਰ ਬਰਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦ ਤੱਕ ਸਰਕਾਰ ਮੁਲਾਜਮਾਂ ਨੰੂ ਰੈਗੂਲਰ ਕਰਨ ਦਾ ਐਲਾਨ ਨਹੀਂ ਕਰਦੀ ਉਦੋਂ ਤੱਕ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ | ਇਸ ਮੌਕੇ ਗੁਲਸ਼ਨ ਸ਼ਰਮਾ ਫਰੀਦਕੋਟ, ਹਰਪ੍ਰੀਤ ਸਿੰਘ ਭੰਡਾਰੀ ਸੰਗਰੂਰ, ਡਾਕਟਰ ਪ੍ਰਭਜੋਤ ਜੱਬਲ, ਹਰਜਿੰਦਰ ਸਿੰਘ, ਡਾਕਟਰ ਸਿਮਰਪਾਲ, ਡਾਕਟਰ ਸਿਵਰਾਜ, ਅਵਤਾਰ ਸਿੰਘ ਮਾਨਸਾ, ਅਮਰਜੀਤ ਸਿੰਘ ਫਤਹਿਗੜ੍ਹ ਸਾਹਿਬ, ਨੀਤੂ ਸਰਮਲ ਹੁਸ਼ਿਆਰਪੁਰ, ਅਮਨਦੀਪ ਮਾਨਸਾ, ਡਾਕਟਰ ਰਾਜ ਪਟਿਆਲਾ, ਡਾਕਟਰ ਸੁਮਿਤ ਕਪਾਹੀ ਜਲੰਧਰ ਵੀ ਮੌਜੂਦ ਸਨ |
29 ਦੀ ਪੈੱਨਲ ਮੀਟਿੰਗ ਉਪਰੰਤ ਪ੍ਰਦਰਸ਼ਨ ਹੋਇਆ ਸਮਾਪਤ
ਸਿਹਤ ਕਰਮਚਾਰੀਆਂ ਵਲੋਂ ਪੈੱਨਲ ਮੀਟਿੰਗ ਲੈਣ ਲਈ ਤਕਰੀਬਨ ਤਿੰਨ ਤੋਂ ਚਾਰ ਘੰਟੇ ਪੂਰੀ ਜਦੋ ਜਹਿਦ ਚੱਲਦੀ ਰਹੀ | ਵਾਰ-ਵਾਰ ਚੱਲੀਆਂ ਮੀਟਿੰਗਾਂ ਦਾ ਸਿਲਸਿਲਾ ਉਸ ਵੇਲੇ ਖਤਮ ਹੋਇਆ ਜਦ ਪ੍ਰਸ਼ਾਸਨ ਨੇ 29 ਸਤੰਬਰ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨਾਲ ਪੈੱਨਲ ਮੀਟਿੰਗ ਨਿਸ਼ਚਿਤ ਕਰਵਾ ਦਿੱਤੀ |
ਚੰਡੀਗੜ੍ਹ, 26 ਸਤੰਬਰ (ਹਰਕਵਲਜੀਤ ਸਿੰਘ)- ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਦੇ ਇਕ ਦਿਨਾਂ ਵਿਸ਼ੇਸ਼ ਇਜਲਾਸ ਨੂੰ ਇਕ ਜੁਮਲਾ, ਫਰਾਡ ਅਤੇ ਹਿਮਾਚਲ ਤੇ ਗੁਜਰਾਤ ਵਿਚ ਹੋਣ ਜਾ ਰਹੀਆਂ ਚੋਣਾਂ ਨੂੰ ਪ੍ਰਭਾਵਤ ...
ਲਾਡੋਵਾਲ, 26 ਸਤੰਬਰ (ਬਲਬੀਰ ਸਿੰਘ ਰਾਣਾ)-ਸਮੂਹ ਟਿੱਪਰ ਐਸੋਸੀਏਸ਼ਨ ਪੰਜਾਬ ਅਤੇ ਰੇਤਾ, ਬਜਰੀ ਦੇ ਕਾਰੋਬਾਰੀ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਲੇਬਰ ਮਜ਼ਦੂਰ ਯੂਨੀਅਨ ਅਤੇ ਕਿਸਾਨ ਯੂਨੀਅਨ ਵਲੋਂ ਲਾਡੋਵਾਲ ਟੋਲ ਪਲਾਜ਼ਾ ਨੇੜੇ ਧਰਨਾ ਲਗਾਇਆ ਗਿਆ | ਇਕੱਠ ਨੂੰ ...
ਐੱਸ. ਏ. ਐੱਸ. ਨਗਰ, 26 ਸਤੰਬਰ (ਕੇ. ਐੱਸ. ਰਾਣਾ)-ਪਿਛਲੇ 12 ਸਾਲਾਂ ਤੋਂ ਲਗਾਤਾਰ ਹੋ ਰਹੇ ਵਿਰੋਧ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਨਕ ਫੇਜ਼-8 ਵਿਚਲੇ ਗੁਰਦੁਆਰਾ ਅੰਬ ਸਾਹਿਬ ਦੀ ਪਿੰਡ ਸੈਣੀਮਾਜਰਾ ਵਿਚਲੀ ਜ਼ਮੀਨ 'ਚੋਂ 9 ਕਿੱਲੇ੍ਹ ਜ਼ਮੀਨ ...
ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ)- ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਲਾਂਘੇ ਵਜੋਂ ਜਾਣੀ ਜਾਂਦੀ ਗੜ੍ਹਸ਼ੰਕਰ-ਨੰਗਲ ਸੜਕ ਦੀ ਨਰਕ ਭਰੀ ਹਾਲਤ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਸ਼ਰਮਸਾਰ ਕਰਨ ਵਾਲੀ ਹੈ | 16.4 ਕਿੱਲੋਮੀਟਰ ਲੰਬਾਈ ਵਾਲੀ ਇਸ ਸੜਕ ਦੀ ਹਾਲਤ ...
ਲੁਧਿਆਣਾ, 26 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਬਹੁ ਕਰੋੜੀ ਸੀ.ਐਲ.ਯੂ. ਘੁਟਾਲੇ ਵਿਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ 4 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ | ਸਿੱਧੂ ਇਸ ਵੇਲੇ ਪਟਿਆਲਾ ਜੇਲ੍ਹ ਵਿਚ ਬੰਦ ਹਨ ਅਤੇ ...
ਜਲੰਧਰ, 26 ਸਤੰਬਰ (ਜਸਪਾਲ ਸਿੰਘ)- ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅੱਜ ਇੱਥੇ ਹੋਈ ਇਕ ਮੀਟਿੰਗ 'ਚ 29 ਸਤੰਬਰ ਨੂੰ ਪਿੰਡ ਧੰਨੋਵਾਲੀ ਫਾਟਕ ਦੇ ਸਾਹਮਣੇ ਜਲੰਧਰ-ਫਗਵਾੜਾ ...
ਜਲੰਧਰ, 26 ਸਤੰਬਰ (ਜਸਪਾਲ ਸਿੰਘ)-ਝੋਨੇ ਦੇ ਮਧਰੇਪਨ ਦੀ ਬਿਮਾਰੀ ਨਾਲ ਜੂਝ ਰਹੇ ਕਿਸਾਨਾਂ 'ਤੇ ਪਿਛਲੇ 4-5 ਦਿਨ ਲਗਾਤਾਰ ਪਿਆ ਮੀਂਹ ਕਈ ਥਾਈਾ ਕਹਿਰ ਬਣ ਕੇ ਵਰਸਿਆ ਹੈ | ਬੇਮੌਮਸੀ ਮੀਂਹ ਨਾਲ ਰਾਜ ਦੇ ਬਹੁਤੇ ਥਾਵਾਂ 'ਤੇ ਝੋਨੇ ਦੀ ਪੱਕੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ | ...
ਪੱਟੀ, 26 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਅੱਜ ਦੁਪਹਿਰ ਪੱਟੀ ਸ਼ਹਿਰ ਦੇ ਬਾਹਰਵਾਰ ਪਿੰਡ ਬਾਹਮਣੀ ਵਾਲਾ ਨੂੰ ਜਾਂਦੀ ਸੜਕ 'ਤੇ ਨਹਿਰ 'ਚ ਇਕ ਪੁਰਾਣਾ ਹੈਂਡ ਗ੍ਰਨੇਡ ਮਿਲਿਆ ਅਤੇ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਇਸ ਦੀ ਜਾਂਚ ...
ਤਰਨ ਤਾਰਨ, 26 ਸਤੰਬਰ (ਹਰਿੰਦਰ ਸਿੰਘ)-ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਅਸਲਾ ਅਤੇ ਨਸ਼ੇ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਪੁਲਿਸ ਨੇ 528 ਗ੍ਰਾਮ ਹੈਰੋਇਨ ਬਰਾਮਦ ਕਰਕੇ ...
ਅੰਮਿ੍ਤਸਰ, 26 ਸਤੰਬਰ (ਰੇਸ਼ਮ ਸਿੰਘ)-ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠ ਆਈ. ਈ. ਡੀ. ਲਗਾ ਕੇ ਉਡਾ ਦੇਣ ਦੀ ਕੋਸ਼ਿਸ ਕਰਨ ਦੇ ਮਾਮਲੇ 'ਚ ਗਿ੍ਫਤਾਰ ਗੈਂਗਟਰ ਯੁਵਰਾਜ ਸਭਰਵਾਲ ਹੀ ਮੁਖ ਸਰਗਨਾ ਨਿਕਲਿਆ, ਜਿਸ ਨੇ ਕੈਨੇਡਾ ਬੈਠੇ ਖਾੜਕੂ ਲਖਬੀਰ ਸਿੰਘ ਉਰਫ ਲੰਡਾ ਦੇ ...
ਚੰਡੀਗੜ੍ਹ, 26 ਸਤੰਬਰ (ਐਨ. ਐਸ. ਪਰਵਾਨਾ)- ਸੁਪਰੀਮ ਕੋਰਟ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਬਾਰੇ ਜੋ ਫ਼ੈਸਲਾ ਸੁਣਾਇਆ ਹੈ, ਉਸ ਦਾ ਪਹਿਲਾ ਜਨਰਲ ਇਜਲਾਸ 1 ਅਕਤੂਬਰ ਨੂੰ ਬੁਲਾਇਆ ਗਿਆ ਹੈ | ਜਿਸ ਵਿਚ ਸੰਭਵ ਹੈ ਕਿ ਬਾਕੀ ਅਹੁਦੇਦਾਰ ਚੁਣੇ ਜਾਣ, ...
ਅੰਮਿ੍ਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਕੁੱਝ ਮੰਗਾਂ ਲਾਗੂ ਕਰਨ 'ਤੇ ਸਹਿਮਤੀ ਜਤਾਉਣ 'ਤੇ ਪਨਬਸ ਤੇ ਪੀ. ਆਰ. ਟੀ. ਸੀ. ਦੀ ਤਿੰਨ ਰੋਜ਼ਾ ਸੂਬਾ ਪੱਧਰੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ 27 ਸਤੰਬਰ (ਮੰਗਲਵਾਰ) ਨੂੰ ਬੱਸਾਂ ਆਮ ...
ਲੁਧਿਆਣਾ, 26 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਪਿੰਡ ਜਸਪਾਲ ਬਾਂਗਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਨੇ ਫ਼ੈਕਟਰੀ ਵਰਕਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਜਾਣਕਾਰੀ ਅਨੁਸਾਰ ਘਟਨਾ ਤੜਕੇ ਸਾਢੇ ਤਿੰਨ ਵਜੇ ਦੇ ਕਰੀਬ ਉਸ ਵਕਤ ਵਾਪਰੀ, ਜਦੋਂ ...
ਅੰਮਿ੍ਤਸਰ, 26 ਸਤੰਬਰ (ਜਸਵੰਤ ਸਿੰਘ ਜੱਸ)- ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਲੱਖਣ ਸਿੰਘ ਸਭਰਾ (52) ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ | ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਬੇਟੇ ਛੱਡ ਗਏ ਹਨ | ਉਨ੍ਹਾਂ ਦਾ ਅੰਤਿਮ ਸੰਸਕਾਰ ...
ਚੌਕ ਮਹਿਤਾ, 26 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਨੂੰ ਵੰਡਣ ਦਾ ਸਖ਼ਤ ਨੋਟਿਸ ਲਿਆ ਹੈ | ਉਨ੍ਹਾਂ ਸਿੱਖ ਪੰਥ ਦੇ ਰੋਸ ਅਤੇ ਰੋਹ ਨੂੰ ਸ਼ਾਂਤ ਕਰਨ ਲਈ ਪ੍ਰਧਾਨ ...
ਅੰਮਿ੍ਤਸਰ, 26 ਸਤੰਬਰ (ਜਸਵੰਤ ਸਿੰਘ ਜੱਸ)-ਪੰਥਕ ਜਥੇਬੰਦੀਆਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਪੰਜਾਬ ਦੇ ਸਮੂਹ ਵਿਧਾਇਕਾਂ ਨੂੰ ਪੱਤਰ ਲਿਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ 'ਤੇ ...
ਚੰਡੀਗੜ੍ਹ, 26 ਸਤੰਬਰ (ਵਿਕਰਮਜੀਤ ਸਿੰਘ ਮਾਨ)- ਕਾਂਗਰਸ ਨਾਲ ਸੰਬੰਧਤ ਵਿਦਿਆਰਥੀ ਜਥੇਬੰਦੀ ਐੱਨ.ਐੱਸ.ਯੂ.ਆਈ. ਵਲੋਂ ਪੰਜਾਬ ਦੀਆਂ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਹਨ | ਜਥੇਬੰਦੀ ਪ੍ਰਧਾਨ ਇਸ਼ਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦਾ ਸਾਰਾ ...
ਹੁਸ਼ਿਆਰਪੁਰ, 26 ਸਤੰਬਰ (ਬਲਜਿੰਦਰਪਾਲ ਸਿੰਘ)-ਪੰਥਕ ਜਥੇਬੰਦੀ ਦਲ ਖ਼ਾਲਸਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵਲੋਂ 29 ਸਤੰਬਰ ਦੀ ਕਨਵੈੱਨਸ਼ਨ ਤੇ ਮਾਰਚ ਜਲਾਵਤਨੀ ਅਤੇ ਭਾਰਤ ਦੀਆਂ ਜੇਲ੍ਹਾਂ 'ਚ ਨਜ਼ਰਬੰਦ ਜੁਝਾਰੂ ਸਿੰਘਾਂ ਨੂੰ ਸਮਰਪਿਤ ਹੋਵੇਗਾ | ਜ਼ਿਕਰਯੋਗ ਹੈ ਕਿ ...
ਜਲੰਧਰ, 26 ਸਤੰਬਰ (ਐੱਮ.ਐੱਸ. ਲੋਹੀਆ) - ਜਬਾੜੇ ਦੀ ਘਸੀ ਹੱਡੀ ਜਾਂ ਸ਼ੂਗਰ ਦੇ ਮਰੀਜ਼ਾਂ ਦੇ ਪੱਕੇ ਦੰਦ ਲਗਾਉਣ ਲਈ ਕਾਰਗਰ ਜਰਮਨ ਦੀ ਤਕਨੀਕ ਨਾਲ ਕੈਂਸਰ ਰੋਗੀਆਂ ਦੇ ਵੀ 3 ਦਿਨਾਂ 'ਚ ਪੱਕੇ ਦੰਦ ਲਗਾਏ ਜਾ ਸਕਦੇ ਹਨ | ਇਹ ਜਾਣਕਾਰੀ ਸਥਾਨਕ ਨਿਊ ਜਵਾਹਰ ਨਗਰ ਵਿਖੇ ਹਰਪ੍ਰੀਤ ...
ਚੰਡੀਗੜ੍ਹ, 26 ਸਤੰਬਰ (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੇ ਕੈਨੇਡਾ ਖ਼ਾਸ ਤੌਰ 'ਤੇ ਉਥੋਂ ਦੇ ਸੂਬੇ ਸਸਕੈਚਵਨ ਵਿਚਾਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ | ਸਸਕੈਚਵਨ ਦੇ ਉੱਚ ਪੱਧਰੀ ਵਫ਼ਦ ਨਾਲ ...
ਐੱਸ. ਏ. ਐੱਸ. ਨਗਰ, 26 ਸਤੰਬਰ (ਕੇ. ਐੱਸ. ਰਾਣਾ)-ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸੇਵਾ ਦੇ ਪੁੰਜ ਭਾਈ ਘਨੱ੍ਹਈਆ ਜੀ ਦੀ ਬਰਸੀ ਅਤੇ ਮੱਲ੍ਹਮ ਪਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਦਿਹਾੜੇ ਦੇ ਸੰਬੰਧ 'ਚ ...
ਸੁਨਾਮ ਊਧਮ ਸਿੰਘ ਵਾਲਾ/ਜਖੇਪਲ, 26 ਸਤੰਬਰ (ਧਾਲੀਵਾਲ, ਭੁੱਲਰ, ਸਿੱਧੂ) - ਜਖੇਪਲ ਵਿਖੇ 25 ਸਤੰਬਰ ਤੋਂ ਸ਼ੁਰੂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ ਤਿੰਨ ਰੋਜ਼ਾ ਜਥੇਬੰਦਕ ਕਾਨਫ਼ਰੰਸ ਦੇ ਦੂਜੇ ਦਿਨ ਹਾਜ਼ਰ ਡੈਲੀਗੇਟਾਂ ...
ਸੰਗਰੂਰ, 26 ਸਤੰਬਰ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਵਿਚ ਸਥਿਤ ਪੈਰਾਗੋਨ ਗਰੁੱਪ ਦੇ ਡਾਇਰੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਜੋ ਕਿ ਪਿੰਡ 'ਬੋਹਾ' ਦੇ ਰਹਿਣ ਵਾਲਾ ਹੈ, ਉਸ ਦੇ ਪੀ.ਟੀ.ਈ. ਵਿਚੋਂ ਓਵਰਆਲ 57 ਸਕੋਰ ਸਨ ਇਸ ਦਾ ਸਟੱਡੀ ਵਿਚ ਦੋ ਸਾਲਾਂ ਦਾ ਗੈਪ ...
ਲੋਹਟਬੱਦੀ, 26 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਸੂਬਾ/ਕੇਂਦਰ ਸਰਕਾਰ ਵਲੋਂ ਪੜ੍ਹਾਈ 'ਚ ਹੁਸ਼ਿਆਰ ਬੱਚਿਆਂ ਦੀ ਹੌਂਸਲਾ ਅਫ਼ਜਾਈ ਲਈ ਲਾਗੂ ਵਜੀਫ਼ਾ ਯੋਜਨਾ ਦਾ ਲਾਭ ਲੈਣਾ ਅੱਜ ਗਰੀਬ ਵਰਗ ਦੇ ਵੱਸ ਤੋਂ ਬਾਹਰ ਵਿਖਾਈ ਦੇ ਰਿਹਾ ਹੈ | ਮੌਜੂਦਾ ਸਮੇਂ ਸਕੂਲਾਂ 'ਚ ...
ਭਦੌੜ, 26 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਦੇ ਕੋਠੇ ਝਾਹਿਆਂ ਵਾਲੀ ਵਿਖੇ ਇਕ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ | ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ਼ ਕਾਲੂ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਕੋਠੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX