ਤਾਜਾ ਖ਼ਬਰਾਂ


ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  1 day ago
ਗੁਜਰਾਤ 'ਚ ਭਾਜਪਾ ਦੀ ਜਿੱਤ ਤੇ ਪਾਏ ਭੰਗੜੇ
. . .  1 day ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
. . .  1 day ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
. . .  1 day ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
. . .  1 day ago
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿਖੇ ਮਨਾਇਆ ਆਪਣੇ ਪਿਤਾ ਦਾ ਜਨਮਦਿਨ
. . .  1 day ago
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਬਲਕਰਨ ਸਿੰਘ ਖਾਰਾ)- ਹਲਕਾ ਗਿੱਦੜਬਾਹਾ ਵਿਖੇ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸਮਾਰੋਹ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਰਾਸ਼ਟਰੀ-ਅੰਤਰਰਾਸ਼ਟਰੀ

ਨਾਸਾ ਦਾ ਧਰਤੀ ਬਚਾਉਣ ਦਾ ਮਹਾਂਪ੍ਰੀਖ਼ਣ ਰਿਹਾ ਸਫ਼ਲ

ਵਾਸ਼ਿੰਗਟਨ, 27 ਸਤੰਬਰ (ਏਜੰਸੀਆਂ)-ਪਹਿਲੀ ਵਾਰ ਕੋਈ ਪੁਲਾੜ ਵਾਹਨ (ਸਪੇਸਕ੍ਰਾਫ਼ਟ) ਕਿਸੇ ਐਸਟੇਰੋਇਡ ਨਾਲ ਟਕਰਾਇਆ | 10 ਮਹੀਨਿਆਂ ਤੱਕ ਪੁਲਾੜ 'ਚ ਉਡਾਣ ਭਰਨ ਤੋਂ ਬਾਅਦ ਨਾਸਾ ਦਾ ਇਕ ਪੁਲਾੜ ਵਾਹਨ ਡਾਰਟ ਭਾਰਤੀ ਸਮੇਂ ਅਨੁਸਾਰ ਤੜਕੇ 4.44 ਵਜੇ ਡਿਮੋਰਫੋਸ ਨਾਂਅ ਦੇ ਐਸਟੇਰੋਇਡ (ਖਗੋਲੀ ਪਿੰਡ) ਨਾਲ ਟਕਰਾਇਆ | ਇਹ ਧਰਤੀ ਵੱਲ ਖ਼ਤਰੇ ਦੇ ਰੂਪ 'ਚ ਵਧਣ ਵਾਲੇ ਐਸਟੇਰੋਇਡ ਦਾ ਰਸਤਾ ਬਦਲਣ ਦਾ ਪਹਿਲਾ ਪ੍ਰੀਖ਼ਣ ਹੈ | ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਪੁਲਾੜ ਵਾਹਨ ਡਾਰਟ ਭਾਵ 'ਡਬਲ ਐਸਟੇਰੋਇਡ ਰੀਡਾਇਰੈਕਸ਼ਨ ਟੈਸਟ' ਪੁਲਾੜ 'ਚ ਮੌਜੂਦ ਇਕ ਐਸਟੇਰੋਇਡ ਨਾਲ ਟਕਰਾਇਆ | ਨਾਸਾ ਦਾ ਕਰੀਬ 42 ਫੁੱਟ ਅਤੇ 570 ਕਿਲੋ ਦਾ ਪੁਲਾੜ ਵਾਹਨ ਡਾਰਟ 2560 ਪੰਜ ਅਰਬ ਕਿਲੋ ਦੇ ਐਸਟੇਰੋਇਡ ਨਾਲ ਟਕਰਾਇਆ | ਇਹ ਟੱਕਰ ਧਰਤੀ ਤੋਂ ਕਰੀਬ 1.1 ਕਰੋੜ ਕਿਲੋਮੀਟਰ ਦੀ ਦੂਰੀ 'ਤੇ ਹੋਈ | ਡਾਰਟ ਕਰੀਬ 22.5 ਹਜ਼ਾਰ ਕਿਲੋਮੀਟਰ/ਘੰਟੇ ਦੀ ਰਫ਼ਤਾਰ ਨਾਲ ਐਸਟੇਰੋਇਡ ਨਾਲ ਟਕਰਾਇਆ | ਇਸ ਟੱਕਰ ਦਾ ਮਕਸਦ ਉਸ ਐਸਟੇਰੋਇਡ ਨੂੰ ਤਬਾਹ ਕਰਨਾ ਨਹੀਂ ਬਲਕਿ ਉਸਦੇ ਪੰਧ ਭਾਵ ਇਕ ਤਰ੍ਹਾਂ ਨਾਲ ਉਸ ਦੇ ਰਸਤੇ 'ਚ ਬਦਲਾਅ ਕਰਨਾ ਹੈ | ਇਹ ਪਹਿਲਾਂ ਧਰਤੀ ਬਚਾਉਣ ਦਾ ਮਹਾਪ੍ਰੀਖ਼ਣ ਹੈ ਅਤੇ ਇਹ ਕਿਸੇ ਐਸਟੇਰੋਇਡ ਨਾਲ ਟਕਰਾਉਣ ਵਾਲਾ ਦੁਨੀਆ ਦਾ ਪਹਿਲਾ ਪੁਲਾੜ ਮਿਸ਼ਨ ਵੀ ਹੈ | ਨਾਸਾ ਦੀ ਇਸ ਮਿਸ਼ਨ ਦੀ ਉੱਪ ਪ੍ਰੋਗਰਾਮ ਮੈਨੇਜਰ ਅਲੇਨਾ ਐਡਮਜ਼ ਨੇ ਇਸ ਟੱਕਰ ਨੂੰ ਕਾਮਯਾਬ ਦੱਸਦਿਆਂ ਕਿਹਾ ਕਿ ਮਿਸ਼ਨ ਦਾ ਪਹਿਲਾ ਭਾਗ ਸਫ਼ਲ ਰਿਹਾ ਹੈ ਅਤੇ ਡਾਰਟ ਆਪਣੇ ਤੈਅ ਨਿਸ਼ਾਨੇ ਤੋਂ 17 ਮੀਟਰ ਦੂਰ ਟਕਰਾਇਆ | ਹਾਲਾਂਕਿ ਅਜੇ ਇਹ ਜਾਣਨਾ ਬਾਕੀ ਹੈ ਕਿ ਐਸਟੇਰੋਇਡ ਦੀ ਟੱਕਰ ਨਾਲ ਉਸ ਦੀ ਦਿਸ਼ਾ 'ਚ ਕਿੰਨਾ ਬਦਲਾਅ ਹੋਇਆ ਹੈ | ਇਸੇ ਨਾਲ ਇਹ ਪਤਾ ਲੱਗੇਗਾ ਕਿ ਭਵਿੱਖ 'ਚ ਧਰਤੀ ਨੂੰ ਕਿਸੇ ਐਸਟੇਰੋਇਡ ਤੋਂ ਖ਼ਤਰਾ ਹੋਣ 'ਤੇ ਉਸ ਦਾ ਰਸਤਾ ਬਦਲਣ ਦਾ ਇਹ ਮਿਸ਼ਨ ਕਿੰਨਾ ਕਾਮਯਾਬ ਹੋਇਆ ਹੈ | ਵਿਗਿਆਨਕਾਂ ਨੂੰ ਇਸ ਟੱਕਰ ਨਾਲ ਐਸਟੇਰੋਇਡ 'ਤੇ ਇਕ ਵੱਡਾ ਖੱਡਾ ਬਣਨ ਅਤੇ ਕਰੀਬ 10 ਲੱਖ ਕਿੱਲੋ ਪੱਥਰ ਅਤੇ ਧੂੜ ਪੁਲਾੜ 'ਚ ਖਿਲਰਨ ਦੀ ਸੰਭਾਵਨਾ ਸੀ | ਵਿਗਿਆਨਕ ਅਗਲੇ ਦੋ ਮਹੀਨੇ ਐਸਟੇਰੋਇਡ ਦੀ ਰਫ਼ਤਾਰ ਅਤੇ ਹਰਕਤ ਦੀ ਨਿਗਰਾਨੀ ਕਰਨਗੇ | ਇਸ ਮਿਸ਼ਨ ਦੇ ਪੂਰੇ ਅਸਰ ਦਾ ਪਤਾ 2024 'ਚ ਯੂਰਪੀਅਨ ਪੁਲਾੜ ਏਜੰਸੀ ਦੇ ਪੁਲਾੜ ਵਾਹਨ ਹੇਰਾ ਦੇ ਡਿਮੋਰਫੋਸ 'ਤੇ ਜਾਣ 'ਤੇ ਪਤਾ ਲੱਗੇਗਾ | ਹੇਰਾ 2026 ਤੱਕ ਉਥੇ ਪਹੁੰਚੇਗਾ |
ਕੀ ਹੁੰਦੇ ਨੇ ਐਸਟੇਰੋਇਡ
ਐਸਟੇਰੋਇਡ ਸੂਰਜ ਦੇ ਚਾਰੇ ਪਾਸੇ ਘੁੰਮਣ ਵਾਲੀਆਂ ਵੱਡੀਆਂ ਚੱਟਾਨਾਂ ਹਨ, ਜੋ ਗ੍ਰਹਿ ਕਹਿਲਾਉਣ ਲਈ ਬਹੁਤ ਛੋਟੇ ਹੁੰਦੇ ਹਨ | ਕਈ ਐਸਟੇਰੋਇਡ ਗ੍ਰਹਿ ਦੀ ਗ੍ਰੈਵਿਟੀ ਨਾਲ ਕਈ ਵਾਰ ਉਨ੍ਹਾਂ ਦੇ ਉਪਗ੍ਰਹਿ ਬਣ ਜਾਂਦੇ ਹਨ | ਜੁਪੀਟਰ (ਬ੍ਰਹਿਸਪਤੀ) ਦੇ ਕੁਝ ਉਪਗ੍ਰਹਿ (ਚੰਦਰਮਾ) ਇਸ ਦੇ ਉਦਾਹਰਨ ਹਨ | ਨਾਸਾ ਮੁਤਾਬਿਕ ਐਸਟੇਰੋਇਡ ਅਜਿਹੇ ਚੱਟਾਨੀ, ਹਵਾ ਰਹਿਤ ਟੁਕੜੇ ਹਨ, ਜੋ ਕਰੀਬ 4.6 ਅਰਬ ਸਾਲ ਪਹਿਲਾਂ ਸਾਡੇ ਸੌਰ ਮੰਡਲ ਦੇ ਬਣਨ ਦੇ ਦੌਰਾਨ ਹੋਂਦ 'ਚ ਆਏ ਸਨ | ਹੁਣ ਤੱਕ ਲੱਖਾਂ ਐਸਟੇਰੋਇਡ ਦਾ ਪਤਾ ਲੱਗ ਚੁੱਕਾ ਹੈ, ਜਿਨ੍ਹਾਂ ਦਾ ਆਕਾਰ ਸੈਂਕੜੇ ਕਿਲੋਮੀਟਰ ਤੋਂ ਲੈ ਕੇ ਕੁਝ ਮੀਟਰਾਂ ਤੱਕ ਹੈ | ਨਾਸਾ ਹੁਣ ਤੱਕ 10 ਲੱਖ ਤੋਂ ਵੱਧ ਐਸਟੇਰੋਇਡ ਦੀ ਪਛਾਣ ਕਰ ਚੁੱਕਾ ਹੈ |

ਸਿਡਨੀ 'ਚ ਆਰ. ਨੇਤ ਤੇ ਗੁਲਾਬ ਸਿੰਧੂ ਨੇ ਲਾਈਆਂ ਰੌਣਕਾਂ

ਸਿਡਨੀ, 27 ਸਤੰਬਰ (ਹਰਕੀਰਤ ਸਿੰਘ ਸੰਧਰ)-ਪੰਜਾਬੀ ਗਾਇਕੀ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਆਰ. ਨੇਤ ਇਨ੍ਹੀਂ ਦਿਨੀਂ ਆਸਟ੍ਰੇਲੀਆ ਆਏ ਹੋਏ ਹਨ ¢ ਸਿਡਨੀ ਦੇ ਗਰੈਂਡ ਰੌਇਲ ਗਰੈਨਵਿੱਲ ਵਿਖੇ ਆਰ. ਨੇਤ, ਲਿਓਨਾ ਕੌਰ ਅਤੇ ਗੁਲਾਬ ਸਿੱਧੂ ਨੇ ਖੂਬ ਰÏਣਕਾਂ ਲਾਈਆਂ ¢ ਪ੍ਰਬੰਧਕ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਸਮਾਗਮ

ਬਰੇਸ਼ੀਆ( ਇਟਲੀ), 27 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਬਰੇਸ਼ੀਆ ਦੇ ਗੁਰਦਵਾਰਾ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦੋਲੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ¢ਅਖੰਡ ਪਾਠ ਦੇ ਭੋਗ ...

ਪੂਰੀ ਖ਼ਬਰ »

ਮਹਾਰਾਣੀ ਐਲਿਜਾਬੈੱਥ-2 ਦੀ ਯਾਦ 'ਚ ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਵਿਖੇ ਸਮਾਗਮ

ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੀ ਮਰਹੂਮ ਮਹਾਰਾਣੀ ਐਲਿਜਾਬੈੱਥ-2 ਦੀ ਯਾਦ ਵਿਚ ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਵਿਖੇ ਸ਼ਰਧਾਂਜ਼ਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਮਹਾਰਾਣੀ ਦੀ ...

ਪੂਰੀ ਖ਼ਬਰ »

ਖੋ ਖੋ ਵਿਸ਼ਵ ਚੈਂਪੀਅਨਸ਼ਿਪ 2022 'ਚ ਹਿੱਸਾ ਲੈਣ ਲਈ ਇੰਗਲੈਂਡ ਦੀ ਮਹਿਲਾ ਟੀਮ ਦੀ ਚੋਣ

ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ 'ਚ ਹੋ ਰਹੀ ਖੋ ਖੋ ਵਿਸ਼ਵ ਚੈਂਪੀਅਨਸ਼ਿਪ 2022 ਵਿਚ ਹਿੱਸਾ ਲੈਣ ਲਈ ਇੰਗਲੈਂਡ ਦੀ ਮਹਿਲਾ ਟੀਮ ਦੀ ਚੋਣ ਕੀਤੀ ਗਈ | ਖੋ ਖੋ ਫੈਡਰੇਸ਼ਨ ਆਫ ਇੰਗਲੈਂਡ ਦੇ ਚੇਅਰਮੈਨ ਬਿ੍ਜ਼ ਹਾਲਦਾਨੀਆਂ ਦੀ ਅਗਵਾਈ 'ਚ ਛੇਵੀਂ ਰਾਸ਼ਟਰੀ ...

ਪੂਰੀ ਖ਼ਬਰ »

ਰੂਹ ਪੰਜਾਬ ਦੀ ਅਕੈਡਮੀ ਦਾ ਵਿਰਸਾ ਪ੍ਰੋਗਰਾਮ ਸਫਲ ਰਿਹਾ

ਸਿਡਨੀ, 27 ਸਤੰਬਰ (ਹਰਕੀਰਤ ਸਿੰਘ ਸੰਧਰ)-ਪਿਛਲੇ ਲੰਬੇ ਸਮੇਂ ਤੋਂ ਸਿਡਨੀ ਦੀ ਧਰਤੀ 'ਤੇ ਜੰਮਪਲ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਲਈ ਕਾਰਜ਼ਸ਼ੀਲ ਰੂਹ ਪੰਜਾਬ ਦੀ ਅਕੈਡਮੀ ਵਲੋਂ ਸਾਲਾਨਾ ਵਿਰਸਾ ਸਮਾਗਮ ਕਰਵਾਇਆ ਗਿਆ, ਜਿਸ 'ਚ 150 ਤੋਂ ਉਪਰ ਬੱਚਿਆਂ, ਮੁਟਿਆਰਾਂ ...

ਪੂਰੀ ਖ਼ਬਰ »

ਪਹਿਲੀ ਅਕਤੂਬਰ ਤੋਂ ਕੈਨੇਡਾ 'ਚ ਦਾਖ਼ਲ ਹੋਣ ਵਾਲਿਆਂ ਲਈ ਕੋਵਿਡ-19 ਪਾਬੰਦੀਆਂ ਹਟਾਈਆਂ

ਕੈਲਗਰੀ, 27 ਸਤੰਬਰ (ਜਸਜੀਤ ਸਿੰਘ ਧਾਮੀ)-ਕੈਨੇਡਾ ਸਰਕਾਰ ਨੇ ਕੋਵਿਡ-19 ਸੰਬੰਧੀ ਜਾਰੀ ਕੀਤੀਆਂ ਸਾਰੀਆਂ ਪਾਬੰਦੀਆ ਖਤਮ ਕਰਦੇ ਹੋਏ 1 ਅਕਤੂਬਰ, 2022 ਤੋਂ ਕੈਨੇਡਾ 'ਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਟੈਸਟਿੰਗ ਤੇ ਇਕਾਂਤਵਾਸ ਸਮੇਤ ਸਾਰੀਆਂ ਪਾਬੰਦੀਆਂ ਨੂੰ ਹਟਾਉਣ ...

ਪੂਰੀ ਖ਼ਬਰ »

ਪੌਂਡ ਦੀ ਡਿਗਦੀ ਕੀਮਤ ਨੇ ਫਿਕਰਾਂ 'ਚ ਡੋਬੇ ਬਰਤਾਨਵੀ

ਬੈਂਕ ਆਫ ਇੰਗਲੈਂਡ ਨੇ ਵਿਆਜ਼ ਦਰਾਂ 'ਚ ਹੋਰ ਵਾਧਾ ਕਰਨ ਦੀ ਦਿੱਤੀ ਚਿਤਾਵਨੀ ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦੋ ਦਿਨਾਂ 'ਚ ਡਾਲਰ ਦੇ ਮੁਕਾਬਲੇ ਪੌਂਡ ਦੀ ਕੀਮਤ 'ਚ ਆਈ ਗਿਰਾਵਟ ਨੇ ਬਰਤਾਨੀਆਂ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ | ...

ਪੂਰੀ ਖ਼ਬਰ »

ਕੈਨੇਡਾ ਦੇ ਪਹਿਲੇ ਪੰਜਾਬੀ ਡਾਕਟਰ ਦਾ 'ਲਾਈਫ਼ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨ

ਐਬਟਸਫੋਰਡ, 27 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਇਤਿਹਾਸ ਦੇ ਪੰਨਿਆ 'ਤੇ ਪਹਿਲੇ ਪੰਜਾਬੀ ਡਾਕਟਰ ਵਜੋਂ ਆਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾਉਣ ਵਾਲੇ ਡਾ. ਗੁਰਦੇਵ ਸਿੰਘ ਗਿੱਲ ਨੂੰ 'ਲਾਈਫਟਾਈਮ ਅਚੀਵਮੈਂਟ ਐਵਾਰਡ' ਦੇ ਕੇ ਨਿਵਾਜ਼ਿਆ ਗਿਆ ਹੈ | ...

ਪੂਰੀ ਖ਼ਬਰ »

ਟਰੱਕ ਹਾਦਸੇ 'ਚ ਨੌਜਵਾਨ ਦੀ ਮੌਤ

ਸਿਆਟਲ, 27 ਸਤੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਪ੍ਰਸਿੱਧ ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਛੋਟੇ ਪੁੱਤਰ ਪਰਮਜੀਤ ਸਿੰਘ (42) ਦੀ ਭਰ ਜਵਾਨੀ 'ਚ ਟਰੱਕ ਹਾਦਸੇ 'ਚ ਮੌਤ ਹੋ ਗਈ | ਪਰਮਜੀਤ ਸਿੰਘ ਆਪਣੇ ਪਿੱਛੇ ...

ਪੂਰੀ ਖ਼ਬਰ »

ਅਗਲੇ ਸਾਲ ਤੋਂ ਨੋਟਾਂ 'ਤੇ ਦਿਸੇਗੀ ਮਹਾਰਾਜਾ ਚਾਰਲਸ-3 ਦੀ ਤਸਵੀਰ

ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਨਵੇਂ ਬਣੇ ਮਹਾਰਾਜਾ ਚਾਰਲਸ-3 ਦੀ ਬੈਂਕ ਨੋਟਾਂ 'ਤੇ ਤਸਵੀਰ ਅਗਲੇ ਸਾਲ ਤੱਕ ਦਿਖਾਈ ਦੇਵੇਗੀ। ਇਸ ਦਾ ਖੁਲਾਸਾ ਬੈਂਕ ਆਫ਼ ਇੰਗਲੈਂਡ ਨੇ ਕੀਤਾ ਹੈ। ਮਹਾਰਾਜਾ ਚਾਰਲਸ-3 ਦੀਆਂ ਤਸਵੀਰਾਂ 5, 10, 20 ਅਤੇ 50 ਪੌਂਡ ਦੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਨੂੰ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਅਪੀਲ

 ਪ੍ਰਵਾਸ਼ਿੰਗਟਨ, 27 ਸਤੰਬਰ (ਪੀ. ਟੀ. ਆਈ.)-'ਸਿੱਖਸ ਆਫ ਅਮਰੀਕਾ' ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 30 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤੀ ਜੇਲ੍ਹਾਂ 'ਚ ਬੰਦ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਸਿੱਖਾਂ ਨੇ ਮੋਦੀ ਨੂੰ ਲਿਖੇ ...

ਪੂਰੀ ਖ਼ਬਰ »

ਬਰਤਾਨਵੀ ਵਿੱਤ ਮੰਤਰੀ 'ਤੇ ਨਸਲੀ ਟਿੱਪਣੀ ਕਰਨ ਵਾਲੀ ਰੂਪਾ ਹੱਕ ਲੇਬਰ ਸੰਸਦ ਮੈਂਬਰ ਵਜੋਂ ਮੁਅੱਤਲ

ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਨਵੇਂ ਬਣੇ ਵਿੱਤ ਮੰਤਰੀ ਕਵਾਸੀ ਕਵਾਰਤੇਂਗ 'ਤੇ ਨਸਲੀ ਟਿੱਪਣੀ ਕਰਨ ਦੇ ਦੋਸ਼ਾਂ ਤਹਿਤ ਲੇਬਰ ਪਾਰਟੀ ਦੀ ਸੰਸਦ ਮੈਂਬਰ ਰੂਪਾ ਹੱਕ ਨੂੰ ਬਤੌਰ ਲੇਬਰ ਸੰਸਦ ਮੈਂਬਰ ਮੁਅੱਤਲ ਕਰ ਦਿੱਤਾ ਗਿਆ ਹੈ | ਰੂਪਾ ਹੱਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX