ਤਾਜਾ ਖ਼ਬਰਾਂ


ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  1 day ago
ਗੁਜਰਾਤ 'ਚ ਭਾਜਪਾ ਦੀ ਜਿੱਤ ਤੇ ਪਾਏ ਭੰਗੜੇ
. . .  1 day ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
. . .  1 day ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
. . .  1 day ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
. . .  1 day ago
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿਖੇ ਮਨਾਇਆ ਆਪਣੇ ਪਿਤਾ ਦਾ ਜਨਮਦਿਨ
. . .  1 day ago
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਬਲਕਰਨ ਸਿੰਘ ਖਾਰਾ)- ਹਲਕਾ ਗਿੱਦੜਬਾਹਾ ਵਿਖੇ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸਮਾਰੋਹ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਮਾਨਸਾ

ਕਸਬਾ ਜੋਗਾ 'ਚ ਨਿਕਾਸੀ ਪਾਣੀ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਿਆ

ਮਨਜੀਤ ਸਿੰਘ ਘੜੈਲੀ
ਜੋਗਾ, 27 ਸਤੰਬਰ-ਕਸਬਾ ਜੋਗਾ 'ਚ ਨਿਕਾਸੀ ਪਾਣੀ ਦੀ ਸਮੱਸਿਆ ਇੰਨੀਂ ਦਿਨੀਂ ਵਿਕਰਾਲ ਰੂਪ ਧਾਰਦੀ ਨਜ਼ਰ ਆ ਰਹੀ ਹੈ | ਪਿਛਲੇ ਕੁਝ ਦਿਨ ਪਹਿਲਾਂ ਹੋਈ ਭਰਵੀਂ ਬਰਸਾਤ ਕਾਰਨ ਵੱਡੀ ਮਾਤਰਾ 'ਚ ਜਮ੍ਹਾਂ ਹੋਏ ਪਾਣੀ ਕਾਰਨ ਜਿੱਥੇ ਮਕਾਨ, ਸੜਕਾਂ ਖ਼ਰਾਬ ਹੋ ਰਹੀਆਂ ਹਨ ਉੱਥੇ ਪਾਣੀ ਇਕੱਤਰ ਹੋਣ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ |
ਖੜ੍ਹਾ ਪਾਣੀ ਲੋਕਾਂ ਲੋਕਾਂ ਲਈ ਬਣ ਰਿਹੈ ਵੱਡੀ ਸਮੱਸਿਆ
ਕਾ. ਜੰਗੀਰ ਸਿੰਘ ਜੋਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੋਗਾ ਅੱਗੇ ਵੱਡੀ ਮਾਤਰਾ 'ਚ ਪਾਣੀ ਖੜ੍ਹਾ ਹੈ ਜੋ ਕਿ ਮੁੱਖ ਰਸਤੇ ਵਜੋਂ ਜਾਣਿਆ ਜਾਂਦਾ ਹੈ | ਸਕੂਲ ਅੱਗੇ ਖੜ੍ਹੇ ਪਾਣੀ ਕਾਰਨ ਵਿਦਿਆਰਥੀਆਂ ਅਤੇ ਸਟਾਫ ਤੋਂ ਇਲਾਵਾ ਰਾਹਗੀਰਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਆਉਂਦੀ ਹੈ | ਪਸ਼ੂ ਹਸਪਤਾਲ ਅਤੇ ਸੇਵਾ ਕੇਂਦਰ ਜੋਗਾ ਕੋਲ ਵੀ ਪਾਣੀ ਖੜ੍ਹਾ ਹੈ | ਸੇਵਾ ਕੇਂਦਰ 'ਚ ਕੰਮਾਂ-ਕਾਜਾਂ ਲਈ ਆਉਣ-ਜਾਣ ਵਾਲੇ ਲੋਕਾਂ ਲਈ ਕਾਫ਼ੀ ਵੱਡੀ ਸਮੱਸਿਆ ਬਣ ਰਿਹਾ ਹੈ | ਇਸ ਤੋਂ ਇਲਾਵਾ ਡਾਕਘਰ ਜੋਗਾ ਆਦਿ ਥਾਵਾਂ 'ਤੇ ਵੀ ਕਾਫ਼ੀ ਮਾਤਰਾ 'ਚ ਪਾਣੀ ਖੜ੍ਹਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦੁਸ਼ਵਾਰੀਆਂ ਪੇਸ਼ ਆ ਰਹੀਆਂ ਹਨ |
ਨਿਕਾਸੀ ਪਾਣੀ ਦੇ ਠੋਸ ਹੱਲ ਦੀ ਮੰਗ
ਨਿਕਾਸੀ ਪਾਣੀ ਦੀ ਸਮੱਸਿਆ ਤੋਂ ਤੰਗ ਸਥਾਨਕ ਨਗਰ ਨਿਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਕਸਬਾ ਜੋਗਾ 'ਚ ਨਿਕਾਸੀ ਪਾਣੀ ਦੀ ਸਮੱਸਿਆ ਦਾ ਠੋਸ ਹੱਲ ਕੀਤਾ ਜਾਵੇ ਕਿਉਂਕਿ ਨਿਕਾਸੀ ਪਾਣੀ ਦੀ ਇਸ ਵੱਡੀ ਸਮੱਸਿਆ ਕਾਰਨ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵੱਲ ਸਰਕਾਰ ਅਤੇ ਪ੍ਰਸ਼ਾਸਨ ਨੂੰ ਫੌਰੀ ਗੌਰ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ |
ਕੀ ਕਹਿਣਾ ਹੈ ਨਗਰ ਪੰਚਾਇਤ ਦੇ ਪ੍ਰਧਾਨ ਦਾ
ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਗੁਰਮੀਤ ਸਿੰਘ ਜੋਗਾ ਨੇ ਦੱਸਿਆ ਕਿ ਨਿਕਾਸੀ ਪਾਣੀ ਦੀ ਸਮੱਸਿਆ ਇਕ ਪੇਚੀਦਾ ਸਮੱਸਿਆ ਬਣੀ ਹੋਈ ਹੈ | ਉਨਾਂ ਦੱਸਿਆ ਕਿ ਨਗਰ ਪੰਚਾਇਤ ਵਲੋਂ ਨਿਕਾਸੀ ਪਾਣੀ ਦੇ ਹੱਲ ਲਈ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ ਪ੍ਰੰਤੂ ਡਿਸਪੋਜਲ ਆਦਿ ਕੰਮ ਸਰਕਾਰ ਵਲੋਂ ਪੈਸੇ ਦੀ ਕਿੱਲਤ ਕਾਰਨ ਰੁਕੇ ਹੋਏ ਹਨ, ਜਿਸ ਕਾਰਨ ਸਮੱਸਿਆ ਪੈਦਾ ਹੋ ਰਹੀ ਹੈ | ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਪਾਣੀ ਦੇ ਨਿਕਾਸੀ ਕੰਮ ਨੂੰ ਜਲਦੀ ਨੇਪਰੇ ਚਾੜ੍ਹਣ ਲਈ ਫੌਰੀ ਫੰਡ ਮੁਹੱਈਆ ਕਰਵਾਏ | ਉਨਾਂ ਦੱਸਿਆ ਕਿ ਨਗਰ ਪੰਚਾਇਤ ਵਲੋਂ ਇਸ ਸਬੰਧੀ ਐਸਟੀਮੇਟ ਵੀ ਕਈ ਵਾਰ ਬਣਾਕੇ ਭੇਜਿਆ ਜਾ ਚੁੱਕਾ ਹੈ |

ਬੋਹਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ 24 ਘੰਟਿਆਂ 'ਚ ਸੁਲਝਾਈ

ਮਾਨਸਾ/ਬੋਹਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ ਰਮੇਸ਼ ਤਾਂਗੜੀ)- ਥਾਣਾ ਬੋਹਾ ਪੁਲਿਸ ਨੇ ਪਿੰਡ ਸ਼ੇਰਖਾਂ ਵਾਲਾ ਵਿਖੇ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਅ ਕੇ 24 ਘੰਟਿਆਂ 'ਚ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮਾਮਲਾ ਪ੍ਰੇਮ ਸੰਬੰਧਾਂ ਦਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ, ਦੜਾ ਸੱਟਾ ਲਗਾਉਂਦਾ ਦਬੋਚਿਆ

ਮਾਨਸਾ, 27 ਸਤੰਬਰ (ਰਾਵਿੰਦਰ ਸਿੰਘ ਰਵੀ)-ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜਿੱਥੇ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ 1 ਔਰਤ ਖ਼ਿਲਾਫ਼ ਕਾਰਵਾਈ ਕੀਤੀ ਹੈ ਉੱਥੇ ਦੜਾ ਸੱਟਾ ਲਗਾਉਣ ਵਾਲੇ ਨੂੰ ਵੀ ਦਬੋਚਿਆ ਹੈ | ਗੌਰਵ ...

ਪੂਰੀ ਖ਼ਬਰ »

ਆਇਸਾ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਪ੍ਰਦਰਸ਼ਨ

ਮਾਨਸਾ, 27 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵਲੋਂ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਗੇਟ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ | ਸੂਬਾ ਪ੍ਰਧਾਨ ਪ੍ਰਦੀਪ ਗੁਰੂ ਅਤੇ ਸੂਬਾ ਸਕੱਤਰ ...

ਪੂਰੀ ਖ਼ਬਰ »

ਅਧਿਕਾਰੀਆਂ ਨੇੇ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ

ਝੁਨੀਰ, 27 ਸਤੰਬਰ (ਨਿ.ਪ.ਪ.)- ਨੇੜਲੇ ਪਿੰਡ ਫੱਤਾ ਮਾਲੋਕਾ, ਘੁੱਦੂਵਾਲਾ, ਭਲਾਈਕੇ, ਰਾਮਾਂਨੰਦੀ, ਬਾਜੇਵਾਲਾ ਅਤੇ ਕਸਬਾ ਝੁਨੀਰ ਵਿਖੇ ਬਾਰਸ਼ ਨਾਲ ਹੋਏ ਨੁਕਸਾਨ ਦਾ ਐਸ.ਡੀ.ਐਮ. ਪੂਨਮ ਸਿੰਘ ਅਤੇ ਡੀ.ਐਸ.ਪੀ. ਗੁਬਿੰਦਰ ਸਿੰਘ ਨੇ ਜਾਇਜ਼ਾ ਲਿਆ | ਕੱਚੇ ਰਸਤਿਆਂ ਅਤੇ ਸੜਕਾਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ ਜਾਵੇਗਾ-ਡੀ.ਸੀ.

ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਵਸ 28 ਸਤੰਬਰ ਨੂੰ ਮਾਨਸਾ ਜ਼ਿਲ੍ਹੇ 'ਚ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਹ ਪ੍ਰਗਟਾਵਾ ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਇੱਥੇ ਅਧਿਕਾਰੀਆਂ ਦੀ ਇਕੱਤਰਤਾ ਨੂੰ ਸੰਬੋਧਨ ...

ਪੂਰੀ ਖ਼ਬਰ »

ਬੀ.ਬੀ.ਐਮ.ਬੀ. 'ਚੋਂ ਪੰਜਾਬ-ਹਰਿਆਣਾ ਦੀ ਨੁਮਾਇੰਦਗੀ ਖ਼ਤਮ ਕਰਨ ਦੀ ਨਿੰਦਾ

ਮਾਨਸਾ, 27 ਸਤੰਬਰ (ਰਵੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂਆਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਪੰਜਾਬ ਅਤੇ ਹਰਿਆਣਾ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਬੋਰਡ ਪੰਜਾਬ ਦੀ ਧਰਤੀ 'ਤੇ ਹੈ, 'ਚੋਂ ਪੰਜਾਬ ਦੀ ...

ਪੂਰੀ ਖ਼ਬਰ »

ਕੋਟੜਾ ਕਲਾਂ ਸਕੂਲ ਦੀਆਂ ਖਿਡਾਰਨਾਂ ਨੇ ਕਬੱਡੀ 'ਚ ਮਾਰੀਆਂ ਮੱਲਾਂ

ਮਾਨਸਾ, 27 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟੜਾ ਕਲਾਂ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਸਰਕਲ ਕਬੱਡੀ ਮੁਕਾਬਲੇ 'ਚ ਮੱਲ੍ਹਾਂ ਮਾਰੀਆਂ ਹਨ | ਅੰਡਰ-19 ਨੇ ਜ਼ਿਲ੍ਹੇ 'ਚੋਂ ਪਹਿਲਾ, ਅੰਡਰ-17 'ਚ ਤੀਜਾ ਸਥਾਨ ਪ੍ਰਾਪਤ ਕੀਤਾ, ...

ਪੂਰੀ ਖ਼ਬਰ »

ਮੀਰਪੁਰ ਕਲਾਂ ਵਿਖੇ ਝੋਨੇ ਦੀ ਫ਼ਸਲ ਬਰਬਾਦ

ਸਰਦੂਲਗੜ੍ਹ, 27 ਸਤੰਬਰ (ਜ਼ੈਲਦਾਰ)- ਬੀਤੇ ਦਿਨੀਂ ਹੋਈ ਭਾਰੀ ਬਰਸਾਤ ਦੇ ਕਾਰਨ ਮੀਰਪੁਰ ਕਲਾਂ ਵਿਖੇ ਇੱਕ ਕਿਸਾਨ ਦੀ 3 ਏਕੜ ਝੋਨੇ ਦੀ ਫ਼ਸਲ ਮਾਰੀ ਗਈ | ਪੀੜਤ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਆਸੇ-ਪਾਸੇ ਤੋਂ ਆ ਕੇ ਖੇਤ'ਚ ਬੇਤਹਾਸ਼ਾ ਪਾਣੀ ਭਰ ਗਿਆ ਜਿਸ ਨੂੰ ਬਾਹਰ ...

ਪੂਰੀ ਖ਼ਬਰ »

ਵਿਧਾਇਕ ਬਣਾਂਵਾਲੀ ਨੇ ਝੁਨੀਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ

ਝੁਨੀਰ, 27 ਸਤੰਬਰ (ਰਮਨਦੀਪ ਸਿੰਘ ਸੰਧੂ)- ਕਸਬਾ ਝੁਨੀਰ ਵਿਖੇ ਬੀਤੀ ਦਿਨ ਪਈ ਭਾਰਵੀਂ ਬਾਰਸ਼ ਕਾਰਨ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਖੇਤਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ | ਲੋਕਾਂ ਨੇ ਦੱਸਿਆ ਕਿ ਭਾਰੀ ...

ਪੂਰੀ ਖ਼ਬਰ »

ਕੁਰੀਤੀਆਂ ਦੇ ਖ਼ਾਤਮੇ ਲਈ ਵਿਦਿਆਰਥੀਆਂ ਨੂੰ ਭੂਮਿਕਾ ਨਿਭਾਉਣ 'ਤੇ ਜ਼ੋਰ ਦਿੱਤਾ

ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਮਾਜ 'ਚੋਂ ਅਲਾਮਤਾਂ ਦੇ ਖ਼ਾਤਮੇ ਲਈ ਵਿਦਿਆਰਥੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਅਤੇ ਇਨ੍ਹਾਂ ਨੂੰ ਇਹ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ | ਇਹ ਪ੍ਰਗਟਾਵਾ ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ...

ਪੂਰੀ ਖ਼ਬਰ »

33 ਫੁੱਟ ਸੜਕ ਅਧੂਰੀ ਛੱਡਣ ਦੇ ਰੋਸ 'ਚ ਵਾਰਡ ਵਾਸੀਆਂ ਨੇ ਨਗਰ ਕੌਂਸਲ ਦਫ਼ਤਰ ਅੱਗੇ ਲਗਾਇਆ ਧਰਨਾ

ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ ਦੇ ਵਾਰਡ ਨੰ: 6, 7 ਤੇ 9 ਦੇ ਵਾਸੀਆਂ ਨੇ ਇੱਥੇ ਨਗਰ ਕੌਂਸਲ ਦੇ ਦਫ਼ਤਰ ਅੱਗੇ ਰੋਸ ਧਰਨਾ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ 33 ਫੁੱਟ ਸੜਕ ਅਧੂਰੀ ਛੱਡਣ ਕਰ ਕੇ ...

ਪੂਰੀ ਖ਼ਬਰ »

ਮਹਾਰਾਜਾ ਸ੍ਰੀ ਅਗਰਸੈਨ ਜੈਅੰਤੀ ਮੌਕੇ ਸ਼ੋਭਾ ਯਾਤਰਾ ਸਜਾਈ

ਸਰਦੂਲਗੜ੍ਹ, 27 ਸਤੰਬਰ (ਜੀ. ਐਮ. ਅਰੋੜਾ)-ਸਥਾਨਕ ਸ਼ਹਿਰ ਦੇ ਅਗਰਵਾਲ ਸਭਾ ਵੈੱਲਫੇਅਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਦੀ ਅਗਵਾਈ 'ਚ ਅਗਰਵਾਲ ਭਾਈਚਾਰੇ ਵਲੋਂ ਮਹਾਰਾਜਾ ਸ੍ਰੀ ਅਗਰਸੈਨ ਜਯੰਤੀ ਨੂੰ ਮੁੱਖ ਰੱਖਦਿਆਂ ਸ਼ਹਿਰ 'ਚ ਪਹਿਲੀ ਸ਼ੋਭਾ ...

ਪੂਰੀ ਖ਼ਬਰ »

ਮਾਨਸਾ 'ਚ ਰਾਮ-ਲੀਲ੍ਹਾ ਦਾ ਮੰਚਨ ਜਾਰੀ

ਮਾਨਸਾ, 27 ਸਤੰਬਰ (ਸੱਭਿ. ਪ੍ਰਤੀ.)- ਮਾਨਸਾ ਸ਼ਹਿਰ 'ਚ ਰਾਮ-ਲੀਲ੍ਹਾ ਦਾ ਮੰਚਨ ਜਾਰੀ ਹੈ | ਸਥਾਨਕ ਰਾਮ ਨਾਟਕ ਕਲੱਬ ਦੀ ਸਟੇਜ 'ਤੇ ਤੀਸਰੇ ਦਿਨ ਰਾਵਣ ਨੰਦੀਗਣ, ਸੀਤਾ ਦਾ ਜਨਮ, ਰਾਜਾ ਜਨਕ ਵਲੋਂ ਪਰਜਾ ਦੁੱਖ ਦੂਰ ਕਰਨ ਲਈ ਹਲ਼ ਚਲਾਉਣਾ ਆਦਿ ਦੀ ਪੇਸ਼ਕਾਰੀ ਕੀਤੀ ਗਈ | ਵੱਡੀ ...

ਪੂਰੀ ਖ਼ਬਰ »

ਦਿਨੋਂ-ਦਿਨ ਵੱਧ ਰਹੀਆਂ ਹਨ ਅਪਰਾਧਿਕ ਵਾਰਦਾਤਾਂ

ਰਾਮਾਂ ਮੰਡੀ, 27 ਸਤੰਬਰ (ਤਰਸੇਮ ਸਿੰਗਲਾ)-ਪੰਜਾਬ ਵਿਚ ਅਪਰਾਧਿਕ ਵਾਰਦਾਤਾਂ ਬੰਦ ਹੋਣ ਦੀ ਬਜਾਏ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਸ ਦੀ ਲੋਕਾਂ ਨੂੰ ਨਵੀਂ ਸਰਕਾਰ ਤੋਂ ਉਮੀਦ ਨਹੀਂ ਸੀ | ਬੀਤੀ ਰਾਤ 8.00 ਵਜੇ ਕਰੀਬ ਅੱਧੀ ਦਰਜਨ ਨੌਜਵਾਨਾਂ ਨੇ ਸਥਾਨਕ ਰਾਮਸਰਾ ਪੁਲ 'ਤੇ ਇੱਕ ...

ਪੂਰੀ ਖ਼ਬਰ »

ਪਿੰਡ ਅਕਲੀਆ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਜੋਗਾ, 27 ਸਤੰਬਰ (ਹਰਜਿੰਦਰ ਸਿੰਘ ਚਹਿਲ)- ਅੱਜ ਨੇੜਲੇ ਪਿੰਡ ਅਕਲੀਆ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਸਮੇਂ ਅੰਗਰੇਜ਼ ਸਾਮਰਾਜ ...

ਪੂਰੀ ਖ਼ਬਰ »

ਲੱਖਾ ਸਿਧਾਣਾ ਨੇ ਬਾਰਿਸ਼ ਤੋਂ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

ਝੁਨੀਰ, 27 ਸਤੰਬਰ (ਰਮਨਦੀਪ ਸਿੰਘ ਸੰਧੂ)- ਕਿਸਾਨ ਆਗੂ ਲੱਖਾ ਸਿਧਾਣਾ ਵਲੋਂ ਕਸਬਾ ਝੁਨੀਰ ਦੇ ਪਿੰਡ ਫੱਤਾ ਮਾਲੋਕਾ, ਕੁਸਲਾ, ਘੁੱਦੂਵਾਲਾ, ਸਾਹਨੇਵਾਲੀ, ਭਲਾਈਕੇ, ਦਸੌਂਧੀਆ ਆਦਿ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਬੀਤੇ ਦਿਨੀਂ ਭਾਰੀ ਬਾਰਿਸ਼ ਨਾਲ ਨੁਕਸਾਨੀਆਂ ...

ਪੂਰੀ ਖ਼ਬਰ »

ਪਿੰਡ ਬੱਛੋਆਣਾ ਦੇ 85 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ

ਬੁਢਲਾਡਾ, 27 ਸਤੰਬਰ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਤਹਿਤ ਪਿੰਡ ਬੱਛੋਆਣਾ ਵਿਖੇ ਲੋਕਲ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਅੰਮਿ੍ਤ ਸੰਚਾਰ ਸਮਾਗਮ 'ਚ 85 ...

ਪੂਰੀ ਖ਼ਬਰ »

ਸ਼ਹੀਦ ਪਿ੍ਥੀ ਸਿੰਘ ਚੱਕ ਅਲੀਸ਼ੇਰ ਦੀ 12ਵੀਂ ਬਰਸੀ ਨੂੰ ਲੈ ਕੇ ਕਿਸਾਨਾਂ ਕੀਤੀ ਮੀਟਿੰਗ

ਬੁਢਲਾਡਾ, 27 ਸਤੰਬਰ (ਸੁਨੀਲ ਮਨਚੰਦਾ)- ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਸੱਤਪਾਲ ਸਿੰਘ ਬਰ੍ਹੇ ਦੀ ਪ੍ਰਧਾਨਗੀ ਹੇਠ ਹੋਈ | ਆਗੂਆਂ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੇ ...

ਪੂਰੀ ਖ਼ਬਰ »

ਗਲੋਬਲ ਡਿਸਕਵਰੀ ਸਕੂਲ ਦੇ ਵਿਦਿਆਰਥੀਆਂ ਦਾ ਜ਼ੋਨਲ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ

ਲਹਿਰਾ ਮੁਹੱਬਤ, 27 ਸਤੰਬਰ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨਸ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ (ਰਾਮਪੁਰਾ) ਦੇ ਵਿਦਿਆਰਥੀਆਂ ਨੇ ਜ਼ੋਨਲ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਖੇਡ ਮੁਕਾਬਲਿਆਂ 'ਚ ਅੰਡਰ 19 ਹੈਂਡਬਾਲ ਦੀ ਲੜਕਿਆਂ ਦੀ ਟੀਮ, ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚ ਮਰੀਜ਼ ਦੀ ਹੋਈ ਮੌਤ

ਬਠਿੰਡਾ, 27 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਸਰਕਾਰੀ ਹਸਪਤਾਲ 'ਚ ਇਲਾਜ ਦੇ ਲਈ ਆਏ ਇਕ ਮਰੀਜ਼ ਦੀ ਡਾਕਟਰਾਂ ਦੀ ਅਣਦੇਖੀ ਕਾਰਨ ਮੌਤ ਹੋ ਗਈ | ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਉਹ ਓਪੀਡੀ 'ਚ ਪਰਚੀ ਕਟਵਾ ਕੇ ਡਾਕਟਰਾਂ ਦੇ ਚੱਕਰ ਕੱਢਦਾ ਰਿਹਾ, ਪਰ ...

ਪੂਰੀ ਖ਼ਬਰ »

ਲਹਿਰਾ ਖਾਨਾ ਦੇ ਸ਼ਹੀਦ ਫ਼ੌਜੀ ਨਿਰਮਲ ਸਿੰਘ ਦੇ ਬੁੱਢੇ ਮਾਪੇ ਇਨਸਾਫ਼ ਲਈ ਦਫ਼ਤਰਾਂ ਦੇ ਕੱਟ ਰਹੇ ਗੇੜੇ

ਮਾਮਲਾ ਬਠਿੰਡਾ ਡੀ.ਸੀ. ਦਫ਼ਤਰ ਤੋਂ ਸੂਚਨਾ ਅਧਿਕਾਰ 2005 ਤਹਿਤ ਜਾਣਕਾਰੀ ਨਾ ਦੇਣ ਦਾ ਲਹਿਰਾ ਮੁਹੱਬਤ, 27 ਸਤੰਬਰ (ਸੁਖਪਾਲ ਸਿੰਘ ਸੁੱਖੀ)- ਪਿੰਡ ਲਹਿਰਾ ਖਾਨਾ ਦਾ ਨੌਜਵਾਨ ਨਿਰਮਲ ਸਿੰਘ ਫ਼ੌਜੀ ਡਿਊਟੀ ਦੌਰਾਨ ਬੀਤੇ 28 ਜਨਵਰੀ 2007 ਵਿੱਚ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਘਰ ਅੰਦਰ ਦਾਖ਼ਲ ਹੋ ਦੋ ਲੁਟੇਰੇ ਨੇ ਔਰਤ ਦੇ ਗਲ 'ਚ ਪਾਈ ਚੇਨ ਲੁੱਟਣ ਦੀ ਕੀਤੀ ਕੋਸ਼ਿਸ਼

ਬਠਿੰਡਾ, 27 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੀ ਗਣੇੇਸਾਬਸਤੀ ਵਿਖੇ ਇਕ ਘਰ ਅੰਦਰ ਦਾਖਲ ਹੋ ਕੇ ਦੋ ਵਿਅਕਤੀਆਂਵਲੋਂਔਰਤ ਦੇ ਗਲ ਵਿਚ ਪਾਈ ਚੈਨ ਦੀ ਲੁੱਟ ਖੋਹਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪਰ ਪਰਿਵਾਰਕ ਮੈਂਬਰਾਂਦੀ ਹੁਸ਼ਿਆਰੀਨੇ ਚੋਰਾਂ ਦੀ ਲੁੱਟ ...

ਪੂਰੀ ਖ਼ਬਰ »

ਐਨ.ਐੱਚ.ਐਮ ਐਸੋਸੀਏਸ਼ਨ ਵਲੋਂ ਦੀਵਾਲੀ ਤੋਂ ਪਹਿਲਾਂ ਸੰਘਰਸ਼ ਦੀ ਚੇਤਾਵਨੀ

ਬਠਿੰਡਾ, 27 ਸਤੰਬਰ (ਅਵਤਾਰ ਸਿੰਘ)-ਐਨ.ਐੱਚ.ਐਮ ਵਲੰਟੀਅਰ ਐਸੋਸੀਏਸ਼ਨ ਪੰਜਾਬ ਵਲੋਂ ਪਿਛਲੇ 15 ਸਾਲਾਂ ਤੋਂ ਪੰਜਾਬ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਵਾਉਣ ਹਿਤ ਸੰਘਰਸ਼ ਦਾ ਰਾਹ ਫੜਨਾ ਪੈ ਰਿਹਾ ਹੈ | ਇਸ ਲੜੀ ਐਨ.ਐੱਚ.ਐਮ ਆਗੂ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਦੀ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਆਗੂ ਗੁਰਚਰਨ ਸਿੰਘ ਧਾਲੀਵਾਲ ਬਲਾਕ ਫੂਲ ਕਾਂਗਰਸ ਦੇ ਪ੍ਰਧਾਨ ਥਾਪੇ

ਭਾਈਰੂਪਾ, 27 ਸਤੰਬਰ (ਵਰਿੰਦਰ ਲੱਕੀ)-ਸੀਨੀਅਰ ਕਾਂਗਰਸੀ ਆਗੂ ਤੇ ਨਗਰ ਪੰਚਾਇਤ ਭਾਈਰੂਪਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ ਨੂੰ ਕਾਂਗਰਸ ਹਾਈਕਮਾਂਡ ਵਲੋਂ ਬਲਾਕ ਫੂਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਕਾਂਗਰਸ ਪਾਰਟੀ ਨਾਲ ਜੁੜੇ ...

ਪੂਰੀ ਖ਼ਬਰ »

ਨਗਰ ਨਿਗਮ ਦੇ ਮੇਅਰ ਨੇ ਦੋ ਵਾਰਡਾਂ 'ਚ ਨਵੇਂ ਆਰ. ਓ. ਦਾ ਕੀਤਾ ਉਦਘਾਟਨ

ਬਠਿੰਡਾ, 27 ਸਤੰਬਰ (ਅਵਤਾਰ ਸਿੰਘ)-ਨਗਰ ਨਿਗਮ ਬਠਿੰਡਾ ਦੇ ਮੇਅਰ ਸ੍ਰੀਮਤੀ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਸੰਧੂ ਵਲੋਂ ਅੱਜ ਵਾਰਡ ਨਿਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਾਰਡ ਨੰਬਰ 28 ਅਤੇ 10 ਵਿਚ ...

ਪੂਰੀ ਖ਼ਬਰ »

ਐਚ. ਓ. ਡੀ. ਜਲ ਸਪਲਾਈ ਤੇ ਸੈਨੀਟੇਸ਼ਨ ਪੰਜਾਬ ਖਿਲਾਫ਼ ਮੁਹਾਲੀ ਵਿਖੇ ਰੋਸ ਰੈਲੀ ਕਰਨਗੇ ਜਲ ਸਪਲਾਈ ਫੀਲਡ ਕਾਮੇ

ਤਲਵੰਡੀ ਸਾਬੋ, 27 ਸਤੰਬਰ (ਰਵਜੋਤ ਸਿੰਘ ਰਾਹੀ)-ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਜਲ ਸਪਲਾਈ ਫੀਲਡ ਕਾਮਿਆਂ ਵਲੋਂ ਐਚ. ਓ. ਡੀ. ਜਲ ਸਪਲਾਈ ਤੇ ਸੈਨੀਟੇਸ਼ਨ ਪੰਜਾਬ ਖਿਲਾਫ਼ ਮੁਹਾਲੀ ਵਿਖੇ 29 ਸਤੰਬਰ ਰੋਸ ਰੈਲੀ ਕੀਤੀ ਜਾ ਰਹੀ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਰਾਮਪੁਰਾ ਦੇ ਪਿੰਡਾਂ 'ਚ ਮੀਟਿੰਗਾਂ

ਚਾਉਕੇ, 27 ਸਤੰਬਰ (ਮਨਜੀਤ ਸਿੰਘ ਘੜੈਲੀ)-28 ਸਤੰਬਰ ਨੂੰ ਬਰਨਾਲਾ ਵਿਖੇ ਮਨਾਏ ਜਾ ਰਹੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਸਮਾਗਮ ਦੀਆਂ ਤਿਆਰੀਆ ਸਬੰਧੀ ਭਾਕਿਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਧਾ ਦੀ ਅਗਵਾਈ ਹੇਠ ਬਲਾਕ ਰਾਮਪੁਰਾ ਦੇ ...

ਪੂਰੀ ਖ਼ਬਰ »

ਮਾਲਵਾ ਵੈਲਫੇਅਰ ਕਲੱਬ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਇਆ

ਤਲਵੰਡੀ ਸਾਬੋ, 27 ਸਤੰਬਰ (ਰਵਜੋਤ ਸਿੰਘ ਰਾਹੀ)-ਮਾਲਵਾ ਵੈਲਫ਼ੇਅਰ ਕਲੱਬ ਤਲਵੰਡੀ ਸਾਬੋ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਦੀਵਾਨ ਹਾਲ ਵਿਖੇ ਲਾਇਆ ...

ਪੂਰੀ ਖ਼ਬਰ »

ਬਾਬਾ ਮੋਨੀ ਜੀ ਕਾਲਜ ਦਾ ਬੀ. ਸੀ. ਏ. ਭਾਗ-1 (ਸਮੈਸਟਰ-1) ਦਾ ਨਤੀਜਾ ਸ਼ਾਨਦਾਰ ਰਿਹਾ

ਲਹਿਰਾ ਮੁਹੱਬਤ, 27 ਸਤੰਬਰ (ਭੀਮ ਸੈਨ ਹਦਵਾਰੀਆ) ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ (ਬਠਿੰਡਾ) ਸ਼ਾਨਦਾਰ ਨਤੀਜਿਆਂ ਦੀ ਬਦੌਲਤ ਪੂਰੇ ਮਾਲਵੇ ਵਿੱਚ ਪ੍ਰਸਿੱਧ ਹੈ | ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ. ਸੀ. ਏ. ਭਾਗ-1 (ਸਮੈਸਟਰ-1) ਦੇ ਨਤੀਜਿਆ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਲੋਂ ਵਿੱਦਿਅਕ ਟੂਰ ਲਗਾਇਆ

ਤਲਵੰਡੀ ਸਾਬੋ, 27 ਸਤੰਬਰ (ਰਵਜੋਤ ਸਿੰਘ ਰਾਹੀ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਹੋਮ ਸਾਇੰਸ ਵਿਭਾਗ ਵਲੋਂ ਪਿ੍ੰਸੀਪਲ ਡਾ ਕਮਲਜੀਤ ਕੌਰ ਦੀ ਅਗਵਾਈ ਹੇਠ ਪੋਸ਼ਣ ਮਾਹ 2022 ਨੂੰ ਸਮਰਪਿਤ ਇਕ ਵਿੱਦਿਅਕ ਟੂਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਲਿਜਾਇਆ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਦੇ ਬੀ.ਐਸ.ਸੀ. ਆਨਰਜ਼ (ਮੈਥੇਮੈਟਿਕਸ) ਦੇ ਨਤੀਜੇ ਸ਼ਾਨਦਾਰ ਰਹੇ

ਬਠਿੰਡਾ, 27 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਦਾ ਬੀ.ਐਸ.ਸੀ. ਆਨਰਜ਼ (ਮੈਥੇਮੈਟਿਕਸ) ਤੀਜਾ ਸਮੈਸਟਰ ਅਤੇ ਬੀ.ਐਸ.ਸੀ. ਆਨਰਜ਼ (ਮੈਥੇਮੈਟਿਕਸ) ਛੇਵਾਂ ਸਮੈਸਟਰ ਦੇ ਨਤੀਜਿਆਂ ਵਿਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਹਾਸਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX