ਤਾਜਾ ਖ਼ਬਰਾਂ


ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  1 day ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  1 day ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  1 day ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  1 day ago
ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਅੰਗਹੀਣਾਂ ਅਤੇ ਨੇਤਰਹੀਣਾਂ ਨੂੰ 1000 ਰੁਪਏ ਸਫਰੀ ਭੱਤਾ ਦੇਣ ਦਾ ਐਲਾਨ
. . .  1 day ago
ਲੁਧਿਆਣਾ ,4 ਦਸੰਬਰ ( ਸਲੇਮਪੁਰੀ )- ਪੰਜਾਬ ਸਰਕਾਰ ਵਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਬੰਦ ਪਿਆ ਸਫਰੀ ਭੱਤਾ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਮਾਜਿਕ ...
ਛੱਤ ਬੀੜ ਚਿੜੀਆ ਘਰ ਵਿਖੇ ਕੌਮਾਂਤਰੀ ਚੀਤਾ ਦਿਵਸ ਮਨਾਇਆ
. . .  1 day ago
ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ) - ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਸੰਦਰਵ 'ਚ ਛੱਤਬੀੜ ਚਿੜੀਆਘਰ ...
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ
. . .  1 day ago
ਬਠਿੰਡਾ, 4 ਦਸੰਬਰ - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ ਹੋ ਗਿਆ । ਜਾਣਕਾਰੀ ਅਨੁਸਾਰ ਇਕ ਲੜਕੀ ਨਰਸ ਬਣ ਕੇ ਆਈ ਅਤੇ ਕਿਹਾ ਕਿ ਬੱਚੇ ਨੂੰ ਚੈੱਕ ਕਰਨਾ ਹੈ ...
ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  1 day ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  1 day ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  1 day ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  1 day ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  1 day ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  1 day ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  1 day ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  1 day ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  1 day ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  1 day ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  1 day ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 14 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। ਅਚਾਰੀਆ ਨਰਿੰਦਰ ਦੇਵ

ਬਠਿੰਡਾ

ਜ਼ਿਲ੍ਹਾ ਪੱਧਰੀ ਕਿਸਾਨ ਮੇਲੇ 'ਚ ਕਿਸਾਨਾਂ ਨੇ ਵਿਖਾਇਆ ਉਤਸ਼ਾਹ

ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਲਗਾਏ ਜਾਂਦੇ ਸਾਉਣੀ ਦੇ ਮੇਲਿਆਂ ਦੀ ਲੜੀ ਤਹਿਤ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿਚ ਕਿਸਾਨਾਂ ਨੇ ਕਾਫ਼ੀ ਉਤਸ਼ਾਹ ਵਿਖਾਇਆ | ਮੇਲੇ 'ਚ ਬੀਜ ਵਾਲੀਆਂ ਸਟਾਲਾਂ 'ਤੇ ਕਿਸਾਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ ਜਿਸ ਕਾਰਨ ਕਣਕ ਦੇ ਨਵੇਂ 826 ਬੀਜ ਦਾ ਇਕ-ਇਕ ਪੈਕਿਟ ਲੈਣ ਲਈ ਕਿਸਾਨਾਂ ਨੂੰ ਘੰਟਿਆਂਬੱਧੀ ਉਡੀਕ ਕਰਨੀ ਪਈ, ਬਾਅਦ ਦੁਪਹਿਰ ਬੀਜ ਨਾ ਮਿਲਣ ਤੋਂ ਔਖੇ ਹੋਏ ਕਿਸਾਨਾਂ ਨੇ ਸਰਕਾਰ ਤੇ ਵਿਭਾਗੀ ਅਧਿਕਾਰੀਆਂ ਖ਼ਿਲਾਫ਼ ਨਾਰਾਜ਼ਗੀ ਵੀ ਜ਼ਾਹਿਰ ਕੀਤੀ | ਦੂਜੇ ਪਾਸੇ ਤਕਰੀਬਨ 12 ਵਜੇ ਨਾਲ ਖੇਤੀਬਾੜੀ ਵਿਭਾਗ ਦੇ ਕਾਊਾਟਰ ਤੋਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਖ਼ਤਮ ਹੋ ਗਈਆਂ, ਜਿਸ ਕਾਰਨ ਬਹੁਤੇ ਕਿਸਾਨਾਂ ਨੂੰ ਖਾਲੀ ਮੁੜਨਾ ਪਿਆ | ਦੂਸਰੀ ਤਰਫ਼ ਵਿਭਾਗ ਨੇ ਤਕਰੀਬਨ 16 ਲੱਖ ਰੁਪਏ ਦੇ ਬੀਜ ਵੇਚੇ ਹਨ, ਜਿਨ੍ਹਾਂ ਵਿਚ ਸਾਢੇ 3 ਲੱਖ ਰੁਪਏ ਦੇ ਸਿਰਫ਼ ਸਬਜ਼ੀਆਂ ਦੀਆਂ ਕਿੱਟਾਂ ਦੀ ਵਿਕਰੀ ਹੋਈ ਦੱਸੀ ਜਾਂਦੀ ਹੈ | ਮੇਲੇ ਦੌਰਾਨ ਸਮਕਾਲੀ ਪੰਜਾਬ ਦੇ ਘਟਦੇ ਕੁਦਰਤੀ ਅਤੇ ਸੱਭਿਆਚਾਰਕ ਸਰੋਤਾਂ ਨੂੰ ਸੰਭਾਲਣ ਦੀ ਮੰਗ ਨੂੰ ਦਰਸਾਉਂਦੇ ਹੋਏ ਕਿਸਾਨੀ, ਜਵਾਨੀ, ਪੌਣ ਪਾਣੀ ਬਚਾਈਏ, ਆਓ ਰੰਗਲਾ ਪੰਜਾਬ ਬਣਾਈਏ ਦੇ ਥੀਮ ਨੂੰ ਦੁਹਰਾਇਆ | ਮੇਲੇ ਵਿਚ ਬੀਜਾਂ ਤੇ ਫ਼ਲਦਾਰ ਬੂਟੇ ਖ਼ਰੀਦਣ ਤੋਂ ਇਲਾਵਾ ਕਿਸਾਨਾਂ ਨੇ ਖੇਤੀਬਾੜੀ ਸੰਦਾਂ ਤੇ ਵੱਖ-ਵੱਖ ਕੰਪਨੀਆਂ ਦੇ ਨਵੇਂ ਆਏ ਟਰੈਕਟਰਾਂ ਬਾਰੇ ਜਾਣਕਾਰੀ ਲਈ ਹੈ | ਇਸ ਤੋਂ ਇਲਾਵਾ ਪਹਿਲੀ ਵਾਰ ਮੇਲੇ ਦੀ ਮੁੱਖ ਸਟੇਜ ਤੋਂ ਸਿਆਸੀ ਆਗੂਆਂ ਦੀ ਦੂਰੀ ਰਹੀ | ਇਸ ਮੌਕੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਸਾਨਾਂ ਨੂੰ ਪੀ.ਏ.ਯੂ. ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿਚ ਹੀ ਭਰੋਸਾ ਰੱਖਣ ਅਤੇ ਪੀ.ਏ.ਯੂ. ਦੇ ਵਿਗਿਆਨੀਆਂ ਵਲੋਂ ਜਾਰੀ ਨਿਰਦੇਸਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਪੰਜਾਬ ਦੀ ਮਿੱਟੀ, ਪਾਣੀ ਤੇ ਹਵਾ ਦੀ ਸਿਹਤ ਲਈ ਹਾਨੀਕਾਰਕ ਤੱਤਾਂ ਵਜੋਂ ਕੰਮ ਕਰਨ ਵਾਲੀਆਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਸਾਨਾਂ ਨੂੰ ਜੈਵਿਕ ਖਾਦ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ | ਪੀ.ਏ.ਯੂ. ਦੇ ਖੋਜ ਨਿਰਦੇਸ਼ਕ ਡਾ: ਅਜਮੇਰ ਸਿੰਘ ਢੱਟ ਨੇ ਪੀ.ਏ.ਯੂ. ਦੀਆਂ ਖੋਜਾਂ ਦੀਆਂ ਵਿਸ਼ੇਸ਼ਤਾਵਾਂ ਸਾਂਝੀਆਂ ਕਰਦਿਆਂ ਕਣਕ ਦੀਆਂ ਨਵੀਆਂ ਕਿਸਮਾਂ ਜਿਵੇਂ ਕਿ. ਪੀ.ਬੀ. ਡਬਲਯੂ 826, ਪੀ ਬੀ ਡਬਲਯੂ 833 ਅਤੇ ਪੀ.ਬੀ. ਡਬਲਯੂ 872 ਦਾ ਜ਼ਿਕਰ ਕੀਤਾ | ਉਨ੍ਹਾਂ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਸੁਧਰੇ ਬੀਜ ਖ਼ਰੀਦਣ ਦੇ ਨਾਲ-ਨਾਲ ਪਾਣੀ ਦੇ ਘੱਟ ਰਹੇ ਪੱਧਰ ਅਤੇ ਹੋਰ ਕੁਦਰਤੀ ਸੋਮਿਆਂ ਤੋਂ ਸੁਚੇਤ ਰਹਿਣ ਲਈ ਵੀ ਪ੍ਰੇਰਿਤ ਕੀਤਾ | ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਅਸ਼ੋਕ ਕੁਮਾਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਿਸਾਨਾਂ ਦਾ ਧੰਨਵਾਦ ਕੀਤਾ | ਅੱਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਮਾਗਮ ਦਾ ਸੰਚਾਲਨ ਕਰਦਿਆਂ ਕਿਸਾਨ ਭਾਈਚਾਰੇ ਨੂੰ ਯੂਨੀਵਰਸਿਟੀ ਮੋਬਾਈਲ ਐਪ ਰਾਹੀਂ ਜੁੜੇ ਰਹਿਣ ਅਤੇ ਖੇਤੀ ਸਾਹਿਤ ਜਿਵੇਂ ਕਿ ਖੇਤੀ ਸੰਦੇਸ਼, ਚੰਗੀ ਖੇਤੀ ਨੂੰ ਸਬਸਕ੍ਰਾਈਬ ਕਰਨ ਦੀ ਅਪੀਲ ਕੀਤੀ |

ਸਿਹਤ ਮੰਤਰੀ ਡਾ. ਬਲਜੀਤ ਕੌਰ ਵਲੋਂ 'ਬਠਿੰਡਾ ਪੇਂਡੂ ਉਲੰਪਿਕਸ-2022' ਦਾ ਉਦਘਾਟਨ

ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਵਲੋਂ ਪੇਂਡੂ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਦੇ ਹੋਏ 'ਪੇਂਡੂ ਉਲੰਪਿਕਸ-2022' ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਅੱਜ ਬਠਿੰਡਾ ਵਿਚ ਵੀ 'ਬਠਿੰਡਾ ਪੇਂਡੂ ਉਲੰਪਿਕਸ-2022' ਦਾ ਆਗਾਜ਼ ਕੀਤਾ ਗਿਆ | ...

ਪੂਰੀ ਖ਼ਬਰ »

ਜ਼ਿਲ੍ਹਾ ਸੈਸ਼ਨਜ਼ ਜੱਜ ਤੇ ਡਿਪਟੀ ਕਮਿਸ਼ਨਰ ਵਲੋਂ ਜਨਾਨਾ ਜੇਲ੍ਹ ਦਾ ਜਾਇਜ਼ਾ

ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸੁਮੀਤ ਮਲਹੋਤਰਾ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਸਥਾਨਕ ਜਨਾਨਾ ਜੇਲ੍ਹ ਦਾ ਦੌਰਾ ਕਰਕੇ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਵਲੋਂ ਜੇਲ੍ਹ ਵਿਚ ਬਣਾਏ ਗਏ ਛੋਟੇ ਬੱਚਿਆਂ ...

ਪੂਰੀ ਖ਼ਬਰ »

ਝੋਨੇ ਦੀ ਸਰਕਾਰੀ ਖਰੀਦ ਭਲਕੇ ਤੋਂ, ਪਰ ਮੰਡੀਆਂ 'ਚ ਝੋਨਾ ਦੋ ਹਫ਼ਤੇ ਪਛੜ ਕੇ ਪੁੱਜਣ ਦੀ ਸੰਭਾਵਨਾ

ਬਠਿੰਡਾ, 29 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਵਿਚ ਝੋਨੇ ਦੀ ਸਰਕਾਰੀ ਤੌਰ 'ਤੇ ਖਰੀਦ ਹਰ ਸਾਲ ਦੀ ਤਰ੍ਹਾਂ ਭਲਕੇ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਦਕਿ ਝੋਨੇ ਦੀ ਫ਼ਸਲ ਅਜੇ ਪੂਰੀ ਤਰ੍ਹਾਂ ਪੱਕੀ ਨਾ ਹੋਣ ਕਰਕੇ ਲਗਭਗ ਦੋ ਹਫ਼ਤੇ ਪਛੜ ਕੇ ਦਾਣਾ ਮੰਡੀਆਂ 'ਚ ...

ਪੂਰੀ ਖ਼ਬਰ »

ਅਸ਼ਟਾਮ ਪੇਪਰ ਪ੍ਰਣਾਲੀ ਆਨਲਾਈਨ ਹੋਣ ਕਾਰਨ ਅਸ਼ਟਾਮ ਫ਼ਰੋਸ਼ਾਂ ਤੇ ਲੋਕਾਂ ਦੀ ਖੱਜਲ ਖੁਆਰੀ ਵਧੀ

ਬਠਿੰਡਾ, 29 ਸਤੰਬਰ (ਵੀਰਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਅਸ਼ਟਾਮ ਪੇਪਰ ਪ੍ਰਣਾਲੀ ਆਨਲਾਈਨ ਕਰਨ ਨਾਲ ਅਸ਼ਟਾਮ ਫਰੋਸ਼ਾਂ ਅਤੇ ਆਮ ਜਨਤਾ ਦੀ ਖੱਜਲ ਖੁਆਰੀ ਵਧ ਗਈ ਤੇ ਲੋਕਾਂ ਨੂੰ ਕਈ-ਕਈ ਘੰਟੇ ਲੰਬੀਆਂ ਲਾਇਨਾ 'ਚ ਖੜ੍ਹਣਾ ਪੈਂਦਾ ਹੈ | ਸੂਬਾ ਸਰਕਾਰ ਨੂੰ ਤੁਰੰਤ ਇਹ ...

ਪੂਰੀ ਖ਼ਬਰ »

ਇਕ ਹਵਾਲਾਤੀ ਨੇ ਦੂਸਰੇ ਹਵਾਲਾਤੀ ਦੇ ਸੱਟਾਂ ਮਾਰੀਆਂ

ਬਠਿੰਡਾ, 29 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਕੇਂਦਰੀ ਜ਼ੇਲ੍ਹ ਬਠਿੰਡਾ 'ਚ ਬੰਦ ਇਕ ਹਵਾਲਾਤੀ ਵਲੋਂ ਦੂਸਰੇ ਹਵਾਲਾਤੀ ਦੀ ਕੁੱਟਮਾਰ ਕਰਦੇ ਹੋਏ ਉਸ ਦੇ ਸੱਟਾਂ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਕਥਿਤ ਦੋਸ਼ੀ ਖਿਲਾਫ਼ ਥਾਣਾ ਕੈਂਟ ਵਿਖੇ ਮੁਕੱਦਮਾ ...

ਪੂਰੀ ਖ਼ਬਰ »

ਅਦਾਲਤ ਵਲੋਂ ਚੈੱਕ ਬਾਊਾਸ ਦੇ ਮਾਮਲੇ 'ਚੋਂ ਇਕ ਬਰੀ

ਬਠਿੰਡਾ, 29 ਸਤੰਬਰ (ਪੱਤਰ ਪ੍ਰੇਰਕ)-ਬਠਿੰਡਾ ਦੀ ਇਕ ਅਦਾਲਤ ਵਲੋਂ ਚੈੱਕ ਬਾਊਾਸ ਦੇ ਮਾਮਲੇ 'ਚੋਂ ਇਕ ਵਿਅਕਤੀ ਨੂੰ ਬਾਇੱਜ਼ਤ ਬਰੀ ਕੀਤਾ ਗਿਆ | ਜ਼ਿਕਰਯੋੋਗ ਹੈ ਕਿ ਸਾਲ 2018 ਵਿਚ ਕੋ-ਅਪਰੇਟਿਵ ਬੈਂਕ ਬਠਿੰਡਾ ਵਲੋਂ ਪਿੰਡ ਭਾਗੂ ਦੇ ਪਾਲ ਵਿਰੁੱਧ ਚੈੱਕ ਬਾਊਾਸ ਹੋਣ ਸਬੰਧੀ ...

ਪੂਰੀ ਖ਼ਬਰ »

ਇਕ ਹਵਾਲਾਤੀ ਨੇ ਦੂਸਰੇ ਹਵਾਲਾਤੀ ਦੇ ਸੱਟਾਂ ਮਾਰੀਆਂ

ਬਠਿੰਡਾ, 29 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਕੇਂਦਰੀ ਜ਼ੇਲ੍ਹ ਬਠਿੰਡਾ 'ਚ ਬੰਦ ਇਕ ਹਵਾਲਾਤੀ ਵਲੋਂ ਦੂਸਰੇ ਹਵਾਲਾਤੀ ਦੀ ਕੁੱਟਮਾਰ ਕਰਦੇ ਹੋਏ ਉਸ ਦੇ ਸੱਟਾਂ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਕਥਿਤ ਦੋਸ਼ੀ ਖਿਲਾਫ਼ ਥਾਣਾ ਕੈਂਟ ਵਿਖੇ ਮੁਕੱਦਮਾ ...

ਪੂਰੀ ਖ਼ਬਰ »

ਸ਼ਹਿਰ 'ਚ ਬਣਨ ਵਾਲੇ ਨਵੇਂ ਬੱਸ ਸਟੈਂਡ ਸਬੰਧੀ ਅਫ਼ਵਾਹਾਂ ਫ਼ੈਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਬਠਿੰਡਾ ਵਾਸੀਆਂ ਨੂੰ ਸ਼ਹਿਰ ਅੰਦਰ ਬਨਣ ਵਾਲੇ ਨਵੇਂ ਬੱਸ ਸਟੈਂਡ ਸਬੰਧੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਫ਼ੈਲਾਈਆਂ ਜਾਣ ਵਾਲੀਆਂ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਲਾਪਰਵਾਹੀ ਵਰਤਣ ਦੇ ਦੋਸ਼ਾਂ 'ਚੋਂ ਇਕ ਬਰੀ

ਬਠਿੰਡਾ, 29 ਸਤੰਬਰ (ਅਵਤਾਰ ਸਿੰਘ)- ਬਠਿੰਡਾ ਅਦਾਲਤ ਦੇ ਸੈਸ਼ਨ ਜੱਜ ਸੁਮਿਤ ਮਲਹੋਤਰਾ ਨੇ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਅਤੇ ਇਮਾਨ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ 9 ਸਾਲ ਪਹਿਲਾਂ ਵਾਪਰੇ ਇਕ ਹਾਦਸੇ ਸਮੇਂ ਲਾਪਰਵਾਹੀ ਵਰਤਣ ਦੇ ਦੋਸ਼ਾਂ ...

ਪੂਰੀ ਖ਼ਬਰ »

ਵੈਟਰਨਰੀ ਪੌਲੀਟੈਕਨਿਕ ਕਾਲਜ ਕਾਲਝਰਾਣੀ 'ਚ ਵਿਸ਼ਵ ਰੇਬੀਜ਼ ਦਿਵਸ ਮਨਾਇਆ

ਬਠਿੰਡਾ, 29 ਸਤੰਬਰ (ਅਵਤਾਰ ਸਿੰਘ)- ਵਿਸ਼ਵ ਰੇਬੀਜ ਦਿਵਸ ਲੂਈਸ ਪਾਸਚਰ ਰੇਬੀਜ ਵੈਕਸੀਨ ਦੀ ਖੋਜ ਕਰਨ ਵਾਲੇ ਦਾ ਦਿਨ ਹਰ ਸਾਲ ਇਸ ਦਿਨ ਲੋਕਾਂ ਨੂੰ ਰੇਬੀਜ ਤੋਂ ਬਚਾਅ ਸਬੰਧੀ ਵੈਟਰਨਰੀ ਪੌਲੀਟੈਕਨਿਕ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ ਵਲੋਂ ਵੱਧ ਤੋਂ ਵੱਧ ਜਾਗਰੂਕ ...

ਪੂਰੀ ਖ਼ਬਰ »

ਮਲੇਸ਼ੀਆ 'ਚ ਫਸੇ ਨੌਜਵਾਨ ਦਾ ਮਾਮਲਾ ਕੌਮੀ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਕੋਲ ਪੁੱਜਾ

ਬਠਿੰਡਾ, 29 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਮਲੇਸ਼ੀਆ 'ਚ ਫਸੇ ਪਿੰਡ ਬਾਜਕ ਦੇ ਦਲਿਤ ਨੌਜਵਾਨ ਖ਼ੁਸ਼ਦੀਪ ਸਿੰਘ ਦਾ ਮਾਮਲਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕੋਲ ਪਹੁੰਚਿਆ, ਜਿੰਨਾਂ ਪੀੜਤਾਂ ਨੂੰ ਛੇਤੀ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਹੈ | ਡਾ. ਭੀਮ ...

ਪੂਰੀ ਖ਼ਬਰ »

ਜਲ ਸਪਲਾਈ ਵਰਕਰਾਂ ਵਲੋਂ ਮੰਗਾਂ ਸੰਬੰਧੀ ਪਰਿਵਾਰਾਂ ਸਮੇਤ ਧਰਨਾ

ਬਠਿੰਡਾ, 29 ਸਤੰਬਰ (ਵੀਰਪਾਲ ਸਿੰਘ)- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਦੇ ਫ਼ੈਸਲੇ ਤਹਿਤ ਜ਼ਿਲ੍ਹਾ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਦੀ ਅਗਵਾਈ ਵਿਚ ਸਥਾਨਕ ਕਾਰਜਕਾਰੀ ਇੰਜੀਨੀਅਰ ਦਫ਼ਤਰ ...

ਪੂਰੀ ਖ਼ਬਰ »

ਬਲੈਕਮੇਲ ਕਰਨ ਵਾਲੀ ਔਰਤ ਸਮੇਤ ਦੋ ਕਾਬੂ

ਬਠਿੰਡਾ, 29 ਸਤੰਬਰ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਬੀਤੇ 25 ਸਤੰਬਰ ਨੂੰ ਰਾਤ ਸਮੇਂ ਲਿਫ਼ਟ ਲੈਣ ਦਾ ਬਹਾਨਾ ਬਣਾ ਕੇ ਬਲੈਕਮੇਲ ਕਰਨ ਵਾਲੀ ਔਰਤ ਸਮੇਤ 2 ਨੂੰ ਗਿ੍ਫ਼ਤਾਰ ਕਰਨ ਦਾ ਸਮਾਚਾਰ ਹੈ | ਸੀਨੀਅਰ ਪੁਲਿਸ ਕਪਤਾਨ ਬਠਿੰਡਾ ਜੇ.ਏਲਨਚੇਲੀਅਨ ਦੇ ਨਿਰਦੇਸ਼ ...

ਪੂਰੀ ਖ਼ਬਰ »

ਭਾਜਪਾ ਮੰਡਲ ਰਾਮਾਂ ਨੇ ਬੁੱਧੀਜੀਵੀ ਸੰਮੇਲਨ ਕਰਵਾਇਆ

ਰਾਮਾਂ ਮੰਡੀ, 29 ਸਤੰਬਰ (ਅਮਰਜੀਤ ਸਿੰਘ ਲਹਿਰੀ)- ਸਥਾਨਕ ਸ਼ਹਿਰ ਦੇ ਸਟਾਰ ਪਲੱਸ ਕਾਨਵੈਂਟ ਸਕੂਲ ਵਿਖੇ ਭਾਜਪਾ ਮੰਡਲ ਰਾਮਾਂ ਦੇ ਪ੍ਰਧਾਨ ਵਿਜੇ ਕੁਮਾਰ ਲਹਿਰੀ ਦੀ ਪ੍ਰਧਾਨਗੀ ਹੇਠ ਬੁੱਧੀਜੀਵੀ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਸੁਨੀਤਾ ਗਰਗ ਸੂਬਾ ਸਕੱਤਰ, ਜ਼ਿਲ੍ਹਾ ...

ਪੂਰੀ ਖ਼ਬਰ »

ਚੱਠੇਵਾਲਾ ਸਕੂਲ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਭਾਗੀਵਾਂਦਰ, 29 ਸਤੰਬਰ (ਮਹਿੰਦਰ ਸਿੰਘ ਰੂਪ)- ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਦੀ ਪ੍ਰੇਰਨਾ ਸਦਕਾ ਸਰਕਾਰੀ ਹਾਈ ਸਕੂਲ ਚੱਠੇਵਾਲਾ ਵਿਖੇ ਸਕੂਲ ਦੇ ਮੁੱਖ ਅਧਿਆਪਕ ਗੁਰਵਿੰਦਰ ਸਿੰਘ ਦੀ ਅਗਵਾਈ 'ਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ | ...

ਪੂਰੀ ਖ਼ਬਰ »

ਐਨ.ਐਸ.ਐਸ. ਯੂਨਿਟਾਂ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਬਠਿੰਡਾ, 29 ਸਤੰਬਰ (ਅਵਤਾਰ ਸਿੰਘ)- ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ ਦੇ ਐਨ.ਐਸ.ਐਸ. ਯੂਨਿਟਾਂ ਦੁਆਰਾ ਐਨ.ਐਸ.ਐਸ. ਕੋਆਰਡੀਨੇਟਰ ਡਾ.ਮਮਤਾ ਸ਼ਰਮਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡੀ.ਪੀ.ਆਈ ਕਾਲਜਿਜ਼ ਦੀਆਂ ਹਦਾਇਤਾਂ ਦੇ ਅਨੁਸਾਰ ਪਿ੍ੰਸੀਪਲ ਡਾ. ਨੀਰੂ ਗਰਗ, ਐਨ. ...

ਪੂਰੀ ਖ਼ਬਰ »

ਸਹਿਕਾਰੀ ਸਭਾ ਚਹਿਲ ਪੱਤੀ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਵਾਦਾਂ 'ਚ • ਕੋਟਸ਼ਮੀਰ 'ਚ ਦੋ ਸਹਿਕਾਰੀ ਸਭਾਵਾਂ, ਦੋਵਾਂ ਲਈ ਨਿਯਮ ਵੱਖ-ਵੱਖ-ਸਾਬਕਾ ਪ੍ਰਧਾਨ ਤੇ ਮੀਤ ਪ੍ਰਧਾਨ ਨਗਰ ਪੰਚਾਇਤ

ਕੋਟਫੱਤਾ, 29 ਸਤੰਬਰ (ਰਣਜੀਤ ਸਿੰਘ ਬੁੱਟਰ)- ਸਹਿਕਾਰੀ ਸਭਾ ਚਹਿਲ ਪੱਤੀ ਦੀ ਬੀਤੇ ਕੱਲ੍ਹ ਸਰਬਸੰਮਤੀ ਨਾਲ ਪ੍ਰਬੰਧਕੀ ਕਮੇਟੀ ਚੋਣ ਕੀਤੀ ਗਈ ਜੋ ਉਸ ਸਮੇਂ ਵਿਵਾਦਾਂ 'ਚ ਘਿਰਦੀ ਨਜ਼ਰ ਆਈ ਜਦ ਨਗਰ ਪੰਚਾਇਤ ਕੋਟ ਸ਼ਮੀਰ ਦੇ ਸਾਬਕਾ ਪ੍ਰਧਾਨ ਅਕਾਲੀ ਆਗੂ ਨਿਰਮਲ ਸਿੰਘ ...

ਪੂਰੀ ਖ਼ਬਰ »

ਦਿਆ ਸਿੰਘ ਥਰਮਲ (ਪਲਾਂਟ ਲਹਿਰਾ ਮੁਹੱਬਤ) ਹੋਏ ਸੇਵਾ-ਮੁਕਤ

ਲਹਿਰਾ ਮੁਹੱਬਤ, 29 ਸਤੰਬਰ (ਸੁਖਪਾਲ ਸਿੰਘ ਸੁੱਖੀ)- ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਸੀ.ਐਂਡ.ਆਈ. ਸੈਲ-3 ਦੇ ਵਾਲਵ ਸੈਕਸ਼ਨ ਦੇ ਕਰਮਚਾਰੀ ਸ੍ਰ. ਦਿਆ ਸਿੰਘ ਬਤੌਰ ਈ.ਜੀ-1 ਅਹੁੱਦੇ ਤੋਂ ਪੰਜਾਬ ਰਾਜ ਬਿਜਲੀ ਨਿਗਮ 'ਚੋਂ 37 ਸਾਲਾਂ ਦੀਆਂ ਬੇਦਾਗ਼ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦਾ ਨਤੀਜਾ ਸ਼ਾਨਦਾਰ

ਤਲਵੰਡੀ ਸਾਬੋ, 29 ਸਤੰਬਰ (ਰਵਜੋਤ ਸਿੰਘ ਰਾਹੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਐੱਮ.ਏ. (ਪੰਜਾਬੀ) ਦੇ ਭਾਗ ਪਹਿਲਾ ਸਮੈਸਟਰ ਪਹਿਲਾ ਦੇ ਨਤੀਜਿਆਂ ਅਨੁਸਾਰ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਪਿੰ੍ਰਸੀਪਲ ਡਾ: ...

ਪੂਰੀ ਖ਼ਬਰ »

ਕੇਂਦਰ ਤੋਂ ਲਿਆਂਦੇ ਸੜਕੀ ਪ੍ਰਾਜੈਕਟਾਂ ਨੂੰ ਲੱਗਾ ਗ੍ਰਹਿਣ • ਮਹਿਮਾ ਸਰਜਾ ਤੋਂ ਅਬਲੂ ਤੱਕ ਪ੍ਰਧਾਨ ਮੰਤਰੀ ਸੜਕ ਦਾ ਕੰਮ ਲਟਕਿਆ

ਬਲਦੇਵ ਸੰਧੂ ਮਹਿਮਾ ਸਰਜਾ, 29 ਸਤੰਬਰ P ਜ਼ਿਲ੍ਹਾ ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਦੀ ਹੱਦ ਨਾਲ ਲੱਗਦੇ ਹਲਕਾ ਭੁੱਚੋ (ਬਠਿੰਡਾ) ਦੇ ਪਿੰਡਾਂ ਲਈ ਕੇਂਦਰ ਤੋਂ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਪ੍ਰਧਾਨ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਵਿਚਾਰਾਂ 'ਤੇ ਚੱਲਣਾ ਸਮੇਂ ਦੀ ਲੋੜ

ਨੰਦਗੜ੍ਹ, 29 ਸਤੰਬਰ (ਬਲਵੀਰ ਸਿੰਘ)-ਪੀ.ਆਈ.ਟੀ. ਨੰਦਗੜ੍ਹ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ ਨੰਦਗੜ੍ਹ ਵਿਖੇ ਸਮਾਗਮ ਕਰਵਾਇਆ ਗਿਆ | ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੁੱਖ ਮਹਿਮਾਨ ...

ਪੂਰੀ ਖ਼ਬਰ »

ਐਸ.ਐਸ.ਡੀ. ਗਰਲਜ਼ ਕਾਲਜ 'ਚ ਵਿਸ਼ਵ ਦਿਲ ਦਿਵਸ ਮਨਾਇਆ

ਬਠਿੰਡਾ, 29 ਸਤੰਬਰ (ਅਵਤਾਰ ਸਿੰਘ)- ਸਥਾਨਕ ਐਸ ਐਸ ਡੀ ਕਾਲਜ ਮੈਨੇਜਮੈਂਟ ਅਤੇ ਕਾਲਜ ਪਿ੍ੰਸੀਪਲ ਡਾ: ਨੀਰੂ ਗਰਗ ਦੀ ਰਹਿਨੁਮਾਈ ਹੇਠ ਹੋਮ ਮੈਨੇਜਮੈਂਟ ਐਂਡ ਹੋਮ ਸਾਇੰਸ ਵਿਭਾਗ ਵਲੋਂ 'ਵਿਸ਼ਵ ਦਿਲ ਦਿਵਸ' ਮੌਕੇ ਪੋਸਟਰ ਮੇਂਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲਿਆਂ ਦੇ ...

ਪੂਰੀ ਖ਼ਬਰ »

ਚੋਰੀ ਕਰਨ ਆਏ ਚੋਰ ਨੂੰ ਲੋਕਾਂ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ

ਗੋਨਿਆਣਾ, 29 ਸਤੰਬਰ (ਲਛਮਣ ਦਾਸ ਗਰਗ)- ਸ਼ਹਿਰ ਨਿਵਾਸੀਆਂ ਨੇ ਅੱਜ ਇਕ ਚੋਰ ਨੂੰ ਉਸ ਵੇਲੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ, ਜਦੋਂ ਉਹ ਸ਼ਹਿਰ ਵਿਚ ਇਕ ਕੋਠੀ ਵਿਚ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ | ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਬੀਤੇ ਚਿੱਟੇ ...

ਪੂਰੀ ਖ਼ਬਰ »

ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਨੂੰ ਮੰਗ-ਪੱਤਰ

ਬਠਿੰਡਾ, 29 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਸਿੱਧੀ ਭਰਤੀ ਰਾਹੀਂ ਨਿਯੁਕਤ ਹੋਏ ਸੈਂਟਰ ਹੈੱਡ ਟੀਚਰ ਤੇ ਹੈੱਡ ਟੀਚਰਜ਼ ਨੂੰ ਪਰਖ ਕਾਲ ਪੂਰਾ ਕਰਨ ਤੋਂ ਬਾਅਦ ਬਣਦੇ ਵਿੱਤੀ ਲਾਭ ਦੇਣ ਤੇ ਪੰਚਾਇਤੀ ਰਾਜ ਤੋਂ ਸਿੱਖਿਆ ਵਿਭਾਗ 'ਚ ਮਰਜ਼ ਹੋਏ ਅਧਿਆਪਕਾਂ ਦੀ ਪੇਅ-ਅਨਾਮਲੀ ...

ਪੂਰੀ ਖ਼ਬਰ »

ਸਹਿਕਾਰੀ ਸਭਾ ਚਹਿਲ ਪੱਤੀ ਕੋਟਸ਼ਮੀਰ ਦੀ ਚੋਣ

ਕੋਟਫੱਤਾ, 29 ਸਤੰਬਰ (ਰਣਜੀਤ ਸਿੰਘ ਬੁੱਟਰ)- ਐਗਰੀਕਲਚਰ ਸਹਿਕਾਰੀ ਸਭਾ ਚਹਿਲ ਪੱਤੀ ਕੋਟਸ਼ਮੀਰ ਦੀ 9 ਮੈਂਬਰੀ ਪ੍ਰਬੰਧਕੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ੍ਹ ਗਈ | ਸਹਿਕਾਰੀ ਸਭਾ ਦੇ ਸਕੱਤਰ ਸੁਰਜੀਤ ਸਿੰਘ ਕੋਟਸ਼ਮੀਰ ਨੇ ਦੱਸਿਆ ਕਿ ਪਰਮਜੀਤ ਸਿੰਘ ਪੰਮਾ, ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਬਠਿੰਡਾ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸਾਈਕਲ ਰੈਲੀ

ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਮਨਾਉਣ ਲਈ ਸਾਈਕਲ ਰੈਲੀ ਕੱਢੀ ਗਈ | ਰੈਲੀ ਨੂੰ ਕਾਲਜ ਪਿ੍ੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਹ ਸਾਈਕਲ ਰੈਲੀ ਕਾਲਜ ਦੇ ਗੇਟ ਤੋਂ ...

ਪੂਰੀ ਖ਼ਬਰ »

ਘੁੰਮਣ ਕਲਾਂ ਸਹਿਕਾਰੀ ਸਭਾ ਦੀ ਚੋਣ

ਮੌੜ ਮੰਡੀ, 29 ਸਤੰਬਰ (ਗੁਰਜੀਤ ਸਿੰਘ ਕਮਾਲੂ)- ਘੁੰਮਣ ਕਲਾਂ ਸਹਿਕਾਰੀ ਸਭਾ ਦੀ ਅੱਜ ਚੋਣ ਹੋਈ ਜਿਸ ਵਿਚ 11 ਮੈਂਬਰਾਂ ਵਿਚੋਂ 9 ਮੈਂਬਰ ਆਮ ਆਦਮੀ ਪਾਰਟੀ ਦੇ ਜੇਤੂ ਰਹੇ, ਜਦਕਿ 2 ਮੈਂਬਰ ਆਜ਼ਾਦ ਤੌਰ ਤੇ ਜੇਤੂ ਰਹੇ | ਤਿੰਨ ਪਿੰਡਾਂ ਘੁੰਮਣ ਕਲਾ, ਘੁੰਮਣ ਖ਼ੁਰਦ ਅਤੇ ਸੁਖਾ ...

ਪੂਰੀ ਖ਼ਬਰ »

ਡਾ. ਵਿਵੇਕ ਸ਼ਰਮਾ ਨੈਸ਼ਨਲ ਪੈਟਰੋ ਕੈਮੀਕਲ ਅਵਾਰਡ ਸਮਾਗਮ 'ਚ ਸਨਮਾਨਿਤ

ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- 11ਵੇਂ ਰਾਸ਼ਟਰੀ ਪੈਟਰੋ ਕੈਮੀਕਲ ਐਵਾਰਡ ਸਮਾਰੋਹ, ਦਿੱਲੀ ਵਿਖੇ 27 ਸਤੰਬਰ ਨੂੰ ਬਾਬਾ ਫ਼ਰੀਦ ਕਾਲਜ, ਬਠਿੰਡਾ ਦੀ ਫੈਕਲਟੀ ਆਫ਼ ਸਾਇੰਸਜ਼ ਤੋਂ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਵਿਵੇਕ ਸ਼ਰਮਾ ਨੂੰ ਪੈਟਰੋ ਕੈਮੀਕਲਜ਼ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਦੌਰੇ ਦੇ ਚਲਦਿਆਂ ਰਾਹਗੀਰ ਹੁੰਦੇ ਰਹੇ ਖੱਜਲ ਖੁਆਰ-ਗੁਰਪ੍ਰੀਤ ਮਲੂਕਾ

ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਵਿਰੋਧੀ ਪਾਰਟੀਆਂ ਦੇ ਆਗੂਆਂ 'ਤੇ ਸੁਰੱਖਿਆ ਨੂੰ ਲੈ ਕੇ ਤਜ ਕੱਸਣ ਵਾਲੇ ਤੇ ਵਿਰੋਧੀਆਂ ਨੂੰ ਸਿਆਸਤ ਛੱਡ ਕੇ ਮੁਰਗੀਖ਼ਾਨਾ ਖੋਲ੍ਹਣ ਦੀ ਸਲਾਹ ਦੇਣ ਵਾਲੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਲੋਕਾਂ ਦੀ ...

ਪੂਰੀ ਖ਼ਬਰ »

ਝੋਨੇ ਦੀ ਕਟਾਈ ਸਮੇਂ ਕਿਸਾਨਾਂ ਨੂੰ ਖ਼ਾਸ ਧਿਆਨ ਰੱਖਣ ਦੀ ਅਪੀਲ

ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਹਦਾਇਤਾਂ ਮੁਤਾਬਿਕ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਸਬੰਧੀ ਕਿ੍ਸ਼ੀ ਵਿਗਿਆਨ ਕੇਂਦਰ, ਬਠਿੰਡਾ ਵਲੋਂ ਝੋਨੇ ਦੀ ਵਾਢੀ ਤੇ ਰਹਿੰਦ-ਖੂੰਹਦ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਵਲੋਂ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਗੇਟ ਅੱਗੇ ਰੋਸ ਰੈਲੀ

ਲਹਿਰਾ ਮੁਹੱਬਤ, 29 ਸਤੰਬਰ (ਸੁਖਪਾਲ ਸਿੰਘ ਸੁੱਖੀ)- ਇੰਪਲਾਈਜ਼ ਫੈੱਡਰੇਸ਼ਨ ਵਲੋਂ ਮੁਲਾਜ਼ਮ ਏਕਤਾ ਮੰਚ ਚਾਹਲ ਦੇ ਸੱਦੇ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਗੁਰੂ ਹਰਿਗੋਬਿੰਦ ਤਾਪ ਬਿਜਲੀ ਦੇ ਮੁੱਖ ਗੇਟ ਅੱਗੇ ਰੋਸ ਰੈਲੀ ਦੌਰਾਨ ਪਾਵਰਕਾਮ ਤੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਪਵਿੱਤਰ ਕੌਰ ਨੇ ਜਿੱਤਿਆ ਜ਼ਿਲ੍ਹਾ ਪੱਧਰੀ ਲੇਖ ਰਚਨਾ ਮੁੁਕਾਬਲਾ

ਭੁੱਚੋ ਮੰਡੀ, 29 ਸਤੰਬਰ (ਬਿੱਕਰ ਸਿੰਘ ਸਿੱਧੂ)- ਨਸ਼ਾ ਮੁੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਮੁੁਕਾਬਲਿਆਂ ਵਿਚ ਸਰਕਾਰੀ ਹਾਈ ਸਮਾਰਟ ਸਕੂਲ, ਲਹਿਰਾ ਬੇਗਾ ਦੀ ਵਿਦਿਆਰਥਣ ਪਵਿੱਤਰ ਕੌਰ ਨੇ ਲਗਾਤਾਰ ਤੀਜੇ ਮੁੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰਕੇ ਇਤਿਹਾਸ ਰਚ ...

ਪੂਰੀ ਖ਼ਬਰ »

ਅਕਾਲ ਯੂਨੀਵਰਸਿਟੀ ਵਿਖੇ 'ਕੌਣ ਬਣੇਗਾ ਪਿਆਰੇ ਦਾ ਪਿਆਰਾ' ਮੁਕਾਬਲਾ

ਤਲਵੰਡੀ ਸਾਬੋ, 29 ਸਤੰਬਰ (ਰਵਜੋਤ ਸਿੰਘ ਰਾਹੀ)- ਸਥਾਨਕ ਅਕਾਲ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਜੀਵਨ ਜਾਂਚ ਚੈਰੀਟੇਬਲ ਸੁਸਾਇਟੀ ਦੇ ਸਾਂਝੇ ਯਤਨਾਂ ਨਾਲ 'ਕੌਣ ਬਣੇਗਾ ਪਿਆਰੇ ਦਾ ਪਿਆਰਾ' ਓਪਨ ਮੁਕਾਬਲਾ ਕਰਵਾਇਆ ਗਿਆ ਜਿਸ ਦੌਰਾਨ ...

ਪੂਰੀ ਖ਼ਬਰ »

ਵਿਅਕਤੀ ਵਲੋਂ ਫ਼ਾਹਾ ਲਾ ਕੇ ਖ਼ੁਦਕੁਸ਼ੀ

ਬਠਿੰਡਾ, 29 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਪ੍ਰਤਾਪ ਨਗਰ ਦਾ ਰਹਿਣ ਵਾਲਾ ਇਕ ਨੌਜਵਾਨ ਵਲੋਂ ਘਰ ਵਿਚ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਪਰਿਵਾਰ ਅਨੁਸਾਰ ਉਨ੍ਹਾਂ ਦਾ ਲੜਕਾ ਬੀ.ਟੈਕ ਦੀ ਤਿਆਰੀ ਕਰ ਰਿਹਾ ਸੀ ਜੋ ਪਿਛਲੇ ਕੁਝ ...

ਪੂਰੀ ਖ਼ਬਰ »

ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਬਠਿੰਡਾ, 29 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਮੈਡੀਕਲ ਪੈ੍ਰਕਟੀਸ਼ਨਰਜ਼ ਅਸੋਸੀਏਸ਼ਨ ਪੰਜਾਬ ਬਲਾਕ ਬਠਿੰਡਾ ਜ਼ਿਲ੍ਹਾ ਪ੍ਰਧਾਨ ਮੇਵਾ ਸਿੰਘ ਬਰਾੜ ਤੇ ਬਲਾਕ ਪ੍ਰਧਾਨ ਜਗਸੀਰ ਸ਼ਰਮਾ ਦੀ ਅਗਵਾਈ ਹੇਠ ਡਾਕਟਰ ਹੋਮ ਮੇਨ ਰੋਡ ਧੋਬੀਆਣਾ ਨਗਰ ਵਿਖੇ ਮੀਟਿੰਗ ਕੀਤੀ ਗਈ ...

ਪੂਰੀ ਖ਼ਬਰ »

ਸਾਬਕਾ ਫ਼ੌਜੀਆਂ ਵਲੋਂ ਮੰਗਾਂ ਸੰਬੰਧੀ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਬਠਿੰਡਾ, 29 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਪੰਜਾਬ ਸਰਕਾਰ ਵਲੋਂ ਜੀ.ਓ.ਜੀ. ਡਿਪਾਰਟਮੈਂਟ 'ਚੋਂ ਸਾਬਕਾ ਫ਼ੌਜੀਆਂ ਨੂੰ ਹਟਾਏ ਜਾਣ ਨੂੰ ਲੈ ਕੇ ਸਾਬਕਾ ਫ਼ੌਜੀ ਸੰਘਰਸ਼ ਕਮੇਟੀ ਵਲੋਂ ਘਨੱਈਆ ਚੌਕ ਅਤੇ ਹਨੂੰਮਾਨ ਚੌਕ ਵਿਖੇ ਧਰਨਾ ਲਗਾ ਪੰਜਾਬ ਸਰਕਾਰ ਖ਼ਿਲਾਫ਼ ਰੋਸ ...

ਪੂਰੀ ਖ਼ਬਰ »

ਫ਼ਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵਿਖੇ 55 ਯੂਨਿਟ ਖ਼ੂਨ ਦਾਨ

ਰਾਮਪੁਰਾ ਫੂਲ, 29 ਸਤੰਬਰ (ਪੱਤਰ ਪ੍ਰੇਰਕ)- ਕੌਮੀ ਸੇਵਾ ਯੋਜਨਾ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਯੁਵਕ ਸੇਵਾਵਾਂ ਵਿਭਾਗ ਬਠਿੰਡਾ ਦੀ ਯੋਗ ਰਹਿਨੁਮਾਈ ਹੇਠ ਪ੍ਰੈੱਸ ਕਲੱਬ ਰਾਮਪੁਰਾ ਫੂਲ, ਸਹਾਰਾ ਸਮਾਜ ਸੇਵਾ ਕਲੱਬ ਦੇ ਸਹਿਯੋਗ ਸਦਕਾ ਫ਼ਤਿਹ ਗਰੁੱਪ ਆਫ਼ ...

ਪੂਰੀ ਖ਼ਬਰ »

20 ਕਿੱਲੋ ਭੁੱਕੀ ਸਮੇਤ ਇਕ ਕਾਬੂ

ਬਾਲਿਆਂਵਾਲੀ, 29 ਸਤੰਬਰ (ਕੁਲਦੀਪ ਮਤਵਾਲਾ)- ਪੁਲਿਸ ਥਾਣਾ ਬਾਲਿਆਂਵਾਲੀ ਅਧੀਨ ਪੈਂਦੇ ਪਿੰਡ ਮੰਡੀ ਕਲਾਂ ਵਿਖੇ 20 ਕਿੱਲੋ ਭੁੱਕੀ ਚੁਰਾ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਨ ਦੀ ਜਾਣਕਾਰੀ ਹੈ | ਪੁਲਿਸ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਐਸ.ਆਈ ...

ਪੂਰੀ ਖ਼ਬਰ »

ਜਾਗਰਣ 'ਚ ਸ਼ਰਾਬੀ ਵਲੋਂ ਪੁਜਾਰੀ ਤੇ ਸੇਵਾਦਾਰ 'ਤੇ ਹਮਲਾ, ਦੋਸ਼ੀ ਕਾਬੂ

ਬਾਲਿਆਂਵਾਲੀ, 29 (ਕੁਲਦੀਪ ਮਤਵਾਲਾ)- ਪਿੰਡ ਡਿੱਖ ਵਿਖੇ ਮਾਤਾ ਦੁਰਗਾ ਮੰਦਰ ਕਮੇਟੀ ਵਲੋਂ ਕਰਵਾਏ ਮਾਤਾ ਦੁਰਗਾ ਦੇ ਜਾਗਰਣ 'ਚ ਇਕ ਵਿਅਕਤੀ ਵਲੋਂ ਸ਼ਰਾਬ ਪੀ ਕੇ ਧਾਰਮਿਕ ਸਮਾਗਮ 'ਚ ਵਿਘਨ ਪਾਇਆ ਗਿਆ ਤੇ ਮੰਦਰ ਦੇ ਸੇਵਾਦਾਰ ਤੇ ਉਸ ਦੇ ਪੁੱਤਰ ਅਤੇ ਪੁਜਾਰੀ 'ਤੇ ਬੇਸਬਾਲ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਨੇ ਬਿਜਲੀ ਵੰਡ ਖੇਤਰ ਨਿੱਜੀ ਅਦਾਰਿਆਂ ਨੂੰ ਸੌਂਪਣ ਵਿਰੁੱਧ ਸਾੜੀਆਂ ਕਾਪੀਆਂ

ਬਠਿੰਡਾ, 29 ਸਤੰਬਰ (ਅਵਤਾਰ ਸਿੰਘ)- ਸ਼ਹਿਰ ਦੀਆਂ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ, ਇੰਪਲਾਈਜ਼ ਫੈਡਰੇਸ਼ਨ(ਸੁਰਿੰਦਰ ਸਿੰਘ), ਵਰਕਰਜ਼ ਫੈਡਰੇਸ਼ਨ ਇੰਟਕ, ਇੰਪਲਾਈਜ਼ ਫੈਡਰੇਸ਼ਨ ...

ਪੂਰੀ ਖ਼ਬਰ »

ਉਦਘਾਟਨ ਤੋਂ ਕੁਝ ਘੰਟੇ ਪਹਿਲਾਂ ਮੁੱਖ ਮੰਤਰੀ ਦਾ ਪ੍ਰੋਗਰਾਮ ਰੱਦ, ਖੇਡ ਮੰਤਰੀ ਵੀ ਨਹੀਂ ਪੁੱਜੇ

ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਵਿਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ 'ਬਠਿੰਡਾ ਪੇਂਡੂ ਉਲੰਪਿਕਸ-2022' ਦਾ ਸਥਾਨਕ ਬਹੁਮੰਤਵੀ ਖੇਡ ਗਰਾਉਂਡ ਵਿਖੇ ਉਦਘਾਟਨ ਕੀਤਾ ਜਾਣਾ ਸੀ, ਪਰ ਕੁਝ ਕੁ ਘੰਟੇ ...

ਪੂਰੀ ਖ਼ਬਰ »

ਬੀ.ਐਂਡ.ਆਰ. ਵਿਭਾਗ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ • ਮਨਾਹੀ ਦੇ ਬਾਵਜੂਦ ਮੁਲਤਾਨੀਆਂ ਪੁਲ ਉੱਪਰੋਂ ਦੀ ਲੰਘ ਰਹੇ ਭਾਰੀ ਵਾਹਨ

ਬਠਿੰਡਾ, 29 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬੀਤੇ ਦੋ ਦਿਨ ਪਹਿਲਾ ਬਠਿੰਡਾ ਦੇ ਮੁਲਤਾਨੀਆ ਪੁਲ ਦੇ ਵਿਚਕਾਰ ਸੜਕ ਧੱਸਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਰਸਤੇ 'ਤੇ ਭਾਰੀ ਵਾਹਨਾਂ ਦੇ ਲੰਘਾਉਣ ਲਈ ਪਾਬੰਦੀ ਲਗਾਈ ਗਈ ਸੀ ਪਰ ਹੁਣ ਫਿਰ ਤੋਂ ਮੁਲਤਾਨੀਆ ਪੁਲ ...

ਪੂਰੀ ਖ਼ਬਰ »

ਵਿਸ਼ਵ ਦਿਲ ਦਿਵਸ ਮੌਕੇ ਦਿਲ ਦੀਆਂ ਬਿਮਾਰੀਆਂ ਸੰਬੰਧੀ ਕੀਤਾ ਜਾਗਰੂਕ

ਨਥਾਣਾ, 29 ਸਤੰਬਰ (ਗੁਰਦਰਸ਼ਨ ਲੁੱਧੜ)- ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਵਿਸ਼ਵ ਦਿਲ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਸੀਨੀਅਰ ਮੈਡੀਕਲ ਅਫ਼ਸਰ ਡਾ: ਦਰਸ਼ਨ ਕੌਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਵਿਸ਼ਵ ਭਰ ਵਿਚ ਇਹ ਦਿਵਸ ਮਨਾਇਆ ਜਾਂਦਾ ਹੈ, ...

ਪੂਰੀ ਖ਼ਬਰ »

ਚੁੱਘੇ ਖੁਰਦ ਸਕੂਲ 'ਚ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ

ਬੱਲੂਆਣਾ, 29 ਸਤੰਬਰ (ਹਰਜਿੰਦਰ ਸਿੰਘ ਗਰੇਵਾਲ)- ਸਰਕਾਰੀ ਹਾਈ ਸਕੂਲ ਚੁੱਘੇ ਖੁਰਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਹੈੱਡ ਮਿਸਟ੍ਰੈਸ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ | ਸਵੇਰ ਦੀ ਸਭਾ ਵਿਚ ਕਿ੍ਸ਼ਨ ਕੁਮਾਰ, ਹਿੰਦੀ ਮਾਸਟਰ ਵਲੋ ਸ. ਭਗਤ ਸਿੰਘ ਦੇ ...

ਪੂਰੀ ਖ਼ਬਰ »

ਅਸ਼ੀਰਵਾਦ ਚੈਰੀਟੇਬਲ ਸੁਸਾਇਟੀ ਵਲੋਂ 12ਵਾਂ ਸਮੂਹਿਕ ਵਿਆਹ ਸਮਾਗਮ 9 ਨੂੰ

ਰਾਮਾਂ ਮੰਡੀ, 29 ਸਤੰਬਰ (ਅਮਰਜੀਤ ਸਿੰਘ ਲਹਿਰੀ)- ਸਥਾਨਕ ਸਮਾਜਸੇਵੀ ਅਸ਼ੀਰਵਾਦ ਚੈਰੀਟੇਬਲ ਸੁਸਾਇਟੀ ਵਲੋਂ ਜ਼ਰੂਰਤਮੰਦ ਲੜਕੀਆਂ ਦਾ 12ਵੇਂ ਸਮੂਹਿਕ ਵਿਆਹ ਸਮਾਗਮ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ | ਇਹ ਪ੍ਰਗਟਾਵਾ ਪ੍ਰਧਾਨ ਹਰਨੇਕ ਸਿੰਘ ਮੱਕੜ, ਕੈਸ਼ੀਅਰ ...

ਪੂਰੀ ਖ਼ਬਰ »

11ਵਾਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਬਠਿੰਡਾ 'ਚ ਪਹਿਲੀ ਨੂੰ

ਬਠਿੰਡਾ, 29 ਸਤੰਬਰ (ਵੀਰਪਾਲ ਸਿੰਘ)- ਉੱਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਤੇ ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਵਲੋਂ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ...

ਪੂਰੀ ਖ਼ਬਰ »

ਰਵੀਪ੍ਰੀਤ ਸਿੰਘ ਸਿੱਧੂ ਦੀਆਂ ਕੋਸ਼ਿਸ਼ਾਂ ਸਦਕਾ ਰਾਮਾਂ ਮੰਡੀ ਨੂੰ ਮਿਲਿਆ ਅਜਮੇਰ ਅੰਮਿ੍ਤਸਰ ਮੇਲਗੱਡੀ ਦਾ ਸਟਾਪੇਜ

ਰਾਮਾਂ ਮੰਡੀ, 29 ਸਤੰਬਰ (ਤਰਸੇਮ ਸਿੰਗਲਾ)- ਭਾਜਪਾ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਇਲਾਕੇ ਦੀ ਲੰਬੇ ਸਮੇਂ ਤੋਂ ਅਜਮੇਰ-ਅੰਮਿ੍ਤਸਰ ਮੇਲ ਗੱਡੀ ਸੰਖਿਆ ਨੰ: 19611 ਦੇ ਰਾਮਾਂ ਮੰਡੀ ਰੇਲਵੇ ਸਟੇਸ਼ਨ 'ਤੇ ਸਟਾਪੇਜ਼ ਦੀ ਦੂਸਰੀ ...

ਪੂਰੀ ਖ਼ਬਰ »

ਲਿਟਲ ਫ਼ਲਾਵਰ ਸਕੂਲ ਬਠਿੰਡਾ ਦੇ ਬੱਚਿਆਂ ਨੇ 'ਖੇਡਾਂ ਵਤਨ ਪੰਜਾਬ ਦੀਆਂ' 'ਚ ਜਿੱਤੇ ਤਗਮੇ

ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਲਿਟਲ ਫ਼ਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਸਰਕਾਰ ਵਲੋਂ ਆਯੋਜਿਤ 'ਖੇਡਾਂ ਵਤਨ ਪੰਜਾਬ ਦੀਆਂ' 2022 ਵਿਚ ਜੇਤੂ ਰਹੇ ਸਕੂਲ ਦੇ ਬੱਚਿਆਂ ਲਈ ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ...

ਪੂਰੀ ਖ਼ਬਰ »

85 ਕਰੋੜ ਦੀ ਲਾਗਤ ਨਾਲ ਬਣਾਈ ਨਵੀਂ ਸਬਜ਼ੀ ਮੰਡੀ 'ਚ ਟੱਪਰੀਵਾਸਾਂ ਨੇ ਡੇਰੇ ਲਗਾਏ

ਰਾਮਾਂ ਮੰਡੀ, 29 ਸਤੰਬਰ (ਤਰਸੇਮ ਸਿੰਗਲਾ)-ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 85 ਕਰੋੜ ਰੁਪਏ ਦੀ ਲਾਗਤ ਨਾਲ ਨਗਰ ਕੌਂਸਲ ਅਤੇ ਮਾਰਕੀਟ ਕਮੇਟੀ ਦਫ਼ਤਰਾਂ ਦੇ ਵਿਚਕਾਰ ਬਣਾਈ ਗਈ ਨਵੀਂ ਹੋਲਸੇਲ ਸਬਜ਼ੀ ਮੰਡੀ 'ਤੇ ਹੁਣ ਟੱਪਰੀਵਾਸਾਂ ਨੇ ਡੇਰੇ ਲਗਾ ਲਏ ਹਨ | ਸਾਬਕਾ ਕਾਂਗਰਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX