ਤਰਨ ਤਾਰਨ, 30 ਸਤੰਬਰ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ)- ਪੰਜਾਬ ਸਰਕਾਰ ਵਲੋਂ 1 ਅਕਤੂਬਰ 2022 ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਜ਼ਿਲ੍ਹਾ ਤਰਨ ਤਾਰਨ ਵਿਚ ਪੈਂਦੀਆਂ 60 ਦਾਣਾ ਮੰਡੀਆਂ 'ਚ ਸਰਕਾਰੀ ਖ਼ਰੀਦ ਏਜੰਸੀਆਂ ਦੀਆਂ ਬਾਕਾਇਦਾ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਝੋਨੇ ਦੀ ਖ਼ਰੀਦ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ | ਮੰਡੀ ਬੋਰਡ ਵਲੋਂ ਵੱਖ-ਵੱਖ ਦਾਣਾ ਮੰਡੀਆਂ ਵਿਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਪੀਣ ਵਾਲੇ ਪਾਣੀ, ਛਾਂ, ਰੌਸ਼ਨੀ ਤੋਂ ਇਲਾਵਾ ਝੋਨੇ ਨੂੰ ਰੱਖਣ ਲਈ ਸਾਫ਼-ਸਫ਼ਾਈ ਦਾ ਪ੍ਰਬੰਧ ਵੀ ਕੀਤਾ ਗਿਆ ਹੈ | ਜ਼ਿਲ੍ਹੇ ਦੀਆਂ ਵੱਡੀਆਂ ਮੰਡੀਆਂ ਵਿਚ ਇਸ ਸਮੇਂ 1509 ਬਾਸਮਤੀ ਦੀ ਫ਼ਸਲ ਆ ਰਹੀ ਹੈ, ਜਿਸ ਨੂੰ ਸ਼ੈਲਰ ਮਾਲਕਾਂ ਵਲੋਂ ਖ਼ਰੀਦਿਆ ਜਾ ਰਿਹਾ ਹੈ | ਜਿਹੜਾ ਥੋੜਾ-ਬਹੁਤਾ ਮੰਡੀਆਂ 'ਚ ਝੋਨਾ ਆਇਆ ਹੈ, ਉਸ ਦੀ ਖ਼ਰੀਦ ਵੀ ਪ੍ਰਾਈਵੇਟ ਸ਼ੈਲਰ ਮਾਲਕਾਂ ਵਲੋਂ ਕੀਤੀ ਜਾ ਰਹੀ ਹੈ | ਝੋਨੇ 'ਚ ਨਮੀ ਜ਼ਿਆਦਾ ਹੋਣ ਕਾਰਨ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਝੋਨੇ ਦੇ ਰੇਟਾਂ ਤੋਂ ਘੱਟ ਰੇਟਾਂ 'ਤੇ ਖ਼ਰੀਦ ਹੋ ਰਹੀ ਹੈ | ਪਿਛਲੇ ਕੁਝ ਦਿਨਾਂ ਵਿਚ ਭਾਰੀ ਮੀਂਹ ਕਾਰਨ ਝੋਨੇ ਦੀ ਫ਼ਸਲ ਅਜੇ ਤੱਕ ਪੂਰੀ ਤਰ੍ਹਾਂ ਪੱਕੀ ਨਹੀਂ ਹੈ ਅਤੇ ਉਸ ਵਿਚ ਨਮੀ ਦੀ ਮਾਤਰਾ ਅਤੇ ਹਰਿਆ ਦਾਣਾ ਕਾਫ਼ੀ ਪਾਇਆ ਜਾ ਰਿਹਾ ਹੈ | ਇਸ ਕਰਕੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਿਸਾਨ ਝੋਨੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਅਤੇ ਨਮੀਂ ਘੱਟ ਹੋਣ 'ਤੇ ਹੀ ਇਸ ਦੀ ਕਟਾਈ ਕਰਕੇ ਮੰਡੀਆਂ ਵਿਚ ਲਿਆਵੇਗਾ | ਸਰਕਾਰ ਵਲੋਂ 1 ਅਕਤੂਬਰ ਨੂੰ ਭਾਵੇਂ ਝੋਨੇ ਦੀ ਖ਼ਰੀਦ ਕਰ ਦਿੱਤੀ ਜਾਵੇਗੀ, ਪਰ ਜ਼ਿਲ੍ਹਾ ਤਰਨ ਤਾਰਨ ਦੀਆਂ ਮੰਡੀਆਂ ਵਿਚ ਸਿਰਫ਼ ਓਹੀ ਝੋਨਾ ਆਵੇਗਾ, ਜੋ ਪੂਰੀ ਤਰ੍ਹਾਂ ਪੱਕ ਗਿਆ ਹੋਵੇ ਜਾਂ ਜਿਸ ਵਿਚ ਨਮੀ ਦੀ ਮਾਤਰਾ 17 ਫ਼ੀਸਦੀ ਹੋਵੇ ਅਤੇ ਓਹੀ ਝੋਨਾ ਸਰਕਾਰ ਵਲੋਂ ਖ਼ਰੀਦਿਆ ਜਾਵੇਗਾ | ਸਰਕਾਰ ਵਲੋਂ ਇਸ ਸਾਲ ਝੋਨੇ ਦੀ ਖ਼ਰੀਦ ਦਾ ਰੇਟ 2060 ਰੁਪਏ ਪ੍ਰਤੀ ਕੁਇੰਟਲ ਮਿਥਿਆ ਗਿਆ ਹੈ |
ਜ਼ਿਲ੍ਹੇ 'ਚ ਝੋਨੇ ਦੀ ਖ਼ਰੀਦ ਲਈ ਖ਼ਰੀਦ ਏਜੰਸੀਆਂ ਨੂੰ ਮੰਡੀਆਂ ਦੀ ਅਲਾਟਮੈਂਟ ਹੋਈ - ਡੀ.ਐਫ.ਐਸ.ਸੀ. ਜਸਜੀਤ ਕੌਰ
ਝੋਨੇ ਦੀ ਖ਼ਰੀਦ ਸੰਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਜਸਜੀਤ ਕੌਰ ਨੇ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਦੀਆਂ 60 ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਲਈ ਖ਼ਰੀਦ ਏਜੰਸੀਆਂ ਨੂੰ ਵੱਖ ਵੱਖ ਮੰਡੀਆਂ ਅਲਾਟ ਕਰ ਦਿੱਤੀਆਂ ਗਈਆਂ ਹਨ, ਜੋ ਕਿ ਮੰਡੀਆਂ ਵਿਚ ਜਾ ਕੇ ਝੋਨੇ ਦੀ ਖ਼ਰੀਦ ਕਰਨਗੀਆਂ | ਅਲਾਟ ਕੀਤੀਆਂ ਗਈਆਂ ਮੰਡੀਆਂ ਵਿਚ ਤਰਨ ਤਾਰਨ ਅਤੇ ਪੱਟੀ ਮੰਡੀ ਲਈ ਐੱਫ਼.ਸੀ.ਆਈ., ਪਨਗ੍ਰੇਨ, ਮਾਰਕਫੈੱਡ, ਪਨਸਪ, ਵੇਅਰਹਾਊਸ, ਜੀਓਬਾਲਾ ਦੀ ਮੰਡੀ ਲਈ ਐਫ.ਸੀ.ਆਈ., ਪਨਗ੍ਰੇਨ, ਅਮਰਕੋਟ, ਭਿੱਖੀਵਿੰਡ, ਖੇਮਕਰਨ ਦੀ ਮੰਡੀ ਲਈ ਪਨਗ੍ਰੇਨ, ਮਾਰਕਫੈਡ, ਪਨਸਪ, ਵੇਅਰਹਾਊਸ, ਭੰਗਾਲਾ, ਸੁਰ ਸਿੰਘ, ਤੂਤ, ਖਾਲੜਾ ਦੀਆਂ ਮੰਡੀਆਂ ਲਈ ਮਾਰਕਫੈਡ ਅਤੇ ਪਨਸਪ, ਹਰੀਕੇ ਅਤੇ ਸ਼ਾਹਬਾਜਪੁਰ ਦੀਆਂ ਮੰਡੀਆਂ ਲਈ ਪਨਗ੍ਰੇਨ ਅਤੇ ਮਾਰਕਫੈਡ, ਸਰਾਏ ਅਮਾਨਤ ਖਾਂ ਅਤੇ ਸਭਰਾ ਦੀਆਂ ਮੰਡੀਆਂ ਲਈ ਪਨਗ੍ਰੇਨ ਅਤੇ ਪਨਸਪ, ਕੈਰੋਂ ਮੰਡੀ ਲਈ ਪਨਗ੍ਰੇਨ ਅਤੇ ਵੇਅਰਹਾਊਸ, ਰਾਜੋਕੇ ਮੰਡੀ ਲਈ ਪਨਸਪ ਅਤੇ ਵੇਅਰਹਾਊਸ, ਕੋਟਬੁੱਢਾ ਮੰਡੀ ਲਈ ਪਨਗ੍ਰੇਨ, ਮਾਰਕਫੈਡ ਅਤੇ ਪਨਸਪ, ਘਰਿਆਲਾ ਅਤੇ ਨੌਸ਼ਹਿਰਾ ਪੰਨੂੰਆਂ ਮੰਡੀ ਲਈ ਪਨਗ੍ਰੇਨ, ਵੇਅਰਹਾਊਸ ਅਤੇ ਪਨਸਪ, ਫਤਿਆਬਾਦ ਮੰਡੀ ਲਈ ਐਫ਼.ਸੀ.ਆਈ., ਪਨਗ੍ਰੇਨ, ਮਾਰਕਫੈਡ, ਵੇਅਰਹਾਊਸ, ਝਬਾਲ ਮੰਡੀ ਲਈ ਐਫ.ਸੀ.ਆਈ. ਪਨਗ੍ਰੇਨ ਅਤੇ ਪਨਸਪ, ਅਲਗੋਂ, ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਮੰਡੀ ਲਈ ਐਫ.ਸੀ.ਆਈ., ਪਨਗ੍ਰੇਨ ਅਤੇ ਮਾਰਕਫੈੱਡ ਦੀਆਂ ਸਰਕਾਰੀ ਏਜੰਸੀਆਂ ਖ਼ਰੀਦ ਕਰਨਗੀਆਂ | ਇਸ ਤੋਂ ਇਲਾਵਾ ਬੈਂਕਾ, ਬਾਸਰਕੇ, ਚੋਹਲਾ ਸਾਹਿਬ, ਦਿਆਲਪੁਰਾ, ਢੋਟੀਆਂ, ਗੱਗੋਬੂਹਾ, ਗੰਡੀਵਿੰਡ ਧੱਤਲ, ਜਲਾਲਾਬਾਦ, ਪੱਧਰੀ, ਰੱਤਾਗੁੱਦਾ, ਸੇਰੋਂ ਸਰਹਾਲੀ ਅਤੇ ਬਹਾਦਰ ਨਗਰ ਮੰਡੀਆਂ ਵਿਚ ਪਨਗ੍ਰੇਨ ਏਜੰਸੀ ਖ਼ਰੀਦ ਕਰੇਗੀ | ਬ੍ਰਹਮਪੁਰਾ, ਭਰੋਵਾਲ, ਚੀਮਾ, ਕੰਗ ਕਲਾਂ, ਮਾੜੀ ਮੇਘਾ, ਮੀਆਂਵਿੰਡ, ਮੋਹਨਪੁਰਾ, ਸਰਹਾਲੀ ਮੰਡਾ, ਠਰੂ, ਵੈਰੋਵਾਲ ਅਤੇ ਭੂਰਾ ਕੋਹਨਾ ਮੰਡੀਆਂ ਵਿਚ ਮਾਰਕਫੈਡ ਏਜੰਸੀ ਖ਼ਰੀਦ ਕਰੇਗੀ | ਚੱਕ ਕਰੇ ਖਾਂ, ਕੋਟ ਮੁਹੰਮਦ ਖਾਂ, ਠੱਠੀਆਂ ਮਹੰਤਾਂ, ਤਖਤੂਚੱਕ, ਵਾਂ ਤਾਰਾ ਸਿੰਘ, ਕਸੇਲ, ਵਰਨਾਲਾ ਮੰਡੀਆਂ ਵਿਚ ਪਨਸਪ ਏਜੰਸੀ ਖ਼ਰੀਦ ਕਰੇਗੀ ਅਤੇ ਮਨਿਆਲਾ ਜੈ ਸਿੰਘ, ਮੁੰਡਾਪਿੰਡ, ਰੱਤੋਕੇ, ਦੁਬਲੀ ਤੇ ਸੋਹਲ ਠੱਠੀਆਂ ਵਿਚ ਵੇਅਰਹਾਊਸ ਏਜੰਸੀ ਨੂੰ ਝੋਨੇ ਦੀ ਖ਼ਰੀਦ ਦੀ ਜਿੰਮੇਵਾਰੀ ਸੌਂਪੀ ਗਈ ਹੈ |
ਕਿਸਾਨਾਂ ਲਈ ਮੰਡੀਆਂ 'ਚ ਕੀਤੇ ਗਏ ਹਨ ਪੁਖ਼ਤਾ ਪ੍ਰਬੰਧ- ਜ਼ਿਲ੍ਹਾ ਮੰਡੀ ਅਫ਼ਸਰ ਹਰਜੋਤ ਸਿੰਘ
ਇਸ ਸੰਬੰਧ ਵਿਚ ਗੱਲਬਾਤ ਕਰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਹਰਜੋਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਨੂੰ ਵੇਚਣ ਲਈ ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ, ਇਸ ਸੰਬੰਧੀ ਮੰਡੀਆਂ ਵਿਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਮੰਡੀਆਂ ਵਿਚ ਸਾਫ਼-ਸਫ਼ਾਈ ਦਾ ਉਚੇਚਾ ਪ੍ਰਬੰਧ ਕਰਨ ਦੇ ਨਾਲ ਨਾਲ ਕਿਸਾਨਾਂ ਦੇ ਪੀਣ ਵਾਲੇ ਪਾਣੀ ਤੋਂ ਇਲਾਵਾ ਛਾਂ, ਰੌਸ਼ਨੀ ਦੇ ਪ੍ਰਬੰਧ ਕੀਤੇ ਗਏ ਹਨ | ਇਸ ਤੋਂ ਇਲਾਵਾ ਮੀਂਹ ਵਿਚ ਝੋਨਾ ਸਾਂਭਣ ਲਈ ਤਰਪਾਲਾਂ ਦਾ ਪ੍ਰਬੰਧ ਆੜ੍ਹਤੀਆਂ ਵਲੋਂ ਕੀਤਾ ਜਾਵੇਗਾ | ਵੱਡੀਆਂ ਮੰਡੀਆਂ ਵਿਚ ਸ਼ੈੱਡਾਂ ਦੇ ਵੀ ਪ੍ਰਬੰਧ ਹਨ | ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਵਲੋਂ ਖ਼ਰੀਦੇ ਗਏ ਝੋਨੇ ਦੀ ਅਦਾਇਗੀ ਸਰਕਾਰੀ ਹਦਾਇਤਾਂ ਅਨੁਸਾਰ 48 ਘੰਟਿਆਂ ਵਿਚ ਕਰਨ ਦੇ ਨਾਲ ਨਾਲ 72 ਘੰਟੇ ਦੇ ਵਿਚ-ਵਿਚ ਵਿਕੇ ਹੋਏ ਝੋਨੇ ਦੀ ਚੁਕਾਈ ਦੇ ਵੀ ਪ੍ਰਬੰਧ ਕਰ ਲਏ ਗਏ ਹਨ |
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ) - ਸੰਯੰਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਚੱਕਾ ਜਾਮ ਦੇ ਸੱਦੇ ਤਹਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਰਾਸ਼ਟਰੀ ਮਾਰਗ 54 ...
ਤਰਨ ਤਾਰਨ, 30 ਸਤੰਬਰ (ਇਕਬਾਲ ਸਿੰਘ ਸੋਢੀ)- ਉਸਾਰੀ ਮਜ਼ਦੂਰ ਏਕਤਾ ਯੂਨੀਅਨ (ਏਟਕ) ਦੇ ਵਰਕਰਾਂ ਦੀ ਪਿੰਡ ਰਟੌਲ ਭਰਵੀਂ ਮੀਟਿੰਗ ਠੇਕੇਦਾਰ ਇੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋੲ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੱਕਤਰ ਕਾਮਰੇਡ ਸੁਖਦੇਵ ਸਿੰਘ ...
ਤਰਨ ਤਾਰਨ, 30 ਸਤੰਬਰ (ਪਰਮਜੀਤ ਜੋਸ਼ੀ)- ਬੇਸਹਾਰਾ ਗਾਵਾਂ ਅਤੇ ਹੋਰ ਪਸ਼ੂ ਸ਼ਹਿਰ ਦੇ ਗਲੀਆਂ, ਮੁਹੱਲਿਆਂ ਤੋਂ ਇਲਾਵਾ ਹੋਰ ਥਾਵਾਂ 'ਤੇ ਆਮ ਹੀ ਤਰਸਯੋਗ ਹਾਲਤ ਵਿਚ ਘੁੰਮਦੇ ਦੇਖੇ ਜਾ ਸਕਦੇ ਹਨ ਅਤੇ ਚਾਰੇ ਦੀ ਭਾਲ ਵਿਚ ਬੇਸਹਾਰਾ ਗਾਵਾਂ ਜੋ ਕਿ ਗਲੀ, ਮੁਹੱਲਿਆਂ ਵਿਚ ...
ਝਬਾਲ, 30 ਸਤੰਬਰ (ਸਰਬਜੀਤ ਸਿੰਘ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬੀੜ੍ਹ ਬਾਬਾ ਬੁੱਢਾ ਸਾਹਿਬ ਕਾਲਜ ਦੇ ਵਿਦਿਆਰਥੀ ਨੇ ਸਟੇਟ ਪੱਧਰ ਦੀਆਂ ਖੇਡਾਂ ਵਿਚ ਕਾਲਜ ਦਾ ਨਾਂਅ ਰੌਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ ਹੈ | ਇਸ ਸੰਬੰਧੀ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦੇ ...
ਝਬਾਲ, 30 ਸਤੰਬਰ (ਸਰਬਜੀਤ ਸਿੰਘ) - ਬਲਵਿੰਦਰ ਸਿੰਘ ਏ.ਡੀ.ਓ. ਅਤੇ ਪ੍ਰਧਾਨ ਸੁਰਿੰਦਰ ਸਿੰਘ ਮੱਲ੍ਹੀ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿਚ ਬੀਤੇੇ ਦਿਨੀਂ ਝਬਾਲ ਤੋਂ ਵਿਸ਼ਾਲ ਕਾਫ਼ਲਾ ਰਵਾਨਾ ਹੋਇਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ...
ਤਰਨ ਤਾਰਨ, 30 ਸਤੰਬਰ (ਪਰਮਜੀਤ ਜੋਸ਼ੀ)- ਮਿਡ-ਡੇ-ਮੀਲ ਵਰਕਰ ਯੂਨੀਅਨ ਦੀ ਆਗੂ ਰਜਵੰਤ ਕੌਰ ਮਹਾਰਾਣਾ ਦੀ ਅਗਵਾਈ ਵਿਚ ਵਰਕਰਾਂ ਨੇ ਲਿਖਤੀ ਰੂਪ ਵਿਚ ਪੱਤਰ ਦੇ ਕੇ ਮੰਗ ਕੀਤੀ ਕਿ ਕਰੀਬ ਤਿੰਨ ਮਹੀਨੇ ਤੋਂ ਸਾਨੂੰ ਨਿਗੂਣਾ ਭੱਤਾ ਸਰਕਾਰ ਨੇ ਨਾ ਦੇ ਕੇ ਸਾਡੇ ਘਰਾਂ ਦੇ ...
ਤਰਨ ਤਾਰਨ, 30 ਸਤੰਬਰ (ਇਕਬਾਲ ਸਿੰਘ ਸੋਢੀ)- ਭਾਰਤੀ ਕਿਸਾਨ ਯੂਨੀਅਨ (ਚੜੂਨੀ) ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਸੌਂਪਿਆ ਗਿਆ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਪਰਮਬੀਰ ਸਿੰਘ ...
ਤਰਨ ਤਾਰਨ, 30 ਸਤੰਬਰ (ਹਰਿੰਦਰ ਸਿੰਘ) - ਸ਼ਹਿਰ ਵਿਚ ਲੁੱਟਖੋਹ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਲੁਟੇਰੇ ਬੇਖੌਫ਼ ਹੋ ਕੇ ਲੋਕਾਂ ਪਾਸੋਂ ਲੁੱਟਖੋਹ ਕਰ ਰਹੇ ਹਨ, ਜਿਸ ਦੀ ਤਾਜਾ ਘਟਨਾ ਉਦੋਂ ਦੇਖਣ ਨੂੰ ਮਿਲੀ ਜਦੋਂ ਸ਼ਾਮ ਸਾਢੇ 7 ਵਜੇ ਇਕ ਔਰਤ ਆਪਣੀ ...
ਤਰਨ ਤਾਰਨ, 30 ਸਤੰਬਰ (ਹਰਿੰਦਰ ਸਿੰਘ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਦਾਦੇ-ਪੋਤਰੇ ਨਾਲ ਕੁੱਟਮਾਰ ਕਰਦਿਆਂ ਸੱਟਾਂ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਝਬਾਲ ਵਿਖੇ ਬਲਕਾਰ ਸਿੰਘ ...
ਤਰਨ ਤਾਰਨ, 30 ਸਤੰਬਰ (ਪਰਮਜੀਤ ਜੋਸ਼ੀ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਭਿੱਖੀਵਿੰਡ ਦੇ ਏ.ਐੱਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ...
ਤਰਨ ਤਾਰਨ, 30 ਸਤੰਬਰ (ਪਰਮਜੀਤ ਜੋਸ਼ੀ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸੂਬੇ ਭਰ 'ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ 'ਤੇ ਮੁਸ਼ਕਿਲਾ ਨੂੰ ਲੈ ਕੇ ਰੋਸ ...
ਤਰਨ ਤਾਰਨ, 30 ਸਤੰਬਰ (ਪਰਮਜੀਤ ਜੋਸ਼ੀ)- ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪੰਜਾਬ ਸਰਕਾਰ ਦੀ ਘਟੀਆ ਖਨਨ ਨੀਤੀ, ਜਿਸ ਕਰਕੇ ਰੇਤ ਦੇ ਭਾਅ ਆਸਮਾਨੀਂ ਜਾ ਚੜ੍ਹੇ ਹਨ ਅਤੇ ਉਸਾਰੀ ਦਾ ਕੰਮ ਠੱਪ ਹੋਕੇ ਰਹਿ ਗਿਆ ਹੈ, ਵਿਰੁੱਧ ਆਉਣ ਵਾਲੀ 10 ਅਕਤੂਬਰ ਨੂੰ ਡਿਪਟੀ ਕਮਿਸ਼ਨਰ ...
ਪੱਟੀ, 30 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ) - ਤਪ ਅਸਥਾਨ ਸਾਹਿਬ ਭੰਬਰਾਂ ਸੁਰਸਿੰਘ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਜੋੜ ਮੇਲੇ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀ ਲੜੀ ਦੀ ਆਰੰਭ ਹੋ ਗਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ...
ਖੇਮਕਰਨ, 30 ਸਤੰਬਰ (ਰਾਕੇਸ਼ ਬਿੱਲਾ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬੇ ਭਰ ਵਿਚਲੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾ ਦੀਆਂ ਮੰਗਾਂ 'ਤੇ ਦਰਪੇਸ਼ ਮਸਲਿਆਂ ਨੂੰ ਲੈ ਕੇ ਜੋ ਰੋਸ ਪ੍ਰਦਰਸ਼ਨ ਤੇ ਧਰਨੇ ਮੁਜਾਹਰੇ 2 ਅਕਤੂਬਰ ਨੂੰ ਸੂਬੇ ਭਰ ਚ ਬਲਾਕ ...
ਪੱਟੀ, 30 ਸਤੰਬਰ (ਖਹਿਰਾ, ਕਾਲੇਕੇ) - 66 ਕੇ.ਵੀ. ਤੋਂ ਚੱਲਦੇ ਫੀਡਰ 11 ਕੇ.ਵੀ. ਕੋਰਟ ਰੋਡ, 11 ਕੇ.ਵੀ. ਸਰਕੂਲਰ ਰੋਡ ਅਤੇ 11 ਕੇ.ਵੀ. ਰੇਲਵੇ ਕਰਾਸਿੰਗ ਫੀਡਰ ਜ਼ਰੂਰੀ ਬਿਜਲੀ ਮੁਰੰਮਤ ਕਰਨ ਲਈ ਅੱਜ 1 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ...
ਝਬਾਲ, 30 ਸਤੰਬਰ (ਸਰਬਜੀਤ ਸਿੰਘ) - ਅੰਮਿ੍ਤਸਰ, ਤਰਨ ਤਾਰਨ ਜ਼ਿਲ੍ਹੇ ਸਮੇਤ ਹੋਰ ਜ਼ਿਲਿ੍ਹਆਂ ਦੇ ਬੱਚਿਆਂ ਦੀ ਸ਼ਾਨ ਬਨੀ ਕੇ.ਬੀ.ਸੀ. ਇੰਟਰਨੈਸ਼ਨਲ ਸੈਂਟਰ ਅੰਮਿ੍ਤਸਰ ਦੇ ਬੱਚਿਆਂ ਨੇ ਇਕ ਵਾਰ ਫਿਰ ਤੋਂ ਆਈਲੈਟਸ, ਪੀ.ਟੀ.ਈ. ਟੈਸਟ 9 ਬੈਂਡ ਨਾਲ ਪਾਸ ਕਰਕੇ ਕੇ ਬੀ.ਸੀ. ਦਾ ...
ਤਰਨ ਤਾਰਨ, 30 ਸਤੰਬਰ (ਹਰਿੰਦਰ ਸਿੰਘ)- ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੈਪਲੈਕਸ ਤਰਨ ਤਾਰਨ ਵਿਖੇ ਖਾਧ ਸੁਰੱਖਿਆ ਦੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸਿਵਲ ਸਰਜਨ ...
ਝਬਾਲ, 30 ਸਤੰਬਰ (ਸਰਬਜੀਤ ਸਿੰਘ) - ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2022 ਦਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਿਰੋਧ 'ਚ ਬੀਤੇ ਦਿਨੀਂ ਪੰਜਾਬ ਦੇ ਉੱਪ ਮੰਡਲ ਦਫ਼ਤਰ ਝਬਾਲ 'ਚ ਰੋਸ ਰੈਲੀ ਪ੍ਰਧਾਨ ਗੁਰਪਿੰਦਰ ਸਿੰਘ ਰਿੰਕੂ ਤੇ ਸਰਕਲ ਪ੍ਰਧਾਨ ਮੇਜਰ ਸਿੰਘ ਮੱਲੀਆ ਦੀ ...
ਤਰਨ ਤਾਰਨ, 30 ਸਤੰਬਰ (ਹਰਿੰਦਰ ਸਿੰਘ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ 'ਚ ਕਤਲ ਅਤੇ ਐੱਨ.ਡੀ.ਪੀ.ਐੱਸ ਐਕਟ ਦੇ ਮਾਮਲੇ ਵਿਚ ਬੰਦ ਚਾਰ ਹਵਾਲਾਤੀਆਂ ਪਾਸੋਂ ਜੇਲ੍ਹ ਦੀ ਚੈਕਿੰਗ ਦੌਰਾਨ ਤਿੰਨ ਸੈਮਸਿੰਗ ਕੰਪਨੀ ਦੇ ਕੀ-ਪੈਡ ਅਤੇ ਇਕ ਟੱਚ ਮੋਬਾਈਲ ਫੋਨ ਸਮੇਤ ਸਿੰਮਾਂ ...
ਭਿੱਖੀਵਿੰਡ, 30 ਸਤੰਬਰ (ਬੌਬੀ)- ਪਿੰਡ ਮਨਿਹਾਲਾ ਜੈ ਸਿੰਘ 'ਚ ਬਣੇ ਸੇਵਾ ਕੇਂਦਰ ਜਿਸ ਨੂੰ ਪਿਛਲੀ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤਾ ਸੀ, ਦੀ ਲੱਖਾਂ ਰੁਪਏ ਨਾਲ ਬਣੀ ਬਿਲਡਿੰਗ 'ਚ ਅੱਜ ਪਿੰਡ ਦੇ ਲੋਕ ਮੱਝਾਂ ਬੰਨ੍ਹਦੇ ਹਨ ਅਤੇ ਪਾਥੀਆਂ ਪੱਥਦੇ ਹਨ ਅਤੇ ਇਸ ਦੇ ਨਾਲ ਹੀ ...
ਤਰਨ ਤਾਰਨ, 30 ਸਤੰਬਰ (ਹਰਿੰਦਰ ਸਿੰਘ) - ਜ਼ਿਲ੍ਹੇ 'ਚ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਤਰਨ ਤਾਰਨ ਮੋਨੀਸ਼ ਕੁਮਾਰ ਨੇ ਵਿਭਾਗਾਂ ਦੇ ਮੁਖੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX