ਤਾਜਾ ਖ਼ਬਰਾਂ


ਸੀ.ਆਈ.ਏ. ਸਟਾਫ ਦੇ ਇੰਚਾਰਜ ਸਮੇਤ ਚੌਂਕੀ ਇੰਚਾਰਜ ਮੁਅੱਤਲ
. . .  22 minutes ago
ਲੁਧਿਆਣਾ, 4 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਚੌਂਕੀ ਕੋਚਰ ਮਾਰਕਿਟ ਦੇ ਇੰਚਾਰਜ ਭੀਸ਼ਮ ਦੇਵ ਨੂੰ ਡਿਊਟੀ ਵਿਚ ਕੁਤਾਹੀ ਦੇ ਦੋਸ਼ ਤਹਿਤ ਮੁਅੱਤਲ...
ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਕਰਨਗੇ ਮੁਲਾਕਾਤ
. . .  about 1 hour ago
ਵਾਸ਼ਿੰਗਟਨ, 4 ਫਰਵਰੀ- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਮੁਲਾਕਾਤ ਕਰਨਗੇ।
ਕੇਂਦਰੀ ਖ਼ੇਡ ਮੰਤਰੀ ਵਲੋਂ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦਾ ਥੀਮ ਗੀਤ ਲਾਂਚ
. . .  about 1 hour ago
ਸ੍ਰੀਨਗਰ, 4 ਫਰਵਰੀ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਜੰਮੂ ਦੇ ਰਾਜ ਭਵਨ ਵਿਖੇ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦੇ ਥੀਮ ਗੀਤ ਅਤੇ ਜਰਸੀ ਲਾਂਚ ਕੀਤੀ।
ਸੁਪਰੀਮ ਕੋਰਟ ਨੂੰ ਮਿਲੇ 5 ਨਵੇਂ ਜੱਜ
. . .  about 1 hour ago
ਨਵੀਂ ਦਿੱਲੀ, 4 ਫਰਵਰੀ- ਕੇਂਦਰ ਨੇ ਸੁਪਰੀਮ ਕੋਰਟ ਲਈ 5 ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚ ਪੰਕਜ ਮਿਥਲ (ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ), ਸੰਜੇ ਕਰੋਲ (ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ), ਪੀ.ਵੀ. ਸੰਜੇ ਕੁਮਾਰ (ਮਣੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ)....
ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਕਮੇਟੀ ਸੰਬੰਧੀ ਪਟੀਸ਼ਨ ਖ਼ਾਰਜ
. . .  about 1 hour ago
ਨਵੀਂ ਦਿੱਲੀ, 4 ਫਰਵਰੀ- ਸੁੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਐਸ.ਜੀ.ਪੀ.ਸੀ. ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਲੈ ਕੇ ਦਾਖ਼ਲ ਕੀਤੀ ਸਮੀਖਿਆ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਐਚ.ਐਸ.ਜੀ.ਪੀ.ਸੀ. ਐਕਟ 2014 ਦੀ ਮਾਨਤਾ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ...
ਪੰਜਾਬ ਮੰਡੀ ਬੋਰਡ ਨੂੰ ਮਿਲਿਆ ਨਵਾਂ ਚੇਅਰਮੈਨ
. . .  about 1 hour ago
ਚੰਡੀਗੜ੍ਹ, 4 ਫਰਵਰੀ- ਅੱਜ ਪੰਜਾਬ ਸਰਕਾਰ ਵਲੋਂ ਮੰਡੀ ਬੋਰਡ ਤੇ ਕਾਰਪੋਰੇਸ਼ਨਾਂ ਦੇ ਨਵੇਂ ਬਣੇ ਚੇਅਰਮੈਨਾਂ ਦਾ ਐਲਾਨ ਕੀਤਾ ਗਿਆ। ਹਰਚੰਦ ਸਿੰਘ ਬਰਸਟ ਨੂੰ ਮੰਡੀ ਬੋਰਡ ਦਾ ਨਵਾਂ ਚੇਅਰਮੈਨ ਲਗਾਇਆ...
ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਨੇ ਕੀਤੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ
. . .  about 2 hours ago
ਚੰਡੀਗੜ੍ਹ, 4 ਫਰਵਰੀ- ਪਹਿਲੀ ਵਾਰ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਜੇਲ੍ਹ ਵਿਚ ਬੰਦ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ ਚੁੱਕੀ ਹੈ। ਵੜਿੰਗ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਧੂ ਦੀ ਜਲਦੀ ਰਿਹਾਈ ਦੀ ਮੰਗ ਕੀਤੀ...
ਦਰਦਨਾਕ ਸੜਕ ਹਾਦਸੇ ’ਚ ਮਜੀਠਾ ਵਾਸੀ ਦੋ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀਂ
. . .  about 2 hours ago
ਕਲਾਨੌਰ, 4 ਫਰਵਰੀ (ਪੁਰੇਵਾਲ)- ਕਲਾਨੌਰ- ਬਟਾਲਾ ਮਾਰਗ ’ਤੇ ਸਥਿਤ ਅੱਡਾ ਕੋਟ ਮੀਆਂ ਸਾਹਿਬ ਵਿਖੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਸੰਬੰਧੀ ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. ਮਨਜੀਤ ਸਿੰਘ ਅਤੇ ਚੌਂਕੀ ਇੰਚਾਰਜ ਵਡਾਲਾ ਬਾਂਗਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਪੈਰਵਾਈ ਕੀਤੀ ਜਾ...
ਪਾਕਿਸਤਾਨ ਵਿਚ ਵਿਕੀਪੀਡੀਆ ’ਤੇ ਪਾਬੰਦੀ
. . .  about 2 hours ago
ਇਸਲਾਮਾਬਾਦ, 4 ਫਰਵਰੀ- ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ.ਟੀ.ਏ.) ਨੇ 48 ਘੰਟਿਆਂ ਦੀ ਦਿੱਤੀ ਗਈ ਸਮਾਂ ਸੀਮਾ ਦੇ ਅੰਦਰ ਈਸ਼ਨਿੰਦਾ ਸਮੱਗਰੀ ਨੂੰ ਨਾ ਹਟਾਉਣ ਲਈ ਪਾਕਿਸਤਾਨ ਦੇ ਅੰਦਰ ਵਿਕੀਪੀਡੀਆ ’ਤੇ ਪਾਬੰਦੀ ਲਗਾ ਦਿੱਤੀ ਹੈ। ਪੀ.ਟੀ.ਏ. ਨੇ ਸ਼ਨੀਵਾਰ ਨੂੰ...
ਮਣੀਪੁਰ: ਹੋਣ ਵਾਲੇ ਫ਼ੈਸ਼ਨ ਪ੍ਰੋਗਰਾਮ ਦੀ ਥਾਂ ਦੇ ਨੇੜੇ ਹੋਇਆ ਬੰਬ ਧਮਾਕਾ
. . .  about 2 hours ago
ਇੰਫ਼ਾਲ, 4 ਫਰਵਰੀ- ਮਣੀਪੁਰ ਦੇ ਹਪਤਾ ਕਾਂਘੇਬੁੰਗ ਵਿਖੇ ਜਿੱਥੇ 5 ਫਰਵਰੀ ਤੱਕ ਇਕ ਫ਼ੈਸ਼ਨ ਪਰੇਡ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਾ ਸੀ, ਦੇ ਨੇੜੇ ਇਕ ਬੰਬ ਧਮਾਕਾ ਹੋਇਆ। ਇਸ ਪ੍ਰੋਗਰਾਮ ਵਿਚ ਮਸ਼ਹੂਰ ਫ਼ਿਲਮ ਅਭਿਨੇਤਰੀ ਸਨੀ ਲਿਓਨੀ ਦੇ ਆਉਣ ਦਾ ਵੀ ਪ੍ਰੋਗਰਾਮ ਸੀ। ਇੰਫਾਲ ਪੂਰਬੀ ਜ਼ਿਲ੍ਹਾ ਅਧਿਕਾਰੀਆਂ...
ਲੁਟੇਰਿਆਂ ਵਲੋਂ ਪਰਸ ਖ਼ੋਹਣ ਸਮੇਂ ਆਟੋ ’ਚੋਂ ਡਿੱਗਣ ਕਾਰਨ ਲੜਕੀ ਦੀ ਮੌਤ
. . .  about 2 hours ago
ਅਟਾਰੀ, 4 ਜਨਵਰੀ (ਗੁਰਦੀਪ ਸਿੰਘ ਅਟਾਰੀ)- ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ-ਵਾਹਗਾ ਸਰਹੱਦ ’ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰਾਮਨੀ ਦੇਖ ਕੇ ਆਟੋ ’ਤੇ ਵਾਪਸ ਜਾ ਰਹੀ ਲੜਕੀ ਕੋਲੋਂ ਕੁਝ ਲੁਟੇਰਿਆਂ ਨੇ ਪਰਸ ਖੋਹ ਲਿਆ। ਲੁਟੇਰਿਆਂ ਵਲੋਂ ਝਪਟ ਮਾਰਨ ਕਾਰਨ ਲੜਕੀ ਹਾਈਵੇ ’ਤੇ ਮੂੰਧੇ ਮੂੰਹ....
ਸਾਨੂੰ ਆਪਣੀਆਂ ਕੁੜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ- ਪੀ.ਟੀ.ਊਸ਼ਾ
. . .  about 2 hours ago
ਤਿਰੂਵੰਨਤਪੁਰਮ, 4 ਫਰਵਰੀ- ਭਾਰਤੀ ਉਲਪਿੰਕ ਸੰਘ ਦੀ ਪ੍ਰਧਾਨ ਪੀ.ਟੀ.ਊਸ਼ਾ ਨੇ ਦੱਸਿਆ ਕਿ ਕੁਝ ਲੋਕ ਊਸ਼ਾ ਸਕੂਲ ਆਫ਼ ਅਥਲੈਟਿਕਸ ਦੇ ਕੰਪਾਊਂਡ ਵਿਚ ਦਾਖ਼ਲ ਹੋ ਗਏ ਅਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਜਦੋਂ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਾਹਮਣਾ ਕੀਤਾ ਤਾਂ ਉਨ੍ਹਾਂ ਨੇ ਦੁਰਵਿਵਹਾਰ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪਨਗੜ ਪੰਚਾਇਤ...
ਸਪਨਾ ਚੌਧਰੀ ਦੇ ਪਰਿਵਾਰ ਖ਼ਿਲਾਫ਼ ਐਫ਼.ਆਈ.ਆਰ ਦਰਜ
. . .  1 minute ago
ਚੰਡੀਗੜ੍ਹ, 4 ਫਰਵਰੀ- ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਉਸ ਦੀ ਭਰਜਾਈ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪਲਵਲ ਦੇ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ...
ਭਾਰਤ ਸਰਕਾਰ ਘੱਟ ਗਿਣਤੀਆਂ ਨਾਲ ਸੰਬੰਧਤ ਵਿਦਿਆਰਥੀਆਂ ਦੀ ਫ਼ੈਲੋਸ਼ਿਪ ਮੁੜ ਚਾਲੂ ਕਰੇ- ਐਡਵੋਕੇਟ ਧਾਮੀ
. . .  about 3 hours ago
ਅੰਮ੍ਰਿਤਸਰ, 4 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਨੇ ਘੱਟ ਗਿਣਤੀਆਂ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵਲੋਂ ਦਿੱਤੀ ਜਾਂਦੀ ਸਕਾਲਰਸ਼ਿਪ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਹੈ....
ਦੁਕਾਨਦਾਰ ਤੇ ਗਾਹਕ ਵਿਚਾਲੇ ਹੋਈ ਤਕਰਾਰ ’ਚ ਚੱਲੀ ਗੋਲੀ
. . .  about 3 hours ago
ਚੋਗਾਵਾਂ, 4 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੂਚਕਵਾਲ ਵਿਖੇ ਦੁਕਾਨਦਾਰ ਤੇ ਗਾਹਕ ਵਿਚਾਲੇ ਹੋਈ ਤਕਰਾਰ ’ਚ ਚੱਲੀ ਗੋਲੀ ’ਚ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਚੂਚਕਵਾਲ ਹੀਰਾ ਸਿੰਘ ਹਾਰਡਵੇਅਰ ਦੀ ਦੁਕਾਨ ’ਤੇ ਗਏ ਸਨ, ਜਿੱਥੇ...
ਮੋਟਰਸਾਈਕਲ ਤੇ ਘੋੜੇ ਦੀ ਟੱਕਰ ਵਿਚ ਦੋ ਨੌਜਵਾਨਾਂ ਸਮੇਤ ਘੋੜੇ ਦੀ ਵੀ ਮੌਤ
. . .  about 3 hours ago
ਕਪੂਰਥਲਾ/ਬੇਗੋਵਾਲ, 4 ਫਰਵਰੀ (ਅਮਨਜੋਤ ਸਿੰਘ ਵਾਲੀਆ, ਸੁਖਜਿੰਦਰ ਸਿੰਘ)-ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਵਿਖੇ ਇਕ ਮੋਟਰਸਾਈਕਲ ਦੀ ਟੱਕਰ ਘੋੜੇ ਨਾਲ ਹੋਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਦੋਵਾਂ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ....
ਮੁੰਬਈ: ਮਹਿਲਾ ਫ਼ਾਇਰ ਬ੍ਰਿਗੇਡ ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ
. . .  about 4 hours ago
ਮਹਾਰਾਸ਼ਟਰ, 4 ਫਰਵਰੀ- ਮੁੰਬਈ ’ਚ ਮਹਿਲਾ ਫ਼ਾਇਰ ਬ੍ਰਿਗੇਡ ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ ਹੋ ਗਈ। ਫ਼ਾਇਰ ਬਿ੍ਰਗੇਡ ਦੇ ਮੁੱਖ ਅਧਿਕਾਰਨੀ ਨੇ ਕਿਹਾ ਕਿ ਉਚਾਈ ਦੇ ਮਾਪਦੰਡਾਂ ਅਨੁਸਾਰ ਯੋਗਤਾ ਪੂਰੀ ਕਰਨ ਵਾਲੀਆਂ 3318 ਮਹਿਲਾਂ ਉਮੀਦਵਾਰਾਂ ਨੂੰ ਅਗਲੀ ਚੋਣ ਪ੍ਰਕਿਰਿਆ ਲਈ ਚੁਣਿਆ ਗਿਆ। ਪ੍ਰਦਰਸ਼ਨਕਾਰੀ...
ਤਾਮਿਲਨਾਡੂ: ਮਸ਼ਹੂਰ ਪਲੇਬੈਕ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ
. . .  about 4 hours ago
ਚੇਨੱਈ, 4 ਫਰਵਰੀ- ਦੱਖਣੀ ਭਾਰਤ ਦੀ ਮਸ਼ਹੂਰ ਪਲੇਅਬੈਕ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ ਹੋ ਗਿਆ ਹੈ। ਪੁਲਿਸ ਅਨੁਸਾਰ ਉਹ ਚੇਨਈ ਸਥਿਤ ਆਪਣੇ ਘਰ ’ਚ ਮ੍ਰਿਤਕ ਪਾਈ ਗਈ ਸੀ। ਉਨ੍ਹਾਂ ਨੂੰ ਹਾਲ ਹੀ ਵਿਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ...
ਤੇਲ ’ਤੇ ਵੈਟ ਦਰ ਵਧਾਉਣ ਕਰਕੇ ਭਗਵੰਤ ਮਾਨ ਦਾ ਫੂਕਿਆ ਪੁਤਲਾ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 4 ਫਰਵਰੀ (ਰਣਜੀਤ ਸਿੰਘ ਢਿੱਲੋਂ)- ਭਗਵੰਤ ਮਾਨ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਵਧਾਉਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੁਰਾ ਰੋਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਗਜੀਤ ਸਿੰਘ ਹਨੀ ਫੱਤਣਵਾਲਾ ਦੀ ਅਗਵਾਈ ਵਿਚ...
ਪਿਸਤੌਲ ਦੀ ਨੋਕ ’ਤੇ ਲੁਟੇਰੇ ਨੇ ਵੈਸਟਰਨ ਯੂਨੀਅਨ ਦੇ ਕਰਿੰਦੇ ਤੋਂ ਲੁੱਟੇ ਲੱਖਾਂ ਰੁਪਏ
. . .  about 4 hours ago
ਬੇਗੋਵਾਲ, 4 ਫਰਵਰੀ (ਸੁਖਜਿੰਦਰ ਸਿੰਘ)- ਬੀਤੀ ਦੇਰ ਸ਼ਾਮ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ’ਚ ਟਾਂਡਾ ਬੇਗੋਵਾਲ ਰੋਡ ’ਤੇ ਪਿੰਡ ਅਕਬਰਪੁਰ ਨਜ਼ਦੀਕ ਬੇਗੋਵਾਲ ’ਚ ਵੈਸਟਰਨ ਯੂਨੀਅਨ ’ਤੇ ਕੰਮ ਕਰਦੇ ਇਕ ਵਿਅਕਤੀ, ਜੋ ਆਪਣੀ ਐਕਟਿਵਾ ’ਤੇ ਸਵਾਰ ਹੋ ਕਿ ਆਪਣੇ ਪਿੰਡ ਜਾ ਰਿਹਾ ਸੀ, ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ...
ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਰਾਜਪਾਲ ਨੂੰ ਸ਼ਿਕਾਇਤ
. . .  about 4 hours ago
ਚੰਡੀਗੜ੍ਹ, 4 ਜਨਵਰੀ-ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਏ.ਟੀ.ਐਫ.ਆਈ. ਮੁਖੀ ਵੀਰੇਸ਼ ਸ਼ਾਡਲਿਆ ਵਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸ਼ਿਕਾਇਤ...
ਸਰਵੇਖਣ 'ਚ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਉਭਰੇ ਪ੍ਰਧਾਨ ਮੰਤਰੀ ਮੋਦੀ
. . .  about 4 hours ago
ਨਵੀਂ ਦਿੱਲੀ, 4 ਫਰਵਰੀ -ਅਮਰੀਕਾ ਸਥਿਤ ਸਲਾਹਕਾਰ ਫਰਮ 'ਮੌਰਨਿੰਗ ਕੰਸਲਟ' ਵਲੋਂ ਕੀਤੇ ਗਏ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 78 ਫ਼ੀਸਦੀ ਦੀ ਪ੍ਰਵਾਨਗੀ ਰੇਟਿੰਗ ਦੇ ਨਾਲ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਪੇਸ਼ ਕੀਤਾ ਗਿਆ ਹੈ। ਰੇਟਿੰਗ ਦੇ ਮੁਤਾਬਕ...
ਜਦੋਂ ਤੋਂ ਭਾਜਪਾ ਸਰਕਾਰ ਆਈ ਉਦੋਂ ਤੋਂ ਬੇਇਨਸਾਫ਼ੀ ਵਧੀ ਹੈ- ਅਖਿਲੇਸ਼ ਯਾਦਵ
. . .  about 5 hours ago
ਲਖਨਊ, 4 ਫਰਵਰੀ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਮੁਰਾਦਾਬਾਦ ਵਿਚ ਬੋਲਦਿਆਂ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ ਉਦੋਂ ਤੋਂ ਬੇਇਨਸਾਫ਼ੀ ਲਗਾਤਾਰ ਵਧ ਰਹੀ ਹੈ। ਪ੍ਰਸ਼ਾਸਨ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ ਅਤੇ ਕਈ ਥਾਵਾਂ ’ਤੇ ਇਹ ਭਾਜਪਾ ਦੇ ਵਰਕਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ...
ਯੋਗੀ ਆਦਿੱਤਿਆਨਾਥ ਨੇ ਕੀਤੀ ਭਾਰਤੀ ਜਨਤਾ ਯੁਵਾ ਮੋਰਚਾ ਨਾਲ ਮੁਲਾਕਾਤ
. . .  about 5 hours ago
ਲਖਨਊ, 4 ਫਰਵਰੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ.) ਨਾਲ ਮੁਲਾਕਾਤ ਕੀਤੀ।
6 ਫਰਵਰੀ ਨੂੰ ਪ੍ਰਧਾਨ ਮੰਤਰੀ ਹੈਲੀਕਾਪਟਰ ਫ਼ੈਕਟਰੀ ਰਾਸ਼ਟਰ ਨੂੰ ਕਰਨਗੇ ਸਮਰਪਿਤ
. . .  about 5 hours ago
ਨਵੀਂ ਦਿੱਲੀ, 4 ਫਰਵਰੀ- ਰੱਖਿਆ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਕਰਨਾਟਕ ਦੇ ਤੁਮਾਕੁਰੂ ਵਿਖੇ ਐਚ.ਏ.ਐਲ ਦੀ ਹੈਲੀਕਾਪਟਰ ਫ਼ੈਕਟਰੀ ਰਾਸ਼ਟਰ ਨੂੰ ਸਮਰਪਿਤ ਕਰਨਗੇ। 615 ਏਕੜ ਜ਼ਮੀਨ ਵਿਚ ਫ਼ੈਲੀ ਗ੍ਰੀਨਫ਼ੀਲਡ ਹੈਲੀਕਾਪਟਰ ਫੈਕਟਰੀ ਦੇਸ਼ ਦੀਆਂ ਸਾਰੀਆਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਅਮਨ ਦੀ ਸਥਾਪਤੀ ਤਾਕਤ ਨਾਲ ਨਹੀਂ ਕਰਵਾਈ ਜਾ ਸਕਦੀ। ਇਹ ਤਾਂ ਸੂਝਬੂਝ ਨਾਲ ਹੀ ਕੀਤੀ ਜਾ ਸਕਦੀ ਹੈ। ਅਲਬਰਟ ਆਈਨਸਟਾਈਨ

ਪੰਜਾਬ / ਜਨਰਲ

ਝੋਨੇ ਦੀ ਸਰਕਾਰੀ ਖ਼ਰੀਦ ਅੱਜ ਤੋਂ ਦਾਣੇ-ਦਾਣੇ ਦੀ ਖ਼ਰੀਦ ਤੇ ਚੁਕਾਈ ਲਈ ਵਚਨਬੱਧ-ਧਾਲੀਵਾਲ

ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)-ਪੰਜਾਬ ਵਿਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ, ਜਿਸ ਸੰਬੰਧ ਵਿਚ ਮੰਡੀਆਂ 'ਚ ਝੋਨੇ ਦੀ ਆਮਦ ਹੋਣ ਲੱਗ ਗਈ ਹੈ ਅਤੇ ਪ੍ਰਸ਼ਾਸਨ ਵਲੋਂ ਵੀ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ | ਇਸੇ ਦੌਰਾਨ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਪੰਜਾਬ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖ਼ਰੀਦ ਅਤੇ ਚੁਕਾਈ ਲਈ ਵਚਨਬੱਧ ਹੈ | ਖੇਤੀਬਾੜੀ ਮੰਤਰੀ ਨੇ ਕਿਹਾ ਕਿ ਝੋਨੇ ਦੀ ਸਮੇਂ ਸਿਰ ਖ਼ਰੀਦ ਅਤੇ ਚੁਕਾਈ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ | ਸ: ਧਾਲੀਵਾਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਖੰਡ ਮਿੱਲਾਂ ਵਲੋਂ 5 ਨਵੰਬਰ ਤੋਂ ਆਪਣਾ ਕੰਮਕਾਜ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ | ਉਨ੍ਹਾਂ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਖ਼ਰੀਦ ਅਤੇ ਖੰਡ ਮਿੱਲਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਸੰਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਬੀ.ਕੇ.ਯੂ (ਏਕਤਾ-ਸਿੱਧੂਪੁਰ) ਅਤੇ ਸੰਯੁਕਤ ਕਿਸਾਨ ਮੋਰਚਾ-ਗੈਰ ਸਿਆਸੀ 16 ਜਥੇਬੰਦੀਆਂ ਦੇ ਮੁੱਖ ਆਗੂਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਕਿਸਾਨ ਆਗੂਆਂ ਨੇ ਉਪਰੋਕਤ ਦੋਵਾਂ ਮੁੱਦਿਆਂ ਬਾਰੇ ਸਰਕਾਰ ਵਲੋਂ ਕੀਤੇ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁੱਦਿਆਂ 'ਤੇ ਮੁੱਖ ਮੰਤਰੀ 6 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਵੀ ਕਰਨਗੇ |

ਕਿਸਾਨਾਂ ਵਲੋਂ ਵੱਖ-ਵੱਖ ਥਾਈਾ ਧਰਨੇ ਪ੍ਰਦਰਸ਼ਨ

ਫ਼ਿਰੋਜ਼ਪੁਰ, 30 ਸਤੰਬਰ (ਕੁਲਬੀਰ ਸਿੰਘ ਸੋਢੀ)-ਕਿਸਾਨੀ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਅੱਖਾਂ ਮੀਚ ਬੈਠੀਆਂ ਸੂਬਾ ਤੇ ਕੇਂਦਰ ਸਰਕਾਰ ਦੀ ਨੀਂਦ ਖੋਲ੍ਹਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਿਰੋਜ਼ਪੁਰ, ਤਰਨਤਾਰਨ ਤੇ ਫ਼ਰੀਦਕੋਟ ਦੇ ਆਗੂਆਂ ...

ਪੂਰੀ ਖ਼ਬਰ »

ਹੈਪੀ ਜੱਟ ਗਰੋਹ ਦੇ 3 ਸ਼ੂਟਰ ਗਿ੍ਫ਼ਤਾਰ ਚੌਥੇ ਵਲੋਂ ਅਦਾਲਤ 'ਚ ਸਮਰਪਣ

ਅੰਮਿ੍ਤਸਰ, 30 ਸਤੰਬਰ (ਰੇਸ਼ਮ ਸਿੰਘ)-ਅਪਰਾਧ ਸ਼ਾਖਾ ਦਿਹਾਤੀ ਪੁਲਿਸ ਵਲੋਂ ਹੈਪੀ ਜੱਟ ਗਿਰੋਹ ਦੇ ਚਾਰ ਸ਼ੂਟਰਾਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਇਨ੍ਹਾਂ ਪਾਸੋਂ ਪੁਲਿਸ ਨੇ ਚਾਰ ਪਿਸਤੌਲ ਤੇ ਇਕ ਗੱਡੀ ਵੀ ਬਰਾਮਦ ਕੀਤੀ ਹੈ | ਇਹ ਗੈਂਗਸਟਰ ਜੱਗੂ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਦਫ਼ਤਰ 'ਚੋਂ 1 ਲੱਖ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਜਲਾਲਾਬਾਦ, 30 ਸਤੰਬਰ (ਕਰਨ ਚੁਚਰਾ)-ਜਲਾਲਾਬਾਦ ਦੇ ਬੀ.ਡੀ.ਪੀ.ਓ ਦਫ਼ਤਰ 'ਚੋਂ ਇਕ ਪ੍ਰਾਈਵੇਟ ਵਿਅਕਤੀ ਨੂੰ ਵਿਜੀਲੈਂਸ ਵਿਭਾਗ ਲੁਧਿਆਣਾ ਦੀ ਟੀਮ ਵਲੋਂ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ | ਸ਼ਿਕਾਇਤਕਰਤਾ ਸੰਦੀਪ ਸਿੰਘ ਨੇ ਵਿਜੀਲੈਂਸ ...

ਪੂਰੀ ਖ਼ਬਰ »

ਭਾਜਪਾ ਨੇ 'ਜਨਤਾ ਦੀ ਵਿਧਾਨ ਸਭਾ' 'ਚ ਸੱਤਾ ਧਿਰ 'ਤੇ ਕੀਤੇ ਤਿੱਖੇ ਹਮਲੇ

ਜਲੰਧਰ, 30 ਸਤੰਬਰ (ਸ਼ਿਵ ਸ਼ਰਮਾ)-ਬੀਤੇ ਦਿਨੀਂ 'ਆਪ' ਸਰਕਾਰ ਵਲੋਂ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਲੈ ਕੇ ਭਾਜਪਾ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਚੰਡੀਗੜ੍ਹ ਵਿਚ ਜਨਤਾ ਦੀ ਵਿਧਾਨ ਸਭਾ ਕਰਵਾਉਣ ਤੋਂ ਬਾਅਦ ਅੱਜ ਭਾਜਪਾ ਵਲੋਂ ਜਲੰਧਰ 'ਚ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਝੁਨੀਰ, 30 ਸਤੰਬਰ (ਰਮਨਦੀਪ ਸਿੰਘ ਸੰਧੂ)-ਪਿੰਡ ਬਾਜੇਵਾਲਾ ਦੇ ਕਿਸਾਨ ਦਰਸ਼ਨ ਸਿੰਘ ਪੁੱਤਰ ਚੰਦ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ | ਮਿ੍ਤਕ ਕੁਝ ਸਮੇਂ ਤੋਂ ਫ਼ਸਲ ਨਾ ਹੋਣ, ਝੋਨੇ ਦੀ ਫ਼ਸਲ ਅਤੇ ਘਰ ਪਿਛਲੇ ਦਿਨੀਂ ਹੋਈ ਬਾਰਸ਼ ਕਾਰਨ ਪਾਣੀ ਆ ਗਿਆ ...

ਪੂਰੀ ਖ਼ਬਰ »

ਡਾ. ਗੁਰਪ੍ਰੀਤ ਸਿੰਘ ਵਾਂਡਰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਨਿਯੁਕਤ

ਫ਼ਰੀਦਕੋਟ, 30 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਨੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦਾ ਨਵਾਂ ਉਪ ਕੁਲਪਤੀ ਨਿਯੁਕਤ ਕੀਤਾ ਹੈ | ਡਾ. ਵਾਂਡਰ ਇਸ ਸਮੇਂ ਦਿਯਾਨੰਦ ਮੈਡੀਕਲ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 2 ਸੈਨੇਟਰ ਨਾਮਜ਼ਦ

ਚੰਡੀਗੜ੍ਹ, 30 ਸਤੰਬਰ (ਐਨ. ਐਸ. ਪਰਵਾਨਾ)-ਜਾਣਕਾਰ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਚਾਲੂ ਸਾਲ ਤੋਂ ਲੈ ਕੇ ਤਿੰਨ ਸਾਲ ਤਕ ਸੱਤਾਧਾਰੀ ਵਿਧਾਇਕ ਰਾਜਬੀਰ ਸਿੰਘ ਤੇ ਫ਼ਿਰੋਜ਼ਪੁਰ ਸ਼ਹਿਰੀ ਤੋਂ ਰਣਬੀਰ ...

ਪੂਰੀ ਖ਼ਬਰ »

ਅਕਾਲੀ ਦਲ ਤੇ ਬਸਪਾ ਵਿਧਾਇਕਾਂ ਨੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ

ਚੰਡੀਗੜ੍ਹ, 30 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਵਿਧਾਨ ਸਭਾ ਵਿਚ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਦੇ ਵਿਧਾਇਕਾਂ ਨੇ ਅੱਜ ਅਕਾਲੀ ਦਲ ਵਿਧਾਇਕ ਪਾਰਟੀ ਦੇ ਨੇਤਾ ਸ. ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ 'ਚ ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਰਾਜ ...

ਪੂਰੀ ਖ਼ਬਰ »

ਦਿੱਲੀ-ਜਲੰਧਰ ਜੀ.ਟੀ. ਰੋਡ 'ਤੇ ਲੁਧਿਆਣਾ ਦੇ ਸ਼ੇਰਪੁਰ ਚੌਕ ਤੋਂ ਲੰਘਣਾ 'ਖਾਲਾ ਜੀ ਦੇ ਵਾੜੇ' ਤੋਂ ਘੱਟ ਨਹੀਂ

ਲੁਧਿਆਣਾ, 30 ਸਤੰਬਰ (ਪੁਨੀਤ ਬਾਵਾ)-ਦਿੱਲੀ-ਜਲੰਧਰ ਮਾਰਗ 'ਤੇ ਸ਼ੇਰਪੁਰ ਚੌਕ ਵਿਖੇ ਸਥਿਤ ਐਸ.ਪੀ.ਐਸ. ਹਸਪਤਾਲ ਅਤੇ ਮੋਹਨਦਈ ਕੈਂਸਰ ਹਸਪਤਾਲ ਤੱਕ ਨਿਰਮਾਣ ਕਾਰਜ ਚੱਲਣ ਕਰਕੇ ਚੌਕ 'ਚੋਂ ਵਾਹਨ ਚਾਲਕਾਂ ਦਾ ਲੰਘਣਾ 'ਖਾਲਾ ਜੀ ਦੇ ਵਾੜੇ' ਤੋਂ ਘੱਟ ਨਹੀਂ ਹੈ | ਕੀੜੀ ਦੀ ਚਾਲ ...

ਪੂਰੀ ਖ਼ਬਰ »

ਆਈ.ਏ.ਐਸ./ਪੀ.ਸੀ.ਐਸ.(ਪ੍ਰੀ) ਪ੍ਰੀਖਿਆ-2023 ਦੇ ਕੰਬਾਈਾਡ ਕੋਚਿੰਗ ਕੋਰਸ ਲਈ ਅਰਜ਼ੀਆਂ ਦੀ ਮੰਗ

ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ | ਇਸੇ ਲੜੀ ਤਹਿਤ ਪੰਜਾਬ ਸਰਕਾਰ ਵਲੋਂ ਆਈ.ਏ.ਐਸ./ ਪੀ.ਸੀ.ਐਸ (ਪ੍ਰੀ) ਪ੍ਰੀਖਿਆ-2023 ਦੇ ਕੰਬਾਈਾਡ ...

ਪੂਰੀ ਖ਼ਬਰ »

'ਵਿਸ਼ਵਾਸ ਮਤ' ਦੇ ਏਜੰਡੇ ਨੂੰ ਅੱਗੇ ਵਧਾਉਣ ਅਤੇ ਸੰਵਿਧਾਨਕ ਧੋਖੇ 'ਤੇ ਪਰਦਾ ਪਾਉਣ ਦੀ ਇਕ ਚਾਲ-ਬਾਜਵਾ

ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ)-ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਿਦਆਂ ਕਿਹਾ ਕਿ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੰਤਰੀਆਂ ਵਲੋਂ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ 'ਤੇ ...

ਪੂਰੀ ਖ਼ਬਰ »

ਆਰ.ਐਮ.ਪੀ.ਆਈ. ਕਰੇਗੀ ਰੇਤ ਮਾਫੀਆ ਦੀ ਲੁੱਟ ਖ਼ਿਲਾਫ਼ 10 ਤੋਂ ਰੋਸ ਮੁਜ਼ਾਹਰੇ

ਜਲੰਧਰ, 30 ਸਤੰਬਰ (ਅਜੀਤ ਬਿਊਰੋ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਵਲੋਂ ਪੰਜਾਬ ਸਰਕਾਰ ਦੀ ਘਟੀਆ ਖਨਨ ਨੀਤੀ, ਜਿਸ ਕਰਕੇ ਰੇਤ ਦੇ ਭਾਅ ਆਸਮਾਨੀ ਜਾ ਚੜ੍ਹੇ ਹਨ ਅਤੇ ਉਸਾਰੀ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ, ਵਿਰੁੱਧ ਆਉਣ ਵਾਲੀ 10 ਅਕਤੂਬਰ ਨੂੰ ...

ਪੂਰੀ ਖ਼ਬਰ »

ਹਰੀਕੇ ਵੈੱਟਲੈਂਡ ਦੇ ਸੁਰੱਖਿਅਤ ਖੇਤਰ 'ਚੋਂ ਕਬਜ਼ੇ ਹਟਾਉਣ ਦੀ ਕਾਰਵਾਈ ਬਾਰੇ ਸਰਕਾਰ ਨੇ ਹਾਈਕੋਰਟ 'ਚ ਰਿਪੋਰਟ ਦਿੱਤੀ

ਚੰਡੀਗੜ੍ਹ, 30 ਸਤੰਬਰ (ਤਰੁਣ ਭਜਨੀ)-ਪੰਜਾਬ ਸਰਕਾਰ ਵਲੋਂ ਫਿਰੋਜ਼ਪੁਰ ਅਤੇ ਤਰਨਤਾਰਨ ਦੇ ਸੈਂਕੜੇ ਏਕੜ ਰਕਬੇ ਵਿਚ ਫੈਲੇ ਹਰੀਕੇ ਵੈੱਟਲੈਂਡ ਦੇ ਸੁਰੱਖਿਅਤ ਖੇਤਰ ਵਿੱਚੋਂ ਕਬਜ਼ੇ ਹਟਾਉਣ ਦੀ ਸ਼ੁਰੂ ਕੀਤੀ ਗਈ ਕਾਰਵਾਈ ਬਾਰੇ ਹਾਈਕੋਰਟ ਨੂੰ ਸਥਿਤੀ ਰਿਪੋਰਟ ਰਾਹੀਂ ...

ਪੂਰੀ ਖ਼ਬਰ »

ਸ਼ਰਾਬ ਨੀਤੀ ਨੂੰ ਲੈ ਕੇ ਕੌਮੀ ਘੱਟ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੱਢਿਆ-ਡਾ: ਰਾਜੂ

ਅੰਮਿ੍ਤਸਰ, 30 ਸਤੰਬਰ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਨੂੰ ਸਿੱਖ ਵਿਰੋਧੀ ਅਤੇ ਸਿੱਖਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਦੱਸਦੇ ਹੋਏ ਭਾਜਪਾ ਆਗੂ ਡਾ: ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ 'ਤੇ ਕੌਮੀ ਘੱਟ ਗਿਣਤੀ ਕਮਿਸ਼ਨ ਨੇ ...

ਪੂਰੀ ਖ਼ਬਰ »

ਸਿੱਖ ਜਗਤ ਦਾਦੂਵਾਲ ਨੂੰ ਪ੍ਰਧਾਨ ਬਿਲਕੁਲ ਨਹੀਂ ਮੰਨੇਗਾ-ਝੀਂਡਾ

ਚੰਡੀਗੜ੍ਹ, 30 ਸਤੰਬਰ (ਐਨ. ਐਸ. ਪਰਵਾਨਾ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਨਵੇਂ ਚੁਣੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾਂ ਨੇ ਦਾਅਵਾ ਕੀਤਾ ਕਿ ਹੁਣ ਆਪਣੇ ਆਪ ਨੂੰ ਸੰਤ ਕਹਿਣ ਵਾਲੇ ਬਲਜੀਤ ਸਿੰਘ ਦਾਦੂਵਾਲ ਨੂੰ ਹੁਣ ਉਕਤ ਕਮੇਟੀ ਦਾ ...

ਪੂਰੀ ਖ਼ਬਰ »

ਝੀਂਡਾ ਦੀ ਯਾਦਦਾਸ਼ਤ ਖ਼ਤਮ ਹੋ ਗਈ ਹੈ-ਦਾਦੂਵਾਲ

ਸਿਰਸਾ, 30 ਸਤੰਬਰ (ਭੁਪਿੰਦਰ ਪੰਨੀਵਾਲੀਆ)-ਸੁਪਰੀਮ ਕੋਰਟ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇਣ ਸੰਬੰਧੀ ਦਿੱਤੇ ਫ਼ੈਸਲੇ ਤੋਂ ਬਾਅਦ ਪਹਿਲੀ ਵਾਰ ਮੰਡੀ ਕਾਲਾਂਵਾਲੀ ਪੁੱਜਣ 'ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਹੁਣ ਆਸਟ੍ਰੇਲੀਆ ਦਾ ਵੀਜ਼ਾ ਪ੍ਰਾਪਤ ਕਰਨਾ ਹੋਇਆ ਆਸਾਨ-ਪੈਰਾਗੋਨ ਗਰੁੱਪ

ਸੰਗਰੂਰ, 30 ਸਤੰਬਰ (ਧੀਰਜ ਪਸ਼ੌਰੀਆ)-ਪੈਰਾਗੋਨ ਗਰੁੱਪ ਦੇ ਡਾਇਰੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਹੁਣ ਆਸਟ੍ਰੇਲੀਆ ਦੀਆਂ ਕਾਫੀ ਯੂਨੀਵਰਸਿਟੀਆਂ ਲੈਵਲ 1 ਵਿਚ ਆ ਗਈਆਂ ਹਨ | ਜਿਸ ਕਰ ਕੇ ਵਿਦਿਆਰਥੀਆਂ ਲਈ ਹੁਣ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈਣਾ ਪਹਿਲਾਂ ਤੋਂ ...

ਪੂਰੀ ਖ਼ਬਰ »

ਤਸਕਰਾਂ ਤੇ ਘੁਸਪੈਠੀਆਂ ਲਈ ਗੇਟਵੇਅ ਬਣਿਆ ਲਾਹੌਰ ਦਾ ਪਿੰਡ ਲੱਲੋ

ਅੰਮਿ੍ਤਸਰ, 30 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਪਾਸੇ ਲਾਹੌਰ ਦੇ ਸਰਹੱਦੀ ਪਿੰਡ ਬਰਕੀ ਵਲ ਬੀ. ਆਰ. ਬੀ. ਨਹਿਰ ਪਾਰ ਕਰਦਿਆਂ ਥੋੜਾ ਅੱਗੇ ਲਾਹੌਰ ਦਾ ਆਖ਼ਰੀ ਸਰਹੱਦੀ ਪਿੰਡ ਲੱਲੋ ਦੀ ਭਾਰਤ ਨਾਲ ਲੱਗਦੀ ਬਾਹੀ ਵਲ ਹੋਰਨਾ ਸਰਹੱਦੀ ਇਲਾਕਿਆਂ ਵਾਂਗ ਫੈਂਸਿੰਗ ਨਾ ਲਗਾਈ ...

ਪੂਰੀ ਖ਼ਬਰ »

ਰਾਘਵ ਚੱਢਾ ਨੂੰ ਕੀਤਾ ਜਾ ਸਕਦਾ ਹੈ ਗਿ੍ਫ਼ਤਾਰ-ਕੇਜਰੀਵਾਲ

ਨਵੀਂ ਦਿੱਲੀ, 30 ਸਤੰਬਰ (ਏਜੰਸੀ)-ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ 'ਆਪ' ਦੇ ਨੇਤਾ ਰਾਘਵ ਚੱਢਾ ਨੂੰ ਪਾਰਟੀ ਦੇ ਗੁਜਰਾਤ ਮਾਮਲਿਆਂ ਲਈ ਸਹਿ-ਇੰਚਾਰਜ ਨਿਯੁਕਤ ਕੀਤੇ ਜਾਣ ਬਾਅਦ ਉਸ ...

ਪੂਰੀ ਖ਼ਬਰ »

ਤਰਨ ਤਾਰਨ ਅਡੀਸ਼ਨਲ ਸੈਸ਼ਨ ਜੱਜ ਵਲੋਂ ਸਪੀਕਰ ਸੰਧਵਾਂ ਦੀ ਅਗਾਊਾ ਜ਼ਮਾਨਤ ਖਾਰਜ

ਤਰਨ ਤਾਰਨ, 30 ਸਤੰਬਰ (ਹਰਿੰਦਰ ਸਿੰਘ)-ਸਾਲ 2020 ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਰਨ ਤਾਰਨ ਜ਼ਿਲ੍ਹੇ ਵਿਚ ਮਾਰੇ ਗਏ ਲੋਕਾਂ ਦੀ ਮੌਤ ਅਤੇ ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਜਾਣ 'ਤੇ ਕਾਂਗਰਸ ਸਰਕਾਰ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਡਾ. ਰਾਜ ਕੁਮਾਰ ਨੇ 'ਆਪ' ਸਰਕਾਰ 'ਤੇ ਐਸ.ਸੀ. ਵਿਰੋਧੀ ਸਰਕਾਰ ਹੋਣ ਦੇ ਲਗਾਏ ਦੋਸ਼

ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)-ਜਦੋਂ ਵੀ ਅਨੁਸੂਚਿਤ ਜਾਤੀਆਂ ਦੀ ਭਲਾਈ ਅਤੇ ਅਨੁਸੂਚਿਤ ਜਾਤੀਆਂ ਲਈ ਸਕੀਮਾਂ ਅਤੇ ਰਾਖਵੇਂਕਰਨ ਨੂੰ ਲਾਗੂ ਕਰਨ ਦੀ ਗੱਲ ਆਉਂਦੀ ਹੈ, ਤਾਂ ਇਹ ਪੰਜਾਬ ਸਰਕਾਰ ਹਮੇਸ਼ਾ ਉਨ੍ਹਾਂ ਦੇ ਹੱਕ ਦਿੱਤੇ ਜਾਣ ਨੂੰ ਯਕੀਨੀ ਬਣਾਉਣ ਲਈ ਆਪਣੀ ...

ਪੂਰੀ ਖ਼ਬਰ »

10 ਸ਼ਹਿਰੀ ਸਥਾਨਕ ਸੰਸਥਾਵਾਂ ਦੀ ਸਵੱਛ ਸਰਵੇਖਣ ਪੁਰਸਕਾਰ ਲਈ ਹੋਈ ਚੋਣ-ਡਾ. ਨਿੱਜਰ

ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)-ਸਵੱਛ ਸਰਵੇਖਣ ਦੌਰਾਨ ਭਾਰਤ ਸਰਕਾਰ ਦੇ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਪੰਜਾਬ ਰਾਜ ਦੀਆਂ 10 ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ | ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ...

ਪੂਰੀ ਖ਼ਬਰ »

ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਵਲੋਂ ਤੀਸਰਾ ਸੂਬਾਈ ਡੈਲੀਗੇਟ ਇਜਲਾਸ

ਖੰਨਾ, 30 ਸਤੰਬਰ (ਅਜੀਤ ਬਿਊਰੋ)-ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੀ ਸੰਯੁਕਤ ਤੀਸਰਾ ਸੂਬਾਈ ਡੈਲੀਗੇਟ ਇਜਲਾਸ ਹਨੁਮਾਕੋਂਡਾ ਨੱਕਲਾਗੁਟਾ ਸਥਿਤ ਆਯੋਜਿਤ ਕੀਤਾ ਗਿਆ | ਜਿਸ ਵਿਚ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਸੂਬਾਈ ...

ਪੂਰੀ ਖ਼ਬਰ »

ਮੰਦਰ ਵਿਖੇ ਗੋਲਕ 'ਚੋਂ ਨਿਕਲਿਆ ਪਾਕਿਸਤਾਨੀ ਸੌ ਰੁਪਏ ਦਾ ਨੋਟ

ਛੇਹਰਟਾ, 30 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਪੁਲਿਸ ਥਾਣਾ ਛੇਹਰਟਾ ਦੇ ਅਧੀਨ ਖੇਤਰ ਪਿੰਡ ਕਾਲੇ ਸਥਿਤ ਬਾਲਾਜੀ ਮੰਦਰ ਵਿਖੇ ਓਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੰਦਰ ਕਮੇਟੀ ਮੈਂਬਰਾਂ ਵਲੋਂ ਗੋਲਕ ਵਿਚ ਪਏ ਚੜ੍ਹਾਵੇ (ਰੁਪਏ) ਦੀ ਗਿਣਤੀ ਕੀਤੀ ਗਈ | ਮੰਦਰ ਦੇ ...

ਪੂਰੀ ਖ਼ਬਰ »

'ਆਪ' ਸਰਕਾਰ ਕੇਜਰੀਵਾਲ ਦੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਸੂਬੇ ਨੂੰ ਬਰਬਾਦ ਕਰ ਰਹੀ ਹੈ-ਮਜੀਠੀਆ

ਚੰਡੀਗੜ੍ਹ, 30 ਸਤੰਬਰ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨੇ ਅੱਜ ਭਗਵੰਤ ਮਾਨ ਸਰਕਾਰ ਵਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਇੱਛਾਵਾਂ ਦੀ ਪੂਰਤੀ ਵਾਸਤੇ ਪੰਜਾਬ ਨੂੰ ਬਰਬਾਦ ਕਰਨ ਦੇ ਰਾਹ ਪੈਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਸਰਕਾਰ ...

ਪੂਰੀ ਖ਼ਬਰ »

ਯੂ.ਜੀ.ਸੀ. ਦੇ 7ਵੇਂ ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ

ਗੜ੍ਹਦੀਵਾਲਾ, 30 ਸਤੰਬਰ (ਚੱਗਰ)-ਅੱਜ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ. ਸੀ. ਸੀ. ਟੀ. ਯੂ.) ਦੇ ਸੂਬਾ ਵਾਈਸ ਪ੍ਰਧਾਨ ਜਗਦੀਪ ਕੁਮਾਰ ਗੜ੍ਹਦੀਵਾਲਾ ਨੇ ਪੰਜਾਬ ਸਰਕਾਰ ਵਲੋਂ ਕਾਲਜ ਅਤੇ ਯੂਨੀਵਰਸਿਟੀ ਟੀਚਰਾਂ ਲਈ ਯੂ. ਜੀ. ਸੀ. ਦੇ ਸੱਤਵੇਂ ਪੇਅ ਕਮਿਸ਼ਨ ...

ਪੂਰੀ ਖ਼ਬਰ »

ਸਾਲ 2018 ਤੋਂ ਬਾਅਦ ਪਦਉੱਨਤ ਹੋਏ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਤੋਂ ਮੰਗੀ ਅੰਡਰਟੇਕਿੰਗ

ਐੱਸ. ਏ. ਐੱਸ. ਨਗਰ, 30 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਡੀ. ਪੀ. ਆਈ. (ਸ. ਸ.) ਸੇਵਾਵਾਂ-1 ਸ਼ਾਖਾ ਵਲੋਂ ਪੱਤਰ ਜਾਰੀ ਕਰਕੇ ਮੁੱਖ ਦਫ਼ਤਰ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਸਾਲ 2018 ਦੇ ਸੇਵਾ ਨਿਯਮਾਂ ਵਿਚ ਵਿਭਾਗੀ ਪ੍ਰੀਖਿਆ ਦੇ ਉਪਬੰਧ ਸੰਬੰਧੀ ਅੰਡਰਟੇਕਿੰਗ ਦੇਣ ...

ਪੂਰੀ ਖ਼ਬਰ »

ਅਦਾਲਤ ਕੋਈ ਪ੍ਰਸਿੱਧੀ ਪ੍ਰਾਪਤ ਕਰਨ ਦੀ ਥਾਂ ਨਹੀਂ-ਸੁਪਰੀਮ ਕੋਰਟ

ਈ.ਵੀ.ਐਮ. 'ਤੇ ਪਟੀਸ਼ਨ ਕੀਤੀ ਖਾਰਜ ਨਵੀਂ ਦਿੱਲੀ, 30 ਸਤੰਬਰ (ਏਜੰਸੀ)- ਸੁਪਰੀਮ ਕੋਰਟ ਨੇ ਇਕ ਸਿਆਸੀ ਪਾਰਟੀ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਨੂੰ ਚੋਣ ਕਮਿਸ਼ਨ ਦੀ ਬਜਾਏ ਕੁਝ ...

ਪੂਰੀ ਖ਼ਬਰ »

ਭਾਰਤ ਦੀ ਸਭ ਤੋਂ ਵੱਡੀ 5551 ਕਰੋੜ ਦੀ ਜ਼ਬਤੀ ਨੂੰ ਮਨਜ਼ੂਰੀ

ਸ਼ਾਓਮੀ ਮੋਬਾਈਲ ਕੰਪਨੀ ਖ਼ਿਲਾਫ਼ ਹੋਵੇਗੀ ਕਾਰਵਾਈ ਨਵੀਂ ਦਿੱਲੀ, 30 ਸਤੰਬਰ (ਏਜੰਸੀ)-ਵਿਦੇਸ਼ੀ ਮੁਦਰਾ ਪ੍ਰਬੰਧਨ ਅਥਾਰਟੀ (ਫੇਮਾ) ਤਹਿਤ ਗਠਤ ਸਮਰੱਥ ਅਥਾਰਟੀ ਨੇ ਚੀਨੀ ਮੋਬਾਈਲ ਫੋਨ ਨਿਰਮਾਤਾ ਸ਼ਾਓਮੀ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ 5551 ਕਰੋੜ ਰੁਪਏ ਜ਼ਬਤ ਕੀਤੇ ...

ਪੂਰੀ ਖ਼ਬਰ »

ਆਸ਼ਾ ਪਾਰੇਖ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ

ਨਵੀਂ ਦਿੱਲੀ, 30 ਸਤੰਬਰ (ਏਜੰਸੀ)-ਦਿੱਗਜ਼ ਫਿਲਮ ਅਦਾਕਾਰਾ ਆਸ਼ਾ ਪਾਰੇਖ ਨੂੰ ਸ਼ੁੱਕਰਵਾਰ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਪਾਰੇਖ ਨੂੰ ਇਹ ਪੁਰਸਕਾਰ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ 68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਗਮ ...

ਪੂਰੀ ਖ਼ਬਰ »

21ਵੀਂ ਸਦੀ ਦੇ ਭਾਰਤ ਨੂੰ ਸ਼ਹਿਰਾਂ ਤੋਂ ਨਵੀਂ ਰਫ਼ਤਾਰ ਮਿਲੇਗੀ-ਮੋਦੀ

• ਗਾਂਧੀਨਗਰ ਤੋਂ ਮੁੰਬਈ ਤੱਕ ਵੰਦੇ ਭਾਰਤ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ • ਅਹਿਮਦਾਬਾਦ ਮੈਟਰੋ ਦੇ ਪਹਿਲੇ ਪੜਾਅ ਦਾ ਕੀਤਾ ਉਦਘਾਟਨ ਅਹਿਮਦਾਬਾਦ, 30 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 'ਸੈਮੀ ਹਾਈ ਸਪੀਡ' ਵਾਲੀ ...

ਪੂਰੀ ਖ਼ਬਰ »

ਰੂਸੀ ਹਮਲੇ 'ਚ 23 ਯੂਕਰੇਨੀ ਹਲਾਕ

ਕੀਵ, 30 ਸਤੰਬਰ (ਏਜੰਸੀ)-ਯੂਕਰੇਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੂਸ ਵਲੋਂ ਯੂਕਰੇਨ ਦੇ ਜ਼ਪੋਰੀਝਜ਼ੀਆ ਸ਼ਹਿਰ 'ਤੇ ਕੀਤੇ ਹਮਲੇ 'ਚ 23 ਲੋਕ ਮਾਰੇ ਗਏ ਤੇ 28 ਹੋਰ ਜ਼ਖ਼ਮੀ ਹੋ ਗਏ ਹਨ | ਜ਼ਪੋਰੀਝਜ਼ੀਆ ਦੇ ਖੇਤਰੀ ਗਵਰਨਰ ਓਲੇਕਸੈਂਡਰ ਸਟਾਰੁਖ ਨੇ ਸ਼ੁੱਕਰਰਵਾਰ ਨੂੰ ਇਕ ...

ਪੂਰੀ ਖ਼ਬਰ »

ਬਲੋਚਿਸਤਾਨ 'ਚ ਮਿਠਾਈ ਦੀ ਦੁਕਾਨ 'ਤੇ ਧਮਾਕਾ-2 ਮੌਤਾਂ

ਅੰਮਿ੍ਤਸਰ, 30 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਇਕ ਦੁਕਾਨ 'ਤੇ ਹੋਏ ਬੰਬ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ | ਇਹ ਘਟਨਾ ਬਲੋਚਿਸਤਾਨ ਦੇ ਕੋਹਲੂ ਜ਼ਿਲ੍ਹੇ ਦੇ ਭੀੜ-ਭੜੱਕੇ ਵਾਲੇ ਇਲਾਕੇ 'ਚ ਇਕ ਮਿਠਾਈ ਦੀ ਦੁਕਾਨ ...

ਪੂਰੀ ਖ਼ਬਰ »

ਗਰਭਪਾਤ ਕਰਵਾਉਣ ਵਾਲੀਆਂ ਨਾਬਾਲਗਾਂ ਦੀ ਪਛਾਣ ਪੁਲਿਸ ਨੂੰ ਦੱਸਣ ਦੀ ਲੋੜ ਨਹੀਂ-ਸੁਪਰੀਮ ਕੋਰਟ

ਨਵੀਂ ਦਿੱਲੀ, 30 ਸਤੰਬਰ (ਏਜੰਸੀ)-ਸੁਪਰੀਮ ਕੋਰਟ ਨੇ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਕਾਨੂੰਨ ਤਹਿਤ ਮਿਲਣ ਵਾਲੇ ਲਾਭਾਂ 'ਚ ਨਾਬਾਲਗ ਲੜਕੀਆਂ ਨੂੰ ਸ਼ਾਮਿਲ ਕਰ ਲਿਆ ਹੈ | ਕਿਸੇ ਕਾਰਨ ਨਾਬਾਲਗ ਲੜਕੀਆਂ ਗਰਭਵਤੀ ਹੋ ਜਾਂਦੀਆਂ ਹਨ, ਅਜਿਹੇ ਮਾਮਲਿਆਂ ਦੇ ...

ਪੂਰੀ ਖ਼ਬਰ »

ਪੰਜਾਬ ਦੇ ਪ੍ਰਵੇਸ਼ ਦੁਆਰ ਟੋਲ ਪਲਾਜ਼ਾ 'ਤੇ ਪੰਜਾਬੀ ਸਭਿਆਚਾਰ ਦੇ ਝਲਕਾਰੇ ਮੁੱਢੋਂ ਹੀ ਗ਼ਾਇਬ

ਰਾਜਪੁਰਾ, 30 ਸਤੰਬਰ (ਰਣਜੀਤ ਸਿੰਘ)-ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਟੋਲ ਪਲਾਜ਼ਾ 'ਤੇ ਦਿੱਲੀ ਵਾਲੇ ਪਾਸਿਆਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੋਈ ਵੀ ਪੰਜਾਬੀ ਸੱਭਿਆਚਾਰ ਦੀ ਝਲਕ ਵਿਖਾਈ ਨਹੀਂ ਦਿੰਦੀ | ਇਸ ਦੇ ਉਲਟ ਪੰਜਾਬ ਦੀ ਐਂਟਰੀ 'ਤੇ ਟੁੱਟੀਆਂ ਸੜਕਾਂ ਅਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX