ਤਾਜਾ ਖ਼ਬਰਾਂ


ਅਸੀਂ ਉਚਿਤ ਜਵਾਬ ਦੇਵਾਂਗੇ-'ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਹੈੱਡ ਨਾਦਵ ਲੈਪਿਡ ਦੀ ਟਿੱਪਣੀ 'ਤੇ ਅਨੁਪਮ ਖੇਰ
. . .  8 minutes ago
ਮੁੰਬਈ, 29 ਨਵੰਬਰ-'ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਹੈੱਡ ਨਾਦਵ ਲੈਪਿਡ ਦੀ ਟਿੱਪਣੀ 'ਤੇ ਫ਼ਿਲਮ ਦੇ ਕਲਾਕਾਰ ਅਨੁਪਮ ਖੇਰ ਨੇ ਕਿਹਾ ਕਿ ਅਸੀਂ ਉਚਿਤ ਜਵਾਬ ਦੇਵਾਂਗੇ। ਜੇ ਸਰਬਨਾਸ਼ ਸਹੀ ਹੈ, ਤਾਂ ਕਸ਼ਮੀਰੀ ਪੰਡਿਤਾਂ ਦਾ ਕੂਚ ਵੀ ਸਹੀ ਹੈ। ਉਸ ਟੂਲਕਿੱਟ ਗੈਂਗ ਦੇ ਸਰਗਰਮ...
ਕੋਟਕਪੂਰਾ ਗੋਲੀਕਾਂਡ 'ਚ ਸੁਮੇਧ ਸੈਣੀ ਸਿੱਟ ਸਾਹਮਣੇ ਅੱਜ ਹੋਣਗੇ ਪੇਸ਼
. . .  25 minutes ago
ਚੰਡੀਗੜ੍ਹ, 29 ਨਵੰਬਰ-ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੁੱਛਗਿੱਛ ਲਈ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਿੱਟ ਸਾਹਮਣੇ ਅੱਜ ਪੇਸ਼...
ਐਨ.ਆਈ.ਏ. ਵਲੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਯੂ.ਪੀ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  30 minutes ago
ਨਵੀਂ ਦਿੱਲੀ, 29 ਨਵੰਬਰ-ਗੈਂਗਸਟਰਾਂ ਖਿਲਾਫ ਇਕ ਤਾਜ਼ਾ ਕਾਰਵਾਈ ਵਿਚ, ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਸਵੇਰੇ ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਰਾਜਸਥਾਨ ਅਤੇ ਹਰਿਆਣਾ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ...
ਅਸਾਮ:3.50 ਕਰੋੜ ਦੇ ਗਾਂਜੇ ਸਮੇਤ ਚਾਰ ਗ੍ਰਿਫਤਾਰ
. . .  39 minutes ago
ਗੁਹਾਟੀ, 29 ਨਵੰਬਰ-ਸਿਟੀ ਪੁਲਿਸ ਨੇ ਇਕ ਟਰੱਕ ਵਿਚੋਂ 3.50 ਕਰੋੜ ਰੁਪਏ ਦੀ ਕੀਮਤ ਦਾ 500 ਕਿਲੋ ਗਾਂਜਾ ਜ਼ਬਤ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦਾ ਖ਼ੁਲਾਸਾ ਸੰਯੁਕਤ ਪੁਲਿਸ ਕਮਿਸ਼ਨਰ ਪਾਰਥਾ ਸਾਰਥੀ ਮਹੰਤਾ...
ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ
. . .  52 minutes ago
ਬਟਾਲਾ, 29 ਨਵੰਬਰ-ਬਟਾਲਾ ਅਧੀਨ ਪੁਲਿਸ ਚੌਂਕੀ ਸ਼ੇਖੂਪੁਰ ਦੇ ਪਿੰਡ ਸ਼ੇਖੂਪੁਰ ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਸਦਰ ਬਟਾਲਾ ਦੇ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਕਾਲੀ ਆਗੂ ਅਜੀਤਪਾਲ ਸਿੰਘ...
ਬੀ.ਐਸ.ਐਫ ਦੀਆਂ ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਸੁੱਟਿਆ ਡਰੋਨ
. . .  about 1 hour ago
ਅਜਨਾਲਾ/ਗੱਗੋਮਾਹਲ, 29 ਨਵੰਬਰ (ਗੁਰਪ੍ਰੀਤ ਸਿੰਘ/ਢਿੱਲੋਂ ਬਲਵਿੰਦਰ ਸਿੰਘ ਸੰਧੂ)-ਗੁਆਂਢੀ ਮੁਲਕ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਦਿਆਂ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ ਦੀਆਂ 2 ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਡਰੋਨ ਨੂੰ ਹੇਠਾਂ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਸ਼ਰਧਾ ਕਤਲ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ
. . .  1 day ago
ਨਵੀਂ ਦਿੱਲੀ, 28 ਨਵੰਬਰ - ਤਲਵਾਰਾਂ ਨਾਲ ਲੈਸ ਘੱਟੋ-ਘੱਟ ਦੋ ਵਿਅਕਤੀਆਂ ਨੇ ਸ਼ਰਧਾ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ ਕਰ ਦਿੱਤਾ । ਹਮਲਾਵਰ ਹਿੰਦੂ ਸੈਨਾ ਦੇ ਹੋਣ ਦਾ ਦਾਅਵਾ ...
ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਜ਼ੀਰਕਪੁਰ ਪਹੁੰਚੀ
. . .  1 day ago
ਜ਼ੀਰਕਪੁਰ, 28 ਨਵੰਬਰ (ਹੈਪੀ ਪੰਡਵਾਲਾ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਂਦਨੀ ਚੌਕ ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਦੇਰ ਸ਼ਾਮ ਇੱਥੇ ਪਹੁੰਚੀ । ਦਿੱਲੀ ਤੋਂ ਵਾਇਆ ...
ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅਰਬਾਂ ਦੀ ਜ਼ਮੀਨ ਧੋਖੇ ਨਾਲ ਜੰਗਲਾਤ ਵਿਭਾਗ ਨੂੰ ਟਰਾਂਸਫਰ ਕਰਨ ਸੰਬੰਧੀ ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ
. . .  1 day ago
ਪਠਾਨਕੋਟ, 28 ਨਵੰਬਰ (ਸੰਧੂ )- ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਪਠਾਨਕੋਟ ਦੇ ਧਾਰਕਲਾ ਬਲਾਕ ਅਤੇ ਤਹਿਸੀਲ ਵਿਚ ਪੈਂਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਜੰਗਲਾਤ ਵਿਭਾਗ ਦੇ ਨਾਂਅ ’ਤੇ ਧੋਖੇ ਨਾਲ ਕੀਤੇ ...
ਸਾਈਬਰਨਿਊਜ਼ 'ਤੇ ਲਿਖਿਆ ਦਾਅਵਾ ਬੇਬੁਨਿਆਦ , ਵਟਸਐਪ ਤੋਂ 'ਡੇਟਾ ਲੀਕ' ਦਾ ਕੋਈ ਸਬੂਤ ਨਹੀਂ ਹੈ : ਬੁਲਾਰਾ ਵਟਸਐਪ
. . .  1 day ago
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਦੇ ਮੰਤਰੀ ਸੇਬੇਸਟੀਅਨ ਨਾਲ ਭਾਰਤ-ਫਰਾਂਸ ਸਾਲਾਨਾ ਰੱਖਿਆ ਵਾਰਤਾ ਦੀ ਪ੍ਰਧਾਨਗੀ ਕੀਤੀ
. . .  1 day ago
300 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ
. . .  1 day ago
ਅਟਾਰੀ, 28 ਨਵੰਬਰ (ਗੁਰਦੀਪ ਸਿੰਘ ਅਟਾਰੀ)- ਪੁਲਿਸ ਥਾਣਾ ਲੋਪੋਕੇ ਨੇ ਇਕ ਵਿਅਕਤੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਦੀ ਪਛਾਣ ਅੰਗਰੇਜ ਸਿੰਘ ਵਾਸੀ ਪਿੰਡ ਛਿਡਨ ਵਜੋਂ ਹੋਈ ਹੈ। ਪੁਲਿਸ ਥਾਣਾ...
ਘਨੌਰ ’ਚ ਹੋਈ 18 ਲੱਖ ਦੀ ਲੁੱਟ
. . .  1 day ago
ਘਨੌਰ, 28 ਨਵੰਬਰ (ਸ਼ੁਸ਼ੀਲ ਸ਼ਰਮਾ)- ਘਨੌਰ ਦੇ ਮੇਨ ਰੋਡ ’ਤੇ ਸਥਿਤ ਥਾਣਾ ਘਨੌਰ ਤੋਂ ਕੁਝ ਹੀ ਦੂਰੀ ਤੇ ਯੂਕੋ ਬੈਂਕ...
ਜੁੱਤੀਆਂ ਦੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ
. . .  1 day ago
ਨਵੀਂ ਦਿੱਲੀ, 28 ਨਵੰਬਰ - ਲਾਰੈਂਸ ਰੋਡ ਇੰਡਸਟਰੀਅਲ ਏਰੀਆ ’ਚ ਜੁੱਤੀਆਂ ਬਣਾਉਣ ਵਾਲੀ ਫ਼ੈਕਟਰੀ ’ਚ ਭਿਆਨਕ ਅੱਗ ਲੱਗਣ ਤੋਂ ਬਾਅਦ ਅੱਗ ਬੁਝਾਉਣ ਦਾ ਕੰਮ ਜਾਰੀ ਹੈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਪੀ.ਟੀ. ਊਸ਼ਾ ਭਾਰਤੀ ਓਲੰਪਿਕ ਸੰਘ ਦੀ ਚੁਣੀ ਗਈ ਪ੍ਰਧਾਨ
. . .  1 day ago
ਇਨੋਵਾ ਦੀ ਟਰੱਕ ਨਾਲ ਸਿੱਧੀ ਟੱਕਰ 'ਚ 2 ਔਰਤਾ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਫਿਲੌਰ, 28 ਨਵੰਬਰ (ਵਿਪਨ ਗੈਰੀ)-ਅੱਜ ਸਵੇਰੇ 11 ਵਜੇ ਦੇ ਕਰੀਬ ਫਿਲੌਰ ਤੋਂ ਨੂਰਮਹਿਲ ਮਾਰਗ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਔਰਤਾ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ।ਵੇਰਵੇ ਅਨੁਸਾਰ ਨਕੋਦਰ ਤੋਂ ਵਿਆਹ ਦੇਖ ਕੇ ਆ ਰਹੀ ਇਕ ਇਨੋਵਾ ਗੱਡੀ ਦੀ ਇਕ ਟਰੱਕ...
ਪੈਰਾ-ਉਲੰਪਿਕ ਖਿਡਾਰੀਆਂ ਦਾ ਮੁਜ਼ਾਹਰਾ, ਐਨ. ਐਸ. ਯੂ.ਆਈ. ਨੇਤਾ ਵੀ ਪੁੱਜੇ ਮੌਕੇ ’ਤੇ
. . .  1 day ago
ਚੰਡੀਗੜ੍ਹ, 28 ਨਵੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੈਰਾ-ਉਲੰਪਿਕ ਖਿਡਾਰੀਆਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ...
ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
. . .  1 day ago
ਗੁਰੂ ਹਰ ਸਹਾਏ, 28 ਨਵੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਸਰਹੱਦੀ ਪਿੰਡ ਚਾਂਦੀ ਵਾਲਾ ਕੋਲ ਇਕ ਨੋਜਵਾਨ ਸੜਕ ਉਪਰ ਭੇਦਭਰੀ ਹਾਲਤ ਵਿਚ ਮਿ੍ਤਕ ਪਾਇਆ ਗਿਆ। ਨੌਜਵਾਨ...
ਕਸਬਾ ਸ਼ੁਤਰਾਣਾ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਸ਼ੁਤਰਾਣਾ, 28 ਨਵੰਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਪਰ ਬੀਤੀ ਰਾਤ ਕਾਰ ਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਉਸ ਦਾ ਸਾਥੀ ਹਸਪਤਾਲ ਵਿਚ ਜੇਰੇ ਇਲਾਜ਼ ਹੈ।ਮ੍ਰਿਤਕ ਨੌਜਵਾਨ...
ਬੈਲਜੀਅਮ:ਬ੍ਰਸੇਲਜ਼ 'ਚ ਦੰਗਿਆਂ ਤੋਂ ਬਾਅਦ 10 ਲੋਕ ਲਏ ਗਏ ਹਿਰਾਸਤ 'ਚ
. . .  about 1 hour ago
ਬ੍ਰਸੇਲਜ਼, 28 ਨਵੰਬਰ -ਬ੍ਰਸੇਲਜ਼ ਵਿਚ ਘੱਟੋ-ਘੱਟ 10 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿੱਥੇ ਮੋਰੋਕੋ ਵਲੋਂ ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਬੈਲਜੀਅਮ ਨੂੰ 2-0 ਨਾਲ ਹਰਾਉਣ ਤੋਂ ਬਾਅਦ ਦੰਗੇ ਭੜਕ...
ਸ਼ਰਧਾ ਕਤਲ ਕੇਸ: ਪੋਲੀਗ੍ਰਾਫ ਟੈਸਟ ਲਈ ਦੋਸ਼ੀ ਆਫਤਾਬ ਨੂੰ ਲਿਆਂਦਾ ਗਿਆ ਐਫ.ਐਸ.ਐਲ. ਰੋਹਿਣੀ
. . .  about 1 hour ago
ਨਵੀਂ ਦਿੱਲੀ, 28 ਨਵੰਬਰ-ਸ਼ਰਧਾ ਕਤਲ ਕੇਸ 'ਚ ਦੋਸ਼ੀ ਆਫਤਾਬ ਨੂੰ ਪੋਲੀਗ੍ਰਾਫ ਟੈਸਟ ਲਈ ਐਫ.ਐਸ.ਐਲ. ਰੋਹਿਣੀ ਲਿਆਂਦਾ ਗਿਆ। ਆਫਤਾਬ ਦਾ ਪੋਲੀਗ੍ਰਾਫ ਟੈਸਟ ਅੱਜ ਵੀ ਜਾਰੀ...
ਅਗਵਾ ਹੋਇਆ ਬੱਚਾ ਡੇਰਾਬੱਸੀ ਪੁਲਿਸ ਨੇ ਦੋ ਦਿਨਾਂ 'ਚ ਕੀਤਾ ਬਰਾਮਦ
. . .  about 1 hour ago
ਡੇਰਾਬੱਸੀ, 28 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਮਿਉਂਸੀਪਲ ਪਾਰਕ ਚੋਂ ਅਗਵਾ ਹੋਏ ਦੋ ਸਾਲਾ ਬੱਚੇ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦੇਰ ਰਾਤ ਡੇਰਾਬੱਸੀ ਪੁਲਿਸ ਨੇ ਬੱਚੇ ਨੂੰ ਸੋਹਾਣਾ ਸਾਹਿਬ ਗੁਰਦੁਆਰੇ ਨੇੜੇ ਅਗਵਾਕਾਰ ਸਮੇਤ ਕਾਬੂ ਕਰ ਲਿਆ। ਅਗਵਾਕਾਰ ਦੀ ਪਛਾਣ ...
ਫੀਫਾ ਵਿਸ਼ਵ ਕੱਪ ‘ਚ ਬੈਲਜੀਅਮ ਦੀ ਹਾਰ ਤੋਂ ਬਾਅਦ ਬ੍ਰਸੇਲਜ਼ ’ਚ ਦੰਗੇ
. . .  about 1 hour ago
ਬ੍ਰਸੇਲਜ਼, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਮੈਚ ਵਿਚ ਬੈਲਜੀਅਮ ਉੱਪਰ ਮੋਰੋਕੋ ਦੀ ਜਿੱਤ ਤੋਂ ਬਾਅਦ ਬ੍ਰਸੇਲਜ਼ ਵਿਚ ਦੰਗੇ ਹੋਏ ਜਦਕਿ ਇਕ ਕਾਰ ਅਤੇ ਕੁਝ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਵਲੋਂ ਇਸ...
ਡੀ.ਆਰ.ਆਈ. ਵਲੋਂ ਮੁੰਬਈ ਹਵਾਈ ਅੱਡੇ ਤੋਂ 40 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  9 minutes ago
ਮੁੰਬਈ, 28 ਨਵੰਬਰ-ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਮੁੰਬਈ ਹਵਾਈ ਅੱਡੇ 'ਤੇ 8 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਉੱਚੀ ਸਿਆਣਪ ਹੈ। -ਹੋਰੇਸ ਵਾਲਪੋਲ

ਜਗਰਾਓਂ

ਪੰਜਾਬ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਪਰ ਪੇਂਡੂ ਖ਼ਰੀਦ ਕੇਦਰਾਂ 'ਤੇ ਅਜੇ ਤੱਕ ਪ੍ਰਬੰਧਾਂ ਦਾ ਨਾਮੋ-ਨਿਸ਼ਾਨ ਨਹੀਂ

ਜਗਰਾਉਂ, 1 ਅਕਤੂਬਰ (ਜੋਗਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਭਾਵੇਂ ਅੱਜ ਤੋਂ ਰਾਜ ਦੀਆਂ ਮੰਡੀਆਂ 'ਚ ਝੋਨੇ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ, ਪਰ ਪੇਂਡੂ ਖ਼ਰੀਦ ਕੇਂਦਰਾਂ 'ਤੇ ਅਜੇ ਤੱਕ ਪ੍ਰਬੰਧਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਤੇ ਕਈ ਪੇਂਡੂ ਮੰਡੀਆਂ 'ਚ ਅਜੇ ਤੱਕ ਚੁਫੇਰੇ ਗੰਦਗੀ ਦੇ ਢੇਰ, ਪਾਥੀਆਂ ਤੇ ਫੜਾਂ 'ਚ ਗੋਡੇ-ਗੋਡੇ ਘਾਹ ਸਰਕੰਢਾ ਉੱਗਿਆ ਹੋਇਆ ਹੈ | ਇਥੇ ਹੀ ਬੱਸ ਨਹੀਂ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਦੇ ਫੜ੍ਹ ਦੇ ਇਕ ਹਿੱਸੇ ਨੂੰ ਪੁੱਟ ਕੇ ਬਣਾਉਣ ਦਾ ਕੰਮ ਅਜੇ ਵਿਚਕਾਰੇ ਲਟਕਿਆ ਹੋਇਆ ਹੈ | ਦੇਖਿਆ ਜਾਵੇ ਤਾਂ ਪੇਂਡੂ ਖ਼ਰੀਦ ਕੇਦਰਾਂ 'ਤੇ ਝੋਨੇ ਦੀ ਆਮਦ ਕੁਝ ਦੇਰੀ ਨਾਲ ਸ਼ੁਰੂ ਹੁੰਦੀ ਹੈ, ਪਰ ਜਗਰਾਉਂ ਮੰਡੀ 'ਚ ਝੋਨੇ ਦੀ ਆਮਦ ਬਹੁਤ ਜਲਦੀ ਸ਼ੁਰੂ ਹੋ ਜਾਂਦੀ ਹੈ, ਜਿਸ ਕਰਕੇ ਮੰਡੀ 'ਚ ਫੜ੍ਹ ਬਣਾਉਣ ਦੇ ਚੱਲ ਰਹੇ ਕੰਮ ਨੂੰ ਜਲਦੀ ਨੇਪਰੇ ਚਾੜ੍ਹਨ ਦੀ ਲੋੜ ਹੈ | ਅੱਜ 'ਅਜੀਤ' ਟੀਮ ਵਲੋਂ ਜਗਰਾਉਂ ਮੰਡੀ ਦੇ ਦੌਰੇ ਦੌਰਾਨ ਪਤਾ ਕੀਤਾ ਕਿ ਕਾਂਗਰਸ ਸਰਕਾਰ ਦੇ ਸਮੇਂ ਪਾਸ ਹੋਏ 4 ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ ਇਸ ਮੰਡੀ ਦੇ ਫੜ੍ਹ ਨੂੰ ਪੁੱਟ ਕੇ ਉੱਚਾ ਚੁੱਕ ਕੇ ਇੱਟਾਂ ਨਾਲ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ, ਜੋ ਅਜੇ ਤੱਕ ਨੇਪਰੇ ਨਹੀਂ ਚੜਿਆ, ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਜਿਣਸ ਸੁੱਟਣ ਦੀ ਸਮੱਸਿਆ ਆ ਸਕਦੀ ਹੈ | ਝੋਨੇ ਦੇ ਸੀਜ਼ਨ ਦੇ ਸਿਖਰ 'ਤੇ ਹੋਣ ਸਮੇਂ ਤਾਂ ਇਸ ਮੰਡੀ 'ਚ ਝੋਨੇ ਦੀ ਆਮਦ ਲੱਖਾਂ ਬੋਰੀਆਂ ਤੱਕ ਪੁੱਜ ਜਾਂਦੀ ਹੈ ਜੇ ਫੜ੍ਹ ਦਾ ਕੰਮ ਇਸੇ ਤਰ੍ਹਾਂ ਲਟਕਿਆ ਰਿਹਾ ਤਾਂ ਕਿਸਾਨ ਆਪਣਾ ਝੋਨਾ ਬਾਹਰ ਵੀ ਸੁੱਟਣ ਲਈ ਮਜ਼ਬੂਰ ਹੋ ਸਕਦੇ ਹਨ | ਇਸੇ ਤਰ੍ਹਾਂ ਜਦੋਂ ਪੇਂਡੂ ਮੰਡੀਆਂ ਦਾ ਦੌਰਾ ਕੀਤਾ ਤਾਂ ਦੇਖ ਕੇ ਹੈਰਾਨੀ ਹੀ ਹੋਈ ਕਿ ਪੇਂਡੂ ਮੰਡੀਆਂ 'ਚ ਤਾਂ ਅਜੇ ਤੱਕ ਬੁਰਾ ਹਾਲ ਹੈ, ਜਦੋਂਕਿ ਹਰ ਸਾਲ ਮੰਡੀਆਂ 'ਚ ਪ੍ਰਬੰਧਾਂ ਦੇ ਨਾਂਅ ਹੇਠ ਕਰੋੜਾਂ ਰੁਪਏ ਪਾਏ ਜਾਂਦੇ ਹਨ | ਇਹ ਪਹਿਲੀ ਵਾਰ ਨਹੀਂ ਹਮੇਸ਼ਾਂ ਹੀ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਮੰਡੀਆਂ 'ਚ ਪ੍ਰਬੰਧਾਂ ਦੇ ਨਾਂਅ ਹੇਠ ਪਾਏ ਜਾਂਦੇ ਰੁਪਏ ਤਾਂ ਮੰਡੀਕਰਨ ਬੋਰਡ ਦੇ ਅਧਿਕਾਰੀ, ਮੁਲਾਜ਼ਮ ਤੇ ਠੇਕੇਦਾਰ ਹੀ ਹੜੱਪ ਜਾਂਦੇ ਹਨ ਤੇ ਫੜ੍ਹਾਂ ਦੀ ਸਫ਼ਾਈ ਆੜ੍ਹਤੀਏ ਹੀ ਕਰਵਾਉਂਦੇ ਹਨ | ਇਸ ਵਾਰ ਸਰਕਾਰ ਦੇ ਬਦਲਾਅ ਦੇ ਦੌਰਾਨ ਜ਼ਰੂਰ ਉਮੀਦ ਸੀ ਕਿ ਮੰਡੀਕਰਨ ਬੋਰਡ ਦੇ ਅਧਿਕਾਰੀਆਂ 'ਤੇ ਕੁਝ ਅਸਰ ਦਿਖੇਗਾ ਤੇ ਸਰਕਾਰ ਦੇ ਐਲਾਨ ਅਨੁਸਾਰ 1 ਅਕਤੂਬਰ ਤੱਕ ਮੰਡੀਆਂ 'ਚ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ ਤੇ ਅਧਿਕਾਰੀ ਇਹ ਡਿਊਟੀ ਠੇਕੇਦਾਰਾਂ ਪਾਸੋਂ ਜ਼ਿੰਮੇਵਾਰੀ ਨਾਲ ਕਰਵਾਉਣਗੇ, ਪਰ ਇਸ ਵਾਰ ਵੀ ਅਜਿਹਾ ਨਹੀਂ ਹੋ ਸਕਿਆ | ਪਤਾ ਲੱਗਾ ਕਿ ਜਗਰਾਉਂ ਮਾਰਕੀਟ ਕਮੇਟੀ ਅਧੀਨ ਆਉਂਦੀ ਜਗਰਾਉਂ ਮੰਡੀ ਸਮੇਤ ਪੇਂਡੂ ਖ਼ਰੀਦ ਕੇਂਦਰਾਂ ਦੇ ਪ੍ਰਬੰਧਾਂ ਦਾ ਠੇਕਾ ਮੋਗਾ ਦੀ ਇਕ ਫਰਮ ਕੋਲ ਹੈ ਤੇ ਮੰਡੀਆਂ 'ਚ ਪ੍ਰਬੰਧਾਂ ਦਾ ਠੇਕਾ ਕਿੰਨੇ ਲੱਖ ਜਾਂ ਕਰੋੜ ਦਾ ਹੋਇਆ ਹੈ, ਉਸ ਬਾਰੇ ਵੀ ਜਗਰਾਉਂ ਮਾਰਕੀਟ ਕਮੇਟੀ ਦਾ ਮੁੱਖ ਅਧਿਕਾਰੀ ਅਜੇ ਬੇਖ਼ਬਰ ਹੈ | ਦੌਰੇ ਦੌਰਾਨ ਪਿੰਡ ਕਾਉਂਕੇ ਕਲਾਂ 'ਚ ਜਾ ਕੇ ਦੇਖਿਆ ਤਾਂ ਅੱਜ ਵੀ ਮੰਡੀ 'ਚ ਫੜ੍ਹ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਸੀ, ਪਰ ਜਦੋਂ ਪਿੰਡ ਡੱਲਾ 'ਚ ਪੁੱਜ ਕੇ ਦੇਖਿਆ ਤਾਂ ਮੰਡੀ ਦਾ ਬੁਰਾ ਹਾਲ ਹੈ ਤੇ ਮੰਡੀ 'ਚ ਘਾਹ-ਫੂਸ, ਪਾਥੀਆਂ ਦੇ ਢੇਰ ਪਏ ਸਨ ਤੇ ਮੰਡੀ ਦੇ ਇਕ ਹਿੱਸੇ 'ਚ ਮੀਂਹ ਦਾ ਪਾਣੀ ਵੀ ਖੜ੍ਹਾ ਸੀ ਤੇ ਜੇਕਰ ਇਨ੍ਹਾਂ ਦਿਨਾਂ 'ਚ ਕੋਈ ਕਿਸਾਨ ਝੋਨਾ ਵੱਢਦਾ ਵੀ ਹੈ ਤਾਂ ਉਸ ਨੂੰ ਨੇੜਲੀ ਪੇਂਡੂ ਮੰਡੀ ਦੀ ਬਜਾਏ ਆਪਣੀ ਜਿਣਸ ਜਗਰਾਉਂ ਮੰਡੀ 'ਚ ਲਿਆਉਣੀ ਪਵੇਗੀ | ਇਸੇ ਤਰ੍ਹਾਂ ਪਿੰਡ ਅਖਾੜਾ ਮੰਡੀ 'ਚ ਪੁੱਜ ਕੇ ਦੇਖਿਆ ਤਾਂ ਉਥੇ ਇਸ ਤੋਂ ਵੀ ਬੁਰਾ ਹਾਲ ਸੀ | ਮੰਡੀ ਦੇ ਫੜ 'ਚ ਇਕ ਪਾਸੇ ਗੋਡੇ-ਗੋਡੇ ਘਾਹ ਤੇ ਸਰਕੰਢਾ ਖੜਾ ਸੀ ਤੇ ਫੜ੍ਹ ਦੇ ਬਹੁਤ ਸਾਰੇ ਹਿੱਸੇ ਪਾਥੀਆਂ ਦੇ ਢੇਰ ਪਏ ਸਨ | ਇਸ ਮੌਕੇ ਇਕ ਆੜ੍ਹਤੀਏ ਨੇ ਆਪਣਾ ਨਾਂਅ ਗੁਪਤ ਰੱਖਣ 'ਤੇ ਇਹ ਵੀ ਦੱਸਿਆ ਕਿ ਹਰ ਵਾਰ ਮੰਡੀਆਂ ਦਾ ਫੜ੍ਹ ਤਾਂ ਆੜ੍ਹਤੀਏ ਹੀ ਸਾਫ਼ ਕਰਵਾਉਂਦੇ ਹਨ, ਠੇਕੇਦਾਰ ਤਾਂ ਅਧਿਕਾਰੀਆਂ ਦੇ ਦਫ਼ਤਰ 'ਚ ਬੈਠ ਕੇ ਜੀ ਹਜੂਰੀ ਹੀ ਕਰਦੇ ਹਨ | ਇਸ ਤੋਂ ਇਲਾਵਾ ਰਸੂਲਪੁਰ ਮੰਡੀ ਤੇ ਹੋਰ ਵੀ ਕਈ ਖ਼ਰੀਦ ਕੇਂਦਰਾਂ ਦਾ ਪਤਾ ਕੀਤਾ, ਜਿਥੇ ਅਜੇ ਸਫ਼ਾਈ ਸ਼ੁਰੂ ਹੀ ਨਹੀਂ ਹੋਈ | ਜਦੋਂ ਇਸ ਬਾਰੇ ਇਥੋਂ ਦੇ ਸੈਕਟਰੀ ਗੁਰਮਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪੇਂਡੂ ਮੰਡੀਆਂ 'ਚ ਅਜੇ ਸਫ਼ਾਈ ਦਾ ਕੰਮ ਚੱਲ ਰਿਹਾ | ਜੇ ਸਰਕਾਰ 1 ਅਕਤੂਬਰ ਤੋਂ ਖ਼ਰੀਦ ਦਾ ਕੰਮ ਸ਼ੁਰੂ ਕਰਦੀ ਹੈ ਤਾਂ ਮੰਡੀਆਂ 'ਚ ਨਿਸ਼ਚਿਤ ਤਾਰੀਕ ਤੱਕ ਪ੍ਰਬੰਧ ਮੁਕੰਮਲ ਕਿਉਂ ਨਹੀਂ ਹੁੰਦੇ ਤੇ ਸਫ਼ਾਈ ਦੇ ਨਾਂਅ 'ਤੇ ਪਾਏ ਜਾਂਦੇ ਫੰਡ ਕਿੱਥੇ ਜਾਂਦੇ ਹਨ, ਇਹ ਵੱਡੇ ਸਵਾਲ ਹਨ, ਜੋ ਇਸ ਬਦਲਾਅ ਦੇ ਦਾਅਵੇ ਵਾਲੀ ਸਰਕਾਰ ਤੋਂ ਜਵਾਬ ਵੀ ਮੰਗਦੇ ਹਨ |

-ਮਾਮਲਾ ਰੁਪਈਆਂ ਦੇ ਲੈਣ-ਦੇਣ ਦਾ-

ਇਕ ਵਿਅਕਤੀ ਨੂੰ ਕਾਰ ਸਮੇਤ ਅਗਵਾ ਕਰਨ ਦੇ ਮਾਮਲੇ 'ਚ 4 ਵਿਅਕਤੀ ਗਿ੍ਫ਼ਤਾਰ

ਰਾਏਕੋਟ, 1 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸਿਟੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਕਾਰ ਸਮੇਤ ਅਗਵਾ ਕਰਨ ਦੇ ਮਾਮਲੇ ਵਿਚ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਏ.ਐੱਸ.ਆਈ ਲਖਵਿੰਦਰ ਸਿੰਘ ...

ਪੂਰੀ ਖ਼ਬਰ »

ਵਿਧਾਇਕਾ ਮਾਣੂੰਕੇ ਅੱਜ ਲੈਣਗੇ ਪ੍ਰਬੰਧਾਂ ਦਾ ਜਾਇਜ਼ਾ

ਪੇਂਡੂ ਖ਼ਰੀਦ ਕੇਂਦਰਾਂ 'ਤੇ ਪ੍ਰਬੰਧ ਨਾ ਮੁਕੰਮਲ ਹੋਣ ਦੇ ਮੁੱਦੇ 'ਤੇ ਜਗਰਾਉਂ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੇਂਡੂ ਮੰਡੀਆਂ 'ਚ ਸਫ਼ਾਈ ਨਾ ਹੋਣ ਦਾ ਮੁੱਦਾ ਉਨ੍ਹਾਂ ਦੇ ਵੀ ਧਿਆਨ 'ਚ ਆਇਆ ਤੇ ਉਨ੍ਹਾਂ ਵਲੋਂ ਅੱਜ ...

ਪੂਰੀ ਖ਼ਬਰ »

ਜੀ.ਐੱਚ.ਜੀ. ਅਕੈਡਮੀ ਵਿਖੇ ਮਹਾਤਮਾ ਗਾਂਧੀ ਜੈਅੰਤੀ ਮਨਾਈ

ਜਗਰਾਉਂ, 1 ਅਕਤੂਬਰ (ਜੋਗਿੰਦਰ ਸਿੰਘ)-ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ, ਜਿਸ ਵਿਚ 12ਵੀਂ ਜਮਾਤ ਦੀ ਵਿਦਿਆਰਥਣ ਏਕਨੂਰ ਕੌਰ ਨੇ ਭਾਸ਼ਣ ਰਾਹੀਂ ਮਹਾਤਮਾ ਗਾਂਧੀ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਰਾਏਕੋਟ ਵਿਖੇ ਕੀਤੀ ਮੀਟਿੰਗ

ਰਾਏਕੋਟ, 1 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਦੀ ਸਾਂਝੀ ਮੀਟਿੰਗ ਮਾ: ਮੁਖਤਿਆਰ ਸਿੰਘ ਜਲਾਲਦੀਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਹੋਈ | ਇਸ ਮੀਟਿੰਗ ਦੌਰਾਨ ਕਿਰਤੀ ਕਿਸਾਨ ਯੂਨੀਅਨ ਵਲੋਂ ਜ਼ਿਲ੍ਹਾ ...

ਪੂਰੀ ਖ਼ਬਰ »

ਸਵੱਛ ਸਰਵੇਖਣ ਤਹਿਤ ਸੀਵਰਮੈਨਾਂ ਦਾ ਕਪੈਸਟੀ ਬਿਲਡਿੰਗ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

ਜਗਰਾਉਂ, 1 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਸਵੱਛ ਭਾਰਤ ਸਰਵੇਖਣ 2022-23 ਤਹਿਤ ਨਗਰ ਕੌਂਸਲ ਵਿਖੇ ਮੀਟਿੰਗ ਕੀਤੀ ਗਈ | ਇਹ ਮੀਟਿੰਗ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਦੀ ਪ੍ਰਧਾਨਗੀ ਹੇਠ ਹੋਈ | ਇਸ ਵਿਚ ਕਾਰਜ ਸਾਧਕ ਅਧਿਕਾਰੀ ਮਨੋਹਰ ਸਿੰਘ ਵੀ ਸ਼ਾਮਿਲ ਹੋਏ | ...

ਪੂਰੀ ਖ਼ਬਰ »

80 ਬੋਤਲਾਂ ਘਰ ਦੀ ਕੱਢੀ ਸ਼ਰਾਬ ਸਮੇਤ ਇਕ ਕਾਬੂ

ਸਿੱਧਵਾਂ ਬੇਟ, 1 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਹਰਜੀਤ ਸਿੰਘ (ਆਈ.ਪੀ.ਐਸ.) ਵਲੋਂ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਵਿਖੇ ਤਾਇਨਾਤ ...

ਪੂਰੀ ਖ਼ਬਰ »

ਡੀ.ਐੱਸ.ਪੀ ਰਛਪਾਲ ਸਿੰਘ ਢੀਂਡਸਾ ਨੇ ਬਤੌਰ ਡੀ.ਐੱਸ.ਪੀ ਰਾਏਕੋਟ ਦਾ ਚਾਰਜ ਸੰਭਾਲਿਆ

ਰਾਏਕੋਟ, 1 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਡੀ.ਐੱਸ.ਪੀ ਰਾਏਕੋਟ ਪ੍ਰਭਜੋਤ ਕੌਰ ਦਾ ਤਬਾਦਲਾ ਹੋਣ ਕਾਰਨ ਨਵੇਂ ਆਏ ਡੀ.ਐੱਸ.ਪੀ ਰਛਪਾਲ ਸਿੰਘ ਢੀਂਡਸਾ ਵਲੋਂ ਬਤੌਰ ਰਾਏਕੋਟ ਦੇ ਡੀ.ਐੱਸ.ਪੀ ਵਜੋਂ ਚਾਰਜ ਸੰਭਾਲਿਆ | ਇਸ ਮੌਕੇ ਡੀ.ਐੱਸ.ਪੀ ਰਛਪਾਲ ਸਿੰਘ ਢੀਂਡਸਾ ਨੇ ...

ਪੂਰੀ ਖ਼ਬਰ »

ਸੱਤਿਆ ਭਾਰਤੀ ਸਕੂਲ ਪਮਾਲ ਦੇ ਵਿਦਿਆਰਥੀਆਂ ਨੇ ਸਵੱਛਤਾ ਰੈਲੀ ਕੱਢੀ

ਮੁੱਲਾਂਪੁਰ-ਦਾਖਾ, 1 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਫਾਊਾਡੇਸ਼ਨ ਦੇ ਪ੍ਰੋਗਰਾਮ ਸਵੱਛਤਾ ਵਚਨਬੱਧਤਾ ਤਹਿਤ ਵਾਤਾਵਰਨ ਦੀ ਸ਼ੁੱਧਤਾ ਲਈ ਆਪਣਾ ਯੋਗਦਾਨ ਪਾਉਂਦਿਆਂ ਸੱਤਿਆ ਭਾਰਤੀ ਸਕੂਲ ਪਮਾਲ ਦੇ ਮੁੱਖ ਅਧਿਆਪਕਾ ਕਮਲਜੀਤ ਕੌਰ ਦੀ ਅਗਵਾਈ ਹੇਠ ਅਧਿਆਪਕ, ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਰੋਸ ਪ੍ਰਦਰਸ਼ਨ ਕੱਲ੍ਹ

ਮੁੱਲਾਂਪੁਰ-ਦਾਖਾ, 1 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 3 ਅਕਤੂਬਰ ਨੂੰ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਦੇ ਕਾਲੇ ਦਿਨ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਜ਼ਿਲ੍ਹੇ ਭਰ ਵਿਚ ਕੇਂਦਰ ਸਰਕਾਰ ਦੀ ਅਰਥੀ ਫੂਕਣ ਦੇ ...

ਪੂਰੀ ਖ਼ਬਰ »

ਪਿੰਡ ਜੰਡ ਦੇ 3 ਵਿਅਕਤੀਆਂ ਖ਼ਿਲਾਫ਼ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਸੰਬੰਧੀ ਮੁਕੱਦਮਾ ਦਰਜ

ਰਾਏਕੋਟ, 1 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਘਰ ਵਿਚ ਦਾਖ਼ਲ ਹੋ ਕੇ ਧਮਕੀਆਂ ਦੇਣ ਦੇ ਮਾਮਲੇ ਤਹਿਤ 2 ਸਕੇ ਭਰਾਵਾਂ ਸਮੇਤ ਪਿਉ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ | ਇਸ ਮੌਕੇ ਪੀੜ੍ਹਤ ਨਗਿੰਦਰ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਜੰਡ ਨੇ ਪੁਲਿਸ ਥਾਣਾ ਸਦਰ ਰਾਏਕੋਟ ...

ਪੂਰੀ ਖ਼ਬਰ »

ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਗਾਂਧੀ ਜੈਅੰਤੀ ਮਨਾਈ

ਸਿੱਧਵਾਂ ਬੇਟ, 1 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੀ ਵਿੱਦਿਅਕ ਸੰਸਥਾ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਗਾਂਧੀ ਜੈਯੰਤੀ ਮਨਾਈ ਗਈ | ਇਸ ਮੌਕੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਅਤੇ ਗਾਂਧੀ ਜੈਯੰਤੀ ...

ਪੂਰੀ ਖ਼ਬਰ »

ਗੁੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਕਮਾਲਪੁਰਾ ਵਿਖੇ 'ਵਿਸ਼ਵ ਅਹਿੰਸਾ ਦਿਵਸ' ਮਨਾਇਆ

ਰਾਏਕੋਟ, 1 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਗੁੁਰੁੁੂੁ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਮਾਲਪੁਰਾ ਵਿਖੇ ਪਿ੍ੰਸੀਪਲ ਡਾ. ਬਲਵੰਤ ਸਿੰਘ ਸੰਧੂ ਦੀ ਅਗਵਾਈ ਵਿਚ ਮਹਾਤਮਾ ਗਾਂਧੀ ਦੀ ਜੈਯੰਤੀ ਮੌਕੇ 'ਵਿਸ਼ਵ ਅਹਿੰਸਾ ਦਿਵਸ' ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸੱਤਿਆ ਭਾਰਤੀ ਸਕੂਲ ਰਾਮਗੜ੍ਹ ਸਿਵੀਆਂ ਦੇ ਵਿਦਿਆਰਥੀਆਂ ਨੇ ਰੈਲੀ ਕੱਢ ਕੇ ਦਿੱਤਾ ਸਵੱਛਤਾ ਦਾ ਸੰਦੇਸ਼

ਰਾਏਕੋਟ, 1 ਅਕਤੂਬਰ (ਸੁਸ਼ੀਲ)-ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਨਮ ਜੈਯੰਤੀ ਮੌਕੇ ਸੱਤਿਆ ਭਾਰਤੀ ਸਕੂਲ ਰਾਮਗੜ੍ਹ ਸਿਵੀਆਂ ਦੇ ਵਿਦਿਆਰਥੀਆਂ ਵਲੋਂ ਮੁੱਖ ਅਧਿਆਪਕਾ ਮੈਡਮ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਇਕ ਜਾਗਰੂਕਤਾ ਰੈਲੀ ਕੱਢ ਕੇ ਪਿੰਡ ਅਤੇ ਆਪਣੇ ...

ਪੂਰੀ ਖ਼ਬਰ »

ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦੇ ਤਗਮਾ ਜੇਤੂ 35 ਖਿਡਾਰੀਆਂ ਦਾ ਸਨਮਾਨ

ਹਠੂਰ, 1 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਚਕਰ ਨੂੰ ਬਿਨ੍ਹਾਂ ਸਰਕਾਰੀ ਸਹਾਇਤਾ ਦੇ ਵਿਕਾਸ ਪੱਖੋਂ ਅੰਤਰ ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਵਾਲੇ ਪ੍ਰਸਿੱਧ ਸਮਾਜ ਸੇਵੀ ਮਰਹੂਮ ਅਜਮੇਰ ਸਿੰਘ ਸਿੱਧੂ ਕੈਨੇਡਾ ਅਤੇ ਉਨ੍ਹਾਂ ਦੇ ਭਰਾ ਬਲਦੇਵ ਸਿੰਘ ਸਿੱਧੂ ...

ਪੂਰੀ ਖ਼ਬਰ »

'ਖੇਡਾਂ ਵਤਨ ਪੰਜਾਬ ਦੀਆਂ 2022' ਵਿਚ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਨੇ ਚਾਂਦੀ ਅਤੇ ਕਾਂਸੀ ਦੇ ਤਗਮੇੇ ਜਿੱਤੇ

ਚੌਂਕੀਮਾਨ, 1 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਸਿਰਮੌਰ ਸੰਸਥਾ ਖਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਦੀ ਯੋਗ ਅਗਵਾਈ ਹੇਠ ਖੰਨਾ (ਜ਼ਿਲ੍ਹਾ ਲੁਧਿਆਣਾ) ਵਿਖੇ ...

ਪੂਰੀ ਖ਼ਬਰ »

ਸੱਤਿਆ ਭਾਰਤੀ ਸਕੂਲ ਜਲਾਲਦੀਵਾਲ ਦੇ ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ

ਰਾਏਕੋਟ, 1 ਅਕਤੂਬਰ (ਸੁਸ਼ੀਲ)-ਗਾਂਧੀ ਜੈਯੰਤੀ ਦੇ ਸਬੰਧ 'ਚ ਅੱਜ ਕਰੀਬੀ ਪਿੰਡ ਜਲਾਲਦੀਵਾਲ ਦੇ ਸੱਤਿਆ ਭਾਰਤੀ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ 'ਸਵੱਛ ਭਾਰਤ' ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁੱਖ ਅਧਿਆਪਕਾ ਸ੍ਰੀਮਤੀ ਰੁਪਿੰਦਰ ਕੌਰ ਦੀ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੁੱਲਾਂਪੁਰ ਬ੍ਰਾਂਚ ਰਾਹੀਂ ਸੁਖਜੀਤ ਸਿੰਘ ਨੇ ਓਪਨ ਵਰਕ ਪਰਮਿਟ ਵੀਜ਼ਾ ਲਿਆ

ਮੁੱਲਾਂਪੁਰ-ਦਾਖਾ, 1 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸ਼ਾਨਦਾਰ ਇੰਮੀਗ੍ਰੇਸ਼ਨ ਸਰਵਿਸ ਅਤੇ ਆਈਲੈਟਸ ਦੀ ਕੋਚਿੰਗ ਸਬੰਧੀ ਵਿਦਿਆਰਥੀਆਂ ਲਈ ਮਦਦਗਾਰ ਬਣੇ ਨਾਮਵਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੀ ਮੁੱਲਾਂਪੁਰ ਬ੍ਰਾਂਚ ਦੇ ਇੰਮੀਗ੍ਰੇਸ਼ਨ ...

ਪੂਰੀ ਖ਼ਬਰ »

ਸੱਤਿਆ ਭਾਰਤੀ ਸਕੂਲ ਜੱਟਪੁਰਾ 'ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 153ਵੀਂ ਜੈਅੰਤੀ ਮਨਾਈ

ਹਠੂਰ, 1 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਸੱਤਿਆ ਭਾਰਤੀ ਸਕੂਲ ਜੱਟਪੁਰਾ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 153ਵੀਂ ਜੈਯੰਤੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਗਾਂਧੀ ਜੀ ਦੇ ਸੁਪਨੇ ਤੇ ਸੋਚ ਕਿ ਹਰ ਪਾਸੇ ਸਵੱਛਤਾ ਹੋਣੀ ਚਾਹੀਦੀ ਹੈ, ਦੇ ਆਧਾਰ 'ਤੇ ਸੱਤਿਆ ਭਾਰਤੀ ...

ਪੂਰੀ ਖ਼ਬਰ »

ਡੀ.ਐੱਸ.ਪੀ ਜਸਬਿੰਦਰ ਸਿੰਘ ਨੇ ਦਾਖਾ ਪੁਲਿਸ ਸਬ ਡਵੀਜ਼ਨ ਲਈ ਚਾਰਜ ਸੰਭਾਲਿਆ

ਮੁੱਲਾਂਪੁਰ-ਦਾਖਾ, 1 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਡੀ.ਜੀ.ਪੀ ਪੰਜਾਬ ਵਲੋਂ ਜਾਰੀ ਹੁਕਮਾਂ ਹੇਠ ਏ.ਸੀ.ਪੀ ਅਤੇ ਡੀ.ਐੱਸ.ਪੀ ਪੱਧਰ ਦੇ ਤਬਾਦਲਿਆਂ ਸਮੇਂ ਡੀ.ਐੱਸ.ਪੀ ਜਸਬਿੰਦਰ ਸਿੰਘ ਖਹਿਰਾ ਨੂੰ ਦਾਖਾ ਪੁਲਿਸ ਸਬ-ਡਵੀਜ਼ਨ ਲਈ ਡੀ.ਐੱਸ.ਪੀ ਲਗਾਏ ਜਾਣ ਬਾਅਦ ...

ਪੂਰੀ ਖ਼ਬਰ »

ਡਾਂਗੋਂ 'ਚ 7 ਰੋਜ਼ਾ ਧਾਰਮਿਕ ਸਮਾਗਮ ਸਮਾਪਤ

ਪੱਖੋਵਾਲ-ਸਰਾਭਾ, 1 ਅਕਤੂਬਰ (ਕਿਰਨਜੀਤ ਕੌਰ ਗਰੇਵਾਲ)-ਸਿੱਖੀ ਦੇ ਪ੍ਰਚਾਰ ਤੇ ਪਸਾਰ 'ਚ ਅਹਿਮ ਯੋਗਦਾਨ ਪਾ ਰਹੀ ਧਾਰਮਿਕ ਸੰਸਥਾ ਗੁਰਮਤਿ ਪ੍ਰਚਾਰ ਮਿਸ਼ਨ (ਰਜਿ:) ਡਾਂਗੋਂ ਵਲੋਂ ਬਾਬਾ ਸਰਬਜੋਤ ਸਿੰਘ ਦੀ ਨਿਗਰਾਨੀ ਹੇਠ ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ...

ਪੂਰੀ ਖ਼ਬਰ »

ਜੀ.ਐਚ.ਜੀ ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਵਿਖੇ 'ਇੰਟਰਾਮੂੂਟ ਕੋਰਟ ਮੁਕਾਬਲੇ' ਕਰਵਾਏ

ਚੌਂਕੀਮਾਨ, 1 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਗੋਬਿੰਦ ਉਜਾਗਰ ਹਰੀ ਟਰੱਸਟ ਦੀ ਸੰਸਥਾ ਜੀ.ਐਚ.ਜੀ. ਇੰਸਟੀਚਿਊਟ ਆਫ ਲਾਅ ਸਿੱਧਵਾਂ ਖੁਰਦ ਵਿਖੇ ਆਈ.ਕਿਊ.ਏ.ਸੀ ਦੇ ਸਹਿਯੋਗ ਨਾਲ ਡਾਇਰੈਕਟਰ ਡਾ.ਐੱਸ.ਕੇ ਨਾਇਕ ਅਤੇ ਡਾ: ਸ਼ਵੇਤਾ ਢੰਡ ਦੀ ਯੋਗ ਅਗਵਾਈ ਹੇਠ 30 ...

ਪੂਰੀ ਖ਼ਬਰ »

ਟਰਾਂਸਪੋਰਟ ਵਿਭਾਗ ਵਿਚ ਆਊਟਸੋਰਸਿੰਗ ਦੀ ਭਰਤੀ ਦੇ ਵਿਰੋਧ ਵਿਚ ਯੂਨੀਅਨ ਵਿਚ ਰੋਸ ਫੈਲਿਆ

ਲੁਧਿਆਣਾ, 1 ਅਕਤੂਬਰ (ਸਲੇਮਪੁਰੀ)-ਪੰਜਾਬ ਰੋਡਵੇਜ਼/ ਪਨਬਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪੂਰੇ ਪੰਜਾਬ ਵਿਚ ਕੱਚੇ ਮੁਲਾਜ਼ਮਾਂ ਵਲੋਂ ਆਊਟਸੋਰਸਿੰਗ ਦੀ ਭਰਤੀ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ | ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ...

ਪੂਰੀ ਖ਼ਬਰ »

ਨਗਰ ਕੌਂਸਲ ਵਲੋਂ ਉੱਘੇ ਕਾਰੋਬਾਰੀ ਹੀਰਾ ਲਾਲ ਬਾਂਸਲ ਨੂੰ 'ਸਵੱਛ ਭਾਰਤ ਮਿਸ਼ਨ' ਲਈ ਰਾਏਕੋਟ ਦਾ ਬ੍ਰਾਂਡ ਅੰਬੈਸਡਰ ਐਲਾਨਿਆ

ਰਾਏਕੋਟ, 1 ਅਕਤੂਬਰ (ਸੁਸ਼ੀਲ)-ਨਗਰ ਕੌਂਸਲ ਰਾਏਕੋਟ ਵਲੋਂ ਸਵੱਛ ਭਾਰਤ ਮਿਸ਼ਨ ਤਹਿਤ ਸਵੱਛ ਸਰਵੇਖਣ 2023 ਲਈ ਰਾਏਕੋਟ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਉਦਯੋਗਪਤੀ ਹੀਰਾ ਲਾਲ ਬਾਂਸਲ ਨੂੰ ਸਵੱਛ ਸਰਵੇਖਣ 2023 ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ | ਇਸ ਸੰਬੰਧੀ ...

ਪੂਰੀ ਖ਼ਬਰ »

ਸੀ.ਡੀ.ਪੀ.ਓ. ਦਫ਼ਤਰ ਸਿੱਧਵਾਂ ਬੇਟ ਦੇ ਵੱਖ-ਵੱਖ ਪਿੰਡਾਂ ਵਿਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ ਮੁਹਿੰਮ ਸ਼ੁਰੂ

ਸਿੱਧਵਾਂ ਬੇਟ, 1 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਬਾਲ ਵਿਕਾਸ ਅਤੇ ਪ੍ਰੋਜੈਕਟ ਅਫ਼ਸਰ ਸਿੱਧਵਾਂ ਬੇਟ ਮੈਡਮ ਕੁਲਵਿੰਦਰ ਜੋਸ਼ੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ ਅਤੇ ਜ਼ਿਲ੍ਹਾ ...

ਪੂਰੀ ਖ਼ਬਰ »

ਪਿੰਡ ਰਾਊਵਾਲ ਵਿਖੇ 'ਬਾਬਾ ਬੰਦਾ ਸਿੰਘ ਬਹਾਦਰ' ਕਿਸਾਨ ਮੇਲਾ ਸਮਾਪਤ

ਸਿੱਧਵਾਂ ਬੇਟ, 1 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਰਾਊਵਾਲ ਵਿਖੇ ਦਸ਼ਮੇਸ ਪਰਿਵਾਰ ਇੰਟਰਨੈਸ਼ਨਲ ਚੈਰੀਟੇਬਲ ਸੰਸਥਾ ਵਲੋਂ ਬਾਬਾ ਗੁਰਬਚਨ ਸਿੰਘ ਦੀ ਯੋਗ ਅਗਵਾਈ ਅਤੇ ਖੇਤੀਬਾੜੀ ਵਿਭਾਗ ਤੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾਣ ਵਾਲਾ ...

ਪੂਰੀ ਖ਼ਬਰ »

ਜੀ.ਐੱਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਚ ਕਿਡਜ਼ ਕਾਰਨੀਵਲ ਕਰਵਾਇਆ

ਚੌਂਕੀਮਾਨ, 1 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਗੁਰੂ ਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਵਲੋਂ ਸਕੂਲ ਦੇ ਵਿਹੜੇ ਵਿਚ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਐੱਲ.ਐੱਸ.ਐੱਸ.ਸੀ) (ਵੈਸਟ) ਦੇ ਬੈਨਰ ਹੇਠ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਬੱਚਿਆਂ ਲਈ ਬਹੁਤ ...

ਪੂਰੀ ਖ਼ਬਰ »

ਬਹਾਦਰ ਸਿੰਘ ਸਿਵੀਆ ਨੂੰ ਸਦਮਾ, ਜਸਵੰਤ ਸਿੰਘ ਭੋਲਾ ਅਮਰੀਕਾ ਦਾ ਦਿਹਾਂਤ

ਗੁਰੂਸਰ ਸੁਧਾਰ, 1 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਬੜੈਚ ਦੇ ਸਾਬਕਾ ਸਰਪੰਚ ਬਹਾਦਰ ਸਿੰਘ ਸਿਵੀਆ ਨੂੰ ਉਸ ਸਮੇਂ ਅਸਹਿ ਸਦਮਾ ਪੁੱਜਾ, ਜਦ ਉਨ੍ਹਾਂ ਦੀ ਸਕੀ ਮਾਸੀ ਦੇ ਲੜਕੇ ਅਮਰੀਕਾ ਨਿਵਾਸੀ ਜਸਵੰਤ ਸਿੰਘ ਭੋਲਾ ਸਿਵੀਆ (68) ਜੋ ਭਾਰਤ ਪੰਜਾਬ ਆਏ ਹੋਏ ਸਨ, ਦਾ ...

ਪੂਰੀ ਖ਼ਬਰ »

ਸਾਬਕਾ ਸਰਪੰਚ ਹਰਵਿੰਦਰ ਸਿੰਘ ਬੜੈਚ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ

ਮੁੱਲਾਂਪੁਰ-ਦਾਖਾ, 1 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪਿੰਡ ਬੜੈਚ ਦੇ ਸਾਬਕਾ ਸਰਪੰਚ, ਨੰਬਰਦਾਰ ਹਰਵਿੰਦਰ ਸਿੰਘ ਬੜੈਚ ਸੰਖੇਪ ਬਿਮਾਰੀ ਦੇ ਚੱਲਦਿਆਂ ਅਕਾਲ ਚਲਾਣ ਕਰ ਗਏ | ਮੰਡੀ ਮੁੱਲਾਂਪੁਰ ਵਿਖੇ ਸਰਪੰਚ ਫਾਈਨਾਂਸ ਦੇ ਮਾਲਕ ਹਰਵਿੰਦਰ ਸਿੰਘ ਬੜੈਚ ਦੇ ਅਕਾਲ ...

ਪੂਰੀ ਖ਼ਬਰ »

ਜੋਧਾਂ ਪੁਲਿਸ ਵਲੋਂ 20 ਸਾਲਾਂ ਤੋਂ ਭਗੌੜਾ ਕਾਬੂ

ਜੋਧਾਂ, 1 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਪੁਲਿਸ ਥਾਣਾ ਜੋਧਾਂ ਦੇ ਇੰਚਾਰਜ ਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਮਾਨਯੋਗ ਅਦਾਲਤ ਵਲੋਂ 20 ਸਾਲਾਂ ਤੋਂ ਭਗੌੜਾ ਕਰਾਰ ਕੀਤੇ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਦਵਿੰਦਰ ...

ਪੂਰੀ ਖ਼ਬਰ »

ਦਾਣਾ ਮੰਡੀ ਹਲਵਾਰਾ 'ਚ ਸਫ਼ਾਈ ਮੁਹਿੰਮ ਜ਼ੋਰਾਂ 'ਤੇ

ਹਲਵਾਰਾ, 1 ਅਕਤੂਬਰ (ਭਗਵਾਨ ਢਿੱਲੋਂ)-ਪੰਜਾਬ ਸਰਕਾਰ ਦੇ ਸਿਵਲ ਅਤੇ ਉਪਭੋਗਤਾ ਮੰਤਰੀ ਲਾਲ ਚੰਦ ਕਟਾਰੂਚੱਕ ਅਨੁਸਾਰ ਖ਼ਰੀਦ ਸੀਜਨ 2022-23 ਲਈ 187 ਲੱਖ ਮੀ: ਟਨ ਝੋਨਾ ਖ਼ਰੀਦਣ ਦk ਟੀਚਾ ਪ੍ਰਾਪਤ ਕਰਨ ਲਈ ਪਹਿਲੀ ਅਕਤੂਬਰ ਤੋਂ 1804 ਖ਼ਰੀਦ ਕੇਂਦਰਾਂ ਅਤੇ 349 ਆਰਜੀ ਕੇਂਦਰਾਂ ਵਿਚ ...

ਪੂਰੀ ਖ਼ਬਰ »

ਸੱਤਿਆ ਭਾਰਤੀ ਸਕੂਲ ਤੁੰਗਾਹੇੜੀ ਦੇ ਵਿਦਿਆਰਥੀਆਂ ਨੇ ਸਵੱਛਤਾ ਅਭਿਆਨ ਤਹਿਤ ਜਾਗਰੂਕਤਾ ਰੈਲੀ ਕੱਢੀ

ਰਾਏਕੋਟ, 1 ਅਕਤੂਬਰ (ਸੁਸ਼ੀਲ)-ਨਜ਼ਦੀਕੀ ਪਿੰਡ ਤੁੰਗਾਂਹੇੜੀ ਦੇ ਸੱਤਿਆ ਭਾਰਤੀ ਸਕੂਲ ਦੇ ਵਿਦਿਆਰਥੀਆਂ ਵਲੋਂ ਸਕੂਲ ਮੁਖੀ ਮੈਡਮ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਸਵੱਛਤਾ ਅਭਿਆਨ ਤਹਿਤ ਪਿੰਡ 'ਚ ਜਾਗਰੂਕਤਾ ਰੈਲੀ ਕੱਢ ਕੇ ਸਵੱਛਤਾ ਫ਼ੈਲਾਉਣ ਦਾ ਸੰਦੇਸ਼ ਦਿੱਤਾ ਗਿਆ ...

ਪੂਰੀ ਖ਼ਬਰ »

ਘਰੇਲੂ ਕੰਮ ਲਈ ਨਿਕਲੇ ਨਾਬਾਲਗ ਲੜਕੇ ਨਾਲ ਕੁਕਰਮ

ਲੋਹਟਬੱਦੀ, 1 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਪੁਲਿਸ ਚੌਕੀ ਲੋਹਟਬੱਦੀ ਅਧੀਨ ਇਕ ਨਾਬਾਲਿਗ ਲੜਕੇ ਨਾਲ 2 ਨੌਜਵਾਨਾਂ ਵਲੋਂ ਕੁਕਰਮ ਕਰਨ ਦੀ ਘਿਨਾਉਣੀ ਹਰਕਤ ਕਰਦਿਆਂ ਦੀ ਵੀਡੀਓ ਵਾਇਰਲ ਹੋਣ ਦੇ ਦੋਸ਼ਾਂ ਅਧੀਨ ਪੁਲਿਸ ਨੇ ਕਾਰਵਾਈ ਅਮਲ 'ਚ ਲਿਆਂਦੀ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਹੰਬੜਾਂ ਨੇ ਸਵੱਛਤਾ ਅਭਿਆਨ ਤਹਿਤ ਕੀਤਾ ਮਾਰਚ

ਹੰਬੜਾਂ, 1 ਅਕਤੂਬਰ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਦੇ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਵਲੋਂ ਸਵੱਛ ਭਾਰਤ ਅਭਿਆਨ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਪਿ੍ੰਸੀਪਲ ਜਸਵੰਤ ਸਿੰਘ ਸ਼ੇਖਾਂ ਦੀ ਅਗਵਾਈ ਹੇਠ ਸਾਰੇ ਪਿੰਡ ਤੇ ਬਜ਼ਾਰ ਵਿਚ ਮਾਰਚ ਕੀਤਾ ਗਿਆ, ...

ਪੂਰੀ ਖ਼ਬਰ »

ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀਆਂ ਮਾਵਾਂ ਲਈ ਇਕ ਰੋਜ਼ਾ ਵਰਕਸ਼ਾਪ ਲਗਾਈ

ਰਾਏਕੋਟ, 1 ਅਕਤੂਬਰ (ਸੁਸ਼ੀਲ)-ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦੀ ਭਾਗੀਦਾਰੀ ਸਕੂਲ ਵਿਚ ਵਧਾਉਣ ਦੇ ਮੰਤਵ ਨੂੰ ਲੈ ਕੇ ਅੱਜ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਵਿਖੇ ਸੈਂਟਰ ਇੰਚਾਰਜ ਬਲਬੀਰ ਸਿੰਘ ਦੀ ਦੇਖ-ਰੇਖ ਹੇਠ ਇਕ ...

ਪੂਰੀ ਖ਼ਬਰ »

ਸੰਤ ਬਾਬਾ ਮੁਕੰਦ ਸਿੰਘ ਦੀ 47ਵੀਂ ਬਰਸੀ ਨਮਿਤ ਸਮਾਗਮ ਸਮਾਪਤ ਹੋਏ

ਜਗਰਾਉਂ, 1 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਬਾਬਾ ਮੁਕੰਦ ਸਿੰਘ ਮੁਕੰਦਪੁਰੀ ਜਗਰਾਉਂ ਵਿਖੇ ਸੰਤ ਬਾਬਾ ਮੁਕੰਦ ਸਿੰਘ ਦੀ 47ਵੀਂ ਬਰਸੀ ਨਮਿਤ ਅਸਥਾਨ ਦੇ ਮੁਖੀ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਕਰਵਾਏ ਗਏ ਤਿੰਨ ਰੋਜ਼ਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX