ਤਾਜਾ ਖ਼ਬਰਾਂ


ਸੁਲਤਾਨਵਿੰਡ ਰੋਡ ਗੋਬਿੰਦ ਨਗਰ ਵਿਖੇ ਸਾਢੂ ਨੇ ਆਪਣੇ ਸਾਢੂ ਨੂੰ ਗੋਲੀਆ ਮਾਰਕੇ ਉਤਾਰਿਆ ਮੌਤ ਦੇ ਘਾਟ
. . .  3 minutes ago
ਅੰਮ੍ਰਿਤਸਰ/ਸੁਲਤਾਨਵਿੰਡ, 29 ਨਵੰਬਰ (ਰੇਸ਼ਮ ਸਿੰਘ/ਗੁਰਨਾਮ ਸਿੰਘ ਬੁੱਟਰ)-ਬੀਤੀ ਦੇਰ ਰਾਤ ਗੋਬਿੰਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਿਖੇ ਸਹੁਰਿਆ ਘਰ ਪਰਿਵਾਰ ਸਮੇਤ ਆਏ ਦੋ ਸਾਢੂਆ 'ਚ ਹੋਈ ਤੂੰ-ਤੂੰ ਮੈਂ-ਮੈਂ 'ਚ ਇਕ ਸਾਢੂ...
ਰੇਲ ਹਾਦਸੇ ਦੇ ਪੀੜਿਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋ ਇਕ-ਇਕ ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ
. . .  30 minutes ago
ਕੀਰਤਪੁਰ ਸਾਹਿਬ, 29 ਨਵੰਬਰ (ਬੀਰ ਅੰਮ੍ਰਿਤ ਪਾਲ ਸਿੰਘ ਸੰਨੀ)-ਬੀਤੇ ਦਿਨੀਂ ਕੀਰਤਪੁਰ ਸਾਹਿਬ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ ਵਿਚ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਸੀ। ਅੱਜ ਪੰਜਾਬ ਸਰਕਾਰ ਨੇ ਇਨ੍ਹਾਂ ਪੀੜਿਤ ਪਰਿਵਾਰਾਂ...
ਭੂਚਾਲ, ਅੱਗ ਅਤੇ ਅੱਤਵਾਦੀ ਹਮਲਿਆਂ ਦੇ ਮਾਮਲਿਆਂ 'ਚ ਮੀਡੀਆ ਨੂੰ ਜ਼ਿੰਮੇਵਾਰੀ ਨਾਲ ਰਿਪੋਰਟ ਕਰਨ ਦੀ ਲੋੜ-ਅਨੁਰਾਗ ਠਾਕੁਰ
. . .  38 minutes ago
ਨਵੀਂ ਦਿੱਲੀ, 29 ਨਵੰਬਰ-ਏਸ਼ੀਆ ਪੈਸੀਫਿਕ ਬ੍ਰੌਡਕਾਸਟਿੰਗ ਯੂਨੀਅਨ ਜਨਰਲ ਅਸੈਂਬਲੀ ਵਿਖੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੀਡੀਆ ਨੂੰ ਭੂਚਾਲ, ਅੱਗ ਅਤੇ ਅੱਤਵਾਦੀ ਹਮਲਿਆਂ ਦੇ ਮਾਮਲਿਆਂ ਵਿਚ ਜ਼ਿੰਮੇਵਾਰੀ ਨਾਲ ਰਿਪੋਰਟ ਕਰਨ ਦੀ ਲੋੜ ਹੈ। ਮੀਡੀਆ...
ਫੀਫਾ ਵਿਸ਼ਵ ਕੱਪ 'ਚ ਅੱਜ ਨੀਦਰਲੈਂਡ-ਕਤਰ, ਈਕਵਾਡੋਰ-ਸੈਨੇਗਲ, ਵੇਲਜ਼-ਇੰਗਲੈਂਡ ਤੇ ਈਰਾਨ-ਅਮਰੀਕਾ ਦੇ ਮੈਚ
. . .  45 minutes ago
ਦੋਹਾ, 29 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਨੀਦਰਲੈਂਡ ਅਤੇ ਕਤਰ ਦਾ ਮੈਚ ਰਾਤ 8.30, ਈਕਵਾਡੋਰ ਅਤੇ ਕਤਰ ਦਾ ਰਾਤ 8.30, ਵੇਲਜ਼ ਅਤੇ ਇੰਗਲੈਂਡ ਦਾ ਰਾਤ 12.30 ਅਤੇ ਈਰਾਨ-ਅਮਰੀਕਾ ਦਾ ਮੈਚ ਰਾਤ 12.30 ਵਜੇ...
ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਵਿਜੀਲੈਂਸ ਸਾਹਮਣੇ ਅੱਜ ਹੋਣਗੇ ਪੇਸ਼
. . .  55 minutes ago
ਚੰਡੀਗੜ੍ਹ, 29 ਨਵੰਬਰ-ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਸਾਹਮਣੇ ਅੱਜ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਉਨ੍ਹਾਂ ਨੂੰ 26 ਨਵੰਬਰ ਨੂੰ ਪੇਸ਼ ਹੋਣ ਦੀ ਤਾਕੀਦ ਕੀਤੀ ਸੀ, ਪਰੰਤੂ ਰਾਜ...
ਅਸੀਂ ਉਚਿਤ ਜਵਾਬ ਦੇਵਾਂਗੇ-'ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਹੈੱਡ ਨਾਦਵ ਲੈਪਿਡ ਦੀ ਟਿੱਪਣੀ 'ਤੇ ਅਨੁਪਮ ਖੇਰ
. . .  about 1 hour ago
ਮੁੰਬਈ, 29 ਨਵੰਬਰ-'ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਹੈੱਡ ਨਾਦਵ ਲੈਪਿਡ ਦੀ ਟਿੱਪਣੀ 'ਤੇ ਫ਼ਿਲਮ ਦੇ ਕਲਾਕਾਰ ਅਨੁਪਮ ਖੇਰ ਨੇ ਕਿਹਾ ਕਿ ਅਸੀਂ ਉਚਿਤ ਜਵਾਬ ਦੇਵਾਂਗੇ। ਜੇ ਸਰਬਨਾਸ਼ ਸਹੀ ਹੈ, ਤਾਂ ਕਸ਼ਮੀਰੀ ਪੰਡਿਤਾਂ ਦਾ ਕੂਚ ਵੀ ਸਹੀ ਹੈ। ਉਸ ਟੂਲਕਿੱਟ ਗੈਂਗ ਦੇ ਸਰਗਰਮ...
ਕੋਟਕਪੂਰਾ ਗੋਲੀਕਾਂਡ 'ਚ ਸੁਮੇਧ ਸੈਣੀ ਸਿੱਟ ਸਾਹਮਣੇ ਅੱਜ ਹੋਣਗੇ ਪੇਸ਼
. . .  about 1 hour ago
ਚੰਡੀਗੜ੍ਹ, 29 ਨਵੰਬਰ-ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੁੱਛਗਿੱਛ ਲਈ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਿੱਟ ਸਾਹਮਣੇ ਅੱਜ ਪੇਸ਼...
ਐਨ.ਆਈ.ਏ. ਵਲੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਯੂ.ਪੀ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 29 ਨਵੰਬਰ-ਗੈਂਗਸਟਰਾਂ ਖਿਲਾਫ ਇਕ ਤਾਜ਼ਾ ਕਾਰਵਾਈ ਵਿਚ, ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਸਵੇਰੇ ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਰਾਜਸਥਾਨ ਅਤੇ ਹਰਿਆਣਾ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ...
ਅਸਾਮ:3.50 ਕਰੋੜ ਦੇ ਗਾਂਜੇ ਸਮੇਤ ਚਾਰ ਗ੍ਰਿਫਤਾਰ
. . .  about 1 hour ago
ਗੁਹਾਟੀ, 29 ਨਵੰਬਰ-ਸਿਟੀ ਪੁਲਿਸ ਨੇ ਇਕ ਟਰੱਕ ਵਿਚੋਂ 3.50 ਕਰੋੜ ਰੁਪਏ ਦੀ ਕੀਮਤ ਦਾ 500 ਕਿਲੋ ਗਾਂਜਾ ਜ਼ਬਤ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦਾ ਖ਼ੁਲਾਸਾ ਸੰਯੁਕਤ ਪੁਲਿਸ ਕਮਿਸ਼ਨਰ ਪਾਰਥਾ ਸਾਰਥੀ ਮਹੰਤਾ...
ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ
. . .  20 minutes ago
ਬਟਾਲਾ, 29 ਨਵੰਬਰ-ਬਟਾਲਾ ਅਧੀਨ ਪੁਲਿਸ ਚੌਂਕੀ ਸ਼ੇਖੂਪੁਰ ਦੇ ਪਿੰਡ ਸ਼ੇਖੂਪੁਰ ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਸਦਰ ਬਟਾਲਾ ਦੇ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਕਾਲੀ ਆਗੂ ਅਜੀਤਪਾਲ ਸਿੰਘ...
ਬੀ.ਐਸ.ਐਫ ਦੀਆਂ ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਸੁੱਟਿਆ ਡਰੋਨ
. . .  about 2 hours ago
ਅਜਨਾਲਾ/ਗੱਗੋਮਾਹਲ, 29 ਨਵੰਬਰ (ਗੁਰਪ੍ਰੀਤ ਸਿੰਘ/ਢਿੱਲੋਂ ਬਲਵਿੰਦਰ ਸਿੰਘ ਸੰਧੂ)-ਗੁਆਂਢੀ ਮੁਲਕ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਦਿਆਂ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ ਦੀਆਂ 2 ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਡਰੋਨ ਨੂੰ ਹੇਠਾਂ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਸ਼ਰਧਾ ਕਤਲ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ
. . .  1 day ago
ਨਵੀਂ ਦਿੱਲੀ, 28 ਨਵੰਬਰ - ਤਲਵਾਰਾਂ ਨਾਲ ਲੈਸ ਘੱਟੋ-ਘੱਟ ਦੋ ਵਿਅਕਤੀਆਂ ਨੇ ਸ਼ਰਧਾ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ ਕਰ ਦਿੱਤਾ । ਹਮਲਾਵਰ ਹਿੰਦੂ ਸੈਨਾ ਦੇ ਹੋਣ ਦਾ ਦਾਅਵਾ ...
ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਜ਼ੀਰਕਪੁਰ ਪਹੁੰਚੀ
. . .  1 day ago
ਜ਼ੀਰਕਪੁਰ, 28 ਨਵੰਬਰ (ਹੈਪੀ ਪੰਡਵਾਲਾ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਂਦਨੀ ਚੌਕ ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਦੇਰ ਸ਼ਾਮ ਇੱਥੇ ਪਹੁੰਚੀ । ਦਿੱਲੀ ਤੋਂ ਵਾਇਆ ...
ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅਰਬਾਂ ਦੀ ਜ਼ਮੀਨ ਧੋਖੇ ਨਾਲ ਜੰਗਲਾਤ ਵਿਭਾਗ ਨੂੰ ਟਰਾਂਸਫਰ ਕਰਨ ਸੰਬੰਧੀ ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ
. . .  1 day ago
ਪਠਾਨਕੋਟ, 28 ਨਵੰਬਰ (ਸੰਧੂ )- ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਪਠਾਨਕੋਟ ਦੇ ਧਾਰਕਲਾ ਬਲਾਕ ਅਤੇ ਤਹਿਸੀਲ ਵਿਚ ਪੈਂਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਜੰਗਲਾਤ ਵਿਭਾਗ ਦੇ ਨਾਂਅ ’ਤੇ ਧੋਖੇ ਨਾਲ ਕੀਤੇ ...
ਸਾਈਬਰਨਿਊਜ਼ 'ਤੇ ਲਿਖਿਆ ਦਾਅਵਾ ਬੇਬੁਨਿਆਦ , ਵਟਸਐਪ ਤੋਂ 'ਡੇਟਾ ਲੀਕ' ਦਾ ਕੋਈ ਸਬੂਤ ਨਹੀਂ ਹੈ : ਬੁਲਾਰਾ ਵਟਸਐਪ
. . .  1 day ago
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਦੇ ਮੰਤਰੀ ਸੇਬੇਸਟੀਅਨ ਨਾਲ ਭਾਰਤ-ਫਰਾਂਸ ਸਾਲਾਨਾ ਰੱਖਿਆ ਵਾਰਤਾ ਦੀ ਪ੍ਰਧਾਨਗੀ ਕੀਤੀ
. . .  1 day ago
300 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ
. . .  1 day ago
ਅਟਾਰੀ, 28 ਨਵੰਬਰ (ਗੁਰਦੀਪ ਸਿੰਘ ਅਟਾਰੀ)- ਪੁਲਿਸ ਥਾਣਾ ਲੋਪੋਕੇ ਨੇ ਇਕ ਵਿਅਕਤੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਦੀ ਪਛਾਣ ਅੰਗਰੇਜ ਸਿੰਘ ਵਾਸੀ ਪਿੰਡ ਛਿਡਨ ਵਜੋਂ ਹੋਈ ਹੈ। ਪੁਲਿਸ ਥਾਣਾ...
ਘਨੌਰ ’ਚ ਹੋਈ 18 ਲੱਖ ਦੀ ਲੁੱਟ
. . .  1 day ago
ਘਨੌਰ, 28 ਨਵੰਬਰ (ਸ਼ੁਸ਼ੀਲ ਸ਼ਰਮਾ)- ਘਨੌਰ ਦੇ ਮੇਨ ਰੋਡ ’ਤੇ ਸਥਿਤ ਥਾਣਾ ਘਨੌਰ ਤੋਂ ਕੁਝ ਹੀ ਦੂਰੀ ਤੇ ਯੂਕੋ ਬੈਂਕ...
ਜੁੱਤੀਆਂ ਦੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ
. . .  1 day ago
ਨਵੀਂ ਦਿੱਲੀ, 28 ਨਵੰਬਰ - ਲਾਰੈਂਸ ਰੋਡ ਇੰਡਸਟਰੀਅਲ ਏਰੀਆ ’ਚ ਜੁੱਤੀਆਂ ਬਣਾਉਣ ਵਾਲੀ ਫ਼ੈਕਟਰੀ ’ਚ ਭਿਆਨਕ ਅੱਗ ਲੱਗਣ ਤੋਂ ਬਾਅਦ ਅੱਗ ਬੁਝਾਉਣ ਦਾ ਕੰਮ ਜਾਰੀ ਹੈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਪੀ.ਟੀ. ਊਸ਼ਾ ਭਾਰਤੀ ਓਲੰਪਿਕ ਸੰਘ ਦੀ ਚੁਣੀ ਗਈ ਪ੍ਰਧਾਨ
. . .  1 day ago
ਇਨੋਵਾ ਦੀ ਟਰੱਕ ਨਾਲ ਸਿੱਧੀ ਟੱਕਰ 'ਚ 2 ਔਰਤਾ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਫਿਲੌਰ, 28 ਨਵੰਬਰ (ਵਿਪਨ ਗੈਰੀ)-ਅੱਜ ਸਵੇਰੇ 11 ਵਜੇ ਦੇ ਕਰੀਬ ਫਿਲੌਰ ਤੋਂ ਨੂਰਮਹਿਲ ਮਾਰਗ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਔਰਤਾ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ।ਵੇਰਵੇ ਅਨੁਸਾਰ ਨਕੋਦਰ ਤੋਂ ਵਿਆਹ ਦੇਖ ਕੇ ਆ ਰਹੀ ਇਕ ਇਨੋਵਾ ਗੱਡੀ ਦੀ ਇਕ ਟਰੱਕ...
ਪੈਰਾ-ਉਲੰਪਿਕ ਖਿਡਾਰੀਆਂ ਦਾ ਮੁਜ਼ਾਹਰਾ, ਐਨ. ਐਸ. ਯੂ.ਆਈ. ਨੇਤਾ ਵੀ ਪੁੱਜੇ ਮੌਕੇ ’ਤੇ
. . .  1 day ago
ਚੰਡੀਗੜ੍ਹ, 28 ਨਵੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੈਰਾ-ਉਲੰਪਿਕ ਖਿਡਾਰੀਆਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ...
ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
. . .  1 day ago
ਗੁਰੂ ਹਰ ਸਹਾਏ, 28 ਨਵੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਸਰਹੱਦੀ ਪਿੰਡ ਚਾਂਦੀ ਵਾਲਾ ਕੋਲ ਇਕ ਨੋਜਵਾਨ ਸੜਕ ਉਪਰ ਭੇਦਭਰੀ ਹਾਲਤ ਵਿਚ ਮਿ੍ਤਕ ਪਾਇਆ ਗਿਆ। ਨੌਜਵਾਨ...
ਕਸਬਾ ਸ਼ੁਤਰਾਣਾ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 1 hour ago
ਸ਼ੁਤਰਾਣਾ, 28 ਨਵੰਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਪਰ ਬੀਤੀ ਰਾਤ ਕਾਰ ਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਉਸ ਦਾ ਸਾਥੀ ਹਸਪਤਾਲ ਵਿਚ ਜੇਰੇ ਇਲਾਜ਼ ਹੈ।ਮ੍ਰਿਤਕ ਨੌਜਵਾਨ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਉੱਚੀ ਸਿਆਣਪ ਹੈ। -ਹੋਰੇਸ ਵਾਲਪੋਲ

ਲੁਧਿਆਣਾ

ਦਾਣਾ ਮੰਡੀ ਗਿੱਲ ਰੋਡ 'ਚ ਮਾੜੇ ਖ਼ਰੀਦ ਪ੍ਰਬੰਧਾਂ ਨੂੰ ਦੇਖ ਕੇ ਵਿਧਾਇਕ ਸਿੱਧੂ ਦਾ ਪਾਰਾ ਸੱਤਵੇਂ ਅਸਮਾਨੀ ਚੜਿ੍ਹਆ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਅੱਜ ਗਿੱਲ ਰੋਡ ਦਾਣਾ ਮੰਡੀ ਵਿਚ ਝੋਨੇ ਦੀ ਖ੍ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ, ਪਰ ਮੰਡੀ ਵਿਚ ਮਾੜੇ ਖ੍ਰੀਦ ਪ੍ਰਬੰਧਾਂ ਨੂੰ ਦੇਖ ਕੇ ਵਿਧਾਇਕ ਸਿੱਧੂ ਦਾ ਪਾਰਾ ਸੱਤਵੇਂ ਅਸਪਾਨ 'ਤੇ ਚੜ੍ਹ ਗਿਆ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਫ਼ੋਨ ਲਗਾ ਕੇ ਪ੍ਰਬੰਧ ਦਰੁਸਤ ਨਾ ਹੋਣ ਦੀ ਸੂਰਤ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣਕਾਰੀ ਦੇਣ ਦੀ ਗੱਲ ਆਖੀ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਵਿਧਾਇਕ ਕੁਲਵੰਤ ਸਿੰਘ ਸਿੱਧੂ ਆੜ੍ਹਤੀਆਂ ਤੇ ਹੋਰਾਂ ਨਾਲ ਗਿੱਲ ਰੋਡ ਦਾਣਾ ਮੰਡੀ ਵਿਚ ਝੋਨੇ ਦੀ ਖ੍ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ, ਤਾਂ ਜਦੋਂ ਉਨ੍ਹਾਂ ਨੇ ਦੇਖਿਆ ਕਿ ਸ਼ੈਡ ਵਿਚ ਵਾਹਨ ਖੜ੍ਹੇ ਹਨ ਅਤੇ ਪ੍ਰਵਾਸੀਆਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਹੈ | ਤਾਂ ਉਹ ਕਾਫ਼ੀ ਨਿਰਾਸ਼ ਹੋਏ ਅਤੇ ਉਨ੍ਹਾਂ ਨੇ ਤੁਰੰਤ ਖ੍ਰੀਦ ਨਾਲ ਸਬੰਧਤ ਅਧਿਕਾਰੀਆਂ ਨੂੰ ਟੈਨੀਫ਼ੋਨ ਕਰਕੇ ਕਿਹਾ ਕਿ ਉਹ ਮੰਡੀ ਵਿਚ ਝੋਨੇ ਦੀ ਖਪ੍ਰੀਦ ਦੇ ਪ੍ਰਬੰਧਾਂ ਤੋਂ ਖੁਸ਼ ਨਹੀ ਹਨ ਅਤੇ ਜੇਕਰ ਉਨ੍ਹਾਂ ਨੇ ਅੱਜ ਸ਼ਾਮ ਤੱਕ ਸਫ਼ਾਈ ਤੇ ਹੋਰ ਪ੍ਰਬੰਧ ਪੂਰੇ ਨਾ ਕੀਤੇ, ਤਾਂ ਉਹ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ | ਵਿਧਾਇਕ ਸਿੱਧੂ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਵਿਚ ਧਾਰਮਿਕ ਸਮਾਗਮ ਹੋਣ ਕਰਕੇ ਸਫ਼ਾਈ ਤੇ ਹੋਰ ਪ੍ਰਬੰਧ ਅਧੂਰੇ ਰਹਿ ਗਏ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਛੇਤੀ ਸਫ਼ਾਈ ਤੇ ਹੋਰ ਪ੍ਰਬੰਧ ਮੁਕੰਮਲ ਕਰਵਾਏ ਜਾਣ | ਉਨ੍ਹਾਂ ਕਿਹਾ ਕਿ ਗਿੱਲ ਰੋਡ ਦਾਣਾ ਮੰਡੀ ਵਿਚ 5 ਅਕਤੂਬਰ ਤੋਂ ਬਾਅਦ ਹੀ ਝੋਨਾ ਆਉਂਦਾ ਹੈ | ਉਨ੍ਹਾਂ ਕਿਹਾ ਕਿ ਉਸ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਹੋ ਜਾਣਗੇ |

ਮੋਟਰਸਾਈਕਲ ਚੋਰੀ ਕਰਨ ਆਏ ਬੰਦੇ ਨੂੰ ਕੀਤਾ ਪੁਲਿਸ ਹਵਾਲੇ

ਢੰਡਾਰੀ ਕਲਾਂ, 1 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਪਿਛਲੇ ਕਾਫ਼ੀ ਸਮੇਂ ਤੋਂ ਉਦਯੋਗਿਕ ਇਲਾਕੇ ਵਿਚ ਚੋਰ ਲੁਟੇਰਿਆਂ ਦੇ ਸਰਗਰਮ ਗਰੋਹ ਨੇ ਇਲਾਕਾ ਨਿਵਾਸੀਆਂ ਵਿਚ ਵੱਡੀ ਦਹਿਸ਼ਤ ਫੈਲਾਈ ਹੋਈ ਹੈ | ਗਲਤ ਅਨਸਰਾਂ ਵੱਲੋਂ ਲਗਾਤਾਰ ਚੋਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਪਾਵਨ ਪ੍ਰਗਟ ਦਿਵਸ ਸੰਬੰਧੀ ਭਾਵਾਧਸ ਦੀ ਹੋਈ ਮੀਟਿੰਗ

ਲੁਧਿਆਣਾ, 1 ਅਕਤੂਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਦੀ ਸਥਾਨਕ ਸ਼ਾਖਾ ਵਲੋਂ ਅਸ਼ਵਨੀ ਸਹੋਤਾ ਰਾਸ਼ਟਰੀ ਸਰਵਾਉਚ ਨਿਰਦੇਸ਼ਕ ਭਾਵਾਧਸ ਭਾਰਤ ਦੀ ਪ੍ਰਧਾਨਗੀ ਹੇਠ 'ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਗਟ' ਦੇ ਸਬੰਧ ਵਿਚ ਕੱਢੀ ਜਾ ਰਹੀ ...

ਪੂਰੀ ਖ਼ਬਰ »

ਟਰਾਂਸਪੋਰਟ ਵਿਭਾਗ ਵਿਚ ਆਊਟਸੋਰਸਿੰਗ ਦੀ ਭਰਤੀ ਦੇ ਵਿਰੋਧ ਵਿਚ ਯੂਨੀਅਨ ਵਿਚ ਰੋਸ ਫੈਲਿਆ

ਲੁਧਿਆਣਾ, 1 ਅਕਤੂਬਰ (ਸਲੇਮਪੁਰੀ)-ਪੰਜਾਬ ਰੋਡਵੇਜ਼/ ਪਨਬਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪੂਰੇ ਪੰਜਾਬ ਵਿਚ ਕੱਚੇ ਮੁਲਾਜ਼ਮਾਂ ਵਲੋਂ ਆਊਟਸੋਰਸਿੰਗ ਦੀ ਭਰਤੀ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ | ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ...

ਪੂਰੀ ਖ਼ਬਰ »

ਸ਼ਰਾਬ ਦੇ ਜ਼ਖੀਰੇ ਸਮੇਤ ਦੋ ਗਿ੍ਫ਼ਤਾਰ

ਲੁਧਿਆਣਾ, 1 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸੀਆਈਏ ਸਟਾਫ ਦੋ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 1680 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਏਸੀਪੀ ...

ਪੂਰੀ ਖ਼ਬਰ »

ਧੂਰੀ ਰਾਜ ਮਾਰਗ ਜਾਮ ਕਰਨ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਤਿਆਰੀਆਂ ਜ਼ੋਰਾਂ 'ਤੇ-ਆਗੂ

ਲੁਧਿਆਣਾ, 1 ਅਕਤੂਬਰ (ਸਲੇਮਪੁਰੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਮੋਮੀ, ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਦੀ ਅਗਵਾਈ ਹੇਠ ਕੱਚੇ ...

ਪੂਰੀ ਖ਼ਬਰ »

ਬੌਧਿਕ ਸੰਪਤੀ ਦੇ ਅਧਿਕਾਰਾਂ 'ਤੇ ਜੀ.ਐਨ.ਕੇ.ਸੀ.ਡਬਲਯੂ. ਵਿਖੇ ਹੋਇਆ ਸੈਮੀਨਾਰ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਮਾਡਲ ਟਾਊਨ ਦੇ ਸਮਾਜਿਕ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਅੰਦਰੂਨੀ ਕੁਆਲਿਟੀ ਅਸ਼ੋਰੈਂਸ ਸੈੱਲ ਵਲੋਂ Uਬੌਧਿਕ ਸੰਪੱਤੀ ਅਧਿਕਾਰ ਇੱਕ ਸੰਖੇਪ ਜਾਣਕਾਰੀU ਵਿਸ਼ੇ 'ਤੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਲੁਧਿਆਣਾ, 1 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫਤਾਰ ਕਰਕੇ ਉਸਦੇ ਕਬਜੇ ਵਿਚੋਂ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ...

ਪੂਰੀ ਖ਼ਬਰ »

ਵਿਧਾਇਕ ਬੱਗਾ ਵਲੋਂ ਦਾਣਾ ਮੰਡੀ ਸਲੇਮ ਟਾਬਰੀ ਦਾ ਦੌਰਾ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਅੱਜ ਦਾਣਾ ਮੰਡੀ ਸਲੇਮ ਟਾਬਰੀ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਖ਼ਰੀਦ ਨਾਲ ਸਬੰਧਤ ਅਧਿਕਾਰੀਆਂ ਨੂੰ ਸਾਰੇ ਪ੍ਰਬੰਦ ਸੁਚੱਜੇ ਕਰਨ ...

ਪੂਰੀ ਖ਼ਬਰ »

ਖਾਸੀ ਕਲਾਂ ਮੰਡੀ 'ਚ ਹੋਈ ਝੋਨੇ ਦੀ ਖਰੀਦ ਸ਼ੁਰੂ, ਮੱਤੇਵਾੜਾ ਮੰਡੀ 'ਚ ਨਹੀਂ ਪੁੰਹਚਿਆ ਝੋਨਾ

ਭਾਮੀਆਂ ਕਲਾਂ, 1 ਅਕਤੂਬਰ (ਜਤਿੰਦਰ ਭੰਬੀ)-ਮਾਰਕੀਟ ਕਮੇਟੀ ਲੁਧਿਆਣਾ ਅਧੀਨ ਪੈਂਦੀ ਹਲਕਾ ਸਾਹਨੇਵਾਲ ਦੇ ਪਿੰਡ ਖਾਸੀ ਕਲਾਂ ਦੀ ਦਾਣਾ ਮੰਡੀ ਵਿਖੇ ਝੋਨੇ ਦੀ ਖਰੀਦ ਸ਼ੁਰੂ ਹੋ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ...

ਪੂਰੀ ਖ਼ਬਰ »

6ਵੇਂ ਤਨਖ਼ਾਹ ਕਮਿਸ਼ਨਰ ਦੀ ਮੰਗ ਨੂੰ ਲੈ ਕੇ ਗਡਵਾਸੂ ਨਾਨ-ਟੀਚਿੰਗ ਕਰਮਚਾਰੀਆਂ ਵਲੋਂ ਵਿੱਤ ਮੰਤਰੀ ਨਾਲ ਮੀਟਿੰਗ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਨਾਨ-ਟੀਚਿੰਗ ਕਰਮਚਾਰੀਆਂ ਦੀ ਯੂਨੀਅਨ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿੱਤ ਤੇ ਯੋਜਨਾ ਵਿਭਾਗ ਹਰਪਾਲ ਸਿੰਘ ਚੀਮਾ ਨਾਲ ਹਲਕਾ ...

ਪੂਰੀ ਖ਼ਬਰ »

ਲੰਡਨ ਕਿਡਜ਼ ਪ੍ਰੀ ਸਕੂਲ ਵਿਚ ਦੁਸਹਿਰਾ ਮਨਾਇਆ

ਲੁਧਿਆਣਾ, 1 ਅਕਤੂਬਰ (ਕਵਿਤਾ ਖੁੱਲਰ)-ਲੰਡਨ ਕਿਡਸ ਪ੍ਰੀ ਸਕੂਲ ਵਿਚ ਦੁਸਹਿਰਾ ਮਨਾਇਆ ਗਿਆ | ਬੱਚਿਆਂ ਵੱਲੋਂ ਆਪ ਹੀ ਖੁਦ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ, ਪੁਤਲੇ ਤਿਆਰ ਕਰਨ ਸਮੇਂ ਬੱਚੇ ਉਤਸ਼ਾਹਿਤ ਨਜ਼ਰ ਆਏ | ਇਸ ਮੌਕੇ ਅਧਿਆਪਕਾਂ ਵੱਲੋਂ ਦਸਹਿਰੇ ਦੇ ਮਹੱਤਵ ...

ਪੂਰੀ ਖ਼ਬਰ »

ਐਮ.ਐਸ.ਸੀ. ਵਿਚ ਕੇ.ਸੀ.ਡਬਲਯੂ. ਦੀਆਂ ਲੜਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਈ ਗਈ ਐਮ.ਐਸ.ਸੀ. (ਹਿਸਾਬ) ਸਮੈਸਟਰ-2 ਦੀ ਪ੍ਰੀਖਿਆ ਵਿਚ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ | ਐਲਾਨੇ ...

ਪੂਰੀ ਖ਼ਬਰ »

ਲੁਧਿਆਣਾ ਵਿਚ ਕੱਲ੍ਹ ਤੋਂ ਮਿਲਣਗੀਆਂ ਸਸਤੀਆਂ ਅਤੇ ਮਿਆਰੀ ਕੰਨ ਦੀਆਂ ਮਸ਼ੀਨਾਂ

ਲੁਧਿਆਣਾ, 1 ਅਕਤੂਬਰ (ਸਲੇਮਪੁਰੀ)-ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਵਿਚ ਬਹੁਤ ਸਾਰੇ ਅਜਿਹੇ ਵਿਅਕਤੀ ਵੀ ਸ਼ਾਮਿਲ ਹਨ, ਜਿਹੜੇ ਆਪਣੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮਹਿੰਗੀਆਂ ਕੰਨ ਮਸ਼ੀਨਾਂ ਖ਼ਰੀਦਣ ਤੋਂ ਅਸਮਰਥ ਹਨ, ਹੁਣ ਉਨ੍ਹਾਂ ...

ਪੂਰੀ ਖ਼ਬਰ »

ਸਫਾਈ ਸੰਬੰਧੀ ਬਲਾਕ ਪੱਧਰੀ ਜਾਗਰੂਕਤਾ ਕਾਰਜਸ਼ਾਲਾ ਹੋਈ

ਲੁਧਿਆਣਾ, 1 ਸਤੰਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਲੁਧਿਆਣਾ ਮੰਡਲ ਨੰ:- 2 ਵਿਚ ਵਿਭਾਗ ਵਲੋਂ ਚਲਾਈ ਜਾ ਰਹੀ ਮੁਹਿੰਮ 'ਸਵੱਛਤਾ ਹੀ ਸੇਵਾ' ਦੇ ਤਹਿਤ ਇਕ ਬਲਾਕ ਪੱਧਰੀ ਵਿਸ਼ੇਸ ਜਾਗਰੂਕਤਾ ਕਾਰਜਸ਼ਾਲਾ ਕਰਵਾਈ ਗਈ, ਇਸ ...

ਪੂਰੀ ਖ਼ਬਰ »

ਰਾਮਗੜ੍ਹੀਆ ਕੰਨਿਆ ਕਾਲਜ ਦੇ ਸਮਾਗਮ ਦੌਰਾਨ ਤਰਨਜੀਤ ਕੌਰ ਮਿਸ ਫਰੈਸ਼ਰ ਬਣੀ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਰਾਮਗੜ੍ਹੀਆ ਕੰਨਿਆ ਕਾਲਜ ਲੁਧਿਆਣਾ ਵਿਖੇ ਨਵੇਂ ਵਿਦਿਅਕ ਵਰ੍ਹੇ ਵਿਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਲਈ ਫਰੈਸ਼ਰ ਪਾਰਟੀ ਕੀਤੀ ਗਈ | ਸਮਾਗਮ ਵਿਚ ਰਜਿੰਦਰ ਕੌਰ (ਡਾਇਰੈਕਟਰ ਜੀ.ਐੱਸ ਰੈਡੀਏਟਰ) ਮੁੱਖ ਮਹਿਮਾਨ ਵਜੋਂ ਸ਼ਾਮਲ ...

ਪੂਰੀ ਖ਼ਬਰ »

15 ਲਾਵਾਰਸ ਲਾਸ਼ਾਂ ਦੀਆਂ ਅਸਥੀਆਂ ਕੀਤੀਆਂ ਜਲ-ਪ੍ਰਵਾਹ

ਲੁਧਿਆਣਾ, 1 ਸਤੰਬਰ (ਸਲੇਮਪੁਰੀ)-ਕੋਰੋਨਾ ਦੇ ਚੱਲਦੇ ਮਾੜੇ ਦੌਰ ਦੌਰਾਨ ਲਾਸ਼ਾਂ ਦਾ ਅੰਤਿਮ ਸਸਕਾਰ ਕਰਨ ਵਾਲੀ ਸੰਸਥਾ ਮਾਰਸ਼ਲ ਏਡ ਫਾਊਾਡੇਸ਼ਨ ਵੱਲੋਂ ਸੰਸਥਾ ਦੇ ਸੰਚਾਲਕ ਮਨਦੀਪ ਕੇਸ਼ਵ ਗੁੱਡੂ ਦੀ ਅਗਵਾਈ ਹੇਠ ਟੀਮ ਵਲੋਂ ਹੁਣ ਵੀ ਲਵਾਰਿਸ ਲਾਸ਼ਾਂ ਦਾ ਅੰਤਿਮ ...

ਪੂਰੀ ਖ਼ਬਰ »

ਵੱਖ-ਵੱਖ ਫੀਡਰਾਂ ਦੀ ਬਿਜਲੀ ਬੰਦ ਰਹੇਗੀ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਬਿਜਲੀ ਨਿਗਮ ਲੁਧਿਆਣਾ ਦੇ ਵੱਖ-ਵੱਖ ਫੀਡਰਾਂ ਦੀ ਜ਼ਰੂਰੀ ਮੁਰੰਮਤ ਤੇ ਹੋਰ ਸਾਂਭ-ਸੰਭਾਲ ਲਈ 2 ਅਕਤੂਬਰ ਐਤਵਾਰ ਸਵੇਰੇ 10 ਵਜੇ ਤੋਂ 7 ਸ਼ਾਮ ਤੱਕ ਬਿਜਲੀ ਬੰਦ ਰਹੇਗੀ | ਲੁਧਿਆਣਾ ਦੇ ਜਸਵਾਲ ਕੰਪਲੈਕਸ, ਸੀ.ਕੇ., ਐਸ.ਟੀ.ਪੀ., ਕੋਹਾਲੀ, ...

ਪੂਰੀ ਖ਼ਬਰ »

ਦਿਆਨੰਦ ਹਸਪਤਾਲ ਦੇ ਪ੍ਰਬੰਧਕਾਂ ਅਤੇ ਸਟਾਫ ਵਲੋਂ ਡਾ. ਵਾਂਡਰ ਨੂੰ ਵਧਾਈ

ਲੁਧਿਆਣਾ, 1 ਅਕਤੂਬਰ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਡਾ. ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦਾ ਉਪ-ਕੁਲਪਤੀ ਨਿਯੁਕਤ ਕੀਤੇ ਜਾਣ 'ਤੇ ਡੀ. ਐਮ. ਸੀ./ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਨੀਲ ਕਾਂਤ ਮੰਝਾਲ ਅਤੇ ਉਪ ਪ੍ਰਧਾਨ ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਿਖੇ ਸੰਤ ਬਾਬਾ ਸੁਚਾ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਲੁਧਿਆਣਾ, 1 ਅਕਤੂਬਰ (ਕਵਿਤਾ ਖੁੱਲਰ)-ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਜਿਸ ਵਿਚ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ...

ਪੂਰੀ ਖ਼ਬਰ »

ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣਾ ਸ਼ਲਾਘਾਯੋਗ ਫੈਸਲਾ-ਨਿਰਮਲ ਦੋਸਤ

ਲੁਧਿਆਣਾ, 1ਅਕਤੂਬਰ (ਕਵਿਤਾ ਖੁੱਲਰ)-ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਵਲੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣਾ ਕੇਂਦਰ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ ਅਤੇ ਦੇਸ਼ ਲਈ ਕੀਮਤੀ ...

ਪੂਰੀ ਖ਼ਬਰ »

ਮਾਤਾ ਦੀ ਚੌਂਕੀ ਲਗਾਈ

ਲੁਧਿਆਣਾ, 1 ਅਕਤੂਬਰ (ਕਵਿਤਾ ਖੁੱਲਰ)-ਐਚ.ਆਈ.ਜੀ. ਫੇਸ-ਦੋ ਦੁੱਗਰੀ ਵਿਖੇ ਇਲਾਕੇ ਦੀਆਂ ਮਹਿਲਾਵਾਂ ਵਲੋਂ ਮੋਨਿਕਾ ਬੱਤਾ ਦੀ ਅਗਵਾਈ ਵਿਚ ਪਿੰਕੀ ਵਾਲੀਆ ਦੇ ਘਰ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਇਲਾਕੇ ਦੀਆਂ ਮਹਿਲਾਵਾਂ ਵਲੋਂ ਆਪਣੀ ਹਾਜ਼ਰੀ ਭਰੀ ਗਈ ...

ਪੂਰੀ ਖ਼ਬਰ »

ਏਅਰ ਪੋਰਟ 'ਤੇ ਹਿੰਦੀ ਪੰਦਰਵਾੜਾ ਦਿਵਸ ਮਨਾਇਆ

ਢੰਡਾਰੀ ਕਲਾਂ,1 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਲੁਧਿਆਣਾ ਏਅਰ ਪੋਰਟ ਤੇ ਹਿੰਦੀ ਪੰਦਰਵਾੜਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਦੀ ਜਾਣਕਾਰੀ ਦਿੰਦੇ ਹੋਏ ਏਅਰ ਪੋਰਟ ਡਾਇਰੈਕਟਰ ਐਸ. ਕੇ. ਸ਼ਰਨ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਨੋਡਲ ਪ੍ਰਧਾਨ ਨਰਾਕਾਸ ਮੁੱਖ ...

ਪੂਰੀ ਖ਼ਬਰ »

ਵਿਧਾਇਕਾ ਛੀਨਾ ਵਲੋਂ ਮਾਰਕਫੈੱਡ ਦੇ ਨਵ-ਨਿਯੁਕਤ ਚੇਅਰਮੈਨ ਮੋਹੀ ਨਾਲ ਮੁਲਾਕਾਤ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵਲੋਂ ਮਾਰਕਫੈੱਡ ਦੇ ਨਵ-ਨਿਯੁਕਤ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੂੰ ਅਹੁਦਾ ਸੰਭਾਲਣ ਉਪਰੰਤ ਮੂੰਹ ਮਿੱਠਾ ਕਰਵਾਉਂਦਿਆਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਗਿੱਲ ਬਲਾਕ ਇਕਾਈ ਵਲੋਂ ਸਮਾਗਮ

ਲੁਧਿਆਣਾ, 1 ਅਕਤੂਬਰ (ਸਲੇਮਪੁਰੀ)-ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਚਲਾਈ ਜਾ ਰਹੀ 'ਸਾਡਾ ਰੋਜ਼ਗਾਰ - ਸਾਡਾ ਅਧਿਕਾਰ' ਦੇ ਨਾਂ ਹੇਠ ਚੇਤਨਾ ਕਨਵੈਨਸ਼ਨਾਂ ਦੀ ਮੁਹਿੰਮ ਦੀ ਅਗਲੀ ਕੜੀ ਵਜੋਂ ਅੱਜ ...

ਪੂਰੀ ਖ਼ਬਰ »

ਕਿਸ ਤਰ੍ਹਾਂ ਬਣੇਗਾ ਸ਼ਹਿਰ ਸਮਾਰਟ ਸਿਟੀ?

ਭੁਪਿੰਦਰ ਸਿੰਘ ਬੈਂਸ ਲੁਧਿਆਣਾ, 1 ਅਕਤੂਬਰ-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਨੰੂ ਸਮਾਰਟ ਸਿਟੀ ਬਣਾਉਣ ਦੇ ਯਤਨ ਕਰਨ ਦੇ ਵੱਡੇ-ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ | ਲੇਕਿਨ ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਰੇਹੜੀਆਂ, ਫੜੀਆਂ ਵਾਲਿਆਂ ਵਲੋਂਾ ਕੀਤੇ ...

ਪੂਰੀ ਖ਼ਬਰ »

ਸ਼ਾਲੀਮਾਰ ਸਕੂਲ ਦੇ ਯਸ਼ ਮਲਿਕ ਨੇ ਪਾਵਰ ਲਿਫ਼ਟਿੰਗ ਵਿਚ ਸੋਨ ਤਗਮਾ ਹਾਸਲ ਕੀਤਾ

ਡਾਬਾ/ਲੁਹਾਰਾ, 1 ਅਕਤੂਬਰ (ਕੁਲਵੰਤ ਸਿੰਘ ਸੱਪਲ)-ਖੰਨਾ ਵਿਖੇ ਨਰੇਸ਼ ਸਟੇਡੀਅਮ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਾਵਰ ਲਿਫ਼ਟਿੰਗ ਦੀ ਇੰਟਰ ਸਕੂਲ ਪ੍ਰਤੀਯੋਗਤਾ ਕਰਵਾਈ ਗਈ, ਜਿਸ 'ਚ ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ (ਆਰਟਸ) ਜਮਾਤ ...

ਪੂਰੀ ਖ਼ਬਰ »

ਸੜਕਾਂ 'ਤੇ ਟੋਇਆਂ ਦੀ ਭਰਮਾਰ

ਲੁਧਿਆਣਾ, 1 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਸਮੇਤ ਦੁੱਗਰੀ ਦੇ ਨੇੜੇ ਦਾ ਇਲਾਕਾ, ਗਿੱਲ ਰੋਡ, ਜਵਾਹਰ ਨਗਰ, ਬੱਸ ਅੱਡਾ ਨਗਰ ਨਿਗਮ ਸੀ ਦੇ ਆਸ ਪਾਸ ਦਾ ਇਲਾਕਾ ਅਤੇ ਹੋਰ ਇਲਾਕਿਆਂ ਦੀਆਂ ਸੜਕਾਂ ਉਪਰ ਟੋਇਆਂ ਦੀ ਭਰਮਾਰ ਨਜ਼ਰ ਆਉਂਦੀ ਹੈ | ...

ਪੂਰੀ ਖ਼ਬਰ »

ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਵਰਤ ਰਹੀ ਹੈ ਕੰਮ ਪ੍ਰਤੀ ਲਾਪਰਵਾਹੀ

ਲੁਧਿਆਣਾ, 1 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਨੰੂ ਸਮਾਰਟ ਸਿਟੀ ਬਣਾਉਣ ਦੇ ਯਤਨ ਕਰਨ ਦੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਲੇਕਿਨ ਪ੍ਰਸ਼ਾਸਨ ਦੇ ਇਨ੍ਹਾਂ ਦਾਅਵਿਆਂ 'ਚ ਕਿੰਨੀ ਸਚਾਈ ਹੈ, ਇਹ ਨਿਗਮ ਦੀ ਇਸ਼ਤਿਹਾਰਬਾਜ਼ੀ ...

ਪੂਰੀ ਖ਼ਬਰ »

ਸਨਅਤਕਾਰਾਂ ਨੂੰ ਸੜਕ ਸੁਰੱਖਿਆ ਤੇ ਡਰਾਈਵਿੰਗ ਨਿਯਮਾਂ ਬਾਰੇ ਜਾਣਕਾਰੀ ਦੇਣ ਲਈ ਸੀ.ਆਈ.ਆਈ. ਵਲੋਂ ਵਿਸੇਸ਼ ਸੈਮੀਨਾਰ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਸਨਅਤਕਾਰਾਂ ਨੂੰ ਸੜਕ ਸੁਰੱਖਿਆ ਤੇ ਡਰਾਈਵਿੰਗ ਨਿਯਮਾਂ ਬਾਰੇ ਜਾਣਕਾਰੀ ਦੇਣ ਲਈ ਕਨਫ਼ੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ (ਸੀ.ਆਈ.ਆਈ.) ਵਲੋਂ ਕੰਗਾਰੂ ਇੰਡਯਟਰੀਜ਼ ਅਤੇ ਈਸਟਮੈਨ ਇੰਡਸਟਰੀਜ਼ ਵਿਖੇ ਵਿਸ਼ੇਸ਼ ਸੈਮੀਨਾਰ ...

ਪੂਰੀ ਖ਼ਬਰ »

ਸਾਲਿਡ ਵੇਸਟ ਮੈਨੇਜਮੈਂਟ ਸੰਬੰਧੀ ਮੀਟਿੰਗ

ਲੁਧਿਆਣਾ, 1 ਅਕਤੂਬਰ (ਭੁਪਿੰਦਰ ਸਿੰਘ ਬੈਂਸ/ਜੋਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਦੀ ਅਗਵਾਈ ਵਿਚ ਸਾਲਿਡ ਵੇਸਟ ਮੈਨੇਜਮੈਂਟ ਸੰਬੰਧੀ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਵਲੋਂ ਨਗਰ ਨਿਗਮ, ਲੁਧਿਆਣਾ ਦੀ ਹਦੂਦ ਅੰਦਰ ਲਗਾਏ ਜਾ ਰਹੇ ...

ਪੂਰੀ ਖ਼ਬਰ »

ਜ਼ਿਲ੍ਹਾ ਟਾਸਕ ਫੋਰਸ ਨੇ ਛਾਪੇਮਾਰੀ ਦੌਰਾਨ 11 ਬਾਲ ਮਜ਼ਦੂਰਾਂ ਨੂੰ ਰਿਹਾਅ ਕਰਵਾਇਆ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਨੇ ਛਾਪੇਮਾਰੀ ਦੌਰਾਨ ਲੁਧਿਆਣਾ ਦੇ ਬਾਲ ਸਿੰਘ ਨਗਰ ਤੋਂ 11 ਬਾਲ ਮਜ਼ਦੂਰਾਂ ਨੂੰ ਰਿਹਾਅ ਕਰਵਾਇਆ | ਸਾਰੇ ਬੱਚੇ ਪੰਜਾਬ ਤੋਂ ਬਾਹਰਲੇ ਰਾਜਾਂ ਨਾਲ ਸੰਬੰਧਿਤ ਹਨ ਅਤੇ ਇਨ੍ਹਾਂ ਤੋਂ ਰੋਜ਼ਾਨਾ 10 ਤੋਂ 12 ...

ਪੂਰੀ ਖ਼ਬਰ »

ਆਮ ਆਦਮੀ ਲਈ ਨਗਰ ਨਿਗਮ ਕਮਿਸ਼ਨਰ ਨੰੂ ਮਿਲਣਾ ਮੁਸ਼ਕਿਲ-ਗਾਬੜੀਆ

ਲੁਧਿਆਣਾ, 1 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਵਲੋਂ ਸ਼ਹਿਰ ਨਿਵਾਸੀਆਂ ਨੰੂ ਬਿਹਤਰ ਮੁੱਢਲੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ | ਪਰ ਹਕੀਕਤ ਵਿਚ ਆਮ ਆਦਮੀ ਲਈ ਨਗਰ ...

ਪੂਰੀ ਖ਼ਬਰ »

ਹਲਕਾ ਦੱਖਣੀ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਪਰਵਾਸੀ ਵਿੰਗ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ

ਢੰਡਾਰੀ ਕਲਾਂ, 1 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਰਵਾਸੀ ਵਿੰਗ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਚੰਦਰ ਭਾਨ ਚੌਹਾਨ ਨੇ ਆਪਣਾ ਅਸਤੀਫਾ ...

ਪੂਰੀ ਖ਼ਬਰ »

ਗਲੀ 'ਚ ਖੜੇ੍ਹ ਗੰਦੇ ਪਾਣੀ ਕਾਰਨ ਆਦਰਸ਼ ਨਗਰ ਵਾਸੀ ਨਰਕ ਭਰੀ ਜ਼ਿੰਦਗੀ ਜਿਊਾਣ ਲਈ ਮਜਬੂਰ-ਨਵਲ ਜੈਨ

ਲੁਧਿਆਣਾ, 1 ਅਕਤੂਬਰ (ਕਵਿਤਾ ਖੁੱਲਰ)-ਨਗਰ ਨਿਗਮ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਵਾਰਡ ਨੰਬਰ 11 ਵਿੱਚ ਸਥਿਤ ਆਦਰਸ਼ ਨਗਰ ਦੇ ਲੋਕ ਅੱਜ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ | ਥਾਂ-ਥਾਂ ਖਿੱਲਰੇ ਗੰਦਗੀ ਦੇ ਢੇਰ, ਗਲੀਆਂ ਵਿੱਚ ਫੈਲਿਆ ਸੀਵਰੇਜ ਦਾ ਗੰਦਾ ਪਾਣੀ ...

ਪੂਰੀ ਖ਼ਬਰ »

ਪਤੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਕੇਸ ਦਰਜ

ਲੁਧਿਆਣਾ, 1 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਪਤੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਉਸ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਖਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਗਗਨਦੀਪ ਵਾਸੀ ਹੁਸ਼ਿਆਰਪੁਰ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਭਾਰੀ ਮਾਤਰਾ ਵਿਚ ਅਫ਼ੀਮ ਸਮੇਤ ਦੋ ਗਿ੍ਫ਼ਤਾਰ

ਲੁਧਿਆਣਾ, 1 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਅਫੀਮ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ...

ਪੂਰੀ ਖ਼ਬਰ »

ਜਾਇਦਾਦ ਦੇ ਮਾਮਲੇ ਵਿਚ ਠੱਗੀ ਕਰਨ ਦੇ ਦੋਸ਼ ਤਹਿਤ ਦੋ ਖਿਲਾਫ਼ ਕੇਸ ਦਰਜ

ਲੁਧਿਆਣਾ, 1 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਜਾਇਦਾਦ ਦੇ ਮਾਮਲੇ ਵਿਚ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਿਲ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮਨਜਿੰਦਰ ...

ਪੂਰੀ ਖ਼ਬਰ »

ਵਿਧਾਇਕ ਗੋਗੀ ਵਲੋਂ ਮੁੱਖ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਨਾਲ ਮੁਲਾਕਾਤ ਕਰਕੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ | ਮੁੱਖ ਮੰਤਰੀ ਵਲੋਂ ਵੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ

ਲੁਧਿਆਣਾ, 1 ਅਕਤੂਬਰ (ਕਵਿਤਾ ਖੁੱਲਰ)-ਸ਼ਹੀਦ ਭਗਤ ਸਿੰਘ, ਰਾਜਗੁਰੂ, ਅਤੇ ਸੁਖਦੇਵ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਐਨ.ਐਸ.ਐਸ ਵਿੰਗ ਵਲੋਂ ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ...

ਪੂਰੀ ਖ਼ਬਰ »

ਹਲਕਾ ਪੱਛਮੀ ਦੇ ਵਾਰਡ ਨੰਬਰ 77 'ਚ ਵਿਧਾਇਕ ਗੋਗੀ ਦੀ ਅਗਵਾਈ 'ਚ ਸਫ਼ਾਈ ਮੁਹਿੰਮ ਸ਼ੁਰੂ

ਲੁਧਿਆਣਾ, 1 ਅਕਤੂਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਵਾਰਡ ਨੰਬਰ 77 ਵਿਚ ਅੱਜ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਅਗਵਾਈ ਵਿਚ ਸਫ਼ਾਈ ਮੁਹਿੰਮ ਦੀ ਸ਼ੁਰੂਵਾਤ ਕੀਤੀ ਗਈ ਹੈ | ਵਿਧਾਇਕ ਗੋਗੀ ਦੀ ਪਤਨੀ ਡਾ. ਸੁਖਚੈਨ ਕੌਰ ਬੱਸੀ ਦੇ ਨਾਲ ਨਗਰ ਨਿਗਮ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵਾਤਾਵਰਨ ਬਚਾਉਣ ਸਬੰਧੀ ਰੈਲੀ ਕੱਢੀ

ਭਾਮੀਆਂ ਕਲਾਂ, 1 ਅਕਤੂਬਰ (ਜਤਿੰਦਰ ਭੰਬੀ)-ਰਾਹੋਂ ਰੋਡ ਤੇ ਸਥਿਤ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਐੱਨ. ਐੱਸ .ਐੱਸ ਦੇ ਵਿਦਿਆਰਥੀਆਂ ਵਲੋਂ ਪ੍ਰੋਗਰਾਮ ਅਫਸਰ ਡਾ. ਇੰਦੂ ਸ਼ਰਮਾ ਦੀ ਅਗਵਾਈ ਵਿਚ 'ਪਰਾਲੀ ਨਾ ਜਲਾਓ', 'ਵਾਤਾਵਰਣ ਬਚਾਓ' ਸਬੰਧੀ ਇਕ ਰੈਲੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX