ਤਾਜਾ ਖ਼ਬਰਾਂ


ਸਾਬਕਾ ਉਪ ਮੁੱਖ ਮੰਤਰੀ ਓ.ਪੀ.ਸੋਨੀ ਪੁੱਛਗਿੱਛ ਲਈ ਪਹੁੰਚੇ ਵਿਜੀਲੈਂਸ ਦਫ਼ਤਰ
. . .  3 minutes ago
ਅੰਮ੍ਰਿਤਸਰ, 29 ਨਵੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਓ.ਪੀ. ਸੋਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਪੁੱਛਗਿੱਛ ਲਈ ਵਿਜੀਲੈਂਸ ਦਫ਼ਤਰ ਪਹੁੰਚ ਗਏ ਹਨ। ਐੱਸ.ਐੱਸ.ਪੀ. ਵਿਜੀਲੈਂਸ ਵਰਿੰਦਰ ਸਿੰਘ ਸੰਧੂ ਅਤੇ...
ਭਾਰਤ ਪਾਕਿਸਤਾਨ ਸਰਹੱਦ ’ਤੇ ਗੋਲੀ ਨਾਲ ਸੁੱਟੇ ਡਰੋਨ ਨਾਲ ਬੰਨੇ ਪੈਕੇਟ ’ਚੋਂ ਮਿਲੀ ਹੈਰੋਇਨ
. . .  1 minute ago
ਅਜਨਾਲਾ, ਗੱਗੋਮਾਹਲ, 29 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)- ਬੀਤੀ ਦੇਰ ਰਾਤ ਸਰਹੱਦੀ ਚੌਕੀ ਦਰੀਆ ਮਨਸੂਰ ਨੇੜੇ ਬੀ.ਐਸ.ਐਫ਼ ਦੀਆਂ ਮਹਿਲਾ ਕਾਂਸਟੇਬਲਾਂ ਵਲੋਂ ਗੋਲੀ...
ਸੁਲਤਾਨਵਿੰਡ ਰੋਡ ਗੋਬਿੰਦ ਨਗਰ ਵਿਖੇ ਸਾਢੂ ਨੇ ਆਪਣੇ ਸਾਢੂ ਨੂੰ ਗੋਲੀਆ ਮਾਰਕੇ ਉਤਾਰਿਆ ਮੌਤ ਦੇ ਘਾਟ
. . .  22 minutes ago
ਅੰਮ੍ਰਿਤਸਰ/ਸੁਲਤਾਨਵਿੰਡ, 29 ਨਵੰਬਰ (ਰੇਸ਼ਮ ਸਿੰਘ/ਗੁਰਨਾਮ ਸਿੰਘ ਬੁੱਟਰ)-ਬੀਤੀ ਦੇਰ ਰਾਤ ਗੋਬਿੰਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਿਖੇ ਸਹੁਰਿਆ ਘਰ ਪਰਿਵਾਰ ਸਮੇਤ ਆਏ ਦੋ ਸਾਢੂਆ 'ਚ ਹੋਈ ਤੂੰ-ਤੂੰ ਮੈਂ-ਮੈਂ 'ਚ ਇਕ ਸਾਢੂ...
ਰੇਲ ਹਾਦਸੇ ਦੇ ਪੀੜਿਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋ ਇਕ-ਇਕ ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ
. . .  49 minutes ago
ਕੀਰਤਪੁਰ ਸਾਹਿਬ, 29 ਨਵੰਬਰ (ਬੀਰ ਅੰਮ੍ਰਿਤ ਪਾਲ ਸਿੰਘ ਸੰਨੀ)-ਬੀਤੇ ਦਿਨੀਂ ਕੀਰਤਪੁਰ ਸਾਹਿਬ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ ਵਿਚ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਸੀ। ਅੱਜ ਪੰਜਾਬ ਸਰਕਾਰ ਨੇ ਇਨ੍ਹਾਂ ਪੀੜਿਤ ਪਰਿਵਾਰਾਂ...
ਭੂਚਾਲ, ਅੱਗ ਅਤੇ ਅੱਤਵਾਦੀ ਹਮਲਿਆਂ ਦੇ ਮਾਮਲਿਆਂ 'ਚ ਮੀਡੀਆ ਨੂੰ ਜ਼ਿੰਮੇਵਾਰੀ ਨਾਲ ਰਿਪੋਰਟ ਕਰਨ ਦੀ ਲੋੜ-ਅਨੁਰਾਗ ਠਾਕੁਰ
. . .  57 minutes ago
ਨਵੀਂ ਦਿੱਲੀ, 29 ਨਵੰਬਰ-ਏਸ਼ੀਆ ਪੈਸੀਫਿਕ ਬ੍ਰੌਡਕਾਸਟਿੰਗ ਯੂਨੀਅਨ ਜਨਰਲ ਅਸੈਂਬਲੀ ਵਿਖੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੀਡੀਆ ਨੂੰ ਭੂਚਾਲ, ਅੱਗ ਅਤੇ ਅੱਤਵਾਦੀ ਹਮਲਿਆਂ ਦੇ ਮਾਮਲਿਆਂ ਵਿਚ ਜ਼ਿੰਮੇਵਾਰੀ ਨਾਲ ਰਿਪੋਰਟ ਕਰਨ ਦੀ ਲੋੜ ਹੈ। ਮੀਡੀਆ...
ਫੀਫਾ ਵਿਸ਼ਵ ਕੱਪ 'ਚ ਅੱਜ ਨੀਦਰਲੈਂਡ-ਕਤਰ, ਈਕਵਾਡੋਰ-ਸੈਨੇਗਲ, ਵੇਲਜ਼-ਇੰਗਲੈਂਡ ਤੇ ਈਰਾਨ-ਅਮਰੀਕਾ ਦੇ ਮੈਚ
. . .  about 1 hour ago
ਦੋਹਾ, 29 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਨੀਦਰਲੈਂਡ ਅਤੇ ਕਤਰ ਦਾ ਮੈਚ ਰਾਤ 8.30, ਈਕਵਾਡੋਰ ਅਤੇ ਕਤਰ ਦਾ ਰਾਤ 8.30, ਵੇਲਜ਼ ਅਤੇ ਇੰਗਲੈਂਡ ਦਾ ਰਾਤ 12.30 ਅਤੇ ਈਰਾਨ-ਅਮਰੀਕਾ ਦਾ ਮੈਚ ਰਾਤ 12.30 ਵਜੇ...
ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਵਿਜੀਲੈਂਸ ਸਾਹਮਣੇ ਅੱਜ ਹੋਣਗੇ ਪੇਸ਼
. . .  about 1 hour ago
ਚੰਡੀਗੜ੍ਹ, 29 ਨਵੰਬਰ-ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਸਾਹਮਣੇ ਅੱਜ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਉਨ੍ਹਾਂ ਨੂੰ 26 ਨਵੰਬਰ ਨੂੰ ਪੇਸ਼ ਹੋਣ ਦੀ ਤਾਕੀਦ ਕੀਤੀ ਸੀ, ਪਰੰਤੂ ਰਾਜ...
ਅਸੀਂ ਉਚਿਤ ਜਵਾਬ ਦੇਵਾਂਗੇ-'ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਹੈੱਡ ਨਾਦਵ ਲੈਪਿਡ ਦੀ ਟਿੱਪਣੀ 'ਤੇ ਅਨੁਪਮ ਖੇਰ
. . .  about 1 hour ago
ਮੁੰਬਈ, 29 ਨਵੰਬਰ-'ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਹੈੱਡ ਨਾਦਵ ਲੈਪਿਡ ਦੀ ਟਿੱਪਣੀ 'ਤੇ ਫ਼ਿਲਮ ਦੇ ਕਲਾਕਾਰ ਅਨੁਪਮ ਖੇਰ ਨੇ ਕਿਹਾ ਕਿ ਅਸੀਂ ਉਚਿਤ ਜਵਾਬ ਦੇਵਾਂਗੇ। ਜੇ ਸਰਬਨਾਸ਼ ਸਹੀ ਹੈ, ਤਾਂ ਕਸ਼ਮੀਰੀ ਪੰਡਿਤਾਂ ਦਾ ਕੂਚ ਵੀ ਸਹੀ ਹੈ। ਉਸ ਟੂਲਕਿੱਟ ਗੈਂਗ ਦੇ ਸਰਗਰਮ...
ਕੋਟਕਪੂਰਾ ਗੋਲੀਕਾਂਡ 'ਚ ਸੁਮੇਧ ਸੈਣੀ ਸਿੱਟ ਸਾਹਮਣੇ ਅੱਜ ਹੋਣਗੇ ਪੇਸ਼
. . .  about 1 hour ago
ਚੰਡੀਗੜ੍ਹ, 29 ਨਵੰਬਰ-ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੁੱਛਗਿੱਛ ਲਈ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਿੱਟ ਸਾਹਮਣੇ ਅੱਜ ਪੇਸ਼...
ਐਨ.ਆਈ.ਏ. ਵਲੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਯੂ.ਪੀ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 29 ਨਵੰਬਰ-ਗੈਂਗਸਟਰਾਂ ਖਿਲਾਫ ਇਕ ਤਾਜ਼ਾ ਕਾਰਵਾਈ ਵਿਚ, ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਸਵੇਰੇ ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਰਾਜਸਥਾਨ ਅਤੇ ਹਰਿਆਣਾ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ...
ਅਸਾਮ:3.50 ਕਰੋੜ ਦੇ ਗਾਂਜੇ ਸਮੇਤ ਚਾਰ ਗ੍ਰਿਫਤਾਰ
. . .  about 1 hour ago
ਗੁਹਾਟੀ, 29 ਨਵੰਬਰ-ਸਿਟੀ ਪੁਲਿਸ ਨੇ ਇਕ ਟਰੱਕ ਵਿਚੋਂ 3.50 ਕਰੋੜ ਰੁਪਏ ਦੀ ਕੀਮਤ ਦਾ 500 ਕਿਲੋ ਗਾਂਜਾ ਜ਼ਬਤ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦਾ ਖ਼ੁਲਾਸਾ ਸੰਯੁਕਤ ਪੁਲਿਸ ਕਮਿਸ਼ਨਰ ਪਾਰਥਾ ਸਾਰਥੀ ਮਹੰਤਾ...
ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ
. . .  39 minutes ago
ਬਟਾਲਾ, 29 ਨਵੰਬਰ-ਬਟਾਲਾ ਅਧੀਨ ਪੁਲਿਸ ਚੌਂਕੀ ਸ਼ੇਖੂਪੁਰ ਦੇ ਪਿੰਡ ਸ਼ੇਖੂਪੁਰ ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਸਦਰ ਬਟਾਲਾ ਦੇ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਕਾਲੀ ਆਗੂ ਅਜੀਤਪਾਲ ਸਿੰਘ...
ਬੀ.ਐਸ.ਐਫ ਦੀਆਂ ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਸੁੱਟਿਆ ਡਰੋਨ
. . .  about 2 hours ago
ਅਜਨਾਲਾ/ਗੱਗੋਮਾਹਲ, 29 ਨਵੰਬਰ (ਗੁਰਪ੍ਰੀਤ ਸਿੰਘ/ਢਿੱਲੋਂ ਬਲਵਿੰਦਰ ਸਿੰਘ ਸੰਧੂ)-ਗੁਆਂਢੀ ਮੁਲਕ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਦਿਆਂ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ ਦੀਆਂ 2 ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਡਰੋਨ ਨੂੰ ਹੇਠਾਂ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਸ਼ਰਧਾ ਕਤਲ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ
. . .  1 day ago
ਨਵੀਂ ਦਿੱਲੀ, 28 ਨਵੰਬਰ - ਤਲਵਾਰਾਂ ਨਾਲ ਲੈਸ ਘੱਟੋ-ਘੱਟ ਦੋ ਵਿਅਕਤੀਆਂ ਨੇ ਸ਼ਰਧਾ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ ਕਰ ਦਿੱਤਾ । ਹਮਲਾਵਰ ਹਿੰਦੂ ਸੈਨਾ ਦੇ ਹੋਣ ਦਾ ਦਾਅਵਾ ...
ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਜ਼ੀਰਕਪੁਰ ਪਹੁੰਚੀ
. . .  1 day ago
ਜ਼ੀਰਕਪੁਰ, 28 ਨਵੰਬਰ (ਹੈਪੀ ਪੰਡਵਾਲਾ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਂਦਨੀ ਚੌਕ ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਦੇਰ ਸ਼ਾਮ ਇੱਥੇ ਪਹੁੰਚੀ । ਦਿੱਲੀ ਤੋਂ ਵਾਇਆ ...
ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅਰਬਾਂ ਦੀ ਜ਼ਮੀਨ ਧੋਖੇ ਨਾਲ ਜੰਗਲਾਤ ਵਿਭਾਗ ਨੂੰ ਟਰਾਂਸਫਰ ਕਰਨ ਸੰਬੰਧੀ ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ
. . .  1 day ago
ਪਠਾਨਕੋਟ, 28 ਨਵੰਬਰ (ਸੰਧੂ )- ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਪਠਾਨਕੋਟ ਦੇ ਧਾਰਕਲਾ ਬਲਾਕ ਅਤੇ ਤਹਿਸੀਲ ਵਿਚ ਪੈਂਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਜੰਗਲਾਤ ਵਿਭਾਗ ਦੇ ਨਾਂਅ ’ਤੇ ਧੋਖੇ ਨਾਲ ਕੀਤੇ ...
ਸਾਈਬਰਨਿਊਜ਼ 'ਤੇ ਲਿਖਿਆ ਦਾਅਵਾ ਬੇਬੁਨਿਆਦ , ਵਟਸਐਪ ਤੋਂ 'ਡੇਟਾ ਲੀਕ' ਦਾ ਕੋਈ ਸਬੂਤ ਨਹੀਂ ਹੈ : ਬੁਲਾਰਾ ਵਟਸਐਪ
. . .  1 day ago
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਦੇ ਮੰਤਰੀ ਸੇਬੇਸਟੀਅਨ ਨਾਲ ਭਾਰਤ-ਫਰਾਂਸ ਸਾਲਾਨਾ ਰੱਖਿਆ ਵਾਰਤਾ ਦੀ ਪ੍ਰਧਾਨਗੀ ਕੀਤੀ
. . .  1 day ago
300 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ
. . .  1 day ago
ਅਟਾਰੀ, 28 ਨਵੰਬਰ (ਗੁਰਦੀਪ ਸਿੰਘ ਅਟਾਰੀ)- ਪੁਲਿਸ ਥਾਣਾ ਲੋਪੋਕੇ ਨੇ ਇਕ ਵਿਅਕਤੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਦੀ ਪਛਾਣ ਅੰਗਰੇਜ ਸਿੰਘ ਵਾਸੀ ਪਿੰਡ ਛਿਡਨ ਵਜੋਂ ਹੋਈ ਹੈ। ਪੁਲਿਸ ਥਾਣਾ...
ਘਨੌਰ ’ਚ ਹੋਈ 18 ਲੱਖ ਦੀ ਲੁੱਟ
. . .  1 day ago
ਘਨੌਰ, 28 ਨਵੰਬਰ (ਸ਼ੁਸ਼ੀਲ ਸ਼ਰਮਾ)- ਘਨੌਰ ਦੇ ਮੇਨ ਰੋਡ ’ਤੇ ਸਥਿਤ ਥਾਣਾ ਘਨੌਰ ਤੋਂ ਕੁਝ ਹੀ ਦੂਰੀ ਤੇ ਯੂਕੋ ਬੈਂਕ...
ਜੁੱਤੀਆਂ ਦੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ
. . .  1 day ago
ਨਵੀਂ ਦਿੱਲੀ, 28 ਨਵੰਬਰ - ਲਾਰੈਂਸ ਰੋਡ ਇੰਡਸਟਰੀਅਲ ਏਰੀਆ ’ਚ ਜੁੱਤੀਆਂ ਬਣਾਉਣ ਵਾਲੀ ਫ਼ੈਕਟਰੀ ’ਚ ਭਿਆਨਕ ਅੱਗ ਲੱਗਣ ਤੋਂ ਬਾਅਦ ਅੱਗ ਬੁਝਾਉਣ ਦਾ ਕੰਮ ਜਾਰੀ ਹੈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਪੀ.ਟੀ. ਊਸ਼ਾ ਭਾਰਤੀ ਓਲੰਪਿਕ ਸੰਘ ਦੀ ਚੁਣੀ ਗਈ ਪ੍ਰਧਾਨ
. . .  1 day ago
ਇਨੋਵਾ ਦੀ ਟਰੱਕ ਨਾਲ ਸਿੱਧੀ ਟੱਕਰ 'ਚ 2 ਔਰਤਾ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਫਿਲੌਰ, 28 ਨਵੰਬਰ (ਵਿਪਨ ਗੈਰੀ)-ਅੱਜ ਸਵੇਰੇ 11 ਵਜੇ ਦੇ ਕਰੀਬ ਫਿਲੌਰ ਤੋਂ ਨੂਰਮਹਿਲ ਮਾਰਗ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਔਰਤਾ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ।ਵੇਰਵੇ ਅਨੁਸਾਰ ਨਕੋਦਰ ਤੋਂ ਵਿਆਹ ਦੇਖ ਕੇ ਆ ਰਹੀ ਇਕ ਇਨੋਵਾ ਗੱਡੀ ਦੀ ਇਕ ਟਰੱਕ...
ਪੈਰਾ-ਉਲੰਪਿਕ ਖਿਡਾਰੀਆਂ ਦਾ ਮੁਜ਼ਾਹਰਾ, ਐਨ. ਐਸ. ਯੂ.ਆਈ. ਨੇਤਾ ਵੀ ਪੁੱਜੇ ਮੌਕੇ ’ਤੇ
. . .  1 day ago
ਚੰਡੀਗੜ੍ਹ, 28 ਨਵੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੈਰਾ-ਉਲੰਪਿਕ ਖਿਡਾਰੀਆਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਗਿਆਨ ਲਈ ਕੀਤੇ ਨਿਵੇਸ਼ ਦਾ ਵਿਆਜ ਸਭ ਤੋਂ ਜ਼ਿਆਦਾ ਹੁੰਦਾ ਹੈ। -ਬੈਂਜਾਮਿਨ ਫ੍ਰੈਂਕਲਿਨ

ਜਲੰਧਰ

ਵਰਕਸ਼ਾਪ ਚੌਕ ਵਿਚ ਕਰੋੜਾਂ ਨਾਲ ਹੋਏ ਕੰਮਾਂ ਦੀ ਵਿਜੀਲੈਂਸ ਜਾਂਚ ਵਿਚ ਹੋਣਗੇ ਕਈ ਖ਼ੁਲਾਸੇ

 ਸ਼ਿਵ ਸ਼ਰਮਾ
ਜਲੰਧਰ, 2 ਅਕਤੂਬਰ-ਸਮਾਰਟ ਸਿਟੀ ਕੰਪਨੀ ਵਲੋਂ ਵਰਕਸ਼ਾਪ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਕੰਮਾਂ ਦਾ ਜਵਾਬ ਹੁਣ ਨਿਗਮ ਅਫ਼ਸਰਾਂ ਨੂੰ ਦੇਣਾ ਪਏਗਾ। ਸਰਕਾਰ ਦੀ ਹਦਾਇਤ 'ਤੇ ਹੁਣ ਵਿਜੀਲੈਂਸ ਬਿਊਰੋ ਸਮਾਰਟ ਸਿਟੀ ਕੰਪਨੀ ਵਲੋਂ ਕਰੋੜਾਂ ਰੁਪਏ ਦੇ ਕਰਵਾਏ ਗਏ ਕੰਮਾਂ ਦੀ ਜਾਂਚ ਕਰ ਰਹੀ ਹੈ ਤਾਂ ਵਿਜੀਲੈਂਸ ਬਿਊਰੋ ਦੇ ਨਿਸ਼ਾਨੇ 'ਤੇ ਹੁਣ ਵਰਕਸ਼ਾਪ ਚੌਕ ਵੀ ਆ ਗਿਆ ਹੈ ਕਿਉਂਕਿ ਇਸ ਚੌਕ ਵਿਚ ਸਮਾਰਟ ਸਿਟੀ ਦੇ ਤਹਿਤ ਜਿਹੜੇ ਕੰਮ ਕਰਵਾਏ ਗਏ ਸਨ, ਉਨ੍ਹਾਂ ਕੰਮਾਂ ਦੀ ਮਿਣਤੀ ਵੀ ਪੂਰੀ ਨਹੀਂ ਹੋ ਰਹੀ ਹੈ। ਵਿਜੀਲੈਂਸ ਬਿਊਰੋ ਇਨ੍ਹਾਂ ਪ੍ਰਾਜੈਕਟਾਂ ਦੀ ਜਿਹੜੀ ਜਾਂਚ ਕਰ ਰਹੀ ਹੈ ਤਾਂ ਉਹ ਕੀਤੇ ਗਏ ਕੰਮਾਂ ਬਾਰੇ ਮੌਕੇ 'ਤੇ ਵੀ ਜਾਂਚ ਕਰੇਗੀ ਕਿ ਉਸ ਵਿਚ ਕਿੰਨਾ ਕੰਮ ਹੋਇਆ ਹੈ। ਕਈ ਸਿਆਸੀ ਆਗੂਆਂ ਨੇ ਚੌਕਾਂ ਵਿਚ ਫ਼ੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਹਨ ਤੇ ਇਸ ਚੌਕ ਵਿਚ ਦੀ ਸਮਾਰਟ ਸਿਟੀ ਦੇ ਫ਼ੰਡਾਂ ਦੀ ਦੁਰਵਰਤੋਂ ਦਾ ਮਾਮਲਾ ਜਾਂਚ ਦੇ ਘੇਰੇ ਵਿਚ ਹੈ। ਜਦੋਂ ਇਸ ਚੌਕ ਵਿਚ ਚਾਰੇ ਪਾਸੇ ਕੁਝ ਮੀਟਰ ਇਕ ਖ਼ਾਸ ਤਰਾਂ ਦੀ ਮਹਿੰਗੀ ਲੁੱਕ ਪਾਈ ਗਈ ਸੀ ਜਿਹੜੀ ਕਿ ਪਾਣੀ ਦੇ ਖੜੇ ਹੋਣ ਨਾਲ ਨਹੀਂ ਟੁੱਟਦੀ ਸੀ ਪਰ ਲੁੱਕ ਪਾਉਣ ਦੇ ਕੁਝ ਮਹੀਨੇ ਬਾਅਦ ਉਸ ਨੂੰ ਖ਼ੋਦ ਕੇ ਦੂਜੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਵਿਜੀਲੈਂਸ ਦੀ ਜਾਂਚ ਵਿਚ ਇਨ੍ਹਾਂ ਕੰਮਾਂ ਦੀ ਨਿਗਰਾਨੀ ਕਰਨ ਵਾਲੇ ਨਿਗਮ ਅਫ਼ਸਰ ਨਿਸ਼ਾਨੇ 'ਤੇ ਵੀ ਆ ਸਕਦੇ ਹਨ ਕਿ ਜੇਕਰ ਇਸ ਦਾ ਪਹਿਲਾਂ ਹੀ ਪਤਾ ਸੀ ਕਿ ਜਿਸ ਜਗਾ 'ਤੇ ਖ਼ਾਸ ਤਰਾਂ ਦੀ ਮਹਿੰਗੀ ਲੁੱਕ ਪਾਈ ਗਈ ਸੀ ਤਾਂ ਕੁਝ ਮਹੀਨੇ ਬਾਅਦ ਉਸ ਨੂੰ ਤੋੜਨਾ ਹੈ ਤਾਂ ਫਿਰ ਪਹਿਲਾਂ ਲੁੱਕ ਕਿਉਂ ਪਾਈ ਗਈ ਸੀ। ਇਸ ਵੇਲੇ ਪਾਈ ਗਈ ਲੁੱਕ ਦੀ ਮਿਣਤੀ ਵੀ ਪੂਰੀ ਨਹੀਂ ਹੋ ਰਹੀ ਹੈ ਕਿਉਂਕਿ ਉਸ ਵਿਚੋਂ ਤਾਂ ਪਹਿਲਾਂ ਹੀ ਕਾਫ਼ੀ ਪੁੱਟੀ ਜਾ ਚੁੱਕੀ ਹੈ। ਵਿਜੀਲੈਂਸ ਵਲੋਂ ਕੀਤੇ ਗਏ ਕੰਮਾਂ ਦੀ ਸਾਰੀ ਜਾਣਕਾਰੀ ਰਿਕਾਰਡ ਤੋਂ ਹੀ ਸਾਰੀ ਜਾਣਕਾਰੀ ਮਿਲ ਸਕੇਗੀ ਪਰ ਇਸ ਰਿਕਾਰਡ ਨੂੰ ਦੇ-ਣ ਲਈ ਕਈਆਂ ਦੇ ਪਸੀਨੇ ਛੁੱਟ ਸਕਦੇ ਹਨ। ਚਰਚਾ ਤਾਂ ਇਹ ਵੀ ਹੈ ਕਿ ਪਹਿਲਾਂ ਫੁੱਟਪਾਥ ਬਣਾਏ ਗਏ ਸਨ ਤਾਂ ਬਾਅਦ ਵਿਚ ਐਲ. ਈ. ਡੀ. ਲਾਈਟਾਂ ਦੀ ਤਾਰ ਪਾਉਣ ਲਈ ਫੁੱਟਪਾਥ ਤੋੜ ਦਿੱਤੇ ਗਏ ਸਨ। ਇਸ ਮਾਮਲੇ ਵਿਚ ਨਿਗਮ ਅਫ਼ਸਰਾਂ ਨੂੰ ਜਵਾਬ ਦੇਣਾ ਔਖਾ ਹੋਏਗਾ ਕਿ ਜੇਕਰ ਤਾਰ ਪਾਈ ਜਾਣੀ ਸੀ ਤਾਂ ਫੁੱਟਪਾਥ ਪਹਿਲਾਂ ਕਿਉਂ ਬਣਾਏ ਗਏ ਸਨ। ਵਿਜੀਲੈਂਸ ਨੇ ਆਪਣੀ ਜਾਂਚ ਜਿਸ ਤਰਾਂ ਨਾਲ ਅੱਗੇ ਵਧਾਉਣੀ ਸ਼ੁਰੂ ਕੀਤੀ ਹੈ ਤਾਂ ਇਸ ਵਿਚ ਕਈ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਸਿਆਸੀ ਆਗੂਆਂ ਦੀ ਮੰਗ ਤੋਂ ਬਾਅਦ ਸਮਾਰਟ ਸਿਟੀ ਦੇ ਕਰੋੜਾਂ ਦੇ 64 ਪ੍ਰਾਜੈਕਟਾਂ ਦੀ ਜਾਂਚ ਦਾ ਕੰਮ ਵਿਜੀਲੈਂਸ ਬਿਊਰੋ ਦੇ ਹਵਾਲੇ ਕਰ ਦਿੱਤਾ ਸੀ।
ਈ. ਡੀ. ਕੋਲ ਵੀ ਜਾ ਸਕਦਾ ਹੈ ਪ੍ਰਾਜੈਕਟਾਂ ਵਿਚ ਹੋਈਆਂ ਅਦਾਇਗੀਆਂ ਦਾ ਮਾਮਲਾ
ਸ਼ਹਿਰ ਵਿਚ ਸਮਾਰਟ ਸਿਟੀ ਕੰਪਨੀ ਵਲੋਂ ਪ੍ਰਾਜੈਕਟਾਂ 'ਤੇ ਖ਼ਰਚ ਕੀਤੇ ਗਏ ਕਰੋੜਾਂ ਰੁਪਏ ਦੀਆਂ ਰਕਮਾਂ ਦੇ ਮਾਮਲੇ ਵਿਚ ਬੇਨਿਯਮੀਆਂ ਦੇ ਦੋਸ਼ ਲਗਾਏ ਜਾ ਰਹੇ ਹਨ। ਸਮਾਰਟ ਸਿਟੀ ਦੇ ਫ਼ੰਡਾਂ ਵਿਚ ਅਦਾਇਗੀਆਂ ਕਰਨ ਵਿਚ ਜਿਸ ਤਰਾਂ ਨਾਲ ਤੇਜ਼ੀ ਦਿਖਾਈ ਗਈ ਸੀ, ਉਹ ਕਾਫ਼ੀ ਹੈਰਾਨ ਕਰਨ ਵਾਲੀ ਹੈ। ਸਮਾਰਟ ਸਿਟੀ ਕੰਪਨੀ ਵਲੋਂ ਕਈ ਠੇਕੇਦਾਰਾਂ ਨੂੰ ਪਹਿਲਾਂ ਹੀ ਕਾਫ਼ੀ ਅਦਾਇਗੀ ਕਰ ਦਿੱਤੀ ਗਈ ਸੀ ਜਦਕਿ ਉਨ੍ਹਾਂ ਵਿਚੋਂ ਕਈਆਂ ਨੇ ਤਾਂ ਕਾਫ਼ੀ ਕੰਮ ਪੂਰੇ ਨਹੀਂ ਕੀਤੇ ਸਨ। ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਨਿਗਰਾਨੀ ਦਾ ਕੰਮ ਚਾਹੇ ਹੁਣ ਨਿਗਮ ਦੇ ਅਲੱਗ-ਅਲੱਗ ਵਿਭਾਗਾਂ ਦੇ ਅਫ਼ਸਰਾਂ ਨੂੰ ਦੇ ਦਿੱਤਾ ਗਿਆ ਹੈ ਪਰ ਆਉਣ ਵਾਲੇ ਸਮੇਂ ਵਿਚ ਅਦਾਇਗੀਆਂ ਕਰਨ ਦੇ ਮਾਮਲੇ ਵਿਚ ਕਈ ਅਫ਼ਸਰ ਆਪਣੇ ਹਸਤਾਖ਼ਰ ਕਰਨ ਤੋਂ ਹੱਥ ਪਿੱਛੇ ਕਰ ਸਕਦੇ ਹਨ ਕਿਉਂਕਿ ਭਾਜਪਾ ਵਲੋਂ ਸਮਾਰਟ ਸਿਟੀ ਦੇ ਫ਼ੰਡਾਂ ਦੀ ਦੁਰਵਰਤੋਂ ਦਾ ਮਾਮਲਾ ਵਾਰ-ਵਾਰ ਕੇਂਦਰੀ ਆਗੂਆਂ ਕੋਲ ਉਠਾਇਆ ਜਾ ਰਿਹਾ ਹੈ ਤਾਂ ਇਹ ਸਮਝਿਆ ਜਾਂਦਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਕੇਂਦਰ ਸਮਾਰਟ ਸਿਟੀ ਦੇ ਫ਼ੰਡਾਂ ਦੀ ਹੋਈ ਦੁਰਵਰਤੋਂ ਅਤੇ ਅਦਾਇਗੀਆਂ ਕਰਨ ਦੇ ਮਾਮਲਿਆਂ ਦੀ ਜਾਂਚ ਲਈ ਜਾਂਚ ਈ. ਡੀ. ਦੇ ਹਵਾਲੇ ਕਰ ਦਿੰਦਾ ਹੈ ਤਾਂ ਕਈਆਂ ਲਈ ਪ੍ਰੇਸ਼ਾਨੀ ਖੜ੍ਹੀ ਹੋ ਸਕਦੀ ਹੈ। ਕਈ ਤਾਂ ਹੁਣ ਇਸ ਤੋਂ ਡਰਨ ਵੀ ਲੱਗ ਪਏ ਹਨ ਕਿ ਸਥਾਨਕ ਏਜੰਸੀਆਂ ਵਲੋਂ ਤਾਂ ਜ਼ਿਆਦਾ ਪ੍ਰੇਸ਼ਾਨੀ ਨਹੀਂ ਆਏਗੀ ਪਰ ਜੇਕਰ ਇਨ੍ਹਾਂ ਮਾਮਲਿਆਂ ਦੀ ਜਾਂਚ ਈ. ਡੀ. ਨੂੰ ਦੇ ਦਿੱਤੀ ਜਾਂਦੀ ਹੈ ਤਾਂ ਕਈਆਂ ਲਈ ਪ੍ਰੇਸ਼ਾਨੀ ਖੜੀ ਹੋ ਸਕਦੀ ਹੈ। ਚੇਤੇ ਰਹੇ ਕਿ ਸਮਾਰਟ ਸਿਟੀ ਵਿਚ ਕੇਂਦਰ ਦਾ ਕਰੋੜਾਂ ਰੁਪਏ ਵੀ ਲੱਗਾ ਹੈ ਤੇ ਇਨ੍ਹਾਂ ਰਕਮਾਂ ਦੀ ਸਹੀ ਅਦਾਇਗੀ ਹੋਈ ਹੈ, ਏਜੰਸੀਆਂ ਵਲੋਂ ਇਸ ਨੂੰ ਲੈ ਕੇ ਜਾਂਚ ਕੀਤੀ ਜਾ ਸਕਦੀ ਹੈ।
52 ਕਰੋੜ ਦੀਆਂ ਸਮਾਰਟ ਸੜਕਾਂ ਦਾ ਕੰਮ ਵੀ ਹੈ ਚਰਚਾ ਵਿਚ
ਜਲੰਧਰ, (ਸ਼ਿਵ)-ਵਿਜੀਲੈਂਸ ਬਿਊਰੋ ਵਲੋਂ ਤਾਂ ਪੰਜਾਬ ਸਰਕਾਰ ਦੀ ਹਦਾਇਤ 'ਤੇ ਸਮਾਰਟ ਸਿਟੀ ਦੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੀ ਜਾਂਚ ਕਰਵਾਈ ਜਾ ਰਹੀ ਹੈ ਤੇ ਇਨ੍ਹਾਂ ਮੁੱਖ ਪ੍ਰਾਜੈਕਟਾਂ ਵਿਚੋਂ ਤਾਂ 52 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਸਮਾਰਟ ਸੜਕਾਂ ਸ਼ਾਮਿਲ ਹਨ। ਕਪੂਰਥਲਾ ਰੋਡ ਸਮਾਰਟ ਸੜਕ ਬਣਾਈ ਜਾਣੀ ਸੀ ਪਰ ਇਹ ਸੜਕ ਅਜੇ ਤੱਕ ਨਹੀਂ ਬਣਾਈ ਗਈ ਤਾਂ ਇਸ ਦਾ ਕੰਮ ਬੰਦ ਹੋਏ ਨੂੰ ਕਈ ਮਹੀਨੇ ਬੀਤ ਚੁੱਕੇ ਹਨ। ਕਿ ਵਿਜੀਲੈਂਸ ਬਿਊਰੋ ਇਸ ਦੀ ਜਾਂਚ ਕਰੇਗੀ ਕਿ ਜਿਨ੍ਹਾਂ ਕੰਮਾਂ ਵਿਚ ਭਾਰੀ ਅਦਾਇਗੀ ਹੋਈ ਹੈ ਤਾਂ ਉਨ੍ਹਾਂ ਵਲੋਂ ਸਮੇਂ ਸਿਰ ਕੰਮ ਕਿਉਂ ਨਹੀਂ ਕੀਤੇ ਗਏ। ਲੋਕਾਂ ਨੂੰ ਪ੍ਰੇਸ਼ਾਨ ਕਿਉਂ ਕੀਤਾ ਗਿਆ ਸਗੋਂ ਕਪੂਰਥਲਾ ਰੋਡ ਦੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਣ ਨਾਲ ਵੱਡਾ ਨੁਕਸਾਨ ਹੋਇਆ ਸੀ।

ਡਿਵਾਈਡਰ 'ਤੇ ਲੱਗੇ ਖੰਭੇ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਜਲੰਧਰ, 2 ਅਕਤੂਬਰ (ਸ਼ੈਲੀ)-ਬੀਤੀ ਰਾਤ ਜਲੰਧਰ ਦੇ ਡਾ. ਭੀਮ ਰਾਓ ਅੰਬੇਡਕਰ ਚੌਕ ਤੋਂ ਗੁਰੂ ਨਾਨਕ ਮਿਸ਼ਨ ਚੌਂਕ ਵਲ ਜਾਂਦੀ ਸੜ•ਕ ਵਿਚਕਾਰ ਡਿਵਾਈਡਰ 'ਤੇ ਲੱਗੇ ਬਿਜਲੀ ਦੇ ਖੰਭੇ ਵਿਚ ਆਏ ਕਰੰਟ ਦੀ ਚਪੇਟ ਵਿਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਂਣ ...

ਪੂਰੀ ਖ਼ਬਰ »

ਮਨੁੱਖੀ ਅਧਿਕਾਰ ਸੰਸਥਾਵਾਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢਿਆ ਮੋਮਬੱਤੀ ਮਾਰਚ

ਜਲੰਧਰ, 2 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਹਿਊਮਨ ਰਾਈਟਸ ਹੈਲਪ ਲਾਈਨ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਮੁਹਿੰਮ ਤਹਿਤ ਅੱਜ ਦੂਜਾ ਕੈਂਡਲ ਮਾਰਚ ਜਲੰਧਰ 'ਦੇ ਮਾਡਲ ਟਾਊਨ 'ਚਾ ਕੱਢਿਆ ਗਿਆ | ਕੈਂਡਲ ਮਾਰਚ ਤੋਂ ਪਹਿਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ...

ਪੂਰੀ ਖ਼ਬਰ »

ਨਕਲੀ ਪਿਸਤੌਲ ਤੇ 3 ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ-ਮਾਮਲਾ ਦਰਜ

ਚੁਗਿੱਟੀ/ਜੰਡੂਸਿੰਘਾ, 2 ਅਕਤੂਬਰ (ਨਰਿੰਦਰ ਲਾਗੂ)-ਥਾਣਾ ਆਦਮਪੁਰ ਦੀ ਉਪ-ਪੁਲਿਸ ਚੌਕੀ ਜੰਡੂਸਿੰਘਾ ਦੀ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ 3 ਵਿਅਕਤੀਆਂ ਨੂੰ 3 ਮੋਟਰਸਾਈਕਲਾਂ, 3 ਮੋਬਾਈਲ ਫੋਨ ਤੇ ਇਕ ਨਕਲੀ ਪਿਸਤੌਲ ਸਮੇਤ ਗਿ੍ਫ਼ਤਾਰ ...

ਪੂਰੀ ਖ਼ਬਰ »

ਕੌਂਸਲਰ ਹੈਪੀ ਨੇ ਪਤੀ ਦੀ ਪੈਨਸ਼ਨ 'ਚੋਂ ਪੈਸੇ ਦੇ ਕੇ ਕਰਵਾਈ ਸੀਵਰਾਂ ਦੀ ਸਫ਼ਾਈ

• ਬੂਟਾ ਪਿੰਡ, ਪ੍ਰਤਾਪ ਨਗਰ ਵਾਸੀਆਂ ਨੂੰ ਮਿਲੀ ਸਮੱਸਿਆ ਤੋਂ ਨਿਜਾਤ • ਸੀਵਰਾਂ ਦੀ ਸਫ਼ਾਈ ਕਰਵਾਉਣ ਲਈ ਸੁਪਰ ਸੱਕਸ਼ਨ ਮਸ਼ੀਨਾਂ ਦੇ ਨਹੀਂ ਲਗਾਏ ਜਾ ਰਹੇ ਟੈਂਡਰ ਜਲੰਧਰ, 2 ਅਕਤੂਬਰ (ਸ਼ਿਵ)-ਸ਼ਹਿਰੀਆਂ ਵਲੋਂ ਨਿਗਮ ਨੂੰ ਹਰ ਮਹੀਨੇ ਕਰੋੜਾਂ ਦੇ ਟੈਕਸ ਦੇਣ ਦੇ ...

ਪੂਰੀ ਖ਼ਬਰ »

ਚੋਰੀ ਦੇ 6 ਮੋਟਰਸਾਈਕਲਾਂ ਸਮੇਤ 3 ਗਿ੍ਫ਼ਤਾਰ

ਜਲੰਧਰ 2 ਅਕਤੂਬਰ (ਸ਼ੈਲੀ)-ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਤਿਨ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ•ਾਂ ਕੋਲੋਂ ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ ਹਨ | ਦੋਸ਼ੀਆਂ ਦੀ ਪਹਿਚਾਣ ਰੋਨੀਸ਼ ...

ਪੂਰੀ ਖ਼ਬਰ »

ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਵਿਕਰਮਜੀਤ ਸਿੰਘ ਚੌਧਰੀ ਨੇ ਗਾਂਧੀ ਧਾਮ ਫਿਲੌਰ ਵਿਖੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ

ਫਿਲੌਰ, 2 ਅਕਤੂਬਰ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਫਿਲੌਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਅੱਜ ਇੱਥੇ ਪਿੰਡ ਪੰਜ ਢੇਰਾਂ ਵਿਖੇ ਸਥਿਤ ਗਾਂਧੀ ਧਾਮ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੇ 153ਵੇਂ ਜਨਮ ਦਿਵਸ ...

ਪੂਰੀ ਖ਼ਬਰ »

ਪਹਿਲੀ ਬਰਸੀ ਮੌਕੇ ਮਾਤਾ ਪ੍ਰੀਤਮ ਕੌਰ ਨੂੰ ਭਾਵ ਭਿੰਨੀਆਂ ਸ਼ਰਧਾਜਲੀਆਂ

ਜਲੰਧਰ, 2 ਅਕਤੂਬਰ (ਹਰਵਿੰੇਦਰ ਸਿੰਘ ਫੁੱਲ)-ਮਾਤਾ ਪ੍ਰੀਤਮ ਕੌਰ ਚੱਢਾ ਜੋ 29 ਨਵੰਬਰ 2021 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਦੀ ਪਹਿਲੀ ਬਰਸੀ ਪਰਿਵਾਰ ਵਲੋਂ ਬੜੀ ਸ਼ਰਧਾ ਨਾਲ ਮਨਾਈ ਗਈ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਠ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ ...

ਪੂਰੀ ਖ਼ਬਰ »

ਸੈਂਟਰਲ ਵਰਜ ਵਿਚ ਪਾਣੀ ਨਾ ਦੇਣ ਕਰਕੇ ਸੁੱਕ ਗਏ ਨਿਗਮ ਦੇ ਸੈਂਕੜੇ ਦਰੱਖ਼ਤ

ਜਲੰਧਰ, 2 ਅਕਤੂਬਰ (ਸ਼ਿਵ)-ਸ਼ਹਿਰ ਵਿਚ ਸਾਫ਼ ਵਾਤਾਵਰਨ ਅਤੇ ਹਰਾ ਭਰਾ ਬਣਾਉਣ ਲਈ ਕਾਫ਼ੀ ਸਮਾਂ ਪਹਿਲਾਂ ਸ਼ਹਿਰ ਦੇ ਅਲੱਗ-ਅਲੱਗ ਥਾਵਾਂ 'ਤੇ ਸੜਕਾਂ ਦੇ ਸੈਂਟਰਲ ਵਰਜ ਵਿਚ ਲਗਾਏ ਗਏ ਸੈਂਕੜੇ ਬੂਟੇ ਸੰਭਾਲ ਨਾ ਹੋਣ ਕਰਕੇ ਸੁੱਕ ਗਏ ਹਨ ਜਿਸ ਕਰਕੇ ਨਾ ਸਿਰਫ਼ ਬੂਟਿਆਂ ਦਾ ...

ਪੂਰੀ ਖ਼ਬਰ »

ਸ਼ਹਿਰ ਵਿਚ ਕਈ ਪੁਰਾਣੇ ਕੱਟੇ ਜਾ ਰਹੇ ਧੜਾਧੜ ਦਰੱਖ਼ਤ

ਜਲੰਧਰ, 2 ਅਕਤੂਬਰ (ਸ਼ਿਵ)-ਨਗਰ ਨਿਗਮ ਵਲੋਂ ਸ਼ਹਿਰ ਵਿਚ ਕਈ ਜਗਾ ਦਰਖ਼ਤ ਲਗਾਏ ਗਏ ਹਨ ਪਰ ਸ਼ਹਿਰ ਵਿਚੋਂ ਕਈ ਜਗਾ ਹੁਣ ਦਰਖ਼ਤ ਹੌਲੀ-ਹੌਲੀ ਕੱਟ ਕੇ ਗ਼ਾਇਬ ਕੀਤੇ ਜਾ ਰਹੇ ਹਨ ਤੇ ਇਸ ਮਾਮਲੇ ਵਿਚ ਨਿਗਮ ਦੇ ਬਾਗ਼ਬਾਨੀ ਵਿਭਾਗ ਨੇ ਪੂਰੀ ਤਰਾਂ ਨਾਲ ਚੁੱਪੀ ਧਾਰੀ ਹੋਈ ਹੈ | ...

ਪੂਰੀ ਖ਼ਬਰ »

ਪ.ਸ.ਸ.ਫ. ਦੇ ਗਿਆਰਵੇਂ ਸੂਬਾਈ ਇਜਲਾਸ ਦਾ ਉਦਘਾਟਨ

ਜਲੰਧਰ, 2 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਦੇ ਮੁਲਾਜ਼ਮਾਂ ਦੀ ਸਿਰਮÏਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦਾ ਦੋ ਦਿਨਾਂ ਗਿਆਰਵਾਂ ਸੂਬਾ ਡੈਲੀਗੇਟ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸ਼ੁਰੂ ਹੋਇਆ¢ ਇਸ ਮੌਕੇ ਪ.ਸ.ਸ.ਫ. ਦੇ ...

ਪੂਰੀ ਖ਼ਬਰ »

ਵਿਸ਼ਵ ਦਿਲ ਦਿਵਸ ਮੌਕੇ ਜਾਗਰੂਕਤਾ

ਜਮਸ਼ੇਰ ਖ਼ਾਸ, 2 ਅਕਤੂਬਰ (ਅਵਤਾਰ ਤਾਰੀ)-ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਪੀ. ਐਚ. ਸੀ. ਜਮਸ਼ੇਰ ਖ਼ਾਸ ਵਿਖੇ 'ਵਿਸ਼ਵ ਦਿਲ ਦਿਵਸ' ਦੇ ਮੌਕੇ 'ਤੇ ਜਾਗਰੂਕਤਾ ਪ੍ਰੋਗਰਾਮ ...

ਪੂਰੀ ਖ਼ਬਰ »

ਸ਼ਿਵ ਜਯੋਤੀ ਪਬਲਿਕ ਸਕੂਲ 'ਚ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ 'ਚ ਬੜੇ ਉਤਸ਼ਾਹ ਨਾਲ ਲਿਆ ਹਿੱਸਾ

ਜਲੰਧਰ, 2 ਅਕਤੂਬਰ (ਰਣਜੀਤ ਸਿੰਘ ਸੋਢੀ)-ਸ਼ਿਵ ਜਯੋਤੀ ਪਬਲਿਕ ਸਕੂਲ ਦੇ ਪਿ੍ੰਸੀਪਲ ਨੀਰੂ ਨਈਅਰ ਦੀ ਅਗਵਾਈ 'ਚ ਦੋ ਦਿਨਾਂ ਖੇਡ ਮੁਕਾਬਲੇ ਕਰਵਾਏ ਗਏ, ਜਿਸ 'ਚ 111 ਦੇ ਕਰੀਬ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ 'ਚ ਬੜੇ ਉਤਸ਼ਾਹ ਨਾਲ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਸੰਬੰਧੀ ਕਿਸ਼ਨਪੁਰਾ ਵਿਖੇ ਮੀਟਿੰਗ

ਜਲੰਧਰ, 2 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਭਗਵਾਨ ਵਾਲਮੀਕਿ ਪ੍ਰਗਟ ਉਤਸਵ ਮੌਕੇ ਸ਼ਹਿਰ ਵਿਚ ਕੱਢੀ ਜਾ ਰਹੀ ਸੋਭਾ ਯਾਤਰਾ ਦੇ ਸੰਬੰਧ 'ਚ ਭਗਵਾਨ ਵਾਲਮੀਕਿ ਸਭਾ ਦੀ ਇਕ ਮੀਟਿੰਗ ਵਾਲਮੀਕਿ ਮੰਦਰ ਕਿਸ਼ਨਪੁਰਾ ਵਿਖੇ ਹੋਈ | ਜਿਸ ਵਿਚ ਭਗਵਾਨ ਵਾਲਮੀਕਿ ਵੈਲਫੇਅਰ ਕਮੇਟੀ ...

ਪੂਰੀ ਖ਼ਬਰ »

ਕੈਬਰਿਜ ਇੰਟਰਨੈਸ਼ਨਲ ਸਕੂਲ 'ਚ ਮਨਾਈ ਗਾਂਧੀ ਜੈਅੰਤੀ

ਜਲੰਧਰ, 2 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਕੈਂਾਬਰਿਜ ਇੰਟਰਨੈਸ਼ਨਲ ਸਕੂਲ ਜਲੰਧਰ 'ਚ ਬੜੇ ਉਤਸ਼ਾਹ ਨਾਲ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਦੇਸ਼ ਨੂੰ ਅਜ਼ਾਦ ਕਰਵਾਉਣ 'ਚ ਮਹਾਤਮਾ ਗਾਂਧੀ ਦਾ ਮਹੱਤਵਪੂਰਨ ਯੋਗਦਾਨ ਹੈ¢ ...

ਪੂਰੀ ਖ਼ਬਰ »

ਸੱਤਵੇਂ ਨਰਾਤੇ ਭਗਤਾਂ ਨੇ ਕੀਤੀ ਮਾਂ ਕਾਲ ਰਾਤਰੀ ਦੀ ਪੂਜਾ

ਜਲੰਧਰ, 2 ਅਕਤੂਬਰ (ਸ਼ੈਲੀ) : ਮਾਂ ਦੁਰਗਾ ਦੇ ਪਾਵਨ ਨਰਾਤਿਆਂ ਦੌਰਾਨ ਅੱਜ ਭਗਤਾਂ ਨੇ ਸੱਤਵੇਂ ਨਰਾਤੇ ਮਾਂ ਕਾਲ ਰਾਤਰੀ ਦੀ ਪੂਜਾ ਕੀਤੀ | ਭਗਤਾਂ ਨੇ ਮੰਦਰਾਂ ਵਿਚ ਜਾ ਕੇ ਮਾਂ ਦੀ ਪੂਜਾ ਕੀਤੀ ਅਤੇ ਜੋਤਾਂ ਵੀ ਜਗਾਇਆਂ | ਮੰਦਰਾਂ ਵਿਚ ਵੀ ਇਨ•ਾਂ ਦਿਨਾਂ ਵਿਚ ਕਾਫੀ ...

ਪੂਰੀ ਖ਼ਬਰ »

ਪੀ.ਐੱਨ.ਬੀ ਮੈੱਟ ਲਾਈਫ਼ ਪੰਜਾਬ ਓਪਨ ਬੈਡਮਿੰਟਨ ਟੂਰਨਾਮੈਂਟ ਸ਼ੁਰੂ

ਜਲੰਧਰ, 2 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਪੀ.ਐੱਨ.ਬੀ ਮੈੱਟ ਲਾਈਫ ਅਤੇ ਡਿਸਟਿ੍ਕ ਬੈਡਮਿੰਟਨ ਐਸੋਸੀਏਸ਼ਨ ਵਲੋਂ 3 ਰੋਜ਼ਾ ਪੀ.ਐੱਨ.ਬੀ ਮੈੱਟ ਲਾਈਫ ਪੰਜਾਬ ਓਪਨ ਬੈਡਮਿੰਟਨ ਟੂਰਨਾਮੈਂਟ ਦੀ 2 ਅਕਤੂਬਰ ਤੋਂ ਰਾਏਜਾਦਾ ਹੰਸ ਰਾਜ ਸਟੇਡੀਅਮ ਵਿਖੇ ਸ਼ੁਰੂਆਤ ਹੋ ਗਈ | ਤਿੰਨ ...

ਪੂਰੀ ਖ਼ਬਰ »

ਨਸ਼ਿਆਂ ਖ਼ਿਲਾਫ਼ ਲਹਿਰ ਚਲਾਉਣ ਦੀ ਸ਼ਲਾਘਾ

ਜਲੰਧਰ 2 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਜਿਸ ਤਰ੍ਹ•ਾਂ ਸਿੱਖ ਨÏਜਵਾਨ ਪਤਿਤਪੁਣੇ ਦੀ ਲਹਿਰ ਵਿਚ ਵਹਿ ਕੇ ਪਤਿਤ ਹੋ ਰਹੇ ਸਨ ਤੇ ਧਰਮ ਪਰਿਵਰਤਨ ਲਈ ਕੁੁਝ ਫਰਜ਼ੀ ਪਾਸਟਰਾਂ ਵਲੋਂ ਲਹਿਰ ਚਲਾਈ ਜਾ ਰਹੀ ਸੀ, ਉਸ ਤੋਂ ਹਰ ਸਿੱਖ ਚਿੰਤਾਤੁੁਰ ਹੈ, ਪਰ ਕੋਈ ਆਗੂ ਰਸਤਾ ...

ਪੂਰੀ ਖ਼ਬਰ »

ਪਿੰਡ ਸੀਚੇਵਾਲ ਵਲੋਂ ਕੀਤੇ ਗਏ ਕੰਮਾਂ ਕਰਕੇ 'ਮੇਰਾ ਪਿੰਡ ਮੇਰੀ ਜ਼ਿੰਮੇਵਾਰੀ' ਐਵਾਰਡ ਨਾਲ ਸਨਮਾਨ 8 ਜਲੰਧਰ ਜ਼ਿਲ੍ਹੇ 'ਚੋਂ ਪਿੰਡ ਸੀਚੇਵਾਲ ਨੂੰ ਮਿਲਿਆ ਪਹਿਲਾ ਸਥਾਨ

ਮਲਸੀਆਂ, 2 ਅਕਤੂਬਰ (ਸੁਖਦੀਪ ਸਿੰਘ)- ਪੂਰੇ ਪੰਜਾਬ 'ਚ 'ਸੀਚੇਵਾਲ ਮਾਡਲ' ਦੇ ਨਾਮ ਨਾਲ ਮਸ਼ਹੂਰ ਪਿੰਡ ਸੀਚੇਵਾਲ ਵੱਲੋਂ ਕੀਤੇ ਗਏ ਕੰਮਾਂ ਕਰਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਸ-2 ਤਹਿਤ ਪਿੰਡਾਂ 'ਚ ਚਲਾਈ ਗਈ ਮੁਹਿੰਮ 'ਮੇਰਾ ...

ਪੂਰੀ ਖ਼ਬਰ »

ਜੰਗ-ਏ-ਆਜ਼ਾਦੀ ਯਾਦਗਾਰ 'ਚ ਬੀ.ਐੱਸ.ਐੱਫ. ਦੀ ਮੋਟਰਸਾਈਕਲ ਰੈਲੀ ਦਾ ਜ਼ੋਰਦਾਰ ਸਵਾਗਤ

ਕਰਤਾਰਪੁਰ, 2 ਅਕਤੂਬਰ (ਭਜਨ ਸਿੰਘ)-ਅਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਬਾਰਡਰ ਸਕਿਉਰਟੀ ਫੋਰਸ ਵਲੋ ਇੱਕ ਮੋਟਰਸਾਈਕਲ ਰੈਲੀ ਦਾ ਆਗਾਜ਼ ਕੀਤਾ ਗਿਆ ਜੋ ਅੱਜ ਅਟਾਰੀ ਬਾਰਡਰ ਅੰਮਿ੍ਤਸਰ ਤੋਂ ਚੱਲ ਕੇ ਆਪਣੇ ਪੜਾਓ ਜੰਗ-ਏ-ਆਜ਼ਾਦੀ ਯਾਦਗਾਰ ਕਰੀਬ 2 ਵਜੇ ਪੁੱਜੀ ਜਿਸ ਵਿੱਚ 17 ...

ਪੂਰੀ ਖ਼ਬਰ »

ਸੜਕ ਦਾ ਅਧੂਰਾ ਕੰਮ ਪੂਰਾ ਕਰਵਾਉਣ ਸੰਬੰਧੀ ਮੀਟਿੰਗ

ਜਲੰਧਰ, 2 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਬਾਬਾ ਸਾਹਿਬ ਵੈੱਲਫੇਅਰ ਸੁਸਾਇਟੀ ਗਲੀ ਨੰ: 5-6 ਅਬਾਦਪੁਰਾ ਵਾਰਡ ਨੰ. 32 ਵਿੱਚ 2-3 ਮਹੀਨਿਆਂ ਤੋਂ ਸੜਕ ਦਾ ਕੰਮ ਚਲ ਰਿਹਾ ਸੀ ਠੇਕੇਦਾਰ ਪਿਛਲੇ ਕਾਫ਼ੀ ਦਿਨਾਂ ਤੋਂ ਸੜਕ ਦਾ ਕੰਮ ਅਧੂਰਾ ਛੱਡ ਕੇ ਚਲੇ ਗਏ ਹਨ¢ ਸੜਕ ਪੁੱਟੇ ਜਾਣ ...

ਪੂਰੀ ਖ਼ਬਰ »

ਸ੍ਰੀ ਮਹਾਂਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਕਾਰਜਕਾਰਨੀ ਦਾ ਐਲਾਨ

ਜਲੰਧਰ, 2 ਅਕਤੂਬਰ (ਸ਼ਿਵ)- ਸ਼੍ਰੀ ਮਹਾਕਾਲੀ ਮੰਦਿਰ ਦਸਹਿਰਾ ਕਮੇਟੀ (ਰਜਿ.) ਦੀ ਤਰਸੇਮ ਕਪੂਰ ਅਤੇ ਜਨਰਲ ਸਕੱਤਰ ਗੋਪਾਲ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕਮੇਟੀ ਦੀ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ | ਇਸ ਵਿਚ ਪ੍ਰਧਾਨ ਤਰਸੇਮ ਕਪੂਰ, ਮੀਤ ਪ੍ਰਧਾਨ ...

ਪੂਰੀ ਖ਼ਬਰ »

ਸੀਮਾ ਸੁਰੱਖਿਆ ਬੱਲ ਨੇ ਮਨਾਇਆ 'ਸਰਕਾਰੀ ਭਾਸ਼ਾ ਪੰਦ੍ਹਰਵਾੜਾ'

ਜਲੰਧਰ, 2 ਅਕਤੂਬਰ (ਐੱਮ. ਐੱਸ. ਲੋਹੀਆ)-ਸੀਮਾ ਸੁਰੱਖਿਆ ਬੱਲ ਨੇ ਫਰੰਟੀਅਰ ਹੈੱਡਕੁਆਰਟਰ ਜਲੰਧਰ ਵਿਖੇ 14 ਸਤੰਬਰ 2022 ਤੋਂ 29 ਸਤੰਬਰ 2022 ਤੱਕ ਸਰਕਾਰੀ ਭਾਸ਼ਾ ਪੰਦਰਵਾੜਾ ਮਨਾਇਆ | ਇਸ ਸਬੰਧੀ ਅੱਜ ਸਰਕਾਰੀ ਭਾਸ਼ਾ ਸਮਾਗਮ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੀ ...

ਪੂਰੀ ਖ਼ਬਰ »

ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਪ੍ਰਤੀ ਕੀਤਾ ਜਾਗਰੂਕ

ਜਲੰਧਰ, 2 ਅਕਤੂਬਰ (ਐੱਮ.ਐੱਸ. ਲੋਹੀਆ)-'ਵਿਸ਼ਵ ਦਿਲ ਦਿਵਸ' ਮੌਕੇ ਸਿਹਤ ਵਿਭਾਗ ਵਲੋਂ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਅਜੋਕੇ ਸਮੇਂ 'ਚ ...

ਪੂਰੀ ਖ਼ਬਰ »

ਨੈਸ਼ਨਲ ਐਵਾਰਡੀ ਮਨਿੰਦਰਜੀਤ ਸਿੰਘ ਦਾ ਕਾਲਜ ਪਹੁੰਚਣ 'ਤੇ ਕੀਤਾ ਸ਼ਾਨਦਾਰ ਸਵਾਗਤ

ਜਲੰਧਰ, 2 ਅਕਤੂਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ. ਐੱਸ. ਐੱਸ. ਵਲੰਟੀਅਰ ਮਨਿੰਦਰਜੀਤ ਸਿੰਘ ਦਾ ਕਾਲਜ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਤੇ ਸਨਮਾਨ ਕੀਤਾ ਗਿਆ | ਵਿਦਿਆਰਥੀ ਦੇ ਕਾਲਜ ਪਹੁੰਚਣ 'ਤੇ ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ...

ਪੂਰੀ ਖ਼ਬਰ »

ਰੈਬੀਜ਼ (ਹਲਕਾਅ) ਇਕ ਜਾਨਲੇਵਾ ਬਿਮਾਰੀ ਹੈ, ਜਿਸ ਦਾ ਬਚਾਅ ਪੂਰੀ ਤਰ੍ਹਾਂ ਸੰਭਵ- ਡਾ. ਰਾਜੀਵ ਸ਼ਰਮਾ 8 ਜਾਨਵਰ ਵਲੋਂ ਵੱਢੇ ਜਾਂ ਖਰੋਚੇ ਜਾਣ 'ਤੇ ਤੁਰੰਤ ਡਾਕਟਰੀ ਸਲਾਹ ਲਓ- ਡਾ. ਰਮਨ ਗੁਪਤਾ

ਜਲੰਧਰ, 2 ਅਕਤੂਬਰ (ਐੱਮ. ਐੱਸ. ਲੋਹੀਆ)- 'ਵਰਲਡ ਰੈਬੀਜ਼ ਡੇ' ਮੌਕੇ ਸਿਹਤ ਵਿਭਾਗ ਵਲੋਂ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਤਹਿਤ ਸ਼ਹੀਦ ਬਾਬੂ ਲਾਭ ਸਿੰਘ ਨਰਸਿੰਗ ਸਕੂਲ ਸਿਵਲ ਹਸਪਤਾਲ ਜਲੰਧਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਮੈਡੀਕਲ ਸੁਪਰਡੈਂਟ ਡਾ. ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX