ਤਾਜਾ ਖ਼ਬਰਾਂ


ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਵਲੋਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ
. . .  19 minutes ago
ਅੰਮ੍ਰਿਤਸਰ, 9 ਫਰਵਰੀ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਆਗਾਮੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਤਹਿਤ ਪਾਰਟੀ ਵਲੋਂ ਲਗਾਤਾਰ...
ਨਵੀਂ ਦਿੱਲੀ: ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਕੀਤਾ ਗਿਆ ਪ੍ਰਦਰਸ਼ਨ
. . .  35 minutes ago
ਨਵੀਂ ਦਿੱਲੀ, 9 ਫਰਵਰੀ- ਮਹਿਲਾ ਕਾਂਗਰਸ ਮੈਂਬਰਾਂ ਨੇ ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕੀਤਾ।
ਬਾਬਾ ਟੇਕ ਸਿੰਘ ਧਨੌਲਾ ਬਣੇ ਸੰਪ੍ਰਦਾਇ ਮਸਤੂਆਣਾ ਦੇ ਨਵੇਂ ਮੁਖੀ
. . .  about 1 hour ago
ਤਲਵੰਡੀ ਸਾਬੋ, 9 ਫਰਵਰੀ (ਰਣਜੀਤ ਸਿੰਘ ਰਾਜੂ)- ਬੀਤੇ ਦਿਨੀਂ ਗੁਰਪੁਰੀ ਗਮਨ ਕਰ ਗਏ ਸੰਪ੍ਰਦਾਇ ਮਸਤੂਆਣਾ ਦੇ ਮੁਖੀ ਸੰਤ ਗੁਰਚਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਪ੍ਰਦਾਇ...
ਦਿੱਲੀ ਸ਼ਰਾਬ ਘਪਲੇ 'ਚ ਈ.ਡੀ. ਨੇ ਰਾਜੇਸ਼ ਜੋਸ਼ੀ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 9 ਫਰਵਰੀ- ਦਿੱਲੀ ਸ਼ਰਾਬ ਘਪਲੇ 'ਚ ਈ.ਡੀ. ਨੇ ਇਸ਼ਤਿਹਾਰੀ ਕੰਪਨੀ ਦੇ ਰਾਜੇਸ਼ ਜੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੁਰਦਾਸਪੁਰ: ਬੀ.ਐੱਸ.ਐੱਫ. ਦੀ ਆਦੀਆ ਪੋਸਟ ਦੇ ਕੋਲ ਇਕ ਵਾਰ ਫਿਰ ਨਜ਼ਰ ਆਇਆ ਡਰੋਨ
. . .  about 2 hours ago
ਗੁਰਦਾਸਪੁਰ, 9 ਫਰਵਰੀ-ਪੰਜਾਬ ਦੇ ਗੁਰਦਾਸਪੁਰ ਸੈਕਟਰ 'ਚ ਬੀ.ਐੱਸ.ਐੱਫ. ਦੀ ਆਦੀਆ ਪੋਸਟ ਦੇ ਕੋਲ ਬੀਤੀ ਰਾਤ ਇਕ ਪਾਕਿਸਤਾਨੀ ਡਰੋਨ ਦੇਖਿਆ ਗਿਆ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਡਰੋਨ ਵੱਲ...
Ind Vs Aus:ਆਸਟ੍ਰੇਲੀਆ ਨੇ ਭਾਰਤ ਦੇ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਕੀਤਾ ਫ਼ੈਸਲਾ
. . .  about 2 hours ago
ਨਾਗਪੁਰ, 9 ਫਰਵਰੀ- ਆਸਟ੍ਰੇਲੀਆ ਨੇ ਭਾਰਤ ਦੇ ਖ਼ਿਲਾਫ਼ ਵੀਰਵਾਰ ਨੂੰ ਇੱਥੇ ਪਹਿਲਾਂ ਕਿ੍ਰਕਟ ਟੈਸਟ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਜੇ.ਪੀ. ਨੱਡਾ ਅੱਜ ਜਾਰੀ ਕਰਨਗੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ
. . .  about 3 hours ago
ਨਵੀਂ ਦਿੱਲੀ, 9 ਫਰਵਰੀ- ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅੱਜ ਅਗਰਤਲਾ 'ਚ ਮਾਤਾ ਤ੍ਰਿਪੁਰਾ ਸੁੰਦਰੀ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨਗੇ।
ਟਵਿੱਟਰ ਦਾ ਸਰਵਰ ਹੋਇਆ ਡਾਊਨ, ਲੋਕ ਪ੍ਰੇਸ਼ਾਨ
. . .  about 3 hours ago
ਨਵੀਂ ਦਿੱਲੀ, 9 ਫਰਵਰੀ- ਟਵਿੱਟਰ ਸਰਵਰ ਡਾਊਨ ਹੈ। ਬਹੁਤ ਸਾਰੇ ਉਪਭੋਗਤਾਵਾਂ ਨੂੰ ਆਪਣੇ ਖਾਤੇ ਨੂੰ ਲੌਗਇਨ ਕਰਨ 'ਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਯੂਜ਼ਰਸ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ...
ਤੁਰਕੀ-ਸੀਰੀਆ 'ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਤੋਂ ਪਾਰ
. . .  about 3 hours ago
ਅੰਕਾਰਾ, 9 ਫਰਵਰੀ-ਤੁਰਕੀ ਅਤੇ ਸੀਰੀਆ 'ਚ ਆਏ ਭੂਚਾਲ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਤਰਾਂ ਮੁਤਾਬਿਕ ਭੂਚਾਲ ਦੇ ਕਾਰਨ ਹੁਣ ਤੱਕ 15,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹਨ।
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਲਾਲ ਡਰੈੱਸ ਚ ਖ਼ੂਬ ਜਚੇ
. . .  1 day ago
ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਰੇਲਵੇ ਫਾਟਕ ਨੇੜਿਉਂ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ , 8 ਫਰਵਰੀ (ਬਲਕਰਨ ਸਿੰਘ ਖਾਰਾ) - ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਕਬਰਵਾਲਾ (ਮਲੋਟ) ਦੇ ਫਾਟਕ ਨੇੜਿਉਂ ਮਿਲੀ ਹੈ । ਵਿਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮੋਰਚਰੀ ...
ਇਜ਼ਰਾਈਲ ਤੇ ਭਾਰਤ ਵਿਚਕਾਰ ਨਜ਼ਦੀਕੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗੱਲ
. . .  1 day ago
ਖੱਟਰ ਦੇ ਹੈਲੀਕਾਪਟਰ ਲਈ ਨਵੀਂ ਦਾਣਾ ਮੰਡੀ ’ਚ ਗ਼ਰੀਬਾਂ ਦੇ ਤੋੜੇ ਗਏ ਖੋਖੇ
. . .  1 day ago
ਕਰਨਾਲ, 8 ਫਰਵਰੀ ( ਗੁਰਮੀਤ ਸਿੰਘ ਸੱਗੂ )- ਹੈਲੀਕਾਪਟਰ ਰਾਹੀਂ ਕਰਨਾਲ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਨੂੰ ਉਤਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਬਣਾਏ ਗਏ ਹੈਲੀਪੈਡ ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨ ’ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸ਼ਖਤ ਨਿਖੇਧੀ
. . .  1 day ago
ਜੰਡਿਆਲਾ ਗੁਰੂ, 8 ਫਰਵਰੀ-(ਰਣਜੀਤ ਸਿੰਘ ਜੋਸਨ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਚੰਡੀਗ੍ਹੜ ਵਿਚ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ...
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  1 day ago
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
ਤੁਰਕੀ ਵਿਚ ਫ਼ਸੇ ਭਾਰਤੀ ਸੁਰੱਖ਼ਿਅਤ ਹਨ- ਭਾਰਤੀ ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਭਾਰਤੀ ਵਿਦੇਸ਼ ਮੰਤਰਾਲੇ ਦੇ ਸੈਕਟਰੀ ਸੰਜੇ ਵਰਮਾ ਨੇ ਕਿਹਾ ਕਿ ਅਸੀਂ ਤੁਰਕੀ ਦੇ ਅਡਾਨਾ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ 10 ਭਾਰਤੀ ਪ੍ਰਭਾਵਿਤ ਖ਼ੇਤਰਾਂ ਦੇ ਦੂਰ-ਦੁਰਾਡੇ ਹਿੱਸਿਆਂ ਵਿਚ ਫ਼ਸੇ ਹੋਏ ਹਨ, ਪਰ ਉਹ ਸੁਰੱਖਿਅਤ ਹਨ। ਇਕ ਭਾਰਤੀ ਨਾਗਰਿਕ ਜੋ ਵਪਾਰਕ ਦੌਰੇ ’ਤੇ ਸੀ.....
ਪ੍ਰਧਾਨ ਮੰਤਰੀ ਗੌਤਮ ਅਡਾਨੀ ਦੀ ਰੱਖਿਆ ਕਰ ਰਹੇ ਹਨ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਭਾਸ਼ਣ ਸੰਬੰਧੀ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਸੰਤੁਸ਼ਟ ਨਹੀਂ ਹਾਂ। ਇਸ ਵਿਚ ਪੁੱਛਗਿੱਛ ਬਾਰੇ ਕੋਈ ਗੱਲ ਨਹੀਂ ਹੋਈ। ਜੇਕਰ ਉਹ ਗੌਤਮ ਅਡਾਨੀ ਦੋਸਤ ਨਹੀਂ ਹਨ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜਾਂਚ ਹੋਣੀ ਚਾਹੀਦੀ ਹੈ। ਇਹ.......
ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੁੰਦਾ ਹੈ ਅਤੇ ਜੇਕਰ ਪਰਿਵਾਰ ਮਜ਼ਬੂਤ ​​ਹੈ ਤਾਂ ਪੂਰਾ ਸਮਾਜ ਮਜ਼ਬੂਤ ​​ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਵਾਂ-ਭੈਣਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਅਸੀਂ.....
ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਵਲੋਂ ਵੱਡਾ ਸੰਦੇਸ਼- ਆਈ.ਓ.ਸੀ.ਐਲ ਚੇਅਰਮੈਨ
. . .  1 day ago
ਨਵੀਂ ਦਿੱਲੀ, 8 ਫਰਵਰੀ- ਆਈ.ਓ.ਸੀ.ਐਲ ਦੇ ਚੇਅਰਮੈਨ ਐਸ. ਐਮ ਵੈਦਿਆਇਸ ਕਿਹਾ ਕਿ ਇਸ ਤੋਂ ਵੱਡਾ ਸੰਦੇਸ਼ ਹੋਰ ਨਹੀਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਅੱਜ ਪਲਾਸਟਿਕ ਬੋਤਲਾਂ ਦੀ ਰੀਸਾਈਕਲਿੰਗ ਤੋਂ ਬਣੀ ਜੈਕਟ ਪਾ ਕੇ ਸੰਸਦ ਵਿਚ ਗਏ। ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਇੰਨਾ ਵੱਡਾ.......
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ। ਸਾਡੇ ਕਰੋੜਾਂ ਨਾਗਰਿਕਾਂ ਨੂੰ ਵੈਕਸੀਨ ਦੇ ਮੁਫ਼ਤ ਟੀਕੇ ਦਿੱਤੇ ਗਏ। ਸੰਕਟ ਦੇ ਇਸ ਸਮੇਂ ਵਿਚ ਅਸੀਂ 150 ਤੋਂ ਵੱਧ ਦੇਸ਼ਾਂ ਵਿਚ ਦਵਾਈਆਂ ਅਤੇ ਟੀਕੇ ਪਹੁੰਚਾਏ, ਜਿੱਥੇ ਉਨ੍ਹਾਂ ਦੀ ਲੋੜ ਸੀ। ਅੱਜ ਦੁਨੀਆ ਦੇ.....
ਪੁਲਿਸ ਵਲੋਂ ਲੁੱਟਾਂ ਖ਼ੋਹਾਂ ਤੇ ਫਗਵਾੜਾ ’ਚ ਗੋਲੀ ਚਲਾਉਣ ਵਾਲੇ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  1 day ago
ਕਪੂਰਥਲਾ, 8 ਫਰਵਰੀ (ਅਮਰਜੀਤ ਕੋਮਲ)- ਫਗਵਾੜਾ ਪੁਲਿਸ ਨੇ ਬੀਤੀ 26 ਜਨਵਰੀ ਨੂੰ ਰਾਤ 11 ਵਜੇ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਸੰਜੇ ਸਚਦੇਵਾ ਨੂੰ ਕਥਿਤ ਤੌਰ ’ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਮਾਰ ਕੇ ਫ਼ਰਾਰ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਟਲ, 10 ਰੌਂਦ, 2 ਮੈਗਜ਼ੀਨ.........
ਰਾਹੁਲ ਗਾਂਧੀ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਹਮਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਹੀ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਸ਼ਾਇਰਾਨਾ ਅੰਦਾਜ਼ ’ਚ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਦੇਖ ਰਿਹਾ ਸੀ ਕਿ ਕੁਝ ਲੋਕਾਂ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਉੱਛਲ ਰਹੇ ਸਨ। ਉਨ੍ਹਾਂ ਨੂੰ....
ਰਾਸ਼ਟਰਪਤੀ ਨੇ ਸਾਡਾ ਅਤੇ ਕਰੋੜਾਂ ਭਾਰਤੀਆਂ ਦਾ ਮਾਰਗਦਰਸ਼ਨ ਕੀਤਾ- ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਲੋਕ ਸਭਾ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੈਂ ਰਾਸ਼ਟਰਪਤੀ ਦੇ ਸੰਬੋਧਨ ਲਈ ਧੰਨਵਾਦ ਕਰਦਾ ਹਾਂ ਅਤੇ ਇਹ ਮੇਰੀ ਚੰਗੀ ਕਿਸਮਤ ਰਹੀ ਹੈ ਕਿ ਮੈਨੂੰ ਪਹਿਲਾਂ ਵੀ ਕਈ ਵਾਰ ਉਨ੍ਹਾਂ ਦਾ......
ਈ.ਡੀ. ਨੇ ਗੌਤਮ ਮਲਹੋਤਰਾ ਦਾ ਮੰਗਿਆ 14 ਦਿਨਾਂ ਰਿਮਾਂਡ
. . .  1 day ago
ਨਵੀਂ ਦਿੱਲੀ, 8 ਫਰਵਰੀ- ਈ.ਡੀ. ਨੇ ਐਕਸਾਈਜ਼ ਪੁਲਿਸ ਕੇਸ ਵਿਚ ਗ੍ਰਿਫ਼ਤਾਰ ਗੌਤਮ ਮਲਹੋਤਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਹੈ। ਰਾਉਸ ਐਵੇਨਿਊ ਕੋਰਟ ਨੇ ਮਲਹੋਤਰਾ ਦੇ ਈ.ਡੀ. ਹਿਰਾਸਤੀ ਰਿਮਾਂਡ ਦੇ ਦਿਨਾਂ ’ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ, ਜਿਸ ਸੰਬੰਧੀ ਜਲਦੀ ਹੀ ਹੁਕਮ ਕੀਤਾ.......
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 19 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜਦੋਂ ਕਿਸੇ ਵਿਅਕਤੀ ਨੂੰ ਜਨਤਾ ਦਾ ਸਮਰਥਨ ਮਿਲਦਾ ਹੈ ਤਾਂ ਉਸ ਨੂੰ ਆਪਣਾ ਆਪ ਜਨਤਾ ਦੀ ਅਮਾਨਤ ਸਮਝਣਾ ਚਾਹੀਦਾ ਹੈ। -ਥਾਮਸ ਜੈਫਰਸਨ

ਜਗਰਾਓਂ

ਪੰਜਾਬ ਸਰਕਾਰ ਮੂੰਗੀ ਤੇ ਮੱਕੀ ਦੀ ਜਿਣਸ ਨੂੰ ਸੋਧਣ ਲਈ ਜਗਰਾਉਂ 'ਚ ਖੇਤੀ ਉਦਯੋਗ ਲਗਾਏਗੀ-ਧਾਲੀਵਾਲ

ਜਗਰਾਉਂ, 4 ਅਕਤੂਬਰ (ਜੋਗਿੰਦਰ ਸਿੰਘ)-ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਐਲਾਨ ਕੀਤਾ ਕਿ ਜਗਰਾਉਂ 'ਚ ਮਾਨ ਸਰਕਾਰ ਕਿਸਾਨਾਂ ਦੀ ਮੂੰਗੀ ਤੇ ਮੱਕੀ ਦੀ ਜਿਣਸ ਨੂੰ ਸੋਧਣ ਲਈ ਖੇਤੀ ਉਦਯੋਗ ਲਗਾਏਗੀ ਤੇ ਪੂਰੇ ਰਾਜ 'ਚ ਮੂੰਗੀ ਤੇ ਮੱਕੀ ਦੀ ਹੱਬ ਮੰਨੀ ਜਾਂਦੀ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਉਂ 'ਚ ਜਦੋਂ ਇਹ ਕਿਸਾਨਾਂ ਦੀਆਂ ਜਿਣਸਾਂ ਸੋਧ ਕੇ ਵੇਚੀਆਂ ਜਾਣਗੀਆਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਆਪਣੀਆਂ ਜਿਣਸਾਂ ਦਾ ਦੁੱਗਣਾ ਭਾਅ ਮਿਲੇਗਾ | ਸ. ਧਾਲੀਵਾਲ ਅੱਜ ਇੱਥੇ ਖੇਤੀਬਾੜੀ ਵਿਭਾਗ ਵਲੋਂ ਲਗਾਏ ਗਏ ਕਿਸਾਨ ਮੇਲੇ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ, ਜਿਨ੍ਹਾਂ ਨੇ ਇੱਥੋਂ ਦੀ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਉਪਰੋਕਤ ਮੰਗ ਰੱਖਣ 'ਤੇ ਸਰਕਾਰ ਵਲੋਂ ਇਹ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਤੀ ਧੰਦੇ ਨੂੰ ਲਾਹੇਵੰਦ ਧੰਦਾ ਬਣਾਉਣਾ ਚਾਹੁੰਦੀ ਹੈ ਤੇ ਇਸ ਦੇ ਨਾਲ-ਨਾਲ ਰਾਜ ਦੇ ਕਿਸਾਨਾਂ ਨੂੰ ਫ਼ਸਲੀ ਚੱਕਰ 'ਚੋਂ ਕੱਢ ਕੇ ਸਬਜ਼ੀਆਂ ਅਤੇ ਦਾਲਾਂ ਤੇ ਹੋਰ ਫ਼ਸਲਾਂ ਨਾਲ ਜੋੜਨਾ ਚਾਹੁੰਦੀ ਤੇ ਇਸ ਮੁੱਦੇ 'ਤੇ ਵੀ ਸਰਕਾਰ ਵਚਨਬੱਧ ਹੈ ਕਿ ਜਿਸ ਤਰ੍ਹਾਂ ਇਸ ਵਾਰ ਮੂੰਗੀ 'ਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਐੱਮ.ਐੱਸ.ਪੀ. ਅਨੁਸਾਰ ਭਾਅ ਦਿੱਤਾ ਗਿਆ ਹੈ, ਆਉਂਦੇ ਸੀਜਨਾਂ ਦੌਰਾਨ ਗੰਨੇ, ਮੱਕੀ ਤੇ ਹੋਰ ਜਿਣਸਾਂ ਉਪਰ ਵੀ ਕਿਸਾਨਾਂ ਨੂੰ ਲਾਹੇਵੰਦ ਭਾਅ ਦਿੱਤੇ ਜਾਣ | ਇਸ ਮੌਕੇ ਵਿਧਾਇਕ ਹਰਦੀਪ ਸਿੰਘ ਮੁੰਡੀਆ, ਖੇਤੀਬਾੜੀ ਵਿਭਾਗ ਦੇ ਵਧੀਕ ਸਕੱਤਰ ਸਰਬਜੀਤ ਸਿੰਘ, ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਖ਼ਾਲਸਾ, ਡਾ. ਰਾਜ ਕੁਮਾਰ, ਡੀ.ਸੀ. ਲੁਧਿਆਣਾ ਸੁਰਭੀ ਮਲਿਕ, ਡਾ. ਐੱਸ.ਐੱਸ. ਗੋਸਲ, ਡਾ. ਅਮਨਜੀਤ ਸਿੰਘ ਧਾਲੀਵਾਲ, ਡਾ. ਰਜਿੰਦਰਪਾਲ ਸਿੰਘ ਔਲਖ, ਡਾ. ਗੁਰਦੀਪ ਸਿੰਘ, ਪ੍ਰੀਤਮ ਸਿੰਘ ਅਖਾੜਾ, ਕੰਵਲ ਨਰਿੰਦਰ ਸਿੰਘ ਕੰਗ, ਪ੍ਰੋ. ਸੁਖਵਿੰਦਰ ਸਿੰਘ, ਐਡਵੋਕੇਟ ਕਰਮ ਸਿੰਘ ਚੀਮਾ, ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਜਗਰਾਉਂ ਦੇ ਪ੍ਰਧਾਨ ਸਵਰਨਜੀਤ ਸਿੰਘ ਗਿੱਦੜਵਿੰਡੀ ਆਦਿ ਹਾਜ਼ਰ ਸਨ |

ਵਿਜੀਲੈਂਸ ਵਲੋਂ 65 ਲੱਖ ਦੇ ਸਟਰੀਟ ਲਾਈਟ ਘੁਟਾਲੇ 'ਚ ਗਿ੍ਫ਼ਤਾਰ ਦੋਸ਼ੀ ਅਦਾਲਤ 'ਚ ਪੇਸ਼

ਸਿੱਧਵਾਂ ਬੇਟ, 4 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਐਣ ਪਹਿਲਾਂ ਪੰਜਾਬ ਨਿਰਮਾਣ ਸਕੀਮ ਤਹਿਤ ਪੰਚਾਇਤ ਸੰਮਤੀ ਸਿੱਧਵਾਂ ਬੇਟ ਨੂੰ ਬਲਾਕ ਸਿੱਧਵਾਂ ਬੇਟ ਦੇ 26 ਪਿੰਡਾਂ ਵਿਚ ਸਟਰੀਟ ਲਾਈਟਾਂ ਲਗਾਉਣ ਲਈ ਮਿਲੀ 65 ਲੱਖ ਦੀ ਗ੍ਰਾਂਟ ਦੀ ...

ਪੂਰੀ ਖ਼ਬਰ »

ਮਾਸਟਰ ਕੇਡਰ ਯੂਨੀਅਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ 20 ਨੂੰ

ਮੁੱਲਾਂਪੁਰ-ਦਾਖਾ, 4 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਅਧਿਆਪਕਾਂ ਦੀ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ ਦੀ ਅਗਵਾਈ ਹੇਠ ਅਧਿਆਪਕਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਿਖੇ ਦੁਸਹਿਰਾ ਮਨਾਇਆ

ਰਾਏਕੋਟ, 4 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਿਖੇ ਪਿ੍ੰਸੀਪਲ ਸ੍ਰੀਮਤੀ ਕੁਲਦੀਪ ਕੌਰ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੂੰ ਦੁਸਹਿਰੇ ਦੇ ਤਿਉਹਾਰ ਸੰਬੰਧੀ ਜਾਣੂ ਕਰਵਾਇਆ ਗਿਆ | ਇਸ ਮੌਕੇ ਧਾਰਮਿਕ ...

ਪੂਰੀ ਖ਼ਬਰ »

ਅੱਚਰਵਾਲ ਵਿਖੇ ਇਸਤਰੀ ਵਿੰਗ ਨੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਪਹਿਲੀ ਬਰਸੀ 'ਤੇ ਕੇਂਦਰ ਦਾ ਪੁਤਲਾ ਫੂਕਿਆ

ਰਾਏਕੋਟ, 4 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੀ ਪਹਿਲੀ ਬਰਸੀ ਪਿੰਡ ਅੱਚਰਵਾਲ ਵਿਖੇ ਇਸਤਰੀ ਵਿੰਗ ਦੀ ਪ੍ਰਧਾਨ ਚਰਨਜੀਤ ਕੌਰ ਦੀ ਅਗਵਾਈ ਹੇਠ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ...

ਪੂਰੀ ਖ਼ਬਰ »

ਜਥੇਦਾਰ ਜਗਜੀਤ ਸਿੰਘ ਤਲਵੰਡੀ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀਂ 10ਵੀਂ ਪਿੰਡ ਹੇਰਾਂ ਦਾ 'ਇਤਿਹਾਸ' ਲੋਕ ਅਰਪਣ

ਰਾਏਕੋਟ, 4 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਇਤਿਹਾਸਕ ਨਗਰ ਪਿੰਡ ਹੇਰਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਪਤਵੰਤਿਆਂ ...

ਪੂਰੀ ਖ਼ਬਰ »

ਜਗਰਾਉਂ 'ਚ 2 ਘੰਟੇ ਦੇਰੀ ਨਾਲ ਪੁੱਜ ਕੇ ਵੀ ਮੰਤਰੀ ਨੇ ਜਿੱਤਿਆ ਲੋਕਾਂ ਦਾ ਦਿਲ

ਜਗਰਾਉਂ, 4 ਅਕਤੂਬਰ (ਜੋਗਿੰਦਰ ਸਿੰਘ)-ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਗਰਾਉਂ 'ਚ ਖੇਤੀ ਕੈਂਪ ਦੌਰਾਨ ਦਿੱਤੇ ਸਮੇਂ ਤੋਂ ਕਰੀਬ ਦੋ ਘੰਟੇ ਦੇਰੀ ਨਾਲ ਪੁੱਜ ਕੇ ਵੀ ਲੋਕਾਂ ਦਾ ਦਿਲ ਜਿੱਤ ਲਿਆ ਤੇ ਉਨ੍ਹਾਂ ਵਲੋਂ ਇਸ ਫੇਰੀ ਦੌਰਾਨ ਜਗਰਾਉਂ 'ਚ ...

ਪੂਰੀ ਖ਼ਬਰ »

ਪੰਜਾਬ ਸਰਕਾਰ ਮੂੰਗੀ ਤੇ ਮੱਕੀ ਦੀ ਜਿਣਸ ਨੂੰ ਸੋਧਣ ਲਈ ਜਗਰਾਉਂ 'ਚ ਖੇਤੀ ਉਦਯੋਗ ਲਗਾਏਗੀ-ਧਾਲੀਵਾਲ

ਜਗਰਾਉਂ, 3 ਅਕਤੂਬਰ (ਜੋਗਿੰਦਰ ਸਿੰਘ)-ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਐਲਾਨ ਕੀਤਾ ਕਿ ਜਗਰਾਉਂ 'ਚ ਮਾਨ ਸਰਕਾਰ ਕਿਸਾਨਾਂ ਦੀ ਮੂੰਗੀ ਤੇ ਮੱਕੀ ਦੀ ਜਿਣਸ ਨੂੰ ਸੋਧਣ ਲਈ ਖੇਤੀ ਉਦਯੋਗ ਲਗਾਏਗੀ ਤੇ ਪੂਰੇ ਰਾਜ 'ਚ ਮੂੰਗੀ ਤੇ ਮੱਕੀ ...

ਪੂਰੀ ਖ਼ਬਰ »

ਜਸਵੰਤ ਸਿੰਘ ਸਿਵੀਆ (ਭੋਲਾ ਅਮਰੀਕਾ) ਨਮਿਤ ਸ਼ਰਧਾਂਜਲੀ ਸਮਾਗਮ

ਗੁਰੂਸਰ ਸੁਧਾਰ, 4 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਜੱਦੀ ਪਿੰਡ ਬੜੈਚ (ਸੂਜਾਪੁਰ) ਦੇ ਜੰਮਪਲ ਤੇ ਪਿਛਲੇ 22 ਸਾਲਾਂ ਤੋਂ ਅਮਰੀਕਾ ਜਾ ਵਸੇ ਸਾਬਕਾ ਸਰਪੰਚ ਬਾਹਦਰ ਸਿੰਘ ਸਿਵੀਆ ਦੀ ਸਕੀ ਮਾਸੀ ਦੇ ਲੜਕੇ ਜਸਵੰਤ ਸਿੰਘ ਸਿਵੀਆ ਉਰਫ਼ ਭੋਲਾ (68) ਜੋ ਕਿ ਪਿੰਡ ਬੜੈਚ ਵਿਖੇ ...

ਪੂਰੀ ਖ਼ਬਰ »

ਪੁਲਿਸ ਜ਼ਿਲ੍ਹਾ ਜਗਰਾਉਂ ਵਲੋਂ 4 ਰੋਜ਼ਾ ਪੁਸਤਕ ਮੇਲਾ 8 ਤੋਂ

ਜਗਰਾਉਂ, 4 ਅਕਤੂਬਰ (ਜੋਗਿੰਦਰ ਸਿੰਘ)-ਅਵਾਮ ਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੀ ਪੁਲਿਸ ਹੁਣ ਲੋਕਾਂ ਨੂੰ ਸਾਹਿਤਕ ਚੇਤਨਾ ਦਾ ਪਾਠ ਪੜ੍ਹਾਏਗੀ | ਦੱਸਣਯੋਗ ਹੈ ਕਿ ਪੁਲਿਸ ਜ਼ਿਲ੍ਹਾ ਜਗਰਾਉਂ ਦੇ ਐੱਸ.ਐੱਸ.ਪੀ ਹਰਜੀਤ ਸਿੰਘ ਦੇ ਯਤਨਾ ਸਦਕਾ ਜਗਰਾਉਂ ਵਿਚ 8 ਅਕਤੂਬਰ ...

ਪੂਰੀ ਖ਼ਬਰ »

ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਕੰਗ

ਭੰੂਦੜੀ, 4 ਅਕਤੂਬਰ (ਕੁਲਦੀਪ ਸਿੰਘ ਮਾਨ)-ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਹਮੇਸ਼ਾ ਸਿੱਖਾਂ ਅਤੇ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਚਲਾਇਆ ਹੈ | ਇਹ ਪ੍ਰਗਟਾਵਾ ਹਲਕਾ ਦਾਖਾ ਦੇ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਬੀ.ਕੇ.ਯੂ (ਡਕੌਂਦਾ) ਸੁਧਾਰ ਇਕਾਈ ਵਲੋਂ ਮੁੱਲਾਂਪੁਰ ਸਬ ਤਹਿਸੀਲ ਸਾਹਮਣੇ ਰੋਸ ਮੁਜ਼ਾਹਰਾ

ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਸੰਯੁਕਤ ਕਿਸਾਨ ਮੋਰਚਾ (ਦਿੱਲੀ) ਵਲੋਂ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਦੇ ਕਾਲੇ ਦਿਨ ਨੂੰ ਰੋਸ ਦਿਵਸ ਵਜੋਂ ਮਨਾਉਣ ਲਈ ਕੇਂਦਰ ਸਰਕਾਰ ਦੀ ਅਰਥੀ ਫੂਕਣ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਰਕਾਰ ਦੇ ਨਾਂਅ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ 'ਚ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਵਲੋਂ ਕੇਂਦਰ ਸਰਕਾਰ ਵਿਰੁੱਧ ਧਰਨਾ

ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਸੰਯੁਕਤ ਕਿਸਾਨ ਮੋਰਚਾ (ਭਾਰਤ) ਦਿੱਲੀ ਦੇ ਸੱਦੇ 'ਤੇ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ, ਮਗਨਰੇਗਾ ਅਧਿਕਾਰ ਅੰਦੋਲਨ ਅਤੇ ਜ਼ਬਰ ਵਿਰੋਧੀ ਤਾਲਮੇਲ ਕਮੇਟੀ ਵਲੋਂ ਸਾਂਝੇ ਰੂਪ ਵਿਚ ਮੰਡੀ ...

ਪੂਰੀ ਖ਼ਬਰ »

ਬੀ.ਕੇ.ਯੂ. ਡਕੌਂਦਾ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੀ ਮੰਗ

ਰਾਏਕੋਟ, 4 ਅਕਤੂਬਰ (ਸੁਸ਼ੀਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਲਖਮੀਮਪੁਰ ਖੀਰੀ ਘਟਨਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਸੰਬੰਧੀ ਐੱਸ.ਡੀ.ਐੱਮ ਦਫ਼ਤਰ ਰਾਏਕੋਟ ਵਿਖੇ ਧਰਨਾ ਪ੍ਰਦਰਸ਼ਨ ਕਰਨ ਉਪਰੰਤ ਤਹਿਸੀਲਦਾਰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰ 'ਤੇ ਮੱਲਾਂ ਮਾਰਨ ਵਾਲੇ 5ਜੈਬ ਬਾਕਸਿੰਗ ਅਕੈਡਮੀ ਚਕਰ ਦੇ ਮੁੱਕੇਬਾਜ਼ਾਂ ਦਾ ਕੀਤਾ ਵਿਸ਼ੇਸ਼ ਸਨਮਾਨ

ਹਠੂਰ, 4 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਖੇਡਾਂ ਦੇ ਖੇਤਰ ਖਾਸਕਰ ਬਾਕਸਿੰਗ ਵਿਚ ਚਕਰ ਪਿੰਡ ਇਕ ਮਿਸਾਲ ਬਣ ਗਿਆ ਹੈ ਅਤੇ ਆਏ ਦਿਨ ਇੱਥੋਂ ਦੇ ਖਿਡਾਰੀ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ | ਪਿਛਲੇ ਦਿਨੀਂ ਹੋਏ ਜ਼ਿਲ੍ਹਾ ਪੱਧਰੀ ਵੱਖ-ਵੱਖ ਬਾਕਸਿੰਗ ਮੁਕਾਬਲਿਆਂ 'ਚ ...

ਪੂਰੀ ਖ਼ਬਰ »

ਬਾਬਾ ਕਰਮ ਸਿੰਘ ਦਾ ਪ੍ਰਸੰਗ 'ਪਰਉਪਕਾਰੀ ਪੁਰਸ਼' ਦਾ ਪੋਸਟਰ ਬਾਬਾ ਜੋਗਿੰਦਰ ਸਿੰਘ ਰਕਬੇ ਵਾਲਿਆਂ ਨੇ ਕੀਤਾ ਰਿਲੀਜ਼

ਚੌਂਕੀਮਾਨ, 4 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਜੌਹਲ ਡੀ.ਆਰ ਰਿਕਾਰਡ ਅਤੇ ਮੰਡਿਆਣੀ ਬ੍ਰਦਰਜ਼ ਵਲੋਂ ਸਵ: ਤੇਜਿੰਦਰ ਸਿੰਘ ਸੋਨੀ ਜੌਹਲ ਦੀ ਯਾਦ ਨੂੰ ਸਮਰਪਿਤ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਹਜੂਰ ਸਾਹਿਬ ਵਾਲਿਆਂ ਦੇ ਪਿਤਾ ਬਾਬਾ ਕਰਮ ਸਿੰਘ ਦਾ ਪ੍ਰਸੰਗ ...

ਪੂਰੀ ਖ਼ਬਰ »

ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਜਗਰਾਉਂ, 4 ਅਕਤੂਬਰ (ਜੋਗਿੰਦਰ ਸਿੰਘ)-ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ ਦਸਵੀਂ ਜਮਾਤ ਦੀ ਵਿਦਿਆਰਥਣ ਤਾਨੀਆ ਅਰੋੜਾ ਨੇ ਆਪਣੇ ਭਾਸ਼ਣ ਰਾਹੀਂ ਦੁਸਹਿਰੇ ਦੇ ਤਿਉਹਾਰ ਦੀ ਇਤਿਹਾਸਿਕ ਮਹੱਤਤਾ ਬਾਰੇ ਜਾਣਕਾਰੀ ਸਾਂਝੀ ...

ਪੂਰੀ ਖ਼ਬਰ »

ਭਾਰਤੀ ਫੌਜ ਦੇ ਸਾਬਕਾ ਸੈਨਿਕ ਅਧਿਕਾਰੀ ਡਾ. ਸੁਦਰਸ਼ਨ ਕੁਮਾਰ ਗੁਪਤਾ ਦੇ ਦਿਹਾਂਤ 'ਤੇ ਆਗੂਆਂ ਦੁੱਖ ਪ੍ਰਗਟਾਇਆ

ਹੰਬੜਾਂ, 4 ਅਕਤੂਬਰ (ਮੇਜਰ ਹੰਬੜਾਂ)-ਦੇਸ਼ ਦੀ ਰਾਖੀ ਕਰਦਿਆਂ 2 ਜੰਗਾਂ ਲੜਨ ਵਾਲੇ ਭਾਰਤੀ ਫੌਜ ਦੇ ਸਾਬਕਾ ਸੈਨਿਕ ਅਧਿਕਾਰੀ ਡਾ. ਸੁਦਰਸ਼ਨ ਕੁਮਾਰ ਗੁਪਤਾ (ਸ਼ਿਵ ਕਲੀਨਿਕ ਹੰਬੜਾਂ) ਜੋ ਕਿ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਦੇ ਦਿਹਾਂਤ 'ਤੇ ਗੁਪਤਾ ਪਰਿਵਾਰ ਨਾਲ ...

ਪੂਰੀ ਖ਼ਬਰ »

ਜਤਿੰਦਰਾ ਗਰੀਨਫੀਲਡ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਦੁਸਹਿਰਾ

ਗੁਰੂਸਰ ਸੁਧਾਰ, 4 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਘੁਮਾਣ ਚੱਕ ਸਥਿਤ ਜਤਿੰਦਰਾ ਗਰੀਨਫੀਲਡ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਸਦਕਾ ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸ਼ਹਿਰਾ ਉਤਸ਼ਾਹ ਨਾਲ ਮਨਾਇਆ | ਸਕੂਲੀ ਬੱਚਿਆਂ ...

ਪੂਰੀ ਖ਼ਬਰ »

ਨਗਰ ਕੌਂਸਲ ਵਲੋਂ ਚੰਗੀ ਕਾਰਗੁਜ਼ਾਰੀ ਵਾਲੇ ਸਫ਼ਾਈ ਸੇਵਕਾਂ ਦਾ ਸਨਮਾਨ

ਰਾਏਕੋਟ, 4 ਅਕਤੂਬਰ (ਸੁਸ਼ੀਲ)-ਸਵੱਛ ਭਾਰਤ ਮਿਸ਼ਨ ਤਹਿਤ ਕਰਵਾਏ ਗਏ ਸਵੱਛ ਸਰਵੇਖਣ 2022 ਤਹਿਤ ਰਾਏਕੋਟ ਨਗਰ ਕੌਂਸਲ ਵਲੋਂ ਛੇਵਾਂ ਰੈਂਕ ਹਾਸਲ ਕੀਤੇ ਜਾਣ ਤੋਂ ਬਾਅਦ ਅੱਜ ਨਗਰ ਕੌਂਸਲ ਰਾਏਕੋਟ ਵਲੋਂ ਇਸ ਰੈਕਿੰਗ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਕੌਂਸਲ ਦੇ ਸਫ਼ਾਈ ...

ਪੂਰੀ ਖ਼ਬਰ »

ਖੇਤੀਬਾੜੀ ਮੰਤਰੀ ਧਾਲੀਵਾਲ ਵਲੋਂ ਮੈਡੀਕਲ ਕਾਲਜ ਬਣਾਏ ਜਾਣ ਲਈ ਚੱਕ ਕਲਾਂ ਦਾ ਦੌਰਾ

ਹੰਬੜਾਂ, 4 ਅਕਤੂਰ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਟੀਮ ਅਤੇ ਪ੍ਰਸ਼ਾਸਕ ਅਧਿਕਾਰੀਆਂ ਨਾਲ ਚੱਕ ਕਲਾਂ 'ਚ ਮੈਡੀਕਲ ਕਾਲਜ ਬਣਾਏ ਜਾਣ ਸਬੰਧੀ ਜ਼ਮੀਨ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਤੇ ਪ੍ਰਸ਼ਾਸਨ ਨਾਲ ...

ਪੂਰੀ ਖ਼ਬਰ »

ਬੇਲੋੜੀ ਪਾਣੀ ਦੀ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ-ਦਿਨ ਘੱਟ ਰਿਹੈ

ਤੇਜਿੰਦਰ ਸਿੰਘ ਚੱਢਾ ਚੌਂਕੀਮਾਨ, 4 ਅਕਤੂਬਰ P ਪਿੰਡ ਚੌਂਕੀਮਾਨ ਦੇ ਇਲਾਕੇ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਮਸਲਾ ਬਣਿਆ ਪਿਆ ਘੱਟ ਰਿਹਾ ਧਰਤੀ ਹੇਠਲਾ ਪੀਣ ਵਾਲਾ ਪਾਣੀ, ਜਿਸ ਦਾ ਕਾਰਨ ਝੋਨੇ ਦੀ ਫ਼ਸਲ ਵੀ ਹੈ ਤੇ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਵੀ ਵੱਡਾ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ ਦਾ ਦੁਸਹਿਰਾ ਗਰਾਊਾਡ ਆਕਰਸ਼ਣ ਦਾ ਕੇਂਦਰ ਬਣਿਆ

ਮੁੱਲਾਂਪੁਰ-ਦਾਖਾ, 4 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਰਾਮ ਲੀਲ੍ਹਾ ਦੁਸ਼ਹਿਰਾ ਕਮੇਟੀ ਮੁੱਲਾਪੁਰ-ਦਾਖਾ ਵਲੋਂ ਸਿਨੇਮਾ ਦਾਣਾ ਮੰਡੀ ਮੁੱਲਾਂਪੁਰ ਸਾਈਡ ਦੁਸਹਿਰਾ ਮੇਲਾ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ | ਮੇਲਾ ਸਥਾਨ 'ਤੇ ਬੱਚਿਆਂ ਅਤੇ ਵੱਡਿਆਂ ਲਈ ...

ਪੂਰੀ ਖ਼ਬਰ »

ਜੁਆਇੰਟ ਸੀ.ਪੀ. ਨਰਿੰਦਰ ਭਾਰਗ, ਏ.ਸੀ.ਪੀ ਰਵਿੰਦਰ ਵਲੋਂ ਹੰਬੜਾਂ 'ਚ ਲੱਗਣ ਵਾਲੇ ਦੁਸਹਿਰਾ ਮੇਲੇ ਵਾਲੀ ਜਗ੍ਹਾ ਦਾ ਨਿਰੀਖਣ

ਹੰਬੜਾਂ, 4 ਅਕਤੂਬਰ (ਮੇਜਰ ਹੰਬੜਾਂ)-ਕਸਬਾ ਹੰਬੜਾਂ 'ਚ ਮਨਾਏ ਜਾ ਰਹੇ ਦੁਸਹਿਰਾ ਮੇਲੇ ਵਾਲੀ ਜਗ੍ਹਾ ਦੇ ਪੁਲਿਸ ਪ੍ਰਬੰਧਾਂ ਨੂੰ ਲੈ ਕੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਜੁਆਇੰਟ ਸੀ.ਪੀ ਆਈ.ਪੀ.ਐੱਸ ਸ੍ਰੀ ਨਰਿੰਦਰ ਭਾਰਗ, ਏ.ਸੀ.ਪੀ ਹੈੱਡ ਕੁਆਟਰ ਸ੍ਰੀ ਰਵਿੰਦਰ ਸਿੰਘ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਅਹਿੰਸਾ ਦਿਵਸ ਰੈਲੀ ਕੱਢੀ

ਚੌਂਕੀਮਾਨ, 4 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਜੀ.ਐੱਚ.ਜੀ ਇੰਸਟੀਚਿਊਟ ਆਫ ਲਾਅ ਸਿੱਧਵਾਂ ਖੁਰਦ ਵਿਖੇ ਆਈ.ਕਿਊ.ਏ.ਸੀ, ਐੱਨ.ਐੱਸ.ਐੱਸ ਅਤੇ ਡੇਅ ਸੈਲੀਬ੍ਰੇਸ਼ਨ ਕਮੇਟੀ ਵਲੋਂ ਅਹਿੰਸਾ ਅਤੇ ਜਨ-ਜਾਗਰੂਕਤਾ ਦੇ ਸੰਦੇਸ਼ ਨੂੰ ਫੈਲਾਉਣ ਲਈ ਅੰਤਰ-ਰਾਸ਼ਟਰੀ ਅਹਿੰਸਾ ਦਿਵਸ ...

ਪੂਰੀ ਖ਼ਬਰ »

ਪਾਇਲ ਵਿਖੇ ਹੌਂਡਾ ਕੰਪਨੀ ਦੇ ਨਵੇਂ ਸ਼ੋਅ ਰੂਮ ਦਾ ਉਦਘਾਟਨ

ਪਾਇਲ, 4 ਅਕਤੂਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਪਾਇਲ ਵਿਖੇ ਹੌਂਡਾ ਕੰਪਨੀ ਦੇ ਨਵੇਂ ਸ਼ੋਅ ਰੂਮ ਦਾ ਉਦਘਾਟਨ ਹੋਇਆ | ਜਿਸ ਵਿਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ¢ ਹਲਕਾ ਪਾਇਲ ਦੇ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਡਕੌਂਦਾ) ਦੀ ਹਲਵਾਰਾ ਇਕਾਈ ਦੀ ਪ੍ਰਧਾਨਗੀ ਦਾ ਤਾਜ ਅਵਤਾਰ ਸਿੰਘ ਦੇ ਸਿਰ

ਹਲਵਾਰਾ, 4 ਅਕਤੂਬਰ (ਭਗਵਾਨ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਹਲਵਾਰਾ ਇਕਾਈ ਦਾ ਗਠਨ ਬਲਾਕ ਪ੍ਰਧਾਨ ਸਰਬਜੀਤ ਸਿੰਘ ਗਿੱਲ ਦੀ ਦੇਖ-ਰੇਖ ਹੇੇਠ ਕੀਤਾ ਗਿਆ, ਜਿੱਥੇ ਸਰਬਸੰਮਤੀ ਨਾਲ ਅਵਤਾਰ ਸਿੰਘ ਪ੍ਰਧਾਨ, ਮੀਤ ਪ੍ਰਧਾਨ ਪਰਮਜੀਤ ਸਿੰਘ ਅਤੇ ਬਲਰਾਜ ...

ਪੂਰੀ ਖ਼ਬਰ »

ਮਨਸੂਰਾਂ ਦਾ 2 ਰੋਜ਼ਾ ਦੁਸਹਿਰਾ ਮੇਲਾ ਸ਼ੁਰੂ

ਜੋਧਾਂ, 4 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਦੁਸ਼ਹਿਰਾ ਕਮੇਟੀ ਮਨਸੂਰਾਂ ਤੇ ਗ੍ਰਾਮ ਪੰਚਾਇਤ ਵਲੋਂ ਨਗਰ ਨਿਵਾਸੀਆਂ, ਇਲਾਕਾ ਨਿਵਾਸੀਆਂ ਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਮਨਸੂਰਾਂ ਦੁਸ਼ਹਿਰਾ ਮੇਲਾ ਸ਼ਾਨੋਂ-ਸੌਕਤ ਨਾਲ ਸ਼ੁਰੂ ਹੋਇਆ | ਸਰਪੰਚ ਓਮ ਪ੍ਰਕਾਸ਼ ...

ਪੂਰੀ ਖ਼ਬਰ »

ਪਾਵਰਕਾਮ ਸੇਵਾ ਮੁਕਤ ਕਰਮਚਾਰੀਆਂ ਵਲੋਂ ਸੂਬਾ ਸਰਕਾਰ ਖ਼ਿਲਾਫ਼ ਰੋਸ ਰੈਲੀ

ਰਾਏਕੋਟ, 4 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪਾਵਰਕਾਮ ਪੈਂਨਸਨਰਜ਼ ਐਸੋਸੀਏਸ਼ਨ ਰਾਏਕੋਟ ਵਲੋਂ ਡਿਵੀਜਨ ਪ੍ਰਧਾਨ ਬਿੱਲੂ ਖਾਂ ਦੀ ਪ੍ਰਧਾਨਗੀ ਹੇਠ ਪੇਅ-ਸਕੇਲਾਂ ਦੇ ਬਕਾਏ ਸਰਕਾਰ ਵਲੋਂ ਨਾ ਦੇਣ ਅਤੇ ਡੀ.ਏ. ਦੀਆਂ ਕਿਸ਼ਤਾਂ ਸਬੰਧੀ ਚੁੱਪ ਧਾਰਨ 'ਤੇ ਰੋਸ ਰੈਲੀ ਕੀਤੀ ...

ਪੂਰੀ ਖ਼ਬਰ »

ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ 59ਵੀਂ ਬਰਸੀ ਨਮਿਤ 5 ਰੋਜ਼ਾ ਸਮਾਗਮ ਸ਼ੁਰੂ

ਜਗਰਾਉਂ, 4 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ 59ਵੀਂ ਬਰਸੀ ਨਮਿਤ 5 ਰੋਜ਼ਾ ਸਮਾਗਮ ਸ਼ੁਰੂ ਹੋਏ | ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਜਪੁਜੀ ਸਾਹਿਬ ਜੀ ਦੇ ...

ਪੂਰੀ ਖ਼ਬਰ »

ਡਾ. ਸਟਾਲਨਪ੍ਰੀਤ ਕੌਰ ਕਾਲਸਾਂ ਦਾ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਸਨਮਾਨ

ਰਾਏਕੋਟ, 4 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਕਾਲਸਾਂ ਦੀ ਜੰਮਪਲ ਸਟਾਲਨਪ੍ਰੀਤ ਕੌਰ ਨੂੰ ਯੂਨੀਵਰਸਿਟੀ ਟਾਪ ਕਰਕੇ ਡਾਕਟਰ ਬਣਨ 'ਤੇ ਨਗਰ ਨਿਵਾਸੀਆਂ, ਕ੍ਰਾਂਤੀਕਾਰੀ ਯੂਨੀਅਨ ਅਤੇ ਗੁਰਦੁਆਰਾ ਸਾਹਿਬ ਅਕਾਲ ਸਹਾਇ ਵਲੋਂ ਸਨਮਾਨ ਕੀਤਾ ਗਿਆ ਅਤੇ ਬੇਟੀ ਦੀ ਹੌਸਲਾ ...

ਪੂਰੀ ਖ਼ਬਰ »

ਜੀ.ਟੀ.ਬੀ-ਆਈ.ਐੱਮ.ਟੀ ਦਾਖਾ ਵਿਖੇ ਪੀ.ਟੀ.ਯੂ ਅੰਤਰ ਕਾਲਜ ਫੁੱਟਬਾਲ ਟੂਰਨਾਮੈਂਟ

ਮੁੱਲਾਂਪੁਰ-ਦਾਖਾ, 4 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਆਈ.ਐੱਮ.ਟੀ ਦਾਖਾ (ਲੁਧਿ:) ਦੇ ਖੇਡ ਗਰਾਊਾਡਾਂ 'ਚ ਪੀ.ਟੀ.ਯੂ ਅੰਤਰ ਕਾਲਜ ਫੁੱਟਬਾਲ ਟੂਰਨਾਮੈਂਟ 'ਚ ਡੇਢ ਦਰਜਨ ਵੱਖੋ-ਵੱਖ ਕਾਲਜਾਂ ਨਾਲ ਜੁੜੀਆਂ ਫੁੱਟਬਾਲ ਟੀਮਾਂ ਨੇ ਹਿੱਸਾ ਲਿਆ | ਪੀ.ਟੀ.ਯੂ ...

ਪੂਰੀ ਖ਼ਬਰ »

ਐੱਸ.ਜੀ.ਬੀ ਫਾਊਾਡੇਸ਼ਨ ਦੇ ਬਾਲ ਘਰ ਤਲਵੰਡੀ ਖੁਰਦ ਵਿਖੇ ਕੰਜਕ ਪੂਜਨ

ਮੁੱਲਾਂਪੁਰ-ਦਾਖਾ, 4 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਨਵਰਾਤਰਿਆਂ 'ਚ ਕੰਜਕ ਪੂਜਨ ਦਾ ਵਿਸ਼ੇਸ਼ ਮਹੱਤਵ ਹੈ, ਦੁਸ਼ਹਿਰੇ ਤੋਂ ਪਹਿਲਾਂ ਨੌ ਦਿਨ ਮਾਂ ਦੁਰਗਾ ਦੀ ਪੂਜਾ ਦੇ ਨੌਵੇਂ ਦਿਨ ਕੰਜ਼ਕਾਂ ਨੂੰ ਦੇਵੀ ਦਾ ਰੂਪ ਮੰਨ ਕੇ ਉਨ੍ਹਾਂ ਨੂੰ ਭੋਜਨ ਕਰਵਾਉਣ ਅਤੇ ਪੂਜਨ ...

ਪੂਰੀ ਖ਼ਬਰ »

ਦਾਣਾ ਮੰਡੀ ਰਾਏਕੋਟ ਵਿਖੇ ਵਿਧਾਇਕ ਠੇਕੇਦਾਰ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਰਾਏਕੋਟ, 4 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਕਰਵਾਈ ਗਈ | ਇਸ ਮੌਕੇ ਠੇਕੇਦਾਰ ਹਾਕਮ ਸਿੰਘ ਨੇ ਮਾਰਕਿਟ ਕਮੇਟੀ ਰਾਏਕੋਟ ਦੇ ਸਕੱਤਰ ਅਤੇ ਖ਼ਰੀਦ ਏਜੰਸੀਆਂ ਦੇ ...

ਪੂਰੀ ਖ਼ਬਰ »

ਸਰਪੰਚ ਜੱਗਾ ਵਲੋਂ ਹੰਬੜਾਂ 'ਚ ਮੁਫ਼ਤ ਸਿਲਾਈ-ਕਢਾਈ ਸੈਂਟਰ ਦਾ ਉਦਘਾਟਨ

ਹੰਬੜਾਂ, 4 ਅਕਤੂਬਰ (ਮੇਜਰ ਹੰਬੜਾਂ)-ਨਿਸ਼ਕਾਮ ਸੇਵਾ ਸਿਮਰਨ ਸੁਸਾਇਟੀ ਈਸੇਵਾਲ ਵਲੋਂ ਹੰਬੜਾਂ ਕਸਬੇ 'ਚ ਲੜਕੀਆਂ ਅਤੇ ਹੋਰ ਔਰਤਾਂ ਨੂੰ ਮੁਫ਼ਤ ਸਿਲਾਈ-ਕਢਾਈ ਦੀ ਟ੍ਰੇਨਿੰਗ ਦੇਣ ਲਈ 6 ਮਹੀਨੇ ਲਈ ਸੈਂਟਰ ਖੋਲਿ੍ਹਆ ਗਿਆ, ਜਿਸ ਦਾ ਉਦਘਾਟਨ ਕਸਬਾ ਹੰਬੜਾਂ ਦੇ ਸਰਪੰਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX