ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 4 ਅਕਤੂਬਰ (ਬੀਰ ਅੰਮਿ੍ਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ)-ਬੀਤੇ ਦਿਨੀਂ ਥਾਣਾ ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡ ਅਟਾਰੀ ਦੇ ਵਸਨੀਕ ਸੁਭਾਸ਼ ਚੰਦ ਜਿਸ ਦਾ ਉਸਦੇ ਭਤੀਜਿਆਂ ਵਲੋਂ ਨਹਿਰ ਵਿਚ ਸੁੱਟ ਕੇ ਕਤਲ ਕਰ ਦਿੱਤਾ ਸੀ, ਉਨ੍ਹਾਂ ਨੂੰ ਅੱਜ ਕੀਰਤਪੁਰ ਸਾਹਿਬ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ | ਕਤਲ ਦੇ ਮਾਮਲੇ 'ਚ ਨਾਮਜ਼ਦ ਦੋਵੇਂ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵਲੋਂ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਉਰਫ਼ ਕਾਲਾ ਸੰਜੀਵ ਕੁਮਾਰ ਉਰਫ਼ ਸੰਜੂ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਅਟਾਰੀ ਥਾਣਾ ਕੀਰਤਪੁਰ ਸਾਹਿਬ ਆਪਣੇ ਚਾਚੇ ਸੁਭਾਸ਼ ਚੰਦ ਉੱਪਰ ਆਪਣੀ ਮਾਂ ਨਾਲ ਨਾਜਾਇਜ਼ ਸੰਬੰਧਾਂ ਸੰਬੰਧੀ ਸ਼ੱਕ ਕਰਦੇ ਸਨ ਜਿਸ ਕਾਰਨ ਉਨ੍ਹਾਂ ਨੇ 23 ਸਤੰਬਰ ਰਾਤ ਕਰੀਬ 8 ਵਜੇ ਆਪਣੇ ਚਾਚੇ ਸੁਭਾਸ਼ ਚੰਦ ਨੂੰ ਨਹਿਰ 'ਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ | ਇਸ ਦੇ ਸੰਬੰਧ ਵਿਚ ਕੀਰਤਪੁਰ ਥਾਣੇ ਵਿਖੇ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਕਤਲ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਇਸ ਸਬੰਧੀ ਥਾਣਾ ਮੁਖੀ ਸਬ ਇੰਸਪੈਕਟਰ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਮੁਲਜ਼ਮਾਂ ਕੋਲੋਂ ਰਿਮਾਂਡ ਦੌਰਾਨ ਬਰੀਕੀ ਨਾਲ ਪੁੱਛਗਿੱਛ ਕਰਕੇ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਸ੍ਰੀ ਚਮਕੌਰ ਸਾਹਿਬ, 4 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਇਤਿਹਾਸਕ ਨਗਰੀ ਸ੍ਰੀ ਚਮਕੌਰ ਸਾਹਿਬ ਦੇ ਦਰਬਾਰ ਖ਼ਾਲਸਾ (ਦੁਸਹਿਰੇ ਦਾ ਜੋੜ ਮੇਲਾ) ਦੇ ਅੱਜ ਦੂਜੇ ਦਿਨ ਬਾਅਦ ਦੁਪਹਿਰ ਬਾਬਾ ਸੰਗਤ ਸਿੰਘ ਦੀਵਾਨ ਹਾਲ 'ਚ ਦੀਵਾਨ ਆਰੰਭ ਹੋ ਗਏ, ਜਿਸ 'ਚ ਕੀਰਤਨੀ ਜਥੇ, ਢਾਡੀ ਅਤੇ ...
ਨੂਰਪੁਰ ਬੇਦੀ, 4 ਅਕਤੂਬਰ (ਵਿੰਦਰ ਪਾਲ ਝਾਂਡੀਆ)-ਪੰਜਾਬ ਨੰਬਰਦਾਰ ਯੂਨੀਅਨ (643) ਸਮਰਾ ਗਰੁੱਪ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਰਾਏਪੁਰ ਮੁੰਨੇ ਵਿਖੇ ਸਥਿਤ ਗੁਰਦੁਆਰਾ ਗੁਰੂ ਕਾ ਖੂਹ ਵਿਖੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਚੌਧਰੀ ...
੍ਰਸ੍ਰੀ ਚਮਕੌਰ ਸਾਹਿਬ, 4 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਮਕੜੋਨਾ ਖ਼ੁਰਦ ਦੇ ਕਿਸਾਨ ਧਰਮਿੰਦਰ ਸਿੰਘ , ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ , ਭਵਨਪ੍ਰੀਤ ਸਿੰਘ, ਹਰਦੀਪ ਸਿੰਘ, ਪਰਮਜੀਤ ਸਿੰਘ ਆਦਿ ਕਿਸਾਨਾਂ ਨੇ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੇ ਰੋਸ ...
ਸੰਤੋਖਗੜ੍ਹ, 4 ਅਕਤੂਬਰ (ਮਲਕੀਅਤ ਸਿੰਘ)-ਬੀਤੀ ਦੇਰ ਸ਼ਾਮ ਨਗਰ ਪ੍ਰੀਸ਼ਦ ਸੰਤੋਖਗੜ੍ਹ (ਊਨਾ) ਦੇ ਸ੍ਰੀ ਬਾਬਾ ਨਾਗਾ ਡਰਾਮਾਟਿੱਕ ਅਤੇ ਸਮਾਜ ਸੁਧਾਰ ਸਭਾ ਵਲੋਂ ਨਵਰਾਤਰਿਆਂ ਦੇ ਅਸ਼ਟਮੀ ਵਾਲੇ ਸ਼ੁੱਭ ਦਿਹਾੜੇ 'ਤੇ ਜਗਦੰਬੇ ਮਾਂ (ਦੁਰਗਾ ਮਾਤਾ) ਦੀ ਸਾਲਾਨਾ ਸੋਭਾ ...
• ਕਿਸਾਨਾਂ ਦੀ ਸਹੂਲਤ ਲਈ ਕੀਤੇ ਢੁਕਵੇਂ ਪ੍ਰਬੰਧ
ਸ੍ਰੀ ਅਨੰਦਪੁਰ ਸਾਹਿਬ, 3 ਅਕਤੂਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਕਿਸਾਨਾਂ ਦੀ ਫ਼ਸਲ ਦਾ ਦਾਣਾ ਦਾਣਾ ਖਰੀਦਣ ਦੇ ਐਲਾਨ ਤੋਂ ਬਾਅਦ ਅਨਾਜ ਮੰਡੀਆਂ ਵਿਚ ਝੋਨੇ ਦੀ ਆਮਦ ...
ਨੂਰਪੁਰ ਬੇਦੀ, 4 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਸ/ਡ ਸਬ ਦਫ਼ਤਰ ਤਖ਼ਤਗੜ੍ਹ ਅਤੇ ਨੂਰਪੁਰ ਬੇਦੀ ਵੱਲੋਂ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਪ੍ਰਧਾਨ ਰਮੇਸ਼ ਚੰਦ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ | ਰੈਲੀ ਦੌਰਾਨ ...
ਮੋਰਿੰਡਾ, 4 ਅਕਤੂਬਰ (ਕੰਗ)-ਨਹਿਰੂ ਸਟੇਡੀਅਮ ਰੋਪੜ੍ਹ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਏਾਜਲਸ ਵਰਲਡ ਸਕੂਲ ਮੋਰਿੰਡਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ 'ਤੇ ਖਿਡਾਰੀਆਂ ਦਾ ਸਕੂਲ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਇਸ ਸਬੰਧੀ ...
ਰੂਪਨਗਰ, 4 ਅਕਤੂਬਰ (ਸਤਨਾਮ ਸਿੰਘ ਸੱਤੀ)-ਤਿਉਹਾਰਾਂ ਦੇ ਮੌਸਮ 'ਚ ਹਰ ਵਾਰ ਦੀ ਤਰ੍ਹਾਂ ਹੁਣ ਫੇਰ ਫੂਡ ਸੇਫ਼ਟੀ ਟੀਮ ਸਰਗਰਮ ਹੋ ਗਈ ਹੈ ਅਤੇ ਥਾਂ-ਥਾਂ ਹਲਵਾਈਆਂ ਤੇ ਮਠਿਆਈ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰਕੇ ਸੈਂਪਲ ਭਰੇ ਜਾ ਰਹੇ ਹਨ | ਅੱਜ ਵੀ ਫੂਡ ਸੇਫ਼ਟੀ ਟੀਮ ਨੇ ...
ਰੂਪਨਗਰ, 4 ਅਕਤੂਬਰ (ਸਤਨਾਮ ਸਿੰਘ ਸੱਤੀ)-ਥਾਣਾ ਸਿੰਘ ਭਗਵੰਤਪੁਰ ਪੁਲਿਸ ਨੇ ਹਰਪ੍ਰੀਤ ਸਿੰਘ ਪਿੰਡ ਲਖਮੀਪੁਰ ਦੀ ਸ਼ਿਕਾਇਤ ਦੇ ਆਧਾਰ ਤੇ ਜਸ਼ਨਪ੍ਰੀਤ ਸਿੰਘ, ਪ੍ਰਦੀਪ ਸਿੰਘ ਵਾਸੀ ਰੁਪਾਲਹੇੜੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਅਜੈ ਵਾਸੀ ਗੜਾਂਗਾ ਜ਼ਿਲ੍ਹਾ ...
ਸ੍ਰੀ ਅਨੰਦਪੁਰ ਸਾਹਿਬ, 4 ਅਕਤੂਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਸਥਾਨਕ ਪੁਲਿਸ ਵਲੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪ੍ਰਾਪਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਤਫਤੀਸ਼ੀ ਅਫ਼ਸਰ ਏ.ਐਸ.ਆਈ. ਕੇਵਲ ਕਿ੍ਸ਼ਨ ਨੇ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਜਿਸ ਦੀ ...
ਨੂਰਪੁਰ ਬੇਦੀ, 4 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅਚਾਨਕ ਨੂਰਪੁਰ ਬੇਦੀ ਵਿਖੇ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸਥਿਤ ਰਿਜ਼ੌਰਟ ਕਿੱਕਰ ਲਾਜ ਵਿਖੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਪਹੁੰਚੇ | ਜ਼ਿਕਰਯੋਗ ਹੈ ...
ਰੂਪਨਗਰ, 4 ਅਕਤੂਬਰ (ਸਤਨਾਮ ਸਿੰਘ ਸੱਤੀ)-ਸਿਟੀ ਪੁਲੀਸ ਰੂਪਨਗਰ ਨੇ ਜ਼ਿਲ੍ਹਾ ਖਪਤਕਾਰ ਫੋਰਮ ਰੂਪਨਗਰ ਦੇ ਇੱਕ ਜੱਜ ਦੀ ਸ਼ਿਕਾਇਤ ਦੇ ਆਧਾਰ 'ਤੇ ਵਿਦੇਸ਼ੀ ਫ਼ੋਨ ਨੰਬਰ +1321613859 ਤੋਂ ਫ਼ੋਨ ਕਰਕੇ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਦੋਸ਼ਾਂ ਹੇਠ ਪਰਚਾ ਦਰਜ ...
ਮੋਰਿੰਡਾ, 4 ਅਕਤੂਬਰ (ਪਿ੍ਤਪਾਲ ਸਿੰਘ)-ਸ੍ਰੀ ਰਾਮ-ਲੀਲ੍ਹਾ ਕਮੇਟੀ ਰਜਿ: ਮੋਰਿੰਡਾ ਵਲੋਂ ਦੁਸਹਿਰਾ ਉਤਸਵ ਮੌਕੇ ਅੱਜ ਕਬੱਡੀ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਮ-ਲੀਲ੍ਹਾ ਕਮੇਟੀ ਮੋਰਿੰਡਾ ਦੇ ਜਨਰਲ ਸਕੱਤਰ ਰਜੇਸ਼ ਸੂਦ ...
ਰੂਪਨਗਰ, 4 ਅਕਤੂਬਰ (ਸਤਨਾਮ ਸਿੰਘ ਸੱਤੀ)-ਪੀ. ਐਸ. ਈ. ਬੀ. ਇੰਪ: ਫੈਡਰੇਸ਼ਨ ਏਟਕ ਰੋਪੜ ਡਵੀਜ਼ਨ ਵਲੋਂ ਰੋਪੜ ਡਵੀਜ਼ਨ ਦਫ਼ਤਰ ਅੱਗੇ ਪਾਵਰ ਕਾਮ ਦੀ ਮੈਨੇਜਮੈਂਟ ਵਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੈਰ ਸੰਜੀਦਾ ਰਵੱਈਏ ਦੇ ਵਿਰੋਧ ਵਿਚ ਰੋਸ ਧਰਨਾ ਲਗਾਇਆ ...
ਨੰਗਲ, 4 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨਵੀਂ ਦਿੱਲੀ ਵਿਖੇ ਬੀਤੀ 1 ਅਕਤੂਬਰ ਨੂੰ ਕਰਵਾਏ ਗਏ ਸਵੱਛ ਭਾਰਤ ਅਭਿਆਨ ਤਹਿਤ ਸਰਵੇਖਣਾਂ ਵਿਚ ਨਗਰ ਕੌਂਸਲ ਨੰਗਲ ਸੂਬੇ ਦੀਆਂ 199 ਨਗਰ ਕੌਂਸਲਾਂ ਵਿਚੋਂ ਦੂਜੇ ਨੰਬਰ 'ਤੇ ਆਉਣ ਕਾਰਨ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ...
ਨੂਰਪੁਰ ਬੇਦੀ, 4 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਵੇਦਾਂਤ ਆਚਾਰੀਆ ਸਤਿਗੁਰੂ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮਸਾਗਰ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਵਿਖੇ ਪੰਜਾਬ ਪੁਲਿਸ 'ਚ ਭਰਤੀ ...
ਸ੍ਰੀ ਅਨੰਦਪੁਰ ਸਾਹਿਬ, 4 ਅਕਤੂਬਰ (ਜੇ.ਐਸ. ਨਿੱਕੂਵਾਲ)-'ਖੇਡਾਂ ਵਤਨ ਪੰਜਾਬ ਦੀਆਂ' 'ਚ ਜ਼ਿਲ੍ਹਾ ਪੱਧਰ 'ਤੇ ਪਹਿਲੇ ਦੂਸਰੇ ਸਥਾਨ 'ਤੇ ਰਹਿਣ ਵਾਲੇ ਐਥਲੀਟਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ...
ਮੋਰਿੰਡਾ, 4 ਅਕਤੂਬਰ (ਕੰਗ)-ਮੋਰਿੰਡਾ ਬਲਾਕ ਦੇ ਪਿੰਡ ਮਾਨਖੇੜੀ ਵਿਖੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਤੇ ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਲਾਲ ਚੋਪੜਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ...
ਨੂਰਪੁਰ ਬੇਦੀ, 4 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਨੂਰਪੁਰ ਬੇਦੀ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ. ਹਰਵਿੰਦਰ ਲਾਲ ਚੋਪੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਸਤਵੰਤ ਸਿੰਘ ਖੇਤੀਬਾੜੀ ਅਫ਼ਸਰ ...
ਰੂਪਨਗਰ, 4 ਅਕਤੂਬਰ (ਸਤਨਾਮ ਸਿੰਘ ਸੱਤੀ)-34 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਡਾ. ਦਵਿੰਦਰ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਰੂਪਨਗਰ ਸੇਵਾ ਮੁਕਤ ਹੋ ਗਏ ਹਨ | ਉਨ੍ਹਾਂ 12 ਮਈ 1988 ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹੁਸ਼ਿਆਰਪੁਰ ਵਿਖੇ ਸੇਵਾ ਅਰੰਭੀ ਸੀ ...
ਨੂਰਪੁਰ ਬੇਦੀ, 4 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਭਾਰਤ ਸਰਕਾਰ ਦੀ ਟੀਮ ਵਲੋਂ ਅੱਜ ਸਿਹਤ ਤੇ ਤੰਦਰੁਸਤੀ ਕੇਂਦਰ ਤਖ਼ਤਗੜ੍ਹ ਅਤੇ ਪੀ. ਐਚ. ਸੀ. ਅਬਿਆਨਾ ਦਾ ਦੌਰਾ ਕੀਤਾ ਗਿਆ | ਇਸ ਟੀਮ ਵਿਚ ਭਾਰਤ ਸਰਕਾਰ ਵਲੋਂ ਆਏ ਡਾ. ਅਭਿਸ਼ੇਕ ਸ੍ਰੀਵਾਸਤਵ, ਡਾ. ਸਵਰੂਪਾ, ਡਾ. ...
ਪੁਰਖਾਲੀ, 4 ਅਕਤੂਬਰ (ਬੰਟੀ)-ਭੱਦਲ ਨਦੀ ਦੇ ਪੁਲ ਨੇੜਿਉਂ ਪੰਜੋਲੇ ਨੂੰ ਜਾਂਦੀ ਲਿੰਕ ਸੜਕ ਦੀ ਹਾਲਤ ਅਤੀ ਖਸਤਾ ਹੋਣ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ ਹੋ ਰਹੇ ਹਨ | ਸੜਕ 'ਚ ਥਾਂ-ਥਾਂ ਟੋਇਆਂ ਦੀ ਭਰਮਾਰ ਹੋ ਗਈ ਹੈ ਜ਼ਿਕਰਯੋਗ ਹੈ ਕਿ ਉਕਤ ਬਿੰਦਰਖ ਤੋਂ ਵਾਇਆ ਬਬਾਨੀ, ...
ਰੂਪਨਗਰ, 4 ਅਕਤੂਬਰ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰੂਪਨਗਰ ਵਿਖੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕਾਲਜ ਯੂਨਿਟ ਦੇ ਸਹਿਯੋਗ ਨਾਲ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਾਠ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ...
ਨੂਰਪੁਰ ਬੇਦੀ, 4 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਵਿਰੁੱਧ ਲਾਮਬੰਦੀ ਅਤੇ 7 ਦੇ ਰੋਸ ਮਾਰਚ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਬਾਣਗੜ੍ਹ ਸਾਹਿਬ ਵਿਖੇ ...
ਬੇਲਾ, 4 ਅਕਤੂਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ ਰੋਪੜ ਵਿਖੇ ਗਾਂਧੀ ਜਯੰਤੀ ਦੇ ਅਫ਼ਸਰ ਤੇ ਫਾਰਮੇਸੀ ਕਾਲਜ ਬੇਲਾ ਦੇ ਐਨ.ਐਸ.ਐਸ ਦੇ ਵਿਦਿਆਰਥੀਆਂ ਵਲੋਂ ਸਵੱਛ ਭਾਰਤ ਮੁਹੀਮ ਤਹਿਤ ਇੱਕ ...
ਰੂਪਨਗਰ, 4 ਅਕਤੂਬਰ (ਸਤਨਾਮ ਸਿੰਘ ਸੱਤੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ | ਪੰਜਾਬ ਸਰਕਾਰ ਰਾਜ ਦੇ ਸਰਕਾਰੀ ਹਸਪਤਾਲਾਂ ਅੰਦਰ ਆਮ ਲੋਕਾਂ ਨੂੰ ...
ਘਨੌਲੀ, 4 ਅਕਤੂਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਮਕੌੜੀ ਕਲਾਂ ਵਿਖੇ ਪ੍ਰਬੰਧਕ ਕਮੇਟੀ ਸਿੰਘ ਸ਼ਹੀਦਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੋਣ ਵਾਲੇ ਸਿੰਘ ਸ਼ਹੀਦਾਂ ਮਕੌੜੀ ਕਲਾਂ ਦੇ ਅਸਥਾਨ 'ਤੇ ਸਾਲਾਨਾ ਧਾਰਮਿਕ ਸਮਾਗਮ ਤੇ ਖ਼ੂਨਦਾਨ ਕੈਂਪ 5 ...
ਨੰਗਲ, 4 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਜ਼ਿਲ੍ਹਾ ਰੋਪੜ ਬ੍ਰਾਂਚ ਨੰਗਲ ਦੀ ਮੀਟਿੰਗ ਨੰਗਲ ਵਿਖੇ ਲਾਲ ਟੈਂਕੀ 'ਤੇ ਕੀਤੀ ਗਈ | ਇਸ ਮੌਕੇ ਸੂਬਾ ਆਗੂ 'ਤੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ...
ਨੂਰਪੁਰ ਬੇਦੀ, 4 ਅਕਤੂਬਰ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆ)-ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ 11 ਅਕਤੂਬਰ ਨੂੰ ਸਿੱਖਿਆ ਭਵਨ ਮੁਹਾਲੀ ਦਾ ਸੂਬਾ ਪੱਧਰੀ ਘਿਰਾਓ ਕੀਤਾ ਜਾ ਰਿਹਾ ਹੈ | ਘਿਰਾਓ ਦੇ ਇਸ ਪ੍ਰੋਗਰਾਮ ਦੀ ...
ਰੂਪਨਗਰ, 4 ਅਕਤੂਬਰ (ਸਤਨਾਮ ਸਿੰਘ ਸੱਤੀ)-ਸੇਂਟ ਕਾਰਮਲ ਸਕੂਲ ਵਲੋਂ ਦੁਸਹਿਰੇ ਦਾ ਤਿਉਹਾਰ ਬਹੁਤ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾਂ ਵਿਦਿਆਰਥੀਆਂ ਵਲੋਂ ਦੁਸਹਿਰੇ ਨੂੰ ਮਨਾਉਣ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਛੋਟੇ-ਛੋਟੇ ...
ਰੂਪਨਗਰ, 4 ਅਕਤੂਬਰ (ਸਤਨਾਮ ਸਿੰਘ ਸੱਤੀ)-ਸਿਟੀ ਪੁਲਿਸ ਰੂਪਨਗਰ ਨੇ ਦੋ ਵੱਖ-ਵੱਖ ਮਾਮਲਿਆਂ 'ਚ 4 ਝਪਟਮਾਰ ਇੱਕ ਮੋਬਾਈਲ ਸਮੇਤ ਅਤੇ ਮੱਧ ਪ੍ਰਦੇਸ਼ ਦਾ ਇੱਕ ਵਿਅਕਤੀ 4 ਪਿਸਤੌਲਾਂ (ਦੇਸੀ ਕੱਟੇ) ਅਤੇ 4 ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤੇ ਹਨ | ਜਾਰੀ ਹੋਈ ਸੂਚਨਾ ...
ਰੂਪਨਗਰ, 4 ਅਕਤੂਬਰ (ਸਤਨਾਮ ਸਿੰਘ ਸੱਤੀ)-ਇਸ ਸਾਲ ਵੀ ਪਾਵਰ ਕਾਲੋਨੀ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਸਦੀ ਜਾਣਕਾਰੀ ਰਾਮ ਲੀਲ੍ਹਾ ਕਮੇਟੀ ਪਾਵਰ ਕਾਲੋਨੀ ਦੇ ਪ੍ਰਧਾਨ ਰਾਮ ਬਚਨ ਨੌਟਿਆਲ ਨੇ ਦਿੱਤੀ ਉਨ੍ਹਾਂ ਦੱਸਿਆ ਕਿ ਇਸ ...
ਮੋਰਿੰਡਾ, 4 ਅਕਤੂਬਰ (ਕੰਗ)-ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਖ਼ਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਦੀਪਿਕਾ ...
ਪੁਰਖਾਲੀ, 4 ਅਕਤੂਬਰ (ਅੰਮਿ੍ਤਪਾਲ ਸਿੰਘ ਬੰਟੀ)-ਘਾੜ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕ ਅੱਜ ਬੱਸ ਸੇਵਾ ਨੂੰ ਤਰਸ ਰਹੇ ਹਨ | ਪਰ ਇਨ੍ਹਾਂ ਪਿੰਡਾਂ ਨੂੰ ਅੱਜ ਤੱਕ ਸਰਕਾਰੀ ਜਾਂ ਪ੍ਰਾਈਵੇਟ ਬੱਸਾਂ ਦੇ ਝੂਟੇ ਨਸੀਬ ਨਹੀਂ ਹੋਏ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ...
ਸ੍ਰੀ ਅਨੰਦਪੁਰ ਸਾਹਿਬ, 4 ਅਕਤੂਬਰ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਸਵੈ ਇੱਛਾ ਨਾਲ ਕੀਤਾ ਖ਼ੂਨਦਾਨ ਸਭ ਤੋਂ ਵੱਡਾ ਦਾਨ ਹੈ | ਜਦੋਂ ਵੀ ਆਪਣੇ ਖ਼ੂਨਦਾਨ ਨਾਲ ਕਿਸੇ ਕੀਮਤੀ ਜਾਨ ਦੇ ਬੱਚ ਜਾਣ ਦਾ ਅਹਿਸਾਸ ਹੁੰਦਾ ਹੈ ਤਾਂ ਮਾਨਸਿਕ ਸਕੂਨ ਮਿਲਦਾ ਹੈ | ਮਨੁੱਖ ਦੇ ਖ਼ੂਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX