ਐਬਟਸਫੋਰਡ, 4 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਨਿਵਾਸੀ ਪੰਜਾਬਣ ਅਧਿਆਪਕਾ ਨਿਰਲੇਪ ਕੌਰ ਸਿੱਧੂ ਨੂੰ ਸਿੱਖਿਆ ਦੇ ਖੇਤਰ ਵਿਚ ਸਰਬਉੱਚ ਸਨਮਾਨ 'ਪ੍ਰਾਈਮ ਮਨਿਸਟਰ ਐਵਾਰਡ ਫਾਰ ਟੀਚਿੰਗ ਐਕਸੀਲੈਂਸ 2022' ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਪ੍ਰਧਾਨ ਰਹੇ ਸਵ. ਮੋਤਾ ਸਿੰਘ ਗਰੇਵਾਲ ਦੀ ਪੋਤਰੀ ਨਿਰਲੇਪ ਕੌਰ ਕੈਨੇਡਾ ਦੀ ਇਕੋ-ਇਕ ਪੰਜਾਬਣ ਅਧਿਆਪਕਾ ਹੈ, ਜਿਸ ਨੂੰ ਇਹ ਵੱਕਾਰੀ ਪੁਰਸਕਾਰ ਮਿਲਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਇਹ ਐਵਾਰਡ ਹਰ ਸਾਲ ਉਨ੍ਹਾਂ 10-12 ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ। ਐਬਟਸਫੋਰਡ ਦੇ ਯੂਜਨ ਰੀਮਰ ਮਿਡਲ ਸਕੂਲ ਵਿਖੇ 6ਵੀਂ ਤੇ 7ਵੀਂ ਜਮਾਤ ਦੇ ਵਿਦਿਆਰਥੀਆਂ ਦੀ ਅਧਿਆਪਕਾ ਨਿਰਲੇਪ ਕੌਰ ਸਿੱਧੂ ਨੇ ਕਈ ਸਿੱਖਿਆ ਪ੍ਰੋਜੈਕਟ ਤਿਆਰ ਕੀਤੇ ਹਨ ਪਰ ਨਸਲਵਾਦ ਦੇ ਖ਼ਿਲਾਫ਼ ਤੇ ਬਰਾਬਰਤਾ ਦੇ ਹੱਕ ਬਾਰੇ ਤਿਆਰ ਕੀਤੇ ਪ੍ਰਾਜੈਕਟ ਬੈਕਪੈਕ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਖੂਬ ਪ੍ਰਸੰਸਾ ਮਿਲੀ ਹੈ।
ਵਾਸ਼ਿੰਗਟਨ, 4 ਅਕਤੂਬਰ (ਪੀ. ਟੀ. ਆਈ.)-ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਅਦਾਕਾਰਾ ਪਿ੍ਯੰਕਾ ਚੋਪੜਾ ਜੋਨਸ ਨੇ ਇਥੇ ਇਕ 'ਲੀਡਰਸ਼ਿਪ ਫੋਰਮ' ਦੌਰਾਨ ਮੰਚ ਸਾਂਝਾ ਕਰਦਿਆਂ ਭਾਰਤ ਨਾਲ ਆਪਣੇ ਸੰਬੰਧਾਂ, ਵਿਆਹ ਦੀ ਸਮਾਨਤਾ ਅਤੇ ਜਲਵਾਯੂ ਤਬਦੀਲੀ ਬਾਰੇ ਵਿਚਾਰ ...
ਲੰਡਨ, 4 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟਰੱਸ ਸਮੇਤ 25 ਉੱਘੇ ਸਿਆਸਤਦਾਨਾਂ ਦੇ ਨਿੱਜੀ ਫੋਨ ਨੰਬਰ ਲੀਕ ਹੋ ਗਏ ਹਨ | ਇਥੇ ਹੀ ਬੱਸ ਨਹੀਂ ਇਹ ਫੋਨ ਨੰਬਰ ਆਨਲਾਈਨ ਵਿਕ ਵੀ ਰਹੇ ਹਨ | ਇਨ੍ਹਾਂ ਨੰਬਰਾਂ ਨੂੰ ਹਾਸਲ ਕਰਨ ਲਈ ਇਕ ...
ਅੰਮਿ੍ਤਸਰ, 4 ਅਕਤੂਬਰ (ਸੁਰਿੰਦਰ ਕੋਛੜ)-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਕਰਤਾਰਪੁਰ ਲਾਂਘੇ ਰਾਹੀਂ ਆਪਣੇ ਤਿੰਨ ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ...
ਬਰੇਸ਼ੀਆ (ਇਟਲੀ), 4 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਸਿੰਘ ਡਿਜੀਟਲ ਮੀਡੀਆ ਹਾਊਸ ਅਤੇ ਨੌਰਦਿਕ ਈਵੈਂਟਸ ਗਰੁੱਪ ਵਲੋਂ ਕਰਵਾਏ ਜਾ ਰਹੇ ਮਿਸ ਅਤੇ ਮਿਸੇਜ ਮੁਕਾਬਲਿਆਂ ਲਈ ਮੁਕਾਬਲੇਬਾਜ਼ਾਂ ਦੀ ਚੋਣ ਮੁਕੰਮਲ ਕਰ ਲਈ ਗਈ ਹੈ¢ ਮੁੱਖ ਪ੍ਰਬੰਧਕ ਰਣਜੀਤ ਸਿੰਘ ...
ਸੈਕਰਾਮੈਂਟੋ, 4 ਅਕਤੂਬਰ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ 'ਚ ਇਕ ਅਜਿਹਾ ਕਾਨੂੰਨ ਹੋਂਦ 'ਚ ਆ ਗਿਆ ਹੈ, ਜਿਸ ਤਹਿਤ ਕੈਲੀਫੋਰਨੀਆ ਵਾਸੀਆਂ ਨੂੰ ਸੜਕਾਂ ਪਾਰ ਕਰਨ ਦੀ ਖੁੱਲ ਦਿੱਤੀ ਗਈ ਹੈ ਤੇ ਜੁਰਮਾਨਾ ਵਸੂਲਣ ਲਈ ਛੇਤੀ ਕੀਤਿਆਂ ਉਨ੍ਹਾਂ ਦੀ ਟਿਕਟ ਨਹੀਂ ਕੱਟੀ ...
ਲੰਡਨ, 4 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸੰਸਦ ਮੈਂਬਰ ਵਰਿੰਦਰ ਸ਼ਰਮਾ ਨਾਲ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਮੌਕੇ ਇਕ ਵਿਅਕਤੀ ਵਲੋਂ ਗਾਲੀ ਗਲੋਚ ਕਰਨ ਦੀ ਘਟਨਾਂ ਦੀ ਨਿੰਦਾ ਹੋ ਰਹੀ ਹੈ | ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਦੇ ਪ੍ਰਧਾਨ ...
ਸੈਕਰਾਮੈਂਟੋ, 4 ਅਕਤੂਬਰ (ਹੁਸਨ ਲੜੋਆ ਬੰਗਾ)-ਪੰਜਾਬ ਦੇ ਸਾਬਕਾ ਮੰਤਰੀ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਮਰੀਕਾ ਦੇ ਦੌਰੇ 'ਤੇ ਹਨ¢ ਉਨ੍ਹਾਂ ਕੈਲੀਫੋਰਨੀਆ 'ਚ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ...
ਸਾਨ ਫਰਾਂਸਿਸਕੋ, 4 ਅਕਤੂਬਰ (ਐੱਸ. ਅਸ਼ੋਕ ਭੌਰਾ)-ਗੋਲਡਨ ਸਟਾਰ ਮਲਕੀਤ ਸਿੰਘ ਆਪਣੇ ਸ਼ੋਆਂ ਲਈ ਇਨੀਂ ਦਿਨੀਂ ਅਮਰੀਕਾ 'ਚ ਹਨ | ਉਨ੍ਹਾਂ 'ਅਜੀਤ' ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬੀ ਸਰੋਤਿਆਂ ਨੇ ਪਿਛਲੇ ਚਾਰ ਦਹਾਕਿਆਂ ਤੋਂ ਉਨ੍ਹਾਂ ਨੂੰ ਰੱਜ ਕੇ ਮਾਣ ਸਤਿਕਾਰ ...
ਸਰੀ, 4 ਅਕਤੂਬਰ (ਸੰਦੀਪ ਸਿੰਘ ਧੰਜੂ)-ਸਰੀ 'ਚ ਵੱਸਦੇ ਭਾਰਤੀ ਲੋਕਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਅਸਥੀਆਂ ਜਲ ਪ੍ਰਵਾਹ ਕਰਨ ਲਈ ਢੁਕਵੇਂ ਸਥਾਨ ਦੇ ਪ੍ਰਬੰਧ ਦੀ ਮੰਗ ਨੂੰ ਪੂਰਾ ਕਰਦਿਆਂ ਸਥਾਨਕ ਫਰੇਜ਼ਰ ਦਰਿਆ ਦੇ ਕੰਢੇ ਅਸਥ ਘਾਟ ਬਣਾਉਣ ਦਾ ਇਤਿਹਾਸਿਕ ਫੈਸਲਾ ਲਿਆ ...
ਲੰਡਨ, 4 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬਰੇਵਮੈਨ ਨੇ ਕਿਹਾ ਹੈ ਕਿ ਦੇਸ਼ 'ਚ ਘੱਟ ਹੁਨਰਮੰਦ ਪ੍ਰਵਾਸੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਉਹ ਦੇਸ਼ ਦੀ ਆਰਥਿਕਤਾ ਨੂੰ ਬੜਾਵਾ ਦੇਣ 'ਚ ਢੁਕਵਾਂ ਯੋਗਦਾਨ ...
ਬਰੇਸ਼ੀਆ (ਇਟਲੀ), 4 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਪੰਜਾਬ ਭਵਨ ਕੈਨੇਡਾ ਅਤੇ ਸਾਹਿਤ ਕਲਾ ਅਧਿਐਨ ਕੇਂਦਰ ਦੇ ਸਾਂਝੇ ਸਹਿਯੋਗ ਨਾਲ ਇਟਲੀ ਦੇ ਸ਼ਹਿਰ ਕਸਤੇਨੇਦੋਲੋ (ਬਰੇਸ਼ੀਆ) ਵਿਖੇ ਕਰਵਾਈ ਜਾਣ ਵਾਲੀ ਦੂਜੀ ਯੂਰਪੀ ...
ਲੰਡਨ, 4 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 'ਚ ਕਾਲੇ ਅਤੇ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ 57 ਫ਼ੀਸਦੀ ਕਾਮੇ ਤਨਖਾਹ ਵਿਤਕਰੇ ਦਾ ਸ਼ਿਕਾਰ ਹਨ | ਯੂ.ਕੇ. ਕੰਪਨੀਆਂ 'ਚ ਕੰਮ ਕਰਦੇ 2,90,000 ਕਾਮਿਆਂ 'ਤੇ ਕੀਤੇ ਸਰਵੇਖਣ ਤੋਂ ਬਾਅਦ ਇਹ ਰਿਪੋਰਟ ਜਾਰੀ ਹੋਈ ਹੈ | ...
ਸਰੀ, 4 ਅਕਤੂਬਰ (ਸੰਦੀਪ ਸਿੰਘ ਧੰਜੂ)-ਪੰਜਾਬ ਭਵਨ ਸਰੀ ਵਲੋਂ ਕਰਵਾਇਆ ਗਿਆ ਦੋ ਦਿਨਾਂ ਕੌਮਾਂਤਰੀ ਸਾਹਿਤ ਅਤੇ ਸੱਭਿਆਚਾਰਕ ਸੰਮੇਲਨ ਸਿਖਰਾਂ ਛੂੰਹਦਾ ਸਮਾਪਤ ਹੋ ਗਿਆ¢ ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਵਲੋਂ ਕਰਵਾਏ ਇਸ ਸੰਮੇਲਨ ਦੌਰਾਨ ਚਰਚਾ ਸੈਸ਼ਨ ਦੀ ...
ਸਿਆਟਲ, 4 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-ਗੁਰਦੁਆਰਾ ਸਿੰਘ ਸਭਾ ਰੈਨਟਨ ਦੀ ਪ੍ਰਬੰਧਕ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਦੌਰਾਨ ਜਿਥੇ ਪ੍ਰਬੰਧਕੀ ਢਾਂਚੇ 'ਚ ਸੁਧਾਰ ਲਿਆਉਣ ਲਈ ਤਰੁੱਟੀਆਂ ਨੂੰ ਦੂਰ ਕਰਨ ਲਈ ਸੁਝਾਓ ਦਿੱਤੇ ਗਏ ਅਤੇ ਵੱਖ-ਵੱਖ ਬੁਲਾਰਿਆਂ ਨੇ ...
ਬਿ੍ਸਬੇਨ, 4 ਅਕਤੂਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਮਾਝਾ ਯੂਥ ਕਲੱਬ ਬਿ੍ਸਬੇਨ ਵਲੋਂ ਸਾਲਾਨਾ ਖ਼ੂਨਦਾਨ ਕੈਂਪ ਲਾਈਫ਼ਬਲੱਡ ਸਪਰਿੰਗਵੁੱਡ ਡੋਨਰ ਸੈਂਟਰ ਵਿਖੇ ਲਗਾਇਆ ਗਿਆ¢ਪਹਿਲੇ ਦਿਨ 35 ਖ਼ੂਨਦਾਨੀਆਂ ਨੇ ਖ਼ੂਨਦਾਨ ਕਰਕੇ ਦਸੰਬਰ ਦੇ ਅਖ਼ੀਰ ਤੱਕ ਚੱਲਣ ਵਾਲੇ ...
ਐਡੀਲੇਡ, 4 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਵੇਗਲ ਓਵਲ ਵਿਖੇ ਭਾਰਤੀ ਅਤੇ ਨੇਪਾਲੀ ਭਾਈਚਾਰੇ ਦੇ ਮੈਂਬਰਾਂ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ¢ ਰਵਾਇਤੀ ਭੋਜਨ, ਲੋਕ ਗੀਤ, ਨਾਚ ਅਤੇ ਭੋਜਨ ਸਮੇਤ ਦੋਵਾਂ ਭਾਈਚਾਰਿਆਂ ਦੇ ਅਮੀਰ ਸੱਭਿਆਚਾਰ ਦਾ ਸਥਾਨਕ ...
ਐਡੀਲੇਡ, 4 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸ਼ਾਵਾ ਸਰਬੀਅਨ ਚਰਚ ਪੋਰਟ ਰੋਡ ਵਿਖੇ ਦੀਵਾਲੀ ਮੇਲੇ ਦੇ ਮੁੱਖ ਪ੍ਰਬੰਧਕ ਕਰਮਜੀਤ ਸਿੰਘ ਚਾਹਲ, ਬਲਜੀਤ ਸਿੰਘ ਬਾਛਲ, ਜਗਦੀਪ ਭੰਗੂ, ਜਸਪ੍ਰੀਤ ਭੰਗੂ ਦੇ ਉਦਮ ਨਾਲ ਮਨਾਏ ਗਏ ਦੀਵਾਲੀ ਮੇਲੇ 'ਚ ਉਘੇ ਗਾਇਕਾ ਨੇ ਆਪਣੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX