ਜਲੰਧਰ, 4 ਅਕਤੂਬਰ (ਐੱਮ. ਐੱਸ. ਲੋਹੀਆ)- ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਵੱਖ-ਵੱਖ ਪ੍ਰਬੰਧਕ ਕਮੇਟੀਆਂ ਵਲੋਂ ਸਮਾਗਮ ਉਲੀਕੇ ਗਏ ਹਨ, ਜਿਸ ਤਹਿਤ ਸ਼ਹਿਰ ਦੇ ਬਲਟਨ ਪਾਰਕ, ਅਦਰਸ਼ ਨਗਰ, ਸਾਈਾ ਦਾਸ ਸਕੂਲ, ਢੰਨ ਮੁਹੱਲਾ, ਕਿਸ਼ਨਪੁਰਾ, ਘਾਹ ਮੰਡੀ ਬਸਤੀ ਸ਼ੇਖ, ਮਾਡਲ ਹਾਊਸ, ਸਰਕਾਰੀ ਟ੍ਰੇਨਿੰਗ ਕਾਲਜ ਆਦਿ 36 ਜਗ੍ਹਾ 'ਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜਨ ਦੇ ਪ੍ਰਬੰਧ ਕੀਤੇ ਗਏ ਹਨ | ਇਨ੍ਹਾਂ ਸਮਾਗਮਾਂ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਇਕੱਠ ਹੋਣ ਦੀ ਸੰਭਾਵਨਾ ਹੈ | ਸਮਾਗਮਾਂ ਦੌਰਾਨ ਸ਼ਹਿਰ 'ਚ ਅਮਨ-ਸ਼ਾਂਤੀ ਦਾ ਮਾਹੌਲ ਕਾਇਮ ਰਹੇ ਅਤੇ ਆਮ ਜਨਤਾ ਪ੍ਰੇਸ਼ਾਨੀ ਰਹਿਤ ਖੁਸ਼ੀਆਂ ਮਨਾ ਸਕੇ, ਇਸ ਲਈ ਕਮਿਸ਼ਨਰੇਟ ਪੁਲਿਸ ਵਲੋਂ 1500 ਮੁਲਾਜ਼ਮ ਤਾਇਨਾਤ ਕੀਤੇ ਗਏ | ਜਲੰਧਰ 'ਚ ਦੁਸ਼ਹਿਰਾ ਤਿਓਹਾਰ ਦੇ ਮੱਦੇ ਨਜ਼ਰ ਅਮਨ ਸ਼ਾਂਤੀ ਦੀ ਸਥਿਤੀ ਨੂੰ ਬਰਕਾਰ ਰੱਖਣ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਏ.ਡੀ.ਜੀ.ਪੀ. ਹਿਊਮਨ ਰਾਇਟਸ, ਪੰਜਾਬ ਐਨ.ਕੇ. ਅਰੋੜਾ ਵਿਸ਼ੇਸ਼ ਤੌਰ 'ਤੇ ਅੱਜ ਜਲੰਧਰ ਸ਼ਹਿਰ ਪਹੁੰਚੇ | ਇਸ ਮੌਕੇ ਉਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਡੀ.ਸੀ.ਪੀ ਲਾਅ ਐਂਡ ਆਰਡਰ ਡਾ. ਅੰਕੁਰ ਗੁਪਤਾ, ਡੀ.ਸੀ.ਪੀ. ਸਥਾਨਕ ਵਤਸਲਾ ਗੁਪਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ | ਪੁਲਿਸ ਅਧਿਕਾਰੀਆਂ ਵਲੋਂ ਇਸ ਮੌਕੇ ਦੁਸ਼ਹਿਰਾ ਗਰਾਉਂਡਾਂ 'ਚ ਜਾ ਕੇ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਚਾਰ ਕੀਤੀ ਗਈ | ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਜਾਣਕਾਰੀ ਦਿੱਤੀ ਕਿ ਕਮਿਸ਼ਨਰੇਟ ਜਲੰਧਰ 'ਚ 36 ਸਥਾਨਾਂ 'ਤੇ ਦੁਸਹਿਰੇ ਦਾ ਤਿਓਹਾਰ ਮਨਾਇਆ ਜਾਣਾ ਹੈ | ਇਨ੍ਹਾਂ 'ਚੋਂ 8 ਸਥਾਨਾਂ 'ਤੇ ਵੱਡੇ ਪੱਧਰ 'ਤੇ ਅਤੇ 28 ਸਥਾਨਾਂ 'ਤੇ ਛੋਟੇ ਪੱਧਰ 'ਤੇ ਤਿਓਹਾਰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ | ਉਨ੍ਹਾਂ ਵਲੋਂ ਇਸ ਮੌਕੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ 1500 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ | ਸ਼ਹਿਰ 'ਚ 25 ਮੁੱਖ ਅਤੇ ਸੰਵੇਦਨਸ਼ੀਲ ਖੇਤਰਾਂ 'ਚ ਨਾਕੇ ਲਗਾਏ ਜਾਣਗੇ | ਸ. ਸੰਧੂ ਨੇ ਦੱਸਿਆ ਕਿ ਤਿਓਹਾਰ ਵਾਲੇ ਦਿਨ ਅਮਨ-ਸ਼ਾਂਤੀ ਬਣਾਏ ਰੱਖਣ ਲਈ ਵੱਡੀ ਗਿਣਤੀ 'ਚ ਮੁਲਾਜ਼ਮ ਦੁਸ਼ਹਿਰਾ ਗਰਾਉਂਡਾਂ ਦੇ ਨੇੜੇ ਤਾਇਨਾਤ ਰਹਿਣਗੇ | ਪੀ.ਸੀ.ਆਰ. ਦੀਆਂ ਵਿਸ਼ੇਸ਼ ਟੀਮਾਂ ਵਲੋਂ ਲਗਾਤਾਰ ਸ਼ਹਿਰ 'ਚ ਗਸ਼ਤ ਜਾਰੀ ਰਹੇਗੀ | ਪੁਲਿਸ ਕਮਿਸ਼ਨਰ ਸੰਧੂ ਨੇ ਕਿਹਾ ਕਿ ਜਿੱਥੇ ਆਪਣੇ-ਆਪਣੇ ਖੇਤਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਥਾਣਾ ਮੁਖੀਆਂ ਦੀ ਹੋਵੇਗੀ, ਉੱਥੇ ਏ.ਸੀ.ਪੀਜ਼ ਆਪਣੀਆਂ ਸਬਡਵੀਜ਼ਨਾਂ ਦੀ ਨਿਗਰਾਨੀ ਕਰਨਗੇ | ਏ.ਡੀ.ਸੀ.ਪੀ.-1 ਅਤੇ 2 ਆਪਣੇ-ਆਪਣੇ ਜ਼ੋਨ ਦੇ ਅਧਿਕਾਰੀਆਂ ਤੋਂ ਪਲ-ਪਲ ਦੀ ਖ਼ਬਰ ਲੈ ਕੇ ਹਾਲਾਤਾਂ 'ਤੇ ਨਜ਼ਰ ਬਣਾਈ ਰੱਖਣਗੇ | ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ, ਕਿ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕੋਈ ਵੀ ਵਿਅਕਤੀ ਹੁਲੜਬਾਜ਼ੀ ਕਰਕੇ ਆਮ ਜਨਤਾ ਨੂੰ ਪ੍ਰੇਸ਼ਾਨ ਨਾ ਕਰੇ | ਪੁਲਿਸ ਕਮਿਸ਼ਨਰ ਨੇ ਆਮ ਜਨਤਾ ਨੂੰ ਦੁਸਹਿਰੇ ਦੇ ਤਿਓਹਾਰ ਦੀਆਂ ਵਧਾਈਆਂ ਦਿੰਦੇ ਹੋਏ, ਪੁਲਿਸ ਮੁਲਾਜ਼ਮਾਂ ਨੂੰ ਵਧੀਆ ਢੰਗ ਨਾਲ ਡਿਊਟੀ ਨਿਭਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ |
ਜਲੰਧਰ, 4 ਅਕਤੂਬਰ (ਜਸਪਾਲ ਸਿੰਘ)-ਲੰਘੀਆਂ ਵਿਧਾਨ ਸਭਾ ਚੋਣਾਂ 'ਚ ਲੋਕ ਇਨਸਾਫ਼ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਨਕੋਦਰ ਤੋਂ ਚੋਣ ਲੜਨ ਵਾਲੇ ਦਵਿੰਦਰ ਸਿੰਘ ਸੰਘੋਵਾਲ ਅਤੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਚੋਣ ਲੜਨ ਵਾਲੇ ਸਰਪੰਚ ਸੋਢੀ ਰਾਮ ਬਡਿਆਲ ਨੇ ਅੱਜ ਨਕੋਦਰ ...
ਜਲੰਧਰ, 4 ਅਕਤੂਬਰ (ਐੱਮ. ਐੱਸ. ਲੋਹੀਆ)-ਸੋਸ਼ਲ ਮੀਡੀਆ 'ਤੇ ਇਕ ਮੁਟਿਆਰ ਦੀ ਰਾਤ ਸਮੇਂ ਪਿਸਤੌਲ ਨਾਲ ਗੋਲੀ ਚਲਾਉਂਦੀ ਵੀਡੀਓ ਵਾਇਰਲ ਹੋਣ 'ਤੇ ਸ਼ਹਿਰ 'ਚ ਇਸ ਸਬੰਧੀ ਚਰਚਾ ਹੋ ਰਹੀ ਹੈ | ਵਾਇਰਲ ਹੋਈ ਵੀਡੀਓ ਬਾਰੇ ਚਰਚਾ ਹੈ ਕਿ ਇਕ ਸਰਦੇ-ਪੁੱਜਦੇ ਘਰ ਦੀ ਮੁਟਿਆਰ ਦਾ ...
ਜਲੰਧਰ, 4 ਅਕਤੂਬਰ (ਰਣਜੀਤ ਸਿੰਘ ਸੋਢੀ)-ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ 9 ਅਕਤੂਬਰ ਨੂੰ ਕਰਵਾਈ ਜਾ ਰਹੀ ਮੈਰਾਥਨ ਸਬੰਧੀ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ...
ਜਲੰਧਰ, 4 ਅਕਤੂਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੇ ਕਾਰਡ ਰੂਮ 'ਚ ਅੱਜ ਤੋਂ ਕਰੀਬ ਇਕ ਮਹੀਨਾ ਪਹਿਲਾਂ ਕਲੱਬ ਦੇ ਪ੍ਰਮੁੱਖ ਮੈਂਬਰਾਂ ਰਾਕੇਸ਼ ਸ਼ਰਮਾ ਅਤੇ ਪੱਪੂ ਖੋਸਲਾ ਵਿਚਕਾਰ ਹੋਏ ਵਿਵਾਦ ਦੇ ਮਾਮਲੇ 'ਚ ਕਲੱਬ ਦੀ ਪ੍ਰਧਾਨ ਕਮ-ਡਵੀਜ਼ਨਲ ਕਮਿਸ਼ਨਰ ਗੁਰਪ੍ਰੀਤ ...
ਜਲੰਧਰ, 4 ਅਕਤੂਬਰ (ਸ਼ਿਵ)-ਸ਼ਹਿਰ ਵਿਚ ਸਮੇਂ ਸਿਰ ਕੂੜਾ ਚੁਕਾਉਣ ਲਈ ਨਿਗਮ ਵੱਲੋਂ ਠੇਕੇਦਾਰ ਦੀ ਮਸ਼ੀਨਰੀ ਕਿਰਾਏ 'ਤੇ ਲੈਣ ਲਈ ਦੂਜੀ ਵਾਰ ਟੈਂਡਰ ਲਗਾਉਣ ਦੀ ਕਮਿਸ਼ਨਰ ਦਵਿੰਦਰ ਸਿੰਘ ਨੇ ਦੇ ਦਿੱਤੀ ਹੈ | ਇਹ ਟੈਂਡਰ ਪਹਿਲਾਂ ਲਗਾਇਆ ਗਿਆ ਸੀ ਪਰ ਕਿਸੇ ਨੇ ਟੈਂਡਰ ਨਹੀਂ ...
ਜਲੰਧਰ, 4 ਅਕਤੂਬਰ (ਜਸਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੁੱਖ ਬੁਲਾਰੇ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਅਤੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ ਨੇ ਡੀ. ਏ. ਪੀ. ਦੀ ਕਾਲਾਬਾਜ਼ਾਰੀ ਰੋਕੇ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਡਾਇਆ ...
ਜਲੰਧਰ, 4 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਜਲੰਧਰ ਸ਼ਹਿਰ ਦੀ ਰਹਿਣ ਵਾਲੀ ਰੇਚਲ ਗਪਤਾ ਨੇ 27 ਸਤੰਬਰ 2022 ਨੂੰ ਫਰਾਂਸ ਦੇ ਸਹਿਰ ਪੈਰਿਸ ਵਿਖੇ ਹੋਏ ਮਿਸ ਸੁਪਰ ਟੈਲੈਂਟ ਆਫ ਦਾ ਵਰਲਡ-2022 ਦੇ ਫਾਈਨਲ ਮੁਕਾਬਲੇ 'ਚ ਖਿਤਾਬ ਜਿੱਤ ਕੇ ਆਪਣੇ ਸ਼ਹਿਰ ਅਤੇ ਮਾਤਾ ਪਿਤਾ ਦਾ ਨਾਂਅ ...
ਜਲੰਧਰ ਛਾਉਣੀ, 4 ਸਤੰਬਰ (ਪਵਨ ਖਰਬੰਦਾ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਦੀ ਦੀਵਨ ਅਮਿਤ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਟਵੀਟ ਕਰਦੇ ਹੋਏ ਯਾਦ ਕਰਵਾਇਆ ਕਿ ਆਯੁਸ਼ਮਾਨ ਯੋਜਨਾ ਰੱਦ ਕਰਨ ਨਾਲ ਜਿੱਥੇ ਆਮ ਆਦਮੀ ...
ਜਲੰਧਰ, 4 ਅਕਤੂਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲਾ ਦੀ ਅਦਾਲਤ ਨੇ ਅਲੀ ਮੁਹੱਲੇ ਦੇ ਵਸਨੀਕ ਸੁਖਦੇਵ ਕਲਿਆਣ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਅੱਜ ਦੋਸ਼ ਸਾਬਤ ਨਾ ਹੋਣ 'ਤੇ 6 ਵਿਅਕਤੀਆਂ ਸ਼ਕਤੀ, ਅਮਿਤ ਕੁਮਾਰ, ਅਮਰ, ...
ਜਲੰਧਰ, 4 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਜਨਰਲ ਸਕੱਤਰ ਬਲਜਿੰਦਰ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ ਅਤੇ ਮਨਜਿੰਦਰ ਸਿੰਘ ਤਰਨਤਾਰਨ ਦੀ ਸਾਂਝੀ ਅਗਵਾਈ 'ਚ ...
ਜਲੰਧਰ, 4 ਅਕਤੂਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਨਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਦਾਜ ਹੱਤਿਆ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਿ੍ਤਕਾ ਜੋਤੀ ਦੇ ਪਤੀ ਅਰੁਣ ਕੁਮਾਰ ਤੇ ਸੱਸ ਸੀਤਾ ਦੇਵੀ ਵਾਸੀ ਸਿਧਵਾ ਸਟੇਸ਼ਨ, ਨੂਰਮਹਿਲ ਨੂੰ 10-10 ...
ਜਲੰਧਰ, 4 ਅਕਤੂਬਰ (ਐੱਮ. ਐੱਸ. ਲੋਹੀਆ)-ਪੰਜਾਬ ਦੇ ਮੋਹਰੀ ਆਰਥੋਪੀਡਿਕ ਹਸਪਤਾਲਾਂ 'ਚੋਂ ਇਕ 'ਗੰਗਾ ਆਰਥੋਕੇਅਰ ਹਸਪਤਾਲ' ਵਲੋਂ ਸਾਲ 2018 ਤੋਂ ਮਰੀਜ਼ਾਂ ਨੂੰ ਦਿੱਤੇ ਜਾ ਰਹੇ ਮਿਆਰੀ ਇਲਾਜ ਕਰਕੇ ਹਸਪਤਾਲ ਨੂੰ 'ਐਨ.ਏ.ਬੀ.ਐਚ' ਮਾਨਤਾ ਮਿਲੀ ਹੈ | ਹਸਪਤਾਲ 'ਚ ਹੱਡੀਆਂ ਦੇ ਰੋਗ ...
ਗੁਰਾਇਆ, 4 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਕ੍ਰਾਂਤੀਕਾਰੀਆਂ ਦੇ ਪਿੰਡਾਂ 'ਚ ਖਿਡਾਰੀ ਅਤੇ ਦੇਸ਼ ਭਗਤ ਪੈਦਾ ਹੁੰਦੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਜ਼ਦੀਕੀ ਪਿੰਡ ਰੁੜਕਾ ਕਲਾਂ ਦੀ ...
ਚੁਗਿੱਟੀ/ਜੰਡੂਸਿੰਘਾ, 4 ਅਕਤੂਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਕਾਲੀ ਸੜਕ ਰੋਡ, ਸੂਰੀਆ ਇਨਕਲੇਵ 'ਤੇ ਨਸ਼ੇ ਦੀ ਹਾਲਤ 'ਚ ਲੋਕਾਂ ਨੂੰ ਮਿਲੇ ਇਕ ਵਿਅਕਤੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਮਿ੍ਤਕ ਦੀ ਪਛਾਣ ਮਨੂੰ ਮਹਿਤਾ 30-32 ਦੇ ਕਰੀਬ ਪੁੱਤਰ ...
ਜਲੰਧਰ,4 ਅਕਤੂਬਰ (ਸ਼ਿਵ)-ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਆਮ ਆਦਮੀ ਪਾਰਟੀ ਦੇ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁਡੀਆਂ ਵਲੋਂ ਪੱਤਰਕਾਰ ਇਕਬਾਲ ਸਿੰਘ ਸ਼ਾਂਤ ਨਾਲ ਕੁੱਟਮਾਰ ਕਰਨ 'ਤੇ ਉਸ ਨੂੰ ਧਮਕਾਉਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ¢ ...
ਜਲੰਧਰ, 4 ਅਕਤੂਬਰ (ਸ਼ਿਵ)- ਕੋਰੋਨਾ ਮਹਾਂਮਾਰੀ ਦੇ ਦੋ ਸਾਲ ਬਾਅਦ ਬਾਜ਼ਾਰ ਵਿਚ ਚਹਿਲ ਪਹਿਲ ਸ਼ੁਰੂ ਹੋਈ ਹੈ ਤੇ ਇਸ ਵਾਰ ਕਾਰੋਬਾਰੀਆਂ ਨੇ ਤਿਉਹਾਰੀ ਸੀਜਨ ਤੋਂ ਕਾਫੀ ਆਸਾਂ ਲਗਾਈਆਂ ਹੋਈਆਂ ਹਨ ਪਰ ਤਿਉਹਾਰੀ ਸੀਜਨ ਵਿਚ ਨਗਰ ਨਿਗਮ ਦੀ ਕੋਈ ਖ਼ਾਸ ਤਿਆਰੀ ਨਾ ਹੋਣ ਕਰਕੇ ...
ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਵਿਜੀਲੈਂਸ ਜਾਂਚ ਸ਼ੁਰੂ ਹੋਣ ਤੋਂ ਬਾਅਦ ਹੁਣ ਇਸ ਦਾ ਡਰ ਕਈ ਠੇਕੇਦਾਰਾਂ, ਅਫ਼ਸਰਾਂ ਵਿਚ ਦੇਖਿਆ ਜਾ ਰਿਹਾ ਹੈ | ਵਿਜੀਲੈਂਸ ਬਿਊਰੋ ਵੱਲੋਂ ਪ੍ਰਾਜੈਕਟਾਂ ਵਿਚ ਬੇਨਿਯਮੀਆਂ ਦੀ ਹਰ ਸਿਰੇ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਬਸਤੀ ...
ਜਲੰਧਰ, 4 ਅਕਤੂਬਰ (ਚੰਦੀਪ ਭੱਲਾ)-ਸਹਾਇਕ ਕਮਿਸ਼ਨਰ ਪੰਕਜ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਸਹਿਰੇ ਦੇ ਤਿਉਹਾਰ ਕਾਰਨ ਸੇਵਾ ਕੇੰਦਰਾਂ ਦਾ ਸਮਾਂ ਤਬਦੀਲ ਕੀਤਾ ਗਿਆ ਹੈ¢ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੇ ਸਾਰੇ ਸੇਵਾ ਕੇਂਦਰ 5 ਅਕਤੂਬਰ ਨੂੰ ...
ਜਲੰਧਰ, 4 ਅਕਤੂਬਰ (ਐੱਮ. ਐੱਸ. ਲੋਹੀਆ)-ਦੁਸਹਿਰੇ ਦੇ ਤਿਓਹਾਰ ਸਬੰਧੀ ਜ਼ਿਲ੍ਹਾ ਦਿਹਾਤੀ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਸਵਰਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਖੇਤਰ 'ਚ 34 ...
ਜਲੰਧਰ, 4 ਅਕਤੂਬਰ (ਰਣਜੀਤ ਸਿੰਘ ਸੋਢੀ)-ਡਿਸਟਿ੍ਕਟ ਬੈਡਮਿੰਟਨ ਐਸੋਸੀਏਸ਼ਨ ਵਲੋਂ ਰਾਏਜ਼ਾਦਾ ਹੰਸਰਾਜ ਸਟੇਡੀਅਮ 'ਚ ਕਰਵਾਏ ਗਏ ਪੀ. ਐਨ. ਬੀ. ਮੇਟ ਲਾਈਫ਼ ਪੰਜਾਬ ਓਪਨ ਬੈਡਮਿੰਟਨ ਟੂਰਨਾਮੈਂਟ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਮਾਪਤ ਹੋਇਆ¢ ਇਸ ਤਿੰਨ ਦਿਨਾਂ ...
ਚੁਗਿੱਟੀ/ਜੰਡੂਸਿੰਘਾ, 4 ਅਕਤੂਬਰ (ਨਰਿੰਦਰ ਲਾਗੂ)-ਗੁਰੂ ਨਾਨਕਪੁਰਾ ਮਾਰਕੀਟ ਦੀ ਮੁੱਖ ਸੜਕ ਖਸਤਾ ਹਾਲਤ 'ਚ ਹੋਣ ਕਾਰਨ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕੀ ਹੈ, ਜਿਸ ਕਾਰਨ ਉਨ੍ਹਾਂ ਦੇ ਮਨਾਂ 'ਚ ਸਰਕਾਰ ਪ੍ਰਤੀ ਰੋਸ ਪੈਦਾ ਹੋ ਗਿਆ ਹੈ | ਸੰਬੰਧਿਤ ਮਹਿਕਮੇ ...
ਜਲੰਧਰ, 4 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਭਗਵਾਨ ਵਾਲਮੀਕਿ ਤੀਰਥ ਅਸਥਾਨ ਅੰਮਿ੍ਤਸਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਪੰਜਾਬ ਪ੍ਰੈੱਸ ਕਲੱਬ ਵਿਖੇ ...
ਜਲੰਧਰ, 4 ਅਕਤੂਬਰ (ਐੱਮ. ਐੱਸ. ਲੋਹੀਆ)-ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਕਮਿਸ਼ਨਰੇਟ ਪੁਲਿਸ ਦੇ ਪੀ.ਓ. ਸਟਾਫ਼ ਦਾ ਚਾਰਜ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਥਾਣਾ ਡਵੀਜ਼ਨ ਨੰਬਰ 4 'ਚ ਬਤੌਰ ਵਧੀਕ ਐਸ.ਐਚ.ਓ. ਸੇਵਾਵਾਂ ਨਿਭਾ ਰਹੇ ਸਨ | ...
ਜਲੰਧਰ, 4 ਅਕਤੂਬਰ (ਜਸਪਾਲ ਸਿੰਘ)-ਜਲੰਧਰ ਕੇਂਦਰੀ ਸਹਿਕਾਰੀ ਬੈਂਕ 'ਚ ਮੁਲਾਜ਼ਮਾਂ ਦੀਆਂ ਤਰੱਕੀਆਂ ਨੂੰ ਲੈ ਕੇ ਰੇੜਕਾ ਪੈਣ ਬਾਰੇ ਪਤਾ ਲੱਗਾ ਹੈ | ਜਿਸ ਕਾਰਨ ਮੁਲਾਜ਼ਮਾਂ ਦੀਆਂ ਤਰੱਕੀਆਂ ਹਾਲ ਦੀ ਘੜੀ ਰੋਕ ਦਿੱਤੀਆਂ ਗਈਆਂ ਹਨ ਤੇ ਓਧਰ ਮੁਲਾਜ਼ਮਾਂ 'ਚ ਤਰੱਕੀਆਂ ...
ਜਲੰਧਰ, 4 ਅਕਤੂਬਰ (ਸ਼ਿਵ)- ਮਾਡਲ ਟਾਊਨ ਸ਼ਮਸ਼ਾਨਘਾਟ ਦੇ ਡੰਪ ਦੇ ਮਾਮਲੇ ਵਿਚ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਨਿਗਮ ਨੂੰ ਹੁਣ ਜੋਤੀ ਨਗਰ ਦੇ ਡੰਪ 'ਤੇ ਦੁਬਾਰਾ ਕੂੜਾ ਸੁੱਟਣ ਕਰਕੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਮਾਡਲ ...
ਜਲੰਧਰ, 4 ਅਕਤੂਬਰ (ਐੱਮ. ਐੱਸ. ਲੋਹੀਆ)-ਪੰਥਕ ਏਕਤਾ ਅਤੇ ਕੌਮ ਵਿਰੋਧੀ ਤਾਕਤਾਂ ਪ੍ਰਤੀ ਸਿੱਖਾਂ ਨੂੰ ਜਾਗਰੂਕ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮਿ੍ਤਸਰ ਲਈ 7 ਅਕਤੂਬਰ ਨੂੰ ਕੱਢੇ ਜਾ ਰਹੇ ਖਾਲਸਾ ਮਾਰਚ ਦੇ ਜਲੰਧਰ ...
ਜਲੰਧਰ, 4 ਅਕਤੂਬਰ (ਸ਼ਿਵ)-ਨਗਰ ਨਿਗਮ ਦਫ਼ਤਰ ਵਿਚ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਦੇ ਅੰਤਿਮ ਦਿਨ ਲੋਕ ਟੈਕਸ ਜਮਾਂ ਕਰਵਾਉਣ ਮੌਕੇ ਸੁਪਰਡੈਂਟ ਮਹੀਪ ਸਰੀਨ, ਭੁਪਿੰਦਰ ਸਿੰਘ ਬੜਿੰਗ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਲੋਕਾਂ ਨੇ 2.50 ਕਰੋੜ ਰੁਪਏ ਦੇ ਕਰੀਬ ਟੈਕਸ ਜਮਾਂ ...
ਜਲੰਧਰ, 4 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ) ਵਿਖੇ ਪੁਸਤਕ ਮੇਲੇ ਲਗਾਏ ਗਏ¢ ਟੀਚਰ ਪੇਰੈਂਟਸ ਮੀਟ ਦÏਰਾਨ ਲਗਾਤਾਰ ਤਿੰਨ ਦਿਨ ਚੱਲੇ ...
ਜਲੰਧਰ, 4 ਅਕਤੂਬਰ (ਐੱਮ. ਐੱਸ. ਲੋਹੀਆ)-ਲਾਇਨਜ਼ ਕਲੱਬ ਜਲੰਧਰ ਫਤਿਹ ਅਤੇ ਮਾਤਾ ਮਹਿੰਦਰ ਕੌਰ ਚੈਰੀਟੇਬਲ ਸੁਸਾਇਟੀ ਵਲੋਂ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ | ਇਸ ਮੌਕੇ ਲਾਇਨ ਗੁਰਮੀਤ ਸਿੰਘ ਮੱਕੜ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ...
ਜਲੰਧਰ, 4 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਭਗਵਾਨ ਵਾਲਮੀਕਿ ਪ੍ਰਗਟ ਉਤਸਵ ਦੇ ਸੰਬੰਧੀ 'ਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਵਲੋਂ ਭਾਗਵਾਨ ਵਾਲਮੀਕਿ ਤਰੀਥ ਯਾਤਰਾ ਅੰਮਿ੍ਤਸਰ ਨੂੰ ਸਫਲਤਾ ਪੂਰਨ ਸੰਪੰਨ ਕਰਨ ਲਈ ਪਾਏ ਯੋਗਦਾਨ ਲਈ ਸਮੂਹ ਸੰਗਤਾਂ ਦਾ ਉਤਸਵ ਕਮੇਟੀ ਦੇ ...
ਜਲੰਧਰ, 4 ਅਕਤੂਬਰ (ਐੱਮ. ਐੱਸ. ਲੋਹੀਆ)ਸਿਹਤ ਵਿਭਾਗ ਵਲੋਂ ਮਠਿਆਈਆਂ 'ਤੇ ਚਾਂਦੀ ਦੇ ਵਰਕ ਦੀ ਮਿਲਾਵਟਖੋਰੀ ਵਿਰੁੱਧ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਅਧਿਕਾਰੀਆਂ ਨੇ ਮਠਿਆਈਆਂ ਦੀਆਂ ਦੁਕਾਨਾਂ 'ਤੋਂ ਸੈਂਪਲ ਲੈਣੇ ਸ਼ੁਰੂ ਕੀਤੇ ਹਨ | ਵਿਭਾਗ ਨੇ ਮਾਡਲ ਟਾਊਨ, ਆਈ.ਟੀ. ...
ਜਲੰਧਰ, 4 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਰਨਬੀਰ ਸਿੰਘ ਟੁੱਟ ਅਤੇ ਸੁਰਿੰਦਰ ਸਿੰਘ ਭਾਪਾ ਨੂੰ ਦੇਸ਼ ਦੀ ਨਾਮੀ ਖੇਡ ਸੰਸਥਾ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਦਾ ਕ੍ਰਮਵਾਰ ਆਨਰੇਰੀ ਸਕੱਤਰ ਅਤੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ¢ ਜਲੰਧਰ ਦੇ ਡਿਪੁਟੀ ਕਮਿਸ਼ਨਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX