ਤਾਜਾ ਖ਼ਬਰਾਂ


ਹੈਦਰਾਬਾਦ : ਈ.ਡੀ. ਨੇ ਅਭਿਨੇਤਾ ਵਿਜੇ ਦੇਵਰਕੋਂਡਾ ਤੋਂ 9 ਘੰਟੇ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ
. . .  1 day ago
ਐੱਫ. ਏ. ਟੀ. ਐੱਫ. ਨੇ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ 'ਤੇ ਚੀਨ ਦੀ ਤਰੱਕੀ ਨੂੰ ਮੁੜ ਦਿੱਤਾ ਦਰਜਾ
. . .  1 day ago
ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਐਨ. ਡੀ. ਟੀ. ਵੀ. ਤੋਂ ਦਿੱਤਾ ਅਸਤੀਫਾ
. . .  1 day ago
ਭਾਰਤ ਦੀ ਅਰਥਵਿਵਸਥਾ ਜੁਲਾਈ-ਸਤੰਬਰ ਤਿਮਾਹੀ 'ਚ 6.3 ਫੀਸਦੀ 'ਤੇ ਆਈ
. . .  1 day ago
3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਉਮਰ ਕੈਦ
. . .  1 day ago
ਫ਼ਾਜ਼ਿਲਕਾ, 30 ਨਵੰਬਰ (ਪ੍ਰਦੀਪ ਕੁਮਾਰ) - 3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਇਕ ਔਰਤ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਉਮਰ ...
ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਚਲਾਈਆਂ ਗੋਲੀਆਂ
. . .  1 day ago
ਕਰਨਾਲ , 30 ਨਵੰਬਰ ( ਗੁਰਮੀਤ ਸਿੰਘ ਸੱਗੂ ) - ਬੀਤੀ ਰਾਤ ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਮੇਰਠ ਰੋੜ ’ਤੇ ਲੁੱਟ ਦੀ ਨੀਅਤ ਨਾਲ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ...
ਸੇਨੂੰ ਦੁੱਗਲ ਨੇ ਡਿਪਟੀ ਕਮਿਸ਼ਨਰ ਵੱਜੋਂ ਸੰਭਾਲਿਆ ਅਹੁਦਾ
. . .  1 day ago
ਫ਼ਾਜ਼ਿਲਕਾ, 30 ਨਵੰਬਰ- ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁੱਹਈਆ ਕਰਵਾਉਣ ਦਾ ਅਹਿਦ ਲੈਂਦਿਆਂ ਸੇਨੂੰ ਦੁੱਗਲ ਆਈ. ਏ. ਐਸ....
ਅੰਮ੍ਰਿਤਸਰ : ਇੰਦਰਬੀਰ ਸਿੰਘ ਨਿੱਝਰ ਨੇ ਆਪਣੇ ਵਿਵਾਦਿਤ ਬਿਆਨ 'ਤੇ ਮੰਗੀ ਮੁਆਫ਼ੀ
. . .  1 day ago
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਅਰਜੁਨ ਪੁਰਸਕਾਰ ਕੀਤਾ ਪ੍ਰਦਾਨ
. . .  1 day ago
ਈ.ਡੀ. ਨੇ ਬੀ.ਐੱਸ.4 ਵਾਹਨਾਂ ਦੇ ਮਾਮਲੇ ’ਚ ਜੁੜੀਆਂ ਫਰਮਾਂ ਦੇ ਰੈਡੀ ਪਰਿਵਾਰਕ ਮੈਂਬਰਾਂ ਦੀਆਂ 22.10 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ
. . .  1 day ago
ਕਵੇਟਾ ਆਤਮਘਾਤੀ ਧਮਾਕਾ : ਮਰਨ ਵਾਲਿਆਂ ਦੀ ਗਿਣਤੀ 3 ਹੋਈ, 27 ਜ਼ਖਮੀ
. . .  1 day ago
ਮੁੱਖ ਮੰਤਰੀ ਦੀ ਕੋਠੀ ਅੱਗੇ ਮਜ਼ਦੂਰਾਂ ਉੱਤੇ ਜੰਮ ਕੇ ਵਰ੍ਹੀਆਂ ਡਾਂਗਾਂ
. . .  1 day ago
ਸੰਗਰੂਰ, 30 ਨਵੰਬਰ( ਦਮਨਜੀਤ ਸਿੰਘ ) - ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਅੱਜ ਪੁਲਿਸ ਵਲੋਂ ਪੇਂਡੂ ਅਤੇ ਖੇਤ ਮਜ਼ਦੂਰਾਂ ਉੱਤੇ ਜੰਮ ਕੇ ਲਾਠੀਆਂ ਵਰ੍ਹਾਈਆਂ ਗਈਆਂ । ਮਜ਼ਦੂਰਾਂ ਵਲੋਂ ਅੱਜ ...
ਐਡਵੋਕੇਟ ਧਾਮੀ ਨੇ ਦਾਸਤਾਨ-ਏ-ਸਰਹਿੰਦ ਫਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਕੀਤੀ ਮੰਗ
. . .  1 day ago
ਅੰਮ੍ਰਿਤਸਰ, 30 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਪਾਸੋਂ ਦਾਸਤਾਨ-ਏ-ਸਰਹਿੰਦ ਨਾਂ ਦੀ ਫ਼ਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ...
ਚੀਨ ਦੇ ਸਾਬਕਾ ਰਾਸ਼ਟਰਪਤੀ ਦਾ ਦਿਹਾਂਤ
. . .  1 day ago
ਸ਼ੰਘਾਈ, 30 ਨਵੰਬਰ- ਚੀਨੀ ਸਰਕਾਰੀ ਮੀਡੀਆ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ...
ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਦਾ ਵਿਵਾਦਿਤ ਬਿਆਨ
. . .  1 day ago
ਅੰਮ੍ਰਿਤਸਰ, 30 ਨਵੰਬਰ-ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਵਿਵਾਦਿਤ ਬਿਆਨ ਦਿੱਤਾ ਹੈ। ਵਿਵਾਦਿਤ ਬਿਆਨ ਵਿਚ ਉਨ੍ਹਾਂ ਪੰਜਾਬੀਆਂ ਨੂੰ ਬੇਵਕੂਫ਼ ਕੌਮ ਕਹਿੰਦੇ ਹੋਏ ਕਿਹਾ ਕਿ ਪੰਜਾਬੀਆਂ ਤੋਂ ਵੱਡੀ ਬੇਵਕੂਫ਼ ਕੌਮ ਕੋਈ ਨਹੀਂ। ਮੁਫ਼ਤ ਬਿਜਲੀ ਨੇ ਕਿਸਾਨਾਂ...
ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਇਕ ਦਿਨਾਂ ਮੈਚ ਰੱਦ, ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਲੜੀ
. . .  1 day ago
ਕ੍ਰਾਈਸਟਚਰਚ, 30 ਨਵੰਬਰ-ਮੀਂਹ ਕਾਰਨ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤੀਸਰਾ ਇਕ ਦਿਨਾਂ ਮੈਚ ਰੱਦ ਹੋ ਗਿਆ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ 1-0 ਨਾਲ ਜਿੱਤ...
ਕ੍ਰਾਈਮ ਬ੍ਰਾਂਚ ਵਲੋਂ ਫ਼ਰਜ਼ੀ ਵੀਜ਼ਾ ਰੈਕੇਟ ਦਾ ਪਰਦਾਫ਼ਾਸ਼
. . .  1 day ago
ਨਵੀਂ ਦਿੱਲੀ, 30 ਨਵੰਬਰ- ਕ੍ਰਾਈਮ ਬ੍ਰਾਂਚ ਨੇ ਫ਼ਰਜ਼ੀ ਵੀਜ਼ਾ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਮਾਸਟਰਮਾਈਂਡ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਵੱਖ-ਵੱਖ ਦੇਸ਼ਾਂ ਦੇ ਲਗਭਗ 300...
ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਮੁੱਖ ਸਰਪ੍ਰਸਤ, ਸਰਪ੍ਰਸਤ, ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 30 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਮੁੱਖ ਸਰਪ੍ਰਸਤ, ਸਰਪ੍ਰਸਤ, ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦਾ ਐਲਾਨ ਕੀਤਾ ਹੈ। ਸੁਖਬੀਰ ਸਿੰਘ ਬਾਦਲ ਦੇ ਐਲਾਨ ਮੁਤਾਬਿਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ ਮੁੱਖ ਸਰਪ੍ਰਸਤ...
ਬਿਲਕਿਸ ਬਾਨੋ ਵਲੋਂ 11 ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ 'ਚ ਪਹੁੰਚ
. . .  1 day ago
ਨਵੀਂ ਦਿੱਲੀ, 30 ਨਵੰਬਰ -ਬਿਲਕਿਸ ਬਾਨੋ ਨੇ 2002 ਦੇ ਗੁਜਰਾਤ ਦੰਗਿਆਂ ਵਿਚ ਉਸ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ੀ 11 ਵਿਅਕਤੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿਚ ਪਹੁੰਚ...
ਕੇਰਲ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਦੇ ਅਹੁਦੇ ਤੋਂ ਹਟਾਉਣ ਵਾਲਾ ਬਿੱਲ ਵਿਧਾਨ ਸਭਾ ਸੈਸ਼ਨ 'ਚ ਪੇਸ਼ ਕਰਨ ਦਾ ਫ਼ੈਸਲਾ
. . .  1 day ago
ਤਿਰੂਵਨੰਤਪੁਰਮ, 30 ਨਵੰਬਰ-ਕੇਰਲ ਕੈਬਨਿਟ ਨੇ ਵਿਧਾਨ ਸਭਾ ਸੈਸ਼ਨ ਵਿਚ ਇਕ ਬਿੱਲ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਰਾਜ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਸਿੱਖਿਆ ਦੇ ਖੇਤਰ ਦੇ ਮਾਹਿਰ ਹੋਣਗੇ। ਇਸ ਨਾਲ ਰਾਜਪਾਲ ਨੂੰ ਚਾਂਸਲਰ...
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੁਪਰੀਮ ਕੋਰਟ 'ਚ ਡੀ.ਐਮ.ਕੇ. ਦੀ ਪਟੀਸ਼ਨ
. . .  1 day ago
ਨਵੀਂ ਦਿੱਲੀ, 30 ਨਵੰਬਰ-ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨ 'ਚ ਡੀ.ਐਮ.ਕੇ. ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ 2019 ਦਾ ਨਾਗਰਿਕਤਾ ਸੋਧ ਕਾਨੂੰਨ "ਮਨਮਾਨੀ" ਹੈ ਕਿਉਂਕਿ ਇਹ ਭਾਰਤ ਵਿਚ ਰਹਿ ਰਹੇ ਸ਼੍ਰੀਲੰਕਾਈ ਤਾਮਿਲਾਂ ਨੂੰ ਸ਼ਰਨਾਰਥੀ ਮੰਨਦੇ ਹੋਏ ਸਿਰਫ਼...
ਕਾਂਗਰਸ ਅਣਉਚਿਤ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ-ਖੜਗੇ ਦੇ ਬਿਆਨ 'ਤੇ ਰਾਜਨਾਥ ਸਿੰਘ
. . .  1 day ago
ਅਹਿਮਦਾਬਾਦ, 30 ਨਵੰਬਰ-ਗੁਜਰਾਤ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਆਗੂ ਅਤੇ ਰੱਖਿਆ ਮੰਤਰੀ ਰਾਜੰਨਾਥ ਸਿੰਘ ਨੇ ਅਹਿਮਦਾਬਾਦ ਵਿਖੇ ਕਿਹਾ ਕਿ ਕਾਂਗਰਸ ਅਣਉਚਿਤ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ। ਅਣਉਚਿਤ ਸ਼ਬਦਾਂ ਦੀ ਵਰਤੋਂ ਕਰਨਾ ਸਿਹਤਮੰਦ ਰਾਜਨੀਤੀ ਦੀ ਨਿਸ਼ਾਨੀ ਨਹੀਂ ਹੈ। ਕਾਂਗਰਸ...
ਵਿਸ਼ਵ ਸਿੱਖ ਕਾਨਫ਼ਰੰਸ 3 ਤੋਂ 5 ਦਸੰਬਰ ਤੱਕ
. . .  1 day ago
ਅੰਮ੍ਰਿਤਸਰ, 30 ਨਵੰਬਰ ( ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ 3 ਤੋਂ 5 ਦਸੰਬਰ ਤੱਕ ਤਿੰਨ ਦਿਨਾਂ ਵਿਸ਼ਵ ਸਿੱਖ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਅੱਜ ਇਥੇ ਜਾਣਕਾਰੀ ਦਿੰਦਿਆਂ ਚੀਫ਼ ਖ਼ਾਲਸਾ ਦੀਵਾਨ...
ਕਸ਼ਮੀਰੀ ਪੰਡਤਾਂ ਵਲੋਂ 'ਕਸ਼ਮੀਰ ਫਾਈਲਜ਼' ਸੰਬੰਧੀ ਨਦਾਵ ਲੈਪਿਡ ਦੀ ਟਿੱਪਣੀ ਦੀ ਨਿੰਦਾ
. . .  1 day ago
ਜੰਮੂ, 30 ਨਵੰਬਰ-ਜੰਮੂ ਵਿਚ ਕਸ਼ਮੀਰੀ ਪੰਡਤਾਂ ਨੇ 'ਕਸ਼ਮੀਰ ਫਾਈਲਜ਼' ਸੰਬੰਧੀ ਅੰਤਰਰਾਸ਼ਟਰੀ ਫ਼ਿਲਮ ਮੇਲੇ ਦੇ ਜਿਊਰੀ ਮੁਖੀ ਨਦਾਵ ਲੈਪਿਡ ਦੀ ਟਿੱਪਣੀ ਦੀ ਨਿੰਦਾ ਕੀਤੀ ਕੀਤੀ ਹੈ।ਕਸ਼ਮੀਰੀ ਪੰਡਤਾਂ ਦਾ...
ਤਰਨਤਾਰਨ ’ਚ ਐਨ.ਆਈ.ਏ.ਦੀ ਕਾਰਵਾਈ ਤੋਂ ਖਫ਼ਾ ਸੁਨਾਮ ਦੇ ਵਕੀਲਾਂ ਨੇ ਕੰਮਕਾਜ ਕੀਤਾ ਠੱਪ
. . .  1 day ago
ਸੁਨਾਮ ਊਧਮ ਸਿੰਘ ਵਾਲਾ, 30 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਨੇ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਤਰਲੋਕ ਸਿੰਘ ਭੰਗੂ ਦੀ ਅਗਵਾਈ ਵਿਚ ਐਨ.ਆਈ.ਏ.ਵਲੋਂ ਤਰਨਤਾਰਨ ਦੇ ਵਕੀਲ ਦੇ ਘਰ ਕੀਤੀ ਗਈ ਛਾਪੇਮਾਰੀ ਦੀ ਕਾਰਵਾਈ ਦੇ ਵਿਰੋਧ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 20 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜੋ ਕਹੋ, ਉਸ ਨੂੰ ਪੂਰਾ ਕਰੋ, ਜੇ ਪੂਰਾ ਕਰਨ ਦਾ ਵਿਚਾਰ ਨਹੀਂ ਤਾਂ ਵਾਅਦਾ ਹੀ ਨਾ ਕਰੋ। -ਬਾਲੰਬਲ

ਲੁਧਿਆਣਾ

ਵੱਖ-ਵੱਖ ਥਾੲੀਂ ਧੂਮ-ਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਲੁਧਿਆਣਾ, 5 ਅਕਤੂਬਰ (ਕਵਿਤਾ ਖੁੱਲਰ)-ਪੰਜਾਬ ਦੀ ਸਨਅਤੀ ਰਾਜਧਾਨੀ ਮਹਾਂਨਗਰ ਲੁਧਿਆਣਾ ਵਿਖੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸਮਾਜ ਸੇਵੀ, ਧਾਰਮਿਕ, ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਿਕ ਜਥੇਬੰਦੀਆਂ ਵਲੋਂ ਵੱਖ-ਵੱਖ ਥਾਈਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਦੁਸਹਿਰੇ ਦੌਰਾਨ ਰਾਵਨ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਦਹਿਨ ਕੀਤਾ ਗਿਆ | ਮੇਲਿਆਂ ਦੌਰਾਨ ਵੱਖ ਵੱਖ ਨਾਮੀ ਕਲਾਕਾਰਾਂ ਵਲੋਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ | ਦੁਸਹਿਰੇ ਤਿਉਹਾਰ ਦੇ ਮੱਦੇ ਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਨੂੰ ਲੈ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਇਸ ਵਾਰ ਇਹ ਵੀ ਦੇਖਣ ਨੂੰ ਮਿਲਿਆ ਕਿ ਕਾਰੀਗਰਾਂ ਵਲੋਂ 6-6, 7-7 ਫੁੱਟ ਦੇ ਛੋਟੇ ਅਕਾਰ ਦੇ ਰਾਵਣ ਦੇ ਪੁਤਲੇ ਵੇਚਣ ਲਈ ਤਿਆਰ ਕੀਤੇ ਗਏ ਸਨ |
ਸ਼ਹਿਰ ਦੇ ਪ੍ਰਸਿੱਧ ਦਰੇਸੀ ਗਰਾਊਾਡ 'ਚ ਸਮਾਗਮ
ਸ਼ਹਿਰ ਦੇ ਦਰੇਸੀ ਗਰਾਊਾਡ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਮੇਲੇ 'ਤੇ ਖੂਬ ਰੌਣਕਾਂ ਰਹੀਆਂ | ਸ੍ਰੀ ਰਾਮ ਲੀਲਾ ਕਮੇਟੀ ਸਭਾ ਮੰਦਰ ਅਤੇ ਧਰਮਸ਼ਾਲਾ ਵਲੋਂ ਦਰੇਸੀ ਗਰਾਊਾਡ 'ਚ ਦੁਸਹਿਰਾ ਮੇਲਾ ਕਰਵਾਇਆ ਗਿਆ | ਪਿਛਲੇ ਕਈ ਦਿਨਾਂ ਦਰੇਸੀ ਗਰਾਊਾਡ 'ਚ ਦੁਸਹਿਰਾ ਮੇਲਾ ਚੱਲ ਰਿਹਾ ਸੀ ਤੇ ਰਾਮ ਲੀਲ੍ਹਾ ਖੇਡੀ ਗਈ | ਦਰੇਸੀ ਗਰਾਊਾਡ ਵਿਖੇ ਬਣਿਆ 100 ਫੁੱਟ ਉੱਚਾ ਰਾਵਣ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ ਅਤੇ ਦੇਰ ਸ਼ਾਮ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ ਗਿਆ | ਰਾਮ ਲੀਲ੍ਹਾ ਕਮੇਟੀ ਵਲੋਂ ਦਰੇਸੀ ਗਰਾਊਾਡ ਵਿਖੇ ਮਨਾਏ ਦੁਸਹਿਰਾ ਮੇਲੇ 'ਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਸੀਨੀਅਰ ਆਗੂ ਅਮਰਜੀਤ ਸਿੰਘ ਟਿੱਕਾ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ |
ਸ੍ਰੀ ਰਾਮਾਇਣ ਗਿਆਨ ਯੱਗ 'ਚ ਸ਼ਾਮਿਲ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ
ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਅੱਜ ਦੁਸਹਿਰੇ ਮੌਕੇ ਰਿਸ਼ੀ ਨਗਰ ਵਿਖੇ ਸ੍ਰੀ ਕਿ੍ਸ਼ਨ ਮਹਾਰਾਜ ਅਤੇ ਸ੍ਰੀ ਨਰੇਸ਼ ਸੋਨੀ ਮਹਾਰਾਜ ਦੀ ਅਗਵਾਈ 'ਚ ਕਰਵਾਏ ਜਾ ਰਹੇ 'ਗਿਆਨ ਯੱਗ' ਦੀ ਪੂਰਨਾਅਹੂਤੀ ਵਿਚ ਹਿੱਸਾ ਲਿਆ | ਸ੍ਰੀ ਕਿ੍ਸ਼ਨ ਜੀ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਹ ਲੁਧਿਆਣਾ ਤੋਂ ਸੰਸਦ ਮੈਂਬਰ ਹੁੰਦੇ ਹੋਏ ਸ੍ਰੀ ਰਾਮ ਸ਼ਰਨਮ ਵਿਖੇ ਪ੍ਰਵਚਨ ਸੁਣਦੇ ਰਹੇ ਹਨ ਅਤੇ ਅੱਜ ਇਕ ਵਾਰ ਫਿਰ ਇੱਥੇ ਆ ਕੇ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੇ ਹਨ | ਇਸ ਮੌਕੇ ਪਵਨ ਦੀਵਾਨ, ਗੁਰਮੇਲ ਸਿੰਘ ਪਹਿਲਵਾਨ, ਇੰਦਰਜੀਤ ਟੋਨੀ ਕਪੂਰ ਵੀ ਹਾਜ਼ਰ ਸਨ |
ਧਰਮ ਅਤੇ ਵਿਰਸਾ ਕਲੱਬ ਵਲੋਂ
ਧਰਮ ਅਤੇ ਵਿਰਸਾ ਕਲੱਬ ਵਲੋਂ ਦੁਸਹਿਰਾ ਮੇਲਾ ਮਨਾਇਆ ਗਿਆ | ਕਲੱਬ ਦੇ ਚੇਅਰਮੈਨ ਇੰਦਰਪ੍ਰੀਤ ਸਿੰਘ ਟਿਵਾਣਾ, ਪ੍ਰਧਾਨ ਸਰੂਪ ਸਿੰਘ ਮਠਾੜੂ, ਉਪ ਚੇਅਰਮੈਨ ਮਨਜੀਤ ਸਿੰਘ ਹਰਮਨ ਨੇ ਦੱਸਿਆ ਕਿ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਸਹਿਰੇ ਦਾ ਤਿਉਹਾਰ ਮੈਟਰੋ ਰੋਡ ਨੇੜੇ ਪ੍ਰਤਾਪ ਚੌਕ ਵਿਖੇ ਮਨਾਇਆ ਗਿਆ | ਸੂਰਜ ਢੱਲਦੇ ਹੀ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕਰ ਦਿੱਤਾ ਗਿਆ | ਇਸ ਦੇ ਨਾਲ-ਨਾਲ ਨਸ਼ਿਆਂ ਖਿਲਾਫ ਸੰਕੇਤਕ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਚਿੱਟੇ ਦਾ ਪੁਤਲਾ ਵੀ ਫੂਕਿਆ ਗਿਆ | ਕਲਾਕਾਰ ਗੁਰਲੇਜ ਅਖਤਰ ਅਖਤਰ ਅਤੇ ਕੁਲਵਿੰਦਰ ਕੈਲੀ ਵਲੋਂ ਖੁੱਲ੍ਹਾ ਅਖਾੜਾ ਲਗਾ ਕੇ ਲੋਕਾਂ ਦਾ ਮਨੋਰੰਜਨ ਵੀ ਕੀਤਾ ਗਿਆ | ਇਸ ਮੌਕੇ ਗੁਰਮੀਤ ਸਿੰਘ ਕੁਲਾਰ, ਰਣਜੀਤ ਸਿੰਘ ਮਠਾੜੂ, ਬਲਵਿੰਦਰ ਸਿੰਘ ਤੱਗੜ, ਸੁਰਜੀਤ ਸਿੰਘ ਨੈਬਸਨ, ਜਗਦੀਪ ਸਿੰਘ ਰਿੰਕੂ, ਰਜਿੰਦਰ ਸਿੰਘ ਸੈਂਸ, ਦਲਜੀਤ ਸਿੰਘ ਬੱਬੂ ਅਤੇ ਹੋਰ ਵੀ ਮੌਜੂਦ ਸਨ |
ਰਾਜਗੁਰੂ ਨਗਰ ਵਿਖੇ
ਰਾਜਗੁਰੂ ਨਗਰ ਦੁਸਹਿਰਾ ਕਮੇਟੀ ਵਲੋਂ ਚੇਅਰਮੈਨ ਸੁਨੀਲ ਪੂਰ, ਪ੍ਰਧਾਨ ਬਿ੍ਜ ਮੋਹਨ ਕਾਲੀਆ ਦੀ ਅਗਵਾਈ 'ਚ ਰਾਜਗੁਰੂ ਨਗਰ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ, ਨਰਿੰਦਰਪਾਲ ਸਿੰਘ ਮੱਕੜ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਦਾ ਮੰਦਰ ਕਮੇਟੀ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਨੇ ਦੁਸਹਿਰੇ ਤਿਉਹਾਰ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਮੀਤ ਪ੍ਰਧਾਨ ਦਿਨੇਸ਼ ਗੁਪਤਾ, ਮੇਲਾ ਇੰਚਾਰਜ ਸ਼ਾਮ ਸੁੰਦਰ ਗੁਪਤਾ, ਜਨਰਲ ਸਕੱਤਰ ਅਜੈਪਾਲ ਸਿੰਘ ਅਤੇ ਹੋਰ ਵੀ ਮੌਜੂਦ ਸਨ |
ਸ਼ਹੀਦ ਕਰਨੈਲ ਸਿੰਘ ਡਰਾਮਾਟਿਕ ਕਲੱਬ ਵਲੋਂ
ਸ਼ਹੀਦ ਕਰਨੈਲ ਸਿੰਘ ਡਰਾਮਾਟਿਕ ਕਲੱਬ ਵਲੋਂ 31ਵਾਂ ਦੁਸਹਿਰਾ ਮੇਲਾ ਕਲੱਬ ਦੇ ਪ੍ਰਧਾਨ ਇੰਦਰਜੀਤ ਸ਼ਰਮਾ ਅਤੇ ਸਮੂਹ ਕਲੱਬ ਮੈਂਬਰਾਂ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਪੰਜਾਬ ਸਰਕਾਰ ਜੱਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਵਿਸ਼ੇਸ਼ ਮਹਿਮਾਨ ਵਜੋਂ ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ, ਕੌਂਸਲਰ ਰਖਵਿੰਦਰ ਸਿੰਘ ਗਾਬੜੀਆ, ਆਮ ਆਦਮੀ ਪਾਰਟੀ ਸਪੋਰਟਸ ਵਿੰਗ ਦੇ ਪ੍ਰਧਾਨ ਪ੍ਰਦੀਪ ਅੱਪੂ, ਵਾਲਮੀਕਿ ਆਗੂ ਕੇ.ਪੀ. ਰਾਣਾ, ਸਾਬਕਾ ਕੌਸਲਰ ਰਾਜਿੰਦਰ ਸਿੰਘ ਬਾਜਵਾ, ਦਲੀਪ ਕੁਮਾਰ, ਜਸਵੰਤ ਪ੍ਰੀਤ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਰਮਾਇਣ ਤੋਂ ਸਾਨੂੰ ਜੀਵਨ ਦਾ ਸਾਰ ਮਿਲਦਾ ਹੈ ਕਿ ਕਿਸ ਤਰ੍ਹਾਂ ਭਗਵਾਨ ਰਾਮ ਚੰਦਰ ਜੀ ਨੇ ਆਪਣੇ ਪਿਤਾ ਦੀ ਆਗਿਆ ਦਾ ਪਾਲਣ ਕਰਦੇ ਹੋਏ 14 ਸਾਲ ਦਾ ਬਨਵਾਸ ਕੱਟਿਆ | ਇਸ ਮੌਕੇ ਮਲਕੀਤ ਮੰਗਾ-ਮਨਜੋਤ ਮੀਰਾ ਐਂਡ ਪਾਰਟੀ ਨੇ ਖੁੱਲਾ ਅਖਾੜਾ ਲਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ | ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਲੱਬ ਦੇ ਚੇਅਰਮੈਨ ਸਰਪੰਚ ਕੁਲਵਿੰਦਰ ਸਿੰਘ, ਪੰਚ ਗੁਰਮੇਲ ਸਿੰਘ, ਸਰਪੰਚ ਹਰਪਾਲ ਸਿੰਘ ਸੰਗੋਵਾਲ, ਗੁਰਮੇਲ ਸਿੰਘ ਭੁੱਲਰ, ਉਪ ਚੇਅਰਮੈਨ ਸੰਤ ਰਾਮ ਬੈਂਕ ਵਾਲੇ, ਕੇਹਰ ਚੰਦ ਸ਼ਰਮਾ, ਡਾ. ਹੇਮੰਤ ਸ਼ਰਮਾ, ਪਰਮਜੀਤ ਸਿੰਘ ਪੰਮਾ, ਰਾਧੇ ਸ਼ਿਆਮ ਜੇਈ, ਮਨਜੀਤ ਸਿੰਘ ਠੇਕੇਦਾਰ, ਦਵਿੰਦਰ ਕਾਕਾ, ਵਿਜੇ ਸ਼ਰਮਾ, ਸੂਬੇਦਾਰ ਗਿਆਨ ਸਿੰਘ, ਰਾਜਵਿੰਦਰ ਸਿੰਘ ਨੀਨੂੰ, ਸੁਰੇਸ਼ ਜਲੋਟਾ, ਰਾਜ ਕੁਮਾਰ, ਅਸ਼ਵਨੀ ਸ਼ਰਮਾ, ਜਸਵੀਰ ਸਿੰਘ, ਵਿਜੇ ਸ਼ਰਮਾ, ਬਲਵਿੰਦਰ ਸਿੰਘ ਬੋਪਾਰਾਏ, ਸੰਜੇ ਸ਼ਰਮਾ, ਜਗਸ਼ਰਨ ਸਿੰਘ, ਕਰਮਜੀਤ ਸੋਢੀ, ਪਰਮਜੀਤ ਸਿੰਘ, ਸਤਨਾਮ ਸਿੰਘ ਸ਼ੰਟੀ, ਸੋਦਾਗਰ ਸਿੰਘ, ਚਰਨ ਸਿੰਘ, ਡਾ. ਹਰਦੀਪ ਸਿੰਘ, ਡਾਇਰੈਕਟਰ ਤਰਲੋਚਨ ਸਿੰਘ ਲੋਟੇ ਆਦਿ ਹਾਜ਼ਰ ਸਨ |
ਰਾਮ ਨਗਰ ਵਿਖੇ
ਭਾਮੀਆਂ ਕਲਾਂ, (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ 33 ਫੁੱਟਾ ਰੋਡ 'ਤੇ ਸਥਿਤ ਰਾਮ ਨਗਰ ਵਿਖੇ ਜੈ ਸ੍ਰੀ ਰਾਮ ਦੁਸਹਿਰਾ ਕਮੇਟੀ ਰਾਮ ਨਗਰ ਦੇ ਪ੍ਰਧਾਨ ਰੋਹਿਤ ਕੁਮਾਰ ਕਾਕਾ, ਕਰਮਜੀਤ ਲੁਹਾਰਾ, ਬੱਬਲੂ ਸ਼ਿਮਲਾਪੁਰੀ, ਮਾਨ, ਲੱਕੀ, ਵਿੱਕੀ ਦੇ ਯਤਨਾਂ ਸਦਕਾ ਦੁਸ਼ਹਿਰਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਦੁਸਹਿਰੇ ਮੇਲੇ ਦੀਆਂ ਹਲਕਾ ਨਿਵਾਸੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਆਪ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਭਿ੍ਸ਼ਟਾਚਾਰ ਰੂਪੀ ਬਦੀ ਦਾ ਜੋ ਖ਼ਾਤਮਾ ਕਰਨ ਦਾ ਪ੍ਰਣ ਲਿਆ ਸੀ, ਉਸ 'ਤੇ ਅਮਲ ਕਰਦਿਆਂ ਭਿ੍ਸ਼ਟਾਚਾਰੀਆਂ ਨੂੰ ਜੇਲ੍ਹਾਂ ਅੰਦਰ ਡੱਕ ਕੇ ਲੋਕਾਂ ਦੀਆਂ ਆਸਾਂ 'ਤੇ ਮੌਜੂਦਾ ਸਰਕਾਰ ਖਰੀ ਉਤਰੀ ਹੈ | ਇਸ ਮੌਕੇ ਸੁਰਿੰਦਰ ਚੌਧਰੀ, ਮਨਦੀਪ ਮਿੱਕੀ, ਤਰਨ ਮੁੰਡੀਆਂ, ਬਿੱਟੂ ਮੁੰਡਿਆਂ, ਕਰਨ ਬਾਵਾ, ਬੱਬਲ ਸੈਣੀ, ਹਰਵਿੰਦਰ ਜੌਲੀ, ਬੱਬੂ ਮੁੰਡੀਆਂ, ਜਤਿੰਦਰਪਾਲ ਸਿੰਘ ਬਿੱਲੂ ਆਦਿ ਮੌਜੂਦ ਸਨ |
ਪਿੰਡ ਧਨਾਨਸੂ ਵਿਖੇ
ਹਲਕਾ ਸਾਹਨੇਵਾਲ ਦੇ ਪਿੰਡ ਧਨਾਨਸੂ ਵਿਖੇ ਦੁਸਹਿਰਾ ਦਾ ਤਿਉਹਾਰ ਮਨਾਇਆ | ਅਮਰਦੀਪ ਸਿੰਘ ਗਿੱਲ ਆੜ੍ਹਤੀਆ ਅਤੇ ਸਰਪੰਚ ਸੌਦਾਗਰ ਸਿੰਘ ਗਿੱਲ ਦੀ ਅਗਵਾਈ ਹੇਠ ਮਨਾਏ ਗਏ ਦੁਸਹਿਰਾ ਮੇਲੇ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਕੱਢੀਆਂ ਗਈਆਂ ਝਾਕੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ | ਪ੍ਰਸਿੱਧ ਗਾਇਕ ਰਣਜੀਤ ਮੰਨੀ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਵੱਡੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਵਲੋਂ ਅਦਾ ਕੀਤੀ | ਇਸ ਮੌਕੇ ਅਮਰਦੀਪ ਸਿੰਘ ਗਿੱਲ ਆੜ੍ਹਤੀਆ, ਸਰਪੰਚ ਸੌਦਾਗਰ ਸਿੰਘ, ਇਸ ਮੌਕੇ ਸੰਦੀਪ ਸਿੰਘ ਪੰਚ, ਗੁਰਇਕਬਾਲ ਸਿੰਘ ਪੰਚ, ਹਰਜੀਤ ਸਿੰਘ, ਗੁਰਮੀਤ ਸਿੰਘ, ਨਛੱਤਰ ਸਿੰਘ ਕੇਵਲ ਸਿੰਘ, ਰਣਧੀਰ ਸਿੰਘ ਗਿੱਲ, ਤਰਲੋਚਨ ਸਿੰਘ ਗਿੱਲ, ਰਾਜਵੰਤ ਸਿੰਘ ਰਾਜੂ ਅਤੇ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |
ਦੁਸਹਿਰੇ ਦਾ ਤਿਉਹਾਰ ਬੁਰਾਈ 'ਤੇ ਚੰਗਿਆਈ ਦਾ ਪ੍ਰਤੀਕ-ਐਡਵੋਕੇਟ ਸਿੱਧੂ
ਲੁਧਿਆਣਾ, (ਕਵਿਤਾ ਖੁੱਲਰ)-ਕਿਚਲੂ ਨਗਰ ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ ¢ ਇਸ ਮÏਕੇ ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤÏਰ 'ਤੇ ਹਾਜ਼ਰ ਹੋਏ ¢ ਇਸ ਮÏਕੇ ਲੱਕੀ ਚੋਪੜਾ, ਪ੍ਰਕਾਸ਼ ਚੋਪੜਾ, ਜਤਿਨ, ਰਾਹੁਲ ਥਾਪਰ ਨੇ ਉਨ੍ਹਾਂ ਨੂੰ ਸਿਰੋਪਾਓ ਪ ਕੇ ਸਨਮਾਨਿਤ ਕੀਤਾ¢ ਰਾਵਣ ਨੂੰ ਸਾੜਦੇ ਹੋਏ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਦੁਸਹਿਰਾ ਤਿਉਹਾਰ ਬੁਰਾਈ 'ਤੇ ਚੰਗਿਆਈ ਦਾ ਪ੍ਰਤੀਕ ਹੈ, ਇਹ ਤਿਉਹਾਰ ਸਾਨੂੰ ਨੈਤਿਕਤਾ, ਚੰਗਿਆਈ ਅਤੇ ਨੇਕੀ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਵੀ ਦਿੰਦਾ ਹੈ ¢

ਰਾਜਸੀ ਰੰਜਿਸ਼ ਕਾਰਨ ਕੈਪਟਨ ਸੰਧੂ ਖ਼ਿਲਾਫ਼ ਵਿਜੀਲੈਂਸ ਨੇ ਕੀਤਾ ਕੇਸ ਦਰਜ-ਬਿੱਟੂ

ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੈਪਟਨ ਸੰਦੀਪ ਸੰਧੂ ਵਿਜੀਲੈਂਸ ਵਲੋਂ ਬਦਲਾਖੋਰੀ ਦੀ ਭਾਵਨਾ ਨਾਲ ਕੇਸ ਦਰਜ ਕੀਤਾ ਗਿਆ ਹੈ | ਅੱਜ ਇੱਥੇ ਜਾਰੀ ਕੀਤੇ ਗਏ ਇਕ ਬਿਆਨ ਵਿਚ ਰਵਨੀਤ ਸਿੰਘ ...

ਪੂਰੀ ਖ਼ਬਰ »

ਕੂੜੇ ਦੀ ਢੋਆ-ਢੁਆਈ ਲਈ 10 ਇਲੈੱਕਟਿ੍ਕ ਰੇਹੜੇ ਸ਼ਿਮਲਾਪੁਰੀ ਨੇ ਇਲਾਕਾ ਨਿਵਾਸੀਆਂ ਨੂੰ ਸਪੁਰਦ ਕੀਤੇ

ਡਾਬਾ/ਲੁਹਾਰਾ, 5 ਅਕਤੂਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੇ ਵਾਰਡ ਨੰਬਰ 35 ਗੁਰੂ ਗੋਬਿੰਦ ਸਿੰਘ ਨਗਰ ਵਿਖੇ ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਡਿਪਟੀ ਮੇਅਰ ਪਤੀ ਜਰਨੈਲ ਸਿੰਘ ...

ਪੂਰੀ ਖ਼ਬਰ »

ਕੰਪਨੀ ਨਾਲ 49 ਲੱਖ ਦੀ ਠੱਗੀ ਕਰਨ ਵਾਲੇ ਮੈਨੇਜਰ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਗਰੋਵਰ ਆਟੋ-ਮੋਬਾਈਲ ਕੰਪਨੀ ਨਾਲ 49 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਮੈਨੇਜਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਅਮਰਿੰਦਰ ਸਿੰਘ ਵਾਸੀ ਕਰਨੈਲ ਸਿੰਘ ਨਗਰ ਦੀ ਸ਼ਿਕਾਇਤ 'ਤੇ ਅਮਲ ...

ਪੂਰੀ ਖ਼ਬਰ »

7 ਲੱਖ ਦੀ ਠੱਗੀ ਦੇ ਦੋਸ਼ ਤਹਿਤ 3 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਵਿਦੇਸ਼ ਰਹਿੰਦੇ ਨੌਜਵਾਨ 'ਤੇ ਚਾਚੇ ਨਾਲ ਧੋਖੇ ਨਾਲ ਸੱਤ ਲੱਖ ਦੀ ਠੱਗੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਭਾਈ ਰਣਧੀਰ ਸਿੰਘ ...

ਪੂਰੀ ਖ਼ਬਰ »

ਢੰਡਾਰੀ ਫੋਕਲ ਪੁਆਇੰਟ ਪੁਲ ਦੀ ਸੜਕ ਦੀ ਹਾਲਤ ਅਤਿਅੰਤ ਚਿੰਤਾਜਨਕ

ਢੰਡਾਰੀ ਕਲਾਂ, 5 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਉਦਯੋਗਿਕ ਇਲਾਕਾ ਫੋਕਲ ਪੁਆਇੰਟ, ਢੰਡਾਰੀ ਕਲਾਂ ਅਤੇ ਜਸਪਾਲ ਬਾਂਗਰ ਇਲਾਕੇ 'ਚ ਸੜਕਾਂ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ | ਸੜਕਾਂ ਦਾ ਤਾਂ ਨਾਮੋ ਨਿਸ਼ਾਨ ਹੀ ਖ਼ਤਮ ਹੋ ਚੁੱਕਿਆ ਹੈ ਅਤੇ ਹੁਣ ਸੜਕਾਂ ਨਹੀਂ ...

ਪੂਰੀ ਖ਼ਬਰ »

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ

ਲੁਧਿਆਣਾ, 5 ਅਕਤੂਬਰ (ਕਵਿਤਾ ਖੁੱਲਰ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਭਾਈ ਰਜਿੰਦਰਪਾਲ ਸਿੰਘ ਖਾਲਸਾ ਦੇ ਜਥੇ ਨੇ ਸੰਗਤੀ ਰੂਪ ਵਿਚ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਕੀਤੇ | ਭਾਈ ...

ਪੂਰੀ ਖ਼ਬਰ »

ਰਾਸ਼ਟਰੀ ਸੋਇਮ ਸੇਵਕ ਸੰਘ ਨੇ 3 ਥਾਵਾਂ 'ਤੇ ਦੁਸਹਿਰਾ ਮੌਕੇ ਕੀਤੀ ਸ਼ਸਤਰ ਪੂਜਾ ਤੇ ਕੱਢਿਆ ਪੈਦਲ ਮਾਰਚ

ਲੁਧਿਆਣਾ, 5 ਅਕਤੂਬਰ (ਪੁਨੀਤ ਬਾਵਾ)-ਰਾਸ਼ਟਰੀ ਸੋਇਮ ਸੇਵਕ ਸੰਘ ਵਲੋਂ ਲੁਧਿਆਣਾ ਵਿਖੇ ਤਿੰਨ ਥਾਵਾਂ 'ਤੇ ਦੁਸਹਿਰਾ ਮੌਕੇ ਸ਼ਸਤਰ ਪੂਜਾ ਕੀਤੀ ਗਈ, ਆਰ. ਐਸ. ਐਸ. ਦੇ ਕਾਰਕੁਨਾਂ ਨੇ ਹੱਥ ਵਿਚ ਸੋਟੀਆਂ ਫੜ੍ਹ ਕੇ ਪੈਦਲ ਮਾਰਚ ਕੱਢਿਆ | ਆਰ.ਐਸ.ਐਸ. ਦੀ ਸਰਾਭਾ ਨਗਰ ਇਕਾਈ ਨੇ ...

ਪੂਰੀ ਖ਼ਬਰ »

ਸਫਾਈ ਕਰਮਚਾਰੀਆਂ ਵਲੋਂ ਕੌਂਸਲਰ ਮਮਤਾ ਆਸ਼ੂ ਖ਼ਿਲਾਫ਼ ਰੋਸ ਮੁਜ਼ਾਹਰਾ

ਲੁਧਿਆਣਾ, 5 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)-ਸਫਾਈ ਕਰਮਚਾਰੀਆਂ ਵਲੋਂ ਕੌਂਸਲਰ ਮਮਤਾ ਆਸ਼ੂ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ | ਉਨ੍ਹਾਂ ਦਾ ਇਹ ਕਹਿਣਾ ਹੈ ਕਿ ਮਮਤਾ ਆਸ਼ੂ ਵਲੋਂ ਸੀਵਰਮੈਨ/ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਪ੍ਰਸਤਾਵ ਦੀ ਵਿਰੋਧਤਾ ਕੀਤੀ ...

ਪੂਰੀ ਖ਼ਬਰ »

ਗੁਰਭਜਨ ਗਿੱਲ ਦੀ ਚੋਣਵੀਂ ਕਵਿਤਾ ਦਾ ਹਿੰਦੀ 'ਚ ਅਨੁਵਾਦਿਤ ਸੰਗ੍ਰਹਿ ਆਧਾਰ ਭੂਮੀ ਲੋਕ ਸਮਰਪਣ

ਲੁਧਿਆਣਾ, 5 ਅਕਤੂਬਰ (ਕਵਿਤਾ ਖੁੱਲਰ)-ਸ੍ਰੀ ਭੈਣੀ ਸਾਹਿਬ ਵਿਖੇ ਅੱਜ ਨਾਮਧਾਰੀ ਪੰਥ ਦੇ ਮੁਖੀ ਸਤਿਗੁਰੂ ਉਦੈ ਸਿੰਘ ਨੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਹਿੰਦੀ 'ਚ ਅਨੁਵਾਦ ਕਾਵਿ ਪੁਸਤਕ ਆਧਾਰ ਭੂਮੀ ਨੂੰ ਲੋਕ ਸਮਰਪਣ ਕਰਦਿਆਂ ਕਿਹਾ ਹੈ ਕਿ ਪੰਜਾਬੀ ਸਾਹਿਤ ਦੀ ਮਹਿਕ ...

ਪੂਰੀ ਖ਼ਬਰ »

ਪਟਾਕਿਆਂ ਦੀ ਅਲਾਟਮੈਂਟ ਸੰਬੰਧੀ ਪੁਲਿਸ ਨੇ ਜਾਰੀ ਕੀਤਾ ਸ਼ਡਿਊਲ

ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਦੀਵਾਲੀ ਦੇ ਮੱਦੇਨਜ਼ਰ ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਦੀ ਅਲਾਟਮੈਂਟ ਸੰਬੰਧੀ ਪੁਲਿਸ ਕਮਿਸ਼ਨਰ ਵਲੋਂ ਅੱਜ ਸ਼ਡਿਊਲ ਜਾਰੀ ਕੀਤਾ ਗਿਆ ਹੈ | ਪੁਲਿਸ ਕਮਿਸ਼ਨਰ ਵਲੋਂ ਜਾਰੀ ਕੀਤੇ ਗਏ ਸ਼ਡਿਊਲ ਮੁਤਾਬਿਕ ਸ਼ਹਿਰ ਵਿਚ ...

ਪੂਰੀ ਖ਼ਬਰ »

ਰੇਤ ਤੇ ਬਜਰੀ ਦੀ ਕਿੱਲਤ ਨੇ ਕੀਤਾ ਰੁਜ਼ਗਾਰ ਠੱਪ-ਮਰਵਾਹਾ

ਭਾਮੀਆਂ ਕਲਾਂ, 5 ਅਕਤੂਬਰ (ਜਤਿੰਦਰ ਭੰਬੀ)-ਸੂਬੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕਰਕੇ ਸੱਤਾ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਖਰੀ ਨਹੀਂ ਉਤਰੀ | ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਇੰਦਰਪਾਲ ਸਿੰਘ ...

ਪੂਰੀ ਖ਼ਬਰ »

ਜੈ ਮਾਂ ਚਿੰਤਪੁਰਨੀ ਕਲੱਬ ਨੇ ਤੀਸਰਾ ਭਗਵਤੀ ਜਾਗਰਣ ਕਰਵਾਇਆ

ਲੁਧਿਆਣਾ, 5 ਅਕਤੂਬਰ (ਕਵਿਤਾ ਖੁੱਲਰ)-ਜੈ ਮਾਂ ਚਿੰਤਪੁਰਨੀ ਕਲੱਬ ਵਲੋਂ ਸ਼ੇਰਪੁਰ ਵਿਖੇ ਤੀਸਰਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਭਵਨ ਦਾ ਉਦਘਾਟਨ ਕੀਤਾ | ਉਨ੍ਹਾਂ ਦੇ ਨਾਲ ਆਮ ...

ਪੂਰੀ ਖ਼ਬਰ »

ਜੀ.ਐਨ.ਡੀ.ਈ.ਸੀ. ਸਕੂਲ ਆਫ਼ ਆਰਕੀਟੈਕਚਰ ਨੇ ਵਿਸ਼ਵ ਆਰਕੀਟੈਕਚਰ ਦਿਵਸ ਦੇ ਮੌਕੇ ਇੰਡਕਸ਼ਨ ਪ੍ਰੋਗਰਾਮ ਕਰਵਾਇਆ

ਆਲਮਗੀਰ, 5 ਅਕਤੂਬਰ (ਜਰਨੈਲ ਸਿੰਘ ਪੱਟੀ)-ਜੀ.ਐਨ.ਡੀ.ਈ.ਸੀ. ਸਕੂਲ ਆਫ਼ ਆਰਕੀਟੈਕਚਰ ਨੇ ਆਰਕੀਟੈਕਚਰ ਅਤੇ ਇੰਟੀਰੀਅਰ ਡਿਜ਼ਾਈਨ ਦੇ ਨਵਾਂ ਦਾਖ਼ਲਾ ਪ੍ਰਾਪਤ ਵਿਦਿਆਰਥੀਆਂ ਲਈ ਕਾਲਜ ਆਡੀਟੋਰੀਅਮ ਵਿਚ ਵਿਸ਼ਵ ਆਰਕੀਟੈਕਚਰ ਦਿਵਸ 'ਤੇ ਇੰਡਕਸ਼ਨ ਪ੍ਰੋਗਰਾਮ ਜੈਨੇਸਿਸ 2022 ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਕਿਸਾਨ ਜਥੇਬੰਦੀ ਉਗਰਾਹਾਂ ਨਾਲ ਖੜ੍ਹਨ ਦਾ ਐਲਾਨ

ਲੁਧਿਆਣਾ, 5 ਅਕਤੂਬਰ (ਸਲੇਮਪੁਰੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪਿਛਲੇ ਸਮੇਂ ਤੋਂ ਕੁਝ ਫ਼ਿਰਕੂ ਅਨਸਰਾਂ ਵਲੋਂ ਵਿੱਢੇ ਭੰਡੀ ਪ੍ਰਚਾਰ ਅਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ, ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਲੁਧਿਆਣਾ ਤੋਂ ਗੁਜਰਾਤ ਚੋਣ ਪ੍ਰਚਾਰ ਕਰਨ ਗਈ ਟੀਮ ਟੀਚਾ ਪੂਰਾ ਕਰਕੇ ਵਾਪਸ ਪਰਤੀ

ਲੁਧਿਆਣਾ, 5 ਅਕਤੂਬਰ (ਪੁਨੀਤ ਬਾਵਾ)-ਲੁਧਿਆਣਾ ਤੋਂ ਗੁਜਰਾਤ ਵਿਖੇ ਚੋਣ ਪ੍ਰਚਾਰ ਲਈ ਗਈ ਟੀਮ ਪੰਜਾਬ ਦੇ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ, ਪੰਜਾਬ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਅਤੇ ਚੇਅਰਮੈਨ ਪੰਜਾਬ ਰਾਜ ਸਹਿਕਾਰੀ ਬੈਂਕ ਸੀ.ਏ. ਸੁਰੇਸ਼ ਗੋਇਲ ਦੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਮਾਗਮ

ਲੁਧਿਆਣਾ, 5 ਅਕਤੂਬਰ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਬੀਤੀ ਸ਼ਾਮ ਗੁਰ ਦਸਮੇਸ਼ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ

ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 32 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ...

ਪੂਰੀ ਖ਼ਬਰ »

ਖਤਮ ਨਹੀਂ ਹੋ ਰਹੀ ਅਵਾਰਾ ਪਸ਼ੂਆਂ ਦੀ ਸਮੱਸਿਆ

ਲੁਧਿਆਣਾ, 5 ਅਕਤੂਬਰ (ਕਵਿਤਾ ਖੁੱਲਰ/ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਅਵਾਰਾ ਪਸ਼ੂਆਂ ਦੀ ਸਮੱਸਿਆ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀ | ਸ਼ਹਿਰ ਦੀਆਂ ਸੜਕਾਂ ਵਿਚਕਾਰ ਹੀ ਅਵਾਰਾ ਪਸ਼ੂਆਂ ਦੇ ਖੜੇ੍ਹ ਰਹਿਣ ਕਾਰਨ ਹੋਏ ਹਾਦਸਿਆਂ ਵਿਚ ਅਨੇਕਾਂ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਪਤਨੀ ਦੋਰਾਹਾ 'ਚ ਮਨਾਏ ਦੁਸਹਿਰਾ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ

ਦੋਰਾਹਾ, 5 ਅਕਤੂਬਰ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸ੍ਰੀ ਰਾਮ ਨਾਟਕ ਕਲੱਬ ਦੋਰਾਹਾ ਵਲੋਂ ਪੁਰਾਣੀ ਅਨਾਜ ਮੰਡੀ ਦੋਰਾਹਾ 'ਚ ਮਨਾਏ ਗਏ ਦੁਸਹਿਰਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਕੁਲਾਰ ਵਿਖੇ ਮਾਤਾ ਚਿੰਤਪੂਰਨੀ ਕਲੱਬ ਨੇ ਜਾਗਰਣ ਕਰਵਾਇਆ

ਚੌਂਕੀਮਾਨ, 5 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਕੁਲਾਰ ਵਿਖੇ ਮਾਤਾ ਚਿੰਤਪੁਰਨੀ ਕਲੱਬ ਵਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਾਗਰਣ ਤੇ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾ: ...

ਪੂਰੀ ਖ਼ਬਰ »

ਬੇਰੁਜ਼ਗਾਰਾਂ ਲਈ ਖਵਾਹਿਸ਼ਾਂ ਦੀ ਉਡਾਣ ਆਨਲਾਈਨ ਵੈਬੀਨਾਰ ਅੱਜ

ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵਲੋਂ ਨੌਜਵਾਨਾਂ ਨੂੰ ਨੌਕਰੀਆਂ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਕਰੀਅਰ ਸਬੰਧੀ ਗਾਈਡੈਂਸ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਗੁਰਮਤਿ ਸਮਾਗਮ 9 ਨੂੰ

ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਸਮੂਹ ਮੈਂਬਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਮੁਹੱਲਾ ਨਿਵਾਸੀ ਸੰਗਤਾਂ ਵਲੋਂ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਗੁਰਮਤਿ ਸਮਾਗਮ 9 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਗੁਰੂ ...

ਪੂਰੀ ਖ਼ਬਰ »

ਸਰਕਾਰ ਵਲੋਂ ਬਦਲੇ ਦੀ ਭਾਵਨਾ ਨਾਲ ਸੰਦੀਪ ਸੰਧੂ ਖ਼ਿਲਾਫ਼ ਵਿਜੀਲੈਂਸ ਕਾਰਵਾਈ-ਮੁੱਲਾਂਪੁਰ

ਮੇਜਰ ਸਿੰਘ ਮੁੱਲਾਂਪੁਰ ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਦੇ ਬਲਾਕ ਸਿੱਧਵਾਂ ਬੇਟ ਦੇ ਪਿੰਡਾਂ 'ਚ ਸਟਰੀਟ ਲਾਈਟ ਘੁਟਾਲੇ 'ਚ ਪੰਜਾਬ ਕਾਂਗਰਸ ਦੇ ਜਨ: ਸਕੱਤਰ ਕੈਪਟਨ ਸੰਦੀਪ ਸੰਧੂ ਦੀ ਨਾਮਜ਼ਦਗੀ ਬਾਅਦ ਹਲਕਾ ਦਾਖਾ 'ਚ ਪੰਜਾਬ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ ਈਸਟਵੁੱਡ ਸਕੂਲ 'ਚ 2 ਰੋਜ਼ਾ ਸਹੋਦਿਆ ਖੋ-ਖੋ ਟੂਰਨਾਮੈਂਟ ਅੱਜ ਅਤੇ ਕੱਲ੍ਹ

ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ 'ਤੇ ਸਥਿਤ ਈਸਟਵੁੱਡ ਇੰਟਰਨੈਸ਼ਨਲ ਸਕੂਲ ਦੀਆਂ ਖੇਡ ਗਰਾਊਾਡਾਂ 'ਚ ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ (ਪੱਛਮੀ) ਵਿਖੇ 2 ਰੋਜ਼ਾ ਖੋ-ਖੋ ਟੂਰਨਾਮੈਂਟ 6 ਤੇ 7 ਅਕਤੂਬਰ ਨੂੰ ਹੋ ...

ਪੂਰੀ ਖ਼ਬਰ »

ਭਗੌੜਿਆਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਵੱਖ ਵੱਖ ਅਪਰਾਧਿਕ ਮਾਮਲਿਆਂ 'ਚ ਲੋੜੀਂਦੇ ਭਗੌੜਿਆਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤੇ ਹਨ | ਪੁਲਿਸ ਵਲੋਂ ਇਹ ਕਾਰਵਾਈ ਜੱਜਾਂ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ਪਹਿਲੇ ਮਾਮਲੇ ਵਿਚ ਪੁਲਿਸ ਨੇ ਜੱਜ ਆਸ਼ਿਮਾ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਭੁੱਕੀ ਬਰਾਮਦ

ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 80 ਕਿੱਲੋ ਭੁੱਕੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ...

ਪੂਰੀ ਖ਼ਬਰ »

ਨਸ਼ੇ ਦੀਆਂ ਦਵਾਈਆਂ ਦਾ ਜ਼ਖ਼ੀਰਾ ਬਰਾਮਦ, 2 ਗਿ੍ਫ਼ਤਾਰ

ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੇ ਦੀਆਂ ਦਵਾਈਆਂ ਦਾ ਧੰਦਾ ਕਰਨ ਵਾਲੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਇਕ ਹਜ਼ਾਰ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੇ ...

ਪੂਰੀ ਖ਼ਬਰ »

ਨਸ਼ਾ ਛੁਡਾਊ ਕੇਂਦਰ 'ਚ ਛਾਪਾਮਾਰੀ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਨਸ਼ੇ ਦੀਆਂ ਗੋਲੀਆਂ ਬਰਾਮਦ, 2 ਕਾਬੂ

ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐਫ. ਦੀ ਪੁਲਿਸ ਵਲੋਂ ਮਾਡਲ ਟਾਊਨ ਸਥਿਤ ਸਿਮਰਨ ਨਸ਼ਾ ਛੁਡਾਊ ਕੇਂਦਰ ਵਿਚ ਛਾਪਾਮਾਰੀ ਦੌਰਾਨ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 25 ਹਜ਼ਾਰ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਬਰਾਮਦ ...

ਪੂਰੀ ਖ਼ਬਰ »

ਸੜਕ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਅਤੇ ਉਸ ਦੇ ਸਾਥੀਆਂ ਵਲੋਂ ਕੀਤੇ ਹਮਲੇ 'ਚ ਵਪਾਰੀ ਜ਼ਖ਼ਮੀ

ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫ਼ਿਰੋਜ਼ਪੁਰ ਸੜਕ 'ਤੇ ਵੇਰਕਾ ਮਿਲਕ ਪਲਾਂਟ ਨੇੜੇ ਦੇਰ ਸ਼ਾਮ ਹੋਏ ਇੱਕ ਸੜਕ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਅਤੇ ਉਸ ਦੇ ਸਾਥੀਆਂ ਵਲੋਂ ਵਪਾਰੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ, ਜਿਸ ਦੇ ਸਿੱਟੇ ...

ਪੂਰੀ ਖ਼ਬਰ »

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਸਿਹਤ ਬਾਰੇ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਬਣੇ

ਲੁਧਿਆਣਾ, 5 ਅਕਤੂਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਨੂੰ ਸੰਸਦ ਵਲੋਂ ਪੁਨਰ ਗਠਿਤ ਸਿਹਤ ਤੇ ਪਰਿਵਾਰ ਭਲਾਈ ਕਮੇਟੀ ਦੇ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ | ਵਿਭਾਗ ਨਾਲ ਸੰਬੰਧਿਤ ਸੰਸਦੀ ਸਥਾਈ ਕਮੇਟੀਆਂ (2022-2023) ਦਾ ...

ਪੂਰੀ ਖ਼ਬਰ »

ਟਰਾਂਸਪੋਰਟ ਕਾਮੇ ਕਿੱਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦਾ ਕਰਨਗੇ ਸਖ਼ਤ ਵਿਰੋਧ

ਲੁਧਿਆਣਾ, 5 ਅਕਤੂਬਰ (ਸਲੇਮਪੁਰੀ)-ਪੰਜਾਬ ਰੋਡਵੇਜ਼ /ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਸੂਬਾ ਪੱਧਰੀ ਜ਼ਰੂਰੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਚ ਹੋਈ | ਇਸ ਮੌਕੇ ਕੱਚੇ ...

ਪੂਰੀ ਖ਼ਬਰ »

ਪਾਰਕ ਦੇ ਨਵੀਨੀਕਰਨ ਦਾ ਗਰੇਵਾਲ ਵਲੋਂ ਉਦਘਾਟਨ

ਭਾਮੀਆਂ ਕਲਾਂ, 5 ਅਕਤੂਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ ਨੰਬਰ 25 ਦੇ ਆਂਸਲ ਐਨਕਲੇਵ ਵਿਖੇ ਉੱਘੇ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਇੰਦਰਪਾਲ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਬੀਬੀ ਹਰਪ੍ਰੀਤ ਕੌਰ ਗਰੇਵਾਲ ਨੇ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਪਿੰਡ ਚੁੱਪਕੀ ਵਿਖੇ ਫਾਊਾਡੇਸ਼ਨ ਦੀ ਮੀਟਿੰਗ

ਆਲਮਗੀਰ, 5 ਅਕਤੂਬਰ (ਜਰਨੈਲ ਸਿੰਘ ਪੱਟੀ)-ਪਹਿਲੇ ਸਿੱਖ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦਾ 352ਵਾਂ ਜਨਮ ਦਿਹਾੜਾ 16 ਅਕਤੂਬਰ ਨੂੰ ਰਕਬਾ ਭਵਨ ਵਿਖੇ ਮਨਾਇਆ ਜਾਵੇਗਾ | ਇਹ ਪ੍ਰਗਟਾਵਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ...

ਪੂਰੀ ਖ਼ਬਰ »

ਜੀ.ਐਨ.ਕੇ.ਸੀ.ਡਬਲਯੂ. ਦੇ ਖਿਡਾਰੀਆਂ ਦਾ ਪੀ.ਯੂ. ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ

ਲੁਧਿਆਣਾ, 5 ਅਕਤੂਬਰ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਮਾਡਲ ਟਾਊਨ ਦੀ ਤਾਈਕਵਾਂਡੋ ਟੀਮ ਦੇ ਮੈਂਬਰਾਂ ਨੇ 30 ਸਤੰਬਰ ਤੋਂ 2 ਅਕਤੂਬਰ 2022 ਤੱਕ ਪੰਜਾਬ ਯੂਨੀਵਰਸਿਟੀ ਕੈਂਪਸ ਵਿਖੇ ਹੋਈ ਪੀ.ਯੂ. ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ...

ਪੂਰੀ ਖ਼ਬਰ »

ਬੀ.ਐੱਸ.ਸੀ ਨਰਸਿੰਗ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਲੁਧਿਆਣਾ, 5 ਅਕਤੂਬਰ (ਸਲੇਮਪੁਰੀ)-ਨਰਸਿੰਗ ਕਾਲਜ ਆਫ ਡੀ. ਐਮ. ਸੀ. /ਹਸਪਤਾਲ ਵਲੋਂ ਬੀ. ਐੱਸ. ਸੀ. ਨਰਸਿੰਗ ਸਾਲ ਚੌਥਾ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਲਈ ''ਸਯੋਨਾਰਾ 2022U ਦੇ ਨਾਂਅ ਹੇਠ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਡਾ. (ਸ਼੍ਰੀਮਤੀ) ...

ਪੂਰੀ ਖ਼ਬਰ »

ਮੈਸੀ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਪੀ.ਏ.ਯੂ. ਦਾ ਦੌਰਾ

ਲੁਧਿਆਣਾ, 5 ਅਕਤੂਬਰ (ਪੁਨੀਤ ਬਾਵਾ)-ਭੋਜਨ ਸਥਿਰਤਾ ਤੇ ਬਦਲਵੇਂ ਭੋਜਨ ਪ੍ਰੋਟੀਨ ਬਾਰੇ ਆਪਣੇ ਨਿਰਧਾਰਿਤ ਵਿਚਾਰ-ਵਟਾਂਦਰਾ ਸੈਸ਼ਨ ਲਈ ਮੈਸੀ ਯੂਨੀਵਰਸਿਟੀ ਦੇ ਵਿਗਿਆਨੀਆਂ ਡਾ. ਜਸਪ੍ਰੀਤ ਸਿੰਘ ਤੇ ਡਾ. ਲਵਦੀਪ ਕੌਰ ਨੇ ਪੀ.ਏ.ਯੂ. ਦੇ ਫੂਡ ਸਾਇੰਸ ਅਤੇ ਤਕਨਾਲੋਜੀ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੈਰੀਟੇਬਲ ਟਰੱਸਟ ਦੀ ਮੀਟਿੰਗ

ਲੁਧਿਆਣਾ, 5 ਅਕਤੂਬਰ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੈਰੀਟੇਬਲ ਟਰੱਸਟ ਪੁਰਾਣੀ ਸਬਜ਼ੀ ਮੰਡੀ ਲੁਧਿਆਣਾ ਦੀ ਮੀਟਿੰਗ ਪ੍ਰਧਾਨ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਬਾਬਾ ਅਜੀਤ ਸਿੰਘ ਵਲੋਂ ਕੀਤੀਆਂ ਪੰਥਕ ...

ਪੂਰੀ ਖ਼ਬਰ »

ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨ ਲਈ ਪ੍ਰਣ ਕਰਨਾ ਚਾਹੀਦਾ-ਰਵਿੰਦਰ ਪਿ੍ੰਸ

ਲੁਧਿਆਣਾ, 5 ਅਕਤੂਬਰ (ਜੋਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਨੌਜਵਾਨ ਕਾਰੋਬਾਰੀ ਆਗੂ ਅਤੇ ਭਾਈ ਮੰਨਾ ਸਿੰਘ ਨਗਰ ਮੈਨੂੰਫੈਕਚਰਾਰ ਅਤੇ ਟਰੇਡਰਜ਼ ਐਸੋਸੀਏਸ਼ਨ ਦੇ ਮੈਂਬਰ ਰਵਿੰਦਰ ਸਿੰਘ ਪਿ੍ੰਸ ਨੇ ਗੱਲਬਾਤ ਦੌਰਾਨ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ...

ਪੂਰੀ ਖ਼ਬਰ »

ਲੋਕ ਘੋਲਾਂ ਦੇ ਮੋਹਰੀ ਕਾਮਰੇਡ ਮੇਜਰ ਸਿੰਘ ਦਾ ਦਿਹਾਂਤ

ਭੰੂਦੜੀ, 5 ਅਕਤੂਬਰ (ਕੁਲਦੀਪ ਸਿੰਘ ਮਾਨ)-ਜ਼ਮਹੂਰੀ ਹੱਕਾਂ ਦੇ ਪਹਿਰੇਦਾਰ ਅਤੇ ਲੋਕ ਘੋਲਾਂ ਦੇ ਮੋਹਰੀ ਰਹਿਣ ਵਾਲੇ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਮੇਜਰ ਸਿੰਘ ਦੀ ਸੰਖੇਪ ਬਿਮਾਰੀ ਪਿਛੋਂ ਹੋਈ ਬੇਵਕਤੀ ਮੌਤ ਨਾਲ ਵੱਖ-ਵੱਖ ਜ਼ਮਹੂਰੀ ਜਥੇਬੰਦੀਆਂ ...

ਪੂਰੀ ਖ਼ਬਰ »

ਸਟਰੀਟ ਲਾਈਟ ਘੁਟਾਲੇ 'ਚ ਕੈਪਟਨ ਸੰਧੂ ਅਤੇ ਉਨ੍ਹਾਂ ਦੇ ਇਕ ਨਜ਼ਦੀਕੀ ਦਾ ਨਾਂਅ ਆਉਣ 'ਤੇ ਇਲਾਕੇ ਦੇ ਕਾਂਗਰਸੀਆਂ 'ਚ ਹਲਚਲ

ਸਿੱਧਵਾਂ ਬੇਟ, 5 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਨਿਰਮਾਣ ਸਕੀਮ ਤਹਿਤ ਪੰਚਾਇਤ ਸੰਮਤੀ ਸਿੱਧਵਾਂ ਬੇਟ ਨੂੰ ਬਲਾਕ ਸਿੱਧਵਾਂ ਬੇਟ ਦੇ 26 ਪਿੰਡਾਂ ਵਿਚ ਸਟਰੀਟ ਲਾਈਟਾਂ ਲਗਾਉਣ ਲਈ ਮਿਲੀ 65 ਲੱਖ ਦੀ ਗ੍ਰਾਂਟ ਦੀ ...

ਪੂਰੀ ਖ਼ਬਰ »

ਦਾਖਾ ਜੀ.ਟੀ.ਬੀ-ਆਈ.ਐੱਮ.ਟੀ ਫੁੱਟਬਾਲ ਟੀਮ ਪੀ.ਟੀ.ਯੂ. ਅੰਤਰ ਕਾਲਜ ਚੈਂਪੀਅਨ ਬਣੀ

ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੇਂਡੂ-ਸ਼ਹਿਰੀ ਖੇਤਰ ਦੀ ਉਚੇਰੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਤੇਗ ਬਹਾਦਰ ਆਈ.ਐੱਮ.ਟੀ ਦਾਖਾ (ਲੁਧਿ:) ਦੇ ਖੇਡ ਗਰਾਊਾਡਾਂ 'ਚ ਪੀ.ਟੀ.ਯੂ ਅੰਤਰ ਕਾਲਜ ਫੁੱਟਬਾਲ ਟੂਰਨਾਮੈਂਟ ਦੇ ਆਖਰੀ ਦਿਨ ਮੇਜ਼ਬਾਨ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰਾ ਯੂਨੀਅਨ ਦੀ ਮਹੀਨਾਵਾਰ ਮੀਟਿੰਗ

ਜਗਰਾਉਂ, 5 ਅਕਤੂਬਰ (ਜੋਗਿੰਦਰ ਸਿੰਘ)-ਪੰਜਾਬ ਨੰਬਰਦਾਰਾ ਯੂਨੀਅਨ (ਰਜਿ: 643) ਤਹਿਸੀਲ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸ਼ੇਰਪੁਰ ਕਲਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਲੇਖਾ-ਜੋਖਾ ਕਰਨ ਉਪਰੰਤ ਮੀਟਿੰਗ ਦੀ ਕਾਰਵਾਈ ...

ਪੂਰੀ ਖ਼ਬਰ »

ਮੁੱਲਾਂਪੁਰ-ਦਾਖਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ 'ਤੇ ਉੱਡਦੀ ਧੂੜ ਸਵੱਛਤਾ ਤੇ ਹਵਾ ਦੀ ਗੁਣਵੱਤਾ ਲਈ ਖਤਰਾ

ਨਿਰਮਲ ਸਿੰਘ ਧਾਲੀਵਾਲ ਮੁੱਲਾਂਪੁਰ-ਦਾਖਾ, 5 ਅਕਤੂਬਰ-ਵਿਧਾਨ ਸਭਾ ਹਲਕਾ ਦਾਖਾ ਅੰਦਰ ਨਗਰ ਕੌਂਸਲ ਮੰਡੀ ਮੁੱਲਾਂਪੁਰ ਦੀ ਹਦੂਦ ਵਾਲੀਆਂ ਸੜਕਾਂ ਤੋਂ ਗੁਜ਼ਰਨਾ ਔਖਾ ਹੋਇਆ ਪਿਆ | ਦੁਸਹਿਰਾ, ਹੋਰ ਤਿਉਹਾਰਾਂ ਦੇ ਦਿਨਾਂ 'ਚ ਧੂੜ ਫੱਕਦੇ ਦੁਸਹਿਰਾ ਗਰਾਊਾਡ ਪਹੁੰਚੇ ...

ਪੂਰੀ ਖ਼ਬਰ »

ਹਾਰਵੈਸਟ ਇੰਟਰਨੈਸ਼ਨਲ ਸਕੂਲ ਜੱਸੋਵਾਲ ਵਿਖੇ ਓਪਨ ਟੈਨਿਸ ਟੂਰਨਾਮੈਂਟ ਕਰਵਾਇਆ

ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਹਾਰਵੈਸਟ ਇੰਟਰਨੈਸ਼ਨਲ ਸਕੂਲ ਜੱਸੋਵਾਲ (ਕੁਲਾਰ) ਕੈਂਪਸ ਅੰਦਰ ਹਾਰਵੈਸਟ ਓਪਨ ਟੈਨਿਸ ਟੂਰਨਾਮੈਂਟ ਐੱਚ.ਟੀ.ਏ ਦੇ ਸਹਿਯੋਗ ਨਾਲ ਹਾਰਵੈਸਟ ਟੈਨਿਸ ਅਕੈਡਮੀ ਦੇ 13 ਕੋਰਟਾਂ ਉੱਪਰ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਇਲੀਟ ਅਕੈਡਮੀ ਮੁੱਲਾਂਪੁਰ 'ਚ ਨੈਨੀ ਕੋਰਸ ਤੇ ਆਈਲਟਸ ਦੇ ਅਗਲੇ ਬੈਚ ਦਾ ਦਾਖ਼ਲਾ ਸ਼ੁਰੂ

ਮੁੱਲਾਂਪੁਰ-ਦਾਖਾ, 5 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਨੈਨੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੇ ਇਲੀਟ ਇੰਟਰਨੈਸ਼ਨਲ ਅਕੈਡਮੀ ਮੁੱਲਾਂਪੁਰ ਦਾਖਾ ਸ਼ਹਿਰੀ-ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਆਈਲਟਸ ਕੋਚਿੰਗ ਅਤੇ ਨੈਨੀ, ਕੁਕਿੰਗ ਕੋਰਸ ਕਰਵਾ ...

ਪੂਰੀ ਖ਼ਬਰ »

ਰਛਪਾਲ ਸਿੰਘ ਤਲਵਾੜਾ ਦੀ ਮਾਤਾ ਸੁਖਵਿੰਦਰ ਕੌਰ ਬੁੱਟਰ ਨੂੰ ਦਿੱਤੀ ਅੰਤਿਮ ਵਿਦਾਇਗੀ

ਸਿੱਧਵਾਂ ਬੇਟ, 5 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲੁਧਿਆਣਾ ਮਿਲਕ ਪਲਾਂਟ ਦੇ ਡਾਇਰੈਕਟਰ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਮਰਹੂਮ ਪਿ੍ਤਪਾਲ ਸਿੰਘ ਤਲਵਾੜਾ ਤੇ ਹਰਪ੍ਰੀਤ ਕੌਰ ਢਿੱਲੋਂ ਦੀ ਮਾਤਾ ਸੁਖਵਿੰਦਰ ਕੌਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX