ਤਾਜਾ ਖ਼ਬਰਾਂ


ਹੈਦਰਾਬਾਦ : ਈ.ਡੀ. ਨੇ ਅਭਿਨੇਤਾ ਵਿਜੇ ਦੇਵਰਕੋਂਡਾ ਤੋਂ 9 ਘੰਟੇ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ
. . .  1 day ago
ਐੱਫ. ਏ. ਟੀ. ਐੱਫ. ਨੇ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ 'ਤੇ ਚੀਨ ਦੀ ਤਰੱਕੀ ਨੂੰ ਮੁੜ ਦਿੱਤਾ ਦਰਜਾ
. . .  1 day ago
ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਐਨ. ਡੀ. ਟੀ. ਵੀ. ਤੋਂ ਦਿੱਤਾ ਅਸਤੀਫਾ
. . .  1 day ago
ਭਾਰਤ ਦੀ ਅਰਥਵਿਵਸਥਾ ਜੁਲਾਈ-ਸਤੰਬਰ ਤਿਮਾਹੀ 'ਚ 6.3 ਫੀਸਦੀ 'ਤੇ ਆਈ
. . .  1 day ago
3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਉਮਰ ਕੈਦ
. . .  1 day ago
ਫ਼ਾਜ਼ਿਲਕਾ, 30 ਨਵੰਬਰ (ਪ੍ਰਦੀਪ ਕੁਮਾਰ) - 3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਇਕ ਔਰਤ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਉਮਰ ...
ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਚਲਾਈਆਂ ਗੋਲੀਆਂ
. . .  1 day ago
ਕਰਨਾਲ , 30 ਨਵੰਬਰ ( ਗੁਰਮੀਤ ਸਿੰਘ ਸੱਗੂ ) - ਬੀਤੀ ਰਾਤ ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਮੇਰਠ ਰੋੜ ’ਤੇ ਲੁੱਟ ਦੀ ਨੀਅਤ ਨਾਲ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ...
ਸੇਨੂੰ ਦੁੱਗਲ ਨੇ ਡਿਪਟੀ ਕਮਿਸ਼ਨਰ ਵੱਜੋਂ ਸੰਭਾਲਿਆ ਅਹੁਦਾ
. . .  1 day ago
ਫ਼ਾਜ਼ਿਲਕਾ, 30 ਨਵੰਬਰ- ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁੱਹਈਆ ਕਰਵਾਉਣ ਦਾ ਅਹਿਦ ਲੈਂਦਿਆਂ ਸੇਨੂੰ ਦੁੱਗਲ ਆਈ. ਏ. ਐਸ....
ਅੰਮ੍ਰਿਤਸਰ : ਇੰਦਰਬੀਰ ਸਿੰਘ ਨਿੱਝਰ ਨੇ ਆਪਣੇ ਵਿਵਾਦਿਤ ਬਿਆਨ 'ਤੇ ਮੰਗੀ ਮੁਆਫ਼ੀ
. . .  1 day ago
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਅਰਜੁਨ ਪੁਰਸਕਾਰ ਕੀਤਾ ਪ੍ਰਦਾਨ
. . .  1 day ago
ਈ.ਡੀ. ਨੇ ਬੀ.ਐੱਸ.4 ਵਾਹਨਾਂ ਦੇ ਮਾਮਲੇ ’ਚ ਜੁੜੀਆਂ ਫਰਮਾਂ ਦੇ ਰੈਡੀ ਪਰਿਵਾਰਕ ਮੈਂਬਰਾਂ ਦੀਆਂ 22.10 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ
. . .  1 day ago
ਕਵੇਟਾ ਆਤਮਘਾਤੀ ਧਮਾਕਾ : ਮਰਨ ਵਾਲਿਆਂ ਦੀ ਗਿਣਤੀ 3 ਹੋਈ, 27 ਜ਼ਖਮੀ
. . .  1 day ago
ਮੁੱਖ ਮੰਤਰੀ ਦੀ ਕੋਠੀ ਅੱਗੇ ਮਜ਼ਦੂਰਾਂ ਉੱਤੇ ਜੰਮ ਕੇ ਵਰ੍ਹੀਆਂ ਡਾਂਗਾਂ
. . .  1 day ago
ਸੰਗਰੂਰ, 30 ਨਵੰਬਰ( ਦਮਨਜੀਤ ਸਿੰਘ ) - ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਅੱਜ ਪੁਲਿਸ ਵਲੋਂ ਪੇਂਡੂ ਅਤੇ ਖੇਤ ਮਜ਼ਦੂਰਾਂ ਉੱਤੇ ਜੰਮ ਕੇ ਲਾਠੀਆਂ ਵਰ੍ਹਾਈਆਂ ਗਈਆਂ । ਮਜ਼ਦੂਰਾਂ ਵਲੋਂ ਅੱਜ ...
ਐਡਵੋਕੇਟ ਧਾਮੀ ਨੇ ਦਾਸਤਾਨ-ਏ-ਸਰਹਿੰਦ ਫਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਕੀਤੀ ਮੰਗ
. . .  1 day ago
ਅੰਮ੍ਰਿਤਸਰ, 30 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਪਾਸੋਂ ਦਾਸਤਾਨ-ਏ-ਸਰਹਿੰਦ ਨਾਂ ਦੀ ਫ਼ਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ...
ਚੀਨ ਦੇ ਸਾਬਕਾ ਰਾਸ਼ਟਰਪਤੀ ਦਾ ਦਿਹਾਂਤ
. . .  1 day ago
ਸ਼ੰਘਾਈ, 30 ਨਵੰਬਰ- ਚੀਨੀ ਸਰਕਾਰੀ ਮੀਡੀਆ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ...
ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਦਾ ਵਿਵਾਦਿਤ ਬਿਆਨ
. . .  1 day ago
ਅੰਮ੍ਰਿਤਸਰ, 30 ਨਵੰਬਰ-ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਵਿਵਾਦਿਤ ਬਿਆਨ ਦਿੱਤਾ ਹੈ। ਵਿਵਾਦਿਤ ਬਿਆਨ ਵਿਚ ਉਨ੍ਹਾਂ ਪੰਜਾਬੀਆਂ ਨੂੰ ਬੇਵਕੂਫ਼ ਕੌਮ ਕਹਿੰਦੇ ਹੋਏ ਕਿਹਾ ਕਿ ਪੰਜਾਬੀਆਂ ਤੋਂ ਵੱਡੀ ਬੇਵਕੂਫ਼ ਕੌਮ ਕੋਈ ਨਹੀਂ। ਮੁਫ਼ਤ ਬਿਜਲੀ ਨੇ ਕਿਸਾਨਾਂ...
ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਇਕ ਦਿਨਾਂ ਮੈਚ ਰੱਦ, ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਲੜੀ
. . .  1 day ago
ਕ੍ਰਾਈਸਟਚਰਚ, 30 ਨਵੰਬਰ-ਮੀਂਹ ਕਾਰਨ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤੀਸਰਾ ਇਕ ਦਿਨਾਂ ਮੈਚ ਰੱਦ ਹੋ ਗਿਆ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ 1-0 ਨਾਲ ਜਿੱਤ...
ਕ੍ਰਾਈਮ ਬ੍ਰਾਂਚ ਵਲੋਂ ਫ਼ਰਜ਼ੀ ਵੀਜ਼ਾ ਰੈਕੇਟ ਦਾ ਪਰਦਾਫ਼ਾਸ਼
. . .  1 day ago
ਨਵੀਂ ਦਿੱਲੀ, 30 ਨਵੰਬਰ- ਕ੍ਰਾਈਮ ਬ੍ਰਾਂਚ ਨੇ ਫ਼ਰਜ਼ੀ ਵੀਜ਼ਾ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਮਾਸਟਰਮਾਈਂਡ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਵੱਖ-ਵੱਖ ਦੇਸ਼ਾਂ ਦੇ ਲਗਭਗ 300...
ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਮੁੱਖ ਸਰਪ੍ਰਸਤ, ਸਰਪ੍ਰਸਤ, ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 30 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਮੁੱਖ ਸਰਪ੍ਰਸਤ, ਸਰਪ੍ਰਸਤ, ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦਾ ਐਲਾਨ ਕੀਤਾ ਹੈ। ਸੁਖਬੀਰ ਸਿੰਘ ਬਾਦਲ ਦੇ ਐਲਾਨ ਮੁਤਾਬਿਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ ਮੁੱਖ ਸਰਪ੍ਰਸਤ...
ਬਿਲਕਿਸ ਬਾਨੋ ਵਲੋਂ 11 ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ 'ਚ ਪਹੁੰਚ
. . .  1 day ago
ਨਵੀਂ ਦਿੱਲੀ, 30 ਨਵੰਬਰ -ਬਿਲਕਿਸ ਬਾਨੋ ਨੇ 2002 ਦੇ ਗੁਜਰਾਤ ਦੰਗਿਆਂ ਵਿਚ ਉਸ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ੀ 11 ਵਿਅਕਤੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿਚ ਪਹੁੰਚ...
ਕੇਰਲ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਦੇ ਅਹੁਦੇ ਤੋਂ ਹਟਾਉਣ ਵਾਲਾ ਬਿੱਲ ਵਿਧਾਨ ਸਭਾ ਸੈਸ਼ਨ 'ਚ ਪੇਸ਼ ਕਰਨ ਦਾ ਫ਼ੈਸਲਾ
. . .  1 day ago
ਤਿਰੂਵਨੰਤਪੁਰਮ, 30 ਨਵੰਬਰ-ਕੇਰਲ ਕੈਬਨਿਟ ਨੇ ਵਿਧਾਨ ਸਭਾ ਸੈਸ਼ਨ ਵਿਚ ਇਕ ਬਿੱਲ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਰਾਜ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਸਿੱਖਿਆ ਦੇ ਖੇਤਰ ਦੇ ਮਾਹਿਰ ਹੋਣਗੇ। ਇਸ ਨਾਲ ਰਾਜਪਾਲ ਨੂੰ ਚਾਂਸਲਰ...
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੁਪਰੀਮ ਕੋਰਟ 'ਚ ਡੀ.ਐਮ.ਕੇ. ਦੀ ਪਟੀਸ਼ਨ
. . .  1 day ago
ਨਵੀਂ ਦਿੱਲੀ, 30 ਨਵੰਬਰ-ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨ 'ਚ ਡੀ.ਐਮ.ਕੇ. ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ 2019 ਦਾ ਨਾਗਰਿਕਤਾ ਸੋਧ ਕਾਨੂੰਨ "ਮਨਮਾਨੀ" ਹੈ ਕਿਉਂਕਿ ਇਹ ਭਾਰਤ ਵਿਚ ਰਹਿ ਰਹੇ ਸ਼੍ਰੀਲੰਕਾਈ ਤਾਮਿਲਾਂ ਨੂੰ ਸ਼ਰਨਾਰਥੀ ਮੰਨਦੇ ਹੋਏ ਸਿਰਫ਼...
ਕਾਂਗਰਸ ਅਣਉਚਿਤ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ-ਖੜਗੇ ਦੇ ਬਿਆਨ 'ਤੇ ਰਾਜਨਾਥ ਸਿੰਘ
. . .  1 day ago
ਅਹਿਮਦਾਬਾਦ, 30 ਨਵੰਬਰ-ਗੁਜਰਾਤ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਆਗੂ ਅਤੇ ਰੱਖਿਆ ਮੰਤਰੀ ਰਾਜੰਨਾਥ ਸਿੰਘ ਨੇ ਅਹਿਮਦਾਬਾਦ ਵਿਖੇ ਕਿਹਾ ਕਿ ਕਾਂਗਰਸ ਅਣਉਚਿਤ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ। ਅਣਉਚਿਤ ਸ਼ਬਦਾਂ ਦੀ ਵਰਤੋਂ ਕਰਨਾ ਸਿਹਤਮੰਦ ਰਾਜਨੀਤੀ ਦੀ ਨਿਸ਼ਾਨੀ ਨਹੀਂ ਹੈ। ਕਾਂਗਰਸ...
ਵਿਸ਼ਵ ਸਿੱਖ ਕਾਨਫ਼ਰੰਸ 3 ਤੋਂ 5 ਦਸੰਬਰ ਤੱਕ
. . .  1 day ago
ਅੰਮ੍ਰਿਤਸਰ, 30 ਨਵੰਬਰ ( ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ 3 ਤੋਂ 5 ਦਸੰਬਰ ਤੱਕ ਤਿੰਨ ਦਿਨਾਂ ਵਿਸ਼ਵ ਸਿੱਖ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਅੱਜ ਇਥੇ ਜਾਣਕਾਰੀ ਦਿੰਦਿਆਂ ਚੀਫ਼ ਖ਼ਾਲਸਾ ਦੀਵਾਨ...
ਕਸ਼ਮੀਰੀ ਪੰਡਤਾਂ ਵਲੋਂ 'ਕਸ਼ਮੀਰ ਫਾਈਲਜ਼' ਸੰਬੰਧੀ ਨਦਾਵ ਲੈਪਿਡ ਦੀ ਟਿੱਪਣੀ ਦੀ ਨਿੰਦਾ
. . .  1 day ago
ਜੰਮੂ, 30 ਨਵੰਬਰ-ਜੰਮੂ ਵਿਚ ਕਸ਼ਮੀਰੀ ਪੰਡਤਾਂ ਨੇ 'ਕਸ਼ਮੀਰ ਫਾਈਲਜ਼' ਸੰਬੰਧੀ ਅੰਤਰਰਾਸ਼ਟਰੀ ਫ਼ਿਲਮ ਮੇਲੇ ਦੇ ਜਿਊਰੀ ਮੁਖੀ ਨਦਾਵ ਲੈਪਿਡ ਦੀ ਟਿੱਪਣੀ ਦੀ ਨਿੰਦਾ ਕੀਤੀ ਕੀਤੀ ਹੈ।ਕਸ਼ਮੀਰੀ ਪੰਡਤਾਂ ਦਾ...
ਤਰਨਤਾਰਨ ’ਚ ਐਨ.ਆਈ.ਏ.ਦੀ ਕਾਰਵਾਈ ਤੋਂ ਖਫ਼ਾ ਸੁਨਾਮ ਦੇ ਵਕੀਲਾਂ ਨੇ ਕੰਮਕਾਜ ਕੀਤਾ ਠੱਪ
. . .  1 day ago
ਸੁਨਾਮ ਊਧਮ ਸਿੰਘ ਵਾਲਾ, 30 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਨੇ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਤਰਲੋਕ ਸਿੰਘ ਭੰਗੂ ਦੀ ਅਗਵਾਈ ਵਿਚ ਐਨ.ਆਈ.ਏ.ਵਲੋਂ ਤਰਨਤਾਰਨ ਦੇ ਵਕੀਲ ਦੇ ਘਰ ਕੀਤੀ ਗਈ ਛਾਪੇਮਾਰੀ ਦੀ ਕਾਰਵਾਈ ਦੇ ਵਿਰੋਧ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 20 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜੋ ਕਹੋ, ਉਸ ਨੂੰ ਪੂਰਾ ਕਰੋ, ਜੇ ਪੂਰਾ ਕਰਨ ਦਾ ਵਿਚਾਰ ਨਹੀਂ ਤਾਂ ਵਾਅਦਾ ਹੀ ਨਾ ਕਰੋ। -ਬਾਲੰਬਲ

ਫਿਰੋਜ਼ਪੁਰ

ਜ਼ਿਲ੍ਹੇ ਭਰ 'ਚ ਦੁਸਹਿਰਾ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਫ਼ਿਰੋਜ਼ਪੁਰ, 5 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਦੁਸਹਿਰਾ ਹਿੰਦੂਆਂ ਦੀ ਸੰਸਕ੍ਰਿਤੀ ਤੇ ਧਾਰਮਿਕ ਮਾਨਤਾਵਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਸੰਸਥਾਵਾਂ ਵਲੋਂ ਜ਼ਿਲ੍ਹੇ ਭਰ 'ਚ ਪੂਰੇ ਉਤਸ਼ਾਹ ਤੇ ਸ਼ਰਧਾਪੂਰਵਕ ਮਨਾਇਆ ਗਿਆ। ਲੋਕਾਂ ਨੇ ਪਰਿਵਾਰਾਂ ਸਮੇਤ ਦੁਸਹਿਰਾ ਸਮਾਗਮਾਂ 'ਚ ਸ਼ਿਰਕਤ ਕੀਤੀ। ਫ਼ਿਰੋਜ਼ਪੁਰ ਸ਼ਹਿਰ-ਛਾਉਣੀ, ਜ਼ੀਰਾ, ਗੁਰੂਹਰਸਹਾਏ ਸਮੇਤ ਵੱਖ-ਵੱਖ ਥਾਵਾਂ 'ਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪਟਾਕਿਆਂ ਨਾਲ ਭਰੇ ਪੁਤਲੇ ਲੋਕਾਂ ਨੇ ਸਾੜੇ। ਅੱਗ ਲਗਾਏ ਜਾਣ 'ਤੇ ਲਟ-ਲਟ ਮੱਚੇ ਪੁਤਲਿਆਂ 'ਚ ਕੰਨ ਪਾੜਵੀ ਆਵਾਜ਼ ਵਾਲੇ ਪਟਾਕੇ ਚੱਲੇ ਤੇ ਅਸਮਾਨ 'ਚ ਹੋਈ ਕਮਾਲ ਦੀ ਆਤਿਸ਼ਬਾਜ਼ੀ ਨੇ ਸਭ ਦੇ ਮਨ ਨੂੰ ਟੁੰਭਿਆ। ਵੱਖ-ਵੱਖ ਸਮਾਗਮਾਂ 'ਚ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਦੇਣ ਦੀ ਰਸਮ ਵਿਧਾਇਕ ਰਣਬੀਰ ਸਿੰਘ ਭੁੱਲਰ, ਵਿਧਾਇਕ ਰਜਨੀਸ਼ ਦਹਿਆ, ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਮੰਤਰੀ, ਵਿਧਾਇਕ ਨਰੇਸ਼ ਕਟਾਰੀਆ ਆਦਿ ਵਲੋਂ ਨਿਭਾਈ ਗਈ। ਜ਼ਿਲ੍ਹੇ 'ਚ ਪਿਛਲੇ ਕਰੀਬ 20 ਦਿਨਾਂ ਤੋਂ ਵੱਖ-ਵੱਖ ਥਾਵਾਂ 'ਤੇ ਰਾਮ ਲੀਲਾ ਚੱਲ ਰਹੀਆਂ ਸਨ, ਜਿਨ੍ਹਾਂ ਦੀ ਸਮਾਪਤੀ ਅੱਜ ਦੁਸਹਿਰਾ ਗਰਾਉਂਡਾਂ 'ਚ ਪਹੁੰਚ ਬੁੱਤਾਂ ਨੂੰ ਅੱਗ ਲਗਾਉਣ ਤੋਂ ਪਹਿਲਾਂ ਭਗਵਾਨ ਸ਼੍ਰੀ ਰਾਮ ਤੇ ਰਾਵਣ ਦੀਆਂ ਫ਼ੌਜਾਂ 'ਚ ਜੰਮ ਕੇ ਹੋਈ ਲੜ੍ਹਾਈ। ਇਸ ਮੌਕੇ ਕਮਾਲ ਦੀ ਆਤਿਸ਼ਬਾਜੀ ਹੋਈ, ਜਿਸ ਦਾ ਆਨੰਦ ਲੈਣ ਲਈ ਹਜ਼ਾਰਾਂ ਦੀ ਤਦਾਦ 'ਚ ਲੋਕ ਦੁਸਹਿਰਾ ਗਰਾਉਂਡਾਂ ਦੇ ਅੰਦਰ ਤੇ ਬਾਹਰ ਪਹੁੰਚੇ ਹੋਏ ਸਨ। ਬੀਤੀ ਦੇਰ ਰਾਤ ਸ਼ਹਿਰ ਵਿਚ ਜਗ੍ਹਾ-ਜਗ੍ਹਾ ਤੋਂ ਰਾਮ ਬਰਾਤਾਂ ਵੀ ਕੱਢੀਆਂ ਗਈਆਂ, ਜਿਨ੍ਹਾਂ ਦਾ ਲੋਕਾਂ ਨੇ ਥਾਂ-ਥਾਂ 'ਤੇ ਸਵਾਗਤ ਕੀਤਾ।
ਫ਼ਿਰੋਜ਼ਪੁਰ ਛਾਉਣੀ ਰਾਮ ਬਾਗ 'ਚ ਮਨਾਇਆ ਗਿਆ ਦੁਸਹਿਰਾ
ਫ਼ਿਰੋਜ਼ਪੁਰ ਛਾਉਣੀ 'ਚ ਸਾਲਾਂਬੱਧੀ ਸਮੇਂ ਤੋਂ ਵੱਡੇ ਪੱਧਰ 'ਤੇ ਦੁਸਹਿਰਾ ਮਨਾਉਂਦੀ ਆ ਰਹੀ ਸ੍ਰੀ ਸਨਾਤਨ ਧਰਮ ਸਭਾ ਰਾਮ ਲੀਲਾ ਕਮੇਟੀ ਫ਼ਿਰੋਜ਼ਪੁਰ ਛਾਉਣੀ ਵਲੋਂ ਰਾਮ ਬਾਗ ਅੰਦਰ ਵੱਡੇ ਪ੍ਰਬੰਧ ਕੀਤੇ ਹੋਏ ਸਨ। ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਬਾਲ ਕ੍ਰਿਸ਼ਨ ਮਿੱਤਲ, ਸਰਪ੍ਰਸਤ ਵਿਜੈ ਗੁਪਤਾ, ਜਨਰਲ ਸਕੱਤਰ ਬੇਅੰਤ ਲਾਲ ਸੀਕਰੀ, ਗਜਿੰਦਰ ਅਗਰਵਾਲ ਆਦਿ ਮੁੱਖ ਪ੍ਰਬੰਧਕਾਂ ਦੀ ਅਗਵਾਈ ਹੇਠ ਮਨਾਏ ਗਏ ਦੁਸਹਿਰੇ 'ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ, ਹਲਕਾ ਦਿਹਾਤੀ ਵਿਧਾਇਕ ਰਜਨੀਸ਼ ਦਹਿਆ, ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ, ਸੀਨੀਅਰ ਕਪਤਾਨ ਪੁਲਿਸ ਸੁਰਿੰਦਰ ਲਾਬਾ ਸ਼ਾਮਿਲ ਹੋਏ, ਜਿਨ੍ਹਾਂ ਨੇ ਪ੍ਰਬੰਧਕਾਂ ਦੇ ਉਦਮ ਦੀ ਸ਼ਲਾਘਾ ਕਰਦਿਆਂ ਕੀਤੀ।
ਘੁਮਿਆਰ ਮੰਡੀ 'ਚ ਸ਼ਰਧਾ ਨਾਲ ਮਨਾਇਆ ਗਿਆ ਦੁਸਹਿਰਾ
ਸ੍ਰੀ ਕਾਸ਼ੀ ਵਿਸ਼ਵਨਾਥ ਰਾਮਲੀਲਾ ਦੁਸਹਿਰਾ ਸੁਸਾਇਟੀ ਵਲੋਂ ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਘੁਮਿਆਰ ਮੰਡੀ 'ਚ ਦੁਸਹਿਰੇ ਦੇ ਤਿਉਹਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹੋਏ ਜਿੱਥੇ ਭਗਵਾਨ ਸ੍ਰੀ ਰਾਮ ਤੇ ਰਾਵਣ ਸੈਨਾ ਨੁਮਾ ਫ਼ੌਜਾਂ ਦੀਆਂ ਲੜਾਈਆਂ ਨੂੰ ਦਿਖਾਇਆ, ਉੱਥੇ ਰਾਵਣ, ਕੁੰਭਕਰਨ ਦੇ ਪੁਤਲਿਆਂ ਨੂੰ ਵੀ ਜਲਾਇਆ ਗਿਆ। ਸਮਾਗਮਾਂ 'ਚ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸ਼ਿਰਕਤ ਕੀਤੀ। ਸੁਸਾਇਟੀ ਸਰਪ੍ਰਸਤ ਅੰਮ੍ਰਿਤ ਵਰਮਾ, ਪ੍ਰਧਾਨ ਸੁਦਾਮਾ ਯਾਦਵ, ਮੇਲਾ ਇੰਚਾਰਜ ਸੁਰੇਸ਼ ਯਾਦਵ, ਮੇਲਾ ਮੁੱਖ ਪ੍ਰਬੰਧਕ ਵਿਨੈ ਸਿੰਗਲਾ, ਜ਼ੋਰਾ ਸਿੰਘ ਸੰਧੂ ਸਹਾਇਕ ਪ੍ਰਬੰਧਕ ਆਦਿ ਨੇ ਦੁਸਹਿਰਾ ਸਮਾਗਮਾਂ ਦੀ ਅਗਵਾਈ ਕਰਦਿਆਂ ਜਿੱਥੇ ਚੰਗੇ ਪ੍ਰਬੰਧ ਕੀਤੇ ਤੇ ਬੁੱਤਾਂ ਨੂੰ ਜਲਾਉਣ ਉਪਰੰਤ ਸਭਨਾਂ ਦਾ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ।
ਆਈ.ਟੀ.ਆਈ. ਲੜਕੇ ਫ਼ਿਰੋਜ਼ਪੁਰ ਸ਼ਹਿਰ ਦੇ ਗਰਾਊਂਡ 'ਚ ਇੱਕੋ ਜਗ੍ਹਾ ਮੱਚੇ ਲੱਟ-ਲੱਟ ਕਰਦੇ 6 ਪੁਤਲੇ
ਫ਼ਿਰੋਜ਼ਪੁਰ ਸ਼ਹਿਰ 'ਚ ਆਈ.ਟੀ.ਆਈ. ਲੜਕੇ ਦੇ ਗਰਾਊਂਡ 'ਚ ਇੱਕੋ ਹੀ ਜਗ੍ਹਾ ਦੋ ਸੰਸਥਾਵਾਂ ਸੀਆ ਰਾਮ ਦੁਸਹਿਰਾ ਕਮੇਟੀ ਤੇ ਮਹਾਂਵੀਰ ਦੁਸਹਿਰਾ ਕਮੇਟੀ ਵਲੋਂ ਵੱਖੋ-ਵੱਖ ਦੁਸਹਿਰਾ ਸਮਾਗਮ ਮਨਾਏ ਗਏ, ਜਿਸ ਕਾਰਨ ਇਕੋ ਹੀ ਜਗ੍ਹਾ 'ਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ 3 ਦੀ ਬਜਾਏ ਛੇ ਬੁੱਤ ਲੱਗੇ ਹੋਏ ਸਨ, ਜਿਨ੍ਹਾਂ ਨੂੰ ਇੱਕੋ ਹੀ ਸਮੇਂ ਅੱਗ ਲਗਾਏ ਜਾਣ ਸਮੇਂ ਕਮਾਲ ਦੇ ਦ੍ਰਿਸ਼ ਦੇਖਣ ਨੂੰ ਮਿਲੇ। ਇਕ ਦੀ ਜਗ੍ਹਾ ਦੋ-ਦੋ ਰਾਵਣ ਸੜਦੇ ਦੇਖਣ ਦਾ ਨਜ਼ਾਰਾ ਲੈਂਦੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਕਰਦੇ ਵੀ ਦੇਖੇ ਗਏ। ਸੀਆ ਰਾਮ ਡਰਾਮੈਟਿਕ ਕਲੱਬ ਅਤੇ ਦੁਸਹਿਰਾ ਕਮੇਟੀ ਵਲੋਂ ਚੇਅਰਮੈਨ ਕੈਲਾਸ਼ ਸ਼ਰਮਾ, ਉਪ ਚੇਅਰਮੈਨ ਨਰਿੰਦਰ ਕੱਕੜ, ਪ੍ਰਧਾਨ ਵਿਜੈ ਮੌਂਗਾ ਅਤੇ ਮੁੱਖ ਮੇਲਾ ਪ੍ਰਬੰਧਕ ਦਵਿੰਦਰ ਬਜਾਜ, ਕਮਲ ਕਾਲੀਆ ਉਪ ਪ੍ਰਧਾਨ ਆਦਿ ਆਗੂਆਂ ਦੀ ਦੇਖ-ਰੇਖ 'ਚ ਦੁਸਹਿਰਾ ਸਮਾਗਮ ਉਤਸ਼ਾਹ ਨਾਲ ਮਨਾਇਆ ਗਿਆ, ਜਿਸ 'ਚ ਧਰਮਪਾਲ ਬਾਂਸਲ ਐਮ.ਡੀ. ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਤੇ ਹਾਰਮਨੀ ਮੈਡੀਕਲ ਕਾਲਜ ਆਦਿ ਪ੍ਰਬੰਧਕਾਂ ਨੇ ਵੱਡੇ ਯੋਗਦਾਨ ਪਾਏ। ਸਮਾਗਮਾਂ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਕੈਬਨਿਟ ਮੰਤਰੀ ਪੰਜਾਬ ਪਹੁੰਚੇ, ਜਿਨ੍ਹਾਂ ਸਮੂਹ ਲੋਕਾਂ ਨੂੰ ਦੁਸਹਿਰੇ ਦੀਆਂ ਸਭਨਾਂ ਨੂੰ ਵਧਾਈਆਂ ਦਿੱਤੀਆਂ ਇਸੇ ਤਰ੍ਹਾਂ ਮਹਾਂਵੀਰ ਦਸਹਿਰਾ ਕਮੇਟੀ ਫ਼ਿਰੋਜ਼ਪੁਰ ਸ਼ਹਿਰ ਵਲੋਂ ਵੀ ਆਈ.ਟੀ.ਆਈ. ਲੜਕੇ ਫ਼ਿਰੋਜ਼ਪੁਰ ਸ਼ਹਿਰ ਅੰਦਰ ਪ੍ਰਧਾਨ ਅਰੁਣ ਕੁਮਾਰ ਅਤੇ ਚੇਅਰਮੈਨ ਡਾ: ਐਮ.ਐੱਸ. ਟੀਨਾ ਦੀ ਅਗਵਾਈ ਹੇਠ ਦੁਸਹਿਰਾ ਸਮਾਗਮ ਪੂਰੇ ਜ਼ੋਸ਼ੋ-ਖਰੋਸ਼ ਨਾਲ ਮਨਾਇਆ ਗਿਆ, ਜਿਸ ਦੀ ਸਫਲਤਾ ਲਈ ਵਰਨਾ ਦਾਸ ਬਬਲੂ ਜਰਨਲ ਸੈਕਟਰੀ, ਰਵਿੰਦਰ ਕੁਮਾਰ ਮਿੱਠੂ ਉਪ ਪ੍ਰਧਾਨ ਆਦਿ ਵਲੋਂ ਵੱਡੀਆਂ ਸੇਵਾਵਾਂ ਨਿਭਾਈਆਂ ਗਈਆਂ। ਸਮਾਗਮਾਂ 'ਚ ਵਿਸ਼ੇਸ਼ ਮਹਿਮਾਨ ਵਜੋਂ ਵਰਿੰਦਰ ਕੁਮਾਰ ਸਿੰਘਾਲ, ਉੱਘੇ ਕਾਰੋਬਾਰੀ ਸੁਮੀਰ ਮਿੱਤਲ, ਗਗਨ ਸਿੰਘਾਲ ਆਦਿ ਨੇ ਸ਼ਿਰਕਤ ਕਰਕੇ ਪ੍ਰਬੰਧਕਾਂ ਦੀ ਹੌਂਸਲਾ ਅਫ਼ਜਾਈ ਕੀਤੀ। ਸ਼ਾਮ ਨੂੰ ਸਮਾਗਮਾਂ 'ਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਣ ਸਮੇਂ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਭਨਾਂ ਨੂੰ ਵਧਾਈਆਂ ਦਿੰਦੇ ਹੋਏ ਨਰੋਆ ਅਤੇ ਤੰਦਰੁਸਤ ਸਮਾਜ ਸਿਰਜਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਥ ਦੇਣ ਦੀਆਂ ਅਪੀਲਾ ਵੀ ਕੀਤੀਆਂ। ਇਸ ਮੌਕੇ ਦੁਸਹਿਰਾ ਪ੍ਰਬੰਧਕ ਕਮੇਟੀਆਂ ਵਲੋਂ ਕਮਾਲ ਦੀ ਆਤਿਸਬਾਜ਼ੀ ਤੇ ਪਟਾਕੇ ਚਲਾਏ ਗਏ, ਜਿਸ ਦੌਰਾਨ ਦੇਖਦੇ ਹੀ ਦੇਖਦੇ ਆਕਾਸ਼ ਵਿਚ ਹੋਈ ਰੰਗੀਨ ਆਤਿਸ਼ਬਾਜ਼ੀ ਨੇ ਸਭ ਦੇ ਮਨ ਨੂੰ ਮੋਹਿਆ।
ਡੀ.ਏ.ਵੀ. ਸਕੂਲ 'ਚ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਗੁਰੂਹਰਸਹਾਏ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਫ਼ਰੀਦਕੋਟ ਰੋਡ 'ਤੇ ਸਥਿਤ ਰਾਜ ਕਰਨੀ ਗਲਹੋਤਰਾ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਪ੍ਰਿੰਸੀਪਲ ਅਮਿਤ ਓਬਰਾਏ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਅਮਿਤ ਓਬਰਾਏ ਨੇ ਆਪਣੇ ਭਾਸ਼ਣ ਵਿਚ ਰਾਵਣ ਤੇ ਭਗਵਾਨ ਰਾਮ ਦੀ ਜਿੱਤ ਦਾ ਸੰਦੇਸ਼ ਦਿੱਤਾ ਤੇ ਇਸ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ।
ਰਮਿੰਦਰ ਆਂਵਲਾ ਨੇ ਪਿੰਡ ਮੋਹਨ ਕੇ ਹਿਠਾੜ ਰਾਮ ਲੀਲ੍ਹਾ ਕਮੇਟੀ ਨੂੰ 21 ਹਜ਼ਾਰ ਦੀ ਰਾਸ਼ੀ ਕੀਤੀ ਭੇਟ
ਪੰਜੇ ਕੇ ਉਤਾੜ/ਗੋਲੂ ਕਾ ਮੋੜ (ਪੱਪੂ ਸੰਧਾ, ਸੁਰਿੰਦਰ ਸਿੰਘ ਪੁਪਨੇਜਾ)- ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ 'ਤੇ ਸਥਿਤ ਪਿੰਡ ਮੋਹਨ ਕੇ ਉਤਾੜ ਵਿਖੇ ਰਾਮ ਲੀਲ੍ਹਾ ਕਮੇਟੀ ਵਲੋਂ ਮਨਾਏ ਗਏ ਦੁਸਹਿਰੇ 'ਤੇ ਗੁਰੂਹਰਸਾਏ ਤੋਂ ਉਦਯੋਗਪਤੀ ਅਤੇ ਸਾਬਕਾ ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਂਵਲਾ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ।ਇਸ ਮੌਕੇ ਉਨ੍ਹਾਂ ਨੇ ਦੁਸਹਿਰਾ ਰਾਮ ਲੀਲ੍ਹਾ ਕਮੇਟੀ ਨੂੰ 21 ਹਜ਼ਾਰ ਰੁਪਏ ਆਪਣੇ ਨਿੱਜੀ ਫੰਡ ਵਿਚੋਂ ਨਗਦ ਭੇਟ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਰਮਿੰਦਰ ਸਿੰਘ ਆਂਵਲਾ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਰਾਵਣ ਫੂਕ ਰਹੇ ਹਾਂ, ਅੱਜ ਇਕ ਪ੍ਰਣ ਕਰਨਾ ਹੈ ਕਿ ਪਰਾਲੀ ਨੂੰ ਅੱਗ ਨਹੀਂ ਲਗਾਵਾਂਗੇ।ਇਸ ਦੁਸਹਿਰੇ ਦੌਰਾਨ ਭੀਮ ਕੰਬੋਜ ਚੇਅਰਮੈਨ, ਵੇਦ ਪ੍ਰਕਾਸ਼ ਸਾਬਕਾ ਚੇਅਰਮੈਨ, ਸੁਭਾਸ਼ ਪਿੰਡੀ, ਕਸ਼ਮੀਰ ਚੰਦ ਸਰਪੰਚ, ਰਮਨ ਹਾਂਡਾ, ਰਮਨ ਮੁੱਤੀ ਸਰਪੰਚ ਮੋਹਨ ਕੇ, ਨੀਟੂ ਨੰਬਰਦਾਰ, ਸੇਵਾ ਮੁਕਤ ਬਲਾਕ ਸਿੱਖਿਆ ਅਫ਼ਸਰ ਹਰਬੰਸ ਲਾਲ, ਮਾਸਟਰ ਰਾਜ ਕੁਮਾਰ ਆਦਿ ਹਾਜ਼ਰ ਸਨ।
ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਗੁਰੂਹਰਸਹਾਏ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)-ਦੁਸਹਿਰੇ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਰਾਮਾ ਨਾਟਕ ਐਂਡ ਡਰਾਮੈਟਿਕ ਕਲੱਬ ਵਲੋਂ ਗੁਰੂਹਰਸਹਾਏ ਸ਼ਹਿਰ ਵਿਖੇ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ।ਇਸ ਦੁਸਹਿਰੇ ਦੇ ਤਿਉਹਾਰ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਰਾਮਾ ਨਾਟਕ ਐੱਡ ਡਰਾਮੈਟਿਕ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੱਕਰੀ, ਸੁਰਿੰਦਰ ਮਾੜੂ ਤੇ ਸਮੂਹ ਮੈਂਬਰਾਂ ਨੇ ਦੱਸਿਆ ਕਿਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰੇ ਦਾ ਪਵਿੱਤਰ ਤਿਉਹਾਰ ਦਾਣਾ ਮੰਡੀ ਦੇ ਗੇਟ ਨੰਬਰ 1 ਦੇ ਸਾਹਮਣੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਂਵਲਾ, ਉਨ੍ਹਾਂ ਦੇ ਲਾਲ ਨਗਰ ਕੌਂਸਲ ਦੇ ਪ੍ਰਧਾਨ ਆਤਮਜੀਤ ਸਿੰਘ ਡੇਵਿਡ, ਕੌਂਸਲਰ ਬ੍ਰਿਜ ਭੂਸ਼ਨ ਭਾਰਦਵਾਜ, ਅਮਨ ਦੁੱਗਲ,ਮਦਨ ਮੋਹਨ ਕੰਧਾਰੀ, ਸੁਰਿੰਦਰ ਵੋਹਰਾ, ਬਲਦੇਵ ਸੇਠੀ,ਛਿੰਦਰਪਾਲ ਸਿੰਘ ਭੋਲਾ,ਵਿੱਕੀ ਸੇਠੀ, ਭੀਮ ਕੰਬੋਜ, ਰਾਜਾ ਵੋਹਰਾ, ਵੇਦ ਪ੍ਰਕਾਸ਼, ਜੋਨੀ ਆਵਲਾ ਆਦਿ ਹਾਜ਼ਰ ਹੋਏ। ਇਸ ਮੌਕੇ ਦੁਸਹਿਰੇ ਦਾ ਤਿਉਹਾਰ ਵੇਖਣ ਆਏ ਲੋਕਾਂ ਦੇ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਭੰਗੜਾ ਗਰੁੱਪ ਵਲੋਂ ਮਨੋਰੰਜਨ ਕੀਤਾ ਗਿਆ।ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥਦੇ ਵਿਚ ਭਰੇ ਪਟਾਕਿਆਂ ਨੇ ਜਿੱਥੇ ਆਕਾਸ਼ ਗੂੰਜਣ ਲਾ ਦਿੱਤਾ, ਉਥੇ ਹੀ ਦਿਲਕਸ਼ ਆਤਿਸ਼ਬਾਜ਼ੀ ਨੇ ਸਭ ਦੇ ਮਨ ਨੂੰ ਮੋਹ ਲਿਆ।ਇਸ ਮੌਕੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਸ੍ਰੀ ਰਾਮਾ ਨਾਟਕ ਐਂਡਡਰਾਮੈਟਿਕ ਕਲੱਬ ਨੂੰ ਸਾਢੇ 3 ਲੱਖ ਰੁਪਏ ਦੀ ਸਹਿਯੋਗ ਰਾਸ਼ੀ ਵੀ ਦਿੱਤੀ। ਇਸ ਮੌਕੇ ਸ੍ਰੀ ਰਾਮਾ ਨਾਟਕ ਐਂਡ ਡਰਾਮੈਟਿਕ ਕਲੱਬ ਦੇ ਮੈਂਬਰਾਂ ਵਲੋਂ ਰਮਿੰਦਰ ਸਿੰਘ ਆਂਵਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਨੱਥਾ ਸਿੰਘ ਜੌਹਲ ਗਰਾਊਂਡ ਜ਼ੀਰਾ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
ਜ਼ੀਰਾ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਦੇ ਸਵ: ਨੱਥਾ ਸਿੰਘ ਜੌਹਲ ਯਾਦਗਾਰੀ ਦੁਸਹਿਰਾ ਗਰਾਊਂਡ ਸਮਾਧੀ ਰੋਡ ਜ਼ੀਰਾ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ, ਜਿਸ ਸਬੰਧੀ ਦੁਸਹਿਰਾ ਕਮੇਟੀ ਦੇ ਆਗੂਆਂ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤ ਤਿਆਰ ਕਰਵਾਏ ਗਏ। ਇਸ ਸਬੰਧੀ ਸਵਾਮੀ ਕਮਲ ਪੁਰੀ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਨਰੇਸ਼ ਕਟਾਰੀਆ ਹਲਕਾ ਵਿਧਾਇਕ ਜ਼ੀਰਾ, ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼, ਚੰਦ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਆਪ ਫ਼ਿਰੋਜ਼ਪੁਰ, ਸ਼ੰਮੀ ਜੈਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਸਨੀ ਭੂਸ਼ਨ ਪ੍ਰਧਾਨ ਟਰੱਕ ਯੂਨੀਅਨ, ਗੁਰਪ੍ਰੀਤ ਸਿੰਘ ਗੋਰਾ, ਮਹਿੰਦਰਜੀਤ ਸਿੰਘ ਸਿੱਧੂ ਚੇਅਰਮੈਨ ਬਲਾਕ ਸੰਮਤੀ, ਕੁਲਬੀਰ ਸਿੰਘ ਟਿੰਮੀ ਚੇਅਰਮੈਨ, ਡਾ: ਰਸ਼ਪਾਲ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ ਵਿਸ਼ੇਸ਼ ਤੌਰ ਪਹੁੰਚੇ। ਦੇਰ ਸ਼ਾਮ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਬੁੱਤਾਂ ਨੂੰ ਅਗਨੀ ਭੇਟ ਕੀਤਾ ਗਿਆ, ਜਿਸ ਦੌਰਾਨ ਚੱਲੀ ਆਤਿਸ਼ਬਾਜ਼ੀ ਲੋਕਾਂ ਦੀ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਕਸ਼ਮੀਰ ਸਿੰਘ ਭੁੱਲਰ, ਹਰਭਗਵਾਨ ਸਿੰਘ ਭੋਲ਼ਾ, ਅਨਿਲ ਗੁਲ੍ਹਾਟੀ, ਸੁਨੀਲ ਕੁਮਾਰ ਨੀਲੂ ਬਜਾਜ, ਬਲਜਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਗੋਪੀ ਐਮ.ਸੀ, ਕੁਲਦੀਪ ਸਿੰਘ ਜੌਹਲ, ਬੱਬੂ ਸ਼ਹਿਜ਼ਾਦਾ, ਰਾਮ ਗਿੱਲ ਲੌਂਗੌਦੇਵਾ, ਹਰੀਸ਼ ਜੈਨ ਗੋਗਾ ਚੇਅਰਮੈਨ, ਹਰੀਸ਼ ਤਾਂਗਰਾ ਵਾਈਸ ਪ੍ਰਧਾਨ, ਸੁਰਿੰਦਰ ਕੁਮਾਰ ਗੁਪਤਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਧਰਮਪਾਲ ਚੁੱਘ ਸਾਬਕਾ ਪ੍ਰਧਾਨ, ਰੂਬਲ ਵਿਰਦੀ, ਲੱਖਾ ਸਿੰਘ ਐਮ.ਸੀ, ਜਸਪਾਲ ਸਿੰਘ ਪੰਨੂੰ, ਕੁਲਭੂਸ਼ਨ ਸ਼ਰਮਾ, ਗੁਰਭਗਤ ਸਿੰਘ ਗੋਰਾ ਕੌਂਸਲਰ, ਸਮਾਜ ਸੇਵੀ ਵਨੀਤਾ ਝਾਂਜੀ, ਅਸ਼ੋਕ ਮਨਚੰਦਾ, ਵਿਪਨ ਸੇਠੀ, ਗਗਨ ਨਰੂਲਾ, ਦੇਵ ਬਜਾਜ, ਗੁਰਪ੍ਰੀਤ ਸਿੰਘ ਨਾਮਦੇਵ, ਸਤਨਾਮ ਸਿੰਘ ਮਨਸੂਰਵਾਲ, ਅਸ਼ੋਕ ਕਥੂਰੀਆ, ਨਛੱਤਰ ਸਿੰਘ ਠੇਕੇਦਾਰ, ਵੀਰ ਸਿੰਘ ਚਾਵਲਾ, ਗੁਰਬਖ਼ਸ਼ ਸਿੰਘ ਵਿੱਜ, ਨਰਿੰਦਰ ਸਿੰਘ ਲੈਕਚਰਾਰ, ਸੋਨੂੰ ਗੁਜਰਾਲ ਆਦਿ ਹਾਜ਼ਰ ਸਨ।
ਪੰਜੇ ਕੇ ਉਤਾੜ ਦੁਸਹਿਰੇ ਦੇ ਤਿਉਹਾਰ 'ਤੇ ਪਹੁੰਚੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ
ਪੰਜੇ ਕੇ ਉਤਾੜ (ਪੱਪੂ ਸੰਧਾ)- ਸਥਾਨਕ ਮੰਡੀ ਪੰਜੇ ਕੇ ਉਤਾੜ ਵਿਖੇ ਅਠਾਈਵੀਂ ਰਾਮ ਲੀਲ੍ਹਾ ਮਨਾਈ ਗਈ। ਦੁਸਹਿਰਾ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਬਲਾਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ ਸਪੈਸ਼ਲ ਤੌਰ 'ਤੇ ਪਹੁੰਚੇ। ਫੌਜਾ ਸਿੰਘ ਸਰਾਰੀ ਨੇ ਆਪਣੀ ਜੇਬ੍ਹ ਵਿਚੋਂ ਰਾਮ ਲੀਲ੍ਹਾ ਕਲੱਬ ਨੂੰ 51 ਹਜ਼ਾਰ ਰੁਪਏ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ। ਰਾਮ-ਲੀਲ੍ਹਾ ਪਿੰਡ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਾਰੇ ਨੌਜਵਾਨਾਂ ਦੇ ਸਹਿਯੋਗ ਨਾਲ ਹਰ ਸਾਲ ਮਨਾਈ ਜਾਂਦੀ ਹੈ। ਸਰਕਾਰੀ ਹਾਈ ਸਕੂਲ ਦੇ ਗਰਾਊਂਡ ਵਿਚ ਦੁਸਹਿਰੇ ਦੇ ਬੁੱਤ ਨੂੰ ਅਗਨੀ ਵੀ ਫੌਜਾ ਸਿੰਘ ਕੈਬਨਿਟ ਮੰਤਰੀ ਨੇ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜੇ ਕੇ ਉਤਾੜ ਦੇ ਸਰਪੰਚ ਨੇਕ ਰਾਜ, ਜਨਕ ਰਾਜ ਠੇਕੇਦਾਰ, ਵਿਕੀ ਢੋਟ, ਮਲਕੀਤ ਥਿੰਦ, ਦਰਬਾਰ ਚੰਦ ਢੋਟ, ਆਦਰਸ਼ ਕੁੱਕੜ, ਪ੍ਰਧਾਨ ਸੁਭਾਸ਼ ਮੁੱਤੀ, ਸੋਨੂੰ, ਪੂਰਨ ਚੰਦ, ਮਾਸਟਰ ਡਕੋਦਾ ਬਲਾਕ ਪ੍ਰਧਾਨ ਗੁਰੂਹਰਸਹਾਏ, ਮੁਰਾਰੀ ਲਾਲ ਨੰਬਰਦਾਰ, ਮੈਡਮ ਸੁਸ਼ੀਲ ਬੱਟੀ, ਸਤਨਾਮ ਚੰਦ ਸਾਬਕਾ ਸਰਪੰਚ ਹਾਜੀ ਬੇਟੂ, ਰਾਕੇਸ਼ ਮੁਟਨੇਜਾ, ਸੋਹਣ ਲਾਲ, ਸੰਨੀ ਸ਼ਰਮਾ, ਬਲਦੇਵ ਰਾਜ, ਪ੍ਰਵੀਨ ਕਾਲਾ ਢੋਟ, ਸੁਮਿਤ ਢੋਟ, ਮਨੀਸ਼ ਕੁਮਾਰ, ਮਾਸਟਰ ਪੂਰਨ ਚੰਦ ਆਦਿ ਹਾਜ਼ਰ ਸਨ।
ਦੁਸਹਿਰਾ ਕਮੇਟੀ ਮਖੂ ਵਲੋਂ ਦੁਸਹਿਰਾ ਉਤਸਵ ਧੂਮ-ਧਾਮ ਨਾਲ ਮਨਾਇਆ
ਮਖੂ (ਵਰਿੰਦਰ ਮਨਚੰਦਾ)- ਦੁਸਹਿਰਾ ਕਮੇਟੀ ਮਖੂ ਵਲੋਂ ਦੁਸਹਿਰਾ ਉਤਸਵ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਦੁਸਹਿਰਾ ਕਮੇਟੀ ਵਲੋਂ ਪ੍ਰਾਚੀਣ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਮਖੂ ਤੋਂ ਦੁਸਹਿਰਾ ਗਰਾਉਂਡ ਕੁਤਬਪੁਰ ਦਾਣਾ ਮੰਡੀ ਮਖੂ ਤੱਕ ਸ਼ੋਭਾ ਯਾਤਰਾ ਕੱਢੀ ਗਈ। ਸ਼੍ਰੀ ਰਾਮ ਬਰਾਤ ਦੇ ਮੌਕੇ 'ਤੇ ਸੁੰਦਰ ਸੁੰਦਰ ਝਾਕੀਆਂ ਸਜਾਈਆਂ ਹੋਈਆਂ ਸਨ। ਦੁਸਹਿਰਾ ਉਤਸਵ ਮਨਾਉਣ ਦੇ ਮੁੱਖ ਮਹਿਮਾਨ ਵਿਧਾਇਕ ਨਰੇਸ਼ ਕਟਾਰੀਆ ਦੇ ਸਪੁੱਤਰ ਸ਼ੰਕਰ ਕਟਾਰੀਆ, ਆਪ ਆਗੂ ਨਰਿੰਦਰ ਕਟਾਰੀਆ ਵਲੋਂ ਰਿਬਨ ਕੱਟਣ ਦੀ ਰਸਮ ਨਿਭਾਈ ਗਈ ਅਤੇ ਰਾਵਣ, ਕੁੰਭਕਰਨ ਦੇ ਬੁੱਤਾਂ ਨੂੰ ਰਸਮ ਅਗਨੀ ਭੇਟ ਜ਼ੀਰਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨਰੇਸ਼ ਕਟਾਰੀਆ ਦੇ ਸਪੁੱਤਰ ਸ਼ੰਕਰ ਕਟਾਰੀਆ, ਆਪ ਆਗੂ ਨਰਿੰਦਰ ਕਟਾਰੀਆ ਵਲੋਂ ਨਿਭਾਈ ਗਈ। ਇਸ ਮੌਕੇ ਦੁਸਹਿਰਾ ਕਮੇਟੀ ਵਲੋਂ ਬਹੁਤ ਹੀ ਵਧੀਆਂ ਤਰੀਕੇ ਨਾਲ ਆਤਿਸ਼ਬਾਜ਼ੀ ਕੀਤੀ ਗਈ। ਦੁਸਹਿਰਾ ਉਤਸਵ ਦੇ ਮੌਕੇ 'ਤੇ ਸ਼੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਵਲੋਂ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸ.ਐਚ.ਓ. ਜਤਿੰਦਰ ਸਿੰਘ, ਰਜੀਵ ਠੁਕਰਾਲ ਲੱਕੀ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮਖੂ, ਰਕੇਸ਼ ਕਾਲੜਾ ਪ੍ਰਧਾਨ ਸਨਾਤਨ ਧਰਮ ਸਭਾ ਮਖੂ, ਟਰੱਕ ਯੂਨੀਅਨ ਮਖੂ ਦੇ ਪ੍ਰਧਾਨ ਤਰਲੋਕ ਚੰਦ, ਜਰਨੈਲ ਸਿੰਘ, ਅਸ਼ੋਕ ਆਰਜ਼ੂ, ਰਜੇਸ਼ ਗਾਧੀ, ਰਜਿੰਦਰ ਖੁਰਾਣਾ, ਪ੍ਰਦੀਪ ਕੱਕੜ, ਗੌਰਵ ਮਦਾਨ, ਸੰਦੀਪ ਠੁਕਰਾਲ, ਟਿਕਾ ਮਾਨਕਟਾਲਾ, ਪਵਨ ਖੰਨਾ, ਨਰੇਸ਼ ਮੋਗਾ, ਬਿੱਲਾ ਸੇਠੀ, ਪਲਵੀ ਕਟਾਰੀਆ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਸਮੇਂ ਪ੍ਰਸ਼ਾਸਨ ਵਲੋ ਸੁਰੱਖਿਆ ਪੱਖੋਂ ਪੂਰੇ ਇੰਤਜ਼ਾਮ ਕੀਤੇ ਗਏ ਸਨ।

ਠੇਕਾ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਦਾ ਪੁਤਲਾ ਫ਼ੂਕ ਕੇ ਪ੍ਰਦਰਸ਼ਨ

ਫ਼ਿਰੋਜ਼ਪੁਰ, 5 ਅਕਤੂਬਰ (ਤਪਿੰਦਰ ਸਿੰਘ)-ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਸਾਲਾਂ-ਬੱਧੀ ਸਮੇਂ ਤੋਂ ਸੇਵਾਵਾਂ ਦੇ ਰਹੇ ਆਊਟ ਸੋਰਸ ਤੇ ਇਨਲਿਸਟਮੈਂਟ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਸਬੰਧਿਤ ਵਿਭਾਗਾਂ 'ਚ ਸ਼ਾਮਲ ਕਰਕੇ ਬਿਨ੍ਹਾਂ ਭੇਦਭਾਵ ਦੇ ਰੈਗੂਲਰ ਕਰਨ ਦੀ ...

ਪੂਰੀ ਖ਼ਬਰ »

ਸਾਬਕਾ ਕਾਂਗਰਸੀ ਵਿਧਾਇਕ ਦਾ ਨੇੜਲਾ ਸਾਥੀ ਦਲਜੀਤ ਸਿੰਘ ਜੀਤੂ ਨੂੰ ਮੌਕੇ 'ਤੇ ਅਦਾਲਤ 'ਚੋਂ ਮਿਲੀ ਰੈਗੂਲਰ ਜ਼ਮਾਨਤ

ਫ਼ਿਰੋਜ਼ਪੁਰ, 5 ਅਕਤੂਬਰ (ਰਾਕੇਸ਼ ਚਾਵਲਾ)- ਸਾਬਕਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਖਾਸਮ-ਖਾਸ ਰਹੇ ਤੇ ਨੇੜਲਾ ਸਾਥੀ ਦਲਜੀਤ ਸਿੰਘ ਜੀਤੂ ਨੂੰ ਕੱਲ੍ਹ ਦੇਰ ਸ਼ਾਮ ਫ਼ਿਰੋਜ਼ਪੁਰ ਪੁਲਿਸ ਨੇ ਗਿ੍ਫ਼ਤਾਰ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਤਾਂ ...

ਪੂਰੀ ਖ਼ਬਰ »

ਸ੍ਰੀ ਹਜ਼ੂਰ ਸਾਹਿਬ ਯਾਤਰਾ ਕਮੇਟੀ ਦੇ ਮੈਂਬਰ ਹਰਿੰਦਰ ਸਿੰਘ ਰਾਜੂ ਨੂੰ ਸਦਮਾ, ਪਿਤਾ ਦੀ ਮੌਤ

ਜ਼ੀਰਾ, 5 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਸੱਚਖੰਡ ਸ੍ਰੀ ਹਜ਼ੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਜ਼ੀਰਾ ਦੇ ਮੈਂਬਰ ਪ੍ਰਦੀਪ ਸਿੰਘ ਰਾਜੂ, ਗੁਰਦੀਪ ਸਿੰਘ ਕਾਨੂੰਗੋ ਤੇ ਪ੍ਰੀਤਮ ਸਿੰਘ ਪਨੇਸਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਪਿਤਾ ਤੇ ਦਲਜੀਤ ...

ਪੂਰੀ ਖ਼ਬਰ »

ਫੈੱਡਰੇਸ਼ਨ ਮਹਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਬਹਾਲੀ ਲਈ ਵਿੱਢੀ ਮੁਹਿੰਮ

ਫ਼ਿਰੋਜ਼ਪੁਰ, 5 ਅਕਤੂਬਰ (ਗੁਰਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਬਹਾਲੀ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਬਿਨ੍ਹਾਂ ਸੇਵਾ ਸੰਭਾਲ ਦੇ ਘਰਾਂ ਵਿਚ ਪਏ ਸਰੂਪਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ...

ਪੂਰੀ ਖ਼ਬਰ »

ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਵਿਖੇ ਧਰਨਾ ਕੱਲ੍ਹ

ਗੁਰੂਹਰਸਹਾਏ, 5 ਅਕਤੂਬਰ (ਕਪਿਲ ਕੰਧਾਰੀ)-ਆਪਣੀ ਦੁਨੀਆ ਪਾਰਟੀ ਦੀ ਅਗਵਾਈ ਹੇਠ ਮਜ਼ਦੂਰ ਵਿਦਿਆਰਥੀ ਤੇ ਨੌਜਵਾਨ ਵੱਡੀ ਗਿਣਤੀ 'ਚ ਆਪਣੀਆਂ ਮੰਗਾਂ ਨੂੰ ਲੈ ਕੇ 7 ਅਕਤੂਬਰ ਨੂੰ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਵਿਖੇ ਆਪਣਾ ਰੋਸ ਧਰਨਾ ਦੇ ਕੇ ਮੁੱਖ ਮੰਤਰੀ ਪੰਜਾਬ ਭਗਵੰਤ ...

ਪੂਰੀ ਖ਼ਬਰ »

ਪਰਾਲੀ ਨੂੰ ਨਾ ਸਾੜਨ ਬਾਰੇ ਜਾਗਰੂਕਤਾ ਸੈਮੀਨਾਰ

ਗੁਰੂਹਰਸਹਾਏ, 5 ਅਕਤੂਬਰ (ਹਰਚਰਨ ਸਿੰਘ ਸੰਧੂ)-ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਡਾ: ਤੇਜਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਬਲਾਕ ਖੇਤੀਬਾੜੀ ਅਫ਼ਸਰ ਡਾ: ਜਸਵਿੰਦਰ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ...

ਪੂਰੀ ਖ਼ਬਰ »

ਸੈਸ਼ਨ ਅਦਾਲਤ ਵਲੋਂ ਚੂਰਾ ਪੋਸਤ ਰੱਖਣ ਦੇ ਮਾਮਲੇ 'ਚ ਵਿਅਕਤੀ ਦੋਸ਼ੀ ਕਰਾਰ

ਫ਼ਿਰੋਜ਼ਪੁਰ, 5 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਨੇ ਚੂਰਾ ਪੋਸਤ ਰੱਖਣ ਵਾਲੇ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਕੈਂਟ ਫ਼ਿਰੋਜ਼ਪੁਰ ਪੁਲਿਸ ਵਲੋਂ 17 ਜੂਨ 2013 ਨੂੰ ਦਰਜ ਮਾਮਲੇ 'ਚ ਸਬ ਇੰਸਪੈਕਟਰ ...

ਪੂਰੀ ਖ਼ਬਰ »

ਚੋਰਾਂ ਨੇ ਸ਼ਹਿਰ 'ਚ ਦੋ ਦੁਕਾਨਾਂ 'ਚ ਲਾਈ ਸੰਨ੍ਹ, ਲੱਖਾਂ ਰੁਪਏ ਚੋਰੀ

ਫ਼ਿਰੋਜ਼ਪੁਰ, 5 ਅਕਤੂਬਰ (ਗੁਰਿੰਦਰ ਸਿੰਘ)- ਪੁਲਸੀਏ ਡਰ ਤੋਂ ਬੇਖ਼ੌਫ਼ ਚੋਰਾਂ ਵਲੋਂ ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਜ਼ੀਰਾ ਗੇਟ ਅੰਦਰ ਦੋ ਦੁਕਾਨਾਂ ਵਿਚ ਸੰਨ੍ਹ ਲਾ ਕੇ ਦੁਕਾਨਾਂ ਅੰਦਰੋਂ ਲੱਖਾਂ ਰੁਪਏ ਦੀ ਨਗਦੀ ਤੇ ਸਮਾਨ ਚੋਰੀ ਕਰਨ ਦੀ ...

ਪੂਰੀ ਖ਼ਬਰ »

ਡਾਕਖਾਨੇ ਦੇ ਏ.ਟੀ.ਐਮ. 'ਚੋਂ ਏ.ਸੀ. ਦਾ ਸਾਮਾਨ ਚੋਰੀ

ਫ਼ਿਰੋਜ਼ਪੁਰ, 5 ਅਕਤੂਬਰ (ਰਾਕੇਸ਼ ਚਾਵਲਾ)-ਐੱਸ.ਐੱਸ.ਪੀ. ਦਫ਼ਤਰ ਤੇ ਐੱਸ.ਐੱਸ.ਪੀ. ਰਿਹਾਇਸ਼ ਤੋਂ ਮਾਤਰ 100 ਮੀਟਰ ਦੀ ਦੂਰੀ 'ਤੇ ਸਥਿਤ ਡਾਕਘਰ ਦੇ ਏ.ਟੀ.ਐਮ. 'ਚੋਂ ਚੋਰਾਂ ਨੇ ਬੁਲੰਦ ਹੌਂਸਲੇ ਨਾਲ ਏ.ਸੀ. ਦਾ ਸਾਮਾਨ ਚੋਰੀ ਕਰ ਲਿਆ ਹੈ | ਇਸ ਸਬੰਧੀ ਥਾਣਾ ਕੈਂਟ ਪੁਲਿਸ ਵਲੋਂ ...

ਪੂਰੀ ਖ਼ਬਰ »

ਰਾਹਗੀਰ ਪਾਸੋਂ ਮੋਬਾਇਲ ਤੇ ਨਕਦੀ ਦੀ ਲੁੱਟ ਕਰਨ ਵਾਲੇ 2 ਲੜਕਿਆਂ ਨੂੰ 10-10 ਸਾਲ ਕੈਦ

ਫ਼ਿਰੋਜ਼ਪੁਰ, 5 ਅਕਤੂਬਰ (ਰਾਕੇਸ਼ ਚਾਵਲਾ)- ਰਾਹਗੀਰ ਪਾਸੋਂ ਲੁੱਟ-ਖੋਹ ਕਰਨ ਵਾਲੇ ਦੋ ਲੜਕਿਆਂ ਨੂੰ ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਨੇ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ 10-10 ਸਾਲ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਮਖੂ ਪੁਲਿਸ ...

ਪੂਰੀ ਖ਼ਬਰ »

ਮਾਮੂਲੀ ਤਕਰਾਰ ਦੌਰਾਨ ਨੌਜਵਾਨ ਦੀ ਕੁੱਟਮਾਰ

ਫ਼ਿਰਜ਼ੋਪੁਰ, 5 ਅਕਤੂਬਰ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਮਾਮੂਲੀ ਤਕਰਾਰ ਦੌਰਾਨ ਹੋਈ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਫ਼ਿਰੋਜ਼ਪੁਰ ਦੀ ਮਹਿਲਾ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਨਾਜਾਇਜ਼ ਅਸਲੇ੍ਹ ਸਮੇਤ 2 ਵਿਅਕਤੀ ਗਿ੍ਫ਼ਤਾਰ

ਫ਼ਿਰੋਜ਼ਪੁਰ, 5 ਅਕਤੂਬਰ (ਰਾਕੇਸ਼ ਚਾਵਲਾ)- ਜ਼ਿਲ੍ਹਾ ਪੁਲਿਸ ਕਪਤਾਨ ਸੁਰੇਂਦਰ ਲਾਂਬਾ ਦੇ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਆਰੰਭ ਕੀਤੀ ਮੁਹਿੰਮ ਨੂੰ ਲੈ ਕੇ ਥਾਣਾ ਕੈਂਟ ਐੱਸ.ਐੱਚ.ਓ ਸ਼ਿਮਲਾ ਰਾਣੀ ਦੀ ਅਗਵਾਈ ਅਧੀਨ ਕੈਂਟ ਪੁਲਿਸ ਵਲੋਂ ਵੱਡੀ ...

ਪੂਰੀ ਖ਼ਬਰ »

ਲੰਗਰ ਸਮੱਗਰੀ ਨਾਲ ਭਰਿਆ ਕੈਂਟਰ ਕੀਤਾ ਰਵਾਨਾ

ਗੁਰੂਹਰਸਹਾਏ, 5 ਅਕਤੂਬਰ (ਕਪਿਲ ਕੰਧਾਰੀ)-ਸ੍ਰੀ ਸੀਤਾ ਰਾਮ ਸੇਵਾ ਸੰਘ ਵਲੋਂ ਸ੍ਰੀ ਸਾਲਾਸਰ ਧਾਮ ਦੇ ਲਈ ਲੰਗਰ ਸਮੱਗਰੀ ਨਾਲ ਭਰੇ ਵੱਡੇ ਟਾਟਾ ਕੈਂਟਰ ਨੂੰ ਗੁਰੂਹਰਸਹਾਏ ਦੇ ਭਗਤਾਂ ਵਲੋਂ ਰਵਾਨਾ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਸ੍ਰੀ ਸੀਤਾ ਰਾਮ ਸੇਵਾ ਸੰਘ ਦੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਇਕਾਈ ਦਾ ਗਠਨ

ਕੁੱਲਗੜ੍ਹੀ, 5 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੌੜਾ ਦੀ ਯੋਗ ਅਗਵਾਈ 'ਚ ਪਿੰਡ ਚੰਗਾਲੀ ਵਿਖੇ ਹੋਈ ਅਵਤਾਰ ਸਿੰਘ ਸ਼ੇਰ ਖਾਂ ਬਲਾਕ ਪ੍ਰਧਾਨ ਤੇ ਰਣਜੀਤ ਸਿੰਘ ਕਿਸਾਨ ਆਗੂ ਦੀ ਹਾਜ਼ਰੀ ਵਿਚ ...

ਪੂਰੀ ਖ਼ਬਰ »

ਬਾਲਾ ਜੀ ਧਾਮ ਸਾਲਾਸਰ ਲਈ ਸਾਬਕਾ ਵਿਧਾਇਕ ਆਂਵਲਾ ਨੇ ਲੰਗਰ ਦਾ ਟਰੱਕ ਕੀਤਾ ਰਵਾਨਾ

ਗੁਰੂਹਰਸਹਾਏ, 5 ਅਕਤੂਬਰ (ਹਰਚਰਨ ਸਿੰਘ ਸੰਧੂ)-ਸੰਕਟ ਮੋਚਨ ਹਨੂੰਮਾਨ ਜੀ ਸ੍ਰੀ ਬਾਲਾ ਜੀ ਸਾਲਾਸਰ ਧਾਮ ਲਈ ਦੇਸੀ ਘਿਓ ਦੇ ਲੰਗਰ ਦੇ ਟਰੱਕ ਨੂੰ ਸੰਕਟ ਮੋਚਨ ਧਾਮ ਨਿਧਾਨਾਂ ਤੋਂ ਜਲਾਲਾਬਾਦ ਦੇ ਸਾਬਕਾ ਵਿਧਾਇਕ ਤੇ ਗੁਰੂਹਰਸਹਾਏ ਦੇ ਉਦਯੋਗਪਤੀ ਰਮਿੰਦਰ ਸਿੰਘ ਆਂਵਲਾ ...

ਪੂਰੀ ਖ਼ਬਰ »

ਸੰਧੂ ਸੁਰਜੀਤ ਦੇ ਅਖਾੜੇ ਨੇ ਬੰਨਿ੍ਹਆ ਰੰਗ

ਫ਼ਿਰੋਜ਼ਪੁਰ, 5 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸੰਧੂ ਗੋਤ ਦੇ ਜਠੇਰੇ ਧੰਨ ਧੰਨ ਬਾਬਾ ਕਾਲਾ ਮਹਿਰ ਦੇ ਪਿੰਡ ਝੋਕ ਹਰੀ ਹਰ ਵਿਖੇ ਸਾਲਾਨਾ ਮੇਲੇ ਦੀ ਸਮਾਪਤੀ ਸੱਭਿਆਚਾਰਕ ਮੇਲੇ ਨਾਲ ਹੋਈ, ਜਿਸ 'ਚ ਲੋਕ ਗਾਇਕ ਸੰਧੂ ਸੁਰਜੀਤ ਤੋਂ ਇਲਾਵਾ ਵੱਖ-ਵੱਖ ਕਲਾਕਾਰਾਂ ਨੇ ...

ਪੂਰੀ ਖ਼ਬਰ »

ਵਿਧਾਇਕ ਦਹੀਯਾ ਨੇ ਤਲਵੰਡੀ ਭਾਈ ਵਿਖੇ ਆਰੰਭ ਕਰਵਾਈ ਝੋਨੇ ਦੀ ਖ਼ਰੀਦ

ਤਲਵੰਡੀ ਭਾਈ, 5 ਅਕਤੂਬਰ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਤੇ ਖ਼ਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਰਾਈਸ ਮਿੱਲਰਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ...

ਪੂਰੀ ਖ਼ਬਰ »

ਵਿਧਾਇਕ ਜ਼ੀਰਾ ਨੂੰ ਮੰਗ ਪੱਤਰ ਸੌਂਪ ਕੇ ਅੱਤਵਾਦ ਪੀੜਤਾਂ ਨੇ ਪੈਨਸ਼ਨ 10 ਹਜ਼ਾਰ ਪ੍ਰਤੀ ਮਹੀਨਾ ਕਰਨ ਦੀ ਮੰਗ

ਜ਼ੀਰਾ, 5 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਅੱਤਵਾਦ ਪੀੜਤਾਂ ਨੂੰ ਵੱਖ-ਵੱਖ ਸਹੂਲਤਾਂ ਤੋਂ ਇਲਾਵਾ ਪੈਨਸ਼ਨਾਂ 'ਚ ਵਾਧਾ ਕਰਕੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ ਸਬੰਧੀ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਦਫ਼ਤਰ 'ਚ ਪਹੁੰਚ ਕੇ ਮੰਗ ਪੱਤਰ ...

ਪੂਰੀ ਖ਼ਬਰ »

ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ

ਮਮਦੋਟ, 5 ਅਕਤੂਬਰ (ਸੁਖਦੇਵ ਸਿੰਘ ਸੰਗਮ)-ਗੁਰਦੁਆਰਾ ਸ੍ਰੀ ਪ੍ਰਗਟ ਸਾਹਿਬ ਹਾਮਦ ਵਿਖੇ ਸਾਲਾਨਾ ਜੋੜ ਮੇਲਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ ਵਾਲਿਆਂ ਦੀ ਰਹਿਨੁਮਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ, ਜਿਸ 'ਚ ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ, ਧਾਰਮਿਕ, ...

ਪੂਰੀ ਖ਼ਬਰ »

ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ

ਮਮਦੋਟ, 5 ਅਕਤੂਬਰ (ਸੁਖਦੇਵ ਸਿੰਘ ਸੰਗਮ)-ਗੁਰਦੁਆਰਾ ਸ੍ਰੀ ਪ੍ਰਗਟ ਸਾਹਿਬ ਹਾਮਦ ਵਿਖੇ ਸਾਲਾਨਾ ਜੋੜ ਮੇਲਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ ਵਾਲਿਆਂ ਦੀ ਰਹਿਨੁਮਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ, ਜਿਸ 'ਚ ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ, ਧਾਰਮਿਕ, ...

ਪੂਰੀ ਖ਼ਬਰ »

ਭਾਕਿਯੂ ਕਾਦੀਆਂ ਵਲੋਂ ਵਾੜਾ ਮਨਸੂਰਵਾਲ ਵਿਖੇ ਇਸਤਰੀ ਵਿੰਗ ਇਕਾਈ ਦਾ ਗਠਨ

ਜ਼ੀਰਾ, 5 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜਥੇਬੰਦੀ ਦਾ ਵਿਸਥਾਰ ਕਰਦਿਆਂ ਜ਼ੀਰਾ ਨੇੜਲੇ ਪਿੰਡ ਵਾੜਾ ਮਨਸੂਰਵਾਲ ਵਿਖੇ ਇਸਤਰੀ ਵਿੰਗ ਦੀ ਇਕਾਈ ਦਾ ਗਠਨ ਕੀਤਾ ਗਿਆ | ਇਸ ਸਬੰਧੀ ਹੋਈ ਇਕੱਤਰਤਾ ਦੌਰਾਨ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਸਮਾਜ ਦੇ ਜਾਗਣ ਤੋਂ ਪਹਿਲਾਂ ਹੀ ਨਸ਼ਿਆਂ 'ਚ ਤਬਾਹ ਨਾ ਹੋਜੇ ਪੰਜਾਬ ਦੀ ਜਵਾਨੀ

ਰਾਜਿੰਦਰ ਸਿੰਘ ਹਾਂਡਾ ਲੱਖੋ ਕੇ ਬਹਿਰਾਮ, 5 ਅਕਤੂਬਰ- ਕੋਈ ਦੋ ਦਹਾਕੇ ਪਹਿਲਾਂ ਪੰਜਾਬ 'ਚ ਸ਼ੁਰੂ ਹੋਏ ਹੈਰੋਇਨ ਤੇ ਸਮੈਕ ਦੇ ਨਸ਼ੇ ਜਿਸ ਨੂੰ ਚਿੱਟੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਸ ਨਸ਼ੇ ਨੂੰ ਠੱਲ੍ਹ ਪੈਣ ਦੀ ਬਜਾਏ ਸਰਕਾਰ ਦਰ ਸਰਕਾਰ ਇਹ ਨਸ਼ਾ ਵਧਦਾ ਹੀ ਜਾ ...

ਪੂਰੀ ਖ਼ਬਰ »

ਸਾਂਝੀਵਾਰਤਾ ਯਾਤਰਾ ਸੰਬੰਧੀ ਪ੍ਰਬੰਧਕਾਂ ਵਲੋਂ ਮਮਦੋਟ ਵਿਖੇ ਮੀਟਿੰਗ

ਮਮਦੋਟ, 5 ਅਕਤੂਬਰ (ਸੁਖਦੇਵ ਸਿੰਘ ਸੰਗਮ)-ਸੰਤ ਮੀਰਾਂ ਬਾਈ ਦੇ ਜਨਮ ਸਥਾਨ ਮੇੜਤਾ ਰਾਜਸਥਾਨ ਤੋਂ ਸ਼ੁਰੂ ਹੋਣ ਜਾ ਰਹੀ ਧਾਰਮਿਕ ਸਾਂਝੀ ਵਾਰਤਾ ਯਾਤਰਾ ਸਬੰਧੀ ਆਗੂਆਂ ਵਲੋਂ ਮਮਦੋਟ ਦੇ ਸ੍ਰੀ ਨਵ ਦੁਰਗਾ ਮੰਦਰ ਵਿਚ ਸਮਾਜਿਕ ਸਮੱਰਸਤਾ ਦੇ ਪ੍ਰਬੰਧਕ ਪ੍ਰਮੋਦ ਦੀ ਅਗਵਾਈ ...

ਪੂਰੀ ਖ਼ਬਰ »

ਖਿੰਡਾ ਵਲੋਂ ਮੰਡੀਆਂ ਦਾ ਨਿਰੀਖਣ

ਮੱਲਾਂਵਾਲਾ, 5 ਅਕਤੂਬਰ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)-ਅੱਜ ਐਗਰੋ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਨੇ ਮੱਲਾਂਵਾਲਾ ਦੀਆਂ ਮੰਡੀਆਂ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਰ ਕਿਸਾਨ ਮੰਡੀਆਂ 'ਚ ...

ਪੂਰੀ ਖ਼ਬਰ »

ਰਾਵਣ ਸੈਨਾ ਨੇ ਮਨਾਇਆ ਲੰਕਾਪਤੀ ਰਾਵਣ ਦਾ ਸ਼ਹਾਦਤ ਦਿਵਸ

ਫ਼ਿਰੋਜ਼ਪੁਰ, 5 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਜ਼ਿਲ੍ਹੇ ਭਰ 'ਚ ਜਿੱਥੇ ਅੱਜ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਫੂਕ ਦੁਸਹਿਰਾ ਦਾ ਤਿਉਹਾਰ ਮਨਾਇਆ ਗਿਆ, ਉੱਥੇ ਅੱਜ ਰਾਵਣ ਸੈਨਾ ਮਿਸ਼ਨ ਅੰਬੇਡਕਰ ਵਲੋਂ ਲੰਕਾਪਤੀ ਰਾਵਣ ਨੂੰ ਆਪਣਾ ਮਹਾਂਪੁਰਸ਼ ਦੱਸਦਿਆਂ ...

ਪੂਰੀ ਖ਼ਬਰ »

ਰਾਵਣ ਸੈਨਾ ਨੇ ਮਨਾਇਆ ਲੰਕਾਪਤੀ ਰਾਵਣ ਦਾ ਸ਼ਹਾਦਤ ਦਿਵਸ

ਫ਼ਿਰੋਜ਼ਪੁਰ, 5 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਜ਼ਿਲ੍ਹੇ ਭਰ 'ਚ ਜਿੱਥੇ ਅੱਜ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਫੂਕ ਦੁਸਹਿਰਾ ਦਾ ਤਿਉਹਾਰ ਮਨਾਇਆ ਗਿਆ, ਉੱਥੇ ਅੱਜ ਰਾਵਣ ਸੈਨਾ ਮਿਸ਼ਨ ਅੰਬੇਡਕਰ ਵਲੋਂ ਲੰਕਾਪਤੀ ਰਾਵਣ ਨੂੰ ਆਪਣਾ ਮਹਾਂਪੁਰਸ਼ ਦੱਸਦਿਆਂ ...

ਪੂਰੀ ਖ਼ਬਰ »

ਅਨਾਜ ਮੰਡੀ ਮਹਾਲਮ 'ਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਆਰਿਫ਼ ਕੇ, 5 ਅਕਤੂਬਰ (ਬਲਬੀਰ ਸਿੰਘ ਜੋਸਨ)- ਪੰਜਾਬ ਸਰਕਾਰ ਵਲੋਂ ਪਹਿਲੀ ਅਕਤੂਬਰ ਤੋਂ ਸੂਬੇ ਦੀਆਂ ਮੰਡੀਆਂ 'ਚ ਝੋਨੇ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ | ਮਾਰਕੀਟ ਕਮੇਟੀ ਫ਼ਿਰੋਜ਼ਪੁਰ ਸ਼ਹਿਰ ਦੀ ਅਨਾਜ ਮੰਡੀ ਮਹਾਲਮ 'ਚ ਝੋਨੇ ਦੀ ਆਮਦ ਆਉਣ 'ਤੇ ਕਿਸਾਨ ਵਿੰਗ ਦੇ ...

ਪੂਰੀ ਖ਼ਬਰ »

ਭਾਕਿਯੂ ਉਗਰਾਹਾਂ ਵਲੋਂ ਲਖੀਮਪੁਰ ਘਟਨਾ 'ਚ ਇਨਸਾਫ਼ ਦੀ ਮੰਗ ਸੰਬੰਧੀ ਐੱਸ. ਡੀ. ਐਮ ਨੂੰ ਮੰਗ ਪੱਤਰ

ਜ਼ੀਰਾ, 5 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲਖੀਮਪੁਰ ਖੀਰੀ ਘਟਨਾ ਦੇ ਇਕ ਸਾਲ ਪੂਰਾ ਹੋਣ 'ਤੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਨਿਰਦੋਸ਼ ਕਿਸਾਨਾਂ ਉਪਰ ਨਾਜਾਇਜ਼ ਪਰਚੇ ਕਰਕੇ ਜੇਲ੍ਹ ਭੇਜਣ ਦੇ ਵਿਰੋਧ 'ਚ ਪ੍ਰਧਾਨ ...

ਪੂਰੀ ਖ਼ਬਰ »

ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਦੇ ਸੰਬੰਧ 'ਚ ਧਾਰਮਿਕ ਸਮਾਗਮ

ਆਰਿਫ਼ ਕੇ, 5 ਅਕਤੂਬਰ (ਬਲਬੀਰ ਸਿੰਘ ਜੋਸਨ)-ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ 'ਚ ਪਿੰਡ ਸੁੱਧ ਸਿੰਘ ਵਾਲਾ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੇ ਸਬੰਧ 'ਚ ਆਰੰਭ ਕਰਵਾਏ ਗਏ ਸ੍ਰੀ ਅਖੰਡ ...

ਪੂਰੀ ਖ਼ਬਰ »

ਪ੍ਰਵਾਸੀ ਪੰਜਾਬੀ ਅਜੀਤ ਸਿੰਘ ਦੇ ਪਰਿਵਾਰ ਨੇ ਮਨਸੂਰਵਾਲ ਕਲਾਂ ਵਿਖੇ ਕੇਸਾਧਾਰੀ ਬੱਚਿਆਂ ਨੂੰ ਦਸਤਾਰਾਂ ਭੇਟ ਕੀਤੀਆਂ

ਜ਼ੀਰਾ, 5 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ ਦੇ ਪ੍ਰਵਾਸੀ ਪੰਜਾਬੀ ਅਜੀਤ ਸਿੰਘ ਅਮਰੀਕਾ ਦੇ ਪਰਿਵਾਰ ਵਲੋਂ ਨੌਜਵਾਨ ਤੇ ਬੱਚਿਆਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਤੇ ਸਿੱਖ ਧਰਮ ਨਾਲ ਜੋੜਨ ਦੇ ਮਕਸਦ ਤਹਿਤ ਪਿੰਡ ਦੇ ...

ਪੂਰੀ ਖ਼ਬਰ »

ਸਰਦਾਰ ਐਗਰੋ ਟਰੈਕਟਰਜ਼ ਜੋਹਨ ਡੀਅਰ ਫ਼ਿਰੋਜ਼ਪੁਰ ਵਲੋਂ ਪਹਿਲਾ ਏ.ਸੀ. ਕੈਬਿਨ ਵਾਲਾ ਟਰੈਕਟਰ ਕਿਸਾਨ ਨੂੰ ਸੌਂਪਿਆ

ਕੁੱਲਗੜ੍ਹੀ, 5 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)-ਸਰਦਾਰ ਐਗਰੋ ਟਰੈਕਟਰਜ਼ ਜੋਹਨਡੀਅਰ ਏਜੰਸੀ ਫ਼ਿਰੋਜ਼ਪੁਰ ਵਲੋਂ ਪੰਜਾਬ ਦਾ ਪਹਿਲਾ ਏਸੀ ਕੈਬਿਨ ਵਾਲਾ 5075 ਈ ਕਿਸਾਨ ਨੂੰ ਸੌਂਪਿਆ ਗਿਆ | ਇਹ ਸੂਬੇ ਭਰ 'ਚ ਪਹਿਲੇ ਵਿਕਣ ਵਾਲੇ ਟਰੈਕਟਰ ਦੀਆਂ ਚਾਬੀਆਂ ਸਤਪਾਲ ਸਿੰਘ ...

ਪੂਰੀ ਖ਼ਬਰ »

ਬਾਬਾ ਸ਼ੇਰ ਸ਼ਾਹ ਵਲੀ ਦਾ ਸਾਲਾਨਾ ਉਰਸ ਅੱਜ

ਫ਼ਿਰੋਜ਼ਪੁਰ, 5 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਬਾਬਾ ਸ਼ੇਰ ਸ਼ਾਹ ਵਲੀ ਦਾ ਸਾਲਾਨਾ ਤਿੰਨ ਰੋਜ਼ਾ ਉਰਸ ਸਮਾਗਮ ਸ਼ੁਰੂ ਹੋ ਗਿਆ ਹੈ, ਜਿਸ ਦੇ ਚੱਲਦਿਆਂ 6 ਅਕਤੂਬਰ ਦਿਨ ਵੀਰਵਾਰ ਨੂੰ ਵਿਸ਼ੇਸ਼ ਕੱਵਾਲੀ ਸਮਾਗਮ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਮੁੱਖ ...

ਪੂਰੀ ਖ਼ਬਰ »

ਸੰਤ ਕਰਤਾਰ ਸਿੰਘ ਖ਼ਾਲਸਾ ਸਕੂਲ ਵਿਖੇ ਕਰਵਾਏ ਅੰਤਰ ਹਾਊਸ ਮੁਕਾਬਲੇ

ਗੁਰੂਹਰਸਹਾਏ, 5 ਅਕਤੂਬਰ (ਹਰਚਰਨ ਸਿੰਘ ਸੰਧੂ)-ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਦੀ ਰਹਿਨੁਮਾਈ ਤੇ ਡਾਇਰੈਕਟਰ ਭਾਈ ਜੀਵਾਂ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੇ ਸੰਤ ਕਰਤਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਬੁਰਜ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਗੁਰੂਹਰਸਹਾਏ, 5 ਅਕਤੂਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਗੁਰੂਹਰਸਹਾਏ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਕਈ ...

ਪੂਰੀ ਖ਼ਬਰ »

ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਇ ਉਤਾੜ ਵਿਖੇ ਵਿਸ਼ਵ ਅਧਿਆਪਕ ਦਿਵਸ ਮਨਾਇਆ

ਗੋਲੂ ਕਾ ਮੋੜ, 5 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)-ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਵਿਖੇ ਮੁੱਖ ਅਧਿਆਪਕ ਸੂਬਾ ਐਵਾਰਡੀ ਉਮੇਸ਼ ਕੁਮਾਰ ਵਲੋਂ ਨਿਵੇਕਲੀ ਪਹਿਲ ਕਰਦੇ ਹੋਏ ਵਿਸ਼ਵ ਅਧਿਆਪਕ ਦਿਵਸ ਮੌਕੇ ਆਪਣੇ ਸਟਾਫ਼ ਮੈਂਬਰ ਦੇ ਸਹਿਯੋਗ ਨਾਲ ਵਿਸ਼ਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX