ਤਾਜਾ ਖ਼ਬਰਾਂ


ਗੁਰਪਤਵੰਤ ਪੰਨੂ ਨੇ ਲਈ ਤਰਨਤਾਰਨ ਥਾਣੇ 'ਤੇ ਹਮਲੇ ਦੀ ਜ਼ਿੰਮੇਵਾਰੀ
. . .  58 minutes ago
ਜਲੰਧਰ, 10 ਦਸੰਬਰ-ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਨੂੰ ਸ਼ੁੱਕਰਵਾਰ ਨੂੰ ਦੇਰ ਰਾਤ ਹੋਏ ਰਾਕੇਟ ਲਾਂਚਰ ਨਾਲ ਹਮਲੇ ਨੂੰ ਪੁਲਿਸ ਅੱਤਵਾਦੀ ਹਮਲਾ ਦੱਸ ਰਹੀ ਹੈ, ਦੂਜੇ ਪਾਸੇ ਇਸ ਦੀ ਜ਼ਿੰਮੇਵਾਰੀ ਅੱਤਵਾਦੀ ਗੁਰਪਤਵੰਤ ਪੰਨੂ ਨੇ ਲਈ...
ਆਰ.ਪੀ.ਜੀ. ਹਮਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਦਿੱਤਾ ਵੱਡਾ ਬਿਆਨ
. . .  about 1 hour ago
ਨਵੀਂ ਦਿੱਲੀ, 10 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਆਰ.ਪੀ.ਜੀ. ਹਮਲੇ 'ਤੇ ਕਹਿਣਾ ਹੈ ਕਿ ਇਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ...
ਦੁਸ਼ਮਣ ਦੇਸ਼ ਬੌਖਲਾਇਆ ਹੋਇਆ ਹੈ : ਡੀ.ਜੀ.ਪੀ. ਗੌਰਵ ਯਾਦਵ
. . .  about 1 hour ago
ਤਰਨ ਤਾਰਨ, 10 ਦਸੰਬਰ-ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਸਰਹਾਲੀ ਪੁਲਿਸ ਸਟੇਸ਼ਨ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਕਰੀਬ 200 ਡਰੋਨ ਕਰਾਸਿੰਗ ਹੋ ਚੁੱਕੇ ਹਨ। ਪਿਛਲੇ ਇਕ ਮਹੀਨੇ 'ਚ ਕਈ ਡਰੋਨਾਂ ਨੂੰ ਰੋਕਿਆ...
ਸਮਾਣਾ ’ਚ ਸੀਵਰੇਜ ਦੀ ਹੌਦੀ ਵਿਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ
. . .  about 2 hours ago
ਸਮਾਣਾ (ਪਟਿਆਲਾ), 10 ਦਸੰਬਰ (ਸਾਹਿਬ ਸਿੰਘ)- ਸਮਾਣਾ ਦੀ ਦਰਦੀ ਕਲੋਨੀ ਵਿਚ ਸੀਵਰੇਜ ਲਈ ਨਵੀਂ ਪੁੱਟੀ ਹੌਦੀ ਵਿਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ ਹੈ। ਨਵੀਂ ਪੁੱਟੀ ਹੌਦੀ ਵਿਚ ਲੋਕਾਂ ਨੇ...
ਕਰਜ਼ੇ ਦੇ ਸਤਾਏ ਕਿਸਾਨ ਵਲੋਂ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 8 ਲੱਖ ਦਾ ਸੀ ਕਰਜ਼ਾਈ
. . .  about 2 hours ago
ਭਵਾਨੀਗੜ੍ਹ, 10 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਝਨੇੜੀ ਵਿਖੇ ਕਰਜ਼ੇ ਦੇ ਸਤਾਏ ਕਿਸਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਸਹਾਇਕ ਸਬ-ਇੰਸਪੈਕਟਰ ਗਿਆਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਰੋਹੀ...
ਬੰਗਲਾਦੇਸ਼ ਨੇ ਭਾਰਤ ਦੇ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਕੀਤਾ ਫ਼ੈਸਲਾ
. . .  about 2 hours ago
ਢਾਕਾ, 10 ਦਸੰਬਰ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖ਼ਰੀ ਇਕ ਦਿਨਾਂ ਇੰਟਰਨੈਸ਼ਨਲ ਮੈਚ ਚਟੋਗ੍ਰਾਮ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ 'ਚ ਖੇਡਿਆ ਜਾ ਰਿਹਾ...
ਮਨੁੱਖੀ ਅਧਿਕਾਰ ਦਿਵਸ ’ਤੇ ਬੋਲੇ ਸੁਖਬੀਰ ਸਿੰਘ ਬਾਦਲ: ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ ਭਾਰਤ ਸਰਕਾਰ
. . .  about 2 hours ago
ਚੰਡੀਗੜ੍ਹ, 10 ਦਸੰਬਰ- ਮਨੁੱਖੀ ਅਧਿਕਾਰ ਦਿਵਸ ’ਤੇ ਇਕ ਟਵੀਟ ਕਰਦਿਆਂ ਸਾਬਾਕ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਜਦੋਂ ਦੁਨੀਆ ਮਨੁੱਖੀ ਅਧਿਕਾਰ ਦਿਵਸ ਮਨਾ ਰਹੀ ਹੈ, ਮੈਂ ਪ੍ਰਧਾਨ ਮੰਤਰੀ ਨਰਿੰਦਰ...
ਅਨਿਲ ਦੇਸ਼ਮੁੱਖ ਦੀ ਜ਼ਮਾਨਤ ਪਟੀਸ਼ਨ 'ਤੇ ਬੰਬੇ ਹਾਈਕੋਰਟ ਸੋਮਵਾਰ ਨੂੰ ਸੁਣਾਏਗਾ ਫ਼ੈਸਲਾ
. . .  about 3 hours ago
ਪੁਣੇ, 10 ਦਸੰਬਰ-ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦੀ ਜ਼ਮਾਨਤ ਪਟੀਸ਼ਨ 'ਤੇ ਬੰਬੇ ਹਾਈਕੋਰਟ ਸੋਮਵਾਰ ਨੂੰ ਫ਼ੈਸਲਾ ਸੁਣਾਏਗਾ। ਦੇਸ਼ਮੁੱਖ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਨਿਆਇਕ ਹਿਰਾਸਤ...
'ਭਾਰਤ ਜੋੜੋ ਯਾਤਰਾ' 'ਚ ਸ਼ਾਮਿਲ ਹੋਏ ਰਾਜਸਥਾਨ ਦੇ ਮੁੱਖ ਮੰਤਰੀ
. . .  about 4 hours ago
ਕੋਟਾ, 10 ਦਸੰਬਰ-ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਪਾਰਟੀ ਦੀ 'ਭਾਰਤ ਜੋੜੋ ਯਾਤਰਾ' ਦੀ ਅੱਜ ਦੀ ਸ਼ੁਰੂਆਤ ਬੂੰਦੀ ਜ਼ਿਲ੍ਹੇ ਦੇ ਕੇਸ਼ੋਰਾਈਪਟਨ ਤੋਂ ਕੀਤੀ। ਇਸ ਯਾਤਰਾ 'ਚ...
ਬੈਤੂਲ: ਬੋਰਵੈੱਲ 'ਚ ਡਿੱਗੇ ਬੱਚੇ ਦੀ ਮੌਤ, 84 ਘੰਟਿਆਂ ਬਾਅਦ ਬਾਹਰ ਨਿਕਲੀ ਲਾਸ਼
. . .  about 4 hours ago
ਭੋਪਾਲ, 10 ਦਸੰਬਰ-ਬੈਤੂਲ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਤਾਬਿਕ ਮੱਧ ਪ੍ਰਦੇਸ਼ ਦੇ ਮੰਡਾਵੀ ਪਿੰਡ 'ਚ 6 ਦਸੰਬਰ ਨੂੰ 55 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਤਨਮੇਅ ਨੂੰ ਕੱਢ ਲਿਆ ਗਿਆ ਹੈ, ਪਰ ਉਸ ਦੀ ਮੌਤ ਹੋ ਗਈ ਹੈ।
ਵੱਡੀ ਖ਼ਬਰ: ਪੁਲਿਸ ਥਾਣਾ ਸਰਹਾਲੀ 'ਤੇ ਰਾਕੇਟ ਲਾਂਚਰ ਨਾਲ ਹਮਲਾ
. . .  about 5 hours ago
ਸਰਹਾਲੀ ਕਲਾਂ,10 ਦਸੰਬਰ (ਅਜੇ ਸਿੰਘ ਹੁੰਦਲ)-ਬੀਤੀ ਰਾਤ ਕਰੀਬ 11.15 ਵਜੇ ਪੁਲਿਸ ਥਾਣਾ ਸਰਹਾਲੀ 'ਤੇ ਆਤੰਕੀ ਹਮਲਾ ਹੋਇਆ। ਅਣਪਛਾਤੇ ਹਮਲਾਵਰਾਂ ਨੇ ਨੈਸ਼ਨਲ ਹਾਈਵੇ ਤੋਂ ਰਾਕੇਟ ਲਾਂਚਰ ਨਾਲ ਥਾਣੇ ਦੀ ਇਮਾਰਤ ਨੂੰ ਨਿਸ਼ਾਨਾ...
⭐ਮਾਣਕ-ਮੋਤੀ⭐
. . .  about 6 hours ago
⭐ਮਾਣਕ-ਮੋਤੀ⭐
ਕ੍ਰੋਏਸ਼ੀਆ ਤੇ ਅਰਜਨਟੀਨਾ ਸੈਮੀਫਾਈਨਲ 'ਚ -ਪੈਨਲਟੀ ਸ਼ੂਟਆਊਟ 'ਚ ਬ੍ਰਾਜ਼ੀਲ ਤੇ ਨੀਦਰਲੈਂਡ ਨੂੰ ਮਿਲੀ ਹਾਰ
. . .  about 9 hours ago
ਦੋਹਾ, 9 ਦਸੰਬਰ (ਏਜੰਸੀ)-ਦੋਹਾ ਦੇ ਲੁਸੇਲ ਸਟੇਡੀਅਮ 'ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਦੂਸਰੇ ਕੁਆਰਟਰ ਫਾਈਨਲ 'ਚ ਅਰਜਨਟੀਨਾ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ 'ਚ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।
ਘਰ ਨੂੰ ਅੱਗ ਲੱਗਣ 'ਤੇ ਗੈਸ ਸਿਲੰਡਰ ਫਟਣ ਨਾਲ ਅੱਗ ਬੁਝਾਊ ਦਸਤੇ ਦੇ ਚਾਰ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਛੇਹਰਟਾ, 9 ਦਸੰਬਰ (ਵਡਾਲੀ)-ਪੁਲਿਸ ਥਾਣਾ ਇਸਲਾਮਾਬਾਦ ਦੇ ਨੇੜੇ ਇਕ ਘਰ ਨੂੰ ਅੱਗ ਲੱਗ ਗਈ। ਘਰ ਨੂੰ ਲੱਗੀ ਅੱਗ 'ਤੇ ਅੱਗ ਬੁਝਾਊ ਦਸਤੇ ਵਲੋਂ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਤਾਂ ਘਰ ਵਿਚ ਪਏ ਚਾਰ ਗੈਸ ਸਿਲੰਡਰਾਂ ਵਿਚੋਂ 2 ਗੈਸ ਸਿਲੰਡਰ ਅਚਾਨਕ ਫਟ ਗਏ, ਜਿਸ ਨਾਲ...
ਹਿਮਾਚਲ ਪ੍ਰਦੇਸ਼: ਸਾਰੇ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਹਾਈਕਮਾਨ 'ਤੇ ਛੱਡਿਆ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ-ਰਾਜੀਵ ਸ਼ੁਕਲਾ
. . .  1 day ago
ਸ਼ਿਮਲਾ, 9 ਦਸੰਬਰ-ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜੀਵ ਸ਼ੁਕਲਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਅੱਜ ਸੀ.ਐਲ.ਪੀ. ਮੀਟਿੰਗ ਵਿਚ ਸਾਰੇ 40 ਵਿਧਾਇਕਾਂ ਨੇ ਹਿੱਸਾ ਲਿਆ ਅਤੇ ਸਾਰਿਆਂ ਨੇ ਰਾਜ ਦੇ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ ਪਾਰਟੀ ਹਾਈਕਮਾਨ 'ਤੇ ਛੱਡਣ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ...
11 ਦਸੰਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 9 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਦਸੰਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਵਿਚ, ਪ੍ਰਧਾਨ ਮੰਤਰੀ 75,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ...
ਰੌਬਨਜੀਤ ਕੌਰ ਗਿੱਲ ਨੂੰ ਤਹਿਸੀਲ ਅਜਨਾਲਾ ‘ਚ ਤਹਿਸੀਲਦਾਰ ਨਿਯੁਕਤ ਕਰਨ ਦੇ ਨਾਲ-ਨਾਲ ਬਾਬਾ ਬਕਾਲਾ ਦਾ ਦਿੱਤਾ ਗਿਆ ਵਾਧੂ ਚਾਰਜ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਾਲ ਵਿਭਾਗ ਵਲੋਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਕੀਤੇ ਤਹਿਸੀਲਦਾਰ ਨੂੰ ਅੱਜ ਵੱਖ-ਵੱਖ ਤਹਿਸੀਲਾਂ ਵਿਚ ਨਿਯੁਕਤ ਕਰ ਦਿੱਤਾ ਗਿਆ ਹੈ। ਤਹਿਸੀਲਦਾਰ ਰੌਬਨਜੀਤ ਕੌਰ ਗਿੱਲ ਨੂੰ ਤਹਿਸੀਲ...
ਨਾਇਬ ਤਹਿਸੀਲਦਾਰ ਤੋਂ ਤਹਿਸੀਲਦਾਰ ਪਦਉੱਨਤ ਹੋਏ ਤਹਿਸੀਲਦਾਰ ਤਹਿਸੀਲਾਂ 'ਚ ਕੀਤੇ ਗਏ ਨਿਯੁਕਤ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਾਲ ਵਿਭਾਗ ਵਲੋਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਕੀਤੇ ਤਹਿਸੀਲਦਾਰ ਨੂੰ ਅੱਜ ਵੱਖ-ਵੱਖ ਤਹਿਸੀਲਾਂ ਵਿਚ ਨਿਯੁਕਤ ਕਰ ਦਿੱਤਾ ਗਿਆ...
ਸ਼ਿਮਲਾ:ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ, ਹਾਈਕਮਾਨ ਦਾ ਫ਼ੈਸਲਾ ਹੋਵੇਗਾ ਅੰਤਿਮ-ਸੁਖਵਿੰਦਰ ਸਿੰਘ ਸੁੱਖੂ
. . .  1 day ago
ਸ਼ਿਮਲਾ, 9 ਦਸੰਬਰ-ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹਾਂ। ਮੈਂ ਕਾਂਗਰਸ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ, ਵਰਕਰ ਅਤੇ ਵਿਧਾਇਕ ਹਾਂ। ਪਾਰਟੀ ਹਾਈਕਮਾਨ ਦਾ ਫ਼ੈਸਲਾ...
ਹਿਮਾਚਲ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ਸੋਚ ’ਤੇ ਮੋਹਰ ਲਗਾਈ-ਰਾਜਾ ਵੜਿੰਗ
. . .  1 day ago
ਮੁਹਾਲੀ, 9 ਦਸੰਬਰ (ਦਵਿੰਦਰ ਸਿੰਘ)- ਹਿਮਾਚਲ ਚੋਣਾਂ ਵਿਚ ਕਾਂਗਰਸ ਦੀ ਹੋਈ ਜਿੱਤ ’ਤੇ ਬੋਲਦਿਆਂ ਰਾਜਾ ਵੜਿੰਗ ਨੇ ਹਿਮਾਚਲ ਪ੍ਰਦੇਸ਼ ਦੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ...
ਬਾਰ ਐਸੋਸੀਏਸ਼ਨ ਅਮਲੋਹ ਦੀ ਚੋਣ ਵਿੱਚ ਐਡਵੋਕੇਟ ਅਮਰੀਕ ਸਿੰਘ ਔਲਖ ਜਿੱਤ ਦਰਜ ਕਰਕੇ ਪ੍ਰਧਾਨ ਬਣੇ
. . .  1 day ago
ਅਮਲੋਹ, 9 ਦਸੰਬਰ (ਕੇਵਲ ਸਿੰਘ)- ਅੱਜ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਉਪ-ਪ੍ਰਧਾਨ ਅਤੇ ਸੈਕਟਰੀ ਦੀ ਚੋਣ ਲਈ ਵੋਟਿੰਗ ਹੋਈ, ਜਿਸ ਵਿਚ ਐਡਵੋਕੇਟ ਅਮਰੀਕ ਸਿੰਘ ਔਲਖ ਪ੍ਰਧਾਨ ਦੀ ਚੋਣ ਜਿੱਤੇ। ਇਮਰਾਨ ਤੱਗੜ ਮੀਤ ਪ੍ਰਧਾਨ ਬਣੇ, ਉਥੇ ਹੀ ਦੂਸਰੇ ਗਰੁੱਪ ਦੇ ਐਡਵੋਕੇਟ ਪ੍ਰਣਵ ਗੁਪਤਾ ਚੋਣ...
ਇਤਿਹਾਸਕ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ 11 ਹਜ਼ਾਰ ਬੂਟੇ ਲਗਾਉਣ ਦੀ ਸ਼ੁਰੂਆਤ
. . .  1 day ago
ਸੰਧਵਾਂ, 9 ਦਸੰਬਰ (ਪ੍ਰੇਮੀ ਸੰਧਵਾਂ)- ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਸਰਪੰਚ ਪਰਮਜੀਤ ਸਿੰਘ ਮਾਨ, ਪ੍ਰਧਾਨ ਅਮਰੀਕ ਸਿੰਘ ਸੰਧੂ, ਪ੍ਰਿੰਸੀਪਲ ਤਜਿੰਦਰ ਸ਼ਰਮਾ, ਲੈਕਚਰਾਰ ...
ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ 28 ਦੀ ਥਾਂ 27 ਦਸੰਬਰ ਨੂੰ ਸਜਾਇਆ ਜਾਵੇ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 9 ਦਸੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 29 ਦਸੰਬਰ ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਸੰਬੰਧੀ ਸਜਾਇਆ ਜਾਣ ਵਾਲਾ ਨਗਰ ਕੀਰਤਨ 27 ਦਸੰਬਰ ਨੂੰ ਸਜਾਉਣ ਦਾ ਆਦੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ...
ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਨੋਟਿਸ ਜਾਰੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਸੁਪਰੀਮ ਕੋਰਟ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਔਰਤਾਂ ਲਈ ਵਿਆਹ ਦੀ ਇਕਸਾਰ ਉਮਰ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ ਜਾਰੀ...
ਡੇਰਾ ਪ੍ਰੇਮੀ ਕਤਲ ਮਾਮਲੇ ’ਚ ਗ੍ਰਿਫ਼ਤਾਰ ਸ਼ੂਟਰ ਜਤਿੰਦਰ ਜੀਤੂ ਨੂੰ ਫ਼ਰੀਦਕੋਟ ਅਦਾਲਤ ਵਿਚ ਕੀਤਾ ਪੇਸ਼
. . .  1 day ago
ਫ਼ਰੀਦਕੋਟ, 9 ਦਸੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਕੋਟਕਪੂਰਾ ਵਿਖੇ ਹੋਏ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਛੇਵੇਂ ਸ਼ੂਟਰ ਜਤਿੰਦਰ ਜੀਤੂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

ਮੋਗਾ

ਪੰਜਾਬ ਰਾਜ ਗੋਦਾਮ ਨਿਗਮ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਵਲੋਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)–ਜ਼ਿਲ੍ਹਾ ਮੋਗਾ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੈ ਪਰ ਹਾਲੇ ਤੱਕ ਫ਼ਸਲ ਦੀ ਮੰਡੀਆਂ ਵਿਚ ਆਮਦ ਸ਼ੁਰੂ ਨਹੀਂ ਹੋਈ ਹੈ | ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਸਰਕਾਰ ਵਲੋਂ ਤਾਇਨਾਤ ਕੀਤੇ ਗਏ ਪੰਜਾਬ ਰਾਜ ਗੋਦਾਮ ਨਿਗਮ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਉਦੈਦੀਪ ਸਿੰਘ ਸਿੱਧੂ ਵਲੋਂ ਮੋਗਾ ਦੀ ਮੁੱਖ ਦਾਣਾ ਮੰਡੀ ਦੌਰਾ ਕੀਤਾ ਗਿਆ | ਉਨ੍ਹਾਂ ਖ਼ਰੀਦ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ ਤੇ ਖ਼ਰੀਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ | ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁੱਕੀ ਤੇ ਸਾਫ਼ ਫ਼ਸਲ ਲਿਆਉਣ ਤਾਂ ਜੋ ਉਨ੍ਹਾਂ ਨੂੰ ਭਾਅ ਲੱਗਣ ਲਈ ਇੰਤਜ਼ਾਰ ਨਾ ਕਰਨਾ ਪਵੇ | ਇਸ ਮੌਕੇ ਹਾਜ਼ਰ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਗੀਤਾ ਬਿਸ਼ੰਬੁ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿਚ ਖ਼ਰੀਫ਼ ਸੀਜ਼ਨ 2022-23 ਦੌਰਾਨ ਝੋਨੇ ਦੀ ਕੁਲ 12,83,166 ਮੀਟਰਿਕ ਟਨ ਆਮਦ ਹੋਣ ਦੀ ਸੰਭਾਵਨਾ ਹੈ | ਜ਼ਿਲ੍ਹਾ ਮੋਗਾ ਵਿਚ ਝੋਨੇ ਦੀ ਖ਼ਰੀਦ ਲਈ ਕੁੱਲ 108 ਖ਼ਰੀਦ ਕੇਂਦਰ ਬਣਾਏ ਗਏ ਹਨ | ਸਰਕਾਰ ਵਲੋਂ ਖ਼ਰੀਦ ਏਜੰਸੀਆਂ ਲਈ ਖ਼ਰੀਦ ਟੀਚੇ ਨਿਰਧਾਰਿਤ ਕੀਤੇ ਗਏ ਹਨ, ਜਿਸ ਤਹਿਤ ਪਨਗ੍ਰੇਨ 34 ਫ਼ੀਸਦੀ , ਪਨਸਪ 22 ਫ਼ੀਸਦੀ, ਮਾਰਕਫੈੱਡ 26 ਫ਼ੀਸਦੀ, ਵੇਅਰ ਹਾਊਸ 13 ਫ਼ੀਸਦੀ, ਐਫ. ਸੀ. ਆਈ. 5 ਫ਼ੀਸਦੀ ਖ਼ਰੀਦ ਕਰਨਗੀਆਂ | ਉਨ੍ਹਾਂ ਦੱਸਿਆ ਕਿ ਖ਼ਰੀਦ ਏਜੰਸੀਆਂ ਨੂੰ ਸੀਜ਼ਨ ਦੌਰਾਨ ਕੁੱਲ 34389 ਗੱਠਾਂ ਦੀ ਲੋੜ ਹੈ ਅਤੇ ਖ਼ਰੀਦ ਏਜੰਸੀਆਂ ਪਾਸ ਕੁੱਲ 33249 ਗੱਠਾਂ ਉਪਲਬਧ ਹਨ, 50 ਫ਼ੀਸਦੀ ਬਾਰਦਾਨਾ (ਪੁਰਾਣਾ) ਮਿਲਰਜ਼ ਵਲੋਂ ਮੁਹੱਈਆ ਕਰਵਾਇਆ ਜਾਣਾ ਹੈ | ਜ਼ਿਲ੍ਹਾ ਮੋਗਾ ਵਿਚ ਕੁੱਲ 341 ਚੌਲ ਮਿੱਲਾਂ ਹਨ, ਜਿਸ ਵਿਚੋਂ ਲਗਪਗ ਸਾਰੀਆਂ ਮਿੱਲਾਂ ਅਲਾਟ ਕੀਤੀਆਂ ਜਾ ਚੁੱਕੀਆਂ ਹਨ | ਪੰਜਾਬ ਰਾਜ ਵਿਚ ਖ਼ਰੀਫ਼ ਸੀਜ਼ਨ 2022-23 ਦੌਰਾਨ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 2060 ਰੁਪਏ ਪ੍ਰਤੀ ਕੁਵਿੰਟਲ ਨਿਰਧਾਰਿਤ ਕੀਤਾ ਗਿਆ ਹੈ | ਸਰਕਾਰ ਵਲੋਂ ਝੋਨੇ ਵਿਚ ਨਮੀ ਦੀ ਵੱਧ ਤੋਂ ਵੱਧ ਮਾਤਰਾ 17 ਫ਼ੀਸਦੀ ਨਿਰਧਾਰਿਤ ਕੀਤੀ ਗਈ ਹੈ | ਜ਼ਿਲ੍ਹਾ ਮੋਗਾ ਵਿਚ ਲੇਬਰ ਤੇ ਢੋਆ ਦੁਆਈ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਮੰਡੀ ਬੋਰਡ ਵਲੋਂ ਮੰਡੀਆਂ ਵਿਚ ਫੜ੍ਹਾਂ ਦੀ ਸਫ਼ਾਈ, ਪੀਣ ਦੇ ਪਾਣੀ, ਬਿਜਲੀ, ਛਾਂ, ਨਮੀ ਮਾਪਣ ਵਾਲੇ ਯੰਤਰ ਆਦਿ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ | ਸਮੂਹ ਖ਼ਰੀਦ ਏਜੰਸੀਆਂ ਵਲੋਂ ਮੰਡੀਆਂ ਵਿਚ ਖ਼ਰੀਦ ਅਮਲੇ ਦੀ ਨਿਯੁਕਤੀ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਖ਼ਰੀਫ਼ ਸੀਜ਼ਨ 2022-23 ਦੌਰਾਨ ਹਰ ਆੜ੍ਹਤੀਏ ਵਲੋਂ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਕਿਸਾਨਾਂ ਦੇ ਭੋਂ ਵੇਰਵਿਆਂ ਨੂੰ ਪੰਜਾਬ ਮੰਡੀ ਬੋਰਡ ਦੇ ਤੇ ਖ਼ੁਰਾਕ ਸਪਲਾਈਜ਼ ਵਿਭਾਗ ਦੇ 'ਤੇ ਦਰਜ ਤੇ ਤਸਦੀਕ ਕੀਤੇ ਜਾਣ ਅਤੇ ਕਿਸਾਨ ਵਲੋਂ ਲਿਆਂਦੀ ਗਈ ਫ਼ਸਲ ਦਰਜ ਕੀਤੀ ਭੂਮੀ ਦੇ ਅਨੁਪਾਤ ਵਿਚ ਹੀ ਹੋਵੇ | ਉਨ੍ਹਾਂ ਕਿਹਾ ਕਿ ਖ਼ਰੀਫ਼ ਸੀਜ਼ਨ 2022-23 ਦੌਰਾਨ ਆੜ੍ਹਤੀਆ ਵਲੋਂ ਬੋਰੀਆਂ 'ਤੇ ਛਾਪਾ ਨੀਲੇ ਰੰਗ ਦੀ ਸਿਆਹੀ ਵਿਚ ਲਗਾਇਆ ਜਾਵੇਗਾ ਤੇ ਸਿਲਾਈ ਲਾਲ ਰੰਗ ਦੇ ਧਾਗੇ ਨਾਲ ਕੀਤੀ ਜਾਵੇਗੀ | ਮੰਡੀਆਂ ਵਿਚੋਂ ਖ਼ਰੀਦ ਕੀਤੇ ਝੋਨੇ ਦੀ ਚੁਕਾਈ 72 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾਵੇਗੀ ਅਤੇ ਲਿਫ਼ਟਿੰਗ ਸਮੇਂ ਅਨਾਜ ਖ਼ਰੀਦ ਪੋਰਟਲ ਤੇ ਆਨਲਾਈਨ ਵਿਧੀ ਰਾਹੀਂ ਗੇਟ ਪਾਸ ਜਾਰੀ ਕੀਤੇ ਜਾਣਗੇ | ਇਸ ਤੋਂ ਪਹਿਲਾਂ ਪੰਜਾਬ ਰਾਜ ਗੋਦਾਮ ਨਿਗਮ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਉਦੈਦੀਪ ਸਿੰਘ ਸਿੱਧੂ ਵਲੋਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਸਮੂਹ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਅਧਿਕਾਰੀ ਤੇ ਹੋਰ ਹਾਜ਼ਰ ਸਨ |

ਭਾਰਤੀ ਅੰਬੈਸਡਰਾਂ, ਹਾਈ ਕਮਿਸ਼ਨਰਾਂ ਦਾ ਵਫ਼ਦ ਕਰੇਗਾ ਜ਼ਿਲ੍ਹਾ ਮੋਗਾ ਦਾ ਦੌਰਾ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਰਤ ਸਰਕਾਰ ਦੇ ਅਦਾਰੇ ਨੀਤੀ ਆਯੋਗ ਵਲੋਂ ਐਸਪੀਰੇਸ਼ਨਲ ਡਿਸਟਿ੍ਕਟ ਪ੍ਰੋਗਰਾਮ ਅਧੀਨ ਜ਼ਿਲ੍ਹਾ ਮੋਗਾ ਵਿਚ ਵੱਖ-ਵੱਖ ਵਿਕਾਸ ਕਾਰਜ ਚੱਲ ਰਹੇ ਹਨ, ਜਿਨ੍ਹਾਂ ਨੂੰ ਦੇਖਣ ਲਈ ਭਾਰਤ ਦੇ ਵੱਖ-ਵੱਖ ਦੇਸ਼ਾਂ ਵਿਚ ...

ਪੂਰੀ ਖ਼ਬਰ »

ਬੱਚਿਆਂ ਨਾਲ ਭਰੀ ਸਕੂਲ ਵੈਨ ਐਂਬੂਲੈਂਸ ਨਾਲ ਟਕਰਾਈ

ਮੋਗਾ, 6 ਅਕਤੂਬਰ (ਗੁਰਤੇਜ ਸਿੰਘ)-ਮੋਗਾ-ਫ਼ਿਰੋਜ਼ਪੁਰ ਰੋਡ ਦੁੱਨੇਕੇ ਵਿਖੇ ਕਰੀਬ 4:30 ਵਜੇ ਸਕੂਲ ਵੈਨ ਨਾਲ ਐਂਬੂਲੈਂਸ 108 ਦੀ ਟੱਕਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਮੋਗਾ-ਫ਼ਿਰੋਜ਼ਪੁਰ ਰੋਡ 'ਤੇ ਘੱਲ ਕਲਾਂ ਸਥਿਤ ਇਕ ਪ੍ਰਾਈਵੇਟ ਸਕੂਲ ਦੀ ਵੈਨ ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਨੇ ਕੀਤਾ ਉਦਘਾਟਨ

ਕੋਟ ਈਸੇ ਖਾਂ, 6 ਅਕਤੂਬਰ (ਨਿਰਮਲ ਸਿੰਘ ਕਾਲੜਾ)-ਸਥਾਨਕ ਸ਼ਹਿਰ ਦੀ ਸ੍ਰੀ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਸੁੰਦਰ ਨਗਰ ਦੇ ਮੁੱਖ ਸੇਵਾਦਾਰ ਤੇ ਸ਼ਹਿਰ ਨਿਵਾਸੀਆਂ ਵਲੋਂ ਦਿੱਤੇ ਉੱਦਮ ਸਦਕਾ ਇਸ ਵਾਰ ਮਨਾਏ ਦੁਸਹਿਰੇ ਵਾਲੇ ਦਿਨ ਦਾ ਰਸਮੀ ਉਦਘਾਟਨ ਸਾਬਕਾ ਵਿਧਾਇਕ ...

ਪੂਰੀ ਖ਼ਬਰ »

ਪਿੰਡ ਰੌਂਤਾ ਕੋਆਪ੍ਰੇਟਿਵ ਸੁਸਾਇਟੀ ਦੀਆਂ ਚੋਣਾਂ ਰੱਦ

ਸਮਾਧ ਭਾਈ/ਨਿਹਾਲ ਸਿੰਘ ਵਾਲਾ, 6 ਅਕਤੂਬਰ (ਜਗਰੂਪ ਸਿੰਘ ਸਰੋਆ/ਪਲਵਿੰਦਰ ਸਿੰਘ ਟਿਵਾਣਾ)-ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਮੋਗਾ ਦੀ ਅਦਾਲਤ ਨੇ ਕੋਆਪ੍ਰੇਟਿਵ ਸੁਸਾਇਟੀ ਪਿੰਡ ਰੌਂਤਾ ਵਿਖੇ 3 ਨਵੰਬਰ 2021 ਨੂੰ ਹੋਈਆਂ ਚੋਣਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਕੇ ...

ਪੂਰੀ ਖ਼ਬਰ »

ਕਿਸਾਨ ਸਿਖ਼ਲਾਈ ਤੇ ਜਾਗਰੂਕਤਾ ਕੈਂਪ ਲਗਾਇਆ

ਧਰਮਕੋਟ, 6 ਅਕਤੂਬਰ (ਪਰਮਜੀਤ ਸਿੰਘ)-ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀਆਂ ਹਦਾਇਤਾਂ ਅਨੁਸਾਰ ਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਤੀਬਾੜੀ ਅਫ਼ਸਰ ਡਾ. ਗੁਰਬਾਜ਼ ਸਿੰਘ ਦੀ ਅਗਵਾਈ ਨਾਲ ਖੇਤੀਬਾੜੀ ਵਿਕਾਸ ਅਫ਼ਸਰ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੇ ਵਿਦਿਆਰਥੀ ਨੇ ਹਾਸਲ ਕੀਤੇ 7 ਬੈਂਡ- ਡੱਲਾ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ)-ਆਈਲਟਸ ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ, ਉੱਥੇ ਹੀ ਆਪਣੀਆਂ ਆਈਲਟਸ ਤੇ ਇਮੀਗੇ੍ਰਸ਼ਨ ਦੀਆਂ ਸੇਵਾਵਾਂ ਨਾਲ ਅਨੇਕਾਂ ...

ਪੂਰੀ ਖ਼ਬਰ »

ਸਾਬਕਾ ਸੈਨਿਕ ਵੈੱਲਫੇਅਰ ਯੂਨੀਅਨ ਦੀ ਇਕੱਤਰਤਾ ਭਲਕੇ

ਬਾਘਾ ਪੁਰਾਣਾ, 6 ਅਕਤੂਬਰ (ਕਿ੍ਸ਼ਨ ਸਿੰਗਲਾ)-ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਬਾਘਾ ਪੁਰਾਣਾ ਦੀ ਇਕੱਤਰਤਾ 8 ਅਕਤੂਬਰ ਨੂੰ ਸਵੇਰੇ 9 ਵਜੇ ਸਥਾਨਕ ਗੁਰਦੁਆਰਾ ਬਾਬਾ ਵਿਸ਼ਵਕਰਮਾ ਵਿਖੇ ਹੋਵੇਗੀ, ਜਿਸ ਵਿਚ ਪੈਨਸ਼ਨਰਾਂ ਦੇ ਸਾਲਾਨਾ ਜੀਵਨ ਪ੍ਰਮਾਣ ਪੱਤਰ ਭੇਜਣ ...

ਪੂਰੀ ਖ਼ਬਰ »

ਜੀਂਦੜਾ ਸਕੂਲ ਦੇ 25 ਵਿਦਿਆਰਥੀ ਅੰਮਿ੍ਤਪਾਨ ਕਰ ਕੇ ਗੁਰੂ ਵਾਲੇ ਬਣੇ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਮੋਗਾ ਦੇ 25 ਵਿਦਿਆਰਥੀਆ ਨੇ ਸੰਤ ਬਾਬਾ ਕਾਰਜ ਸਿੰਘ ਜੀ ਦੇ ਪੂਰਨਿਆਂ ਉੱਪਰ ਚਲਦਿਆ ਖੰਡੇ ਬਾਟੇ ਦਾ ਅੰਮਿ੍ਤਪਾਨ ਕਰ ਕੇ ਗੁਰੂ ਦੇ ਸਿੰਘ ਸਜੇ | ਇਹ ਅੰਮਿ੍ਤ ...

ਪੂਰੀ ਖ਼ਬਰ »

ਸਿਵਲ ਸਰਜਨ ਨੇ ਨਵਜੰਮੇ ਬੱਚੇ ਤੇ ਮਾਂ ਦੀ ਸਿਹਤ ਦਾ ਹਾਲ ਚਾਲ ਪੁੱਛਿਆ

ਮੋਗਾ, 6 ਅਕਤੂਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਮੁਤਾਬਿਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਿਹਤ ਵਿਭਾਗ ਮੋਗਾ ਪੂਰੀ ਤਰ੍ਹਾਂ ਆਪਣੀ ਸੇਵਾਵਾਂ ਆਮ ਲੋਕਾਂ ਤੱਕ ਪਹੁੰਚਾਉਣ ਦੇ ਪੁਰਜੋਰ ਯਤਨ ਕਰ ਰਿਹਾ ਹੈ | ...

ਪੂਰੀ ਖ਼ਬਰ »

ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਗਵਾਇਅ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਕਿੰਡਰਗਾਰਟਨ ਸਕੂਲ ਵਲੋਂ ਬੱਚਿਆਂ ਨੂੰ ਜਿੱਥੇ ਪੜ੍ਹਾਈ ਤੇ ਖੇਡਾਂ 'ਚ ਵੱਖ-ਵੱਖ ਸਰਗਰਮੀਆਂ ਕਰਵਾਈਆਂ ਜਾਂਦੀਆਂ ਹਨ, ਉੱਥੇ ਹੀ ਬੱਚਿਆਂ ਦੇ ਬੌਧਿਕ ਵਿਕਾਸ ਤੇ ...

ਪੂਰੀ ਖ਼ਬਰ »

ਕਵੀਸ਼ਰ ਗੁਰਦੇਵ ਸਿੰਘ ਸਾਹੋਕੇ ਦਾ ਦਿਹਾਂਤ

ਮੋਗਾ, 6 ਅਕਤੂਬਰ (ਗੁਰਤੇਜ ਸਿੰਘ)-ਬਾਬੂ ਰਜਬ ਅਲੀ ਦੇ ਸਗਿਰਦ ਪੰਥ ਪ੍ਰਸਿੱਧ ਕਵੀਸ਼ਰ ਗੁਰਦੇਵ ਸਿੰਘ ਸਾਹੋਕੇ (ਚੜਿੱਕ) ਦਾ ਅੱਜ ਦਿਹਾਂਤ ਹੋ ਗਿਆ | ਉਨ੍ਹਾਂ ਦੇ ਸਦੀਵੀ ਵਿਛੋੜੇ 'ਤੇ ਵਿਸ਼ਵ ਪ੍ਰਸਿੱਧ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਨਿਰਮਲ ਸਿੰਘ ਨੂਰ ਬੁੱਕਣ ...

ਪੂਰੀ ਖ਼ਬਰ »

ਆਨਲਾਈਨ ਗੇਟ ਪਾਸ ਦਾ ਆੜ੍ਹਤੀਆਂ ਵਲੋਂ ਵਿਰੋਧ

ਮੋਗਾ, 6 ਅਕਤੂਬਰ (ਅਸ਼ੋਕ ਬਾਂਸਲ)-ਪੰਜਾਬ ਸਰਕਾਰ ਵਲੋਂ ਨਵੀਆਂ-ਨਵੀਆਂ ਨੀਤੀਆਂ ਬਣਾ ਕੇ ਆੜ੍ਹਤੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਰੋਸ ਵਜੋਂ ਅੱਜ ਆੜ੍ਹਤੀ ਐਸੋਸੀਏਸ਼ਨ ਦੇ ਐਗਜ਼ੈਕਟਿਵ ਮੈਂਬਰਾਂ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਪ੍ਰਭਜੀਤ ਸਿੰਘ ਕਾਲਾ ਦੀ ਅਗਵਾਈ ...

ਪੂਰੀ ਖ਼ਬਰ »

ਪਰਚਾ ਰੱਦ ਕਰਵਾਉਣ ਵਿਰੁੱਧ ਟੈਂਕੀ 'ਤੇ ਚੜ੍ਹੀ ਮਹਿਲਾ ਸਰਪੰਚ

ਅਜੀਤਵਾਲ, 6 ਅਕਤੂਬਰ (ਸ਼ਮਸ਼ੇਰ ਸਿੰਘ ਗ਼ਾਲਿਬ)-ਪੰਚਾਇਤ ਸੈਕਟਰੀ ਸੁਖਬੀਰ ਸਿੰਘ ਵਲੋਂ ਸਰਪੰਚ ਕੁਲਦੀਪ ਕੌਰ ਡਾਲਾ ਵਿਰੁੱਧ ਧੋਖਾਧੜੀ ਹੇਰਾਫੇਰੀ ਦਾ ਮੁਕੱਦਮਾ ਦਰਜ ਕਰਵਾਉਣ ਦੇ ਦੂਸਰੇ ਦਿਨ ਮਹਿਲਾ ਸਰਪੰਚ ਪਿੰਡ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈ | ਉਸ ਦੀ ਮੰਗ ...

ਪੂਰੀ ਖ਼ਬਰ »

ਬਾਬਾ ਈਸ਼ਰ ਸਿੰਘ ਦੀ ਬਰਸੀ 9 ਨੂੰ ਮਨਾਈ ਜਾਵੇਗੀ

ਸਮਾਧ ਭਾਈ, 6 ਅਕਤੂਬਰ (ਜਗਰੂਪ ਸਿੰਘ ਸਰੋਆ)-ਧੰਨ-ਧੰਨ ਬਾਬਾ ਈਸ਼ਰ ਸਿੰਘ ਦੀ 59ਵੀਂ ਬਰਸੀ ਪਿੰਡ ਸਮਾਧ ਭਾਈ ਦੇ ਗੁਰਦੁਆਰਾ ਨਾਨਕਸਰ ਠਾਠ ਵਿਖੇ 9 ਅਕਤੂਬਰ ਨੂੰ ਮਨਾਈ ਜਾ ਰਹੀ ਹੈ | ਇਸ ਸਬੰਧੀ ਨਾਨਕਸਰ ਠਾਠ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਨੇ ਸੰਗਤਾਂ ਨੂੰ ਅਪੀਲ ...

ਪੂਰੀ ਖ਼ਬਰ »

ਸਮੂਹ ਆੜ੍ਹਤੀ ਐਸੋਸੀਏਸ਼ਨ ਦੀ ਦਾਣਾ ਮੰਡੀ 'ਚ ਮੀਟਿੰਗ

ਕੋਟ ਈਸੇ ਖਾਂ, 6 ਅਕਤੂਬਰ (ਨਿਰਮਲ ਸਿੰਘ ਕਾਲੜਾ)-ਸਥਾਨਕ ਦਾਣਾ ਮੰਡੀ ਦੇ ਸਮੂਹ ਆੜ੍ਹਤੀਆ ਦੀ ਮੀਟਿੰਗ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਨ ਲਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਰਣਜੀਤ ਸਿੰਘ ਸਰਪੰਚ, ਗੁਰਨਾਮ ਸਿੰਘ ਦੀ ਆੜ੍ਹਤ ਵਿਖੇ ਹੋਈ | ਮੀਟਿੰਗ ਵਿਚ ਆਉਣ ਵਾਲੀ ...

ਪੂਰੀ ਖ਼ਬਰ »

ਹੇਮਕੁੰਟ ਸੰਸਥਾਵਾਂ ਦੇ ਐੱਨ. ਸੀ. ਸੀ. ਕੈਡਿਟਸ ਕੈਂਪ ਲਈ ਹੋਏ ਰਵਾਨਾ

ਕੋਟ ਈਸੇ ਖਾਂ, 6 ਅਕਤੂਬਰ (ਨਿਰਮਲ ਸਿੰਘ ਕਾਲੜਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੇ ਐੱਨ.ਸੀ.ਸੀ. ਕੈਡਿਟਸ ਨੇ ਪੰਜ ਪੰਜਾਬ ਗਰਲਜ਼ ਮੋਗਾ ਬਟਾਲੀਅਨ ਦੇ ਕਮਾਂਡਰ ਅਫ਼ਸਰ ਰਾਜਬੀਰ ਸੈਰੋਂ ਦੀ ਯੋਗ ਅਗਵਾਈ ਹੇਠ ਐੱਸ.ਡੀ. ਕਾਲਜ ਮੋਗਾ ਵਿਖੇ 6 ਅਕਤੂਬਰ ਤੋਂ 13 ...

ਪੂਰੀ ਖ਼ਬਰ »

ਕਵੀਸ਼ਰ ਗੁਰਦੇਵ ਸਿੰਘ ਸਾਹੋਕੇ ਦਾ ਦਿਹਾਂਤ

ਮੋਗਾ, 6 ਅਕਤੂਬਰ (ਗੁਰਤੇਜ ਸਿੰਘ)-ਬਾਬੂ ਰਜਬ ਅਲੀ ਦੇ ਸਗਿਰਦ ਪੰਥ ਪ੍ਰਸਿੱਧ ਕਵੀਸ਼ਰ ਗੁਰਦੇਵ ਸਿੰਘ ਸਾਹੋਕੇ (ਚੜਿੱਕ) ਦਾ ਅੱਜ ਦਿਹਾਂਤ ਹੋ ਗਿਆ | ਉਨ੍ਹਾਂ ਦੇ ਸਦੀਵੀ ਵਿਛੋੜੇ 'ਤੇ ਵਿਸ਼ਵ ਪ੍ਰਸਿੱਧ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਨਿਰਮਲ ਸਿੰਘ ਨੂਰ ਬੁੱਕਣ ...

ਪੂਰੀ ਖ਼ਬਰ »

ਸਿਵਲ ਸਰਜਨ ਨੇ ਨਵਜੰਮੇ ਬੱਚੇ ਤੇ ਮਾਂ ਦੀ ਸਿਹਤ ਦਾ ਹਾਲ ਚਾਲ ਪੁੱਛਿਆ

ਮੋਗਾ, 6 ਅਕਤੂਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਮੁਤਾਬਿਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਿਹਤ ਵਿਭਾਗ ਮੋਗਾ ਪੂਰੀ ਤਰ੍ਹਾਂ ਆਪਣੀ ਸੇਵਾਵਾਂ ਆਮ ਲੋਕਾਂ ਤੱਕ ਪਹੁੰਚਾਉਣ ਦੇ ਪੁਰਜੋਰ ਯਤਨ ਕਰ ਰਿਹਾ ਹੈ | ...

ਪੂਰੀ ਖ਼ਬਰ »

ਆਨਲਾਈਨ ਗੇਟ ਪਾਸ ਦਾ ਆੜ੍ਹਤੀਆਂ ਵਲੋਂ ਵਿਰੋਧ

ਮੋਗਾ, 6 ਅਕਤੂਬਰ (ਅਸ਼ੋਕ ਬਾਂਸਲ)-ਪੰਜਾਬ ਸਰਕਾਰ ਵਲੋਂ ਨਵੀਆਂ-ਨਵੀਆਂ ਨੀਤੀਆਂ ਬਣਾ ਕੇ ਆੜ੍ਹਤੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਰੋਸ ਵਜੋਂ ਅੱਜ ਆੜ੍ਹਤੀ ਐਸੋਸੀਏਸ਼ਨ ਦੇ ਐਗਜ਼ੈਕਟਿਵ ਮੈਂਬਰਾਂ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਪ੍ਰਭਜੀਤ ਸਿੰਘ ਕਾਲਾ ਦੀ ਅਗਵਾਈ ...

ਪੂਰੀ ਖ਼ਬਰ »

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮਾਂ ਭਗਵਤੀ ਦੀ ਵਿਸ਼ਾਲ ਚੌਕੀ ਦਾ ਆਯੋਜਨ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ) - ਮੋਗਾ ਦੇ ਦੁਸਾਂਝ ਰੋਡ ਸਥਿਤ ਆਸ਼ਰਮ ਵਿਖੇ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮਾਂ ਭਗਵਤੀ ਦੀ ਵਿਸ਼ਾਲ ਚੌਕੀ ਦਾ ਆਯੋਜਨ ਕੀਤਾ ਗਿਆ ਜਿਸ 'ਚ ਸੰਸਥਾ ਦੇ ਸੰਸਥਾਪਕ ਅਤੇ ਸੰਚਾਲਕ ਆਸ਼ੂਤੋਸ਼ ਮਹਾਰਾਜ ਦੀ ਚੇਲਾ ਸਾਧਵੀ ...

ਪੂਰੀ ਖ਼ਬਰ »

ਮੋਗਾ ਗੋਲੀ ਕਾਂਡ ਦੀ ਵਰੇ੍ਹਗੰਢ ਮੌਕੇ ਸ਼ਹੀਦੀ ਯਾਦਗਾਰ ਰੀਗਲ ਸਿਨੇਮਾ ਵਿਖੇ ਕੀਤਾ ਸ਼ਰਧਾਂਜਲੀ ਸਮਾਗਮ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵਲੋਂ ਮਹਾਨ ਮੋਗਾ ਘੋਲ ਦੀ 50ਵੀਂ ਵਰੇ੍ਹਗੰਢ ਮੌਕੇ ਸ਼ਹੀਦੀ ਯਾਦਗਾਰ (ਰੀਗਲ ਸਿਨੇਮਾ) ਮੋਗਾ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ | ਸੈਂਕੜਿਆਂ ਦੀ ਗਿਣਤੀ 'ਚ ...

ਪੂਰੀ ਖ਼ਬਰ »

ਖੱਤਰੀ ਸਭਾ ਬੱਧਨੀ ਕਲਾਂ ਨੇ ਖੱਤਰੀ ਦਿਵਸ ਮਨਾਇਆ

ਬੱਧਨੀ ਕਲਾਂ, 6 ਅਕਤੂਬਰ (ਸੰਜੀਵ ਕੋਛੜ)-ਖੱਤਰੀ ਸਭਾ ਬੱਧਨੀ ਕਲਾਂ ਦੇ ਮੈਂਬਰਾਂ ਨੇ ਪ੍ਰਧਾਨ ਮਹਿੰਦਰਪਾਲ ਸਭਰਵਾਲ ਦੀ ਪ੍ਰਧਾਨਗੀ ਹੇਠ ਭੱਲਿਆਂ ਦੇ ਪ੍ਰਾਚੀਨ ਸ਼ਿਵ ਮੰਦਰ ਬੱਧਨੀ ਕਲਾਂ ਵਿਖੇ ਰਾਮਨੌਮੀ ਤੇ ਦੁਸਹਿਰੇ ਦੇ ਸਬੰਧ 'ਚ ਖੱਤਰੀ ਦਿਵਸ ਮਨਾਉਂਦੇ ਹੋਏ ...

ਪੂਰੀ ਖ਼ਬਰ »

ਡਾਈਟ ਮੋਗਾ ਵਿਖੇ ਡੀ. ਐੱਲ. ਐੱਡ. ਕਰਨ ਵਾਲਿਆਂ ਦੀ ਸਿਖ਼ਲਾਈ ਸ਼ੁਰੂ

ਮੋਗਾ, 6 ਅਕਤੂਬਰ (ਜਸਪਾਲ ਸਿੰਘ ਬੱਬੀ)-ਪੰਜਾਬ ਦੇ 15 ਜ਼ਿਲਿ੍ਹਆਂ ਦੇ ਪ੍ਰਾਈਵੇਟ ਸੈੱਲਫ਼ ਫਾਈਨਾਂਸ ਕਾਲਜਾਂ ਵਿਚ ਅਧਿਆਪਨ ਦੀ ਸਿਖ਼ਲਾਈ ਲੈ ਰਹੇ 7300 ਵਿਦਿਆਰਥੀਆਂ ਨੂੰ ਸਿਖ਼ਲਾਈ ਦੇਣ ਲਈ ਕੋਰਸ ਡਾਈਟ ਮੋਗਾ ਵਿਖੇ ਸ਼ੁਰੂ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਭਾਈਚਾਰਕ ਸਾਂਝ ਪੈਦਾ ਕਰਨ ਲਈ ਪੰਚਾਇਤਾਂ ਲੋਕਾਂ ਦੇ ਝਗੜੇ ਪਿੰਡਾਂ 'ਚ ਹੀ ਨਿਬੇੜਨ- ਵਿਧਾਇਕ ਬਿਲਾਸਪੁਰ

ਨਿਹਾਲ ਸਿੰਘ ਵਾਲਾ, 6 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਤੇ ਵਿਧਾਨ ਸਭਾ ਵੈਲਫੇਅਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਬਿਲਾਸਪੁਰ ਵਲੋਂ ਆਪਣੇ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਹਲਕੇ ਦੇ ਲੋਕਾਂ ...

ਪੂਰੀ ਖ਼ਬਰ »

ਸਾਥੀ ਮੰਚ ਵਲੋਂ ਮੋਗਾ ਵਿਖੇ ਕਵੀ ਦਰਬਾਰ ਕਰਵਾਉਣ ਦਾ ਫ਼ੈਸਲਾ

8 ਸਮਾਗਮ ਦੀ ਰੂਪ ਰੇਖਾ ਉਲੀਕਣ ਲਈ ਮੰਚ ਦੀ ਕਾਰਜਕਾਰਨੀ ਦੀ ਹੋਈ ਮੀਟਿੰਗ ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ)-ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋਂ ਸਾਲਾਨਾ ਸਮਾਗਮ 20 ਨਵੰਬਰ ਨੂੰ ਕਰਵਾਇਆ ਜਾਵੇਗਾ | ਇਹ ਸਮਾਗਮ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਸਹਿਯੋਗ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਮੌੜ ਨੌਂ ਆਬਾਦ ਦੀ ਚੋਣ ਹੋਈ

ਠੱਠੀ ਭਾਈ, 6 ਅਕਤੂਬਰ (ਜਗਰੂਪ ਸਿੰਘ ਮਠਾੜੂ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਮੌੜ ਨੌਂ ਆਬਾਦ ਦੀ ਚੋਣ ਸਬੰਧੀ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ ਬਲਾਕ ਆਗੂ ਤਾਰਾ ਚੰਦ ਮੌੜ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਤਾਰਾ ਚੰਦ ਮੌੜ ਨੇ ਪਿਛਲੇ ...

ਪੂਰੀ ਖ਼ਬਰ »

ਹਲਕੇ ਦੇ ਅਨੇਕਾਂ ਪਿੰਡ ਖੇਡ ਸਟੇਡੀਅਮਾਂ ਤੋਂ ਸੱਖਣੇ

ਨਿਹਾਲ ਸਿੰਘ ਵਾਲਾ, 6 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)- ਸਮੇਂ-ਸਮੇਂ ਦੀਆਂ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡ ਬਜਟ 'ਚ ਵਾਧੇ ਦੇ ਲੱਖ ਦਾਅਵੇ ਕੀਤੇ ਜਾਂਦੇ ਹਨ, ਪਰ ਪਿੰਡਾਂ ਅੰਦਰ ਖੇਡ ਪ੍ਰਬੰਧਾਂ ਤੇ ਖੇਡ ...

ਪੂਰੀ ਖ਼ਬਰ »

ਸੰਤ ਆਸ਼ਰਮ ਲੋਪੋ ਵਿਖੇ ਬਰਸੀ ਸਮਾਗਮਾਂ ਸਬੰਧੀ ਛੇਵੀਂ ਲੜੀ ਦੇ ਅਖੰਡ ਪਾਠ ਕੀਤੇ ਪ੍ਰਕਾਸ਼

ਨਿਹਾਲ ਸਿੰਘ ਵਾਲਾ, 6 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪਰਦਾਇ ਲੋਪੋ ਦੇ ਬਾਨੀ ਸੰਤ ਸੁਆਮੀ ਦਰਬਾਰਾ ਸਿੰਘ ਲੋਪੋ ਵਾਲਿਆਂ ਦੀ 44ਵੀਂ ਬਰਸੀ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ (ਮੋਗਾ) ਵਿਖੇ 22 ਅਕਤੂਬਰ ਨੂੰ ਇਲਾਕੇ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ...

ਪੂਰੀ ਖ਼ਬਰ »

ਭਗਵਤੀ ਜਾਗਰਣ ਵਿਚ ਭਗਤਾਂ ਨੇ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ

ਮੋਗਾ, 6 ਅਕਤੂਬਰ (ਅਸ਼ੋਕ ਬਾਂਸਲ)-ਜੈ ਮਾਂ ਦੁਰਗਾ ਏਕਤਾ ਕਲੱਬ ਵਲੋਂ ਵਿਸ਼ਵਕਰਮਾ ਨਗਰ ਵਿਖੇ ਮਾਂ ਭਗਵਤੀ ਦਾ ਸਾਲਾਨਾ ਜਾਗਰਣ ਕਰਵਾਇਆ ਗਿਆ | ਜਾਗਰਨ ਵਿਚ ਪੁਜਾਰੀ ਜ਼ਿਲ੍ਹਾ ਰਾਮ ਦੀ ਅਗਵਾਈ ਵਿਚ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ ਨੇ ਜਯੋਤੀ ਪਰਜਵਲਿਤ ...

ਪੂਰੀ ਖ਼ਬਰ »

ਪਿੰਡ ਬੱਡੂਵਾਲ ਵਿਖੇ ਬੀ. ਕੇ. ਯੂ. ਪੰਜਾਬ ਵਲੋਂ ਇਕਾਈ ਦਾ ਵਿਸਥਾਰ

ਧਰਮਕੋਟ, 6 ਅਕਤੂਬਰ (ਪਰਮਜੀਤ ਸਿੰਘ)-ਪਿੰਡ ਬੱਡੂਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ, ਫ਼ਤਿਹ ਸਿੰਘ ਭਿੰਡਰ ਮੀਤ ਪ੍ਰਧਾਨ ਪੰਜਾਬ, ਗੁਰਜੀਤ ਸਿੰਘ ਕੜਾਹੇ ਵਾਲਾ, ਸਾਰਜ ਸਿੰਘ ਬਾਰਾਮਕੇ, ਸੁੱਖ ਗਿੱਲ ਤੋਤਾ ਸਿੰਘ ਵਾਲਾ ...

ਪੂਰੀ ਖ਼ਬਰ »

ਡਾ. ਰਾਜਦੁਲਾਰ ਸਿੰਘ ਸੇਖਾ ਅਤੇ ਵਣ ਅਫ਼ਸਰ ਇਸ਼ ਪੁਰੀ ਵਧੀਆ ਸੇਵਾਵਾਂ ਬਦਲੇ ਸਨਮਾਨਿਤ

ਸਮਾਲਸਰ, 6 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)-ਦੁਸਹਿਰੇ ਮੌਕੇ ਪਿੰਡ ਸਮਾਲਸਰ ਦੀ ਸਰਕਾਰੀ ਨਰਸਰੀ ਵਿਚ ਗਰੀਨ ਦੀਵਾਲੀ ਮਨਾਉਣ ਤਹਿਤ ਨੌਜਵਾਨ ਅਤੇ ਮਨਰੇਗਾ ਮਜ਼ਦੂਰਾਂ ਵਲੋਂ ਇਲਾਕੇ ਦੀਆਂ ਦੋ ਮਾਨਯੋਗ ਸ਼ਖ਼ਸੀਅਤਾਂ ਡਾ. ਰਾਜਦੁਲਾਰ ਸੇਖਾ ਕਲਾਂ (ਸਮਾਜ ਸੇਵੀ) ਅਤੇ ...

ਪੂਰੀ ਖ਼ਬਰ »

ਖੋਸਾ ਰਣਧੀਰ ਵਿਖੇ ਪਰਾਲੀ ਪ੍ਰਬੰਧਨ ਸੰਬੰਧੀ ਕਿਸਾਨ ਸਿਖ਼ਲਾਈ ਕੈਂਪ ਲਗਾਇਆ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਬਾਜ਼ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਖੋਸਾ ਰਣਧੀਰ ਵਿਖੇ ਕਿਸਾਨ ਸਿਖ਼ਲਾਈ ਕੈਂਪ ਦਾ ਆਯੋਜਨ ...

ਪੂਰੀ ਖ਼ਬਰ »

ਪਿਛਲੇ ਡੇਢ ਸਾਲ ਤੋਂ ਅਧੂਰੀ ਪਈ ਸੜਕ ਦੇ ਰਹੀ ਹਾਦਸਿਆਂ ਨੂੰ ਸੱਦਾ

ਬਾਘਾ ਪੁਰਾਣਾ, 6 ਅਕਤੂਬਰ (ਕਿ੍ਸ਼ਨ ਸਿੰਗਲਾ)-ਭਲੂਰ ਪਿੰਡ ਦੀ ਫਿਰਨੀ ਤੋਂ ਸ਼ੁਰੂ ਹੋ ਕੇ ਵਾਇਆ ਜੀਵਨ ਵਾਲਾ, ਪੰਜਗਰਾਈਾ ਤੱਕ ਦੀ ਸੜਕ ਪਿਛਲੇ ਡੇਢ ਦੋ ਸਾਲ ਤੋਂ ਅਧੂਰੀ ਪਈ ਹੈ, ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ | ਪਿੰਡ ਦੀ ਫਿਰਨੀ 'ਤੇ ਪਿਆ ਹੋਇਆ ਪੱਥਰ ਉੱਖੜ ...

ਪੂਰੀ ਖ਼ਬਰ »

ਸਕੂਲੀ ਖੇਡਾਂ ਦੌਰਾਨ ਸ. ਸ. ਸੈ. ਸਮਾਰਟ ਸਕੂਲ ਕਿਸ਼ਨਪੁਰਾ ਕਲਾਂ ਦੀ ਵਾਲੀਬਾਲ ਟੀਮ ਰਹੀ ਜ਼ਿਲੇ੍ਹ 'ਚ ਜੇਤੂ

ਕਿਸ਼ਨਪੁਰਾ ਕਲਾਂ, 6 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੁਆਰਾ ਕਰਵਾਈਆਂ ਗਰਮ ਰੁੱਤ ਦੀਆਂ ਵੱਖ-ਵੱਖ ਖੇਡਾਂ ਦੌਰਾਨ ਵਾਲੀਬਾਲ ਖੇਡ ਦੇ ਅੰਡਰ-19 ਸਾਲ ਉਮਰ ਵਰਗ ਮੁਕਾਬਲਿਆਂ ਦੌਰਾਨ ਧਰਮਕੋਟ ਜੋਨ ਵਲੋਂ ਮੋਗਾ ...

ਪੂਰੀ ਖ਼ਬਰ »

ਆਪ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ-ਨਿਰਮਲ ਦੋਸਤ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਵਲੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣਾ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਫ਼ੈਸਲਾ ਹੈ ਅਤੇ ਦੇਸ਼ ਲਈ ...

ਪੂਰੀ ਖ਼ਬਰ »

ਬਾਬਾ ਝੁੱਗੀ ਵਾਲਿਆਂ ਦਾ ਜੋੜ ਮੇਲਾ ਮਨਾਇਆ

ਕੋਟ ਈਸੇ ਖਾਂ, 6 ਅਕਤੂਬਰ (ਨਿਰਮਲ ਸਿੰਘ ਕਾਲੜਾ)-ਬ੍ਰਹਮ ਗਿਆਨੀ ਸੰਤ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੇ ਤਪ ਅਸਥਾਨ ਦੌਲੇਵਾਲਾ ਵਿਖੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਫ਼ੌਜੀ ਦੀ ਅਗਵਾਈ ਹੇਠ ਜੋੜ ਮੇਲਾ ਸੰਗਤਾਂ ...

ਪੂਰੀ ਖ਼ਬਰ »

ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਦੇ ਵਿਦਿਆਰਥੀਆਂ ਨੇ ਜਿੱਤੇ ਵੱਖ-ਵੱਖ ਖੇਡ ਮੁਕਾਬਲੇ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ) - ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਇਲਾਕੇ ਦੀ ਉਹ ਵਿੱਦਿਅਕ ਸੰਸਥਾ ਹੈ ਜਿੱਥੋਂ ਦੇ ਵਿਦਿਆਰਥੀ ਹਰ ਖੇਤਰ ਵਿਚ ਮੱਲਾਂ ਮਾਰ ਰਹੇ ਹਨ | ਸੀ.ਆਈ.ਐਸ.ਸੀ.ਈ. ਬੋਰਡ ਵਲੋਂ ਵੱਖ-ਵੱਖ ਪੱਧਰ 'ਤੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ...

ਪੂਰੀ ਖ਼ਬਰ »

ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਰਜਿ. ਦੇ ਨੁਮਾਇੰਦਾ ਕੁੱਲ ਹਿੰਦ ਚੁਣੇ ਗਏ ਨਿਰਮਲ ਸਿੰਘ ਗਿੱਲ

ਬੱਧਨੀ ਕਲਾਂ, 6 ਅਕਤੂਬਰ (ਸੰਜੀਵ ਕੋਛੜ)-ਬੱਧਨੀ ਕਲਾਂ ਵਿਖੇ ਦੀ ਰੈਵੀਨਿਊ ਪਟਵਾਰ ਯੂਨੀਅਨ ਨਿਹਾਲ ਸਿੰਘ ਵਾਲਾ ਵਲੋਂ ਨਿਰਮਲ ਸਿੰਘ ਗਿੱਲ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ (ਰਜਿ) ਦੀ ਹੋਈ ਚੋਣ ਵਿਚ ਨੁਮਾਇੰਦਾ ਕੁੱਲ ਹਿੰਦ ਚੁਣੇ ਜਾਣ ਤੋਂ ਬਾਅਦ ਨਿੱਘਾ ਸਵਾਗਤ ...

ਪੂਰੀ ਖ਼ਬਰ »

ਬੱਚਿਆਂ ਨੂੰ ਸਵਾਈਨ ਫਲੂ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ

ਕਿਸ਼ਨਪੁਰਾ ਕਲਾਂ, 6 ਅਕਤੂਬਰ (ਗਿੱਲ, ਕਲਸੀ)-ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ ਵਿਖੇ ਆਰ.ਬੀ.ਐਸ.ਕੇ. ਕੋਟ ਈਸੇ ਖਾਂ ਵਲੋਂ ਸਕੂਲ ਦੇ ਸਾਰੇ ਬੱਚਿਆਂ ਦੀ ਸਰੀਰਕ ਜਾਂਚ ਕੀਤੀ ਗਈ | ਇਸ ਮੌਕੇ ਐਚ 1 ਐਨ. 1 ਸਵਾਈਨ ਫਲੂ ਦੀ ਬਿਮਾਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ...

ਪੂਰੀ ਖ਼ਬਰ »

ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੈ ਸਲੀਣਾ ਪਿੰਡ ਦੀ ਕਬਜ਼ੇ ਹੇਠ 836 ਕਨਾਲ 4 ਮਰਲੇ ਜ਼ਮੀਨ

8 ਸਰਕਾਰੀ ਦਫ਼ਤਰਾਂ 'ਚ ਧੂੜ ਚੱਟ ਰਹੀਆਂ ਹਨ ਇਨਸਾਫ਼ ਲੈਣ ਲਈ ਦਿੱਤੀਆਂ ਅਰਜ਼ੀਆਂ 8 ਨਾਜਾਇਜ਼ ਕਬਜ਼ੇ ਛੁਡਾਉਣ ਦੇ ਸਰਕਾਰ ਦੇ ਦਾਅਵੇ ਖੋਖਲੇ- ਅਜੇ ਸੂਦ ਗੋਰਾ ਮੋਗਾ, 6 ਅਕਤੂਬਰ (ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ ਦੇ ਇਤਿਹਾਸਕ ਨਗਰ ਸਲੀਣਾ ਵਿਖੇ ਕਈ ਦਹਾਕੇ ਪਹਿਲਾਂ ...

ਪੂਰੀ ਖ਼ਬਰ »

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨ ਸਿਖ਼ਲਾਈ ਕੈਂਪ ਲਗਾਇਆ

ਮੋਗਾ, 6 ਅਕਤੂਬਰ (ਜਸਪਾਲ ਸਿੰਘ ਬੱਬੀ)-ਡਾ. ਮਨਜੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ. ਗੁਰਬਾਜ਼ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਮੋਗਾ-1 ਦੀ ਅਗਵਾਈ ਹੇਠ ਪਿੰਡ ਝੰਡੇਆਣਾ ਸਰਕੀ (ਮੋਗਾ) ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ...

ਪੂਰੀ ਖ਼ਬਰ »

ਵਿਧਾਇਕ ਨੇ ਪਿੰਡ ਬੁੱਟਰ ਕਲਾਂ ਵਿਖੇ ਡੀਪੂ ਦਾ ਕੀਤਾ ਉਦਘਾਟਨ

ਬੱਧਨੀ ਕਲਾਂ, 6 ਅਕਤੂਬਰ (ਸੰਜੀਵ ਕੋਛੜ)-ਬਲਾਕ ਪ੍ਰਧਾਨ ਪਰਮਜੀਤ ਸਿੰਘ ਬੁੱਟਰ, ਜਗਤਾਰ ਕੂੰਨਰ ਤੇ ਮੇਜਰ ਸਿੰਘ ਜੇ. ਈ. ਦੀ ਅਗਵਾਈ 'ਚ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਬੁੱਟਰ ਕਲਾਂ ਵਿਖੇ ਡੀਪੂ ਹੋਲਡਰ ਹਰਪ੍ਰੀਤ ਸਿੰਘ ਦੇ ਡੀਪੂ ਦਾ ਉਦਘਾਟਨ ਕਰਦਿਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX