ਤਾਜਾ ਖ਼ਬਰਾਂ


ਨਵੀਂ ਦਿੱਲੀ ਤੋਂ 8 ਕਿਲੋਮੀਟਰ ਪੱਛਮ ਵੱਲ ਅੱਜ ਰਾਤ ਕਰੀਬ 9.30 ਵਜੇ 2.5 ਤੀਬਰਤਾ ਦਾ ਭੁਚਾਲ ਆਇਆ
. . .  31 minutes ago
ਗੈਂਗਸਟਰ-ਅੱਤਵਾਦੀ ਗਠਜੋੜ ਮਾਮਲਾ: ਐਨ. ਆਈ. ਏ. ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 13 ਥਾਵਾਂ 'ਤੇ ਕੀਤੀ ਛਾਪੇਮਾਰੀ
. . .  about 2 hours ago
ਪੰਜਾਬ ਸਰਕਾਰ ਵਲੋਂ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਕੀਤਾ ਪਦਉੱਨਤ
. . .  about 3 hours ago
ਚੰਡੀਗੜ੍ਹ, 29 ਨਵੰਬਰ- ਪੰਜਾਬ ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਅ ਰਹੇ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਪਦਉੱਨਤ ਕਰ ਦਿੱਤਾ ਹੈ । ਜ਼ਿਲ੍ਹਾ ਤਰਨਤਾਰਨ ਦੇ ...
ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ, ਨਸ਼ੇ ਦੀ ਖੇਪ ਲੈ ਜਾ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 3 hours ago
ਫ਼ਾਜ਼ਿਲਕਾ, 29 ਨਵੰਬਰ (ਪ੍ਰਦੀਪ ਕੁਮਾਰ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੇ ਖੇਪ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਫ਼ਾਜ਼ਿਲਕਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ...
ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ।
. . .  about 4 hours ago
ਐਸ. ਏ. ਐਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ
ਪਾਸਪੋਰਟ ਸੇਵਾ ਕੇਂਦਰ 3 ਦਸੰਬਰ (ਸ਼ਨੀਵਾਰ) ਨੂੰ ਰਹਿਣਗੇ ਖੁੱਲ੍ਹੇ
. . .  about 4 hours ago
ਜਲੰਧਰ, 29 ਨਵੰਬਰ- ਵਿਦੇਸ਼ ਮੰਤਰਾਲੇ, ਨਵੀਂ ਦਿੱਲੀ ਨੇ ਪਾਸਪੋਰਟ ਬਿਨੈਕਾਰਾਂ ਦੀ ਸਹੂਲਤ ਲਈ ਸ਼ਨੀਵਾਰ ਯਾਨੀ 3 ਦਸੰਬਰ, 2022 ਨੂੰ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਭੇਦਭਰੀ ਹਾਲਤ ’ਚ ਮਿਲੀ ਪਤੀ-ਪਤਨੀ ਦੀ ਲਾਸ਼
. . .  about 4 hours ago
ਜਲੰਧਰ, 29 ਨਵੰਬਰ (ਐੱਮ. ਐੱਸ. ਲੋਹੀਆ) – ਨਿਊ ਹਰਗੋਬਿੰਦ ਨਗਰ, ਜਲੰਧਰ ’ਚ ਇਕ ਮਕਾਨ ’ਚੋਂ ਪਤੀ-ਪਤਨੀ ਦੀ ਮਿ੍ਤਕ ਦੇਹ ਮਿਲੀ ਹੈ। ਮਿ੍ਤਕ ਪਤੀ ਦੀ ਪਛਾਣ ਨੀਰਜ ਅਤੇ ਪਤਨੀ ਦੀ ਪੂਜਾ ਵਜੋਂ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ...
ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਜ਼ੀਰਕਪੁਰ ’ਚ ਲਾਇਆ ਰੁਜ਼ਗਾਰ ਮੇਲਾ
. . .  about 4 hours ago
ਜ਼ੀਰਕਪੁਰ, 29 ਨਵੰਬਰ (ਹੈਪੀ ਪੰਡਵਾਲਾ)- ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਅੱਜ ਇੱਥੇ ਦਸਮੇਸ਼ ਖਾਲਸਾ ਕਾਲਜ ਵਿਖੇ ਰੁਜ਼ਗਾਰ ਮੇਲਾ ਲਾਇਆ ਗਿਆ, ਜਿਸ ਵਿਚ 11 ਨਾਮੀ ਕੰਪਨੀਆਂ ਵਲੋਂ ਭਾਗ ਲਿਆ ਗਿਆ। ਇਸ ਰੁਜ਼ਗਾਰ...
ਕੋਟਕਪੂਰਾ ਦੇ ਡੇਰਾ ਪ੍ਰੇਮੀ ਕਤਲ ਕਾਂਡ ’ਚ ਗ੍ਰਿਫ਼ਤਾਰ ਦੋਵੇਂ ਨਾਬਾਲਗ ਸ਼ੂਟਰਾਂ ਦੀਆਂ ਜ਼ਮਾਨਤ ਪਟੀਸ਼ਨਾਂ ਰੱਦ
. . .  about 5 hours ago
ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)- ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਟਾਰੀਆ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਹਰਿਆਣਾ ਦੇ ਦੋ ਨਾਬਾਲਗ ਨਿਸ਼ਾਨੇਬਾਜ਼ਾਂ ਦੀ ਜ਼ਮਾਨਤ ਅਰਜ਼ੀ ਪ੍ਰਿੰਸੀਪਲ...
23 ਸੈਕਟਰ ਅਸਾਮ ਰਾਈਫਲਜ਼ , ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਨੇ 3.33 ਕਰੋੜ ਰੁਪਏ ਦੀਆਂ ਮੇਥਾਮਫੇਟਾਮਾਈਨ ਗੋਲੀਆਂ ਕੀਤੀਆਂ ਬਰਾਮਦ
. . .  about 5 hours ago
ਕੋਮਲ ਮਿੱਤਲ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਜੋਂ ਸੰਭਾਲਿਆ ਅਹੁਦਾ
. . .  about 5 hours ago
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)- 2014 ਬੈਚ ਦੀ ਆਈ.ਏ.ਐਸ. ਅਫ਼ਸਰ ਕੋਮਲ ਮਿੱਤਲ ਨੇ ਅੱਜ ਹੁਸ਼ਿਆਰਪੁਰ ਵਿਚ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਕੋਲ...
ਸੁਪਰੀਮ ਕੋਰਟ ਨੇ ਮੁੰਬਈ ਮੈਟਰੋ ਕਾਰਪੋਰੇਸ਼ਨ ਨੂੰ ਆਰੇ ਜੰਗਲਾਂ 'ਚ 84 ਦਰਖਤਾਂ ਨੂੰ ਕੱਟਣ ਲਈ ਆਪਣੀ ਅਰਜ਼ੀ 'ਤੇ ਪੈਰਵੀ ਕਰਨ ਦੀ ਦਿੱਤੀ ਇਜਾਜ਼ਤ
. . .  about 6 hours ago
ਮੇਘਾਲਿਆ ਸਰਕਾਰ ਆਸਾਮ ਨਾਲ ਲੱਗਦੀ ਸਰਹੱਦ 'ਤੇ 7 ਬਾਰਡਰ ਚੌਂਕੀਆਂ (ਬੀ.ਓ.ਪੀ.) ਸਥਾਪਤ ਕਰੇਗੀ - ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ
. . .  about 6 hours ago
ਆਰ.ਬੀ.ਆਈ. 1 ਦਸੰਬਰ ਨੂੰ ਰਿਟੇਲ ਡਿਜੀਟਲ ਰੁਪਈਏ (e₹-R) ਲਈ ਪਹਿਲੇ ਪਾਇਲਟ ਦੀ ਸ਼ੁਰੂਆਤ ਦੀ ਘੋਸ਼ਣਾ ਕਰੇਗਾ
. . .  about 6 hours ago
ਮੈਡਮ ਪੂਨਮਦੀਪ ਕੌਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ
. . .  about 6 hours ago
ਬਰਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)- 2013 ਬੈਚ ਦੇ ਆਈ.ਏ.ਐੱਸ. ਅਧਿਕਾਰੀ ਸ੍ਰੀਮਤੀ ਪੂਨਮਦੀਪ ਕੌਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲ ਲਿਆ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ...
ਰਾਸ਼ਟਰੀ ਸੁਰੱਖਿਆ ਦਾ ਕੋਈ ਬਦਲ ਨਹੀਂ , ਇਹ ਹਥਿਆਰਬੰਦ ਬਲਾਂ ਦੇ ਨਾਲ-ਨਾਲ ਸਾਰੇ ਲੋਕਾਂ ਦੀ ਜ਼ਿੰਮੇਵਾਰੀ - ਰੱਖਿਆ ਮੰਤਰੀ ਰਾਜ ਨਾਥ ਸਿੰਘ
. . .  about 6 hours ago
ਦਿੱਲੀ ਦੀ ਅਦਾਲਤ ਵਲੋਂ ਸਾਬਕਾ ਕਾਂਗਰਸੀ ਵਿਧਾਇਕ ਆਸਿਫ ਮੁਹੰਮਦ ਖਾਨ ਦੀ ਜ਼ਮਾਨਤ ਪਟੀਸ਼ਨ ਖ਼ਾਰਜ
. . .  about 7 hours ago
ਨਵੀਂ ਦਿੱਲੀ, 29 ਨਵੰਬਰ-ਸਾਕੇਤ ਅਦਾਲਤ ਨੇ ਸਾਬਕਾ ਕਾਂਗਰਸੀ ਵਿਧਾਇਕ ਆਸਿਫ ਮੁਹੰਮਦ ਖਾਨ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ, ਜਿਸ ਨੂੰ ਦਿੱਲੀ ਦੇ ਸ਼ਾਹੀਨ ਬਾਗ ਖੇਤਰ ਵਿਚ ਡਿਊਟੀ 'ਤੇ ਇਕ ਪੁਲਿਸ ਅਧਿਕਾਰੀ...
ਸਰਹੱਦ ਨਜ਼ਦੀਕ ਡਿੱਗਾ ਇਕ ਪਕਿਸਤਾਨੀ ਡਰੋਨ ਤੇ ਹੈਰੋਇਨ ਬਰਾਮਦ
. . .  about 6 hours ago
ਖੇਮਕਰਨ, 29 ਨਵੰਬਰ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਸੈਕਟਰ 'ਚ ਸਰਹੱਦ ਨਜ਼ਦੀਕ ਪੈਂਦੀ ਸਰਹੱਦੀ ਚੌਂਕੀ ਹਰਭਜਨ ਨੇੜੇ ਖੇਤਾਂ 'ਚ ਡਿੱਗਾ ਇਕ ਪਕਿਸਤਾਨੀ ਡਰੋਨ ਮਿਲਿਆ ਹੈ, ਜਿਸ ਬਾਰੇ ਪਤਾ ਲੱਗਣ 'ਤੇ ਥਾਣਾ ਖੇਮਕਰਨ ਦੀ ਪੁਲਿਸ ਤੇ ਬੀ.ਐਸ.ਐਫ. ਨੇ ਮੌਕੇ 'ਤੇ ਜਾ...
ਕੋਵਿਡ-19 ਟੀਕਾਕਰਨ ਕਰਵਾਉਣ ਲਈ ਕੋਈ ਕਾਨੂੰਨੀ ਮਜਬੂਰੀ ਨਹੀਂ-ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ
. . .  about 8 hours ago
ਨਵੀਂ ਦਿੱਲੀ,29 ਨਵੰਬਰ-ਕੇਂਦਰ ਨੇ ਸੁਪਰੀਮ ਕੋਰਟ ਨੂੰ ਸਪੱਸ਼ਟ ਕੀਤਾ ਕਿ ਕੋਵਿਡ -19 ਲਈ ਟੀਕਾਕਰਨ ਕਰਵਾਉਣ ਲਈ ਕੋਈ ਕਾਨੂੰਨੀ ਮਜਬੂਰੀ ਨਹੀਂ ਹੈ।ਸੁਪਰੀਮ ਕੋਰਟ ਵਿਚ ਦਾਇਰ ਇਕ ਹਲਫ਼ਨਾਮੇ ਵਿਚ, ਕੇਂਦਰ ਨੇ ਪੇਸ਼ ਕੀਤਾ ਕਿ ਸੂਚਿਤ ਸਹਿਮਤੀ ਦੀ ਧਾਰਨਾ ਕਿਸੇ ਦਵਾਈ ਜਿਵੇਂ ਕਿ ਵੈਕਸੀਨ...
ਸੁਮੇਧ ਸੈਣੀ ਦੇ ਸਿੱਟ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਨਹੀਂ
. . .  about 8 hours ago
ਚੰਡੀਗੜ੍ਹ, 29 ਨਵੰਬਰ (ਤਰੁਣ ਭਜਨੀ)-ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੁੱਛਗਿੱਛ ਲਈ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੇ ਸਿੱਟ ਸਾਹਮਣੇ ਅੱਜ ਪੇਸ਼ ਹੋਣਾ ਸੀ, ਪਰ ਉਨ੍ਹਾਂ ਦੇ ਪੇਸ਼ ਹੋਣ ਦੀ ਸੰਭਾਵਨਾ ਨਹੀਂ। ਸੁਮੇਧ ਸੈਣੀ...
100 ਕਰੋੜ ਰੁਪਏ ਫਿਰੌਤੀ ਦੇ ਮਾਮਲੇ 'ਚ ਅਨਿਲ ਦੇਸ਼ਮੁਖ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 2 ਦਸੰਬਰ ਤੱਕ ਮੁਲਤਵੀ
. . .  about 9 hours ago
ਮੁੰਬਈ, 29 ਨਵੰਬਰ-100 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ 'ਚ ਬੌਂਬੇ ਹਾਈ ਕੋਰਟ ਨੇ ਅੱਜ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਐਨ.ਸੀ.ਪੀ. ਨੇਤਾ ਅਨਿਲ ਦੇਸ਼ਮੁਖ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ...
ਐੱਨ.ਐੱਫ.ਡੀ.ਸੀ. 'ਦਿ ਕਸ਼ਮੀਰ ਫਾਈਲਜ਼' ਲਈ ਨਾਦਵ ਲੈਪਿਡ ਦੀ ਟਿੱਪਣੀ ਦਾ ਲਵੇਗੀ ਨੋਟਿਸ-ਪ੍ਰਮੋਦ ਸਾਵੰਤ
. . .  about 9 hours ago
ਪਣਜੀ, 29 ਨਵੰਬਰ-ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ 'ਦਿ ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਦੇ ਮੁਖੀ ਨਾਦਵ ਲੈਪਿਡ ਦੀ ਟਿੱਪਣੀ 'ਤੇ ਬੋਲਦਿਆਂ ਕਿਹਾ ਕਿ ਮੈਂ ਬਿਆਨ ਦੀ ਨਿੰਦਾ ਕਰਦਾ ਹਾਂ। ਇਜ਼ਰਾਈਲ ਦੇ ਰਾਜਦੂਤ ਨੇ ਇਹ ਵੀ ਕਿਹਾ ਕਿ ਉਸ...
ਕਲਰਕ ਕਮ ਡਾਟਾ ਐਂਟਰੀ ਆਪ੍ਰੇੇਟਰਾਂ ਦੀਆਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਮੁਲਤਵੀ
. . .  about 9 hours ago
ਬੁਢਲਾਡਾ, 29 ਨਵੰਬਰ (ਸਵਰਨ ਸਿੰਘ ਰਾਹੀ)- ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਕਲਰਕ ਕਮ ਡਾਟਾ ਐਂਟਰੀ ਆਪ੍ਰੇਟਰਾਂ ਦੀਆਂ ਅਸਾਮੀਆਂ ਦੀ 04 ਦਸੰਬਰ ਨੂੰ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ...
ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਬਲਾਕ ਚੋਗਾਵਾ ਦੇ ਕਾਂਗਰਸੀ ਸਰਪੰਚਾਂ ਦੀ ਚੁਣੀ ਗਈ 11 ਮੈਂਬਰੀ ਕਮੇਟੀ
. . .  about 9 hours ago
ਚੋਗਾਵਾ, 29 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾ ਦੇ ਸਮੁੱਚੇ ਮੌਜੂਦਾ ਕਾਂਗਰਸੀ ਸਰਪੰਚਾ ਦੀ ਸਰਕਾਰ ਖ਼ਿਲਾਫ਼ ਰੋਹ ਭਰੀ ਮੀਟਿੰਗ ਇਤਿਹਾਸਕ ਨਗਰ ਵੈਰੋਕੇ ਵਿਖੇ ਹੋਈ। ਮੀਟਿੰਗ ਦੌਰਾਨ ਸਰਕਾਰ ਵਲੋਂ ਸਮੁੱਚੀਆ ਪੰਚਾਇਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਕਸਦ ਨਾਲ ਸਰਪੰਚਾਂ...
ਡੀ.ਆਰ.ਐਮ. ਮਨਜੀਤ ਸਿੰਘ ਭਾਟੀਆ ਵਲੋਂ ਅਬੋਹਰ ਰੇਲਵੇ ਸਟੇਸ਼ਨ ਦਾ ਨਰੀਖਣ
. . .  about 9 hours ago
ਅਬੋਹਰ, 29 ਨਵੰਬਰ (ਸੰਦੀਪ ਸੋਖਲ)-ਅਬੋਹਰ ਰੇਲਵੇ ਸਟੇਸ਼ਨ 'ਤੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਵਪਾਰ ਮੰਡਲ ਵਲੋਂ ਰੇਲਵੇ ਵਿਭਾਗ ਨੂੰ ਸ਼ਿਕਾਇਤ ਦਿੱਤੀ ਹੋਈ ਸੀ, ਜਿਸ ਦੇ ਆਧਾਰ 'ਤੇ ਰੇਲਵੇ ਵਿਭਾਗ ਦੇ ਡੀ.ਆਰ.ਐਮ. ਮਨਜੀਤ ਸਿੰਘ ਭਾਟੀਆ ਨੇ ਆਪਣੀ ਟੀਮ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਇਸ ਤੋਂ ਪਹਿਲਾਂ ਕਿ ਸਮੱਸਿਆਵਾਂ ਵਿਕਰਾਲ ਰੂਪ ਧਾਰਨ ਕਰ ਜਾਣ, ਇਨ੍ਹਾਂ ਨੂੰ ਪਛਾਣ ਲੈਣਾ ਹੀ ਇਕ ਚੰਗੇ ਨੇਤਾ ਦਾ ਗੁਣ ਹੈ। -ਐਚ. ਗਲਾਸਗੋ

ਤਰਨਤਾਰਨ

ਐਕਸਾਈਜ਼ ਵਿਭਾਗ ਤਰਨ ਤਾਰਨ ਤੇ ਕਪੂਰਥਲਾ ਦੀਆਂ ਟੀਮਾਂ ਵਲੋਂ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ

ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਤੇ ਐਕਸਾਈਜ ਵਿਭਾਗ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਉਪ ਕਮਿਸ਼ਨਰ ਜਲੰਧਰ ਜ਼ੋਨ ਰਾਜਪਾਲ ਸਿੰਘ ਖਹਿਰਾ, ਸਹਾਇਕ ਕਮਿਸ਼ਨਰ ਆਬਕਾਰੀ ਕਪੂਰਥਲਾ ਇੰਦਰਜੀਤ ਸਿੰਘ ਨਾਗਪਾਲ, ਸਹਾਇਕ ਕਮਿਸ਼ਨਰ ਅੰਮਿ੍ਤਸਰ ਰੇਂਜ ਨਵਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ 'ਤੇ ਆਬਕਾਰੀ ਅਫ਼ਸਰ ਨਵਜੋਤ ਭਾਰਤੀ ਦੀ ਅਗਵਾਈ ਹੇਠ ਅਨਿਲ ਕੁਮਾਰ, ਭੁਪਿੰਦਰ ਸਿੰਘ, ਰਣ ਬਹਾਦਰ ਸਿੰਘ, ਕੁਲਵੰਤ ਸਿੰਘ ਸਾਰੇ ਆਬਕਾਰੀ ਨਿਰੀਖਕ ਕਪੂਰਥਲਾ ਰੇਂਜ ਤੇ ਜਤਿੰਦਰ ਸਿੰਘ ਤਰਨ ਤਾਰਨ ਆਬਕਾਰੀ ਨਿਰੀਖਕ ਦੁਆਰਾ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਸਾਂਝਾ ਸਰਚ ਅਭਿਆਨ ਚਲਾਇਆ ਗਿਆ ਅਤੇ ਇਸ ਸਰਚ ਅਭਿਆਨ ਤਹਿਤ ਕਪੂਰਥਲੇ ਜ਼ਿਲ੍ਹੇ ਦੇ ਮੰਡ ਖੇਤਰ ਦੇ ਪਿੰਡ ਸਗੋਜਲਾ, ਕਿਸਨ ਸਿੰਘ ਵਾਲਾ ਤੇ ਤਰਨ ਤਾਰਨ ਜ਼ਿਲ੍ਹੇ ਦੇ ਮੰਡ ਖੇਤਰ ਦੇ ਪਿੰਡ ਗਗੜੇਵਾਲ ਅਤੇ ਗੋਇੰਦਵਾਲ ਸਾਹਿਬ ਵਿਖੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ | ਇਸ ਛਾਪੇਮਾਰੀ ਦੌਰਾਨ ਐਕਸਾਈਜ ਵਿਭਾਗ ਦੀ ਟੀਮ ਨੇ ਚਾਰ ਚਾਲੂ ਭੱਠੀਆ ਜਿਨ੍ਹਾਂ ਵਿਚ 5 ਕੈਨ ਪਲਾਸਿਟਕ ਜਿਨ੍ਹਾਂ ਵਿਚ 450 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਤੇ 14 ਪਲਾਸਟਿਕ ਤਰਪਾਲਾਂ ਅਤੇ ਚਾਰ ਡਰੰਮ ਲੋਹਾ ਅਤੇ 17 ਡਰੰਮ ਪਲਾਸਿਟਕ ਬਰਾਮਦ ਕੀਤੇ ਗਏ | ਤਰਪਾਲਾਂ ਵਿਚ ਪਈ 82 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ, ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ | ਇਸ ਮੌਕੇ ਐਕਸਾਈਜ ਅਫ਼ਸਰ ਨਵਜੋਤ ਭਾਰਤੀ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਐਕਸਾਈਜ ਵਿਭਾਗ ਦੀ ਟੀਮ ਵਲੋਂ ਇਹ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ ਤੇ ਕਿਸੇ ਨੂੰ ਵੀ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਨਹੀਂ ਕਰਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਐਕਸਾਈਜ ਵਿਭਾਗ ਦੀ ਟੀਮ ਵਲੋਂ ਇਸੇ ਤਰ੍ਹਾਂ ਸਾਂਝਾ ਆਪ੍ਰੇਸ਼ਨ ਅਭਿਆਨ ਚਲਾ ਕੇ ਪਿੰਡਾਂ ਵਿਚ ਛਾਪੇਮਾਰੀ ਕੀਤੀ ਜਾਵੇਗੀ ਅਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ ਅਤੇ ਜੋ ਇਸ ਕਾਰੋਬਾਰ ਵਿਚ ਸ਼ਾਮਿਲ ਹਨ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਫ਼ਦ ਡੀ. ਸੀ. ਤੇ ਐੱਸ. ਐੱਸ. ਪੀ. ਨੂੰ ਮਿਲਿਆ

ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਆਗੂ ਹਰਜਿੰਦਰ ਸਿੰਘ ਸ਼ਕਰੀ, ਰੇਸ਼ਮ ਸਿੰਘ ਘੁਰਕਵਿੰਡ, ਦਿਆਲ ਸਿੰਘ ਮੀਆਂਵਿੰਡ ਦਾ ਇਕ ...

ਪੂਰੀ ਖ਼ਬਰ »

ਭਲਕੇ ਦੇਸ਼ ਭਰ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ ਫ਼ਤਹਿ ਦਿਵਸ ਮਨਾਇਆ ਜਾ ਰਿਹਾ- ਗੋਰਖਾ

ਤਰਨ ਤਾਰਨ, 24 ਨਵੰਬਰ (ਇਕਬਾਲ ਸਿੰਘ ਸੋਢੀ)-ਸਮਾਜ ਸੇਵਕ ਗੁਰਮੀਤ ਸਿੰਘ ਗੋਰਖਾ ਨੇ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 26 ਨਵੰਬਰ 2020 ਨੂੰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਦਿੱਲੀ ਵਿਚ ਕੀਤੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 24 ਨਵੰਬਰ (ਪਰਮਜੀਤ ਜੋਸ਼ੀ)-ਐਂਟੀ ਨਾਰਕੋਟਿਕਸ ਸੈੱਲ ਤਰਨ ਤਾਰਨ ਦੀ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਐਂਟੀ ਨਾਰਕੋਟਿਕਸ ਸੈੱਲ ਤਰਨ ਤਾਰਨ ਦੇ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

ਗਿੱਲ ਦੀ ਨਿਯੁਕਤੀ ਲਈ ਹਾਈਕਮਾਨ ਦਾ ਧੰਨਵਾਦ- ਸਾਂਡਪੁਰਾ

ਭਿੱਖੀਵਿੰਡ, 24 ਨਵੰਬਰ (ਬੌਬੀ)-ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਤਰਨ ਤਾਰਨ ਜ਼ਿਲ੍ਹੇ ਦਾ ਪ੍ਰਧਾਨ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਨਿਯੁਕਤ ਕਰਨ ਨਾਲ ਕਾਂਗਰਸ ਪਾਰਟੀ ਜ਼ਿਲ੍ਹੇ ਵਿਚ ਵਧੀਆ ਪ੍ਰਦਰਸ਼ਨ ਕਰੇਗੀ, ...

ਪੂਰੀ ਖ਼ਬਰ »

ਦਿਵਿਆਂਗ ਐਕਸ਼ਨ ਕਮੇਟੀ ਵਲੋਂ ਵਿਧਾਇਕ ਸੋਹਲ ਦੀ ਕੋਠੀ ਅੱਗੇ ਲਗਾਇਆ ਧਰਨਾ ਚੌਥੇ ਦਿਨ 'ਚ ਸ਼ਾਮਿਲ

ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵਲੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਕੋਠੀ ਅੱਗੇ ਸਾਂਤਮਈ ਧਰਨਾ ਅੱਜ ਚੌਥੇ ਦਿਨ ਸ਼ਾਮਿਲ ਹੋ ਗਿਆ | ਚੌਥੇ ਦਿਨ ਵੱਖ-ਵੱਖ ਜਥੇਬੰਦੀਆਂ ਵਲੋਂ ਸਮਰਥਨ ਕਰਦਿਆਂ ਵਾਲਮੀਕਿ ਨਸ਼ਾ ਮੁਕਤ ਸਮਾਜ ...

ਪੂਰੀ ਖ਼ਬਰ »

ਸਮਰਪਣ ਸਪੈਸ਼ਲ ਸਕੂਲ 'ਚ ਦੂਜੀ ਵਾਰ ਵਾਪਰੀ ਚੋਰੀ ਦੀ ਘਟਨਾ

ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਸ਼ਹਿਰ ਵਿਚ ਮਾਨਸਿਕ ਵਿਕਲਾਂਗ ਬੱਚਿਆਂ ਦੀ ਸੰਸਥਾ ਸਮਰਪਣ ਸਪੈਸ਼ਲ ਸਕੂਲ ਵਿਖੇ ਬੀਤੀ ਰਾਤ ਚੋਰੀ ਦੀ ਘਟਨਾ ਵਾਪਰੀ | ਇਹ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸੁਖਜੀਤ ਪਾਲ ਸਿੰਘ ਵਲੋਂ ਦਿੱਤੀ ਗਈ | ...

ਪੂਰੀ ਖ਼ਬਰ »

ਵਿਜੀਲੈਂਸ ਵਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਕਾਨੂੰਗੋ ਕਾਬੂ

ਝਬਾਲ, 24 ਨਵੰਬਰ (ਸੁਖਦੇਵ ਸਿੰਘ)-ਸਬ ਤਹਿਸੀਲ ਝਬਾਲ ਵਿਖੇ ਵਿਜੀਲੈਂਸ ਬਿਊਰੋ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਕਾਨੂੰਗੋ ਨੂੰ ਕਾਬੂ ਕੀਤਾ ਹੈ | ਮੌਕੇ 'ਤੇ ਪੁੱਜੇ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਮਨਜਿੰਦਰ ਪਾਲ ਸਿੰਘ ਤੇ ਇੰਸਪੈਕਟਰ ਸ਼ਰਨਜੀਤ ਸਿੰਘ ਨੇ ...

ਪੂਰੀ ਖ਼ਬਰ »

ਡੀ. ਸੀ. ਦੀ ਪ੍ਰਧਾਨਗੀ ਹੇਠ ਮਾਈਨਿੰਗ, ਡਰੇਨੇਜ ਤੇ ਨਹਿਰੀ ਵਿਭਾਗ ਨਾਲ ਸੰਬੰਧਿਤ ਮੁੱਦਿਆਂ ਸੰਬੰਧੀ ਮੀਟਿੰਗ

ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਮਾਈਨਿੰਗ, ਡਰੇਨੇਜ਼ ਤੇ ਨਹਿਰੀ ਵਿਭਾਗ ਨਾਲ ਸਬੰਧਿਤ ਮੁੱਦਿਆਂ ਦੇ ਸਬੰਧ 'ਚ ਇਕ ਵਿਸ਼ੇਸ ਮੀਟਿੰਗ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਨੌਜਵਾਨ ਲਾਪਤਾ

ਰਾਜਾਸਾਂਸੀ, 24 ਨਵੰਬਰ (ਹਰਦੀਪ ਸਿੰਘ ਖੀਵਾ) - ਪੁਲਿਸ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਮੀਰਾਂਕੋਟ ਕਲਾਂ ਦੇ ਇੱਕ 16 ਵਰਿ੍ਹਆਂ ਦੇ ਨੌਜਵਾਨ ਦਾ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ | ਇਸ ਸੰਬੰਧੀ ਨੌਜਵਾਨ ਦੇ ਪਿਤਾ ਨਿਰਮਲ ਸਿੰਘ ਮੀਰਾਂਕੋਟ ਨੇ ...

ਪੂਰੀ ਖ਼ਬਰ »

ਕੈਂਟਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ

ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਕੈਂਟਰ ਦੀ ਟੱਕਰ ਨਾਲ ਬੁਲਟ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿਚ ਅਣਪਛਾਤੇ ਕੈਂਟਰ ਚਾਲਕ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ...

ਪੂਰੀ ਖ਼ਬਰ »

ਕਾਂਗਰਸੀ ਵਰਕਰ ਭਾਜਪਾ 'ਚ ਹੋਏ ਸ਼ਾਮਿਲ

ਅੰਮਿ੍ਤਸਰ, 24 ਨਵੰਬਰ (ਹਰਮਿੰਦਰ ਸਿੰਘ) - ਕੇਂਦਰ ਦੀ ਮੋਦੀ ਸਰਕਾਰ ਤੋਂ ਪ੍ਰਭਾਵਿਤ ਹੋ ਕੇ ਹਲਕਾ ਪੱਛਮੀ ਤੋਂ ਕੁਝ ਕਾਂਗਰਸੀ ਵਰਕਰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ | ਇਸ ਦੌਰਾਨ ਇਨ੍ਹਾਂ ਵਰਕਰਾਂ ਦਾ ਭਾਜਪਾ 'ਚ ਸ਼ਾਮਿਲ ਹੋਣ ਤੇ ਉਨ੍ਹਾਂ ਦਾ ਜ਼ਿਲਾਂ ਪ੍ਰਧਾਨ ਸੁਰੇਸ਼ ...

ਪੂਰੀ ਖ਼ਬਰ »

ਮੋਬਾਈਲ ਵਿੰਗ ਨੇ ਸਟੀਲ ਤੇ ਲੋਹੇ ਦੇ ਸਾਮਾਨ ਦੀਆਂ ਗੱਡੀਆਂ ਕਬਜ਼ੇ 'ਚ ਲਈਆਂ

ਅੰਮਿ੍ਤਸਰ, 24 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ) - ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਈਲ ਵਿੰਗ ਨੇ ਸਟੀਲ ਤੇ ਲੋਹੇ ਦੇ ਸਾਮਾਨ ਦੀਆਂ 2 ਗੱਡੀਆਂ ਕਬਜ਼ੇ 'ਚ ਲਈਆਂ ਹਨ | ਜਾਣਕਾਰੀ ਮੁਤਾਬਿਕ ਸਹਾਇਕ ਕਮਿਸ਼ਨਰ ਸੰਦੀਪ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਰ ਚੋਰਾਂ ...

ਪੂਰੀ ਖ਼ਬਰ »

ਸਵ. ਜਗਜੀਤ ਸਿੰਘ ਖਹਿਰਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ

ਖਡੂਰ ਸਾਹਿਬ, 24 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਜਗਜੀਤ ਸਿੰਘ ਖਹਿਰਾ ਸਪੁੱਤਰ ਸਾਬਕਾ ਚੇਅਰਮੈਨ ਪ੍ਰਤਾਪ ਸਿੰਘ ਖਹਿਰਾ ਖਡੂਰ ਸਾਹਿਬ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪਾਏ ਗਏ | ਉਪਰੰਤ ਖੁੱਲੇ ...

ਪੂਰੀ ਖ਼ਬਰ »

ਡੀ. ਟੀ. ਐੱਫ਼. ਵਲੋਂ ਬਲਾਕ ਕਮੇਟੀ ਦੀ ਚੋਣ

ਤਰਨ ਤਾਰਨ, 24 ਨਵੰਬਰ (ਪਰਮਜੀਤ ਜੋਸ਼ੀ)-ਡੀ. ਟੀ. ਐੱਫ. ਪੰਜਾਬ ਦੀ ਮੀਟਿੰਗ ਜ਼ਿਲ੍ਹਾ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਤਰਨ ਤਾਰਨ ਜ਼ਿਲ੍ਹੇ ਦੇ ਬਲਾਕ ਤਰਨ ਤਾਰਨ ਪਰਾਪਰ ਦੀ ਬਲਾਕ ਕਮੇਟੀ ਦੀ ਚੋਣ ਡੀ. ਟੀ. ਐੱਫ. ...

ਪੂਰੀ ਖ਼ਬਰ »

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਸੈਮੀਨਾਰ

ਪੱਟੀ, 24 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-­ਸੂਚਨਾ ਸਿੱਖਿਆ ਤੇ ਸੰਚਾਰ ਪ੍ਰੋਗਰਾਮ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ (ਲੜਕੇ) ਕੈਰੋਂ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਪੱਟੀ ਵਲੋਂ ਫ਼ਸਲਾਂ ਦੀ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਮੁਕਾਬਲਿਆਂ 'ਚ ਵਧੀਆ ਪ੍ਰਦਰਸ਼ਨ

ਭਿੱਖੀਵਿੰਡ, 24 ਨਵੰਬਰ (ਬੌਬੀ)-ਹਾਲ ਹੀ ਵਿਚ ਸੱਤਿਅਮ ਇੰਸਟੀਚਿਊਟ ਅੰਮਿ੍ਤਸਰ ਵਲੋਂ ਇਕ ਅੰਤਰ-ਸਕੂਲ ਮਲਟੀ-ਡਿਸਿਪਲਨਰੀ ਫੈਸਟੀਵਲ (ਟੈਕਨੋ ਫੇਅਰ ਕੰਪੀਟੀਸ਼ਨ) 2022 ਕਰਵਾਇਆ ਗਿਆ, ਜਿਸ ਵਿਚ ਗੁਰੂ ਨਾਨਕ ਦੇਵ ਡੀ. ਏ. ਵੀ. ਪਬਲਿਕ ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਥਲ ਸੈਨਾ ਲਈ ਚੱਲ ਰਹੀ ਭਰਤੀ ਰੈਲੀ 'ਚ ਭਾਗ ਲੈਣ ਲਈ ਕੀਤਾ ਉਤਸ਼ਾਹਿਤ

ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਚੇਅਰਮੇਨ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਤਰਨ ਤਾਰਨ ਵਲੋਂਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਭਾਰਤੀ ਥਲ ਸੈਨਾ ਵਲੋਂ ਚੱਲ ਰਹੀ ਭਰਤੀ ਰੈਲੀ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਹੋਏ ...

ਪੂਰੀ ਖ਼ਬਰ »

'ਆਪ' ਗੁਜਰਾਤ 'ਚ ਲਹਿਰਾਵੇਗੀ ਜਿੱਤ ਦਾ ਝੰਡਾ- ਸੇਵਕਪਾਲ ਸਿੰਘ

ਗੋਇੰਦਵਾਲ ਸਾਹਿਬ, 24 ਨਵੰਬਰ (ਸਕੱਤਰ ਸਿੰਘ ਅਟਵਾਲ)-ਗੁਜਰਾਤ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਜਿੱਤ ਦਾ ਝੰਡਾ ਜ਼ਰੂਰ ਲਹਿਰਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਜੁਆਇੰਟ ਸਕੱਤਰ ਸੇਵਕਪਾਲ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਖੇਡ ਮੁਕਾਬਲਿਆਂ 'ਚ ਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਤਰਨ ਤਾਰਨ, 24 ਨਵੰਬਰ (ਪਰਮਜੀਤ ਜੋਸ਼ੀ)-ਐੱਸ. ਜੀ. ਏ. ਡੀ. ਸਹੋਦਿਆ ਦੇ ਬੈਨਰ ਹੇਠ ਕਰਵਾਈ ਗਈ ਅਥਲੈਟਿਕ ਮੀਟ ਵਿਚ ਨੈਸ਼ਨਲ ਪਬਲਿਕ ਸਕੂਲ ਦੇ ਬੱਚਿਆਂ ਨੇ 2 ਚਾਂਦੀ ਅਤੇ 12 ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਇਲਾਕੇ ਵਿਚ ਰੌਸ਼ਨ ਕਰ ਦਿੱਤਾ, ਜੋ ਕਿ ਜ਼ਿਲ੍ਹਾ ਤਰਨ ...

ਪੂਰੀ ਖ਼ਬਰ »

ਜਲਦ ਸ਼ੁਰੂ ਹੋਣਗੇ ਸ਼ਹਿਰ 'ਚ ਵੱਖ-ਵੱਖ ਵਿਕਾਸ ਕਾਰਜ- ਵਿਧਾਇਕ ਸੋਹਲ

ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਹੌਲੀ-ਹੌਲੀ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਵਿਕਾਸ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ...

ਪੂਰੀ ਖ਼ਬਰ »

ਗੁਜਰਾਤ ਦੇ ਵੋਟਰ 'ਆਪ' ਨੂੰ ਸੱਤਾ ਸੌਂਪਣ ਦਾ ਮਨ ਬਣਾ ਚੁੱਕੇ ਹਨ- ਜਸਬੀਰ ਸਿੰਘ

ਸੁਰ ਸਿੰਘ, 24 ਨਵੰਬਰ (ਧਰਮਜੀਤ ਸਿੰਘ)-ਗੁਜਰਾਤ ਦੇ ਸੂਝਵਾਨ ਵੋਟਰ ਭਾਰਤੀ ਜਨਤਾ ਪਾਰਟੀ ਦੀ ਲੋਕ-ਵਿਰੋਧੀ ਅਤੇ ਭਿ੍ਸ਼ਟਾਚਾਰ ਵਿਚ ਲਿਪਤ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ | ਇਹ ਦਾਅਵਾ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

'ਆਪ' ਦੀ ਸਰਕਾਰ ਤੋਂ ਲੋਕ ਕੁਝ ਮਹੀਨਿਆਂ 'ਚ ਹੋਏ ਦੁਖੀ-ਸੁਬੇਗ ਸਿੰਘ ਧੁੰਨ

ਤਰਨ ਤਾਰਨ, 24 ਨਵੰਬਰ (ਪਰਮਜੀਤ ਜੋਸ਼ੀ)-ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਕੇ ਪੰਜਾਬ ਦੀ ਸੱਤਾ ਉਪਰ ਕਾਬਜ ਤਾਂ ਹੋ ਗਈ, ਪਰ ਇਨ੍ਹਾਂ ਵਾਅਦਿਆਂ ਨੂੰ ਸਰਕਾਰ ਬਨਣ ਤੋਂ ਬਾਅਦ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਕੈਂਪ 27 ਨੂੰ

ਪੱਟੀ, 24 ਨਵੰਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਅੱਖਾਂ ਦਾ ਮੁਫ਼ਤ ਕੈਂਪ ਪਿੰਡ ਬੰਡਾਲਾ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਟਰੱਸਟ ਦੇ ਖਜ਼ਾਨਚੀ ਡਾ. ਇੰਦਰਪ੍ਰੀਤ ਸਿੰਘ ਧਾਮੀ ਨੇ ਦੱਸਿਆ ਕਿ ਡਾ. ਐੱਸ. ਪੀ. ...

ਪੂਰੀ ਖ਼ਬਰ »

ਚੰਗੇ ਸਮਾਜ ਦੀ ਸਿਰਜਣਾ 'ਚ ਦਸਤਾਰਧਾਰੀ ਸਿੱਖਾਂ ਦਾ ਅਹਿਮ ਰੋਲ: ਦਸਤੂਰ-ਏ-ਦਸਤਾਰ ਲਹਿਰ

ਖਾਲੜਾ, 24 ਨਵੰਬਰ (ਜੱਜਪਾਲ ਸਿੰਘ)-ਕਰੋੜਸਿੰਘੀਆ ਮਿਸਲ ਦੇ ਬਾਨੀ, ਅਫਗਾਨੀ ਨਾਦਰਸ਼ਾਹ ਦੇ ਹਮਲਿਆਂ ਨੂੰ ਠੱਲ੍ਹ ਪਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿੱਖ ਜਰਨੈਲ ਬਾਬਾ ਸ਼ਾਮ ਸਿੰਘ ਨਾਰਲਾ ਦੇ ਸਾਲਾਨਾ ਜੋੜੇ ਮੇਲੇ ਨੂੰ ਸਮਰਪਿਤ ਸ਼ਹੀਦ ਭਾਈ ਤਾਰੂ ਸਿੰਘ ...

ਪੂਰੀ ਖ਼ਬਰ »

ਗੁਰੂ ਅਮਰਦਾਸ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਗੋਇੰਦਵਾਲ ਸਾਹਿਬ, 24 ਨਵੰਬਰ (ਸਕੱਤਰ ਸਿੰਘ ਅਟਵਾਲ)-ਏ. ਈ. ਓ. ਮਨਿੰਦਰ ਸਿੰਘ ਦੀ ਅਗਵਾਈ ਹੇਠ 67ਵੀਆਂ ਜ਼ਿਲ੍ਹਾ ਅਥਲੈਟਿਕਸ ਖੇਡਾਂ ਤਰਨ ਤਾਰਨ ਵਿਖੇ ਕਰਵਾਈਆਂ ਗਈਆਂ, ਜਿਸ ਵਿਚ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਲੜਕਿਆਂ ਅਤੇ ਲੜਕੀਆਂ ਨੇ ...

ਪੂਰੀ ਖ਼ਬਰ »

ਪਿ੍ੰ. ਪਰਮਿੰਦਰ ਕੌਰ ਖਹਿਰਾ ਦਾ ਨਾਵਲ 'ਬਾਗ਼ੀ ਬਾਪੂ' ਲੋਕ ਅਰਪਣ

ਚੋਹਲਾ ਸਾਹਿਬ, 24 ਨਵੰਬਰ (ਬਲਵਿੰਦਰ ਸਿੰਘ)-ਪਰਮਿੰਦਰ ਕੌਰ ਖਹਿਰਾ ਦੀ ਦੂਸਰੀ ਕਿਤਾਬ (ਨਾਵਲ) 'ਬਾਗੀ ਬਾਪੂ' ਨਾਮਵਰ ਪੱਤਰਕਾਰਾਂ, ਸਕੂਲ ਦੀ ਪ੍ਰਬੰਧਕ ਕਮੇਟੀ ਤੇ ਪ੍ਰਮੁੱਖ ਸਖਸ਼ੀਅਤਾਂ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਨਾਨਕਾ ਪਿੰਡ ਚੋਹਲਾ ਸਾਹਿਬ ਵਿਖੇ ਦੇਸ਼ ਭਗਤ ...

ਪੂਰੀ ਖ਼ਬਰ »

ਪਿੰਡ ਕੱਲਾ ਵਿਖੇ ਗ਼ਰੀਬ ਦੇ ਰੈਣ ਬਸੇਰੇ ਦੀ ਡਿੱਗੀ ਛੱਤ

ਖਡੂਰ ਸਾਹਿਬ, 24 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਬਲਾਕ ਖਡੂਰ ਸਾਹਿਬ ਦੇ ਪਿੰਡ ਕੱਲਾ ਵਿਖੇ ਰਹਿੰਦੇ ਇਕ ਗ਼ਰੀਬ ਪਰਿਵਾਰ ਦੇ ਰੈਣ-ਬਸੇਰੇ ਦੀਆਂ ਛੱਤਾਂ ਡਿੱਗਣ ਨਾਲ ਵੱਡਾ ਨੁਕਸਾਨ ਹੋ ਗਿਆ ਹੈ | ਜਾਣਕਾਰੀ ਅਨੁਸਾਰ ਦਲਿਤ ਭਾਈਚਾਰੇ ਨਾਲ ਸੰਬੰਧਿਤ ਵਿਧਵਾ ਗੁਰਮੀਤ ਕੌਰ ...

ਪੂਰੀ ਖ਼ਬਰ »

ਪੰਜਾਬ ਦੇ ਲੋਕਾਂ 'ਚ ਫੁੱਟ ਪਾ ਕੇ ਕਈ ਸ਼ਰਾਰਤੀ ਅਨਸਰ ਸਿਆਸੀ ਲਾਹਾ ਲੈਣ ਲਈ ਤੱਤਪਰ ਹੋ ਰਹੇ- ਮਜੀਠੀਆ

ਕੱਥੂਨੰਗਲ, 24 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)- ਜਦੋਂ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਰ ਅਸਲ ਵਿਚ ਸਾਡਾ ਮੁੱਖ ਮੰਤਰੀ ਕੇਜਰੀਵਾਲ ਦੇ ਹੱਥਾਂ ਵਿਚ ਖੇਡ ਕੇ ਕਠਪੁਤਲੀ ਸਾਬਿਤ ਹੋ ਰਿਹਾ ਹੈ ਜਿਸ ਨਾਲ ਅੱਜ ਪੰਜਾਬ ਦੇ ਲੋਕਾਂ 'ਚ ਫੁੱਟ ਪਾ ਕੇ ਕਈ ...

ਪੂਰੀ ਖ਼ਬਰ »

ਚਾਰ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਅਜਨਾਲਾ, 24 ਨਵੰਬਰ (ਗੁਰਪ੍ਰੀਤ ਸਿੰਘ ਸਿੰਘ ਢਿੱਲੋਂ) - ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਅਜਨਾਲਾ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ (ਕਾਲਿਆਂ ਵਾਲਾ ਖੂਹ) ਵਿਖੇ 26 ਤੇ 27 ਨਵੰਬਰ ਨੂੰ ਕਰਵਾਏ ਜਾ ...

ਪੂਰੀ ਖ਼ਬਰ »

ਚੌਥੇ ਦਿਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵਲੋਂ ਸਮਰਥਨ

-ਮਾਮਲਾ ਸ਼ੇਰ ਸ਼ਾਹ ਸੂਰੀ ਮਾਰਗ ਉੱਪਰ ਪੂਰਾ ਪੁੱਲ ਪਿੱਲਰਾਂ 'ਤੇ ਬਣਾਉਣ ਦਾ- ਰਈਆ, 24 ਨਵੰਬਰ (ਸ਼ਰਨਬੀਰ ਸਿੰਘ ਕੰਗ)- ਸਥਾਨਕ ਕਸਬੇ ਅੰਦਰ ਸ਼ੇਰ ਸ਼ਾਹ ਸੂਰੀ ਮਾਰਗ ਉੱਪਰ ਪੂਰਾ ਪੁੱਲ ਪਿੱਲਰਾਂ ਉੱਤੇ ਬਣਾਉਣ ਦੀ ਮੰਗ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਦੇ ਚੌਥੇ ...

ਪੂਰੀ ਖ਼ਬਰ »

ਪੁਲਿਸ ਐਸ.ਸੀ. ਭਾਈਚਾਰੇ ਨੂੰ ਇਨਸਾਫ ਦੇਣ ਦੀ ਬਜਾਏ ਧੱਕੇਸ਼ਾਹੀ ਨਾ ਕਰੇ- ਵਾਈਸ ਚੇਅਰਮੈਨ ਐਸ.ਸੀ.ਕਮਿਸ਼ਨ

ਜੇਠੂਵਾਲ, 24 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)- ਹਲਕਾ ਅਟਾਰੀ ਦੇ ਪਿੰਡ ਮੈਹਣੀਆਂ ਕੁਹਾਰਾਂ ਦੀ ਵਸਨੀਕ ਕੰਵਲਜੀਤ ਕੌਰ ਵਲੋਂ ਕੁਝ ਲੋਕਾਂ ਵਲੋਂ ਜੋ ਜ਼ਮੀਨ ਹਥਿਆਉਣ ਤੇ ਫੈਸਲਾ ਦੀ ਕਟਾਈ ਰੋਕਣ ਲਈ ਉਸ ਲਈ ਕਈ ਵਾਰ ਪੁਲਿਸ ਨੂੰ ਦਰਖਾਸਤਾਂ ਦੇਣ ਦੇ ਬਾਵਜੂਦ ਕੋਈ ...

ਪੂਰੀ ਖ਼ਬਰ »

ਇੰਜੀ: ਪ੍ਰਵੇਜ ਸੋਨੀ ਨੇ ਪਾਵਰਕਾਮ ਸਬ-ਡਵੀਜਨ ਰਮਦਾਸ ਦੇ ਐਸ. ਡੀ. ਓ. ਦਾ ਅਹੁਦਾ ਸੰਭਾਲਿਆ

ਰਮਦਾਸ, 24 ਨਵੰਬਰ (ਜਸਵੰਤ ਸਿੰਘ ਵਾਹਲਾ)- ਪਾਵਰਕਾਮ ਸਬ ਡਵੀਜਨ ਰਮਦਾਸ ਦੇ ਐਸ. ਡੀ. ਓ. ਰਾਮ ਸਿੰਘ ਇਥੋਂ ਬਦਲ ਕੇ ਪਾਵਰਕਾਮ ਸਬ ਡਵੀਜਨ ਅਜਨਾਲਾ ਵਿਖੇ ਚਲੇ ਗਏ ਹਨ ਅਤੇ ਉਨ੍ਹਾਂ ਦੀ ਥਾਂ ਇੰਜੀ: ਪ੍ਰਵੇਜ ਸੋਨੀ ਨੇ ਸਬ ਡਵੀਜਨ ਰਮਦਾਸ ਦੇ ਐਸ. ਡੀ. ਓ. ਦਾ ਅਹੁਦਾ ਸੰਭਾਲ ਲਿਆ ਹੈ ...

ਪੂਰੀ ਖ਼ਬਰ »

ਮੁੱਖ ਖੇਤੀਬਾੜੀ ਅਫਸਰ ਨੇ ਪਿੰਡ ਵਡਾਲਾ ਤੇ ਧਿਆਨਪੁਰ ਵਿਖੇ ਸੂਪਰ ਸੀਡਰ ਨਾਲ ਕਣਕ ਦੀ ਬਿਜਾਈ ਦਾ ਨਿਰੀਖਣ ਕੀਤਾ

ਬਾਬਾ ਬਕਾਲਾ ਸਾਹਿਬ, 24 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਮਿ੍ਤਸਰ ਜ਼ਿਲ੍ਹੇ ਦੇ 9 ਬਲਾਕਾਂ ਵਿਚ 2-2 ਸੂਪਰ ਸੀਡਰ ਅਤੇ 2-2 ਜੀਰੋ ਟਿੱਲ ਡਰਿਲਾਂ ਪ੍ਰਤੀ ਬਲਾਕ ਛੋਟੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਛੀਨਾ ਕਰਮ ਸਿੰਘ ਇਕਾਈ ਦੀ ਚੋਣ

ਓਠੀਆਂ, 24 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਕਿਸਾਨਾਂ ਦੀ ਹੱਕੀ ਮੰਗਾਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਆਪਣੀ ਯੂਨੀਅਨ ਦਾ ਵਿਸਥਾਰ ਕੀਤਾ ਜਾ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂੁਪੁਰ ਵਲੋਂ ਤਹਿਸੀਲ ਅਜਨਾਲਾ ਦੇ ਪਿੰਡ ਛੀਨਾ ਕਰਮ ...

ਪੂਰੀ ਖ਼ਬਰ »

ਟਰੱਕ ਦੇ ਟਾਇਰ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ 'ਚ ਪਿਓ-ਪੁੱਤਰ ਸਮੇਤ 3 ਖ਼ਿਲਾਫ਼ ਮਾਮਲਾ ਦਰਜ

ਅਜਨਾਲਾ, 24 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਥਾਣਾ ਅਜਨਾਲਾ ਦੀ ਪੁਲਿਸ ਵਲੋਂ ਟਰੱਕ ਦੇ ਟਾਇਰ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ 'ਚ ਪਿਓ-ਪੁੱਤਰ ਸਮੇਤ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX