ਤਾਜਾ ਖ਼ਬਰਾਂ


ਨਵੀਂ ਦਿੱਲੀ ਤੋਂ 8 ਕਿਲੋਮੀਟਰ ਪੱਛਮ ਵੱਲ ਅੱਜ ਰਾਤ ਕਰੀਬ 9.30 ਵਜੇ 2.5 ਤੀਬਰਤਾ ਦਾ ਭੁਚਾਲ ਆਇਆ
. . .  13 minutes ago
ਗੈਂਗਸਟਰ-ਅੱਤਵਾਦੀ ਗਠਜੋੜ ਮਾਮਲਾ: ਐਨ. ਆਈ. ਏ. ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 13 ਥਾਵਾਂ 'ਤੇ ਕੀਤੀ ਛਾਪੇਮਾਰੀ
. . .  about 2 hours ago
ਪੰਜਾਬ ਸਰਕਾਰ ਵਲੋਂ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਕੀਤਾ ਪਦਉੱਨਤ
. . .  about 3 hours ago
ਚੰਡੀਗੜ੍ਹ, 29 ਨਵੰਬਰ- ਪੰਜਾਬ ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਅ ਰਹੇ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਪਦਉੱਨਤ ਕਰ ਦਿੱਤਾ ਹੈ । ਜ਼ਿਲ੍ਹਾ ਤਰਨਤਾਰਨ ਦੇ ...
ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ, ਨਸ਼ੇ ਦੀ ਖੇਪ ਲੈ ਜਾ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 3 hours ago
ਫ਼ਾਜ਼ਿਲਕਾ, 29 ਨਵੰਬਰ (ਪ੍ਰਦੀਪ ਕੁਮਾਰ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੇ ਖੇਪ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਫ਼ਾਜ਼ਿਲਕਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ...
ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ।
. . .  about 4 hours ago
ਐਸ. ਏ. ਐਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ
ਪਾਸਪੋਰਟ ਸੇਵਾ ਕੇਂਦਰ 3 ਦਸੰਬਰ (ਸ਼ਨੀਵਾਰ) ਨੂੰ ਰਹਿਣਗੇ ਖੁੱਲ੍ਹੇ
. . .  about 4 hours ago
ਜਲੰਧਰ, 29 ਨਵੰਬਰ- ਵਿਦੇਸ਼ ਮੰਤਰਾਲੇ, ਨਵੀਂ ਦਿੱਲੀ ਨੇ ਪਾਸਪੋਰਟ ਬਿਨੈਕਾਰਾਂ ਦੀ ਸਹੂਲਤ ਲਈ ਸ਼ਨੀਵਾਰ ਯਾਨੀ 3 ਦਸੰਬਰ, 2022 ਨੂੰ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਭੇਦਭਰੀ ਹਾਲਤ ’ਚ ਮਿਲੀ ਪਤੀ-ਪਤਨੀ ਦੀ ਲਾਸ਼
. . .  about 4 hours ago
ਜਲੰਧਰ, 29 ਨਵੰਬਰ (ਐੱਮ. ਐੱਸ. ਲੋਹੀਆ) – ਨਿਊ ਹਰਗੋਬਿੰਦ ਨਗਰ, ਜਲੰਧਰ ’ਚ ਇਕ ਮਕਾਨ ’ਚੋਂ ਪਤੀ-ਪਤਨੀ ਦੀ ਮਿ੍ਤਕ ਦੇਹ ਮਿਲੀ ਹੈ। ਮਿ੍ਤਕ ਪਤੀ ਦੀ ਪਛਾਣ ਨੀਰਜ ਅਤੇ ਪਤਨੀ ਦੀ ਪੂਜਾ ਵਜੋਂ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ...
ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਜ਼ੀਰਕਪੁਰ ’ਚ ਲਾਇਆ ਰੁਜ਼ਗਾਰ ਮੇਲਾ
. . .  about 4 hours ago
ਜ਼ੀਰਕਪੁਰ, 29 ਨਵੰਬਰ (ਹੈਪੀ ਪੰਡਵਾਲਾ)- ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਅੱਜ ਇੱਥੇ ਦਸਮੇਸ਼ ਖਾਲਸਾ ਕਾਲਜ ਵਿਖੇ ਰੁਜ਼ਗਾਰ ਮੇਲਾ ਲਾਇਆ ਗਿਆ, ਜਿਸ ਵਿਚ 11 ਨਾਮੀ ਕੰਪਨੀਆਂ ਵਲੋਂ ਭਾਗ ਲਿਆ ਗਿਆ। ਇਸ ਰੁਜ਼ਗਾਰ...
ਕੋਟਕਪੂਰਾ ਦੇ ਡੇਰਾ ਪ੍ਰੇਮੀ ਕਤਲ ਕਾਂਡ ’ਚ ਗ੍ਰਿਫ਼ਤਾਰ ਦੋਵੇਂ ਨਾਬਾਲਗ ਸ਼ੂਟਰਾਂ ਦੀਆਂ ਜ਼ਮਾਨਤ ਪਟੀਸ਼ਨਾਂ ਰੱਦ
. . .  about 4 hours ago
ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)- ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਟਾਰੀਆ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਹਰਿਆਣਾ ਦੇ ਦੋ ਨਾਬਾਲਗ ਨਿਸ਼ਾਨੇਬਾਜ਼ਾਂ ਦੀ ਜ਼ਮਾਨਤ ਅਰਜ਼ੀ ਪ੍ਰਿੰਸੀਪਲ...
23 ਸੈਕਟਰ ਅਸਾਮ ਰਾਈਫਲਜ਼ , ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਨੇ 3.33 ਕਰੋੜ ਰੁਪਏ ਦੀਆਂ ਮੇਥਾਮਫੇਟਾਮਾਈਨ ਗੋਲੀਆਂ ਕੀਤੀਆਂ ਬਰਾਮਦ
. . .  about 4 hours ago
ਕੋਮਲ ਮਿੱਤਲ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਜੋਂ ਸੰਭਾਲਿਆ ਅਹੁਦਾ
. . .  about 4 hours ago
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)- 2014 ਬੈਚ ਦੀ ਆਈ.ਏ.ਐਸ. ਅਫ਼ਸਰ ਕੋਮਲ ਮਿੱਤਲ ਨੇ ਅੱਜ ਹੁਸ਼ਿਆਰਪੁਰ ਵਿਚ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਕੋਲ...
ਸੁਪਰੀਮ ਕੋਰਟ ਨੇ ਮੁੰਬਈ ਮੈਟਰੋ ਕਾਰਪੋਰੇਸ਼ਨ ਨੂੰ ਆਰੇ ਜੰਗਲਾਂ 'ਚ 84 ਦਰਖਤਾਂ ਨੂੰ ਕੱਟਣ ਲਈ ਆਪਣੀ ਅਰਜ਼ੀ 'ਤੇ ਪੈਰਵੀ ਕਰਨ ਦੀ ਦਿੱਤੀ ਇਜਾਜ਼ਤ
. . .  about 6 hours ago
ਮੇਘਾਲਿਆ ਸਰਕਾਰ ਆਸਾਮ ਨਾਲ ਲੱਗਦੀ ਸਰਹੱਦ 'ਤੇ 7 ਬਾਰਡਰ ਚੌਂਕੀਆਂ (ਬੀ.ਓ.ਪੀ.) ਸਥਾਪਤ ਕਰੇਗੀ - ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ
. . .  about 6 hours ago
ਆਰ.ਬੀ.ਆਈ. 1 ਦਸੰਬਰ ਨੂੰ ਰਿਟੇਲ ਡਿਜੀਟਲ ਰੁਪਈਏ (e₹-R) ਲਈ ਪਹਿਲੇ ਪਾਇਲਟ ਦੀ ਸ਼ੁਰੂਆਤ ਦੀ ਘੋਸ਼ਣਾ ਕਰੇਗਾ
. . .  about 6 hours ago
ਮੈਡਮ ਪੂਨਮਦੀਪ ਕੌਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ
. . .  about 6 hours ago
ਬਰਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)- 2013 ਬੈਚ ਦੇ ਆਈ.ਏ.ਐੱਸ. ਅਧਿਕਾਰੀ ਸ੍ਰੀਮਤੀ ਪੂਨਮਦੀਪ ਕੌਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲ ਲਿਆ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ...
ਰਾਸ਼ਟਰੀ ਸੁਰੱਖਿਆ ਦਾ ਕੋਈ ਬਦਲ ਨਹੀਂ , ਇਹ ਹਥਿਆਰਬੰਦ ਬਲਾਂ ਦੇ ਨਾਲ-ਨਾਲ ਸਾਰੇ ਲੋਕਾਂ ਦੀ ਜ਼ਿੰਮੇਵਾਰੀ - ਰੱਖਿਆ ਮੰਤਰੀ ਰਾਜ ਨਾਥ ਸਿੰਘ
. . .  about 6 hours ago
ਦਿੱਲੀ ਦੀ ਅਦਾਲਤ ਵਲੋਂ ਸਾਬਕਾ ਕਾਂਗਰਸੀ ਵਿਧਾਇਕ ਆਸਿਫ ਮੁਹੰਮਦ ਖਾਨ ਦੀ ਜ਼ਮਾਨਤ ਪਟੀਸ਼ਨ ਖ਼ਾਰਜ
. . .  about 6 hours ago
ਨਵੀਂ ਦਿੱਲੀ, 29 ਨਵੰਬਰ-ਸਾਕੇਤ ਅਦਾਲਤ ਨੇ ਸਾਬਕਾ ਕਾਂਗਰਸੀ ਵਿਧਾਇਕ ਆਸਿਫ ਮੁਹੰਮਦ ਖਾਨ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ, ਜਿਸ ਨੂੰ ਦਿੱਲੀ ਦੇ ਸ਼ਾਹੀਨ ਬਾਗ ਖੇਤਰ ਵਿਚ ਡਿਊਟੀ 'ਤੇ ਇਕ ਪੁਲਿਸ ਅਧਿਕਾਰੀ...
ਸਰਹੱਦ ਨਜ਼ਦੀਕ ਡਿੱਗਾ ਇਕ ਪਕਿਸਤਾਨੀ ਡਰੋਨ ਤੇ ਹੈਰੋਇਨ ਬਰਾਮਦ
. . .  about 6 hours ago
ਖੇਮਕਰਨ, 29 ਨਵੰਬਰ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਸੈਕਟਰ 'ਚ ਸਰਹੱਦ ਨਜ਼ਦੀਕ ਪੈਂਦੀ ਸਰਹੱਦੀ ਚੌਂਕੀ ਹਰਭਜਨ ਨੇੜੇ ਖੇਤਾਂ 'ਚ ਡਿੱਗਾ ਇਕ ਪਕਿਸਤਾਨੀ ਡਰੋਨ ਮਿਲਿਆ ਹੈ, ਜਿਸ ਬਾਰੇ ਪਤਾ ਲੱਗਣ 'ਤੇ ਥਾਣਾ ਖੇਮਕਰਨ ਦੀ ਪੁਲਿਸ ਤੇ ਬੀ.ਐਸ.ਐਫ. ਨੇ ਮੌਕੇ 'ਤੇ ਜਾ...
ਕੋਵਿਡ-19 ਟੀਕਾਕਰਨ ਕਰਵਾਉਣ ਲਈ ਕੋਈ ਕਾਨੂੰਨੀ ਮਜਬੂਰੀ ਨਹੀਂ-ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ
. . .  about 8 hours ago
ਨਵੀਂ ਦਿੱਲੀ,29 ਨਵੰਬਰ-ਕੇਂਦਰ ਨੇ ਸੁਪਰੀਮ ਕੋਰਟ ਨੂੰ ਸਪੱਸ਼ਟ ਕੀਤਾ ਕਿ ਕੋਵਿਡ -19 ਲਈ ਟੀਕਾਕਰਨ ਕਰਵਾਉਣ ਲਈ ਕੋਈ ਕਾਨੂੰਨੀ ਮਜਬੂਰੀ ਨਹੀਂ ਹੈ।ਸੁਪਰੀਮ ਕੋਰਟ ਵਿਚ ਦਾਇਰ ਇਕ ਹਲਫ਼ਨਾਮੇ ਵਿਚ, ਕੇਂਦਰ ਨੇ ਪੇਸ਼ ਕੀਤਾ ਕਿ ਸੂਚਿਤ ਸਹਿਮਤੀ ਦੀ ਧਾਰਨਾ ਕਿਸੇ ਦਵਾਈ ਜਿਵੇਂ ਕਿ ਵੈਕਸੀਨ...
ਸੁਮੇਧ ਸੈਣੀ ਦੇ ਸਿੱਟ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਨਹੀਂ
. . .  about 8 hours ago
ਚੰਡੀਗੜ੍ਹ, 29 ਨਵੰਬਰ (ਤਰੁਣ ਭਜਨੀ)-ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੁੱਛਗਿੱਛ ਲਈ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੇ ਸਿੱਟ ਸਾਹਮਣੇ ਅੱਜ ਪੇਸ਼ ਹੋਣਾ ਸੀ, ਪਰ ਉਨ੍ਹਾਂ ਦੇ ਪੇਸ਼ ਹੋਣ ਦੀ ਸੰਭਾਵਨਾ ਨਹੀਂ। ਸੁਮੇਧ ਸੈਣੀ...
100 ਕਰੋੜ ਰੁਪਏ ਫਿਰੌਤੀ ਦੇ ਮਾਮਲੇ 'ਚ ਅਨਿਲ ਦੇਸ਼ਮੁਖ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 2 ਦਸੰਬਰ ਤੱਕ ਮੁਲਤਵੀ
. . .  about 8 hours ago
ਮੁੰਬਈ, 29 ਨਵੰਬਰ-100 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ 'ਚ ਬੌਂਬੇ ਹਾਈ ਕੋਰਟ ਨੇ ਅੱਜ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਐਨ.ਸੀ.ਪੀ. ਨੇਤਾ ਅਨਿਲ ਦੇਸ਼ਮੁਖ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ...
ਐੱਨ.ਐੱਫ.ਡੀ.ਸੀ. 'ਦਿ ਕਸ਼ਮੀਰ ਫਾਈਲਜ਼' ਲਈ ਨਾਦਵ ਲੈਪਿਡ ਦੀ ਟਿੱਪਣੀ ਦਾ ਲਵੇਗੀ ਨੋਟਿਸ-ਪ੍ਰਮੋਦ ਸਾਵੰਤ
. . .  about 8 hours ago
ਪਣਜੀ, 29 ਨਵੰਬਰ-ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ 'ਦਿ ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਦੇ ਮੁਖੀ ਨਾਦਵ ਲੈਪਿਡ ਦੀ ਟਿੱਪਣੀ 'ਤੇ ਬੋਲਦਿਆਂ ਕਿਹਾ ਕਿ ਮੈਂ ਬਿਆਨ ਦੀ ਨਿੰਦਾ ਕਰਦਾ ਹਾਂ। ਇਜ਼ਰਾਈਲ ਦੇ ਰਾਜਦੂਤ ਨੇ ਇਹ ਵੀ ਕਿਹਾ ਕਿ ਉਸ...
ਕਲਰਕ ਕਮ ਡਾਟਾ ਐਂਟਰੀ ਆਪ੍ਰੇੇਟਰਾਂ ਦੀਆਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਮੁਲਤਵੀ
. . .  about 8 hours ago
ਬੁਢਲਾਡਾ, 29 ਨਵੰਬਰ (ਸਵਰਨ ਸਿੰਘ ਰਾਹੀ)- ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਕਲਰਕ ਕਮ ਡਾਟਾ ਐਂਟਰੀ ਆਪ੍ਰੇਟਰਾਂ ਦੀਆਂ ਅਸਾਮੀਆਂ ਦੀ 04 ਦਸੰਬਰ ਨੂੰ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ...
ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਬਲਾਕ ਚੋਗਾਵਾ ਦੇ ਕਾਂਗਰਸੀ ਸਰਪੰਚਾਂ ਦੀ ਚੁਣੀ ਗਈ 11 ਮੈਂਬਰੀ ਕਮੇਟੀ
. . .  about 9 hours ago
ਚੋਗਾਵਾ, 29 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾ ਦੇ ਸਮੁੱਚੇ ਮੌਜੂਦਾ ਕਾਂਗਰਸੀ ਸਰਪੰਚਾ ਦੀ ਸਰਕਾਰ ਖ਼ਿਲਾਫ਼ ਰੋਹ ਭਰੀ ਮੀਟਿੰਗ ਇਤਿਹਾਸਕ ਨਗਰ ਵੈਰੋਕੇ ਵਿਖੇ ਹੋਈ। ਮੀਟਿੰਗ ਦੌਰਾਨ ਸਰਕਾਰ ਵਲੋਂ ਸਮੁੱਚੀਆ ਪੰਚਾਇਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਕਸਦ ਨਾਲ ਸਰਪੰਚਾਂ...
ਡੀ.ਆਰ.ਐਮ. ਮਨਜੀਤ ਸਿੰਘ ਭਾਟੀਆ ਵਲੋਂ ਅਬੋਹਰ ਰੇਲਵੇ ਸਟੇਸ਼ਨ ਦਾ ਨਰੀਖਣ
. . .  about 9 hours ago
ਅਬੋਹਰ, 29 ਨਵੰਬਰ (ਸੰਦੀਪ ਸੋਖਲ)-ਅਬੋਹਰ ਰੇਲਵੇ ਸਟੇਸ਼ਨ 'ਤੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਵਪਾਰ ਮੰਡਲ ਵਲੋਂ ਰੇਲਵੇ ਵਿਭਾਗ ਨੂੰ ਸ਼ਿਕਾਇਤ ਦਿੱਤੀ ਹੋਈ ਸੀ, ਜਿਸ ਦੇ ਆਧਾਰ 'ਤੇ ਰੇਲਵੇ ਵਿਭਾਗ ਦੇ ਡੀ.ਆਰ.ਐਮ. ਮਨਜੀਤ ਸਿੰਘ ਭਾਟੀਆ ਨੇ ਆਪਣੀ ਟੀਮ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਇਸ ਤੋਂ ਪਹਿਲਾਂ ਕਿ ਸਮੱਸਿਆਵਾਂ ਵਿਕਰਾਲ ਰੂਪ ਧਾਰਨ ਕਰ ਜਾਣ, ਇਨ੍ਹਾਂ ਨੂੰ ਪਛਾਣ ਲੈਣਾ ਹੀ ਇਕ ਚੰਗੇ ਨੇਤਾ ਦਾ ਗੁਣ ਹੈ। -ਐਚ. ਗਲਾਸਗੋ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਵਲੋਂ ਰੋਸ ਮੁਜ਼ਾਹਰਾ

ਚੰਡੀਗੜ੍ਹ, 24 ਨਵੰਬਰ (ਅਜਾਇਬ ਸਿੰਘ ਔਜਲਾ)- ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ ਨੇ ਅੱਜ ਸੈਕਟਰ-17 'ਚ ਭਰਵੀਂ ਰੈਲੀ ਕਰਕੇ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ 18 ਨਵੰਬਰ 2022 ਨੂੰ ਜਾਰੀ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਫਾੜ ਕੇ ਕੁੜੇਦਾਨ 'ਚ ਸੁੱਟ ਕੇ ਆਪਣਾ ਰੋਸ ਵਿਅਕਤ ਕੀਤਾ ਗਿਆ | ਇਸ ਮੌਕੇ ਸਾਂਝਾ ਮੁਲਾਜ਼ਮ ਮੰਚ ਚੰਡੀਗੜ੍ਹ ਦੇ ਕਨਵੀਨਰ, ਕੋ-ਕਨਵੀਨਰ ਅਤੇ ਅਹੁਦੇਦਾਰ ਦਵਿੰਦਰ ਸਿੰਘ ਬੈਨੀਪਾਲ, ਜਸਮਿੰਦਰ ਸਿੰਘ, ਸੰਦੀਪ ਸਿੰਘ ਬਰਾੜ, ਰਾਮ ਧਾਲੀਵਾਲ ਤੇ ਸੁਖਚੈਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਇਕ ਧੋਖਾ ਹੈ ਅਤੇ ਇਹ ਨੋਟੀਫ਼ਿਕੇਸ਼ਨ ਨਾ ਹੋ ਕੇ ਸਿਰਫ਼ ਤੇ ਸਿਰਫ਼ ਇਕ ਲਿਖਤੀ ਭਰੋਸੇ ਤੋਂ ਜ਼ਿਆਦਾ ਕੁੱਝ ਵੀ ਨਹੀਂ | ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਇਹ ਪੱਤਰ ਜਾਰੀ ਕੀਤਾ ਅਤੇ ਜਾਣਬੱੁਝ ਕੇ ਸੀ.ਐਸ.ਆਰ ਦੇ ਨਿਯਮਾਂ ਨੂੰ ਸੋਧੇ ਬਿਨਾਂ ਤੇ ਵਿਸਤਰਿਤ ਪੈਨਸ਼ਨ ਪਾਲਸੀ ਦਾ ਉਲੇਖ ਕੀਤੇ ਬਗੈਰ ਹੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਹੈ | ਮੁਲਾਜ਼ਮ ਆਗੂਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਇਸ ਪੱਤਰ ਵਿਚ ਕਿਸੇ ਵੀ ਮਿਤੀ ਦਾ ਉਲੇਖ ਨਹੀਂ ਕੀਤਾ ਗਿਆ ਕਿ ਇਹ ਲਾਗੂ ਕਦੋਂ ਤੋਂ ਹੋਣੀ ਹੈ | ਬੁਲਾਰਿਆਂ ਨੇ ਮੰਗ ਕੀਤੀ ਕਿ ਸਰਕਾਰ ਗੁਜਰਾਤ ਚੋਣਾਂ ਤੋਂ ਪਹਿਲਾਂ-ਪਹਿਲਾਂ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਲੋੜੀਂਦੀਆਂ ਸੋਧਾਂ ਪੂਰੀਆਂ ਕਰ ਕੇ ਨਿਯਮਾਂ ਦੇ ਅਨੁਕੂਲ ਨੋਟੀਫ਼ਿਕੇਸ਼ਨ ਜਾਰੀ ਕਰੇ ਜਿਸ ਦਾ ਫ਼ਾਇਦਾ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਹੋ ਸਕੇ | ਇਸ ਰੋਸ ਧਰਨੇ 'ਚ ਡਾਇਰੈਕਟੋਰੇਟਾਂ ਦੇ ਨਾਲ ਨਾਲ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਵੀ ਹਿੱਸਾ ਲਿਆ | ਸਕੱਤਰੇਤ ਦੀਆਂ ਮੁਲਾਜ਼ਮ ਐਸੋਸੀਏਸ਼ਨਾ ਵਲੋਂ ਜਸਪ੍ਰੀਤ ਸਿੰਘ ਰੰਧਾਵਾ, ਮਿਥੁਨ ਚਾਵਲਾ, ਸੁਸ਼ੀਲ ਫੌਜੀ, ਇੰਦਰਪਾਲ ਸਿੰਘ ਭੰਗੂ ਤੇ ਸੰਦੀਪ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਇੰਨਾ ਬੇਸਮਝ ਨਾ ਸਮਝੇ ਕਿਉਂਕਿ ਉਹ ਨਿੱਤ ਹੀ ਰੂਲ ਡਰਾਫ਼ਟ ਕਰਦੇ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਨੋਟੀਫ਼ਿਕੇਸ਼ਨ ਜਾਰੀ ਕਰਨ ਲਈ ਲੋੜੀਂਦੀਆਂ ਉਪਚਾਰਕਤਾਵਾਂ ਕੀ ਹਨ | ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕੀ ਪੁਰਾਣੀ ਪੈਨਸ਼ਨ ਦੀ ਇੰਨ-ਬਿੰਨ ਬਹਾਲੀ, 2016 ਤੋਂ ਬਾਅਦ ਭਰਤੀ ਤਰੱਕੀਯਾਬਤਾ ਮੁਲਾਜ਼ਮਾਂ ਨੂੰ ਤਰੱਕੀ ਦੀ ਮਿਤੀ ਤੋਂ ਪੇ-ਕਮਿਸ਼ਨ ਦੀ 15 ਪ੍ਰਤੀਸ਼ਤ ਦੇ ਵਾਧਾ ਦੀ ਆਪਸ਼ਨ, ਕੇਂਦਰ ਦੇ 7ਵੇਂ ਤਨਖ਼ਾਹ ਕਮਿਸ਼ਨ ਦੀ ਥਾਂ ਤੇ ਪੰਜਾਬ ਦਾ 6ਵਾਂ ਤਨਖ਼ਾਹ ਕਮਿਸ਼ਨ ਨੂੰ ਤੁਰੰਤ ਲਾਗੂ ਕਰੇ, ਪੰਜਾਬ ਸਰਕਾਰ ਦੇ ਸਰਕਾਰੀ ਮਕਾਨਾਂ ਦੀ ਲਾਇਸੰਸ ਫ਼ੀਸ 5 ਪ੍ਰਤੀਸ਼ਤ ਦੀ ਥਾਂ ਤੇ ਯੂ.ਟੀ., ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਵਲੋਂ ਨਿਰਧਾਰਿਤ ਕੀਤੇ ਫਿਕਸ ਰੇਟਾਂ ਅਨੁਸਾਰ ਵਸੂਲੀ ਕੀਤੀ ਜਾਵੇ ਅਤੇ 15 ਜਨਵਰੀ 2015 ਦੇ ਪੱਤਰ ਨੂੰ ਵਾਪਸ ਲਿਆ ਜਾਵੇ ਤੇ ਮਹਿੰਗਾਈ ਭੱਤੇ ਸੰਬੰਧੀ ਜਾਰੀ ਪੱਤਰ 'ਚ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੀਆਂ ਅਦਾਇਗੀ ਦੀ ਮਿਤੀਆਂ ਦਰਸਾਉਂਦੇ ਹੋਏ ਸੋਧ ਕੀਤੀ ਜਾਵੇ | ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮੁਲਾਜ਼ਮਾਂ ਦੀਆਂ ਵਾਜਬ ਮੰਗਾਂ ਹਨ ਤੇ ਇਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ |

ਪ੍ਰੋਫ਼ੈਸਰਾਂ ਵਲੋਂ 10 ਦਸੰਬਰ ਤੋਂ ਕਾਲਜਾਂ ਨੂੰ ਮੁਕੰਮਲ ਤੌਰ 'ਤੇ ਬੰਦ ਰੱਖਣ ਦਾ ਐਲਾਨ

ਚੰਡੀਗੜ੍ਹ, 24 ਨਵੰਬਰ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਸ਼ਹਿਰ ਦੇ ਇਕ ਪ੍ਰਾਈਵੇਟ ਕਾਲਜ ਦੇ ਪ੍ਰੋਫੈਸਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ | ਅਜਿਹੇ 'ਚ ਅਧਿਆਪਕਾਂ ਨੇ 10 ਦਸੰਬਰ ਤੋਂ ਕਾਲਜਾਂ ਨੂੰ ਮੁਕੰਮਲ ਤੌਰ 'ਤੇ ਬੰਦ ਰੱਖਣ ...

ਪੂਰੀ ਖ਼ਬਰ »

ਬਲਟਾਣਾ ਵਿਖੇ ਔਰਤ ਦਾ ਕਤਲ, ਪੁਲਿਸ ਜਾਂਚ 'ਚ ਜੁਟੀ

ਜ਼ੀਰਕਪੁਰ, 24 ਨਵੰਬਰ (ਹੈਪੀ ਪੰਡਵਾਲਾ)-ਅੱਜ ਸ਼ਾਮ ਬਲਟਾਣਾ ਖ਼ੇਤਰ 'ਚ ਇਕ ਔਰਤ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ | ਮਿ੍ਤਕ ਦੀ ਪਛਾਣ ਗਾਇਤਰੀ (37) ਪਤਨੀ ਰਾਜ ਬਹਾਦਰ ਮੂਲ ਵਾਸੀ ਕਾਨਪੁਰ ਅਤੇ ਹਾਲ ਵਾਸੀ ਏਕਤਾ ਵਿਹਾਰ ਕਾਲੋਨੀ ਬਲਟਾਣਾ ਵਜੋਂ ਹੋਈ | ਮਿ੍ਤਕਾ ਦੇ ...

ਪੂਰੀ ਖ਼ਬਰ »

ਦੇਸ਼ ਦੇ ਵਿਕਾਸ 'ਚ ਕੰਪਟਰੋਲਰ ਜਨਰਲ ਆਫ਼ ਇੰਡੀਆ ਦਾ ਵਿਸ਼ੇਸ਼ ਯੋਗਦਾਨ : ਪੁਰੋਹਿਤ

ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)- ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਆਡਿਟ ਦਿਵਸ ਦਾ ਉਦਘਾਟਨ ਕੀਤਾ ਜੋ ਕਿ ਇੰਸਟੀਚਿਊਟ ਆਫ਼ ਕੰਪਟਰੋਲਰ ਜਨਰਲ ਆਫ਼ ਇੰਡੀਆ ਦੇ ਇਤਿਹਾਸਕ ਮੂਲ ਅਤੇ ਪਿਛਲੇ ਕਈ ਸਾਲਾਂ ਤੋਂ ਚੰਗੇ ਸ਼ਾਸਨ, ਪਾਰਦਰਸ਼ਤਾ ਅਤੇ ਜਵਾਬਦੇਹੀ ...

ਪੂਰੀ ਖ਼ਬਰ »

'ਰਿਸ਼ਵਤ' ਜਿਨ੍ਹਾਂ ਦੇ ਹੱਡੀਂ ਰਚ ਗਈ...ਫਿਰ ਦਾਗ਼ਦਾਰ ਹੋਈ 'ਖ਼ਾਕੀ'

ਚੰਡੀਗੜ੍ਹ, 24 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸਰਕਾਰ ਭਾਵੇਂ ਰਿਸ਼ਵਤਖ਼ੋਰੀ ਖ਼ਤਮ ਕਰਨ ਲਈ ਕਿੰਨੇ ਹੀ ਸਖ਼ਤ ਕਦਮ ਚੁੱਕ ਲਵੇ ਪਰ ਰਿਸ਼ਵਤਖ਼ੋਰੀ ਜਿਨ੍ਹਾਂ ਦੇ ਹੱਡਾਂ 'ਚ ਰਚ ਚੁੱਕੀ ਹੈ ਉਨ੍ਹਾਂ ਨੂੰ ਕਿਸੇ ਸਖ਼ਤੀ ਜਾਂ ਸਜ਼ਾ ਦਾ ਕੋਈ ਡਰ ਭੈਅ ਨਹੀਂ ਰਹਿੰਦਾ, ਜਿਸ ਦੀ ...

ਪੂਰੀ ਖ਼ਬਰ »

ਗੈਂਗਸਟਰ ਰਾਜਨ ਭੱਟੀ ਦੇ ਦੋ ਸਾਥੀ ਕਾਬੂ, ਨਾਜਾਇਜ਼ ਹਥਿਆਰ ਵੀ ਬਰਾਮਦ

ਐੱਸ. ਏ. ਐੱਸ. ਨਗਰ, 24 ਨਵੰਬਰ (ਜਸਬੀਰ ਸਿੰਘ ਜੱਸੀ)-ਪੰਜਾਬ ਪੁਲਿਸ ਨੇ ਬਠਿੰਡਾ ਦੇ ਸੁਸ਼ਾਂਤ ਸਿਟੀ ਵਿਖੇ ਛਾਪੇਮਾਰੀ ਦੌਰਾਨ ਗੈਂਗਸਟਰ ਰਾਜਨ ਭੱਟੀ ਦੇ ਦੋ ਸਾਥੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਗੁਰਦਾਸਪੁਰ ਦੇ ਪਿੰਡ ਮੁਸਤਫ਼ਾਬਾਦ ਜੱਟਾਂ ਦਾ ਰਹਿਣ ਵਾਲਾ ਭੱਟੀ ...

ਪੂਰੀ ਖ਼ਬਰ »

ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਮਨ ਬਣਾ ਲਿਆ ਹੈ: ਭਗਵੰਤ ਮਾਨ

ਨੰਦੋੜ (ਗੁਜਰਾਤ)/ ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ ਤੇ ਉਨ੍ਹਾਂ ਨੇ ਗੁਜਰਾਤ ਵਿਚ ਨਵੇਂ ਰਾਜਨੀਤਕ ਦੌਰ ਦੀ ...

ਪੂਰੀ ਖ਼ਬਰ »

ਪ੍ਰਸ਼ਾਸਕ ਦੇ ਸਲਾਹਕਾਰ ਵਲੋਂ ਵਾਰਡ ਨੰਬਰ 28 ਤੋਂ 35 ਦੇ ਕੌਂਸਲਰਾਂ ਨਾਲ ਬੈਠਕ

ਚੰਡੀਗੜ੍ਹ, 24 ਨਵੰਬਰ (ਮਨਜੋਤ ਸਿੰਘ ਜੋਤ)- ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵਲੋਂ ਅੱਜ ਵਾਰਡ 28 ਤੋਂ 35 ਦੇ ਕੌਂਸਲਰਾਂ ਨਾਲ ਬੈਠਕ ਕੀਤੀ ਗਈ ਅਤੇ ਉਨ੍ਹਾਂ ਦੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਗਿਆ ¢ ਬੈਠਕ 'ਚ ਕੌਂਸਲਰਾਂ ਨੇ ਜਨਤਕ ਸ਼ਿਕਾਇਤਾਂ ਨੂੰ ਉਜਾਗਰ ...

ਪੂਰੀ ਖ਼ਬਰ »

ਆਲ ਇੰਡੀਆ ਬੈਂਕ ਆਫ਼ਿਸਰਜ਼ ਐਸੋਸੀਏਸ਼ਨ ਦਾ ਤਿੰਨ ਰੋਜ਼ਾ ਕੌਮੀ ਸੰਮੇਲਨ ਅੱਜ ਤੋਂ

ਚੰਡੀਗੜ੍ਹ, 24 ਨਵੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ, ਪਬਲਿਕ, ਨਿੱਜੀ, ਖੇਤਰੀ ਪੇਂਡੂ ਅਤੇ ਸਹਿਕਾਰੀ ਬੈਂਕਾਂ ਵਿਚ ਕੰਮ ਕਰ ਰਹੇ ਅਧਿਕਾਰੀਆਂ ਦੀ ਪ੍ਰਤੀਨਿਧਤਾ ਕਰਨ ਵਾਲਾ ਆਲ ਇੰਡੀਆ ਬੈਂਕਰਸ ਆਫਿਸਰਸ ਐਸੋਸੀਏਸ਼ਨ (ਏ.ਆਈ.ਬੀ.ਉ.ਏ.) ਚੰਡੀਗੜ੍ਹ ਵਿਚ 25 ਤੋਂ 27 ਨਵੰਬਰ ...

ਪੂਰੀ ਖ਼ਬਰ »

ਰਸਤੇ 'ਚ ਘੇਰ ਕੇ ਵਿਅਕਤੀ ਨਾਲ ਕੀਤੀ ਕੁੱਟਮਾਰ

ਚੰਡੀਗੜ੍ਹ, 24 ਨਵੰਬਰ (ਨਵਿੰਦਰ ਸਿੰਘ ਬੜਿੰਗ) - ਚੰਡੀਗੜ੍ਹ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਅਜ਼ਹਰੂਦੀਨ ਨੇ ਦੋਸ਼ ਲਗਾਇਆ ਕਿ ਜਦੋਂ ਉਹ ਸੈਕਟਰ-26 ਸਥਿਤ ਆਪਣੇ ਘਰ ਤੋਂ ਨਿਕਲ ਕੇ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਆਸ਼ੂ, ਸਤਪਾਲ, ਨਿਸ਼ੂ ਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਕਾਰਜਕਾਰਨੀ ਮੀਟਿੰਗ 'ਚ ਅਹਿਮ ਮਸਲੇ ਵਿਚਾਰੇ

ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)-ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਦੀ ਅਗਵਾਈ ਵਿਚ ਹੋਈ, ਜਿਸ ਦੌਰਾਨ ਅਹਿਮ ਮਸਲੇ ਵਿਚਾਰੇ ਗਏ | ਇਸ ਮੌਕੇ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਨਕਲੀ ਕ੍ਰਾਈਮ ਬਰਾਂਚ ਦੇ ਮੁਲਾਜ਼ਮ ਬਣ ਕੇ ਆਏ ਚਾਰ ਵਿਅਕਤੀਆਂ ਨੇ ਬਜ਼ੁਰਗ ਨਾਲ ਮਾਰੀ ਠੱਗੀ

ਚੰਡੀਗੜ੍ਹ, 24 ਨਵੰਬਰ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਦੇ ਸੈਕਟਰ-22 ਵਿਚ ਲੁੱਟ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ | ਚੰਡੀਗੜ੍ਹ ਪੁਲਿਸ ਦੇ ਕ੍ਰਾਈਮ ਬਰਾਂਚ ਦੇ ਮੁਲਾਜ਼ਮ ਬਣ ਕੇ ਆਏ ਚਾਰ ਵਿਅਕਤੀਆਂ ਨੇ ਇਕ 70 ਸਾਲਾ ਬਜ਼ੁਰਗ ਔਰਤ ਕਮਲੇਸ਼ ਰਾਣੀ ਨੂੰ ਆਪਣਾ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਨੇ ਅਸ਼ੋਕ ਖੇਮਕਾ ਖ਼ਿਲਾਫ਼ ਏ.ਜੀ ਨੂੰ ਲਿਖਿਆ ਪੱਤਰ

ਚੰਡੀਗੜ੍ਹ, 24 ਨਵੰਬਰ (ਤਰੁਣ ਭਜਨੀ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਹਰਿਆਣਾ ਦੇ ਐਡਵੋਕੇਟ-ਜਨਰਲ ਨੂੰ ਇਕ ਵਕੀਲ ਜਗਤੇਜ ਸਿੰਘ ਕੰਗ ਵਿਰੁੱਧ ਕਥਿਤ ਤੌਰ 'ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦੇ ਦੋਸ਼ ਵਿਚ ਹਰਿਆਣਾ ਦੇ ਆਈ.ਏ.ਐਸ. ਅਧਿਕਾਰੀ ...

ਪੂਰੀ ਖ਼ਬਰ »

ਚੰਡੀਗੜ੍ਹ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਨੇ ਲੰਗਰ ਲਗਾਇਆ

ਚੰਡੀਗੜ੍ਹ, 24 ਨਵੰਬਰ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਸਕੱਤਰ ਜਤਿੰਦਰ ਸਿੰਘ ਵਲੋਂ ਸੈਕਟਰ-34 ਵਿਚ ਲੰਗਰ ਲਗਾਇਆ | ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਅੰਤਰ ਹਾਊਸ ਮੁਕਾਬਲੇ ਕਰਵਾਏ

ਚੰਡੀਗੜ੍ਹ, 24 ਨਵੰਬਰ (ਨਵਿੰਦਰ ਸਿੰਘ ਬੜਿੰਗ)- ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੈਕਟਰ 40-ਸੀ ਵਿਖੇ ਸਕੂਲ ਪਿ੍ੰਸੀਪਲ ਚਰਨਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਸਕੂਲ ਦੇ ਵਿਗਿਆਨ ਵਿਭਾਗ ਵਲੋਂ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਦਾ ਅੰਤਰ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਜੇ.ਸੀ. ਬੋਸ ਯੂਨੀਵਰਸਿਟੀ ਨਾਲ ਮਿਲ ਕੇ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ 'ਚ ਵੱਡੀ ਪੁਲਾਂਘ ਪੁੱਟੇਗੀ : ਪ੍ਰੋ: ਰਾਜ ਕੁਮਾਰ

ਚੰਡੀਗੜ੍ਹ, 24 ਨਵੰਬਰ (ਨਵਿੰਦਰ ਸਿੰਘ ਬੜਿੰਗ)- ਇੰਜਨੀਅਰਿੰਗ, ਵਿਗਿਆਨ ਅਤੇ ਹੋਰ ਸਹਾਇਕ ਖੇਤਰਾਂ ਵਿਚ ਖੋਜ ਤੇ ਵਿਕਾਸ, ਨਵੀਨਤਾ ਤੇ ਸਿਖਲਾਈ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਜੇ.ਸੀ. ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ...

ਪੂਰੀ ਖ਼ਬਰ »

'ਕੋਰੀਆ-ਭਾਰਤ ਆਰਥਿਕ ਸਹਿਯੋਗ ਫੋਰਮ 2022' ਦੇ ਸਮਾਰੋਹ 'ਚ ਆਪਸੀ ਵਪਾਰ ਤੇ ਸਹਿਯੋਗ ਲਈ ਹੋਈਆਂ ਵਿਚਾਰਾਂ

ਚੰਡੀਗੜ੍ਹ, 24 ਨਵੰਬਰ (ਅਜਾਇਬ ਸਿੰਘ ਔਜਲਾ)- ਪੰਜਾਬ, ਹਰਿਆਣਾ ਅਤੇ ਯੂ.ਟੀ. ਚੰਡੀਗੜ੍ਹ ਰਾਜਾਂ ਵਿਚ ਕੋਰੀਆ-ਭਾਰਤ ਭਾਈਵਾਲੀ ਨੂੰ ਮਜ਼ਬੂਤ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ | ਅੱਜ ਇੱਥੇ ਕੋਰੀਆ ਗਣਰਾਜ ਦੇ ਦੂਤਾਵਾਸ ਦੇ ਰਾਜਦੂਤ ਐਚ. ਈ. ਮਿਸਟਰ ਚਾਂਗ ਵਲੋਂ ਇੱਥੇ ...

ਪੂਰੀ ਖ਼ਬਰ »

ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੈਕਚਰ ਕਰਵਾਇਆ

ਚੰਡੀਗੜ੍ਹ, 24 ਨਵੰਬਰ (ਨਵਿੰਦਰ ਸਿੰਘ ਬੜਿੰਗ)- ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਸੈਕਟਰ 41 ਨੇ ਸਕੂਲ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਇਕ ਲੈਕਚਰ ਕਰਵਾਇਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਐਚ.ਓ. ਈਰਮ ਰਿਜ਼ਵੀ ...

ਪੂਰੀ ਖ਼ਬਰ »

ਪੀ.ਜੀ.ਆਈ. ਵਲੋਂ 5 ਦਿਨਾ ਐਚ.ਪੀ.ਬੀ. ਸਰਜਰੀ ਸਰਟੀਫਿਕੇਟ ਕੋਰਸ ਸ਼ੁਰੂ

ਚੰਡੀਗੜ੍ਹ, 24 ਨਵੰਬਰ (ਮਨਜੋਤ ਸਿੰਘ ਜੋਤ)- ਪਿਛਲੇ ਐਡੀਸ਼ਨਾਂ ਦੀ ਸਫਲਤਾ ਨੂੰ ਜਾਰੀ ਰੱਖਦੇ ਹੋਏ ਪੀ.ਜੀ.ਆਈ. ਦੇ ਗੈਸਟਰੋਐਂਟਰੋਲੋਜੀ ਵਿਭਾਗ ਵਲੋਂ 5 ਦਿਨਾਂ ਐਚ.ਪੀ.ਬੀ. ਸਰਜਰੀ ਸਰਟੀਫਿਕੇਟ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ | ਇੱਥੇ ਪੀ.ਜੀ.ਆਈ. ਵਿਖੇ ਆਈ.ਐਚ.ਪੀ.ਬੀ.ਏ. ...

ਪੂਰੀ ਖ਼ਬਰ »

10 ਹਜ਼ਾਰ 800 ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਫ਼ਤਾਰ

ਡੇਰਾਬੱਸੀ, 24 ਨਵੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਪੁਲਿਸ ਨੇ ਬੱਸ ਸਟੈਂਡ ਨੇੜੇ ਇਕ ਵਿਅਕਤੀ ਨੂੰ 10 ਹਜ਼ਾਰ 800 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਕੁਲਵੰਤ ਸਿੰਘ ਉਰਫ਼ ਕੰਤਾ (38) ਵਾਸੀ ਬਾਬਾ ਜੀਵਨ ਸਿੰਘ ਬਸਤੀ ਪੱਟੀ, ਜ਼ਿਲ੍ਹਾ ...

ਪੂਰੀ ਖ਼ਬਰ »

ਸੇਵਾ ਕੇਂਦਰਾਂ 'ਚ ਆਧਾਰ ਕਾਰਡ ਦੀ ਪਛਾਣ ਤੇ ਰਿਹਾਇਸ਼ ਦੇ ਪ੍ਰਮਾਣ ਅੱਪਡੇਟ ਕਰਨ ਦੀ ਸੁਵਿਧਾ ਸ਼ੁਰੂ

ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)- ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵਲੋਂ ਨਾਗਰਿਕਾਂ ਲਈ ਸੇਵਾ ਕੇਂਦਰਾਂ ਵਿਚ ਆਧਾਰ ਕਾਰਡ ਦੇ ਪਛਾਣ ਅਤੇ ਰਿਹਾਇਸ਼ ਦੇ ਪ੍ਰਮਾਣ ਅੱਪਡੇਟ ਕਰਨ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ | ਸੇਵਾ ਕੇਂਦਰਾਂ ਵਿਚ ਇਸ ...

ਪੂਰੀ ਖ਼ਬਰ »

ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)- ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ 'ਤੇ ਆਧਾਰਿਤ 7 ਮੈਂਬਰੀ ਵਫ਼ਦ ਪਿੰ੍ਰ. ਹਰਦੀਪ ਸਿੰਘ ਢੀਂਡਸਾ ਸਟੇਟ ਪ੍ਰੈੱਸ ਸਕੱਤਰ, ਰਮੇਸ਼ ਚੰਦ ਸ਼ਾਸਤਰੀ ਜ਼ਿਲ੍ਹਾ ਰੋਪੜ, ਪਿੰ੍ਰ. ਰਾਮ ...

ਪੂਰੀ ਖ਼ਬਰ »

ਸ਼ੂਟਿੰਗ ਰੇਂਜ ਮੁਹਾਲੀ 7.54 ਕਰੋੜ ਦੀ ਲਾਗਤ ਨਾਲ ਹੋਵੇਗੀ ਅੱਪਗ੍ਰੇਡ

ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)- ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਵਲੋਂ ਅੱਜ ਸ਼ੂਟਿੰਗ ਰੇਂਜ ਫੇਜ਼-6 ਮੁਹਾਲੀ ਦਾ ਦੌਰਾ ਕੀਤਾ ਗਿਆ ਤੇ ਇਥੋਂ ਦੇ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਲਈ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸ਼ਹਿਰ ਵਾਸੀਆਂ ਨੂੰ ਮਿਲੇਗੀ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਰਾਹਤ : ਬੇਦੀ

ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)- ਪਿਛਲੇ ਕੁਝ ਸਮੇਂ ਤੋਂ ਮੁਹਾਲੀ ਸ਼ਹਿਰ 'ਚ ਗੰਭੀਰ ਹੋ ਚੁੱਕੀ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਹੋਣ ਦੇ ਆਸਾਰ ਬਣ ਰਹੇ ਹਨ ਕਿਉਂਕਿ ਨਗਰ ਨਿਗਮ ਮੁਹਾਲੀ ਵਲੋਂ ਆਵਾਰਾ ਪਸ਼ੂਆਂ ਨੂੰ ਫੜ੍ਹਨ ਦੇ ਕੰਮ ਦਾ ਠੇਕਾ ਇਕ ਨਿੱਜੀ ...

ਪੂਰੀ ਖ਼ਬਰ »

ਮੁਹਾਲੀ ਸ਼ਹਿਰ ਦੇ ਲਾਈਟ ਪੁਆਇੰਟਾਂ ਨੂੰ ਗੋਲ ਚੌਕਾਂ 'ਚ ਕੀਤਾ ਜਾਵੇਗਾ ਤਬਦੀਲ : ਡੀ. ਸੀ.

ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)- ਮੁਹਾਲੀ ਵਿਖੇ ਵੱਧ ਰਹੀ ਟ੍ਰੈਫ਼ਿਕ ਦੀ ਸਮੱਸਿਆ ਦੇ ਹੱਲ ਦੇ ਨਾਲ-ਨਾਲ ਸੜਕਾਂ 'ਤੇ ਵਾਪਰਦੇ ਹਾਦਸਿਆਂ ਨੂੰ ਘੱਟ ਕਰਨ ਦੇ ਉਦੇਸ਼ ਤਹਿਤ ਪੰਜਾਬ ਸਰਕਾਰ ਵਲੋਂ ਮੁਹਾਲੀ ਦੇ ਲਾਈਟ ਪੁਆਇੰਟਾਂ ਨੂੰ ਗੋਲ ਚੌਕਾਂ (ਰਾਊਾਡ ...

ਪੂਰੀ ਖ਼ਬਰ »

ਬੈਸਟੈੱਕ ਮਾਲ ਨੇੜਿਓਾ ਨਾਜਾਇਜ਼ ਕਬਜ਼ੇ ਹਟਾਏ

ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)- ਨਗਰ ਨਿਗਮ ਮੁਹਾਲੀ ਦੀ ਨਾਜਾਇਜ਼ ਕਬਜ਼ੇ ਹਟਾਓ ਟੀਮ ਵਲੋਂ ਸੁਪਰਡੈਂਟ ਚਰਨਜੀਤ ਸਿੰਘ ਦੀ ਅਗਵਾਈ 'ਚ ਕਾਰਵਾਈ ਕਰਦਿਆਂ ਸੈਕਟਰ-66 'ਚ ਬੈਸਟੈੱਕ ਮਾਲ ਨੇੜੇ ਨਾਜਾਇਜ਼ ਤੌਰ 'ਤੇ ਲੱਗਦੀਆਂ ਰੇਹੜੀਆਂ-ਫੜ੍ਹੀਆਂ ਨੂੰ ਚੁਕਵਾ ...

ਪੂਰੀ ਖ਼ਬਰ »

ਕਾਰ ਦੀ ਫ਼ੇਟ ਨਾਲ 15 ਸਾਲਾ ਲੜਕੇ ਦੀ ਮੌਤ

ਐੱਸ. ਏ. ਐੱਸ. ਨਗਰ, 24 ਨਵੰਬਰ (ਜਸਬੀਰ ਸਿੰਘ ਜੱਸੀ)- ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਤੰਗੋਰੀ ਵਿਖੇ ਇਕ ਅਣਪਛਾਤੇ ਕਾਰ ਚਾਲਕ ਵਲੋਂ ਇਕ ਖੜੇ ਵਿਅਕਤੀ 'ਚ ਕਾਰ ਮਾਰਨ ਨਾਲ ਉਸ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਧੀਰਜ ਉਮਰ 15 ਸਾਲ ਪਿੰਡ ਮੋਹੀ ...

ਪੂਰੀ ਖ਼ਬਰ »

ਮੁਹਾਲੀ ਵਿਖੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਡਾਟਾ ਸੈਂਟਰ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)-ਇਕ ਪਾਸੇ ਜਿੱਥੇ ਮੁਹਾਲੀ ਨੂੰ ਆਈ. ਟੀ. ਹੱਬ ਬਣਾਉਣ ਲਈ ਸਰਕਾਰਾਂ ਪੱਬਾਂ ਭਾਰ ਹੈ ਉੱਥੇ ਹੀ ਕੰਪਨੀਆਂ ਵਲੋਂ ਵੀ ਵੱਡੇ ਪੱਧਰ 'ਤੇ ਮੁਹਾਲੀ 'ਚ ਆਪਣੀਆਂ ਇਕਾਈਆਂ ਸਥਾਪਤ ਕਰਨ ਵਿਚ ਦਿਲਚਸਪੀ ਦਿਖਾਈ ਜਾ ਰਹੀ ਹੈ | ਇਸੇ ਲੜੀ ...

ਪੂਰੀ ਖ਼ਬਰ »

ਜ਼ੀਰਕਪੁਰ ਮੈਟਰੋ ਸਟੋਰ ਦੇ ਸਾਹਮਣੇ 73 ਨੌਜਵਾਨਾਂ ਵਲੋਂ ਖ਼ੂਨ ਦਾਨ

ਜ਼ੀਰਕਪੁਰ, 24 ਨਵੰਬਰ (ਅਵਤਾਰ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਵਿਸ਼ਵਾਸ ਫਾਊਾਡੇਸ਼ਨ ਅਤੇ ਐੱਚ. ਡੀ. ਐੱਫ. ਸੀ. ਬੈਂਕ ਵਲੋਂ ਵੀਰਵਾਰ ਨੂੰ ਜ਼ੀਰਕਪੁਰ ਵਿਖੇ ਮੈਟਰੋ ਸਟੋਰ ਦੇ ਸਾਹਮਣੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਹ ਖ਼ੂਨਦਾਨ ਕੈਂਪ ...

ਪੂਰੀ ਖ਼ਬਰ »

ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸੀ. ਐੱਲ. ਯੂ. ਲੈਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਮਾਜਰੀ, 24 ਨਵੰਬਰ (ਕੁਲਵੰਤ ਸਿੰਘ ਧੀਮਾਨ)- ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਨੇ ਇੰਡੀਅਨ ਕੋਆਪ੍ਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ ਦੇ ਅਹੁਦੇਦਾਰ ਸੁਰੇਸ਼ ਕੁਮਾਰ ਖ਼ਿਲਾਫ਼ ਜਾਅਲੀ ਸਹਿਮਤੀ ਪੱਤਰ ਤਿਆਰ ਕਰਕੇ ਜ਼ਮੀਨ ਦੀ ਸੀ. ਐੱਲ. ਯੂ. ਲੈਣ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਨੈਸ਼ਨਲ ਕੋਆਪ੍ਰੇਟਿਵ ਹਾਊਸ-ਬਿਲਡਿੰਗ ਸੁਸਾਇਟੀ ਦੇ ਮੈਂਬਰਾਂ ਦਾ ਵਫ਼ਦ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 24 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਨੈਸ਼ਨਲ ਕੋਆਪ੍ਰੇਟਿਵ ਹਾਊਸ-ਬਿਲਡਿੰਗ ਸੁਸਾਇਟੀ ਨਾਡਾ ਦੇ ਮੈਂਬਰਾਂ ਦੇ ਇਕ ਵਫ਼ਦ ਵਲੋਂ ਸਹਿਕਾਰੀ ਸਭਾਵਾਂ ਮੁਹਾਲੀ ਦੇ ਉਪ ਰਜਿਸਟਰਾਰ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ | ਵਫ਼ਦ ਵਿਚ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਪਲੇਸਮੈਂਟ ਕੈਂਪ ਲਗਾਇਆ

ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਮੁਹਾਲੀ ਵਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਤਹਿਤ ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਪਲੇਸਮੈਂਟ ਕੈਂਪ ਲਗਾਇਆ ...

ਪੂਰੀ ਖ਼ਬਰ »

ਹਮਲਾਵਰਾਂ ਨੇ ਹਵਾਈ ਫਾਇਰ ਕਰਕੇ ਖੋਹੀ ਗੱਡੀ

ਐੱਸ. ਏ. ਐੱਸ. ਨਗਰ, 24 ਨਵੰਬਰ (ਜਸਬੀਰ ਸਿੰਘ ਜੱਸੀ)- ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-88 ਦੇ ਪੂਰਬ ਅਪਾਰਟਮੈਂਟ ਦੇ ਬਾਹਰ ਚਾਰ ਵਿਅਕਤੀਆਂ ਨੇ ਬੀਤੀ ਰਾਤ ਢਾਈ ਵਜੇ ਦੇ ਕਰੀਬ ਪਿਸਟਲ ਵਿਖਾ ਕੇ ਇਕ ਕਾਰ ਸਵਾਰ ਕੋਲੋਂ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮੌਕੇ ...

ਪੂਰੀ ਖ਼ਬਰ »

ਤੰਬਾਕੂ ਵੇਚਣ ਵਾਲਿਆਂ ਦੇ ਕੱਟੇ ਚਲਾਨ, ਮੌਕੇ 'ਤੇ ਵਸੂਲਿਆ ਜੁਰਮਾਨਾ ਤੇ ਸਾਮਾਨ ਕੀਤਾ ਜ਼ਬਤ

ਲਾਲੜੂ, 24 ਨਵੰਬਰ (ਰਾਜਬੀਰ ਸਿੰਘ)-ਸੀ. ਐੱਚ. ਸੀ. ਲਾਲੜੂ ਦੇ ਐੱਸ. ਐੱਮ. ਓ. ਡਾ. ਨਵੀਨ ਕੌਸ਼ਿਕ ਦੀ ਅਗਵਾਈ ਹੇਠ ਸਿਹਤ ਵਿਭਾਗ ਲਾਲੜੂ ਦੀ ਟੀਮ ਵਲੋਂ ਸ਼ਹਿਰ 'ਚ ਤੰਬਾਕੂ ਮੁਕਤ ਮੁਹਿੰਮ ਤਹਿਤ ਤੰਬਾਕੂ ਵੇਚਣ ਵਾਲਿਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ | ਇਸ ਦੌਰਾਨ ...

ਪੂਰੀ ਖ਼ਬਰ »

ਗੰਨ ਕਲਚਰ ਵਿਰੁੱਧ ਕਾਰਵਾਈ ਤਹਿਤ ਤਿੰਨ ਮੁਲਜ਼ਮ ਗਿ੍ਫ਼ਤਾਰ

ਕੁਰਾਲੀ, 24 ਨਵੰਬਰ (ਬਿੱਲਾ ਅਕਾਲਗੜ੍ਹੀਆ)- ਪੰਜਾਬ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਡੀ. ਜੀ. ਪੀ. ਦੇ ਹੁਕਮਾਂ 'ਤੇ ਪਿਛਲੇ ਦਿਨੀਂ ਨਸ਼ਿਆਂ ਦੇ ਸੌਦਾਗਰਾਂ ਤੇ ਗੰਨ ਕਲਚਰ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ | ਇਸੇ ਮੁਹਿਮ ਤਹਿਤ ਸਥਾਨਕ ਪੁਲਿਸ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਜ਼ੀਰਕਪੁਰ, 24 ਨਵੰਬਰ (ਹੈਪੀ ਪੰਡਵਾਲਾ)- ਪੁਲਿਸ ਨੇ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੀੜਤ ਲੜਕੀ ਨੇ ਬੀਤੇ ਦਿਨੀਂ ਇਕ ਬੱਚੇ ਨੂੰ ਜਨਮ ਦਿੱਤਾ ਹੈ ਤੇ ਜੱਚਾ ਤੇ ਬੱਚਾ ਹਾਲੇ ਹਸਪਤਾਲ ...

ਪੂਰੀ ਖ਼ਬਰ »

ਪ੍ਰਸ਼ਾਸਨ ਨੇ ਪਾਬੰਦੀਸ਼ੁਦਾ ਤੰਬਾਕੂ ਉਤਪਾਦ ਵੇਚਣ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈ

ਜ਼ੀਰਕਪੁਰ, 24 ਨਵੰਬਰ (ਅਵਤਾਰ ਸਿੰਘ)-ਸਿਹਤ ਵਿਭਾਗ ਵਲੋਂ ਪ੍ਰਸ਼ਾਸਨ ਨਾਲ ਵਿੱਢੀ ਸਾਂਝੀ ਮੁਹਿੰਮ ਤਹਿਤ ਜ਼ੀਰਕਪੁਰ 'ਚ ਕਈ ਥਾਵਾਂ 'ਤੇ ਪਾਬੰਦੀਸ਼ੁਦਾ ਤੰਬਾਕੂ ਪਦਾਰਥ ਵੇਚਣ ਵਾਲਿਆਂ ਖ਼ਿਲਾਫ਼ ਤੰਬਾਕੂ ਕੰਟਰੋਲ ਐਕਟ ਤਹਿਤ ਕਾਰਵਾਈ ਕੀਤੀ ਗਈ | ਇਸ ਦੌਰਾਨ ਟੀਮ ਵਲੋਂ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਕਲਮਕਾਰਾਂ ਤੇ ਕਲਾਕਾਰਾਂ ਦੀ ਦੂਸਰੀ ਵਾਰ ਤੌਹੀਨ ਨਿੰਦਣਯੋਗ : ਸੰਜੀਵਨ

ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)- ਕਲਾਕਾਰ ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਵਲੋਂ ਭਾਸ਼ਾ ਵਿਭਾਗ ਵਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਸਮਾਗਮਾਂ ਦੀ ਲੜੀ ਦੌਰਾਨ 19 ਨਵੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਖੇ ਪੰਜਾਬ ਦੇ ਕਲਮਕਾਰਾਂ ਤੇ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਵੈਰੀਫ਼ਿਕੇਸ਼ਨ ਦਾ ਵਿਰੋਧ ਕਰਦਿਆਂ ਐੱਸ. ਡੀ. ਐੱਮ. ਨੂੰ ਸੌਂਪਿਆ ਮੰਗ ਪੱਤਰ

ਡੇਰਾਬੱਸੀ, 24 ਨਵੰਬਰ (ਰਣਬੀਰ ਸਿੰਘ ਪੜ੍ਹੀ)- ਬਲਾਕ ਡੇਰਾਬੱਸੀ ਦੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਲਈ ਦਿੱਤੇ ਕੰਮ ਦਾ ਵਿਰੋਧ ਕਰਦਿਆਂ ਐੱਸ. ਡੀ. ਐੱਮ. ਡੇਰਾਬੱਸੀ ਹਿਮਾਂਸ਼ੂ ਗੁਪਤਾ ਨੂੰ ਮੰਗ ਪੱਤਰ ਸੌਂਪਿਆ | ਆਂਗਣਵਾੜੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX