ਬਲਾਚੌਰ, 25 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)- ਸਮੇਂ ਸਮੇਂ ਦੀਆਂ ਸਰਕਾਰਾਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦਾ ਜਿੱਥੇ ਅਕਸਰ ਰਾਗ ਅਲਾਪ ਦੀਆਂ ਹਨ, ਉੱਥੇ ਇਲਾਕੇ ਜਾਂ ਸ਼ਹਿਰ ਨੂੰ ਵਿਕਾਸ ਪੱਖੋਂ ਨੰਬਰ ਇਕ 'ਤੇ ਲਿਆਉਣ ਦੀਆਂ ਫੜ੍ਹਾਂ ਵੀ ਮਾਰਦੀਆਂ ਹਨ, ਪਰ ਅਮਲੀ ਰੂਪ ਵਿਚ ਜਿਹੜਾ ਵਿਕਾਸ ਹੁੰਦਾ ਹੈ, ਉਸ ਬਾਬਤ ਜੱਗ ਜਾਣੂ ਹੈ | ਨਗਰ ਕੌਂਸਲ ਦੀ ਹਦੂਦ ਅੰਦਰ ਪ੍ਰਧਾਨ ਨਰਿੰਦਰ ਕੁਮਾਰ ਟਿੰਕੂ ਘਈ ਦੀ ਅਗਵਾਈ ਹੇਠ ਬਲਾਚੌਰ ਸ਼ਹਿਰ ਦੀ ਕਾਇਆ ਕਲਪ ਹੋਈ ਹੈ, ਪਰ ਨਗਰ ਕੌਂਸਲ ਦੇ ਵਾਰਡ ਨੰਬਰ 13 ਵਿਚ ਪੈਂਦੇ ਪੁਲ ਕੰਗਣਾ ਜਿਸ ਨੂੰ ਬਲਾਚੌਰ ਬਾਈਪਾਸ ਤੇ ਕਿਸੀ ਵੀ ਸਰਕਾਰ ਦੀ ਨਿਗ੍ਹਾ ਸਵੱਲੀ ਨਹੀਂ ਹੋਈ | ਵਾਰਡ ਨੰਬਰ 13 ਦੇ ਇਕ ਖੇਤਰ ਵਿਚ ਜਿੱਥੇ ਭਾਰੀ ਗਿਣਤੀ ਵਿਚ ਲੋਕਾਂ ਨੇ ਘਰ ਬਣਾਏ ਹੋਏ ਹਨ, ਅਤੇ ਇਸ ਤੋਂ ਇਲਾਵਾ ਵੱਡੀ ਮਾਰਕੀਟ (ਦੁਕਾਨਾਂ) ਹੋਟਲ, ਰੈਸਟੋਰੈਂਟ ਤੇ ਢਾਬੇ ਵੀ ਹਨ, ਦੀਆਂ ਗਲੀਆਂ ਤੇ ਸੜਕਾਂ ਤੇ ਨਾ ਲਾਈਟਾਂ ਜਗਦੀਆਂ ਹਨ ਅਤੇ ਇੱਥੋਂ ਤੱਕ ਪੀਣ ਵਾਲੇ ਪਾਣੀ ਦੀ ਸਪਲਾਈ ਤੱਕ ਨਹੀਂ ਪਹੁੰਚੀ | ਰਾਜਪੂਤ ਸਭਾ ਦੇ ਚੇਅਰਮੈਨ ਰਾਣਾ ਦਿਲਾਵਰ ਸਿੰਘ ਅਤੇ ਸੰਤੋਖ ਸਿੰਘ ਸ਼ਿਵਾਲਿਕ, ਮਾਸਟਰ ਰਤਨ ਸਿੰਘ, ਮਾਸਟਰ ਗੁਰਿੰਦਰ ਪ੍ਰਤਾਪ ਸਿੰਘ, ਹਰਭਜਨ ਸਿੰਘ, ਜੋਗਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਹਰ ਸਾਲ ਇੱਥੋਂ ਦੇ ਕਾਰੋਬਾਰੀਆਂ ਤੋਂ ਲੱਖਾਂ ਰੁਪਏ ਦਾ ਟੈਕਸ ਵਸੂਲ ਕਰ ਰਹੀ ਹੈ, ਪਰ ਪੀਣ ਵਾਲਾ ਪਾਣੀ, ਲਾਈਟਾਂ, ਸੀਵਰੇਜ ਦੀ ਸਹੂਲਤ ਤਾਂ ਕੀ ਦੇਣੀ, ਇੱਥੋਂ ਤੱਕ ਕੇ ਕੂੜਾ ਕਰਕਟ ਵੀ ਪੈਸੇ ਦੇ ਕੇ ਚੁਕਵਾਉਣ ਲਈ ਮਜਬੂਰ ਹਨ | ਮਾਸਟਰ ਰਤਨ ਸਿੰਘ ਦਾ ਕਹਿਣਾ ਹੈ ,ਕਿ ਇੱਥੋਂ ਤੱਕ ਕੇ ਹਾਲੇ ਤੱਕ ਪੱਕੀਆਂ ਗਲੀਆਂ ਵੀ ਨਹੀਂ ਬਣੀਆਂ | ਉਨ੍ਹਾਂ ਦੱਸਿਆਂ ਕਿ ਜਦੋਂ ਵੀ ਨਗਰ ਕੌਂਸਲ ਦਫ਼ਤਰ ਦੇ ਧਿਆਨ ਵਿਚ ਲਿਆਂਦਾ ਜਾਂਦਾ ਹੈ ਤਾਂ ਇਹੋ ਹੀ ਆਖਿਆ ਜਾਂਦਾ ਹੈ ਕਿ ਟੈਂਡਰ ਹੋ ਚੁੱਕੇ ਹਨ, ਉਨ੍ਹਾਂ ਕਿਹਾ ਕਿ ਜੇਕਰ ਟੈਂਡਰ ਹੋ ਚੁੱਕੇ ਹਨ ਤਾਂ ਕੰਮ ਸ਼ੁਰੂ ਕਰਾਉਣ ਦੀ ਕਿਸ ਤੋਂ ਆਗਿਆ ਲੈਣੀ ਹੈ | ਇਸੀ ਤਰਾਂ ਹਾਈਵੇਅ ਤੇ ਪਏ ਟੋਏ ਵੀ ਕਿਸੀ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦੇ ਹਨ |
ਕੀ ਕਹਿਣਾ ਕੌਂਸਲਰ ਅਨੀਤਾ ਰਾਣਾ ਦਾ
ਇਸ ਸੰਬੰਧੀ ਜਦੋਂ ਵਾਰਡ ਨੰਬਰ 13 ਦੀ ਕੌਂਸਲਰ ਅਨੀਤਾ ਰਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਾਰਡ ਵਿਚ ਵੱਧ ਤੋਂ ਵੱਧ ਵਿਕਾਸ ਕੰਮ ਕਰਾਉਣ ਵਿਚ ਕਿਸੀ ਵੀ ਕਿਸਮ ਦੀ ਕਸਰ ਨਹੀਂ ਛੱਡੀ | ਉਨ੍ਹਾਂ ਦੱਸਿਆ ਕਿ ਵਾਰਡ ਵਿਚ ਪੈਂਦੇ ਪੁਲ ਕੰਗਣਾ ਖੇਤਰ ਦੇ ਵਿਕਾਸ ਲਈ ਮਤੇ ਪਾਸ ਹੋ ਚੁੱਕੇ ਹਨ, ਪਰ ਗਰਾਂਟਾਂ ਨਾ ਆਉਣ ਦੀ ਕਾਰਨ ਗਲੀਆਂ ਬਣਾਉਣ ਅਤੇ ਹੋਰ ਕੰਮ ਰੁਕੇ ਹੋਏ ਹਨ |
ਨਵਾਂਸ਼ਹਿਰ, 25 ਨਵੰਬਰ (ਗੁਰਬਖਸ਼ ਸਿੰਘ ਮਹੇ)- ਥਾਣਾ ਰਾਹੋਂ ਅਧੀਨ ਘਰ 'ਚ ਦਾਖਲ ਹੋ ਕੇ ਸੱਟਾਂ ਮਾਰਨ ਦੇ ਪੁਲਿਸ ਵਲੋਂ ਦਰਜ ਕੀਤੇ ਗਏ ਮੁਕੱਦਮੇ ਵਿਰੱੁਧ ਪੀੜਤਾਂ ਨੇ ਸਵਾਲ ਉਠਾਉਦਿਆਂ ਆਖਿਆ ਕਿ ਇਹ ਮੁਕੱਦਮਾ ਪੁਲਿਸ ਵਲੋਂ ਦਬਾਅ ਹੇਠ ਆ ਕੇ ਦਰਜ ਕੀਤਾ ਗਿਆ ਹੈ, ਜਦਕਿ ...
ਔੜ, 25 ਨਵੰਬਰ (ਜਰਨੈਲ ਸਿੰਘ ਖੁਰਦ)- ਮਿੰਨੀ. ਪੀ.ਐੱਚ.ਸੀ. ਔੜ ਦੇ ਮੈਡੀਕਲ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ ਤੋਂ ਲੰਘਦੀਆਂ ਗੰਦੇ ਪਾਣੀ ਦੀਆ ਨਾਲੀਆਂ 'ਚ ਪਾਣੀ ਨਾ ਖੜ੍ਹਾ ਹੋਣ ਦੇਣ ਕਿਉਂਕਿ ਇਸ ਖੜ੍ਹੇ ...
ਬਲਾਚੌਰ, 25 ਨਵੰਬਰ (ਸ਼ਾਮ ਸੁੰਦਰ ਮੀਲੂ)- 'ਆਪ' ਵਲੋਂ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨਾਲ ਮੁੱਖ ਵਾਅਦਾ ਬੇਰੁਜ਼ਗਾਰੀ ਨੂੰ ਪੰਜਾਬ 'ਚੋਂ ਖ਼ਤਮ ਕਰਨਾ ਸੀ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਉਹ ਸਭ ਕੁਝ ਉਲਟ ਹੋ ਕੇ ਹੱਕ ਮੰਗਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰ ਦਾ ...
ਨਵਾਂਸ਼ਹਿਰ, 25 ਨਵੰਬਰ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਸ਼ਹਿਰਾਂ ਤੇ ਪਿੰਡਾਂ 'ਚ ਕੂੜੇ ਦੀ ਉਚਿਤ ਸਾਂਭ-ਸੰਭਾਲ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਕੂੜੇ ਦੀ ...
ਨਵਾਂਸ਼ਹਿਰ, 25 ਨਵੰਬਰ (ਗੁਰਬਖਸ਼ ਸਿੰਘ ਮਹੇ)- ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵਲੋਂ ਅੱਜ ਜ਼ਿਲ੍ਹੇ ਦੇ ਨਾਇਬ ਤਹਿਸੀਲਦਾਰਾਂ ਨੂੰ ਦਫ਼ਤਰੀ ਤੇ ਫ਼ੀਲਡ ਡਿਊਟੀ ਲਈ ਗੱਡੀਆਂ ਅਲਾਟ ਕੀਤੀਆਂ ਗਈਆਂ | ਇਸ ਮੌਕੇ ਐੱਸ.ਡੀ.ਐਮ. ਨਵਾਂਸ਼ਹਿਰ (ਵਾਧੂ ਚਾਰਜ ਬੰਗਾ) ...
ਰਾਹੋਂ, 25 ਨਵੰਬਰ (ਬਲਬੀਰ ਸਿੰਘ ਰੂਬੀ)- ਸਥਾਨਕ ਮੁਹੱਲਾ ਰੌਤਾਂ ਵਿਖੇ ਕਾਂਗਰਸੀ ਆਗੂ ਦੇ ਘਰ ਦਿਨ ਦਿਹਾੜੇ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ | ਸ਼ਾਮ 5:30 ਵਜੇ ਘਰ ਦਾ ਪੂਰਾ ਪਰਿਵਾਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਇਕ ਪੀਰਾਂ ਦੇ ਸਥਾਨ 'ਤੇ ਮੱਥਾ ਟੇਕਣ ਗਿਆ ਸੀ ਤਾਂ ...
ਨਵਾਂਸ਼ਹਿਰ, 25 ਨਵੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੇਸਹਾਰਾ, ਲੋੜਵੰਦ ਅਤੇ ਕਾਨੂੰਨੀ ਵਿਵਾਦ ਵਿਚ ਸ਼ਾਮਿਲ ਬੱਚਿਆ ਦੀ ਸੁਰੱਖਿਆ ਸਬੰਧੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਬਾਲ ਭਲਾਈ ਕਮੇਟੀ, ...
ਸੜੋਆ, 25 ਨਵੰਬਰ (ਪੱਤਰ ਪ੍ਰੇਰਕ)- ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸੜੋਆ ਅਤੇ ਇੰਡੀਆ ਪੋਸਟ ਪੇਮੈਂਟ ਬੈਂਕ ਦੇ ਤਾਲਮੇਲ ਨਾਲ 0 ਤੋਂ 6 ਸਾਲ ਤੱਕ ਦੇ ਛੋਟੇ ਬੱਚਿਆਂ ਦੇ ਨਵੇਂ ਆਧਾਰ ਕਾਰਡ ਬਣਾਉਣ ਸਬੰਧੀ ਵਿਸ਼ੇਸ਼ ਕੈਂਪ 29 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ...
ਬੰਗਾ, 25 ਨਵੰਬਰ (ਜਸਬੀਰ ਸਿੰਘ ਨੂਰਪੁਰ)- ਪਲਾਟਾਂ ਦੀਆਂ ਰਜਿਸਟਰੀਆਂ ਰੁਕਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਈ ਕਾਰੋਬਾਰੀਆਂ ਦੇ ਕੰਮ ਠੱਪ ਹੋ ਗਏ ਹਨ | ਬੰਗਾ ਤਹਿਸੀਲ 'ਚ ਪਲਾਟਾਂ ਦੀਆਂ ਰਜਿਸਟਰੀਆਂ ਨਾ ਹੋਣ ਕਾਰਨ ਤਹਿਸੀਲ ...
ਬੰਗਾ, 25 ਨਵੰਬਰ (ਜਸਬੀਰ ਸਿੰਘ ਨੂਰਪੁਰ)- ਪਲਾਟਾਂ ਦੀਆਂ ਰਜਿਸਟਰੀਆਂ ਰੁਕਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਈ ਕਾਰੋਬਾਰੀਆਂ ਦੇ ਕੰਮ ਠੱਪ ਹੋ ਗਏ ਹਨ | ਬੰਗਾ ਤਹਿਸੀਲ 'ਚ ਪਲਾਟਾਂ ਦੀਆਂ ਰਜਿਸਟਰੀਆਂ ਨਾ ਹੋਣ ਕਾਰਨ ਤਹਿਸੀਲ ...
ਸੜੋਆ, 25 ਨਵੰਬਰ (ਨਾਨੋਵਾਲੀਆ)- ਪਿੰਡਾਂ ਦੇ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਹ ਵਿਚਾਰ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ 35 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਸੜੋਆ-ਕੁੱਲਪੁਰ ਤੋਂ ਪਿੰਡ ਕਰੀਮਪੁਰ ਧਿਆਨੀ ਨੂੰ ...
ਸੰਧਵਾਂ, 25 ਨਵੰਬਰ (ਪ੍ਰੇਮੀ ਸੰਧਵਾਂ) - ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਣਾਏ ਗਏ ਦੀਵਾਨ ਹਾਲ ਦੇ ਉਦਘਾਟਨ ਮੌਕੇ ਧਾਰਮਿਕ ...
ਮੱਲਪੁਰ ਅੜਕਾਂ, 25 ਨਵੰਬਰ (ਮਨਜੀਤ ਸਿੰਘ ਜੱਬੋਵਾਲ) - ਨਜ਼ਦੀਕ ਪਿੰਡ ਕਾਹਮਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਕੁਲਦੀਪ ਸਿੰਘ, ਸ਼ਹੀਦ ਸੋਹਣ ਸਿੰਘ ਤੇ ਸ਼ਹੀਦ ਚਮਨ ਲਾਲ ਦੀ ਯਾਦ ਵਿਚ ਸਮੂਹ ਐਨ. ਆਰ. ਆਈ, ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਦੇ ਸਹਿਯੋਗ ...
ਪੱਲੀ ਝਿੱਕੀ, 25 ਨਵੰਬਰ (ਕੁਲਦੀਪ ਸਿੰਘ ਪਾਬਲਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਾਕਸ਼ ਪੁਰਬ ਨੂੰ ਸਮਰਪਿਤ ਨੌਰਾ ਵਿਖੇ ਸੰਤ ਬਾਬਾ ਸੇਵਾ ਸਿੰਘ ਖੇਡ ਸਟੇਡੀਅਮ ਵਿਚ ਗੁ: ਬਾਬਾ ਜਗਤ ਰਾਮ ਪਨਿਆਲੀ ਕਲਾ ਦੇ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ, ਸੰਤ ਬਾਬਾ ਸੁੱਚਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX