ਤਾਜਾ ਖ਼ਬਰਾਂ


ਇੰਟੈਲੀਜੈਂਸ ਵਿਭਾਗ ਦੇ ਆਈ.ਜੀ.ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  3 minutes ago
ਅੰਮ੍ਰਿਤਸਰ, 24 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਆਈ.ਜੀ. ਇੰਟੈਲੀਜੈਂਸ ਜਸਕਰਨ ਸਿੰਘ ਅੱਜ ਮੁਲਾਕਾਤ ਕਰਨ ਲਈ ਪਹੁੰਚੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਜਸਕਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ....
ਖੇਮਕਰਨ ਇਲਾਕੇ ਦੇ ਸਕੂਲਾਂ ਚ ਪੜ੍ਹਾਉਂਦੇ ਤਿੰਨ ਅਧਿਆਪਕਾਂ ਦੀ ਸੜਕ ਦੁਰਘਟਨਾ 'ਚ ਹੋਈ ਮੌਤ 'ਤੇ ਸੋਗ ਦੀ ਲਹਿਰ
. . .  13 minutes ago
ਖੇਮਕਰਨ, 24 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਚ ਪੜ੍ਹਾਉਣ ਲਈ ਰੋਜ਼ਾਨਾ ਫ਼ਿਰੋਜ਼ਪੁਰ ਜ਼ਿਲ੍ਹੇ 'ਚੋ ਇਕ ਟਰੈਕਸ ਗੱਡੀ 'ਤੇ ਆਉਂਦੇ ਅਧਿਆਪਕਾਂ ਦੀ ਅੱਜ ਸਵੇਰੇ ਫਿਰੋਜ਼ਪੁਰ ਨਜ਼ਦੀਕ ਹੋਈ ਭਿਆਨਕ ਸੜਕ ਦੁਰਘਟਨਾ 'ਚ ਤਿੰਨ ਅਧਿਆਪਕਾਂ...
ਰਾਹੁਲ ਗਾਂਧੀ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ- ਅਨੁਰਾਗ ਠਾਕੁਰ
. . .  35 minutes ago
ਨਵੀਂ ਦਿੱਲੀ, 24 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਦੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜ਼ਮਾਨਤ ’ਤੇ ਹਨ, ਉਹ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ ਹਨ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੰਨਦੇ ਹਨ ਕਿ ਉਹ ਸੰਸਦ, ਕਾਨੂੰਨ, ਦੇਸ਼ ਤੋਂ ਉੱਪਰ ਹਨ। ਵਿਸ਼ੇਸ਼....
ਕਾਂਗਰਸ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਅੱਜ ਸ਼ਾਮ- ਕਾਂਗਰਸ ਪ੍ਰਧਾਨ
. . .  43 minutes ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਨ ਸੰਬੰਧੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅੱਜ ਸ਼ਾਮ 5 ਵਜੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ.....
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਰੱਦ
. . .  58 minutes ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ, ਕੇਰਲ ਦੇ ਵਾਇਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਸੂਰਤ....
ਸਾਢੇ 13 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)- ਐ.ਸਟੀ.ਐਫ਼. ਦੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਿੱਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ....
ਅੰਮ੍ਰਿਤਪਾਲ ਵਲੋਂ ਫ਼ੌਜ ਤਿਆਰ ਕੀਤੀ ਜਾ ਰਹੀ ਸੀ- ਐਸ.ਐਸ.ਪੀ. ਖੰਨਾ
. . .  about 1 hour ago
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਪਾਇਲ ਪੁਲਿਸ ਵਲੋਂ ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੰਨਾ ਦੇ ਐਸ.ਐਸ.ਪੀ. ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਕਈ ਨਵੇਂ ਖੁਲਾਸੇ ਕੀਤੇ ਗਏ ਹਨ। ਇਕ ਅਹਿਮ ਜਾਣਕਾਰੀ ਮਿਲੀ ਹੈ ਕਿ ਏ.ਕੇ.ਐਫ., ਅੰਮ੍ਰਿਤਪਾਲ ਦੀ ਤਰਫੋਂ ਇਕ.....
ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ ਲਿਆਂਦਾ ਮਹਿਤਪੁਰ ਥਾਣੇ
. . .  about 1 hour ago
ਮਹਿਤਪੁਰ, 24 ਮਾਰਚ (ਲਖਵਿੰਦਰ ਸਿੰਘ)- ਅੰਮ੍ਰਿਤਪਾਲ ਸਿੰਘ ਜੋ ਪੁਲਿਸ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈਂ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ....
ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
. . .  about 1 hour ago
ਨਵੀਂ ਦਿੱਲੀ, 24 ਮਾਰਚ- ਅਡਾਨੀ ਗਰੁੱਪ ਮੁੱਦੇ ’ਤੇ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਵਿਜੇ ਚੌਕ ਵੱਲ ’ਚ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ....
ਵਿਰੋਧੀਆਂ ਪਾਰਟੀਆਂ ਵਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਸੰਬੰਧੀ ਪਾਈ ਪਟੀਸ਼ਨ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 24 ਮਾਰਚ- ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਕੇਂਦਰੀ ਜਾਂਚ ਏਜੰਸੀਆਂ ਸੀ.ਬੀ.ਆਈ. ਅਤੇ ਈ.ਡੀ. ਦੀ ਦੁਰਵਰਤੋਂ ਕਰ ਰਹੀ ਹੈ ਅਤੇ ਉਨ੍ਹਾਂ ਦੀ ਮਦਦ ਨਾਲ ਵਿਰੋਧੀ ਧਿਰ ਨੂੰ ਦਬਾਇਆ ਜਾ ਰਿਹਾ ਹੈ। ਇਸ ਖ਼ਿਲਾਫ਼ ਉਨ੍ਹਾਂ ਵਲੋਂ ਪਾਈ ਪਟੀਸ਼ਨ ’ਤੇ ਸੁਪਰੀਮ ਕੋਰਟ 5 ਅਪ੍ਰੈਲ ਨੂੰ ਸੁਣਵਾਈ ਕਰੇਗਾ। ਦੱਸ ਦੇਈਏ....
ਯੂਥ ਕਾਂਗਰਸ ਵਲੋਂ ਰਾਹੁਲ ਗਾਂਧੀ ਦੇ ਸਮਰਥਨ ਵਿਚ ਨਾਅਰੇਬਾਜ਼ੀ
. . .  about 2 hours ago
ਨਵੀਂ ਦਿੱਲੀ, 24 ਮਾਰਚ- ਯੂਥ ਕਾਂਗਰਸ ਦੇ ਮੈਂਬਰਾਂ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਉਸ ਵਲੋਂ ‘ਮੋਦੀ ਸਰਨੇਮ’ ਟਿੱਪਣੀ ’ਤੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੇ ਮੱਦੇਨਜ਼ਰ ਰਾਹੁਲ ਗਾਂਧੀ...
ਸੁਪਰੀਮ ਕੋਰਟ ਵਲੋਂ ਕੋਵਿਡ-19 ਦੌਰਾਨ ਰਿਹਾਅ ਕੀਤੇ ਗਏ ਦੋਸ਼ੀਆਂ ਨੂੰ ਆਤਮਸਮਰਪਣ ਕਰਨ ਦਾ ਨਿਰਦੇਸ਼
. . .  about 2 hours ago
ਨਵੀਂ ਦਿੱਲੀ, 24 ਮਾਰਚ- ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਦੌਰਾਨ ਰਿਹਾਅ ਕੀਤੇ ਗਏ ਸਾਰੇ ਦੋਸ਼ੀਆਂ ਅਤੇ ਸੁਣਵਾਈ ਅਧੀਨ ਕੈਦੀਆਂ ਨੂੰ 15 ਦਿਨਾਂ ਦੇ ਅੰਦਰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਐਮ.ਆਰ. ਸ਼ਾਹ ਅਤੇ ਸੀ.ਟੀ. ਰਵੀਕੁਮਾਰ ਦੇ ਬੈਂਚ ਨੇ ਕਿਹਾ ਕਿ ਅੰਡਰ ਟਰਾਇਲ.....
ਲੰਡਨ ਹਾਈ ਕਮਿਸ਼ਨ ਦੇ ਬਾਹਰ ਹੋਏ ਪ੍ਰਦਰਸ਼ਨ ਵਿਰੁੱਧ ਦਿੱਲੀ ’ਚ ਮਾਮਲਾ ਦਰਜ
. . .  about 2 hours ago
ਨਵੀਂ ਦਿੱਲੀ, 24 ਮਾਰਚ- ਦਿੱਲੀ ਪੁਲਿਸ ਦੇ ਇਕ ਵਿਸ਼ੇਸ਼ ਸੈੱਲ ਨੇ ਅੱਜ ਦੱਸਿਆ ਕਿ ਉਸ ਨੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ 19 ਮਾਰਚ ਨੂੰ ਹੋਏ ਪ੍ਰਦਰਸ਼ਨ ਦੇ ਸੰਬੰਧ ਵਿਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵਲੋਂ ਦਿੱਲੀ ਪੁਲਿਸ ਨੂੰ ਉਚਿਤ ਕਾਨੂੰਨੀ....
‘ਵਿੱਤ ਬਿੱਲ, 2023’ ਲੋਕ ਸਭਾ ਵਿਚ ਪਾਸ
. . .  about 2 hours ago
‘ਵਿੱਤ ਬਿੱਲ, 2023’ ਲੋਕ ਸਭਾ ਵਿਚ ਪਾਸ
ਲੋਕ ਸਭਾ ਦੀ ਕਾਰਵਾਈ ਫ਼ਿਰ 27 ਮਾਰਚ ਸਵੇਰੇ 11 ਵਜੇ ਤੱਕ ਮੁਲਤਵੀ
. . .  about 2 hours ago
ਲੋਕ ਸਭਾ ਦੀ ਕਾਰਵਾਈ ਫ਼ਿਰ 27 ਮਾਰਚ ਸਵੇਰੇ 11 ਵਜੇ ਤੱਕ ਮੁਲਤਵੀ
ਰਾਹੁਲ ਗਾਂਧੀ ਪਾਰਟੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਹੋਏ ਸ਼ਾਮਲ
. . .  about 2 hours ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਸੰਸਦ ਕੰਪਲੈਕਸ ਦੇ ਪਾਰਟੀ ਦਫ਼ਤਰ ’ਚ ਕਾਂਗਰਸ ਸੰਸਦ ਮੈਂਬਰਾਂ ਦੀ ਬੈਠਕ ’ਚ ਸ਼ਾਮਿਲ ਹੋਏ। ਬੈਠਕ ’ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਵੀ ਮੌਜੂਦ ਸਨ। ਇਸ ਦੌਰਾਨ ਕਾਂਗਰਸ ਨੇ ਅੱਜ ਸ਼ਾਮ....
ਵਿਸ਼ਵ ਟੀਚੇ ਤੋਂ ਪਹਿਲਾਂ ਹੀ ਟੀ.ਬੀ. ਨੂੰ ਹਰਾ ਦੇਵੇਗਾ ਭਾਰਤ- ਪ੍ਰਧਾਨ ਮੰਤਰੀ
. . .  about 3 hours ago
ਵਾਰਾਣਸੀ, 24 ਮਾਰਚ- ਪ੍ਰਧਾਨ ਮੰਤਰੀ ਮੋਦੀ ਨੇ ਬਟਨ ਦਬਾ ਕੇ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਹਾਈ ਕੰਟੇਨਮੈਂਟ ਲੈਬਾਰਟਰੀ ਵਾਰਾਣਸੀ ਬ੍ਰਾਂਚ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਵਲੋਂ ਰੁਦਰਾਕਸ਼ ਕਨਵੈਨਸ਼ਨ ਸੈਂਟਰ ਵਿਖੇ ਇਕ ਵਿਸ਼ਵ ਟੀ.ਬੀ. ਸੰਮੇਲਨ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ....
ਵੈਟਰਨਰੀ ਯੂਨੀਵਰਸਿਟੀ ਦਾ ਦੋ ਰੋਜ਼ਾ ਪਸ਼ੂ ਮੇਲਾ ਸ਼ੁਰੂ
. . .  about 3 hours ago
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਦੋ ਰੋਜ਼ਾ ਪਸ਼ੂ ਮੇਲਾ ਸ਼ੁਰੂ ਹੋ ਗਿਆ ਹੈ‌। ਪਸ਼ੂ ਪਾਲਣ ਮੇਲੇ ਵਿਚ ਵੱਡੀ ਗਿਣਤੀ ਵਿਚ ਕਿਸਾਨ ਤੇ ਪਸ਼ੂ ਪਾਲਕ ਪੁੱਜੇ ਹਨ। ਪਸ਼ੂ ਮੇਲੇ ਦਾ ਰਸਮੀ ਉਦਘਾਟਨ ਕੁੱਝ ਸਮੇਂ....
ਪੀ.ਏ.ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ
. . .  about 3 hours ago
ਲੁਧਿਆਣਾ, 24 ਮਾਰਚ(ਪੁਨੀਤ ਬਾਵਾ)- ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ ਹੋ ਗਿਆ ਹੈ। ਕਿਸਾਨ ਮੇਲੇ ਦਾ ਉਦਘਾਟਨ ਕੈਨੇਡਾ ਦੇ ਕਿਸਾਨ ਵਿਕਰਮ ਸਿੰਘ ਗਿੱਲ ਨੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਤੇ ਖ਼ੇਤੀ ਮਾਹਰਾਂ ਦੀ ਹਾਜ਼ਰੀ ਵਿਚ ਕੀਤਾ। ਸਵੇਰ ਸਮੇਂ ਮੀਂਹ....
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 24 ਮਾਰਚ- ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹੰਗਾਮੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ....
ਰਾਹੁਲ ਗਾਂਧੀ ਅਤੇ ਅਡਾਨੀ ਮੁੱਦਿਆਂ ਨੂੰ ਲੈ ਕੇ ਰਾਜ ਸਭਾ ਦੀ ਕਾਰਵਾਈ 2.30 ਵਜੇ ਤੱਕ ਮੁਲਤਵੀ
. . .  about 3 hours ago
ਰਾਹੁਲ ਗਾਂਧੀ ਅਤੇ ਅਡਾਨੀ ਮੁੱਦਿਆਂ ਨੂੰ ਲੈ ਕੇ ਰਾਜ ਸਭਾ ਦੀ ਕਾਰਵਾਈ 2.30 ਵਜੇ ਤੱਕ ਮੁਲਤਵੀ
ਮੱਧ ਪ੍ਰਦੇਸ਼: 4.0 ਦੀ ਤੀਬਰਤਾ ਨਾਲ ਆਇਆ ਭੂਚਾਲ
. . .  about 3 hours ago
ਭੋਪਾਲ, 24 ਮਾਰਚ- ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ ਗਵਾਲੀਅਰ ਤੋਂ 28 ਕਿਲੋਮੀਟਰ ਦੂਰੀ ’ਤੇ ਅੱਜ ਸਵੇਰੇ 10:31 ਵਜੇ ਰਿਕਟਰ ਪੈਮਾਨੇ...
ਫ਼ਿਰੋਜ਼ਪੁਰ ਹਾਦਸਾ:ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਪਹੁੰਚੇ ਵਿਧਾਇਕ ਰਣਬੀਰ ਸਿੰਘ ਭੂੱਲਰ
. . .  about 4 hours ago
ਫ਼ਿਰੋਜ਼ਪੁਰ 24 ਮਾਰਚ (ਕੁਲਬੀਰ ਸਿੰਘ ਸੋਢੀ)-ਅੱਜ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ 'ਤੇ ਪੈਂਦੇ ਖਾਈ ਫੇਮੇ ਕੀ ਵਿਖੇ ਟਰੈਕਸ ਗੱਡੀ ਅਤੇ ਰੋਡਵੇਜ਼ ਦੀ ਬੱਸ ਦਰਮਿਆਨ ਭਿਆਨਕ ਟੱਕਰ ਹੋ ਗਈ ਸੀ ,ਜਿਸ ਦੌਰਾਨ 3 ਅਧਿਆਪਕਾਂ ਅਤੇ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਸ਼ਹਿਰੀ ਵਿਧਾਇਕ...
ਭਗਵੰਤ ਮਾਨ ਸਰਕਾਰ ਖ਼ਿਲਾਫ਼ ਵਾਸ਼ਿੰਗਟਨ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਪਾਇਆ ਮਤਾ
. . .  about 4 hours ago
ਸਿਆਟਲ, 24 ਮਾਰਚ (ਹਰਮਨਪ੍ਰੀਤ ਸਿੰਘ)-ਵਸ਼ਿੰਗਟਨ ਦੇ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਲੋਂ ਇਹ ਮਤਾ ਪਾਇਆ ਗਿਆ ਹੈ ਕਿ ਜੇ ਭਗਵੰਤ ਮਾਨ ਦੀ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਸੰਤਰੀ ਤੇ ਜਾਂ ਕੋਈ ਪੁਲਿਸ ਵਾਲਾ...
ਬੇਮੌਸਮੀ ਬਰਸਾਤ ਨੇ ਵਧਾਈ ਕਿਸਾਨਾਂ ਦੀ ਚਿੰਤਾ
. . .  about 4 hours ago
ਅਜਨਾਲਾ, 24 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ 'ਚ ਸ਼ੁਰੂ ਹੋਈ ਬਰਸਾਤ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।ਅੱਜ ਸਵੇਰ ਤੋਂ ਆਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਸਨ ਤੇ ਹੁਣ ਕਿਣ-ਮਿਣ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਲੁਧਿਆਣਾ

ਲੁਧਿਆਣਾ ਪੁਲਿਸ ਵਲੋਂ ਗੰਨ ਹਾਊਸਾਂ ਤੇ ਅਸਲ੍ਹਾ ਲਾਇਸੈਸਾਂ ਦੀ ਜਾਂਚ ਦਾ ਕੰਮ ਸ਼ੁਰੂ

ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਲੁਧਿਆਣਾ ਪੁਲਿਸ ਨੇ ਸ਼ਹਿਰ ਵਿਚ ਹਥਿਆਰਬੰਦ ਲਾਇਸੰਸ ਅਤੇ ਗੰਨ ਹਾਊਸ ਦੋਵਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ, ਜਿੱਥੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਏ.ਡੀ.ਸੀ.ਪੀ.) ਹਥਿਆਰਬੰਦ ਲਾਇਸੈਂਸਾਂ ਦੇ ਰਿਕਾਰਡ ਅਤੇ ਹੋਰ ਤੱਥਾਂ ਦੀ ਜਾਂਚ ਕਰ ਰਹੇ ਹਨ, ਉੱਥੇ ਸਹਾਇਕ ਪੁਲਿਸ ਕਮਿਸ਼ਨਰਾਂ (ਏ.ਸੀ.ਪੀ.) ਨੂੰ ਸ਼ਹਿਰ ਦੇ ਗੰਨ ਹਾਊਸਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਹੈ | ਗੰਨ ਹਾਊਸਾਂ ਦੀ ਚੈਕਿੰਗ ਦੀ ਪ੍ਰਕਿਰਿਆ ਸ਼ੁੱਕਰਵਾਰ ਨੂੰ ਸ਼ੁਰੂ ਹੋਈ, ਜਿਸ ਤਹਿਤ ਅਧਿਕਾਰੀਆਂ ਨੇ ਸ਼ਹਿਰ ਵਿਚ ਸਥਿਤ ਵੱਖ-ਵੱਖ ਗੰਨ ਹਾਊਸਾਂ ਦਾ ਦੌਰਾ ਕੀਤਾ | ਏ.ਸੀ.ਪੀ. ਸਮੇਤ ਸੂਦ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਗੰਨ ਹਾਊਸਾਂ ਦੀ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਰਿਕਾਰਡ ਅਤੇ ਮੌਜੂਦਾ ਸਟਾਕ ਵਿਚ ਕੋਈ ਫ਼ਰਕ ਤਾਂ ਨਹੀਂ ਹੈ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਏ.ਸੀ.ਪੀ. ਸੁਮਿਤ ਸੂਦ ਨੇ ਦੱਸਿਆ ਕਿ ਗੰਨ ਹਾਊਸ ਅਸਲਾ ਧਾਰਕਾਂ ਨੂੰ ਇਕ ਸੀਮਤ ਗਿਣਤੀ ਵਿਚ ਅਸਲਾ ਜਾਰੀ ਕਰ ਸਕਦੇ ਹਨ | ਦੂਜੇ ਪਾਸੇ, ਪੁਲਿਸ ਇਕ ਹਥਿਆਰਬੰਦ ਲਾਇਸੈਂਸ ਧਾਰਕ ਨੂੰ ਜਾਰੀ ਕੀਤੇ ਗਏ ਹਥਿਆਰਾਂ ਅਤੇ ਕਾਰਤੂਸਾਂ ਦੇ ਰਿਕਾਰਡ ਦੀ ਵੀ ਜਾਂਚ ਕਰ ਰਹੇ ਹਨ, ਜਿਸ ਦੌਰਾਨ ਗੰਨ ਹਾਊਸ ਦੇ ਰਿਕਾਰਡ ਅਤੇ ਲਾਇਸੈਂਸ ਧਾਰਕ ਦੁਆਰਾ ਮੁਹੱਈਆ ਕਰਵਾਏ ਗਏ ਰਿਕਾਰਡ ਦੀ ਤਸਦੀਕ ਕੀਤੀ ਜਾਵੇਗੀ | ਪੁਲਿਸ ਵਲੋਂ ਅਸਲਾ ਲਾਇਸੈਂਸਾਂ ਦੀ ਵੀ ਤਸਦੀਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਤਹਿਤ ਪੁਲਿਸ ਟੀਮਾਂ ਲਾਇਸੰਸ ਧਾਰਕਾਂ ਦੇ ਘਰ ਜਾ ਕੇ ਜਾਂਚ ਕਰ ਰਹੀਆਂ ਹਨ ਕਿ ਪਤਾ ਸਹੀ ਹੈ ਜਾਂ ਨਹੀਂ ਜਾਂ ਲਾਇਸੰਸ ਧਾਰਕ ਅਜੇ ਵੀ ਉੱਥੇ ਰਹਿ ਰਿਹਾ ਹੈ ਜਾਂ ਨਹੀਂ | ਜੇਕਰ ਕੋਈ ਵਿਅਕਤੀ ਕਿਸੇ ਹੋਰ ਪਤੇ 'ਤੇ ਤਬਦੀਲ ਹੋ ਗਿਆ ਹੈ ਤਾਂ ਉਸ ਨੂੰ ਇਸ ਬਾਰੇ ਸੰਬੰਧਿਤ ਥਾਣੇ ਨੂੰ ਸੂਚਿਤ ਕਰਨਾ ਪਵੇਗਾ | ਇਸ ਤੋਂ ਇਲਾਵਾ ਇਸ ਗਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਲਾਇਸੈਂਸ ਧਾਰਕ ਨੂੰ ਮੌਜੂਦਾ ਸਮੇਂ ਵਿਚ ਅਸਲੇ ਦੀ ਜ਼ਰੂਰਤ ਹੈ ਜਾ ਨਹੀਂ, ਇਸ ਦੀ ਤਸਦੀਕ ਪੁਲਿਸ ਵਲੋਂ ਕੀਤੀ ਜਾਵੇਗੀ | ਜਾਣਕਾਰੀ ਅਨੁਸਾਰ ਕੁੱਝ ਥਾਣਿਆਂ ਵਲੋਂ ਕੁੱਝ ਅਸਲਾ ਲਾਇਸੈਂਸ ਰੱਦ ਕਰਵਾਉਣ ਲਈ ਪਹਿਲਾਂ ਹੀ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਜਾ ਚੁੱਕਾ ਹੈ |

ਗਿੱਲ ਨਹਿਰ ਨੇੜੇ ਨਾਜਾਇਜ਼ ਤੌਰ 'ਤੇ ਲੱਗੀ ਮਾਸ ਮੱਛੀ ਮੰਡੀ ਖ਼ਿਲਾਫ਼ ਨਿਗਮ ਨੇ ਕੀਤੀ ਕਾਰਵਾਈ

ਲੁਧਿਆਣਾ, 25 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਦੌਰਾਨ ਸੜਕਾਂ ਅਤੇ ਸਰਕਾਰੀ ਜਗ੍ਹਾ ਉਪਰ ਕੀਤੇ ਨਾਜਾਇਜ਼ ਕਬਜੇ ਹਟਾਏ ਜਾ ਰਹੇ ਹਨ, ਜਿਸ ਨਾਲ ਨਾਜਾਇਜ਼ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ

ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਮਾਮਲੇ ਵਿਚ ਪੁਲਿਸ ਨੇ ਸੰਦੀਪ ਵਾਸੀ ...

ਪੂਰੀ ਖ਼ਬਰ »

ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ/ਕਰਮਚਾਰੀ ਰਹੇ ਹੜਤਾਲ 'ਤੇ

ਲੁਧਿਆਣਾ, 25 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ/ਕਰਮਚਾਰੀ ਅੱਜ ਹੜਤਾਲ 'ਤੇ ਰਹੇ ਜਿਸ ਦੇ ਚੱਲਦਿਆਂ ਅੱਜ ਖੁਰਾਕ ਸਪਲਾਈ ਵਿਭਾਗ ਦਾ ਦਫਤਰ ਪੂਰੀ ਤਰ੍ਹਾਂ ਸੁੰਨਸਾਨ ਨਜ਼ਰ ਆਇਆ ਅਤੇ ਕਮਰਿਆਂ ਨੂੰ ਤਾਲੇ ਲੱਗੇ ਹੋਏ ਸਨ | ਕੱਲ੍ਹ ਵੀ ...

ਪੂਰੀ ਖ਼ਬਰ »

ਖ਼ਤਰਨਾਕ ਝਪਟਮਾਰ ਗਰੋਹ ਦੇ 2 ਮੈਂਬਰ ਗਿ੍ਫ਼ਤਾਰ

ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਖ਼ਤਰਨਾਕ ਝਪਟਮਾਰ ਗਰੋਹ ਦੇ 2 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 12 ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਯੁਵਰਾਜ ਸਹੋਤਾ ...

ਪੂਰੀ ਖ਼ਬਰ »

ਨਗਰ ਨਿਗਮ ਨੇ ਨਾਜਾਇਜ਼ ਤੌਰ 'ਤੇ ਲੱਗੇ ਇਸ਼ਤਿਹਾਰੀ ਬੋਰਡ ਹਟਾਏ

ਲੁਧਿਆਣਾ, 25 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਨਿਯਮਾਂ ਦੀ ਉਲੰਘਣਾ ਰੋਕਣ ਲਈ ਕਾਫੀ ਸਖਤ ਮੂਡ ਵਿਚ ਨਜ਼ਰ ਆ ਰਿਹਾ ਹੈ ਅਤੇ ਲਗਾਤਾਰ ਹੀ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ | ਅੱਜ ਵੀ ਨਗਰ ਨਿਗਮ ਦੀ ਤਹਿਬਜ਼ਾਰੀ ਸ਼ਾਖਾ ਵਲੋਂ ਜਵਾਹਰ ਨਗਰ, ਬੱਸ ਅੱਡੇ ਅਤੇ ...

ਪੂਰੀ ਖ਼ਬਰ »

ਕੱਚੇ-ਪੱਕੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਵਲੋਂ ਪੰਜਾਬ ਭਰ 'ਚ ਰੋਸ ਮੁਜ਼ਾਹਰੇ

ਲੁਧਿਆਣਾ, 25 ਨਵੰਬਰ (ਸਲੇਮਪੁਰੀ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22-ਬੀ, ਚੰਡੀਗੜ੍ਹ ਦੀ ਅਗਵਾਈ ਹੇਠ ਪਿਛਲੇ ਕਈ ਸਾਲਾਂ ਤੋਂ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਆਸ਼ਾ ਵਰਕਰਾਂ, ਆਸ਼ਾ ਫੈਸੀਲੇਟਰਾਂ, ਮਿਡ-ਡੇ-ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ, ...

ਪੂਰੀ ਖ਼ਬਰ »

ਬੈਂਕ ਦੀ ਪੰਜ ਲੱਖ ਦੀ ਨਕਦੀ ਚੋਰੀ ਕਰਨ ਵਾਲਾ ਨਿੱਜੀ ਸੁਰੱਖਿਆ ਕੰਪਨੀ ਦਾ ਮੁਲਾਜ਼ਮ ਗਿ੍ਫ਼ਤਾਰ

ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਬੈਂਕ ਦੀ ਪੰਜ ਲੱਖ ਦੀ ਨਗਦੀ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਨਿੱਜੀ ਸੁਰੱਖਿਆ ਕੰਪਨੀ ਦੇ ਇਕ ਮੁਲਾਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਉਸ ਦੇ ਕਬਜ਼ੇ ਵਿਚੋਂ 5 ਲੱਖ ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ ਦੌਰਾਨ ਹੋਈ ਲੜਾਈ ਦੇ ਮਾਮਲੇ 'ਚ ਗਿ੍ਫ਼ਤਾਰ ਬੈਂਸ ਸਮਰਥਕ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ

ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਵਿਧਾਨ ਸਭਾ ਚੋਣਾ ਦੌਰਾਨ ਸ਼ਿਮਲਾਪੁਰੀ ਵਿਚ ਹੋਈ ਲੜਾਈ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਲੋਕ ਇਨਸਾਫ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਨੇੜਲੇ ਸਾਥੀ ਅਤੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਐਸੋਸੀਏਸ਼ਨ ਆਫ਼ ਫੋਕਲ ਪੁਆਇੰਟ ਇੰਡਸਟਰੀਜ਼ ਦੇ ਵਫ਼ਦ ਵਲੋਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ

ਲੁਧਿਆਣਾ, 25 ਨਵੰਬਰ (ਪੁਨੀਤ ਬਾਵਾ)-ਐਸੋਸੀਏਸ਼ਨ ਆਫ਼ ਫੋਕਲ ਪੁਆਇੰਟ ਇੰਡਸਟਰੀਜ਼ ਲੁਧਿਆਣਾ ਦੀ ਸਭ ਤੋਂ ਪੁਰਾਣੀ ਉਦਯੋਗਿਕ ਐਸੋਸੀਏਸ਼ਨਾਂ ਵਲੋਂ ਪ੍ਰਧਾਨ ਪੰਕਜ ਸ਼ਰਮਾ ਦੀ ਅਗਵਾਈ ਵਿਚ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਗਈ | ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਕਾਰਨ ਲੋਕਾਂ ਨੂੰ ਕਰਨਾ ਪੈ ਰਿਹੈ ਸਮੱਸਿਆਵਾਂ ਦਾ ਸਾਹਮਣਾ

ਲੁਧਿਆਣਾ, 25 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੜਕਾਂ ਉਪਰ ਅਵਾਰਾ ਪਸ਼ੂ ਘੁੰਮਦੇ ਹੋਏ ਨਜ਼ਰ ਆਉਂਦੇ ਹਨ | ਸਮਾਰਟ ਸਿਟੀ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਵਿਚ ਸ਼ਹਿਰ ਵਾਸੀਆਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਮਾਹਣਾ ਕਰਨਾ ਪੈ ...

ਪੂਰੀ ਖ਼ਬਰ »

ਸੰਜੇ ਤਲਵਾੜ ਦੀ ਪ੍ਰਧਾਨਗੀ ਹੇਠ ਬਲਾਕ ਪ੍ਰਧਾਨਾਂ ਦੀ ਮੀਟਿੰਗ

ਲੁਧਿਆਣਾ, 25 ਨਵੰਬਰ (ਕਵਿਤਾ ਖੁੱਲਰ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਨਵੇਂ ਬਣਾਏ ਪ੍ਰਧਾਨ ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਨਿਯੁਕਤੀ ਤੋਂ ਬਾਅਦ ਅੱਜ ਆਪਣੇ ਮੁੱਖ ਦਫ਼ਤਰ ਟਿੱਬਾ ...

ਪੂਰੀ ਖ਼ਬਰ »

ਮਹਾਂਨਗਰ ਲੁਧਿਆਣਾ ਦੇ ਲੋਕ ਫੈਸ਼ਨ ਕਰਨ ਦੇ ਸ਼ੌਕੀਨ-ਅਮਨ ਸੰਧੂ

ਲੁਧਿਆਣਾ, 25 ਨਵੰਬਰ (ਪੁਨੀਤ ਬਾਵਾ)-ਖੇਤਰ ਦੇ ਉਘੇ ਫੈਸ਼ਨ ਡਿਜ਼ਾਈਨਰ ਅਮਨ ਸੰਧੂ ਨੇ ਕਿਹਾ ਕਿ ਮਹਾਂਨਗਰ ਲੁਧਿਆਣਾ ਦੇ ਲੋਕ ਫੈਸ਼ਨ ਕਰਨ ਦੇ ਸ਼ੌਕੀਨ ਹਨ ਅਤੇ ਲੁਧਿਆਣਵੀ ਫੈਸ਼ਨ ਸੰਬੰਧੀ ਆਪਣੇ ਜਨੂੰਨ ਲਈ ਜਾਣੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕ ...

ਪੂਰੀ ਖ਼ਬਰ »

ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਦੇ ਮਾਮਲੇ 'ਚ ਨੌਜਵਾਨ ਨੂੰ 5 ਸਾਲ ਕੈਦ

ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਹਥਿਆਰ ਦਿਖਾ ਕੇ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਤਹਿਤ ਚਸ਼ਮਪ੍ਰੀਤ ਸਿੰਘ ਨਿਵਾਸੀ ਜਗਰਾਉਂ ਨੂੰ ਸਥਾਨਕ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਦੀ ਅਦਾਲਤ ਨੇ ਪੰਜ ਸਾਲ ਕੈਦ ਦੀ ਸਜਾ ਸੁਣਾਈ ਹੈ | ਇਸ ਸੰਬੰਧ ...

ਪੂਰੀ ਖ਼ਬਰ »

ਪੰਜਾਬ ਫੋਰੈਸਟ ਵੁੱਡ ਕੰਟਰੈਕਟਰ ਤੇ ਸਾਅ ਮਿਲਜ਼ ਐਸੋ. ਨੇ ਜੰਗਲਾਤ ਵਿਭਾਗ ਦੇ ਮੁਖੀ ਨੂੰ ਦਿੱਤਾ ਮੰਗ ਪੱਤਰ

ਫੁੱਲਾਂਵਾਲ, 25 ਨਵੰਬਰ (ਮਨਜੀਤ ਸਿੰਘ ਦੁੱਗਰੀ)-ਪੰਜਾਬ ਫੋਰੈਸਟ ਵੁੱਡ ਕੰਟਰੈੱਕਟਰ ਅਤੇ ਸਾਅ ਮਿਲਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਸੂਬਾ ਪ੍ਰਧਾਨ ਆਤਮਾ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਲਿਮ. ਦੇ ਮੁਹਾਲੀ ਸਥਿਤ ਮੁੱਖ ...

ਪੂਰੀ ਖ਼ਬਰ »

74ਵੀਂ ਸਾਲਾਨਾ ਅੰਤਰ ਕਾਲਜ ਅਥਲੈਟਿਕਸ ਮੀਟ 'ਚ ਚਾਂਦੀ ਤੇ ਕਾਂਸੀ ਦਾ ਤਮਗਾ ਜਿੱਤਿਆ

ਲੁਧਿਆਣਾ, 25 ਨਵੰਬਰ (ਪੁਨੀਤ ਬਾਵਾ)-ਖਾਲਸਾ ਕਾਲਜ ਲੜਕੀਆਂ ਦੀ ਟੀਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਈਆਂ 74ਵੀਂ ਸਾਲਾਨਾ ਅੰਤਰ ਕਾਲਜ ਐਥਲੈਟਿਕਸ ਮੀਟ ਵਿਚ ਹਿੱਸਾ ਲੈ ਕੇ ਚਾਂਦੀ ਤੇ ਕਾਂਸੀ ਦਾ ਤਮਗਾ ਜਿੱਤਿਆ | ਕਾਲਜ ਦੀਆਂ ਸਾਰੀਆਂ ਖਿਡਾਰਨਾਂ ਨੇ ਵਧੀਆ ...

ਪੂਰੀ ਖ਼ਬਰ »

ਪੁਰਸ਼ਾਂ ਦੀ ਨਸਬੰਦੀ ਸੰਬੰਧੀ ਪੰਦ੍ਹਰਵਾੜਾ 4 ਦਸੰਬਰ ਤੱਕ ਚੱਲੇਗਾ

ਲੁਧਿਆਣਾ, 25 ਨਵੰਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਮਿਲੇ ਦਿਸ਼ਾ-ਨਿਰਦੇਸ਼ ਅਨੁਸਾਰ ਸੂਬੇ ਵਿਚ 21 ਨਵੰਬਰ ਤੋਂ ਸ਼ੁਰੂ ਹੋਇਆ ਪੁਰਸ਼ਾਂ ਦੀ ਨਸਬੰਦੀ ਨਾਲ ਸੰਬੰਧਿਤ ਪੰਦਰਵਾੜਾ 4 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ | ਸਿਵਲ ਸਰਜਨ ਡਾ. ਹਿਤਿੰਦਰ ਕੌਰ ...

ਪੂਰੀ ਖ਼ਬਰ »

ਹਵਾਸ ਦਫ਼ਤਰੀ ਕਾਮਿਆਂ ਦੀ ਸੂਬਾ ਜਥੇਬੰਦੀ ਦੇ ਪੈੱ੍ਰਸ ਸਕੱਤਰ ਨਿਯੁਕਤ

ਲੁਧਿਆਣਾ, 25 ਨਵੰਬਰ (ਸਲੇਮਪੁਰੀ)-ਸੂਬਾ ਕਮੇਟੀ ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ, ਪੰਜਾਬ ਵਲੋਂ ਸੂਬਾ ਕਮੇਟੀ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਵਿਚ ਪਹਿਲਾਂ ਕੰਮ ਕਰ ਰਹੇ ਅਹੁਦੇਦਾਰਾਂ ਦੇ ਨਾਲ ਹੋਰ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ, ਜਿਸ ਵਿਚ ਐਨ.ਸੀ.ਸੀ. ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦਾ ਸਨਮਾਨ

ਲੁਧਿਆਣਾ, 25 ਨਵੰਬਰ (ਕਵਿਤਾ ਖੁੱਲਰ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਨਵੇਂ ਬਣਾਏ ਗਏ ਪ੍ਰਧਾਨ ਸਾਬਕਾ ਵਿਧਾਇਕ ਸੰਜੇ ਤਲਵਾੜ ਵਲੋਂ ਆਪਣਾ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਸੰਭਾਲਣ ...

ਪੂਰੀ ਖ਼ਬਰ »

ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ

ਲੁਧਿਆਣਾ, 25 ਨਵੰਬਰ (ਪੁਨੀਤ ਬਾਵਾ)-ਬਿਜਲੀ ਨਿਗਮ ਲੁਧਿਆਣਾ ਦੇ 11 ਕੇ.ਵੀ. ਫੀਡਰਾਂ ਦੀ ਜ਼ਰੂਰੀ ਮੁਰੰਮਤ ਤੇ ਸਾਂਭ-ਸੰਭਾਲ ਲਈ 26 ਨਵੰਬਰ ਸਨਿੱਚਰਵਾਰ ਨੂੰ ਬਿਜਲੀ ਬੰਦ ਰਹੇਗੀ | ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਫ਼ਤਿਹਗੜ੍ਹ ਗੁੱਜਰਾਂ, ਤਲਵੰਡੀ ਕਲਾਂ, ਹਾਰਡੀ ...

ਪੂਰੀ ਖ਼ਬਰ »

ਵਾਲਮੀਕਿ ਸਮਾਜ ਪਹਿਲੀ ਦੇ ਸਮਾਗਮ 'ਚ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕਰੇ-ਰਜਿੰਦਰ ਹੰਸ/ਲਵ ਦ੍ਰਾਵਿੜ

ਲੁਧਿਆਣਾ, 25 ਨਵੰਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ 1 ਦਸੰਬਰ ਨੂੰ ਪਾਵਨ ਵਾਲਮੀਕਿ ਤੀਰਥ ਅੰਮਿ੍ਤਸਰ ਵਿਖੇ ਕਰਵਾਏ ਜਾ ਰਹੇ 6ਵੇਂ ਮੂਰਤੀ ਸਥਾਪਨਾ ਦਿਵਸ ਸੰਬੰਧੀ ਭਾਵਾਧਸ ਦੇ ਕੇਂਦਰੀ ਦਫ਼ਤਰ ਸਥਾਨਕ ਮਾਤਾ ਰਾਣੀ ਚੌਕ ਵਿਖੇ ਰਾਸ਼ਟਰੀ ...

ਪੂਰੀ ਖ਼ਬਰ »

ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਸਾਂਝੇ ਯਤਨ ਜ਼ਰੂਰੀ-ਸਹਿਜ਼ਾਦਾ

ਲੁਧਿਆਣਾ, 25 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਆਗੂ, ਸਮਾਜ ਸੇਵਕ ਅਤੇ ਅਕਾਲ ਮਾਰਕੀਟ ਸ਼ਾਪਕੀਪਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਸਹਿਜ਼ਾਦਾ ਨੇ ਗੱਲਬਾਤ ਦੌਰਾਨ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਸਾਡੇ ਸਾਰਿਆਂ ...

ਪੂਰੀ ਖ਼ਬਰ »

ਸਪਰਿੰਗ ਡੇਲ ਸਕੂਲ ਵਿਖੇ ਨਿਰਮਲ ਸਿੰਘ ਵਾਲੀਆ ਮੈਮੋਰੀਅਲ ਸ਼ਬਦ ਗਾਇਨ ਮੁਕਾਬਲਾ

ਲੁਧਿਆਣਾ, 25 ਨਵੰਬਰ (ਕਵਿਤਾ ਖੁੱਲਰ)-ਸਪਰਿੰਗ ਡੇਲ ਪਬਲਿਕ ਸਕੂਲ ਸ਼ੇਰਪੁਰ ਰੋਡ ਵਿਖੇ ਨਿਰਮਲ ਸਿੰਘ ਵਾਲੀਆ ਯਾਦਗਾਰੀ ਇੰਟਰ ਸਕੂਲ ਸ਼ਬਦ ਗਾਇਣ ਮੁਕਾਬਲੇ ਦਾ ਆਯੋਜਨ ਬੜੇ ਹੀ ਸੁਚਾਰੂ ਰੂਪ ਵਿਚ ਕੀਤਾ ਗਿਆ | ਇਸ ਮੁਕਾਬਲੇ ਵਿਚ ਵੱਖ-ਵੱਖ ਸੀ.ਬੀ.ਐਸ.ਈ. ਸਕੂਲਾਂ ਦੀਆਂ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਦੀ ਅਗਵਾਈ 'ਚ ਚੋਣ ਪ੍ਰਚਾਰ

ਲੁਧਿਆਣਾ, 25 ਨਵੰਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਅਤੇ ਲੁਧਿਆਣਾ ਤੋਂ ਆਈ ਟੀਮ ਵਲੋਂ ਗੁਜਰਾਤ ਵਿਖੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ | ਗੁਜਰਾਤ ਵਿਚ ਅੱਜ ...

ਪੂਰੀ ਖ਼ਬਰ »

ਏਵਨ ਸਾਈਕਲਜ਼ ਲਿਮਟਿਡ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ

ਲੁਧਿਆਣਾ, 25 ਨਵੰਬਰ (ਪੁਨੀਤ ਬਾਵਾ)-ਏਵਨ ਸਾਈਕਲ ਲਿਮਟਿਡ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ, ਆਈ.ਜੀ.ਪੀ. ਲੁਧਿਆਣਾ ਡਾ. ਕੌਸ਼ਤੁਭ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX