ਅੰਮਿ੍ਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਨਸ਼ਨ ਹਾਲ ਵਿਖੇ ਉਪ ਕੁਲਪਤੀ ਪ੍ਰੋ: ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ 48ਵੀਂ ਕਾਨਵੋਕੇਸ਼ਨ ਕਰਵਾਈ ਗਈ, ਜਿਸ 'ਚ ਪੰਜਾਬ ਦੇ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ 136 ਪੀ. ਐਚ. ਡੀ., 2 ਐਮ ਫਿਲ, 95 ਪੋਸਟ ਗ੍ਰੈਜੂਏਟ ਅਤੇ 71 ਅੰਡਰ ਗ੍ਰੈਜੂਏਟ ਡਿਗਰੀਆਂ ਅਤੇ 177 ਤਗਮੇ ਵੱਖ-ਵੱਖ ਫੈਕਲਟੀ ਦੇ ਵਿਦਿਆਰਥੀਆਂ-ਖੋਜਾਰਥੀਆਂ ਨੂੰ ਪ੍ਰਦਾਨ ਕੀਤੇ ਗਏ | ਇਸ ਸਮੇਂ ਆਨਰਜ ਕਾਜਾ ਡਿਗਰੀਆਂ ਆਈ. ਏ. ਐਸ. ਇਕਬਾਲ ਸਿੰਘ ਚਾਹਲ, ਮਿਊਾਸੀਪਲ ਕਮਿਸ਼ਨਰ ਐਂਡ ਐਡਮਨਿਸਟਰੇਟਰ ਆਫ ਬਿ੍ਹਨ ਮੁੰਬਈ, ਮਿਊਾਸੀਪਲ ਕਾਰਪੋਰੇਸ਼ਨ, ਮਹਾਰਾਸ਼ਟਰ ਅਤੇ ਉੱਘੇ ਵਿਗਿਆਨੀ ਡਾ. ਗਗਨਦੀਪ ਕੰਗ, ਡਿਪਾਰਟਮੈਂਟ ਆਫ ਗੈਸਟਰੋਇਨਟਸਟਾਈਨਲ ਸਾਇੰਸ, ਕਿ੍ਸਚਨ, ਮੈਡੀਕਲ ਕਾਲਜ, ਵਿਲੋਰ, ਤਾਮਿਲਨਾਡੂ ਨੂੰ ਆਪਣੇ-ਆਪਣੇ ਖੇਤਰ ਵਿਚ ਪਾਏ ਅਹਿਮ ਯੋਗਦਾਨ ਸਦਕਾ ਡਾਕਟਰ ਆਫ ਸਾਇੰਸ ਦੀਆਂ ਡਿਗਰੀਆਂ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀ ਜ਼ਿੰਮੇਵਾਰੀ ਸਾਨੂੰ ਸਾਰਿਆਂ ਨੂੰ ਲੈਣੀ ਚਾਹੀਦੀ ਹੈ | ਇਸ ਲਈ ਸਭ ਤੋਂ ਪਹਿਲਾਂ ਭਾਰਤ ਨੂੰ ਭਿ੍ਸ਼ਟਾਚਾਰ ਤੋਂ ਮੁਕਤ ਕਰਨਾ ਪਵੇਗਾ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਅਹਿਦ ਲੈਣ ਕਿ ਉਨ੍ਹਾਂ ਨੇ ਪਾਪ ਦੀ ਕਮਾਈ ਨੂੰ ਘਰ ਨਹੀਂ ਵੜਨ ਦੇਣਾ ਅਤੇ ਪੂਰੀ ਸਮਰਪਿਤ ਭਾਵਨਾ ਨਾਲ ਦੇਸ਼ ਅਤੇ ਸਮਾਜ ਦੀ ਤੱਰਕੀ ਵਿਚ ਯੋਗਦਾਨ ਪਾਉਣਾ ਹੈ | ਉਨ੍ਹਾਂ ਨੇ ਇਹ ਵੀ ਕਿਹਾ ਉਹ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਅਬਦੁਲ ਕਲਾਮ ਨੂੰ ਆਪਣਾ ਆਦਰਸ਼ ਬਣਾਉਣ | ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸ਼ਾਨਦਾਰ ਅਤੀਤ, ਪ੍ਰਭਾਵਸ਼ਾਲੀ ਵਰਤਮਾਨ ਅਤੇ ਉੱਜਵਲ ਭਵਿੱਖ ਵਾਲੀ ਦੇਸ਼ ਦੀ ਯੂਨੀਵਰਸਿਟੀ ਕਰਾਰ ਦਿੱਤਾ | ਇਸ ਦੌਰਾਨ ਉਨ੍ਹਾਂ ਨੇ ਗੋਲਡਨ ਜੁਬਲੀ ਕਨਵੈਨਸ਼ਨ ਹਾਲ ਦਾ ਵਿਧੀਵਤ ਉਦਘਾਟਨ ਵੀ ਕੀਤਾ | ਡੀਨ, ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ ਨੇ ਕਾਨਵੋਕੇਸ਼ਨ ਵਿਚ ਪੁੱਜੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਜਦੋਂ ਕਿ ਡੀਨ ਵਿਦਿਆਰਥੀ ਭਲਾਈ ਡਾ. ਅਨੀਸ਼ ਦੂਆ ਨੇ ਆਨਰਜ਼ ਕਾਜ਼ਾ ਡਿਗਰੀਆਂ ਪ੍ਰਾਪਤ ਕਰਨ ਵਾਲੀਆਂ ਦੋਵੇਂ ਸ਼ਖ਼ਸੀਅਤਾਂ ਦੇ ਜੀਵਨ 'ਤੇ ਚਾਨਣਾ ਪਾਇਆ | ਮੰਚ 'ਤੇ ਸਿੰਡੀਕੇਟ ਤੇ ਸੈਨੇਟ ਮੈਂਬਰਾਂ ਤੋਂ ਇਲਾਵਾ ਪਿ੍ੰਸੀਪਲ ਸੈਕਰੇਟਰੀ ਆਫ ਗਵਰਨਰ ਸ੍ਰੀਮਤੀ ਰਾਖੀ ਭੰਡਾਰੀ ਵੀ ਹਾਜ਼ਰ ਸਨ | ਇਸ ਸਮੇਂ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਵੀ ਮੌਜੂਦ ਸਨ |
ਲੁਧਿਆਣਾ, 25 ਨਵੰਬਰ (ਪੁਨੀਤ ਬਾਵਾ)-ਆਮਦਨ ਕਰ ਵਿਭਾਗ ਦੇ ਜਾਂਚ ਵਿੰਗ ਵਲੋਂ ਤਿੰਨ ਕਾਰੋਬਾਰੀ ਸਮੂਹਾਂ 'ਤੇ ਦੂਸਰੇ ਦਿਨ ਵੀ ਛਾਪੇਮਾਰੀ ਜਾਰੀ ਰਹੀ | ਇਸ ਛਾਪੇਮਾਰੀ ਵਿਚ ਲੁਧਿਆਣਾ ਦੇ ਕਰੀਬ 22 ਰਿਹਾਇਸ਼ੀ ਅਤੇ ਕਾਰੋਬਾਰੀ ਅਹਾਤੇ, ਜਲੰਧਰ ਵਿਖੇ ਇਕ ਥਾਂ, ਦਿੱਲੀ ਅਤੇ ...
ਨਕੋਦਰ, 25 ਨਵੰਬਰ (ਗੁਰਵਿੰਦਰ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦੇ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਫ਼ੈਸਲੇ ਕਾਰਨ ਪੰਜਾਬ ਦੀਆਂ ਟਰੱਕ ਯੂਨੀਅਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਹੈਪੀ ਸੰਧੂ ਪ੍ਰਧਾਨ ਪੰਜਾਬ ਟਰੱਕ ਯੂਨੀਅਨ ਦੀ ਅਗਵਾਈ ਹੇਠ ਹੰਗਾਮੀ ...
ਮੁੰਬਈ, 25 ਨਵੰਬਰ (ਏਜੰਸੀਆਂ)-ਘਰੇਲੂ ਸ਼ੇਅਰ ਬਾਜ਼ਾਰਾਂ 'ਚ ਅੱਜ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ 'ਤੇ ਤੇਜ਼ੀ ਬਣੀ ਰਹੀ ਅਤੇ ਬੀ.ਐਸ.ਈ. ਸੈਂਸੈਕਸ 62,293.64 ਅੰਕਾਂ ਦੇ ਨਵੇਂ ਸਾਰੇ ਸਮੇਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ | ਰਿਲਾਇੰਸ ਸਨਅਤ, ਵਿਪਰੋ ਅਤੇ ਮਾਰੂਤੀ ਵਰਗੀਆਂ ...
ਅੰਮਿ੍ਤਸਰ, 25 ਨਵੰਬਰ (ਸੁਰਿੰਦਰ ਕੋਛੜ)-ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਇਸ ਵਰ੍ਹੇ ਲਗਵਾਏ ਜਾ ਰਹੇ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੀਆਂ ਤਿਆਰੀਆਂ ਸਥਾਨਕ ਰਣਜੀਤ ਐਵੀਨਿਊ ਵਿਖੇ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਰਹੀਆਂ ਹਨ | ...
ਫਿਲੌਰ, 25 ਨਵੰਬਰ (ਸਤਿੰਦਰ ਸ਼ਰਮਾ, ਵਿਪਨ ਗੈਰੀ)-ਅੱਜ ਸ਼ਾਮ ਨੂੰ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇੜਲੇ ਪਿੰਡ ਗੜ੍ਹਾ ਨੇੜੇ ਇਕ ਸੜਕ ਹਾਦਸੇ 'ਚ ਵਾਲ ਵਾਲ ਬਚ ਗਏ | ਹਾਦਸੇ ਦੀ ਖ਼ਬਰ ਮਿਲਦੇ ਹੀ ਏ.ਐਸ.ਆਈ. ਵਿਜੈ ਕੁਮਾਰ ਮੌਕੇ 'ਤੇ ਪਹੁੰਚ ਗਏ | ਸ. ਅਟਵਾਲ ਨੇ ...
ਅੰਮਿ੍ਤਸਰ/ਕੱਥੂਨੰਗਲ, 25 ਨਵੰਬਰ (ਰੇਸ਼ਮ ਸਿੰਘ, ਦਲਵਿੰਦਰ ਸਿੰਘ ਰੰਧਾਵਾ)-8-9 ਸਾਲ ਦੇ ਇਕ ਬੱਚੇ ਦੀ ਤਸਵੀਰ ਬੰਦੂਕ ਤੇ ਗੋਲੀਆਂ ਦੇ ਪਟੇ ਨਾਲ ਸੋਸ਼ਲ ਮੀਡਆ 'ਤੇ ਪਾਉਣ ਦੇ ਚਰਚਿਤ ਮਾਮਲੇ 'ਚ ਪੁਲਿਸ ਨੇ ਤਿੰਨ ਲੋਕਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ ਅਤੇ ਮਾਮਲੇ 'ਚ ਸਬੰਧਤ ...
ਅੰਮਿ੍ਤਸਰ, 25 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਨੇ ਦੋਸ਼ ਲਗਾਇਆ ਹੈ ਕਿ ਇਸਲਾਮਾਬਾਦ ਪ੍ਰਸ਼ਾਸਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਹੈਲੀਕਾਪਟਰ ਨੂੰ ਇਕ ਵਿਰੋਧ ਰੈਲੀ ਲਈ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ | ਉਨ੍ਹਾਂ ਨੇ ...
ਜਲੰਧਰ, 25 ਨਵੰਬਰ (ਸ਼ਿਵ ਸ਼ਰਮਾ)-ਕੇਂਦਰ ਵਲੋਂ ਕਿਸਾਨਾਂ ਤੋਂ 1980 ਰੁਪਏ ਪ੍ਰਤੀ ਕੁਇੰਟਲ 'ਤੇ ਕਣਕ ਦੀ ਸਰਕਾਰੀ ਖ਼ਰੀਦ ਕੀਤੀ ਜਾਂਦੀ ਰਹੀ ਹੈ ਪਰ ਵਿਦੇਸ਼ਾਂ ਵਿਚ ਕਣਕ ਬਰਾਮਦ ਕਰਨ 'ਤੇ ਰੋਕ ਲੱਗਣ ਤੋਂ ਪਹਿਲਾਂ ਕਈ ਕਾਰੋਬਾਰੀਆਂ ਵਲੋਂ ਕਣਕ, ਮੈਦੇ ਅਤੇ ਆਟੇ ਦੀ ਬਰਾਮਦ ...
ਲੁਧਿਆਣਾ, 25 ਨਵੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਤੋਂ ਵਾਹਨ ਚਾਲਕ ਤੇ ਟਰਾਂਸਪੋਰਟਰ ਡਾਢੇ ਨਾਰਾਜ਼ ਹਨ ਕਿਉਂਕਿ ਪਿਛਲੇ ਦੋ ਮਹੀਨੇ ਤੋਂ ਆਰ.ਸੀਜ਼ ਬਣਾਉਣ ਦਾ ਕੰਮ ਠੱਪ ਪਿਆ ਹੈ | ਟਰਾਂਸਪੋਰਟ ਵਿਭਾਗ ਵਲੋਂ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਨ ...
ਅੰਮਿ੍ਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)-ਪੰਜ ਸਿੰਘ ਸਾਹਿਬਾਨ ਦੀ ਕੱਲ੍ਹ 26 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਜਾ ਰਹੀ ਅਹਿਮ ਇਕੱਤਰਤਾ ਵਿਚ ਸਿੱਖ ਪੰਥ ਨੂੰ ਦਰਪੇਸ਼ ਮਸਲਿਆਂ 'ਤੇ ਵਿਚਾਰ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ | ਜਾਣਕਾਰੀ ਅਨੁਸਾਰ ...
ਤਲਵੰਡੀ ਸਾਬੋ, 25 ਨਵੰਬਰ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ 'ਚ 'ਚਿੱਟੇ' ਦੀ ਵੱਧ ਮਾਤਰਾ ਲੈਣ ਕਾਰਨ ਅੱਜ ਮਾਪਿਆਂ ਦਾ ਇਕਲੌਤਾ ਨੌਜਵਾਨ ਪੁੱਤਰ ਮੌਤ ਦੇ ਮੂੰਹ ਚਲਾ ਗਿਆ। ਮ੍ਰਿਤਕ ਦੇ ਵਾਰਿਸਾਂ ਨੇ ਸ਼ਹਿਰ ਵਿਚ 'ਚਿੱਟੇ' ਦੀ ਸ਼ਰੇਆਮ ਵਿਕਰੀ ਦੇ ਕਥਿਤ ਦੋਸ਼ ਲਗਾਏ ਗਏ। ...
ਜਲੰਧਰ, 25 ਨਵੰਬਰ (ਅਜੀਤ ਬਿਊਰੋ)-ਕੈਨੇਡਾ ਤੋਂ ਆਏ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨੁਮਾਇੰਦ (ਕੇਯਾਨੋ ਕਾਲਜ-ਮਿਸਟਰ ਸਾਹਿਲ, ਯੂਨੀਵਰਸਿਟੀ ਆਫ਼ ਕੈਨੇਡਾ ਵੈਸਟ-ਮਿਸਟਰ ਸੌਰਭ, ਕਾਲਜ ਲਾਸੇਲ-ਮਿਸ ਪ੍ਰਿਯਾ ਕੌਰ, ਯੂਨੀਵਰਸਿਟੀ ਆਫ ਫਰੇਜ਼ਰ ਵੈਲੀ-ਮਿਸਟਰ ...
ਵਾਸ਼ਿੰਗਟਨ, 25 ਨਵੰਬਰ (ਏਜੰਸੀਆਂ)- ਸੋਸ਼ਲ ਮੀਡੀਆ ਮੰਚ ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਕਿਹਾ ਕਿ ਉਹ ਮੁਅੱਤਲ ਖਾਤਿਆਂ ਨੂੰ 'ਮੁਆਫ਼ੀ' ਦੇ ਰਹੇ ਹਨ। ਐਲਨ ਮਸਕ ਨੇ ਟਵਿੱਟਰ 'ਤੇ ਇਕ 'ਪੋਲ' ਜਾਰੀ ਕੀਤਾ ਸੀ ਜਿਸ 'ਚ ਲੋਕਾਂ ਕੋਲੋਂ ਉਨ੍ਹਾਂ ਖਾਤਿਆਂ ਦੀ ਬਹਾਲੀ ਨੂੰ ਲੈ ਕੇ ...
ਪਟਿਆਲਾ, 25 ਨਵੰਬਰ (ਮਨਦੀਪ ਸਿੰਘ ਖਰੌੜ)-ਕੇਂਦਰੀ ਜੇਲ੍ਹ ਪਟਿਆਲਾ 'ਚ ਸਿਹਤ ਵਿਭਾਗ ਵਲੋਂ 2 ਹਜ਼ਾਰ ਦੇ ਕਰੀਬ ਬੰਦੀਆਂ ਦੀ ਜਾਂਚ ਕਰਨ ਉਪਰੰਤ 248 ਬੰਦੇ ਕਾਲੇ ਪੀਲੀਏ ਤੋ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ | ਇਸ ਸੰਬੰਧੀ ਪਟਿਆਲਾ ਦੇ ਸਿਵਲ ਸਰਜਨ ਡਾ. ਵਰਿੰਦਰ ਗਰਗ ਨੇ ਦੱਸਿਆ ...
ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਮਹਿਰੌਲੀ ਹੱਤਿਆਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੂੰ ਸ਼ੁੱਕਰਵਾਰ ਨੂੰ ਪੋਲੀਗ੍ਰਾਫ ਟੈਸਟ ਦੇ ਅਗਲੇ ਸੈਸ਼ਨ ਲਈ ਇਥੇ ਫੋਰੈਂਸਿਕ ਸਾਇੰਸ ਲੈਬਾਰਟਰੀ ਲਿਆਂਦਾ ਗਿਆ | ਵੀਰਵਾਰ ਨੂੰ ਉਸ ਦਾ ਕਰੀਬ ਅੱਠ ਘੰਟੇ ਦਾ ਮੈਰਾਥਨ ...
ਕੋਲਕਾਤਾ, 25 ਨਵੰਬਰ (ਏਜੰਸੀ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਤਭੇਦਾਂ ਦੇ ਬਾਵਜੂਦ ਸਿਆਸੀ ਵਿਰੋਧੀਆਂ ਵਿਚਕਾਰ ਆਪਸੀ ਸਨਮਾਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ 'ਚ ਅਸਹਿਣਸ਼ੀਲਤਾ ਦਾ ਦੌਰ ਚੱਲ ਰਿਹਾ ਹੈ | ਵਿਧਾਨ ਸਭਾ 'ਚ ਸੰਵਿਧਾਨ ...
ਰਾਮਬਨ/ਜੰਮੂ, 25 ਨਵੰਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਜੰਮੂ-ਸ੍ਰੀਨਗਰ ਕੌਮੀ ਮਾਰਗ ਦੇ ਨਸ਼ਰੀ ਨਾਕੇ 'ਤੇ ਸ਼ੁੱਕਰਵਾਰ ਨੂੰ 20 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਬੱਸ 'ਚੋਂ ਧਮਾਕਾਖੇਜ ਯੰਤਰ (ਆਈ.ਈ.ਡੀ.) ਮਿਲਿਆ ਹੈ | ਰਾਮਬਨ ਦੇ ਐਸ.ਐਸ.ਪੀ. ...
ਸੰਯੁਕਤ ਰਾਸ਼ਟਰ, 25 ਨਵੰਬਰ (ਏਜੰਸੀ)- ਭਾਰਤ ਨੇ ਕਿਹਾ ਹੈ ਕਿ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਸਾਜਿਸ਼ ਘਾੜਿਆਂ ਅਤੇ ਮਦਦਗਾਰਾਂ 'ਤੇ ਪਾਬੰਦੀਆਂ ਲਗਾਉਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਨੂੰ ਅਤੀਤ 'ਚ ਰਾਜਨੀਤਕ ਕਾਰਨਾਂ ਕਰਕੇ ਰੋਕ ਦਿੱਤਾ ਗਿਆ, ਜਿਸ ਦੇ ਚਲਦੇ ...
ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਭਾਰਤੀ ਜਲ ਸੈਨਾ ਦੀ ਸਿਖਰ-ਪੱਧਰੀ ਅੰਤਰਰਾਸ਼ਟਰੀ ਸਾਲਾਨਾ ਕਾਨਫਰੰਸ 'ਇੰਡੋ-ਪੈਸੀਫਿਕ ਰੀਜ਼ਨਲ ਡਾਇਲਾਗ (ਆਈ. ਪੀ. ਆਰ. ਡੀ.) 2022' 'ਚ ਆਪਣੇ ਸੰਬੋਧਨ ਦੌਰਾਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਅਜਿਹੀ ਵਿਸ਼ਵ ...
ਚੇਨਈ, 25 ਨਵੰਬਰ (ਏਜੰਸੀ)- ਇਸਰੋ ਦੇ ਸੂਤਰਾਂ ਨੇ ਦੱਸਿਆ ਕਿ ਓਸਨਸੈਟ ਸੀਰੀਜ 'ਚ ਅਰਥ ਆਬਜ਼ਰਵੈਸਨ ਸੈਟੇਲਾਈਟ (ਈ.ਓ.ਐਸ.-06) ਅਤੇ 8 ਨੈਨੋ ਸੈਟੇਲਾਈਟ ਲੈ ਕੇ ਜਾਣ ਵਾਲੇ ਪੀ.ਐਸ.ਐਲ.ਵੀ.-ਸੀ 54 ਦੇ ਸ਼ਨਿਚਰਵਾਰ ਨੂੰ ਸ੍ਰੀਹਰੀਕੋਟਾ ਦੇ ਸਪੇਸਪੋਰਟ ਤੋਂ ਹੋਣ ਵਾਲੇ ਲਾਂਚ ਲਈ 24 ...
ਅੰਮਿ੍ਤਸਰ, 25 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਣ ਵਾਲੇ ਪਾਕਿਸਤਾਨੀ ਵਿਜ਼ਟਰ ਨੇ ਖ਼ੁਫ਼ੀਆ ਏਜੰਸੀ ਆਈ. ਐਸ. ਆਈ. 'ਤੇ ਉਨ੍ਹਾਂ ਪਾਸੋਂ ਬੇਲੋੜੀ ਪੁੱਛਗਿੱਛ ਅਤੇ ਜ਼ਲੀਲ ਕਰਨ ਦਾ ...
ਜਲੰਧਰ, 25 ਨਵੰਬਰ (ਸ਼ਿਵ ਸ਼ਰਮਾ)-ਪੰਜਾਬ ਵਿਚ ਸ਼ੈਲਰਾਂ ਦੇ ਬੰਦ ਹੋਣ ਕਰਕੇ ਇਸ ਵਾਰ ਮਿਲਿੰਗ ਦੇ ਕੰਮ ਵਿਚ ਦੇਰੀ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਸ਼ੈਲਰ ਮਾਲਕਾਂ ਨੇ ਇਸ ਮਾਮਲੇ ਨੂੰ ਹੱਲ ਕਰਵਾਉਣ ਲਈ ਪੰਜਾਬ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ ਹੈ | ...
ਨਵੀਂ ਦਿੱਲੀ, 25 ਨਵੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੋਨੀ ਦੇ ਬੇਟੇ ਅਸ਼ੀਸ਼ ਮਿਸ਼ਰਾ ਨੂੰ ਝਟਕਾ ਦਿੰਦਿਆਂ ਜ਼ਮਾਨਤ ਬਾਰੇ ਫ਼ੈਸਲਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਅਦਾਲਤ 'ਚ ਇਹ ਸੁਣਵਾਈ ...
ਨਵੀਂ ਦਿੱਲੀ, 25 ਨਵੰਬਰ (ਜਗਤਾਰ ਸਿੰਘ)-ਕੁੱਝ ਸਮਾਂ ਪਹਿਲਾਂ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਜਥੇ. ਕੁਲਦੀਪ ਸਿੰਘ ਭੋਗਲ ਦੀ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਹੋ ਗਈ ਹੈ | ਪਾਰਟੀ ਦਿੱਲੀ ਪ੍ਰਦੇਸ਼ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਪਾਰਟੀ ਦਫ਼ਤਰ ਵਿਖੇ ਜਥੇ. ...
ਐੱਸ. ਏ. ਐੱਸ. ਨਗਰ, 25 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਅਧਿਆਪਕਾਂ ਦੀ ਸਮਰੱਥਾ ਉਸਾਰੀ ਅਤੇ ਸਿੱਖਣ-ਸਿਖਾਉਣ ਵਿਧੀਆਂ ਵਿਚ ਨਿਵੇਕਲਾਪਣ ਅਤੇ ਸਿਰਜਣਾਤਮਿਕਤਾ ਪੈਦਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ | ...
ਵਿਧਾਇਕਾਂ ਦੇ ਮਾਣ-ਸਤਿਕਾਰ ਦਾ ਮਾਮਲਾ
ਚੰਡੀਗੜ੍ਹ, 25 ਨਵੰਬਰ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ ਪਿਛਲੀਆਂ ਸਰਕਾਰਾਂ ਦੌਰਾਨ ਆਮ ਤੌਰ 'ਤੇ ਵਿਧਾਇਕਾਂ 'ਚ ਰੋਸ ਵੇਖਣ ਨੂੰ ਮਿਲਦਾ ਰਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਹੀ ਸਰਕਾਰ ਵਿਚ ਸੂਬੇ ਦੀ ਅਫ਼ਸਰਸ਼ਾਹੀ ਤੋਂ ਬਣਦਾ ...
ਐੱਸ. ਏ. ਐੱਸ. ਨਗਰ, 25 ਨਵੰਬਰ (ਜਸਬੀਰ ਸਿੰਘ ਜੱਸੀ)-ਕੌਮੀ ਜਾਂਚ ਏਜੰਸੀ (ਐੱਨ. ਆਈ. ਏ) ਵਲੋਂ ਦਿੱਲੀ ਹਵਾਈ ਅੱਡੇ ਤੋਂ ਗਿ੍ਫ਼ਤਾਰ ਬੱਬਰ ਖਾਲਸਾ ਨਾਲ ਸੰਬੰਧਤ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਪਿਛਲੇ ਰਿਮਾਂਡ ਤੋਂ ਬਾਅਦ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵਿਚ ਮੁੜ ...
ਮੌੜ ਮੰਡੀ, 25 ਨਵੰਬਰ (ਗੁਰਜੀਤ ਸਿੰਘ ਕਮਾਲੂ)-ਮੌੜ ਮੰਡੀ ਵਿਖੇ ਅੱਜ ਤੜਕਸਾਰ ਇਕ ਆੜ੍ਹਤੀਏ ਦੀ ਦੁਕਾਨ ਤੋਂ ਕੁਝ ਨਕਾਬਪੋਸ਼ ਲੁਟੇਰਿਆਂ ਵਲੋਂ ਆੜ੍ਹਤੀਏ ਦੇ ਬਜ਼ੁਰਗ ਬਾਪ ਨੂੰ ਜ਼ਖ਼ਮੀ ਕਰਕੇ ਦੁਕਾਨ ਦੀ ਤਜ਼ੌਰੀ 'ਚੋਂ 5 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ | ਇਸ ਲੁੱਟ ...
ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਲੁਧਿਆਣਾ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿਚ ਹੋਏ ਟੈਂਡਰ ਘੁਟਾਲੇ ਵਿਚ ਕਥਿਤ ਤੌਰ 'ਤੇ ਸ਼ਾਮਿਲ ਦੋ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰਾਂ (ਡੀ. ਐਫ. ਐਸ. ਸੀ.) ਸੁਖਵਿੰਦਰ ...
ਅੰਮਿ੍ਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)-ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਅੱਜ ਬਾਅਦ ਦੁਪਹਿਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ | ਉਹ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 48ਵੀਂ ਸਾਲਾਨਾ ਕਾਨਵੋਕੇਸ਼ਨ ਵਿਚ ਮੁੱਖ ਮਹਿਮਾਨ ...
ਚੰਡੀਗੜ੍ਹ, 25 ਨਵੰਬਰ (ਤਰੁਣ ਭਜਨੀ)-ਪੰਜਾਬ-ਹਰਿਆਣਾ ਹਾਈ ਕੋਰਟ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਪੰਜਾਬ ਸਰਕਾਰ ਵਲੋਂ ਗਠਿਤ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ | ਸੁਣਵਾਈ ਦੌਰਾਨ ...
ਫਗਵਾੜਾ, 25 ਨਵੰਬਰ (ਹਰਜੋਤ ਸਿੰਘ ਚਾਨਾ)-ਸਥਾਨਕ ਸ਼ੂਗਰ ਮਿੱਲ ਦੀ ਪਿੜਾਈ ਦਾ ਕੰਮ ਜੋ 27 ਨਵੰਬਰ ਤੋਂ ਸ਼ੁਰੂ ਹੋਣਾ ਸੀ ਉਹ ਕੰਮ ਹੁਣ ਕੁਝ ਅੜਚਨਾਂ ਕਾਰਨ ਅਜੇ ਲਟਕ ਗਿਆ ਹੈ ਜਿਸ ਕਾਰਨ ਗੰਨਾ ਕਿਸਾਨਾਂ 'ਚ ਇਕ ਫਿਰ ਮਾਯੂਸੀ ਛਾ ਗਈ ਹੈ | ਜਾਣਕਾਰੀ ਮੁਤਾਬਿਕ ਇਹ ਮਿੱਲ ...
ਅੰਮਿ੍ਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਪੰਜ ਪਿਆਰਿਆਂ ਵਲੋਂ ਤਨਖ਼ਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਤਖ਼ਤ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਇਕ ਧੜੇ ਵਲੋਂ ਨਾਟਕੀ ਢੰਗ ਨਾਲ 18 ...
ਚੰਡੀਗੜ੍ਹ, 25 ਨਵੰਬਰ (ਅਜੀਤ ਬਿਊਰੋ)-ਸੂਬੇ ਵਿਚ ਸਾਫ਼-ਸੁਥਰੀ ਤੇ ਕੁਦਰਤੀ ਊਰਜਾ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਸੂਬੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਸੌਰ ਊਰਜਾ ਪੈਨਲਾਂ ਨਾਲ ਲੈਸ ਕਰਨ ਬਾਰੇ ਵਿਚਾਰ ਕਰ ਰਹੀ ਹੈ | ਇਸ ਬਾਰੇ ...
ਟਾਂਡਾ ਉੜਮੁੜ 25 ਨਵੰਬਰ (ਦੀਪਕ ਬਹਿਲ)-ਟਾਂਡਾ ਵਿਖੇ ਇਕ ਘਰ ਦੇ ਵਿਆਹ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦੋਂ ਇੱਥੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮÏਤ ਹੋ ਗਈ¢ ਪੁਲਸ ਨੇ ਚੰਡੀਗੜ ਕਾਲੋਨੀ ਰੇਲਵੇ ਟ੍ਰੈਕ ਨੇੜੇ ਇਕ ਵਿਅਕਤੀ ਦੀ ਲਾਸ਼ ਬਰਾਮਦ ...
ਚੰਡੀਗੜ੍ਹ, 25 ਨਵੰਬਰ (ਅਜੀਤ ਬਿਊਰੋ)-ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ 'ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਨਾਂਅ ਡਾਇਰੈਕੋਰੇਟ ਪਬਲਿਕ ਇੰਸਟਰੱਕਸ਼ਨ ਨੂੰ ਬਦਲਣ ਦੀ ਪ੍ਰਕਿਰਿਆ ਆਰੰਭ ਹੋ ਗਈ ਹੈ | ਸ. ਬੈਂਸ ਨੇ ਦੱਸਿਆ ਕਿ ਅੰਗਰੇਜ਼ ਰਾਜ ਵੇਲੇ ...
ਨਵੀਂ ਦਿੱਲੀ, 25 ਨਵੰਬਰ (ਏਜੰਸੀ)- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਏਲਗਰ ਪ੍ਰੀਸ਼ਦ-ਮਾਓਾਵਾਦੀ ਸੰਬੰਧਾਂ ਦੇ ਮਾਮਲੇ 'ਚ ਬੰਬਈ ਹਾਈਕੋਰਟ ਵਲੋਂ ਵਿਦਵਾਨ ਕਾਰਕੁੰਨ ਪ੍ਰੋ. ਆਨੰਦ ਤੇਲਤੁੰਬੜੇ ਦੀ ਜ਼ਮਾਨਤ ਨੂੰ ਚੁਣੌਤੀ ਦੇਣ ਵਾਲੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ...
ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਮਹਿਰੌਲੀ ਹੱਤਿਆ ਕਾਂਡ ਦੇ ਦੋਸ਼ੀ ਆਫ਼ਤਾਬ ਅਮੀਨ ਪੂਨਾਵਾਲਾ ਦਾ ਫੋਰੈਂਸਿਕ ਸਾਇੰਸ ਲੈਬਾਰਟਰੀ 'ਚ ਪੋਲੀਗ੍ਰਾਫ ਟੈਸਟ ਕਰੀਬ ਤਿੰਨ ਘੰਟੇ ਚੱਲਿਆ | ਵੀਰਵਾਰ ਨੂੰ ਉਸ ਦਾ ਕਰੀਬ ਅੱਠ ਘੰਟੇ ਦਾ ਮੈਰਾਥਨ ਪੋਲੀਗ੍ਰਾਫ ਟੈਸਟ ਹੋਇਆ ਸੀ | ...
ਸੰਯੁਕਤ ਰਾਸ਼ਟਰ, 25 ਨਵੰਬਰ (ਏਜੰਸੀ)- ਭਾਰਤ ਨੇ ਕਿਹਾ ਹੈ ਕਿ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਸਾਜਿਸ਼ ਘਾੜਿਆਂ ਅਤੇ ਮਦਦਗਾਰਾਂ 'ਤੇ ਪਾਬੰਦੀਆਂ ਲਗਾਉਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਨੂੰ ਅਤੀਤ 'ਚ ਰਾਜਨੀਤਕ ਕਾਰਨਾਂ ਕਰਕੇ ਰੋਕ ਦਿੱਤਾ ਗਿਆ, ਜਿਸ ਦੇ ਚਲਦੇ ...
ਇੰਦੌਰ, 25 ਨਵੰਬਰ (ਪੀ. ਟੀ. ਆਈ.)-ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਇੰਦੌਰ ਸ਼ਹਿਰ 'ਚ ਧਮਾਕਿਆਂ ਦੀ ਧਮਕੀ ਵਾਲਾ ਪੱਤਰ ਭੇਜਣ ਦੇ ਦੋਸ਼ 'ਚ ਇਕ 69 ਸਾਲਾ ਸਿੱਖ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਦਿਆਲ ਸਿੰਘ ਉਰਫ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX