ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਹੋਏ ਟੈਂਡਰ ਘੁਟਾਲੇ ਦੀ ਜਾਂਚ ਬਾਅਦ ਵਿਜ਼ੀਲੈਂਸ ਵਿਭਾਗ ਵਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ, ਮੰਡੀ ਮੁੱਲਾਂਪੁਰ ਦੇ ਕੁਝ ਸ਼ੈੱਲਰ ਉਦਯੋਗ ਮਾਲਕਾਂ ਦੀ ਗਿ੍ਫ਼ਤਾਰੀ ਉਪਰੰਤ ਝੋਨੇ ਦੇ ਚਾਲੂ ਸੀਜ਼ਨ 'ਚ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਲੋਂ ਦਾਖਾ ਮਾਰਕੀਟ ਕਮੇਟੀ ਅਧੀਨ ਮੁੱਖ ਯਾਰਡ ਦਾਣਾ ਮੰਡੀ ਰਕਬਾ/ਮੁੱਲਾਂਪੁਰ, ਦਰਜਨ ਖ਼ਰੀਦ ਕੇਂਦਰਾਂ ਵਿਚ ਸਮੇਂ-ਸਮੇਂ ਖ਼ਰੀਦ ਪ੍ਰਭਾਵਿਤ ਕੀਤੀ, ਹੁਣ ਪੰਜਾਬ ਸਰਕਾਰ ਦੇ ਹੁਕਮਾਂ ਹੇਠ 17 ਨਵੰਬਰ ਤੋਂ ਦਾਣਾ ਮੰਡੀਆਂ ਵਿਚ ਖ਼ਰੀਦ ਬੰਦ ਕਰ ਦਿੱਤੀ ਗਈ | ਕੁਝ ਸ਼ੈੱਲਰਾਂ ਦੇ ਵਿਜ਼ੀਲੈਂਸ ਜਾਂਚ ਨਾਲ ਜੁੜੇ ਹੋਣ ਕਰਕੇ ਪਨਸਪ, ਪਨਗਰੇਨ, ਵੇਅਰਹਾਊਸ, ਮਾਰਕਫੈੱਡ ਖ਼ਰੀਦ ਏਜੰਸੀਆਂ ਦਾਣਾ ਮੰਡੀਆਂ 'ਚ 10 ਲੱਖ ਤੋਂ ਉੱਪਰ ਝੋਨੇ ਨਾਲ ਭਰੀਆਂ ਬੋਰੀਆਂ ਨੂੰ ਚੁੱਕਣੋ ਹੱਥ ਖੜ੍ਹੇ ਕਰ ਗਈਆਂ | ਇਹ ਵੀ ਪਤਾ ਲੱਗਾ ਕਿ ਬਹੁ-ਕਰੋੜੀ ਟੈਂਡਰ ਘੁਟਾਲੇ ਵਿਚ ਵਿਜ਼ੀਲੈਂਸ ਬਿਊਰੋ ਵਲੋਂ ਗਿ੍ਫ਼ਤਾਰ ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ (ਡੀ.ਐੱਫ.ਐੱਸ.ਸੀ) ਸੁਖਵਿੰਦਰ ਸਿੰਘ ਗਿੱਲ ਅਤੇ ਹਰਲਵਲੀਨ ਕੌਰ ਦੀ ਗਿ੍ਫਤਾਰੀ ਬਾਅਦ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਖ਼ਰੀਦ ਇੰਸਪੈਕਟਰ ਹੜਤਾਲ 'ਤੇ ਚਲੇ ਗਏ | ਦਾਖਾ ਮਾਰਕੀਟ ਕਮੇਟੀ ਦੀਆਂ ਮੰਡੀਆਂ 'ਚ 10 ਲੱਖ ਤੋਂ ਵੱਧ ਝੋਨੇ ਨਾਲ ਭਰੀਆਂ ਬੋਰੀਆਂ ਖੁੱਲ੍ਹੇ ਅਸਮਾਨ ਜਾਂ ਆੜ੍ਹਤੀ-ਮਜਦੂਰਾਂ ਦੇ ਜ਼ਿੰਮੇ ਛੱਡ ਕੇ ਭੱਜੇ ਖੁਰਾਕ ਵਿਭਾਗ ਅਧਿਕਾਰੀਆਂ ਦੇ ਨਾਲ ਪੰਜਾਬ ਸਰਕਾਰ ਖ਼ਿਲਾਫ਼ ਦਾਣਾ ਮੰਡੀ ਮੁੱਲਾਂਪੁਰ ਦੇ ਆੜ੍ਹਤੀਆਂ ਵਲੋਂ ਆਪਣੇ ਮੰਡੀ ਮਜ਼ਦੂਰਾਂ, ਕਿਸਾਨ ਜਥੇਬੰਦੀਆਂ ਨਾਲ ਰਲ ਕੇ ਮੁੱਲਾਂਪੁਰ-ਸੁਧਾਰ ਰਾਜ ਮਾਰਗ 'ਤੇ ਘੰਟਿਆਂ ਬੱਧੀ ਚੱਕਾ ਜਾਮ ਕਰੀ ਰੱਖਿਆ | ਮਜ਼ਦੂਰ ਜਥੇਬੰਦੀ ਦੇ ਆਗੂ ਠੇਕੇਦਾਰ ਪਾਲਾ ਸਿੰਘ, ਬਲਬੀਰ ਬੀਰੂ, ਬਲਜਿੰਦਰ ਸਿੰਘ ਕਾਉਂਕੇ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ 10 ਦਿਨ ਹੋ ਗਏ, ਉਹ ਦਾਣਾ ਮੰਡੀਆਂ ਵਿਚ ਬਿਨ੍ਹਾਂ ਕੰਮ ਝੋਨੇ ਨਾਲ ਭਰੀਆਂ ਬੋਰੀਆਂ ਦੇ ਸਿਰਹਾਣੇ ਬੈਠੇ ਹਨ, ਜਿਨ੍ਹਾਂ ਨੂੰ ਸ਼ੈੱਲਰ ਜਾਂ ਗੋਦਾਮਾਂ ਤੱਕ ਲਿਜਾਣਾ ਖੁਰਾਕ ਤੇ ਸਿਵਲ ਸਪਲਾਈ ਅਧਿਕਾਰੀਆਂ ਦਾ ਜ਼ਿੰਮਾ ਹੈ | ਪਾਲਾ ਸਿੰਘ ਨੇ ਸਰਕਾਰ ਨੂੰ ਪੁੱਛਿਆ ਕਿ ਕੀ ਬਹੁਕਰੋੜੀ ਟੈਂਡਰ ਘੁਟਾਲਾ ਮਜ਼ਦੂਰਾਂ ਵਲੋਂ ਕੀਤਾ ਗਿਆ, ਟੈਂਡਰ ਘੁਟਾਲੇ ਵਾਲੇ ਵਿਜ਼ੀਲੈਂਸ ਬਿਊਰੋ ਨੇ ਗਿ੍ਫ਼ਤਾਰ ਕਰ ਲਏ, ਮਾਮਲਾ ਅਦਾਲਤ ਵਿਚ ਚਲਾ ਗਿਆ, ਫਿਰ ਮਜ਼ਦੂਰਾਂ ਨੂੰ ਸਜ਼ਾ ਕਿਉਂ! ਬਲਬੀਰ ਬੀਰੂ ਨੇ ਕਿਹਾ ਕਿ ਖੁਰਾਕ ਮਹਿਕਮਾ ਮੰਡੀਆਂ ਵਿਚ ਪਈਆਂ ਝੋਨੇ ਨਾਲ ਭਰੀਆਂ ਬੋਰੀਆਂ ਨੂੰ ਆਪਣੀ ਦੇਖ-ਰੇਖ ਵਿਚ ਕਿਤੇ ਵੀ ਰੱਖੇ, ਪ੍ਰੰਤੂ ਸਾਨੂੰ ਮੁਫ਼ਤ ਦੀ ਰਾਖੀ ਤੋਂ ਮੁਕਤ ਕੀਤਾ ਜਾਵੇ | ਰਾਜ ਮਾਰਗ 'ਤੇ ਚੱਕਾ ਜਾਮ ਸਮੇਂ ਜੁੜੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਆੜ੍ਹਤੀ ਜਥੇਦਾਰ ਮੱਘਰ ਸਿੰਘ ਬੜੈਚ ਨੇ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ, ਵਾਧੂ ਦੀ ਜ਼ਿੰਮੇਵਾਰੀ ਮੰਡੀ ਮਜਦੂਰ, ਆੜ੍ਹਤੀ ਗਲ ਪਾ ਗਿਆ | ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਦਾ ਡਟਵਾਂ ਵਿਰੋਧ ਜਾਰੀ ਰਹੇਗਾ | ਆੜ੍ਹਤੀ ਸ਼ੰਕਰ ਗੋਇਲ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਾਕ ਸੁਧਾਰ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਢੱਟ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਸੁਧਾਰ ਦੀ ਭਨੋਹੜ ਇਕਾਈ ਆਗੂ ਬੰਟੀ ਵਰਿੰਦਰ ਸਿੰਘ, ਹਰਦੇਵ ਸਿੰਘ ਭੱਠਲ, ਕਈ ਹੋਰਨਾਂ ਨੇ ਸੰਬੋਧਨ ਹੁੰਦਿਆਂ ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ (ਡੀ.ਐੱਫ.ਐੱਸ.ਸੀ) ਲੁਧਿਆਣਾ, ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਤਾੜਨਾ ਕੀਤੀ ਕਿ ਦਫ਼ਤਰਾਂ 'ਚੋਂ ਬਾਹਰ ਨਿਕਲ ਕੇ ਮਜ਼ਦੂਰਾਂ ਦੀ ਸਾਰ ਲਈ ਜਾਵੇ | ਬੁਲਾਰਿਆਂ ਵਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਗੁਜਰਾਤ 'ਚੋਂ ਨਿਕਲ ਕੇ ਪੰਜਾਬ ਦੇ ਆੜ੍ਹਤੀ-ਮਜ਼ਦੂਰਾਂ ਦੀ ਸਾਰ ਲਈ ਜਾਵੇ, ਕਿਉਂਕਿ ਮਾਨ ਮੁੱਖ ਮੰਤਰੀ ਪੰਜਾਬ ਦਾ ਨਾ ਕਿ ਗੁਜਰਾਤ ਦਾ! ਮੰਡੀ ਮਜ਼ਦੂਰ ਬੁਲਾਰਿਆਂ ਵਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਉੱਪਰ ਤਰ੍ਹਾਂ-ਤਰ੍ਹਾਂ ਦੇ ਤੰਜ਼ ਕੱਸਦਿਆਂ ਕਿਹਾ ਕਿ 5-7 ਦਿਨਾਂ 'ਚ ਦਾਣਾ ਮੰਡੀਆਂ 'ਚੋਂ ਝੋਨਾ ਨਾ ਚੁੱਕਿਆ ਗਿਆ ਤਾਂ ਉਹ ਖੁਦ ਹੀ ਚੁੱਕ ਕੇ ਸੜਕ ਵਿਚਕਾਰ ਧਾਕਾਂ ਲਗਾ ਦੇਣਗੇ, ਜਿਸ ਲਈ ਜ਼ਿੰਮੇਵਾਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਹੋਵੇਗੀ | ਮੰਡੀ ਮਜ਼ਦੂਰ ਅਤੇ ਆੜ੍ਹਤੀਆਂ ਦੇ ਧਰਨੇ ਵਿਚ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਭੱਲਾ, ਮੰਡੀ ਮੁੱਲਾਂਪੁਰ ਦਾਖਾ ਆੜ੍ਹਤੀ ਐਸੋ: ਪ੍ਰਧਾਨ ਰਜਿੰਦਰ ਸਿੰਘ ਮਾਜਰੀ, ਨਰਿੰਦਰ ਸਿੰਘ ਬੜੈਚ, ਬਾਲ ਕਿ੍ਸ਼ਨ ਰਾਮ, ਸਹਿਦੇਵ ਗੋਇਲ, ਵਿਮਲ ਕੁਮਾਰ, ਪ੍ਰਦੀਪ ਜਗਰਾਉਂ, ਵਿਜੇ ਮਲਹੋਤਰਾ, ਜਗਦੀਸ਼ ਸਿੰਘ ਜੱਗੀ ਪਮਾਲ, ਕੁਲਵੰਤ ਸਿੰਘ ਰੁੜਕਾ, ਰਮੇਸ਼ ਰੁੜਕਾ, ਨਵਲ ਕਿਸ਼ੋਰ, ਲੱਕੀ ਮਲਹੋਤਰਾ, ਸੁਭਾਸ਼ ਚੰਦ ਗਰਗ, ਰਾਮ ਪ੍ਰਤਾਪ ਗੋਇਲ, ਰਾਜੇਸ਼ ਗੁਪਤਾ, ਰਾਜੇਸ਼ ਗਰਗ, ਹਰਭਿੰਦਰ ਸਿੰਘ ਸੇਖੋਂ, ਜਗਜੀਤ ਸਿੰਘ ਜੱਗਾ ਚਮਿੰਡਾ, ਪਿੰਕੂ ਜਿੰਦਲ ਤੇ ਹੋਰ ਮੌਜੂਦ ਰਹੇ |
ਪੱਖੋਵਾਲ/ਸਰਾਭਾ, 26 ਨਵੰਬਰ (ਕਿਰਨਜੀਤ ਕੌਰ ਗਰੇਵਾਲ)-ਪਿਛਲੇ ਸਮੇਂ ਦੌਰਾਨ ਚੱਲੇ ਸਿੱਖ ਸੰਘਰਸ਼ ਦੌਰਾਨ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਆਪਣੀਆਂ ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ...
ਮਲੌਦ, 26 ਨਵੰਬਰ (ਦਿਲਬਾਗ ਸਿੰਘ ਚਾਪੜਾ)- ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਨਗਰ ਪੰਚਾਇਤ ਮਲੌਦ ਦੇ ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਾਨਦਾਰ 10 ਸਾਲ ਦੀਆਂ ਵਿਕਾਸ ਪੱਖੀ ਅਤੇ ਲੋਕ ਹਿਤੈਸ਼ੀ ਕਾਰਗੁਜ਼ਾਰੀ ਦੇ ...
ਜਗਰਾਉਂ, 26 ਨਵੰਬਰ (ਜੋਗਿੰਦਰ ਸਿੰਘ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਵਲੋਂ ਅੱਜ ਤਲਾਸ਼ੀ ਮੁਹਿੰਮ ਦੌਰਾਨ ਨਸ਼ਿਆਂ ਤੇ ਹੋਰ ਅਪਰਾਧਿਕ ਘਟਨਾਵਾਂ 'ਚ ਸ਼ਾਮਿਲ ਅੱਠ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਇਸ ਦੌਰਾਨ 10 ...
ਰਾਏਕੋਟ, 26 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਨੰਦ ਈਸ਼ਵਰ ਦਰਬਾਰ ਮਹਾਂਪੁਰਖ ਸੰਤ ਬਾਬਾ ਜ਼ੋਰਾ ਸਿੰਘ ਅਤੇ ਸੰਤ ਬਾਬਾ ਗੁਰਬਖਸ਼ ਸਿੰਘ ਬੱਧਨੀ ਕਲਾਂ ਵਾਲਿਆਂ ਦੇ 4 ਰੋਜ਼ਾ ਧਾਰਮਿਕ ਦੀਵਾਨ ...
ਜਗਰਾਉਂ, 26 ਨਵੰਬਰ (ਜੋਗਿੰਦਰ ਸਿੰਘ)-ਸ੍ਰੀ ਵਿਕਾਸ ਹੀਰਾ ਪੀ.ਪੀ.ਐੱਸ. ਉੱਪ ਮੰਡਲ ਮੈਜਿਸਟਰੇਨ ਜਗਰਾਉਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਨਮੋਹਨ ਕੁਮਾਰ ਤਹਿਸੀਲਦਾਰ ਜਗਰਾਉਂ ਅਤੇ ਗੁਰਦੀਪ ਸਿੰਘ ਨਾਇਬ ਤਹਿਸੀਲਦਾਰ ਜਗਰਾਉਂ ਦੀ ਅਗਵਾਈ ਵਿਚ ਸਿਵਲ ਪ੍ਰਸ਼ਾਸਨ ਨੇ ...
ਦੋਰਾਹਾ, 26 ਨਵੰਬਰ (ਮਨਜੀਤ ਸਿੰਘ ਗਿੱਲ)-ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਅਸਥਾਨ ਪਵਿੱਤਰ ਸ੍ਰੀ ਸੱਚਖੰਡ ਹਰਮਿੰਦਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਲਕਾ ਪਾਇਲ ਦੀਆਂ ਸੰਗਤਾਂ ਵਲੋਂ 30 ਨਵੰਬਰ ਨੂੰ ਗੁਰੂ ਰਾਮਦਾਸ ਲੰਗਰਾਂ ਵਿਖੇ ...
ਸਿੱਧਵਾਂ ਬੇਟ, 26 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਸੂਬਾ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਦੀਆਂ ਸਖ਼ਤ ਹਦਾਇਤਾਂ 'ਤੇ ਅੱਜ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਹਰਜੀਤ ਸਿੰਘ (ਆਈ.ਪੀ.ਐਸ.) ਅਤੇ ਐੱਸ.ਪੀ. (ਡੀ) ਐੱਚ.ਐੱਸ. ਪਰਮਾਰ ਦੀ ਅਗਵਾਈ ਹੇਠ ਥਾਣਾ ਸਿੱਧਵਾਂ ...
ਖੰਨਾ, 26 ਨਵੰਬਰ (ਮਨਜੀਤ ਸਿੰਘ ਧੀਮਾਨ)-ਦੜਾ ਸੱਟਾ ਲਗਾਉਣ ਦੇ ਦੋਸ਼ 'ਚ ਥਾਣਾ ਸਿਟੀ ਖੰਨਾ ਪੁਲਿਸ ਨੇ 5 ਹਜ਼ਾਰ 10 ਰੁਪਏ ਸਮੇਤ ਵਿਅਕਤੀ ਨੂੰ ਕਾਬੂ ਕੀਤਾ ਗਿਆ | ਏ.ਐੱਸ.ਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸਮਰਾਲਾ ਚੌਂਕ ਖੰਨਾ ਵਿਕੇ ਮੌਜੂਦ ਸੀ ...
ਖੰਨਾ, 26 ਨਵੰਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ-1 ਖੰਨਾ ਪੁਲਿਸ ਨੇ ਅਫ਼ੀਮ ਸਮੇਤ ਇਕ ਵਿਅਕਤੀ ਨੰੂ ਕਾਬੂ ਕੀਤਾ ਹੈ | ਥਾਣਾ ਸਿਟੀ ਦੇ ਐੱਸ.ਐੱਚ.ਓ. ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਸਬ ਇੰਸਪੈਕਟਰ ਚਰਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਕੀਤੀ ਗਈ ਨਾਕਾਬੰਦੀ ...
ਸਿੱਧਵਾਂ ਬੇਟ, 26 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਥਾਣੇਦਾਰ ਸੁਖਮਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਪਿੰਡ ਲੋਧੀਵਾਲ ਵਿਖੇ ਦੌਰਾਨੇ ਗਸ਼ਤ ਕਿਸੇ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸੰਦੀਪ ਸਿੰਘ ਉਰਫ਼ ਦੀਪਾ ...
ਖੰਨਾ, 26 ਨਵੰਬਰ (ਮਨਜੀਤ ਸਿੰਘ ਧੀਮਾਨ)-ਅੱਜ ਗੁਰੂ ਤੇਗ ਬਹਾਦਰ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਖੰਨਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ 'ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ...
ਖੰਨਾ, 26 ਨਵੰਬਰ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਪੁਲਿਸ ਖੰਨਾ ਦੇ ਪੈਨਸ਼ਨਰਜ਼ ਐਸੋਸੀਏਸ਼ਨ ਸਾਥੀਆਂ ਦੀ ਮੀਟਿੰਗ ਬਲਬੀਰ ਚੰਦ ਦੀ ਪ੍ਰਧਾਨਗੀ ਹੇਠ ਹੋਈ ¢ ਮੀਟਿੰਗ ਵਿਚ ਪੈਨਸ਼ਨਰਾਂ ਵਲੋਂ ਮਹਾਂ ਸੰਘ ਪੰਜਾਬ ਵਲੋਂ ਦਿੱਤੇ 29 ਨਵੰਬਰ 2022 ਦੀ ਰੈਲੀ ਦੇ ਸੱਦੇ ਬਾਰੇ ...
ਬੀਜਾ, 26 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰੁਪਾਲੋਂ (ਲੁਧਿ.) ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ ¢ ਇਸ ਮੌਕੇ ਵੱਖ-ਵੱਖ ਵਿਦਿਆਰਥੀਆਂ ਨੇ ਸੰਵਿਧਾਨ ਨਾਲ਼ ਸੰਬੰਧਿਤ ਭਾਸ਼ਣ ਦਿੱਤੇ ¢ ਉਪਰੰਤ ਲੈਕ. ਰਾਜਨੀਤੀ ਕੰਵਲਜੀਤ ਕੌਰ ਨੇ ...
ਖੰਨਾ, 26 ਨਵੰਬਰ (ਹਰਜਿੰਦਰ ਸਿੰਘ ਲਾਲ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਲਾਲਮਾਜਰਾ ਦੇ ਪਿ੍ੰਸੀਪਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਈ ਰਾਜ ਪੱਧਰ ਦੇ ਪਾਵਰ ਲਿਫ਼ਟਿੰਗ ...
ਜੋਧਾਂ, 26 ਨਵੰਬਰ (ਗੁਰਵਿੰਦਰ ਸਿੰਘ ਹੈਪੀ)- ਗੁੱਜਰਵਾਲ ਦੇ ਸਮਾਜ ਸੇਵੀ ਬੂਟਾ ਸਿੰਘ ਧਾਲੀਵਾਲ ਦਾ ਭਤੀਜਾ ਅਤੇ ਗੁਰਮੀਤ ਸਿੰਘ ਦਾ ਪੁੱਤਰ ਅਰਸ਼ਦੀਪ ਸਿੰਘ ਜੋ ਪਿਛਲੇ ਦਿਨੀਂ ਲੰਮੀ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਿਆ | ਉਨ੍ਹਾਂ ਦੇ ਦਿਹਾਂਤ ਤੇ ਗਿਆਨੀ ਗਗਨਦੀਪ ...
ਹੰਬੜਾਂ, 26 ਨਵੰਬਰ (ਹਰਵਿੰਦਰ ਸਿੰਘ ਮੱਕੜ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਪ੍ਰਾਇਮਰੀ ਵਿੰਗ ਦੀਆਂ ਜ਼ਿਲ੍ਹਾ ਖੇਡਾਂ ਜੋ ਕਿ ਪਿਛਲੇ ਦਿਨੀਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਵਿਰਕ ਤੇ ਬਲਾਕ ਪ੍ਰਾਇਮਰੀ ...
ਰਾਏਕੋਟ, 26 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਸਕੂਲ ਸਿੱਖਿਆ ਵਿਭਾਗ ਵਲੋਂ ਲੁਧਿਆਣਾ ਜ਼ਿਲ੍ਹਾ ਪੱਧਰੀ ਕਬੱਡੀ ਨੈਸ਼ਨਲ ਸਟਾਈਲ ਮੁਕਾਬਲੇ ਸਾਹਨੇਵਾਲ ਵਿਖੇ ਕਰਵਾਏ ਗਏ | ਜਿਸ ਵਿਚ ਲੁਧਿਆਣਾ ਜ਼ਿਲ੍ਹੇ ਦੇ 10 ਜ਼ੋਨ ਜੇਤੂ ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਦੌਰਾਨ ...
ਜੀ.ਐੱਚ.ਜੀ. ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ ਗੋਲਡ ਮੈਡਲ ਜੇਤੂ ਐੱਨ.ਸੀ.ਸੀ ਵਿਦਿਆਰਥੀਆਂ ਤੇ ਇੰਚਾਰਜ ਵਿਸ਼ਾਲ ਕੁਮਾਰ ਦਾ ਸਨਮਾਨ ਕਰਨ ਸਮੇਂ ਪਿ੍ੰਸੀਪਲ ਪਵਨ ਸੂਦ ਨਾਲ ਹੋਰ | ਤਸਵੀਰ: ਤੇਜਿੰਦਰ ਸਿੰਘ ਚੱਢਾ ਚੌਂਕੀਮਾਨ, 26 ਨਵੰਬਰ (ਤੇਜਿੰਦਰ ਸਿੰਘ ...
ਰਾਏਕੋਟ, 26 ਨਵੰਬਰ (ਸੁਸ਼ੀਲ)-ਨੇੜਲੇ ਪਿੰਡ ਰਾਮਗੜ੍ਹ ਸਿਵੀਆਂ ਦੇ ਸੱਤਿਆ ਭਾਰਤੀ ਸਕੂਲ ਵਿਖੇ ਮੁੱਖ ਅਧਿਆਪਕਾ ਮੈਡਮ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਬੱਚਿਆਂ ਦੇ ਡਰਾਇੰਗ ਤੇ ਅੰਗਰੇਜ਼ੀ ਦੇ ਕੁਇਜ਼ ਮੁਕਾਬਲੇ ਕਰਵਾਏ ਗਏ | ਇਸ ਸਮੇਂ ਸੁਖਦੇਵ ਸਿੰਘ ਅਤੇ ਨੰਬਰਦਾਰ ...
ਚੌਂਕੀਮਾਨ, 26 ਨਵੰਬਰ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ ਦਿਹਾਤੀ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦਾ ਸਨਮਾਨ ਹਰਬੰਸ ਸਿੰਘ ਬਿੱਲੂ ਸਰਪੰਚ ਖੰਜਰਵਾਲ, ਪਰਮਿੰਦਰ ਸਿੰਘ ਮਾਜਰੀ ਸਰਪੰਚ ਮਾਜਰੀ ਤੇ ਬੀਬੀ ਗੁਰਪ੍ਰੀਤ ਕੌਰ ਸਰਪੰਚ ਪਿੰਡ ...
ਹਠੂਰ, 26 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਸੱਤਿਆ ਭਾਰਤੀ ਸਕੂਲ ਜੱਟਪੁਰਾ ਵਿਖੇ ਸੱਤ ਸਕੂਲਾਂ ਬਜ਼ੁਰਗ, ਜਲਾਲਦੀਵਾਲ, ਜੱਟਪੁਰਾ, ਹਠੂਰ, ਮਲਸੀਹਾਂ ਬਾਜਨ, ਰਾਮਗੜ੍ਹ ਸਿਵੀਆਂ, ਤੁੰਗਹੇੜੀ ਦੇ ਸਕੂਲਾਂ ਦੇ ਬੱਚਿਆਂ ਦੇ ਰੰਗ-ਤਰੰਗ ਮੁਕਾਬਲੇ ਕਰਵਾਏ ਗਏ | ਬੱਚਿਆਂ ਦੇ ...
ਡੇਹਲੋਂ, 26 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)- ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਲਾਲ ਰੰਗਾਂ ਸੰਬੰਧੀ ਦਿਨ ਮਨਾਇਆ ਗਿਆ, ਜਿਸ ਦੌਰਾਨ ਸਕੂਲੀ ਛੋਟੇ ਬੱਚੇ ਲਾਲ ਰੰਗ ਦੇ ਕੱਪੜੇ ਪਾ ਕੇ ਸਕੂਲ ਆਏ | ਪਿ੍ੰਸੀਪਲ ਬਿਪਨ ਸੇਠੀ ਦੁਆਰਾ ਬੱਚਿਆਂ ਨੂੰ ਰੰਗਾਂ ਦੇ ਮਹੱਤਵ ...
ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਕਾਂਗਰਸ ਹਾਈਕਮਾਨ ਵਲੋਂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਐਲਾਨੀ ਸੂਚੀ ਵਿਚ ਲੁਧਿਆਣਾ ਦਿਹਾਤੀ ਲਈ ਮੇਜਰ ਸਿੰਘ ਮੁੱਲਾਂਪੁਰ ਦਾ ਪ੍ਰਧਾਨ ਚੁਣੇ ਜਾਣਾ ਕਾਂਗਰਸ ਨਾਲ ਜੁੜੇ ਨੌਜਵਾਨਾਂ ਲਈ ਸ਼ੁਭ ਹੈ, ...
ਜਗਰਾਉਂ, 26 ਨਵੰਬਰ (ਜੋਗਿੰਦਰ ਸਿੰਘ)-ਸਨਮਤੀ ਵਿਮਲ ਜੈਨ ਸੀਨੀ: ਸੈਕੰ: ਪਬਲਿਕ ਸਕੂਲ ਜਗਰਾਉਂ ਵਿਚ ਡਾਇਰੈਕਟਰ ਸ੍ਰੀਮਤੀ ਸ਼ਸ਼ੀ ਜੈਨ ਅਤੇ ਪਿ੍੍ਰੰਸੀਪਲ ਸ੍ਰੀਮਤੀ ਸੁਪਿ੍ਆ ਖੁਰਾਨਾ ਦੀ ਅਗਵਾਈ ਵਿਚ ਪਹਿਲੀ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਵਿਚ ਕਹਾਣ ੀ ...
ਖੰਨਾ, 26 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਕਲਾਲ ਮਾਜਰਾ ਵਲੋਂ 'ਇੰਡੀਆ ਮਦਰ ਆਫ਼ ਡੈਮੋਕਰੇਸੀ' ਵਿਸ਼ੇ ਉੱਪਰ 'ਰਾਸ਼ਟਰੀ ਸੰਵਿਧਾਨ ਦਿਵਸ' ਮਨਾਇਆ ਗਿਆ ¢ ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਦਿਨ ਦੀ ...
ਦੋਰਾਹਾ, 26 ਨਵੰਬਰ (ਜਸਵੀਰ ਝੱਜ)-ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ ਸਰਕਾਰੀ ਹਦਾਇਤਾਂ ਅਨੁਸਾਰ ਸੰਵਿਧਾਨ ਦਿਵਸ ਮਨਾਇਆ ਗਿਆ ¢ ਇਹ ਜਾਣਕਾਰੀ ਦਿੰਦਿਆਂ ਡੀਨ ਐਕਸਟੈਨਸ਼ਨ ਐਕਟੀਵਿਟੀਜ਼ ਡਾ. ਲਵਲੀਨ ਬੈਂਸ ਨੇ ਦੱਸਿਆ ਕਿ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ, ...
ਚੌਂਕੀਮਾਨ, 26 ਨਵੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਨਾਮਵਰ ਸੰਸਥਾ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਨੇ ਜਿੱਥੇ ਵਿੱਦਿਅਕ ਅਤੇ ਖੇਡਾਂ ਦੇ ਖੇਤਰ ਵਿਚ ...
ਜੋਧਾਂ, 26 ਨਵੰਬਰ (ਗੁਰਵਿੰਦਰ ਸਿੰਘ ਹੈਪੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਸੂਰਾਂ ਵਿਖੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਨ ਕੀਤਾ ਗਿਆ | ਇਸ ਸਮਾਰੋਹ ਵਿਚ ਵਿੱਦਿਅਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ...
ਰਾਏਕੋਟ, 26 ਨਵੰਬਰ (ਸੁਸ਼ੀਲ)-ਜ਼ਿਲ੍ਹਾ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਹਰਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਏ.ਐੱਸ.ਆਈ ਸਤਵੀਰ ਸਿੰਘ ਇੰਚਾਰਜ ਸਾਂਝ ਕੇਂਦਰ ਰਾਏਕੋਟ ਵਲੋਂ ਸਮੁੱਚੇ ਸਟਾਫ਼ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਸੀਲੋਆਣੀ ਵਿਖੇ ...
ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਇੰਟਰਨੈਸ਼ਨਲ ਫਾਊਾਡੇਸ਼ਨ ਧਾਮ ਤਲਵੰਡੀ ਖੁਰਦ ਅਧੀਨ ਲਾਵਾਰਿਸ ਤੇ ਬੇਸਹਾਰਾ ਬੱਚਿਆਂ ਦੀ ਸੰਭਾਲ ਵਾਲੇ ਐੱਸ.ਜੀ.ਬੀ ਬਾਲ ਘਰ ਦੇ ਮੁੱਖ ਗੇਟ 'ਤੇ ਬਣੇ ਪੰਘੂੜਾ ਘਰ ਵਿਚ ਅੱਜ ਇਕ ...
ਚੌਂਕੀਮਾਨ, 26 ਨਵੰਬਰ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਵਿਖੇ ਐੱਸ.ਐੱਸ.ਪੀ ਹਰਜੀਤ ਸਿੰਘ (ਆਈ.ਪੀ.ਐੱਸ) ਲੁਧਿਆਣਾ ਦਿਹਾਤੀ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਅਤੇ ਗੁਰਬਿੰਦਰ ਸਿੰਘ ਡੀ.ਐੱਸ.ਪੀ ਟ੍ਰੈਫ਼ਿਕ ਦੀ ਨਿਗਰਾਨੀ ਹੇਠ ...
ਹੰਬੜਾਂ, 26 ਨਵੰਬਰ (ਮੇਜਰ ਹੰਬੜਾਂ)-ਬੇਟ ਇਲਾਕੇ ਦੇ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਪ੍ਰਤੀ ਸੇਵਾਵਾਂ ਨਿਭਾ ਰਹੇ ਨੈਨਾਂ ਆਈ ਕੇਅਰ ਸੈਂਟਰ ਹੰਬੜਾਂ ਵਲੋਂ ਇਤਿਹਾਸਕ ਨਗਰ ਆਲੀਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਸ਼ਹੀਦੀ ਯਾਦਗਾਰ ਟਰੱਸਟ ...
ਜਗਰਾਉਂ, 26 ਨਵੰਬਰ (ਜੋਗਿੰਦਰ ਸਿੰਘ)-ਸੰਤ-ਸਿਪਾਹੀ ਬਾਬਾ ਮੱਘਰ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਗੁਰਦੁਆਰਾ ਘੋਲੀਆ ਪੱਤੀ ਪਿੰਡ ਰਾਮਗੜ੍ਹ ਭੁੱਲਰ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਮਿਤੀ 27 ਨਵੰਬਰ ਨੂੰ ਸਜਣਗੇ | ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ...
ਬੀਜਾ, 26 ਨਵੰਬਰ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗਲੀ)-30 ਦਸੰਬਰ ਨੂੰ ਚੰਡੀਗੜ੍ਹ ਚੱਲੋ ਦੇ ਬੈਨਰ ਹੇਠ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਲੋਂ 2 ਦਸੰਬਰ ਤੋਂ ਸੱਥਾਂ ਅਤੇ ਜਨਤਕ ਥਾਵਾਂ 'ਤੇ ਲਿਖਤੀ ਪੇਪਰ ਵੰਡਣ ਦਾ ਆਗਾਜ਼ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ...
ਮਲੌਦ, 26 ਨਵੰਬਰ (ਸਹਾਰਨ ਮਾਜਰਾ)-ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸਕੂਲ ਮਲੌਦ (ਲੜਕੇ) ਵਿਖੇ ਪਿ੍ੰ. ਅਸ਼ੀਸ਼ ਕੁਮਾਰ ਸ਼ਰਮਾ ਦੇ ਯਤਨਾਂ ਸਦਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਘੇ ਰੰਗਕਰਮੀ ਸਤਨਾਮ ਸਿੰਘ ਅਤੇ ਬਲਜਿੰਦਰ ਸਿੰਘ ਸੰਧੂ ਐਮ. ਏ. ...
ਡੇਹਲੋਂ, 26 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਲਹਿਰਾ ਵਿਖੇ ਸਵਰਗੀ ਮਾਤਾ ਨਰੈਣ ਕੌਰ ਖੰਗੂੜਾ ਦੀ ਯਾਦ ਵਿਚ ਅੱਖਾਂ ਦਾ ਮੁਫ਼ਤ ਕੈਂਪ ਉਨ੍ਹਾਂ ਦੇ ਸਪੁੱਤਰ ਜਗਦੀਸ਼ ਸਿੰਘ ਖੰਗੂੜਾ ਵਲੋਂ ਸਿੱਖ ਮਿਸ਼ਨ ਯੂ. ਐੱਸ. ਏ. ਅਤੇ ਗ੍ਰਾਮ ਪੰਚਾਇਤ ਲਹਿਰਾ ਦੇ ਸਹਿਯੋਗ ਨਾਲ ...
ਸਮਰਾਲਾ, 26 ਨਵੰਬਰ (ਗੋਪਾਲ ਸੋਫਤ)-ਸਥਾਨਕ ੳੱੁਘੀ ਵਿੱਦਿਅਕ ਸੰਸਥਾ ਸੇਂਟੀਨਲ ਇੰਟਰਨੈਸ਼ਨਲ ਸਕੂਲ ਦੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਦੋ ਵਿਦਿਆਰਥੀ ਸਟੇਟ ਲੈਵਲ 'ਤੇ ਅੰਡਰ-14 ਹੈਂਡਬਾਲ ਦੀ ਟੀਮ ਲਈ ਚੁਣੇ ਗਏ ਹਨ | ਸਕੂਲ ਦੇ ਡਾ. ਪੂਨਮ ਸ਼ਰਮਾ ਨੇ ...
ਸਮਰਾਲਾ, 26 ਨਵੰਬਰ (ਗੋਪਾਲ ਸੋਫਤ)-ਐੱਸ. ਕੇ. ਐੱਸ. ਸਕੂਲ, ਨੀਲੋਂ ਵਿਖੇ ਸੀ. ਬੀ. ਐੱਸ. ਈ. ਬੋਰਡ ਵੱਲੋਂ 'ਵਿੱਤੀ ਸਾਖਰਤਾ ਅਤੇ ਸਾਧਨਾਂ ਦੀ ਵਰਤੋਂ' ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਸੁਮਿਤ ਸੇਠ ਵਿਕਾਸ ਪ੍ਰਬੰਧਕ ਕਾਰਜਕਾਰੀ ...
ਮਾਛੀਵਾੜਾ ਸਾਹਿਬ, 26 ਨਵੰਬਰ (ਸੁਖਵੰਤ ਸਿੰਘ ਗਿੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਆਨੰਦਪੁਰ ਸਾਹਿਬ ਜ਼ੋਨ ਅਧੀਨ ਆਉਂਦੇ ਹਲਕਾ ਸਮਰਾਲਾ ਤੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਹਰਜਿੰਦਰ ਕੌਰ ਪਵਾਤ ਦੀ ਅਗਵਾਈ ਹੇਠ 6 ...
ਖੰਨਾ, 26 ਨਵੰਬਰ (ਹਰਜਿੰਦਰ ਸਿੰਘ ਲਾਲ)-ਗਰੀਨ ਗਰੋਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੋਹਨਪੁਰ ਵਿਚ ਬੀਤੇ ਦਿਨੀਂ ਸਲਾਨਾ ਇਨਾਮ ਵੰਡ ਸਮਾਰੋਹ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਇਹ ਸਮਾਰੋਹ ਦੋ ਦਿਨ ਚੱਲਿਆ | ਪਹਿਲੇ ਦਿਨ ਸਮਾਰੋਹ ਵਿਚ ਨਰਸਰੀ ਤੋਂ ਚੌਥੀ ...
ਬੀਜਾ, 26 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਪ੍ਰਾਇਮਰੀ ਵਰਗ ਦੀਆਂ ਜ਼ਿਲ੍ਹਾ ਲੁਧਿਆਣਾ ਦੀਆਂ ਖੇਡਾਂ ਦੌਰਾਨ ਫੁੱਟਬਾਲ ਦੇ ਮੁਕਾਬਲੇ ਦਾਖਾ ਦੇ ਖੇਡ ਪਾਰਕ ਵਿਚ ਹੋਏ ¢ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਗਰੂਪ ਸਿੰਘ ਢਿੱਲੋਂ ਤੇ ਸੁਖਵਿੰਦਰ ਸਿੰਘ ਭੱਟੀਆਂ ਨੇ ...
ਡੇਹਲੋਂ, 26 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਸਰਕਾਰੀ ਹਾਈ ਸਕੂਲ ਪੱਦੀ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਸੈਕੰਡਰੀ ਸਕੂਲ ਭਾਰਤ ਨਗਰ ਵਿਖੇ ਚੱਲ ਰਹੀਆਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ 100 ਮੀਟਰ ਦੌੜ ...
ਸਮਰਾਲਾ, 26 ਨਵੰਬਰ (ਕੁਲਵਿੰਦਰ ਸਿੰਘ)-ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਹਰਸ਼ਬੀਰ ਸਿੰਘ ਨੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਲੁਧਿਆਣਾ ...
ਸਮਰਾਲਾ, 26 ਨਵੰਬਰ (ਕੁਲਵਿੰਦਰ ਸਿੰਘ)-ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪਰਮਿੰਦਰ ਸਿੰਘ ਪਾਲਮਾਜਰਾ ਜਨਰਲ ਸਕੱਤਰ ਪੰਜਾਬ, ਅਵਤਾਰ ਸਿੰਘ ਮੇਹਲੋਂ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਅਤੇ ਜ਼ਿਲ੍ਹਾ ਲੁਧਿਆਣਾ ਦੇ ...
ਖੰਨਾ, 26 ਨਵੰਬਰ (ਹਰਜਿੰਦਰ ਸਿੰਘ ਲਾਲ)-ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਖੰਨਾ ਦੇ ਪ੍ਰਧਾਨ ਸੇਵਾ-ਮੁਕਤ.ਐੱਸ.ਪੀ. ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਚੁੱਪ ਧਾਰੀ ਹੋਈ ਹੈ | ਪਿਛਲੀ ਸਰਕਾਰ ਦੇ ...
ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਵਿਖੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਰੋਹ ਕਰਵਾਇਆ | ਸਕੂਲ ਪਿ੍ੰਸੀਪਲ ਮਨਪ੍ਰੀਤ ਕੌਰ, ਵਾਈਸ ...
ਰਾਏਕੋਟ, 26 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਰਾਏਕੋਟ ਦਾ ਕਾਫ਼ਲਾ ਮੁਹਾਲੀ ਰੈਲੀ ਲਈ ਬਲਾਕ ਰਾਏਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਨੂਰਪੁਰਾ ਦੀ ਅਗਵਾਈ ਹੇਠ ਪਿੰਡ ਨੂਰਪੁਰਾ ਤੋਂ ਰਵਾਨਾ ਹੋਇਆ | ਇਸ ਮੌਕੇ ...
ਰਾਏਕੋਟ, 26 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ 'ਚ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਜਨਰਲ ਸਕੱਤਰ ਚੁਣੇ ਜਾਣ 'ਤੇ ਹਲਕਾ ਰਾਏਕੋਟ ਅੰਦਰ ਖੁਸ਼ੀ ਦੀ ਲਹਿਰ ਹੈ | ਇਸ ਮੌਕੇ ਹਲਕਾ ...
ਜਗਰਾਉਂ/ਚੌਂਕੀਮਾਨ, 26 ਨਵੰਬਰ (ਜੋਗਿੰਦਰ ਸਿੰਘ, ਤੇਜਿੰਦਰ ਸਿੰਘ ਚੱਢਾ)-ਜਗਰਾਉਂ ਅਤੇ ਚੌਕੀਮਾਨ ਤੋਂ ਭਾਕਿਯੂ ਏਕਤਾ ਡਕੌਂਦਾ ਦੀ ਅਗਵਾਈ ਵਿਚ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤਹਿਤ ਮੁਹਾਲੀ ਵਿਖੇ ਹੋ ਰਹੀ ਵਿਸ਼ਾਲ ਰੈਲੀ ਤੇ ਰੋਸ ਮਾਰਚ ਵਿਚ ਸ਼ਮੂਲੀਅਤ ਕਰਨ ...
ਰਾਏਕੋਟ, 26 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ ਮਨਾਉਣ ਦੇ ਦਿੱਤੇ ਹੋਕੇ ਤਹਿਤ ਤਹਿਸੀਲ ਰਾਏਕੋਟ ਦੀ ਕੁੱਲ ਹਿੰਦ ਕਿਸਾਨ ਸਭਾ ਦਾ ਜੱਥਾ ਸੂਬਾ ਜਨਰਲ ਸਕੱਤਰ ਕਾਮਰੇਡ ਬਲਜੀਤ ਸਿੰਘ ਗਰੇਵਾਲ ਦੀ ...
ਹੰਬੜਾਂ, 26 ਨਵੰਬਰ (ਮੇਜਰ ਹੰਬੜਾਂ)-ਉੱਘੇ ਸਮਾਜ ਸੇਵੀ ਬੀਬੀ ਗੁਰਦੇਵ ਕੌਰ ਧਾਲੀਵਾਲ ਸਾਬਕਾ ਬਲਾਕ ਸੰਮਤੀ ਮੈਂਬਰ, ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਜੱਸੀ ਧਾਲੀਵਾਲ ਪਰਿਵਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਲੀਪੁਰ ਖੁਰਦ ਦੇ ਬੱਚਿਆਂ ਨੂੰ ਮੁਫ਼ਤ ਜਰਸੀਆਂ, ...
ਜਗਰਾਉਂ, 26 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਸਰਕਾਰ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਜਗਰਾਉਂ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਮੌਕੇੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ...
ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਪੁਲਿਸ ਵਲੋਂ ਸੂਬੇ ਭਰ 'ਚ ਹਥਿਆਰਾਂ ਦੀ ਸਮੀਖਿਆ ਬਾਰੇ ਮੁਹਿੰਮ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸੀ.ਪੀ.ਆਈ. (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਕਿਹਾ ਕਿ ਪੰਜਾਬ 'ਚ ...
ਸਿੱਧਵਾਂ ਬੇਟ, 26 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਕੇਂਦਰ ਅਤੇ ਸੂਬਾ ਸਰਕਾਰ ਵਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਮੁਹੱਈਆ ਕਰਵਾਈ ਗਈ ਆਧੁਨਿਕ ਮਸ਼ੀਨਰੀ ਅਤੇ ਖੇਤੀ ਵਿਭਾਗ ਵਲੋਂ ਚਲਾਈ ਗਈ ਮਹਿੰਮ ਦਾ ਇਸ ਵਾਰ ਪੂਰੇ ਬੇਟ ਇਲਾਕੇ ਵਿਚ ਪਿਛਲੇ ਸਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX