ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਵੀ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
. . .  1 day ago
ਭੂਚਾਲ ਨਾਲ ਪ੍ਰਭਾਵਿਤ ਦੇਸ਼: ਤੁਰਕਮੇਨਿਸਤਾਨ, ਭਾਰਤ, ਕਜ਼ਾਕਿਸਤਾਨ, ਪਾਕਿਸਤਾਨ, ਤਜ਼ਾਕਿਸਤਾਨ, ਚੀਨ, ਅਫਗਾਨਿਸਤਾਨ ਅਤੇ ਕਿਰਗਿਸਤਾਨ
. . .  1 day ago
ਪੰਜਾਬ ਅਤੇ ਦਿੱਲੀ 'ਚ ਮਹਿਸੂਸ ਹੋਏ ਭੁਚਾਲ ਦੇ ਝਟਕੇ,7.7 ਸੀ ਤੀਬਰਤਾ ,ਘਰਾਂ ਤੋਂ ਬਾਹਰ ਨਿਕਲੇ ਲੋਕ
. . .  1 day ago
'ਅਪਮਾਨਜਨਕ' ਟਵੀਟ ਪੋਸਟ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ ਕੰਨੜ ਅਭਿਨੇਤਾ ਚੇਤਨ ਨੂੰ ਅੱਜ 14 ਦਿਨਾ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ
. . .  1 day ago
ਬੀ.ਆਰ.ਐਸ. , ਐਮ.ਐਲ.ਸੀ. ਕੇ. ਕਵਿਤਾ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਈ.ਡੀ. ਨੇ ਕਰੀਬ 10 ਘੰਟੇ ਕੀਤੀ ਪੁੱਛਗਿੱਛ
. . .  1 day ago
ਖੇਤਰੀ ਟਰਾਂਸਪੋਰਟ ਅਧਿਕਾਰੀ ਨੂੰ ਮਿਲੀ ਜ਼ਮਾਨਤ
. . .  1 day ago
ਲੁਧਿਆਣਾ , 21 ਮਾਰਚ (ਪਰਮਿੰਦਰ ਸਿੰਘ ਆਹੂਜਾ)-ਖੇਤਰੀ ਟਰਾਂਸਪੋਰਟ ਅਧਿਕਾਰੀ (ਆਰ.ਟੀ.ਏ.) ਨਰਿੰਦਰ ਸਿੰਘ ਧਾਲੀਵਾਲ ਨੂੰ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਮਿਲ ਗਈ ...
ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ ‘ਚ ਸ਼ਿਵ ਸੈਨਾ ਆਗੂ ਸੋਨੀ ਅਜਨਾਲਾ ਖ਼ਿਲਾਫ਼ ਮਾਮਲਾ ਦਰਜ
. . .  1 day ago
ਅਜਨਾਲਾ, 21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਕਸਰ ਹੀ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਅਜਨਾਲਾ ਦੇ ਸ਼ਿਵ ਸੈਨਾ ਆਗੂ ਵਿਨੋਦ ਕੁਮਾਰ ਵਲੋਂ ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ਾਂ ਤਹਿਤ...
ਅਜਨਾਲਾ 'ਚ ਹਥਿਆਰਾਂ ਦੀ ਨੋਕ ’ਤੇ ਨਕਾਬਪੋਸ਼ ਲੁਟੇਰਿਆਂ ਨੇ ਜਿਊਲਰਜ਼ ਦੇ ਘਰੋਂ ਨਕਦੀ ਤੇ ਗਹਿਣੇ ਖੋਹੇ
. . .  1 day ago
ਅਜਨਾਲਾ ,21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਦੇ ਮੁਹੱਲਾ ਰਾਮ ਨਗਰ ਵਿਖੇ ਦੋ ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ ’ਤੇ ਇਕ ਜਿਊਲਰਜ਼ ਦੇ ਘਰੋਂ ਕਰੀਬ 2 ਲੱਖ ਰੁਪਏ ਅਤੇ 8 ਤੋਲੇ ਸੋਨੇ ...
ਕੋਟਕਪੂਰਾ ਗੋਲੀ ਕਾਂਡ- ਸੁਮੇਧ ਸੈਣੀ, ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  1 day ago
ਫ਼ਰੀਦਕੋਟ, 21 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀ ਕਾਂਡ ਸੰਬੰਧੀ 2018 ’ਚ ਦਰਜ ਮੁਕੱਦਮਾ ਨੰਬਰ 129 ਵਿਚ ਅੱਜ ਇੱਥੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਵਲੋਂ ਸੁਣਵਾਈ ਕਰਦੇ ਹੋਏ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ....
ਬਾਬਾ ਬਕਾਲਾ ਸਾਹਿਬ ਦੀ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਜਾਰੀ ਕੀਤੇ ਗੈਰ ਜ਼ਮਾਨਤੀ ਵਾਰੰਟ
. . .  1 day ago
ਬਾਬਾ ਬਕਾਲਾ ਸਾਹਿਬ, 21 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਲਈ ਲਗਾਤਾਰ ਮੁਸ਼ਕਿਲਾਂ ਵਿਚ ਵਾਧਾ ਹੋ ਰਿਹਾ ਹੈ । ਬਾਬਾ ਬਕਾਲਾ ਸਾਹਿਬ ਦੀ ਮਾਣਯੋਗ ਅਦਾਲਤ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਵੱਡੀ ਖ਼ਬਰ ਹੈ । ਇਸ ਸੰਬੰਧੀ ਅੱਜ.....
ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਵੱਖ-ਵੱਖ ਤਸਵੀਰਾਂ ਕੀਤੀਆਂ ਜਾਰੀ
. . .  1 day ago
ਚੰਡੀਗੜ੍ਹ, 21 ਮਾਰਚ- ਪੰਜਾਬ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਵੱਖ-ਵੱਖ ਪਹਿਰਾਵੇ ਵਿਚ ਅੰਮ੍ਰਿਤਪਾਲ ਸਿੰਘ ਦੀਆਂ ਕਈ ਤਸਵੀਰਾਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਸਾਰੀਆਂ ਤਸਵੀਰਾਂ ਜਾਰੀ ਕਰ ਰਹੇ ਹਾਂ। ਉਨ੍ਹਾਂ ਬੇਨਤੀ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਨੂੰ ਪ੍ਰਦਰਸ਼ਿਤ.....
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
. . .  1 day ago
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
. . .  1 day ago
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
ਜਿਸ ਕਾਰ ਵਿਚ ਅੰਮ੍ਰਿਤਪਾਲ ਭੱਜਿਆ ਸੀ, ਪੁਲਿਸ ਨੇ ਕੀਤੀ ਬਰਾਮਦ- ਸੁਖਚੈਨ ਸਿੰਘ ਗਿੱਲ
. . .  1 day ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਪੰਜਾਬ ਪੁਲਿਸ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਭ ਤੋਂ ਪਹਿਲਾ ਬ੍ਰਿਜ਼ਾ ਕਾਰ ਵਿਚ ਫ਼ਰਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਪਿੰਡ ਨੰਗਲ ਅੰਬੀਆ ਦੇ ਗੁਰਦੁਆਰਾ ਸਾਹਿਬ ਵਿਚ...
ਸਾਬਕਾ ਕੈਬਨਿਟ ਮੰਤਰੀ ਸਿੰਗਲਾ ਪਾਸੋਂ ਵਿਜੀਲੈਂਸ ਨੇ ਸਾਢੇ 4 ਘੰਟਿਆਂ ਤੱਕ ਕੀਤੀ ਪੁਛਗਿੱਛ
. . .  1 day ago
ਸੰਗਰੂਰ, 21 ਮਾਰਚ (ਦਮਨਜੀਤ ਸਿੰਘ )- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਪਾਸੋਂ ਅੱਜ ਵਿਜੀਲੈਂਸ ਵਲੋਂ ਆਪਣੇ ਸੰਗਰੂਰ ਦਫ਼ਤਰ ਵਿਖੇ ਲਗਪਗ ਸਾਢੇ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਪੁੱਛਗਿੱਛ ਉਪਰੰਤ ਵਿਜੀਲੈਂਸ ਦਫ਼ਤਰ ਵਿਚੋਂ ਬਾਹਰ ਨਿਕਲੇ ਸਿੰਗਲਾ ਨੇ ਕਿਹਾ ਕਿ ਵਿਜੀਲੈਂਸ....
ਕੋਟਕਪੂਰਾ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ
. . .  1 day ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਾਈ ਕੋਰਟ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਦਾਲਤ ਵਲੋਂ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਫ਼ਰੀਦਕੋਰਟ ਅਦਾਲਤ ਨੇ ਇਨ੍ਹਾਂ ਦੀ.....
ਵਿਰੋਧੀ ਧਿਰ ਨੇ ਕੀਤਾ ਸਦਨ ਦਾ ਅਪਮਾਨ- ਪਿਊਸ਼ ਗੋਇਲ
. . .  1 day ago
ਨਵੀਂ ਦਿੱਲੀ, 21 ਮਾਰਚ- ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਨੇ ਇਕ ਵਾਰ ਫ਼ਿਰ ਪੂਰੇ ਸਦਨ ਦੀ ਬੇਇੱਜ਼ਤੀ ਕੀਤੀ ਹੈ। ਅੱਜ ਰਾਜ ਸਭਾ ਦੇ ਸਪੀਕਰ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਸੀ। ਇਹ ਬਦਕਿਸਮਤੀ ਦੀ ਗੱਲ ਹੈ ਕਿ ਕੁਝ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਇਸ ਦਾ ਬਾਈਕਾਟ.....
ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਕੱਢਿਆ ਮਾਰਚ
. . .  1 day ago
ਬਠਿੰਡਾ, 21 ਮਾਰਚ (ਅੰਮਿ੍ਰਪਾਲ ਸਿੰਘ ਵਲਾਣ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਮੱਰਥਕਾਂ ਦੇ ਹੱਕ ਵਿਚ ਸੰਗਤਾਂ ਨੇ ਬਠਿੰਡਾ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਮਾਰਚ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਸਰ) ਦੇ.....
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਵਧਾਈ ਜਾਵੇ- ਅਧੀਰ ਰੰਜਨ ਚੌਧਰੀ
. . .  1 day ago
ਨਵੀਂ ਦਿੱਲੀ, 21 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਅਗਲੇ 6 ਮਹੀਨਿਆਂ ਲਈ ਵਧਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਵਲੋਂ ਪ੍ਰਧਾਨ ਮੰਤਰੀ....
ਭਾਰਤ ਸਰਕਾਰ ਵਲੋਂ 23 ਵਿਅਕਤੀ ਅੱਤਵਾਦੀ ਨਾਮਜ਼ਦ
. . .  1 day ago
ਨਵੀਂ ਦਿੱਲੀ, 21 ਮਾਰਚ- ਭਾਰਤ ਸਰਕਾਰ ਵਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ 23 ਵਿਅਕਤੀਆਂ ਨੂੰ ਅੱਤਵਾਦੀ ਵਜੋਂ ਨਾਮਜ਼ਦ ਕੀਤਾ...
ਪੁਲਿਸ ਵਲੋਂ ਵੱਖ ਵੱਖ ਕੇਸਾਂ ’ਚ ਦੋ ਦੋਸ਼ੀ ਗ੍ਰਿਫ਼ਤਾਰ
. . .  1 day ago
ਜੰਡਿਆਲਾ ਗੁਰੂ, 21 ਮਾਰਚ (ਰਣਜੀਤ ਸਿੰਘ ਜੋਸਨ,ਪਰਮਿੰਦਰ ਸਿੰਘ ਜੋਸਨ)- ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਸ. ਸਤਿੰਦਰ ਸਿੰਘ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡੀ.ਐਸ.ਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ ਜੰਡਿਆਲਾ ਮੁਖ਼ਤਿਆਰ ਸਿੰਘ ਵਲੋਂ ਵੱਖ ਵੱਖ.....
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
. . .  1 day ago
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
ਚੰਡੀਗੜ੍ਹ ਪ੍ਰਸ਼ਾਸਨ ਅਧੀਨ ਆਉਂਦੇ ਅਦਾਰਿਆਂ ਵਿਚ 23 ਮਾਰਚ ਨੂੰ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 21 ਮਾਰਚ- ਚੰਡੀਗੜ੍ਹ ਪ੍ਰਸ਼ਾਸਨ ਨੇ 23.03.2023 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਜੀ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਉਦਯੋਗਿਕ ਅਦਾਰਿਆਂ ਸਮੇਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ....
ਪੁਲਿਸ ਤੇ ਫ਼ੌਜ ਨੇ ਸ਼ਹਿਰ ਅੰਦਰ ਕੱਢਿਆ ਸ਼ਾਂਤੀ ਮਾਰਚ
. . .  1 day ago
ਤਪਾ ਮੰਡੀ, 21 ਮਾਰਚ (ਵਿਜੇ ਸ਼ਰਮਾ)- ਜ਼ਿਲ੍ਹਾ ਬਰਨਾਲਾ ਦੇ ਐਸ. ਐਸ. ਪੀ. ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਐਸ. ਪੀ. ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸ਼ਾਂਤੀ ਮਾਰਚ ਕੱਢਿਆ। ਇਸ ਮੌਕੇ ਥਾਣਾ ਇੰਚਾਰਜ ਸੰਧੂ....
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
. . .  1 day ago
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਜਦੋਂ ਕਾਤਲ ਸਜ਼ਾ ਤੋਂ ਬਚ ਜਾਂਦਾ ਹੈ ਤਾਂ ਸਭ ਦੀ ਸੁਰੱਖਿਆ ਨੂੰ ਖੋਰਾ ਲੱਗਦਾ ਹੈ। -ਡੇਨੀਅਲ ਵੈਥਸਟ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਪੰਡਰਪੁਰ ਮਹਾਂਰਾਸ਼ਟਰ ਤੋਂ ਘੁਮਾਣ ਪੁੱਜੀ ਸਾਈਕਲ ਯਾਤਰਾ ਦਾ ਭਰਵਾਂ ਸਵਾਗਤ

ਘੁਮਾਣ, 26 ਨਵੰਬਰ (ਬੰਮਰਾ, ਬਾਵਾ)- ਸ਼ੋ੍ਰਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਗਤ ਨਾਮਦੇਵ ਜੀ ਦੇ ਜਨਮ ਅਸਥਾਨ ਪੰਡਰਪੁਰ ਮਹਾਂਰਾਸ਼ਟਰ ਤੋਂ ਭਾਗਵਤ ਧਰਮ ਪ੍ਰਚਾਰਕ ਸਮਿਤੀ, ਪਾਲਕੀ ਸੋਹਲਾ ਐਸੋਸੀਏਸ਼ਨ ਅਤੇ ਨਾਮਦੇਵ ਸਮੋਜੋਨਾਤੀ ਪ੍ਰੀਸ ਦੇ ਯਤਨਾਂ ਸਦਕਾ 4 ਨਵੰਬਰ ਤੋਂ 150 ਦੇ ਕਰੀਬ ਸਾਈਕਲਾਂ ਰਾਹੀਂ ਯਾਤਰੂ 2200 ਕਿਲੋਮੀਟਰ ਦਾ ਸਫਰ ਤੈਅ ਕਰਦੇ ਹੋਏ ਅੱਜ ਘੁਮਾਣ ਦੀ ਧਰਤੀ 'ਤੇ ਪੁੱਜੇ | ਇਸ ਯਾਤਰਾ ਦੀ ਅਗਵਾਈ ਸ਼ੋ੍ਰਮਣੀ ਭਗਤ ਨਾਮਦੇਵ ਜੀ ਦੀ 17ਵੀਂ ਵੰਸ਼ ਵਿਚੋਂ ਗਿਆਨੇਸ਼ਵਰ ਨਾਮਦਾਸ, ਭਾਗਵਤ ਧਰਮ ਪ੍ਰਚਾਰਕ ਸਮਿ੍ਤੀ ਦੇ ਪ੍ਰਧਾਨ ਸੂਰਿਆ ਕਾਂਤਾ ਭਸ਼ੇ, ਸ਼ੰਕਰ ਤੇਮਗਾਰਾ ਉਪ ਪ੍ਰਧਾਨ, ਸਕੱਤਰ ਐਡਵੋਕੇਟ ਲਗਜਰੀ ਕਾਤੇ ਅਤੇ ਸੰਜੇ ਨਵਾਸਕਰ ਜਨਰਲ ਸਕੱਤਰ ਵਲੋਂ ਕੀਤੀ ਗਈ | ਯਾਤਰਾ ਦਾ ਘੁਮਾਣ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਘੁਮਾਣ ਪੱੁਜਣ 'ਤੇ ਸ੍ਰੀ ਨਾਮਦੇਵ ਦਰਬਾਰ ਕਮੇਟੀ ਦੇ ਪ੍ਰਬੰਧਕਾਂ ਤੇ ਬਾਬਾ ਨਾਮਦੇਵ ਸੇਵਾ ਸੁਸਾਇਟੀ ਵਲੋਂ ਬੈਂਡ ਪਾਰਟੀਆਂ ਤੇ ਵੱਖ-ਵੱਖ ਸਕੂਲੀ ਬੱਚਿਆਂ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਸਾਈਕਲ ਯਾਤਰੂਆਂ ਦਾ ਸਵਾਗਤ ਕੀਤਾ ਗਿਆ | ਪੂਰੇ ਘੁਮਾਣ ਦੇ ਬਾਜ਼ਾਰ ਵਾਸੀਆਂ ਤੇ ਦੁਕਾਨਦਾਰਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਯਾਤਰੂਆਂ ਲਈ ਵੰਨ-ਸੁਵੰਨੇ ਪਦਾਰਥਾਂ ਦੇ ਲੰਗਰ ਲਗਾਏ | ਇਸ ਮੌਕੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਅਮਰੀਕ ਸਿੰਘ ਗੋਲਡੀ ਵਲੋਂ ਯਾਤਰੂਆਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਸ੍ਰੀ ਨਾਮਦੇਵ ਦਰਬਾਰ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਬਾਵਾ, ਸਕੱਤਰ ਸੁਖਜਿੰਦਰ ਸਿੰਘ ਲਾਲੀ, ਮੀਤ ਸਕੱਤਰ ਮਨਜਿੰਦਰ ਸਿੰਘ ਬਿੱਟੂ ਤੇ ਸਰਪੰਚ ਨਰਿੰਦਰ ਸਿੰਘ ਨਿੰਦੀ ਘੁਮਾਣ ਵਲੋਂ ਪਹੁੰਚੇ ਯਾਤਰੂਆਂ ਨੂੰ ਜੀ ਆਇਆਂ ਕਿਹਾ ਗਿਆ | ਇਸ ਮੌਕੇ ਸਰਬਜੀਤ ਸਿੰਘ ਬਾਵਾ, ਸੰਤੋਖ ਸਿੰਘ ਸ਼ਾਹ, ਤਰਲੋਕ ਸਿੰਘ ਘਾਮੀ, ਸੁਖਬੀਰ ਸਿੰਘ ਟਿੰਮੀ, ਮਦਨ ਲਾਲ ਬਾਵਾ, ਮਨਜੀਤ ਸਿੰਘ ਖਜ਼ਾਨਚੀ, ਐਸ.ਐਚ.ਓ. ਬਲਕਾਰ ਸਿੰਘ ਘੁਮਾਣ, ਪ੍ਰਧਾਨ ਪ੍ਰਲੋਕ ਸਿੰਘ, ਲੈਕਚਰਾਰ ਗੁਰਨਾਮ ਸਿੰਘ ਮੰਡ, ਪੀ.ਏ. ਸੁਖਦੇਵ ਸਿੰਘ ਰੋਮੀ, ਡਾ. ਨਰਿੰਦਰ ਸਿੰਘ ਬੱਬੂ, ਹਰਪਾਲ ਸਿੰਘ ਕਾਲੋਨਾਈਜ਼ਰ, ਸਰਪੰਚ ਪਲਵਿੰਦਰ ਸਿੰਘ ਚੀਮਾ, ਜੋਨੀ ਘੁਮਾਣ, ਰਣਧੀਰ ਸਿੰਘ ਪੰਨੂੰ, ਬਾਬਾ ਮਲਕੀਤ ਸਿੰਘ ਸ਼ਹਿਰੀ ਪ੍ਰਧਾਨ, ਦਲਬੀਰ ਸਿੰਘ ਬੰਮਰਾਹ, ਅਮਰਜੀਤ ਸਿੰਘ ਪੁਰਬਾ, ਸੁਖਦੇਵ ਸਿੰਘ ਸ਼ਕਤੀ, ਰਣਜੀਤ ਸਿੰਘ ਬਾਵਾ, ਅਸ਼ਵਨੀ ਕੁਮਾਰ ਪਿੰਟਾ ਆਦਿ ਹਾਜ਼ਰ ਸਨ |

ਅੰਤਿ੍ੰਗ ਕਮੇਟੀ ਮੈਂਬਰ ਜਥੇ: ਜੱਸਲ ਨੇ ਗੁਰੂ ਨਾਨਕ ਦੇਵ ਅਕੈਡਮੀ ਦੀ ਬੰਦ ਪਈ ਇਮਾਰਤ ਦਾ ਦੌਰਾ ਕੀਤਾ

ਬਟਾਲਾ, 26 ਨਵੰਬਰ (ਕਾਹਲੋਂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਗੁਰੂ ਘਰਾਂ ਦੇ ਪ੍ਰਬੰਧ, ਧਰਮ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ ਹੈ ਉੱਥੇ ਸਿੱਖਿਆ ਤੇ ਸਿਹਤ ਖੇਤਰ ਵਿਚ ਵੀ ਵਡਮੁੱਲਾ ਯੋਗਦਾਨ ਪਾ ਕੇ ਬੁਲੰਦੀਆਂ ਨੂੰ ਛੋਹ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਸਿੱਖ ਕੌਮ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਰੱਖਾਂਗੇ : ਬੀਬੀ ਜਗੀਰ ਕੌਰ

ਘੱਲੂਘਾਰਾ ਸਾਹਿਬ, 26 ਨਵੰਬਰ (ਮਿਨਹਾਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਹਲਕਾ ਕਾਦੀਆਂ ਦੇ ਪਿੰਡ ਭੈਣੀ ਪਸਵਾਲ ਇਕ ਸਮਾਗਮ ਵਿਚ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਪਸਵਾਲ ਦੀ ਅਗਵਾਈ ...

ਪੂਰੀ ਖ਼ਬਰ »

ਫ਼ੋਨ ਕਾਲ 'ਤੇ ਖ਼ੁਦ ਨੰੂ ਰਿਸ਼ਤੇਦਾਰ ਦੱਸ ਕੇ ਮਾਰੀ 10 ਲੱਖ ਦੀ ਠੱਗੀ

ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)- ਵਿਦੇਸ਼ਾਂ ਵਿਚੋਂ ਆਉਣ ਵਾਲੇ ਫ਼ੋਨਾਂ 'ਤੇ ਖ਼ੁਦ ਨੰੂ ਰਿਸ਼ਤੇਦਾਰ ਦੱਸਣ ਵਾਲੇ ਬੀਤੇ ਕੁਝ ਸਮੇਂ ਦੌਰਾਨ ਭੋਲੇ ਭਾਲੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕੇ ਹਨ ਜਿਸ ਦੀਆਂ ਖ਼ਬਰਾਂ ਆਏ ਦਿਨ ਅਖ਼ਬਾਰਾਂ, ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਵਿਆਹੁਤਾ ਦੀ ਮੌਤ

ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)- ਅੱਜ ਗੁਰਦਾਸਪੁਰ ਦੇ ਸਿਵਲ ਹਸਪਤਾਲ ਤੋਂ ਭੇਦਭਰੀ ਹਾਲਤ ਵਿਚ ਇਕ ਵਿਆਹੁਤਾ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਉਕਤ ਵਿਆਹੁਤਾ ਜਿਸ ਦਾ ਨਾਮ ਸਿਰਜਣਾ ਸੀ, ਦਾ ਵਿਆਹ ਸਾਲ 2018 ਵਿਚ ਕੁਲਵਿੰਦਰ ਸਿੰਘ ...

ਪੂਰੀ ਖ਼ਬਰ »

ਵਿਜੇ ਮਾਲ ਦਸੂਹਾ ਬਣਿਆ ਵਿਜੇ ਵੈਡਿੰਗ ਮਾਲ

ਦਸੂਹਾ, 26 ਨਵੰਬਰ (ਭੁੱਲਰ)- ਵਿਜੇ ਮਾਲ ਦਸੂਹਾ ਅੱਜ ਕੱਲ੍ਹ ਵੈਡਿੰਗ ਮਾਲ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹੈ ਜਿੱਥੇ ਕਿ ਵਿਆਹ-ਸ਼ਾਦੀਆਂ ਦਾ ਸਾਰਾ ਸਾਮਾਨ ਮਿਲਦਾ ਹੈ | ਇਸ ਸਬੰਧੀ ਵੀ ਵਿਜੇ ਮਾਲ ਦੇ ਮੈਨੇਜਰ ਦਿਲਬਾਗ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਵੈਡਿੰਗ ਮਾਲ ਵਿਚ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਟਾਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਬਟਾਲਾ, 26 ਨਵੰਬਰ (ਕਾਹਲੋਂ)-ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਟਾਲਾ ਵਿਖੇ ਪਿ੍ੰਸੀਪਲ ਅਨਿਲ ਸ਼ਰਮਾ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਵਿਧਾਇਕ ਬਟਾਲਾ ਸ: ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਭਰਾ ਅੰਮਿ੍ਤਪਾਲ ...

ਪੂਰੀ ਖ਼ਬਰ »

525 ਨਸ਼ੀਲੀਆਂ ਗੋਲੀਆਂ ਤੇ 150 ਨਸ਼ੀਲੇ ਕੈਪਸੂਲਾਂ ਸਣੇ ਇਕ ਗਿ੍ਫ਼ਤਾਰ

ਅੱਚਲ ਸਾਹਿਬ, 26 ਨਵੰਬਰ (ਗੁਰਚਰਨ ਸਿੰਘ)- ਹਲਕਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪੁਲਿਸ ਥਾਣਾ ਰੰਗੜ ਨੰਗਲ ਦੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਤੇ ਕੈਪਸੁਲਾਂ ਸਮੇਤ ਇਕ ਨੌਜਵਾਨ ਨੂੰ ਗਿ੍ਫਤਾਰ ਕੀਤਾ ਗਿਆ ਹੈ | ਥਾਣਾ ਰੰਗੜ ਨੰਗਲ ਦੇ ਐੱਸ.ਐੱਚ.ਓ. ਗੁਰਵਿੰਦਰ ...

ਪੂਰੀ ਖ਼ਬਰ »

ਪਿੰਡ ਚੀਮਾ ਖੁੱਡੀ ਦੇ ਵਿਅਕਤੀਆਂ 'ਤੇ ਕਤਲ ਦਾ ਮਾਮਲਾ ਦਰਜ

ਸ੍ਰੀ ਹਰਿਗੋਬਿੰਦਪੁਰ, 26 ਨਵੰਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਚੀਮਾ ਖੁੱਡੀ ਦੇ ਵਸਨੀਕ ਦੋ ਵਿਅਕਤੀਆਂ 'ਤੇ ਪੁਲਿਸ ਵਲੋਂ ਕਤਲ ਦਾ ਮਾਮਲਾ ਦਰਜ ਕੀਤਾ ਹੈ | ਇਸ ਮੁੱਤਲਕ ਥਾਣਾ ਸ੍ਰੀ ਹਰਿਗੋਬਿੰਦਪੁਰ ਪੁਲਿਸ ਨੂੰ ਆਪਣੇ ਬਿਆਨ ਦਰਜ ...

ਪੂਰੀ ਖ਼ਬਰ »

ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਦੇ ਵਿਦਿਆਰਥੀਆਂ ਦੀਆਂ ਯੂਨੀਵਰਸਿਟੀ ਨਤੀਜਿਆਂ 'ਚ ਸ਼ਾਨਦਾਰ ਪ੍ਰਾਪਤੀਆਂ

ਬਟਾਲਾ, 26 ਨਵੰਬਰ (ਕਾਹਲੋਂ)- ਗੁਰੂ ਨਾਨਕ ਦੇਵ ਯੂਨੀਵਰਸਿਨਟੀ ਅੰਮਿ੍ਤਸਰ ਵਲੋਂ ਬੀਤੇ ਦਿਨੀਂ ਸ਼ੈਸ਼ਨ 2021-23 ਸਮੈਸਟਰ ਦੂਜਾ ਦੇ ਨਤੀਜੇ ਐਲਾਨੇ ਗਏ, ਜਿਨ੍ਹਾਂ ਵਿਚ ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਦੇ ਵਿਦਿਆਰਥੀਆਂ ਦੀਆਂ ਹਮੇਸ਼ਾ ਦੀ ਤਰ੍ਹਾਂ ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ 'ਚ ਪ੍ਰਕਾਸ਼ ਪੁਰਬ ਮਨਾਇਆ

ਬਟਾਲਾ, 26 ਨਵੰਬਰ (ਕਾਹਲੋਂ)- ਸੀ.ਬੀ.ਐਸ.ਈ. ਦਿੱਲੀ ਬੋਰਡ ਵਲੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਪਬਲਿਕ ਸਕੂਲ ਪਿੰਡ ਕਾਲਾ ਬਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਭਾਈ ਹਰਪ੍ਰੀਤ ਸਿੰਘ ਗੁਰਦਾਸਪੁਰ ਅਤੇ ...

ਪੂਰੀ ਖ਼ਬਰ »

ਬਾਬਾ ਮੇਹਰ ਸਿੰਘ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਦੇ ਬੀ.ਐੱਡ. ਸਮੈਸਟਰ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ

ਬਟਾਲਾ, 26 ਨਵੰਬਰ (ਕਾਹਲੋਂ)- ਬਾਬਾ ਮੇਹਰ ਸਿੰਘ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਕਲਾਨੌਰ ਦਾ ਬੀ.ਐੱਡ. ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਸੰਸਥਾ ਚੇਅਰਮੈਨ ਇੰਜ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ...

ਪੂਰੀ ਖ਼ਬਰ »

ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਨੇ ਸੰਵਿਧਾਨਕ ਦਿਹਾੜਾ ਮਨਾਇਆ

ਬਟਾਲਾ, 26 ਨਵੰਬਰ (ਕਾਹਲੋਂ)- ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪਿ੍ੰ. ਡਾ. ਅਸ਼ਵਨੀ ਕਾਂਸਰਾ ਦੀ ਅਗਵਾਈ ਅਤੇ ਰੈੱਡ ਰਿਬਨ ਕਲੱਬ ਦੇ ਕਨਵੀਨਰ ਡਾ. ਅਮਿਤਾ ਦੇ ਸਹਿਯੋਗ ਨਾਲ ਕਾਲਜ ਵਿਖੇ ਸੰਵਿਧਾਨਕ ਦਿਹਾੜੇ ਵਜੋਂ ਮਨਾਇਆ ਗਿਆ | ...

ਪੂਰੀ ਖ਼ਬਰ »

ਪਿੰਡ ਰਉਵਾਲ ਵਿਖੇ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ 'ਚ ਪਿੰਡ ਦਾ ਹੋ ਰਿਹਾ ਵਿਕਾਸ : ਸ਼ੁਭਮ ਭਾਰਦਵਾਜ

ਧਿਆਨਪੁਰ, 26 ਨਵੰਬਰ (ਕੁਲਦੀਪ ਸਿੰਘ)- ਪਿੰਡ ਰਉਵਾਲ ਵਿਖੇ ਸ: ਗੁਰਦੀਪ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਮਨਰੇਗਾ ਸਕੀਮ ਤਹਿਤ ਹੋ ਰਿਹਾ ਵਿਕਾਸ | ਇਸ ਸਬੰਧੀ ਇਲਾਕੇ ਦੇ ਆਪ ਆਗੂ ਸ਼ੁਭਮ ਭਾਰਦਵਾਜ, ਮਲਕੀਤ ਸਿੰਘ, ਅਵਤਾਰ ਸਿੰਘ ਅਤੇ ਸਤਪਾਲ ਫ਼ੌਜੀ ਨੇ ਕਿਹਾ ਕਿ ਮਨਰੇਗਾ ...

ਪੂਰੀ ਖ਼ਬਰ »

ਸਾਈਬਰ ਕ੍ਰਾਈਮ ਪ੍ਰਤੀ ਬੱਚਿਆਂ ਦਾ ਜਾਗਰੂਕ ਹੋਣਾ ਅਤਿ ਜ਼ਰੂਰੀ- ਇੰਦਰਬੀਰ ਕੌਰ

ਦੀਨਾਨਗਰ, 26 ਨਵੰਬਰ (ਸ਼ਰਮਾ/ਸੰਧੂ/ਸੋਢੀ)- ਗੋਬਿੰਦ ਪਬਲਿਕ ਸਕੂਲ ਦੀਨਾਨਗਰ ਵਿਖੇ ਅੱਜ ਸਕੂਲ ਦੀ ਪਿ੍ੰਸੀਪਲ ਸੋਨਿਕਾ ਸ਼ਰਮਾ ਤੇ ਸਕੂਲ ਦੀ ਮੈਨੇਜਰ ਪਰਮਿੰਦਰ ਕੌਰ ਸੰਧੂ (ਸੋਨੀ) ਦੀ ਪ੍ਰਧਾਨਗੀ ਵਿਚ ਸਾਲ 2018-19 ਤੇ 2019-20 ਦਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ...

ਪੂਰੀ ਖ਼ਬਰ »

ਥਾਣਾ ਸਿਟੀ ਪੁਲਿਸ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਵਾਹਨਾਂ ਦੀ ਜਾਂਚ

ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)- ਸ਼ਹਿਰ ਵਾਸੀਆਂ ਦੀ ਸੁਰੱਖਿਆ ਨੰੂ ਯਕੀਨੀ ਬਣਾਉਣ ਲਈ ਥਾਣਾ ਸਿਟੀ ਪੁਲਿਸ ਗੁਰਦਾਸਪੁਰ ਵਲੋਂ ਦੇਰ ਸ਼ਾਮ ਤੱਕ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਮਾਰਚ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ | ਪੁਲਿਸ ਵਲੋਂ ਸ਼ਹਿਰ ਦੇ ...

ਪੂਰੀ ਖ਼ਬਰ »

ਗੁੱਡਵਿੱਲ ਸਕੂਲ 'ਚ ਝੰਡਾ ਦਿਵਸ ਮਨਾਇਆ

ਬਟਾਲਾ, 26 ਨਵੰਬਰ (ਕਾਹਲੋਂ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਵਿਦਿਆਰਥੀਆਂ ਵਿਚ ਕੌਮੀ ਫਿਰਕੂ ਸਦਭਾਵਨਾ ਸੰਗਠਨ ਨਵੀਂ ਦਿੱਲੀ ਦੇ ਪ੍ਰੋਗਰਾਮ ਤਹਿਤ ਝੰਡਾ ਦਿਵਸ ਭਾਈ ਘਨੱਈਆ ਸਮਾਜ ਸੇਵਾ ਕਲੱਬ ਵਲੋਂ ਮਨਾਇਆ ਗਿਆ | ਇਸ ਮੌਕੇ ਸੀਨੀਅਰ ਅਧਿਆਪਕਾ ...

ਪੂਰੀ ਖ਼ਬਰ »

ਡੀ.ਆਰ. ਹੈਰੀਟੇਜ ਸਕੂਲ ਬਟਾਲਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਬਟਾਲਾ, 26 ਨਵੰਬਰ (ਕਾਹਲੋਂ)- ਬਟਾਲਾ ਦੇ ਡੀ.ਆਰ. ਹੈਰੀਟੇਜ ਪਬਲਿਕ ਸਕੂਲ ਬਟਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਸ ਵਿਚ ਸਕੂਲ ਦੀ ਪਿ੍ੰਸੀਪਲ ਹਰਪ੍ਰੀਤ ਕੌਰ, ਸਮੂਹ ਅਧਿਆਪਕ ਤੇ ਵਿਦਿਆਰਥੀ ਸ਼ਾਮਿਲ ਹੋਏ | ਸਕੂਲ ਦੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਮਹੀਨਿਆਂ 'ਚ ਲੋਕਾਂ ਨੂੰ ਦਿੱਤੀਆਂ ਅਥਾਹ ਸਹੂਲਤਾਂ : ਫੱਤੂਪੁਰ

ਕੋਟਲੀ ਸੂਰਤ ਮੱਲ੍ਹੀ, 26 ਨਵੰਬਰ (ਕੁਲਦੀਪ ਸਿੰਘ ਨਾਗਰਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਮਹੀਨਿਆਂ ਦੇ ਅੰਦਰ ਹੀ ਸੂਬੇ ਦੇ ਲੋਕਾਂ ਨੂੰ ਅਥਾਹ ਸਹੂਲਤਾਂ ਮੁਹੱਈਆ ਕਰਵਾ ਕੇ ਲੋਕਾਂ ਦਾ ਦਿੱਲ ਜਿੱਤਿਆ ਹੈ | ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ਵਿਖੇ ਸੰਵਿਧਾਨ ਦਿਵਸ ਮਨਾਇਆ

ਸ੍ਰੀ ਹਰਗੋਬਿੰਦਪੁਰ, 26 ਨਵੰਬਰ (ਕੰਵਲਜੀਤ ਸਿੰਘ ਚੀਮਾ)- ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸੰਵਿਧਾਨ ਦਿਵਸ ਮਨਾਇਆ | ਇਸ ਦੌਰਾਨ ਸਵੇਰ ਦੀ ਸਭਾ ਦੌਰਾਨ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜਿ੍ਹਆ ਗਿਆ | ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਨਗਰ ਕੀਰਤਨ ਸਜਾਇਆ

ਬਟਾਲਾ, 26 ਨਵੰਬਰ (ਹਰਦੇਵ ਸਿੰਘ ਸੰਧੂ)- ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਟਾਲਾ 'ਚ ਗੁਰਦੁਆਰਾ ਗੁਰੂ ਤੇਗ ਬਹਾਦਰ ਗੁਰੂ ਨਾਨਕ ਨਗਰ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ...

ਪੂਰੀ ਖ਼ਬਰ »

ਪਿੰਡ ਕਰਾਲ 'ਚ ਦਿਨ-ਦਿਹਾੜੇ ਚੋਰੀ

ਪੁਰਾਣਾ ਸ਼ਾਲਾ, 26 ਨਵੰਬਰ (ਅਸ਼ੋਕ ਸ਼ਰਮਾ)- ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਕਰਾਲ 'ਚ ਦਿਨ ਦਿਹਾੜੇ ਚੋਰਾਂ ਵਲੋਂ ਘਰ ਅੰਦਰ ਦਾਖ਼ਲ ਹੋ ਕੇ ਅਲਮਾਰੀ ਤੋੜ ਕੇ ਹਜ਼ਾਰਾਂ ਰੁਪਏ ਚੋਰੀ ਕਰ ਲਏ ਜਾਣ ਸਬੰਧੀ ਖ਼ਬਰ ਹੈ | ਇਸ ਸਬੰਧੀ ਪੀੜਤ ਦੁਕਾਨਦਾਰ ...

ਪੂਰੀ ਖ਼ਬਰ »

ਗੁਰੂ ਹਰਿ ਰਾਏ ਇੰਟੈਲੀਜੈਂਟ ਟ੍ਰੇਯਰ ਸਕੂਲ 'ਚ ਸਾਲਾਨਾ ਖੇਡ ਮੁਕਾਬਲੇ ਕਰਵਾਏ

ਪੰਜਗਰਾਈਆਂ, 26 ਨਵੰਬਰ (ਬਲਵਿੰਦਰ ਸਿੰਘ)- ਬਟਾਲਾ ਨਜ਼ਦੀਕ ਪਿੰਡ ਪੰਜਗਰਾਈਆਂ ਵਿਖੇ ਗੁਰੂ ਹਰਿ ਰਾਏ ਇੰਟੈਲੀਜੈਂਟ ਟ੍ਰੈਯਰ ਸਕੂਲ 'ਚ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ | ਸਕੂਲ ਪ੍ਰਬੰਧਕਾਂ ਵਲੋਂ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਮੰਗਾਂ ਨੰੂ ਲੈ ਕੇ ਡੀ.ਸੀ. ਦਫ਼ਤਰ ਮੂਹਰੇ ਧਰਨਾ

ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)- ਆਪਣੀਆਂ ਮੰਗਾਂ ਨੰੂ ਲੈ ਕੇ ਕਿਸਾਨਾਂ ਵਲੋਂ ਗੁਰਦਾਸਪੁਰ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਡੀ.ਸੀ. ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ | ਕਿਸਾਨ ਆਗੂਆਂ ਨੇ ਦੱਸਿਆ ਕਿ ਕਾਲੇ ਕਾਨੰੂਨ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ...

ਪੂਰੀ ਖ਼ਬਰ »

ਵਿਧਾਇਕ ਪਾਹੜਾ ਨੇ ਵਰਕਰਾਂ ਨੂੰ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਦੀ ਚੁਕਾਈ ਸਹੁੰ

ਗੁਰਦਾਸਪੁਰ, 26 ਨਵੰਬਰ (ਆਰਿਫ਼)- ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਦੌਰਾਨ ਵਿਧਾਇਕ ਪਾਹੜਾ ਨੇ ਕਾਂਗਰਸੀ ਵਰਕਰਾਂ ਨੂੰ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਦੀ ਸਹੁੰ ...

ਪੂਰੀ ਖ਼ਬਰ »

ਘਰਾਂ ਤੇ ਦੁਕਾਨਾਂ ਅੱਗੇ ਸਰਕਾਰੀ ਰੁੱਖਾਂ ਦੇ ਹੋਣ ਨਾਲ ਹਰ ਵੇਲੇ ਨੁਕਸਾਨ ਹੋਣ ਦਾ ਡਰ

ਪੁਰਾਣਾ ਸ਼ਾਲਾ, 26 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਮੁਕੇਰੀਆਂ ਮੁੱਖ ਸੜਕ 'ਤੇ ਪੈਂਦੇ ਕਸਬਾ ਪੁਰਾਣਾ ਸ਼ਾਲਾ ਵਿਖੇ ਘਰਾਂ ਅਤੇ ਦੁਕਾਨਾਂ ਅੱਗੇ ਜੰਗਲਾਤ ਵਿਭਾਗ ਦੇ ਵੱਡੇ-ਵੱਡੇ ਰੁੱਖ ਹੋਣ ਕਰਕੇ ਹਨੇਰੀ ਤੇ ਤੂਫ਼ਾਨ ਵਿਚ ਜਾਨੀ ਮਾਲੀ ਨੁਕਸਾਨ ਹੋਣ ਦਾ ਹਰ ਵੇਲੇ ...

ਪੂਰੀ ਖ਼ਬਰ »

ਰਾਜਿੰਦਰ ਸਿੰਘ ਕਾਹਲੋਂ ਤੇ ਸੁਭਾਸ਼ ਮੇਘੀਆਂ ਸਰਪੰਚ ਯੂਨੀਅਨ ਪੰਜਾਬ ਦੇ ਬਲਾਕ ਪ੍ਰਧਾਨ ਬਣੇ

ਦੀਨਾਨਗਰ, 26 ਨਵੰਬਰ (ਸੋਢੀ/ਸੰਧੂ/ਸ਼ਰਮਾ)- ਸਰਪੰਚ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਦੇ ਪ੍ਰਧਾਨਾਂ ਦੀ ਗੁਰਦਾਸਪੁਰ ਵਿਖੇ ਹੋਈ ਮੀਟਿੰਗ ਵਿਚ ਦੀਨਾਨਗਰ ਖੇਤਰ ਦੇ ਨੌਜਵਾਨ ਸਰਪੰਚ ਰਜਿੰਦਰ ਸਿੰਘ ਕਾਹਲੋਂ ਨੂੰ ਦੀਨਾਨਗਰ ਬਲਾਕ ਅਤੇ ...

ਪੂਰੀ ਖ਼ਬਰ »

ਗੋਲਡਨ ਕਾਲਜ ਦੀ ਉਰਵਸ਼ੀ ਮਹਾਜਨ ਬੀ.ਐੱਡ. ਦੂਜੇ ਸਮੈਸਟਰ 'ਚ ਯੂਨੀਵਰਸਿਟੀ 'ਚੋਂ ਰਹੀ 22ਵੇਂ ਸਥਾਨ 'ਤੇ

ਗੁਰਦਾਸਪੁਰ, 26 ਨਵੰਬਰ (ਪੰਕਜ ਸ਼ਰਮਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ.ਐਡ. ਦੂਜੇ ਸਮੈਸਟਰ ਦੇ ਐਲਾਨੇ ਗਏ ਨਤੀਜਿਆਂ ਵਿਚੋਂ ਗੋਲਡਨ ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਕਾਲਜ ਦੀ ...

ਪੂਰੀ ਖ਼ਬਰ »

ਚੀਮਾ ਪਬਲਿਕ ਸਕੂਲ ਕਿਸ਼ਨਕੋਟ 'ਚ ਸਾਲਾਨਾ ਖੇਡਾਂ ਕਰਵਾਈਆਂ

ਬਟਾਲਾ, 26 ਨਵੰਬਰ (ਕਾਹਲੋਂ)- ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਸਾਲਾਨਾ 2 ਰੋਜ਼ਾ ਖੇਡਾਂ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ | ਸਭ ਤੋਂ ਪਹਿਲਾਂ ਸਕੂਲ ਦੇ ਪਿ੍ੰਸੀਪਲ ਮਨਦੀਪ ਕੌਰ ਨੇ ਝੰਡਾ ਲਹਿਰਾ ਕੇ ਖੇਡਾਂ ਦੀ ਸ਼ੁਰੂਆਤ ...

ਪੂਰੀ ਖ਼ਬਰ »

ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਚੱਲ ਰਹੀ ਚਾਰ ਰੋਜ਼ਾ ਸਪੋਟਰਸ ਮੀਟ ਸਮਾਪਤ

ਗੁਰਦਾਸਪੁਰ, 26 ਨਵੰਬਰ (ਆਰਿਫ਼)- ਅੱਜ ਮਾਤਾ ਗੁੱਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਤਿੰਨ ਦਿਨ ਪਹਿਲਾਂ ਸ਼ੁਰੂ ਕੀਤੀਆਂ ਸਾਲਾਨਾ ਖੇਡਾਂ ਅੱਜ ਇਕ ਸੱਭਿਆਚਾਰਕ ਪ੍ਰੋਗਰਾਮ ਕਰਵਾ ਕੇ ਧੂਮਧਾਮ ਨਾਲ ਸਮਾਪਤ ਕੀਤੀਆਂ ਗਈਆਂ | ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ...

ਪੂਰੀ ਖ਼ਬਰ »

ਸੰਵਿਧਾਨ ਦਿਵਸ ਮੌਕੇ ਡਿਪਟੀ ਕਮਿਸ਼ਨਰ ਨੇ ਦੇਸ਼ ਦੇ ਸੰਵਿਧਾਨ ਪ੍ਰਤੀ ਸ਼ਰਧਾ ਤੇ ਵਫ਼ਾਦਾਰੀ ਦਾ ਪ੍ਰਣ ਦਿਵਾਇਆ

ਗੁਰਦਾਸਪੁਰ, 26 ਨਵੰਬਰ (ਆਰਿਫ਼)- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਅੱਜ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਸੰਵਿਧਾਨ ਦਿਵਸ ਮਨਾਉਂਦਿਆਂ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਦਾ ਪ੍ਰਣ ਲਿਆ ਗਿਆ | ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ...

ਪੂਰੀ ਖ਼ਬਰ »

ਖ਼ਬਰਾਂ ਪ੍ਰਕਾਸ਼ਿਤ ਹੋਣ ਮਗਰੋਂ ਵੀ ਅੜੀਅਲ ਦੁਕਾਨਦਾਰ ਜਿਉਂ ਦੇ ਤਿਉਂ

ਗੁਰਦਾਸਪੁਰ, 26 ਨਵੰਬਰ (ਆਰਿਫ਼)- ਸਥਾਨਕ ਸ਼ਹਿਰ ਦੇ ਅੰਦੂਰਨੀ ਬਾਜ਼ਾਰ ਵਿਚ ਜੋਗਿੰਦਰ ਫਾਰਮੇਸੀ ਦੇ ਸਾਹਮਣੇ 7 ਤੋਂ 8 ਅਜਿਹੇ ਅੜੀਅਲ ਦੁਕਾਨਦਾਰ ਹਨ, ਜਿਨ੍ਹਾਂ ਨੇ ਇਕ ਦੂਜੇ ਦੀ ਜਿੱਦਬਾਜ਼ੀ ਵਿਚ ਦੁਕਾਨ ਤੋਂ ਬਾਹਰ ਸਰਕਾਰੀ ਸੜਕ 'ਤੇ 6-6 ਫੁੱਟ ਕਬਜ਼ਾ ਕਰਕੇ ਸਾਮਾਨ ...

ਪੂਰੀ ਖ਼ਬਰ »

- ਅੰਤਰ ਕਾਲਜ ਵਾਲੀਬਾਲ ਟੂਰਨਾਮੈਂਟ - ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਦੂਸਰਾ ਸਥਾਨ

ਕਾਦੀਆਂ, 26 ਨਵੰਬਰ (ਕੁਲਵਿੰਦਰ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਅੰਤਰ-ਕਾਲਜ ਵਾਲੀਬਾਲ ਟੀਮ ਵਲੋਂ ਫਾਈਨਲ 'ਚ ਪਹੁੰਚ ਕੇ ਓਵਰਆਲ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ | ਬੀਤੇ ਦਿਨ ਵੱਖ-ਵੱਖ ਕਾਲਜਾਂ ਦੀਆਂ ਟੀਮਾਂ 'ਚ ਨਾਕ ਆਊਟ ਕਰਵਾਏ ਗਏ ਸਨ, ਜਿਸ ਵਿਚ ...

ਪੂਰੀ ਖ਼ਬਰ »

ਪਿੰਡ ਨੌਸ਼ਹਿਰਾ ਬਹਾਦਰ ਦੀ ਸੜਕ ਦੀ ਮਾੜੀ ਹਾਲਤ ਤੋਂ ਲੋਕ ਪ੍ਰੇਸ਼ਾਨ

ਪੁਰਾਣਾ ਸ਼ਾਲਾ, 26 ਨਵੰਬਰ (ਅਸ਼ੋਕ ਸ਼ਰਮਾ)- ਨਵਾਂ ਸ਼ਾਲਾ ਤੋਂ ਨੌਸ਼ਹਿਰਾ ਬਹਾਦਰ ਨੰੂ ਜਾਣ ਵਾਲੀ ਸੰਪਰਕ ਸੜਕ 'ਤੇ ਹਰ ਸਮੇਂ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਦਰਜਨਾਂ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ ਤੇ ਸਬੰਧਿਤ ਵਿਭਾਗ ਨੰੂ ਸ਼ਿਕਾਇਤਾਂ ਕਰਨ ਅਤੇ ਗ੍ਰਾਮ ਪੰਚਾਇਤ ...

ਪੂਰੀ ਖ਼ਬਰ »

ਪਿੰਡ ਬੱਬੇਹਾਲੀ ਦੇ ਆਂਗਣਵਾੜੀ ਸੈਂਟਰ ਦੀ ਹਾਲਤ ਤਰਸਯੋਗ

ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)- ਛੱਪੜ ਦੀ ਜਗ੍ਹਾ ਵਿਚ ਬਣਾਏ ਗਏ ਪਿੰਡ ਬੱਬੇਹਾਲੀ ਦੇ ਆਂਗਣਵਾੜੀ ਸੈਂਟਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਸੈਂਟਰ 'ਚ ਕਰੀਬ 30 ਛੋਟੇ-ਛੋਟੇ ਬੱਚੇ ਪੜ੍ਹਨ ਲਈ ਆਉਂਦੇ ਹਨ | ਸੈਂਟਰ ਦੇ ਪਿਛਲੇ ਪਾਸੇ ਗੰਦਗੀ, ਬੂਟੀ ਆਦਿ ਨਾਲ ...

ਪੂਰੀ ਖ਼ਬਰ »

ਟਰੈਵਲ ਏਜੰਟਾਂ ਦੀ ਠੱਗੀ, ਸਹੁਰਿਆਂ ਤੋਂ ਦੁਖੀ ਤੇ ਸੋਸ਼ਣ ਦਾ ਸ਼ਿਕਾਰ ਧੀਆਂ ਲਈ ਲੋਕ ਭਲਾਈ ਪਾਰਟੀ ਸੰਘਰਸ਼ ਕਰੇਗੀ-ਪੱਡਾ

ਧਾਰੀਵਾਲ , 26 ਨਵੰਬਰ (ਸਵਰਨ ਸਿੰਘ)- ਟਰੈਵਲ ਏਜੰਟਾਂ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਲੋਕਾਂ ਨਾਲ ਕੀਤੀ ਕਾ ਰਹੀ ਅਰਬਾਂ ਰੁਪਏ ਦੀ ਠੱਗੀ ਦੇ ਮਾਮਲਿਆਂ ਨੂੰ ਠੱਲ ਪਾਉਣ, ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਹੋਈਆਂ ਪੀੜਤਾਂ ਦੀ ਸੁਣਵਾਈ ਕਰਵਾਉਣ ਅਤੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਕਲੱਬ ਬਸੰਤਕੋਟ ਦੇ 16ਵੇਂ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ-ਦਿਲਪ੍ਰੀਤ ਬਸੰਤਕੋਟ

ਧਿਆਨਪੁਰ, 26 ਨਵੰਬਰ (ਕੁਲਦੀਪ ਸਿੰਘ)- ਪਿੰਡ ਬਸੰਤਕੋਟ 'ਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਸੰਤਕੋਟ 'ਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਸੰਤਕੋਟ ਵਿਚ ਨੌਜਵਾਨ ਵਰਗ ਨੂੰ ਸੇਧ ਦੇਣ ਲਈ ਸਮੁੱਚੇ ਪਿੰਡ ਦੇ ਨੌਜਵਾਨਾਂ, ਫ਼ੌਜੀ ਤੇ ਐੱਨ.ਆਰ.ਆਈ. ਵੀਰਾਂ ਅਤੇ ਸਮੁੱਚੇ ...

ਪੂਰੀ ਖ਼ਬਰ »

ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ 'ਚ ਸਾਲਾਨਾ ਖੇਡਾਂ ਤੇ ਇਨਾਮ ਵੰਡ ਸਮਾਗਮ

ਗੁਰਦਾਸਪੁਰ, 26 ਨਵੰਬਰ (ਆਰਿਫ਼)- ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਪਿਛਲੇ ਸਲਾਨਾ ਖੇਡਾਂ, ਸੱਭਿਆਚਾਰਕ ਪ੍ਰੋਗਰਾਮ ਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ 'ਚ ਡੀ. ਐਸ. ਪੀ ਸੁਖਪਾਲ ਸਿੰਘ ਮੁੱਖ ਮਹਿਮਾਨ ਵਜੋਂ ਤੇ ਹਰਮਨਜੀਤ ਸਿੰਘ ਸੰਧੂ ਚੇਅਰਮੈਨ ਰੋਜ਼ ਡੇਲ ...

ਪੂਰੀ ਖ਼ਬਰ »

ਗੁਰਦਾਸਪੁਰ-ਪਠਾਨਕੋਟ ਸੜਕ 'ਤੇ ਲਾਈਟਾਂ ਬੰਦ

ਗੁਰਦਾਸਪੁਰ, 26 ਨਵੰਬਰ (ਪੰਕਜ ਸ਼ਰਮਾ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੁਕਾਨਦਾਰਾਂ ਤੇ ਰਾਹਗੀਰਾਂ ਦੀ ਮੁਸ਼ਕਿਲ ਨੰੂ ਮੱਦੇਨਜ਼ਰ ਰੱਖਦੇ ਹੋਏ ਗੁਰਦਾਸਪੁਰ-ਪਠਾਨਕੋਟ ਮੁੱਖ ਸੜਕ 'ਤੇ ਰੇਲਵੇ ਫਾਟਕ ਤੋਂ ਬੇਅੰਤ ਕਾਲਜ ਤੱਕ ਲਗਾਈਆਂ ਲਾਈਟਾਂ ਬੰਦ ਰਹਿਣ ਕਾਰਨ ...

ਪੂਰੀ ਖ਼ਬਰ »

ਪਾਕਿ ਦੇ ਨਵੇਂ ਫ਼ੌਜ ਮੁਖੀ ਖ਼ਿਲਾਫ਼ ਸ਼ਹੀਦਾਂ ਦੇ ਪਰਿਵਾਰਾਂ ਵਲੋਂ ਰੋਸ ਪ੍ਰਦਰਸ਼ਨ

ਦੀਨਾਨਗਰ, 26 ਨਵੰਬਰ (ਸੋਢੀ/ਸੰਧੂ/ਸ਼ਰਮਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵਲੋਂ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਸਾਬਕਾ ਮੁਖੀ ਲੈਫ਼ਟੀਨੈਂਟ ਜਨਰਲ ਆਸਿਮ ਮੁਨੀਰ ਨੂੰ ਦੇਸ਼ ਦਾ ਨਵਾਂ ਫ਼ੌਜ ਮੁਖੀ ਨਿਯੁਕਤ ਕਰਨ ਦਾ ਐਲਾਨ ਕੀਤਾ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖ਼ਤਪੁਰ ਵਿਖੇ ਸਾਲਾਨਾ ਖੇਡਾਂ ਕਰਵਾਈਆਂ

ਤਿੱਬੜ, 26 ਨਵੰਬਰ (ਭੁਪਿੰਦਰ ਸਿੰਘ ਬੋਪਾਰਾਏ)- ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖ਼ਤਪੁਰ ਵਿਖੇ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੰੂ ਸਮਰਪਿਤ ਸਾਲਾਨਾ ਖੇਡਾਂ ਕਰਵਾਈਆਂ ਗਈਆਂ | ਪਿ੍ੰਸੀਪਲ ਮੇਜਰ ਸਿੰਘ ਚਾਹਲ ਨੇ ਇਸ ਸਬੰਧੀ ...

ਪੂਰੀ ਖ਼ਬਰ »

ਤਿੱਬੜੀ ਛਾਉਣੀ ਇਲਾਕੇ 'ਚ ਅਵਾਰਾ ਪਸ਼ੂ ਲੋਕਾਂ ਲਈ ਬਣੇ ਸਿਰਦਰਦੀ

ਪੁਰਾਣਾ ਸ਼ਾਲਾ, 26 ਨਵੰਬਰ (ਅਸ਼ੋਕ ਸ਼ਰਮਾ)-ਤਿੱਬੜੀ ਛਾਉਣੀ ਦੇ ਆਲੇ ਦੁਆਲੇ ਅਵਾਰਾ ਪਸ਼ੂ ਕਾਫ਼ੀ ਤਾਦਾਦ ਵਿਚ ਹੋਣ ਕਰਕੇ ਲੋਕਾਂ ਤੇ ਕਿਸਾਨਾਂ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ | ਇਸ ਨਾਲ ਨਿੱਤ ਹਾਦਸੇ ਵਾਪਰਨ ਨਾਲ ਲੋਕ ਜ਼ਖਮੀ ਵੀ ਹੋ ਰਹੇ ਹਨ ਪਰ ਇਸ ਪਾਸੇ ...

ਪੂਰੀ ਖ਼ਬਰ »

ਡਿਵਾਈਨ ਪਬਲਿਕ ਸਕੂਲ ਦੀ ਬੱਚੀ ਦਾ ਵਿਸ਼ੇਸ਼ ਸਨਮਾਨ

ਡੇਰਾ ਬਾਬਾ ਨਾਨਕ, 26 ਨਵੰਬਰ (ਅਵਤਾਰ ਸਿੰਘ ਰੰਧਾਵਾ)-ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੀ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਪਰਾਚਾ ਦੀ ਡਿਵਾਈਨ ਪਬਲਿਕ ਸਕੂਲ ਮਾਲੇਵਾਲ ਪੜਦੀ ਹੋਣਹਾਰ ਚਾਰ ਸਾਲਾ ਬੱਚੀ ਨੂੰ ਸਨਮਾਨਿਤ ਕੀਤਾ ਗਿਆ | ਦੱਸ ਦਈਏ ਕਿ ਇਸ ਬੇਟੀ ...

ਪੂਰੀ ਖ਼ਬਰ »

ਸੰਤ ਯੋਸਫ਼ ਕਾਨਵੈਂਟ ਸਕੂਲ ਨਿਕੋਸਰਾਂ 'ਚ ਖੇਡਾਂ ਕਰਵਾਈਆਂ

ਡੇਰਾ ਬਾਬਾ ਨਾਨਕ, 26 ਨਵੰਬਰ (ਅਵਤਾਰ ਸਿੰਘ ਰੰਧਾਵਾ)- ਇਲਾਕੇ ਦੇ ਨਾਮਵਰ ਸੰਸਥਾ ਸੰਤ ਯੌਸਫ਼ ਕਾਨਵੈਂਟ ਸਕੂਲ ਨਿਕੋਸਰਾਂ ਵਿਖੇ ਦੋ ਦਿਨਾ ਖੇਡਾਂ ਧੂਮ-ਧੜੱਕੇ ਨਾਲ ਕਰਵਾਈਆਂ ਗਈਆਂ | ਖੇਡਾਂ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਸ੍ਰੀ ਰੌਸ਼ਨ ਜੋਸਫ਼, ਸ੍ਰੀ ਰਾਜੇਸ਼ ...

ਪੂਰੀ ਖ਼ਬਰ »

ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਧਾਰੀਵਾਲ, 26 ਨਵੰਬਰ (ਸਵਰਨ ਸਿੰਘ)- ਸਥਾਨਕ ਇੰਡੀਅਨ ਹੈਰੀਟੇਜ ਪਬਲਿਕ ਸਕੂਲ (ਲੰਗਾਹ ਕੈਂਪਸ) ਧਾਰੀਵਾਲ ਵਿਖੇ ਚੇਅਰਮੈਨ ਸੁੱਚਾ ਸਿੰਘ ਲੰਗਾਹ, ਪਿ੍ੰਸੀਪਲ ਡਾ. ਸ਼ਰਨਪੀ੍ਰਤ ਸਿੰਘ ਕਾਹਲੋਂ, ਉਪ ਪਿ੍ੰਸੀਪਲ ਮੈਡਮ ਰਾਜਬੀਰ ਕੌਰ ਤੇ ਸਮੂਹ ਅਧਿਆਪਕਾ ਦੀ ਮਦਦ ਨਾਲ ਸ੍ਰੀ ...

ਪੂਰੀ ਖ਼ਬਰ »

ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ

ਦੀਨਾਨਗਰ, 26 ਨਵੰਬਰ (ਸੰਧੂ/ਸੋਢੀ/ਸ਼ਰਮਾ)- ਆਪਣੇ ਮਿ੍ਤਕ ਰਿਸ਼ਤੇਦਾਰ ਦੇ ਕਾਨੂੰਨੀ ਵਾਰਸ ਬਣਨ ਲਈ ਤਹਿਸੀਲਦਾਰ ਗੁਰਦਾਸਪੁਰ ਦੇ ਦਫ਼ਤਰ ਤੋਂ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਨ ਲਈ ਆਮ ਲੋਕਾਂ ਦੀ ਖੱਜਲ ਖ਼ੁਆਰੀ ਤੋਂ ਤੰਗ ਆਏ ਲੋਕਾਂ ਨੂੰ ਰਾਹਤ ਦਿਵਾਉਣ ਲਈ ਉਸਾਰੀ ...

ਪੂਰੀ ਖ਼ਬਰ »

ਐੱਸ.ਐੱਸ. ਬਾਜਵਾ ਸਕੂਲ ਕਾਦੀਆ ਵਿਖੇ 42ਵੀਂ ਸਾਲਾਨਾ ਖੇਡਾਂ 1-2 ਦਸੰਬਰ ਨੂੰ

ਬਟਾਲਾ, 26 ਨਵੰਬਰ (ਕਾਹਲੋਂ)- ਸ੍ਰੀ ਮਨੋਹਰ ਲਾਲ ਸ਼ਰਮਾ ਨੈਸ਼ਨਲ ਐਵਾਰਡੀ ਪਿ੍ੰਸੀਪਲ ਤੇ ਡਾਇਰੈਕਟਰ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਨੇ ਦੱਸਿਆ ਕਿ ਸਕੂਲ ਦੀਆਂ 42ਵੀਂਆਂ ਸਾਲਾਨਾ ਖੇਡਾਂ ਇਕ ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਵਿਦਿਆਰਥੀਆਂ ਦੇ ਅੰਡਰ-19 ...

ਪੂਰੀ ਖ਼ਬਰ »

ਮਿੱਲ ਤੋਂ ਆ ਰਿਹਾ ਟਰੈਕਟਰ ਟਰਾਲੀ ਹਾਦਸਾਗ੍ਰਸਤ

ਦੋਰਾਂਗਲਾ, 26 ਨਵੰਬਰ (ਚੱਕਰਾਜਾ)- ਖੰਡ ਮਿੱਲ ਪਨਿਆੜ ਤੋਂ ਗੰਨਾ ਉਤਾਰ ਕੇ ਵਾਪਸ ਮੁੜ ਰਹੀ ਟਰੈਕਟਰ ਟਰਾਲੀ ਪਿੰਡ ਆਲੇਚੱਕ ਨੇੜੇ ਸੜਕ ਤੋਂ ਥੱਲੇ ਡੂੰਘੇ ਥਾਂ ਡਿੱਗ ਕੇ ਟਰੈਕਟਰ ਦਰੱਖਤ ਨਾਲ ਟਕਰਾਉਣ ਕਾਰਨ ਟਰੈਕਟਰ ਦੇ ਦੋ ਟੁੱਕੜੇ ਹੋ ਗਏ | ਪਿੰਡ ਤਲਵੰਡੀ ਦੇ ਕਿਸਾਨ ...

ਪੂਰੀ ਖ਼ਬਰ »

ਜੀਆ ਲਾਲ ਮਿੱਤਲ ਸਕੂਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਗੁਰਦਾਸਪੁਰ, 26 ਨਵੰਬਰ (ਆਰਿਫ਼)- ਅੱਜ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਵਿਚ ਸਕੂਲੀ ...

ਪੂਰੀ ਖ਼ਬਰ »

ਗਿਆਨ ਅੰਜਨ ਪਬਲਿਕ ਸਕੂਲ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਗੁਰਦਾਸਪੁਰ, 26 ਨਵੰਬਰ (ਪ੍ਰੇਮ ਕੁਮਾਰ)- ਗਿਆਨ ਅੰਜਨ ਪਬਲਿਕ ਹਾਈ ਸਕੂਲ ਜਫਰਪੁਰ ਗੁਰਦਾਸਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਮਨਾਇਆ ਗਿਆ | ਸਕੂਲ ਦੇ ਮੁੱਖ ਅਧਿਆਪਕ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਐੱਚ.ਆਰ.ਏ. ਇੰਟਰਨੈਸ਼ਨਲ ਸਕੂਲ ਦੇ ਏਕਨੂਰ ਨੇ ਚਾਂਦੀ ਤੇ ਪਤਿਊਸ਼ ਨੇ ਕਾਂਸੇ ਦਾ ਤਗਮਾ ਜਿੱਤਿਆ

ਗੁਰਦਾਸਪੁਰ, 26 ਨਵੰਬਰ (ਆਰਿਫ਼)- 18 ਤੇ 19 ਅਕਤੂਬਰ ਨੂੰ ਪਟਿਆਲੇ ਵਿਖੇ ਫੈਂਸਿੰਗ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਖੇਡ ਵਿਚ ਐਚ.ਆਰ.ਏ. ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਏਕਨੂਰ ...

ਪੂਰੀ ਖ਼ਬਰ »

ਗੁਰਦਾਸਪੁਰ ਆਈਲੈਟਸ ਤੇ ਪੀ.ਟੀ.ਈ. ਕਰਵਾਉਣ ਲਈ ਸਭ ਤੋਂ ਮੋਹਰੀ ਸੰਸਥਾ ਬਣੀ ਟਾਈਟੇਨੀਅਮ ਸਕੂਲ ਆਫ਼ ਇੰਗਲਿਸ਼

ਗੁਰਦਾਸਪੁਰ, 26 ਨਵੰਬਰ (ਆਰਿਫ਼)- ਟਾਈਟੇਨੀਅਮ ਸਕੂਲ ਆਫ਼ ਇੰਗਲਿਸ਼ ਤੋਂ ਆਈਲੈਟਸ ਅਤੇ ਪੀ.ਟੀ.ਈ. ਦੀ ਕੋਚਿੰਗ ਲੈਣ ਵਾਲੇ ਵਿਦਿਆਰਥੀ ਹਮੇਸ਼ਾ ਹੀ ਸ਼ਾਨਦਾਰ ਸਕੋਰ ਹਾਸਲ ਕਰਦੇ ਹਨ ਕਿਉਂਕਿ ਸੰਸਥਾ ਦੇ ਮਾਹਿਰ ਟਰੇਨਰ ਵਿਦਿਆਰਥੀਆਂ ਉਪਰ ਸਖ਼ਤ ਮਿਹਨਤ ਕਰਦੇ ਹਨ | ਜਿਸ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX