ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਵੀ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
. . .  1 day ago
ਭੂਚਾਲ ਨਾਲ ਪ੍ਰਭਾਵਿਤ ਦੇਸ਼: ਤੁਰਕਮੇਨਿਸਤਾਨ, ਭਾਰਤ, ਕਜ਼ਾਕਿਸਤਾਨ, ਪਾਕਿਸਤਾਨ, ਤਜ਼ਾਕਿਸਤਾਨ, ਚੀਨ, ਅਫਗਾਨਿਸਤਾਨ ਅਤੇ ਕਿਰਗਿਸਤਾਨ
. . .  1 day ago
ਪੰਜਾਬ ਅਤੇ ਦਿੱਲੀ 'ਚ ਮਹਿਸੂਸ ਹੋਏ ਭੁਚਾਲ ਦੇ ਝਟਕੇ,7.7 ਸੀ ਤੀਬਰਤਾ ,ਘਰਾਂ ਤੋਂ ਬਾਹਰ ਨਿਕਲੇ ਲੋਕ
. . .  1 day ago
'ਅਪਮਾਨਜਨਕ' ਟਵੀਟ ਪੋਸਟ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ ਕੰਨੜ ਅਭਿਨੇਤਾ ਚੇਤਨ ਨੂੰ ਅੱਜ 14 ਦਿਨਾ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ
. . .  1 day ago
ਬੀ.ਆਰ.ਐਸ. , ਐਮ.ਐਲ.ਸੀ. ਕੇ. ਕਵਿਤਾ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਈ.ਡੀ. ਨੇ ਕਰੀਬ 10 ਘੰਟੇ ਕੀਤੀ ਪੁੱਛਗਿੱਛ
. . .  1 day ago
ਖੇਤਰੀ ਟਰਾਂਸਪੋਰਟ ਅਧਿਕਾਰੀ ਨੂੰ ਮਿਲੀ ਜ਼ਮਾਨਤ
. . .  1 day ago
ਲੁਧਿਆਣਾ , 21 ਮਾਰਚ (ਪਰਮਿੰਦਰ ਸਿੰਘ ਆਹੂਜਾ)-ਖੇਤਰੀ ਟਰਾਂਸਪੋਰਟ ਅਧਿਕਾਰੀ (ਆਰ.ਟੀ.ਏ.) ਨਰਿੰਦਰ ਸਿੰਘ ਧਾਲੀਵਾਲ ਨੂੰ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਮਿਲ ਗਈ ...
ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ ‘ਚ ਸ਼ਿਵ ਸੈਨਾ ਆਗੂ ਸੋਨੀ ਅਜਨਾਲਾ ਖ਼ਿਲਾਫ਼ ਮਾਮਲਾ ਦਰਜ
. . .  1 day ago
ਅਜਨਾਲਾ, 21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਕਸਰ ਹੀ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਅਜਨਾਲਾ ਦੇ ਸ਼ਿਵ ਸੈਨਾ ਆਗੂ ਵਿਨੋਦ ਕੁਮਾਰ ਵਲੋਂ ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ਾਂ ਤਹਿਤ...
ਅਜਨਾਲਾ 'ਚ ਹਥਿਆਰਾਂ ਦੀ ਨੋਕ ’ਤੇ ਨਕਾਬਪੋਸ਼ ਲੁਟੇਰਿਆਂ ਨੇ ਜਿਊਲਰਜ਼ ਦੇ ਘਰੋਂ ਨਕਦੀ ਤੇ ਗਹਿਣੇ ਖੋਹੇ
. . .  1 day ago
ਅਜਨਾਲਾ ,21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਦੇ ਮੁਹੱਲਾ ਰਾਮ ਨਗਰ ਵਿਖੇ ਦੋ ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ ’ਤੇ ਇਕ ਜਿਊਲਰਜ਼ ਦੇ ਘਰੋਂ ਕਰੀਬ 2 ਲੱਖ ਰੁਪਏ ਅਤੇ 8 ਤੋਲੇ ਸੋਨੇ ...
ਕੋਟਕਪੂਰਾ ਗੋਲੀ ਕਾਂਡ- ਸੁਮੇਧ ਸੈਣੀ, ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  1 day ago
ਫ਼ਰੀਦਕੋਟ, 21 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀ ਕਾਂਡ ਸੰਬੰਧੀ 2018 ’ਚ ਦਰਜ ਮੁਕੱਦਮਾ ਨੰਬਰ 129 ਵਿਚ ਅੱਜ ਇੱਥੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਵਲੋਂ ਸੁਣਵਾਈ ਕਰਦੇ ਹੋਏ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ....
ਬਾਬਾ ਬਕਾਲਾ ਸਾਹਿਬ ਦੀ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਜਾਰੀ ਕੀਤੇ ਗੈਰ ਜ਼ਮਾਨਤੀ ਵਾਰੰਟ
. . .  1 day ago
ਬਾਬਾ ਬਕਾਲਾ ਸਾਹਿਬ, 21 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਲਈ ਲਗਾਤਾਰ ਮੁਸ਼ਕਿਲਾਂ ਵਿਚ ਵਾਧਾ ਹੋ ਰਿਹਾ ਹੈ । ਬਾਬਾ ਬਕਾਲਾ ਸਾਹਿਬ ਦੀ ਮਾਣਯੋਗ ਅਦਾਲਤ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਵੱਡੀ ਖ਼ਬਰ ਹੈ । ਇਸ ਸੰਬੰਧੀ ਅੱਜ.....
ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਵੱਖ-ਵੱਖ ਤਸਵੀਰਾਂ ਕੀਤੀਆਂ ਜਾਰੀ
. . .  1 day ago
ਚੰਡੀਗੜ੍ਹ, 21 ਮਾਰਚ- ਪੰਜਾਬ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਵੱਖ-ਵੱਖ ਪਹਿਰਾਵੇ ਵਿਚ ਅੰਮ੍ਰਿਤਪਾਲ ਸਿੰਘ ਦੀਆਂ ਕਈ ਤਸਵੀਰਾਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਸਾਰੀਆਂ ਤਸਵੀਰਾਂ ਜਾਰੀ ਕਰ ਰਹੇ ਹਾਂ। ਉਨ੍ਹਾਂ ਬੇਨਤੀ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਨੂੰ ਪ੍ਰਦਰਸ਼ਿਤ.....
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
. . .  1 day ago
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
. . .  1 day ago
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
ਜਿਸ ਕਾਰ ਵਿਚ ਅੰਮ੍ਰਿਤਪਾਲ ਭੱਜਿਆ ਸੀ, ਪੁਲਿਸ ਨੇ ਕੀਤੀ ਬਰਾਮਦ- ਸੁਖਚੈਨ ਸਿੰਘ ਗਿੱਲ
. . .  1 day ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਪੰਜਾਬ ਪੁਲਿਸ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਭ ਤੋਂ ਪਹਿਲਾ ਬ੍ਰਿਜ਼ਾ ਕਾਰ ਵਿਚ ਫ਼ਰਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਪਿੰਡ ਨੰਗਲ ਅੰਬੀਆ ਦੇ ਗੁਰਦੁਆਰਾ ਸਾਹਿਬ ਵਿਚ...
ਸਾਬਕਾ ਕੈਬਨਿਟ ਮੰਤਰੀ ਸਿੰਗਲਾ ਪਾਸੋਂ ਵਿਜੀਲੈਂਸ ਨੇ ਸਾਢੇ 4 ਘੰਟਿਆਂ ਤੱਕ ਕੀਤੀ ਪੁਛਗਿੱਛ
. . .  1 day ago
ਸੰਗਰੂਰ, 21 ਮਾਰਚ (ਦਮਨਜੀਤ ਸਿੰਘ )- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਪਾਸੋਂ ਅੱਜ ਵਿਜੀਲੈਂਸ ਵਲੋਂ ਆਪਣੇ ਸੰਗਰੂਰ ਦਫ਼ਤਰ ਵਿਖੇ ਲਗਪਗ ਸਾਢੇ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਪੁੱਛਗਿੱਛ ਉਪਰੰਤ ਵਿਜੀਲੈਂਸ ਦਫ਼ਤਰ ਵਿਚੋਂ ਬਾਹਰ ਨਿਕਲੇ ਸਿੰਗਲਾ ਨੇ ਕਿਹਾ ਕਿ ਵਿਜੀਲੈਂਸ....
ਕੋਟਕਪੂਰਾ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ
. . .  1 day ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਾਈ ਕੋਰਟ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਦਾਲਤ ਵਲੋਂ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਫ਼ਰੀਦਕੋਰਟ ਅਦਾਲਤ ਨੇ ਇਨ੍ਹਾਂ ਦੀ.....
ਵਿਰੋਧੀ ਧਿਰ ਨੇ ਕੀਤਾ ਸਦਨ ਦਾ ਅਪਮਾਨ- ਪਿਊਸ਼ ਗੋਇਲ
. . .  1 day ago
ਨਵੀਂ ਦਿੱਲੀ, 21 ਮਾਰਚ- ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਨੇ ਇਕ ਵਾਰ ਫ਼ਿਰ ਪੂਰੇ ਸਦਨ ਦੀ ਬੇਇੱਜ਼ਤੀ ਕੀਤੀ ਹੈ। ਅੱਜ ਰਾਜ ਸਭਾ ਦੇ ਸਪੀਕਰ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਸੀ। ਇਹ ਬਦਕਿਸਮਤੀ ਦੀ ਗੱਲ ਹੈ ਕਿ ਕੁਝ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਇਸ ਦਾ ਬਾਈਕਾਟ.....
ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਕੱਢਿਆ ਮਾਰਚ
. . .  1 day ago
ਬਠਿੰਡਾ, 21 ਮਾਰਚ (ਅੰਮਿ੍ਰਪਾਲ ਸਿੰਘ ਵਲਾਣ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਮੱਰਥਕਾਂ ਦੇ ਹੱਕ ਵਿਚ ਸੰਗਤਾਂ ਨੇ ਬਠਿੰਡਾ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਮਾਰਚ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਸਰ) ਦੇ.....
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਵਧਾਈ ਜਾਵੇ- ਅਧੀਰ ਰੰਜਨ ਚੌਧਰੀ
. . .  1 day ago
ਨਵੀਂ ਦਿੱਲੀ, 21 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਅਗਲੇ 6 ਮਹੀਨਿਆਂ ਲਈ ਵਧਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਵਲੋਂ ਪ੍ਰਧਾਨ ਮੰਤਰੀ....
ਭਾਰਤ ਸਰਕਾਰ ਵਲੋਂ 23 ਵਿਅਕਤੀ ਅੱਤਵਾਦੀ ਨਾਮਜ਼ਦ
. . .  1 day ago
ਨਵੀਂ ਦਿੱਲੀ, 21 ਮਾਰਚ- ਭਾਰਤ ਸਰਕਾਰ ਵਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ 23 ਵਿਅਕਤੀਆਂ ਨੂੰ ਅੱਤਵਾਦੀ ਵਜੋਂ ਨਾਮਜ਼ਦ ਕੀਤਾ...
ਪੁਲਿਸ ਵਲੋਂ ਵੱਖ ਵੱਖ ਕੇਸਾਂ ’ਚ ਦੋ ਦੋਸ਼ੀ ਗ੍ਰਿਫ਼ਤਾਰ
. . .  1 day ago
ਜੰਡਿਆਲਾ ਗੁਰੂ, 21 ਮਾਰਚ (ਰਣਜੀਤ ਸਿੰਘ ਜੋਸਨ,ਪਰਮਿੰਦਰ ਸਿੰਘ ਜੋਸਨ)- ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਸ. ਸਤਿੰਦਰ ਸਿੰਘ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡੀ.ਐਸ.ਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ ਜੰਡਿਆਲਾ ਮੁਖ਼ਤਿਆਰ ਸਿੰਘ ਵਲੋਂ ਵੱਖ ਵੱਖ.....
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
. . .  1 day ago
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
ਚੰਡੀਗੜ੍ਹ ਪ੍ਰਸ਼ਾਸਨ ਅਧੀਨ ਆਉਂਦੇ ਅਦਾਰਿਆਂ ਵਿਚ 23 ਮਾਰਚ ਨੂੰ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 21 ਮਾਰਚ- ਚੰਡੀਗੜ੍ਹ ਪ੍ਰਸ਼ਾਸਨ ਨੇ 23.03.2023 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਜੀ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਉਦਯੋਗਿਕ ਅਦਾਰਿਆਂ ਸਮੇਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ....
ਪੁਲਿਸ ਤੇ ਫ਼ੌਜ ਨੇ ਸ਼ਹਿਰ ਅੰਦਰ ਕੱਢਿਆ ਸ਼ਾਂਤੀ ਮਾਰਚ
. . .  1 day ago
ਤਪਾ ਮੰਡੀ, 21 ਮਾਰਚ (ਵਿਜੇ ਸ਼ਰਮਾ)- ਜ਼ਿਲ੍ਹਾ ਬਰਨਾਲਾ ਦੇ ਐਸ. ਐਸ. ਪੀ. ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਐਸ. ਪੀ. ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸ਼ਾਂਤੀ ਮਾਰਚ ਕੱਢਿਆ। ਇਸ ਮੌਕੇ ਥਾਣਾ ਇੰਚਾਰਜ ਸੰਧੂ....
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
. . .  1 day ago
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਜਦੋਂ ਕਾਤਲ ਸਜ਼ਾ ਤੋਂ ਬਚ ਜਾਂਦਾ ਹੈ ਤਾਂ ਸਭ ਦੀ ਸੁਰੱਖਿਆ ਨੂੰ ਖੋਰਾ ਲੱਗਦਾ ਹੈ। -ਡੇਨੀਅਲ ਵੈਥਸਟ

ਲੁਧਿਆਣਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਲੋਂ ਨਗਰ ਕੀਰਤਨ ਸਜਾਇਆ

ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ, ਜੋ ਕਿ ਵੱਖ ਵੱਖ ਇਲਾਕਿਆਂ 'ਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦਾ ਥਾਂ-ਥਾਂ ਦੁਕਾਨਦਾਰ ਜੱਥੇਬੰਦੀਆਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ | ਨਗਰ ਕੀਰਤਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਫੁੱਲਾਂ ਨਾਲ ਸਜੀ ਹੋਈ ਪਾਲਕੀ ਵਿਚ ਸੁਸ਼ੋਭਿਤ ਸੀ, ਜਿਸ ਦੀ ਤਾਬਿਆ ਰਾਗੀ ਜੱਥੇ ਗੁਰਬਾਣੀ ਕੀਰਤਨ ਕਰ ਰਹੇ ਸਨ | ਇਸ ਮੌਕੇ 'ਆਪ' ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਬਾਬਾ ਅਜੀਤ ਸਿੰਘ, ਵਿਪਨ ਸੂਦ ਕਾਕਾ, ਸ੍ਰੀ ਗਿਆਨ ਸਥਲ ਮੰਦਰ ਸਭਾ ਦੇ ਪ੍ਰਧਾਨ ਪ੍ਰਵੀਨ ਬਜਾਜ, ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਨਵੀ, ਮੁਹੰਮਦ ਮੁਸਤਕੀਮ, ਰਮੇਸ਼ ਗੁੰਬਰ ਜਨਰਲ ਸਕੱਤਰ, ਸਾਬਕਾ ਆਈ.ਜੀ. ਇਕਬਾਲ ਸਿੰਘ ਗਿੱਲ, ਐਡਵੋਕੇਟ ਉਪਕਾਰ ਸਿੰਘ ਘੁੰਮਣ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ, ਨਵਜਿੰਦਰ ਸਿੰਘ ਉੱਭੀ ਟੋਰਾਂਟੋ, ਤਰਨਜੀਤ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ ਵਿੰਕਲ, ਕੰਵਲਪ੍ਰੀਤ ਸਿੰਘ, ਮਨਪ੍ਰੀਤ ਸਿੰਘ ਖੁਰਾਣਾ, ਜਤਿੰਦਰਪਾਲ ਸਿੰਘ, ਜਸਪਾਲ ਸਿੰਘ ਢੱਲ, ਪ੍ਰਲਾਦ ਸਿੰਘ ਢੱਲ, ਗੁਰਿੰਦਰਪਾਲ ਸਿੰਘ ਪੱਪੂ, ਜੰਗ ਬਹਾਦਰ ਸਿੰਘ ਢੱਲ, ਜੀਵਨ ਸਿੰਘ, ਗੁਰਚਰਨ ਸਿੰਘ ਸੋਨੀ, ਮਨਪ੍ਰੀਤ ਸਿੰਘ ਮੈਕੀ, ਪ੍ਰਭਜੋਤ ਸਿੰਘ, ਰਵੀ ਸ਼ਰਮਾ, ਅਸ਼ਵਨੀ ਸਹੋਤਾ, ਕੁਲਦੀਪ ਸਿੰਘ ਦੂਆ, ਰਵਿੰਦਰ ਸਿੰਘ ਅਭੀ, ਅਰਸ਼ਦੀਪ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਇਨ੍ਹਾਂ ਸਾਰੀਆਂ ਸ਼ਖ਼ਸੀਅਤਾਂ ਨੂੰ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਤਪਾਲ ਸਿੰਘ ਨੇ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ |
ਸ਼ਿਵ ਵੈੱਲਫੇਅਰ ਸੁਸਾਇਟੀ ਵਲੋਂ ਨਗਰ ਕੀਰਤਨ ਦਾ ਸਵਾਗਤ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦਾ ਸ਼ਿਵ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਿੱਟੂ ਗੁੰਬਰ ਦੀ ਅਗਵਾਈ 'ਚ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਰੇਲਵੇ ਸਟੇਸ਼ਨ ਨੇੜੇ ਗੁਰੂ ਗੋਬਿੰਦ ਸਿੰਘ ਮਾਰਕੀਟ ਵਿਖੇ ਲੰਗਰ ਵੀ ਲਗਾਇਆ | ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਤਪਾਲ ਸਿੰਘ ਵਲੋਂ ਬਿੱਟੂ ਗੁੰਬਰ ਸਮੇਤ ਸੁਸਾਇਟੀ ਦੇ ਹੋਰ ਮੈਂਬਰਾਂ ਨੂੰ ਸਿਰੋਪਾਉ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਪਿ੍ਤਪਾਲ ਸਿੰਘ ਨੇ ਦੱਸਿਆ ਕਿ ਸ਼ਿਵ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਿੱਟੂ ਗੁੰਬਰ ਦੀ ਪ੍ਰਧਾਨਗੀ ਹੇਠ ਪਿਛਲੇ 37 ਸਾਲਾਂ ਤੋਂ ਨਗਰ ਕੀਰਤਨਾਂ ਅਤੇ ਸ਼ੋਭਾ
(ਬਾਕੀ ਸਫਾ 7 'ਤੇ)
ਯਾਤਰਾਵਾਂ ਦੌਰਾਨ ਲਗਾਤਾਰ ਲੰਗਰ ਦੀ ਸੇਵਾ ਕਰਕੇ ਹਿੰਦੂ-ਸਿੱਖ ਭਾਈਚਾਰੇ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਿੱਟੂ ਗੁੰਬਰ ਦੀ

ਥਾਣਾ ਡਵੀਜ਼ਨ ਨੰਬਰ 8 ਦੇ ਬਾਹਰ 25 ਦੋ ਪਹੀਆ ਵਾਹਨ ਅੱਗ ਲੱਗਣ ਨਾਲ ਸੜੇ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 8 ਦੇ ਬਾਹਰ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ ਵਿਚ ਕਬਜ਼ੇ ਵਿਚ ਲਏ 25 ਦੋ ਪਹੀਆ ਵਾਹਨ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਏ ਹਨ | ਜਾਣਕਾਰੀ ਅਨੁਸਾਰ ਘਟਨਾ ਅੱਜ ਸਵੇਰੇ ਉਸ ਵਕਤ ਵਾਪਰੀ, ਜਦੋਂ ਥਾਣਾ ...

ਪੂਰੀ ਖ਼ਬਰ »

ਸੜਕ 'ਤੇ ਸ਼ਰੇਆਮ ਗੋਲੀਆਂ ਚਲਾਉਣ ਦੇ ਮਾਮਲੇ 'ਚ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੀ ਪੁਲਿਸ ਨੇ ਸੜਕ 'ਤੇ ਸ਼ਰੇਆਮ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਨੇ ਇਸ ਮਾਮਲੇ ਵਿਚ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਕਾਬੂ ...

ਪੂਰੀ ਖ਼ਬਰ »

ਹਰਜੀਤ ਸਿੰਘ ਡੀ.ਈ.ਓ. ਸੈਕੰਡਰੀ ਸਿੱਖਿਆ ਤੇ ਬਲਦੇਵ ਸਿੰਘ ਡੀ.ਈ.ਓ. ਐਲੀਮੈਂਟਰੀ ਸਿੱਖਿਆ ਲੁਧਿਆਣਾ ਬਣੇ

ਲੁਧਿਆਣਾ, 26 ਨਵੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਹਰਜੀਤ ਸਿੰਘ ਨੰੂ ਡੀ.ਈ.ਓ. ਸੈਕੰਡਰੀ ਸਿੱਖਿਆ ਅਤੇ ਬਲਦੇਵ ਸਿੰਘ ਨੰੂ ਡੀ.ਈ.ਓ. ਐਲੀਮੈਂਟਰੀ ਸਿੱਖਿਆ ਲੁਧਿਆਣਾ ਲਗਾਇਆ ਗਿਆ ਹੈ | ਇਸ ਤੋਂ ਪਹਿਲਾ ਹਰਜੀਤ ਸਿੰਘ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਐਲਾਨ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਹਰ ਉਪਰਾਲਾ ਕੀਤਾ ਜਾਵੇਗਾ ਅਤੇ ਕਿਸਾਨਾਂ ਦੀਆਂ ਕੇਂਦਰ ਤੇ ਰਾਜ ਸਰਕਾਰ ਨਾਲ ਸੰਬੰਧਤ ਮੰਗਾਂ ਮਨਵਾਉਣ ...

ਪੂਰੀ ਖ਼ਬਰ »

ਦਿਨ-ਦਿਹਾੜੇ ਲੁਟੇਰੇ ਅਧਿਆਪਕਾ ਪਾਸੋਂ ਸੋਨੇ ਦੀ ਚੇਨ ਅਤੇ ਨਕਦੀ ਲੁੱਟ ਕੇ ਹੋਏ ਫ਼ਰਾਰ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ ਦੇ ਨੇੜੇ ਦਿਨ-ਦਿਹਾੜੇ ਤਿੰਨ ਹਥਿਆਰਬੰਦ ਲੁਟੇਰੇ ਅਧਿਆਪਕਾ ਪਾਸੋਂ ਸੋਨੇ ਦੀ ਚੈਨ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਸੋਨੀਆ ਨਾਮੀ ਔਰਤ ਕੇਂਦਰੀ ਜੇਲ੍ਹ ਨੇੜੇ ਆਟੋ ਤੋਂ ...

ਪੂਰੀ ਖ਼ਬਰ »

ਵਪਾਰੀ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸ 'ਚ ਫਸਾਉਣ ਦੇ ਮਾਮਲੇ ਵਿਚ ਨਾਮਜ਼ਦ ਸਬਜ਼ੀ ਮੰਡੀ ਦੇ ਪ੍ਰਧਾਨ ਦੀ ਭਾਲ 'ਚ ਛਾਪੇਮਾਰੀ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਬਜ਼ੀ ਵਪਾਰੀ ਨੂੰ ਨਿੱਜੀ ਰੰਜਿਸ਼ ਕਾਰਨ ਨਸ਼ਾ ਤਸਕਰੀ ਦੇ ਝੂਠੇ ਮਾਮਲੇ ਵਿਚ ਫਸਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਬਜ਼ੀ ਮੰਡੀ ਦੇ ਪ੍ਰਧਾਨ ਗੁਰਕਮਲ ਸਿੰਘ ਉਰਫ਼ ਈਲੂ ਦੀ ਭਾਲ ਲਈ ਅੱਜ ਐਸ.ਟੀ.ਐਫ. ਦੀ ਪੁਲਿਸ ਵਲੋਂ ...

ਪੂਰੀ ਖ਼ਬਰ »

ਵਪਾਰੀਆਂ ਨੂੰ ਗੋਆ ਦਾ ਸਸਤਾ ਪੈਕੇਜ ਦੇਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਵਪਾਰੀਆਂ ਨੂੰ ਗੋਆ ਦਾ ਸਸਤਾ ਪੈਕੇਜ ਦੇਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਤਹਿਤ ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸਲਾਈ ਮਸ਼ੀਨ ਜਥੇਬੰਦੀ ਦੇ ਪ੍ਰਧਾਨ ਤਰੁਣ ਦੀ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ਿਆਂ, ਪਾਰਕਿੰਗਾਂ ਤੇ ਇਸ਼ਤਿਹਾਰਬਾਜ਼ੀ ਖ਼ਿਲਾਫ਼ ਨਿਗਮ ਸਖ਼ਤ ਮੂੜ 'ਚ

ਲੁਧਿਆਣਾ, 26 ਨਵੰਬਰ (ਜੋਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਵਲੋਂ ਸ਼ਹਿਰ ਵਿਚ ਵੱਖ ਵੱਖ ਥਾਵਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ, ਪਾਰਕਿੰਗਾਂ ਅਤੇ ਇਸ਼ਤਿਹਾਰਬਾਜ਼ੀ ਖ਼ਿਲਾਫ਼ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੌਰਾਨ ਨਾਜਾਇਜ਼ ਕਬਜ਼ਾਧਾਰੀਆਂ ਦਾ ਸਾਮਾਨ ਜ਼ਬਤ ਕਰਦੇ ...

ਪੂਰੀ ਖ਼ਬਰ »

ਹਿੰਦੂ ਆਗੂ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਫ਼ੋਨ 'ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਇਕ ਹੋਰ ਮਾਮਲੇ ਵਿਚ, ਸ਼ਹਿਰ ਦੇ ਇਕ ਹਿੰਦੂ ਨੇਤਾ ਨੂੰ ਇਕ ਅੰਤਰਰਾਸ਼ਟਰੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ | ਫ਼ੋਨ ਕਰਨ ਤੋਂ ਬਾਅਦ ਆਗੂ ਨੇ ਹੈਬੋਵਾਲ ਥਾਣੇ ਦੀ ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੀ ਹੈ | ...

ਪੂਰੀ ਖ਼ਬਰ »

ਸਸਤੇ ਮੋਬਾਈਲ ਦੇਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਤਹਿਤ ਦੋ ਔਰਤਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਸਤੇ ਮੋਬਾਈਲ ਦੇਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਵਾਲੀਆਂ ਔਰਤਾਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਭਾਈ ਰਣਧੀਰ ਸਿੰਘ ਨਗਰ ਦੇ ਰਹਿਣ ਵਾਲੇ ਸੌਰਭ ਆਨੰਦ ...

ਪੂਰੀ ਖ਼ਬਰ »

ਲੁਧਿਆਣਾ 'ਚ ਲੁਟੇਰਿਆਂ ਦੀ ਦਹਿਸ਼ਤ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਵੱਖ ਵੱਖ ਥਾਵਾਂ 'ਤੇ ਲੁਟੇਰਿਆਂ ਵਲੋਂ ਲੁੱਟ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ | ਪਹਿਲੇ ਮਾਮਲੇ ਵਿਚ ਲੁਟੇਰੇ ਨੌਜਵਾਨ ਪਾਸੋਂ ਨਕਦੀ ਅਤੇ ਮੋਬਾਈਲ, ਕੈਮਰੇ ਅਤੇ ਹੋਰ ਸਾਮਾਨ ਲੁੱਟ ਕੇ ...

ਪੂਰੀ ਖ਼ਬਰ »

ਵਾਹਨ ਚੋਰੀ ਦੇ ਮਾਮਲੇ 'ਚ ਕਬਾੜੀਆ ਗਿ੍ਫ਼ਤਾਰ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ ਚੋਰੀਸ਼ੁਦਾ ਵਾਹਨ ਖ਼ਰੀਦ ਕੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਵੇਚਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਕਬਾੜੀਏ ਨੂੰ ਗਿ੍ਫ਼ਤਾਰ ਕੀਤਾ ਹੈ | ਉਸ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦੇ ...

ਪੂਰੀ ਖ਼ਬਰ »

ਡੀ.ਜੀ.ਐੱਸ.ਜੀ. ਪਬਲਿਕ ਸਕੂਲ ਵਲੋਂ ਸੰਵਿਧਾਨ ਦਿਵਸ ਉਤਸ਼ਾਹ ਨਾਲ ਮਨਾਇਆ

ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)- ਡੀ.ਜੀ.ਐਸ.ਜੀ. ਪਬਲਿਕ ਸਕੂਲ ਵਿਖੇ ਸੰਵਿਧਾਨ ਦਿਵਸ ਮਨਾਉਂਦੇ ਹੋਏ ਵਿਦਿਆਰਥੀਆਂ ਲਈ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨਾ ਗਤੀਵਿਧੀ ਦਾ ਆਯੋਜਨ ਕੀਤਾ ਗਿਆ | ਇਸ ਗਤੀਵਿਧੀ ਦਾ ਉਦੇਸ਼ ਸੰਵਿਧਾਨ ਵਿਚ ਦਰਜ ਅਧਿਕਾਰਾਂ ਅਤੇ ...

ਪੂਰੀ ਖ਼ਬਰ »

ਸੂਰ ਪਾਲਣ ਸੰਬੰਧੀ ਵੈਟਰਨਰੀ ਯੂਨੀਵਰਸਿਟੀ ਵਿਖੇ ਹੋਈ ਵਿਸ਼ੇਸ਼ ਵਿਚਾਰ ਚਰਚਾ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵਲੋਂ ਸੂਰ ਪਾਲਕ ਕਿਸਾਨਾਂ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਡਾ. ਪਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ...

ਪੂਰੀ ਖ਼ਬਰ »

ਜੀ.ਐੱਨ.ਕੇ.ਸੀ.ਡਬਲਯੂ. ਵਿਖੇ ਐੱਨ.ਸੀ.ਸੀ. ਦਿਵਸ ਮਨਾਇਆ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਦੇ ਐਨ.ਸੀ.ਸੀ. ਵਿੰਗ ਨੇ ਅੱਜ ਕਾਲਜ ਕੈਂਪਸ ਵਿਚ ਨੈਸ਼ਨਲ ਕੈਡਿਟਸ ਕੋਰ (ਐਨ.ਸੀ.ਸੀ) ਦਿਵਸ ਮਨਾਇਆ | ਕਾਲਜ ਦੇ ਪਿ੍ੰਸੀਪਲ ਡਾ. ਮਨੀਤਾ ...

ਪੂਰੀ ਖ਼ਬਰ »

ਮਾਲਵਾ ਸੈਂਟਰਲ ਕਾਲਜ ਐਜੂਕੇਸ਼ਨ ਵਿਖੇ ਸਕਾਰਾਤਮਿਕ ਯੁਵਾ ਵਿਕਾਸ ਵੱਲ ਯਾਤਰਾ ਵਿਸ਼ੇ 'ਤੇ ਸੈਮੀਨਾਰ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਮਾਲਵਾ ਸੈਂਟਰਲ ਕਾਲਜ ਐਜੂਕੇਸ਼ਨ ਲੜਕੀਆਂ ਲੁਧਿਆਣਾ ਵਲੋਂ ਪਿ੍ੰਸੀਪਲ ਡਾ: ਨਗਿੰਦਰ ਕੌਰ ਦੀ ਅਗਵਾਈ ਹੇਠ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਨੌਰਥ-ਵੈਸਟਰਨ ਰੀਜਨਲ ਸੈਂਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ...

ਪੂਰੀ ਖ਼ਬਰ »

ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਤਲਵਾੜ ਦੇ ਦਫ਼ਤਰ 'ਚ ਕਾਂਗਰਸੀਆਂ ਨੇ ਮਨਾਇਆ ਸੰਵਿਧਾਨ ਦਿਵਸ

ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਨਵੇਂ ਬਣੇ ਪ੍ਰਧਾਨ (ਸਾਬਕਾ ਵਿਧਾਇਕ) ਸੰਜੇ ਤਲਵਾੜ ਦੇ ਸ਼ਹਿਰ ਤੋਂ ਬਾਹਰ ਹੋਣ ਕਰਕੇ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਵਾਇਸ ਪ੍ਰਧਾਨ ...

ਪੂਰੀ ਖ਼ਬਰ »

ਮਿਹਨਤ ਅਤੇ ਲਗਨ ਨਾਲ ਖਿਡਾਰੀ ਹਰ ਮੁਕਾਮ ਹਾਸਲ ਕਰ ਸਕਦੇ-ਜਸਵਿੰਦਰ ਸਿੰਘ ਜੱਸੀ

ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਸਿਵਲ ਲਾਈਨਜ਼ ਲੁਧਿਆਣਾ ਵਿਖੇ ਹੋਏ ਬੈਡਮਿੰਟਨ ਦੇ ਵੱਖ-ਵੱਖ ਉਮਰ ਕੈਟਾਗਰੀ ਦੇ ਓਪਨ ਟੂਰਨਾਮੈਂਟ ਵਿਚ ਪੈਂਥਰਜ਼ ਅਕੈਡਮੀ ਦੁੱਗਰੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਆਪਣੇ ਨਾਮ ਕੀਤੇ | ਰੋਨਿਤ ਨੇ ...

ਪੂਰੀ ਖ਼ਬਰ »

ਨਹਿਰ ਯੁਵਾ ਕੇਂਦਰ ਵਲੋਂ ਸੰਵਿਧਾਨ ਦਿਵਸ ਮਨਾਇਆ

ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਨਹਿਰੂ ਯੂਵਾ ਕੇਂਦਰ (ਐਨ.ਵਾਈ.ਕੇ.) ਲੁਧਿਆਣਾ ਵਲੋਂ ਹਰ ਸਾਲ ਦੀ ਤਰ੍ਹਾਂ ਨਹਿਰੂ ਯੁਵਾ ਕੇਂਦਰ ਸੰਸਥਾਨ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਡੀ. ਜੈਨ ਕਾਲਜ ਦੇ ਸਹਿਯੋਗ ਨਾਲ ਸੰਵਿਧਾਨ ਦਿਵਸ ਮਨਾਇਆ ਗਿਆ | ਨਹਿਰੂ ...

ਪੂਰੀ ਖ਼ਬਰ »

ਮਕਾਨ ਦੀ ਉਸਾਰੀ ਦੇ ਮਾਮਲੇ 'ਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਆਰਕੀਟੈਕਟ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 26 ਨਵੰਬਰ (ਆਹੂਜਾ)-ਮਕਾਨ ਦੀ ਉਸਾਰੀ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਆਰਕੀਟੈਕਟ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਦੀਪ ਮਾਲਾ ਵਾਸੀ ਭਾਈ ਰਣਧੀਰ ਸਿੰਘ ਨਗਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ...

ਪੂਰੀ ਖ਼ਬਰ »

ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮਨਾਇਆ ਸੰਵਿਧਾਨ ਦਿਵਸ

ਲੁਧਿਆਣ, 26 ਨਵੰਬਰ (ਕਵਿਤਾ ਖੁੱਲਰ)-ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਬਹੁਤ ਹੀ ਜੋਸ਼ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਸੰਵਿਧਾਨ ਦਿਵਸ ਮਨਾਇਆ ਗਿਆ | ਸਵੇਰ ਦੀ ਪ੍ਰਾਰਥਨਾ ਸਭਾ ਵਿਚ ਵਿਦਿਆਰਥੀਆਂ ਨੂੰ ਇਸ ਦੇ ਮਹੱਤਵ ਬਾਰੇ ਦੱਸਿਆ ਗਿਆ | ਇਸ ਮੌਕੇ ਸਕੂਲ ਵਲੋਂ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ | ਜਾਣਕਾਰੀ ਅਨੁਸਾਰ ਪੁਲਿਸ ਨੇ ਜ਼ਿਲ੍ਹਾ ਮੋਗਾ ਦੇ ਰਹਿਣ ...

ਪੂਰੀ ਖ਼ਬਰ »

ਜੇਲ੍ਹ 'ਚ ਮੋਬਾਈਲ ਅਤੇ ਨਸ਼ੀਲੇ ਪਦਾਰਥ ਬਰਾਮਦ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ ਵਿਚ ਅਧਿਕਾਰੀਆਂ ਵਲੋਂ ਕੀਤੀ ਗਈ ਚੈਕਿੰਗ ਦੌਰਾਨ ਮੋਬਾਈਲ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ | ਜੇਲ੍ਹ ਅਧਿਕਾਰੀਆਂ ਵਲੋਂ ਇਹ ਮਾਮਲਾ ਪੁਲਿਸ ਹਵਾਲੇ ਕਰ ਦਿੱਤਾ ਹੈ | ਪੁਲਿਸ ਵਲੋਂ ...

ਪੂਰੀ ਖ਼ਬਰ »

ਸਮਾਰਟ ਸਕੂਲ ਮੋਤੀ ਨਗਰ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਬੈਡਮਿੰਟਨ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ

ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਸਮਾਰਟ ਸਕੂਲ ਮੋਤੀ ਨਗਰ ਸੈਕਟਰ-39 ਨੇ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਦੀ ਯੋਗ ਅਗਵਾਈ ਹੇਠ ਲਗਾਤਾਰ ਵੱਖ ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕੀਤੀਆਂ ਜਾ ਰਹੀਆਂ ਹਨ | ਸਿੱਖਿਆ ਵਿਭਾਗ ਅਤੇ ਸਕੂਲ ਮੋਤੀ ਨਗਰ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸੰਵਿਧਾਨ ਦਿਵਸ ਸਮਾਗਮ ਦੌਰਾਨ ਅਧਿਕਾਰੀਆਂ ਨੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਚੁੱਕੀ ਸਹੁੰ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੱਚਤ ਭਵਨ ਵਿਖੇ ਜ਼ਿਲ੍ਹਾ ਪੱਧਰੀ ਸੰਵਿਧਾਨ ਦਿਵਸ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ ਵਲੋਂ ਕੀਤੀ ਗਈ | ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ...

ਪੂਰੀ ਖ਼ਬਰ »

ਆਤਮਾ ਸਿੰਘ ਸਕੂਲ ਦੇ ਵਿਦਿਆਰਥੀਆਂ ਵਲੋਂ ਸਾਇੰਸ ਪ੍ਰਦਰਸ਼ਨੀ

ਡਾਬਾ/ਲੁਹਾਰਾ, 26 ਨਵੰਬਰ (ਕੁਲਵੰਤ ਸਿੰਘ ਸੱਪਲ)-ਸ. ਆਤਮਾ ਸਿੰਘ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਬਾਬਾ ਮੁਕੰਦ ਸਿੰਘ ਨਗਰ ਡਾਬਾ ਦੇ ਵਿਦਿਆਰਥੀਆਂ ਵਲੋਂ ਸਕੂਲ ਵਿਖੇ ਸਾਇੰਸ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਾਗਰ, ਪੂਜਾ ਸਾਗਰ, ...

ਪੂਰੀ ਖ਼ਬਰ »

ਰਾਹਗੀਰ ਔਰਤ ਕੋਲੋਂ ਪਰਸ ਖੋਹ ਕੇ ਭੱਜ ਰਹੇ ਮੋਟਰ ਸਾਈਕਲ ਸਵਾਰ ਕਾਬੂ

ੇਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਅਧੀਨ ਪੈਂਦੇ ਇਲਾਕੇ ਹਰਨਾਮ ਨਗਰ ਇਲਾਕੇ ਵਿਚ ਸੜਕ 'ਤੇ ਜਾ ਰਹੀ ਔਰਤ ਪਾਸੋਂ ਪਰਸ ਖੋਹ ਕੇ ਭੱਜ ਰਹੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ ਹੈ | ਘਟਨਾ ਅੱਜ ਦੇਰ ...

ਪੂਰੀ ਖ਼ਬਰ »

ਸ਼ਹਿਰ ਦੇ ਵੱਖ ਵੱਖ ਇਲਾਕਿਆਂ 'ਚ ਚੱਲ ਰਿਹਾ ਮੁਫ਼ਤ ਕਣਕ ਵੰਡਣ ਦਾ ਕੰਮ

ਲੁਧਿਆਣਾ, 26 ਨਵੰਬਰ (ਜੋਗਿੰਦਰ ਸਿੰਘ ਅਰੋੜਾ)-ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਦੋ ਹਜ਼ਾਰ ਦੇ ਕਰੀਬ ਰਾਸ਼ਨ ਡਿਪੂ ਹਨ, ਜਿਨ੍ਹਾਂ ਤੋਂ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਤਹਿਤ ਲੋਕਾਂ ਨੂੰ ਰਾਸ਼ਨ ਆਦਿ ...

ਪੂਰੀ ਖ਼ਬਰ »

ਵਰਕਰਜ਼ ਫੈਡਰੇਸ਼ਨ ਇੰਟਕ ਪੰਜਾਬ ਦੀ ਅਹਿੰਮ ਮੀਟਿੰਗ

ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਵਰਕਰਜ਼ ਫੈਡਰੇਸ਼ਨ ਇੰਟਕ ਪੰਜਾਬ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਖ ਵੱਖ ਜ਼ਿਲਿ੍ਹਆਂ ਤੋਂ ਯੂਨੀਅਨ ਦੇ ਅਹੁਦੇਦਾਰ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਵਰਨ ਸਿੰਘ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ 10ਵੀਂ ਵਰੇਗੰਢ ਮੌਕੇ ਲੁਧਿਆਣਾ ਦਫ਼ਤਰ ਵਿਖੇ ਸਮਾਗਮ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਦੀ 10ਵੀਂ ਵਰੇਗੰਢ ਨੂੰ ਸਮਰਪਿਤ ਲੁਧਿਆਣਾ ਦਫ਼ਤਰ ਵਿਖੇ ਸਾਦਾ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਆਪ ਦੇ ਆਗੂਆਂ ਤੇ ਵਲੰਟੀਅਰਾਂ ਨੇ ਕੇਕ ਕੱਟ ਕੇ 10ਵੀਂ ਵਰੇ੍ਹਗੰਢ ਦੀ ਖੁਸ਼ੀ ਸਾਂਝੀ ਕੀਤੀ | ਸਮਾਗਮ ਵਿਚ ...

ਪੂਰੀ ਖ਼ਬਰ »

ਪੁਰਾਣੀ ਕੰਨ ਮਸ਼ੀਨ ਦੇ ਬਦਲੇ, ਨਵੀਂ ਲਿਜਾਓ!

ਲੁਧਿਆਣਾ, 26 ਨਵੰਬਰ (ਸਲੇਮਪੁਰੀ)-ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਵਿਚ ਬਹੁਤ ਸਾਰੇ ਅਜਿਹੇ ਵਿਅਕਤੀ ਵੀ ਸ਼ਾਮਿਲ ਹਨ, ਜਿਹੜੇ ਆਪਣੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮਹਿੰਗੀਆਂ ਕੰਨ ਮਸ਼ੀਨਾਂ ਖ਼ਰੀਦਣ ਤੋਂ ਅਸਮਰਥ ਹਨ ਜਾਂ ਉਨ੍ਹਾਂ ਕੋਲ ...

ਪੂਰੀ ਖ਼ਬਰ »

ਡਾ. ਅੰਬੇਡਕਰ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਸੰਵਿਧਾਨ ਦੀ ਰਚਨਾ ਕੀਤੀ-ਨਰੇਸ਼ ਧੀਂਗਾਨ

ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਮੁੱਖ ਸੰਚਾਲਕ ਵੀਰ ਸੇ੍ਰਸ਼ਠ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਭਾਵਾਧਸ ਦੇ ਕੇਂਦਰੀ ਦਫ਼ਤਰ ਸਥਾਨਕ ਨਗਰ ਨਿਗਮ ਜ਼ੋਨ ਏ. ਨੇੜੇ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਮੌਕੇ ਭਾਵਾਧਸ ਦੇ ...

ਪੂਰੀ ਖ਼ਬਰ »

ਨਰਸਿੰਗ ਕਾਲਜ 'ਚ ਭਾਈਚਾਰਕ ਸਦਭਾਵਨਾ ਦਿਵਸ ਮਨਾਇਆ

ਲੁਧਿਆਣਾ, 26 ਨਵੰਬਰ (ਸਲੇਮਪੁਰੀ)-ਡੀ. ਐਮ.. ਸੀ. ਐਚ. ਕਾਲਜ ਆਫ਼ ਨਰਸਿੰਗ ਵਿਚ ਪਿ੍ੰਸੀਪਲ ਡਾ ਟ੍ਰੀਜਾ ਜੀਵਨ ਦੀ ਅਗਵਾਈ ਹੇਠ ਭਾਈਚਾਰਕ ਸਾਂਝ ਦਿਵਸ ਮਨਾਇਆ ਗਿਆ | ਇਸ ਮੌਕੇ ਪ੍ਰੇਮ ਕੁਮਾਰ ਗੁਪਤਾ ਸਕੱਤਰ, ਮੈਨੇਜਿੰਗ ਸੁਸਾਇਟੀ, ਡੀ.ਐਮ.ਸੀ.ਐਚ. ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਸਕਾਲਰਨੇਸ਼ਨ ਫਾਊਾਡੇਸ਼ਨ ਵਲੋਂ ਸੰਵਿਧਾਨ ਦਿਵਸ ਸਮਾਰੋਹ ਅੱਜ-ਜਤਿੰਦਰ ਮਿੱਤਲ

ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਸਕਾਲਰਨੇਸ਼ਨ ਫਾਊਾਡੇਸ਼ਨ ਵਲੋਂ ਸੰਵਿਧਾਨ ਦਿਵਸ ਦੇ ਮੱਦੇਨਜ਼ਰ ਵਿਸ਼ੇਸ਼ ਸਮਾਰੋਹ ਐਤਵਾਰ ਨੂੰ ਸਥਾਨਕ ਫੋਕਲ ਪੁਆਇੰਟ ਸਥਿਤ ਸੀਸਮ ਆਡੀਟੋਰੀਅਮ ਵਿਚ ਆਯੋਜਿਤ ਕੀਤਾ ਜਾਵੇਗਾ | ਮਸ਼ਹੂਰ ਉਦਯੋਗਪਤੀ ਅਤੇ ਫਾਊਾਡੇਸ਼ਨ ...

ਪੂਰੀ ਖ਼ਬਰ »

ਮਾਸਟਰ ਤਾਰਾ ਸਿੰਘ ਕਾਲਜ ਵਿਖੇ 'ਸ਼ਾਸਤਰੀ ਸੰਗੀਤ' ਦੀ ਇਕ ਰੋਜ਼ਾ ਵਰਕਸ਼ਾਪ ਕਰਵਾਈ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੜਕੀਆਂ ਲੁਧਿਆਣਾ ਦੇ ਸੰਗੀਤ ਵਿਭਾਗ ਵਲੋਂ ਕਾਲਜ ਵਿਖੇ ਇਕ ਰੋਜ਼ਾ 'ਸ਼ਾਸਤਰੀ ਸੰਗੀਤ ਵਰਕਸ਼ਾਪ ਕਰਵਾਈ ਗਈ | ਵਰਕਸ਼ਾਪ ਦਾ ਆਗਾਜ਼ ਸ਼ਮਾਂ ਰੋਸ਼ਨ ਨਾਲ ਕੀਤਾ ਗਿਆ | ਜਿਸ ਦੌਰਾਨ ਪ੍ਰੋ. ...

ਪੂਰੀ ਖ਼ਬਰ »

ਹਲਕਾ ਲੁਧਿਆਣਾ ਉੱਤਰੀ 'ਚ ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਖੋਲ੍ਹਣ ਲਈ ਥਾਵਾਂ ਦੀ ਚੋਣ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਵਿਚ ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ | ਮੁਹੱਲਾ ਕਲੀਨਿਕ ਖੋਲ੍ਹਣ ਲਈ ਥਾਵਾਂ ਦੀ ਚੋਣ ਕਰਨ ਲਈ ਉਪ-ਮੰਡਲ ਮੈਜਿਸ਼ਟ੍ਰੇਟ ਲੁਧਿਆਣਾ ਪੂਰਬੀ ਗੁਰਸਿਮਰਨ ਸਿੰਘ ਢਿੱਲੋਂ ...

ਪੂਰੀ ਖ਼ਬਰ »

ਰੂਰਲ ਹੈਲਥ ਫਾਰਮੇਸੀ ਅਫ਼ਸਰ 29 ਨੂੰ ਦੇਣਗੇ ਡੀ.ਸੀ. ਦਫ਼ਤਰਾਂ ਅੱਗੇ ਰੋਸ ਧਰਨੇ

ਲੁਧਿਆਣਾ, 26 ਨਵੰਬਰ (ਸਲੇਮਪੁਰੀ)-ਰੂਰਲ ਹੈਲਥ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਜੱਥੇਬੰਦੀ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਮੂਹ ਸਟੇਟ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਸ਼ਾਮਿਲ ਹੋਏ | ਸੂਬਾ ...

ਪੂਰੀ ਖ਼ਬਰ »

ਐੱਸ.ਸੀ.ਡੀ. ਸਰਕਾਰੀ ਕਾਲਜ ਵਿਖੇ ਸੰਵਿਧਾਨਕ ਦਿਵਸ ਮਨਾਇਆ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਵਿਖੇ ਅੱਜ ਸੰਵਿਧਾਨ ਦਿਵਸ ਦੇ ਮੌਕੇ ਇਕ ਵਿਸ਼ੇਸ਼ ਇਕੱਤਰਤਾ ਪਰੀਅਮਬਲ ਵਾਲ ਦੇ ਨੇੜੇ ਕੀਤੀ ਗਈ, ਜਿਸ ਵਿਚ ਕਾਲਜ ਪਿ੍ੰਸੀਪਲ ਡਾ. ਤਨਵੀਰ ਲਿਖਾਰੀ ਨੇ ਪਰੀਅਮਬਲ ਪੜਿ੍ਹਆ ਅਤੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਬਿਜਲੀ ਨਿਗਮ ਲੁਧਿਆਣਾ ਦੇ ਵੱਖ-ਵੱਖ ਫੀਡਰਾਂ ਦੀ ਜ਼ਰੂਰੀ ਮੁਰੰਮਤ ਤੇ ਸਾਂਭ-ਸੰਭਾਲ ਲਈ 27 ਨਵੰਬਰ ਐਤਵਾਰ ਨੂੰ ਬਿਜਲੀ ਬੰਦ ਰਹੇਗੀ | ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸੀ. ਬਲਾਕ ਮਾਡਲ ਟਾਊਨ ਐਕਸਟੈਨਸ਼ਨ ਅਤੇ ਅੰਬੇਦਕਰ ਨਗਰ, ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚੋਂ ਚਾਰ ਮੋਬਾਈਲ ਬਰਾਮਦ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ ਵਿਚ ਅਧਿਕਾਰੀਆਂ ਵਲੋਂ ਕੀਤੀ ਗਈ ਚੈਕਿੰਗ ਦੌਰਾਨ 4 ਮੋਬਾਈਲ ਬਰਾਮਦ ਕੀਤੇ ਗਏ ਹਨ | ਜਾਣਕਾਰੀ ਅਨੁਸਾਰ ਜੇਲ੍ਹ ਅਧਿਕਾਰੀਆਂ ਵਲੋਂ ਬੀਤੀ ਰਾਤ ਬੈਰਕਾਂ ਦੀ ਚੈਕਿੰਗ ਕੀਤੀ ਗਈ ਤਾਂ ਉੱਥੋਂ ਇਹ ...

ਪੂਰੀ ਖ਼ਬਰ »

ਐੱਮ.ਏ. ਅੰਗਰੇਜ਼ੀ ਦੀ ਪ੍ਰੀਖਿਆ 'ਚ ਜੀ.ਐੱਨ.ਕੇ.ਸੀ.ਡਬਲਯੂ. ਦੀਆਂ ਲੜਕੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਮਾਡਲ ਟਾਊਨ ਲੁਧਿਆਣਾ ਦੇ ਪੀ.ਜੀ. ਅੰਗਰੇਜ਼ੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਜੂਨ/ਜੁਲਾਈ 2022 ਵਿਚ ਹੋਈ ਐਮ.ਏ. ਦੂਜੇ ਸਮੈਸਟਰ ਦੀ ਪ੍ਰੀਖਿਆ ਵਿਚ ਸ਼ਾਨਦਾਰ ਨਤੀਜੇ ਪ੍ਰਾਪਤ ...

ਪੂਰੀ ਖ਼ਬਰ »

ਲਲਤੋਂ ਕਲਾਂ ਦੀ ਅਨਾਜ ਮੰਡੀ 'ਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਲੱਗੇ ਬੋਰੀਆਂ ਦੇ ਅੰਬਾਰ

ਫੁੱਲਾਂਵਾਲ, 26 ਨਵੰਬਰ (ਮਨਜੀਤ ਸਿੰਘ ਦੁੱਗਰੀ)-ਸੂਬਾ ਸਰਕਾਰ ਵਲੋਂ ਸਮੇਂ ਸਿਰ ਝੋਨੇ ਦੀ ਖ਼ਰੀਦ ਕਰਨ 'ਤੇ ਸਾਭ ਸੰਭਾਲ ਕਰਨ ਦੇ ਕੀਤੇ ਦਾਅਵਿਆਂ ਦੀ ਉਦੋਂ ਫੂਕ ਨਿਕਲਦੀ ਜਾਪੀ ਜਦੋਂ ਲੰਘੀ 15 ਨਵੰਬਰ ਤੋਂ ਸਰਕਾਰੀ ਖ਼ਰੀਦ ਬੰਦ ਹੋਣ ਦੇ ਬਾਵਜੂਦ ਵੀ ਸਰਕਾਰੀ ਏਜੰਸੀਆਂ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਦੂਜਾ ਰਾਜ ਪੱਧਰੀ ਵਾਤਾਵਰਨ ਸੰਭਾਲ ਮੇਲਾ

ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਵਾਤਾਵਰਨ ਦੀ ਸੰਭਾਲ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਵਾਤਾਵਰਨ ਦੀ ਸੰਭਾਲ ਲਈ ਕੰਮ ਕਰਨ ਵਾਲੀ ਸੰਸਥਾ 'ਸੋਚ' ਵਲੋਂ ਦੂਜਾ ਰਾਜ ਪੱਧਰੀ ਵਾਤਾਵਰਨ ਸੰਭਾਲ ਮੇਲਾ-2022 ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ...

ਪੂਰੀ ਖ਼ਬਰ »

ਖੁਰਾਕ ਸਪਲਾਈ ਵਿਭਾਗ ਦੀਆਂ ਕਾਰਵਾਈਆਂ ਦੀ ਲੋਕਾਂ ਵਲੋਂ ਸ਼ਲਾਘਾ

ਲੁਧਿਆਣਾ, 23 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਵਲੋਂ ਘਰੇਲੂ ਰਸੋਈ ਗੈਸ ਦੀ ਦੁਰਵਰਤੋਂ ਅਤੇ ਰੀਫੀਲਿੰਗ ਰੋਕਣ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਰੋਕਣ ਲਈ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਨਾਂ ਕਾਰਵਾਈਆਂ ਦੌਰਾਨ ਵੱਡੀ ...

ਪੂਰੀ ਖ਼ਬਰ »

ਆਪਟੀਕਲ ਐਸੋਸੀਏਸ਼ਨ ਵਲੋਂ ਤਿੰਨ ਰੋਜ਼ਾ ਪ੍ਰਦਰਸ਼ਨੀ ਸ਼ੁਰੂ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਆਪਟੀਕਲ ਐਸੋਸੀਏਸ਼ਨ ਪੰਜਾਬ, ਹਰਿਆਣਾ ਆਪਟੀਕਲ ਐਸੋਸੀਏਸ਼ਨ, ਜੰਮੂ ਆਪਟੀਕਲ ਐਸੋਸੀਏਸ਼ਨ ਅਤੇ ਉਤਰਾਖੰਡ ਆਪਟੀਕਲ ਐਸੋਸੀਏਸ਼ਨ ਸਹਿਯੋਗ ਨਾਲ ਗੁਲਮੋਹਰ ਹੋਟਲ ਫ਼ਿਰੋਜਪੁਰ ਰੋਡ ਲੁਧਿਆਣਾ ਵਿਖੇ 26 ਤੋਂ 28 ਨਵੰਬਰ 2022 ਤੱਕ ...

ਪੂਰੀ ਖ਼ਬਰ »

ਪੰਜਾਬ ਸਰਕਾਰ ਪੈਨਸ਼ਨਰਜ਼ ਦੀਆਂ ਮੰਗਾਂ ਦਾ ਜਲਦੀ ਨਿਪਟਾਰਾ ਕਰੇ-ਜਥੇਬੰਦੀ

ਲੁਧਿਆਣਾ, 26 ਨਵੰਬਰ (ਸਲੇਮਪੁਰੀ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਇਕ ਮੀਟਿੰਗ ਬਲਦੇਵ ਕਿ੍ਸ਼ਨ ਮੋਦਗਿਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨਰਜ਼ ਦੀਆਂ ...

ਪੂਰੀ ਖ਼ਬਰ »

ਨਹੀਂ ਰੁਕ ਰਹੀ ਰਸੋਈ ਗੈਸ ਦੀ ਕਾਲਾ ਬਾਜ਼ਾਰੀ ਤੇ ਰੀਫਿਲਿੰਗ ਦਾ ਧੰਦਾ

ਲੁਧਿਆਣਾ, 26 ਨਵੰਬਰ (ਜੋਗਿੰਦਰ ਸਿੰਘ ਅਰੋੜਾ)-ਰਸੋਈ ਗੈਸ ਦੀ ਕਾਲਾ ਬਾਜ਼ਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ, ਜੋ ਕਿ ਗੰਭੀਰਤਾ ਵਾਲਾ ਵਿਸ਼ਾ ਹੈ | ਹਾਲਾਂਕਿ ਪੁਲਿਸ ਪ੍ਰਸ਼ਾਸਨ ਅਤੇ ਖ਼ੁਰਾਕ ਸਪਲਾਈ ਵਿਭਾਗ ਵਲੋਂ ਛਾਪੇਮਾਰੀ ਕਰਦਿਆਂ ਵੱਡੀ ਗਿਣਤੀ ਵਿਚ ਘਰੇਲੂ ਰਸੋਈ ...

ਪੂਰੀ ਖ਼ਬਰ »

ਗਰੇਵਾਲ ਪਰਿਵਾਰ ਨੇ ਪ੍ਰਾਇਮਰੀ ਸਕੂਲ ਨੂੰ ਦਿੱਤੀ ਮਾਲੀ ਮਦਦ

ਭਾਮੀਆਂ ਕਲਾਂ, 26 ਨਵੰਬਰ (ਜਤਿੰਦਰ ਭੰਬੀ)-ਆਪਣੇ ਪੁੱਤਰ ਅਜਮਿੰਦਰ ਸਿੰਘ ਗਰੇਵਾਲ ਅਤੇ ਨੂੰਹ ਜਸਪ੍ਰੀਤ ਕੌਰ ਗਰੇਵਾਲ ਦੇ ਵਿਆਹ ਵਰੇ੍ਹਗੰਢ ਦੀ ਖ਼ੁਸ਼ੀ 'ਚ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਮੂੰਡੀਆਂ ਖ਼ੁਰਦ ਨਿਵਾਸੀ ਨਰਿੰਦਰ ਸਿੰਘ ਗਰੇਵਾਲ ਦੇ ਪਰਿਵਾਰ ਵਲੋਂ ...

ਪੂਰੀ ਖ਼ਬਰ »

ਆਉਣ ਵਾਲੇ ਦਿਨਾਂ 'ਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ-ਬਾਜਵਾ

ਭਾਮੀਆਂ ਕਲਾਂ, 26 ਨਵੰਬਰ (ਜਤਿੰਦਰ ਭੰਬੀ)-ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ, ਜਿਸ ਤਰ੍ਹਾਂ ਦਿਨ-ਰਾਤ ਇਕ ਕੀਤਾ ਜਾ ਰਿਹਾ ਅਤੇ ਪੰਜਾਬ ਭਰ 'ਚ ਜ਼ਿਲ੍ਹਾ ਪ੍ਰਧਾਨਾ ਅਤੇ ਦਿਹਾਤੀ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾ ਰਹੀ ...

ਪੂਰੀ ਖ਼ਬਰ »

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਕਰਵਾਇਆ ਸਰਬ ਭਾਰਤੀ ਅੰਤਰਰਾਜ਼ੀ ਪੰਜਾਬੀ ਕਵੀ ਦਰਬਾਰ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਵਲੋਂ ਸਰਬ ਭਾਰਤੀ ਅੰਤਰ ਰਾਜੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਨੇ ਕੀਤੀ | ...

ਪੂਰੀ ਖ਼ਬਰ »

ਇਨੋਵੇਸ਼ਨ ਕੌਂਸਲ ਐੱਸ.ਸੀ.ਡੀ. ਸਰਕਾਰੀ ਕਾਲਜ ਨੇ 'ਮੇਰੀ ਕਹਾਣੀ ਪ੍ਰੇਰਕ' ਸ਼ੈਸ਼ਨ ਕਰਵਾਇਆ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਐਸ. ਸੀ. ਡੀ. ਸਰਕਾਰੀ ਕਾਲਜ ਲੁਧਿਆਣਾ ਵਿਖੇ ਇਨੋਵੇਸ਼ਨ ਕੌਂਸਲ ਨੇ 'ਮੇਰੀ ਕਹਾਣੀ-ਪ੍ਰੇਰਕ ਸੈਸ਼ਨ' ਦੇ ਤਹਿਤ ਇੱਕ ਤਜਰਬੇਕਾਰ ਉਦਯੋਗਪਤੀ/ਸਟਾਰਟਅੱਪ ਸੰਸਥਾਪਕ ਨਾਲ ਇਕ ਇੰਟਰਐਕਟਿਵ ਪ੍ਰੇਰਣਾਤਮਕ ਸੈਸ਼ਨ ਕਰਵਾਇਆ | ਰਿਸੋਰਸ ...

ਪੂਰੀ ਖ਼ਬਰ »

ਐੱਨ. ਐੱਸ. ਪੀ. ਐੱਸ. ਪਹਿਲਵਾਨ ਨੇ ਸਕੂਲ ਰਾਜ ਕੁਸ਼ਤੀ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ

ਲੁਧਿਆਣਾ, 26 ਨਵੰਬਰ (ਭੁਪਿੰਦਰ ਸਿੰਘ ਬੈਂਸ)-ਐਨ.ਐਸ.ਪੀ.ਐਸ ਦੇ ਇਕ ਪਹਿਲਵਾਨ ਨੇ ਹਾਲ ਹੀ ਵਿਚ ਹੋਈ ਅੰਡਰ-19 ਉਮਰ ਦੇ ਵਰਗ ਵਿਚ ਸਕੂਲ ਰਾਜ ਕੁਸ਼ਤੀ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਹਾਸਲ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪਲੱਸ ਟੂ ਆਰਟਸ ਦੇ ਵਿਦਿਆਰਥੀ ਕਮਲਪ੍ਰੀਤ ...

ਪੂਰੀ ਖ਼ਬਰ »

ਕੇ.ਸੀ.ਡਬਲਯੂ. ਦੀਆਂ ਵਿਦਿਆਰਥਣਾਂ ਨੇ ਅੰਤਰ ਕਾਲਜ ਮੁੱਕੇਬਾਜ਼ੀ 'ਚ 5 ਕਾਂਸੀ ਤਗਮੇ ਜਿੱਤੇ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਖਾਲਸਾ ਕਾਲਜ ਲੜਕੀਆਂ ਦੀ ਅੰਤਰ ਕਾਲਜ ਬਾਕਸਿੰਗ ਟੀਮ ਨੇ ਸਪੋਰਟਸ ਕੰਪਲੈਕਸ ਸੈਕਟਰ-42, ਚੰਡੀਗੜ੍ਹ ਵਿਖੇ ਹੋਏ ਪੀ.ਯੂ. ਅੰਤਰ ਕਾਲਜ ਟੂਰਨਾਮੈਂਟ ਵਿਚ ਭਾਗ ਲਿਆ | ਇਸ ਟੂਰਨਾਮੈਂਟ ਵਿਚ ਲਗਭਗ 18 ਕਾਲਜਾਂ ਨੇ ਭਾਗ ਲਿਆ | ਸਾਰੇ ...

ਪੂਰੀ ਖ਼ਬਰ »

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ

ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਚਲ ਰਹੀ ਹਫਤਾਵਾਰੀ ਕੀਰਤਨ ਸਮਾਗਮ ਲੜੀ 'ਚ ...

ਪੂਰੀ ਖ਼ਬਰ »

ਸ਼ਿਵ ਸੈਨਾ ਹਿੰਦੁਸਤਾਨ ਕੋਰ ਕਮੇਟੀ ਦੀ ਮੀਟਿੰਗ

ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਸ਼ਿਵ ਸੈਨਾ ਹਿੰਦੁਸਤਾਨ ਕੋਰ ਕਮੇਟੀ ਦੀ ਮੀਟਿੰਗ ਪਾਰਟੀ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ ਹੇਠ ਸਰਕਟ ਹਾਊਸ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ ਸ਼ਿਵ ਸੈਨਾ ਆਗੂ ਤੇ ਵਰਕਰ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੜਕੀਆਂ ਲੁਧਿਆਣਾ ਵਿਖੇ ਸਾਲਾਨਾ ਕਾਨਵੋਕੇਸ਼ਨ ਸਮਾਰੋਹ ਕਰਵਾਇਆ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੜਕੀਆਂ ਲੁਧਿਆਣਾ ਵਿਖੇ ਕਾਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿਚ ਪ੍ਰੋਫੈਸਰ ਕਰਮਜੀਤ ਸਿੰਘ ਉਪ ਕੁਲਪਤੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ) ...

ਪੂਰੀ ਖ਼ਬਰ »

ਸਰਵਿਸ ਰੋਡ ਖਾਲੀ ਕਰਵਾਉਣ ਲਈ ਹਿੰਦੂ ਸਿੱਖ ਜਾਗਿ੍ਤੀ ਸੈਨਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤਾ ਮੰਗ ਪੱਤਰ

ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਜਗਰਾਓਾ ਪੁਲ ਤੋਂ ਭਾਰਤ ਨਗਰ ਚੌਂਕ ਤੱਕ ਫਲਾਈਓਵਰ ਬਣਾਉਣ ਵਾਲੀ ਕੰਪਨੀ ਵਲੋਂ ਸੜਕ ਉਪਰ ਹੀ ਲਗਾਈ ਪਿੱਲਰ ਬਣਾਉਣ ਵਾਲੀ ਫੈਕਟਰੀ ਨੂੰ ਬੰਦ ਕਰਵਾ ਕੇ ਸਰਵਿਸ ਰੋਡ ਖਾਲੀ ਕਰਵਾਉਣ ਲਈ ਹਿੰਦੂ ਸਿੱਖ ਜਾਗਿ੍ਤੀ ਸੈਨਾ ਦੇ ਪ੍ਰਧਾਨ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਬੰਦੀਆਂ ਪਾਸੋਂ 9 ਮੋਬਾਈਲ ਬਰਾਮਦ

ਲੁਧਿਆਣਾ, 26 ਨਵੰਬਰ (ਆਹੂਜਾ)-ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵਲੋਂ ਜੇਲ੍ਹ ਦੀ ਚੈਕਿੰਗ ਦੌਰਾਨ ਵੱਖ ਵੱਖ ਬੈਰਕਾਂ ਵਿਚ 9 ਮੋਬਾਈਲ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਅਧਿਕਾਰੀਆਂ ਵਲੋਂ ਇਹ ਸਾਰਾ ਮਾਮਲਾ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ | ਪੁਲਿਸ ਵਲੋਂ ਇਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX