ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਵਿਦਿਆਰਥੀਆਂ ਨਾਲ ਕਰਨਗੇ ਗੱਲਬਾਤ
. . .  27 minutes ago
ਨਵੀਂ ਦਿੱਲੀ, 27 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ।
ਰੂਸ ਨੇ ਯੂਕਰੇਨ 'ਚ ਮਿਸਾਈਲ ਅਤੇ ਡਰੋਨ ਨਾਲ ਕੀਤੇ ਹਮਲੇ, 11 ਲੋਕਾਂ ਦੀ ਮੌਤ
. . .  38 minutes ago
ਨਵੀਂ ਦਿੱਲੀ, 27 ਜਨਵਰੀ- ਜਰਮਨੀ ਅਤੇ ਅਮਰੀਕਾ ਵਲੋਂ ਯੂਕਰੇਨ 'ਚ ਦਰਜਨਾਂ ਟੈਂਕ ਭੇਜਣ ਦੀ ਘੋਸ਼ਣਾ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਰੂਸ ਨੇ ਪੂਰੇ ਯੂਕਰੇਨ 'ਚ ਮਿਸਾਈਲਾਂ ਅਤੇ ਡਰੋਨਾਂ ਦੀਆਂ ਵਾਛੜਾਂ ਕੀਤੀਆਂ...
ਜੇਨਿਨ ਸੰਘਰਸ਼ 'ਚ ਇਜ਼ਰਾਈਲੀ ਸੈਨਿਕਾਂ ਵਲੋਂ 9 ਫਿਲਿਸਤੀਨੀਆਂ ਦੀ ਮੌਤ, ਕਈ ਜ਼ਖ਼ਮੀ
. . .  44 minutes ago
ਨਵੀਂ ਦਿੱਲੀ, 27 ਜਨਵਰੀ-ਇਜਰਾਈਲ-ਫਿਲਿਸਟੀਨ ਵਿਚਕਾਰ ਖ਼ੂਨੀ ਸੰਘਰਸ਼ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਖ਼ਬਰ ਹੈ ਕਿ ਹੁਣ ਇਜ਼ਰਾਈਲੀ ਸੈਨਾ ਨੇ ਇਕ ਕੈਂਪ ਦੇ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਜੰਮੂ-ਕਸ਼ਮੀਰ ਦੇ ਪੁੰਛ 'ਚ ਸਾਬਕਾ ਵਿਧਾਇਕ ਦੇ ਘਰ ਨੇੜੇ ਮਿਲਿਆ ਗ੍ਰੇਨੇਡ, ਜਾਂਚ ਜਾਰੀ
. . .  1 day ago
ਛਾਤੀ 'ਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਅੰਨੂ ਕਪੂਰ ਦਿੱਲੀ ਦੇ ਹਸਪਤਾਲ 'ਚ ਭਰਤੀ
. . .  1 day ago
2 ਭੈਣਾਂ ਦਾ ਇਕਲੌਤਾ ਭਰਾ ਨਸ਼ੇ ਦੀ ਭੇਟ ਚੜ੍ਹਿਆ
. . .  1 day ago
ਹਰੀਕੇ ਪੱਤਣ ,26 ਜਨਵਰੀ ( ਸੰਜੀਵ ਕੁੰਦਰਾ)-ਨਸ਼ਿਆਂ ਨੂੰ ਰੋਕਣ ਦੇ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਹਨ ਪਰ ਇਹ ਸਭ ਹਵਾਈ ਦਾਅਵੇ ਹੀ ਹਨ । ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਹਿਣ ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ ਕੀਤੀ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ
. . .  1 day ago
ਨਵੀਂ ਦਿੱਲੀ, 26 ਜਨਵਰੀ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ। ਇਸ ਮੌਕੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ...
ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ 'ਤੇ ਲਗਾਏ ਗੰਭੀਰ ਦੋਸ਼
. . .  1 day ago
ਮਾਛੀਵਾੜਾ ਸਾਹਿਬ, 26 ਜਨਵਰੀ (ਮਨੋਜ ਕੁਮਾਰ)-ਸਮਰਾਲਾ ਮਾਰਗ 'ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਗੰਭੀਰ ਦੋਸ਼ ਲਗਾਉਦਿਆ ਇਕ ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ...
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ‘ਚ ਛੁੱਟੀ ਐਲਾਨੀ
. . .  1 day ago
ਜਲੰਧਰ, 26 ਜਨਵਰੀ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 74ਵੇਂ ਗਣਤੰਤਰ...
ਚਾਈਨਾ ਡੋਰ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ
. . .  1 day ago
ਕਪੂਰਥਲਾ, 26 ਜਨਵਰੀ (ਅਮਨਜੋਤ ਸਿੰਘ ਵਾਲੀਆ)-ਚਾਈਨਾ ਡੋਰ ਗਲ਼ੇ 'ਤੇ ਫਿਰਨ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸ ਦੇ ਗਲ਼ੇ 'ਤੇ 10 ਟਾਂਕੇ ਲਗਾਉਣੇ ਪਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਜਸਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ...
ਫਗਵਾੜਾ 'ਚ ਸਕੂਟਰੀ 'ਤੇ ਜਾ ਰਿਹਾ ਸਾਹਿਲ ਹੋਇਆ ਚਾਈਨਾ ਡੋਰ ਦਾ ਸ਼ਿਕਾਰ
. . .  1 day ago
ਫਗਵਾੜਾ, 26 ਜਨਵਰੀ-ਫਗਵਾੜਾ ਵਿਖੇ ਅੱਜ ਸਕੂਟਰੀ 'ਤੇ ਜਾ ਰਿਹਾ ਸਾਹਿਲ ਚਾਈਨਾ ਡੋਰ ਦੀ ਲਪੇਟ 'ਚ ਆ ਕੇ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ...
27 ਜਨਵਰੀ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ ਵਿਚ ਸਰਕਾਰੀ ਛੁੱਟੀ ਦਾ ਐਲਾਨ
. . .  1 day ago
ਲੁਧਿਆਣਾ, 26 ਜਨਵਰੀ (ਪੁਨੀਤ ਬਾਵਾ)-ਅੱਜ ਗੁਰੂ ਨਾਨਕ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਰਹੇ ਬੱਚਿਆ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹੋ ਕੇ ਪੰਜਾਬ ਵਿਧਾਨ ਸਭਾ...
ਆਜ਼ਾਦੀ ਦੇ ਸੰਘਰਸ਼ ਵਿਚ ਕੁਰਬਾਨੀਆ ਦੇਣ ਵਾਲਿਆਂ ਨੂੰ ਸਦਾ ਯਾਦ ਰੱਖਿਆ ਜਾਵੇਗਾ-ਮਨੀਸ਼ਾ ਰਾਣਾ ਆਈ.ਏ.ਐਸ
. . .  1 day ago
ਸ੍ਰੀ ਅਨੰਦਪੁਰ ਸਾਹਿਬ, 26 ਜਨਵਰੀ (ਨਿੱਕੂਵਾਲ, ਸੈਣੀ)-ਉਪ ਮੰਡਲ ਪੱਧਰ ਦੇ ਗਣਤੰਤਰ ਦਿਵਸ ਸਮਾਰੋਹ ਮੌਕੇ ਐਸ.ਡੀ.ਐਮ ਮਨੀਸ਼ਾ ਰਾਣਾ ਆਈ.ਏ.ਐਸ ਨੇ ਸਥਾਨਕ ਐਸ.ਜੀ.ਐਸ. ਖ਼ਾਲਸਾ...
ਕਾਰ ਸਵਾਰ ਵਿਅਕਤੀ ਕੋਲੋਂ 2 ਲੱਖ ਰੁਪਏ ਅਤੇ ਚਾਈਨਾ ਡੋਰ ਬਰਾਮਦ
. . .  1 day ago
ਗੁਰੂ ਹਰ ਸਹਾਏ, 26 ਜਨਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਗੁਰੂ ਹਰ ਸਹਾਏ ਦੇ ਰਹਿਣ ਵਾਲੇ ਇਕ ਕਾਰ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਦੋ ਲੱਖ ਰੁਪਏ ਅਤੇ 75 ਗੱਟੂ ਚੜਖੜੀਆਂ...
ਓਠੀਆਂ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਫੂਕਿਆ ਆਸ਼ੀਸ਼ ਮਿਸ਼ਰਾ ਦਾ ਪੁਤਲਾ
. . .  1 day ago
ਓਠੀਆਂ, 26 ਜਨਵਰੀ (ਗੁਰਵਿੰਦਰ ਸਿੰਘ ਛੀਨਾ-ਤਹਿਸੀਲ ਅਜਨਾਲਾ ਦੇ ਕਿਸਾਨ ਆਗੂ ਮੇਜਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੇ ਭਰਵੇਂ ਇਕੱਠ ਵਿਚ ਓਠੀਆਂ ਚੋਂਕ ਵਿਚ ਅਸ਼ੀਸ਼ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ ਅਤੇ ਉਸ ਵਿਰੁੱਧ...
ਖੇਤ ਦੀ ਵੱਟ ਨੂੰ ਲੈ ਕੇ ਹੋਈ ਲੜਾਈ 'ਚ ਇਕ ਵਿਅਕਤੀ ਦੀ ਮੌਤ
. . .  1 day ago
ਮਮਦੋਟ (ਫ਼ਿਰੋਜ਼ਪੁਰ), 26 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਗਜਨੀ ਬਾਲਾ ਉਰਫ਼ ਦੋਨਾ ਮੱਤੜ ਵਿਖੇ ਖੇਤ ਦੀ ਵੱਟ ਸੰਬੰਧੀ ਚੱਲ ਰਹੇ ਵਿਵਾਦ ਕਾਰਨ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ...
ਕਿਰਤੀ ਕਿਸਾਨ ਯੂਨੀਅਨ ਨੇ ਫੂਕੀਆਂ ਆਸ਼ੀਸ਼ ਮਿਸ਼ਰਾ ਦੀਆਂ ਅਰਥੀਆਂ
. . .  1 day ago
ਜਗਦੇਵ ਕਲਾਂ, 26 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਕਿਰਤੀ ਕਿਸਾਨ ਯੂਨੀਅਨ ਨੇ ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਦੇਣ...
ਸਰਹੱਦੀ ਫ਼ੌਜਾਂ ਨੇ ਗਣਤੰਤਰ ਦਿਵਸ ਮੌਕੇ ਸਦਭਾਵਨਾ ਦੇ ਸੰਕੇਤ ਵਜੋਂ ਮਠਿਆਈਆਂ ਦਾ ਕੀਤਾ ਆਦਾਨ-ਪ੍ਰਦਾਨ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਦੇ ਬਾਵਜੂਦ, ਦੋਵਾਂ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਨੇ ਅੱਜ ਗਣਤੰਤਰ ਦਿਵਸ ਮੌਕੇ ਸਦਭਾਵਨਾ ਦੇ ਸੰਕੇਤ ਵਜੋਂ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਭਾਰਤ ਦੇ 74ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਵਾਹਗਾ...
ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਹਾਜ਼ਰੀ ਭਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਦਾ ਕੀਤਾ ਧੰਨਵਾਦ
. . .  1 day ago
ਨਵੀਂ ਦਿੱਲੀ, 26 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਮੈਂ ਰਾਸ਼ਟਰਪਤੀ ਅਬਦੇਲ ਫ਼ਤਾਹ ਅਲ-ਸੀਸੀ ਦਾ ਇਸ ਸਾਲ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਆਪਣੀ ਹਾਜ਼ਰੀ ਭਰਨ ਲਈ...
ਲੁਟੇਰਿਆਂ ਵਲੋਂ ਨੌਜਵਾਨ ਤੋਂ ਖੋਹਿਆ ਮੋਬਾਈਲ ਤੇ ਨਕਦੀ
. . .  1 day ago
ਮਮਦੋਟ, 26 ਜਨਵਰੀ (ਸੁਖਦੇਵ ਸਿੰਘ ਸੰਗਮ)- ਮਮਦੋਟ ਤੋਂ ਖਾਈ ਫ਼ੇਮੇ ਕੀ ਸੜਕ ’ਤੇ ਸਥਿਤ ਪਿੰਡ ਝੋਕ ਨੋਧ ਸਿੰਘ ਬਸਤੀ ਵਿਖੇ ਮੋਟਰਸਾਈਕਲ ਸਵਾਰਾਂ ਵਲੋਂ ਫ਼ਿਰੋਜ਼ਪੁਰ ਤੋਂ ਵਾਪਸ ਆ ਰਹੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਰੋਕ ਕੇ ਮੋਬਾਈਲ, ਏ.ਟੀ.ਐਮ. ਕਾਰਡ ਅਤੇ 800 ਰੁਪਏ ਨਕਦੀ ਖ਼ੋਹ...
ਹਰ ਖ਼ੇਤਰ ਵਿਚ ਭਾਰਤ ਦੀਆਂ ਪ੍ਰਾਪਤੀਆਂ ਵਿਆਪਕ ਤੌਰ ’ਤੇ ਜਾਣੀਆਂ ਜਾਂਦੀਆਂ ਹਨ- ਰੂਸੀ ਰਾਸ਼ਟਰਪਤੀ
. . .  1 day ago
ਨਵੀਂ ਦਿੱਲੀ, 26 ਜਨਵਰੀ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤੀ ਗਣਤੰਤਰ ਦਿਵਸ ’ਤੇ ਵਧਾਈ ਦਿੰਦਿਆਂ ਕਿਹਾ ਕਿ ਆਰਥਿਕ, ਸਮਾਜਿਕ, ਵਿਗਿਆਨਕ, ਤਕਨੀਕੀ ਅਤੇ ਹੋਰ ਖ਼ੇਤਰਾਂ ਵਿਚ ਭਾਰਤ ਦੀਆਂ ਪ੍ਰਾਪਤੀਆਂ ਵਿਆਪਕ ਤੌਰ ’ਤੇ ਜਾਣੀਆਂ ਜਾਂਦੀਆਂ ਹਨ। ਤੁਹਾਡਾ ਦੇਸ਼ ਅੰਤਰਰਾਸ਼ਟਰੀ ਸਥਿਰਤਾ ਨੂੰ ਯਕੀਨੀ ਬਣਾਉਣ...
ਪਾਕਿ ਪ੍ਰਧਾਨ ਮੰਤਰੀ ਨੂੰ ਵੀ ਦਿੱਤਾ ਜਾਵੇਗਾ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਲਈ ਭਾਰਤ ਆਉਣ ਦਾ ਸੱਦਾ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਪੀਲ ਤੋਂ ਬਾਅਦ ਭਾਰਤ ਨੇ ਪਾਕਿ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਚੀਫ਼ ਜਸਟਿਸ ਨੂੰ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਲਈ ਭਾਰਤ ਆਉਣ ਦਾ ਪਹਿਲਾਂ ਹੀ ਸੱਦਾ ਭੇਜ ਦਿੱਤਾ ਸੀ। ਜਦਕਿ...
ਜਲ੍ਹਿਆਂਵਾਲਾ ਬਾਗ਼ ਵਿਖੇ ਗਣਤੰਤਰ ਦਿਵਸ ਮੌਕੇ ਦਿੱਤੀ ਗਈ ਰਾਸ਼ਟਰੀ ਝੰਡੇ ਨੂੰ ਸਲਾਮੀ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ)-ਗਣਤੰਤਰ ਦਿਵਸ ਮੌਕੇ ਸਥਾਨਕ ਜਲਿਆਂਵਾਲਾ ਬਾਗ਼ ਵਿਖੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਜਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਸਕੱਤਰ ਸੂ ਕੁਮਾਰ ਮੁੱਖਰਜੀ, ਸੁਰੱਖਿਆ ਅਫ਼ਸਰ ਏ. ਐਸ. ਆਈ. ਰਣਜੀਤ ਸਿੰਘ,...
ਗੁਬਾਰਿਆਂ ਵਿਚ ਗੈਸ ਭਰਨ ਵਾਲੇ ਸਿਲੰਡਰ ’ਚ ਹੋਇਆ ਧਮਾਕਾ
. . .  1 day ago
ਸੰਗਰੂਰ 26 ਜਨਵਰੀ (ਧੀਰਜ ਪਸ਼ੋਰੀਆ,ਅਮਨਦੀਪ ਬਿੱਟਾ)- ਬਸੰਤ ਪੰਚਮੀ ਮੌਕੇ ਸੰਗਰੂਰ ਵਿਚ ਗੁਬਾਰਿਆਂ ’ਚ ਗੈਸ ਭਰਨ ਵਾਲਾ ਸਿਲੰਡਰ ਫੱਟਣ ਨਾਲ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਧਮਾਕੇ ਕਾਰਨ ਦੋ ਵਿਅਕਤੀਆਂ ਦੀਆ ਲੱਤਾਂ ਕੱਟ ਗਈਆਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਕਪੂਰਥਲਾ / ਫਗਵਾੜਾ

ਆਖ਼ਿਰਕਾਰ ਫਗਵਾੜਾ ਸ਼ੂਗਰ ਮਿੱਲ ਨੂੰ ਚਲਾਉਣ ਦਾ ਰੇੜਕਾ ਹੋਇਆ ਖ਼ਤਮ, ਸਰਕਾਰ ਨੇ ਕੀਤਾ ਨੋਟੀਫ਼ਿਕੇਸ਼ਨ ਜਾਰੀ

ਫਗਵਾੜਾ, 27 ਨਵੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੀ ਸ਼ੂਗਰ ਮਿੱਲ ਨੂੰ ਚਲਾਉਣ ਦਾ ਰੇੜਕਾ ਅੱਜ ਉਸ ਸਮੇਂ ਸਮਾਪਤ ਹੋ ਗਿਆ, ਜਦੋਂ ਪੰਜਾਬ ਸਰਕਾਰ ਨੇ ਕੁੱਝ ਸ਼ਰਤਾਂ ਤਹਿਤ ਇਸ ਮਿੱਲ ਨੂੰ ਚਲਾਉਣ ਲਈ ਆਪਣਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਤੇ ਇਲਾਕੇ ਦੇ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ | ਅੱਜ ਸਵੇਰੇ ਮਿੱਲ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਰਾਣਾ ਗਰੁੱਪ ਦੇ ਪ੍ਰਬੰਧਕ ਰਾਣਾ ਇੰਦਰਬੀਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਗੰਨਾ ਹੁਣ ਰੁਲਣ ਨਹੀਂ ਦਿੱਤਾ ਜਾਵੇਗਾ | ਮਿੱਲ ਆਪਣਾ ਕੰਮ ਸਮੇਂ ਸਿਰ ਕਰੇਗੀ ਤਾਂ ਜੋ ਦੇਰੀ ਕਾਰਨ ਕਿਸੇ ਦਾ ਵੀ ਨੁਕਸਾਨ ਨਾ ਹੋ ਸਕੇ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗੰਨੇ ਦੀ ਵੀ ਤੁਰੰਤ ਅਦਾਇਗੀ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ | ਇਸ ਮੌਕੇ ਸਾਬਕਾ ਮੰਤਰੀ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਰਾਣਾ ਰਣਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ, ਸਤਬੀਰ ਸਿੰਘ ਸਾਬੀ, ਸੁਖਬੀਰ ਸਿੰਘ ਸੰਧੜ, ਜਰਨੈਲ ਸਿੰਘ ਵਾਹਦ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ਾਹਕੋਟ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਨਵਾਂ ਸ਼ਹਿਰ ਦੇ ਸਾਬਕਾ ਵਿਧਾਇਕ ਅੰਗਦ ਸਿੰਘ, 'ਆਪ' ਆਗੂ ਦਲਜੀਤ ਰਾਜੂ, ਹਰਜੀ ਮਾਨ, ਸਾਬਕਾ ਵਿਧਾਇਕ ਸੁਸ਼ੀਲ ਰਿੰਕੂ, ਤਰਲੋਚਨ ਸੂੰਢ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਵਿਅਕਤੀ ਸ਼ਾਮਿਲ ਸਨ | ਅੱਜ ਸ਼ਾਮ ਸਮੇਂ ਪੰਜਾਬ ਸਰਕਾਰ ਵਲੋਂ ਗੰਨਾ ਮਿੱਲ ਫਗਵਾੜਾ ਨੂੰ ਚਲਾਉਣ ਦੀ ਪ੍ਰਵਾਨਗੀ ਦਾ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਗਿਆ ਹੈ, ਜਿਸ 'ਚ ਪੰਜਾਬ ਸਰਕਾਰ ਨੇ ਅੱਜ ਗੋਲਡਨ ਸੰਧਰ ਮਿਲਜ਼ ਲਿਮਟਿਡ ਫਗਵਾੜਾ ਨੂੰ 20 ਫ਼ਰਵਰੀ 2023 ਤੱਕ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ | ਵਰਨਣਯੋਗ ਹੈ ਕਿ ਇਹ ਪ੍ਰਵਾਨਗੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਰੀ ਝੰਡੀ ਮਿਲਣ ਮਗਰੋਂ ਦਿੱਤੀ ਗਈ ਹੈ¢ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਗੰਨਾ ਮਿੱਲ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਸਟੇਟ ਆਫ਼ ਇੰਡੀਆ ਵਲੋਂ ਹੋਲਡ ਆਨ ਆਪ੍ਰੇਸ਼ਨ ਦÏਰਾਨ ਇਹ ਮਿੱਲ ਨਿਰਧਾਰਿਤ ਸ਼ਰਤਾਂ 'ਤੇ ਚਲਾਈ ਜਾਵੇਗੀ¢ ਉਨ੍ਹਾਂ ਦੱਸਿਆ ਕਿ ਇਸ ਮਿੱਲ ਨਾਲ ਸਬੰਧਿਤ ਕਿਸਾਨਾਂ ਦੀ ਪੇਮੈਂਟ ਸਕਿਓਰ ਕਰਨ ਲਈ ਇਕ ਅੰਤਰ ਵਿਭਾਗੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ, ਜਿਸ ਕਮੇਟੀ 'ਚ ਐੱਸ. ਡੀ. ਐੱਮ. ਫਗਵਾੜਾ, ਪ੍ਰੋਜੈਕਟ ਅਫ਼ਸਰ (ਗੰਨਾ) ਜਲੰਧਰ, ਸਹਾਇਕ ਕਮਿਸ਼ਨਰ ਆਬਕਾਰੀ ਕਪੂਰਥਲਾ ਰੇਂਜ, ਡੀ. ਸੀ. ਐੱਫ਼. ਏ. (ਅੰਦਰੂਨੀ ਪੜਤਾਲ ਸੰਸਥਾ) ਕਪੂਰਥਲਾ, ਸਹਾਇਕ ਗੰਨਾ ਵਿਕਾਸ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ, ਸਤਨਾਮ ਸਿੰਘ ਸਾਹਨੀ ਕਿਸਾਨ ਆਗੂ ਭਾਕਿਯੂ ਦੋਆਬਾ ਤੇ ਕ੍ਰਿਪਾਲ ਸਿੰਘ ਮੂਸਾਪੁਰ ਭਾਕਿਯੂ ਦੋਆਬਾ ਆਦਿ ਸ਼ਾਮਿਲ ਹੋਣਗੇ | ਧਾਲੀਵਾਲ ਨੇ ਦੱਸਿਆ ਕਿ ਇਹ ਕਮੇਟੀ ਗੰਨਾ ਮਿੱਲ ਵਿਚ ਆਉਣ ਵਾਲੇ ਗੰਨੇ, ਸ਼ੂਗਰ ਰਿਕਵਰੀ ਤੇ ਉਤਪਾਦਾਂ ਦੀ ਵਿੱਕਰੀ 'ਤੇ ਪੂਰਨ ਨਿਗਰਾਨੀ ਰੱਖੇਗੀ ਤੇ ਕਿਸਾਨਾਂ ਨੂੰ ਗੰਨੇ ਦੀ 15 ਦਿਨੀਂ ਪੇਮੈਂਟ ਸਬੰਧੀ ਰਿਪੋਰਟ ਕੇਨ ਕਮਿਸ਼ਨਰ ਨੂੰ ਸੌਂਪੇਗੀ | ਉਨ੍ਹਾਂ ਦੱਸਿਆ ਕਿ ਕੇਨ ਕਮਿਸ਼ਨਰ ਇਸ ਸਬੰਧੀ ਸੂਬਾ ਸਰਕਾਰ ਨੂੰ ਰਿਪੋਰਟ ਕਰਨਗੇ ਤੇ ਜੇਕਰ ਮਿੱਲ ਇਕਰਾਰ ਅਨੁਸਾਰ ਸਮੇਂ ਸਿਰ ਪੇਮੈਂਟ ਨਹੀਂ ਕਰਦੀ ਤਾਂ ਮਿੱਲ ਦਾ ਲਾਇਸੈਂਸ ਰੱਦ ਕਰਕੇ ਗੰਨਾ ਹੋਰਨਾਂ ਮਿੱਲਾਂ ਨੂੰ ਅਲਾਟ ਕਰ ਦਿੱਤਾ ਜਾਵੇਗਾ¢

ਪਾਵਨ ਨਗਰੀ 'ਚੋਂ ਸ਼ਰਾਬ ਪਿਲਾਉਣੀ ਬੰਦ ਨਾ ਕੀਤੀ ਤਾਂ ਸੰਘਰਸ਼ ਕੀਤਾ ਜਾਵੇਗਾ-ਜਥੇ. ਮਨੀ ਸਿੰਘ

ਸੁਲਤਾਨਪੁਰ ਲੋਧੀ, 27 ਨਵੰਬਰ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਿਆ ਹੈ | ਇਸ ਤੋਂ ਬਾਅਦ ਵੀ ਸ਼ਹਿਰ ਦੀ ਹੱਦ ਅੰਦਰ ਖੁੱਲ੍ਹੇ ਢਾਬੇ ਤੇ ਅਹਾਤਿਆਂ 'ਤੇ ਸ਼ਰਾਬ ਪਿਲਾਉਣ ...

ਪੂਰੀ ਖ਼ਬਰ »

ਜੀ. ਡੀ. ਗੋਇਨਕਾ ਸਕੂਲ 'ਚ ਸਾਲਾਨਾ ਖੇਡ ਮੇਲਾ ਕਰਵਾਇਆ

ਕਪੂਰਥਲਾ, 27 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਜੀ. ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਵਲੋਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ, ਜਿਸਦਾ ਉਦਘਾਟਨ ਸੱਜਣ ਸਿੰਘ ਚੀਮਾ ਅਰਜਨਾ ਐਵਾਰਡੀ ਨੇ ਕੀਤਾ | ਖੇਡਾਂ ਦੀ ਸ਼ੁਰੂਆਤ ਮਸ਼ਾਲ ਜਗਾਉਣ ਨਾਲ ਹੋਈ, ਉਪਰੰਤ ਬੱਚਿਆਂ ਨੇ ...

ਪੂਰੀ ਖ਼ਬਰ »

ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਕਸਬਾ ਬੇਗੋਵਾਲ

ਬੇਗੋਵਾਲ, 27 ਨਵੰਬਰ (ਸੁਖਜਿੰਦਰ ਸਿੰਘ)-ਕਸਬਾ ਬੇਗੋਵਾਲ ਜੋ ਕਿਸੇ ਵੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਕਿਉਂਕਿ ਇਹ ਕਸਬਾ ਰਾਜਨੀਤਿਕ, ਧਾਰਮਿਕ ਤੇ ਖ਼ਾਸ ਕਰਕੇ ਆਰਥਿਕ ਪੱਖੋਂ ਕਿਸੇ ਨਾਲੋਂ ਘੱਟ ਨਹੀਂ, ਪਰ ਜੇਕਰ ਇਸ ਕਸਬੇ ਦੇ ਰਹਿੰਦੇ ਲੋਕਾਂ ਜਾਂ ਲੰਘਣ ਵਾਲੇ ਲੋਕਾਂ ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਿਅਕਤੀ ਦੀ ਕੁੱਟਮਾਰ

ਕਪੂਰਥਲਾ, 27 ਨਵੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਬੂਟ ਵਿਖੇ ਆਪਣੇ ਰਿਸ਼ਤੇਦਾਰੀ ਵਿਚ ਆਏ ਵਿਅਕਤੀ ਨੂੰ ਵਾਪਸ ਜਾਣ ਸਮੇਂ ਕੁਝ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਚੱਲਦਿਆਂ ਉਸਦੀ ਕੁੱਟਮਾਰ ਕਰਕੇ ਉਸਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਹੈਰੋਇਨ ਤੇ ਨਕਦੀ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਕਪੂਰਥਲਾ, 27 ਨਵੰਬਰ (ਵਿ. ਪ੍ਰ.)-ਥਾਣਾ ਕੋਤਵਾਲੀ ਪੁਲਿਸ ਨੇ ਪਿੰਡ ਬੂਟ ਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਕਥਿਤ ਤੌਰ 'ਤੇ 23 ਗ੍ਰਾਮ ਹੈਰੋਇਨ ਤੇ 45 ਹਜ਼ਾਰ ਦੀ ਭਾਰਤੀ ਕਰੰਸੀ ਬਰਾਮਦ ਕਰਕੇ ਉਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤੇ ਹੋਰ ਧਾਰਾਵਾਂ ...

ਪੂਰੀ ਖ਼ਬਰ »

ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ

ਫਗਵਾੜਾ, 27 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਹਫ਼ਤਾਵਾਰੀ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿਛਲੇ ਤਿੰਨ ਰੋਜ਼ਾ ਤੋਂ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੇ ਦੀਆਂ ਗੋਲੀਆਂ ਸਮੇਤ ਇਕ ਕਾਬੂ

ਸੁਲਤਾਨਪੁਰ ਲੋਧੀ, 27 ਨਵੰਬਰ (ਥਿੰਦ, ਹੈਪੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵਲੋਂ ਡੀ. ਐੱਸ. ਪੀ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ 10 ਗ੍ਰਾਮ ਹੈਰੋਇਨ ਤੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਦੋ ਕਾਬੂ

ਫੱਤੂਢੀਂਗਾ, 27 ਨਵੰਬਰ (ਪ. ਪ੍ਰ.)-ਥਾਣਾ ਫੱਤੂਢੀਂਗਾ ਦੀ ਮੁਖੀ ਮਨਦੀਪ ਕੌਰ ਨੇ ਦੱਸਿਆ ਕਿ ਏ. ਐੱਸ. ਆਈ. ਗੁਰਸ਼ਰਨ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ 'ਤੇ ਸਨ, ਜਿਸ ਦੌਰਾਨ ਉਨ੍ਹਾਂ ਨੇ ਪਿੰਡ ਰੱਤੜਾ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਉਨ੍ਹਾਂ ਸ਼ੱਕੀ ...

ਪੂਰੀ ਖ਼ਬਰ »

ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸੰਬੰਧੀ ਦੋ ਖ਼ਿਲਾਫ਼ ਕੇਸ ਦਰਜ

ਫਗਵਾੜਾ, 27 ਨਵੰਬਰ (ਹਰਜੋਤ ਸਿੰਘ ਚਾਨਾ)-ਇਕ ਵਿਅਕਤੀ ਦੀ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਰਾਵਲਪਿੰਡੀ ਪੁਲਿਸ ਨੇ ਪਤੀ-ਪਤਨੀ ਖ਼ਿਲਾਫ਼ ਧਾਰਾ 323, 341, 294, 506, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਅਵਤਾਰ ਪੁੱਤਰ ਗੁਰਦੀਪ ਸਿੰਘ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਕਪੂਰਥਲਾ, 27 ਨਵੰਬਰ (ਵਿ. ਪ੍ਰ.)-ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਹੈ | ਏ.ਐੱਸ.ਆਈ. ਤਰਸੇਮ ਸਿੰਘ ਵਲੋਂ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਵਲੋਂ ਪੰਜਾਬ ਤੋਂ ਬਾਹਰ ਸ਼ਰਾਬ ਦੀ ਸਪਲਾਈ ਨੂੰ ਰੋਕਣ ਲਈ ਵੱਖ-ਵੱਖ ਥਾਵਾਂ 'ਤੇ ਗੱਡੀਆਂ ਦੀ ਚੈਕਿੰਗ

ਕਪੂਰਥਲਾ, 27 ਨਵੰਬਰ (ਅਮਰਜੀਤ ਕੋਮਲ)-ਗੁਜਰਾਤ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੱਖ ਰੱਖਦਿਆਂ ਪੰਜਾਬ ਦੇ ਆਬਕਾਰੀ ਵਿਭਾਗ ਵਲੋਂ ਪੰਜਾਬ ਤੋਂ ਸ਼ਰਾਬ ਦੀ ਸਪਲਾਈ ਦੀ ਰੋਕਥਾਮ ਲਈ ਦਿਨ ਰਾਤ ਬੰਦ ਪਏ ਕਾਰਖ਼ਾਨਿਆਂ, ਰਾਈਸ ਮਿੱਲਾਂ, ਢਾਬਿਆਂ, ਵੱਖ-ਵੱਖ ਸਟੋਰਾਂ ...

ਪੂਰੀ ਖ਼ਬਰ »

ਆਈਸ ਸਮੇਤ ਇਕ ਕਾਬੂ

ਫਗਵਾੜਾ, 27 ਨਵੰਬਰ (ਹਰਜੋਤ ਸਿੰਘ ਚਾਨਾ)-ਸੀ. ਆਈ. ਏ. ਸਟਾਫ਼ ਨੇ ਇਕ ਵਿਅਕਤੀ ਨੂੰ ਆਈਸ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਧਾਰਾ 22-61-85 ਐੱਨ. ਡੀ. ਪੀ. ਅੱੈਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਸੀ. ਆਈ. ਏ. ਸਟਾਫ਼ ਦੇ ਥਾਣੇਦਾਰ ਦਲਵਿੰਦਰਬੀਰ ਸਿੰਘ ਜੋ ਕਿ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

ਵਿਧਾਇਕ ਧਾਲੀਵਾਲ ਦੀ ਜ਼ਿਲ੍ਹਾ ਪ੍ਰਧਾਨ ਵਜੋਂ ਨਿਯੁਕਤੀ ਨਾਲ ਕਾਂਗਰਸ ਨੂੰ ਮਿਲੇਗੀ ਮਜ਼ਬੂਤੀ- ਭੁੱਲਾਰਾਈ

ਖਲਵਾੜਾ, 27 ਨਵੰਬਰ (ਮਨਦੀਪ ਸਿੰਘ ਸੰਧੂ)-ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਨੁਸਾਰ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ...

ਪੂਰੀ ਖ਼ਬਰ »

ਭਾਈ ਘਨੱਈਆ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ ਗੁਰਮਤਿ ਸਮਾਗਮ ਕਰਵਾਏ

ਫਗਵਾੜਾ, 27 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਪੁਰਬ ਤੇ ਖ਼ਾਲਸਾ ਪਰਿਵਾਰ ਵਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਪੋ੍ਰਜੈਕਟਾਂ ਦੀ ਅਰੰਭਤਾ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ...

ਪੂਰੀ ਖ਼ਬਰ »

ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀਗੜ੍ਹ 'ਚੋਂ ਜ਼ਮੀਨ ਦੇਣ ਦੇ ਫ਼ੈਸਲੇ ਦਾ ਅਕਾਲੀ ਦਲ ਡਟ ਕੇ ਵਿਰੋਧ ਕਰੇਗਾ- ਕੈਪਟਨ ਹਰਮਿੰਦਰ ਸਿੰਘ

ਸੁਲਤਾਨਪੁਰ ਲੋਧੀ, 27 ਨਵੰਬਰ (ਨਰੇਸ਼ ਹੈਪੀ, ਥਿੰਦ)-ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਕੈਪਟਨ ਹਰਮਿੰਦਰ ਸਿੰਘ ਤੇ ਸਾਬਕਾ ਓ. ਐੱਸ. ਡੀ. ਕਰਨਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਨੂੰ ਵਿਧਾਨ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਯੂਥ ਵਰਕਰਾਂ ਦੀ ਮੀਟਿੰਗ ਹੋਈ

ਡਡਵਿੰਡੀ, 27 ਨਵੰਬਰ (ਦਿਲਬਾਗ ਸਿੰਘ ਝੰਡ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਯੂਥ ਵਰਕਰਾਂ ਦੀ ਇਕ ਮੀਟਿੰਗ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਤੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੁਖ਼ਤਿਆਰ ਸਿੰਘ ਸੋਢੀ ਦੀ ਅਗਵਾਈ 'ਚ ਡਡਵਿੰਡੀ ਵਿਖੇ ਹੋਈ | ਮੀਟਿੰਗ ਸਬੰਧੀ ...

ਪੂਰੀ ਖ਼ਬਰ »

ਗੁਰੂ ਨਾਨਕ ਪੇ੍ਰਮ ਕਰਮਸਰ ਪਬਲਿਕ ਸਕੂਲ ਦਾ ਸਾਲਾਨਾ ਖੇਡ ਸਮਾਗਮ ਕਰਵਾਇਆ

ਨਡਾਲਾ, 27 ਨਵੰਬਰ (ਮਨਜਿੰਦਰ ਸਿੰਘ ਮਾਨ)-ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਵਿਖੇ ਸਾਲਾਨਾ ਖੇਡ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ | ਖੇਡ ਸਮਾਰੋਹ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਨੇ ਸ਼ਬਦ ਗਾਇਣ ਕੀਤਾ | ਉਪਰੰਤ ਅਸਮਾਨ ਵਿਚ ਰੰਗ-ਬਰੰਗੇ ਗ਼ੁਬਾਰੇ ...

ਪੂਰੀ ਖ਼ਬਰ »

ਸਾਲਾਨਾ ਕੀਰਤਨ ਦਰਬਾਰ ਕਰਵਾਇਆ

ਭੁਲੱਥ, 27 ਨਵੰਬਰ (ਮਨਜੀਤ ਸਿੰਘ ਰਤਨ)-ੴ ਕੀਰਤਨ ਸੁਸਾਇਟੀ ਭੁਲੱਥ ਵਲੋਂ 22ਵਾਂ ਸਾਲਾਨਾ ਮਹਾਨ ਕੀਰਤਨ ਦਰਬਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ 'ਚ ਕਰਵਾਇਆ ਗਿਆ | ਕੀਰਤਨ ਦਰਬਾਰ ਦੀ ਆਰੰਭਤਾ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨਗਰ ਕੀਰਤਨ ...

ਪੂਰੀ ਖ਼ਬਰ »

ਸਹੋਦਿਆ ਅੰਤਰ ਸਕੂਲ ਮੁਕਾਬਲੇ 'ਚ ਐੱਮ. ਜੀ. ਐੱਨ. ਸਕੂਲ ਦਾ ਵਿਦਿਆਰਥੀ ਤੀਜੇ ਸਥਾਨ 'ਤੇ ਰਿਹਾ

ਕਪੂਰਥਲਾ, 27 ਨਵੰਬਰ (ਵਿ.ਪ੍ਰ.)-ਜੀ. ਟੀ. ਬੀ. ਇੰਟਰਨੈਸ਼ਨਲ ਸਕੂਲ ਕਪੂਰਥਲਾ ਵਲੋਂ ਕਰਵਾਏ ਗਏ ਸਹੋਦਿਆ ਅੰਤਰ ਸਕੂਲ ਬੈੱਸਟ ਆਊਟ ਆਫ਼ ਵੇਸਟ ਮੁਕਾਬਲੇ ਵਿਚ 15 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਕਾਬਲੇ ਵਿਚ ਐੱਮ. ਜੀ. ਐੱਨ. ਪਬਲਿਕ ਸਕੂਲ ਦੇ 8ਵੀਂ ਜਮਾਤ ਦੇ ...

ਪੂਰੀ ਖ਼ਬਰ »

ਸਾਂਝਾ ਮੋਰਚਾ ਵਲੋਂ ਮੀਟਿੰਗ

ਸੁਲਤਾਨਪੁਰ ਲੋਧੀ, 27 ਨਵੰਬਰ (ਥਿੰਦ, ਹੈਪੀ)-ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਸਬੰਧੀ ਜਾਰੀ ਕੀਤਾ ਨੋਟੀਫ਼ਿਕੇਸ਼ਨ ਨਿਯਮਾਂ ਅਨੁਸਾਰ ਅਧੂਰਾ ਹੈ | ਪੰਜਾਬ ਦੇ ਮੁਲਾਜ਼ਮ ਇਸ ਨੂੰ ਸਵੀਕਾਰ ਨਹੀਂ ਕਰਨਗੇ | ਆਉਣ ਵਾਲੇ ਦਿਨਾਂ ਵਿਚ ਪੁਰਾਣੀ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਮੀਟਿੰਗ

ਸੁਲਤਾਨਪੁਰ ਲੋਧੀ, 27 ਨਵੰਬਰ (ਨਰੇਸ਼ ਹੈਪੀ, ਥਿੰਦ)-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 30 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਕੁੰਡਾ ਖੜਕਾਉਣ ਲਈ ਮਜ਼ਦੂਰਾਂ ਨੂੰ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਕੀਤੀਆਂ ਜਾ ਰਹੀਆਂ ...

ਪੂਰੀ ਖ਼ਬਰ »

ਵਾਤਾਵਰਨ ਪ੍ਰੇਮੀ ਕਿਸਾਨਾਂ ਦਾ 28 ਨੂੰ ਹੋਵੇਗਾ ਸਨਮਾਨ- ਯਾਦਵਿੰਦਰ ਸਿੰਘ

ਭੁਲੱਥ, 27 ਨਵੰਬਰ (ਮੇਹਰ ਚੰਦ ਸਿੱਧੂ)-ਪਰਾਲੀ ਤੇ ਫ਼ਸਲ ਦੀ ਰਹਿੰਦ ਖੰੂਹਦ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਤੇ ਜੋ ਵਾਤਾਵਰਣ ਨੂੰ ਪਿਆਰ ਕਰਦੇ ਹਨ ਨੂੰ ਸਨਮਾਨਿਤ ਕਰਨ ਲਈ 28 ਨਵੰਬਰ ਨੂੰ ਗੁਰੂ ਅੰਗਦ ਦੇਵ ਕਾਲਜ ਖ਼ਡੂਰ ਸਾਹਿਬ ਵਿਚ ਇਕ ਸਮਾਗਮ ਕਰਵਾਇਆ ਜਾ ਰਿਹਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਨੌਜਵਾਨ ਜ਼ਖ਼ਮੀ

ਕਪੂਰਥਲਾ, 27 ਨਵੰਬਰ (ਅਮਨਜੋਤ ਸਿੰਘ ਵਾਲੀਆ)-ਸ਼ਟਰਿੰਗ ਦਾ ਕੰਮ ਕਰਕੇ ਆਪਣੇ ਘਰ ਨੂੰ ਜਾ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਬੁਤਾਲਾ ਨੇੜੇ ਕਾਰ ਚਾਲਕ ਵਲੋਂ ਟੱਕਰ ਮਾਰੇ ਜਾਣ ਕਾਰਨ ਦੋਵੇਂ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਨੇ ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ (ਪਾਕਿਸਤਾਨ) ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ

ਸੁਲਤਾਨਪੁਰ ਲੋਧੀ, 27 ਨਵੰਬਰ (ਨਰੇਸ਼ ਹੈਪੀ, ਥਿੰਦ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਮਨਾਉਣ ਲਈ ਭੇਜੇ ਜਾਣ ਵਾਲੇ ਜਥੇ ਲਈ ਸੰਗਤ ਪਾਸੋਂ 31 ਦਸੰਬਰ ਤੋਂ ...

ਪੂਰੀ ਖ਼ਬਰ »

ਪ੍ਰਣਪਾਲ ਸਿੰਘ ਸਕੂਲ ਵਿਖੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ

ਬੇਗੋਵਾਲ, 27 ਨਵੰਬਰ (ਸੁਖਜਿੰਦਰ ਸਿੰਘ)-ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਯੂ. ਕੇ. ਜੀ. ਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਪਹਿਲੀ ਜਮਾਤ ਦੇ ...

ਪੂਰੀ ਖ਼ਬਰ »

ਪਿੰਡ ਭੁੱਲਾਰਾਈ ਵਿਖੇ ਨਵੀਂ ਗਰਾਉਂਡ ਦਾ ਉਦਘਾਟਨ

ਖਲਵਾੜਾ, 27 ਨਵੰਬਰ (ਮਨਦੀਪ ਸਿੰਘ ਸੰਧੂ)-ਪਿੰਡ ਭੁੱਲਾਰਾਈ ਵਿਖੇ ਸਕੂਲ ਦੇ ਕੋਲ ਨਵੀਂ ਬਣੀ ਗਰਾਉਂਡ ਦਾ ਉਦਘਾਟਨ ਕੀਤਾ ਗਿਆ, ਜਿਸ ਦੇ ਸਬੰਧ ਵਿਚ ਰਾਮਗੜ੍ਹੀਆ ਗੁਰਦੁਆਰਾ ਸਾਹਿਬ ਵਲੋਂ ਗਰਾਉਂਡ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਸੁਖਮਨੀ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਮਿੱਠੜਾ 'ਚ ਗੈੱਸਟ ਲੈਕਚਰ ਕਰਵਾਇਆ

ਕਪੂਰਥਲਾ, 27 ਨਵੰਬਰ (ਵਿ. ਪ੍ਰ.)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਚ ਸੰਵਿਧਾਨ ਦਿਵਸ ਮੌਕੇ ਇਕ ਵਿਸ਼ੇਸ਼ ਗੈਸਟ ਲੈਕਚਰ ਕਰਵਾਇਆ ਗਿਆ, ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਕਾਨੂੰਨ ਵਿਭਾਗ ਦੇ ਡਾ: ਅਰਵਿੰਦਕਾ ਚੌਧਰੀ ਮੁੱਖ ਬੁਲਾਰੇ ...

ਪੂਰੀ ਖ਼ਬਰ »

ਸਰਕਾਰੀ ਕਾਲਜ ਭੁਲੱਥ ਵਿਖੇ 'ਸੰਵਿਧਾਨ ਦਿਵਸ' ਨੂੰ ਸਮਰਪਿਤ ਮੁਕਾਬਲੇ ਕਰਵਾਏ

ਭੁਲੱਥ, 27 ਨਵੰਬਰ (ਮਨਜੀਤ ਸਿੰਘ ਰਤਨ)-ਸਰਕਾਰੀ ਕਾਲਜ ਭੁਲੱਥ ਵਿਖੇ ਪਿ੍ੰਸੀਪਲ ਅਮਰਜੀਤ ਸਿੰਘ ਦੀ ਅਗਵਾਈ ਹੇਠ ਰਾਜਨੀਤੀ ਵਿਭਾਗ ਵਲੋਂ 'ਸੰਵਿਧਾਨ ਦਿਵਸ' ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਅਮਰਜੀਤ ਸਿੰਘ ਨੇ ਆਪਣੇ ਸੰਬੋਧਨ ...

ਪੂਰੀ ਖ਼ਬਰ »

ਡੇਰਾ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ ਭੋਗਪੁਰ ਵਿਖੇ ਧਾਰਮਿਕ ਸਮਾਗਮ ਕਰਵਾਇਆ

ਖਲਵਾੜਾ, 27 ਨਵੰਬਰ (ਮਨਦੀਪ ਸਿੰਘ ਸੰਧੂ)-ਤਪ ਅਸਥਾਨ ਸੰਤ ਬਾਬਾ ਰਣਜੀਤ ਸਿੰਘ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ ਪਿੰਡ ਭੋਗਪੁਰ ਵਿਖੇ ਮੁੱਖ ਸੇਵਾਦਾਰ ਬਾਬਾ ਤਲਵਿੰਦਰ ਸਿੰਘ ਉਰਫ਼ ਪਰਮੇਸ਼ਰ ਸਿੰਘ ਭੋਗਪੁਰ ਵਾਲਿਆਂ ਦੀ ਅਗਵਾਈ ਹੇਠ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ...

ਪੂਰੀ ਖ਼ਬਰ »

'ਮਨ ਤੋਂ ਬੋਲੀ ਮੇਰੀ ਮਾਂ ਬੋਲੀ' ਪੁਸਤਕ ਦੀ ਘੁੰਡ ਚੁਕਾਈ ਸੰਬੰਧੀ ਸਮਾਗਮ

ਢਿਲਵਾਂ, 27 ਨਵੰਬਰ (ਸੁਖੀਜਾ, ਪ੍ਰਵੀਨ)-ਪੰਜਾਬੀ ਮਾਹ ਦੇ ਸੁਭਾਗੇ ਮੌਕੇ ਡਾ: ਪਰਮਜੀਤ ਕਲਸੀ ਭਾਸ਼ਾ ਵਿਭਾਗ ਅਫ਼ਸਰ ਬਟਾਲਾ, ਅੰਮਿ੍ਤਸਰ ਦੇ ਸਹਿਯੋਗ ਨਾਲ ਮੁਕਤਾ ਸ਼ਰਮਾ ਦੀ ਮਾਂ ਬੋਲੀ ਨੂੰ ਸਮਰਪਿਤ ਪੰਜਾਬੀ ਬਾਲ ਪੁਸਤਕ 'ਮਨ ਤੋਂ ਬੋਲੀ ਮੇਰੀ ਮਾਂ ਬੋਲੀ' ਦਾ ਘੁੰਡ ...

ਪੂਰੀ ਖ਼ਬਰ »

ਔਰਤਾਂ ਖ਼ਿਲਾਫ਼ ਹੋ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਨੇ ਕਰਵਾਇਆ ਸੈਮੀਨਾਰ

ਕਪੂਰਥਲਾ, 27 ਨਵੰਬਰ (ਵਿ.ਪ੍ਰ.)-ਡੀ. ਐੱਸ. ਪੀ. ਸਬ ਸਪੈਸ਼ਲ ਕ੍ਰਾਈਮ ਪੀ. ਬੀ. ਆਈ. ਕਪੂਰਥਲਾ ਡਾ. ਮਨਪ੍ਰੀਤ ਸ਼ੀਂਹਮਾਰ ਵਲੋਂ ਜ਼ਿਲ੍ਹਾ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਜਸਮੇਲ ਕੌਰ ਦੇ ਸਹਿਯੋਗ ਨਾਲ ਮੱਛਰ ਕਲੋਨੀ ਸ਼ੇਖੂਪੁਰ 'ਚ ਔਰਤਾਂ ਖ਼ਿਲਾਫ਼ ਹੋ ਰਹੇ ਜ਼ੁਲਮਾਂ ...

ਪੂਰੀ ਖ਼ਬਰ »

ਰੈਸਿਲੰਗ ਮੁਕਾਬਲੇ 'ਚ ਤੀਜੇ ਸਥਾਨ 'ਤੇ ਰਹੇ ਰੈਸਲਰ ਵਿਸ਼ਾਲ ਦਾ ਡਾ. ਅਸ਼ਵਨੀ ਭੱਲਾ ਵਲੋਂ ਸਨਮਾਨ

ਕਪੂਰਥਲਾ, 27 ਨਵੰਬਰ (ਵਿ. ਪ੍ਰ.)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐੱਸ. ਐੱਸ. ਐੱਮ. ਕਾਲਜ ਦੀਨਾ ਨਗਰ ਵਿਚ ਕਰਵਾਏ ਗਏ ਲੜਕੇ ਤੇ ਲੜਕੀਆਂ ਦੇ ਰੈਸਿਲੰਗ ਮੁਕਾਬਲੇ ਵਿਚ ਸਰਕਾਰੀ ਕਾਲਜ ਕਪੂਰਥਲਾ ਦੇ ਐੱਮ. ਏ. ਇੰਗਲਿਸ਼ ਦੇ ਵਿਦਿਆਰਥੀ ਵਿਸ਼ਾਲ ਨੇ 125 ਕਿੱਲੋ ਭਾਰ ਵਰਗ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਹੇਅਰ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ

ਸੁਲਤਾਨਪੁਰ ਲੋਧੀ, 27 ਨਵੰਬਰ (ਥਿੰਦ, ਹੈਪੀ)-ਉੱਘੇ ਪ੍ਰਵਾਸੀ ਭਾਰਤੀ ਹਰਜਿੰਦਰ ਸਿੰਘ ਹੇਅਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਕਪੂਰਥਲਾ ਵਿਖੇ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਕੀਤਾ | ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਸੰਖੇਪ ਗੱਲਬਾਤ ...

ਪੂਰੀ ਖ਼ਬਰ »

ਕਲਗੀਧਰ ਸਕੂਲ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ

ਭੁਲੱਥ, 27 ਨਵੰਬਰ (ਮਨਜੀਤ ਸਿੰਘ ਰਤਨ)-ਕਲਗੀਧਰ ਪਬਲਿਕ ਸਕੂਲ ਭੁਲੱਥ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਸੁਖਵੰਤ ਸਿੰਘ ਤੱਖਰ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਇਸ ਸਮਾਗਮ ਵਿਚ ...

ਪੂਰੀ ਖ਼ਬਰ »

ਖਜੂਰਲਾ ਵਿਖੇ ਘੱਟ ਗਿਣਤੀ ਭਾਈਚਾਰੇ ਦੀ ਮੀਟਿੰਗ ਹੋਈ

ਫਗਵਾੜਾ, 27 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਘੱਟ ਗਿਣਤੀ ਭਾਈਚਾਰੇ ਦੀ ਮੀਟਿੰਗ ਫਗਵਾੜਾ ਹਲਕੇ ਦੇ ਪਿੰਡ ਖਜੂਰਲਾ ਵਿਖੇ ਹੋਈ, ਜਿਸ ਵਿਚ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਲਾਲ ਹੁਸੈਨ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੇ ਪ੍ਰਸ਼ਾਸਨ ...

ਪੂਰੀ ਖ਼ਬਰ »

ਨਡਾਲਾ ਕਾਲਜ 'ਚ ਸੰਵਿਧਾਨ ਦਿਵਸ ਮਨਾਇਆ

ਨਡਾਲਾ, 27 ਨਵੰਬਰ (ਮਾਨ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਬੀਤੇ ਦਿਨੀਂ ਐੱਨ. ਸੀ. ਸੀ., ਐੱਨ. ਐੱਸ. ਐੱਸ., ਰੈੱਡ ਰਿਬਨ ਕਲੱਬ ਅਤੇ ਪੋਸਟ ਗ੍ਰੈਜੂਏਟ (ਪੋਲੀਟੀਕਲ ਸਾਇੰਸ) ਵਿਭਾਗ ਵਲੋਂ ਸਾਂਝੇ ਤੌਰ 'ਤੇ ਸੰਵਿਧਾਨ ਦਿਵਸ ਮਨਾਇਆ ਗਿਆ, ਜਿਸ ਵਿਚ ਕਾਲਜ ਦੇ 100 ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਨੇ ਪੰਜਾਬ ਦੇ ਰਾਜਪਾਲ ਨਾਲ ਸੰਵਿਧਾਨ ਦਿਵਸ ਮÏਕੇ ਕੀਤੀ ਮੁਲਾਕਾਤ

ਜਲੰਧਰ ਛਾਉਣੀ, 27 ਨਵੰਬਰ (ਪਵਨ ਖਰਬੰਦਾ)-ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਦੀ ਟੀਮ ਨੇ ਰਾਸ਼ਟਰੀ ਜਨਰਲ ਸਕੱਤਰ ਆਰਗੇਨਾਈਜੇਸ਼ਨ ਸੂਰਜ ਭਾਨ ਕਟਾਰੀਆ ਤੇ ਪੰਜਾਬ ਪ੍ਰਧਾਨ ਮਨਜੀਤ ਬਾਲੀ ਦੀ ਅਗਵਾਈ ਵਿਚ ਪੰਜਾਬ ਦੇ ਮਾਨਯੋਗ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ...

ਪੂਰੀ ਖ਼ਬਰ »

ਸੇਂਟ ਸੋਲਜਰ ਕਾਲਜ ਆਫ਼ ਐਜੂਕੇਸ਼ਨ ਦੇ ਬੀ.ਐੱਡ. ਦੇ ਨਤੀਜੇ ਰਹੇ ਸ਼ਾਨਦਾਰ

ਜਲੰਧਰ, 27 ਨਵੰਬਰ (ਰਣਜੀਤ ਸਿੰਘ ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ.ਐਡ ਦੂਜੇ ਸਮੈਸਟਰ ਦੇ ਨਤੀਜਿਆਂ 'ਚ ਸੇਂਟ ਸੋਲਜਰ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਂ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

ਸੁਲਤਾਨਪੁਰ ਲੋਧੀ, 27 ਨਵੰਬਰ (ਥਿੰਦ, ਹੈਪੀ)-ਪੰਜਾਬ ਸਰਕਾਰ ਵਲੋਂ ਹਜ਼ਾਰਾਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਨਵੇਂ ਪੇ ਕਮਿਸ਼ਨ ਅਨੁਸਾਰ ਨਾ ਸੋਧੇ ਜਾਣ ਕਰਕੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ 29 ਨਵੰਬਰ ਨੂੰ ਮੁਹਾਲੀ ਵਿਖੇ ਮਹਾਂ ...

ਪੂਰੀ ਖ਼ਬਰ »

ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ ਦੇ ਵਿਦਿਆਰਥੀਆਂ ਨੇ ਕੀਤਾ ਵਿੱਦਿਅਕ ਦੌਰਾ

ਜਲੰਧਰ, 27 ਨਵੰਬਰ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਵੱਖ ਵੱਖ ਵਿਭਾਗਾਂ ਦੇ 50 ਵਿਦਿਆਰਥੀਆਂ ਨੇ ਵਿਸ਼ਵੇਸ਼ਵਰਾਨੰਦ, ਵਿਸ਼ਵਬੰਧੂ ਇੰਸਟੀਚਿਊਟ ਆਫ਼ ਸੰਸਕਿ੍ਤ ਅਤੇ ਵੈਦਿਕ ਖੋਜ ਕੇਂਦਰ ਹੁਸ਼ਿਆਰਪੁਰ ਦਾ ਵਿੱਦਿਅਕ ਦੌਰਾ ਕੀਤਾ | ਇਹ ...

ਪੂਰੀ ਖ਼ਬਰ »

ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਕੀਮਤੀ ਜਾਨਾਂ ਬਚਾ ਸਕਦੇ ਹਾਂ- ਮਨਿੰਦਰਪਾਲ ਸਿੰਘ

ਕਪੂਰਥਲਾ, 27 ਨਵੰਬਰ (ਅਮਰਜੀਤ ਕੋਮਲ)-ਵੱਧ ਰਹੇ ਸੜਕ ਹਾਦਸੇ ਅੱਜ ਸਾਡੇ ਦੇਸ਼ ਹੀ ਨਹੀਂ, ਸਗੋਂ ਦੁਨੀਆ ਭਰ ਲਈ ਸਮੱਸਿਆ ਬਣੇ ਹੋਏ ਹਨ ਤੇ ਕਿਸੇ ਵੀ ਇਕ ਵਿਅਕਤੀ ਵਲੋਂ ਟਰੈਫ਼ਿਕ ਨਿਯਮਾਂ ਦੀ ਕੀਤੀ ਜਾ ਰਹੀ ਕੁਤਾਹੀ ਕਾਰਨ ਅਨੇਕਾਂ ਜਾਨਾਂ ਜਾ ਰਹੀਆਂ ਹਨ | ਇਸ ਲਈ ਸਮੇਂ ਦੀ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਸੁਲਤਾਨਪੁਰ ਲੋਧੀ, 27 ਨਵੰਬਰ (ਥਿੰਦ, ਹੈਪੀ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਤੇ ਸਿਵਲ ਹਸਪਤਾਲ ਕਪੂਰਥਲਾ ਦੇ ਸਾਂਝੇ ਯਤਨਾਂ ਨਾਲ ਕਚਹਿਰੀ ਕੰਪਲੈਕਸ ਸੁਲਤਾਨਪੁਰ ਲੋਧੀ ਵਿਖੇ ਸੀਨੀਅਰ ਸਿਵਲ ...

ਪੂਰੀ ਖ਼ਬਰ »

ਵੇਸਟ ਮਟੀਰੀਅਲ ਨਾਲ ਤਿਆਰ ਕੀਤੇ 'ਵੇਸਟ ਟੂ ਵੰਡਰ ਪਾਰਕ' ਦਾ ਨਿਗਮ ਕਮਿਸ਼ਨਰ ਨੇ ਕੀਤਾ ਉਦਘਾਟਨ

ਕਪੂਰਥਲਾ, 27 ਨਵੰਬਰ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਵਲੋਂ ਸ਼ਾਲਾਮਾਰ ਬਾਗ ਵਿਚ ਵੇਸਟ ਮੈਟੀਰੀਅਲ ਨਾਲ ਤਿਆਰ ਕੀਤੇ ਗਏ ਵੇਸਟ ਟੂ ਵੰਡਰ ਪਾਰਕ ਦਾ ਉਦਘਾਟਨ ਅੱਜ ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਨੇ ਕੀਤਾ | ਇੱਥੇ ਵਰਨਣਯੋਗ ਹੈ ਕਿ ਨਗਰ ਨਿਗਮ ਵਲੋਂ ਆਈ. ਟੀ. ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ 'ਚ ਲੜਕੀਆਂ ਦੀ ਕਬੱਡੀ ਫਗਵਾੜਾ ਬਲਾਕ ਨੇ ਜਿੱਤੀ

ਕਪੂਰਥਲਾ, 27 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-43ਵੀਂਆਂ ਪ੍ਰਾਇਮਰੀ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਦੇ ਆਖ਼ਰੀ ਦਿਨ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਮੁਕਾਬਲੇ ਵਿਚ ਬਲਾਕ-1 ਫਗਵਾੜਾ ਨੇ ਬਲਾਕ ਕਪੂਰਥਲਾ-2 ਨੂੰ , ਜਦਕਿ ਲੜਕਿਆਂ ਦੇ ਮੁਕਾਬਲੇ ਵਿਚ ਸੁਲਤਾਨਪੁਰ ਲੋਧੀ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਦੀ ਤਲਾਸ਼ੀ ਦੌਰਾਨ ਤਿੰਨ ਹਵਾਲਾਤੀਆਂ ਕੋਲੋਂ ਤਿੰਨ ਮੋਬਾਈਲ ਬਰਾਮਦ

ਕਪੂਰਥਲਾ, 27 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਕੇਂਦਰੀ ਜੇਲ੍ਹ ਦੀ ਤਲਾਸ਼ੀ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ ਤਿੰਨ ਹਵਾਲਾਤੀਆਂ ਤੇ ਇਕ ਲਾਵਾਰਸ ਹਾਲਤ ਵਿਚ ਕੁੱਲ ਚਾਰ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ, ਜਿਸ ਤਹਿਤ ਥਾਣਾ ਕੋਤਵਾਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਕਦਮ-ਡੀ. ਟੀ. ਐੱਫ਼

ਫਗਵਾੜਾ, 27 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਡੀ. ਟੀ. ਐੱਫ. ਫਗਵਾੜਾ ਦੇ ਪ੍ਰਧਾਨ ਰਵਿੰਦਰ ਬੰਗਾ, ਜਨਰਲ ਸਕੱਤਰ ਤੀਰਥ ਸਿੰਘ, ਅਧਿਆਪਕ ਭਲਾਈ ਕਮੇਟੀ ਫਗਵਾੜਾ ਦੇ ਪ੍ਰਧਾਨ ਪਿ੍ੰਸੀਪਲ ਤਜਿੰਦਰ ਸਿੰਘ ਸੈਣੀ, ਜਨਰਲ ਸਕੱਤਰ ਮਲਕੀਅਤ ਸਿੰਘ, ਗੌਰਮਿੰਟ ਪੈਨਸ਼ਨਰਜ਼ ਫ਼ਰੰਟ ਦੇ ...

ਪੂਰੀ ਖ਼ਬਰ »

ਚੁਗਿੱਟੀ ਫਲਾਈਓਵਰ ਦੇ ਆਸ-ਪਾਸ ਫਿਰਦੇ ਅਵਾਰਾ ਪਸ਼ੂਆਂ ਤੋਂ ਲੋਕ ਪ੍ਰੇਸ਼ਾਨ

ਚੁਗਿੱਟੀ/ਜੰਡੂਸਿੰਘਾ, 27 ਨਵੰਬਰ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਚੌਕ ਦੇ ਆਸ-ਪਾਸ ਫਿਰਦੇ ਅਵਾਰਾ ਪਸ਼ੂ ਰਾਹਗੀਰਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ | ਇਸ ਬਾਬਤ ਗੱਲਬਾਤ ਕਰਦਿਆਂ ਮਨੋਜ ਕੁਮਾਰ, ਪ੍ਰਸ਼ੋਤਮ ਲਾਲ, ਜੁਗਿੰਦਰ ਸਿੰਘ, ਤਿਲਕ ਰਾਜ, ਕਾਲਾ, ਬੰਟੀ, ...

ਪੂਰੀ ਖ਼ਬਰ »

ਸ਼ਹੀਦੀ ਪੁਰਬ ਸੰਬੰਧੀ ਗੁ: ਸ੍ਰੀ ਗੁਰੂ ਕਲਗੀਧਰ ਸਾਹਿਬ ਵਲੋਂ ਨਗਰ ਕੀਰਤਨ

ਜਲੰਧਰ, 27 ਨਵੰਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਮੁਹੱਲਾ ਚਾਹਿਆਮ ਬਸਤੀ ਸ਼ੇਖ ਜਲੰਧਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਇਕ ਵਿਸ਼ੇਸ਼ ਨਗਰ ਕੀਰਤਨ ਅੰਮਿ੍ਤ ਵੇਲੇ ਸਜਾਇਆ ਗਿਆ, ਜਿਸ ਵਿਚ ਪੰਜ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰ ਹੋ ਨਿੱਬੜਿਆ

ਜਲੰਧਰ, 27 ਨਵੰਬਰ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ, ਜਲੰਧਰ ਛਾਉਣੀ ਵਿਖੇ ਸਮਾਜਿਕ ਅਤੇ ਰਾਸ਼ਟਰੀ ਜੀਵਨ ਵਿਚ ਆਪਣੀ ਮੁਹਾਰਤ ਅਤੇ ਹੁਨਰ ਨਾਲ ਜੇਤੂ ਬਣਨ ਦੀ ਪੇ੍ਰਰਨਾ ਨਾਲ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ: ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਵੱਡੀ ਗਿਣਤੀ ਸੰਗਤਾਂ ਹੋਈਆ ਸ਼ਾਮਿਲ

ਜਲੰਧਰ, 27 ਨਵੰਬਰ (ਹਰਵਿੰਦਰ ਸਿੰਘ ਫੁੱਲ)-ਭਗਵਾਨ ਵਾਲਮੀਕਿ ਧਰਮਸ਼ਾਲਾ ਵੈੱਲਫੇਅਰ ਸੁਸਾਇਟੀ ਪਿੰਡ ਗਾਜੀਪੁਰ ਦੀ ਪ੍ਰਬੰਧਕ ਕਮੇਟੀ ਵਲ਼ੋਂ ਭਾਗਵਾਨ ਵਾਲਮੀਕਿ ਪ੍ਰਗਟ ਉਤਸਵ ਸਬੰਧੀ ਸੋਭਾ ਯਾਤਰਾ ਕੱਢੀ ਗਈ | ਜਿਸ ਵਿਚ ਸੰਤ ਬਾਬਾ ਚਰਨ ਦਾਸ ਅਤੇ ਭਾਗਵਾਨ ਵਾਲਮੀਕਿ ...

ਪੂਰੀ ਖ਼ਬਰ »

ਕੇ.ਐਮ.ਵੀ. ਦੀ ਕਰਾਟੇ ਟੀਮ ਨੇ ਮੈਡਲ ਜਿੱਤ ਕੇ ਸੰਸਥਾ ਦਾ ਨਾਂਅ ਕੀਤਾ ਰੌਸ਼ਨ

ਜਲੰਧਰ, 27 ਨਵੰਬਰ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੀ ਕਰਾਟੇ ਟੀਮ ਦੀਆਂ ਖਿਡਾਰਨਾਂ ਨੇ 5-5 ਮੈਡਲ ਹਾਸਲ ਕਰਕੇ ਸੰਸਥਾ ਦਾ ਨਾਂਅ ਰÏਸ਼ਨ ਕੀਤਾ¢ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਕਰਵਾਏ ਗਏ ਅੰਤਰ ਕਾਲਜ ਕਰਾਟੇ ਟੂਰਨਾਮੈਂਟ ਵਿਚ ...

ਪੂਰੀ ਖ਼ਬਰ »

ਰੋਟਰੀ ਕਲੱਬ ਬੇਗੋਵਾਲ ਦੀ ਮੀਟਿੰਗ ਹੋਈ

ਬੇਗੋਵਾਲ, 27 ਨਵੰਬਰ (ਸੁਖਜਿੰਦਰ ਸਿੰਘ)-ਸੇਵਾ ਦੇ ਮੰਤਵ ਨਾਲ ਸੇਵਾ ਦੇ ਖੇਤਰ 'ਚ ਅੱਗੇ ਆਉਣ ਵਾਲੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਬੇਗੋਵਾਲ ਦੀ ਮੀਟਿੰਗ ਗੋਲਡਨ ਰੈਸਟੋਰੈਂਟ ਨਡਾਲੀ ਵਿਖੇ ਪ੍ਰਧਾਨ ਡਾ: ਤਰਸੇਮ ਸਿੰਘ ਦੀ ਰਹਿਨੁਮਾਈ ਹੇਠ ਹੋਈ | ਇਸ ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਦਿਨ-ਦਿਹਾੜੇ ਦੁਕਾਨ ਦੇ ਗੱਲੇ 'ਚੋਂ ਨਕਦੀ ਸਮੇਤ ਕਾਗਜ਼ਾਤ ਚੋਰੀ ਕਰਕੇ ਵਿਅਕਤੀ ਫਰਾਰ

ਨਕੋਦਰ, 27 ਨਵੰਬਰ (ਤਿਲਕ ਰਾਜ ਸ਼ਰਮਾ)-ਸਥਨਕ ਅੱਡਾ ਮਹਿਤਪੁਰ ਵਿਖੇ ਦਿਨ-ਦਿਹਾੜੇ ਇਕ ਦੁਕਾਨ ਦੇ ਗੱਲ੍ਹੇ 'ਚੋਂ 1200 ਰੁ: ਨਕਦੀ ਅਤੇ ਜ਼ਰੂਰੀ ਕਾਗਜ਼ਾਤ ਚੋਰੀ ਕਰਕੇ ਇਕ ਵਿਅਕਤੀ ਫਰਾਰ ਹੋ ਗਿਆ | ਚੋਰੀ ਦੀ ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ | ਚੋਰੀ ਦੀ ਘਟਨਾ ...

ਪੂਰੀ ਖ਼ਬਰ »

ਕਿਰਨਦੀਪ ਕੌਰ ਨੇ ਡਿਸਕਸ ਥ੍ਰੋਅ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ

ਭੋਗਪੁਰ, 27 ਨਵੰਬਰ (ਕਮਲਜੀਤ ਸਿੰਘ ਡੱਲੀ)- ਆਈ.ਸੀ.ਐੱਸ.ਈ. ਬੋਰਡ ਦੀਆਂ ਰਾਸ਼ਟਰੀ ਪੱਧਰ ਦੀਆਂ ਖੇਡਾਂ ਸੀਆਈਐਸਸੀਈ ਰਾਸ਼ਟਰੀ ਖੇਡਾਂ 2022 ਪੂਨਾ (ਮਹਾਰਾਸ਼ਟਰ) ਵਿਚ ਕਿਰਨਦੀਪ ਕੌਰ ਪੁੱਤਰੀ ਮਾਸਟਰ ਹਰਪ੍ਰੀਤ ਸਿੰਘ ਤੇ ਪੰਜਾਬੀ ਅਧਿਆਪਕਾ ਪਰਮਿੰਦਰ ਕੌਰ ਪਿੰਡ ...

ਪੂਰੀ ਖ਼ਬਰ »

ਨੈਸ਼ਨਲ ਇੰਟੈਗਰੇਟਿਡ ਮੈਡੀਕਲ ਐਸੋਸੀਏਸ਼ਨ ਵਲੋਂ ਵਿਸ਼ੇਸ਼ ਮੀਟਿੰਗ

ਨਕੋਦਰ, 27 ਨਵੰਬਰ (ਗੁਰਵਿੰਦਰ ਸਿੰਘ)-ਨੈਸ਼ਨਲ ਇਨਟੈੱਗਰੇਟਿਡ ਮੈਡੀਕਲ ਐਸੋਸੀਏਸ਼ਨ ਨਕੋਦਰ ਵਲੋਂ ਸਥਾਨਕ ਕਾਂਟੀਨੈਂਟਲ ਹੋਟਲ ਵਿਚ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਫੋਰਟਿਸ ਹਸਪਤਾਲ ਲੁਧਿਆਣਾ ਤੋਂ ਆਏ ਹੋਏ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰ ਨਿਤਿਨ ਬਹਿਲ (ਡੀ.ਐੱਮ, ...

ਪੂਰੀ ਖ਼ਬਰ »

ਚੁਗਿੱਟੀ ਫਲਾਈਓਵਰ ਦੇ ਆਸ-ਪਾਸ ਫਿਰਦੇ ਅਵਾਰਾ ਪਸ਼ੂਆਂ ਤੋਂ ਲੋਕ ਪ੍ਰੇਸ਼ਾਨ

ਚੁਗਿੱਟੀ/ਜੰਡੂਸਿੰਘਾ, 27 ਨਵੰਬਰ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਚੌਕ ਦੇ ਆਸ-ਪਾਸ ਫਿਰਦੇ ਅਵਾਰਾ ਪਸ਼ੂ ਰਾਹਗੀਰਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ | ਇਸ ਬਾਬਤ ਗੱਲਬਾਤ ਕਰਦਿਆਂ ਮਨੋਜ ਕੁਮਾਰ, ਪ੍ਰਸ਼ੋਤਮ ਲਾਲ, ਜੁਗਿੰਦਰ ਸਿੰਘ, ਤਿਲਕ ਰਾਜ, ਕਾਲਾ, ਬੰਟੀ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX